• Welcome to all New Sikh Philosophy Network Forums!
    Explore Sikh Sikhi Sikhism...
    Sign up Log in

Pride, Body Depravation, Fake Practices Are No Use: Blessed Understand Creator

Ambarsaria

ੴ / Ik▫oaʼnkār
Writer
SPNer
Dec 21, 2010
3,387
5,690
A wonderful Shabad for discourse. My understanding in Red and as always I stand corrected.
ਮਃ ਲਿਖਿ ਲਿਖਿ ਪੜਿਆ ਤੇਤਾ ਕੜਿਆ

The more one is a person of letters, the greater pride builds in.


ਬਹੁ ਤੀਰਥ ਭਵਿਆ ਤੇਤੋ ਲਵਿਆ

One goes on pilgrimage to holy places, and tells everyone and ego builds.


ਬਹੁ ਭੇਖ ਕੀਆ ਦੇਹੀ ਦੁਖੁ ਦੀਆ ਸਹੁ ਵੇ ਜੀਆ ਅਪਣਾ ਕੀਆ

One does many impersonations and tortures the body. One needs to accept the self-inflicted pain.


ਅੰਨੁ ਖਾਇਆ ਸਾਦੁ ਗਵਾਇਆ ਬਹੁ ਦੁਖੁ ਪਾਇਆ ਦੂਜਾ ਭਾਇਆ

One fasts and loses desires of taste. With this strangeness the life is made miserable.


ਬਸਤ੍ਰ ਪਹਿਰੈ ਅਹਿਨਿਸਿ ਕਹਰੈ

One does not wear clothes, suffers day and night.




ਮੋਨਿ ਵਿਗੂਤਾ ਕਿਉ ਜਾਗੈ ਗੁਰ ਬਿਨੁ ਸੂਤਾ

One does not speak and is lost, one wonders how one wakes up from such without the creators wish.


ਪਗ ਉਪੇਤਾਣਾ ਅਪਣਾ ਕੀਆ ਕਮਾਣਾ

One walks bare feet without footwear, and suffering from such mistake.


ਅਲੁ ਮਲੁ ਖਾਈ ਸਿਰਿ ਛਾਈ ਪਾਈ ਮੂਰਖਿ ਅੰਧੈ ਪਤਿ ਗਵਾਈ

One eats leftovers and puts ashes on the head, such a foolish person has lost the dignity.


ਵਿਣੁ ਨਾਵੈ ਕਿਛੁ ਥਾਇ ਪਾਈ

Without the understanding of creator, none such endeavors are of value

ਰਹੈ ਬੇਬਾਣੀ ਮੜੀ ਮਸਾਣੀ ਅੰਧੁ ਜਾਣੈ ਫਿਰਿ ਪਛੁਤਾਣੀ

One foolish person lives in barren land, cemeteries and cremation grounds. Such foolish person does not know and then later regrets.



ਸਤਿਗੁਰੁ ਭੇਟੇ ਸੋ ਸੁਖੁ ਪਾਏ ਹਰਿ ਕਾ ਨਾਮੁ ਮੰਨਿ ਵਸਾਏ

One who has understood the creator, only such enjoys and keeps the understanding in the heart.


ਨਾਨਕ ਨਦਰਿ ਕਰੇ ਸੋ ਪਾਏ ਆਸ ਅੰਦੇਸੇ ਤੇ ਨਿਹਕੇਵਲੁ ਹਉਮੈ ਸਬਦਿ ਜਲਾਏ ॥੨॥

Nanak says, only with blessing of the creator; desperation, fears and ego are dissipated.


मः १ ॥ लिखि लिखि पड़िआ ॥ तेता कड़िआ ॥ बहु तीरथ भविआ ॥ तेतो लविआ ॥ बहु भेख कीआ देही दुखु दीआ ॥ सहु वे जीआ अपणा कीआ ॥ अंनु न खाइआ सादु गवाइआ ॥ बहु दुखु पाइआ दूजा भाइआ ॥ बसत्र न पहिरै ॥ अहिनिसि कहरै ॥ मोनि विगूता ॥ किउ जागै गुर बिनु सूता ॥ पग उपेताणा ॥ अपणा कीआ कमाणा ॥ अलु मलु खाई सिरि छाई पाई ॥ मूरखि अंधै पति गवाई ॥ विणु नावै किछु थाइ न पाई ॥ रहै बेबाणी मड़ी मसाणी ॥ अंधु न जाणै फिरि पछुताणी ॥ सतिगुरु भेटे सो सुखु पाए ॥ हरि का नामु मंनि वसाए ॥ नानक नदरि करे सो पाए ॥ आस अंदेसे ते निहकेवलु हउमै सबदि जलाए ॥२॥



Mėhlā 1. Likẖ likẖ paṛi▫ā. Ŧeṯā kaṛi▫ā. Baho ṯirath bẖavi▫ā. Ŧeṯo lavi▫ā. Baho bẖekẖ kī▫ā ḏehī ḏukẖ ḏī▫ā. Saho ve jī▫ā apṇā kī▫ā. Ann na kẖā▫i▫ā sāḏ gavā▫i▫ā. Baho ḏukẖ pā▫i▫ā ḏūjā bẖā▫i▫ā. Basṯar na pahirai. Ahinis kahrai. Mon vigūṯā. Ki▫o jāgai gur bin sūṯā. Pag upeṯāṇā. Apṇā kī▫ā kamāṇā. Al mal kẖā▫ī sir cẖẖā▫ī pā▫ī. Mūrakẖ anḏẖai paṯ gavā▫ī. viṇ nāvai kicẖẖ thā▫e na pā▫ī. Rahai bebāṇī maṛī masāṇī. Anḏẖ na jāṇai fir pacẖẖuṯāṇī. Saṯgur bẖete so sukẖ pā▫e. Har kā nām man vasā▫e. Nānak naḏar kare so pā▫e. Ās anḏese ṯe nihkeval ha▫umai sabaḏ jalā▫e. ||2||



First Mehl: The more one write and reads, the more one burns. The more one wanders at sacred shrines of pilgrimage, the more one talks uselessly. The more one wears religious robes, the more pain he causes his body. O my soul, you must endure the consequences of your own actions. One who does not eat the corn, misses out on the taste. One obtains great pain, in the love of duality. One who does not wear any clothes, suffers night and day. Through silence, he is ruined. How can the sleeping one be awakened without the Guru? One who goes barefoot suffers by his own actions. One who eats filth and throws ashes on his head - the blind fool loses his honor. Without the Name, nothing is of any use. One who lives in the wilderness, in cemeteries and cremation grounds - that blind man does not know the Lord; he regrets and repents in the end. One who meets the True Guru finds peace. He enshrines the Name of the Lord in his mind. O Nanak, when the Lord grants His Grace, He is obtained. He becomes free of hope and fear, and burns away his ego with the Word of the Shabad. ||2||



ਲਿਖਿ ਲਿਖਿ ਪੜਿਆ = (ਜਿਤਨਾ ਹੀ ਮਨੁੱਖ ਵਿੱਦਿਆ) ਲਿਖਦਾ ਪੜ੍ਹਦਾ ਹੈ। ਤੇਤਾ = ਉਤਨਾ ਹੀ। ਕੜਿਆ = ਅਹੰਕਾਰੀ ਹੋ ਜਾਂਦਾ ਹੈ। ਤੇਤੋ = ਉਤਨਾ ਹੀ ਵਧੀਕ। ਲਵਿਆ = (ਕਾਂ ਵਾਂਗ) ਲਉਂ ਲਉਂ ਕਰਦਾ ਹੈ, ਭਾਵ, ਥਾਂ ਥਾਂ ਆਖਦਾ ਫਿਰਦਾ ਹੈ ਕਿ ਮੈਂ ਤੀਰਥਾਂ ਦੀ ਯਾਤਰਾ ਕਰ ਆਇਆ ਹਾਂ। ਦੇਹੀ = ਸਰੀਰ। ਸਹੁ = ਸਹਾਰ। ਵੇ ਜੀਆ = ਹੇ ਜੀਵ! ਸਾਦੁ = ਸੁਆਦ। ਸਾਦੁ ਗਵਾਇਆ = ਸੁਆਦ ਗਵਾ ਲੈਂਦਾ ਹੈ, ਕੋਈ ਲੁਤਫ ਨਹੀਂ ਰਹਿ ਜਾਂਦਾ ਹੈ। ਦੂਜਾ = (ਨਾਮ ਤੋਂ ਬਿਨਾ) ਕੋਈ ਅਡੰਬਰ। ਭਾਇਆ = ਚੰਗਾ ਲੱਗਾ। ਅਹਿ = ਦਿਨ। ਨਿਸਿ = ਰਾਤ। ਕਹਰੈ = ਦੁੱਖ ਸਹਾਰਦਾ ਹੈ। ਮੋਨਿ = ਮੋਨ-ਧਾਰੀ ਜੋ ਚੁੱਪ ਬੈਠਾ ਰਹੇ। ਵਿਗੂਤਾ = ਕੁਰਾਹੇ ਪਿਆ ਹੋਇਆ ਹੈ। ਪਗ = ਪੈਰ, ਚਰਨ। ਉਪੇਤਾਣਾ = ਜੁੱਤੀ ਤੋਂ ਬਿਨਾ। ਅਲੁ ਮਲੁ = ਗੰਦੀਆਂ ਚੀਜ਼ਾਂ। ਸਿਰਿ = ਸਿਰ ਉਤੇ। ਛਾਈ = ਸੁਆਹ। ਮੂਰਖਿ = ਮੂਰਖ ਨੇ। ਪਤਿ = ਇੱਜ਼ਤ। ਥਾਇ ਨ ਪਾਈ = ਥਾਂ ਤੇ ਨਹੀਂ ਪੈਂਦਾ, ਕਬੂਲ ਨਹੀਂ ਹੁੰਦਾ। ਬੇਬਾਣੀ = ਜੰਗਲਾਂ ਵਿਚ। ਅੰਧੁ = ਅੰਨ੍ਹਾ, ਮੂਰਖ ਮਨੁੱਖ। ਸਤਿਗੁਰੁ ਭੇਟੇ = (ਜਿਸ ਮਨੁੱਖ ਨੂੰ) ਗੁਰੂ ਮਿਲ ਪਏ। ਮੰਨਿ = ਮਨ ਵਿਚ। ਅੰਦੇਸੇ = ਚਿੰਤਾ। ਤੇ = ਤੋਂ। ਨਿਹਕੇਵਲੁ = ਅਛੋਹ, ਨਿਰਲੇਪ। ਸਬਦਿ = ਸ਼ਬਦ ਦੁਆਰਾ।੨।

ਜਿਤਨਾ ਕੋਈ ਮਨੁੱਖ (ਕੋਈ ਵਿੱਦਿਆ) ਲਿਖਣੀ ਪੜ੍ਹਨੀ ਜਾਣਦਾ ਹੈ, ਉਤਨਾ ਹੀ ਉਸ ਨੂੰ ਆਪਣੀ ਵਿੱਦਿਆ ਦਾ ਮਾਣ ਹੈ (ਸੋ ਇਹ ਜ਼ਰੂਰੀ ਨਹੀਂ ਕਿ ਰੱਬ ਦੇ ਦਰ ਤੇ ਪਰਵਾਨ ਹੋਣ ਲਈ ਵਿੱਦਿਆ ਦੀ ਲੋੜ ਹੈ); ਜਿਤਨਾ ਹੀ ਕੋਈ ਬਹੁਤੇ ਤੀਰਥਾਂ ਦੀ ਯਾਤ੍ਰਾ ਕਰਦਾ ਹੈ, ਉਤਨਾ ਹੀ ਥਾਂ ਥਾਂ ਤੇ ਦੱਸਦਾ ਫਿਰਦਾ ਹੈ (ਕਿ ਮੈਂ ਫਲਾਣੇ ਤੀਰਥ ਤੇ ਇਸ਼ਨਾਨ ਕਰ ਆਇਆ ਹਾਂ। ਸੋ ਤੀਰਥ-ਯਾਤ੍ਰਾ ਭੀ ਅਹੰਕਾਰ ਦਾ ਹੀ ਕਾਰਨ ਬਣਦੀ ਹੈ)। ਕਿਸੇ ਨੇ (ਲੋਕਾਂ ਨੂੰ ਪਤਿਆਉਣ ਵਾਸਤੇ, ਧਰਮ ਦੇ) ਕਈ ਚਿਹਨ ਧਾਰੇ ਹੋਏ ਹਨ, ਅਤੇ ਕੋਈ ਆਪਣੇ ਸਰੀਰ ਨੂੰ ਕਸ਼ਟ ਦੇ ਰਿਹਾ ਹੈ, (ਉਸ ਨੂੰ ਭੀ ਇਹੀ ਕਹਿਣਾ ਠੀਕ ਜਾਪਦਾ ਹੈ ਕਿ) ਹੇ ਭਾਈ! ਆਪਣੇ ਕੀਤੇ ਦਾ ਦੁੱਖ ਸਹਾਰ (ਭਾਵ, ਇਹ ਭੇਖ ਧਾਰਨੇ ਸਰੀਰ ਨੂੰ ਦੁੱਖ ਦੇਣੇ ਭੀ ਰੱਬ ਦੇ ਦਰ ਤੇ ਕਬੂਲ ਨਹੀਂ ਹਨ)। (ਹੋਰ ਤੱਕੋ, ਜਿਸ ਨੇ) ਅੰਨ ਛੱਡਿਆ ਹੋਇਆ ਹੈ (ਪ੍ਰਭੂ ਦਾ ਸਿਮਰਨ ਤਾਂ ਨਹੀਂ ਕਰਦਾ, ਸਿਮਰਨ ਤਿਆਗ ਕੇ) ਉਸ ਨੂੰ ਇਹ ਹੋਰ ਹੀ ਕੰਮ ਚੰਗਾ ਲੱਗਾ ਹੋਇਆ ਹੈ। ਉਸ ਨੇ ਭੀ ਆਪਣੀ ਜ਼ਿੰਦਗੀ ਤਲਖ਼ ਬਣਾਈ ਹੋਈ ਹੈ ਅਤੇ ਦੁੱਖ ਸਹਾਰ ਰਿਹਾ ਹੈ। ਕੱਪੜੇ ਨਹੀਂ ਪਾਂਦਾ ਤੇ ਦਿਨ ਰਾਤ ਔਖਾ ਹੋ ਰਿਹਾ ਹੈ। (ਇੱਕਲਵਾਂਝੇ) ਚੁੱਪ ਵੱਟ ਕੇ (ਅਸਲੀ ਰਾਹ ਤੋਂ) ਖੁੰਝਿਆ ਹੋਇਆ ਹੈ, ਭਲਾ, ਦੱਸੋ (ਮਾਇਆ ਦੀ ਨੀਂਦਰ ਵਿਚ) ਸੁੱਤਾ ਹੋਇਆ ਮਨੁੱਖ ਗੁਰੂ ਤੋਂ ਬਿਨਾ ਕਿਵੇਂ ਜਾਗ ਸਕਦਾ ਹੈ? (ਇਕ) ਪੈਰਾਂ ਤੋਂ ਨੰਗਾ ਫਿਰਦਾ ਹੈ ਅਤੇ ਆਪਣੀ ਇਸ ਕੀਤੀ ਹੋਈ ਭੁੱਲ ਦਾ ਦੁੱਖ ਸਹਿ ਰਿਹਾ ਹੈ। (ਸੁੱਚਾ ਚੰਗਾ ਭੋਜਨ ਛੱਡ ਕੇ) ਜੂਠਾ ਮਿੱਠਾ ਖਾਂਦਾ ਹੈ ਅਤੇ ਸਿਰ ਵਿਚ ਸੁਆਹ ਪਾ ਰੱਖੀ ਹੈ, ਅਗਿਆਨੀ ਮੂਰਖ ਨੇ (ਇਸ ਤਰ੍ਹਾਂ) ਆਪਣੀ ਪੱਤ ਗਵਾ ਲਈ ਹੈ। ਪ੍ਰਭੂ ਦੇ ਨਾਮ ਤੋਂ ਬਿਨਾ ਹੋਰ ਕੋਈ ਉੱਦਮ ਪਰਵਾਨ ਨਹੀਂ ਹੈ। ਅੰਨ੍ਹਾ (ਮੂਰਖ) ਉਜਾੜਾਂ ਵਿਚ, ਮੜ੍ਹੀਆਂ ਵਿਚ, ਮਸਾਣਾਂ ਵਿਚ ਜਾ ਰਹਿੰਦਾ ਹੈ, (ਰੱਬ ਵਾਲਾ ਰਸਤਾ) ਨਹੀਂ ਸਮਝਦਾ ਤੇ ਸਮਾਂ ਵਿਹਾ ਜਾਣ ਤੇ ਪਛਤਾਂਦਾ ਹੈ। ਜਿਸ ਮਨੁੱਖ ਨੂੰ ਗੁਰੂ ਮਿਲ ਪਿਆ ਹੈ (ਅਸਲੀ) ਸੁਖ ਉਹੀ ਮਾਣਦਾ ਹੈ, ਉਹ (ਵਡਭਾਗੀ) ਰੱਬ ਦਾ ਨਾਮ ਆਪਣੇ ਹਿਰਦੇ ਵਿਚ (ਟਿਕਾਂਦਾ) ਹੈ। (ਪਰ) ਹੇ ਨਾਨਕ! ਗੁਰੂ ਭੀ ਉਸੇ ਨੂੰ ਹੀ ਮਿਲਦਾ ਹੈ ਜਿਸ ਉੱਤੇ ਆਪ ਦਾਤਾਰ ਮਿਹਰ ਦੀ ਨਜ਼ਰ ਕਰਦਾ ਹੈ। ਉਸ ਸੰਸਾਰ ਦੀਆਂ ਆਸਾਂ ਤੇ ਫ਼ਿਕਰਾਂ ਤੋਂ ਨਿਰਲੇਪ ਹੋ ਕੇ ਗੁਰੂ ਦੇ ਸ਼ਬਦ ਦੁਆਰਾ ਆਪਣੀ ਹਉਮੈ ਨੂੰ ਸਾੜ ਦੇਂਦਾ ਹੈ।੨।
Sat Sri Akal.
 
Last edited by a moderator:
📌 For all latest updates, follow the Official Sikh Philosophy Network Whatsapp Channel:

Latest Activity

Top