• Welcome to all New Sikh Philosophy Network Forums!
    Explore Sikh Sikhi Sikhism...
    Sign up Log in

Morī Ruṇ Jẖuṇ / ਮੋਰੀ ਰੁਣ ਝੁਣ ਲਾਇਆ ਭੈਣੇ ਸਾਵਣੁ ਆਇਆ ॥

Ambarsaria

ੴ / Ik▫oaʼnkār
Writer
SPNer
Dec 21, 2010
3,387
5,690
A wonderful shabad submitted for perusal and comments. My interpretation outside quotes. All errors are mine and I stand corrected. Sat Sri Akal.
________________________________________________________________________________________________________________________


ਵਡਹੰਸੁ ਮਹਲਾ ਘਰੁ
वडहंसु महला १ घरु २ ॥
vad▫hans mėhlā 1 gẖar 2.
Wadahans, First Mehl, Second House:
ਵਡਹੰਸ ਪਹਿਲੀ ਪਾਤਸ਼ਾਹੀ।
xxx

xxx

ਮੋਰੀ ਰੁਣ ਝੁਣ ਲਾਇਆ ਭੈਣੇ ਸਾਵਣੁ ਆਇਆ
मोरी रुण झुण लाइआ भैणे सावणु आइआ ॥
Morī ruṇ jẖuṇ lā▫i▫ā bẖaiṇe sāvaṇ ā▫i▫ā.
The pea{censored}s are singing so sweetly, O sister; the rainy season of Saawan has come.
ਮੋਰ ਮਿਠਾਸ ਨਾਲ ਬੋਲ ਰਹੇ ਹਨ। ਹੇ ਅੰਮਾ ਜਾਈਓ! ਬਰਸਾਤ ਦਾ ਮਹੀਨਾ "ਸਾਉਣ" ਆ ਗਿਆ ਹੈ।
ਮੋਰੀ = ਮੋਰਾਂ ਨੇ। ਰੁਣ-ਝੁਣ = ਮਿੱਠਾ ਗੀਤ। ਲਾਇਆ = ਸ਼ੁਰੂ ਕੀਤਾ।

ਹੇ ਭੈਣ! ਮੋਰਾਂ ਨੇ ਮਿੱਠੇ ਗੀਤ ਸ਼ੁਰੂ ਕਰ ਦਿੱਤੇ ਹਨ ਕਿਉਂ ਕਿ ਸਾਵਨ (ਦਾ ਮਹੀਨਾ) ਆ ਗਿਆ ਹੈ।
Dear Sister the pea{censored}s are singing sweet melodies as the rainy season has arrived.
ਤੇਰੇ ਮੁੰਧ ਕਟਾਰੇ ਜੇਵਡਾ ਤਿਨਿ ਲੋਭੀ ਲੋਭ ਲੁਭਾਇਆ
तेरे मुंध कटारे जेवडा तिनि लोभी लोभ लुभाइआ ॥
Ŧere munḏẖ katāre jevdā ṯin lobẖī lobẖ lubẖā▫i▫ā.
Your beauteous eyes are like a string of charms, fascinating and enticing the soul-bride.
ਹੇ ਪ੍ਰੀਤਮ! ਤੈਂਡੇ ਰਸੀਲੇ ਨੈਣ ਰੱਸੇ ਵਾਂਗੂੰ ਹਨ। ਉਨ੍ਹਾਂ ਦੀ ਫ਼ਰੇਫ਼ਤਗੀ (ਖਿੱਚ) ਨੇ ਪਤਨੀ ਨੂੰ ਲੁਭਾਇਮਾਨ ਤੇ ਮੋਹਿਤ ਕਰ ਲਿਆ ਹੈ।
ਤੇਰੇ = (ਹੇ ਪ੍ਰਭੂ!)ਤੇਰੇ ਇਹ ਕੁਦਰਤੀ ਦ੍ਰਿੱਸ਼। ਮੁੰਧ = ਇਸਤ੍ਰੀ। ਕਟਾਰੇ = ਕਟਾਰ। ਜੇਵਡਾ = ਜੇਵੜਾ, ਫਾਹੀ।ਤਿਨਿ = (ਕੁਦਰਤਿ ਦੇ) ਇਸ (ਸੁਹਾਵਣੇ ਸਰੂਪ) ਨੇ। ਲੁਭਾਇਆ = ਮੋਹ ਲਿਆ ਹੈ।

ਮੈਂ ਜੀਵ-ਇਸਤ੍ਰੀ ਵਾਸਤੇ ਇਹ ਕਟਾਰ ਦੀ ਫਾਹੀ ਹੈ ਜਿਸ ਨੇ ਮੈਨੂੰ ਤੇਰੇ ਦੀਦਾਰ ਦੀ ਪ੍ਰੇਮਣ ਨੂੰ ਮੋਹ ਲਿਆ ਹੈ।
Such wonderful sharp vision has enticed me with intense attachment like a rope around the neck.
ਤੇਰੇ ਦਰਸਨ ਵਿਟਹੁ ਖੰਨੀਐ ਵੰਞਾ ਤੇਰੇ ਨਾਮ ਵਿਟਹੁ ਕੁਰਬਾਣੋ
तेरे दरसन विटहु खंनीऐ वंञा तेरे नाम विटहु कुरबाणो ॥
Ŧere ḏarsan vitahu kẖannī▫ai vañā ṯere nām vitahu kurbāṇo.
I would cut myself into pieces for the Blessed Vision of Your Darshan; I am a sacrifice to Your Name.
ਤੇਰੇ ਇਕ ਦੀਦਾਰ ਦੇ ਲਈ ਮੈਂ ਟੋਟੇ ਟੋਟੇ ਹੋ ਜਾਵਾਂ ਅਤੇ ਤੇਰੇ ਨਾਮ ਉਤੇ ਮੈਂ ਬਲਿਹਾਰ ਹੋ ਵੰਝਾ।
ਦਰਸਨ ਵਿਟਹੁ = ਇਸ ਸੋਹਣੇ ਸਰੂਪ ਤੋਂ ਜੋ ਹੁਣ ਦਿੱਸ ਰਿਹਾ ਹੈ। ਖੰਨੀਐ ਵੰਞਾ = ਮੈਂ ਟੋਟੇ ਟੋਟੇ ਹੁੰਦਾ ਹਾਂ।

(ਹੇ ਪ੍ਰਭੂ!) ਤੇਰੇ ਇਸ ਸੋਹਣੇ ਸਰੂਪ ਤੋਂ ਜੋ ਹੁਣ ਦਿੱਸ ਰਿਹਾ ਹੈ ਮੈਂ ਸਦਕੇ ਹਾਂ ਸਦਕੇ ਹਾਂ ਤੇ ਮੈਂ ਤੇਰੇ ਨਾਮ ਤੋਂ ਕੁਰਬਾਨ ਹਾਂ।
Seeing visions of the (you) creator like this, I offer each and every piece of my body so.
ਜਾ ਤੂ ਤਾ ਮੈ ਮਾਣੁ ਕੀਆ ਹੈ ਤੁਧੁ ਬਿਨੁ ਕੇਹਾ ਮੇਰਾ ਮਾਣੋ
जा तू ता मै माणु कीआ है तुधु बिनु केहा मेरा माणो ॥
Jā ṯū ṯā mai māṇ kī▫ā hai ṯuḏẖ bin kehā merā māṇo.
I take pride in You; without You, what could I be proud of?
ਹੁਣ ਜਦ ਤੂੰ ਮੇਰਾ ਹੈਂ। ਤਦ ਮੈਂ ਤੇਰੇ ਉਤੇ ਮਾਣ ਕਰਦੀ ਹੈ। ਤੇਰੇ ਬਾਝੋਂ ਮੇਰਾ ਕਾਹਦਾ ਫ਼ਖ਼ਰ ਹੈ?
ਜਾ ਤੂ = ਚੂੰਕਿ ਤੂੰ (ਇਸਕੁਦਰਤਿ ਵਿਚ ਮੈਨੂੰ ਦਿੱਸ ਰਿਹਾ ਹੈਂ)। ਮੈਂ ਮਾਣੁ ਕੀਆ ਹੈ = ਮੈਂ ਇਹ ਆਖਣ ਦਾ ਹੌਸਲਾਕੀਤਾ ਹੈ ਕਿ ਤੇਰੀ ਇਹ ਕੁਦਰਤਿ ਸੁਹਾਵਣੀ ਹੈ)।

ਇਸੇ ਕਰਕੇ ਚੂੰਕਿ ਤੂੰ ਦਿਸ ਰਿਹਾ ਹੈਂ, ਮੈਂ ਮਾਣ (ਹੌਸਲਾ) ਕੀਤਾ ਹੈ ਪਰ ਜੇ ਕੁਦਰਤਿ ਵਿਚ ਤੂੰ ਨਾਂ ਦਿੱਸੇਂ ਤਾਂ ਮੈਂ ਮਾਣ ਕੈਸੇ ਕਰਾਂ।
It is only due to you (creator) I have humble pride otherwise there is none without you (creator).
ਚੂੜਾ ਭੰਨੁ ਪਲੰਘ ਸਿਉ ਮੁੰਧੇ ਸਣੁ ਬਾਹੀ ਸਣੁ ਬਾਹਾ
चूड़ा भंनु पलंघ सिउ मुंधे सणु बाही सणु बाहा ॥
Cẖūṛā bẖann palangẖ si▫o munḏẖe saṇ bāhī saṇ bāhā.
So smash your bracelets along with your bed, O soul-bride, and break your arms, along with the arms of your couch.
ਆਪਣੀਆਂ ਵੰਙਾ ਨੂੰ ਸਣੇ ਆਪਣੇ ਪਲੰਘ ਦੇ ਤੋੜ ਸੁੱਟ, ਹੇ ਵਹਟੀਏ। ਆਪਣੀਆਂ ਬਾਹਾਂ ਸਮੇਤ ਆਪਣੇ ਮੰਜੇ ਦੀਆਂ ਬਾਹੀਆਂ ਵੀ ਤੋੜਦੇ।
ਭੰਨੁ = ਤੋੜ ਦੇ। ਸਿਉ = ਨਾਲ। ਮੁੰਧੇ = ਹੇ ਇਸਤ੍ਰੀਏ! ਸਣੁ = ਸਮੇਤ। ਬਾਹੀ = ਪਲੰਘ ਦੀਆਂ ਹੀਆਂ।

ਪਲੰਘ ਨਾਲ ਮਾਰ ਕੇ ਆਪਣਾ ਚੂੜਾ ਭੰਨ ਦੇ, ਪਲੰਘ ਦੀਆਂ ਹੀਆਂ ਭੀ ਭੰਨ ਦੇ ਤੇ ਆਪਣੀਆਂ ਸਜਾਈਆਂ ਬਾਹਾਂ ਭੀ ਭੰਨ ਦੇ।
Hey Bride, break the wedding bangles and the ceremonial bed into pieces that you lay on.
ਏਤੇ ਵੇਸ ਕਰੇਦੀਏ ਮੁੰਧੇ ਸਹੁ ਰਾਤੋ ਅਵਰਾਹਾ
एते वेस करेदीए मुंधे सहु रातो अवराहा ॥
Ėṯe ves kareḏī▫e munḏẖe saho rāṯo avrāhā.
In spite of all the decorations which you have made, O soul-bride, your Husband Lord is enjoying someone else.
ਤੇਰੇ ਐਨੇ ਹਾਰ ਸ਼ਿੰਗਾਰ ਕਰਨ ਦੇ ਬਾਵਜੂਦ, ਹੇ ਬਾਲੜੀਏ! ਤੇਰਾ ਲਾੜ੍ਹਾ ਹੋਰਸੁ ਦੀ ਪ੍ਰੀਤ ਨਾਲ ਰੰਗਿਆ ਹੋਇਆ ਹੈ।
ਏਤੇ = ਇਤਨੇ, ਇਹ ਕਈ। ਵੇਸ = ਸਿੰਗਾਰ। ਕਰੇਦੀਏ = ਕਰਨ ਵਾਲੀਏ! ਰਾਤੋ = ਰੱਤਾ ਹੋਇਆ ਹੈ, ਪਿਆਰ ਕਰ ਰਿਹਾ ਹੈ। ਅਵਰਾਹਾ = ਹੋਰਨਾਂ ਨਾਲ।

ਹੇ ਇਤਨੇ ਸਿੰਗਾਰ ਕਰਦੀਏ ਨਾਰੇ! ਜੇ ਤੇਰਾ ਪਤੀ (ਫਿਰ ਭੀ) ਹੋਰਨਾਂ ਨਾਲ ਹੀ ਪਿਆਰ ਕਰਦਾ ਰਿਹਾ (ਤਾਂ ਇਹਨਾਂ ਸਿੰਗਾਰਾਂ ਦਾ ਕੀਹ ਲਾਭ?)
What is the service of wearing such ornaments if the groom (creator) is loving someone else.
ਨਾ ਮਨੀਆਰੁ ਚੂੜੀਆ ਨਾ ਸੇ ਵੰਗੁੜੀਆਹਾ
ना मनीआरु न चूड़ीआ ना से वंगुड़ीआहा ॥
Nā manī▫ār na cẖūṛī▫ā nā se vangūṛī▫āhā.
You don't have the bracelets of gold, nor the good crystal jewelry; you haven't dealt with the true jeweler.
ਤੇਰੇ ਕੋਲ ਅਸਲੀ ਮਨਿਆਰੀ ਵਾਲਾ ਨਹੀਂ ਨਾਂ ਸੋਨੇ ਦੀਆਂ ਕੰਗੜੀਆਂ ਹਨ ਤੇ ਨਾਂ ਹੀ ਸ਼ੀਸ਼ੇ ਦੀਆਂ ਸ਼੍ਰੇਸ਼ਟ ਵੰਗਾਂ।
ਮਨੀਆਰੁ = ਚੂੜੀਆਂ ਚਾੜਨ ਵਾਲਾ। ਨਾ ਸੇ ਵੰਗੁੜੀਆਹਾ = ਨਾਹ ਹੀ ਉਹ ਵੰਗਾਂ ਸੋਹਣੀਆਂ ਜਾਣੋ।

ਕਿਉਂਕਿ ਨਾਹ ਇਹਨਾਂ ਬਾਹਾਂ ਨੂੰ ਸਜਾਣ ਵਾਲਾ ਮਨਿਆਰ ਹੀ ਤੇਰਾ ਕੁਝ ਸਵਾਰ ਸਕਿਆ, ਨਾਹ ਹੀ ਉਸ ਦੀਆਂ ਦਿੱਤੀਆਂ ਚੂੜੀਆਂ ਤੇ ਵੰਗਾਂ ਕਿਸੇ ਕੰਮ ਆਈਆਂ।
The beautician who put the bangles was no use and neither was what you wore any good.
ਜੋ ਸਹ ਕੰਠਿ ਲਗੀਆ ਜਲਨੁ ਸਿ ਬਾਹੜੀਆਹਾ
जो सह कंठि न लगीआ जलनु सि बाहड़ीआहा ॥
Jo sah kanṯẖ na lagī▫ā jalan sė bahṛī▫āhā.
Those arms, which do not embrace the neck of the Husband Lord, burn in anguish.
ਜਿਹੜੀਆਂ ਬਾਹਾਂ ਪਤੀ ਦੇ ਗਲੇ ਨੂੰ ਨਹੀਂ ਲੱਗਦੀਆਂ, ਉਹ ਦੁੱਖ ਅੰਦਰ ਸੜਦੀਆਂ ਹਨ।
ਸਹ ਕੰਠਿ = ਖਸਮ ਦੇ ਗਲਨਾਲ। ਜਲਨੁ = ਸੜ ਜਾਣ {ਵਿਆਕਰਨ ਅਨੁਸਾਰ ਲਫ਼ਜ਼ 'ਜਲਨੁ' ਹੁਕਮੀ ਭਵਿੱਖਤ, ਅੱਨ ਪੁਰਖ, ਬਹੁ-ਵਚਨ ਹੈ। ਇਸ ਦਾ ਇਕ-ਵਚਨ ਹੈ 'ਜਲਉ' ਜਿਵੇਂ "ਕਲਮ ਜਲਉ ਸਣੁ ਮਸਵਾਣੀਐ"}

ਸੜ ਜਾਣ ਉਹ (ਸਜਾਈਆਂ) ਬਾਹਾਂ ਜੋ ਖਸਮ ਦੇ ਗਲ ਨਾਹ ਲੱਗ ਸਕੀਆਂ।
The decorated arms that don’t embrace the groom (creator) might as well be burnt out.
ਸਭਿ ਸਹੀਆ ਸਹੁ ਰਾਵਣਿ ਗਈਆ ਹਉ ਦਾਧੀ ਕੈ ਦਰਿ ਜਾਵਾ
सभि सहीआ सहु रावणि गईआ हउ दाधी कै दरि जावा ॥
Sabẖ sahī▫ā saho rāvaṇ ga▫ī▫ā ha▫o ḏāḏẖī kai ḏar jāvā.
All my companions have gone to enjoy their Husband Lord; which door should I, the wretched one, go to?
ਮੇਰੀਆਂ ਸਾਰੀਆਂ ਸਹੇਲੀਆਂ ਆਪਣੇ ਕੰਤ ਨੂੰ ਮਾਨਣ ਲਈ ਗਈਆਂ ਹਨ। ਮੈਂ ਨਿਕਰਮਣ ਕੀਹਦੇ ਬੂਹੇ ਉਤੇ ਜਾਵਾਂ?
ਸਭਿ = ਸਾਰੀਆਂ। ਰਾਵਣਿ = ਪ੍ਰਸੰਨ ਕਰਨ। ਹਉ = ਮੈਂ। ਦਾਧੀ = ਤੱਤੀ, (ਵਿਕਾਰਾਂ ਵਿਚ) ਸੜੀ ਹੋਈ। ਕੈ ਦਰਿ = ਕਿਸ ਦੇ ਦਰ ਤੇ?

ਸਾਰੀਆਂ ਸਹੇਲੀਆਂ (ਤਾਂ) ਪ੍ਰਭੂ-ਪਤੀ ਨੂੰ ਪ੍ਰਸੰਨ ਕਰਨ ਦੇ ਜਤਨ ਕਰ ਰਹੀਆਂ ਹਨ ਤੇ ਮੈਂ ਸੜੇ ਕਰਮਾਂ ਵਾਲੀ ਕਿਸ ਦੇ ਦਰ ਤੇ ਜਾਵਾਂ?
Each friend is with their groom (creator) what door can I knock on.
ਅੰਮਾਲੀ ਹਉ ਖਰੀ ਸੁਚਜੀ ਤੈ ਸਹ ਏਕਿ ਭਾਵਾ
अमाली हउ खरी सुचजी तै सह एकि न भावा ॥
Ammālī ha▫o kẖarī sucẖjī ṯai sah ek na bẖāvā.
O friend, I may look very attractive, but I am not pleasing to my Husband Lord at all.
ਹੇ ਸਜਣੀਏ! ਮੈਂ ਬਹੁਤ ਹੀ ਚੰਗੇ ਆਚਰਣ ਵਾਲੀ ਹਾਂ, ਪਰ ਮੇਰਾ ਇਕ ਕਰਮ ਭੀ ਮੇਰੇ ਉਸ ਪ੍ਰੀਤਮ ਨੂੰ ਚੰਗਾ ਨਹੀਂ ਲੱਗਦਾ।
ਅੰਮਾਲੀ = {अम्-आली} ਹੇ ਸਖੀ! ਖਰੀ = ਬਹੁਤ। ਸੁਚਜੀ = ਚੰਗੇ ਚੱਜ ਵਾਲੀ, ਚੰਗੀ ਕਰਤੂਤ ਵਾਲੀ। ਏਕਿ = ਇੱਕ ਦੇ ਕਾਰਨ, ਇੱਕ ਭੀ ਗੁਣ ਦੇ ਕਾਰਨ।

ਹੇ ਸਖੀ! ਮੈਂ ਆਪਣੇ ਵਲੋਂ ਤਾਂ ਬੜੀ ਚੰਗੀ ਕਰਤੂਤ ਵਾਲੀ ਬਣੀ ਬੈਠੀ ਹਾਂ, ਪਰ, ਪ੍ਰਭੂ ਪਤੀ ਨੂੰ ਮੇਰਾ ਇੱਕ ਭੀ ਗੁਣ ਪਸੰਦ ਨਹੀਂ ਆਇਆ।
I am full of good virtues but none is liked by the creator (as groom).
ਮਾਠਿ .ਗੁੰਦਾਈ ਪਟੀਆ ਭਰੀਐ ਮਾਗ ਸੰਧੂਰੇ
माठि गुंदाईं पटीआ भरीऐ माग संधूरे ॥
Māṯẖ guʼnḏā▫īʼn patī▫ā bẖarī▫ai māg sanḏẖūre.
I have woven my hair into lovely braids, and saturated their partings with vermillion;
ਆਪਣੇ ਵਾਲਾਂ ਨੂੰ ਸੁਆਰ ਕੇ, ਮੈਂ ਉਨ੍ਹਾਂ ਦੀਆਂ ਮੀਢੀਆਂ ਗੁੰਦਦੀ ਹਾਂ ਅਤੇ ਉਨ੍ਹਾਂ ਦੇ ਚੀਰਾਂ ਨੂੰ ਸ਼ਿੰਗਰਫ ਨਾਲ ਭਰਦੀ ਹਾਂ।
= ਮੈਂ ਗੁੰਦਾਂਦੀ ਹਾਂ। ਮਾਗ = ਪੱਟੀਆਂ ਵਿਚਲਾ ਚੀਰ।.ਮਾਠਿ = ਸਵਾਰ ਕੇ। ਗੁੰਦਾਈ

ਮੈਂ ਸਵਾਰ ਸਵਾਰ ਕੇ ਪੱਟੀਆਂ ਗੁੰਦਾਂਦੀ ਹਾਂ, ਮੇਰੀਆਂ ਪੱਟੀਆਂ ਦੇ ਚੀਰ ਵਿਚ ਸੰਧੂਰ ਭੀ ਭਰਿਆ ਜਾਂਦਾ ਹੈ,
I have beautifully combed and braided my hair, vermillion (depicting married woman) is applied too where the hair part.
ਅਗੈ ਗਈ ਮੰਨੀਆ ਮਰਉ ਵਿਸੂਰਿ ਵਿਸੂਰੇ
अगै गई न मंनीआ मरउ विसूरि विसूरे ॥
Agai ga▫ī na mannī▫ā mara▫o visūr visūre.
but when I go before Him, I am not accepted, and I die, suffering in anguish.
ਹਾਂ, ਪਰ ਜਦ ਮੈਂ ਆਪਣੇ ਪਿਆਰੇ ਮੂਹਰੇ ਜਾਂਦੀ ਹਾਂ, ਮੈਂ ਕਬੂਲੀ ਨਹੀਂ ਜਾਂਦੀ ਤੇ ਮੈਂ ਘਣੇਰੇ ਝੁਰੇਵੇਂ ਨਾਲ ਮਰ ਵੰਞਦੀ ਹਾਂ।
ਨ ਮੰਨੀਆ = ਮੈਨੂੰ ਆਦਰ ਨਹੀਂ ਮਿਲਦਾ। ਮਰਉ = ਮੈਂ ਮਰਦੀ ਹਾਂ। ਵਿਸੂਰਿ ਵਿਸੂਰੇ = ਵਿਸੂਰਿ, ਵਿਸੂਰਿ ਝੁਰ ਝੁਰ ਕੇ, ਧੁਖ ਧੁਖ ਕੇ।

ਪਰ ਤੇਰੀ ਹਜ਼ੂਰੀ ਵਿਚ ਮੈਂ ਫਿਰ ਭੀ ਪ੍ਰਵਾਨ ਨਹੀਂ ਹੋ ਰਹੀ, (ਇਸ ਵਾਸਤੇ) ਝੂਰ ਝੂਰ ਕੇ ਮਰ ਰਹੀ ਹਾਂ।
I go to my groom but am not accepted and I slowly die in continuing anguish.
ਮੈ ਰੋਵੰਦੀ ਸਭੁ ਜਗੁ ਰੁਨਾ ਰੁੰਨੜੇ ਵਣਹੁ ਪੰਖੇਰੂ
मै रोवंदी सभु जगु रुना रुंनड़े वणहु पंखेरू ॥
Mai rovanḏī sabẖ jag runā runnṛe vaṇhu pankẖerū.
I weep; the whole world weeps; even the birds of the forest weep with me.
ਮੈਂ ਰੋਂਦੀ ਹਾਂ, ਸਾਰਾ ਜਹਾਨ ਰੋਂਦਾ ਹੈ ਅਤੇ ਮੇਰੇ ਨਾਲ ਜੰਗਲ ਦੇ ਪੰਛੀ ਭੀ ਰੋਂਦੇ ਹਨ।
ਰੁੰਨਾ = ਰੋ ਪਿਆ ਹੈ, ਤਰਸ ਕਰ ਰਿਹਾ ਹੈ। ਵਣਹੁ = ਜੰਗਲ ਵਿਚੋਂ। ਪੰਖੇਰੂ = ਪੰਛੀ।

ਮੈਂ ਇਤਨੀ ਦੁਖੀ ਹੋ ਰਹੀ ਹਾਂ (ਕਿ) ਸਾਰਾ ਜਗਤ ਮੇਰੇ ਉਤੇ ਤਰਸ ਕਰ ਰਿਹਾ ਹੈ, ਜੰਗਲ ਦੇ ਪੰਛੀ ਭੀ ਮੇਰੇ ਤੇ ਤਰਸ ਕਰ ਰਹੇ ਹਨ।
I cry, all around cry with me and even the birds in the forest feel pity.
ਇਕੁ ਰੁਨਾ ਮੇਰੇ ਤਨ ਕਾ ਬਿਰਹਾ ਜਿਨਿ ਹਉ ਪਿਰਹੁ ਵਿਛੋੜੀ
इकु न रुना मेरे तन का बिरहा जिनि हउ पिरहु विछोड़ी ॥
Ik na runā mere ṯan kā birhā jin ha▫o pirahu vicẖẖoṛī.
The only thing which doesn't weep is my body's sense of separateness, which has separated me from my Lord.
ਪਰ ਇਕ ਸ਼ੈ, ਮੇਰੀ ਦੇਹ ਦੀ ਵਿਛੁੜੀ ਹੋਈ ਆਤਮਾ ਰੋਂਦੀ ਨਹੀਂ ਜਿਸ ਨੇ ਮੈਨੂੰ ਮੇਰੇ ਪ੍ਰੀਤਮ ਨਾਲੋਂ ਵੱਖ ਕਰ ਛੱਡਿਆ ਹੈ।
ਇਕੁ = ਸਿਰਫ਼। ਮੇਰੇ ਤਨ ਕਾ ਬਿਰਹਾ = ਮੇਰੇ ਅੰਦਰਲਾ ਤੇਰੇ ਚਰਨਾਂ ਤੋਂ ਵਿਛੋੜਾ। ਜਿਨਿ = ਜਿਸ (ਵਿਛੋੜੇ) ਨੇ। ਪਿਰਹੁ = ਪਤੀ (-ਪ੍ਰਭੂ) ਤੋਂ।

ਸਿਰਫ਼ ਇਹ ਮੇਰੇ ਅੰਦਰਲਾ ਵਿਛੋੜਾ ਹੀ ਹੈ ਜੋ ਤਰਸ ਨਹੀਂ ਕਰਦਾ, ਇਸੇ ਨੇ ਮੈਨੂੰ ਪ੍ਰਭੂ-ਪਤੀ ਤੋਂ ਵਿਛੋੜਿਆ ਹੋਇਆ ਹੈ।
It is the anguish inside my body which has no mercy and keeps me separated from the husband (creator).
ਸੁਪਨੈ ਆਇਆ ਭੀ ਗਇਆ ਮੈ ਜਲੁ ਭਰਿਆ ਰੋਇ
सुपनै आइआ भी गइआ मै जलु भरिआ रोइ ॥
Supnai ā▫i▫ā bẖī ga▫i▫ā mai jal bẖari▫ā ro▫e.
In a dream, He came, and went away again; I cried so many tears.
ਉਹ ਮੇਰੇ ਸੁਫਨੇ ਵਿੱਚ ਮੇਰੇ ਕੋਲ ਆਇਆ ਅਤੇ ਫੇਰ ਚਲਿਆ ਗਿਆ, ਜਿਸ ਉਤੇ ਮੈਂ ਹੰਝੂ ਭਰ ਕੇ ਰੋਈ।
ਸੁਪਨੈ = ਸੁਪਨੇ ਵਿਚ। ਭੀ = ਮੁੜ। ਜਲੁ ਭਰਿਆ ਰੋਇ = ਹੰਝੂ ਭਰ ਕੇ ਰੋਈ।

ਮੈਨੂੰ ਤੂੰ ਸੁਪਨੇ ਵਿਚ ਮਿਲਿਆ (ਸੁਪਨਾ ਮੁੱਕਿਆ, ਤੇ ਤੂੰ) ਫਿਰ ਚਲਾ ਗਿਆ, (ਵਿਛੋੜੇ ਦੇ ਦੁੱਖ ਵਿਚ) ਮੈਂ ਹੰਝੂ ਭਰ ਕੇ ਰੋਈ।
In a dream I saw and soon was gone, I cried me a river.
ਆਇ ਸਕਾ ਤੁਝ ਕਨਿ ਪਿਆਰੇ ਭੇਜਿ ਸਕਾ ਕੋਇ
आइ न सका तुझ कनि पिआरे भेजि न सका कोइ ॥
Ā▫e na sakā ṯujẖ kan pi▫āre bẖej na sakā ko▫e.
I can't come to You, O my Beloved, and I can't send anyone to You.
ਮੈਂ ਤੇਰੇ ਕੋਲ ਨਹੀਂ ਆ ਸਕਦੀ, ਹੇ ਮੇਰੇ ਦਿਲਬਰ! ਨਾਂ ਹੀ ਮੈਂ ਕਿਸੇ ਨੂੰ ਘਲ ਸਕਦੀ ਹਾਂ।
ਤੁਝ ਕਨਿ = ਤੇਰੇ ਪਾਸ। ਕੋਇ = ਕਿਸੇ ਨੂੰ।

ਹੇ ਪਿਆਰੇ! ਮੈਂ (ਨਿਮਾਣੀ) ਤੇਰੇ ਪਾਸ ਅੱਪੜ ਨਹੀਂ ਸਕਦੀ, ਤੇ ਮੈਂ (ਗ਼ਰੀਬ) ਕਿਸੇ ਨੂੰ ਤੇਰੇ ਪਾਸ ਘੱਲ ਨਹੀਂ ਸਕਦੀ (ਜੋ ਮੇਰੀ ਹਾਲਤ ਤੈਨੂੰ ਦੱਸੇ)।
My dear (creator) neither can I come over nor can I send anyone to you.
ਆਉ ਸਭਾਗੀ ਨੀਦੜੀਏ ਮਤੁ ਸਹੁ ਦੇਖਾ ਸੋਇ
आउ सभागी नीदड़ीए मतु सहु देखा सोइ ॥
Ā▫o sabẖāgī nīḏ▫ṛī▫e maṯ saho ḏekẖā so▫e.
Come to me, O blessed sleep - perhaps I will see my Husband Lord again.
ਆ ਜਾ, ਹੇ ਭਾਗਾਂ ਵਾਲੀਏ ਨੀਂਦ੍ਰੇ! ਸ਼ਾਇਦ ਮੈਂ ਆਪਣੇ ਉਸ ਭਰਤੇ ਨੂੰ ਮੁੜ (ਸੁਪਨੇ ਵਿੱਚ) ਤੱਕ ਲਵਾਂ।
ਮਤੁ ਦੇਖਾ = ਸ਼ਾਇਦ ਮੈਂ ਵੇਖ ਲਵਾਂ।

ਨੀਂਦਅੱਗੇ ਹੀ ਤਰਲੇ ਕਰਦੀ ਹਾਂ ਕਿ ਹੇ ਭਾਗਾਂ ਵਾਲੀ ਸੋਹਣੀ ਨੀਂਦ ਤੂੰ (ਮੇਰੇ ਕੋਲ ਆ) ਸ਼ਾਇਦ (ਤੇਰੀ ਰਾਹੀਂ ਹੀ) ਮੈਂ ਆਪਣੇ ਖਸਮ-ਪ੍ਰਭੂ ਦਾ ਦੀਦਾਰ ਕਰ ਸਕਾਂ।
Oh blessed sleep come again perhaps I will see again the husband (creator).
ਤੈ ਸਾਹਿਬ ਕੀ ਬਾਤ ਜਿ ਆਖੈ ਕਹੁ ਨਾਨਕ ਕਿਆ ਦੀਜੈ
तै साहिब की बात जि आखै कहु नानक किआ दीजै ॥
Ŧai sāhib kī bāṯ jė ākẖai kaho Nānak ki▫ā ḏījai.
One who brings me a message from my Lord and Master - says Guru Nanak, what shall I give to Him?
ਨਾਨਕ ਆਖਦਾ ਹੈ, ਮੈਂ ਉਸ ਨੂੰ ਕੀ ਦੇਵਾਂਗਾ, ਜੋ ਮੈਨੂੰ ਮੇਰੇ ਉਸ ਮਾਲਕ ਦਾ ਸੁਨੇਹਾ ਦਿੰਦਾ ਹੈ?
ਜਿ = ਜੇਹੜਾ ਮਨੁੱਖ। ਦੀਜੈ = ਦੇਣਾ ਚਾਹੀਦਾ ਹੈ।

ਨਾਨਕ ਆਖਦਾ ਹੈ ਕਿ ਜੇ ਕੋਈ ਗੁਰਮੁਖਿ ਮੈਨੂੰ ਤੇਰੀ ਕੋਈ ਗੱਲ ਸੁਣਾਵੇ ਤਾਂ ਮੈਂ ਉਸ ਅੱਗੇ ਕੇਹੜੀ ਭੇਟ ਧਰਾਂ!
What will Guru Nanak give to someone who will tell about you (creator).
ਸੀਸੁ ਵਢੇ ਕਰਿ ਬੈਸਣੁ ਦੀਜੈ ਵਿਣੁ ਸਿਰ ਸੇਵ ਕਰੀਜੈ
सीसु वढे करि बैसणु दीजै विणु सिर सेव करीजै ॥
Sīs vadẖe kar baisaṇ ḏījai viṇ sir sev karījai.
Cutting off my head, I give it to Him to sit upon; without my head, I shall still serve Him.
ਆਪਣੇ ਸਿਰ ਨੂੰ ਕੱਟ ਕੇ ਮੈਂ ਉਸ ਨੂੰ ਬੈਠਣ ਨੂੰ ਦੇਵਾਂਗੀ ਅਤੇ ਸਿਰ ਦੇ ਬਗ਼ੈਰ ਮੈਂ ਉਸ ਦੀ ਟਹਿਲ-ਸੇਵਾ ਕਮਾਵਾਂਗੀ।
ਵਢੇ ਕਰਿ = ਵੱਢ ਕੇ। ਬੈਸਣੁ = ਬੈਠਣ ਲਈ ਥਾਂ।

ਆਪਣਾ ਸਿਰ ਵੱਢ ਕੇ ਮੈਂ ਉਸ ਦੇ ਬੈਠਣ ਲਈ ਆਸਣ ਬਣਾ ਦਿਆਂ (ਭਾਵ,) ਆਪਾ-ਭਾਵ ਦੂਰ ਕਰ ਕੇ ਮੈਂ ਉਸ ਦੀ ਸੇਵਾ ਕਰਾਂ।
I will offer my head for a seat and serve in a headless body.
ਕਿਉ ਮਰੀਜੈ ਜੀਅੜਾ ਦੀਜੈ ਜਾ ਸਹੁ ਭਇਆ ਵਿਡਾਣਾ ੧॥੩॥
किउ न मरीजै जीअड़ा न दीजै जा सहु भइआ विडाणा ॥१॥३॥
Ki▫o na marījai jī▫aṛā na ḏījai jā saho bẖa▫i▫ā vidāṇā. ||1||3||
Why haven't I died? Why hasn't my life just ended? My Husband Lord has become a stranger to me. ||1||3||
ਮੈਂ ਕਿਉਂ ਨਹੀਂ ਮਰਦੀ ਅਤੇ ਆਪਣੀ ਜ਼ਿੰਦਗੀ ਨਹੀਂ ਦਿੰਦੀ, ਜਦ ਕਿ ਮੇਰਾ ਪਤੀ ਕਿਸੇ ਹੋਰਸ ਦਾ ਹੋ ਗਿਆ ਹੈ।
ਕਿਉ ਨ ਮਰੀਜੈ = ਆਪਾ-ਭਾਵ ਕਿਉਂ ਨ ਮਾਰੀਏ? ਕਿਉ ਜੀਅੜਾ ਨ ਦੀਜੈ = ਜਿੰਦ ਕਿਉਂ ਨ ਸਦਕੇ ਕਰੀਏ? ਵਿਡਾਣਾ = ਓਪਰਾ, ਬਿਗਾਨਾ ॥੧॥੩॥

ਜਦੋਂ ਸਾਡਾ ਪ੍ਰਭੂ-ਪਤੀ ਸਾਥੋਂ ਓਪਰਾ ਹੋ ਜਾਏ ਤਾਂ ਅਸੀਂ ਆਪਾ-ਭਾਵ ਕਿਉਂ ਨਾ ਮਾਰ ਦੇਈਏ ਤੇ ਆਪਣੀ ਜਿੰਦ ਉਸ ਤੋਂ ਸਦਕੇ ਕਰ ਦੇਈਏ ॥੧॥੩॥
Why don’t I sacrifice myself if the creator (husband) has become a stranger and with others.

ESSENCE: Guru Nanak Dev ji use metaphor of a newly wed bride in the romantic season of Savan (Monsoons in India) missing the groom/husband (a metaphor for creator) . There is wonderful scenery all around but there is no spouse. There are visions of such in all but there is no meeting. Even the night dreams are filled with visions and the bride rather wish she were asleep to continue seeing the creator. Waking hours are full of anguish. The bride feels ready and made up to see but nothing happens. There is no help from others either.

Guru ji having described all of the above not working say that even sacrificing one’s head and serving headless perhaps is of value if one could meet the creator.
This Shabad needs to be read at least in conjunction with a shabad before it and a shabd after it for further understanding

Note: I presented above as a help towards another thread as follows,


http://www.sikhphilosophy.net/sikh-...sm-give-any-direct-importance.html#post156223

So reviewing the above the answer to the thread is that, “Sikhism does not give any special importance to dreams” other than a state where thoughts come and go.
 
Last edited:

Scarlet Pimpernel

We seek him here,we sikh
Writer
SPNer
May 31, 2011
1,005
1,095
In the Self
Re: Shabad: ਮੋਰੀ ਰੁਣ ਝੁਣ ਲਾਇਆ ਭੈਣੇ ਸਾਵਣੁ ਆਇਆ ॥/ Morī ruṇ jẖuṇ l&

ਮੈਨੂੰ ਤੂੰ ਸੁਪਨੇ ਵਿਚ ਮਿਲਿਆ (ਸੁਪਨਾ ਮੁੱਕਿਆ, ਤੇ ਤੂੰ) ਫਿਰ ਚਲਾ ਗਿਆ, (ਵਿਛੋੜੇ ਦੇ ਦੁੱਖ ਵਿਚ) ਮੈਂ ਹੰਝੂ ਭਰ ਕੇ ਰੋਈ।

Veer ji I would take a more belief driven,literal interpretation to this line ,but agree with you that metaphor applies to the use of the word bride,I feel the teeka is fair as the creator should he wish can be Ik Rangi or Bahu Rangi ,although the creator is E.D.E he will take the form that is appropriate and that you would associate with him and you will recognise him immediately because he is good looking.
 
Last edited:

Harry Haller

Panga Master
SPNer
Jan 31, 2011
5,769
8,194
55
Re: Shabad: ਮੋਰੀ ਰੁਣ ਝੁਣ ਲਾਇਆ ਭੈਣੇ ਸਾਵਣੁ ਆਇਆ ॥/ Morī ruṇ jẖuṇ l&

he? he? he?

no spji, I am not laughing, but it is clear which form you have decided on lol
 

Ambarsaria

ੴ / Ik▫oaʼnkār
Writer
SPNer
Dec 21, 2010
3,387
5,690
Re: Shabad: ਮੋਰੀ ਰੁਣ ਝੁਣ ਲਾਇਆ ਭੈਣੇ ਸਾਵਣੁ ਆਇਆ ॥/ Morī ruṇ jẖuṇ l&

Just to elaborate on the shabad since not everyone can relate to visuals described in the shabad, I have identified some media links. Hope these are in order,

Talk of a pea{censored} starts the shabad as per the following example,
PEA{censored} DANCE - A RARE VIEW! - YouTube

In the following simply how much rainy season is cherished,
Sawan Ka Mahina - Sunil Dutt & Nutan - Milan - YouTube

In the following video you can see the rains (Sawan/ Rainy season) as well as the beautiful makeup and bangles that are mentioned

saawan ka mahina AAYEE MILAN KI RAAT - YouTube

The following is imagery of Bhai Mani Singh ji, "Band Band Kutwauna/Let me be split into small pieces".

mani.jpg


Hope above is of help otherwise Admins can edit or delete without any issue with me.

Sat Sri Akal.
 

ravneet_sb

Writer
SPNer
Nov 5, 2010
866
326
52
Re: Shabad: ਮੋਰੀ ਰੁਣ ਝੁਣ ਲਾਇਆ ਭੈਣੇ ਸਾਵਣੁ ਆਇਆ ॥/ Morī ruṇ jẖuṇ l&

Sar Sri Akaal,

This is for both man and woman but example given in reference to contest,
is that of young adolescent, wedded bride, who can create lust to
any one's mind,
but has not reflected upon her own mind,

"Own Khasam" or "One's Own Mind" which one reflects

Without self awareness, married never goes varied.

It is not union of body but mind,

First one get's aware own mind only than other's mind too

Without awareness one is always demanding and bears habit of child,
and mind does not transit from childhood stage to young stage, and not
prepare self for old stage

Becomes physically mature but is mentally immature

Stays in "Maya"


That mind is still not recommended to be bride or groom

"The thought can be rejected, checked or corrected"

Bhul Chuk Maaf

Waheguru Ji Ka Khalsa
Waheguru Ji Ki Fateh
 

Astroboy

ਨਾਮ ਤੇਰੇ ਕੀ ਜੋਤਿ ਲਗਾਈ (Previously namjap)
Writer
SPNer
Jul 14, 2007
4,576
1,609
Last edited:
Aug 28, 2010
1,514
1,116
73
My question still remains unanswered. Not satisfactorily so.
He came in the dream and went and I cried. What does it signify?
Was it really that important to give the whole shabad and not answer the query?
The query is : "Please share your views if this shows importance of the darshan in the dream state."

This is the relevant thread:
http://www.sikhphilosophy.net/sikh-sikhi-sikhism/37528-does-sikhism-give-any-direct-importance.html


Well ,DARSHAN is not seeing.It is state of being ONE with what is seen.
Seeing of any fig other that GuR MURATi is confusion only.
Prakash.S.Bagga
 

Astroboy

ਨਾਮ ਤੇਰੇ ਕੀ ਜੋਤਿ ਲਗਾਈ (Previously namjap)
Writer
SPNer
Jul 14, 2007
4,576
1,609
Care to explain further, Parkash Ji?
 
📌 For all latest updates, follow the Official Sikh Philosophy Network Whatsapp Channel:
Top