- Dec 21, 2010
- 3,384
- 5,690
I post the following with my understanding and stand corrected as always.
http://www.srigranth.org/servlet/gurbani.gurbani?Action=Page&Param=1310&g=1&h=1&r=1&t=1&p=1&k=1
Kaanra Guru Ramdas ji
With the creator’s love mind sings so imbuedਮਨੁ ਹਰਿ ਰੰਗਿ ਰਾਤਾ ਗਾਵੈਗੋ ॥
मनु हरि रंगि राता गावैगो ॥
Man har rang rāṯā gāvaigo.
O mind, be attuned to His Love, and sing.
ਹਰੀ ਦੀ ਪ੍ਰੀਤ ਨਾਲ ਰੰਗੀ ਹੋਈ, ਮੇਰੀ ਜਿੰਦੜੀ ਉਸ ਦਾ ਜੱਸ ਗਾਉਂਦੀ ਹੈ।
ਰੰਗਿ = ਪ੍ਰੇਮ-ਰੰਗ ਵਿਚ। ਰਾਤਾ = ਰੱਤਾ, ਰੰਗਿਆ ਹੋਇਆ। ਗਾਵੈਗੋ = ਗਾਵੈ, ਗਾਂਦਾ ਰਹਿੰਦਾ ਹੈ।
(ਜਿਹੜਾਮਨੁੱਖ ਆਪਣੇ ਮਨ ਨੂੰ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਰੰਗਣ ਵਾਸਤੇ ਮਨ ਨੂੰ) ਗੁਰੂ ਦੀਮੱਤ ਦੀ ਪਾਣ ਦੇਂਦਾ ਹੈ, (ਉਸ ਦਾ) ਮਨ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗਿਆ ਜਾਂਦਾ ਹੈ।
All fears and exasperations are purified in consonance with creator’s wisdomਭੈ ਭੈ ਤ੍ਰਾਸ ਭਏ ਹੈ ਨਿਰਮਲ ਗੁਰਮਤਿ ਲਾਗਿ ਲਗਾਵੈਗੋ ॥੧॥ ਰਹਾਉ ॥
भै भै त्रास भए है निरमल गुरमति लागि लगावैगो ॥१॥ रहाउ ॥
Bẖai bẖai ṯarās bẖa▫e hai nirmal gurmaṯ lāg lagāvaigo. ||1|| rahā▫o.
The Fear of God makes me fearless and immaculate; I am dyed in the color of the Guru's Teachings. ||1||Pause||
ਪ੍ਰਭੂ ਦੇ ਭੈ ਰਾਹੀਂ ਅਤੇ ਗੁਰਾਂ ਦੇ ਉਪਦੇਸ਼ ਦੀ ਪਾਹ ਲਾ ਕੇ, ਮੈਂ ਹੋਰਨਾ ਡਰ ਅਤੇ ਤੌਖਲਿਆ ਤੋਂ ਖਲਾਸੀ ਪਾ, ਪਾਵਨ ਪਵਿੱਤਰ ਹੋ ਗਿਆ ਹਾਂ। ਠਹਿਰਾਉ।
ਭੈ = (ਲਫ਼ਜ਼ 'ਭਉ' ਤੋਂਬਹੁ-ਵਚਨ) ਸਾਰੇ ਡਰ। ਤ੍ਰਾਸ = ਡਰ, ਸਹਮ। ਨਿਰਮਲ = ਮਲ-ਰਹਿਤ, ਪਵਿੱਤਰ। ਲਾਗਿ = ਪਾਹ (ਕੱਪੜੇ ਨੂੰ ਰੰਗ ਚਾੜ੍ਹਨ ਤੋਂ ਪਹਿਲਾਂ 'ਪਾਹ' ਦੇਈਦੀ ਹੈ, ਲੂਣ ਜਾਂ ਸੋਡੇ ਆਦਿਕ ਵਿਚਰਿੰਨ੍ਹੀਦਾ ਹੈ)। ਲਗਾਵੈਗੋ = ਲਾਂਦਾ ਹੈ, ਲਗਾਵੈ ॥੧॥ ਰਹਾਉ ॥
(ਇਸਰੰਗ ਵਿਚ ਰੰਗੀਜ ਕੇ ਉਹ ਮਨੁੱਖ ਸਦਾ ਪਰਮਾਤਮਾ ਦੇ ਗੁਣ) ਗਾਂਦਾ ਰਹਿੰਦਾ ਹੈ, ਉਸ ਦੇਸਾਰੇ (ਮਲੀਨ) ਡਰ ਤੇ ਸਹਮ ਪਵਿੱਤਰ (ਅਦਬ-ਸਤਕਾਰ) ਬਣ ਜਾਂਦੇ ਹਨ ॥੧॥ ਰਹਾਉ ॥
Colored with creator’s hue the disassociates and gets to the abodeਹਰਿ ਰੰਗਿ ਰਾਤਾ ਸਦ ਬੈਰਾਗੀ ਹਰਿ ਨਿਕਟਿ ਤਿਨਾ ਘਰਿ ਆਵੈਗੋ ॥
हरि रंगि राता सद बैरागी हरि निकटि तिना घरि आवैगो ॥
Har rang rāṯā saḏ bairāgī har nikat ṯinā gẖar āvaigo.
Those who are attuned to the Lord's Love remain balanced and detached forever; they live near the Lord, who comes into their house.
ਜੋ ਪ੍ਰਭੂ ਦੇ ਪ੍ਰੇਮ ਨਾਲ ਰੰਗੀਜਿਆ ਹੈ, ਉਹ ਸਦੀਵ ਹੀ ਨਿਰਲੇਪ ਰਹਿੰਦਾ ਅਤੇ ਰੱਬ ਦੇ ਨੇੜੇ ਵਸਦਾ ਹੈ। ਪ੍ਰਭੂ ਉਸ ਦੇ ਧਾਮ ਅੰਦਰ ਆ ਜਾਂਦਾ ਹੈ।
ਸਦ = ਸਦਾ। ਬੈਰਾਗੀ = ਵਿਰਕਤ, ਮਾਇਆ ਦੇ ਮੋਹ ਤੋਂ ਉਪਰਾਮ। ਨਿਕਟਿ = ਨੇੜੇ। ਘਰਿ = (ਹਿਰਦੇ-) ਘਰ ਵਿਚ।
ਪਰਮਾਤਮਾਦੇ ਪਿਆਰ-ਰੰਗ ਵਿਚ ਰੰਗਿਆ ਹੋਇਆ ਮਨੁੱਖ ਮਾਇਆ ਦੇ ਮੋਹ ਵਲੋਂ ਉਪਰਾਮ ਰਹਿੰਦਾ ਹੈ, ਪ੍ਰਭੂ (ਪ੍ਰੇਮ-ਰੰਗ ਵਿਚ ਰੰਗੇ ਮਨੁੱਖਾਂ ਦੇ ਸਦਾ) ਨੇੜੇ ਵੱਸਦਾ ਹੈ, ਉਹਨਾਂ ਦੇ (ਹਿਰਦੇ-) ਘਰ ਵਿਚ ਆ ਟਿਕਦਾ ਹੈ।
Such’s dust from the feet one gets if so obliged by suchਤਿਨ ਕੀ ਪੰਕ ਮਿਲੈ ਤਾਂ ਜੀਵਾ ਕਰਿ ਕਿਰਪਾ ਆਪਿ ਦਿਵਾਵੈਗੋ ॥੧॥
तिन की पंक मिलै तां जीवा करि किरपा आपि दिवावैगो ॥१॥
Ŧin kī pank milai ṯāʼn jīvā kar kirpā āp ḏivāvaigo. ||1||
If I am blessed with the dust of their feet, then I live. Granting His Grace, He Himself bestows it. ||1||
ਜੇਕਰ ਮੈਨੂੰ ਉਨ੍ਹਾਂ ਦੇ ਪੈਰਾ ਦੀ ਖਾਕ ਪ੍ਰਾਪਤ ਹੋ ਜਾਵੇ, ਕੇਵਲ ਤਦ ਹੀ ਮੈਂ ਜੀਊ ਸਕਦਾ ਹਾਂ। ਆਪਣੀ ਰਹਿਮਤ ਧਾਰ ਪ੍ਰਭੂ ਖੁਦ ਹੀ ਇਸ ਦੀ ਦਾਤ ਦਿੰਦਾ ਹੈ।
ਪੰਕ = ਚਰਨ-ਧੂੜ। ਜੀਵਾ = ਜੀਵਾਂ, ਮੈਂ ਜੀਊ ਪੈਂਦਾ ਹਾਂ, ਮੈਂ ਆਤਮਕ ਜੀਵਨ ਹਾਸਲ ਕਰ ਲੈਂਦਾ ਹਾਂ। ਕਰਿ = ਕਰ ਕੇ ॥੧॥
ਜੇਮੈਨੂੰ ਉਹਨਾਂ (ਵਡ-ਭਾਗੀ ਮਨੁੱਖਾਂ) ਦੀ ਚਰਨ-ਧੂੜ ਮਿਲੇ, ਤਾਂ ਮੈਂ ਆਤਮਕ ਜੀਵਨ ਪ੍ਰਾਪਤਕਰ ਲੈਂਦਾ ਹਾਂ। (ਪਰ ਇਹ ਚਰਨ-ਧੂੜ ਪ੍ਰਭੂ) ਆਪ ਹੀ ਕਿਰਪਾ ਕਰ ਕੇ ਦਿਵਾਂਦਾ ਹੈ ॥੧॥
People caught in me and you greed with mind so blank do not get the coloringਦੁਬਿਧਾ ਲੋਭਿ ਲਗੇ ਹੈ ਪ੍ਰਾਣੀ ਮਨਿ ਕੋਰੈ ਰੰਗੁ ਨ ਆਵੈਗੋ ॥
दुबिधा लोभि लगे है प्राणी मनि कोरै रंगु न आवैगो ॥
Ḏubiḏẖā lobẖ lage hai parāṇī man korai rang na āvaigo.
Mortal beings are attached to greed and duality. Their minds are unripe and unfit, and will not accept the Dye of His Love.
ਫਾਨੀ ਬੰਦੇ ਦਵੈਤ-ਭਾਵ ਅਤੇ ਲਾਲਚ ਨਾਲ ਚਿੜੇ ਹੋਏ ਹਨ। ਉਨ੍ਹਾਂ ਦੇ ਪਾਹ-ਰਹਿਤ ਮਨੂਏ ਨੂੰ ਪ੍ਰਭੂ ਦੀ ਰੰਗਤ ਨਹੀਂ ਚੜ੍ਹਦੀ।
ਦੁਬਿਧਾ = ਮੇਰ-ਤੇਰ। ਲੋਭਿ = ਲੋਭ ਵਿਚ। ਮਨਿ ਕੋਰੈ = ਕੋਰੇ ਮਨ ਉੱਤੇ। ਰੰਗਿ = ਪ੍ਰੇਮ-ਰੰਗ।
ਜਿਹੜੇ ਮਨੁੱਖ ਮੇਰ-ਤੇਰ ਵਿਚ ਲੋਭ ਵਿਚ ਫਸੇ ਰਹਿੰਦੇ ਹਨ, ਉਹਨਾਂ ਦੇ ਕੋਰੇ ਮਨ ਉੱਤੇ (ਪ੍ਰਭੂ ਦਾ ਪਿਆਰ-) ਰੰਗ ਨਹੀਂ ਚੜ੍ਹ ਸਕਦਾ।
With creator’s directive such is reborn upside down and meeting followers of creator such is coloredਫਿਰਿ ਉਲਟਿਓ ਜਨਮੁ ਹੋਵੈ ਗੁਰ ਬਚਨੀ ਗੁਰੁ ਪੁਰਖੁ ਮਿਲੈ ਰੰਗੁ ਲਾਵੈਗੋ ॥੨॥
फिरि उलटिओ जनमु होवै गुर बचनी गुरु पुरखु मिलै रंगु लावैगो ॥२॥
Fir ulti▫o janam hovai gur bacẖnī gur purakẖ milai rang lāvaigo. ||2||
But their lives are transformed through the Word of the Guru's Teachings. Meeting with the Guru, the Primal Being, they are dyed in the color of His Love. ||2||
ਗੁਰਾਂ ਦੇ ਉਪਦੇਸ਼ ਦੁਆਰਾ, ਬੰਦੇ ਦੀ ਜੀਵਨ ਰਹੁ-ਰੀਤੀ ਤਬਦੀਲ ਹੋ ਜਾਂਦੀ ਹੈ ਅਤੇ ਸਰਬ-ਸ਼ਕਤੀਵਾਨ ਗੁਰਾਂ ਨਾਲ ਪਮਲ, ਉਹ ਪ੍ਰਭੂ ਦੇ ਪ੍ਰੇਮ ਨਾਲ ਰੰਗਿਆ ਜਾਂਦਾ ਹੈ।
ਫਿਰਿ = ਮੁੜ। ਉਲਟਿਓ = (ਜਦੋਂ ਲੋੜ ਆਦਿਕ ਵਲੋਂ ਮਨ) ਪਰਤਦਾ ਹੈ। ਜਨਮੁ = ਨਵਾਂ ਜਨਮ। ਬਚਨੀ = ਬਚਨੀਂ, ਬਚਨਾਂਦੀ ਰਾਹੀਂ। ਲਾਵੈਗੋ = ਲਾਵੈ, ਲਾਂਦਾ ਹੈ, ਚਾੜ੍ਹਦਾ ਹੈ ॥੨॥
ਫਿਰਜਦੋਂ ਗੁਰੂ ਦੇ ਬਚਨਾਂ ਦੀ ਰਾਹੀਂ (ਉਹਨਾਂ ਦਾ ਮਨ ਦੁਬਿਧਾ ਲੋਭ ਆਦਿਕ ਵਲੋਂ) ਪਰਤਦਾਹੈ, (ਤਾਂ ਉਹਨਾਂ ਨੂੰ ਨਵਾਂ ਆਤਮਕ) ਜਨਮ ਮਿਲਦਾ ਹੈ। (ਜਿਸ ਮਨੁੱਖ ਨੂੰ) ਗੁਰੂ ਪੁਰਖਮਿਲ ਪੈਂਦਾ ਹੈ (ਉਸ ਦੇ ਮਨ ਨੂੰ ਪ੍ਰਭੂ-ਪਿਆਰ ਦਾ) ਰੰਗ ਚਾੜ੍ਹ ਦੇਂਦਾ ਹੈ ॥੨॥
All five senses and five body functions again and again wander and so the mind entangled in three dispositions does not for a moment find stabilityਇੰਦ੍ਰੀ ਦਸੇ ਦਸੇ ਫੁਨਿ ਧਾਵਤ ਤ੍ਰੈ ਗੁਣੀਆ ਖਿਨੁ ਨ ਟਿਕਾਵੈਗੋ ॥
इंद्री दसे दसे फुनि धावत त्रै गुणीआ खिनु न टिकावैगो ॥
Inḏrī ḏase ḏase fun ḏẖāvaṯ ṯarai guṇī▫ā kẖin na tikāvaigo.
There are ten organs of sense and action; the ten wander unrestrained. Under the influence of the three dispositions, they are not stable, even for an instant.
ਦਸ ਅੰਗ ਹਨ ਅਤੇ ਦਸੇ ਹੀ ਭਟਕਦੇ ਰਹਿੰਦੇ ਹਨ ਅਤੇ ਤਿੰਨਾਂ ਲੱਛਣਾ ਵਾਲਾ ਮਨ ਇਕ ਮੁਹਤ ਭਰ ਲਈ ਭੀ ਅਸਥਿਰ ਨਹੀਂ ਰਹਿੰਦਾ।
ਫੁਨਿ = ਮੁੜ, ਮੁੜ ਮੁੜ। ਧਾਵਤ = ਭਟਕਦੀਆਂ ਹਨ। ਤ੍ਰੈਗੁਣੀਆ = ਤਿੰਨਾਂ ਗੁਣਾਂ ਵਿਚ ਫਸਿਆ ਹੋਇਆ ਮਨ।
ਮਨੁੱਖਦੀਆਂ ਇਹ ਦਸੇ ਹੀ ਇੰਦ੍ਰੀਆਂ ਮੁੜ ਮੁੜ ਭਟਕਦੀਆਂ ਫਿਰਦੀਆਂ ਹਨ। (ਮਾਇਆ ਦੇ) ਤਿੰਨਗੁਣਾਂ ਵਿਚ ਗ੍ਰਸਿਆ ਮਨ ਰਤਾ-ਭਰ ਸਮੇ ਲਈ ਭੀ (ਇਕ ਥਾਂ) ਨਹੀਂ ਟਿਕਦਾ।
True creator pleases, control established and salvation is achieved by suchਸਤਿਗੁਰ ਪਰਚੈ ਵਸਗਤਿ ਆਵੈ ਮੋਖ ਮੁਕਤਿ ਸੋ ਪਾਵੈਗੋ ॥੩॥
सतिगुर परचै वसगति आवै मोख मुकति सो पावैगो ॥३॥
Saṯgur parcẖai vasgaṯ āvai mokẖ mukaṯ so pāvaigo. ||3||
Coming in contact with the True Guru, they are brought under control; then, salvation and liberation are attained. ||3||
ਸੱਚੇ ਗੁਰਾਂ ਨੂੰ ਪ੍ਰਸੰਨ ਕਰਨ ਦੁਆਰਾ, ਬੰਦਾ ਉਨ੍ਹਾਂ ਤੇ ਕਾਬੂ ਪਾ ਲੈਂਦਾ ਹੈ ਅਤੇ ਤਦ ਉਹ ਕਲਿਆਣ ਤੇ ਗਤੀ ਨੂੰ ਪ੍ਰਾਪਤ ਹੋ ਜਾਂਦਾ ਹੈ।
ਪਰਚੈ = ਪਤੀਜਦਾ ਹੈ, ਪ੍ਰਸੰਨ ਹੁੰਦਾ ਹੈ। ਵਸਗਤਿ = ਵੱਸ ਵਿਚ। ਮੋਖ ਮੁਕਤਿ = ਵਿਕਾਰਾਂ ਤੋਂ ਖ਼ਲਾਸੀ। ਸੋ = ਉਹ ਮਨੁੱਖ ॥੩॥
ਜਦੋਂ ਗੁਰੂ (ਕਿਸੇ ਮਨੁੱਖ ਉੱਤੇ) ਤ੍ਰੱਠਦਾ ਹੈ ਤਾਂ ਉਸ ਦਾ ਮਨ ਵੱਸ ਵਿਚ ਆ ਜਾਂਦਾ ਹੈ, ਉਹ ਮਨੁੱਖ ਵਿਕਾਰਾਂ ਤੋਂ ਖ਼ਲਾਸੀ ਹਾਸਲ ਕਰ ਲੈਂਦਾ ਹੈ ॥੩॥
One creator present everywhere and such one is imbued in allਓਅੰਕਾਰਿ ਏਕੋ ਰਵਿ ਰਹਿਆ ਸਭੁ ਏਕਸ ਮਾਹਿ ਸਮਾਵੈਗੋ ॥
ओअंकारि एको रवि रहिआ सभु एकस माहि समावैगो ॥
O▫ankār eko rav rahi▫ā sabẖ ekas māhi samāvaigo.
The One and Only Creator of the Universe is All-pervading everywhere. All shall once again merge into the One.
ਕੇਵਲ ਇਕ ਸੁਆਮੀ ਹੀ ਸਾਰੀ ਥਾਈ ਵਿਆਪਕ ਹੋ ਰਿਹਾ ਹੈ ਅਤੇ ਹਰ ਸ਼ੈ ਅੰਤ ਨੂੰ ਇਕ ਸੁਆਮੀ ਵਿੱਚ ਹੀ ਲੀਨ ਹੋ ਜਾਉਗੀ।
ਓਅੰਕਾਰਿ = ਓਅੰਕਾਰ ਵਿਚ, ਸਰਬ-ਵਿਆਪਕ ਪ੍ਰਭੂ ਵਿਚ। ਸਭੁ = ਸਾਰਾ ਜਗਤ। ਏਕਸ ਮਾਹਿ = ਇੱਕ (ਪ੍ਰਭੂ) ਵਿਚ ਹੀ।
ਪਰਮਾਤਮਾ ਇਕ ਆਪ ਹੀ ਸਭ ਥਾਂ ਵਿਆਪਕ ਹੈ, ਉਸ ਇਕੋ ਸਰਬ-ਵਿਆਪਕ ਵਿਚ ਹੀ ਸਾਰਾ ਜਗਤ ਲੀਨ ਹੋ ਜਾਂਦਾ ਹੈ।
One such appearing as many directs all in own single directiveਏਕੋ ਰੂਪੁ ਏਕੋ ਬਹੁ ਰੰਗੀ ਸਭੁ ਏਕਤੁ ਬਚਨਿ ਚਲਾਵੈਗੋ ॥੪॥
एको रूपु एको बहु रंगी सभु एकतु बचनि चलावैगो ॥४॥
Ėko rūp eko baho rangī sabẖ ekaṯ bacẖan cẖalāvaigo. ||4||
His One Form has one, and many colors; He leads all according to His One Word. ||4||
ਇਕ ਸਰੂਪ ਵਾਲਾ ਸੁਆਮੀ ਅਨੇਕਾਂ ਸਰੂਪਾ ਵਿੱਚ ਪ੍ਰਗਟ ਹੋਇਆ ਹੋਇਆ ਹੈ ਅਤੇ ਸਾਰਿਆਂ ਨੂੰ ਉਹ ਆਪਣੇ ਇਕ ਹੁਕਮ ਅੰਦਰ ਚਲਾਉਂਦਾ ਹੈ।
ਏਕਸੁ ਬਚਨਿ = ਇਕ (ਆਪਣੇ ਹੀ) ਹੁਕਮ ਵਿਚ। ਬਚਨਿ = ਹੁਕਮ ਵਿਚ ॥੪॥
ਉਹਪਰਮਾਤਮਾ (ਕਦੇ) ਇਕ ਆਪ ਹੀ ਆਪ ਹੁੰਦਾ ਹੈ, ਉਹ ਆਪ ਹੀ (ਜਗਤ ਰਚ ਕੇ) ਅਨੇਕਾਂ ਰੰਗਾਂਵਾਲਾ ਬਣ ਜਾਂਦਾ ਹੈ। ਸਾਰੇ ਜਗਤ ਨੂੰ ਉਹ ਪ੍ਰਭੂ ਇਕ ਆਪਣੇ ਹੀ ਹੁਕਮ ਵਿਚ ਤੋਰ ਰਿਹਾ ਹੈ॥੪॥
One near to the creator recognizing one and only, such near the creator will understandਗੁਰਮੁਖਿ ਏਕੋ ਏਕੁ ਪਛਾਤਾ ਗੁਰਮੁਖਿ ਹੋਇ ਲਖਾਵੈਗੋ ॥
गुरमुखि एको एकु पछाता गुरमुखि होइ लखावैगो ॥
Gurmukẖ eko ek pacẖẖāṯā gurmukẖ ho▫e lakẖāvaigo.
The Gurmukh realizes the One and Only Lord; He is revealed to the Gurmukh.
ਗੁਰੂ-ਅਨੁਸਾਰੀ ਕੇਵਲ ਇਕ ਵਾਹਿਗੁਰੂ ਨੂੰ ਹੀ ਅਨੁਭਵ ਕਰਦਾ ਹੈ ਤੇ ਗੁਰਾਂ ਦੀ ਦਇਆ ਦੁਆਰਾ, ਉਹ ਕੇਵਲ ਇਕ ਨੂੰ ਹੀ ਜਾਣਦਾ ਹੈ?
ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ। ਲਖਾਵੈਗੋ = ਲਖਾਵੈ, ਲਖੈ, ਸਮਝ ਲੈਂਦਾ ਹੈ।
ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ (ਹਰ ਥਾਂ) ਇਕ ਪਰਮਾਤਮਾ ਨੂੰ ਹੀ (ਵੱਸਦਾ) ਪਛਾਣਦਾ ਹੈ। ਗੁਰੂ ਦੇ ਸਨਮੁਖ ਹੋ ਕੇ (ਮਨੁੱਖ) ਇਹ ਭੇਤ ਸਮਝ ਲੈਂਦਾ ਹੈ।
One near to the creator meets in true abode and reverberates in true words symphonyਗੁਰਮੁਖਿ ਜਾਇ ਮਿਲੈ ਨਿਜ ਮਹਲੀ ਅਨਹਦ ਸਬਦੁ ਬਜਾਵੈਗੋ ॥੫॥
गुरमुखि जाइ मिलै निज महली अनहद सबदु बजावैगो ॥५॥
Gurmukẖ jā▫e milai nij mahlī anhaḏ sabaḏ bajāvaigo. ||5||
The Gurmukh goes and meets the Lord in His Mansion deep within; the Unstruck Word of the Shabad vibrates there. ||5||
ਪਵਿੱਤਰ ਪੁਰਸ਼ ਉਸ ਦੇ ਮੰਦਰ ਵਿੱਚ ਜਾ ਕੇ ਸੁਆਮੀ ਨੂੰ ਮਿਲ ਪੈਦਾ ਹੈ ਅਤੇ ਫਿਰ ਉਸ ਦੇ ਲਈ ਬੈਕੁੰਠੀ ਕੀਰਤਨ ਗੂੰਜਦਾ ਹੈ।
ਜਾਇ = ਜਾ ਜਾ ਕੇ। ਨਿਜਮਹਲੀ = ਨਿਜ ਮਹਲਿ, ਆਪਣੇ (ਅਸਲ) ਟਿਕਾਣੇ ਵਿਚ। ਅਨਹਦ = (ਅਨ-ਆਹਤ। ਬਿਨਾ ਵਜਾਏ ਵੱਜਰਿਹਾ) ਇਕ-ਰਸ। ਸਬਦੁ ਬਜਾਵੈਗੋ = ਸ਼ਬਦ ਦਾ ਪ੍ਰਬਲ ਪ੍ਰਭਾਵ (ਆਪਣੇ ਅੰਦਰ) ਟਿਕਾਈ ਰੱਖਦਾਹੈ ॥੫॥
ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਪ੍ਰਭੂ-ਚਰਨਾਂ ਵਿਚ ਜਾ ਪਹੁੰਚਦਾ ਹੈ, ਉਹ (ਆਪਣੇ ਅੰਦਰ) ਗੁਰੂ ਦੇ ਸ਼ਬਦ ਦਾ ਇਕ-ਰਸ ਪ੍ਰਬਲ ਪ੍ਰਭਾਵ ਪਾਈ ਰੱਖਦਾ ਹੈ ॥੫॥
All life forms and universe is created and the one near to the creator will receive honorsਜੀਅ ਜੰਤ ਸਭ ਸਿਸਟਿ ਉਪਾਈ ਗੁਰਮੁਖਿ ਸੋਭਾ ਪਾਵੈਗੋ ॥
जीअ जंत सभ सिसटि उपाई गुरमुखि सोभा पावैगो ॥
Jī▫a janṯ sabẖ sisat upā▫ī gurmukẖ sobẖā pāvaigo.
God created all the beings and creatures of the universe; He blesses the Gurmukh with glory.
ਸੁਆਮੀ ਨੇ ਸਮੂਹ ਜੀਵ ਜੰਤੂ ਅਤੇ ਸੰਸਾਰ ਰਚਿਆ ਹੈ, ਪ੍ਰੰਤੂ ਕੇਵਲ ਗੁਰਾਂ ਦੇ ਰਾਹੀਂ ਹੀ ਇਨਸਾਨ ਨੂੰ ਪ੍ਰਭਤਾ ਪ੍ਰਾਪਤ ਹੁੰਦੀ ਹੈ।
ਸਭ ਸਿਸਿਟ = ਸਾਰੀ ਸ੍ਰਿਸ਼ਟੀ। ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ।
(ਉਂਞਤਾਂ) ਸਾਰੇ ਜੀਅ ਜੰਤ (ਪ੍ਰਭੂ ਦੇ ਪੈਦਾ ਕੀਤੇ ਹੋਏ ਹਨ), ਸਾਰੀ ਸ੍ਰਿਸ਼ਟੀ (ਪ੍ਰਭੂ ਨੇਹੀ) ਪੈਦਾ ਕੀਤੀ ਹੋਈ ਹੈ, (ਪਰ) ਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ (ਲੋਕਪਰਲੋਕ ਵਿਚ) ਵਡਿਆਈ ਹਾਸਲ ਕਰਦਾ ਹੈ।
Without realizing the creator the place is not found at such one’s feet and birth death miseries persistਬਿਨੁ ਗੁਰ ਭੇਟੇ ਕੋ ਮਹਲੁ ਨ ਪਾਵੈ ਆਇ ਜਾਇ ਦੁਖੁ ਪਾਵੈਗੋ ॥੬॥
बिनु गुर भेटे को महलु न पावै आइ जाइ दुखु पावैगो ॥६॥
Bin gur bẖete ko mahal na pāvai ā▫e jā▫e ḏukẖ pāvaigo. ||6||
Without meeting the Guru, no one obtains the Mansion of His Presence. They suffer the agony of coming and going in reincarnation. ||6||
ਗੁਰਾ ਨਾਲ ਮਿਲਣ ਦੇ ਬਗੈਰ, ਇਨਸਾਨ ਨੂੰ ਪ੍ਰਭੂ ਦੀ ਹਜੂਰੀ ਪ੍ਰਾਪਤ ਨਹੀਂ ਹੁੰਦੀ ਅਤੇ ਆਉਣ ਤੇ ਜਾਣ ਅੰਦਰ ਉਹ ਤਕਲੀਫ ਉਠਾਉਂਦਾ ਰਹਿੰਦਾ ਹੈ।
ਬਿਨ ਗੁਰ ਭੇਟੇ = ਗੁਰੂਨੂੰ ਮਿਲਣ ਤੋਂ ਬਿਨਾ। ਕੋ = ਕੋਈ ਮਨੁੱਖ। ਮਹਲੁ = ਪ੍ਰਭੂ-ਚਰਨਾਂ ਵਿਚ ਥਾਂ। ਆਇ ਜਾਇ = ਆਕੇ ਜਾ ਕੇ, ਜਨਮ ਮਰਨ ਦੇ ਗੇੜ ਵਿਚ ਪੈ ਕੇ ॥੬॥
ਗੁਰੂ ਨੂੰ ਮਿਲਣ ਤੋਂ ਬਿਨਾ ਕੋਈ ਭੀ ਮਨੁੱਖ ਪ੍ਰਭੂ ਦੇ ਚਰਨਾਂ ਵਿਚ ਥਾਂ ਨਹੀਂ ਲੈ ਸਕਦਾ (ਸਗੋਂ) ਜਨਮ ਮਰਨ ਦੇ ਗੇੜ ਵਿਚ ਪੈ ਕੇ ਦੁੱਖ ਭੋਗਦਾ ਰਹਿੰਦਾ ਹੈ ॥੬॥
Many a lives one is lost from the loved one and the blessing of the creator’s teacher facilitates a unionਅਨੇਕ ਜਨਮ ਵਿਛੁੜੇ ਮੇਰੇ ਪ੍ਰੀਤਮ ਕਰਿ ਕਿਰਪਾ ਗੁਰੂ ਮਿਲਾਵੈਗੋ ॥
अनेक जनम विछुड़े मेरे प्रीतम करि किरपा गुरू मिलावैगो ॥
Anek janam vicẖẖuṛe mere parīṯam kar kirpā gurū milāvaigo.
For countless lifetimes, I have been separated from my Beloved; in His Mercy, the Guru has united me with Him.
ਅਣਗਿਣਤ ਜਨਮਾਂ ਤੋਂ ਮੈਂ ਆਪਣੇ ਪਿਆਰੇ ਨਾਲੋ ਵਿਛੜਿਆ ਹੋਇਆ ਹਾਂ। ਮਿਹਰ ਧਾਰ ਕੇ ਗੁਰੂ ਜੀ ਮੈਨੂੰ ਉਸ ਨਾਲ ਮਿਲਾ ਦੇਣਗੇ।
ਮੇਰੇ ਪ੍ਰੀਤਮ = ਹੇ ਮੇਰੇ ਪ੍ਰੀਤਮ ਪ੍ਰਭੂ! ਕਰਿ = ਕਰ ਕੇ।
ਹੇਮੇਰੇ ਪ੍ਰੀਤਮ ਪ੍ਰਭੂ! (ਜੀਵ) ਅਨੇਕਾਂ ਹੀ ਜਨਮ (ਤੇਰੇ ਚਰਨਾਂ ਤੋਂ) ਵਿਛੁੜੇ ਰਹਿੰਦੇਹਨ। ਗੁਰੂ (ਹੀ) ਮਿਹਰ ਕਰ ਕੇ (ਇਹਨਾਂ ਨੂੰ ਤੇਰੇ ਨਾਲ) ਮਿਲਾਂਦਾ ਹੈ।
Meeting the true creator much comfort comes, impure mind is rejuvenatedਸਤਿਗੁਰ ਮਿਲਤ ਮਹਾ ਸੁਖੁ ਪਾਇਆ ਮਤਿ ਮਲੀਨ ਬਿਗਸਾਵੈਗੋ ॥੭॥
सतिगुर मिलत महा सुखु पाइआ मति मलीन बिगसावैगो ॥७॥
Saṯgur milaṯ mahā sukẖ pā▫i▫ā maṯ malīn bigsāvaigo. ||7||
Meeting the True Guru, I have found absolute peace, and my polluted intellect blossoms forth. ||7||
ਸੱਚੇ ਗੁਰਾਂ ਨਾਲ ਮਿਲ ਕੇ ਮੈਨੂੰ ਪਰਮ ਅਨੰਦ ਪ੍ਰਾਪਤ ਹੋ ਗਿਆ ਹੈ ਅਤੇ ਮੇਰਾ ਪਲੀਤ ਮਨੂਆ ਪ੍ਰਫੁਲਤ ਹੋ ਗਿਆ ਹੈ।
ਸਤਿਗੁਰ ਮਿਲਤ = ਗੁਰੂ ਦੇ ਮਿਲਦਿਆਂ। ਮਲੀਨ = ਵਿਕਾਰਾਂ ਨਾਲ ਮੈਲੀ ਹੋ ਚੁਕੀ। ਬਿਗਸਾਵੈਗੋ = ਖਿੜਾ ਦੇਂਦਾ ਹੈ ॥੭॥
ਗੁਰੂਨੂੰ ਮਿਲਦਿਆਂ (ਹੀ ਮਨੁੱਖ) ਬੜਾ ਆਨੰਦ ਪ੍ਰਾਪਤ ਕਰ ਲੈਂਦਾ ਹੈ। (ਮਨੁੱਖ ਦੀ ਵਿਕਾਰਾਂਵਿਚ) ਮੈਲੀ ਹੋ ਚੁਕੀ ਮੱਤ ਨੂੰ (ਗੁਰੂ) ਖੇੜੇ ਵਿਚ ਲੈ ਆਉਂਦਾ ਹੈ ॥੭॥
Please the sustainer of the living in the world, let me keep attached to your understandingਹਰਿ ਹਰਿ ਕ੍ਰਿਪਾ ਕਰਹੁ ਜਗਜੀਵਨ ਮੈ ਸਰਧਾ ਨਾਮਿ ਲਗਾਵੈਗੋ ॥
हरि हरि क्रिपा करहु जगजीवन मै सरधा नामि लगावैगो ॥
Har har kirpā karahu jagjīvan mai sarḏẖā nām lagāvaigo.
O Lord, Har, Har, please grant Your Grace; O Life of the World, instill faith in the Naam within me.
ਹੇ ਸੁਆਮੀ ਮਾਲਕ! ਜਗਤ ਦੀ ਜਿੰਦਜਾਨ! ਤੂੰ ਮੇਰੇ ਉਤੇ ਮਿਹਰ ਧਾਰ ਅਤੇ ਮੇਰੇ ਅੰਦਰ ਆਪਣੇ ਨਾਮ ਵਿੱਚ ਭਰੋਸਾ ਪੈਦਾ ਕਰ।
ਜਗਜੀਵਨ = ਹੇ ਜਗਤ ਦੇ ਜੀਵਨ ਪ੍ਰਭੂ! ਮੈ ਸਰਧਾ = ਮੇਰੀ ਸਰਧਾ। ਨਾਮਿ = (ਤੇਰੇ) ਨਾਮ ਵਿਚ।
ਹੇ ਜਗਤ ਦੇ ਜੀਵਨ ਹਰੀ! ਮਿਹਰ ਕਰ, (ਗੁਰੂ) ਮੇਰੀ ਸਰਧਾ (ਤੇਰੇ) ਨਾਮ ਵਿਚ ਬਣਾਈ ਰੱਖੇ।
Guru Nanak, the Guru is such self, the eternal creator, I will find company through so eternal creator to suchਨਾਨਕ ਗੁਰੂ ਗੁਰੂ ਹੈ ਸਤਿਗੁਰੁ ਮੈ ਸਤਿਗੁਰੁ ਸਰਨਿ ਮਿਲਾਵੈਗੋ ॥੮॥੪॥
नानक गुरू गुरू है सतिगुरु मै सतिगुरु सरनि मिलावैगो ॥८॥४॥
Nānak gurū gurū hai saṯgur mai saṯgur saran milāvaigo. ||8||4||
Guru Nanak is the Guru, the Guru, the True Guru; I am immersed in the Sanctuary of the True Guru. ||8||4||
ਹੇ ਨਾਨਕ! ਵਿਸ਼ਾਲ ਵਾਹਿਗੁਰੂ ਦੀ ਸੱਚਾ ਗੁਰੂ ਹੈ ਅਤੇ ਸੱਚੇ ਗੁਰਾਂ ਦੀ ਸ਼ਰਣਾਗਤ ਅੰਦਰ ਹੀ ਮੈਂ ਹਮੇਸ਼ਾਂ ਵਸਾਂਗਾ।
ਮੈ = ਮੈਨੂੰ। ਸਰਨਿ = ਪ੍ਰਭੂ ਦੀ ਸਰਨ ਵਿਚ ॥੮॥੪॥
ਹੇਨਾਨਕ! (ਪ੍ਰਭੂ-ਚਰਨਾਂ ਵਿਚ ਜੁੜਨ ਲਈ) ਗੁਰੂ ਹੀ (ਵਸੀਲਾ) ਹੈ, ਗੁਰੂ ਹੀ (ਵਿਚੋਲਾ)ਹੈ। ਗੁਰੂ ਹੀ ਮੈਨੂੰ ਪ੍ਰਭੂ ਦੀ ਸਰਨ ਵਿਚ ਟਿਕਾਈ ਰੱਖ ਸਕਦਾ ਹੈ ॥੮॥੪॥
Sat Sri Akal.ESSENCE: Guru Ramdas ji in this sabad speak of human entanglements in worldly living as well as bodily activities in physical, sensory and mind. Guru ji emphasize the eternal true creator sustaining all and the need to realize such in living through understanding and maintaining closeness. Guru ji identify hindrances of mental attitude and greed and say that even such issues can be favorably rectified if one seeks the one creator’s understanding and lives by such going forward. Guru ji state that such people will find