• Welcome to all New Sikh Philosophy Network Forums!
    Explore Sikh Sikhi Sikhism...
    Sign up Log in

Jaap Professor Sahib Singh On The Dasam Granth

Jan 26, 2012
127
132
Here is an attempt at translating a portion of Prof. Sahib Singh's preface of his Jaap Sahib steek. I'd like to thank Laal Singh of the Sikhawareness.com forum for looking over a draft and providing invaluable suggestions for improvements. Any constructive criticism that could help improve the translation is welcome.

I think people misunderstand the Dasam Granth and that the research on it in English has been pretty one sided (and is VERY poor compared to what is available in Panjabi). Professor Sahib Singh is a man whose thoughts on Gurbani can not be taken lightly by any Sikh. I hope readers will find this as illuminating as I did.

ਜਾਪੁ ਸਾਹਿਬ

ਪ੍ਰੋ. ਸਾਹਿਬ ਸਿੰਘ (ਡੀ.ਲਿਟ)



Jaap Sahib

Prof. Sahib Singh (D Litt)





ਪ੍ਰੋ. ਸਾਹਿਬ ਸਿੰਘ ਜੀ (ਡੀ. ਲਿਟ) ਦੀ ਲਿਖੀ ਹੋਈ ਪੁਸਤਕ ‘ਜਾਪੁ ਸਾਹਿਬ ਸਟੀਕ’ ਦਾ ਮੁਖ-ਬੰਧ



The preface to the book ‘Jaap Sahib Steek’ authored by Prof. Sahib Singh (D. Litt.)







‘ਜਾਪੁ’ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ‘ਬਾਣੀ’ ਹੈ। ਰਹਿਤਨਾਮਿਆਂ ਵਿਚ ਸਤਿਗੁਰੂ ਜੀ ਵਲੋਂ ਹੈ ਕਿ ਹਰੇਕ ਸਿੱਖ ਹਰ ਰੋਜ਼ ਸਵੇਰੇ ਘੱਟ ਤੋਂ ਘੱਟ ‘ਜਪੁ’ ਅਤੇ ‘ਜਾਪੁ’ ਸਾਹਿਬ ਦਾ ਪਾਠ ਜ਼ਰੂਰ ਕਰੇ। ‘ਅੰਮ੍ਰਿਤ’ ਤਿਆਰ ਕਰਨ ਵੇਲੇ ਭੀ ਇਹ ਬਾਣੀ ਪੜ੍ਹੀ ਜਾਂਦੀ ਹੈ।



‘Jaap’ Sahib is the ‘bani’ of Sri Guru Gobind Singh Ji. From the rehatnamas [we find] Satguru Ji insisting that every Sikh should, at the very least, recite Japji and Jaap every morning. This bani is also read during the preparation of ‘Amrit’.





ਪਰ ਆਮ ਵੇਖਣ ਵਿਚ ਆਉਂਦਾ ਹੈ ਕਿ ਜਿਤਨੀ ਲੋੜ ਇਸ ‘ਬਾਣੀ’ ਦੀ ਸਿੱਖ ਆਤਮਿਕ ਜੀਵਨ ਵਿਚ ਦੱਸੀ ਗਈ ਹੈ; ਉਤਨਾ ਧਿਆਨ ਇਸ ਵੱਲ ਨਹੀਂ ਦਿੱਤਾ ਜਾ ਰਿਹਾ। ਇਸਦਾ ਕਾਰਨ ਇਹ ਜਾਪਦਾ ਹੈ ਕਿ ਇਸ ਵਿਚ ਸੰਸਕ੍ਰਿਤ, ਅਰਬੀ ਤੇ ਫਾਰਸੀ ਦੇ ਬਹੁਤ ਜ਼ਿਆਦਾ ਲਫਜ਼ ਹਨ, ਜਿੰਨ੍ਹਾਂ ਕਰਕੇ ਇਹ ਬਹੁਤ ਔਖੀ ਲੱਗਦੀ ਹੈ। ਇਸ ਔਖਿਆਈ ਨੂੰ ਦੂਰ ਕਰਨ ਲਈ ਕੁੱਝ ਟੀਕੇ ਜਾ ਚੁੱਕੇ ਹਨ, ਪਰ ਖੋਜ ਕੇ ਪੜ੍ਹਨ ਵਾਲੇ ਵਿਦਿਆਰਥੀ ਦੇ ਦ੍ਰਿਸ਼ਟੀ-ਕੋਣ ਤੋਂ ਉਹ ਤਸੱਲੀ ਬਖਸ਼ ਸਾਬਤ ਨਹੀਂ ਹੋਏ।



However, on general observation it appears as if the attention given to this bani does not reflect what is said in regard to its necessity for Sikh spiritual life (ਸਿੱਖ ਆਤਮਿਕ ਜੀਵਨ). The apparent reason for this is that [the bani] contains a significant amount of words from the Sanskrit, Arabic and Persian lexicon and because of this, it appears to be very difficult. To overcome this difficulty a number of commentaries have been produced but from the perspective of those students who read them analytically, these are not fully satisfactory





ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ‘ਬਾਣੀ’ ਵਿਚੋਂ ਭਾਵੇਂ ਮੈਂ ਇਹ ਪਹਿਲਾ ਟੀਕਾ ਪੇਸ਼ ਕਰ ਰਿਹਾ ਹਾਂ, ਪਰ ਉਨ੍ਹਾਂ ਹੀ ਲੀਹਾਂ ਤੇ ਕੀਤਾ ਗਿਆ ਹੈ ਜੋ ਜਪੁ ਜੀ, ਭੱਟਾਂ ਦੇ ਸਵੈਯੇ, ਆਸਾ ਦੀ ਵਾਰ, ਸੁਖਮਨੀ ਤੇ ਰਾਮਕਲੀ ਸੱਦੁ ਦੇ ਟੀਕੇ ਕਰਨ ਵਿਚ ਵਰਤੀਆਂ ਗਈਆਂ ਹਨ। ਇਸ ਗੱਲ ਦਾ ਖਾਸ ਧਿਆਨ ਰੱਖਿਆ ਗਿਆ ਹੈ ਕਿ ‘ਬੋਲੀ’ ਦੇ ਦ੍ਰਿਸ਼ਟੀ-ਕੋਣ ਤੋਂ ਵਿਦਿਆਰਥੀ ਹਰੇਕ ਮੁਸ਼ਕਲ ਲਫਜ਼ ਤੇ ਉਸ ਵਿਚ ਦੱਸੇ ਭਾਵ ਨੂੰ ਠੀਕ ਤਰ੍ਹਾਂ ਸਮਝ ਸਕੇ।



Although this is the first commentary I have presented covering the bani of Guru Gobind Singh, I have created it using the same methods [previously] employed in the Jap Ji, Bhatta Dey Swaiyye, Asa Di Vaar, Sukhmani and Ramkali teekas [penned by the author]. From a ‘linguistics‘ perspective, great attention has been paid to ensuring that a student should be able to correctly comprehend every difficult word and the meanings of their underlying ideas.





‘ਜਾਪੁ’ ਸਾਹਿਬ ਵਿਚ ਕਈ ਲਫਜ਼ ਮੁੜ ਮੁੜ ਕਈ ਵਾਰ ਆਉਂਦੇ ਹਨ, ਇਸ ਵਾਸਤੇ ਇਸਨੂੰ ਜ਼ੁਬਾਨੀ ਯਾਦ ਕਰਨਾਂ ਕਾਫੀ ਔਖਾ ਹੋ ਜਾਂਦਾ ਹੈ। ਜ਼ੁਬਾਨੀ ਯਾਦ ਹੋਣ ਤੇ ਭੀ ਜੇ ਇਸਦਾ ਪਾਠ ਕਰਨ ਵੇਲੇ ਸੁਰਤ ਹੋਰ ਪਾਸੇ ਖਿੰਡ ਜਾਏ ਤਾ ਪਾਠ ਘੱਟ ਹੀ ਸਿਰੇ ਚੜ੍ਹਦਾ ਹੈ, ਕਿਉਂਕਿ ਇਕੋ ਲਫਜ਼ ਦੇ ਕਈ ਵਾਰੀ ਆਉਣ ਕਰਕੇ ਪਾਠ ਅਗਾਂਹ ਪਿਛਾਂਹ ਹੋ ਜਾਂਦਾ ਹੈ। ਸੋ ਸੁਰਤ ਨੂੰ ਇਕ ਥਾਂ ਰੱਖਣ ਵਿਚ ਇਹ ‘ਬਾਣੀ’ ਬਹੁਤ ਸਹਾਇਤਾ ਕਰਦੀ ਹੈ।



Certain words are used in a repeated fashion in ‘Jaap’ Sahib and because of this it becomes quite difficult to memorise. Even when one has memorised it, should one’s attention wonder at the time of recital there is a decreased chance of it being fully completed because the reoccurrence of particular words means that [one can easily find themselves subsequently proceeding] from an earlier or later point of the prayer. So this ‘bani’ is very helpful in [learning] to keep one’s attention singularly fixed.





ਓਪਰੀ ਨਜ਼ਰੇ ਇਸ ‘ਬਾਣੀ’ ਨੂੰ ਪੜ੍ਹਿਆਂ ਇਉਂ ਜਾਪਦਾ ਹੈ ਕਿ ਜਿਵੇਂ ਇਸ ਵਿਚ ਪ੍ਰਮਾਤਮਾ ਦੇ ਕੇਵਲ ਅੱਡੋ ਅੱਡ ਗੁਣਾਂ ਦਾ ਹੀ ਮੁੜ ਮੁੜ ਜ਼ਿਕਰ ਕੀਤਾ ਹੈ, ਤੇ ਇਸ ‘ਬਾਣੀ’ ਵਿਚ ਖਿਆਲਾਂ ਦੀ ਕੋਈ ਇਕ ਸਾਰ ਮਿਲਵੀਂ ਲੜੀ ਨਹੀਂ ਹੈ। ਪਰ ਮੈਂ ਇਸ ਟੀਕੇ ਵਿਚ ਇਹ ਦੱਸ਼ਿਆ ਹੈ ਕਿ ‘ਜਾਪੁ’ ਸਾਹਿਬ ਦੇ ਸਾਰੇ 22 ਛੰਦਾਂ ਵਿਚ ਇਕ-ਸਾਰ ਤੇ ਮਿਲਵਾਂ ਭਾਵ ਮਿਲਦਾ ਹੈ।



Reading this ‘bani’ from the perspective of the unfamilar, can lead to the impression that it simply consists of repetitive references to random, individual attributes of the Supreme Soul (ਪ੍ਰਮਾਤਮਾ) and that the notions contained within this bani do not form any consistent, uniform whole. However, in this commentary I have described how we do indeed receive a uniform and connected thread of meaning throughout the 22 chands of ‘Jaap’.





ਹਿੰਦੂ ਲੋਕ ਸੰਸਕ੍ਰਿਤ ਨੂੰ ਦੇਵ-ਬਾਣੀ ਕਹਿ ਰਹੇ ਸਨ। ਮੁਸਲਮਾਨ ਸਿਰਫ ਅਰਬੀ ਆਪਣੇ ਮਜ੍ਹਬ ਵਿਚ ਜਾਇਜ਼ ਤੇ ਸਹੀ ਸਮਝਦੇ ਸਨ। ਇਕ ਮਤ ਦੇ ਬੰਦੇ ਦੂਜੇ ਮਤ ਦੀ ਧਾਰਮਿਕ ਕਿਤਾਬ ਦੀ ‘ਬੋਲੀ’ ਨੂੰ ਆਪਣੇ ਧਾਰਮਿਕ ਤਰੰਗ ਪ੍ਰਗਟ ਕਰਨ ਵਿਚ ਵਰਤਣੋਂ ਨਫਰਤ ਕਰ ਰਹੇ ਸਨ। ਪਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ‘ਜਾਪੁ’ ਸਾਹਿਬ ਵਿਚ ਸੰਸਕ੍ਰਿਤ ਅਰਬੀ ਤੇ ਫਾਰਸੀ ਦੇ ਲਫਜ਼ ਵਰਤ ਕੇ ਤੇ ਸਿੱਖ ਕੌਮ ਨੂੰ ਇਸ ‘ਬਾਣੀ’ ਦਾ ਹਰ ਰੋਜ਼ ਪਾਠ ਕਰਨ ਦਾ ਹੁਕਮ ਦੇ ਕੇ ਹਿੰਦੂ ਤੇ ਮੁਸਲਮਾਨ ਕੌਮ ਦੀ ਸਦੀਆਂ ਦੀ ਤੰਗ-ਦਿਲੀ ਤੇ ਪੱਖ-ਪਾਤ ਨੂੰ ਸਦਾ ਲਈ ਸਿੱਖਾਂ ਦੇ ਦਿਲ ਵਿਚੋਂ ਮਿਟਾ ਦਿੱਤਾ ਹੈ।



Hindu folk were calling Sanskrit the ‘language of gods’ (ਦੇਵ-ਬਾਣੀ). For the Muslims, Arabic alone was considered to be legitimate and right according to their creed. The people of each faith were loathed to use the language of the other’s scripture to express their religious emotions (ਧਾਰਮਿਕ ਤਰੰਗ) . However, by using Sanskrit, Arabic and Farsi words in Jaap, and by ordering Sikhs to recite this prayer on a daily basis, Guru Gobind Singh permanently eradicated the narrow mindedness (ਤੰਗ-ਦਿਲੀ) and partisanship of the Hindu and Muslim eras from the hearts of Sikhs.





ਗੁਰੂ ਨਾਨਕ ਸਾਹਿਬ ਦੇ ਆਉਣ ਸਮੇਂ ਦੇਸ਼ ਵਿਚ ਰਸਮੀ ਤੌਰ ਤੇ ‘ਤਿਆਗੀ’ ਅਖਵਾਉਣ ਵਾਲੇ ਲੋਕਾਂ ਦੇ ਹੁੰਦਿਆਂ ਭੀ ਅਸਲ ਤਿਆਗ, ਖਲਕ ਤੇ ਖਲਕਤ ਨਾਲ ਪਿਆਰ ਬਹੁਤ ਘੱਟ ਵੇਖਣ ਵਿਚ ਆਉਂਦਾ ਸੀ, ਦਇਆ ਤੇ ਸੰਤੋਖ ਵਾਲਾ ਜੀਵਨ ਕਿਤੇ ਕਿਤੇ ਵਿਰਲੇ ਥਾਂ ਸੀ। ਆਮ ਤੌਰ ਤੇ ਕਿਸੇ ਦੇਸ਼ ਦੇ ‘ਲੋਕ ਗੀਤ’ ਉਸਦੇ ਵਾਸੀਆਂ ਦੇ ਜੀਵਨ ਉਤੇ ਬੜਾ ਡੂੰਘਾ ਅਸਰ ਪਾਂਦੇ ਹਨ, ਪਰ ਏਥੇ ਧਾਰਮਿਕ ਜ਼ਾਹਰਦਾਰੀ ਵਧ ਜਾਣ ਕਰਕੇ ਇਹ ਲੋਕ ਗੀਤ ਵੀ ਦਇਆ, ਸੰਤੋਖ, ਪਿਆਰ, ਕੁਰਬਾਨੀ ਆਦਿਕ ਦੇ ੳੇੁਚੇ ਇਨਸਾਨੀ ਵਲਵਲਿਆਂ ਦਾ ਹੁਲਾਰਾ ਦੇਣੋ ਰਹਿ ਚੁੱਕੇ ਸਨ। ਗੁਰੂ ਨਾਨਕ ਦੇਵ ਜੀ ਨੇ ਇੰਨ੍ਹਾਂ ‘ਲੋਕ ਗੀਤਾਂ’ ਵਿਚ ਨਵੀਂ ਜਾਨ ਪਾਈ, ‘ਘੋੜੀਆਂ’, ‘ਛੰਤ’, ‘ਅਲਾਹਣੀਆਂ’, ‘ਸਦੁ’, ‘ਬਾਰਹਮਾਹ’, ‘ਲਾਵਾਂ’, ‘ਵਾਰ’ ਆਦਿਕ ਦੇਸ਼ ਪ੍ਰਚੱਲਤ ‘ਛੰਦ’ ਵਰਤ ਕੇ ਜੀਵਨ ਦੇ ਸਾਰੇ ਮਰ ਚੁੱਕੇ ਪਹਿਲੂਆਂ ਵਿਚ ਫਿਰ ਜ਼ਿੰਦ ਰੁਮਕਾ ਦਿੱਤੀ; ਸੱਚ, ਤਿਆਗ, ਪਿਆਰ, ਦਇਆ ਤੇ ਸੰਤੋਖ ਦੇ ਤਰੰਗ ਆਮ ਜੰਨਤਾ ਦੇ ਜੀਵਨ ਵਿਚ ਸੁੰਦਰਤਾ ਪੈਦਾ ਕਰਨ ਲੱਗ ਪਏ।



Despite the presence of people who called themselves ’ renunciates’ of the conventional way of life, at the time of Guru Nanak Sahib’s arrival in the country, genuine detachment and love for humanity was rarely witnessed. Lives lived with compassion and contentment where scarce and scattered thinly over the land. Now commonly any nation’s ‘folk songs’ would have a deep impact (ਡੂੰਘਾ ਅਸਰ) on the lives of its inhabitants, but due to the spread of ceremonious (or overt) shows of religiosity [as opposed to true faith], even these folk songs were failing to inspire any movement towards higher aspirations such as kindness, contentment, love, sacrifice and so forth. Guru Nanak suffused these musical folk traditions with a new lease of life. Through using ghorian, chand, alaahnyaan, sadu, barahmah, laavaan, vaar and various other [poetic] metres, all of these dying aspects of [people’s] existences were reinvigorated with a fresh breeze of life; [As a consequence] sentiments of truth, restraint, love, compassion and contentment began to bring beauty into the lives of the common man.





ਗੁਰੂ ਨਾਨਕ ਦੇਵ ਜੀ ਦੀ ਸ਼ਾਂਤ ਰਸ ‘ਬਾਣੀ’ ਨੇ ਲੋਕਾਂ ਨੂੰ ਵਿਕਾਰਾਂ ਵੱਲੋਂ ਹਟਾਇਆ। ਪਰ ਉਹ ਹਿਰਦਾ ਸਦਾ ਪਵਿੱਤਰ ਨਹੀਂ ਟਿਕਿਆ ਰਹਿ ਸਕਦਾ ਜਿਸ ਵਿਚ ਜੋਸ਼ ਦਾ ਹੁਲਾਰਾ ਨਹੀਂ, ਉਹ ਗੁਣ ਜਿਉਂ ਨਹੀਂ ਸਕਦਾ ਜੋ ਉਤਸ਼ਾਹ ਨਹੀਂ ਪੈਦਾ ਕਰਦਾ। ਕਾਦਿਰ ਦੀ ਸੁੰਦਰਤਾ ਦੇ ਦੋ ਪਹਿਲੂ ਹਨ; ਇਕ ਹੈ ‘ਜਮਾਲ’ (ਕੋਮਲ ਸੁੰਦਰਤ) ਤੇ ਦੂਜਾ ਹੈ ‘ਜਲਾਲ’। ਤਿਆਗ, ਪਿਆਰ, ਦਇਆ ਤੇ ਸੰਤੋਖ ਆਦਿਕ ਮਨੁੱਖਾ ਜੀਵਨ ਦੀ ਕੋਮਲ ਸੁੰਦਰਤਾ ਹੈ, ਜਿਸ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ‘ਬਾਣੀ’ ਨੇ ਪੈਦਾ ਕੀਤਾ। ਇਸ ‘ਜਮਾਲ’ ਨੂੰ ਜਿਉਂਦਾ ਰੱਖਣ ਲਈ ‘ਜਲਾਲ’ ਦੀ ਲੋੜ ਸੀ, ਬੀਰ ਰਸ ਦੀ ਲੋੜ ਸੀ, ਇਹ ਕੰਮ ‘ਵਰਿਆਮ ਮਰਦ’ ਗੁਰੂ ਗੋਬਿੰਦ ਸਿੰਘ ਜੀ ਦੇ ਹਿੱਸੇ ਆਇਆ। ਲੁਤਫ ਇਹ ਹੈ ਕਿ ਇੰਨ੍ਹਾਂ ਦੀ ‘ਬਾਣੀ’ ਵਿਚ ਪ੍ਰਮਾਤਮਾ ਦੀ ਹੀ ਸਿਫਤ-ਸਲਾਹ ਹੈ, ਪਰ ਲਫਜ਼ ਅਜਿਹੇ ਵਰਤੇ ਹਨ ਤੇ ਲਫਜ਼ਾਂ ਦੀ ਚਾਲ ਦੇ ‘ਛੰਦ’ ਐਸੇ ਵਰਤੇ ਹਨ ਜਿੰਨ੍ਹਾਂ ਨੂੰ ਪੜ੍ਹ-ਸੁਣ ਕੇ ਬੀਰ-ਰਸ ਹੁਲਾਰੇ ਵਿਚ ਆਉਂਦਾ ਹੈ।



The word (of Guru Nanak) consisting of the very essence of peace (ਸ਼ਾਂਤ ਰਸ ਬਾਣੀ) halted people’s [tendency towards] corruption. But the heart that doesn’t contain the capacity for spirited movement (ਜੋਸ਼ ਦਾ ਹੁਲਾਰਾ) cannot remain eternally steadfast in purity. This attribute [steadfastness in purity] cannot survive if an enthusiastic zeal is not produced. The beauty of the Almighty has two sides; one is ‘Jamaal’ (delicate beauty) and the other is ‘Jalaal’ (majesty). Restraint, love, compassion, kindness and contentment (ਤਿਆਗ, ਪਿਆਰ, ਦਇਆ ਤੇ ਸੰਤੋਖ) etc. are soft (ਕੋਮਲ) aspects of the beauty of human existence, which find inspiration in the bani of the Guru Granth Sahib. To keep this ‘jamal’ (delicate beauty) alive necessitated the keeping of ‘jalaal’. There was a need for the very essence of bravery (ਬੀਰ ਰਸ). This duty was the responsibility of Guru Gobind Singh Ji. The pleasure (ਲੁਤਫ) of their bani is such that whilst it contains the praises of God (ਪ੍ਰਮਾਤਮਾ), the words and the poetic metres that have been utilised are such that they cause the oscillation of bir raas (ਬੀਰ ਰਸ) when being listened to or read.





ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ‘ਬਾਣੀ’ ‘ਰਾਗ’-ਵਾਰ ਵੰਡੀ ਗਈ ਹੈ, ਪਰ ਗੁਰੂ ਗੋਬਿੰਦ ਸਿੰਘ ਜੀ ਦੀ ‘ਬਾਣੀ ਵੱਖੋ ਵੱਖਰੇ ‘ਛੰਦਾਂ’ ਅਨੁਸਾਰ ਵੰਡੀ ਹੋਈ ਹੈ, ਜੋ ਬੀਰ-ਰਸ ਪੈਦਾ ਕਰਨ ਵਿਚ ਸਹਾਈ ਹੁੰਦੇ ਹਨ, ਵੇਖੋ, ਬਚਿੱਤ੍ਰ ਨਾਟਕ ਵਿਚ ਪ੍ਰਮਾਤਮਾ ਨੂੰ ਤੇਗ-ਰੂਪ ਆਖ ਕੇ ਐਸੇ ਲਫਜ਼ਾਂ ਤੇ ਛੰਦਾਂ ਵਿਚ ਨਮਸਕਾਰ ਕਰਦੇ ਹਨ ਕਿ ਚਿੱਤ ਜੋਸ਼ ਵਿਚ ਆ ਕੇ ਮਾਨੋ, ਨੱਚ ਉਠਦਾ ਹੈ:_



All of the bani of Sri Guru Granth Sahib has been divided along the line of ‘raags’, but the bani of Guru Gobind Singh Ji has been separated according to individual ‘chands’ which helps produce bir ras (ਬੀਰ-ਰਸ). Note how God is referred to in the form of a sword in Bachitar Natak and how the type of words and metres used in the salutation causes one’s mind to be pervaded with a rising, dancing fervour (ਜੋਸ਼).





ਖਗ ਖੰਡ ਬਿਹੰਡੰ ਖਲ ਦਲ ਖੰਡੰ ਅਤਿ ਰਣ ਮੰਡੰ ਬਰ ਬੰਡੰ ॥

The sword chops well, chops the forces of fools and this mighty one bedecks and glorifies the battlefield.



ਭੁਜ ਦੰਡ ਅਖੰਡੰ ਤੇਜ ਪ੍ਰਚੰਡੰ ਜੋਤਿ ਅਮੰਡੰ ਭਾਨ ਪ੍ਰਭੰ ॥

It is the unbreakable staff of the arm, it has the powerful luster and its light even bedims the radiance of the sun.



ਸੁਖ ਸੰਤਾ ਕਰਣੰ ਦੁਰਮਤਿ ਦਰਣੰ ਕਿਲਬਿਖ ਹਰਣੰ ਅਸਿ ਸਰਣੰ ॥

It brings happiness to the saints, mashing the vicious ones, it is the destroyer of sins and I and under its refuge.



ਜੈ ਜੈ ਜਗ ਕਾਰਣ ਸ੍ਰਿਸਟਿ ਉਬਾਰਣ ਮਮ ਪ੍ਰਤਿਪਾਰਣ ਜੈ ਤੇਗੰ ॥੨॥

Hail, hail to the cause of the world, saviour of the universe, it is my preserver, I hail its victory. 2.

(Dasam Granth pg 95)





ਸ਼ਾਇਦ ਇੰਨ੍ਹਾਂ ਹੀ ਦੋ ਕਾਰਨਾਂ ਕਰਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਵੱਖਰਾ ਹੀ ਰਹਿਣ ਦਿੱਤਾ।



Perhaps it was these two reasons that led Guru Gobind Singh Ji to keep his own bani separate from that of the Sri Guru Granth Sahib?





ਖਾਲਸਾ ਕਾਲਜ, ਅੰਮ੍ਰਿਤਸਰ ਸਾਹਿਬ ਸਿੰਘ

1 ਜਨਵਰੀ, 1944



Sahib Singh

Khalsa College, Amritsar

1 January 1944
 
📌 For all latest updates, follow the Official Sikh Philosophy Network Whatsapp Channel:
Top