☀️ JOIN SPN MOBILE
Forums
New posts
Guru Granth Sahib
Composition, Arrangement & Layout
ਜਪੁ | Jup
ਸੋ ਦਰੁ | So Dar
ਸੋਹਿਲਾ | Sohilaa
ਰਾਗੁ ਸਿਰੀਰਾਗੁ | Raag Siree-Raag
Gurbani (14-53)
Ashtpadiyan (53-71)
Gurbani (71-74)
Pahre (74-78)
Chhant (78-81)
Vanjara (81-82)
Vaar Siri Raag (83-91)
Bhagat Bani (91-93)
ਰਾਗੁ ਮਾਝ | Raag Maajh
Gurbani (94-109)
Ashtpadi (109)
Ashtpadiyan (110-129)
Ashtpadi (129-130)
Ashtpadiyan (130-133)
Bara Maha (133-136)
Din Raen (136-137)
Vaar Maajh Ki (137-150)
ਰਾਗੁ ਗਉੜੀ | Raag Gauree
Gurbani (151-185)
Quartets/Couplets (185-220)
Ashtpadiyan (220-234)
Karhalei (234-235)
Ashtpadiyan (235-242)
Chhant (242-249)
Baavan Akhari (250-262)
Sukhmani (262-296)
Thittee (296-300)
Gauree kii Vaar (300-323)
Gurbani (323-330)
Ashtpadiyan (330-340)
Baavan Akhari (340-343)
Thintteen (343-344)
Vaar Kabir (344-345)
Bhagat Bani (345-346)
ਰਾਗੁ ਆਸਾ | Raag Aasaa
Gurbani (347-348)
Chaupaday (348-364)
Panchpadde (364-365)
Kaafee (365-409)
Aasaavaree (409-411)
Ashtpadiyan (411-432)
Patee (432-435)
Chhant (435-462)
Vaar Aasaa (462-475)
Bhagat Bani (475-488)
ਰਾਗੁ ਗੂਜਰੀ | Raag Goojaree
Gurbani (489-503)
Ashtpadiyan (503-508)
Vaar Gujari (508-517)
Vaar Gujari (517-526)
ਰਾਗੁ ਦੇਵਗੰਧਾਰੀ | Raag Dayv-Gandhaaree
Gurbani (527-536)
ਰਾਗੁ ਬਿਹਾਗੜਾ | Raag Bihaagraa
Gurbani (537-556)
Chhant (538-548)
Vaar Bihaagraa (548-556)
ਰਾਗੁ ਵਡਹੰਸ | Raag Wadhans
Gurbani (557-564)
Ashtpadiyan (564-565)
Chhant (565-575)
Ghoriaan (575-578)
Alaahaniiaa (578-582)
Vaar Wadhans (582-594)
ਰਾਗੁ ਸੋਰਠਿ | Raag Sorath
Gurbani (595-634)
Asatpadhiya (634-642)
Vaar Sorath (642-659)
ਰਾਗੁ ਧਨਾਸਰੀ | Raag Dhanasaree
Gurbani (660-685)
Astpadhiya (685-687)
Chhant (687-691)
Bhagat Bani (691-695)
ਰਾਗੁ ਜੈਤਸਰੀ | Raag Jaitsree
Gurbani (696-703)
Chhant (703-705)
Vaar Jaitsaree (705-710)
Bhagat Bani (710)
ਰਾਗੁ ਟੋਡੀ | Raag Todee
ਰਾਗੁ ਬੈਰਾੜੀ | Raag Bairaaree
ਰਾਗੁ ਤਿਲੰਗ | Raag Tilang
Gurbani (721-727)
Bhagat Bani (727)
ਰਾਗੁ ਸੂਹੀ | Raag Suhi
Gurbani (728-750)
Ashtpadiyan (750-761)
Kaafee (761-762)
Suchajee (762)
Gunvantee (763)
Chhant (763-785)
Vaar Soohee (785-792)
Bhagat Bani (792-794)
ਰਾਗੁ ਬਿਲਾਵਲੁ | Raag Bilaaval
Gurbani (795-831)
Ashtpadiyan (831-838)
Thitteen (838-840)
Vaar Sat (841-843)
Chhant (843-848)
Vaar Bilaaval (849-855)
Bhagat Bani (855-858)
ਰਾਗੁ ਗੋਂਡ | Raag Gond
Gurbani (859-869)
Ashtpadiyan (869)
Bhagat Bani (870-875)
ਰਾਗੁ ਰਾਮਕਲੀ | Raag Ramkalee
Ashtpadiyan (902-916)
Gurbani (876-902)
Anand (917-922)
Sadd (923-924)
Chhant (924-929)
Dakhnee (929-938)
Sidh Gosat (938-946)
Vaar Ramkalee (947-968)
ਰਾਗੁ ਨਟ ਨਾਰਾਇਨ | Raag Nat Narayan
Gurbani (975-980)
Ashtpadiyan (980-983)
ਰਾਗੁ ਮਾਲੀ ਗਉੜਾ | Raag Maalee Gauraa
Gurbani (984-988)
Bhagat Bani (988)
ਰਾਗੁ ਮਾਰੂ | Raag Maaroo
Gurbani (889-1008)
Ashtpadiyan (1008-1014)
Kaafee (1014-1016)
Ashtpadiyan (1016-1019)
Anjulian (1019-1020)
Solhe (1020-1033)
Dakhni (1033-1043)
ਰਾਗੁ ਤੁਖਾਰੀ | Raag Tukhaari
Bara Maha (1107-1110)
Chhant (1110-1117)
ਰਾਗੁ ਕੇਦਾਰਾ | Raag Kedara
Gurbani (1118-1123)
Bhagat Bani (1123-1124)
ਰਾਗੁ ਭੈਰਉ | Raag Bhairo
Gurbani (1125-1152)
Partaal (1153)
Ashtpadiyan (1153-1167)
ਰਾਗੁ ਬਸੰਤੁ | Raag Basant
Gurbani (1168-1187)
Ashtpadiyan (1187-1193)
Vaar Basant (1193-1196)
ਰਾਗੁ ਸਾਰਗ | Raag Saarag
Gurbani (1197-1200)
Partaal (1200-1231)
Ashtpadiyan (1232-1236)
Chhant (1236-1237)
Vaar Saarang (1237-1253)
ਰਾਗੁ ਮਲਾਰ | Raag Malaar
Gurbani (1254-1293)
Partaal (1265-1273)
Ashtpadiyan (1273-1278)
Chhant (1278)
Vaar Malaar (1278-91)
Bhagat Bani (1292-93)
ਰਾਗੁ ਕਾਨੜਾ | Raag Kaanraa
Gurbani (1294-96)
Partaal (1296-1318)
Ashtpadiyan (1308-1312)
Chhant (1312)
Vaar Kaanraa
Bhagat Bani (1318)
ਰਾਗੁ ਕਲਿਆਨ | Raag Kalyaan
Gurbani (1319-23)
Ashtpadiyan (1323-26)
ਰਾਗੁ ਪ੍ਰਭਾਤੀ | Raag Prabhaatee
Gurbani (1327-1341)
Ashtpadiyan (1342-51)
ਰਾਗੁ ਜੈਜਾਵੰਤੀ | Raag Jaijaiwanti
Gurbani (1352-53)
Salok | Gatha | Phunahe | Chaubole | Swayiye
Sehskritee Mahala 1
Sehskritee Mahala 5
Gaathaa Mahala 5
Phunhay Mahala 5
Chaubolae Mahala 5
Shaloks Bhagat Kabir
Shaloks Sheikh Farid
Swaiyyae Mahala 5
Swaiyyae in Praise of Gurus
Shaloks in Addition To Vaars
Shalok Ninth Mehl
Mundavanee Mehl 5
ਰਾਗ ਮਾਲਾ, Raag Maalaa
What's new
New posts
New media
New media comments
New resources
Latest activity
Videos
New media
New comments
Library
Latest reviews
Donate
Log in
Register
What's new
New posts
Menu
Log in
Register
Install the app
Install
Welcome to all New Sikh Philosophy Network Forums!
Explore Sikh Sikhi Sikhism...
Sign up
Log in
Discussions
New to Sikhism
ਗੁਰੂ ਨਾਨਕ ਦੇਵ ਜੀ ਦੇ ਚਰਨ ਚਿਨ੍ਹਾਂ ਤੇ ਦਿੱਲੀ ਤੋਂ ਲਦਾਖ -1
JavaScript is disabled. For a better experience, please enable JavaScript in your browser before proceeding.
You are using an out of date browser. It may not display this or other websites correctly.
You should upgrade or use an
alternative browser

Reply to thread
Message

7. ਨਾਨਕ ਮਤਾ

[ATTACH=full]22599[/ATTACH][ATTACH=full]22600[/ATTACH]

ਗੁਰਦੁਆਰਾ ਨਾਨਕ ਮਤਾ ਸਾਹਿਬ

[ATTACH=full]22601[/ATTACH]

ਗੁਰਦੁਆਰਾ ਨਾਨਕਮਤਾ ਅੰਦਰੂਨੀ ਦ੍ਰਿਸ਼

[ATTACH=full]22602[/ATTACH]

ਨਾਨਕਪੁਰੀ ਸਾਹਿਬ ਤੋਂ ਨਾਨਕ ਮਤਾ ਸਾਹਿਬ ਦਾ ਰਸਤਾ

ਸਾਡਾ ਅਗਲਾ ਪੜਾ ਨਾਨਕ ਮਤਾ ਸੀ। ਸਵੇਰੇ ਇਸ਼ਨਾਨ ਪਾਣੀ ਤੋਂ ਵਿਹਲੇ ਹੋ ਨਾਸ਼ਤਾ ਕਰਕੇ ਅਸੀਂ ਨਾਨਕਮਤਾ ਲਈ ਚੱਲ ਪਏ।ਉਤਰਾਖੰਡ ਦੇ ਊਧਮ ਸਿੰਘ ਨਗਰ ਜ਼ਿਲੇ ਵਿਚ ਸਿਤਾਰਗੰਜ ਅਤੇ ਖਟੀਮਾ ਦੇ ਵਿਚਕਾਰ ਸਥਿਤ, ਗੁਰਦੁਆਰਾ ਨਾਨਕਮੱਤਾ ਸਾਹਿਬ ਗੁਰੂ ਨਾਨਕ ਦੇਵ ਜੀ ਨਾਲ ਸਬੰਧਿਤ ਇਤਿਹਾਸਕ ਗੁਰਧਾਮਾਂ ਵਿੱਚੋਂ ਇੱਕ ਹੈ। ਰਸਤਾ ਕਿਛਾ ਅਤੇ ਸਿਤਾਰਗੰਜ ਵਿਚ ਦੀ ਸੀ । ਸਫਰ 48 ਕਿਲੋਮੀਟਰ ਦਾ ਸੀ । ਕਿਛਾ ਅਤੇ ਸਿਤਾਰਗੰਜ ਦੋਨੋਂ ਹੀ ਪ੍ਰਗਤੀ ਦੇ ਰਾਹ ਤੇ ਰਾਹ ਤੇ ਸਨ।ਰਸਤਾ ਭਾਵੇਂ ਸ਼ਾਹਰਾਹ ਦਾ ਨਹੀਂ ਸੀ ਪਰ ਸੜਕਾਂ ਸਾਫ ਸਨ ਇਸ ਲਈ ਸਫਰ ਘੰਟੇ ਵਿੱਚ ਹੀ ਤਹਿ ਹੋ ਗਿਆ ।ਇਥੇ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਚਰਨ ਪਾਏ ਜਿਨ੍ਹਾਂ ਦੀ ਯਾਦ ਵਿੱਚ ਨਾਨਮਤਾ ਇਕ ਵਿਸ਼ਾਲ ਕੰਪਲੈਕਸ ਹੈ ਜਿਸ ਵਿੱਚ ਕਈ ਗੁਰਦੁਆਰੇ ਹਨ।

ਗੁਰਦੁਆਰਾ ਸਾਹਿਬ ਪਹੁੰਚ ਕੇ ਅਸੀਂ ਪਹਿਲਾਂ ਤਾਂ ਦਫਤਰ ਵਿੱਚ ਜਾ ਕੇ ਕਮਰਿਆਂ ਦੀ ਅਲਾਟਮੈਂਟ ਕਰਵਾਈ ਤੇ ਫਿਰ ਹੱਥ ਮੂੰਹ ਧੋ ਕੇ ਅਸੀਂ ਗੁਰਦੁਆਰਿਆ ਦੇ ਦਰਸ਼ਨਾਂ ਲਈ ਚੱਲ ਪਏ। ਸਭ ਤੋਂ ਪਹਿਲਾਂ ਅਸੀਂ ਮੁੱਖ ਗੁਰਦੂਆਰਾ ਸਾਹਿਬ ਤੇ ਜਾ ਕੇ ਨਤਮਸਤਕ ਹੋਏ ਜੋ ਧੂੰਣਾ ਸਾਹਿਬ ਅਤੇ ਧਰਤੀ ਬੁਲਾਉਣ ਦੀਆਂ ਘਟਨਾਵਾਂ ਨਾਲ ਸਬੰਧਤ ਸਨ।

ਲਿਖਤਾਂ ਅਨੁਸਾਰ ਗੁਰੂ ਨਾਨਕ ਦੇਵ ਜੀ ਨੇ 1514 ਈਸਵੀ ਵਿੱਚ ਆਪਣੀ ਤੀਜੀ ਉਦਾਸੀ ਦੌਰਾਨ ਇਸ ਸਥਾਨ ਤੇ ਆਏ । ਗੁਰੂ ਜੀ ਦੀ ਰਾਗਾਤਮਕ ਬਾਣੀ ਨੇ ਲੋਕਾਂ ਨੂੰ ਜਲਦੀ ਹੌ ਮੋਹਿਤ ਕਰ ਲਿਆ ਤੇ ਉਹ ਵੱਡੀ ਗਿਣਤੀ ਵਿੱਚ ਗੁਰੂ ਜੀ ਦੀ ਸੰਗਤ ਵਿੱਚ ਜੁੜਣ ਲੱਗੇ। ਉਸ ਸਮੇਂ ਇਹ ਸਥਾਨ ਗੁਰੂ ਗੋਰਖਨਾਥ ਦੇ ਸ਼ਰਧਾਲੂ ਸਿੱਧ ਯੋਗੀਆਂ ਦੇ ਅਧਿਆਤਮਿਕ ਪ੍ਰਭਾਵ ਥੱਲੇ ਸੀ। ਇਸੇ ਕਾਰਨ ਇਸ ਸਥਾਨ ਨੂੰ ਪਹਿਲਾਂ ਗੋਰਖਮਤਾ ਕਿਹਾ ਜਾਂਦਾ ਸੀ। ਗੁਰੂ ਨਾਨਕ ਦੇਵ ਜੀ ਦਾ ਲੋਕਾਂ ਵਿੱਚ ਅਧਿਆਤਮਿਕ ਜਾਗ੍ਰਿਤੀ ਦਾ ਤਰੀਕਾ ਸਿੱਧਾਂ ਦੁਆਰਾ ਪ੍ਰਚਾਰੇ ਜਾਣ ਤੋਂ ਪੂਰੀ ਤਰ੍ਹਾਂ ਵੱਖਰਾ ਸੀ, ਇਸੇ ਲਈ ਸਿੱਧ ਗੁਰੂ ਨਾਨਕ ਦੇਵ ਜੀ ਪ੍ਰਤੀ ਸਥਾਨਕ ਲੋਕਾਂ ਵਿੱਚ ਵੱਧ ਰਹੀ ਸਾਂਝ ਨੂੰ ਪਸੰਦ ਨਹੀਂ ਕਰਦੇ ਸਨ। ਉਨ੍ਹਾਂ ਨੇ ਗੁਰੂ ਜੀ ਦੀ ਵਧਦੀ ਸੰਗਤ ਨੂੰ ਇੱਕ ਚੁਣੌਤੀ ਵਜੋਂ ਲਿਆ, ਕਿਉਂਕਿ ਸਿੱਧਾਂ ਦਾ ਪ੍ਰਭਾਵ ਲੋਕਾਂ ਉਤੇ ਘਟਣ ਲੱਗ ਪਿਆ ਸੀ । ਸਿੱਧਾਂ ਜੋ ਰਿਧੀਆਂ ਸਿਧੀਆਂ ਵਿੱਚ ਯਕੀਨ ਕਰਦੇ ਸਨ ਗੁਰੂ ਜੀ ਨੂੰ ਅਪਣੀਆਂ ਸਿੱਧੀਆਂ ਰਾਹੀਂ ਗੁਰੂ ਜੀ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਵਿੱਚ ਲੱਗ ਗਏ ਜਿਸ ਬਾਰੇ ਉਸ ਸਮੇਂ ਦੀਆਂ ਘਟਨਾਵਾਂ ਬਾਰੇ ਬਹੁਤ ਸਾਰੀਆਂ ਲੋਕ ਕਥਾਵਾਂ ਹਨ।

[ATTACH=full]22603[/ATTACH][ATTACH=full]22604[/ATTACH]

ਗੁਰਦੁਆਰਾ ਨਾਨਕ ਮਤਾ ਸਾਹਿਬ ਦਾ ਮੁੱਖ ਦੁਆਰ ਦੀ ਕਸ਼ੀਦਾਕਾਰੀ

ਧੂਣਾਂ ਸਾਹਿਬ

ਇਨ੍ਹਾਂ ਵਿਚੋਂ ਇਕ ਦਾ ਸਬੰਧ ਗੁਰਦੁਆਰਾ ਕੰਪਲੈਕਸ ਦੇ ਅੰਦਰ ਸਥਿਤ ਧੂਣਾਂ ਸਾਹਿਬ ਨਾਲ ਹੈ। ਕਿਹਾ ਜਾਂਦਾ ਹੈ ਕਿ ਜਦੋਂ ਗੁਰੂ ਨਾਨਕ ਦੇਵ ਜੀ ਇੱਥੇ ਪਹੁੰਚੇ ਅਤੇ ਪਿੱਪਲ ਦੇ ਦਰੱਖਤ ਹੇਠਾਂ ਸਿਮਰਨ ਕਰਨ ਲੱਗੇ ਤਾਂ ਯੋਗੀ ਉਨ੍ਹਾਂ ਨੂੰ ਇੱਥੇ ਵੇਖ ਕੇ ਬਹੁਤ ਹੈਰਾਨ ਹੋਏ। ਰਾਤ ਨੂੰ ਬੜੀ ਠੰਢ ਪਈ। ਠੰਢ ਬਹੁਤ ਹੋਣ ਕਰਕੇ ਗੁਰੂ ਜੀ ਦੇ ਸ਼ਾਥੀ ਭਾਈ ਮਰਦਾਨਾ ਨੇ ਧੂਣਾ ਲਾਉਣ ਦੀ ਸੋਚੀ ।ਉਸ ਨੇ ਆਸਿਓਂ ਪਾਸਿਓਂ ਬਾਲਣ ਇਕੱਠਾ ਕਰ ਲਿਆ ਅਤੇ ਅੱਗ ਲਾਉਣ ਲਈ ਉਸ ਨੇ ਨੇੜੇ ਬੈਠੇ ਸਿੱਧਾਂ ਕੋਲ ਪਹੁੰਚ ਕੀਤੀ ਪਰ ਹੰਕਾਰੀ ਯੋਗੀਆਂ ਨੇ ਇਨਕਾਰ ਕਰ ਦਿੱਤਾ। ਗੁਰੂ ਜੀ ਦਾ ਇਕ ਸਾਥੀ ਯੋਗੀਆਂ ਤੋਂ ਥੋੜ੍ਹੀ ਅੱਗ ਲੈਣ ਗਿਆ ਤਾਂ ਉਨ੍ਹਾਂ ਅੱਗੋਂ ਇਨਕਾਰ ਕਰ ਦਿੱਤਾ ਤੇ ਝਾੜਦਿਆਂ ਕਿਹਾ, ‘‘ਜੇ ਤੇਰੇ ਗੁਰੂ ਵਿਚ ਸ਼ਕਤੀ ਹੈ ਤਾਂ ਉਹ ਅੱਗ ਆਪਣੇ ਆਪ ਹੀ ਕਿਉਂ ਨਹੀਂ ਜਗਾ ਲੈਂਦਾ।’’ ਭਾਈ ਮਰਦਾਨਾ ਨੇ ਸਾਰੀ ਗੱਲ ਗੁਰੂ ਜੀ ਨੂੰ ਆ ਸੁਣਾਈ। ਰੱਬ ਦੀ ਕਰਨੀ ਕਿ ਇਕ ਝੱਖੜ ਅਜਿਹਾ ਆਇਆ ਜਿਸ ਨੇ ਯੋਗੀਆਂ ਦੀਆਂ ਸਾਰੀਆਂ ਅੱਗਾਂ ਬੁਝਾ ਦਿੱਤੀਆਂ ਤੇ ਇਕ ਅਗਨ ਗੁਰੂ ਨਾਨਕ ਦੇਵ ਜੀ ਅੱਗੇ ਆ ਬਲੀ। ਠੰਢ ਦੇ ਮਾਰੇ ਯੋਗੀ ਗੁਰੂ ਜੀ ਅੱਗੇ ਅੱਗ ਮੰਗਣ ਲਈ ਮੁਖਾਤਿਬ ਹੋਏ। ਗੁਰੂ ਜੀ ਨੇ ਉਨ੍ਹਾਂ ਦੇ ਗੁਰੂ ਦੀਆਂ ਕੰਨਾਂ ਦੀਆਂ ਮੁੰਦਰਾਂ ਅਤੇ ਖੜਾਵਾਂ ਰਖਵਾ ਲਈਆਂ ਤੇ ਅੱਗ ਦੇ ਦਿੱਤੀ। ਉਸ ਸਥਾਨ ਨੂੰ ਧੂਣਾ ਸਾਹਿਬ ਕਿਹਾ ਜਾਂਦਾ ਹੈ ਜੋ ਗੁਰਦੁਆਰਾ ਸਾਹਿਬ ਦੇ ਅੰਦਰ ਦੇਖਿਆ ਜਾ ਸਕਦਾ ਹੈ।

[ATTACH=full]22605[/ATTACH]

ਗੁਰਦੁਆਰਾ ਨਾਨਕਮਤਾ ਸਾਹਿਬ ਦੇ ਪਿਛੇ ਸਰੋਵਰ ਸਾਹਿਬ

ਪਿੱਪਲ ਸਾਹਿਬ

[ATTACH=full]22606[/ATTACH]

[ATTACH=full]22607[/ATTACH]

ਬੋਰਡ ਉਤੇ ਪਿਪਲ ਸਾਹਿਬ ਦਾ ਇਤਿਹਾਸ

ਉਸ ਪਿੱਪਲ ਸਾਹਿਬ ਦੇ ਦਰਸ਼ਨ ਕੀਤੇ ਜਿਸ ਥੱਲੇ ਗੁਰੂ ਸਾਹਿਬ ਟਿਕੇ ਤਾਂ ਉਹ ਪਿੱਪਲ ਸੁੱਕੇ ਤੋਂ ਹਰਾ ਭਰਾ ਹੋ ਗਿਆ ਅਤੇ ਫਿਰ ਸਿੱਧਾਂ ਦੇ ਉਖਾੜਣ ਦੀ ਕੋਸ਼ਿਸ਼ ਗੁਰੂ ਸਾਹਿਬ ਨੇ ਨਾਕਾਮ ਕਰ ਦਿੱਤੀ। ਪਿੱਛੋਂ ਜਦ ਸਿੱਧਾਂ ਨੇ ਇਸ ਨੂੰ ਅੱਗ ਲਾ ਕੇ ਸਾੜ ਦਿਤਾ ਤਾਂ ਭਾਈ ਅਲਮਸਤ ਦੇ ਸੱਦੇ ਤੇ ਗੁਰੂ ਜੀ ਨੇ ਦੋਸ਼ੀ ਸਿੱਧਾਂ ਨੂੰ ਸੋਧਿਆ ਅਤੇ ਫਿਰ ਸੰਧੂਰ ਪਾ ਕੇ ਦੁਬਾਰਾ ਹਰਾ ਭਰਾ ਕੀਤਾ।

ਗੁਰਦੁਆਰਾ ਕੰਪਲੈਕਸ ਦੇ ਅੰਦਰ ਸਭ ਤੋਂ ਵੱਧ ਸਤਿਕਾਰਯੋਗ ਸਥਾਨਾਂ ਵਿੱਚੋਂ ਇੱਕ ਪਿੱਪਲ ਸਾਹਿਬ ਹੈ- ਕਈ ਸਦੀਆਂ ਪੁਰਾਣਾ ਪਿੱਪਲ ਦਾ ਰੁੱਖ ਹੈ । ਹਲਦਵਾਨੀ ਤੋਂ ਗੁਰੂ ਨਾਨਕ ਦੇਵ ਜੀ ਗੋਰਖ ਮਤਾ ਗਏ ਜਿਸ ਤੋਂ ਪਿੱਛੋਂ ਗੁਰੂ ਜੀ ਦੀ ਯਾਦ ਵਿਚ ਨਾਨਕ ਮਤਾ ਜਾਣਿਆ ਜਾਣ ਲੱਗ ਪਿਆ। ਗੁਰੂ ਜੀ ਸਿੱਧੇ ਯੋਗੀਆਂ ਦੇ ਨਿਵਾਸ ਸਥਾਨਾਂ ਤੇ ਗਏ ਤੇ ਬਾਹਰ ਇਕ ਸੁੱਕੇ ਪਿੱਪਲ ਦੇ ਥੱਲੇ ਜਾ ਬੈਠੇ ਜੋ ਗੁਰੂ ਜੀ ਦੀ ਚਰਨ ਛੂਹ ਨਾਲ ਹੀ ਹਰਾ ਹੋ ਗਿਆ। ਕਿਹਾ ਜਾਂਦਾ ਹੈ ਕਿ ਜਦੋਂ ਗੁਰੂ ਨਾਨਕ ਦੇਵ ਜੀ ਇੱਥੇ ਆਏ ਤਾਂ ਪਿੱਪਲ ਦਾ ਰੁੱਖ ਸੁੱਕ ਗਿਆ ਸੀ। ਪਰ ਜਦੋਂ ਗੁਰੂ ਜੀ ਨੇ ਇੱਥੇ ਆਪਣਾ ਸਿਮਰਨ ਸ਼ੁਰੂ ਕੀਤਾ, ਤਾਂ ਰੁੱਖ ਫਿਰ ਹਰਾ ਅਤੇ ਭਰ ਗਿਆ।

ਦੂਜੇ ਦਿਨ ਸਵੇਰੇ ਦਿਨ ਚੜ੍ਹਦੇ ਸਾਰ ਸਾਰੇ ਸਿੱਧ ਯੋਗੀ ਗੁਰੂ ਜੀ ਕੋਲ ਬਹਿਸ-ਮੁਬਾਹਿਸੇ ਲਈ ਆ ਜੁੜੇ। ਉਨ੍ਹਾਂ ਨੇ ਆਪਣੀਆਂ ਕਰਾਮਾਤਾਂ ਵਿਖਾ ਕੇ ਗੁਰੂ ਜੀ ਨੂੰ ਪਰਭਾਵਿਤ ਕਰਨਾ ਚਾਹਿਆ। ਇਸੇ ਲਈ ਉਨ੍ਹਾਂ ਨੇ ਆਪਣੇ ਤੰਤਰਾਂ-ਮੰਤਰਾਂ ਦੀ ਸ਼ਕਤੀ ਨਾਲ ਉਸ ਪਿੱਪਲ ਨੂੰ ਜਿਸ ਥੱਲੇ ਗੁਰੂ ਜੀ ਬੈਠੇ ਸਨ, ਹਵਾ ਵਿਚ ਉਡਾਉਣਾ ਸ਼ੁਰੂ ਕਰ ਦਿੱਤਾ। ਜੜ੍ਹਾਂ ਧਰਤੀ ਤੋਂ ਪੰਜ-ਛੇ ਫੁੱਟ ਉੱਚੀਆਂ ਹੀ ਗਈਆਂ ਹੋਣਗੀਆਂ ਤਾਂ ਗੁਰੂ ਜੀ ਨੇ ਰੁੱਖ ਵਲ ਇਸ਼ਾਰਾ ਕੀਤਾ। ਪਿੱਪਲ ਉਥੇ ਦਾ ਉਥੇ ਹੀ ਰੁਕ ਗਿਆ। ਦਰਖਤ ਤਾਂ ਉਥੇ ਹੀ ਰੁਕਿਆ ਰਿਹਾ ਪਰ ਪਿੱਛੋਂ ਜੜ੍ਹਾਂ ਵਧ ਕੇ ਧਰਤੀ ਨਾਲ ਆ ਜੁੜੀਆਂ ਜਿਨ੍ਹਾਂ ਦੁਆਲੇ ਇਕ ਥੜ੍ਹਾ ਉਸਾਰਿਆ ਜਾ ਚੁੱਕਾ ਹੈ ਉਥੋਂ ਦੇ ਮੂਲ ਨਿਵਾਸੀ ਇਸ ਸਥਾਨ ਨੂੰ ‘ਪੰਜਾ ਜੀ’ ਦੇ ਨਾਮ ਨਾਲ ਯਾਦ ਕਰਦੇ ਹਨ ਉਨ੍ਹਾਂ ਦਾ ਕਹਿਣਾ ਹੈ ਗੁਰੂ ਜੀ ਨੇ ਉਡਦੇ ਪਿੱਪਲ ਤੇ ਪੰਜਾ ਲਾਇਆ ਸੀ। ਪਿੱਪਲ ਦੇ ਦਰੱਖਤ ਦੀਆਂ ਜੜ੍ਹਾਂ ਜ਼ਮੀਨ ਦੇ ਉੱਪਰ ਅੱਜ ਵੀ ਵੇਖੀਆਂ ਜਾ ਸਕਦੀਆਂ ਹਨ।ਯੋਗੀ ਗੁਰੂ ਦੀਆਂ ਸ਼ਕਤੀਆਂ ਦੇ ਵਿਰੁੱਧ ਫਿਰ ਹਾਰ ਗਏ।

ਗੁਰੂ ਨਾਨਕ ਦੇਵ ਜੀ ਦੀ ਯਾਤਰਾ ਤੋਂ ਇੱਕ ਸਦੀ ਬਾਅਦ, ਭਾਈ ਅਲਮਸਤ ਸਾਹਿਬ ਇੱਥੇ ਆਏ ਤੇ ਗੁਰਦੁਆਰਾ ਸਾਹਿਬ ਅਤੇ ਸਬੰਧਤ ਸਥਾਨਾ ਦੀ ਸੇਵਾ ਦੇ ਨਾਲ ਨਾਲ ਸਿੱਖੀ ਪ੍ਰਚਾਰ ਵਿਚ ਜੁਟ ਗਏ। ਉਨ੍ਹਾਂ ਨੂੰ ਪਰੇਸ਼ਾਨ ਕਰਨ ਲਈ ਯੋਗੀਆਂ ਨੇ ਦਰਖਤ ਨੂੰ ਸਾੜ ਦਿੱਤਾ। ਬਾਬਾ ਅਲਮਸਤ ਨੇ ਫਿਰ ਗੁਰੂ ਹਰਿ ਗੋਬਿੰਦ ਸਾਹਿਬ ਨੂੰ ਬੁਲਾਇਆ ਅਤੇ ਇਸ ਅਸਥਾਨ ਨੂੰ ਸੰਭਾਲਣ ਅਤੇ ਇਸ ਅਸਥਾਨ ਨੂੰ ਮੁੜ ਸਥਾਪਿਤ ਕਰਨ ਲਈ ਕਿਹਾ। ਕਿਹਾ ਜਾਂਦਾ ਹੈ ਕਿ ਜਦੋਂ ਗੁਰੂ ਹਰਿ ਗੋਬਿੰਦ ਜੀ ਇੱਥੇ ਆਏ ਤਾਂ ਉਨ੍ਹਾਂ ਨੇ ਸੜੇ ਹੋਏ ਰੁੱਖ 'ਤੇ ਕੇਸਰ ਛਿੜਕਿਆ ਅਤੇ ਇਹ ਦੁਬਾਰਾ ਖਿੜ ਗਿਆ। ਗੁਰਦੁਆਰੇ ਦੇ ਅਹਾਤੇ ਵਿੱਚ ਵਿਸ਼ਾਲ ਦਰੱਖਤ ਅਜੇ ਵੀ ਮੌਜੂਦ ਹੈ, ਜੋ ਸ਼ਰਧਾਲੂਆਂ ਵਿੱਚ ਬਹੁਤ ਸ਼ਰਧਾ ਲਈ ਸਥਾਨ ਹੈ। ਇਸ ਦੇ ਪੱਤੇ ਦੋ ਰੰਗ ਦੇ ਦੇਖੇ ਜਾ ਸਕਦੇ ਹਨ ਇੱਕ ਉਹ ਜੋ ਉਸ ਪਸੇ ਵੱਲ ਹਨ ਜਿੱਧਰ ਪਿਪਲ ਸਾੜਿਆ ਗਿਆ ਸੀ ਅਤੇ ਦੂਸਰੇ ਉਹ ਜੋ ਹਰ ਭਰੇ ਕਚੂਰ ਲਗਦੇ ਹਨ।ਛੇਵੇਂ ਗੁਰੂ ਹਰਿ ਗੋਬਿੰਦ ਸਾਹਿਬ ਵੀ ਬਾਬਾ ਅਲਮਸਤ ਸਾਹਿਬ ਦੇ ਸੱਦੇ 'ਤੇ ਇਸ ਸਥਾਨ 'ਤੇ ਆਏ ਸਨ। ਉਨ੍ਹਾਂ ਦੀ ਯਾਦ ਵਿੱਚ ਗੁਰਦੁਆਰਾ ਕੰਪਲੈਕਸ ਦੇ ਅੰਦਰ ਗੁਰਦੁਆਰਾ ਛੇਵੀਂ ਪਾਤਸ਼ਾਹੀ ਬਣਾਇਆ ਗਿਆ ਸੀ। ਮੁੱਖ ਕੰਪਲੈਕਸ ਦੇ ਇੱਕ ਪਾਸੇ, ਚਿੱਤਰ ਦੇ ਸੱਜੇ ਕੋਨੇ 'ਤੇ, ਨਿਸ਼ਾਨ ਸਾਹਿਬ ਦੇ ਨਾਲ ਲੱਗਦੇ ਗੁਰਦੁਆਰਾ ਛੇਵੀਂ ਪਾਤਸ਼ਾਹੀ ਹੈ।

ਨਾਮ ਨਾਨਕਮੱਤਾ ਕਿਵੇਂ ਪਿਆ

ਇਸ ਸਥਾਨ ਦਾ ਨਾਮ ਨਾਨਕਮੱਤਾ ਕਿਵੇਂ ਪਿਆ, ਇਸ ਬਾਰੇ ਇੱਕ ਕਹਾਣੀ ਹੈ। ਕਿਹਾ ਜਾਂਦਾ ਹੈ ਕਿ ਜਦੋਂ ਗੁਰੂ ਨਾਨਕ ਦੇਵ ਜੀ ਇੱਥੇ ਸਨ, ਯੋਗੀਆਂ ਨੇ ਹੇਮ ਨੂੰ ਰੋਕਣ ਅਤੇ ਇਸ ਸਥਾਨ ਤੋਂ ਦੂਰ ਕਰਨ ਦੀ ਪੂਰੀ ਕੋਸ਼ਿਸ਼ ਕੀਤੀ। ਪਰ ਅਜਿਹਾ ਨਹੀਂ ਹੋਇਆ। ਇਸ ਲਈ, ਆਖਰੀ ਉਪਾਅ ਵਜੋਂ, ਉਨ੍ਹਾਂ ਨੇ ਇੱਕ ਸਾਜ਼ਿਸ਼ ਰਚੀ ਅਤੇ ਗੁਰੂ ਨਾਨਕ ਦੇਵ ਜੀ ਨੂੰ ਕਿਹਾ ਕਿ ਉਹ ਇਸ ਧਰਤੀ ਨੂੰ ਖੁਦ ਪੁੱਛ ਲੈਣ ਕਿ ਇਹ ਕਿਸਦੀ ਹੈ। ਯੋਗੀਆਂ ਨੇ ਧਰਤੀ ਵਿੱਚ ਇੱਕ ਵੱਡਾ ਟੋਆ ਪੁੱਟਿਆ ਅਤੇ ਇੱਕ ਲੜਕੇ ਨੂੰ ਅੰਦਰ ਲੁਕਾ ਦਿੱਤਾ ਅਤੇ ਉਸਨੂੰ ਢੱਕ ਦਿੱਤਾ। ਲੜਕੇ ਨੂੰ ਕਿਹਾ ਗਿਆ ਕਿ ਜਦੋਂ ਸਵਾਲ ਪੁੱਛੇ ਜਾਣਗੇ ਤਾਂ ਉਸ ਨੇ ਕੀ ਜਵਾਬ ਦੇਣਾ ਹੈ। ਇਸ ਲਈ, ਯੋਗੀ ਅਤੇ ਗੁਰੂ ਇਕੱਠੇ ਹੋਏ ਅਤੇ ਯੋਗੀ ਧਰਤੀ ਨੂੰ ਪੁੱਛਣ ਲੱਗੇ, ਕਿ ਇਹ ਕਿਸਦੀ ਹੈ। ਦੋ ਵਾਰ ਯੋਗੀਆਂ ਨੇ ਇਸ ਨੂੰ ਪੁੱਛਿਆ ਅਤੇ 'ਭੂਮੀ' ਨੇ ਜਵਾਬ ਦਿੱਤਾ- ਸਿੱਧ। ਤੀਸਰੀ ਵਾਰ ਗੁਰੂ ਨਾਨਕ ਦੇਵ ਜੀ ਨੇ ਉਹੀ ਸਵਾਲ ਪੁੱਛਿਆ ਅਤੇ ਅੰਦਰੋਂ ਆਵਾਜ਼ ਆਉਂਦੀ ਰਹੀ- ਨਾਨਕਮੱਤਾ, ਨਾਨਕਮੱਤਾ, ਨਾਨਕਮੱਤਾ! ਇਸ ਲਈ ਇਹ ਸਥਾਨ ਨਕਮੱਤਾ ਬਣ ਗਿਆ। ਉਹ ਟੋਆ ਅਜੇ ਵੀ ਮੁੱਖ ਗੁਰਦੁਆਰੇ ਦੇ ਅੰਦਰ ਮੌਜੂਦ ਹੈ ਅਤੇ ਭੋਰਾ ਸਾਹਿਬ ਵਜੋਂ ਸਤਿਕਾਰਿਆ ਜਾਂਦਾ ਹੈ।

[ATTACH=full]22608[/ATTACH]

ਗੁਰਦੁਆਰਾ ਸਾਹਿਬ ਅੰਦਰ ਭੋਰਾ ਸਾਹਿਬ

ਦੁੱਧ ਵਾਲਾ ਖੂਹ ਨਾਨਕਮਤਾ’

[ATTACH=full]22609[/ATTACH]

[ATTACH=full]22610[/ATTACH]

ਯੋਗੀਆਂ ਅਤੇ ਗੁਰੂ ਨਾਨਕ ਦੇਵ ਜੀ ਦੇ ਆਪਸੀ ਵਾਦ-ਵਿਵਾਦ ਨਾਲ ਸਬੰਧਤ ਇੱਕ ਹੋਰ ਸਥਾਨ ਦੁੱਧ ਵਾਲਾ ਖੂਹ ਸੀ, ਜਿਸ ਬਾਰੇ ਕਿਹਾ ਜਾਂਦਾ ਹੈ ਕਿ ਯੋਗੀਆਂ ਕੋਲ ਵੱਡੀ ਗਿਣਤੀ ਵਿੱਚ ਗਊਆਂ ਸਨ। ਜਦੋਂ ਭਾਈ ਮਰਦਾਨਾ ਉਨ੍ਹਾਂ ਕੋਲ ਮੰਗਣ ਲਈ ਗਿਆ ਤਾਂ ਸਿੱਧਾਂ ਨੇ ਦੁੱਧ ਦੇਣ ਤੋਂ ਇਨਕਾਰ ਕਰ ਦਿੱਤਾ । ਭਾਈ ਮਰਦਾਨੇ ਨੇ ਜਦੋਂ ਗੁਰੂ੍ਰੁ ਜੀ ਨੂੰ ਇਹ ਦੱਸਿਆ ਤਾਂ ਗੁਰੂ ਜੀ ਨੇ ਯੋਗੀਆਂ ਦੀਆਂ ਸਾਰੀਆਂ ਗਾਵਾਂ ਦਾ ਸਾਰਾ ਦੁੱਧ ਇਸ ਖੂਹ ਵਿੱਚ ਖਿੱਚ ਲਿਆ । ਪਿੱਛੋਂ ਇਸ ਖੂਹ ਦੇ ਪਾਣੀ ਦਾ ਸੁਆਦ ਦੁੱਧ ਵਰਗਾ ਹੋ ਗਿਆ । ਇਸ ਤਰ੍ਹਾਂ ਇਸ ਖੂਹ ਨੂੰ ਦੁੱਧ ਵਾਲਾ ਖੂਹ ਦਾ ਨਾਂ ਮਿਲਿਆ। ਬਾਅਦ ਵਿੱਚ ਇੱਥੇ ਗੁਰਦੁਆਰਾ ਵੀ ਬਣਾਇਆ ਗਿਆ।

ਗੁਰਦੁਆਰਾ ਭੰਡਾਰਾ ਸਾਹਿਬ

[ATTACH=full]22611[/ATTACH]

ਗੁਰਦੁਆਰਾ ਭੰਡਾਰਾ ਸਾਹਿਬ

ਮੁੱਖ ਗੁਰਦੁਆਰੇ ਤੋਂ ਅੱਧਾ ਕਿਲੋਮੀਟਰ ਦੀ ਦੂਰੀ 'ਤੇ ਗੁਰਦੁਆਰਾ ਭੰਡਾਰਾ ਸਾਹਿਬ ਹੈ, ਜੋ ਕਿ ਗੁਰੂ ਨਾਨਕ ਦੇਵ ਜੀ ਅਤੇ ਭਾਈ ਮਰਦਾਨਾ ਦੀ ਇਕ ਹੋਰ ਲੋਕ-ਕਥਾ ਅਤੇ ਯੋਗੀਆਂ ਨਾਲ ਉਨ੍ਹਾਂ ਦੇ vwd ਨਾਲ ਜੁੜਿਆ ਹੋਇਆ ਹੈ। ਭੰਡਾਰਾ ਦਾ ਅਰਥ ਹੈ ਹਰ ਉਸ ਵਿਅਕਤੀ ਲਈ ਮੁਫਤ ਭੋਜਨ ਜੋ ਉਸ ਸਥਾਨ 'ਤੇ ਆ ਕੇ ਮੰਗਦਾ ਹੈ।

[ATTACH=full]22612[/ATTACH]

ਇਸ ਸਥਾਨ 'ਤੇ ਰਹਿਣ ਵਾਲੇ ਯੋਗੀਆਂ ਨੇ ਗੁਰੂ ਜੀ ਤੋਂ ਕਈ ਤਰ੍ਹਾਂ ਦੇ ਭੋਜਨ ਦੀ ਮੰਗ ਕੀਤੀ। ਗੁਰੂ ਸਾਹਿਬ ਦੇ ਕਹਿਣ 'ਤੇ ਭਾਈ ਮਰਦਾਨਾ ਬੋਹੜ ਦੇ ਦਰੱਖਤ 'ਤੇ ਚੜ੍ਹਿਆ ਅਤੇ ਜ਼ੋਰਦਾਰ ਢੰਗ ਨਾਲ ਇਸ ਦੀਆਂ ਟਾਹਣੀਆਂ ਨੂੰ ਹਿਲਾ ਦਿੱਤਾ। ਦਰੱਖਤ ਦੀਆਂ ਟਹਿਣੀਆਂ ਤੋਂ ਕਈ ਤਰ੍ਹਾਂ ਦੇ ਭੋਜਨ ਹੇਠਾਂ ਡਿੱਗ ਪਏ ਅਤੇ ਯੋਗੀਆਂ ਅਤੇ ਭਾਈ ਮਰਦਾਨਾ ਦੀ ਭੁੱਖ ਨੂੰ ਮਿਟਾਇਆ। ਕਿਉਂਕਿ ਇਹ ਗੁਰਦੁਆਰਾ ਮੁੱਖ ਗੁਰਦੁਆਰਾ ਨਾਨਕਮਤਾ ਸਾਹਿਬ ਦੇ ਬਿਲਕੁਲ ਨੇੜੇ ਸਥਿਤ ਹੈ। ਸਥਾਨ ਗੁਰਦੁਆਰਾ ਭੰਡਾਰਾ ਸਾਹਿਬ ਕਸਬਾ ਨਾਨਕ ਮਾਤਾ, ਜ਼ਿਲ੍ਹਾ ਊਧਮ ਸਿੰਘ ਨਗਰ ਗੁਰਦੁਆਰਾ ਨਾਨਕ ਮਾਤਾ ਸਾਹਿਬ ਦੇ ਨੇੜੇ ਸਥਿਤ ਹੈ।

ਬਾਉਲੀ ਸਾਹਿਬ

[ATTACH=full]22613[/ATTACH]

ਨਾਨਕਮੱਤਾ ਨਗਰ ਵਿੱਚ ਦੇਖਣ ਲਈ ਇੱਕ ਹੋਰ ਥਾਂ ਬਾਉਲੀ ਸਾਹਿਬ ਹੈ, ਜੋ ਨਾਨਕ ਸਾਗਰ ਡੈਮ ਦੇ ਨੇੜੇ ਘੱਗਰ ਨਦੀ ਦੇ ਕੰਢੇ ਸਥਿਤ ਹੈ। ਇਸ ਬਾਉਲੀ ਦੇ ਪਿੱਛੇ ਇੱਕ ਹੋਰ gwQw ਹੈ ਅਤੇ ਉਹ ਵੀ ਯੋਗੀਆਂ ਅਤੇ ਗੁਰੂ ਨਾਨਕ ਨਾਲ ਸਬੰਧਤ ਹੈ।

ਉਪਰੋਕਤ ਘਟਨਾ ਪਿੱਛੋਂ ਕੁਝ ਯੋਗੀ ਤਾਂ ਆਪਣੇ ਆਪ ਨੂੰ ਹਾਰਿਆ ਮੰਨਣ ਲੱਗੇ ਪਰ ਉਹ ਆਪਣੇ ਤੰਤਰ-ਮੰਤਰ ਦਿਖਾਉਣੋਂ ਬਾਜ ਨਾ ਆਏ ਜਿਨ੍ਹਾਂ ਦਾ ਇਰਾਦਾ ਗੁਰੂ ਜੀ ਤੇ ਉਨ੍ਹਾਂ ਦੇ ਸਾਥੀਆਂ ਨੂੰ ਨੀਵਾਂ ਦਿਖਾਉਣਾ ਜਾਂ ਚਿੜਾਉਣਾ ਸੀ। ਗੁਰੂ ਜੀ ਸ਼ਾਂਤ ਚਿੱਤ ਰਹੇ ਪਰ ਜਦ ਯੋਗੀ ਹੱਦੋਂ ਵਧ ਗਏ ਤਾਂ ਗੁਰੂ ਜੀ ਨੇ ਆਪਣੀਆਂ ਖੜਾਵਾਂ ਹਵਾ ਵਿਚ ਉਛਾਲੀਆਂ। ਖੜਾਵਾਂ ਨੇ ਉਨ੍ਹਾਂ ਯੋਗੀਆਂ ਨੂੰ ਬੁਰੀ ਤਰ੍ਹਾਂ ਮਾਰਿਆ ਤਾਂ ਯੋਗੀ ਗੁਰੂ ਜੀ ਦੇ ਕਦਮੀਂ ਆ ਪਏ। ਗੁਰੂ ਜੀ ਨੇ ਉਨ੍ਹਾਂ ਨੂੰ ਤੰਤਰ-ਮੰਤਰ ਛੱਡਣ ਦੀ ਸਿੱਖਿਆ ਦਿੱਤੀ। ਗੁਰੂ ਜੀ ਨੇ ਸਮਝਾਇਆ ਕਿ ਤੰਤਰ-ਮੰਤਰ ਵਾਹਿਗੁਰੂ ਦੀ ਰਜ਼ਾ ਦੇ ਖਿਲਾਫ ਹਨ ਤੇ ਰੂਹਾਨੀ- ਵਧਾਰੇ ਵਿਚ ਰੋਕਾਂ ਹਨ।

ਕੁਝ ਯੋਗੀ ਤਾਂ ਅਜੇ ਆਪਣੇ ਮਨ ਵਿਚ ਅੜੀ ਰੱਖੀ ਬੈਠੇ ਸਨ। ਇਕ ਯੋਗੀ ਨੇ ਤਾਂ ਸਾਰੇ ਖੂਹਾਂ ਦੇ ਪਾਣੀ ਸੁਕਾ ਦਿੱਤੇ ਤੇ ਗੁਰੂ ਜੀ ਨੂੰ ਇਸ਼ਨਾਨ ਲਈ ਪਾਣੀ ਦੇਣ ਦੀ ਮੰਗ ਕੀਤੀ। ਗੁਰੂ ਜੀ ਨੇ ਆਪਣੀ ਸੋਟੀ ਮਰਦਾਨੇ ਨੂੰ ਦਿੱਤੀ ਤੇ ਨੇੜੇ ਦੇ ਦਰਿਆ ਵਲ ਭੇਜਦਿਆਂ ਕਿਹਾ ‘‘ਮਰਦਾਨਿਆ, ਦਰਿਆ ਦੇ ਕੰਢੇ ਤੋਂ ਸੋਟੀ ਨਾਲ ਲੀਕ ਵਾਹੁੰਦਾ ਏਥੇ ਤਕ ਲੈਂਦਾ ਆਵੀਂ ਦਰਿਆ ਆਪੇ ਪਿੱਛੇ ਪਿੱਛੇ ਆ ਜਾਏਗਾ। ਪਰ ਦੇਖੀਂ ਕਿਤੇ ਪਿੱਛੇ ਮੁੜ ਕੇ ਨਾ ਵੇਖ ਲਵੀਂ।’’ ਮਰਦਾਨਾ ਸੋਟੀ ਨਾਲ ਲਕੀਰ ਵਾਹੁੰਦਾ ਆਇਆ ਤੇ ਦਰਿਆ ਪਿੱਛੇ ਪਿੱਛੇ ਚਲਦਾ ਆਇਆ, ਪਰ ਅਜੇ ਉਹ ਗੁਰੂ ਜੀ ਤੋਂ ਤਕਰੀਬਨ ਦੋ ਫਰਲਾਂਗ ਦੂਰ ਹੀ ਸੀ ਕਿ ਮਰਦਾਨੇ ਦੇ ਚੰਚਲ ਮਨ ਨੇ ਪਿੱਛੇ ਮੁੜ ਕੇ ਵੇਖਣ ਲਈ ਉਤਸੁਕਤਾ ਪੈਦਾ ਕਰ ਦਿੱਤੀ।(22)

ਰੱਬ ਦੀ ਮਰਜ਼ੀ, ਮਰਦਾਨੇ ਦਾ ਪਿੱਛੇ ਮੁੜ ਕੇ ਵੇਖਣਾ ਹੀ ਸੀ ਕਿ ਪਿੱਛੇ ਲਕੀਰ ਦੀਆਂ ਪੈੜਾਂ ਛੂੰਹਦਾ ਵੱਧਦw ਦਰਿਆ ਥਾਏਂ ਰੁਕ ਗਿਆ। ਗੁਰੂ ਜੀ ਤੇ ਸਾਰੇ ਯੋਗੀ ਕੌਤਕ ਵੇਖ ਰਹੇ ਸਨ। ਗੁਰੂ ਜੀ ਨੇ ਯੋਗੀਆਂ ਨੂੰ ਆਖਿਆ, ‘‘ਹੁਣ ਇਹ ਫਰਲਾਂਗ ਭਰ ਤੱਕ ਦਰਿਆ ਨੂੰ ਵਧਾ ਕੇ ਤੁਸੀਂ ਏਥੇ ਲੈ ਆਓ।’’ ਯੋਗੀਆਂ ਨੇ ਬਥੇਰੀਆਂ ਸਮਾਧੀਆਂ ਲਾਈਆਂ, ਤੰਤਰ ਮੰਤਰ ਚਲਾਏ ਪਰ ਦਰਿਆ ਨਾ ਚਲਣਾ ਸੀ ਤੇ ਨਾ ਹੀ ਚਲਿਆ। ਗੁਰੂ ਜੀ ਨੇ ਉਨ੍ਹਾਂ ਨੂੰ ਅਸਹਾਇ ਵੇਖਿਆ ਤਾਂ ਆਖਿਆ, ‘‘ਜਾਓ ਜਾ ਕੇ ਆਪਣੇ ਖੂਹ ਵਿਚ ਆਇਆ ਜਲ ਵੇਖੋ।’’ ਯੋਗੀਆਂ ਜਦ ਆਪਣੇ ਖੂਹ ਜਲ ਨਾਲ ਭਰੇ ਵੇਖੇ ਤਾਂ hYrwn ho ਗਏ।ਸਾਰੇ ਯੋਗੀ ਗੁਰੂ ਜੀ ਦੀ ਸ਼ਖਸ਼ੀਅਤ ਤੋਂ ਪ੍ਰਭਾਵਿਤ ਹੋਏ ਤੇ ਪੁੱਛਣ ਲੱਗੇ, “ਤੁਹਾਡਾ ਗੁਰੂ ਕੌਣ ਹੈ? ਤੁਸੀਂ ਕਿਸ ਤੋਂ ਦੀਖਿਆ ਲਈ ਹੈ? (23) ਗੁਰੂ ਜੀ ਨੇ ੳੱਤਰ ਵਿੱਚ ਇਹ ਸ਼ਬਦ ਉਚਾਰਿਆ:

ਕਉਣ ਤਰਾਜੀ ਕਵਣੁ ਤੁਲਾ ਤੇਰਾ ਕਵਣੁ ਸਰਾਫੁ ਬੁਲਾਵਾ ॥

ਕਉਣੁ ਗੁਰੂ ਕੈ ਪਹਿ ਦੀਖਿਆ ਲੇਵਾ ਕੈ ਪਹਿ ਮੁਲੁ ਕਰਾਵਾ ॥ 1 ॥

ਮੇਰੇ ਲਾਲ ਜੀਉ ਤੇਰਾ ਅੰਤੁ ਨ ਜਾਣਾ ॥

ਤੂੰ ਜਲਿ ਥਲਿ ਮਹੀਅਲਿ ਭਰਿਪੁਰਿ ਲੀਣਾ ਤੂੰ ਆਪੇ ਸਰਬ ਸਮਾਣਾ ॥ 1 ॥ ਰਹਾਉ ॥

ਮਨੁ ਤਾਰਾਜੀ ਚਿਤੁ ਤੁਲਾ ਤੇਰੀ ਸੇਵ ਸਰਾਫੁ ਕਮਾਵਾ ॥

ਘਟ ਹੀ ਭੀਤਰਿ ਸੋ ਸਹੁ ਤੋਲੀ ਇਨ ਬਿਧਿ ਚਿਤੁ ਰਹਾਵਾ ॥ 2 ॥

ਆਪੇ ਕੰਡਾ ਤੋਲੁ ਤਰਾਜੀ ਆਪੇ ਤੋਲਣਹਾਰਾ ॥

ਆਪੇ ਦੇਖੈ ਆਪੇ ਬੂਝੈ ਆਪੇ ਹੈ ਵਣਜਾਰਾ ॥ 3 ॥

ਅੰਧੁਲਾ ਨੀਚ ਜਾਤਿ ਪਰਦੇਸੀ ਖਿਨੁ ਆਵੈ ਤਿਲੁ ਜਾਵੈ ॥

ਤਾ ਕੀ ਸੰਗਤਿ ਨਾਨਕੁ ਰਹਦਾ ਕਿਉ ਕਰਿ ਮੂੜਾ ਪਾਵੈ ॥ 4 ॥ (ਪੰਨਾ 730-731) (24)

ਜੋਗੀ ਤਾਂ ਬਾਹਰਲੇ ਭੇਖਾਂ ਵਿਚ ਹੀ ਉਲਝੇ ਹੋਏ ਸਨ, ਉਨ੍ਹਾ ਦਾ ਅੰਦਰਲਾ ਅਨੁਭਵ ਨਾਮਾਤਰ ਹੀ ਸੀ। ਉਹ ਚਾਹੁੰਦੇ ਸਨ ਕਿ ਗੁਰੂ ਜੀ ਉਨ੍ਹਾਂ ਜਿਹਾ ਭੇਸ ਕਰਕੇ ਯੋਗੀ ਕਿਉਂ ਨਹੀਂ ਬਣਦੇ?ਇਸ ਤੇ ਗੁਰੂ ਜੀ ਨੇ ਸ਼ਬਦ ਰਾਹੀਂ ਸਮਝਾਇਆ:

ਜੋਗੁ ਨ ਖਿੰਥਾ ਜੋਗੁ ਨ ਡੰਡੈ ਜੋਗੁ ਨ ਭਸਮ ਚੜਾਈਐ ॥

ਜੋਗੁ ਨ ਮੁੰਦੀ ਮੂੰਡਿ ਮੁਡਾਇਐ ਜੋਗੁ ਨ ਸਿਙੰØੀ ਵਾਈਐ ॥

ਅੰਜਨ ਮਾਹਿ ਨਿਰੰਜਨਿ ਰਹੀਐ ਜੋਗ ਜੁਗਤਿ ਇਵ ਪਾਈਐ ॥ 1 ॥

ਗਲੀ ਜੋਗੁ ਨ ਹੋਈ ॥ ਏਕ ਦ੍ਰਿਸਟਿ ਕਰਿ ਸਮਸਰਿ ਜਾਣੈ ਜੋਗੀ ਕਹੀਐ ਸੋਈ ॥ 1 ॥ ਰਹਾਉ ॥

ਜੋਗੁ ਨ ਬਾਹਰਿ ਮੜੀ ਮਸਾਣੀ ਜੋਗੁ ਨ ਤਾੜੀ ਲਾਈਐ ॥

ਜੋਗੁ ਨ ਦੇਸਿ ਦਿਸੰਤਰਿ ਭਵਿਐ ਜੋਗੁ ਨ ਤੀਰਥਿ ਨਾਈਐ ॥

ਅੰਜਨ ਮਾਹਿ ਨਿਰੰਜਨਿ ਰਹੀਐ ਜੋਗ ਜੁਗਤਿ ਇਵ ਪਾਈਐ ॥ 2 ॥

ਸਤਿਗੁਰੁ ਭੇਟੈ ਤਾ ਸਹਸਾ ਤੂਟੈ ਧਾਵਤੁ ਵਰਜਿ ਰਹਾਈਐ ॥

ਨਿਝਰੁ ਝਰੈ ਸਹਜ ਧੁਨਿ ਲਾਗੈ ਘਰ ਹੀ ਪਰਚਾ ਪਾਈਐ ॥

ਅੰਜਨ ਮਾਹਿ ਨਿਰੰਜਨਿ ਰਹੀਐ ਜੋਗ ਜੁਗਤਿ ਇਵ ਪਾਈਐ ॥ 3 ॥

ਨਾਨਕ ਜੀਵਤਿਆ ਮਰਿ ਰਹੀਐ ਐਸਾ ਜੋਗੁ ਕਮਾਈਐ ॥

ਵਾਜੇ ਬਾਝਹੁ ਸਿਙੰI ਵਾਜੈ ਤਉ ਨਿਰਭਉ ਪਦੁ ਪਾਈਐ ॥

ਅੰਜਨ ਮਾਹਿ ਨਿਰੰਜਨਿ ਰਹੀਐ ਜੋਗ ਜੁਗਤਿ ਤਉ ਪਾਈਐ ॥ (ਪੰਨਾ 730)

ਯੋਗੀਆਂ ਹਰਿ ਸਵਾਲ ਪਾਇਆ: “ਯੋਗੀ ਤੇ ਭੋਗੀ ਵਿਚ ਕੀ ਫਰਕ ਹੋਇਆ?”

ਜੋਗੀ ਹੋਵੈ ਜੋਗਵੈ ਭੋਗੀ ਹੋਵੈ ਖਾਇ ॥

ਤਪੀਆ ਹੋਵੈ ਤਪੁ ਕਰੇ ਤੀਰਥਿ ਮਲਿ ਮਲਿ ਨਾਇ ॥ 1 ॥

ਤੇਰਾ ਸਦੜਾ ਸੁਣੀਜੈ ਭਾਈ ਜੇ ਕੋ ਬਹੈ ਅਲਾਇ ॥ 1 ॥ ਰਹਾਉ ॥

ਜੈਸਾ ਬੀਜੈ ਸੋ ਲੁਣੇ ਜੋ ਖਟੇ ਸੋੁ ਖਾਇ ॥

ਅਗੈ ਪੁਛ ਨ ਹੋਵਈ ਜੇ ਸਣੁ ਨੀਸਾਣੈ ਜਾਇ॥ 2 ॥

ਤੈਸੋ ਜੈਸਾ ਕਾਢੀਐ ਜੈਸੀ ਕਾਰ ਕਮਾਇ ॥

ਜੋ ਦਮੁ ਚਿਤਿ ਨ ਆਵਈ ਸੋ ਦਮੁ ਬਿਰਥਾ ਜਾਇ ॥ 3 ॥

ਇਹੁ ਤਨੁ ਵੇਚੀ ਬੈ ਕਰੀ ਜੇ ਕੋ ਲਏ ਵਿਕਾਇ ॥

ਨਾਨਕ ਕੰਮਿ ਨ ਆਵਈ ਜਿਤੁ ਤਨਿ ਨਾਹੀ ਸਚਾ ਨਾਉ ॥ 4 ॥(ਪੰਨਾ 730) (25)

ਇਸ ਤਰ੍ਹਾਂ ਯੋਗੀਆਂ ਨੂੰ ਜੰਗਲ ਜੰਗਲ ਥਾਂ ਥਾਂ ਭਟਕਣ ਦੀ ਥਾਂ ਦੁਨੀਆਂ ਵਿਚ ਹੀ ਰਹਿ ਕੇ ਸੱਚੇ ਦਿਲ ਨਾਲ ਨਾਮ ਜਪਣ, ਧਿਆਨ ਧਰਨ ਤੇ ਇਕ ਪਰਮ ਪਿਤਾ ਪ੍ਰਮਾਤਮਾ ਨਾਲ ਜੁੜਣ ਦਾ ਵਲ ਦਸਿਆ ਜਿਸ ਨਾਲ ਸਾਰੋ ਯੋਗੀ ਸ਼ੰਤੁਸ਼ਟ ਹੋਏ ਤੇ ਗੁਰੂ ਜੀ ਦੇ ਪੈਰੋਕਾਰ ਹੋਏ।

ਦਰਿਆ ਦੀ ਉਹ ਸ਼ਾਖਾ ਜੋ ਨਾਨਕ ਮਤਾ ਵਲ ਲਿਆਂਦੀ ਗਈ ਸੀ ਹੁਣ ਗੁਰੂ ਨਾਨਕ ਸਾਗਰ ਦਾ ਮੁੱਖ ਭਾਗ ਹੈ। ਗੁਰੂ ਨਾਨਕ ਦੇਵ ਜੀ ਦੇ ਟਿਕਣ ਵਾਲੇ ਸਥਾਨ ਦੇ ਨੇੜੇ ਵਾਲੇ ਖੂਹ ਨੂੰ ਬਾਅਦ ਵਿਚ ਬਾਓਲੀ ਬਣਾ ਦਿੱਤਾ ਗਿਆ ਤੇ ਨਾਨਕ ਸਾਗਰ ਨਾਲ ਜੋੜ ਦਿੱਤਾ ਗਿਆ। ਨਾਨਕ ਸਾਗਰ ਇੱਕ ਵੱਡਾ ਜਲ ਭੰਡਾਰ ਹੈ ਅਤੇ ਹੁਣ ਬੋਟਿੰਗ ਅਤੇ ਹੋਰ ਜਲ ਗਤੀਵਿਧੀਆਂ ਲਈ ਵੀ ਪ੍ਰਸਿੱਧ ਹੈ।

ਬਾਉਲੀ ਸਾਹਿਬ, ਨਾਨਕ ਸਾਗਰ ਡੈਮ ਦੇ ਨੇੜੇ ਸਥਿਤ ਕਸਬਾ ਨਾਨਕ ਮੱਤਾ, ਜ਼ਿਲ੍ਹਾ ਊਧਮ ਸਿੰਘ ਨਗਰ ਵਿੱਚ ਘੱਗਰ ਨਦੀ ਦੇ ਕੰਢੇ ਸਥਿਤ ਹੈ। ਇਹ ਗੁਰਦੁਆਰਾ ਨਾਨਕਮਤਾ ਸਾਹਿਬ ਤੋਂ ਡੇਢ ਕਿਲੋਮੀਟਰ ਦੂਰ ਹੈ।ਇਤਿਹਾਸਕ ਪੰਜਾ ਸਾਹਿਬ (ਇਤਿਹਾਸਕ ਪਿੱਪਲ ਦਾ ਰੁੱਖ) ਮੁੱਖ ਗੁਰਦੁਆਰਾ ਕੈਂਪਸ ਵਿੱਚ ਮੁੱਖ ਗੁਰਦੁਆਰਾ ਅਤੇ ਛੇਵੀਂ ਪਾਤਸ਼ਾਹੀ ਦੇ ਵਿਚਕਾਰ ਸਥਿਤ ਹੈ।

ਸਰੋਵਰ ਦੇ ਆਲੇ ਦੁਆਲੇ ਕੰਪਾਊਂਡ ਜਿਸ ਵਿੱਚ ਹੋਰ ਚੀਜ਼ਾਂ ਦੇ ਨਾਲ ਇੱਕ ਅਜਾਇਬ ਘਰ ਵੀ ਹੈ

ਕਿੱਥੇ ਰਹਿਣਾ ਹੈ: ਨਾਨਕਮੱਤਾ ਵਿੱਚ ਕੁਮਾਉਂ ਮੰਡਲ ਵਿਕਾਸ ਨਿਗਮ ਟੂਰਿਸਟ ਰੈਸਟ ਹਾਊਸ ਹੈ। ਗੁਰਦੁਆਰੇ ਦੇ ਨੇੜੇ ਕਈ ਹੋਰ ਹੋਟਲ ਵੀ ਹਨ। ਇਸ ਤੋਂ ਇਲਾਵਾ, ਸ਼ਰਧਾਲੂਆਂ ਲਈ, ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਚਲਾਏ ਜਾਂਦੇ ਆਰਾਮ ਘਰ ਅਤੇ ਕਮਰੇ ਹਨ। ਗੁਰੂ ਸਾਹਿਬਾਨ ਦੇ ਪ੍ਰਕਾਸ਼ ਪੁਰਬ ਅਤੇ ਪ੍ਰਕਾਸ਼ ਪੁਰਬ ਮੌਕੇ ਸੰਗਤਾਂ ਦੀ ਜ਼ਿਆਦਾ ਭੀੜ ਹੁੰਦੀ ਹੈ।

ਕਿਵੇਂ ਪਹੁੰਚਣਾ ਹੈ: ਨਾਨਕਮੱਤਾ ਸ਼ਹਿਰ ਉੱਤਰਾਖੰਡ ਦੇ ਤਰਾਈ ਖੇਤਰ ਵਿੱਚ ਖਟੀਮਾ ਨੂੰ ਸਿਤਾਰਗੰਜ ਨੂੰ ਜੋੜਨ ਵਾਲੀ ਮੁੱਖ ਸੜਕ 'ਤੇ ਹੈ। ਇਹ ਖਾਤਿਮਾ ਤੋਂ 18 ਕਿਲੋਮੀਟਰ ਅਤੇ ਸਿਤਾਰਗੰਜ ਤੋਂ 12 ਕਿਲੋਮੀਟਰ ਦੂਰ ਹੈ। ਸਥਾਨ ਨਿਯਮਤ ਬੱਸ ਸੇਵਾਵਾਂ ਨਾਲ ਚੰਗੀ ਸੜਕ ਦੁਆਰਾ ਚੰਗੀ ਤਰ੍ਹਾਂ ਜੁੜਿਆ ਹੋਇਆ ਹੈ।

[QUOTE="dalvinder45, post: 225300, member: 26009"] [B][SIZE=6] 7. ਨਾਨਕ ਮਤਾ[/SIZE][/B] [ATTACH type="full"]22599[/ATTACH][ATTACH type="full"]22600[/ATTACH] [B]ਗੁਰਦੁਆਰਾ ਨਾਨਕ ਮਤਾ ਸਾਹਿਬ[/B] [CENTER] [ATTACH type="full"]22601[/ATTACH] [B]ਗੁਰਦੁਆਰਾ ਨਾਨਕਮਤਾ ਅੰਦਰੂਨੀ ਦ੍ਰਿਸ਼ [/B][/CENTER] [ATTACH type="full"]22602[/ATTACH] [B] ਨਾਨਕਪੁਰੀ ਸਾਹਿਬ ਤੋਂ ਨਾਨਕ ਮਤਾ ਸਾਹਿਬ ਦਾ ਰਸਤਾ[/B] ਸਾਡਾ ਅਗਲਾ ਪੜਾ ਨਾਨਕ ਮਤਾ ਸੀ। ਸਵੇਰੇ ਇਸ਼ਨਾਨ ਪਾਣੀ ਤੋਂ ਵਿਹਲੇ ਹੋ ਨਾਸ਼ਤਾ ਕਰਕੇ ਅਸੀਂ ਨਾਨਕਮਤਾ ਲਈ ਚੱਲ ਪਏ।ਉਤਰਾਖੰਡ ਦੇ ਊਧਮ ਸਿੰਘ ਨਗਰ ਜ਼ਿਲੇ ਵਿਚ ਸਿਤਾਰਗੰਜ ਅਤੇ ਖਟੀਮਾ ਦੇ ਵਿਚਕਾਰ ਸਥਿਤ, ਗੁਰਦੁਆਰਾ ਨਾਨਕਮੱਤਾ ਸਾਹਿਬ ਗੁਰੂ ਨਾਨਕ ਦੇਵ ਜੀ ਨਾਲ ਸਬੰਧਿਤ ਇਤਿਹਾਸਕ ਗੁਰਧਾਮਾਂ ਵਿੱਚੋਂ ਇੱਕ ਹੈ। ਰਸਤਾ ਕਿਛਾ ਅਤੇ ਸਿਤਾਰਗੰਜ ਵਿਚ ਦੀ ਸੀ । ਸਫਰ 48 ਕਿਲੋਮੀਟਰ ਦਾ ਸੀ । ਕਿਛਾ ਅਤੇ ਸਿਤਾਰਗੰਜ ਦੋਨੋਂ ਹੀ ਪ੍ਰਗਤੀ ਦੇ ਰਾਹ ਤੇ ਰਾਹ ਤੇ ਸਨ।ਰਸਤਾ ਭਾਵੇਂ ਸ਼ਾਹਰਾਹ ਦਾ ਨਹੀਂ ਸੀ ਪਰ ਸੜਕਾਂ ਸਾਫ ਸਨ ਇਸ ਲਈ ਸਫਰ ਘੰਟੇ ਵਿੱਚ ਹੀ ਤਹਿ ਹੋ ਗਿਆ ।ਇਥੇ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਚਰਨ ਪਾਏ ਜਿਨ੍ਹਾਂ ਦੀ ਯਾਦ ਵਿੱਚ ਨਾਨਮਤਾ ਇਕ ਵਿਸ਼ਾਲ ਕੰਪਲੈਕਸ ਹੈ ਜਿਸ ਵਿੱਚ ਕਈ ਗੁਰਦੁਆਰੇ ਹਨ। ਗੁਰਦੁਆਰਾ ਸਾਹਿਬ ਪਹੁੰਚ ਕੇ ਅਸੀਂ ਪਹਿਲਾਂ ਤਾਂ ਦਫਤਰ ਵਿੱਚ ਜਾ ਕੇ ਕਮਰਿਆਂ ਦੀ ਅਲਾਟਮੈਂਟ ਕਰਵਾਈ ਤੇ ਫਿਰ ਹੱਥ ਮੂੰਹ ਧੋ ਕੇ ਅਸੀਂ ਗੁਰਦੁਆਰਿਆ ਦੇ ਦਰਸ਼ਨਾਂ ਲਈ ਚੱਲ ਪਏ। ਸਭ ਤੋਂ ਪਹਿਲਾਂ ਅਸੀਂ ਮੁੱਖ ਗੁਰਦੂਆਰਾ ਸਾਹਿਬ ਤੇ ਜਾ ਕੇ ਨਤਮਸਤਕ ਹੋਏ ਜੋ ਧੂੰਣਾ ਸਾਹਿਬ ਅਤੇ ਧਰਤੀ ਬੁਲਾਉਣ ਦੀਆਂ ਘਟਨਾਵਾਂ ਨਾਲ ਸਬੰਧਤ ਸਨ। ਲਿਖਤਾਂ ਅਨੁਸਾਰ ਗੁਰੂ ਨਾਨਕ ਦੇਵ ਜੀ ਨੇ 1514 ਈਸਵੀ ਵਿੱਚ ਆਪਣੀ ਤੀਜੀ ਉਦਾਸੀ ਦੌਰਾਨ ਇਸ ਸਥਾਨ ਤੇ ਆਏ । ਗੁਰੂ ਜੀ ਦੀ ਰਾਗਾਤਮਕ ਬਾਣੀ ਨੇ ਲੋਕਾਂ ਨੂੰ ਜਲਦੀ ਹੌ ਮੋਹਿਤ ਕਰ ਲਿਆ ਤੇ ਉਹ ਵੱਡੀ ਗਿਣਤੀ ਵਿੱਚ ਗੁਰੂ ਜੀ ਦੀ ਸੰਗਤ ਵਿੱਚ ਜੁੜਣ ਲੱਗੇ। ਉਸ ਸਮੇਂ ਇਹ ਸਥਾਨ ਗੁਰੂ ਗੋਰਖਨਾਥ ਦੇ ਸ਼ਰਧਾਲੂ ਸਿੱਧ ਯੋਗੀਆਂ ਦੇ ਅਧਿਆਤਮਿਕ ਪ੍ਰਭਾਵ ਥੱਲੇ ਸੀ। ਇਸੇ ਕਾਰਨ ਇਸ ਸਥਾਨ ਨੂੰ ਪਹਿਲਾਂ ਗੋਰਖਮਤਾ ਕਿਹਾ ਜਾਂਦਾ ਸੀ। ਗੁਰੂ ਨਾਨਕ ਦੇਵ ਜੀ ਦਾ ਲੋਕਾਂ ਵਿੱਚ ਅਧਿਆਤਮਿਕ ਜਾਗ੍ਰਿਤੀ ਦਾ ਤਰੀਕਾ ਸਿੱਧਾਂ ਦੁਆਰਾ ਪ੍ਰਚਾਰੇ ਜਾਣ ਤੋਂ ਪੂਰੀ ਤਰ੍ਹਾਂ ਵੱਖਰਾ ਸੀ, ਇਸੇ ਲਈ ਸਿੱਧ ਗੁਰੂ ਨਾਨਕ ਦੇਵ ਜੀ ਪ੍ਰਤੀ ਸਥਾਨਕ ਲੋਕਾਂ ਵਿੱਚ ਵੱਧ ਰਹੀ ਸਾਂਝ ਨੂੰ ਪਸੰਦ ਨਹੀਂ ਕਰਦੇ ਸਨ। ਉਨ੍ਹਾਂ ਨੇ ਗੁਰੂ ਜੀ ਦੀ ਵਧਦੀ ਸੰਗਤ ਨੂੰ ਇੱਕ ਚੁਣੌਤੀ ਵਜੋਂ ਲਿਆ, ਕਿਉਂਕਿ ਸਿੱਧਾਂ ਦਾ ਪ੍ਰਭਾਵ ਲੋਕਾਂ ਉਤੇ ਘਟਣ ਲੱਗ ਪਿਆ ਸੀ । ਸਿੱਧਾਂ ਜੋ ਰਿਧੀਆਂ ਸਿਧੀਆਂ ਵਿੱਚ ਯਕੀਨ ਕਰਦੇ ਸਨ ਗੁਰੂ ਜੀ ਨੂੰ ਅਪਣੀਆਂ ਸਿੱਧੀਆਂ ਰਾਹੀਂ ਗੁਰੂ ਜੀ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਵਿੱਚ ਲੱਗ ਗਏ ਜਿਸ ਬਾਰੇ ਉਸ ਸਮੇਂ ਦੀਆਂ ਘਟਨਾਵਾਂ ਬਾਰੇ ਬਹੁਤ ਸਾਰੀਆਂ ਲੋਕ ਕਥਾਵਾਂ ਹਨ। [ATTACH type="full" width="331px"]22603[/ATTACH][ATTACH type="full" width="345px"]22604[/ATTACH] [B] ਗੁਰਦੁਆਰਾ ਨਾਨਕ ਮਤਾ ਸਾਹਿਬ ਦਾ ਮੁੱਖ ਦੁਆਰ ਦੀ ਕਸ਼ੀਦਾਕਾਰੀ ਧੂਣਾਂ ਸਾਹਿਬ[/B] ਇਨ੍ਹਾਂ ਵਿਚੋਂ ਇਕ ਦਾ ਸਬੰਧ ਗੁਰਦੁਆਰਾ ਕੰਪਲੈਕਸ ਦੇ ਅੰਦਰ ਸਥਿਤ ਧੂਣਾਂ ਸਾਹਿਬ ਨਾਲ ਹੈ। ਕਿਹਾ ਜਾਂਦਾ ਹੈ ਕਿ ਜਦੋਂ ਗੁਰੂ ਨਾਨਕ ਦੇਵ ਜੀ ਇੱਥੇ ਪਹੁੰਚੇ ਅਤੇ ਪਿੱਪਲ ਦੇ ਦਰੱਖਤ ਹੇਠਾਂ ਸਿਮਰਨ ਕਰਨ ਲੱਗੇ ਤਾਂ ਯੋਗੀ ਉਨ੍ਹਾਂ ਨੂੰ ਇੱਥੇ ਵੇਖ ਕੇ ਬਹੁਤ ਹੈਰਾਨ ਹੋਏ। ਰਾਤ ਨੂੰ ਬੜੀ ਠੰਢ ਪਈ। ਠੰਢ ਬਹੁਤ ਹੋਣ ਕਰਕੇ ਗੁਰੂ ਜੀ ਦੇ ਸ਼ਾਥੀ ਭਾਈ ਮਰਦਾਨਾ ਨੇ ਧੂਣਾ ਲਾਉਣ ਦੀ ਸੋਚੀ ।ਉਸ ਨੇ ਆਸਿਓਂ ਪਾਸਿਓਂ ਬਾਲਣ ਇਕੱਠਾ ਕਰ ਲਿਆ ਅਤੇ ਅੱਗ ਲਾਉਣ ਲਈ ਉਸ ਨੇ ਨੇੜੇ ਬੈਠੇ ਸਿੱਧਾਂ ਕੋਲ ਪਹੁੰਚ ਕੀਤੀ ਪਰ ਹੰਕਾਰੀ ਯੋਗੀਆਂ ਨੇ ਇਨਕਾਰ ਕਰ ਦਿੱਤਾ। ਗੁਰੂ ਜੀ ਦਾ ਇਕ ਸਾਥੀ ਯੋਗੀਆਂ ਤੋਂ ਥੋੜ੍ਹੀ ਅੱਗ ਲੈਣ ਗਿਆ ਤਾਂ ਉਨ੍ਹਾਂ ਅੱਗੋਂ ਇਨਕਾਰ ਕਰ ਦਿੱਤਾ ਤੇ ਝਾੜਦਿਆਂ ਕਿਹਾ, ‘‘ਜੇ ਤੇਰੇ ਗੁਰੂ ਵਿਚ ਸ਼ਕਤੀ ਹੈ ਤਾਂ ਉਹ ਅੱਗ ਆਪਣੇ ਆਪ ਹੀ ਕਿਉਂ ਨਹੀਂ ਜਗਾ ਲੈਂਦਾ।’’ ਭਾਈ ਮਰਦਾਨਾ ਨੇ ਸਾਰੀ ਗੱਲ ਗੁਰੂ ਜੀ ਨੂੰ ਆ ਸੁਣਾਈ। ਰੱਬ ਦੀ ਕਰਨੀ ਕਿ ਇਕ ਝੱਖੜ ਅਜਿਹਾ ਆਇਆ ਜਿਸ ਨੇ ਯੋਗੀਆਂ ਦੀਆਂ ਸਾਰੀਆਂ ਅੱਗਾਂ ਬੁਝਾ ਦਿੱਤੀਆਂ ਤੇ ਇਕ ਅਗਨ ਗੁਰੂ ਨਾਨਕ ਦੇਵ ਜੀ ਅੱਗੇ ਆ ਬਲੀ। ਠੰਢ ਦੇ ਮਾਰੇ ਯੋਗੀ ਗੁਰੂ ਜੀ ਅੱਗੇ ਅੱਗ ਮੰਗਣ ਲਈ ਮੁਖਾਤਿਬ ਹੋਏ। ਗੁਰੂ ਜੀ ਨੇ ਉਨ੍ਹਾਂ ਦੇ ਗੁਰੂ ਦੀਆਂ ਕੰਨਾਂ ਦੀਆਂ ਮੁੰਦਰਾਂ ਅਤੇ ਖੜਾਵਾਂ ਰਖਵਾ ਲਈਆਂ ਤੇ ਅੱਗ ਦੇ ਦਿੱਤੀ। ਉਸ ਸਥਾਨ ਨੂੰ ਧੂਣਾ ਸਾਹਿਬ ਕਿਹਾ ਜਾਂਦਾ ਹੈ ਜੋ ਗੁਰਦੁਆਰਾ ਸਾਹਿਬ ਦੇ ਅੰਦਰ ਦੇਖਿਆ ਜਾ ਸਕਦਾ ਹੈ। [ATTACH type="full"]22605[/ATTACH] [CENTER][B]ਗੁਰਦੁਆਰਾ ਨਾਨਕਮਤਾ ਸਾਹਿਬ ਦੇ ਪਿਛੇ ਸਰੋਵਰ ਸਾਹਿਬ[/B] [/CENTER] [B]ਪਿੱਪਲ ਸਾਹਿਬ[/B] [ATTACH type="full"]22606[/ATTACH] [ATTACH type="full"]22607[/ATTACH] [B] ਬੋਰਡ ਉਤੇ ਪਿਪਲ ਸਾਹਿਬ ਦਾ ਇਤਿਹਾਸ[/B] [CENTER] ਉਸ ਪਿੱਪਲ ਸਾਹਿਬ ਦੇ ਦਰਸ਼ਨ ਕੀਤੇ ਜਿਸ ਥੱਲੇ ਗੁਰੂ ਸਾਹਿਬ ਟਿਕੇ ਤਾਂ ਉਹ ਪਿੱਪਲ ਸੁੱਕੇ ਤੋਂ ਹਰਾ ਭਰਾ ਹੋ ਗਿਆ ਅਤੇ ਫਿਰ ਸਿੱਧਾਂ ਦੇ ਉਖਾੜਣ ਦੀ ਕੋਸ਼ਿਸ਼ ਗੁਰੂ ਸਾਹਿਬ ਨੇ ਨਾਕਾਮ ਕਰ ਦਿੱਤੀ। ਪਿੱਛੋਂ ਜਦ ਸਿੱਧਾਂ ਨੇ ਇਸ ਨੂੰ ਅੱਗ ਲਾ ਕੇ ਸਾੜ ਦਿਤਾ ਤਾਂ ਭਾਈ ਅਲਮਸਤ ਦੇ ਸੱਦੇ ਤੇ ਗੁਰੂ ਜੀ ਨੇ ਦੋਸ਼ੀ ਸਿੱਧਾਂ ਨੂੰ ਸੋਧਿਆ ਅਤੇ ਫਿਰ ਸੰਧੂਰ ਪਾ ਕੇ ਦੁਬਾਰਾ ਹਰਾ ਭਰਾ ਕੀਤਾ।[/CENTER] ਗੁਰਦੁਆਰਾ ਕੰਪਲੈਕਸ ਦੇ ਅੰਦਰ ਸਭ ਤੋਂ ਵੱਧ ਸਤਿਕਾਰਯੋਗ ਸਥਾਨਾਂ ਵਿੱਚੋਂ ਇੱਕ ਪਿੱਪਲ ਸਾਹਿਬ ਹੈ- ਕਈ ਸਦੀਆਂ ਪੁਰਾਣਾ ਪਿੱਪਲ ਦਾ ਰੁੱਖ ਹੈ । ਹਲਦਵਾਨੀ ਤੋਂ ਗੁਰੂ ਨਾਨਕ ਦੇਵ ਜੀ ਗੋਰਖ ਮਤਾ ਗਏ ਜਿਸ ਤੋਂ ਪਿੱਛੋਂ ਗੁਰੂ ਜੀ ਦੀ ਯਾਦ ਵਿਚ ਨਾਨਕ ਮਤਾ ਜਾਣਿਆ ਜਾਣ ਲੱਗ ਪਿਆ। ਗੁਰੂ ਜੀ ਸਿੱਧੇ ਯੋਗੀਆਂ ਦੇ ਨਿਵਾਸ ਸਥਾਨਾਂ ਤੇ ਗਏ ਤੇ ਬਾਹਰ ਇਕ ਸੁੱਕੇ ਪਿੱਪਲ ਦੇ ਥੱਲੇ ਜਾ ਬੈਠੇ ਜੋ ਗੁਰੂ ਜੀ ਦੀ ਚਰਨ ਛੂਹ ਨਾਲ ਹੀ ਹਰਾ ਹੋ ਗਿਆ। ਕਿਹਾ ਜਾਂਦਾ ਹੈ ਕਿ ਜਦੋਂ ਗੁਰੂ ਨਾਨਕ ਦੇਵ ਜੀ ਇੱਥੇ ਆਏ ਤਾਂ ਪਿੱਪਲ ਦਾ ਰੁੱਖ ਸੁੱਕ ਗਿਆ ਸੀ। ਪਰ ਜਦੋਂ ਗੁਰੂ ਜੀ ਨੇ ਇੱਥੇ ਆਪਣਾ ਸਿਮਰਨ ਸ਼ੁਰੂ ਕੀਤਾ, ਤਾਂ ਰੁੱਖ ਫਿਰ ਹਰਾ ਅਤੇ ਭਰ ਗਿਆ। ਦੂਜੇ ਦਿਨ ਸਵੇਰੇ ਦਿਨ ਚੜ੍ਹਦੇ ਸਾਰ ਸਾਰੇ ਸਿੱਧ ਯੋਗੀ ਗੁਰੂ ਜੀ ਕੋਲ ਬਹਿਸ-ਮੁਬਾਹਿਸੇ ਲਈ ਆ ਜੁੜੇ। ਉਨ੍ਹਾਂ ਨੇ ਆਪਣੀਆਂ ਕਰਾਮਾਤਾਂ ਵਿਖਾ ਕੇ ਗੁਰੂ ਜੀ ਨੂੰ ਪਰਭਾਵਿਤ ਕਰਨਾ ਚਾਹਿਆ। ਇਸੇ ਲਈ ਉਨ੍ਹਾਂ ਨੇ ਆਪਣੇ ਤੰਤਰਾਂ-ਮੰਤਰਾਂ ਦੀ ਸ਼ਕਤੀ ਨਾਲ ਉਸ ਪਿੱਪਲ ਨੂੰ ਜਿਸ ਥੱਲੇ ਗੁਰੂ ਜੀ ਬੈਠੇ ਸਨ, ਹਵਾ ਵਿਚ ਉਡਾਉਣਾ ਸ਼ੁਰੂ ਕਰ ਦਿੱਤਾ। ਜੜ੍ਹਾਂ ਧਰਤੀ ਤੋਂ ਪੰਜ-ਛੇ ਫੁੱਟ ਉੱਚੀਆਂ ਹੀ ਗਈਆਂ ਹੋਣਗੀਆਂ ਤਾਂ ਗੁਰੂ ਜੀ ਨੇ ਰੁੱਖ ਵਲ ਇਸ਼ਾਰਾ ਕੀਤਾ। ਪਿੱਪਲ ਉਥੇ ਦਾ ਉਥੇ ਹੀ ਰੁਕ ਗਿਆ। ਦਰਖਤ ਤਾਂ ਉਥੇ ਹੀ ਰੁਕਿਆ ਰਿਹਾ ਪਰ ਪਿੱਛੋਂ ਜੜ੍ਹਾਂ ਵਧ ਕੇ ਧਰਤੀ ਨਾਲ ਆ ਜੁੜੀਆਂ ਜਿਨ੍ਹਾਂ ਦੁਆਲੇ ਇਕ ਥੜ੍ਹਾ ਉਸਾਰਿਆ ਜਾ ਚੁੱਕਾ ਹੈ ਉਥੋਂ ਦੇ ਮੂਲ ਨਿਵਾਸੀ ਇਸ ਸਥਾਨ ਨੂੰ ‘ਪੰਜਾ ਜੀ’ ਦੇ ਨਾਮ ਨਾਲ ਯਾਦ ਕਰਦੇ ਹਨ ਉਨ੍ਹਾਂ ਦਾ ਕਹਿਣਾ ਹੈ ਗੁਰੂ ਜੀ ਨੇ ਉਡਦੇ ਪਿੱਪਲ ਤੇ ਪੰਜਾ ਲਾਇਆ ਸੀ। ਪਿੱਪਲ ਦੇ ਦਰੱਖਤ ਦੀਆਂ ਜੜ੍ਹਾਂ ਜ਼ਮੀਨ ਦੇ ਉੱਪਰ ਅੱਜ ਵੀ ਵੇਖੀਆਂ ਜਾ ਸਕਦੀਆਂ ਹਨ।ਯੋਗੀ ਗੁਰੂ ਦੀਆਂ ਸ਼ਕਤੀਆਂ ਦੇ ਵਿਰੁੱਧ ਫਿਰ ਹਾਰ ਗਏ। ਗੁਰੂ ਨਾਨਕ ਦੇਵ ਜੀ ਦੀ ਯਾਤਰਾ ਤੋਂ ਇੱਕ ਸਦੀ ਬਾਅਦ, ਭਾਈ ਅਲਮਸਤ ਸਾਹਿਬ ਇੱਥੇ ਆਏ ਤੇ ਗੁਰਦੁਆਰਾ ਸਾਹਿਬ ਅਤੇ ਸਬੰਧਤ ਸਥਾਨਾ ਦੀ ਸੇਵਾ ਦੇ ਨਾਲ ਨਾਲ ਸਿੱਖੀ ਪ੍ਰਚਾਰ ਵਿਚ ਜੁਟ ਗਏ। ਉਨ੍ਹਾਂ ਨੂੰ ਪਰੇਸ਼ਾਨ ਕਰਨ ਲਈ ਯੋਗੀਆਂ ਨੇ ਦਰਖਤ ਨੂੰ ਸਾੜ ਦਿੱਤਾ। ਬਾਬਾ ਅਲਮਸਤ ਨੇ ਫਿਰ ਗੁਰੂ ਹਰਿ ਗੋਬਿੰਦ ਸਾਹਿਬ ਨੂੰ ਬੁਲਾਇਆ ਅਤੇ ਇਸ ਅਸਥਾਨ ਨੂੰ ਸੰਭਾਲਣ ਅਤੇ ਇਸ ਅਸਥਾਨ ਨੂੰ ਮੁੜ ਸਥਾਪਿਤ ਕਰਨ ਲਈ ਕਿਹਾ। ਕਿਹਾ ਜਾਂਦਾ ਹੈ ਕਿ ਜਦੋਂ ਗੁਰੂ ਹਰਿ ਗੋਬਿੰਦ ਜੀ ਇੱਥੇ ਆਏ ਤਾਂ ਉਨ੍ਹਾਂ ਨੇ ਸੜੇ ਹੋਏ ਰੁੱਖ 'ਤੇ ਕੇਸਰ ਛਿੜਕਿਆ ਅਤੇ ਇਹ ਦੁਬਾਰਾ ਖਿੜ ਗਿਆ। ਗੁਰਦੁਆਰੇ ਦੇ ਅਹਾਤੇ ਵਿੱਚ ਵਿਸ਼ਾਲ ਦਰੱਖਤ ਅਜੇ ਵੀ ਮੌਜੂਦ ਹੈ, ਜੋ ਸ਼ਰਧਾਲੂਆਂ ਵਿੱਚ ਬਹੁਤ ਸ਼ਰਧਾ ਲਈ ਸਥਾਨ ਹੈ। ਇਸ ਦੇ ਪੱਤੇ ਦੋ ਰੰਗ ਦੇ ਦੇਖੇ ਜਾ ਸਕਦੇ ਹਨ ਇੱਕ ਉਹ ਜੋ ਉਸ ਪਸੇ ਵੱਲ ਹਨ ਜਿੱਧਰ ਪਿਪਲ ਸਾੜਿਆ ਗਿਆ ਸੀ ਅਤੇ ਦੂਸਰੇ ਉਹ ਜੋ ਹਰ ਭਰੇ ਕਚੂਰ ਲਗਦੇ ਹਨ।ਛੇਵੇਂ ਗੁਰੂ ਹਰਿ ਗੋਬਿੰਦ ਸਾਹਿਬ ਵੀ ਬਾਬਾ ਅਲਮਸਤ ਸਾਹਿਬ ਦੇ ਸੱਦੇ 'ਤੇ ਇਸ ਸਥਾਨ 'ਤੇ ਆਏ ਸਨ। ਉਨ੍ਹਾਂ ਦੀ ਯਾਦ ਵਿੱਚ ਗੁਰਦੁਆਰਾ ਕੰਪਲੈਕਸ ਦੇ ਅੰਦਰ ਗੁਰਦੁਆਰਾ ਛੇਵੀਂ ਪਾਤਸ਼ਾਹੀ ਬਣਾਇਆ ਗਿਆ ਸੀ। ਮੁੱਖ ਕੰਪਲੈਕਸ ਦੇ ਇੱਕ ਪਾਸੇ, ਚਿੱਤਰ ਦੇ ਸੱਜੇ ਕੋਨੇ 'ਤੇ, ਨਿਸ਼ਾਨ ਸਾਹਿਬ ਦੇ ਨਾਲ ਲੱਗਦੇ ਗੁਰਦੁਆਰਾ ਛੇਵੀਂ ਪਾਤਸ਼ਾਹੀ ਹੈ। [B]ਨਾਮ ਨਾਨਕਮੱਤਾ ਕਿਵੇਂ ਪਿਆ[/B] ਇਸ ਸਥਾਨ ਦਾ ਨਾਮ ਨਾਨਕਮੱਤਾ ਕਿਵੇਂ ਪਿਆ, ਇਸ ਬਾਰੇ ਇੱਕ ਕਹਾਣੀ ਹੈ। ਕਿਹਾ ਜਾਂਦਾ ਹੈ ਕਿ ਜਦੋਂ ਗੁਰੂ ਨਾਨਕ ਦੇਵ ਜੀ ਇੱਥੇ ਸਨ, ਯੋਗੀਆਂ ਨੇ ਹੇਮ ਨੂੰ ਰੋਕਣ ਅਤੇ ਇਸ ਸਥਾਨ ਤੋਂ ਦੂਰ ਕਰਨ ਦੀ ਪੂਰੀ ਕੋਸ਼ਿਸ਼ ਕੀਤੀ। ਪਰ ਅਜਿਹਾ ਨਹੀਂ ਹੋਇਆ। ਇਸ ਲਈ, ਆਖਰੀ ਉਪਾਅ ਵਜੋਂ, ਉਨ੍ਹਾਂ ਨੇ ਇੱਕ ਸਾਜ਼ਿਸ਼ ਰਚੀ ਅਤੇ ਗੁਰੂ ਨਾਨਕ ਦੇਵ ਜੀ ਨੂੰ ਕਿਹਾ ਕਿ ਉਹ ਇਸ ਧਰਤੀ ਨੂੰ ਖੁਦ ਪੁੱਛ ਲੈਣ ਕਿ ਇਹ ਕਿਸਦੀ ਹੈ। ਯੋਗੀਆਂ ਨੇ ਧਰਤੀ ਵਿੱਚ ਇੱਕ ਵੱਡਾ ਟੋਆ ਪੁੱਟਿਆ ਅਤੇ ਇੱਕ ਲੜਕੇ ਨੂੰ ਅੰਦਰ ਲੁਕਾ ਦਿੱਤਾ ਅਤੇ ਉਸਨੂੰ ਢੱਕ ਦਿੱਤਾ। ਲੜਕੇ ਨੂੰ ਕਿਹਾ ਗਿਆ ਕਿ ਜਦੋਂ ਸਵਾਲ ਪੁੱਛੇ ਜਾਣਗੇ ਤਾਂ ਉਸ ਨੇ ਕੀ ਜਵਾਬ ਦੇਣਾ ਹੈ। ਇਸ ਲਈ, ਯੋਗੀ ਅਤੇ ਗੁਰੂ ਇਕੱਠੇ ਹੋਏ ਅਤੇ ਯੋਗੀ ਧਰਤੀ ਨੂੰ ਪੁੱਛਣ ਲੱਗੇ, ਕਿ ਇਹ ਕਿਸਦੀ ਹੈ। ਦੋ ਵਾਰ ਯੋਗੀਆਂ ਨੇ ਇਸ ਨੂੰ ਪੁੱਛਿਆ ਅਤੇ 'ਭੂਮੀ' ਨੇ ਜਵਾਬ ਦਿੱਤਾ- ਸਿੱਧ। ਤੀਸਰੀ ਵਾਰ ਗੁਰੂ ਨਾਨਕ ਦੇਵ ਜੀ ਨੇ ਉਹੀ ਸਵਾਲ ਪੁੱਛਿਆ ਅਤੇ ਅੰਦਰੋਂ ਆਵਾਜ਼ ਆਉਂਦੀ ਰਹੀ- ਨਾਨਕਮੱਤਾ, ਨਾਨਕਮੱਤਾ, ਨਾਨਕਮੱਤਾ! ਇਸ ਲਈ ਇਹ ਸਥਾਨ ਨਕਮੱਤਾ ਬਣ ਗਿਆ। ਉਹ ਟੋਆ ਅਜੇ ਵੀ ਮੁੱਖ ਗੁਰਦੁਆਰੇ ਦੇ ਅੰਦਰ ਮੌਜੂਦ ਹੈ ਅਤੇ ਭੋਰਾ ਸਾਹਿਬ ਵਜੋਂ ਸਤਿਕਾਰਿਆ ਜਾਂਦਾ ਹੈ। [ATTACH type="full"]22608[/ATTACH] [B] ਗੁਰਦੁਆਰਾ ਸਾਹਿਬ ਅੰਦਰ ਭੋਰਾ ਸਾਹਿਬ ਦੁੱਧ ਵਾਲਾ ਖੂਹ ਨਾਨਕਮਤਾ’ [/B] [ATTACH type="full"]22609[/ATTACH] [ATTACH type="full"]22610[/ATTACH] ਯੋਗੀਆਂ ਅਤੇ ਗੁਰੂ ਨਾਨਕ ਦੇਵ ਜੀ ਦੇ ਆਪਸੀ ਵਾਦ-ਵਿਵਾਦ ਨਾਲ ਸਬੰਧਤ ਇੱਕ ਹੋਰ ਸਥਾਨ ਦੁੱਧ ਵਾਲਾ ਖੂਹ ਸੀ, ਜਿਸ ਬਾਰੇ ਕਿਹਾ ਜਾਂਦਾ ਹੈ ਕਿ ਯੋਗੀਆਂ ਕੋਲ ਵੱਡੀ ਗਿਣਤੀ ਵਿੱਚ ਗਊਆਂ ਸਨ। ਜਦੋਂ ਭਾਈ ਮਰਦਾਨਾ ਉਨ੍ਹਾਂ ਕੋਲ ਮੰਗਣ ਲਈ ਗਿਆ ਤਾਂ ਸਿੱਧਾਂ ਨੇ ਦੁੱਧ ਦੇਣ ਤੋਂ ਇਨਕਾਰ ਕਰ ਦਿੱਤਾ । ਭਾਈ ਮਰਦਾਨੇ ਨੇ ਜਦੋਂ ਗੁਰੂ੍ਰੁ ਜੀ ਨੂੰ ਇਹ ਦੱਸਿਆ ਤਾਂ ਗੁਰੂ ਜੀ ਨੇ ਯੋਗੀਆਂ ਦੀਆਂ ਸਾਰੀਆਂ ਗਾਵਾਂ ਦਾ ਸਾਰਾ ਦੁੱਧ ਇਸ ਖੂਹ ਵਿੱਚ ਖਿੱਚ ਲਿਆ । ਪਿੱਛੋਂ ਇਸ ਖੂਹ ਦੇ ਪਾਣੀ ਦਾ ਸੁਆਦ ਦੁੱਧ ਵਰਗਾ ਹੋ ਗਿਆ । ਇਸ ਤਰ੍ਹਾਂ ਇਸ ਖੂਹ ਨੂੰ ਦੁੱਧ ਵਾਲਾ ਖੂਹ ਦਾ ਨਾਂ ਮਿਲਿਆ। ਬਾਅਦ ਵਿੱਚ ਇੱਥੇ ਗੁਰਦੁਆਰਾ ਵੀ ਬਣਾਇਆ ਗਿਆ। [B]ਗੁਰਦੁਆਰਾ ਭੰਡਾਰਾ ਸਾਹਿਬ[/B] [CENTER][ATTACH type="full"]22611[/ATTACH][/CENTER] [B] ਗੁਰਦੁਆਰਾ ਭੰਡਾਰਾ ਸਾਹਿਬ[/B] ਮੁੱਖ ਗੁਰਦੁਆਰੇ ਤੋਂ ਅੱਧਾ ਕਿਲੋਮੀਟਰ ਦੀ ਦੂਰੀ 'ਤੇ ਗੁਰਦੁਆਰਾ ਭੰਡਾਰਾ ਸਾਹਿਬ ਹੈ, ਜੋ ਕਿ ਗੁਰੂ ਨਾਨਕ ਦੇਵ ਜੀ ਅਤੇ ਭਾਈ ਮਰਦਾਨਾ ਦੀ ਇਕ ਹੋਰ ਲੋਕ-ਕਥਾ ਅਤੇ ਯੋਗੀਆਂ ਨਾਲ ਉਨ੍ਹਾਂ ਦੇ vwd ਨਾਲ ਜੁੜਿਆ ਹੋਇਆ ਹੈ। ਭੰਡਾਰਾ ਦਾ ਅਰਥ ਹੈ ਹਰ ਉਸ ਵਿਅਕਤੀ ਲਈ ਮੁਫਤ ਭੋਜਨ ਜੋ ਉਸ ਸਥਾਨ 'ਤੇ ਆ ਕੇ ਮੰਗਦਾ ਹੈ। [ATTACH type="full"]22612[/ATTACH] ਇਸ ਸਥਾਨ 'ਤੇ ਰਹਿਣ ਵਾਲੇ ਯੋਗੀਆਂ ਨੇ ਗੁਰੂ ਜੀ ਤੋਂ ਕਈ ਤਰ੍ਹਾਂ ਦੇ ਭੋਜਨ ਦੀ ਮੰਗ ਕੀਤੀ। ਗੁਰੂ ਸਾਹਿਬ ਦੇ ਕਹਿਣ 'ਤੇ ਭਾਈ ਮਰਦਾਨਾ ਬੋਹੜ ਦੇ ਦਰੱਖਤ 'ਤੇ ਚੜ੍ਹਿਆ ਅਤੇ ਜ਼ੋਰਦਾਰ ਢੰਗ ਨਾਲ ਇਸ ਦੀਆਂ ਟਾਹਣੀਆਂ ਨੂੰ ਹਿਲਾ ਦਿੱਤਾ। ਦਰੱਖਤ ਦੀਆਂ ਟਹਿਣੀਆਂ ਤੋਂ ਕਈ ਤਰ੍ਹਾਂ ਦੇ ਭੋਜਨ ਹੇਠਾਂ ਡਿੱਗ ਪਏ ਅਤੇ ਯੋਗੀਆਂ ਅਤੇ ਭਾਈ ਮਰਦਾਨਾ ਦੀ ਭੁੱਖ ਨੂੰ ਮਿਟਾਇਆ। ਕਿਉਂਕਿ ਇਹ ਗੁਰਦੁਆਰਾ ਮੁੱਖ ਗੁਰਦੁਆਰਾ ਨਾਨਕਮਤਾ ਸਾਹਿਬ ਦੇ ਬਿਲਕੁਲ ਨੇੜੇ ਸਥਿਤ ਹੈ। ਸਥਾਨ ਗੁਰਦੁਆਰਾ ਭੰਡਾਰਾ ਸਾਹਿਬ ਕਸਬਾ ਨਾਨਕ ਮਾਤਾ, ਜ਼ਿਲ੍ਹਾ ਊਧਮ ਸਿੰਘ ਨਗਰ ਗੁਰਦੁਆਰਾ ਨਾਨਕ ਮਾਤਾ ਸਾਹਿਬ ਦੇ ਨੇੜੇ ਸਥਿਤ ਹੈ। [B]ਬਾਉਲੀ ਸਾਹਿਬ [/B] [ATTACH type="full"]22613[/ATTACH] ਨਾਨਕਮੱਤਾ ਨਗਰ ਵਿੱਚ ਦੇਖਣ ਲਈ ਇੱਕ ਹੋਰ ਥਾਂ ਬਾਉਲੀ ਸਾਹਿਬ ਹੈ, ਜੋ ਨਾਨਕ ਸਾਗਰ ਡੈਮ ਦੇ ਨੇੜੇ ਘੱਗਰ ਨਦੀ ਦੇ ਕੰਢੇ ਸਥਿਤ ਹੈ। ਇਸ ਬਾਉਲੀ ਦੇ ਪਿੱਛੇ ਇੱਕ ਹੋਰ gwQw ਹੈ ਅਤੇ ਉਹ ਵੀ ਯੋਗੀਆਂ ਅਤੇ ਗੁਰੂ ਨਾਨਕ ਨਾਲ ਸਬੰਧਤ ਹੈ। ਉਪਰੋਕਤ ਘਟਨਾ ਪਿੱਛੋਂ ਕੁਝ ਯੋਗੀ ਤਾਂ ਆਪਣੇ ਆਪ ਨੂੰ ਹਾਰਿਆ ਮੰਨਣ ਲੱਗੇ ਪਰ ਉਹ ਆਪਣੇ ਤੰਤਰ-ਮੰਤਰ ਦਿਖਾਉਣੋਂ ਬਾਜ ਨਾ ਆਏ ਜਿਨ੍ਹਾਂ ਦਾ ਇਰਾਦਾ ਗੁਰੂ ਜੀ ਤੇ ਉਨ੍ਹਾਂ ਦੇ ਸਾਥੀਆਂ ਨੂੰ ਨੀਵਾਂ ਦਿਖਾਉਣਾ ਜਾਂ ਚਿੜਾਉਣਾ ਸੀ। ਗੁਰੂ ਜੀ ਸ਼ਾਂਤ ਚਿੱਤ ਰਹੇ ਪਰ ਜਦ ਯੋਗੀ ਹੱਦੋਂ ਵਧ ਗਏ ਤਾਂ ਗੁਰੂ ਜੀ ਨੇ ਆਪਣੀਆਂ ਖੜਾਵਾਂ ਹਵਾ ਵਿਚ ਉਛਾਲੀਆਂ। ਖੜਾਵਾਂ ਨੇ ਉਨ੍ਹਾਂ ਯੋਗੀਆਂ ਨੂੰ ਬੁਰੀ ਤਰ੍ਹਾਂ ਮਾਰਿਆ ਤਾਂ ਯੋਗੀ ਗੁਰੂ ਜੀ ਦੇ ਕਦਮੀਂ ਆ ਪਏ। ਗੁਰੂ ਜੀ ਨੇ ਉਨ੍ਹਾਂ ਨੂੰ ਤੰਤਰ-ਮੰਤਰ ਛੱਡਣ ਦੀ ਸਿੱਖਿਆ ਦਿੱਤੀ। ਗੁਰੂ ਜੀ ਨੇ ਸਮਝਾਇਆ ਕਿ ਤੰਤਰ-ਮੰਤਰ ਵਾਹਿਗੁਰੂ ਦੀ ਰਜ਼ਾ ਦੇ ਖਿਲਾਫ ਹਨ ਤੇ ਰੂਹਾਨੀ- ਵਧਾਰੇ ਵਿਚ ਰੋਕਾਂ ਹਨ। ਕੁਝ ਯੋਗੀ ਤਾਂ ਅਜੇ ਆਪਣੇ ਮਨ ਵਿਚ ਅੜੀ ਰੱਖੀ ਬੈਠੇ ਸਨ। ਇਕ ਯੋਗੀ ਨੇ ਤਾਂ ਸਾਰੇ ਖੂਹਾਂ ਦੇ ਪਾਣੀ ਸੁਕਾ ਦਿੱਤੇ ਤੇ ਗੁਰੂ ਜੀ ਨੂੰ ਇਸ਼ਨਾਨ ਲਈ ਪਾਣੀ ਦੇਣ ਦੀ ਮੰਗ ਕੀਤੀ। ਗੁਰੂ ਜੀ ਨੇ ਆਪਣੀ ਸੋਟੀ ਮਰਦਾਨੇ ਨੂੰ ਦਿੱਤੀ ਤੇ ਨੇੜੇ ਦੇ ਦਰਿਆ ਵਲ ਭੇਜਦਿਆਂ ਕਿਹਾ ‘‘ਮਰਦਾਨਿਆ, ਦਰਿਆ ਦੇ ਕੰਢੇ ਤੋਂ ਸੋਟੀ ਨਾਲ ਲੀਕ ਵਾਹੁੰਦਾ ਏਥੇ ਤਕ ਲੈਂਦਾ ਆਵੀਂ ਦਰਿਆ ਆਪੇ ਪਿੱਛੇ ਪਿੱਛੇ ਆ ਜਾਏਗਾ। ਪਰ ਦੇਖੀਂ ਕਿਤੇ ਪਿੱਛੇ ਮੁੜ ਕੇ ਨਾ ਵੇਖ ਲਵੀਂ।’’ ਮਰਦਾਨਾ ਸੋਟੀ ਨਾਲ ਲਕੀਰ ਵਾਹੁੰਦਾ ਆਇਆ ਤੇ ਦਰਿਆ ਪਿੱਛੇ ਪਿੱਛੇ ਚਲਦਾ ਆਇਆ, ਪਰ ਅਜੇ ਉਹ ਗੁਰੂ ਜੀ ਤੋਂ ਤਕਰੀਬਨ ਦੋ ਫਰਲਾਂਗ ਦੂਰ ਹੀ ਸੀ ਕਿ ਮਰਦਾਨੇ ਦੇ ਚੰਚਲ ਮਨ ਨੇ ਪਿੱਛੇ ਮੁੜ ਕੇ ਵੇਖਣ ਲਈ ਉਤਸੁਕਤਾ ਪੈਦਾ ਕਰ ਦਿੱਤੀ।(22) ਰੱਬ ਦੀ ਮਰਜ਼ੀ, ਮਰਦਾਨੇ ਦਾ ਪਿੱਛੇ ਮੁੜ ਕੇ ਵੇਖਣਾ ਹੀ ਸੀ ਕਿ ਪਿੱਛੇ ਲਕੀਰ ਦੀਆਂ ਪੈੜਾਂ ਛੂੰਹਦਾ ਵੱਧਦw ਦਰਿਆ ਥਾਏਂ ਰੁਕ ਗਿਆ। ਗੁਰੂ ਜੀ ਤੇ ਸਾਰੇ ਯੋਗੀ ਕੌਤਕ ਵੇਖ ਰਹੇ ਸਨ। ਗੁਰੂ ਜੀ ਨੇ ਯੋਗੀਆਂ ਨੂੰ ਆਖਿਆ, ‘‘ਹੁਣ ਇਹ ਫਰਲਾਂਗ ਭਰ ਤੱਕ ਦਰਿਆ ਨੂੰ ਵਧਾ ਕੇ ਤੁਸੀਂ ਏਥੇ ਲੈ ਆਓ।’’ ਯੋਗੀਆਂ ਨੇ ਬਥੇਰੀਆਂ ਸਮਾਧੀਆਂ ਲਾਈਆਂ, ਤੰਤਰ ਮੰਤਰ ਚਲਾਏ ਪਰ ਦਰਿਆ ਨਾ ਚਲਣਾ ਸੀ ਤੇ ਨਾ ਹੀ ਚਲਿਆ। ਗੁਰੂ ਜੀ ਨੇ ਉਨ੍ਹਾਂ ਨੂੰ ਅਸਹਾਇ ਵੇਖਿਆ ਤਾਂ ਆਖਿਆ, ‘‘ਜਾਓ ਜਾ ਕੇ ਆਪਣੇ ਖੂਹ ਵਿਚ ਆਇਆ ਜਲ ਵੇਖੋ।’’ ਯੋਗੀਆਂ ਜਦ ਆਪਣੇ ਖੂਹ ਜਲ ਨਾਲ ਭਰੇ ਵੇਖੇ ਤਾਂ hYrwn ho ਗਏ।ਸਾਰੇ ਯੋਗੀ ਗੁਰੂ ਜੀ ਦੀ ਸ਼ਖਸ਼ੀਅਤ ਤੋਂ ਪ੍ਰਭਾਵਿਤ ਹੋਏ ਤੇ ਪੁੱਛਣ ਲੱਗੇ, “ਤੁਹਾਡਾ ਗੁਰੂ ਕੌਣ ਹੈ? ਤੁਸੀਂ ਕਿਸ ਤੋਂ ਦੀਖਿਆ ਲਈ ਹੈ? (23) ਗੁਰੂ ਜੀ ਨੇ ੳੱਤਰ ਵਿੱਚ ਇਹ ਸ਼ਬਦ ਉਚਾਰਿਆ: ਕਉਣ ਤਰਾਜੀ ਕਵਣੁ ਤੁਲਾ ਤੇਰਾ ਕਵਣੁ ਸਰਾਫੁ ਬੁਲਾਵਾ ॥ ਕਉਣੁ ਗੁਰੂ ਕੈ ਪਹਿ ਦੀਖਿਆ ਲੇਵਾ ਕੈ ਪਹਿ ਮੁਲੁ ਕਰਾਵਾ ॥ 1 ॥ ਮੇਰੇ ਲਾਲ ਜੀਉ ਤੇਰਾ ਅੰਤੁ ਨ ਜਾਣਾ ॥ ਤੂੰ ਜਲਿ ਥਲਿ ਮਹੀਅਲਿ ਭਰਿਪੁਰਿ ਲੀਣਾ ਤੂੰ ਆਪੇ ਸਰਬ ਸਮਾਣਾ ॥ 1 ॥ ਰਹਾਉ ॥ ਮਨੁ ਤਾਰਾਜੀ ਚਿਤੁ ਤੁਲਾ ਤੇਰੀ ਸੇਵ ਸਰਾਫੁ ਕਮਾਵਾ ॥ ਘਟ ਹੀ ਭੀਤਰਿ ਸੋ ਸਹੁ ਤੋਲੀ ਇਨ ਬਿਧਿ ਚਿਤੁ ਰਹਾਵਾ ॥ 2 ॥ ਆਪੇ ਕੰਡਾ ਤੋਲੁ ਤਰਾਜੀ ਆਪੇ ਤੋਲਣਹਾਰਾ ॥ ਆਪੇ ਦੇਖੈ ਆਪੇ ਬੂਝੈ ਆਪੇ ਹੈ ਵਣਜਾਰਾ ॥ 3 ॥ ਅੰਧੁਲਾ ਨੀਚ ਜਾਤਿ ਪਰਦੇਸੀ ਖਿਨੁ ਆਵੈ ਤਿਲੁ ਜਾਵੈ ॥ ਤਾ ਕੀ ਸੰਗਤਿ ਨਾਨਕੁ ਰਹਦਾ ਕਿਉ ਕਰਿ ਮੂੜਾ ਪਾਵੈ ॥ 4 ॥ (ਪੰਨਾ 730-731) (24) ਜੋਗੀ ਤਾਂ ਬਾਹਰਲੇ ਭੇਖਾਂ ਵਿਚ ਹੀ ਉਲਝੇ ਹੋਏ ਸਨ, ਉਨ੍ਹਾ ਦਾ ਅੰਦਰਲਾ ਅਨੁਭਵ ਨਾਮਾਤਰ ਹੀ ਸੀ। ਉਹ ਚਾਹੁੰਦੇ ਸਨ ਕਿ ਗੁਰੂ ਜੀ ਉਨ੍ਹਾਂ ਜਿਹਾ ਭੇਸ ਕਰਕੇ ਯੋਗੀ ਕਿਉਂ ਨਹੀਂ ਬਣਦੇ?ਇਸ ਤੇ ਗੁਰੂ ਜੀ ਨੇ ਸ਼ਬਦ ਰਾਹੀਂ ਸਮਝਾਇਆ: ਜੋਗੁ ਨ ਖਿੰਥਾ ਜੋਗੁ ਨ ਡੰਡੈ ਜੋਗੁ ਨ ਭਸਮ ਚੜਾਈਐ ॥ ਜੋਗੁ ਨ ਮੁੰਦੀ ਮੂੰਡਿ ਮੁਡਾਇਐ ਜੋਗੁ ਨ ਸਿਙੰØੀ ਵਾਈਐ ॥ ਅੰਜਨ ਮਾਹਿ ਨਿਰੰਜਨਿ ਰਹੀਐ ਜੋਗ ਜੁਗਤਿ ਇਵ ਪਾਈਐ ॥ 1 ॥ ਗਲੀ ਜੋਗੁ ਨ ਹੋਈ ॥ ਏਕ ਦ੍ਰਿਸਟਿ ਕਰਿ ਸਮਸਰਿ ਜਾਣੈ ਜੋਗੀ ਕਹੀਐ ਸੋਈ ॥ 1 ॥ ਰਹਾਉ ॥ ਜੋਗੁ ਨ ਬਾਹਰਿ ਮੜੀ ਮਸਾਣੀ ਜੋਗੁ ਨ ਤਾੜੀ ਲਾਈਐ ॥ ਜੋਗੁ ਨ ਦੇਸਿ ਦਿਸੰਤਰਿ ਭਵਿਐ ਜੋਗੁ ਨ ਤੀਰਥਿ ਨਾਈਐ ॥ ਅੰਜਨ ਮਾਹਿ ਨਿਰੰਜਨਿ ਰਹੀਐ ਜੋਗ ਜੁਗਤਿ ਇਵ ਪਾਈਐ ॥ 2 ॥ ਸਤਿਗੁਰੁ ਭੇਟੈ ਤਾ ਸਹਸਾ ਤੂਟੈ ਧਾਵਤੁ ਵਰਜਿ ਰਹਾਈਐ ॥ ਨਿਝਰੁ ਝਰੈ ਸਹਜ ਧੁਨਿ ਲਾਗੈ ਘਰ ਹੀ ਪਰਚਾ ਪਾਈਐ ॥ ਅੰਜਨ ਮਾਹਿ ਨਿਰੰਜਨਿ ਰਹੀਐ ਜੋਗ ਜੁਗਤਿ ਇਵ ਪਾਈਐ ॥ 3 ॥ ਨਾਨਕ ਜੀਵਤਿਆ ਮਰਿ ਰਹੀਐ ਐਸਾ ਜੋਗੁ ਕਮਾਈਐ ॥ ਵਾਜੇ ਬਾਝਹੁ ਸਿਙੰI ਵਾਜੈ ਤਉ ਨਿਰਭਉ ਪਦੁ ਪਾਈਐ ॥ ਅੰਜਨ ਮਾਹਿ ਨਿਰੰਜਨਿ ਰਹੀਐ ਜੋਗ ਜੁਗਤਿ ਤਉ ਪਾਈਐ ॥ (ਪੰਨਾ 730) ਯੋਗੀਆਂ ਹਰਿ ਸਵਾਲ ਪਾਇਆ: “ਯੋਗੀ ਤੇ ਭੋਗੀ ਵਿਚ ਕੀ ਫਰਕ ਹੋਇਆ?” ਜੋਗੀ ਹੋਵੈ ਜੋਗਵੈ ਭੋਗੀ ਹੋਵੈ ਖਾਇ ॥ ਤਪੀਆ ਹੋਵੈ ਤਪੁ ਕਰੇ ਤੀਰਥਿ ਮਲਿ ਮਲਿ ਨਾਇ ॥ 1 ॥ ਤੇਰਾ ਸਦੜਾ ਸੁਣੀਜੈ ਭਾਈ ਜੇ ਕੋ ਬਹੈ ਅਲਾਇ ॥ 1 ॥ ਰਹਾਉ ॥ ਜੈਸਾ ਬੀਜੈ ਸੋ ਲੁਣੇ ਜੋ ਖਟੇ ਸੋੁ ਖਾਇ ॥ ਅਗੈ ਪੁਛ ਨ ਹੋਵਈ ਜੇ ਸਣੁ ਨੀਸਾਣੈ ਜਾਇ॥ 2 ॥ ਤੈਸੋ ਜੈਸਾ ਕਾਢੀਐ ਜੈਸੀ ਕਾਰ ਕਮਾਇ ॥ ਜੋ ਦਮੁ ਚਿਤਿ ਨ ਆਵਈ ਸੋ ਦਮੁ ਬਿਰਥਾ ਜਾਇ ॥ 3 ॥ ਇਹੁ ਤਨੁ ਵੇਚੀ ਬੈ ਕਰੀ ਜੇ ਕੋ ਲਏ ਵਿਕਾਇ ॥ ਨਾਨਕ ਕੰਮਿ ਨ ਆਵਈ ਜਿਤੁ ਤਨਿ ਨਾਹੀ ਸਚਾ ਨਾਉ ॥ 4 ॥(ਪੰਨਾ 730) (25) ਇਸ ਤਰ੍ਹਾਂ ਯੋਗੀਆਂ ਨੂੰ ਜੰਗਲ ਜੰਗਲ ਥਾਂ ਥਾਂ ਭਟਕਣ ਦੀ ਥਾਂ ਦੁਨੀਆਂ ਵਿਚ ਹੀ ਰਹਿ ਕੇ ਸੱਚੇ ਦਿਲ ਨਾਲ ਨਾਮ ਜਪਣ, ਧਿਆਨ ਧਰਨ ਤੇ ਇਕ ਪਰਮ ਪਿਤਾ ਪ੍ਰਮਾਤਮਾ ਨਾਲ ਜੁੜਣ ਦਾ ਵਲ ਦਸਿਆ ਜਿਸ ਨਾਲ ਸਾਰੋ ਯੋਗੀ ਸ਼ੰਤੁਸ਼ਟ ਹੋਏ ਤੇ ਗੁਰੂ ਜੀ ਦੇ ਪੈਰੋਕਾਰ ਹੋਏ। ਦਰਿਆ ਦੀ ਉਹ ਸ਼ਾਖਾ ਜੋ ਨਾਨਕ ਮਤਾ ਵਲ ਲਿਆਂਦੀ ਗਈ ਸੀ ਹੁਣ ਗੁਰੂ ਨਾਨਕ ਸਾਗਰ ਦਾ ਮੁੱਖ ਭਾਗ ਹੈ। ਗੁਰੂ ਨਾਨਕ ਦੇਵ ਜੀ ਦੇ ਟਿਕਣ ਵਾਲੇ ਸਥਾਨ ਦੇ ਨੇੜੇ ਵਾਲੇ ਖੂਹ ਨੂੰ ਬਾਅਦ ਵਿਚ ਬਾਓਲੀ ਬਣਾ ਦਿੱਤਾ ਗਿਆ ਤੇ ਨਾਨਕ ਸਾਗਰ ਨਾਲ ਜੋੜ ਦਿੱਤਾ ਗਿਆ। ਨਾਨਕ ਸਾਗਰ ਇੱਕ ਵੱਡਾ ਜਲ ਭੰਡਾਰ ਹੈ ਅਤੇ ਹੁਣ ਬੋਟਿੰਗ ਅਤੇ ਹੋਰ ਜਲ ਗਤੀਵਿਧੀਆਂ ਲਈ ਵੀ ਪ੍ਰਸਿੱਧ ਹੈ। ਬਾਉਲੀ ਸਾਹਿਬ, ਨਾਨਕ ਸਾਗਰ ਡੈਮ ਦੇ ਨੇੜੇ ਸਥਿਤ ਕਸਬਾ ਨਾਨਕ ਮੱਤਾ, ਜ਼ਿਲ੍ਹਾ ਊਧਮ ਸਿੰਘ ਨਗਰ ਵਿੱਚ ਘੱਗਰ ਨਦੀ ਦੇ ਕੰਢੇ ਸਥਿਤ ਹੈ। ਇਹ ਗੁਰਦੁਆਰਾ ਨਾਨਕਮਤਾ ਸਾਹਿਬ ਤੋਂ ਡੇਢ ਕਿਲੋਮੀਟਰ ਦੂਰ ਹੈ।ਇਤਿਹਾਸਕ ਪੰਜਾ ਸਾਹਿਬ (ਇਤਿਹਾਸਕ ਪਿੱਪਲ ਦਾ ਰੁੱਖ) ਮੁੱਖ ਗੁਰਦੁਆਰਾ ਕੈਂਪਸ ਵਿੱਚ ਮੁੱਖ ਗੁਰਦੁਆਰਾ ਅਤੇ ਛੇਵੀਂ ਪਾਤਸ਼ਾਹੀ ਦੇ ਵਿਚਕਾਰ ਸਥਿਤ ਹੈ। ਸਰੋਵਰ ਦੇ ਆਲੇ ਦੁਆਲੇ ਕੰਪਾਊਂਡ ਜਿਸ ਵਿੱਚ ਹੋਰ ਚੀਜ਼ਾਂ ਦੇ ਨਾਲ ਇੱਕ ਅਜਾਇਬ ਘਰ ਵੀ ਹੈ ਕਿੱਥੇ ਰਹਿਣਾ ਹੈ: ਨਾਨਕਮੱਤਾ ਵਿੱਚ ਕੁਮਾਉਂ ਮੰਡਲ ਵਿਕਾਸ ਨਿਗਮ ਟੂਰਿਸਟ ਰੈਸਟ ਹਾਊਸ ਹੈ। ਗੁਰਦੁਆਰੇ ਦੇ ਨੇੜੇ ਕਈ ਹੋਰ ਹੋਟਲ ਵੀ ਹਨ। ਇਸ ਤੋਂ ਇਲਾਵਾ, ਸ਼ਰਧਾਲੂਆਂ ਲਈ, ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਚਲਾਏ ਜਾਂਦੇ ਆਰਾਮ ਘਰ ਅਤੇ ਕਮਰੇ ਹਨ। ਗੁਰੂ ਸਾਹਿਬਾਨ ਦੇ ਪ੍ਰਕਾਸ਼ ਪੁਰਬ ਅਤੇ ਪ੍ਰਕਾਸ਼ ਪੁਰਬ ਮੌਕੇ ਸੰਗਤਾਂ ਦੀ ਜ਼ਿਆਦਾ ਭੀੜ ਹੁੰਦੀ ਹੈ। ਕਿਵੇਂ ਪਹੁੰਚਣਾ ਹੈ: ਨਾਨਕਮੱਤਾ ਸ਼ਹਿਰ ਉੱਤਰਾਖੰਡ ਦੇ ਤਰਾਈ ਖੇਤਰ ਵਿੱਚ ਖਟੀਮਾ ਨੂੰ ਸਿਤਾਰਗੰਜ ਨੂੰ ਜੋੜਨ ਵਾਲੀ ਮੁੱਖ ਸੜਕ 'ਤੇ ਹੈ। ਇਹ ਖਾਤਿਮਾ ਤੋਂ 18 ਕਿਲੋਮੀਟਰ ਅਤੇ ਸਿਤਾਰਗੰਜ ਤੋਂ 12 ਕਿਲੋਮੀਟਰ ਦੂਰ ਹੈ। ਸਥਾਨ ਨਿਯਮਤ ਬੱਸ ਸੇਵਾਵਾਂ ਨਾਲ ਚੰਗੀ ਸੜਕ ਦੁਆਰਾ ਚੰਗੀ ਤਰ੍ਹਾਂ ਜੁੜਿਆ ਹੋਇਆ ਹੈ। [/QUOTE]
Insert quotes…
Verification
Post reply
Discussions
New to Sikhism
ਗੁਰੂ ਨਾਨਕ ਦੇਵ ਜੀ ਦੇ ਚਰਨ ਚਿਨ੍ਹਾਂ ਤੇ ਦਿੱਲੀ ਤੋਂ ਲਦਾਖ -1
This site uses cookies to help personalise content, tailor your experience and to keep you logged in if you register.
By continuing to use this site, you are consenting to our use of cookies.
Accept
Learn more…
Top