☀️ JOIN SPN MOBILE
Forums
New posts
Guru Granth Sahib
Composition, Arrangement & Layout
ਜਪੁ | Jup
ਸੋ ਦਰੁ | So Dar
ਸੋਹਿਲਾ | Sohilaa
ਰਾਗੁ ਸਿਰੀਰਾਗੁ | Raag Siree-Raag
Gurbani (14-53)
Ashtpadiyan (53-71)
Gurbani (71-74)
Pahre (74-78)
Chhant (78-81)
Vanjara (81-82)
Vaar Siri Raag (83-91)
Bhagat Bani (91-93)
ਰਾਗੁ ਮਾਝ | Raag Maajh
Gurbani (94-109)
Ashtpadi (109)
Ashtpadiyan (110-129)
Ashtpadi (129-130)
Ashtpadiyan (130-133)
Bara Maha (133-136)
Din Raen (136-137)
Vaar Maajh Ki (137-150)
ਰਾਗੁ ਗਉੜੀ | Raag Gauree
Gurbani (151-185)
Quartets/Couplets (185-220)
Ashtpadiyan (220-234)
Karhalei (234-235)
Ashtpadiyan (235-242)
Chhant (242-249)
Baavan Akhari (250-262)
Sukhmani (262-296)
Thittee (296-300)
Gauree kii Vaar (300-323)
Gurbani (323-330)
Ashtpadiyan (330-340)
Baavan Akhari (340-343)
Thintteen (343-344)
Vaar Kabir (344-345)
Bhagat Bani (345-346)
ਰਾਗੁ ਆਸਾ | Raag Aasaa
Gurbani (347-348)
Chaupaday (348-364)
Panchpadde (364-365)
Kaafee (365-409)
Aasaavaree (409-411)
Ashtpadiyan (411-432)
Patee (432-435)
Chhant (435-462)
Vaar Aasaa (462-475)
Bhagat Bani (475-488)
ਰਾਗੁ ਗੂਜਰੀ | Raag Goojaree
Gurbani (489-503)
Ashtpadiyan (503-508)
Vaar Gujari (508-517)
Vaar Gujari (517-526)
ਰਾਗੁ ਦੇਵਗੰਧਾਰੀ | Raag Dayv-Gandhaaree
Gurbani (527-536)
ਰਾਗੁ ਬਿਹਾਗੜਾ | Raag Bihaagraa
Gurbani (537-556)
Chhant (538-548)
Vaar Bihaagraa (548-556)
ਰਾਗੁ ਵਡਹੰਸ | Raag Wadhans
Gurbani (557-564)
Ashtpadiyan (564-565)
Chhant (565-575)
Ghoriaan (575-578)
Alaahaniiaa (578-582)
Vaar Wadhans (582-594)
ਰਾਗੁ ਸੋਰਠਿ | Raag Sorath
Gurbani (595-634)
Asatpadhiya (634-642)
Vaar Sorath (642-659)
ਰਾਗੁ ਧਨਾਸਰੀ | Raag Dhanasaree
Gurbani (660-685)
Astpadhiya (685-687)
Chhant (687-691)
Bhagat Bani (691-695)
ਰਾਗੁ ਜੈਤਸਰੀ | Raag Jaitsree
Gurbani (696-703)
Chhant (703-705)
Vaar Jaitsaree (705-710)
Bhagat Bani (710)
ਰਾਗੁ ਟੋਡੀ | Raag Todee
ਰਾਗੁ ਬੈਰਾੜੀ | Raag Bairaaree
ਰਾਗੁ ਤਿਲੰਗ | Raag Tilang
Gurbani (721-727)
Bhagat Bani (727)
ਰਾਗੁ ਸੂਹੀ | Raag Suhi
Gurbani (728-750)
Ashtpadiyan (750-761)
Kaafee (761-762)
Suchajee (762)
Gunvantee (763)
Chhant (763-785)
Vaar Soohee (785-792)
Bhagat Bani (792-794)
ਰਾਗੁ ਬਿਲਾਵਲੁ | Raag Bilaaval
Gurbani (795-831)
Ashtpadiyan (831-838)
Thitteen (838-840)
Vaar Sat (841-843)
Chhant (843-848)
Vaar Bilaaval (849-855)
Bhagat Bani (855-858)
ਰਾਗੁ ਗੋਂਡ | Raag Gond
Gurbani (859-869)
Ashtpadiyan (869)
Bhagat Bani (870-875)
ਰਾਗੁ ਰਾਮਕਲੀ | Raag Ramkalee
Ashtpadiyan (902-916)
Gurbani (876-902)
Anand (917-922)
Sadd (923-924)
Chhant (924-929)
Dakhnee (929-938)
Sidh Gosat (938-946)
Vaar Ramkalee (947-968)
ਰਾਗੁ ਨਟ ਨਾਰਾਇਨ | Raag Nat Narayan
Gurbani (975-980)
Ashtpadiyan (980-983)
ਰਾਗੁ ਮਾਲੀ ਗਉੜਾ | Raag Maalee Gauraa
Gurbani (984-988)
Bhagat Bani (988)
ਰਾਗੁ ਮਾਰੂ | Raag Maaroo
Gurbani (889-1008)
Ashtpadiyan (1008-1014)
Kaafee (1014-1016)
Ashtpadiyan (1016-1019)
Anjulian (1019-1020)
Solhe (1020-1033)
Dakhni (1033-1043)
ਰਾਗੁ ਤੁਖਾਰੀ | Raag Tukhaari
Bara Maha (1107-1110)
Chhant (1110-1117)
ਰਾਗੁ ਕੇਦਾਰਾ | Raag Kedara
Gurbani (1118-1123)
Bhagat Bani (1123-1124)
ਰਾਗੁ ਭੈਰਉ | Raag Bhairo
Gurbani (1125-1152)
Partaal (1153)
Ashtpadiyan (1153-1167)
ਰਾਗੁ ਬਸੰਤੁ | Raag Basant
Gurbani (1168-1187)
Ashtpadiyan (1187-1193)
Vaar Basant (1193-1196)
ਰਾਗੁ ਸਾਰਗ | Raag Saarag
Gurbani (1197-1200)
Partaal (1200-1231)
Ashtpadiyan (1232-1236)
Chhant (1236-1237)
Vaar Saarang (1237-1253)
ਰਾਗੁ ਮਲਾਰ | Raag Malaar
Gurbani (1254-1293)
Partaal (1265-1273)
Ashtpadiyan (1273-1278)
Chhant (1278)
Vaar Malaar (1278-91)
Bhagat Bani (1292-93)
ਰਾਗੁ ਕਾਨੜਾ | Raag Kaanraa
Gurbani (1294-96)
Partaal (1296-1318)
Ashtpadiyan (1308-1312)
Chhant (1312)
Vaar Kaanraa
Bhagat Bani (1318)
ਰਾਗੁ ਕਲਿਆਨ | Raag Kalyaan
Gurbani (1319-23)
Ashtpadiyan (1323-26)
ਰਾਗੁ ਪ੍ਰਭਾਤੀ | Raag Prabhaatee
Gurbani (1327-1341)
Ashtpadiyan (1342-51)
ਰਾਗੁ ਜੈਜਾਵੰਤੀ | Raag Jaijaiwanti
Gurbani (1352-53)
Salok | Gatha | Phunahe | Chaubole | Swayiye
Sehskritee Mahala 1
Sehskritee Mahala 5
Gaathaa Mahala 5
Phunhay Mahala 5
Chaubolae Mahala 5
Shaloks Bhagat Kabir
Shaloks Sheikh Farid
Swaiyyae Mahala 5
Swaiyyae in Praise of Gurus
Shaloks in Addition To Vaars
Shalok Ninth Mehl
Mundavanee Mehl 5
ਰਾਗ ਮਾਲਾ, Raag Maalaa
What's new
New posts
New media
New media comments
New resources
Latest activity
Videos
New media
New comments
Library
Latest reviews
Donate
Log in
Register
What's new
New posts
Menu
Log in
Register
Install the app
Install
Welcome to all New Sikh Philosophy Network Forums!
Explore Sikh Sikhi Sikhism...
Sign up
Log in
Discussions
New to Sikhism
ਗੁਰੂ ਨਾਨਕ ਦੇਵ ਜੀ ਦੇ ਚਰਨ ਚਿਨ੍ਹਾਂ ਤੇ ਦਿੱਲੀ ਤੋਂ ਲਦਾਖ -1
JavaScript is disabled. For a better experience, please enable JavaScript in your browser before proceeding.
You are using an out of date browser. It may not display this or other websites correctly.
You should upgrade or use an
alternative browser

Reply to thread
Message

ਗੁਰਦੁਆਰਾ ਗੁਰੂ ਨਾਨਕ ਦੇਵ ਜੀ, ਹਰੀ ਪਰਬਤ, ਸ੍ਰੀ ਨਗਰ

ਕਾਰਗਿਲ ਵਿੱਚ ਸਾਡਾ ਟਿਕਾਣਾ ਇੱਕ ਫੌਜੀ ਅਫਸਰ ਮੈਸ ਵਿੱਚ ਹੋ ਗਿਆ ਜਿੱਥੇ ਸਾਡੀ ਰਾਤ ਬਹੁਤ ਵਧੀਆ ਕੱਟੀ ਅਤੇ ਪਹਾੜਾਂ ਦੇ ਸਫਰ ਦਾ ਥਕੇਵਾਂ ਵੀ ਉੱਤਰ ਗਿਆ ਪਰ ਇੱਕ ਘਟਨਾ ਨੇ ਸਾਨੂੰ ਕਫੀ ਵਿਚਲਿਤ ਕੀਤਾ। ਜਿਸ ਕਮਰੇ ਵਿੱਚ ਸਾਡਾ ਡਰਾਈਵਰ ਅਤੇ ਕੈਮਰਾਮੈਨ ਰੁਕੇ ਹੋਏ ਸਨ ਜਾਣ ਵੇਲੇ ਮੈਸ ਹਵਲਦਾਰ ਨੇ ਉਸ ਕਮਰੇ ਵਿੱਚ ਕਮੋਡ ਟੁੱਟੀ ਹੋਣ ਕਕੇ ਵਾਹਵਾ ਬਿੱਲ ਬਣਾ ਦਿਤਾ। ਡਰਾਈਵਰ ਅਤੇ ਕੈਮਰਾਮੈਨ ਦੋਨਾਂ ਨੇ ਆਖਿਆ ਕਿ ਇਹ ਕਮੋਡ ਤਾਂ ਪਹਿਲਾਂ ਤੋਂ ਹੀ ਟੁੱਟੀ ਹੋਈ ਸੀ ਪਰ ਮੈਸ ਹਵਲਦਾਰ ਇਸ ਗੱਲ ਤੇ ਅੜਿਗ ਸੀ ਕਿ ਜਦ ਇਹ ਕਮਰਾ ਦਿੱਤਾ ਸੀ ਤਾਂ ਸਾਰਾ ਕੁੱਝ ਸਹੀ ਸਲਾਮਤ ਸੀ।ਗੱਲ ਵਧਦੀ ਦੇਖ ਆਖਿਰ ਸਾਨੂੰ ਇਹ ਵਾਧੂ ਬਿੱਲ ਦੀ ਪੇਮੈਂਟ ਕਰਨ ਬਿਨਾ ਕੋਈ ਹੋਰ ਚਾਰਾ ਨਾ ਹੁੰਦਾ ਵੇਖ ਅਸੀਂ ਪੇਮੈਂਟ ਕਰ ਸੀ ਓ ਸਾਹਿਬ ਦਾ ਸ਼ੁਕਰ ਅਦਾ ਕਰਕੇ ਅਪਣੇ ਅਗਲੇ ਰਸਤੇ ਤੇ ਚਾਲੇ ਪਾਏ।

[ATTACH=full]22930[/ATTACH]

ਕਾਰਗਿਲ ਤੋਂ ਸ੍ਰੀਨਗਰ ਦਾ ਰਸਤਾ

ਦਰਾਸ ਬੜੀ ਠੌਢੀ ਥਾਂ ਹੈ ਤੇ ਠੌਢ ਨੂੰ ਰੋਕਣ ਲਈ ਅਸੀਂ ਇੱਕ ਚਾਹ ਦੀ ਦੁਕਾਮ ਅੱਗੇ ਰੁਕੇ ਤਾਂ ਮੈਨੁੰ ਮੇਰੇ ਦੋਸਤ ਮੇਜਰ ਸੰਘੇੜਾ ਦਾ ਬੇਟਾ ਕਰਨਲ ਸੰਘੇੜਾ ਮਿਲ ਗਿਆ ਜੋ ਅਪਣੀ ਯੂਨਿਟ ਨੂੰ ਲੇਹ ਵੱਲ ਲੈ ਕੇ ਜਾ ਰਿਹਾ ਸੀ । ਅਸੀਂ ਮਿਲ ਕੇ ਸੜਕ ਕਿਨਾਰੇ ਦੀ ਦਕਾਨ ਤੋਂ ਚਾਹ ਪੀਤੀ ਤੇ ਅਪਣੀਆਂ ਪੁਰਾਣੀਆਂ ਬੀਤੀਆਂ ਸਾਂਝੀਆਂ ਕੀਤੀਆਂ ਤੇ ਆਪਣੇ ਪਰਿਵਾਰਾਂ ਦਾ ਹਾਲ ਚਾਲ ਬਾਰੇ ਜਾਣਿਆਂ। ਮੇਰੇ ਦੋਸਤ ੳੇੁਸਦੇ ਪਾਪਾ ਸੰਘੇੜਾ ਦਾ ਲੰਬੀ ਬਿਮਾਰੀ ਕਾਰਨ ਦੇਹਾਂਤ ਹੋ ਗਿਆ ਸੀ ਤੇ ਉਸਦੀ ਭੈਣ ਇੱਕ ਆਰਮੀ ਅਫਸਰ ਨਾਲ ਵਿਆਹੀ ਗਈ ਸੀ। ਉਸਦੀ ਮਾਤਾ ਇੱਕਲੀ ਜਲੰਧਰ ਵਿੱਚ ਰਹਿ ਰਹੀ ਸੀ। ਉਸ ਦੀ ਮਾਤਾ ਦੀ ਖਬਰਸਾਰ ਲੈਣ ਦਾ ਵਾਅਦਾ ਕਰਕੇ ਅਸੀਂ ਅਪਣੇ ਪਤੇ ਤੇ ਫੋਨ ਨੰਬਰ ਲੈ ਕੇ ਅਪਣ ਅਪਣੇ ਰਹਾਂ ਤੇ ਅੱਗੇ ਵਧੇ।

ਜ਼ੋਜੀਲਾ ਦਰਰਾ

[ATTACH=full]22931[/ATTACH]

ਜ਼ੋਜੀ ਲਾ ਹਿਮਾਲਿਆ ਦਾ ਇੱਕ ਉੱਚਾ ਪਹਾੜੀ ਦਰਾ ਹੈ। ਇਹ, ਭਾਰਤੀ ਕੇਂਦਰ ਸ਼ਾਸਤ ਪ੍ਰਦੇਸ਼ ਲੱਦਾਖ ਦੇ ਕਾਰਗਿਲ ਜ਼ਿਲ੍ਹੇ ਵਿੱਚ ਹੈ। ਦਰਾਸ ਉਪ-ਮੰਡਲ ਵਿੱਚ ਸਥਿਤ, ਇਹ ਪਾਸ ਕਸ਼ਮੀਰ ਘਾਟੀ ਨੂੰ ਇਸਦੇ ਪੱਛਮ ਵੱਲ ਦਰਾਸ ਅਤੇ ਸਰੂ ਘਾਟੀਆਂ ਨਾਲ ਇਸਦੇ ਉੱਤਰ-ਪੂਰਬ ਵਿੱਚ ਅਤੇ ਸਿੰਧੂ ਘਾਟੀ ਨੂੰ ਹੋਰ ਪੂਰਬ ਵਿੱਚ ਜੋੜਦਾ ਹੈ। ਹਿਮਾਲਿਆ ਪਰਬਤ ਲੜੀ ਦੇ ਪੱਛਮੀ ਹਿੱਸੇ ਵਿੱਚ ਸ਼੍ਰੀਨਗਰ ਅਤੇ ਲੇਹ ਦੇ ਵਿਚਕਾਰ ਰਾਸ਼ਟਰੀ ਰਾਜਮਾਰਗ ਨੇਸ਼ਨਲ ਹਾਈਵੇ 1, ਤੇ ਜ਼ੋਜੀਲਾ ਦਰਰਾ ਹੈ। 2022 ਦੇ ਅਖੀਰ ਤੱਕ, ਭਾਰੀ ਬਰਫ਼ਬਾਰੀ ਕਾਰਨ ਮੌਸਮੀ ਸੜਕੀ ਰੁਕਾਵਟਾਂ ਨੂੰ ਘੱਟ ਕਰਨ ਲਈ ਇੱਕ ਹਰ-ਮੌਸਮ ਵਾਲੀ ਜ਼ੋਜੀ-ਲਾ ਪਹਾੜੀ ਥੱਲੇ ਦੀ ਇਕ ਸੁਰੰਗ ਉਸਾਰੀ ਅਧੀਨ ਹੈ।

ਕੁਝ ਸਰੋਤਾਂ ਦੇ ਅਨੁਸਾਰ, ਜ਼ੋਜੀ ਲਾ ਦਾ ਅਰਥ ਹੈ "ਬਰਫ਼ਬਾਰੀ ਦਾ ਪਹਾੜੀ ਦਰਰਾ"।ਸਥਾਨਕ ਲੋਕਾਂ ਵਿੱਚ ਮੌਖਿਕ ਪਰੰਪਰਾ ਦੇ ਅਧਾਰ ਤੇ ਜ਼ੋਜੀ ਤਿੱਬਤ ਦੇ ਚਾਰ ਮੌਸਮਾਂ ਦੀ ਦੇਵੀ ਡੂ-ਜ਼ੀ-ਲਾ ਨੂੰ ਦਰਸਾਉਂਦਾ ਹੈ। ਡੂ-ਜ਼ੀ-ਲਹਾ-ਮੋ ਦੰਤਕਥਾ ਉਸ ਦਾ ਵਰਣਨ ਨਰੋਪਾ ਦੀ ਪਤਨੀ ਵਜੋਂ ਕੀਤ ਜਾਂਦਾ ਹੈ। ਯੁਗਾਂ ਦੇ ਦੌਰਾਨ, ਉਸਦਾ ਨਾਮ ਜ਼ੋਜਿਲਾ ਵਿੱਚ ਬਦਲ ਗਿਆ। ਇਸ ਲਈ ਇਸ ਦਰੇ ਨੂੰ "ਜ਼ੋਜਿ ਲਾ ਦਰਰਾ " ਕਿਹਾ ਜਾਂਦਾ ਹੈ, ਜੋ ਕਿ ਇੱਕ ਗਲਤ ਨਾਮ ਹੈ। ਵੈਸੇ ਤਾਂ ਸ਼ਬਦ ਦਰਰਾ ਬੇਲੋੜਾ ਹੈ ਕਿਉਂਕਿ ਤਿੱਬਤੀ, ਲੱਦਾਖੀ, ਅਤੇ ਹਿਮਾਲੀਅਨ ਖੇਤਰ ਵਿੱਚ ਬੋਲੀਆਂ ਜਾਣ ਵਾਲੀਆਂ ਕਈ ਹੋਰ ਭਾਸ਼ਾਵਾਂ ਵਿੱਚ "ਲਾ/ਲਾਹ" ਪਿਛੇਤਰ ਦਾ ਅਰਥ ਹੈ ਇੱਕ ਪਹਾੜੀ ਦਰਰਾ।

ਪਹਿਲੀ ਕਸ਼ਮੀਰ ਜੰਗ ਦੇ ਦੌਰਾਨ, ਜ਼ੋਜੀ ਲਾ ਨੂੰ ਗਿਲਗਿਤ ਕਬਾਇਲੀਆਂ ਨੇ 1948 ਵਿੱਚ ਲੱਦਾਖ ਉੱਤੇ ਕਬਜ਼ਾ ਕਰਨ ਦੀ ਆਪਣੀ ਮੁਹਿੰਮ ਵਿੱਚ ਕਬਜ਼ਾ ਕਰ ਲਿਆ ਸੀ। 1 ਨਵੰਬਰ ਨੂੰ ਭਾਰਤੀ ਬਲਾਂ ਦੁਆਰਾ ਇੱਕ ਹਮਲੇ ਵਿੱਚ ਇਸ ਦਰਰੇ ਨੂੰ ਮੁੜ ਹਾਸਲ ਕਰ ਲਿਆ ਗਿਆ ਸੀ, ਜਿਸ ਨੇ ਮੁੱਖ ਤੌਰ 'ਤੇ ਭਾਰਤੀ ਬਲਾਂ ਦੁਆਰਾ ਟੈਂਕਾਂ ਦੀ ਹੈਰਾਨੀਜਨਕ ਵਰਤੋਂ ਕਾਰਨ ਆਪਣਾ ਉਦੇਸ਼ ਪ੍ਰਾਪਤ ਕੀਤਾ ਸੀ। ਉਸ ਸਮੇਂ, ਇਹ ਦੁਨੀਆ ਦੀ ਸਭ ਤੋਂ ਉੱਚੀ ਪਹਾੜੀ ਸੀ ਜਿਸ 'ਤੇ ਟੈਂਕਾਂ ਨੇ ਲੜਾਈ ਕੀਤੀ ਸੀ।

ਜ਼ੋਜੀ ਲਾ ਸ਼੍ਰੀਨਗਰ ਤੋਂ ਲਗਭਗ 100 ਕਿਲੋਮੀਟਰ ਅਤੇ ਸੋਨਮਰਗ ਤੋਂ 15 ਕਿਲੋਮੀਟਰ ਦੂਰ ਹੈ। ਇਹ ਲੱਦਾਖ ਅਤੇ ਕਸ਼ਮੀਰ ਘਾਟੀ ਵਿਚਕਾਰ ਇੱਕ ਮਹੱਤਵਪੂਰਣ ਰਾਹ ਪ੍ਰਦਾਨ ਕਰਦਾ ਹੈ। ਇਹ ਲਗਭਗ 3,528 ਮੀਟਰ (11,575 ਫੁੱਟ) ਦੀ ਉਚਾਈ 'ਤੇ ਚੱਲਦਾ ਹੈ, ਅਤੇ ਸ਼੍ਰੀਨਗਰ-ਲੇਹ ਰਾਸ਼ਟਰੀ ਰਾਜਮਾਰਗ 'ਤੇ ਫੋਟੂ ਲਾ ਤੋਂ ਬਾਅਦ ਦੂਜਾ ਸਭ ਤੋਂ ਉੱਚਾ ਦਰਰਾ ਹੈ। ਇਹ ਅਕਸਰ ਸਰਦੀਆਂ ਵਿੱਚ ਬੰਦ ਰਹਿੰਦਾ ਹੈ, ਹਾਲਾਂਕਿ ਬਾਰਡਰ ਰੋਡਜ਼ ਆਰਗੇਨਾਈਜ਼ੇਸ਼ਨ (ਬੀਆਰਓ) ਸਰਦੀਆਂ ਵਿੱਚ ਲੰਬੇ ਸਮੇਂ ਤੱਕ ਆਵਾਜਾਈ ਨੂੰ ਵਧਾਉਣ ਲਈ ਕੰਮ ਕਰ ਰਿਹਾ ਹੈ। ਬੀਕਨ ਫੋਰਸ ਯੂਨਿਟ ਅਤੇ ਬੀਆਰਓ ਦੀ ਵਿਜੇਕ ਫੋਰਸ ਯੂਨਿਟ ਸਰਦੀਆਂ ਦੌਰਾਨ ਸੜਕ ਦੀ ਸਫਾਈ ਅਤੇ ਰੱਖ-ਰਖਾਅ ਲਈ ਜ਼ਿੰਮੇਵਾਰ ਹਨ।ਜ਼ੋਜੀ-ਲਾ ਸੁਰੰਗ ਪ੍ਰੋਜੈਕਟ ਨੂੰ ਜਨਵਰੀ 2018 ਵਿੱਚ ਸਰਕਾਰ ਦੁਆਰਾ ਮਨਜ਼ੂਰੀ ਦਿੱਤੀ ਗਈ ਸੀ। ਨਿਰਮਾਣ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਮਈ 2018 ਵਿੱਚ ਕੀਤਾ ਗਿਆ ਸੀ। 14 ਕਿਲੋਮੀਟਰ ਲੰਬੀ ਸੁਰੰਗ ਜ਼ੋਜੀ ਲਾ ਨੂੰ ਪਾਰ ਕਰਨ ਦਾ ਸਮਾਂ 3 ਘੰਟਿਆਂ ਤੋਂ ਘਟਾ ਕੇ ਸਿਰਫ 15 ਮਿੰਟ ਕਰ ਦੇਵੇਗੀ। ਸੁਰੰਗ ਦੀ ਸ਼ੁਰੂਆਤੀ ਲਾਗਤ $930 ਮਿਲੀਅਨ ਹੈ। ਪੂਰਾ ਹੋਣ 'ਤੇ, ਇਹ ਏਸ਼ੀਆ ਦੀ ਸਭ ਤੋਂ ਲੰਬੀ ਦੋ-ਦਿਸ਼ਾ ਵਾਲੀ ਸੁਰੰਗ ਹੋਵੇਗੀ।

[ATTACH=full]22932[/ATTACH]

ਸਰਦੀਆਂ ਵਿੱਚ ਦਰਰੇ ਰਾਹੀਂ ਗੱਡੀ ਚਲਾਉਣ ਦਾ ਮਤਲਬ ਹੈ ਦੋਵੇਂ ਪਾਸੇ ਬਰਫ਼ ਦੀਆਂ ਮੋਟੀਆਂ ਕੰਧਾਂ ਵਿਚਕਾਰ ਗੱਡੀ ਚਲਾਉਣਾ। ਗਰਮੀਆਂ ਵਿੱਚ ਬਰਫ ਨਾ ਹੋਣ ਕਰਕੇ ਇਹ ਰਸਤਾ ਖੁਲ੍ਹਾ ਰਹਿੰਦਾ ਹੈ ਅਤੇ ਆਵਾਜਾਈ ਆਮ ਵਾਂਗ ਹੋ ਜਾਂਦੀ ਹੈ। ਅਸੀਂ ਜਦ ਇਥੋਂ ਦੀ ਗੁਜ਼ਰੇ ਤਾਂ ਸੜਕ ਤੇ ਚਿੱਕੜ ਜ਼ਰੂਰ ਸੀ ਤੇ ਕਾਰ ਸਾਵਧਾਨੀ ਨਾਲ ਚਲਾਉਣੀ ਪੈ ਰਹੀ ਸੀ।

ਕੁਦਰਤ ਦੇ ਵਿਸ਼ਾਲ ਫੈਲਾਅ ਹੋਣ ਰਸਤੇ ਦਾ ਦ੍ਰਿਸ਼ ਬੜਾ ਲੁਭਾਵਣਾ ਸੀ।ਅਗੇ ਸੋਨਮਰਗ ਵਿਚੋਂ ਦੀ ਨਕਲਦੇ ਹੋਏ ਤੇ ਅਮਰਨਾਥ ਨੂੰ ਜਾਣ ਵਾਲਿਆਂ ਦੇ ਟੈਂਟਾ ਦੀ ਲੰਬੀ ਲਾਈਨ ਨੂੰ ਵੇਖਦੇ ਹੋਏ ਅਸੀਂ ਸ੍ਰੀਨਗਰ ਵੱਲ ਵਧੇ।

ਲੇਹ ਅਤੇ ਕਾਰਗਿਲ ਦਾ ਦੌਰਾ ਕਰਨ ਤੋਂ ਬਾਅਦ ਅਸੀਂ ਰਾਤ ਨੂੰ ਸ੍ਰੀਨਗਰ ਦੇ ਗੁਰਦੁਆਰਾ ਛੇਵੀਂ ਪਾਤਸ਼ਾਹੀ ਵਿਖੇ ਪਹੁੰਚੇ ਅਤੇ ਮੱਥਾ ਟੇਕਿਆ। ਗੁਰਦੁਆਰਾ ਛੇਵੀਂ ਪਾਤਸ਼ਾਹੀ ਵਿੱਚ ਸਾਡੇ ਰਹਿਣ ਦਾ ਵਧੀਆਂ ਇੰਤਜ਼ਾਮ ਹੋ ਗਿਆ। ਸਮਾਨ ਟਿਕਾਕੇ ਨਹਾ ਧੋ ਕੇ ਲੰਗਰ ਛਕ ਅਸੀਂ ਅਪਣੇ ਬਿਸਤਰਿਆਂ ਵਿੱਚ ਜਾਂਦਿਆਂ ਹੀ ਗੂੜ੍ਹੀ ਨੀਂਦ ਦੇ ਹਵਾਲੇ ਹੋ ਗਏ। ਦੂਜੇ ਦਿਨ ਸਵੇਰੇ ਉੱਠ ਇਸ਼ਨਾਨ ਪਾਣੀ ਕਰ ਸੀਂ ਅਪਣਾ ਅਗਲਾ ਪ੍ਰੋਗਰਾਮ ਤਹਿ ਕੀਤਾ। ਕਸ਼ਮੀਰ ਦੇ ਗੁਰਦੁਆਰਿਆਂ ਦੇ ਦਰਸ਼ਨ ਕਰਨ ਤੋਂ ਪਹਿਲਾਂ ਸਾਡੀ ਯੋਜਨਾ ਗੁਰਦੁਆਰਾ ਹਰੀ ਪਰਬਤ ਦੇ ਦਰਸ਼ਨ ਨਾਲ ਸ਼ੁਰੂ ਕਰਨ ਦੀ ਸੀ ਜਿਸ ਨੂੰ ਗੁਰੂ ਨਾਨਕ ਦੇਵ ਜੀ ਨੇ ਆਪਣੀ ਤੀਜੀ ਯਾਤਰਾ ਦੌਰਾਨ 1517 ਈਸਵੀ ਵਿੱਚ ਦੇਖਿਆ ਸੀ। ਸਾਨੂੰ ਗੁਰਦੁਆਰਾ ਛੇਵੇਂ ਗੁਰੂ ਤੋਂ ਵੇਰਵੇ ਅਤੇ ਇੱਕ ਗਾਈਡ ਮਿਲਿਆ।

[ATTACH=full]22933[/ATTACH]

ਪਹਾੜੀ ਦੇ ਹੇਠਾਂ ਛੇਵੇਂ ਗੁਰੂ ਜੀ ਦਾ ਸ੍ਰੀਨਗਰ ਵਿੱਚ ਦਾ ਗੁਰਦੁਆਰਾ

ਗਿਆਨੀ ਗਿਆਨ ਸਿੰਘ ਦੀ ਪੁਸਤਕ ਤਵਾਰੀਖ ਗੁਰੂ ਖਾਲਸਾ ਭਾਗ 1 ਗੁਰੂ 1 (1880 ਆਰ 1970), ਡਾ: ਸੁਰਿੰਦਰ ਸਿੰਘ ਕੋਹਲੀ ਦੀ ਪੁਸਤਕ (1969), ਗੁਰੂ ਨਾਨਕ ਦੀ ਯਾਤਰਾ ਅਤੇ ਭਾਈ ਧੰਨਾ ਸਿੰਘ ਚਾਹਲ ਪਟਿਆਲਵੀ ਦੁਆਰਾ ਗੁਰ ਤੀਰਥ ਸਾਈਕਲ ਯਾਤਰਾ (2016) ਵਿੱਚ ਦਿੱਤੀ ਜਾਣਕਾਰੀ ਅਨੁਸਾਰ ਗੁਰੂ ਨਾਨਕ ਦੇਵ ਜੀ ਨੇ ਲੇਹ-ਲਦਾਖ ਤੋਂ ਵਾਪਸੀ ਦੌਰਾਨ ਆਪਣੀ ਤੀਜੀ ਯਾਤਰਾ ਦੌਰਾਨ ਹਰੀ ਪਰਬਤ ਆਏ। ਹਰੀ ਪਰਬਤ ਪਹਾੜੀ ਤੋਂ ਸਾਰਾ ਸ਼੍ਰੀਨਗਰ ਵੇਖਿਆਂ ਜਾ ਸਕਦਾ ਹੈ। ਇਸ ਦੇ ਨਾਮ ਬਾਰੇ ਕਈ ਕਿੱਸੇ ਹਨ: ਇੱਕ ਅਜਿਹਾ ਸਭ ਤੋਂ ਪ੍ਰਵਾਨਿਤ ਕਿੱਸਾ ਇਹ ਹੈ ਕਿ ਇਹ ਮਹਾਰਾਜਾ ਰਣਜੀਤ ਸਿੰਘ ਦਾ ਪ੍ਰਸਿੱਧ ਸਿੱਖ ਜਰਨੈਲ ਹਰੀ ਸਿੰਘ ਨਲਵਾ ਸੀ ਜਿਸ ਦੇ ਨਾਮ 'ਤੇ ਹਰੀ ਪਰਬਤ ਰੱਖਿਆ ਗਿਆ ਸੀ। ਇੱਕ ਹੋਰ ਮਿਥਿਹਾਸਕ ਕਿੱਸੇ ਦੇ ਅਨੁਸਾਰ ਇਸਦਾ ਨਾਮ ਇੱਕ ਪੰਛੀ 'ਹਰੀ' (ਕਸ਼ਮੀਰੀ ਭਾਸ਼ਾ ਵਿੱਚ ‘ਹਰੀ’ ਦਾ ਅਰਥ ਹੈ ‘ਪੰਛੀ’) ਦੇ ਨਾਮ ਤੇ ਰੱਖਿਆ ਗਿਆ ਸੀ, ਜਿਸ ਦੀ ਸ਼ਕਲ ਇੱਕ ਦੇਵਤਾ ਸ਼ਾਰਕਾ ਦੇਵੀ ਨੇ ਇਸ ਪਹਾੜੀ ਨੂੰ ਬਣਾਉਣ ਲਈ ਇੱਕ ਵੱਡੀ ਝੀਲ ਨੂੰ ਭਰਨ ਲਈ ਸੁਮੇਰ ਪਰਬਤ ਦਾ ਇੱਕ ਟੁਕੜਾ ਲਿਆ ਕੇ ਰੱਖਿਆ ਸੀ।

[ATTACH=full]22934[/ATTACH]

ਹਰੀ ਪਰਬਤ

ਗੁਰੂ ਨਾਨਕ ਦੇਵ ਜੀ ਲੇਹ ਤੋਂ ਕਾਰਗਿਲ ਅਤੇ ਤੋਸ਼ਾ ਮੈਦਾਨ ਰਾਹੀਂ ਸ੍ਰੀਨਗਰ ਆਏ ਜਿੱਥੇ ਬੈਠ ਕੇ ਵੁਲਰ ਝੀਲ ਦੀ ਸੁੰਦਰਤਾ ਦਾ ਆਨੰਦ ਮਾਣਿਆ ਅਤੇ ਫਿਰ ਹਰੀ ਪਰਬਤ ਚਲੇ ਗਏ। ਉਸ ਸਮੇਂ ਸੁਲਤਾਨ ਮੁਹੰਮਦ ਸ਼ਾਹ ਕਸ਼ਮੀਰ 'ਤੇ ਰਾਜ ਕਰਦਾ ਸੀ। ਉਦੋਂ ਇਸਦਾ ਨਾਮ ਕੋiਹ-ਮਾਰਨ (ਭਾਵ ਸੱਪਾਂ ਦੀ ਪਹਾੜੀ) ਰੱਖਿਆ ਗਿਆ ਸੀ। ਜਦੋਂ ਗੁਰੂ ਨਾਨਕ ਦੇਵ ਜੀ ਇਸ ਸਥਾਨ 'ਤੇ ਗਏ ਤਾਂ ਇਹ ਕਿਲਾ ਮੌਜੂਦ ਨਹੀਂ ਸੀ। ਉਸ ਸਮੇਂ ਪਹਾੜੀ ਦੇ ਆਲੇ-ਦੁਆਲੇ ਆਬਾਦੀ ਸੀ ਵੱਖ-ਵੱਖ ਦੇਵਤਿਆਂ ਦੇ ਬਹੁਤ ਸਾਰੇ ਮੰਦਰ ਸਨ। ਇਹਨਾਂ ਵਿੱਚੋਂ ਬਹੁਤੇ ਮੰਦਰ ਮੁਸਲਮਾਨਾਂ ਦੇ ਰਾਜ ਦੌਰਾਨ ਨਸ਼ਟ ਹੋ ਗਏ ਸਨ ਜੋ ਕਿ ਖਾਲਸਾ ਰਾਜ ਦੌਰਾਨ ਦੁਬਾਰਾ ਬਣਾਏ ਗਏ ਸਨ।

ਗੁਰੂ ਨਾਨਕ ਦੇਵ ਜੀ ਆਪਣੇ ਅਨੋਖੇ ਪਹਿਰਾਵੇ ਵਿਚ ਸਨ ਜਿਸ ਨੇ ਸਥਾਨਕ ਲੋਕਾਂ ਨੂੰ ਖਿੱਚ ਪਾਈ। ਗੁਰੂ ਨਾਨਕ ਦੇਵ ਜੀ ਹਰੀ ਪਰਬਤ ਪਹੁੰਚੇ ਅਤੇ ਵੱਡੀ ਗਿਣਤੀ ਵਿਚ ਲੋਕ ਗੁਰੂ ਨਾਨਕ ਦੇਵ ਜੀ ਬਾਰੇ ਜਾਣਨ ਲਈ ਉਤਾਵਲੇ ਸਨ। ਗੁਰੂ ਨਾਨਕ ਦੇਵ ਜੀ ਨੇ ਹਰੀ ਪਰਬਤ ਵਿਖੇ ਸ਼ਹਿਰ ਦੇ ਨਾਮਵਰ ਪੰਡਿਤਾਂ ਨਾਲ ਵਿਚਾਰ ਵਟਾਂਦਰਾ ਕੀਤਾ। ਗੁਰੂ ਨਾਨਕ ਦੇਵ ਜੀ ਨੇ ਹੇਠ ਲਿਖੇ ਸ਼ਬਦਾਂ ਦਾ ਉਚਾਰਣ ਕੀਤਾ:

ਸਹੰਸਰ ਦਾਨ ਦੇ ਇੰਦ੍ਰü ਰੋਆਇਆ ॥ ਪਰਸ ਰਾਮੁ ਰੋਵੈ ਘਰਿ ਆਇਆ ॥ ਅਜੈ ਸੁ ਰੋਵੈ ਭੀਖਿਆ ਖਾਇ ॥ ਐਸੀ ਦਰਗਹ ਮਿਲੈ ਸਜਾਇ ॥ ਰੋਵੈ ਰਾਮੁ ਨਿਕਾਲਾ ਭਇਆ ॥ ਸੀਤਾ ਲਖਮਣੁ ਵਿਛੁੜਿ ਗਇਆ ॥ ਰੋਵੈ ਦਹਸਿਰੁ ਲੰਕ ਗਵਾਇ ॥ ਜਿਨਿ ਸੀਤਾ ਆਦੀ ਡਉਰੂ ਵਾਇ ॥ ਰੋਵਹਿ ਪਾਂਡਹ ਭਏ ਮਜੂਰ ॥ ਜਿਨ ਕੈ ਸੁਆਮੀ ਰਹਤ ਹਦੂਰਿ ॥ ਰੋਵੈ ਜਨਮੇਜਾ ਖੁਇ ਗਇਆ ॥ ਏਕੀ ਕਾਰਣਿ ਪਾਪੀ ਭਇਆ ॥ ਰੋਵਹਿ ਸੇਖ ਮਸਾਇਕ ਪੀਰ ॥ ਅੰਤਿ ਕਾਲਿ ਮਤੁ ਲਾਗੈ ਭੀੜ ॥ ਰੋਵਹਿ ਰਾਜੇ ਕੰਨ ਪੜਾਇ ॥ ਘਰਿ ਘਰਿ ਮਾਗਹਿ ਭੀਖਿਆ ਜਾਇ ॥ ਰੋਵਹਿ ਕਿਰਪਨ ਸੰਚਹਿ ਧਨੁ ਜਾਇ ॥ ਪੰਡਿਤ ਰੋਵਹਿ ਗਿਆਨੁ ਗਵਾਇ ॥ ਬਾਲੀ ਰੋਵੈ ਨਾਹਿ ਭਤਾਰੁ ॥ ਨਾਨਕ ਦੁਖੀਆ ਸਭੁ ਸੰਸਾਰੁ ॥ ਮੰਨੇ ਨਾਉ ਸੋਈ ਜਿਣਿ ਜਾਇ ॥ ਅਉਰੀ ਕਰਮ ਨ ਲੇਖੈ ਲਾਇ ॥ 1 ॥ (SGGS ਸਲੋਕੁ ਮਃ 1, 953)

ਉਪਰੋਕਤ ਬਾਣੀ ਉਨ੍ਹਾਂ ਲਈ ਸੀ ਜੋ ਹਮੇਸ਼ਾ ਨਕਾਰਾਤਮਕ ਮਹਿਸੂਸ ਕਰਦੇ ਹਨ। ਉਨ੍ਹਾਂ ਲਈ ਜੋ ਸਕਾਰਾਤਮਕ ਸੋਚਦੇ ਹਨ ਅਤੇ ਗੁਰੂ ਦੀ ਪਾਲਣਾ ਕਰਦੇ ਹਨ, ਗੁਰੁ ਜੀ ਨੇ ਸ਼ਬਦ ਉਚਾਰਿਆ,

ਮੰਨੈ ਪਾਵਹਿ ਮੋਖੁ ਦੁਆਰੁ ॥ ਮੰਨੈ ਪਰਵਾਰੈ ਸਾਧਾਰੁ ॥ ਮੰਨੈ ਤਰੈ ਤਾਰੇ ਗੁਰੁ ਸਿਖ ॥ ਮੰਨੈ ਨਾਨਕ ਭਵਹਿ ਨ ਭਿਖ ॥ ਐਸਾ ਨਾਮੁ ਨਿਰੰਜਨੁ ਹੋਇ ॥ ਜੇ ਕੋ ਮੰਨਿ ਜਾਣੈ ਮਨਿ ਕੋਇ ॥ 15 ॥ (SGGS, ਪ.3)

ਪਰਮਾਤਮਾ ਦੇ ਨਾਮ ਵਿਚ ਵਿਸ਼ਵਾਸ ਕਰਨ ਵਾਲੇ ਨੂੰ ਮੁਕਤੀ ਦਾ ਦਰਵਾਜ਼ਾ ਮਿਲ ਜਾਂਦਾ ਹੈ। ਪ੍ਰਮਾਤਮਾ ਦੇ ਨਾਮ ਵਿੱਚ ਵਿਸ਼ਵਾਸ ਕਰਨ ਵਾਲੇ ਆਪਣੇ ਪਰਿਵਾਰ ਅਤੇ ਰਿਸ਼ਤੇਦਾਰਾਂ ਨੂੰ ਉੱਚਾ ਚੁੱਕਦੇ ਹਨ ਅਤੇ ਮੁਕਤ ਕਰਦੇ ਹਨ। ਵਫ਼ਾਦਾਰ ਬਚ ਜਾਂਦੇ ਹਨ, ਅਤੇ ਗੁਰਾਂ ਦੇ ਸਿੱਖਾਂ ਨਾਲ ਪਾਰ ਲੰਘ ਜਾਂਦੇ ਹਨ। ਵਫ਼ਾਦਾਰ, ਹੇ ਨਾਨਕ, ਭੀਖ ਮੰਗ ਕੇ ਨਹੀਂ ਭਟਕਦਾ। ਐਸਾ ਪਵਿੱਤਰ ਪ੍ਰਭੂ ਦਾ ਨਾਮ ਹੈ। ਮਨ ਦੀ ਅਜਿਹੀ ਅਵਸਥਾ ਨੂੰ ਕੇਵਲ ਉਹੀ ਜਾਣਦਾ ਹੈ ਜਿਸ ਕੋਲ ਵਿਸ਼ਵਾਸ ਹੈ। (SGGS, ਪ.3)

ਧਰਤੀ ਅਤੇ ਆਕਾਸ਼ ਦੇ ਆਸਰੇ ਦੇ ਸਵਾਲ 'ਤੇ ਉਸ ਨੇ ਉੱਤਰ ਦਿੱਤਾ:

ਹੇਕੋ ਪਾਧਰੁ ਹੇਕੁ ਦਰੁ ਗੁਰ ਪਉੜੀ ਨਿਜ ਥਾਨੁ ॥ ਰੂੜਉ ਠਾਕੁਰੁ ਨਾਨਕਾ ਸਭਿ ਸੁਖ ਸਾਚਉ ਨਾਮੁ ॥ 2 ॥ ਪਉੜੀ ॥ ਆਪੀਨੑੈ ਆਪੁ ਸਾਜਿ ਆਪੁ ਪਛਾਣਿਆ ॥ ਅੰਬਰੁ ਧਰਤਿ ਵਿਛੋੜਿ ਚੰਦੋਆ ਤਾਣਿਆ ॥ ਵਿਣੁ ਥੰਮੑਾ ਗਗਨੁ ਰਹਾਇ ਸਬਦੁ ਨੀਸਾਣਿਆ ॥ ਸੂਰਜੁ ਚੰਦੁ ਉਪਾਇ ਜੋਤਿ ਸਮਾਣਿਆ ॥ ਕੀਏ ਰਾਤਿ ਦਿਨੰਤੁ ਚੋਜ ਵਿਡਾਣਿਆ ॥ ਤੀਰਥ ਧਰਮ ਵੀਚਾਰ ਨਾਵਣ ਪੁਰਬਾਣਿਆ ॥ ਤੁਧੁ ਸਰਿ ਅਵਰੁ ਨ ਕੋਇ ਕਿ ਆਖਿ ਵਖਾਣਿਆ ॥ ਸਚੈ ਤਖਤਿ ਨਿਵਾਸੁ ਹੋਰ ਆਵਣ ਜਾਣਿਆ ॥ 1 ॥ (SGGS, ਮਹਲਾ 1, ਪੰਨਾ 1279)।

ਧਰਤੀ ਦੀ ਉਤਪੱਤੀ ਅਤੇ ਸ੍ਰਿਸ਼ਟੀ ਦੇ ਕ੍ਰਮ ਤੋਂ ਪਹਿਲਾਂ ਦੀ ਸਥਿਤੀ ਬਾਰੇ ਪੁੱਛਣ 'ਤੇ ਉਨ੍ਹਾਂ ਨੇ ਮਾਰੂ ਰਾਗ iੱਚ ਸ਼ਬਦ ਉਚਾਰਿਆ

ਅਰਬਦ ਨਰਬਦ ਧੁੰਧੂਕਾਰਾ ॥ ਧਰਣਿ ਨ ਗਗਨਾ ਹੁਕਮੁ ਅਪਾਰਾ ॥ ਨਾ ਦਿਨੁ ਰੈਨਿ ਨ ਚੰਦੁ ਨ ਸੂਰਜੁ ਸੁੰਨ ਸਮਾਧਿ ਲਗਾਇਦਾ ॥ 1 ॥ ਖਾਣੀ ਨ ਬਾਣੀ ਪਉਣ ਨ ਪਾਣੀ ॥ ਓਪਤਿ ਖਪਤਿ ਨ ਆਵਣ ਜਾਣੀ ॥ ਖੰਡ ਪਤਾਲ ਸਪਤ ਨਹੀ ਸਾਗਰ ਨਦੀ ਨ ਨੀਰੁ ਵਹਾਇਦਾ ॥ 2 ॥ (SGGS ਮਾਰੂ ਮਹਲਾ 1, 1035)

ਇਹ ਬਾਣੀ ਅਤੇ ਗੁਰੂ ਨਾਨਕ ਦੇਵ ਜੀ ਦੀ ਵਿਆਖਿਆ ਮਨਮੋਹਕ ਸੀ। ਸਾਰੇ ਮੌਜੂਦ ਗੁਰੂ ਜੀ ਦੇ ਸਿੱਖ ਬਣ ਗਏ। ਭਾਵੇਂ ਉਨ੍ਹਾਂ ਨੇ ਆਪਣੀ ਪੰਡਤ ਜਾਤ ਬਣਾਈ ਰੱਖੀ ਪਰ ਉਹ ਆਪਣੇ ਆਪ ਨੂੰ ਗੁਰੂ ਦੇ ਸਿੱਖ ਅਖਵਾਉਂਦੇ ਸਨ। ਇਸ ਅਸਥਾਨ ਤੋਂ ਗੁਰੂ ਨਾਨਕ ਦੇਵ ਜੀ ਹਰੀ ਬਨ ਗਏ, ਅਤੇ ਹਰੀਪੁਰ ਤੋਂ 20 ਕਿਲੋਮੀਟਰ ਦੂਰ ਹੈ।

ਬਾਦਸ਼ਾਹ ਅਕਬਰ ਨੇ 12 ਸਾਲਾਂ ਵਿੱਚ ਇਸ ਪਹਾੜੀ ਦੇ ਆਲੇ-ਦੁਆਲੇ ਇੱਕ ਕਿਲ੍ਹਾ ਬਣਵਾਇਆ ਅਤੇ ਸ਼ੁਰੂ ਵਿੱਚ ਆਪਣੇ ਖਜ਼ਾਨੇ ਵਿੱਚੋਂ ਲਗਭਗ 1 ਕਰੋੜ (10 ਮਿਲੀਅਨ) ਰੁਪਏ ਖਰਚ ਕੀਤੇ ਅਤੇ ਬਾਕੀ ਬਚਿਆ ਉਸਨੇ ਕਸ਼ਮੀਰ ਤੋਂ ਇਕੱਠਾ ਕੀਤਾ।

[ATTACH=full]22935[/ATTACH]

ਹਰੀ ਪਰਬਤ ਦਾ ਕਿਲਾ

ਜਦੋਂ ਅਕਬਰ ਦੇ ਜਨਰਲ ਅਤਾ ਖਾਨ ਕਿਲ੍ਹੇ ਦੀ ਉਸਾਰੀ ਕਰਵਾ ਰਹੇ ਸਨ ਤਾਂ ਉਸ ਨੇ ਉਸ ਥਾਂ ਦੀ ਨਿਸ਼ਾਨਦੇਹੀ ਕੀਤੀ ਜਿੱਥੇ ਗੁਰੂ ਨਾਨਕ ਦੇਵ ਜੀ ਬੈਠੇ ਸਨ ਅਤੇ ਇੱਕ ਥੜ੍ਹਾ ਬਣਾਇਆ ਜਿਸ ਨੂੰ ' ਥੜ੍ਹਾ ਸਾਹਿਬ' ਕਿਹਾ ਜਾਂਦਾ ਸੀ। ਛੇਵੇਂ ਗੁਰੂ ਜੋ ਬਾਦਸ਼ਾਹ ਜਹਾਂਗੀਰ ਦੇ ਨਾਲ ਸ੍ਰੀਨਗਰ ਗਏ ਸਨ, ਨੇ ਇਸ ਸਥਾਨ 'ਤੇ ਇਕ ਛੋਟਾ ਜਿਹਾ ਗੁਰਦੁਆਰਾ ਬਣਵਾਇਆ ਸੀ। ਬਾਅਦ ਵਿੱਚ ਗੁਰਦੁਆਰੇ ਦੇ ਅੱਗੇ ਇੱਕ ਮੰਦਰ ਵੀ ਬਣਾਇਆ ਗਿਆ। ਇਨ੍ਹਾਂ ਦੋਹਾਂ ਦਾ ਪ੍ਰਬੰਧ ਇਕ ਪੰਡਿਤ ਨੇ ਕੀਤਾ ਸੀ।

[ATTACH=full]22936[/ATTACH]

[ATTACH=full]22937[/ATTACH]

(ਉ) ਮੰਦਿਰ ਦੇ ਸਾਹਮਣੇ ਗੁਰਦੁਆਰਾ ਝੰਡਾ (ਅ) ਮੰਦਰ ਦੇ ਪਿੱਛੇ ਗੁਰਦੁਆਰਾ ਇਮਾਰਤ।

ਗੁਰੁ ਹਰਗੋਬਿੰਦ ਸਾਹਿਬ ਨੇ ਭਾਈ ਬੰਨੋ ਦੇ ਹੱਥ-ਲਿਖਤ ਦੀ ਇੱਕ ਕਾਪੀ ਸਥਾਨਕ ਪੰਡਿਤਾਂ ਤੋਂ ਪ੍ਰਾਪਤ ਕੀਤੀ ਅਤੇ ਇਸ ਨੂੰ ਗੁਰਦੁਆਰੇ ਵਿੱਚ ਸਥਾਪਿਤ ਕੀਤਾ। ਇਹ ਕਸ਼ਮੀਰੀ ਸਿੱਖ ਨੇ ਇੱਕ ਕਸ਼ਮੀਰੀ ਕਾਗਜ਼ ਉੱਤੇ ਲਿਖਿਆ ਸੀ। ਕਸ਼ਮੀਰ ਦੇ ਇੱਕ ਸਥਾਨਕ ਪੰਡਤ ਨੂੰ ਗੁਰਦੁਆਰੇ ਦਾ ਪੁਜਾਰੀ ਬਣਾਇਆ ਗਿਆ। ਆਦਿ ਗ੍ਰੰਥ ਦੀ ਨਿਯਮਿਤ ਵਿਆਖਿਆ ਹੁੰਦੀ ਸੀ ਜਿਸ ਵਿਚ ਗੁਰੂ ਹਰਗੋਬਿੰਦ ਸਾਹਿਬ ਹਾਜ਼ਰ ਸਨ ਅਤੇ ਇੱਥੋਂ ਤੱਕ ਕਿ ਬਾਦਸ਼ਾਹ ਜਹਾਂਗੀਰ ਵੀ ਸੰਗਤਾਂ ਨੂੰ ਗੁਰਬਾਣੀ ਸੁਣਨ ਲਈ ਹਾਜ਼ਰ ਹੁੰਦੇ ਸਨ। ਉਸ ਨੇ ਗੁਰਦੁਆਰੇ ਦੀ ਸੇਵਾ ਸੰਭਾਲ ਲਈ 4 ਪਿੰਡ ਅਲਾਟ ਕੀਤੇ। ਇਹ ਪਿੰਡ ਜ਼ਕੂਰਨ ਖੇਤਰ ਵਿੱਚ ਸਨ; ਇਲਾਕੇ ਟੇਲਾਰ ਵਿੱਚ ਗੁਲਾਬ ਬਾਗ, ਖੇਤਰ ਮੀਰ ਬੇਰੀ ਵਿੱਚ ਗੁਰੂਪੁਰਾ ਅਤੇ ਤਹਿਸੀਲ ਕੁਲਗਾਂਵ ਵਿੱਚ ਕੋਡਰਾਂਗ। ਹਾਲਾਂਕਿ ਇਹ ਸਾਰੇ ਪਿੰਡਾਂ ਨੂੰ ਬਾਅਦ ਵਿੱਚ ਰਾਜਾ ਗੁਲਾਬ ਸਿੰਘ ਦੁਆਰਾ ਜ਼ਬਤ ਕਰ ਲਿਆ ਗਿਆ ਸੀ, ਜਿਸਨੇ ਅੰਗਰੇਜ਼ਾਂ ਤੋਂ ਕਸ਼ਮੀਰ ਖਰੀਦਣ ਲਈ ਛੇੜਛਾੜ ਕੀਤੀ ਸੀ ਜਦੋਂ ਖਾਲਸਾ ਰਾਜ ਅੰਗਰੇਜ਼ਾਂ ਨਾਲ ਆਪਣੀ ਆਖਰੀ ਲੜਾਈ ਵਿੱਚ ਹਾਰ ਗਿਆ ਸੀ ਅਤੇ ਮਹਾਰਾਜਾ ਦਲੀਪ ਸਿੰਘ ਤੋਂ ਗੱਦੀ ਹਥਿਆ ਲਈ ਗਈ ਸੀ। ਰਾਜਾ ਗੁਲਾਬ ਸਿੰਘ ਮੂਲ ਰੂਪ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਵਿੱਚ ਇੱਕ ਮਾਮੂਲੀ ਕਰਮਚਾਰੀ ਸੀ, ਜਿਸਨੇ ਮਹਾਰਾਜਾ ਰਣਜੀਤ ਸਿੰਘ ਦੀ ਦੌਲਤ ਚੋਰੀ ਕੀਤੀ ਸੀ ਜਿਸ ਨਾਲ ਉਸਨੇ ਕਸ਼ਮੀਰ ਖਰੀਦਿਆ ਸੀ। ਮਹਾਰਾਜਾ ਰਣਜੀਤ ਸਿੰਘ ਦੇ ਖਾਲਸਾ ਰਾਜ ਦੌਰਾਨ ਇਸ ਦਾ ਨਾਂ ਹਰੀ ਪਰਬਤ ਰੱਖਿਆ ਗਿਆ ਸੀ ਜੋ ਹੁਣ ਪ੍ਰਚਲਿਤ ਹੈ।

ਹਾਲਾਂਕਿ ਕਿਲ੍ਹੇ ਵਿੱਚ ਗੁਰਦੁਆਰੇ ਦੀ ਇਮਾਰਤ ਕਾਫ਼ੀ ਜ਼ਰਜ਼ਰ ਹਾਲਤ ਵਿੱਚ ਹੈ ਅਤੇ ਗੁਰਦੁਆਰੇ ਤੱਕ ਪਹੁੰਚਣ ਵਿੱਚ ਮਦਦ ਕਰਨ ਲਈ ਇੱਕ ਗਾਈਡ ਦੀ ਲੋੜ ਹੈ। ਗੁਰਦੁਆਰਾ ਹਰੀ ਪਰਬਤ ਬਾਰੇ ਵੇਰਵੇ ਸ੍ਰੀ ਨਗਰ ਦੇ ਸਭ ਤੋਂ ਪ੍ਰਮੁੱਖ ਅਤੇ ਪ੍ਰਸਿੱਧ ਗੁਰਦੁਆਰਾ ਸਾਹਿਬ ਛੇਵੀਂ ਪਾਤਸ਼ਾਹੀ ਤੋਂ ਪ੍ਰਾਪਤ ਕੀਤੇ ਜਾ ਸਕਦੇ ਹਨ। ਹਰੀ ਪਰਬਤ ਗੁਰਦੁਆਰਾ ਇਸ ਗੁਰਦੁਆਰੇ ਤੋਂ ਲਗਭਗ 3 ਕਿਲੋਮੀਟਰ ਦੀ ਦੂਰੀ 'ਤੇ ਹੈ ਪਰ ਇਸ ਨੂੰ ਗੁਰਦੁਆਰੇ ਤੱਕ ਚੜ੍ਹਨ ਲਈ ਮੁਸ਼ਕਤ ਕਰਨੀ ਪੈਂਦੀ ਹੈ।

[ATTACH=full]22938[/ATTACH]

ਹਰੀ ਪਰਬਤ ਦੇ ਕਿਲੇ ਵਿੱਚ ਗੁਰਦੁਆਰਾ ਗੁਰੂ ਨਾਨਕ ਦੇਵ ਜੀ

ਗੁਰਦੁਆਰੇ ਦੀ ਇਮਾਰਤ ਅਤੇ ਰਹਿਤ ਮਰਯਾਦਾ ਨੂੰ ਬਚਾਉਣ ਦੀ ਸਖ਼ਤ ਲੋੜ ਹੈ। ਅਣਗੌਲਿਆ, ਇਹ ਕਿਸੇ ਵੀ ਦਿਨ ਡਿੱਗ ਸਕਦਾ ਹੈ. । ਹਰੀ ਪਰਬਤ ਦੇ ਗੁਰਦੁਆਰੇ ਦੀ ਤਰਾਸਦੀ ਇਹ ਹੈ ਕਿ ਇਸ ਦੀ ਕਦੇ ਵੀ ਸਾਂਭ-ਸੰਭਾਲ ਨਹੀਂ ਕੀਤੀ ਗਈ। ਗੁਰਦੁਆਰੇ ਦੀ ਦੇਖ-ਭਾਲ ਪਹਿਲਾਂ ਪੰਡਤਾਂ ਦੁਆਰਾ ਕੀਤੀ ਜਾਂਦੀ ਸੀ ਅਤੇ ਆਮਦਨ ਜਹਾਂਗੀਰ ਦੁਆਰਾ ਗੁਰਦੁਆਰੇ ਨੂੰ ਦਿੱਤੇ ਗਏ ਚਾਰ ਪਿੰਡਾਂ ਤੋਂ ਹੁੰਦੀ ਸੀ। ਇਹ ਖਾਲਸਾ ਰਾਜ ਦੌਰਾਨ ਜਾਰੀ ਰਹੇ, ਹਾਲਾਂਕਿ ਜਦੋਂ ਗੁਲਾਬ ਸਿੰਘ ਨੇ ਕਸ਼ਮੀਰ ਨੂੰ ਅੰਗਰੇਜ਼ਾਂ ਤੋਂ ਖਰੀਦ ਲਿਆ, ਤਾਂ ਉਸਨੇ ਕਸ਼ਮੀਰ ਦੇ ਬਹੁਤੇ ਗੁਰਦੁਆਰੇ ਤਬਾਹ ਕਰਵਾ ਦਿੱਤੇ ਅਤੇ ਸਾਰੇ ਜੁੜੇ ਪਿੰਡਾਂ ਵਿੱਚੋਂ ਆਉਂਦੀ ਆਮਦਨੀ ਨੂੰ ਰੋਕ ਦਿੱਤਾ। ਰੁਪਏ ਦੇ ਰੂਪ ਵਿਚ ਕੁਝ ਰਕਮ ਦੀ ਵੀ ਇਜਾਜ਼ਤ ਸੀ, ਪਰ ਗੁਰਦੁਆਰੇ ਦੀ ਨਵੀਂ ਸ਼ਕਲ ਇਕ ਮੰਦਰ ਦੀ ਸੀ। ਪੁਰਾਤਨ ਗੁਰੂ ਗ੍ਰੰਥ ਸਾਹਿਬ ਬਹੁਤ ਪੁਰਾਣਾ ਹੋ ਚੁੱਕਾ ਹੈ ਇਸ ਲਈ ਬਦਲਣਾ ਪਿਆ। ਗੁਰਦੁਆਰਿਆਂ ਦੇ ਪੁਜਾਰੀ ਪੰਡਿਤ ਸਨ। ਗੁਰਦੁਆਰੇ ਨੂੰ ਬੰਦ ਕਰਕੇ ਉਸਾਰੇ ਗਏ ਮੰਦਰ ਨੂੰ ਤਰਜੀਹ ਦਿੱਤੀ ਗਈ। ਇੱਥੋਂ ਤੱਕ ਕਿ ਮੰਦਿਰ ਦਾ ਵਾਧੂ ਸਾਮਾਨ ਵੀ ਗੁਰਦੁਆਰਾ ਸਾਹਿਬ ਦੇ ਕਮਰੇ ਵਿੱਚ ਸੁੱਟ ਦਿੱਤਾ ਗਿਆ ਜੋ ਕਿ ਸਿਰਫ਼ 10ਣ8 ਫੁੱਟ ਸੀ। ਇਹ ਅੱਜ ਤੱਕ ਕਾਇਮ ਹੈ ਅਤੇ ਹੁਣ ਖਸਤਾ ਹਾਲਤ ਵਿੱਚ ਹੈ। ਜਦੋਂ ਅਸੀਂ ਇਸ ਗੁਰਦੁਆਰੇ ਵਿੱਚ ਪਹੁੰਚੇ ਤਾਂ ਇਹ ਇੱਕ ਛੋਟੇ ਜਿਹੇ ਗੰਦੇ ਕਮਰੇ ਵਿੱਚ ਸੀ। ਗੁਰਦੁਆਰੇ ਦੀ ਦੇਖ-ਰੇਖ ਸੀਆਰਪੀਐਫ ਕਰ ਰਹੀ ਸੀ ਅਤੇ ਇੱਕ ਸਿੱਖ ਸਿਪਾਹੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਚੰਗੀ ਤਰ੍ਹਾਂ ਪੜ੍ਹਨਾ ਵੀ ਨਹੀਂ ਸੀ ਜਾਣਦਾ ਅਤੇ ਦਾੜ੍ਹੀ ਕੱਟਦਾ ਹੈ, ਗੁਰਦੁਆਰੇ ਦੀ ਦੇਖਭਾਲ ਕਰ ਰਿਹਾ ਹੈ। ਇਸ ਵਿੱਚ ਜਾਣਾ ਵੀ ਮੁਫਤ ਨਹੀਂ ਹੈ। ਕਿਲ੍ਹੇ ਦੇ ਮੁੱਖ ਦਰਵਾਜ਼ੇ 'ਤੇ ਜੰਮੂ-ਕਸ਼ਮੀਰ ਦੇ ਸੈਰ-ਸਪਾਟਾ ਵਿਭਾਗ ਤੋਂ 50/- ਰੁਪਏ ਦੀ ਟਿਕਟ ਖਰੀਦਣੀ ਪੈਂਦੀ ਹੈ। ਗੁਰਦੁਆਰੇ ਦੀ ਸਾਂਭ ਸਂਭਾਲ ਦੀ ਬਹੁਤ ਲੋੜ ਹੈ ਜਿਸਨੂੰ ਸਬੰਧਤ ਸਿੱਖ ਜਥੇਬੰਦੀਆਂ ਨੂੰ ਅੱਗੇ ਆ ਕੇ ਇਹ ਕਾਰਜ ਕਰਨਾ ਚਾਹੀਦਾ ਹੈ।

[QUOTE="dalvinder45, post: 225408, member: 26009"] [CENTER][B]ਗੁਰਦੁਆਰਾ ਗੁਰੂ ਨਾਨਕ ਦੇਵ ਜੀ, ਹਰੀ ਪਰਬਤ, ਸ੍ਰੀ ਨਗਰ[/B][/CENTER] [JUSTIFY]ਕਾਰਗਿਲ ਵਿੱਚ ਸਾਡਾ ਟਿਕਾਣਾ ਇੱਕ ਫੌਜੀ ਅਫਸਰ ਮੈਸ ਵਿੱਚ ਹੋ ਗਿਆ ਜਿੱਥੇ ਸਾਡੀ ਰਾਤ ਬਹੁਤ ਵਧੀਆ ਕੱਟੀ ਅਤੇ ਪਹਾੜਾਂ ਦੇ ਸਫਰ ਦਾ ਥਕੇਵਾਂ ਵੀ ਉੱਤਰ ਗਿਆ ਪਰ ਇੱਕ ਘਟਨਾ ਨੇ ਸਾਨੂੰ ਕਫੀ ਵਿਚਲਿਤ ਕੀਤਾ। ਜਿਸ ਕਮਰੇ ਵਿੱਚ ਸਾਡਾ ਡਰਾਈਵਰ ਅਤੇ ਕੈਮਰਾਮੈਨ ਰੁਕੇ ਹੋਏ ਸਨ ਜਾਣ ਵੇਲੇ ਮੈਸ ਹਵਲਦਾਰ ਨੇ ਉਸ ਕਮਰੇ ਵਿੱਚ ਕਮੋਡ ਟੁੱਟੀ ਹੋਣ ਕਕੇ ਵਾਹਵਾ ਬਿੱਲ ਬਣਾ ਦਿਤਾ। ਡਰਾਈਵਰ ਅਤੇ ਕੈਮਰਾਮੈਨ ਦੋਨਾਂ ਨੇ ਆਖਿਆ ਕਿ ਇਹ ਕਮੋਡ ਤਾਂ ਪਹਿਲਾਂ ਤੋਂ ਹੀ ਟੁੱਟੀ ਹੋਈ ਸੀ ਪਰ ਮੈਸ ਹਵਲਦਾਰ ਇਸ ਗੱਲ ਤੇ ਅੜਿਗ ਸੀ ਕਿ ਜਦ ਇਹ ਕਮਰਾ ਦਿੱਤਾ ਸੀ ਤਾਂ ਸਾਰਾ ਕੁੱਝ ਸਹੀ ਸਲਾਮਤ ਸੀ।ਗੱਲ ਵਧਦੀ ਦੇਖ ਆਖਿਰ ਸਾਨੂੰ ਇਹ ਵਾਧੂ ਬਿੱਲ ਦੀ ਪੇਮੈਂਟ ਕਰਨ ਬਿਨਾ ਕੋਈ ਹੋਰ ਚਾਰਾ ਨਾ ਹੁੰਦਾ ਵੇਖ ਅਸੀਂ ਪੇਮੈਂਟ ਕਰ ਸੀ ਓ ਸਾਹਿਬ ਦਾ ਸ਼ੁਕਰ ਅਦਾ ਕਰਕੇ ਅਪਣੇ ਅਗਲੇ ਰਸਤੇ ਤੇ ਚਾਲੇ ਪਾਏ।[/JUSTIFY] [ATTACH type="full"]22930[/ATTACH] [B] ਕਾਰਗਿਲ ਤੋਂ ਸ੍ਰੀਨਗਰ ਦਾ ਰਸਤਾ[/B] ਦਰਾਸ ਬੜੀ ਠੌਢੀ ਥਾਂ ਹੈ ਤੇ ਠੌਢ ਨੂੰ ਰੋਕਣ ਲਈ ਅਸੀਂ ਇੱਕ ਚਾਹ ਦੀ ਦੁਕਾਮ ਅੱਗੇ ਰੁਕੇ ਤਾਂ ਮੈਨੁੰ ਮੇਰੇ ਦੋਸਤ ਮੇਜਰ ਸੰਘੇੜਾ ਦਾ ਬੇਟਾ ਕਰਨਲ ਸੰਘੇੜਾ ਮਿਲ ਗਿਆ ਜੋ ਅਪਣੀ ਯੂਨਿਟ ਨੂੰ ਲੇਹ ਵੱਲ ਲੈ ਕੇ ਜਾ ਰਿਹਾ ਸੀ । ਅਸੀਂ ਮਿਲ ਕੇ ਸੜਕ ਕਿਨਾਰੇ ਦੀ ਦਕਾਨ ਤੋਂ ਚਾਹ ਪੀਤੀ ਤੇ ਅਪਣੀਆਂ ਪੁਰਾਣੀਆਂ ਬੀਤੀਆਂ ਸਾਂਝੀਆਂ ਕੀਤੀਆਂ ਤੇ ਆਪਣੇ ਪਰਿਵਾਰਾਂ ਦਾ ਹਾਲ ਚਾਲ ਬਾਰੇ ਜਾਣਿਆਂ। ਮੇਰੇ ਦੋਸਤ ੳੇੁਸਦੇ ਪਾਪਾ ਸੰਘੇੜਾ ਦਾ ਲੰਬੀ ਬਿਮਾਰੀ ਕਾਰਨ ਦੇਹਾਂਤ ਹੋ ਗਿਆ ਸੀ ਤੇ ਉਸਦੀ ਭੈਣ ਇੱਕ ਆਰਮੀ ਅਫਸਰ ਨਾਲ ਵਿਆਹੀ ਗਈ ਸੀ। ਉਸਦੀ ਮਾਤਾ ਇੱਕਲੀ ਜਲੰਧਰ ਵਿੱਚ ਰਹਿ ਰਹੀ ਸੀ। ਉਸ ਦੀ ਮਾਤਾ ਦੀ ਖਬਰਸਾਰ ਲੈਣ ਦਾ ਵਾਅਦਾ ਕਰਕੇ ਅਸੀਂ ਅਪਣੇ ਪਤੇ ਤੇ ਫੋਨ ਨੰਬਰ ਲੈ ਕੇ ਅਪਣ ਅਪਣੇ ਰਹਾਂ ਤੇ ਅੱਗੇ ਵਧੇ। [B]ਜ਼ੋਜੀਲਾ ਦਰਰਾ[/B] [ATTACH type="full"]22931[/ATTACH] ਜ਼ੋਜੀ ਲਾ ਹਿਮਾਲਿਆ ਦਾ ਇੱਕ ਉੱਚਾ ਪਹਾੜੀ ਦਰਾ ਹੈ। ਇਹ, ਭਾਰਤੀ ਕੇਂਦਰ ਸ਼ਾਸਤ ਪ੍ਰਦੇਸ਼ ਲੱਦਾਖ ਦੇ ਕਾਰਗਿਲ ਜ਼ਿਲ੍ਹੇ ਵਿੱਚ ਹੈ। ਦਰਾਸ ਉਪ-ਮੰਡਲ ਵਿੱਚ ਸਥਿਤ, ਇਹ ਪਾਸ ਕਸ਼ਮੀਰ ਘਾਟੀ ਨੂੰ ਇਸਦੇ ਪੱਛਮ ਵੱਲ ਦਰਾਸ ਅਤੇ ਸਰੂ ਘਾਟੀਆਂ ਨਾਲ ਇਸਦੇ ਉੱਤਰ-ਪੂਰਬ ਵਿੱਚ ਅਤੇ ਸਿੰਧੂ ਘਾਟੀ ਨੂੰ ਹੋਰ ਪੂਰਬ ਵਿੱਚ ਜੋੜਦਾ ਹੈ। ਹਿਮਾਲਿਆ ਪਰਬਤ ਲੜੀ ਦੇ ਪੱਛਮੀ ਹਿੱਸੇ ਵਿੱਚ ਸ਼੍ਰੀਨਗਰ ਅਤੇ ਲੇਹ ਦੇ ਵਿਚਕਾਰ ਰਾਸ਼ਟਰੀ ਰਾਜਮਾਰਗ ਨੇਸ਼ਨਲ ਹਾਈਵੇ 1, ਤੇ ਜ਼ੋਜੀਲਾ ਦਰਰਾ ਹੈ। 2022 ਦੇ ਅਖੀਰ ਤੱਕ, ਭਾਰੀ ਬਰਫ਼ਬਾਰੀ ਕਾਰਨ ਮੌਸਮੀ ਸੜਕੀ ਰੁਕਾਵਟਾਂ ਨੂੰ ਘੱਟ ਕਰਨ ਲਈ ਇੱਕ ਹਰ-ਮੌਸਮ ਵਾਲੀ ਜ਼ੋਜੀ-ਲਾ ਪਹਾੜੀ ਥੱਲੇ ਦੀ ਇਕ ਸੁਰੰਗ ਉਸਾਰੀ ਅਧੀਨ ਹੈ। ਕੁਝ ਸਰੋਤਾਂ ਦੇ ਅਨੁਸਾਰ, ਜ਼ੋਜੀ ਲਾ ਦਾ ਅਰਥ ਹੈ "ਬਰਫ਼ਬਾਰੀ ਦਾ ਪਹਾੜੀ ਦਰਰਾ"।ਸਥਾਨਕ ਲੋਕਾਂ ਵਿੱਚ ਮੌਖਿਕ ਪਰੰਪਰਾ ਦੇ ਅਧਾਰ ਤੇ ਜ਼ੋਜੀ ਤਿੱਬਤ ਦੇ ਚਾਰ ਮੌਸਮਾਂ ਦੀ ਦੇਵੀ ਡੂ-ਜ਼ੀ-ਲਾ ਨੂੰ ਦਰਸਾਉਂਦਾ ਹੈ। ਡੂ-ਜ਼ੀ-ਲਹਾ-ਮੋ ਦੰਤਕਥਾ ਉਸ ਦਾ ਵਰਣਨ ਨਰੋਪਾ ਦੀ ਪਤਨੀ ਵਜੋਂ ਕੀਤ ਜਾਂਦਾ ਹੈ। ਯੁਗਾਂ ਦੇ ਦੌਰਾਨ, ਉਸਦਾ ਨਾਮ ਜ਼ੋਜਿਲਾ ਵਿੱਚ ਬਦਲ ਗਿਆ। ਇਸ ਲਈ ਇਸ ਦਰੇ ਨੂੰ "ਜ਼ੋਜਿ ਲਾ ਦਰਰਾ " ਕਿਹਾ ਜਾਂਦਾ ਹੈ, ਜੋ ਕਿ ਇੱਕ ਗਲਤ ਨਾਮ ਹੈ। ਵੈਸੇ ਤਾਂ ਸ਼ਬਦ ਦਰਰਾ ਬੇਲੋੜਾ ਹੈ ਕਿਉਂਕਿ ਤਿੱਬਤੀ, ਲੱਦਾਖੀ, ਅਤੇ ਹਿਮਾਲੀਅਨ ਖੇਤਰ ਵਿੱਚ ਬੋਲੀਆਂ ਜਾਣ ਵਾਲੀਆਂ ਕਈ ਹੋਰ ਭਾਸ਼ਾਵਾਂ ਵਿੱਚ "ਲਾ/ਲਾਹ" ਪਿਛੇਤਰ ਦਾ ਅਰਥ ਹੈ ਇੱਕ ਪਹਾੜੀ ਦਰਰਾ। ਪਹਿਲੀ ਕਸ਼ਮੀਰ ਜੰਗ ਦੇ ਦੌਰਾਨ, ਜ਼ੋਜੀ ਲਾ ਨੂੰ ਗਿਲਗਿਤ ਕਬਾਇਲੀਆਂ ਨੇ 1948 ਵਿੱਚ ਲੱਦਾਖ ਉੱਤੇ ਕਬਜ਼ਾ ਕਰਨ ਦੀ ਆਪਣੀ ਮੁਹਿੰਮ ਵਿੱਚ ਕਬਜ਼ਾ ਕਰ ਲਿਆ ਸੀ। 1 ਨਵੰਬਰ ਨੂੰ ਭਾਰਤੀ ਬਲਾਂ ਦੁਆਰਾ ਇੱਕ ਹਮਲੇ ਵਿੱਚ ਇਸ ਦਰਰੇ ਨੂੰ ਮੁੜ ਹਾਸਲ ਕਰ ਲਿਆ ਗਿਆ ਸੀ, ਜਿਸ ਨੇ ਮੁੱਖ ਤੌਰ 'ਤੇ ਭਾਰਤੀ ਬਲਾਂ ਦੁਆਰਾ ਟੈਂਕਾਂ ਦੀ ਹੈਰਾਨੀਜਨਕ ਵਰਤੋਂ ਕਾਰਨ ਆਪਣਾ ਉਦੇਸ਼ ਪ੍ਰਾਪਤ ਕੀਤਾ ਸੀ। ਉਸ ਸਮੇਂ, ਇਹ ਦੁਨੀਆ ਦੀ ਸਭ ਤੋਂ ਉੱਚੀ ਪਹਾੜੀ ਸੀ ਜਿਸ 'ਤੇ ਟੈਂਕਾਂ ਨੇ ਲੜਾਈ ਕੀਤੀ ਸੀ। ਜ਼ੋਜੀ ਲਾ ਸ਼੍ਰੀਨਗਰ ਤੋਂ ਲਗਭਗ 100 ਕਿਲੋਮੀਟਰ ਅਤੇ ਸੋਨਮਰਗ ਤੋਂ 15 ਕਿਲੋਮੀਟਰ ਦੂਰ ਹੈ। ਇਹ ਲੱਦਾਖ ਅਤੇ ਕਸ਼ਮੀਰ ਘਾਟੀ ਵਿਚਕਾਰ ਇੱਕ ਮਹੱਤਵਪੂਰਣ ਰਾਹ ਪ੍ਰਦਾਨ ਕਰਦਾ ਹੈ। ਇਹ ਲਗਭਗ 3,528 ਮੀਟਰ (11,575 ਫੁੱਟ) ਦੀ ਉਚਾਈ 'ਤੇ ਚੱਲਦਾ ਹੈ, ਅਤੇ ਸ਼੍ਰੀਨਗਰ-ਲੇਹ ਰਾਸ਼ਟਰੀ ਰਾਜਮਾਰਗ 'ਤੇ ਫੋਟੂ ਲਾ ਤੋਂ ਬਾਅਦ ਦੂਜਾ ਸਭ ਤੋਂ ਉੱਚਾ ਦਰਰਾ ਹੈ। ਇਹ ਅਕਸਰ ਸਰਦੀਆਂ ਵਿੱਚ ਬੰਦ ਰਹਿੰਦਾ ਹੈ, ਹਾਲਾਂਕਿ ਬਾਰਡਰ ਰੋਡਜ਼ ਆਰਗੇਨਾਈਜ਼ੇਸ਼ਨ (ਬੀਆਰਓ) ਸਰਦੀਆਂ ਵਿੱਚ ਲੰਬੇ ਸਮੇਂ ਤੱਕ ਆਵਾਜਾਈ ਨੂੰ ਵਧਾਉਣ ਲਈ ਕੰਮ ਕਰ ਰਿਹਾ ਹੈ। ਬੀਕਨ ਫੋਰਸ ਯੂਨਿਟ ਅਤੇ ਬੀਆਰਓ ਦੀ ਵਿਜੇਕ ਫੋਰਸ ਯੂਨਿਟ ਸਰਦੀਆਂ ਦੌਰਾਨ ਸੜਕ ਦੀ ਸਫਾਈ ਅਤੇ ਰੱਖ-ਰਖਾਅ ਲਈ ਜ਼ਿੰਮੇਵਾਰ ਹਨ।ਜ਼ੋਜੀ-ਲਾ ਸੁਰੰਗ ਪ੍ਰੋਜੈਕਟ ਨੂੰ ਜਨਵਰੀ 2018 ਵਿੱਚ ਸਰਕਾਰ ਦੁਆਰਾ ਮਨਜ਼ੂਰੀ ਦਿੱਤੀ ਗਈ ਸੀ। ਨਿਰਮਾਣ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਮਈ 2018 ਵਿੱਚ ਕੀਤਾ ਗਿਆ ਸੀ। 14 ਕਿਲੋਮੀਟਰ ਲੰਬੀ ਸੁਰੰਗ ਜ਼ੋਜੀ ਲਾ ਨੂੰ ਪਾਰ ਕਰਨ ਦਾ ਸਮਾਂ 3 ਘੰਟਿਆਂ ਤੋਂ ਘਟਾ ਕੇ ਸਿਰਫ 15 ਮਿੰਟ ਕਰ ਦੇਵੇਗੀ। ਸੁਰੰਗ ਦੀ ਸ਼ੁਰੂਆਤੀ ਲਾਗਤ $930 ਮਿਲੀਅਨ ਹੈ। ਪੂਰਾ ਹੋਣ 'ਤੇ, ਇਹ ਏਸ਼ੀਆ ਦੀ ਸਭ ਤੋਂ ਲੰਬੀ ਦੋ-ਦਿਸ਼ਾ ਵਾਲੀ ਸੁਰੰਗ ਹੋਵੇਗੀ। [ATTACH type="full"]22932[/ATTACH] ਸਰਦੀਆਂ ਵਿੱਚ ਦਰਰੇ ਰਾਹੀਂ ਗੱਡੀ ਚਲਾਉਣ ਦਾ ਮਤਲਬ ਹੈ ਦੋਵੇਂ ਪਾਸੇ ਬਰਫ਼ ਦੀਆਂ ਮੋਟੀਆਂ ਕੰਧਾਂ ਵਿਚਕਾਰ ਗੱਡੀ ਚਲਾਉਣਾ। ਗਰਮੀਆਂ ਵਿੱਚ ਬਰਫ ਨਾ ਹੋਣ ਕਰਕੇ ਇਹ ਰਸਤਾ ਖੁਲ੍ਹਾ ਰਹਿੰਦਾ ਹੈ ਅਤੇ ਆਵਾਜਾਈ ਆਮ ਵਾਂਗ ਹੋ ਜਾਂਦੀ ਹੈ। ਅਸੀਂ ਜਦ ਇਥੋਂ ਦੀ ਗੁਜ਼ਰੇ ਤਾਂ ਸੜਕ ਤੇ ਚਿੱਕੜ ਜ਼ਰੂਰ ਸੀ ਤੇ ਕਾਰ ਸਾਵਧਾਨੀ ਨਾਲ ਚਲਾਉਣੀ ਪੈ ਰਹੀ ਸੀ। ਕੁਦਰਤ ਦੇ ਵਿਸ਼ਾਲ ਫੈਲਾਅ ਹੋਣ ਰਸਤੇ ਦਾ ਦ੍ਰਿਸ਼ ਬੜਾ ਲੁਭਾਵਣਾ ਸੀ।ਅਗੇ ਸੋਨਮਰਗ ਵਿਚੋਂ ਦੀ ਨਕਲਦੇ ਹੋਏ ਤੇ ਅਮਰਨਾਥ ਨੂੰ ਜਾਣ ਵਾਲਿਆਂ ਦੇ ਟੈਂਟਾ ਦੀ ਲੰਬੀ ਲਾਈਨ ਨੂੰ ਵੇਖਦੇ ਹੋਏ ਅਸੀਂ ਸ੍ਰੀਨਗਰ ਵੱਲ ਵਧੇ। ਲੇਹ ਅਤੇ ਕਾਰਗਿਲ ਦਾ ਦੌਰਾ ਕਰਨ ਤੋਂ ਬਾਅਦ ਅਸੀਂ ਰਾਤ ਨੂੰ ਸ੍ਰੀਨਗਰ ਦੇ ਗੁਰਦੁਆਰਾ ਛੇਵੀਂ ਪਾਤਸ਼ਾਹੀ ਵਿਖੇ ਪਹੁੰਚੇ ਅਤੇ ਮੱਥਾ ਟੇਕਿਆ। ਗੁਰਦੁਆਰਾ ਛੇਵੀਂ ਪਾਤਸ਼ਾਹੀ ਵਿੱਚ ਸਾਡੇ ਰਹਿਣ ਦਾ ਵਧੀਆਂ ਇੰਤਜ਼ਾਮ ਹੋ ਗਿਆ। ਸਮਾਨ ਟਿਕਾਕੇ ਨਹਾ ਧੋ ਕੇ ਲੰਗਰ ਛਕ ਅਸੀਂ ਅਪਣੇ ਬਿਸਤਰਿਆਂ ਵਿੱਚ ਜਾਂਦਿਆਂ ਹੀ ਗੂੜ੍ਹੀ ਨੀਂਦ ਦੇ ਹਵਾਲੇ ਹੋ ਗਏ। ਦੂਜੇ ਦਿਨ ਸਵੇਰੇ ਉੱਠ ਇਸ਼ਨਾਨ ਪਾਣੀ ਕਰ ਸੀਂ ਅਪਣਾ ਅਗਲਾ ਪ੍ਰੋਗਰਾਮ ਤਹਿ ਕੀਤਾ। ਕਸ਼ਮੀਰ ਦੇ ਗੁਰਦੁਆਰਿਆਂ ਦੇ ਦਰਸ਼ਨ ਕਰਨ ਤੋਂ ਪਹਿਲਾਂ ਸਾਡੀ ਯੋਜਨਾ ਗੁਰਦੁਆਰਾ ਹਰੀ ਪਰਬਤ ਦੇ ਦਰਸ਼ਨ ਨਾਲ ਸ਼ੁਰੂ ਕਰਨ ਦੀ ਸੀ ਜਿਸ ਨੂੰ ਗੁਰੂ ਨਾਨਕ ਦੇਵ ਜੀ ਨੇ ਆਪਣੀ ਤੀਜੀ ਯਾਤਰਾ ਦੌਰਾਨ 1517 ਈਸਵੀ ਵਿੱਚ ਦੇਖਿਆ ਸੀ। ਸਾਨੂੰ ਗੁਰਦੁਆਰਾ ਛੇਵੇਂ ਗੁਰੂ ਤੋਂ ਵੇਰਵੇ ਅਤੇ ਇੱਕ ਗਾਈਡ ਮਿਲਿਆ। [ATTACH type="full"]22933[/ATTACH] [B] ਪਹਾੜੀ ਦੇ ਹੇਠਾਂ ਛੇਵੇਂ ਗੁਰੂ ਜੀ ਦਾ ਸ੍ਰੀਨਗਰ ਵਿੱਚ ਦਾ ਗੁਰਦੁਆਰਾ[/B] ਗਿਆਨੀ ਗਿਆਨ ਸਿੰਘ ਦੀ ਪੁਸਤਕ ਤਵਾਰੀਖ ਗੁਰੂ ਖਾਲਸਾ ਭਾਗ 1 ਗੁਰੂ 1 (1880 ਆਰ 1970), ਡਾ: ਸੁਰਿੰਦਰ ਸਿੰਘ ਕੋਹਲੀ ਦੀ ਪੁਸਤਕ (1969), ਗੁਰੂ ਨਾਨਕ ਦੀ ਯਾਤਰਾ ਅਤੇ ਭਾਈ ਧੰਨਾ ਸਿੰਘ ਚਾਹਲ ਪਟਿਆਲਵੀ ਦੁਆਰਾ ਗੁਰ ਤੀਰਥ ਸਾਈਕਲ ਯਾਤਰਾ (2016) ਵਿੱਚ ਦਿੱਤੀ ਜਾਣਕਾਰੀ ਅਨੁਸਾਰ ਗੁਰੂ ਨਾਨਕ ਦੇਵ ਜੀ ਨੇ ਲੇਹ-ਲਦਾਖ ਤੋਂ ਵਾਪਸੀ ਦੌਰਾਨ ਆਪਣੀ ਤੀਜੀ ਯਾਤਰਾ ਦੌਰਾਨ ਹਰੀ ਪਰਬਤ ਆਏ। ਹਰੀ ਪਰਬਤ ਪਹਾੜੀ ਤੋਂ ਸਾਰਾ ਸ਼੍ਰੀਨਗਰ ਵੇਖਿਆਂ ਜਾ ਸਕਦਾ ਹੈ। ਇਸ ਦੇ ਨਾਮ ਬਾਰੇ ਕਈ ਕਿੱਸੇ ਹਨ: ਇੱਕ ਅਜਿਹਾ ਸਭ ਤੋਂ ਪ੍ਰਵਾਨਿਤ ਕਿੱਸਾ ਇਹ ਹੈ ਕਿ ਇਹ ਮਹਾਰਾਜਾ ਰਣਜੀਤ ਸਿੰਘ ਦਾ ਪ੍ਰਸਿੱਧ ਸਿੱਖ ਜਰਨੈਲ ਹਰੀ ਸਿੰਘ ਨਲਵਾ ਸੀ ਜਿਸ ਦੇ ਨਾਮ 'ਤੇ ਹਰੀ ਪਰਬਤ ਰੱਖਿਆ ਗਿਆ ਸੀ। ਇੱਕ ਹੋਰ ਮਿਥਿਹਾਸਕ ਕਿੱਸੇ ਦੇ ਅਨੁਸਾਰ ਇਸਦਾ ਨਾਮ ਇੱਕ ਪੰਛੀ 'ਹਰੀ' (ਕਸ਼ਮੀਰੀ ਭਾਸ਼ਾ ਵਿੱਚ ‘ਹਰੀ’ ਦਾ ਅਰਥ ਹੈ ‘ਪੰਛੀ’) ਦੇ ਨਾਮ ਤੇ ਰੱਖਿਆ ਗਿਆ ਸੀ, ਜਿਸ ਦੀ ਸ਼ਕਲ ਇੱਕ ਦੇਵਤਾ ਸ਼ਾਰਕਾ ਦੇਵੀ ਨੇ ਇਸ ਪਹਾੜੀ ਨੂੰ ਬਣਾਉਣ ਲਈ ਇੱਕ ਵੱਡੀ ਝੀਲ ਨੂੰ ਭਰਨ ਲਈ ਸੁਮੇਰ ਪਰਬਤ ਦਾ ਇੱਕ ਟੁਕੜਾ ਲਿਆ ਕੇ ਰੱਖਿਆ ਸੀ। [ATTACH type="full"]22934[/ATTACH] [B] ਹਰੀ ਪਰਬਤ[/B] ਗੁਰੂ ਨਾਨਕ ਦੇਵ ਜੀ ਲੇਹ ਤੋਂ ਕਾਰਗਿਲ ਅਤੇ ਤੋਸ਼ਾ ਮੈਦਾਨ ਰਾਹੀਂ ਸ੍ਰੀਨਗਰ ਆਏ ਜਿੱਥੇ ਬੈਠ ਕੇ ਵੁਲਰ ਝੀਲ ਦੀ ਸੁੰਦਰਤਾ ਦਾ ਆਨੰਦ ਮਾਣਿਆ ਅਤੇ ਫਿਰ ਹਰੀ ਪਰਬਤ ਚਲੇ ਗਏ। ਉਸ ਸਮੇਂ ਸੁਲਤਾਨ ਮੁਹੰਮਦ ਸ਼ਾਹ ਕਸ਼ਮੀਰ 'ਤੇ ਰਾਜ ਕਰਦਾ ਸੀ। ਉਦੋਂ ਇਸਦਾ ਨਾਮ ਕੋiਹ-ਮਾਰਨ (ਭਾਵ ਸੱਪਾਂ ਦੀ ਪਹਾੜੀ) ਰੱਖਿਆ ਗਿਆ ਸੀ। ਜਦੋਂ ਗੁਰੂ ਨਾਨਕ ਦੇਵ ਜੀ ਇਸ ਸਥਾਨ 'ਤੇ ਗਏ ਤਾਂ ਇਹ ਕਿਲਾ ਮੌਜੂਦ ਨਹੀਂ ਸੀ। ਉਸ ਸਮੇਂ ਪਹਾੜੀ ਦੇ ਆਲੇ-ਦੁਆਲੇ ਆਬਾਦੀ ਸੀ ਵੱਖ-ਵੱਖ ਦੇਵਤਿਆਂ ਦੇ ਬਹੁਤ ਸਾਰੇ ਮੰਦਰ ਸਨ। ਇਹਨਾਂ ਵਿੱਚੋਂ ਬਹੁਤੇ ਮੰਦਰ ਮੁਸਲਮਾਨਾਂ ਦੇ ਰਾਜ ਦੌਰਾਨ ਨਸ਼ਟ ਹੋ ਗਏ ਸਨ ਜੋ ਕਿ ਖਾਲਸਾ ਰਾਜ ਦੌਰਾਨ ਦੁਬਾਰਾ ਬਣਾਏ ਗਏ ਸਨ। ਗੁਰੂ ਨਾਨਕ ਦੇਵ ਜੀ ਆਪਣੇ ਅਨੋਖੇ ਪਹਿਰਾਵੇ ਵਿਚ ਸਨ ਜਿਸ ਨੇ ਸਥਾਨਕ ਲੋਕਾਂ ਨੂੰ ਖਿੱਚ ਪਾਈ। ਗੁਰੂ ਨਾਨਕ ਦੇਵ ਜੀ ਹਰੀ ਪਰਬਤ ਪਹੁੰਚੇ ਅਤੇ ਵੱਡੀ ਗਿਣਤੀ ਵਿਚ ਲੋਕ ਗੁਰੂ ਨਾਨਕ ਦੇਵ ਜੀ ਬਾਰੇ ਜਾਣਨ ਲਈ ਉਤਾਵਲੇ ਸਨ। ਗੁਰੂ ਨਾਨਕ ਦੇਵ ਜੀ ਨੇ ਹਰੀ ਪਰਬਤ ਵਿਖੇ ਸ਼ਹਿਰ ਦੇ ਨਾਮਵਰ ਪੰਡਿਤਾਂ ਨਾਲ ਵਿਚਾਰ ਵਟਾਂਦਰਾ ਕੀਤਾ। ਗੁਰੂ ਨਾਨਕ ਦੇਵ ਜੀ ਨੇ ਹੇਠ ਲਿਖੇ ਸ਼ਬਦਾਂ ਦਾ ਉਚਾਰਣ ਕੀਤਾ: ਸਹੰਸਰ ਦਾਨ ਦੇ ਇੰਦ੍ਰü ਰੋਆਇਆ ॥ ਪਰਸ ਰਾਮੁ ਰੋਵੈ ਘਰਿ ਆਇਆ ॥ ਅਜੈ ਸੁ ਰੋਵੈ ਭੀਖਿਆ ਖਾਇ ॥ ਐਸੀ ਦਰਗਹ ਮਿਲੈ ਸਜਾਇ ॥ ਰੋਵੈ ਰਾਮੁ ਨਿਕਾਲਾ ਭਇਆ ॥ ਸੀਤਾ ਲਖਮਣੁ ਵਿਛੁੜਿ ਗਇਆ ॥ ਰੋਵੈ ਦਹਸਿਰੁ ਲੰਕ ਗਵਾਇ ॥ ਜਿਨਿ ਸੀਤਾ ਆਦੀ ਡਉਰੂ ਵਾਇ ॥ ਰੋਵਹਿ ਪਾਂਡਹ ਭਏ ਮਜੂਰ ॥ ਜਿਨ ਕੈ ਸੁਆਮੀ ਰਹਤ ਹਦੂਰਿ ॥ ਰੋਵੈ ਜਨਮੇਜਾ ਖੁਇ ਗਇਆ ॥ ਏਕੀ ਕਾਰਣਿ ਪਾਪੀ ਭਇਆ ॥ ਰੋਵਹਿ ਸੇਖ ਮਸਾਇਕ ਪੀਰ ॥ ਅੰਤਿ ਕਾਲਿ ਮਤੁ ਲਾਗੈ ਭੀੜ ॥ ਰੋਵਹਿ ਰਾਜੇ ਕੰਨ ਪੜਾਇ ॥ ਘਰਿ ਘਰਿ ਮਾਗਹਿ ਭੀਖਿਆ ਜਾਇ ॥ ਰੋਵਹਿ ਕਿਰਪਨ ਸੰਚਹਿ ਧਨੁ ਜਾਇ ॥ ਪੰਡਿਤ ਰੋਵਹਿ ਗਿਆਨੁ ਗਵਾਇ ॥ ਬਾਲੀ ਰੋਵੈ ਨਾਹਿ ਭਤਾਰੁ ॥ ਨਾਨਕ ਦੁਖੀਆ ਸਭੁ ਸੰਸਾਰੁ ॥ ਮੰਨੇ ਨਾਉ ਸੋਈ ਜਿਣਿ ਜਾਇ ॥ ਅਉਰੀ ਕਰਮ ਨ ਲੇਖੈ ਲਾਇ ॥ 1 ॥ (SGGS ਸਲੋਕੁ ਮਃ 1, 953) ਉਪਰੋਕਤ ਬਾਣੀ ਉਨ੍ਹਾਂ ਲਈ ਸੀ ਜੋ ਹਮੇਸ਼ਾ ਨਕਾਰਾਤਮਕ ਮਹਿਸੂਸ ਕਰਦੇ ਹਨ। ਉਨ੍ਹਾਂ ਲਈ ਜੋ ਸਕਾਰਾਤਮਕ ਸੋਚਦੇ ਹਨ ਅਤੇ ਗੁਰੂ ਦੀ ਪਾਲਣਾ ਕਰਦੇ ਹਨ, ਗੁਰੁ ਜੀ ਨੇ ਸ਼ਬਦ ਉਚਾਰਿਆ, ਮੰਨੈ ਪਾਵਹਿ ਮੋਖੁ ਦੁਆਰੁ ॥ ਮੰਨੈ ਪਰਵਾਰੈ ਸਾਧਾਰੁ ॥ ਮੰਨੈ ਤਰੈ ਤਾਰੇ ਗੁਰੁ ਸਿਖ ॥ ਮੰਨੈ ਨਾਨਕ ਭਵਹਿ ਨ ਭਿਖ ॥ ਐਸਾ ਨਾਮੁ ਨਿਰੰਜਨੁ ਹੋਇ ॥ ਜੇ ਕੋ ਮੰਨਿ ਜਾਣੈ ਮਨਿ ਕੋਇ ॥ 15 ॥ (SGGS, ਪ.3) ਪਰਮਾਤਮਾ ਦੇ ਨਾਮ ਵਿਚ ਵਿਸ਼ਵਾਸ ਕਰਨ ਵਾਲੇ ਨੂੰ ਮੁਕਤੀ ਦਾ ਦਰਵਾਜ਼ਾ ਮਿਲ ਜਾਂਦਾ ਹੈ। ਪ੍ਰਮਾਤਮਾ ਦੇ ਨਾਮ ਵਿੱਚ ਵਿਸ਼ਵਾਸ ਕਰਨ ਵਾਲੇ ਆਪਣੇ ਪਰਿਵਾਰ ਅਤੇ ਰਿਸ਼ਤੇਦਾਰਾਂ ਨੂੰ ਉੱਚਾ ਚੁੱਕਦੇ ਹਨ ਅਤੇ ਮੁਕਤ ਕਰਦੇ ਹਨ। ਵਫ਼ਾਦਾਰ ਬਚ ਜਾਂਦੇ ਹਨ, ਅਤੇ ਗੁਰਾਂ ਦੇ ਸਿੱਖਾਂ ਨਾਲ ਪਾਰ ਲੰਘ ਜਾਂਦੇ ਹਨ। ਵਫ਼ਾਦਾਰ, ਹੇ ਨਾਨਕ, ਭੀਖ ਮੰਗ ਕੇ ਨਹੀਂ ਭਟਕਦਾ। ਐਸਾ ਪਵਿੱਤਰ ਪ੍ਰਭੂ ਦਾ ਨਾਮ ਹੈ। ਮਨ ਦੀ ਅਜਿਹੀ ਅਵਸਥਾ ਨੂੰ ਕੇਵਲ ਉਹੀ ਜਾਣਦਾ ਹੈ ਜਿਸ ਕੋਲ ਵਿਸ਼ਵਾਸ ਹੈ। (SGGS, ਪ.3) ਧਰਤੀ ਅਤੇ ਆਕਾਸ਼ ਦੇ ਆਸਰੇ ਦੇ ਸਵਾਲ 'ਤੇ ਉਸ ਨੇ ਉੱਤਰ ਦਿੱਤਾ: ਹੇਕੋ ਪਾਧਰੁ ਹੇਕੁ ਦਰੁ ਗੁਰ ਪਉੜੀ ਨਿਜ ਥਾਨੁ ॥ ਰੂੜਉ ਠਾਕੁਰੁ ਨਾਨਕਾ ਸਭਿ ਸੁਖ ਸਾਚਉ ਨਾਮੁ ॥ 2 ॥ ਪਉੜੀ ॥ ਆਪੀਨੑੈ ਆਪੁ ਸਾਜਿ ਆਪੁ ਪਛਾਣਿਆ ॥ ਅੰਬਰੁ ਧਰਤਿ ਵਿਛੋੜਿ ਚੰਦੋਆ ਤਾਣਿਆ ॥ ਵਿਣੁ ਥੰਮੑਾ ਗਗਨੁ ਰਹਾਇ ਸਬਦੁ ਨੀਸਾਣਿਆ ॥ ਸੂਰਜੁ ਚੰਦੁ ਉਪਾਇ ਜੋਤਿ ਸਮਾਣਿਆ ॥ ਕੀਏ ਰਾਤਿ ਦਿਨੰਤੁ ਚੋਜ ਵਿਡਾਣਿਆ ॥ ਤੀਰਥ ਧਰਮ ਵੀਚਾਰ ਨਾਵਣ ਪੁਰਬਾਣਿਆ ॥ ਤੁਧੁ ਸਰਿ ਅਵਰੁ ਨ ਕੋਇ ਕਿ ਆਖਿ ਵਖਾਣਿਆ ॥ ਸਚੈ ਤਖਤਿ ਨਿਵਾਸੁ ਹੋਰ ਆਵਣ ਜਾਣਿਆ ॥ 1 ॥ (SGGS, ਮਹਲਾ 1, ਪੰਨਾ 1279)। ਧਰਤੀ ਦੀ ਉਤਪੱਤੀ ਅਤੇ ਸ੍ਰਿਸ਼ਟੀ ਦੇ ਕ੍ਰਮ ਤੋਂ ਪਹਿਲਾਂ ਦੀ ਸਥਿਤੀ ਬਾਰੇ ਪੁੱਛਣ 'ਤੇ ਉਨ੍ਹਾਂ ਨੇ ਮਾਰੂ ਰਾਗ iੱਚ ਸ਼ਬਦ ਉਚਾਰਿਆ ਅਰਬਦ ਨਰਬਦ ਧੁੰਧੂਕਾਰਾ ॥ ਧਰਣਿ ਨ ਗਗਨਾ ਹੁਕਮੁ ਅਪਾਰਾ ॥ ਨਾ ਦਿਨੁ ਰੈਨਿ ਨ ਚੰਦੁ ਨ ਸੂਰਜੁ ਸੁੰਨ ਸਮਾਧਿ ਲਗਾਇਦਾ ॥ 1 ॥ ਖਾਣੀ ਨ ਬਾਣੀ ਪਉਣ ਨ ਪਾਣੀ ॥ ਓਪਤਿ ਖਪਤਿ ਨ ਆਵਣ ਜਾਣੀ ॥ ਖੰਡ ਪਤਾਲ ਸਪਤ ਨਹੀ ਸਾਗਰ ਨਦੀ ਨ ਨੀਰੁ ਵਹਾਇਦਾ ॥ 2 ॥ (SGGS ਮਾਰੂ ਮਹਲਾ 1, 1035) ਇਹ ਬਾਣੀ ਅਤੇ ਗੁਰੂ ਨਾਨਕ ਦੇਵ ਜੀ ਦੀ ਵਿਆਖਿਆ ਮਨਮੋਹਕ ਸੀ। ਸਾਰੇ ਮੌਜੂਦ ਗੁਰੂ ਜੀ ਦੇ ਸਿੱਖ ਬਣ ਗਏ। ਭਾਵੇਂ ਉਨ੍ਹਾਂ ਨੇ ਆਪਣੀ ਪੰਡਤ ਜਾਤ ਬਣਾਈ ਰੱਖੀ ਪਰ ਉਹ ਆਪਣੇ ਆਪ ਨੂੰ ਗੁਰੂ ਦੇ ਸਿੱਖ ਅਖਵਾਉਂਦੇ ਸਨ। ਇਸ ਅਸਥਾਨ ਤੋਂ ਗੁਰੂ ਨਾਨਕ ਦੇਵ ਜੀ ਹਰੀ ਬਨ ਗਏ, ਅਤੇ ਹਰੀਪੁਰ ਤੋਂ 20 ਕਿਲੋਮੀਟਰ ਦੂਰ ਹੈ। ਬਾਦਸ਼ਾਹ ਅਕਬਰ ਨੇ 12 ਸਾਲਾਂ ਵਿੱਚ ਇਸ ਪਹਾੜੀ ਦੇ ਆਲੇ-ਦੁਆਲੇ ਇੱਕ ਕਿਲ੍ਹਾ ਬਣਵਾਇਆ ਅਤੇ ਸ਼ੁਰੂ ਵਿੱਚ ਆਪਣੇ ਖਜ਼ਾਨੇ ਵਿੱਚੋਂ ਲਗਭਗ 1 ਕਰੋੜ (10 ਮਿਲੀਅਨ) ਰੁਪਏ ਖਰਚ ਕੀਤੇ ਅਤੇ ਬਾਕੀ ਬਚਿਆ ਉਸਨੇ ਕਸ਼ਮੀਰ ਤੋਂ ਇਕੱਠਾ ਕੀਤਾ। [ATTACH type="full"]22935[/ATTACH] [B] ਹਰੀ ਪਰਬਤ ਦਾ ਕਿਲਾ[/B] ਜਦੋਂ ਅਕਬਰ ਦੇ ਜਨਰਲ ਅਤਾ ਖਾਨ ਕਿਲ੍ਹੇ ਦੀ ਉਸਾਰੀ ਕਰਵਾ ਰਹੇ ਸਨ ਤਾਂ ਉਸ ਨੇ ਉਸ ਥਾਂ ਦੀ ਨਿਸ਼ਾਨਦੇਹੀ ਕੀਤੀ ਜਿੱਥੇ ਗੁਰੂ ਨਾਨਕ ਦੇਵ ਜੀ ਬੈਠੇ ਸਨ ਅਤੇ ਇੱਕ ਥੜ੍ਹਾ ਬਣਾਇਆ ਜਿਸ ਨੂੰ ' ਥੜ੍ਹਾ ਸਾਹਿਬ' ਕਿਹਾ ਜਾਂਦਾ ਸੀ। ਛੇਵੇਂ ਗੁਰੂ ਜੋ ਬਾਦਸ਼ਾਹ ਜਹਾਂਗੀਰ ਦੇ ਨਾਲ ਸ੍ਰੀਨਗਰ ਗਏ ਸਨ, ਨੇ ਇਸ ਸਥਾਨ 'ਤੇ ਇਕ ਛੋਟਾ ਜਿਹਾ ਗੁਰਦੁਆਰਾ ਬਣਵਾਇਆ ਸੀ। ਬਾਅਦ ਵਿੱਚ ਗੁਰਦੁਆਰੇ ਦੇ ਅੱਗੇ ਇੱਕ ਮੰਦਰ ਵੀ ਬਣਾਇਆ ਗਿਆ। ਇਨ੍ਹਾਂ ਦੋਹਾਂ ਦਾ ਪ੍ਰਬੰਧ ਇਕ ਪੰਡਿਤ ਨੇ ਕੀਤਾ ਸੀ। [ATTACH type="full"]22936[/ATTACH] [ATTACH type="full"]22937[/ATTACH] [B] (ਉ) ਮੰਦਿਰ ਦੇ ਸਾਹਮਣੇ ਗੁਰਦੁਆਰਾ ਝੰਡਾ (ਅ) ਮੰਦਰ ਦੇ ਪਿੱਛੇ ਗੁਰਦੁਆਰਾ ਇਮਾਰਤ।[/B] [JUSTIFY]ਗੁਰੁ ਹਰਗੋਬਿੰਦ ਸਾਹਿਬ ਨੇ ਭਾਈ ਬੰਨੋ ਦੇ ਹੱਥ-ਲਿਖਤ ਦੀ ਇੱਕ ਕਾਪੀ ਸਥਾਨਕ ਪੰਡਿਤਾਂ ਤੋਂ ਪ੍ਰਾਪਤ ਕੀਤੀ ਅਤੇ ਇਸ ਨੂੰ ਗੁਰਦੁਆਰੇ ਵਿੱਚ ਸਥਾਪਿਤ ਕੀਤਾ। ਇਹ ਕਸ਼ਮੀਰੀ ਸਿੱਖ ਨੇ ਇੱਕ ਕਸ਼ਮੀਰੀ ਕਾਗਜ਼ ਉੱਤੇ ਲਿਖਿਆ ਸੀ। ਕਸ਼ਮੀਰ ਦੇ ਇੱਕ ਸਥਾਨਕ ਪੰਡਤ ਨੂੰ ਗੁਰਦੁਆਰੇ ਦਾ ਪੁਜਾਰੀ ਬਣਾਇਆ ਗਿਆ। ਆਦਿ ਗ੍ਰੰਥ ਦੀ ਨਿਯਮਿਤ ਵਿਆਖਿਆ ਹੁੰਦੀ ਸੀ ਜਿਸ ਵਿਚ ਗੁਰੂ ਹਰਗੋਬਿੰਦ ਸਾਹਿਬ ਹਾਜ਼ਰ ਸਨ ਅਤੇ ਇੱਥੋਂ ਤੱਕ ਕਿ ਬਾਦਸ਼ਾਹ ਜਹਾਂਗੀਰ ਵੀ ਸੰਗਤਾਂ ਨੂੰ ਗੁਰਬਾਣੀ ਸੁਣਨ ਲਈ ਹਾਜ਼ਰ ਹੁੰਦੇ ਸਨ। ਉਸ ਨੇ ਗੁਰਦੁਆਰੇ ਦੀ ਸੇਵਾ ਸੰਭਾਲ ਲਈ 4 ਪਿੰਡ ਅਲਾਟ ਕੀਤੇ। ਇਹ ਪਿੰਡ ਜ਼ਕੂਰਨ ਖੇਤਰ ਵਿੱਚ ਸਨ; ਇਲਾਕੇ ਟੇਲਾਰ ਵਿੱਚ ਗੁਲਾਬ ਬਾਗ, ਖੇਤਰ ਮੀਰ ਬੇਰੀ ਵਿੱਚ ਗੁਰੂਪੁਰਾ ਅਤੇ ਤਹਿਸੀਲ ਕੁਲਗਾਂਵ ਵਿੱਚ ਕੋਡਰਾਂਗ। ਹਾਲਾਂਕਿ ਇਹ ਸਾਰੇ ਪਿੰਡਾਂ ਨੂੰ ਬਾਅਦ ਵਿੱਚ ਰਾਜਾ ਗੁਲਾਬ ਸਿੰਘ ਦੁਆਰਾ ਜ਼ਬਤ ਕਰ ਲਿਆ ਗਿਆ ਸੀ, ਜਿਸਨੇ ਅੰਗਰੇਜ਼ਾਂ ਤੋਂ ਕਸ਼ਮੀਰ ਖਰੀਦਣ ਲਈ ਛੇੜਛਾੜ ਕੀਤੀ ਸੀ ਜਦੋਂ ਖਾਲਸਾ ਰਾਜ ਅੰਗਰੇਜ਼ਾਂ ਨਾਲ ਆਪਣੀ ਆਖਰੀ ਲੜਾਈ ਵਿੱਚ ਹਾਰ ਗਿਆ ਸੀ ਅਤੇ ਮਹਾਰਾਜਾ ਦਲੀਪ ਸਿੰਘ ਤੋਂ ਗੱਦੀ ਹਥਿਆ ਲਈ ਗਈ ਸੀ। ਰਾਜਾ ਗੁਲਾਬ ਸਿੰਘ ਮੂਲ ਰੂਪ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਵਿੱਚ ਇੱਕ ਮਾਮੂਲੀ ਕਰਮਚਾਰੀ ਸੀ, ਜਿਸਨੇ ਮਹਾਰਾਜਾ ਰਣਜੀਤ ਸਿੰਘ ਦੀ ਦੌਲਤ ਚੋਰੀ ਕੀਤੀ ਸੀ ਜਿਸ ਨਾਲ ਉਸਨੇ ਕਸ਼ਮੀਰ ਖਰੀਦਿਆ ਸੀ। ਮਹਾਰਾਜਾ ਰਣਜੀਤ ਸਿੰਘ ਦੇ ਖਾਲਸਾ ਰਾਜ ਦੌਰਾਨ ਇਸ ਦਾ ਨਾਂ ਹਰੀ ਪਰਬਤ ਰੱਖਿਆ ਗਿਆ ਸੀ ਜੋ ਹੁਣ ਪ੍ਰਚਲਿਤ ਹੈ।[/JUSTIFY] ਹਾਲਾਂਕਿ ਕਿਲ੍ਹੇ ਵਿੱਚ ਗੁਰਦੁਆਰੇ ਦੀ ਇਮਾਰਤ ਕਾਫ਼ੀ ਜ਼ਰਜ਼ਰ ਹਾਲਤ ਵਿੱਚ ਹੈ ਅਤੇ ਗੁਰਦੁਆਰੇ ਤੱਕ ਪਹੁੰਚਣ ਵਿੱਚ ਮਦਦ ਕਰਨ ਲਈ ਇੱਕ ਗਾਈਡ ਦੀ ਲੋੜ ਹੈ। ਗੁਰਦੁਆਰਾ ਹਰੀ ਪਰਬਤ ਬਾਰੇ ਵੇਰਵੇ ਸ੍ਰੀ ਨਗਰ ਦੇ ਸਭ ਤੋਂ ਪ੍ਰਮੁੱਖ ਅਤੇ ਪ੍ਰਸਿੱਧ ਗੁਰਦੁਆਰਾ ਸਾਹਿਬ ਛੇਵੀਂ ਪਾਤਸ਼ਾਹੀ ਤੋਂ ਪ੍ਰਾਪਤ ਕੀਤੇ ਜਾ ਸਕਦੇ ਹਨ। ਹਰੀ ਪਰਬਤ ਗੁਰਦੁਆਰਾ ਇਸ ਗੁਰਦੁਆਰੇ ਤੋਂ ਲਗਭਗ 3 ਕਿਲੋਮੀਟਰ ਦੀ ਦੂਰੀ 'ਤੇ ਹੈ ਪਰ ਇਸ ਨੂੰ ਗੁਰਦੁਆਰੇ ਤੱਕ ਚੜ੍ਹਨ ਲਈ ਮੁਸ਼ਕਤ ਕਰਨੀ ਪੈਂਦੀ ਹੈ। [ATTACH type="full"]22938[/ATTACH] [B] ਹਰੀ ਪਰਬਤ ਦੇ ਕਿਲੇ ਵਿੱਚ ਗੁਰਦੁਆਰਾ ਗੁਰੂ ਨਾਨਕ ਦੇਵ ਜੀ[/B] ਗੁਰਦੁਆਰੇ ਦੀ ਇਮਾਰਤ ਅਤੇ ਰਹਿਤ ਮਰਯਾਦਾ ਨੂੰ ਬਚਾਉਣ ਦੀ ਸਖ਼ਤ ਲੋੜ ਹੈ। ਅਣਗੌਲਿਆ, ਇਹ ਕਿਸੇ ਵੀ ਦਿਨ ਡਿੱਗ ਸਕਦਾ ਹੈ. । ਹਰੀ ਪਰਬਤ ਦੇ ਗੁਰਦੁਆਰੇ ਦੀ ਤਰਾਸਦੀ ਇਹ ਹੈ ਕਿ ਇਸ ਦੀ ਕਦੇ ਵੀ ਸਾਂਭ-ਸੰਭਾਲ ਨਹੀਂ ਕੀਤੀ ਗਈ। ਗੁਰਦੁਆਰੇ ਦੀ ਦੇਖ-ਭਾਲ ਪਹਿਲਾਂ ਪੰਡਤਾਂ ਦੁਆਰਾ ਕੀਤੀ ਜਾਂਦੀ ਸੀ ਅਤੇ ਆਮਦਨ ਜਹਾਂਗੀਰ ਦੁਆਰਾ ਗੁਰਦੁਆਰੇ ਨੂੰ ਦਿੱਤੇ ਗਏ ਚਾਰ ਪਿੰਡਾਂ ਤੋਂ ਹੁੰਦੀ ਸੀ। ਇਹ ਖਾਲਸਾ ਰਾਜ ਦੌਰਾਨ ਜਾਰੀ ਰਹੇ, ਹਾਲਾਂਕਿ ਜਦੋਂ ਗੁਲਾਬ ਸਿੰਘ ਨੇ ਕਸ਼ਮੀਰ ਨੂੰ ਅੰਗਰੇਜ਼ਾਂ ਤੋਂ ਖਰੀਦ ਲਿਆ, ਤਾਂ ਉਸਨੇ ਕਸ਼ਮੀਰ ਦੇ ਬਹੁਤੇ ਗੁਰਦੁਆਰੇ ਤਬਾਹ ਕਰਵਾ ਦਿੱਤੇ ਅਤੇ ਸਾਰੇ ਜੁੜੇ ਪਿੰਡਾਂ ਵਿੱਚੋਂ ਆਉਂਦੀ ਆਮਦਨੀ ਨੂੰ ਰੋਕ ਦਿੱਤਾ। ਰੁਪਏ ਦੇ ਰੂਪ ਵਿਚ ਕੁਝ ਰਕਮ ਦੀ ਵੀ ਇਜਾਜ਼ਤ ਸੀ, ਪਰ ਗੁਰਦੁਆਰੇ ਦੀ ਨਵੀਂ ਸ਼ਕਲ ਇਕ ਮੰਦਰ ਦੀ ਸੀ। ਪੁਰਾਤਨ ਗੁਰੂ ਗ੍ਰੰਥ ਸਾਹਿਬ ਬਹੁਤ ਪੁਰਾਣਾ ਹੋ ਚੁੱਕਾ ਹੈ ਇਸ ਲਈ ਬਦਲਣਾ ਪਿਆ। ਗੁਰਦੁਆਰਿਆਂ ਦੇ ਪੁਜਾਰੀ ਪੰਡਿਤ ਸਨ। ਗੁਰਦੁਆਰੇ ਨੂੰ ਬੰਦ ਕਰਕੇ ਉਸਾਰੇ ਗਏ ਮੰਦਰ ਨੂੰ ਤਰਜੀਹ ਦਿੱਤੀ ਗਈ। ਇੱਥੋਂ ਤੱਕ ਕਿ ਮੰਦਿਰ ਦਾ ਵਾਧੂ ਸਾਮਾਨ ਵੀ ਗੁਰਦੁਆਰਾ ਸਾਹਿਬ ਦੇ ਕਮਰੇ ਵਿੱਚ ਸੁੱਟ ਦਿੱਤਾ ਗਿਆ ਜੋ ਕਿ ਸਿਰਫ਼ 10ਣ8 ਫੁੱਟ ਸੀ। ਇਹ ਅੱਜ ਤੱਕ ਕਾਇਮ ਹੈ ਅਤੇ ਹੁਣ ਖਸਤਾ ਹਾਲਤ ਵਿੱਚ ਹੈ। ਜਦੋਂ ਅਸੀਂ ਇਸ ਗੁਰਦੁਆਰੇ ਵਿੱਚ ਪਹੁੰਚੇ ਤਾਂ ਇਹ ਇੱਕ ਛੋਟੇ ਜਿਹੇ ਗੰਦੇ ਕਮਰੇ ਵਿੱਚ ਸੀ। ਗੁਰਦੁਆਰੇ ਦੀ ਦੇਖ-ਰੇਖ ਸੀਆਰਪੀਐਫ ਕਰ ਰਹੀ ਸੀ ਅਤੇ ਇੱਕ ਸਿੱਖ ਸਿਪਾਹੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਚੰਗੀ ਤਰ੍ਹਾਂ ਪੜ੍ਹਨਾ ਵੀ ਨਹੀਂ ਸੀ ਜਾਣਦਾ ਅਤੇ ਦਾੜ੍ਹੀ ਕੱਟਦਾ ਹੈ, ਗੁਰਦੁਆਰੇ ਦੀ ਦੇਖਭਾਲ ਕਰ ਰਿਹਾ ਹੈ। ਇਸ ਵਿੱਚ ਜਾਣਾ ਵੀ ਮੁਫਤ ਨਹੀਂ ਹੈ। ਕਿਲ੍ਹੇ ਦੇ ਮੁੱਖ ਦਰਵਾਜ਼ੇ 'ਤੇ ਜੰਮੂ-ਕਸ਼ਮੀਰ ਦੇ ਸੈਰ-ਸਪਾਟਾ ਵਿਭਾਗ ਤੋਂ 50/- ਰੁਪਏ ਦੀ ਟਿਕਟ ਖਰੀਦਣੀ ਪੈਂਦੀ ਹੈ। ਗੁਰਦੁਆਰੇ ਦੀ ਸਾਂਭ ਸਂਭਾਲ ਦੀ ਬਹੁਤ ਲੋੜ ਹੈ ਜਿਸਨੂੰ ਸਬੰਧਤ ਸਿੱਖ ਜਥੇਬੰਦੀਆਂ ਨੂੰ ਅੱਗੇ ਆ ਕੇ ਇਹ ਕਾਰਜ ਕਰਨਾ ਚਾਹੀਦਾ ਹੈ। [/QUOTE]
Insert quotes…
Verification
Post reply
Discussions
New to Sikhism
ਗੁਰੂ ਨਾਨਕ ਦੇਵ ਜੀ ਦੇ ਚਰਨ ਚਿਨ੍ਹਾਂ ਤੇ ਦਿੱਲੀ ਤੋਂ ਲਦਾਖ -1
This site uses cookies to help personalise content, tailor your experience and to keep you logged in if you register.
By continuing to use this site, you are consenting to our use of cookies.
Accept
Learn more…
Top