• Welcome to all New Sikh Philosophy Network Forums!
    Explore Sikh Sikhi Sikhism...
    Sign up Log in

Punjabi: Slow war between India and China

Dalvinder Singh Grewal

Writer
Historian
SPNer
Jan 3, 2010
1,245
421
78
ਚੀਨ-ਭਾਰਤ ਵਿੱਚ ਮੱਠਾ-ਯੁੱਧ ਜਾਰੀ ਹੈ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਲੰਬੇ ਯੁੱਧ ਵਿੱਚ ਧੀਰਜ ਨਾਲ ਪੱਕੇ ਪੈਰਾਂ ਦੀ ਦੌੜ ਹੀ ਜਿੱਤ ਦਿਵਾਉਂਦੀ ਹੈ।ਪੁਰਾਣੇ ਯੁੱਧ ਕੁਝ ਘੜੀਆਂ ਜਾਂ ਦਿਨਾਂ ਦੇ ਹੁੰਦੇ ਸਨ ਜੋ ਜਰਨੈਲ ਤੇ ਫੌਜਾਂ ਲੜਦੀਆਂ ਸਨ, ਛਾਤੀ ਤੇ ਵਾਰ ਕਰਦੀਆਂ ਸਨ ਤੇ ਯੁੱਧ ਦੇ ਮੈਦਾਨ ਵਿੱਚ ਹੀ ਹਾਰ ਜਿੱਤ ਦਾ ਫੈਸਲਾ ਹੋ ਜਾਂਦਾ ਸੀ।ਪਰ ਅਜੋਕੇ ਯੁੱਧ ਵੱਖਰੀ ਕਿਸਮ ਦੇ ਹਨ। ਇਹ ਸਿੱਧੇ ਤੌਰ ਤੇ ਘੱਟ ਹੀ ਲੜੇ ਜਾਂਦੇ ਹਨ, ਜਿਨ੍ਹਾਂ ਵਿੱਚ ਛਾਤੀ ਤੇ ਵਾਰ ਨਹੀਂ ਕੀਤਾ ਜਾਂਦਾ ਤੇ ਇਨ੍ਹਾਂ ਵਿੱਚ ਇਕੱਲੀ ਫੌਜ ਹੀ ਨਹੀਂ ਲੜਦੀ।ਅਜਿਹੇ ਯੁੱਧਾਂ ਵਿੱਚ ਪਿੱਠ ਪਿਛੇ ਲਗਾਤਾਰ ਲੰਬੇ ਸਮਂੇ ਤਕ ਵਾਰ ਕੀਤੇ ਜਾਂਦੇ ਹਨ ਜਿਨ੍ਹਾਂ ਵਿੱਚ ਸਿਰਫ ਸੈਨਾ ਨਾਲ ਹੀ ਨਹੀਂ ਲੜਿਆ ਜਾਂਦਾ ਸਗੋਂ ਰਾਜਨੀਤੀ, ਸਭਿਆਚਾਰ, ਅਰਥਚਾਰਾ, ਇਤਿਹਾਸ, ਵਿਗਿਆਨ, ਮੀਡੀਆ, ਜਸੂਸੀ, ਡਿਪਲੋਮੇਸੀ ਆਦਿ ਸਾਰੇ ਪੱਖਾਂ ਤੋਂ ਲੜਾਈ ਚਾਲੂ ਰੱਖੀ ਜਾਂਦੀ ਹੈ।ਉਦਾਹਰਣ ਵਜੋਂ ਅਮਰੀਕਾ ਵਲੋਂ ਯੂ. ਐਸ. ਐਸ. ਆਰ ਨੂੰ ਟੁਕੜਿਆਂ ਵਿੱਚ ਵੰਡਣਾ, ਨਾਟੋ ਵਲੋਂ ਰੂਸ ਨੂੰ ਬਾਕੀ ਦੇਸ਼ਾਂ ਤੋਂ ਤੋੜਣਾ, ਰੂਸ ਵਲੋਂ ਅਮਰੀਕਾ ਦੀਆਂ ਚੋਣਾਂ ਵਿਚ ਦਖਲ, ਚੀਨ ਵਲੋਂ ਦੱਖਣੀ ਪੈਸੇਫਿਕ ਸਾਗਰ ਵਿੱਚ ਨਵੇਂ ਟਾਪੂ ਖੜੇ ਕਰਕੇ ਅਪਣਾ ਕਬਜ਼ੇ ਦਾ ਘੇਰਾ ਵਧਾਉਣਾ, ਚੀਨ ਵਲੋਂ ਡਿਜੀਟਲ ਜਸੂਸੀ ਦਾ ਸਾਰੀ ਦੁਨੀਆਂ ਵਿੱਚ ਫੈਲਾ. ਪਾਕਿਸਤਾਨ ਵਲੋਂ ਅਫਗਾਸਿਤਾਨ ਤੇ ਭਾਰਤ ਵਿੱਚ ਆਤੰਕਵਾਦ ਦਾ ਫੈਲਾ ਨਵੇਂ ਤਰ੍ਹਾਂ ਦੇ ਯੁੱਧਾਂ ਦੀਆਂ ਕੁਝ ਕੁ ਉਦਾਹਰਣਾਂ ਹਨ ਜਿਨ੍ਹਾਂ ਵਿਚ ਇਰਾਦਾ ਦੁਸ਼ਮਣ ਨੂੰ ਲਗਾਤਾਰ ਜੋਖੋਂ ਵਿੱਚ ਪਾ ਕੇ ਕਮਜ਼ੋਰ ਕਰਨਾ ਤੇ ਫਿਰ ਕਮਜ਼ੋਰ ਹੋਏ ਮੁਲਕ ਤੇ ਅਪਣੀ ਤਾਕਤ ਵਰਤਣੀ ਜਿਸ ਨਾਲ ਅਪਣਾ ਘੱਟੋ ਘੱਟ ਤੇ ਦੁਸ਼ਮਣ ਦਾ ਵੱਧੋ-ਵੱਧ ਨੁਕਸਾਨ ਹੋਵੇ।

ਸੰਨ 1962 ਦੇ ਭਾਰਤ-ਚੀਨ ਯੁੱਧ ਵਿੱਚ ਭਾਰਤ ਦੇ 45000 ਵਰਗ ਮੀਲ ਉਤੇ ਕਬਜ਼ੇ ਤੋਂ ਬਾਅਦ ਚੀਨ ਨੇ ਆਪਣੀ ਨੀਤੀ ਬਦਲ ਲਈ ਹੈ।ਹੁਣ ਉਹ ਲਗਾਤਾਰ ਸ਼ਾਂਤੀ ਸ਼ਾਂਤੀ ਪੁਕਾਰਦਾ ਹੈ ਪਰ ਗਵਾਂਢੀ ਦੇਸ਼ਾਂ ਸਮੇਤ ਭਾਰਤ ਦੀ ਭੂਮੀ ਤੇ ਹੌਲੀ ਹੌਲੀ ਲਗਾਤਾਰ ਹੱਥ ਮਾਰਦਾ ਰਹਿੰਦਾ ਹੈ।ਆਊਟਲੁਕ ਤੇ ਹੋਰ ਅਖਬਾਰਾਂ ਦੀਆਂ ਮਈ 2020 ਦੀਆਂ ਖਬਰਾਂ ਅਨੁਸਾਰ ਸੰਨ 2013 ਵਿੱਚ ਉਸ ਵੇਲੇ ਦੇ ਵਿਦੇਸ਼ ਸਕੱਤਰ ਸਨ ਤੇ ਨੈਸ਼ਨਲ ਅਡਵਾਈਜ਼ਰੀ ਬੋਰਡ ਦੇ ਚੇਅਰਮੈਨ ਸ੍ਰੀ ਸ਼ਿਆਮ ਸਰਨ ਅਨੁਸਾਰ ਚੀਨ ਨੇ ਭਾਰਤ ਦੇ 640 ਵਰਗ ਮੀਲ ਹੋਰ ਇਲਾਕਾ ਹਥਿਆ ਲਿਆ ਹੈ। ਸੰਨ 1962 ਦੇ ਯੁੱਧ ਵਿੱਚ ਹੋਏ ਸਮਝੌਤੇ ਪਿੱਛੋਂ ਦੋਨੋਂ ਦੇਸ਼ਾਂ ਵਿੱਚ ਝਗੜੇ ਵਾਲਾ ਇਲਾਕਾ 4056 ਵਰਗ ਮੀਲ ਸੀ ਜਿਸ ਵਿੱਚੋਂ ਹੌਲੀ ਹੌਲੀ ਚੀਨ ਨੇ ਕਾਫੀ ਇਲਾਕਾ ਅਪਣੇ ਕਬਜ਼ੇ ਵਿੱਚ ਕਰ ਲਿਆ ਤੇ ਹੁਣ ਇਹ ਝਗੜੇ ਵਾਲਾ ਇਲਾਕਾ ਸਿਰਫ 2000 ਵਰਗ ਮੀਲ ਹੀ ਰਹਿ ਗਿਆ ਹੈ ਕਿਉਂਕਿ ਉਸਨੇ 2056 ਵਰਗ ਮੀਲ ਅਪਣੇ ਕਬਜ਼ੇ ਵਿੱਚ ਕਰ ਲਿਆ ਹੈ। ਉਹ ਹੱਦ ਉਤੇ ਜੋ ਵੀ ਇਲਾਕਾ ਅਣਸੁਰਖਿਅਤ ਦੇਖਦਾ ਹੈ ਉਸ ਉਪਰ ਚੀਨੀ ਝੰਡਾ ਜਾਂ ਮੰਡਾਰਿਨ ਭਾਸ਼ਾ ਵਿੱਚ ਪੱਥਰਾਂ ਉਤੇ ਲਿਖ ਜਾਂਦਾ ਹੈ ਤੇ ਫਿਰ ਇਸੇ ਨੂੰ ਅਪਣੀ ਗਵਾਹੀ ਸਾਬਤ ਕਰਕੇ ਭਾਰਤ ਦਾ ਹਿੱਸਾ ਦੱਬ ਲੈਂਦਾ ਹੈ।ਇਸ ਤਰ੍ਹਾਂ ਚੀਨ ਨੇ ਯੁੱਧ ਦਾ ਰੰਗ ਹੀ ਬਦਲਿਆ ਹੈ ਜਿੱਥੇ ਹਥਿਆਰਾਂ ਨਾਲ ਯੁੱਧ ਨਹੀਂ ਚਲਾਕੀ ਤੇ ਮੱਕਾਰੀ ਨਾਲ ਯੁੱਧ ਕੀਤਾ ਜਾ ਰਿਹਾ ਹੈ ਜੋ ਅੱਜ ਤਕ ਲਗਾਤਾਰ ਚਾਲੂ ਹੈ।ਇਹ ਗੱਲ ਜ਼ਰੂਰ ਸਮਝਣ ਦੀ ਲੋੜ ਹੈ ਕਿ ਸਿਆਚਿਨ ਦਾ ਇਲਾਕਾ ਤੇ ਫਿਰ ਜੋ ਲਦਾਖ ਦਾ ਇਲਾਕਾ ਚੀਨ ਨੇ ਭਾਰਤ ਤੋਂ ਹਥਿਆਇਆ ਹੈ ਕਿਉਂਕਿ ਇਹ ਇਲਾਕਾ ਤਾਂ ਸਾਰਾ ਮਹਾਰਾਜਾ ਰਣਜੀਤ ਸਿੰਘ ਦਾ ਇਲਾਕਾ ਸੀ ਜਿਸ ਨੂੰ ਉਸ ਦੇ ਜਰਨੈਲ਼ ਜ਼ੋਰਾਵਰ ਨੇ ਜਿਤ ਕੇ ਪੰਜਾਬ ਨਾਲ ਰਲਾਇਆ ਹੋਇਆ ਸੀ ਉਸ ਉਪਰ ਚੀਨ ਅਪਣਾ ਹੱਕ ਕਿਵੇਂ ਜਮਾ ਰਿਹਾ ਹੈ।ਦਰਅਸਲ ਚੀਨ ਦੀ ਗੱਲਬਾਤ ਵੀ ਧੱਕੇ ਵਾਲੀ ਹੁੰਦੀ ਹੈ। ਉਸ ਲਈ ਸਚਾਈ ਦੀ ਕੋਈ ਪਰਵਾਹ ਨਹੀਂ ਹੁੰਦੀ ।ਚੀਨ ਦੀ ਇਸ ਚਾਲਬਾਜ਼ੀ ਦੀ ਸਮਝ ਤਾਂ ਭਾਰਤ ਨੂੰ ਬੜੀ ਲੇਟ ਆਈ ਹੈ ।

ਚੀਨ ਦੀਆਂ ਗਲਵਾਨ ਵਾਦੀ ਵਿੱਚ ਧੱਕੇ ਨਾਲ ਕਬਜ਼ਾ ਕਰਨ ਦੀਆਂ ਨੀਤੀਆਂ ਤੋਂ ਵੱਧ ਖਤਰਨਾਕ ਹਨ ਇਸ ਦੀ ਅਰੁਣਾਂਚਲ ਪ੍ਰਦੇਸ਼ ਵਿੱਚ ਹੱਦਾਂ ਦੇ ਨਾਲ ਨਾਲ ਭਾਰਤੀ ਭੂਮੀ ਅਤੇ ਕੁਦਰਤੀ ਸਾਧਨਾ ਉੱਤੇ ਹੌਲੀ ਹੌਲੀ ਕਬਜ਼ਾ ਕਰਨ ਦੀ ਨੀਤੀ ਬੜੀ ਖਤਰਨਾਕ ਹੈ।ਬ੍ਰਹਮਪੁਤਰ ਉੱਪਰ ਡੈਮ ਬਣਾਕੇ ਜਿਸ ਤਰ੍ਹਾਂ ਉਸ ਨੇ ਭਾਰਤ ਦੇ ਇਕ ਵੱਡੇ ਜਲ-ਸੋਮੇ ਨੂੰ ਅਪਣੇ ਕਬਜ਼ੇ ਵਿੱਚ ਹੀ ਨਹੀਂ ਕੀਤਾ ਸਗੋਂ ਲੋੜ ਮੁਤਾਬਕ ਭਾਰਤ ਦੇ ਇਲਾਕੇ ਵਿੱਚ ਹੜ੍ਹਾਂ ਦੀ ਇੱਕ ਵੱਡੀ ਮੁਸੀਬਤ ਵੀ ਖੜ੍ਹੀ ਕਰ ਦਿਤੀ ਹੈ ਜਿਸ ਦੇ ਬਾਰੇ ਭਾਰਤ ਅਵੇਸਲਾ ਰਿਹਾ ਹੈ।ਉਪਰੋਂ ਉਹ ਅਰੁਣਾਂਚਲ ਪ੍ਰਦੇਸ਼ ਨੂੰ ਅਪਣੇ ਨਕਸ਼ਿਆਂ ਵਿੱਚ ਚੀਨੀ ਇਲਾਕਾ ਦਿਖਾਉਂਦਾ ਹੈ ਤੇ ਇਸ ਦਾ ਵਾਰ ਵਾਰ ਜ਼ਿਕਰ ਕਰਦਾ ਰਹਿੰਦਾ ਹੈ।ਸੰਨ 1962 ਪਿੱਛੋਂ ਅਰੁਣਾਂਚਲ ਵਿੱਚ ਵੀ ਐਲ ਏ ਸੀ ਉਤੇ ਦੋ ਝੜਪਾਂ ਹੋਈਆਂ। ਸੰਨ 1975 ਵਿੱਚ ਉਨ੍ਹਾਂ ਨੇ ਅਸਾਮ ਰਾਈਫਲਜ਼ ਦਾ ਇਕ ਪਟ੍ਰੋਲ ਭਾਰਤ ਦੇ ਪੱਛਮੀ ਅਰੁਣਾਚਲ ਦੇ ਇਲਾਕੇ ਤੁਲੁੰਗ ਲਾ ਵਿੱਚ ਕਾਫੀ ਅੰਦਰ ਆ ਕੇ ਅਗਵਾ ਕਰ ਕੇ ਭਾਰਤੀ ਜਵਾਨ ਸ਼ਹੀਦ ਕਰ ਦਿਤੇ ਸਨ। ਸੰਨ 2009 ਈ: ਵਿੱਚ ਉਨ੍ਹਾਂ ਨੇ ਦੇਪਸਾਂਗ ਵਾਦੀ ਵਿੱਚ ਸਮਦੋ ਤੋਂ ਪਟ੍ਰੋਲ ਪੁਆਇੰਟ 13 ਤਕ ਸੜਕ ਬਣਾ ਲਈ।ਫਿਰ 2011 ਅਤੇ 2013 ਵਿੱਚ ਦੇਪਸਾਂਗ ਇਲਾਕੇ ਵਿੱਚ ਘੁਸਪੈਠ ਕਰਦੇ ਰਹੇ।ਫਿਰ ਨਾਥੂ ਲਾ ਵਿੱਚ ਵੱਡੀ ਝੜਪ ਵਿੱਚ ਚੀਨੀਆਂ ਦਾ ਨੁਕਸਾਨ ਤੇ ਸਮਦੂਰੰਗ ਚੂ ਵਿੱਚ ਤੇ 2017 ਵਿੱਚ ਡੋਕਲਮ ਵਿਚ ਭਾਰਤੀ ਸੈਨਾ ਦਾ ਡਟ ਕੇ ਖੜ੍ਹਣਾ ਚੀਨ ਦੇ ਮਨ ਵਿੱਚ ਭਾਰਤੀ ਸੈਨਾ ਦਾ ਡਰ ਪੈਦਾ ਕਰ ਗਿਆ।ਸੰਨ 2014 ਵਿੱਚ ਪੂਰਬੀ ਲਦਾਖ ਵਿੱਚ ਚੁਮਾਰ ਇਲਾਕੇ ਵਿੱਚ ਅਤੇ ਫਿਰ 2017 ਈ: ਵਿੱਚ ਡੋਕਲਾਮ (ਭਾਰਤ-ਚੀਨ-ਭੁਟਾਨ ਹੱਦ ਉਤੇ) ਸੜਕ ਬਣਾਉਣ ਲੱਗੇ ਤਾਂ ਭਾਰਤੀ ਸੈਨਾ ਅੜ ਗਈ ਤੇ ਲੰਬੇ ਸਮੇਂ ਤਕ ਅੜੇ ਰਹਿਣ ਤੋਂ ਪਿੱਛੋਂ ਚੀਨੀ ਪਿੱਛੇ ਹਟ ਗਏ। ਸੰਨ 2011 ਦਾ ਝਗੜਾ ਫੌਜ ਨੇ ਹੀ ਨਿਪਟਾ ਲਿਆ ਸੀ ਪਰ 2013, 2014 ਅਤੇ 2017 ਦੀਆਂ ਝੜਪਾਂ ਵਿੱਚ ਉਚੇ ਪੱਧਰ ਦੀ ਰਾਜਨੀਤਕ ਗੱਲਬਾਤ ਕਰਨੀ ਪਈ। ਜੰਮੂ ਕਸ਼ਮੀਰ ਵਿੱਚ 370 ਦਾ ਹਟਾਉਣਾ ਤੇ ਲਦਾਖ ਨੂੰ ਕੇਂਦਰ-ਸ਼ਾਸ਼ਤ ਘੋਸ਼ਿਤ ਕਰਨਾ ਚੀਨ ਨੂੰ ਹਜ਼ਮ ਨਾ ਹੋਇਆ ਤਾਂ ਸਤੰਬਰ 2019 ਵਿੱਚ ਚੀਨ ਪੈਗਾਂਗ ਸ਼ੋ ਦੇ ਫਿੰਗਰ ਅੱਠ ਤਕ ਸਾਡੇ ਲਗਾਤਾਰ ਜਾਂਦੇ ਪਟ੍ਰੋਲਾਂ ਨੂੰ ਅੜਿਚਨ ਲੲਉਣੀ ਸ਼ੁਰੂ ਕਰ ਦਿਤੀ ਤੇ ਝੜਪਾਂ ਵਿਚ ਸਾਡੇ ਜਵਾਨ ਵੀ ਜ਼ਖਮੀ ਹੋਏ ਤੇ ਕਿਸ਼ਤੀਆਂ ਵੀ ਨੁਕਸਾਨੀਆਂ ਗਈਆਂ।ਜਦ ਅਪ੍ਰੈਲ 2020 ਵਿੱਚ ਉਨ੍ਹਾਂ ਨੇ ਪੈਗਾਂਗ ਸ਼ੋ, ਹਾਟ ਸਪਰਿੰਗ, ਗਲਵਾਨ ਵਾਦੀ ਅਤੇ ਦੇਪਸਾਂਗ ਮੈਦਾਨ ਉਤੇ ਭਾਰੀ ਫੌਜ ਨਾਲ ਕਬਜ਼ਾ ਕਰ ਲਿਆ ਤਾਂ ਭਾਰਤ ਨੂੰ ਇੱਕ ਵੱਡਾ ਝਟਕਾ ਲੱਗਿਆ।

ਭਾਰਤ ਦੀ ਰਾਅ ਨੇ ਲੋੜੀਂਦੀ ਸੂਚਨਾ ਸੈਨਾ ਨੂੰ ਸਮੇਂ ਸਿਰ ਨਾ ਦੇਣ ਕਰਕੇ ਤੇ ਹੱਦ ਉੱਤੇ ਗ੍ਰਹਿ ਮੰਤਰਾਲੇ ਅਧੀਨ ਆਈ ਟੀ ਬੀ ਪੀ ਦੀ ਤੈਨਾਤੀ ਹੋਣ ਕਰਕੇ ਸੈਨਾ ਸਮੇਂ ਸਿਰ ਇਸ ਹੋ ਰਹੇ ਕਬਜ਼ੇ ਕਰਨ ਵਿੱਚ ਅਵੇਸਲੀ ਰਹੀ ਜਿਸ ਕਰਕੇ ਪਹਿਲਾਂ ਤਾਂ ਪਟ੍ਰੋਲਾਂ ਵਿਚਕਾਰ ਝੜਪਾਂ ਤੇ ਫਿਰ 15 ਜੂਨ ਨੂੰ ਹੋਈ ਗਲਬਾਤ ਵਿੱਚ ਪਿੱਛੇ ਹਟਣ ਦੇ ਵਾਅਦੇ ਤੋਂ ਮੁਕਰਨ ਕਰਕੇ ਗਲਵਾਨ ਵਿੱਚ ਵੱਡੀ ਝੜਪ ਹੋਈ ਜਿਸ ਵਿੱਚ ਭਾਰਤੀ 20 ਜਵਾਨ ਸ਼ਹੀਦ ਹੋਏ ਤੇ ਚਾਲੀ ਤੋਂ ਵੱਧ ਚੀਨੀ ਸਿਪਾਹੀ ਵੀ ਮਾਰੇ ਗਏ। ਭਾਰਤੀ ਸੈਨਾ ਅਵੇਸਲਾਪਣ ਛੱਡ ਹੱਦ ਦੇ ਨਾਲ ਦੀਆਂ ਪਹਾੜੀਆਂ ਮੁਖਪਾਰੀ, ਰਜ਼ਾਂਗਲਾ, ਬਲੈਕ ਟਾਪ, ਮਗਰ ਲਾ ਆਦਿ ਉੱਪਰ ਜਾ ਬੈਠੇ ਜੋ ਚੀਨ ਨੂੰ ਹੁਣ ਚੁੱਭ ਰਿਹਾ ਹੈ।ਹੁਣ ਪੈਗਾਂਗ ਸ਼ੋ, ਹਾਟ ਸਪਰਿੰਗ, ਗਲਵਾਨ ਵਾਦੀ ਅਤੇ ਦੇਪਸਾਂਗ ਵਾਦੀ ਭਾਰਤ-ਚੀਨ ਦੇ ਝਗੜੇ ਦੇ ਮੁੱਖ ਮੁਦੇ ਹਨ ਭਾਰਤ ਜਿਨ੍ਹਾਂ ਤੋਂ ਭਾਰਤ ਚੀਨ ਨੂੰ ਹਟਕੇ ਅਪ੍ਰੈਲ 2020 ਦੀ ਥਾਂ ਜਾਣ ਲਈ ਕਹਿ ਰਿਹਾ ਹੳੇ ਤੇ ਚੀਨ ਨੂੰ ਹੱਦ ਉਤੇ ਵੱਡਾ ਜਮਾਵੜਾ ਕਰਨ, ਭਾਰਤੀ ਪਟ੍ਰੋਲਾਂ ਨੂੰ ਸੰਨ 1993 ਵਿਚ ਦੋਨਾਂ ਦੇਸ਼ਾਂ ਵਲੋਂ ਮੰਨੀ ਗਈ ਐਲ ਏ ਸੀ ਉਤੇ ਵਾਪਸ ਹੋਣ, ਗਲਵਾਨ ਵਾਦੀ ਵਿੱਚ ਹੋਏ ਝਗੜੇ ਦਾ ਦੋਸ਼ੀ ਹੋਣ, ਅਗਸਤ 29, 2020 ਨੂੰ ਗੋਲੀਆਂ ਚਲਾਉਣ ਅਤੇ ਕੀਤੇ ਹੋਏ ਵਾਅਦਿਆਂ ਦਾ ਦੋਸ਼ੀ ਕਰਾਰ ਦੇ ਰਿਹਾ ਹੈ ਭਾਵੇਂ ਚੀਨ ਭਾਰਤ ਦੀਆਂ ਸਾਂਭੀਆਂ ਉੱਚੀਆਂ ਪਹਾੜੀਆਂ ਤੋਂ ਭਾਰਤ ਨੰ ਹਟਣ ਦੀ ਦੁਹਾਈ ਦੇ ਰਿਹਾ ਹੈ ਜਿਸ ਨੂੰ ਭਾਰਤ ਮੁੱਢੋਂ ਹੀ ਇਹ ਲਹਿਕੇ ਨਕਾਰ ਰਿਹਾ ਹੈ ਕਿ ਚੀਨ ਨੇ ਅਪ੍ਰੈਲ ਵਿੱਚ ਹੱਦਾਂ ਉਤੇ ਭਾਰੀ ਮਾਤਰਾ ਉਤੇ ਸੈਨਾ ਲਗਾ ਕੇ ਸਮਝੌਤੇ ਦੀ ਉਲੰਘਣਾ ਕੀਤੀ ਸੀ ਸੋ ਉਸ ਨੂੰ ਪਹਿਲਾਂ ਪਿੱਛੇ ਹਟਣਾ ਚਾਹੀਦਾ ਹੈ ਪਰ ਕੋਰ ਕਮਾਂਡਰ ਪੱਧਰ ਦੀਆਂ 7 ਮੀਟਿੰਗਾਂ, ਰਖਿਆ ਮੰਤਰੀ ਤੇ ਵਿਦੇਸ਼ ਮੰਤਰੀ ਪੱਧਰ ਦੀਆਂ ਗੱਲਬਾਤਾਂ ਹਾਲੇ ਤਕ ਇਸ ਮੁਦੇ ਨੂੰ ਹੀ ਹਲ ਨਹੀਂ ਕਰ ਸਕੀਆਂ ਕਿ ਚੀਨ ਨੂੰ 1993 ਦੇ ਸਮਝੋਤੇ ਅਨੁਸਾਰ ਅਪ੍ਰੈਲ 2020 ਦੀ ਥਾਂ ਵਾਪਿਸ ਜਾਣਾ ਚਾਹੀਦਾ ਹੈ।

ਚੀਨ ਦੀ ਨਵੀਂ ਬਣੀ ਨੀਤੀ ਅਨੁਸਾਰ ਚੀਨ ਦਾ ਮੁੱਖ ਇਰਾਦਾ 2050 ਤਕ ਦੁਨੀਆਂ ਦਾ ਸਭ ਤੋਂ ਤਾਕਤਵਰ ਦੇਸ਼ ਹੋਣਾ ਹੈ ਜਿਸ ਵਿਚ ਉਹ ਵਨ ਰੋਡ ਵਨ ਬੈਲਟ, ਚੀਨ-ਪਾਕਿਸਤਾਨ ਇਕਨਾਮਿ ਕਾਰੀਡੋਰ, ਪ੍ਰਸ਼ਾਂਤ ਮਹਾਂਸਾਗਰ ਉਪਰ ਸੰਪੂਰਨ ਕਬਜ਼ਾ, ਤਵਾਂਗ ਨੂੰ ਅਪਣਾ ਹਿਸਾ ਬਣਾਉਣਾ, ਹਾਂਗਕਾਂਗ, ਤੇ ਉਗਿਊਰ ਦੇ ਸਭਿਆਚਾਰ ਨੂੰ ਕਮਿਊਨਸਟ ਵਿਚਾਰ ਧਾਰਾ ਵਿੱਚ ਢਾਲਣਾ ਤੇ ਧਰਮਾਂ ਦੀ ਮਾਨਤਾ ਖਤਮ ਕਰਨਾ, ਛੋਟੇ ਦੇਸ਼ਾਂ ਦੀਆਂ ਜ਼ਮੀਨਾਂ ਹੜਪਣਾ ਤੇ ਉਧਾਰ ਜ਼ਰੀਏ ਅਪਣੇ ਅਧੀਨ ਬਣਾਉਣਾ ਆਦਿ ਹਨ। ਭਾਰਤ ਤੇ ਅਮਰੀਕਾ ਨੂੰ ਉਹ ਆਪਣੀ ਇਸ ਨੀਤੀ ਵਿੱਚ ਵੱਡਾ ਰੋੜਾ ਸਮਝਦਾ ਹੈ।ਭਾਰਤ ਨੂੰ ਨਿਮਾਣਾ ਬਣਾਉਣ ਲਈ ਉਸ ਨੇ ਭਾਰਤ ਦੇ ਗਵਾਂਢੀ ਦੇਸ਼ਾਂ ਵਿਚ ਅਪਣਾ ਪ੍ਰਭਾਵ ਫੈਲਾਇਆ ਜਿਸ ਕਰਕੇ ਪਾਕਿਸਤਾਨ ਤੇ ਨੇਪਾਲ ਉਸ ਦੀ ਝੋਲੀ ਜਾ ਪਏ ਤੇ ਚੀਨ ਦੀ ਬੋਲੀ ਬੋਲਣ ਲੱਗੇ, ਪਾਕਿਸਤਾਨ, ਸ੍ਰੀ ਲੰਕਾ, ਬੰਗਲਾ ਦੇਸ਼ ਅਤੇ ਹੋਰ ਦੇਸ਼ਾਂਤੋਂ ਬੰਦਰਗਾਹਾਂ ਬਣਾਉਣ ਲਈ ਜ਼ਮੀਨ ਲੈ ਲਈਆਂ ਤਾਂ ਕਿ ਭਾਰਤ ਨੂੰ ਘੇਰਿਆ ਜਾ ਸਕੇ। ਭਾਰਤ ਵਿਚ ਸਸਤੀਆਂ ਵਸਤਾਂ ਦਾ ਹੜ੍ਹ ਚਲਾ ਕੇ, ਬੈਂਕਾਂ ਵਿੱਚ ਆਪਣੇ ਹਿਸੇ ਪਾਕੇ ਤੇ ਸਨਅਤ ਵਿੱਚ ਆਪਣਾ ਯੋਗਦਾਨ ਪਾਉਣ ਦੇ ਬਹਨੇ ਭਾਰਤ ਦੀ ਅਰਥ ਵਿਵਸਥਾ ਉਪਰ ਹਾਵੀ ਹੋਣਾ ਲੋਚਿਆ। ਡਿਜੀਟਲ ਹਮਲੇ ਰਾਹੀਂ ਭਾਰਤ ਦੀ ਵੱਡੇ ਪੱਧਰ ਤੇ ਜਸੂਸੀ ਸ਼ੁਰੂ ਕਰ ਦਿਤੀ ਅਮਰੀਕਾ ਦੀ ਆਰਥਿਕਤਾ ਉਤੇ ਵੀ ਵੱਡੇ ਪੱਧਰ ਉਤੇ ਹਾਵੀ ਹੋ ਗਿਆ ਤੇ ਅਮਰੀਕਾ ਨੂੰ ਲਗਦੇ ਸਮੁੰਦਰਾਂ ਨੂੰ ਵੀ ਅਪਣੇ ਕਬਜ਼ੇ ਵਿਚ ਕਰਕੇ ਵਪਾਰ ਨੂੰ ਢਾਅ ਲਾਉਣ ਦੀ ਯੋਜਨਾ ਬਣਾਈ । ਜਦ ਅਮਰੀਕਾ ਨੇ ਚੀਨ ਦੇ ਇਸ ਆਰਥਿਕ ਹਮਲੇ ਦਾ ਵਿਰੋਦ ਕਰਕੇ ਚੀਨ ਤੋਂ ਆਮਦ ਤੇ ਟੈਕਸ ਲਾਏ ਤਾਂ ਚੀਨ ਨੇ ਵੂਹਾਨ ਕਰੋਨਾ ਬੰਬ ਨਾਲ ਸਾਰੇ ਦੇਸ਼ਾਂ ਦੀ ਆਰਥਿਕਤਾ ਤਬਾਹ ਕਰਨ ਦੀ ਕੋਸ਼ਿਸ਼ ਕੀਤੀ।ਇਸ ਤੋਂ ਭਾਰਤ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੋਇਆ ਹੈ।ਫਿਰ ਚੀਨ ਨੇ ਭਾਰਤ ਨੂੰ ਕਰੋਨਾ ਵਿਚ ਉਲਝਿਆ ਵੇਖ ਕੇ ਲਦਾਖ ਦੇ ਇਲਾਕੇ ਤੇ ਭਾਰੀ ਸੈਨਾ ਰਾਹੀਂ ਕਬਜ਼ਾ ਆ ਕੀਤਾ।

ਅਸਲ ਵਿੱਚ ਚੀਨੀ ਵਿਦੇਸ਼ ਮੰਤਰੀ ਤੇ ਫਿਰ ਪ੍ਰੈਜ਼ੀਡੈਂਟ ਜ਼ੀ ਦੀ ਤਿੱਬਤ ਯਾਤਰਾ ਤੇ ਸੰਨ 2019 ਵਿਚ ਬਣਾਈ ਨਵੀਂ ਰਖਿਆ ਨੀਤੀ ਤਹਿ ਕਰਦੇ ਹਨ ਕਿ ਚੀਨੀ ਸੈਨਾ ਨੂੰ ਹੁਣ ਜ਼ਮੀਨ ਯੁੱਧ ਲਈ ਹੋਰ ਤਾਕਤਵਰ ਹੋਣਾ ਹੈ ਤੇ ਬਰਫੀਲੀਆਂ ਪਹਾੜੀਆਂ ਦੇ ਯੁੱਧ ਲਈ ਤਿਆਰ ਹੋਣਾ ਹੈ। ਚੀਨ ਦੇ ਨਾਲ ਲਗਦੀਆਂ ਬਰਫੀਲੀਆਂ ਪਹਾੜੀਆਂ ਹਿਮਾਲਿਆ ਪਰਬਤ ਲੜੀ ਦੀਆਂ ਹਨ ਜੋ ਭਾਰਤ ਦੀ ਹੱਦ ਉਤੇ ਹੈ। ਤਿੱਬਤ ਵਿੱਚ ਆ ਕੇ ਜ਼ੀ ਜਿਨ ਪਿੰਗ ਦਾ ਇਸ਼ਾਰਾ ਭਾਰਤ ਵਲ ਹੀ ਸੀ ਜਿਸ ਸਦਕਾ ਇਹ ਸਭ ਹੋ ਰਿਹਾ ਹੈ । ਭਾਰਤ-ਚੀਨ ਯੁੱਧ ਸ਼ਾਇਦ ਹੁਣ ਤਕ ਪੂਰੀ ਤਰ੍ਹਾ ਲੱਗਿਆ ਹੋਣਾ ਸੀ ਜੇ ਅਮਰੀਕਾ ਵਲੋਂ ਭਾਰਤ ਦੀ ਮਦਦ ਦਾ ਇਸ਼ਾਰਾ ਨਾ ਮਿਲਦਾ ਤੇ ਯੂਰੋਪੀਅਨ ਦੇਸ਼ਾਂ, ਆਸਟ੍ਰੇਲੀਆ ਤੇ ਜਪਾਨ ਵਲੋਂ ਭਾਰਤ ਦਾ ਪੱਖ ਪੂਰਿਆ ਨਾ ਜਾਂਦਾ।ਪਰ ਚੀਨ ਵਲੋਂ ਵੱਡੇ ਯੁੱਧ ਦੀ ਥਾਂ ਹੁਣ ਮੱਠਾ ਯੁੱਧ ਚਾਲੂ ਹੈ ਜਿਸ ਵਿੱਚ ਧਮਕੀਆਂ ਦੇਣੀਆਂ, ਹੌਲੀ ਹੌਲੀ ਭਾਰਤੀ ਇਲਾਕਿਆਂ ਉਤੇ ਕਬਜ਼ਾ ਕਰੀ ਜਾਣਾ ਤੇ ਵਾਅਦਿਆਂ ਤੋਂ ਮੁਕਰੀ ਜਾਣਾ ਚਾਲੂ ਹੈ। ਭਾਰਤ ਨੇ ਹੁਣ ਉਸ ਦੀ ਚਾਲ ਨੂੰ ਸਮਝ ਲਿਆ ਹੈ ਤੇ ਉਸ ਨਾਲ ਗੱਲਬਾਤ ਤੇ ਭਰੋਸਾ ਨਾ ਕਰਕੇ ਉਸ ਵਿਰੁਧ ਰਾਜਨੀਤਿਕ, ਆਰਥਿਕ, ਡਿਪਲੋਮੈਟਿਕ ਪੱਧਰ ਉਤੇ ਗਰਮ ਕਾਰਵਾਈਆਂ ਸ਼ੁਰੂ ਕਰ ਦਿਤੀਆਂ ਹਨ ।

ਭਾਰਤ ਨੇ ਚੀਨ ਦੇ 200 ਦੇ ਕਰੀਬ ਜਸੂਸੀ ਡਿਜੀਟਲ ਐਪਸ ਬੰਦ ਕਰ ਦਿਤੇ ਹਨ, ਚੀਨ ਦੇ ਕਈ ਸਰਕਾਰੀ ਠੇਕੇ ਬੰਦ ਕਰ ਦਿਤੇ ਹਨ ਤੇ ਚੀਨ ਤੋਂ ਇੰਪੋਰਟ ਤੇ ਰੁਕਾਵਟਾਂ ਪਾ ਦਿਤੀਆਂ ਹਨ । ਚੀਨ ਦਾ ਭਾਰਤੀ ਬੈਂਕਾਂ ਅਤੇ ਸਨਅਤਾਂ ਦਾ ਨਿਵੇਸ਼ ਵੀ ਅਪਣੀ ਨਜ਼ਰ ਵਿੱਚ ਲੈ ਲਿਆ ਹੈ।ਸਮੁੰਦਰ ਵਿਚ ਚੀਨ ਦੇ ਵਧਦੇ ਪ੍ਰਭਾਵ ਨੂੰ ਦੇਖਦੇ ਹੋਏ ਅਮਰੀਕਾ, ਅਸਟ੍ਰੇਲੀਆ ਤੇ ਜਾਪਾਨ ਨਾਲ ਮਿਲ ਕੇ ਕੁਆਡ ਦਾ ਮੈਬਰ ਬਣ ਗਿਆ ਹੈ ਜਿਸ ਨੇ ਹਿੰਦ ਮਹਾਂਸਾਗਰ, ਅਰਬ ਸਾਗਰ ਤੇ ਪ੍ਰਸ਼ਾਂਤ ਮਹਾਂਸਾਗਰ ਵਿਚ ਮਸ਼ਕਾਂ ਕੀਤੀਆਂ ਹਨ। ਗਲਬਾਤ ਦੇ ਨਾਲ ਨਾਲ ਪੈਗਾਂਗ ਸ਼ੋ ਤੋਂ ਦੱਖਣ ਵਲ ਪਹਾੜੀਆਂ ਉਪਰ ਭਾਰਤੀ ਸੈਨਾ ਜਾ ਬੈਠੀ ਹੈ ਤੇ ਚੀਨ ਨਾਲ ਟਕਰਨ ਦੀ ਹਾਲਤ ਵਿੱਚ ਚੀਨ ਦੇ ਬਰਾਬਰ ਸੈਨਾਂ ਤੇ ਸਾਜ਼ੋ ਸਮਾਨ ਹੱਦਾਂ ਉਤੇ ਲਾਕੇ ਬਰਫੀਲੇ ਮੌਸਮ ਨੂੰ ਝਲਣ ਲਈ ਪੂਰੇ ਪ੍ਰਬੰਧ ਕੀਤੇ ਹਨ।ਹੋਰ ਕਾਰਗਾਰ ਹਥਿਆਰ ਵੀ ਖਰੀਦਣੇ ਸ਼ੁਰੂ ਕਰ ਦਿਤੇ ਹਨ ਤੇ ਦੋ-ਫਰੰਟ ਯੁੱਧ ਲਈ ਤਿਆਰ ਹੋ ਗਿਆ ਹੈ।ਚੀਨ ਦੀਆਂ ਹਰਕਤਾਂ ਹਟੀਆਂ ਤਾਂ ਨਹੀਂ ਘਟੀਆਂ ਜ਼ਰੂਰ ਹਨ। ਗਲਬਾਤ ਤੇ ਪੂਰਾ ਨਾ ਉਤਰਨ ਕਰਕੇ ਚੀਨ ਅਪ੍ਰੈਲ ਵਾਲੀ ਥਾਂ ਤੇ ਹਟਦਾ ਨਹੀਂ ਲਗਦਾ।
ਇਸ ਹਾਲਤ ਵਿੱਚ ਭਾਰਤ ਨੂੰ ਅਕਸਾਈਚਿਨ ਦਾ ਆਪਣਾ ਇਲਾਕਾ ਵਾਪਿਸ ਲੈਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।ਚੀਨ ਕਾਸ਼ਗਾਰ ਤੋਂ ਕਰਾਚੀ ਸੜਕ ਦੀ ਸੁਰਖਿਆ ਲਈ ਬੜਾ ਚਿੰਤਕ ਹੈ । ਭਾਰਤ ਨੂੰ ਚਾਹੀਦਾ ਹੈ ਕਿ ਚੁੱਪ ਚੁਪੀਤੇ ਉਸੇ ਤਰ੍ਹਾਂ ਕਬਜ਼ਾ ਕਰ ਲਵੇ ਜਿਵੇਂ ਭਾਰਤ ਨੇ ਕਬਜ਼ਾ ਕੀਤਾ ਹੈ ਜਿਸ ਨਾਲ ਗੱਲਬਾਤ ਸਾਰਥਿਕ ਹੋ ਸਕੇ।ਗੱਲਬਾਤ ਤਾਂ ਹੀ ਅਪਣੇ ਪੱਖ ਦੀ ਹੋ ਸਕਦੀ ਹੈ ਜਦ ਸਾਡਾ ਪੱਖ ਭਾਰੀ ਹੋਵੇ ਤੇ ਵਿਰੋਧੀ ਪੱਖ ਦੇ ਦਿਲ ਵਿੱਚ ਕੋਈ ਡਰ ਹੋਵੇ। 4 ਤੋਂ 8 ਫਿੰਗਰ ਦੀਆਂ ਉਪਰਲੀਆਂ ਪਹਾੜੀਆਂ ਉਪਰ ਵੀ ਭਾਰਤੀ ਸੈਨਾ ਨੂੰ ਜਾ ਬਹਿਣਾ ਚਾਹੀਦਾ ਹੈ ਤੇ ਇਸੇ ਤਰ੍ਹਾਂ ਦੇਪਸਾਂਗ ਦੇ ਇਲਾਕੇ ਵਿੱਚ ਅਪਣੇ ਟੈਂਕ ਫੇਰ ਦੇਣੇ ਚਾਹੀਦੇ ਹਨ।ਆਰਥਿਕ ਪੱਖੋਂ ਆਤਮ ਨਿਰਭਰਤਾ, ਰਾਜਨੀਤਕ ਪੱਖੋਂ ਪ੍ਰਪੱਕਤਾ, ਡਿਪਲੋਮੈਟਿਕ ਪੱਖੋਂ ਸਾਰੇ ਦੇਸ਼ਾਂ ਵਿੱਚ ਚੀਨ ਦੀ ਭਾਰਤੀ ਇਲਾਕੇ ਦੇ ਕਬਜ਼ੇ ਅਤੇ ਕਰੋਨਾ ਦੀ ਨਿਖੇਧੀ, ਤਿੱਬਤ, ਹਾਂਗਕਾਂਗ, ਤੈਵਾਨ, ਇਨਰ ਮੰਗੋਲੀਆ ਤੇ ਪੂਰਬੀ ਤੁਰਕਿਸਤਾਨ ਦੀ ਆਜ਼ਾਦੀ ਮੰਨ ਕੇ ਇਸ ਦਾ ਪ੍ਰਚਾਰ ਵੀ ਕਰਨਾ ਚਾਹੀਦਾ ਹੈ।ਦਲਾਈਲਾਮਾ ਨੂੰ ਤਿਬਤ ਦਾ ਹੱਕੀ ਸ਼ਾਸ਼ਕ ਮੰਨ ਲੈਣਾ ਚਾਹੀਦਾ ਹੈ।ਜਿਸ ਤਰ੍ਹਾਂ ਬਾਕੀ ਦੁਨੀਆਂ ਨੇ ਭਾਰਤ ਵਲੋਂ ਚੀਨੀ ਡਿਜੀਟਲ ਕੰਪਨੀਆਂ ਤੇ ਲਾਈ ਰੋਕ ਨੇ ਹੋਰ ਦੇਸ਼ਾਂ ਵਿਚ ਵੀ ਇਸ ਤਰ੍ਹਾਂ ਰੋਕਾਂ ਲਾਈਆਂ ਇਸੇ ਤਰ੍ਹਾ ਬਾਕੀ ਦੇਸ਼ ਭਾਰਤ ਵਲੋਂ ਦਿਤੀਆਂ ਮਾਨਤਾਵਾਂ ਨੂਂ ਜਲਦੀ ਸਵੀਕਾਰ ਕਰਨਗੇ।ਮੇਰੇ ਇਹ ਕੁਝ ਸੁਝਾ ਹਨ ਜਿਨ੍ਹਾਂ ਰਾਹੀਂ ਚੀਨ ਵਲੋਂ ਚਲਾਈ ਇਸ ਮੱਠੀ ਜੰਗ ਨੂੰ ਠੰਢ ਪਾਈ ਜਾ ਸਕਦੀ ਹੈ।
 

❤️ CLICK HERE TO JOIN SPN MOBILE PLATFORM

Top