ਬਾਲਾਂ ਲਈ ਕੋਵਿਡ-19 ਸੰਬੰਧੀ ਜਾਣਕਾਰੀ ਭਰਪੂਰ ਕਹਾਣੀ
ਉਸ ਦਿਨ ਸਿਮਰਨ ਸਕੂਲ ਤੋਂ ਵਾਪਸ ਘਰ ਪੁੱਜੀ ਤਾਂ ਉਹ ਸੋਚ ਰਹੀ ਸੀ; "ਮੰਮੀ ਤਾਂ ਹਸਪਤਾਲ ਤੋਂ ਅੱਠ ਵਜੇ ਆਵੇਗੀ ਤੇ ਪਾਪਾ ਆਫ਼ਿਸ ਤੋਂ ਸੱਤ ਵਜੇ ਤੋਂ ਪਹਿਲਾਂ ਨਹੀਂ ਪਹੁੰਚਣ ਵਾਲੇ। ਦੀਪਕ ਵੀਰ ਤਾਂ ਹਮੇਸ਼ਾਂ ਵਾਂਗ ਆਪਣੇ ਕਮਰੇ ਵਿਚ ਲੈਪਟਾਪ ਉੱਤੇ ਬਿਜ਼ੀ ਹੋਵੇਗਾ। ਗਰਮੀਆ ਦੇ ਇਸ ਮੌਸਮ ਵਿਚ ਦੁਪਿਹਰ ਦੇ ਸਾਡੇ ਤਿੰਨ ਵਜੇ ਬਾਹਰ ਵਿਹੜੇ ਵਿਚ ਵੀ ਖੇਲਣ ਜਾਣਾ ਸੰਭਵ ਹੀ ਨਹੀਂ।.........ਹਾਂ ਸੱਚ ਸਕੂਲ ਵਿਖੇ ਅੱਜ ਦੀ ਨੱਠ ਭਜ ਨੇ ਕਾਫ਼ੀ ਥਕਾ ਵੀ ਦਿੱਤਾ ਹੈ। ਕਿਉਂ ਨਾ ਥੋੜ੍ਹੀ ਦੇਰ ਲਈ ਸੌਂ ਹੀ ਲਿਆ ਜਾਵੇ।"
ਉਸ ਨੇ ਜਲਦੀ ਜਲਦੀ ਫ਼ਰਿੱਜ ਵਿਚੋਂ ਠੰਢੇ ਦੁੱਧ ਵਾਲਾ ਗਿਲਾਸ ਕੱਢਿਆ ਤੇ ਗਟਾਗਟ ਪੀ ਗਈ। ਆਪਣੇ ਕਮਰੇ ਵਿਚ ਪਹੁੰਚ ਉਹ ਬਿਨ੍ਹਾਂ ਸਕੂਲੀ ਡਰੈੱਸ ਬਦਲੇ ਹੀ ਬਿਸਤਰੇ ਉੱਤੇ ਜਾ ਲੇਟੀ। ਤਦ ਹੀ ਉਸ ਨੂੰ ਜਾਪਿਆ ਜਿਵੇਂ ਬਾਦਾਮੀ ਰੰਗੀ ਧੁੰਦ ਉਸ ਦੇ ਚਾਰੇ ਪਾਸੇ ਫੈਲ ਰਹੀ ਹੈ।
ਅਚਾਨਕ ਹੀ ਉਸ ਨੂੰ ਇਸ ਧੁੰਦ ਅੰਦਰ ਇਕ ਮੋਤੀਰੰਗਾ ਹੰਸ ਨਜ਼ਰ ਆਇਆ।
"ਕੌਣ ਹੈ ਤੂੰ?" ਸਿਮਰਨ ਨੇ ਪੁੱਛਿਆ।
"ਮੈਂ ਰਾਜਹੰਸ ਹਾਂ।" ਉਹ ਬੋਲਿਆ।
"ਮੈਂ ਪਹਿਲਾਂ ਤਾਂ ਤੈਨੂੰ ਇਥੇ ਕਦੇ ਨਹੀਂ ਦੇਖਿਆ।" ਸਿਮਰਨ ਦੇ ਬੋਲ ਸਨ।
"ਅਸਲ ਵਿਚ ਮੈਂ ਹੁਣੇ ਹੁਣੇ ਇਥੇ ਆਇਆ ਹਾਂ," ਰਾਜਹੰਸ ਦੇ ਬੋਲ ਸਨ।
“ਕਿਥੋਂ ਆਇਆ ਹੈ ਤੂੰ?"
"ਬਹੁਤ ਦੂਰ ਤੋਂ।......ਦਰਅਸਲ ਮੈਂ ਤੇਰੇ ਲਈ ਇਕ ਸੁਨੇਹਾ ਲੈ ਕੇ ਆਇਆ ਹਾਂ।"
"ਉਹ ਕੀ?"
"ਤੂੰ ਦੇਖਿਆ ਹੋਵੇਗਾ ਕਿ ਅੱਜ ਕਲ ਬੱਚੇ ਇਕੱਠਿਆਂ ਖੇਲਦੇ ਨਹੀਂ। ਸਾਰੇ ਪਾਰਕ ਵੀ ਖਾਲੀ ਪਏ ਹਨ, ਖੇਲ ਰਹੇ ਬੱਚਿਆਂ ਦੀਆ ਖੁਸ਼ੀ ਭਰੀਆਂ ਆਵਾਜ਼ਾਂ ਤੇ ਕਿਲਕਾਰੀਆ ਕਿਧਰੇ ਗੁਆਚ ਗਈਆਂ ਹਨ।......ਹੁਣ ਤਾਂ ਪੰਛੀ ਵੀ ਬੱਚਿਆ ਦੀ ਉਡੀਕ ਕਰ ਕਰ ਥੱਕ ਗਏ ਹਨ। ਪਹਿਲਾਂ ਵਰਗੀ ਚਹਿਲ ਪਹਿਲ ਕਿਧਰੇ ਨਜ਼ਰ ਨਹੀਂ ਆਉਂਦੀ।"
"ਹਾਂ ਤਾਂ।"
"ਮੈਂ ਤੇਰੇ ਲਈ ਪੰਛੀਆਂ ਦਾ ਸੁਨੇਹਾ ਲੈ ਕੇ ਆਇਆ ਹਾਂ।"
"ਕੀ ਸੁਨੇਹਾ ਹੈ ਉਨ੍ਹਾਂ ਦਾ?"
" ਉਹ ਜਾਣਨਾ ਚਾਹੁੰਦੇ ਹਨ ਕਿ ਤੁਸੀਂ ਸਾਰੇ ਨਿੱਕੜੇ ਬੱਚੇ ਕੀ ਉਨ੍ਹਾਂ ਨਾਲ ਨਾਰਾਜ਼ ਹੋ ਜੋ ਹੁਣ ਪਾਰਕ ਵਿਚ ਖੇਲਣ ਨਹੀਂ ਆਉਂਦੇ।"
"ਨਹੀਂ ਤਾਂ।.......ਬਿਲਕੁਲ ਨਹੀਂ। ਸਗੋਂ ਅਸੀਂ ਤਾਂ ਪਾਰਕ ਵਿਚ ਰਲ ਮਿਲ ਖੇਲਣਾ ਚਾਹੁੰਦੇ ਹਾਂ। ਪਰ......."
"ਪਰ ਕੀ?"
"ਮਾਰਚ ਮਹੀਨੇ ਮੰਮੀ-ਪਾਪਾ ਨੇ ਦੱਸ ਪਾਈ ਸੀ ਕਿ ਸ਼ਹਿਰ ਵਿਚ ਕੋਰੋਨਾ ਵਾਇਰਸ ਕਾਰਣ ਮਹਾਂਮਾਰੀ ਫੈਲ ਗਈ ਹੈ। ਤਦ ਤੋਂ ਹੀ ਬੱਚਿਆ ਦਾ ਪਾਰਕ ਵਿਚ ਖੇਲਣਾ ਬੰਦ ਕਰ ਦਿੱਤਾ ਗਿਆ ਹੈ। ......ਹੋਰ ਤਾ ਹੋਰ ਪਿਛਲੇ ਕੁਝ ਮਹੀਨਿਆ ਤੋਂ ਤਾਂ ਹਸਪਤਾਲ ਵਿਖੇ ਮੰਮੀ ਦੀ ਡਿਊਟੀ ਵੀ ਲੰਮੀ ਹੋ ਗਈ ਹੈ। ਪਾਪਾ ਵੀ ਕਈ ਮਹੀਨੇ ਘਰ ਤੋਂ ਹੀ ਦਫ਼ਤਰ ਦਾ ਕੰਮ ਕਰਦੇ ਰਹੇ ਹਨ। ਸਿਰਫ਼ ਕੁਝ ਕੁ ਦਿਨਾਂ ਤੋਂ ਹੀ ਉਹ ਦੁਬਾਰਾ ਆਫ਼ਿਸ ਜਾਣ ਲੱਗੇ ਹਨ। ਸਾਡਾ ਸਕੂਲ ਵੀ ਕਈ ਮਹੀਨੇ ਬੰਦ ਹੀ ਰਿਹਾ ਹੈ। ਪਿਛਲੇ ਹਫ਼ਤੇ ਤੋਂ ਹੀ ਇਹ ਪੂਰੇ ਹਫਤੇ ਦੌਰਾਨ ਸਿਰਫ਼ ਤਿੰਨ ਦਿਨ ਲਈ ਹੀ ਖੋਲਿਆ ਜਾ ਰਿਹਾ ਹੈ ਉਹ ਵੀ ਅੱਧੇ ਬੱਚੇ ਇਕ ਦਿਨ ਅਤੇ ਅੱਧੇ ਬੱਚੇ ਦੂਸਰੇ ਦਿਨ ਸਕੂਲ ਆਉਣ ਦਾ ਹੁਕਮ ਹੈ। ਸਕੂਲ ਵਿਚ ਇਕ ਦੂਸਰੇ ਕੋਲ ਬੈਠਣ ਦੀ ਮਨਾਹੀ ਹੈ। ਇਕ ਦੂਜੇ ਦਾ ਹੱਥ ਫੜਣ ਜਾਂ ਗਲਵਕੜੀ ਪਾਣ ਦੀ ਤਾਂ ਸਖ਼ਤ ਮਨਾਹੀ ਹੈ। ਹਰ ਕੋਈ ਆਪਣਾ ਮੂੰਹ ਨਕਾਬ ਪਿੱਛੇ ਛੁਪਾਈ ਫਿਰਦਾ ਹੈ।"
"ਤਦ ਤਾਂ ਹਾਲਾਤ ਕਾਫ਼ੀ ਖ਼ਰਾਬ ਹਨ। ਕੀ ਇਨ੍ਹਾਂ ਦਾ ਕੋਈ ਹੱਲ ਨਹੀਂ ਲੱਭਿਆ ਜਾ ਸਕਦਾ?"
"ਪਿਛਲੇ ਦਿਨ੍ਹੀ ਦੀਪਕ ਵੀਰ ਨੇ ਦੱਸਿਆ ਸੀ ਕਿ ਵਿਗਿਆਨੀ ਕੋਰੋਨਾ ਵਾਇਰਸ ਦੇ ਖਾਤਮੇ ਲਈ ਟੀਕਾ ਬਣਾਉਣ ਵਿਚ ਸਫ਼ਲ ਤਾਂ ਹੋ ਗਏ ਹਨ ਪਰ ਜਦ ਤਕ ਸੱਭ ਲੋਕਾਂ ਨੂੰ ਇਹ ਟੀਕਾ ਨਹੀਂ ਲਗ ਜਾਂਦਾ ਕੋਰੋਨਾ ਮਹਾਂਮਾਰੀ ਨੂੰ ਕਾਬੂ ਹੇਠ ਕਰ ਸਕਣਾ ਬਹੁਤ ਮੁਸ਼ਕਲ ਹੈ। ਸਾਇਦ ਅਗਲੇ ਸਾਲ ਤਕ ਅਜਿਹਾ ਸੰਭਵ ਹੋ ਸਕੇ।"
"ਤਦ ਤਕ ਤਾਂ ਬਹੁਤ ਸਮਾਂ ਹੈ।......ਕੀ ਅਸੀਂ ਰਲ-ਮਿਲ ਕੇ ਕੁਝ ਨਹੀਂ ਕਰ ਸਕਦੇ?"
'ਹਾਂ, ਕੁਝ ਕੁ ਸਾਵਧਾਨੀਆਂ ਹਨ ਜਿਨ੍ਹਾਂ ਦੀ ਪਾਲਣਾ ਨਾਲ ਅਸੀਂ ਕੋਰੋਨਾ ਮਹਾਂਮਾਰੀ ਤੋਂ ਬੱਚ ਸਕਦੇ ਹਾਂ।"
'ਤਦ ਤਾਂ ਸਾਨੂੰ ਇਹ ਸਾਵਧਾਨੀਆਂ ਸੱਭ ਨਾਲ ਸਾਂਝੀ ਕਰਨੀਆਂ ਚਾਹੀਦੀਆਂ ਹਨ ਤਾਂ ਕਿ ਹੋਰ ਬੱਚੇ ਵੀ ਇਨ੍ਹਾਂ ਦੀ ਪਾਲਣਾ ਕਰ ਕੋਰੋਨਾ ਦੀ ਬੀਮਾਰੀ ਤੋਂ ਬੱਚ ਸਕਣ।"
'ਪਰ ਮੈਂ ਇਕੱਲੀ ਕੀ ਕਰ ਸਕਦੀ ਹਾਂ।.......ਦੂਸਰਾ ਘਰ ਤੋਂ ਬੇਲੋੜਾ ਬਾਹਰ ਜਾਣ ਦੀ ਵੀ ਮਨਾਹੀ ਹੈ।"
"ਪਹਿਲੀ ਗੱਲ ਤਾਂ ਤੂੰ ਖੁਦ ਨੂੰ ਬਿਲਕੁਲ ਇਕੱਲੀ ਨਾ ਸਮਝ। ਕੋਰੋਨਾ ਵਿਰੁੱਧ ਇਸ ਜੰਗ ਵਿਚ ਮੈਂ ਤੇਰੇ ਨਾਲ ਹਾਂ।......ਦੂਸਰਾ ਕੋਰੋਨਾ ਤੋਂ ਬੱਚਣ ਦੇ ਕੰਮਾਂ ਦੀ ਜਾਣਕਾਰੀ ਹੋਰਨਾਂ ਤਕ ਪਹੁੰਚਾਣਾ ਜ਼ਰੂਰੀ ਵੀ ਹੈ ।........ਹਾਂ ਸੱਚ ਜਦ ਤਕ ਮੈਂ ਤੇਰੇ ਨਾਲ ਹਾਂ ਕੋਰੋਨਾ ਵਾਇਰਸ ਤੇਰੇ ਨੇੜੇ ਤੇੜੇ ਵੀ ਢੁੱਕ ਨਹੀਂ ਸਕਦਾ।"
'ਚਲੋ ਫਿਰ ਹੋਰ ਬੱਚਿਆ ਨੂੰ ਵੀ ਕੋਰੋਨਾ ਵਾਇਰਸ ਤੋਂ ਬੱਚਣ ਦੇ ਢੰਗਾਂ ਦੀ ਦੱਸ ਪਾਈਏ। .........ਪਰ ਜਾਣਾ ਕਿਵੇਂ ਹੋਵੇਗਾ? ਕੀ ਮੈਂ ਆਪਣਾ ਸਾਇਕਲ ਲੈ ਲਵਾਂ ਜਾਣ ਲਈ।"
"ਨਹੀਂ, ਸਾਇਕਲ ਦੀ ਲੋੜ ਨਹੀਂ। ਤੂੰ ਮੇਰੀ ਪਿੱਠ ਉੱਤੇ ਬੈਠ ਸਕਦੀ ਹੈ।" ਰਾਜਹੰਸ ਨੇ ਪੰਖ ਖ਼ਿਲਾਰਦੇ ਹੋਏ ਕਿਹਾ।
ਤਦ ਹੀ ਸਿਮਰਨ ਛਾਲ ਮਾਰ ਰਾਜਹੰਸ ਦੀ ਪਿੱਠ ਉੱਤੇ ਸਵਾਰ ਹੋ ਗਈ ਅਤੇ ਉਹ ਕਮਰੇ ਦੀ ਖਿੜਕੀ ਰਾਹੀਂ ਸ਼ਾਮ ਦੇ ਘੁਸਮੁਸੇ ਵਿਚ ਅੰਬਰ ਵੱਲ ਉੱਡ ਗਏ।
ਸ਼ਾਮ ਦੇ ਅੰਬਰ ਵਿਚ ਟਿਮਟਿਮਾਂਦੇ ਤਾਰਿਆ ਨੇ ਉਨ੍ਹਾਂ ਦਾ ਸਵਾਗਤ ਕੀਤਾ। ਕੁਝ ਦੂਰ ਨਜ਼ਰ ਆ ਰਹੀ ਚਾਂਦੀ ਦੀ ਟਿੱਕੀ ਵਰਗੇ ਚੰਦ ਨੇ ਉਨ੍ਹਾਂ ਨੂੰ ਹੈਲੋ ਕੀਤੀ।
ਪਸਰ ਰਹੀ ਰਾਤ ਨੂੰ ਚੀਰਦਾ ਹੋਇਆ ਰਾਜਹੰਸ, ਤੇਜ਼ੀ ਨਾਲ ਉੱਡਦਾ ਹੋਇਆ, ਕਿਸੇ ਨਵੀਂ ਦੁਨੀਆ ਵਿਚ ਪਹੁੰਚ ਗਿਆ ਸੀ ਜਿਥੇ ਸਵੇਰ ਦੇ ਚੜ੍ਹ ਰਹੇ ਸੂਰਜ ਦੀ ਲਾਲੀ ਅੰਬਰ ਨੂੰ ਗੁਲਾਬੀ ਰੰਗ ਨਾਲ ਰੰਗਦੀ ਨਜ਼ਰ ਆ ਰਹੀ ਸੀ।
ਜਿਵੇਂ ਹੀ ਸੂਰਜ ਚੜ੍ਹਿਆ, ਉਹ ਇਕ ਖੂਬਸੂਰਤ ਪਹਾੜੀ ਉੱਤੇ ਉੱਤਰੇ। ਕੁਝ ਦੂਰ ਸਥਿਤ ਹਰੇ ਭਰੇ ਦਰਖ਼ਤਾਂ ਦੇ ਓਹਲੇ ਪਹਾੜੀ ਬਸਤੀ ਨਜ਼ਰ ਆ ਰਹੀ ਸੀ। ਨੇੜੇ ਹੀ ਇਕ ਛੋਟੇ ਜਿਹੇ ਮੈਦਾਨ ਵਿਚ ਬੱਚੇ ਖੇਡ ਰਹੇ ਸਨ। ਉਨ੍ਹਾਂ ਨੂੰ ਦੇਖ ਬੱਚੇ ਖ਼ੁਸ਼ੀ ਨਾਲ ਕਿਲਕਾਰੀਆਂ ਮਾਰਣ ਲੱਗ ਪਏ ਸਨ। ਸਿਮਰਨ ਨੇ ਖੁਸ਼ੀ ਨਾਲ ਆਪਣਾ ਸੱਜਾ ਹੱਥ ਹਵਾ ਵਿਚ ਲਹਿਰਾਇਆ ।
ਬੱਚਿਆਂ ਨੇ ਵੀ ਸਿਮਰਨ ਤੇ ਰਾਜਹੰਸ ਦੇ ਸਵਾਗਤ ਵਜੋਂ ਆਪਣੇ ਹੱਥ ਉਪਰ ਚੁੱਕ ਹਵਾ ਵਿਚ ਲਹਿਰਾਏੇ।
"ਹੈਲੋ! ਮੈਂ ਟੋਨੀ ਹਾਂ।" ਇਕ ਮੁੰਡਾ ਉਨ੍ਹਾਂ ਵੱਲ ਆਉਂਦਾ ਹੋਇਆ ਬੋਲਿਆ। "ਤੁਸੀਂ ਕੋਣ ਹੋ ਤੇ ਇਥੇ ਕੀ ਕਰਣ ਆਏ ਹੋ?"
"ਰੁਕੋ।" ਰਾਜਹੰਸ ਦੀ ਪਿੱਠ ਤੋਂ ਹੇਠਾਂ ਉੱਤਰਦਿਆਂ ਸਿਮਰਨ ਨੇ ਕਿਹਾ। "ਤੁਸੀਂ ਨੇੜੇ ਨਾ ਆਉ। ਸਾਨੂੰ ਆਪਸ ਵਿਚ ਘੱਟੋ ਘੱਟ ਛੇ ਫੁੱਟ ਦੀ ਦੁਰੀ ਰੱਖਣੀ ਹੋਵੇਗੀ।"
ਤੇ ਟੋਨੀ ਠਿਠਕ ਕੇ ਉਥੇ ਹੀ ਰੁਕ ਗਿਆ।
"ਅਜਿਹਾ ਕਿਉ?" ਉਸ ਪੁੱਛਿਆ।
'ਇਸੇ ਕਰਕੇ ਹੀ ਤਾਂ ਅਸੀਂ ਇਥੇ ਆਏ ਹਾਂ।......ਹਾਂ, ਸੱਚ ਮੈਂ ਆਪਣੇ ਬਾਰੇ ਦੱਸਣਾ ਤਾਂ ਭੁੱਲ ਹੀ ਗਈ। ਮੇਰਾ ਨਾਮ ਸਿਮਰਨ ਹੈ ਤੇ ਇਹ ਰਾਜਹੰਸ ਹੈ। ਅਸੀੰ ਤੁਹਾਡੇ ਨਾਲ ਕੋਰੋਨਾ ਵਾਇਰਸ ਤੋਂ ਬੱਚਣ ਦੇ ਢੰਗ ਸਾਂਝੇ ਕਰਨ ਆਏ ਹਾਂ।"
"ਹਾਂ ਸੁਣਿਆ ਹੈ ਕਿ ਕੋਰੋਨਾ ਮਹਾਂਮਾਰੀ ਨੇ ਤਾਂ ਪੂਰੀ ਦੁਨੀਆਂ ਨੂੰ ਹੀ ਆਪਣੇ ਸਿਕੰਜ਼ੇ ਵਿਚ ਜਕੜ ਲਿਆ ਹੈ। ਬੱਚੇ, ਬੁੱਢੇ ਤੇ ਨੋਜੁਆਨ ਸਾਰੇ ਹੀ ਇਸ ਬੀਮਾਰੀ ਦਾ ਸ਼ਿਕਾਰ ਬਣ ਰਹੇ ਹਨ।" ਟੋਨੀ ਦੇ ਬੋਲ ਸਨ।
''ਇਹ ਤਾ ਠੀਕ ਹੈ ਕਿ ਤੁਸੀਂ ਕੋਰੋਨਾ ਮਹਾਂਮਾਰੀ ਬਾਰੇ ਪਹਿਲਾਂ ਤੋਂ ਹੀ ਜਾਣੂ ਹੋ। ਪਰ ਕੀ ਤੁਸੀਂ ਜਾਣਦੇ ਹੋ ਕਿ ਬੱਚੇ ਆਪਣੇ ਮੰਮੀ-ਪਾਪਾ, ਦਾਦਾ-ਦਾਦੀ, ਭੈਣ-ਭਰਾਵਾਂ, ਦੋਸਤਾਂ ਅਤੇ ਗੁਆਢੀਆਂ ਨੂੰ ਵੀ ਕੋਰੋਨਾ ਵਾਇਰਸ ਤੋਂ ਬਚਾਉਣ ਵਿਚ ਸਹਾਈ ਹੋ ਸਕਦੇ ਹਨ?"
"ਸਾਨੂੰ ਸਾਰਿਆਂ ਨੂੰ ਆਪਣੇ ਹੱਥ ਸਾਬੁਣ ਤੇ ਪਾਣੀ ਨਾਲ ਚੰਗੀ ਤਰ੍ਹਾਂ ਧੋਣੇ ਚਾਹੀਦੇ ਹਨ।" ਟੋਨੀ ਮੁਸਕਰਾਂਦੇ ਹੋਏ ਬੋਲਿਆ। "ਸਾਨੂੰ ਸੱਭ ਪਤਾ ਹੈ ਸਿਮਰਨ!" "ਖੰਘ ਆਉਣ ਸਮੇਂ ਸਾਨੂੰ ਆਪਣਾ ਮੂੰਹ ਰੁਮਾਲ ਜਾਂ ਟਿਸ਼ੂ ਪੇਪਰ ਨਾਲ ਢੱਕਣਾ ਚਾਹੀਦਾ ਹੈ ਜੇ ਇਹ ਚੀਜ਼ਾਂ ਕੋਲ ਨਾ ਹੋਣ ਤਾਂ ਅਸੀਂ ਆਪਣਾ ਮੂੰਹ ਆਪਣੀ ਕੂਹਣੀ ਨਾਲ ਢੱਕ ਸਕਦੇ ਹਾਂ। ........ਦੋਸਤਾਂ ਮਿੱਤਰਾਂ ਨਾਲ ਹੱਥ ਮਿਲਾਉਣ ਦੀ ਬਜਾਏ ਦੁਰੋਂ ਹੀ ਹੱਥ ਹਿਲਾਉਣਾ ਠੀਕ ਰਹਿੰਦਾ ਹੈ। ਬਹੁਤਾ ਸਮਾਂ ਘਰ ਅੰਦਰ ਹੀ ਰਹਿਣਾ ਚਾਹੀਦਾ ਹੈ, ਸਿਰਫ਼ ਜ਼ਰੂਰੀ ਕੰਮ ਲਈ ਹੀ ਘਰੋਂ ਬਾਹਰ ਜਾਣਾ ਚਾਹੀਦਾ ਹੈ ਉਹ ਵੀ ਮਾਸਕ (Mask) ਪਹਿਨ ਕੇ ਹੀ।"
"ਵਾਹ ਟੋਨੀ! ਤੂੰ ਤਾਂ ਬਹੁਤ ਸਿਆਣਾ ਹੈ।" ਸਿਮਰਨ ਦੇ ਖੁਸ਼ੀ ਭਰੇ ਬੋਲ ਸਨ।
'ਪਰ ਇਕ ਸਮੱਸਿਆ ਹੈ?"
"ਓਹ ਕੀ?"
"ਅਸੀਂ ਭੀੜ ਭੜੱਕੇ ਵਾਲੇ ਨਗਰ ਵਿਚ ਰਹਿੰਦੇ ਹਾਂ। ਬਹੁਤੇ ਲੋਕੀਂ ਆਮ ਕਰਕੇ ਜ਼ਿਆਦਾ ਸਮੇਂ ਲਈ ਘਰਾਂ ਅੰਦਰ ਰਹਿਣਾ ਪਸੰਦ ਨਹੀਂ ਕਰਦੇ।"
"ਇਹ ਗੱਲ ਤਾਂ ਠੀਕ ਨਹੀਂ ਹੈ।" ਸਿਮਰਨ ਨੇ ਉਦਾਸੀ ਭਰੇ ਸੁਰ ਵਿਚ ਕਿਹਾ।
'ਹੂੰ, ਮੈਂ ਸ਼ਾਇਦ ਇਸ ਵਿਚ ਮਦਦ ਕਰ ਸਕਦਾ ਹਾਂ। ਰਾਜਹੰਸ ਦੇ ਬੋਲ ਸਨ। "ਉਹ ਕੋਰੋਨਾ ਵਾਇਰਸ ਨੂੰ ਤਾਂ ਦੇਖ ਨਹੀਂ ਸਕਦੇ ਪਰ ......ਉਹ ਮੈਨੂੰ ਤਾਂ ਦੇਖ ਸਕਦੇ ਹਨ। ਚਲੋ ਆਪੋ-ਆਪਣੀ ਮਾਸਕ ਪਾ ਲਵੋ ਤੇ ਮੇਰੀ ਪਿੱਠ ਉੱਤੇ ਸਵਾਰ ਹੋ ਜਾਓ। ਪਰ ਬੈਠਣਾਂ ਦੂਰ ਦੂਰ ਹੀ। ਚੰਗਾ ਰਹੇਗਾ ਜੇ ਤੁਸੀਂ ਮੇਰੇ ਅਲੱਗ ਅਲੱਗ ਖੰਭਾਂ ਉਪਰ ਬੈਠੋ ਇੰਝ ਤੁਸੀਂ ਇਕ ਦੂਜੇ ਤੋਂ ਛੇ ਫੁੱਟ ਦੀ ਦੂਰੀ ਵੀ ਬਣਾਈ ਰੱਖ ਸਕੋਗੇ।"
ਰਾਜਹੰਸ, ਸਿਮਰਨ ਤੇ ਟੋਨੀ ਨੂੰ ਆਪਣੇ ਖੰਭਾਂ ਉੱਤੇ ਬਿਠਾ ਅੰਬਰ ਵਿਚ ਉੱਡ ਗਿਆ।
ਉਸ ਨੇ ਨਗਰ ਉਪਰ ਉਡਾਣ ਭਰੀ। ਨਗਰ ਦੇ ਗਲੀਆਂ ਤੇ ਬਾਜ਼ਾਰਾਂ ਵਿਚ ਲੋਕਾਂ ਦੀ ਭਰਮਾਰ ਸੀ। ਸਿਮਰਨ ਤੇ ਟੋਨੀ ਨੇ ਉੱਚੀ ਉੱਚੀ ਬੋਲਣਾ ਸ਼ੁਰੂ ਕਰ ਦਿੱਤਾ।
"ਘਰਾਂ ਨੂੰ ਵਾਪਸ ਚਲੇ ਜਾਓ। ਤੁਸੀਂ ਘਰਾਂ ਅੰਦਰ ਕੋਰੋਨਾ ਤੋਂ ਸੁਰਖਿਅਤ ਹੋ।" ਬਾਜ਼ਾਰ ਵਿਚ ਇਕੱਠੀ ਹੋਈ ਭੀੜ ਨੂੰ ਦੇਖ ਟੋਨੀ ਦੇ ਬੋਲ ਸਨ।
"ਯਾਦ ਰੱਖੋ ਮੌਕਾ ਮਿਲਣ ਉੱਤੇ ਕੋਰੋਨਾ ਮਹਾਮਾਰੀ ਤੋਂ ਬਚਾਉ ਦਾ ਟੀਕਾ ਜ਼ਰੂਰ ਲਗਵਾਓ।" ਸਿਮਰਨ ਦੇ ਬੋਲ ਸਨ।
ਲੋਕ ਉਨ੍ਹਾਂ ਨੂੰ ਹੈਰਾਨੀ ਭਰੀ ਨਜ਼ਰ ਨਾਲ ਦੇਖ ਰਹੇ ਸਨ। ਭੀੜ ਵਿਚੋਂ ਕਿੰਨੇ ਹੀ ਲੋਕਾਂ ਨੇ ਉਨ੍ਹਾਂ ਦੀ ਗਲ ਦੀ ਹਾਮੀ ਭਰਦਿਆਂ ਆਪਣੇ ਹੱਥ ਹਵਾ ਵਿਚ ਲਹਿਰਾਏ ਤੇ ਆਪੋ ਆਪਣੇ ਘਰਾਂ ਵੱਲ ਤੁਰ ਪਏ।
ਜਲਦੀ ਹੀ ਰਾਜਹੰਸ ਇਕ ਪਾਰਕ ਉੱਤੇ ਮੰਡਰਾ ਰਿਹਾ ਸੀ। ਉਨ੍ਹਾਂ ਦੇਖਿਆ ਕਿ ਕਿੰਨੇ ਹੀ ਬੱਚੇ ਪਾਰਕ ਵਿਚ ਖੇਡ ਰਹੇ ਸਨ।
"ਬੱਚਿਓ! ਜਾਓ ਤੇ ਆਪੋ ਆਪਣੇ ਘਰ ਵਿਚ ਆਪਣੇ ਭੈਣ ਭਰਾਵਾਂ ਨਾਲ ਰਲ ਮਿਲ ਖੇਲੋ। ਬਾਹਰ ਪਾਰਕਾਂ ਜਾਂ ਸੜਕ ਉੱਤੇ ਹੋਰ ਬੱਚਿਆਂ ਨਾਲ ਖੇਲਣ ਤੋ ਗੁਰੇਜ਼ ਕਰੋ। ਇਸੇ ਵਿਚ ਤੁਹਾਡਾ ਵੀ ਬਚਾਓ ਹੈ ਤੇ ਹੋਰਨਾਂ ਦਾ ਵੀ।" ਸਿਮਰਨ ਨੇ ਖੇਲ ਰਹੇ ਬੱਚਿਆ ਨੂੰ ਸੰਬੋਧਨ ਕਰਦੇ ਹੋਏ ਕਿਹਾ।
" ਪਿਆਰੇ ਦੋਸਤੋ! ਜਾਓ ਤੇ ਆਪਣੇ ਪਰਿਵਾਰਾਂ ਨੂੰ ਦੱਸੋ ਕਿ ਘਰ ਅੰਦਰ ਰਹਿ ਕੇ ਅਸੀਂ ਸਭਨਾਂ ਦੀ ਸਹੀ ਦੇਖਭਾਲ ਕਰ ਸਕਦੇ ਹਾਂ। ਕਰੋਨਾ ਵਾਇਰਸ ਦੀ ਲਾਗ ਤੋਂ ਬੱਚਣਾ ਇਸ ਢੰਗ ਨਾਲ ਹੀ ਸੰਭਵ ਹੈ।" ਟੋਨੀ ਕਹਿ ਰਿਹਾ ਸੀ।
ਬੱਚਿਆ ਨੇ ਹੰਸ ਨੂੰ ਦੇਖ ਖ਼ੁਸ਼ੀ ਭਰੀਆਂ ਕਿਲਕਾਰੀਆਂ ਮਾਰੀਆ ਤੇ ਸਿਮਰਨ ਤੇ ਟੋਨੀ ਨੂੰ ਹੱਥ ਹਿਲਾ ਸਹਿਮਤੀ ਦੇਂਦੇ ਆਪੋ ਆਪਣੇ ਘਰਾਂ ਵੱਲ ਚਲ ਪਏ।
ਤਦ ਹੀ ਰਾਜਹੰਸ ਨੇ ਆਸਮਾਨ ਵਿਚ ਉੱਪਰ ਵੱਲ ਦੀ ਉਡਾਰੀ ਭਰ ਲਈ।
ਟੋਨੀ ਤੇ ਸਿਮਰਨ ਦੀ ਹੈਰਾਨੀ ਭਰੀ ਚੀਖ਼ ਨਿਕਲ ਗਈ।
ਚਿੱਟੀ ਰੂੰ ਦੇ ਗੋਹੜ੍ਹਿਆਂ ਵਰਗੇ ਬੱਦਲਾਂ ਵਿਚੋਂ ਅਚਾਨਕ ਇਕ ਹਵਾਈ ਜਹਾਜ਼ ਨਜ਼ਰੀ ਪਿਆ। ਜਹਾਜ਼ ਦੇ ਯਾਤਰੀ ਉਨ੍ਹਾਂ ਨੂੰ ਹੈਰਾਨੀ ਭਰੀਆਂ ਨਜ਼ਰਾਂ ਨਾਲ ਦੇਖ ਰਹੇ ਸਨ। ਪਰ ਤੇਜ਼ੀ ਨਾਲ ਉੱਡ ਰਿਹਾ ਜਹਾਜ਼ ਅਗਲੇ ਹੀ ਪਲ ਅੱਖੋਂ ਓਹਲੇ ਹੋ ਗਿਆ।
"ਬਹੁਤ ਸਾਰੇ ਦੇਸ਼ਾਂ ਦੀਆਂ ਸਰਕਾਰਾਂ ਨੇ ਤਾਂ ਹਵਾਈ ਉਡਾਣਾਂ ਕਈ ਮਹੀਨਿਆਂ ਤੋਂ ਬੰਦ ਕੀਤੀਆਂ ਹੋਈਆ ਹਨ। ਇਹ ਜਹਾਜ਼ ਕਿਧਰੋਂ ਆ ਗਿਆ?" ਟੋਨੀ ਨੇ ਸਵਾਲੀਆਂ ਨਜ਼ਰਾਂ ਨਾਲ ਸਿਮਰਨ ਵੱਲ ਦੇਖਦੇ ਹੋਏ ਪੁੱਛਿਆ।
'ਪਿਛਲੇ ਕੁਝ ਕੁ ਅਰਸੇ ਤੋਂ ਕੁਝ ਦੇਸ਼ਾਂ ਨੇ ਹਵਾਈ ਉਡਾਣਾਂ ਦੁਬਾਰਾ ਸ਼ੁਰੂ ਕਰ ਦਿੱਤੀਆਂ ਹਨ, ਕਿਉਂ ਜੋ ਕੋਰੋਨਾ ਮਹਾਂਮਾਰੀ ਨੂੰ ਨੱਥ ਪਾਉਣ ਵਾਲਾ ਟੀਕਾ ਤਿਆਰ ਹੋ ਚੁੱਕਾ ਹੈ ਅਤੇ ਬਹੁਤ ਸਾਰੇ ਲੋਕਾਂ ਇਹ ਲਗਾ ਵੀ ਲਿਆ ਹੈ। ਪਰ ਅਜੇ ਵੀ ਆਵਾਜਾਈ ਕਾਰਜਾਂ ਉੱਤੇ ਬਹੁਤ ਪਾਬੰਦੀਆਂ ਹਨ। ਅਜਿਹੇ ਕੰਮਾਂ ਲਈ ਸਖ਼ਤ ਹਦਾਇਤਾ ਦੀ ਪਾਲਣਾ ਕਰਨਾ ਜ਼ਰੂਰੀ ਹੈ।" ਸਿਮਰਨ ਨੇ ਕਿਹਾ।
'ਇੰਝ ਜਾਪ ਰਿਹਾ ਹੈ ਜਿਵੇਂ ਕਿ ਬਹੁਤ ਸਾਰੀਆਂ ਚੀਜ਼ਾਂ ਬਦਲ ਗਈਆ ਹੋਣ।" ਟੋਨੀ ਨੇ ਕਿਹਾ। "ਅਜਿਹਾ ਸੋਚ ਕੇ ਤਾਂ ਮੈਂ ਕਈ ਵਾਰ ਡਰ ਜਾਂਦਾ ਹਾਂ।"
"ਮੈਨੂੰ ਵੀ ਕਈ ਵਾਰ ਅਜਿਹਾ ਸੋਚ ਸੋਚ ਡਰ ਲਗਦਾ ਹੈ।" ਸਿਮਰਨ ਬੋਲੀ।
"ਜਦੋਂ ਚੀਜ਼ਾਂ ਬਦਲ ਰਹੀਆਂ ਹੋਣ ਤਾਂ ਮਨ ਸ਼ੰਕਾਂ, ਡਰ ਤੇ ਤਣਾਓ ਭਰਪੂਰ ਹੋ ਜਾਂਦਾ ਹੈ। ਬੱਚਿਓ!" ਰਾਜਹੰਸ ਦੇ ਬੋਲ ਸਨ। "ਜਦੋਂ ਮੈਂ ਡਰ ਮਹਿਸੂਸ ਕਰਦਾ ਹਾਂ ਤਾਂ ਮੈਂ ਤੇਜ਼ ਤੇਜ਼ ਸਾਹ ਲੈਂਦਾ ਹਾਂ ........ ਅਤੇ ਮੇਰੇ ਮੂੰਹ ਵਿਚੋਂ ਠੰਢਾ ਯਖ਼ ਸਾਹ ਬਾਹਰ ਨਿਕਲਦਾ ਹੈ।"
ਰਾਜਹੰਸ ਦੇ ਮੂੰਹ ਵਿਚੋਂ ਸੁੰਨ ਕਰਦੀ ਹਵਾ ਨਿਕਲੀ ਜੋ ਦੋਨੋਂ ਬੱਚਿਆਂ ਨੂੰ ਕੰਬਣੀ ਛੇੜ ਗਈ।
"ਡਰ ਵਾਲੀ ਹਾਲਤ ਵਿਚੋਂ ਤੁਸੀਂ ਬਾਹਰ ਕਿਵੇਂ ਨਿਕਲਦੇ ਹੋ?" ਰਾਜਹੰਸ ਨੇ ਬੱਚਿਆਂ ਨੂੰ ਪੁੱਛਿਆ।
"ਉਸ ਸਮੇਂ ਮੈਂ ਉਨਾਂ ਬਾਰੇ ਸੋਚਣਾ ਪਸੰਦ ਕਰਦੀ ਹਾਂ ਜਿਨ੍ਹਾਂ ਦੇ ਸਾਥ ਵਿਚ ਮੈਂ ਮਹਿਫ਼ੂਜ਼ ਮਹਿਸੂਸ ਕਰਦੀ ਹਾਂ।" ਸਿਮਰਨ ਦੇ ਬੋਲ ਸਨ।
"ਮੈਂ ਵੀ ਅਜਿਹੇ ਸਮੇਂ ਆਪਣੇ ਦਾਦਾ-ਦਾਦੀ ਬਾਰੇ ਸੋਚਣਾ ਪਸੰਦ ਕਰਦਾ ਹਾਂ, ਜਿਨ੍ਹਾਂ ਦੀ ਸੰਗਤ ਵਿਚ ਮੈਂ ਹਮੇਸ਼ਾਂ ਸੁਰੱਖਿਅਤ ਮਹਿਸੂਸ ਕਰਦਾ ਹਾਂ।........ਮੇਰੇ ਦਾਦਾ-ਦਾਦੀ ਪਿੰਡ ਵਿਚ ਰਹਿੰਦੇ ਹਨ। ਅੱਜ ਕਲ ਮੈਨੂੰ ਉਨ੍ਹਾਂ ਦੀ ਬਹੁਤ ਯਾਦ ਆਉਂਦੀ ਹੈ। ਇਨ੍ਹਾਂ ਦਿਨ੍ਹਾਂ ਵਿਚ ਤਾਂ ਮੈਂ ਉਨਾਂ ਨੂੰ ਗਲਵਕੜੀ ਵੀ ਨਹੀਂ ਪਾ ਸਕਦਾ, ਕਿਉਂ ਕਿ ਉਨ੍ਹਾਂ ਨੂੰ ਮੈਥੋਂ ਕੋਰੋਨਾ ਵਾਇਰਸ ਦੀ ਲਾਗ ਲੱਗਣ ਦਾ ਡਰ ਹੋ ਸਕਦਾ ਹੈ। ਮੈਂ ਤੇ ਮੇਰੀ ਛੋਟੀ ਭੈਣ ਉਨ੍ਹਾਂ ਨੂੰ ਮਿਲਣਾ ਚਾਹੁੰਦੇ ਹਾਂ, ਪਰ ਕਰੋਨਾ ਮਹਾਂਮਾਰੀ ਕਾਰਣ ਉਨ੍ਹਾਂ ਨੂੰ ਮਿਲਣ ਨਹੀਂ ਜਾ ਸਕਦੇ।" ਟੋਨੀ ਦੇ ਉਦਾਸੀ ਭਰੇ ਬੋਲ ਸਨ।
"ਤੁਸੀਂ ਉਨ੍ਹਾਂ ਨਾਲ ਫੋਨ ਰਾਹੀਂ ਤਾਂ ਗਲਬਾਤ ਕਰ ਹੀ ਸਕਦੇ ਹੋ।" ਸਿਮਰਨ ਨੇ ਟੋਨੀ ਨੂੰ ਪੁੱਛਿਆ।
"ਹਾਂ!" ਟੋਨੀ ਬੋਲਿਆ।" ਉਹ ਸਾਨੂੰ ਹਰ ਰੋਜ਼ ਫੋਨ ਕਰਦੇ ਹਨ ਤੇ ਮੈਂ ਤੇ ਮੇਰੀ ਭੈਣ ਉਨ੍ਹਾਂ ਨਾਲ ਦਿਨ ਭਰ ਦੀਆਂ ਗੱਲਾਂ ਸਾਂਝੀਆਂ ਕਰਦੇ ਹਾਂ। ਅਜਿਹਾ ਕਰਨਾ ਸਾਨੂੰ ਚੰਗਾ ਲੱਗਦਾ ਹੈ ਤੇ ਉਨ੍ਹਾਂ ਨੂੰ ਵੀ।"
"ਉਨ੍ਹਾਂ ਸੰਗੀ ਸਾਥੀਆਂ ਨੂੰ ਯਾਦ ਕਰਨਾ, ਜਿਨ੍ਹਾਂ ਨੂੰ ਅਸੀਂ ਪਿਆਰ ਕਰਦੇ ਹਾਂ ਅਤੇ ਕਰੋਨਾ ਮਹਾਂਮਾਰੀ ਦੇ ਤ੍ਰਾਸ ਕਾਰਣ ਨਹੀਂ ਮਿਲ ਸਕਦੇ, ਇਕ ਆਮ ਵਰਤਾਰਾ ਹੈ।" ਰਾਜਹੰਸ ਦੇ ਬੋਲ ਸਨ। "ਇਹ ਵਰਤਾਰਾ ਦੱਸਦਾ ਹੈ ਕਿ ਅਸੀਂ ਆਪਣੇ ਪਿਆਰਿਆਂ ਨਾਲ ਕਿੰਨ੍ਹਾਂ ਲਗਾਓ ਰੱਖਦੇ ਹਾਂ। ਕੀ ਤੁਸੀਂ ਕਰੋਨਾ ਮਹਾਂਮਾਰੀ ਦਾ ਟਾਕਰਾ ਕਰ ਰਹੇ ਹੋਰ ਬਹਾਦਰਾਂ ਨੂੰ ਮਿਲਣਾ ਚਾਹੋਗੇ?"
"ਹਾਂ! ਹਾਂ! ਜ਼ਰੂਰ।" ਸਿਮਰਨ ਤੇ ਟੋਨੀ ਦੋਨੋਂ ਇਕੱਠੇ ਹੀ ਬੋਲ ਪਏ।
"ਬਹੁਤ ਖ਼ੂਬ! ਮੇਰੀ ਦੋਸਤ ਸੁਪ੍ਰਿਆ ਵੀ ਬਹੁਤ ਸਿਆਣੀ ਕੁੜੀ ਹੈ ਤੇ ਬਹਾਦਰ ਵੀ।" ਰਾਜਹੰਸ ਬੋਲਿਆ। "ਚਲੋ ਉਸ ਨੂੰ ਮਿਲਣ ਚੱਲਦੇ ਹਾਂ। ਦੇਖਦੇ ਹਾਂ ਉਹ ਅੱਜ ਕਲ ਕੀ ਕਰ ਰਹੀ ਹੈ?"ਰਾਜ ਹੰਸ ਨੇ ਹੇਠਾਂ ਵੱਲ ਦੀ ਉਡਾਣ ਭਰਦੇ ਹੋਏ ਕਿਹਾ।
ਜਲਦੀ ਹੀ ਉਹ ਇਕ ਛੋਟੇ ਜਿਹੇ ਪਿੰਡ ਨੇੜੇ ਪਹੁੰਚ ਗਏ। ਦੂਰ ਪਰ੍ਹੇ ਇਕ ਲੜਕੀ ਫੁੱਲਾਂ ਭਰੀ ਬਗੀਚੀ ਨੂੰ ਪਾਣੀ ਦੇ ਰਹੀ ਸੀ।
ਜਦੋਂ ਉਸ ਨੇ ਰਾਜਹੰਸ ਅਤੇ ਉਸ ਦੇ ਖੰਭਾਂ ਉੱਤੇ ਬੈਠੇ ਸਿਮਰਨ ਤੇ ਟੋਨੀ ਨੂੰ ਦੇਖਿਆ ਤਾਂ ਉਹ ਖਿੜਖੜਾ ਕੇ ਹੱਸ ਪਈ।
"ਰਾਜਹੰਸ! ਜੀ ਆਇਆ ਨੂੰ। ਪਰ ਸਾਨੂੰ ਇਕ ਦੂਜੇ ਤੋਂ ਛੇ ਫੁੱਟ ਦੀ ਦੂਰੀ ਉੱਤੇ ਰਹਿਣਾ ਹੋਵੇਗਾ।" ਸੁਪ੍ਰਿਆ ਖੁਸ਼ੀ ਖੁਸ਼ੀ ਆਪਣਾ ਸੱਜਾ ਹੱਥ ਹਵਾ ਵਿਚ ਉਪਰ ਚੁੱਕ ਹਿਲਾਉਂਦਿਆਂ ਬੋਲੀ। "ਤੁਸੀਂ ਸਾਰੇ ਇੱਥੇ ਕੀ ਕਰ ਰਹੇ ਹੋ?" ਸੁਪ੍ਰਿਆ ਨੇ ਉਤਸੁਕਤਾ ਭਰੀ ਆਵਾਜ਼ ਵਿਚ ਪੁੱਛਿਆ।
"ਪਿਆਰੀ ਦੋਸਤ ਸੁਪ੍ਰਿਆਂ ! ਮੈਂ ਖੁਸ਼ ਹਾਂ ਕਿ ਤੂੰ ਕਰੋਨਾ ਵਾਇਰਸ ਬਾਰੇ ਇੰਨੀ ਸੁਚੇਤ ਹੈ।" ਰਾਜਹੰਸ ਦੇ ਬੋਲ ਸਨ। ਮੈਨੂੰ ਇਹ ਚੰਗਾ ਲੱਗਾ ਕਿ ਤੂੰ ਸਾਡੇ ਆਉਣ ਉੱਤੇ ਹੱਥ ਹਿਲਾ ਕੇ ਤੇ ਸ਼ਬਦਾਂ ਰਾਹੀਂ ਖੁਸ਼ੀ ਜ਼ਾਹਿਰ ਕੀਤੀ ਹੈ। ਮੈਂ ਚਾਹੁੰਦਾ ਹਾਂ ਕਿ ਮੇਰੇ ਇਹ ਦੋਨੋਂ ਨਵੇਂ ਦੋਸਤ - ਸਿਮਰਨ ਤੇ ਟੋਨੀ ਵੀ ਤੇਰੇ ਗਿਆਨ ਦਾ ਲਾਭ ਲੈ ਸਕਣ।"
"ਮੇਰਾ ਗਿਆਨ! ਕਿਹੜਾ?" ਸੁਪ੍ਰਿਆ ਨੇ ਸਵਾਲੀਆ ਨਜ਼ਰਾਂ ਨਾਲ ਰਾਜਹੰਸ ਨੂੰ ਦੇਖਦੇ ਹੋਏ ਕਿਹਾ।
'ਕਿਉਂ ਕਿ ਤੇਰੇ ਪਰਿਵਾਰ ਦਾ ਇਕ ਮੈਂਬਰ ਕੋਰੋਨਾ ਬੀਮਾਰੀ ਦਾ ਸ਼ਿਕਾਰ ਹੋ ਗਿਆ ਸੀ ਤੇ ਤੇਰੇ ਪਰਿਵਾਰ ਦੇ ਸਾਰੇ ਮੈਂਬਰ ਘਰ ਵਿਚ ਹੀ ਇਕਾਂਤਵਾਸ ਵਿਚ ਰਹਿ ਰਹੇ ਹੋ ਤਾਂ ਕਿ ਤੁਹਾਥੋਂ ਕਿਸੇ ਹੋਰ ਨੂੰ ਕੋਰੋਨਾ ਦੀ ਲਾਗ ਨਾ ਲਗ ਜਾਵੇ।" ਰਾਜਹੰਸ ਦੇ ਬੋਲ ਸਨ।
"ਹਾਂ! ਸ਼ਾਇਦ ਤੁਹਾਨੂੰ ਪਤਾ ਹੋਵੇ, ਕਿ ਸਾਡੇ ਪਿੰਡ ਤਕ ਕੋਰੋਨਾ ਦੀ ਰੋਕਥਾਮ ਵਾਲਾ ਟੀਕਾ ਅਜੇ ਤਕ ਨਹੀਂ ਪਹੁੰਚਿਆ। ਪਿਛਲੇ ਦਿਨ੍ਹੀ ਮੇਰੇ ਪਿਤਾ ਜੀ ਕੋਰੋਨਾ ਬਿਮਾਰੀ ਦੀ ਚਪੇਟ ਵਿਚ ਆ ਗਏ। ਅੱਜ ਕਲ ਮੇਰੇ ਪਿਤਾ ਜੀ ਬੀਮਾਰ ਹਨ। ਜਦ ਤਕ ਉਹ ਪੂਰੀ ਤਰ੍ਹਾਂ ਠੀਕ ਨਹੀਂ ਹੋ ਜਾਂਦੇ ਉਹ ਅਲੱਗ ਕਮਰੇ ਵਿਚ ਰਹਿ ਰਹੇ ਹਨ। ਅਤੇ ਪਰਿਵਾਰ ਦੇ ਬਾਕੀ ਮੈਂਬਰ ਮਕਾਨ ਦੇ ਦੂਸਰੇ ਹਿੱਸੇ ਵਿਚ।" ਸੁਪ੍ਰਿਆ ਨੇ ਦੱਸਿਆ। 'ਪਿਤਾ ਜੀ ਨੂੰ ਖਾਣ ਪੀਣ ਦਾ ਸਾਮਾਨ ਤੇ ਦਵਾਈ ਆਦਿ ਦੇਣ ਸਮੇਂ ਮੇਰੀ ਮੰਮੀ ਵਿਸ਼ੇਸ਼ ਸਾਵਧਾਨੀ ਵਰਤਦੀ ਹੈ ਤਾਂ ਕਿ ਕੋਰੋਨਾ ਦੀ ਲਾਗ ਉਸ ਨੂੰ ਜਾਂ ਪਰਿਵਾਰ ਦੇ ਕਿਸੇ ਹੋਰ ਮੈਂਬਰ ਨੂੰ ਨਾ ਲਗ ਜਾਵੇ। ਪਿਤਾ ਜੀ ਦਾ ਹਾਲ ਚਾਲ ਦੇਖਣ ਸਮੇਂ ਪਰਿਵਾਰ ਦੇ ਮੈਂਬਰ ਤੇ ਪਿਤਾ ਜੀ ਵੀ ਹਮੇਸਾਂ ਮਾਸਕ ਲਗਾ ਕੇ ਰੱਖਦੇ ਹਨ। ਅਸੀਂ ਸਾਰੇ ਅਕਸਰ ਹੱਥਾਂ ਨੂੰ ਸਾਬੁਣ ਦੀ ਵਰਤੋਂ ਨਾਲ ਚੰਗੀ ਤਰ੍ਹਾਂ ਸਾਫ਼ ਕਰਦੇ ਹਾਂ। ਘਰ ਵਿਚ ਵੀ ਇਕ ਦੂਜੇ ਤੋਂ ਛੇ ਫੁੱਟ ਦੀ ਦੂਰੀ ਬਣਾਈ ਰੱਖਣ ਲਈ ਹਮੇਸ਼ਾਂ ਯਤਨਸ਼ੀਲ ਰਹਿੰਦੇ ਹਾਂ।"
"ਇਕਾਂਤਵਾਸ ਵਿਚ ਤੁਸੀਂ ਸਮਾਂ ਕਿਵੇਂ ਬਿਤਾਉਂਦੇ ਹੋ? ਕੀ ਖੇਲ-ਕੁੱਦ ਬਿਲਕੁਲ ਹੀ ਬੰਦ ਹੈ ਅੱਜ ਕਲ?" ਕਿੰਨੇ ਚਿਰ ਤੋਂ ਚੁੱਪ ਬੈਠੀ ਸਿਮਰਨ ਅਚਾਨਕ ਬੋਲ ਪਈ।
"ਨਹੀਂ ਅਜਿਹਾ ਨਹੀਂ। ਅਸੀਂ ਸਮੇਂ ਸਮੇਂ ਤਾਸ਼, ਸਤਰੰਜ਼, ਲੁਡੋ, ਜਿਗਸਾਅ ਪਜ਼ਲ ਤੇ ਵੀਡੀਓ ਗੇਮਾਂ ਆਦਿ ਖੇਲਦੇ ਰਹਿੰਦੇ ਹਾਂ। ਬਗੀਚੇ ਵਿਚ ਕੰਮ ਕਰਦੇ ਹਾਂ। ਆਪਣੀ ਪੜ੍ਹਾਈ ਲਿਖਾਈ ਦਾ ਕੰਮ ਵੀ ਕਰਦੇ ਹਾਂ। ਪਰ ਇਹ ਅੱਜ ਕਲ ਆਨ-ਲਾਈਨ ਹੀ ਕਰ ਰਹੇ ਹਾਂ। ਘਰ ਦੇ ਕੰਮਾਂ ਵਿਚ ਮੰਮੀ ਦੀ ਸਹਾਇਤਾ ਵੀ ਕਰਦੇ ਹਾਂ। ਮੈਂ ਰਸੋਈ ਦੇ ਕੰਮਾਂ ਵਿਚ ਮੰਮੀ ਦੀ ਮਦਦ ਕਰਦੀ ਹਾਂ ਤੇ ਨਵੇਂ ਨਵੇਂ ਪਕਵਾਨ ਬਣਾਉਣਾ ਸਿੱਖ ਰਹੀ ਹਾਂ। ਮੇਰਾ ਛੋਟਾ ਭਰਾ ਘਰ ਵਿਚ ਪੋਚਾ ਲਾਉਣ ਦਾ ਕੰਮ ਬਹੁਤ ਵਧੀਆ ਕਰਨ ਲੱਗ ਪਿਆ ਹੈ। ਮੰਮੀ ਸਾਡੇ ਕੰਮਾ ਕਾਰਾਂ ਤੋਂ ਬਹੁਤ ਖੁਸ਼ ਹੈ।"
"ਕੀ ਤੁਸੀਂ ਛੂੰਹਣ- ਛਪਾਈ ਵੀ ਖੇਲਦੇ ਹੋ ਇਨ੍ਹਾਂ ਦਿਨ੍ਹਾਂ ਵਿਚ?" ਟੋਨੀ ਦੇ ਉਤਸੁਕਤਾ ਭਰੇ ਬੋਲ ਸਨ।
“ਹਾਂ ਇਹ ਖੇਡ ਵੀ ਕਦੇ ਕਦੇ ਖੇਲ ਲੈਂਦੇ ਹਾਂ। ਪਰ ਅਸੀਂ ਛੂੰਹਣ ਲਈ ਪੈਰ ਦੇ ਅੰਗੂਠੇ ਜਾਂ ਕੂਹਣੀ ਦਾ ਹੀ ਇਸਤੇਮਾਲ ਕਰਦੇ ਹਾਂ।"
"ਫਿਰ ਤਾਂ ਤੁਸੀਂ ਇਕਾਤਵਾਸ ਦੌਰਾਨ ਸਮੇਂ ਦੀ ਸਹੀ ਵਰਤੋਂ ਕਰ ਰਹੇ ਹੋ।" ਰਾਜਹੰਸ ਨੇ ਕਿਹਾ।
" ਹਾਂ! ਹਾਂ! ਅਸੀਂ ਸਾਰਾ ਪਰਿਵਾਰ ਇਕੱਠਿਆਂ ਖਾਣਾ ਖਾਂਦੇ ਹਾਂ। ਸੌਣ ਤੋਂ ਪਹਿਲਾਂ ਖੂਬ ਗੱਪ-ਸ਼ੱਪ ਲਗਾਉਂਦੇ ਹਾਂ। ਮੈਂ ਤੇ ਮੇਰਾ ਛੋਟਾ ਭਰਾ ਕਦੇ ਕਦੇ ਗਾਣੇ ਵੀ ਗਾਉਂਦੇ ਹਾਂ ਤੇ ਨੱਚ-ਟੱਪ ਵੀ ਲੈਂਦੇ ਹਾਂ। ਪਹਿਲਾਂ ਪਹਿਲਾਂ ਚੋਵੀ ਘੰਟੇ ਘਰ ਵਿਚ ਰਹਿਣਾ ਅਜੀਬ ਲੱਗਦਾ ਸੀ ਪਰ ਹੁਣ ਆਦਤ ਜਿਹੀ ਪੈ ਗਈ ਹੈ। ਪਰੰਤੂ ਕਈ ਵਾਰ ਸਕੂਲ ਤੇ ਸਕੂਲ ਵਾਲੇ ਸੰਗੀ-ਸਾਥੀਆਂ ਦੀ ਯਾਦ ਆਉਂਦੀ ਹੈ। ਪਰ ਹੁਣ ਤਾ ਸਿਰਫ਼ ਫੋਨ ਤੇ ਹੀ ਗਲਬਾਤ ਕਰ ਕੇ ਇਕ ਦੂਜੇ ਦਾ ਹਾਲ ਚਾਲ ਪੁੱਛ ਸਕਦੇ ਹਾਂ, ਪਤਾ ਨਹੀਂ ਕਦੋਂ ਪਹਿਲਾਂ ਵਾਂਗ ਮਿਲ ਸਕਾਂਗੇ।"
"ਇਕਾਂਤਵਾਸ ਵਿਚ ਰਹਿਣਾ ਕਦੇ ਵੀ ਸੌਖਾ ਨਹੀਂ ਹੁੰਦਾ, ਸੁਪ੍ਰਿਆ!" ਰਾਜਹੰਸ ਨੇ ਕਿਹਾ। ਪਰ ਤੁਸੀਂ ਘਰ ਵਿਚ ਰਹਿੰਦੇ ਹੋਏ ਸਮੇਂ ਦਾ ਸਦਉਪਯੋਗ ਕਰ ਰਹੇ ਹੋ। ਸੰਗੀਆ ਸਾਥੀਆਂ ਨਾਲ ਰਾਬਤਾ ਕਾਇਮ ਰੱਖ ਰਹੇ ਹੋ, ਕੋਰੋਨਾ ਦੀ ਲਾਗ ਤੋਂ ਬੱਚਣ ਦੀਆਂ ਸਾਰੀਆਂ ਸਾਵਧਾਨੀਆਂ ਦਾ ਪਾਲਣ ਕਰਦੇ ਹੋ। ਮੇਰੀ ਅਨੁਸਾਰ ਅਜਿਹੇ ਕੰਮਾਂ ਕਾਰਣ ਤੁਸੀਂ ਕੋਰੋਨਾ ਜੰਗ ਦੇ ਸੂਰਬੀਰ ਹੋ।"
"ਕੀ ਤੁਸੀਂ ਕਦੇ ਪਰਿਵਾਰ ਦੇ ਮੈਂਬਰਾਂ ਨਾਲ ਲੜਦੇ ਵੀ ਹੋ?" ਟੋਨੀ ਨੇ ਪੁੱਛਿਆ।
"ਸਾਡੀ ਕਈ ਵਾਰ ਲੜ੍ਹਾਈ ਹੋ ਜਾਂਦੀ ਹੈ।" ਸੁਪ੍ਰਿਆ ਨੇ ਦੱਸਿਆ। "ਖਾਸ ਕਰ ਜਦੋਂ ਮੇਰਾ ਛੋਟਾ ਭਰਾ ਖੇਡ ਸਮੇਂ ਰੌਂਦ ਮਾਰਦਾ ਹੈ ਜਾਂ ਆਪਣੇ ਹਿੱਸੇ ਦਾ ਕੰਮ ਵਿਚੇ ਛੱਡ ਕੋਈ ਬਹਾਨਾ ਮਾਰ ਜਾਂਦਾ ਹੈ ਤੇ ਮੈਂਨੂੰ ਉਸ ਦੇ ਹਿੱਸੇ ਦਾ ਕੰਮ ਵੀ ਕਰਨਾ ਪੈਂਦਾ ਹੈ।........ਪਰ ਮੈਂ ਜਾਣਦੀ ਹਾਂ ਕਿ ਅਜਿਹੇ ਅਸਾਧਾਰਣ ਹਾਲਤਾਂ ਦਾ ਟਾਕਰਾ ਕਰਨ ਲਈ ਸਾਨੂੰ ਵਧੇਰੇ ਸਬਰ ਰੱਖਣ ਤੇ ਚੰਗੀ ਸੂਝ-ਬੂਝ ਦੀ ਲੋੜ ਪੈਂਦੀ ਹੈ। ਲੜਾਈ ਹੋ ਜਾਣ ਤੋਂ ਬਾਅਦ ਜਲਦੀ ਹੀ ਰੁੱਸੇ ਹੋਏ ਜੀਅ ਨੂੰ ਮੰਨਾਉਣ ਦਾ ਯਤਨ ਚੰਗਾ ਹੁੰਦਾ ਹੈ। ਕਿਸੇ ਕੋਲੋਂ ਗਲਤੀ ਹੋ ਜਾਣ ਉੱਤੇ ਉਸ ਵਲੋਂ ਮਾਫ਼ੀ ਮੰਗਣ ਵਿਚ ਗੁਰੇਜ਼ ਨਹੀਂ ਕਰਨਾ ਚਾਹੀਦਾ।"
"ਸੱਚੀ ਹੀ ਤੂੰ ਇਕ ਸੂਝਵਾਨ ਤੇ ਬਹਾਦਰ ਲੜਕੀ ਹੈ, ਸੁਪ੍ਰਿਆ!" ਟੋਨੀ ਤੇ ਸਿਮਰਨ ਇਕੱਠੇ ਹੀ ਬੋਲ ਪਏ।
"ਪਰ ਰਾਜਹੰਸ! ਜਿਨ੍ਹਾਂ ਲੋਕਾਂ ਕੋਲ ਘਰ ਨਹੀਂ ਹਨ ਜਾਂ ਜੋ ਆਪਣੇ ਘਰਾਂ ਤੋਂ ਬਹੁਤ ਦੂਰ ਹਨ, ਉਹ ਅਜਿਹੇ ਹਾਲਤਾਂ ਨਾਲ ਕਿਵੇਂ ਨਜਿੱਠਦੇ ਹਨ?" ਸਿਮਰਨ ਦਾ ਸਵਾਲ ਸੀ।
"ਵਧੀਆ ਸਵਾਲ ਹੈ ਇਹ।" ਰਾਜਹੰਸ ਬੋਲਿਆ । "ਚਲੋ ਚਲਦੇ ਹਾਂ ਤੇ ਪਤਾ ਕਰਦੇ ਹਾਂ।"
ਉਨ੍ਹਾਂ ਸੁਪ੍ਰਿਆ ਨੂੰ ਅਲਵਿਦਾ ਕਿਹਾ ਅਤੇ ਦੁਬਾਰਾ ਉਡਾਣ ਭਰ ਲਈ।
ਜਿਵੇਂ ਹੀ ਰਾਜਹੰਸ ਅੱਗੇ ਵਧਿਆ, ਹਵਾ ਗਰਮ ਹੁੰਦੀ ਗਈ। ਉਨ੍ਹਾਂ ਧੂੜ ਭਰੇ ਝੱਖੜ ਨੂੰ ਪਾਰ ਕੀਤਾ ਤੇ ਇਕ ਰੇਤੀਲੇ ਟਿੱਬੇ ਉੱਤੇ ਆ ਉੱਤਰੇ।
ਦੂਰ ਪਰੇ ਉਨ੍ਹਾਂ ਇਕ ਤੰਬੂ ਦੇਖਿਆ। ਜਿਸ ਦੇ ਬਾਹਰ ਮਾਸਕ ਪਹਿਨੀ ਲੋਕ ਛੇ ਛੇ ਫੂੱਟ ਦੀ ਦੂਰੀ ਉੱਤੇ ਸ਼ਾਂਤ ਖੜੇ ਸਨ ਜਿਵੇਂ ਆਪਣੀ ਬਾਰੀ ਦੀ ਉਡੀਕ ਕਰ ਰਹੇ ਹੋਣ।
ਇਕ ਬਜੁਰਗ ਅੰਮਾਂ ਨੇ ਉਨ੍ਹਾਂ ਵੱਲ ਦੇਖਦੇ ਹੋਏ ਹੱਥ ਹਿਲਾਇਆ ।
"ਓਹ ਪਿਆਰੇ ਰਾਜਹੰਸ! ਮੈਂ ਤੈਨੂੰ ਦੁਬਾਰਾ ਦੇਖ ਕੇ ਬਹੁਤ ਖੁਸ਼ ਹਾਂ।" ਉਹ ਬੋਲੀ। "ਕਿਉਂ ਜੋ ਸਾਨੂੰ ਘੱਟੋ ਘੱਟ ਛੇ ਫੂੱਟ ਦੀ ਦੂਰੀ ਬਣਾਈ ਰੱਖਣੀ ਹੈ ਇਸ ਲਈ ਮੈਂ ਇਥੋਂ ਹੀ ਗੱਲ ਕਰਾਂਗੀ। ਪਰ ਮੈਂ ਤੇਰੇ ਦੋਸਤਾਂ ਨੂੰ ਮਿਲਣਾ ਚਾਹਾਂਗੀ। ਉਹ ਮੈਨੂੰ ਅੰਮਾਂ ਕਹਿ ਸਕਦੇ ਨੇ।"
"ਹੈਲੋ ਅੰਮਾਂ ਜੀ! ਮੇਰਾ ਨਾਮ ਸਿਮਰਨ ਹੈ ਤੇ ਇਹ ਟੋਨੀ ਹੈ।" ਸਿਮਰਨ ਦੇ ਬੋਲ ਸਨ। "ਇੰਝ ਲਗਦਾ ਹੈ ਕਿ ਤੁਸੀਂ ਕੋਰੋਨਾ ਬੀਮਾਰੀ ਤੋਂ ਬੱਚਣ ਦਾ ਟੀਕਾ ਲਗਵਾਉਣ ਲਈ ਲਾਇਨ ਵਿਚ ਆਪਣੀ ਵਾਰੀ ਦੀ ਉਡੀਕ ਕਰ ਰਹੇ ਹੋ।"
"ਹਾਂ, ਸਿਮਰਨ ਤੇਰਾ ਅੰਦਾਜ਼ਾ ਠੀਕ ਹੈ। ਕੋਰੋਨਾ ਮਹਾਂਮਾਰੀ ਤੋਂ ਬੱਚਣ ਲਈ ਸਮੇਂ ਸਿਰ ਟੀਕਾ ਲਗਵਾਉਣਾ ਜ਼ਰੂਰੀ ਵੀ ਹੈ ਤੇ ਲਾਭਦਾਇਕ ਵੀ।"
'ਕੀ ਟੀਕਾ ਲਗਵਾਉਣ ਤੋਂ ਬਾਅਦ ਕਿਸੇ ਸਾਵਧਾਨੀ ਦੀ ਲੋੜ ਨਹੀਂ ਪੈਂਦੀ?" ਟੋਨੀ ਨੇ ਪੁੱਛਿਆ।
'ਨਹੀ, ਅਜਿਹਾ ਨਹੀਂ ਹੈ। ਟੀਕਾ ਲਗਵਾਉਣ ਤੋਂ ਬਾਅਦ ਵੀ ਪਹਿਲਾਂ ਵਾਂਗ ਹੀ ਸਾਵਧਾਨੀਆਂ ਵਰਤਣ ਦੀ ਲੋੜ ਹੁੰਦੀ ਹੈ। ਜ਼ਰਾ ਜਿਨ੍ਹਾਂ ਅਵੇਸਲਾਪਣ ਵੀ ਸਾਨੂੰ ਕੋਰੋਨਾ ਦੀ ਲਾਗ ਲਗਾ ਸਕਦਾ ਹੈ। ਇਸ ਲਈ ਸਾਨੂੰ ਹੋਰਨਾਂ ਨੂੰ ਮਿਲਣ ਸਮੇਂ ਹਮੇਸ਼ਾ ਮਾਸਕ ਪਹਿਨੀ ਰੱਖਣਾ ਚਾਹੀਦਾ ਹੈ। ਉਨ੍ਹਾਂ ਤੋਂ ਹਮੇਸ਼ਾਂ ਛੇ ਫੁੱਟ ਦੀ ਦੂਰੀ ਬਚਾਈ ਰੱਖਣੀ ਚਾਹੀਦੀ ਹੈ।"
"ਤੁਸੀਂ ਹੋਰ ਕਿਹੜੀਆ ਸਾਵਧਾਨੀਆਂ ਦੀ ਪਾਲਣਾ ਕਰਦੇ ਹੋ।"
"ਆਪਣੇ ਹੱਥ ਹਮੇਸ਼ਾ ਸਾਬੁਣ ਤੇ ਪਾਣੀ ਨਾਲ ਚੰਗੀ ਤਰ੍ਹਾਂ ਸਾਫ਼ ਕਰਦੇ ਹਾਂ। ਖੰਘ ਆਉਣ ਉੱਤੇ ਸਾਫ਼ ਟਿਸ਼ੂ ਪੇਪਰ ਜਾਂ ਕੂਹਣੀ ਵਿਚ ਖੰਘਦੇ ਹਾਂ।"
"ਇਹ ਤਾਂ ਬਹੁਤ ਚੰਗੀ ਗੱਲ ਹੈ। ਕਿਉਂ ਕਿ ਤੁਸੀਂ ਸਾਰੀਆਂ ਸਾਵਧਾਨੀਆਂ ਦੀ ਪਾਲਣਾ ਕਰ ਰਹੇ ਹੋ।" ਸਿਮਰਨ ਨੇ ਕਿਹਾ।
“ਅਸੀਂ ਸਾਰੇ ਬਹਾਦਰ ਬਣਨ ਦੀ ਕੋਸ਼ਿਸ਼ ਕਰ ਰਹੇ ਹਾਂ, ਪਰ ਮੈਂ ਕਿਸੇ ਚੀਜ਼ ਬਾਰੇ ਚਿੰਤਤ ਹਾਂ,"ˆ ਟੋਨੀ ਨੇ ਕਿਹਾ। “ਕੀ ਮੈਂ ਇਸ ਬਾਰੇ ਤੁਹਾਡੇ ਨਾਲ ਗੱਲ ਕਰ ਸਕਦਾ ਹਾਂ। ਮੈਂ ਸੁਣਿਆ ਕਿ ਕੋਈ ਬਿਮਾਰ ਹੋ ਗਿਆ ਅਤੇ ਮਰ ਗਿਆ । ਇਹ ਸੁਣ ਮੈਂ ਬਹੁਤ ਡਰ ਗਿਆ। ਕੀ ਇਹ ਸੱਚ ਹੈ ਕਿ ਲੋਕ ਕੋਰੋਨਾਵਾਇਰਸ ਤੋਂ ਮਰ ਸਕਦੇ ਹਨ?"
ਰਾਜਹੰਸ ਨੇ ਇੱਕ ਵੱਡਾ ਸਾਹ ਲਿਆ ਅਤੇ ਰੇਤੀਲੇ ਟਿੱਬੇ ਉੱਤੇ ਬੈਠ ਗਿਆ।
“ਹਾਂ, ਟੋਨੀ! ਇਹ ਸੱਚ ਹੈ" ਰਾਜਹੰਸ ਦੇ ਬੋਲ ਸਨ। “ਕੁਝ ਲੋਕ ਕੋਰੋਨਾ ਬੀਮਾਰੀ ਹੋ ਜਾਣ ਉੱਤੇ ਜ਼ਿਆਦਾ ਬਿਮਾਰ ਮਹਿਸੂਸ ਨਹੀਂ ਕਰਦੇ, ਪਰ ਕੁਝ ਲੋਕ ਬਹੁਤ ਬਿਮਾਰ ਹੋ ਸਕਦੇ ਹਨ ਅਤੇ ਕੁਝ ਮਰ ਸਕਦੇ ਹਨ। ਇਸ ਲਈ ਸਾਨੂੰ ਸਾਰਿਆਂ ਨੂੰ ਖ਼ਾਸਕਰ ਬਜ਼ੁਰਗ ਲੋਕਾਂ ਦਾ ਅਤੇ ਹੋਰ ਬਿਮਾਰੀਆਂ ਤੋਂ ਪੀੜਿਤ ਲੋਕਾਂ ਦਾ ਜ਼ਿਆਦਾ ਧਿਆਨ ਰੱਖਣਾ ਚਾਹੀਦਾ ਹੈ, ਕਿਉਂਕਿ ਉਹ ਵਧੇਰੇ ਬਿਮਾਰ ਹੁੰਦੇ ਹਨ। ਕਈ ਵਾਰ ਜਦੋਂ ਅਸੀਂ ਬਹੁਤ ਡਰ ਜਾਂਦੇ ਹਾਂ, ਜਾਂ ਅਸੁਰੱਖਿਅਤ ਮਹਿਸੂਸ ਕਰਦੇ ਹਾਂ, ਤਾਂ ਸਾਨੂੰ ਕਿਸੇ ਸੁਰੱਖਿਅਤ ਜਗ੍ਹਾ ਦੀ ਯਾਦ ਕਰਨਾ ਮਦਦ ਕਰ ਸਕਦਾ ਹੈ। ਕੀ ਤੁਸੀਂ ਮੇਰੇ ਨਾਲ ਅਜਿਹਾ ਤਜ਼ਰਬਾ ਕਰਨਾ ਚਾਹੋਗੇ।"
ਉਨ੍ਹਾਂ ਸਾਰਿਆਂ ਨੇ ਹਾਂ ਕਿਹਾ, ਅਤੇ ਇਸ ਲਈ ਰਾਜਹੰਸ ਨੇ ਸਾਰਿਆਂ ਨੂੰ ਆਪਣੀਆਂ ਅੱਖਾਂ ਬੰਦ ਕਰ ਕੇ ਕਿਸੇ ਅਜਿਹੀ ਜਗ੍ਹਾ ਦੀ ਕਲਪਨਾ ਕਰਨ ਲਈ ਕਿਹਾ ਜਿੱਥੇ ਉਹ ਸੁਰੱਖਿਅਤ ਮਹਿਸੂਸ ਕਰਦੇ ਹਨ।
“ਅਜਿਹੀ ਯਾਦ ਜਾਂ ਉਸ ਸਮੇਂ ‘ਤੇ ਧਿਆਨ ਦਿਓ ਜਦੋਂ ਤੁਸੀਂ ਸੁਰੱਖਿਅਤ ਮਹਿਸੂਸ ਕੀਤਾ ਸੀ" ਰਾਜਹੰਸ ਨੇ ਕਿਹਾ। "ਇਸ ਹਾਲਾਤ ਵਿਚ ਤੁਸੀਂ ਅਜਿਹੇ ਖ਼ਾਸ ਵਿਅਕਤੀ ਬਾਰੇ ਵੀ ਸੋਚ ਸਕਦੇ ਹੋ ਜਿਸ ਦੇ ਸਾਥ ਵਿਚ ਤੁਸੀਂ ਸੁਰੱਖਿਅਤ ਮਹਿਸੂਸ ਕਰਦੇ ਹੋ।......ਆਸ ਹੈ ਅਜਿਹਾ ਕਰਨ ਨਾਲ ਤੁਹਾਨੂੰ ਠੀਕ ਲੱਗ ਰਿਹਾ ਹੋਵੇਗਾ।"
"ਹਾਂ! ਹੁਣ ਮੈਂ ਠੀਕ ਮਹਿਸੂਸ ਕਰ ਰਿਹਾ ਹਾਂ।.....ਇਹ ਇਕ ਸੁਖਦਾਈ ਅਹਿਸਾਸ ਸੀ।" ਟੋਨੀ ਨੇ ਅੱਖਾਂ ਖੋਲਦਿਆਂ ਕਿਹਾ। ਹੌਲੀ ਹੌਲੀ ਸਾਰਿਆਂ ਨੇ ਅੱਖਾਂ ਖੋਲੀਆਂ ਤੇ ਉਨ੍ਹਾਂ ਸਾਰਿਆਂ ਦੇ ਚਿਹਰਿਆਂ ਉੱਤੇ ਸਕੂਨ ਨਜ਼ਰ ਆ ਰਿਹਾ ਸੀ।
“ਜਦੋਂ ਵੀ ਤੁਸੀਂ ਉਦਾਸੀ ਜਾਂ ਡਰ ਮਹਿਸੂਸ ਕਰੋ ਤਾਂ ਅਜਿਹੇ ਹਾਲਾਤ ਦਾ ਸਾਹਮਣਾ ਕਰਨ ਲਈ ਤੁਸੀਂ ਇਹ ਤਰੀਕਾ ਅਪਣਾ ਸਕਦੇ ਹੋ।" ਰਾਜਹੰਸ ਨੇ ਕਿਹਾ। “ਇਹ ਤੁਹਾਡੀ ਅਦਿੱਖ ਤਾਕਤ ਹੈ, ਅਤੇ ਤੁਸੀਂ ਇਸ ਨੂੰ ਆਪਣੇ ਦੋਸਤਾਂ ਅਤੇ ਪਰਿਵਾਰ ਨਾਲ ਵੀ ਸਾਂਝਾ ਕਰ ਸਕਦੇ ਹੋ।"
'ਸਾਨੂੰ ਸੱਭ ਨੂੰ ਆਪਣਾ ਤੇ ਹੋਰਨਾਂ ਦਾ ਖਿਆਲ ਰੱਖਣਾ ਹੋਵੇਗਾ, ਤਾਂ ਜੋ ਹਰ ਕੋਈ ਸਿਹਤਮੰਦ ਜੀਵਨ ਜੀ ਸਕੇ।" ਅੰਮਾਂ ਦੇ ਬੋਲ ਸਨ। “ਜਿਸ ਲਈ ਕੋਰੋਨਾ ਮਹਾਂਮਾਰੀ ਦੇ ਇਸ ਸਮੇਂ ਦੌਰਾਨ ਕੋਰੋਨਾ ਰੋਕੂ ਟੀਕਾ ਲਗਵਾਉਣ ਦੇ ਬਾਅਦ ਵੀ ਉਚਿਤ ਸਾਵਧਾਨੀਆਂ ਦੀ ਪਾਲਣਾ ਕਰਨਾ ਸਾਡਾ ਅਹਿਮ ਫ਼ਰਜ਼ ਹੈ। ........ਯਾਦ ਰੱਖਣਾ ਥੋੜ੍ਹੀ ਜਿਹੀ ਲਾਹਪਰਵਾਹੀ ਵੀ ਘਾਤਕ ਹੋ ਸਕਦੀ ਹੈ।"
“ਬਿਲਕੁੱਲ ਸਹੀ, ਅੰਮਾਂ ਜੀ।" ਸਿਮਰਨ ਨੇ ਕਿਹਾ।
“ਅਸੀਂ ਜਿੱਥੇ ਵੀ ਹੋਈਏ, ਆਪਣੇ ਆਲੇ ਦੁਆਲੇ ਮੌਜੂਦ ਹੋਰਨਾਂ ਦਾ ਖਿਆਲ ਰੱਖ ਸਕਦੇ ਹਾਂ। ........ਪਰ ਅਜੇ ਅਸੀਂ ਹੋਰ ਥਾਂ ਵੀ ਜਾਣਾ ਹੈ। ਇਸ ਲਈ ਅਲਵਿਦਾ।" ਕਹਿੰਦਿਆਂ ਰਾਜਹੰਸ ਨੇ ਪਰ ਫੜਫੜਾਏ।
"ਹਾਂ! ਹਾਂ! ਮੇਰੀ ਟੀਕਾ ਲਗਵਾਉਣ ਦੀ ਵਾਰੀ ਵੀ ਆਉਣ ਵਾਲੀ ਹੀ ਹੈ। .......ਤੁਸੀਂ ਚਲੋ ਤੇ ਠੀਕ ਠਾਕ ਆਪਣੀ ਯਾਤਰਾ ਕਰਣਾ। ਅਲਵਿਦਾ ।......ਫਿਰ ਮਿਲਾਂਗੇ।" ਅੰਮਾਂ ਨੇ ਹੱਥ ਹਿਲਾਂਦਿਆ ਕਿਹਾ।
ਹੱਥ ਹਿਲਾਂਦੇ ਹੋਏ ਸਿਮਰਨ ਤੇ ਟੋਨੀ ਰਾਜਹੰਸ ਦੇ ਖੰਭਾਂ ਉੱਤੇ ਸਵਾਰ ਹੋ ਅੰਬਰ ਵੱਲ ਨੂੰ ਉੱਡ ਗਏ। ਪਰ ਅੰਮਾਂ ਜਾਣਦੀ ਸੀ ਕਿ ਉਸ ਦੇ ਇਹ ਨਿੱਕੜੇ ਦੋਸਤ ਉਸ ਦੀ ਬਹੁਤ ਪਰਵਾਹ ਕਰਦੇ ਹਨ।
ਰਾਜਹੰਸ ਤੇਜ਼ੀ ਨਾਲ ਉੱਡਦਾ ਜਾ ਰਿਹਾ ਸੀ। ਹੁਣ ਬਰਫਾਂ ਲੱਦੇ ਪਹਾੜ ਹੌਲੀ ਹੌਲੀ ਨਜ਼ਰ ਆਉਣ ਲਗ ਪਏ ਸਨ। ਅਤੇ ਰਾਜਹੰਸ ਇੱਕ ਛੋਟੇ ਜਿਹੇ ਚਸ਼ਮੇ ਕੋਲ ਜਾ ਉੱਤਿਰਆ। ਦੂਰ ਪਰ੍ਹੇ ਪਹਾੜੀ ਨਦੀ ਦੇ ਕਿਨਾਰੇ ਕੁਝ ਬੱਚੇ ਖੇਡ ਰਹੇ ਸਨ।
“ ਹੈਲੋ ਰਾਜਹੰਸ!" ਉਨ੍ਹਾਂ ਵਿੱਚੋਂ ਇੱਕ ਬੱਚਾ ਰਾਜਹੰਸ ਵੱਲ ਹੱਥ ਹਲਾਉਂਦੇ ਹੋਏ ਬੋਲਿਆ।
“ਹੈਲੋ, ਡੋਲਮਾ।" ਰਾਜਹੰਸ ਨੇ ਕਿਹਾ। । ਰਾਜਹੰਸ ਜਾਣਦਾ ਸੀ ਕਿ ਡੋਲਮਾ ਦੀ ਬਸਤੀ ਦਾ ਵਾਸੀ ਬਾਬਾ ਕਿਮ ਪਿਛਲੇ ਦਿਨ੍ਹੀਂ ਕੋਰੋਨਾ ਵਾਇਰਸ ਦੀ ਚਪੇਟ ਵਿਚ ਆ ਗਿਆ ਸੀ।
"ਬਾਬਾ ਕਿਮ ਦਾ ਕੀ ਹਾਲ ਹੈ?" ਉਸ ਪੁੱਛਿਆ।
“ਹੁਣ ਉਹ ਬਿਹਤਰ ਹੈ, ਪਹਿਲਾਂ ਨਾਲੋਂ ਕਾਫ਼ੀ ਠੀਕ ਹੈ ਹੁਣ ਤਾਂ।" ਡੋਲਮਾਂ ਨੇ ਦੱਸਿਆ। ˆ
“ ਬਾਬਾ ਕਿਮ ਲਈ ਇਹ ਹਾਲਾਤ ਕਿਹੋ ਜਿਹੇ ਸਨ?" ਟੋਨੀ ਨੇ ਪੁੱਛਿਆ।
“ਪਹਿਲਾਂ ਤਾਂ ਬਾਬਾ ਕਿਮ ਨੂੰ ਖੰਘ ਆ ਰਹੀ ਸੀ ਅਤੇ ਕਦੇ ਕਦੇ ਉਹ ਤੇਜ਼ ਬੁਖ਼ਾਰ ਮਹਿਸੂਸ ਕਰਦਾ ਸੀ। ਫਿਰ ਉਹ ਬਹੁਤ ਥੱਕਿਆ ਥੱਕਿਆ ਮਹਿਸੂਸ ਕਰਨ ਲੱਗ ਪਿਆ ਸੀ, ਅਤੇ ਉਸ ਨੇ ਹੋਰਾਂ ਨਾਲ ਮਿਲਣਾ ਜੁਲਣਾ ਵੀ ਘੱਟ ਕਰ ਦਿੱਤਾ ਸੀ।" ਡੋਲਮਾਂ ਨੇ ਦੱਸਿਆ। “ਪਰ ਉਹ ਬਹੁਤਾ ਸਮਾਂ ਸੁੱਤਾ ਹੀ ਰਿਹਾ ਅਤੇ ਉਸ ਦੇ ਸਾਰੇ ਪਰਿਵਾਰ ਨੇ ਉਸ ਦੀ ਬਹੁਤ ਦੇਖਭਾਲ ਕੀਤੀ। ਇਕ ਦਿਨ ਤਾਂ ਉਸ ਦੀ ਤਬੀਅਤ ਬਹੁਤ ਖ਼ਰਾਬ ਹੋ ਗਈ ਸੀ ਅਤੇ ਉਸ ਨੂੰ ਕੁਝ ਦਿਨ ਲਈ ਹਸਪਤਾਲ ਵੀ ਲਿਜਾਣਾ ਪਿਆ। ਨਰਸਾਂ ਅਤੇ ਡਾਕਟਰ ਨੇ ਉਸ ਦਾ ਬਹੁਤ ਖਿਆਲ ਰੱਖਿਆ, ਚੰਗੀ ਦੇਖਭਾਲ ਕੀਤੀ ਤੇ ਕੁਝ ਦਿਨਾਂ ਬਾਅਦ ਉਹ ਠੀਕ ਹੋ ਗਿਆ। ਬਾਬਾ ਕਿਮ ਦੇ ਹਸਪਤਾਲ ਵਿਚ ਇਲਾਜ ਦੌਰਾਨ ਸਾਡੇ ਭਾਈਚਾਰੇ ਦੇ ਲੋਕਾਂ ਨੇ ਉਸਦੇ ਪਰਿਵਾਰ ਨੂੰ ਬਹੁਤ ਹੌਸਲਾ ਦਿੱਤਾ ਤੇ ਕਾਫੀ ਮਦਦ ਵੀ ਕੀਤੀ।"
"ਬਾਬਾ ਕਿਮ ਮੇਰੇ ਦਾਦਾ ਜੀ ਹਨ।"ˆ ਡੋਰਜ਼ੀ ਦੇ ਬੋਲ ਸਨ। “ਕਿਉਂਕਿ ਦਾਦਾ ਜੀ ਨੂੰ ਕੋਰੋਨਾ ਬੀਮਾਰੀ ਹੋ ਗਈ ਸੀ ਪਰ ਫਿਰ ਵੀ ਅਸੀਂ ਦਾਦਾ ਜੀ ਦਾ ਹਰ ਤਰ੍ਹਾਂ ਖਿਆਲ ਰੱਖਣ ਵਿਚ ਪੂਰਾ ਜ਼ੋਰ ਲਗਾਇਆ। ਬੇਸ਼ਕ ਛੋਟੇ ਬੱਚਿਆਂ ਤੇ ਪਰਿਵਾਰ ਦੇ ਬਹੁਤੇ ਮੈਂਬਰਾਂ ਨੂੰ ਉਨ੍ਹਾਂ ਦੇ ਕਮਰੇ ਵਿਚ ਜਾਣ ਦੀ ਮਨਾਹੀ ਸੀ, ਪਰ ਅਸੀਂ ਹਰ ਸੰਭਵ ਢੰਗ ਨਾਲ ਉਨ੍ਹਾਂ ਨਾਲ ਰਾਬਤਾ ਬਣਾਈ ਰੱਖਣ ਤੇ ਖਿਆਲ ਰੱਖਣ ਵਿਚ ਗੁਰੇਜ਼ ਨਹੀੰ ਕੀਤਾ। ਅਸੀਂ ਮਾਸਕ ਪਹਿਨ ਕੇ ਖਿੜਕੀ ਰਾਹੀਂ ਉਨ੍ਹਾਂ ਨਾਲ ਗਲਬਾਤ ਵੀ ਕਰਦੇ ਰਹੇ। ਸਾਨੂੰ ਖੁਸ਼ੀ ਹੈ ਕਿ ਉਹ ਹੁਣ ਠੀਕ ਹੋ ਗਏ ਹਨ ਤੇ ਅਸੀਂ ਉਨ੍ਹਾਂ ਨੂੰ ਪਹਿਲਾਂ ਵਾਂਗ ਮਿਲ ਸਕਦੇ ਹਾਂ।"
“ਇਕ ਹਮਦਰਦ ਵਜੋਂ ਸੱਭ ਤੋਂ ਜ਼ਰੂਰੀ ਚੀਜ਼ ਜੋ ਅਸੀਂ ਕਰ ਸਕਦੇ ਹਾਂ ਉਹ ਹੈ ਇੱਕ ਦੂਜੇ ਦਾ ਧਿਆਨ ਰੱਖਣਾ।" ਰਾਜਹੰਸ ਨੇ ਕਿਹਾ। “ਭਾਵੇਂ ਕੁਝ ਸਮੇਂ ਲਈ ਇੱਕ ਦੂਜੇ ਤੋਂ ਦੂਰ ਰਹਿਣਾ ਵੀ ਪਵੇ ਤਾਂ ਵੀ ।"
"ਬੇਸ਼ਕ ਕਦੇ ਅਸੀਂ ਆਪਣੇ ਸੱਜਣਾਂ, ਪਿਆਰਿਆਂ ਤੇ ਦੌਸਤਾਂ ਨੂੰ ਮਿਲ ਜਾਂ ਦੇਖ ਨਾ ਸਕੀਏੇ, ਪਰ ਇਸ ਦਾ ਇਹ ਮਤਲਬ ਨਹੀਂ ਕਿ ਅਸੀਂ ਉਨ੍ਹਾਂ ਨੂੰ ਪਿਆਰ ਕਰਨਾ ਬੰਦ ਕਰ ਦੇਈਏ।" ਡੋਰਜ਼ੀ ਦੇ ਬੋਲ ਸਨ।
“ਬਿਲਕੁਲ ਠੀਕ। ਅਸੀਂ ਇਹ ਸਭ ਇੱਕ ਦੂਜੇ ਲਈ ਕਰ ਸਕਦੇ ਹਾਂ।" ਸਿਮਰਨ ਨੇ ਕਿਹਾ।
“ਅਤੇ ਇੱਕ ਦਿਨ, ਅਸੀਂ ਸਾਰੇ ਬੱਚੇ ਰਲ ਮਿਲ ਕੇ ਦੁਬਾਰਾ ਖੇਡ ਸਕਾਂਗੇ ਅਤੇ ਵਾਪਸ ਸਕੂਲ ਜਾਵਾਂਗੇ ਜਿਵੇਂ ਅਸੀਂ ਪਹਿਲਾਂ ਜਾਇਆ ਕਰਦੇ ਸੀ," ਟੋਨੀ ਨੇ ਕਿਹਾ।
ਰਾਜਹੰਸ ਨਾਲ ਯਾਤਰਾ ਕਾਫੀ ਲੰਮੀ ਹੋ ਗਈ ਸੀ, ਸਿਮਰਨ ਨੂੰ ਮੰਮੀ-ਪਾਪਾ ਦੀ ਯਾਦ ਆਈ। "ਮੰਮੀ ਦੇ ਘਰ ਆ ਜਾਣ ਦਾ ਸਮਾਂ ਹੁਣ ਹੋਣ ਵਾਲਾ ਹੀ ਹੈ।" ਉਹ ਸੋਚ ਰਹੀ ਸੀ। ਤਦ ਹੀ ਰਾਜਹੰਸ, ਸਿਮਰਨ ਤੇ ਟੋਨੀ ਨੇ ਆਪਣੇ ਨਵੇਂ ਦੋਸਤਾਂ ਨੂੰ ਅਲਵਿਦਾ ਕਹੀ ਤੇ ਰਾਜਹੰਸ ਨੇ ਘਰ ਵੱਲ ਵਾਪਸੀ ਉਡਾਣ ਭਰ ਲਈ।
ਸਿਮਰਨ ਤੇ ਟੋਨੀ ਉਦਾਸ ਸਨ ਕਿ ਸ਼ਾਇਦ ਉਹ ਕੁਝ ਦੇਰ ਲਈ ਇੱਕ ਦੂਜੇ ਨੂੰ ਵੇਖ ਨਾ ਸਕਣ। ਪਰ ਉਨ੍ਹਾ ਨੂੰ ਬਿਹਤਰ ਮਹਿਸੂਸ ਹੋਇਆ ਜਦੋਂ ਉਨ੍ਹਾਂ ਨੇ ਯਾਦ ਕੀਤਾ ਕਿ ਡੋਰਜ਼ੀ ਨੇ ਕੀ ਕਿਹਾ ਸੀ। "ਬੱਸ ਕਿਉਂਕਿ ਕਦੇ ਅਸੀਂ ਆਪਣੇ ਸੱਜਣਾਂ, ਪਿਆਰਿਆਂ ਤੇ ਦੌਸਤਾਂ ਨੂੰ ਮਿਲ ਜਾਂ ਦੇਖ ਨਹੀਂ ਸਕਦੇ, ਪਰ ਇਸ ਦਾ ਇਹ ਮਤਲਬ ਨਹੀਂ ਕਿ ਅਸੀਂ ਉਨ੍ਹਾਂ ਨੂੰ ਪਿਆਰ ਕਰਨਾ ਬੰਦ ਕਰ ਦੇਈਏ।"
ਰਾਜਹੰਸ ਨੇ ਟੋਨੀ ਤੇ ਸਿਮਰਨ ਨੂੰ ਉਨ੍ਹਾਂ ਦੇ ਘਰੋ-ਘਰੀ ਛੱਡ ਦਿੱਤਾ, ਅਤੇ ਜਾਣ ਤੋਂ ਪਹਿਲਾਂ ਸਿਮਰਨ ਦੇ ਸੌਂਣ ਦਾ ਇੰਤਜ਼ਾਰ ਕੀਤਾ।
“ਕੀ ਅਸੀਂ ਕੱਲ੍ਹ ਵੀ ਅਜਿਹਾ ਕਰ ਸਕਦੇ ਹਾਂ?" ਸਿਮਰਨ ਨੇ ਰਾਜਹੰਸ ਨੂੰ ਪੁੱਛਿਆ।
“ਨਹੀਂ ਸਿਮਰਨ, ਹੁਣ ਸਮਾਂ ਆ ਗਿਆ ਹੈ ਕਿ ਤੁਸੀਂ ਆਪਣੇ ਪਰਿਵਾਰ ਨਾਲ ਰਹੋ।" ਰਾਜਹੰਸ ਨੇ ਕਿਹਾ।
“ਪਰ ਇਹ ਯਾਦ ਰੱਖਣਾ। ਤੁਸੀਂ ਆਪਣੇ ਪਰਿਵਾਰ ਤੇ ਸਾਰੇ ਦੋਸਤਾਂ ਮਿੱਤਰਾਂ ਨੂੰ ਉਚਿਤ ਸਾਵਧਾਨੀਆਂ ਦੀ ਵਰਤੋਂ ਕਰਦੇ ਹੋਏ ਆਪਣੇ ਘਰ ਰਹਿ ਕੇ ਸੁਰੱਖਿਅਤ ਰੱਖ ਸਕਦੇ ਹੋ। ਮੈਂ ਹਮੇਸ਼ਾਂ ਤੁਹਾਡੇ ਨਾਲ ਹਾਂ, ਜਦੋਂ ਵੀ ਤੁਸੀਂ ਆਪਣੀ ਸੁਰੱਖਿਅਤ ਜਗ੍ਹਾ 'ਤੇ ਜਾਵੋਗੇ।"
“ਤੁਸੀਂ ਮੇਰੇ ਹੀਰੋ ਹੋ।" ਸਿਮਰਨ ਨੇ ਹੌਲੀ ਜਿਹੇ ਕਿਹਾ।
“ਤੁਸੀਂ ਵੀ ਮੇਰੇ ਹੀਰੋ ਹੋ, ਸਿਮਰਨ। ਤੁਸੀਂ ਉਨ੍ਹਾਂ ਸਾਰਿਆਂ ਲਈ ਹੀਰੋ ਹੋ ਜਿਹੜੇ ਤੁਹਾਨੂੰ ਪਿਆਰ ਕਰਦੇ ਹਨ।" ਉਸਨੇ ਕਿਹਾ।
ਅਤੇ ਸਿਮਰਨ ਦੇ ਕਮਰੇ ਦੀ ਖਿੜਕੀ ਰਾਹੀਂ ਰਾਜਹੰਸ ਨੇ ਅੰਬਰ ਵੱਲ ਉਡਾਰੀ ਭਰ ਲਈ।
ਅਚਾਨਕ ਘੰਟੀ ਵੱਜਣ ਦੀ ਆਵਾਜ਼ ਸੁਣਾਈ ਦਿੱਤੀ। ਸਿਮਰਨ ਅਬੜ੍ਹਬਾਹੇ ਉੱਠੀ ਤੇ ਘਰ ਦੇ ਦਰਵਾਜ਼ੇ ਵੱਲ ਉੱਠ ਨੱਠੀ। ਉਸ ਨੇ ਦੇਖਿਆ ਮੰਮੀ-ਪਾਪਾ ਆਪਣੇ ਆਪਣੇ ਕੰਮਾਂ ਤੋਂ ਵਾਪਸ ਘਰ ਆ ਗਏ ਸਨ ।
“ਮੰਮੀ-ਪਾਪਾ! ਅਸੀਂ ਸਭ ਲੋਕਾਂ ਦੀ ਸੁਰੱਖਿਅਤ ਰਹਿਣ ਵਿੱਚ ਮਦਦ ਕਰ ਸਕਦੇ ਹਾਂ," ਉਸਨੇ ਕਿਹਾ। “ਮੈਂ ਆਪਣੇ ਐੱਡਵੈਂਚਰ ਦੋਰਾਨ ਬਹੁਤ ਸਾਰੇ ਹੀਰੋਜ਼ ਨੂੰ ਮਿਲੀ ਹਾਂ!" ਅਤੇ ਜਲਦੀ ਜਲਦੀ ਸਿਮਰਨ ਨੇ ਆਪਣੀ ਐੱਡਵੈਂਚਰ ਦੀ ਸਾਰੀ ਕਹਾਣੀ ਮੰਮੀ-ਪਾਪਾ ਨੂੰ ਸੁਣਾ ਦਿੱਤੀ।
“ਓ ਸਿਮਰਨ, ਤੂੰ ਸਹੀ ਹੈਂ।" ਮੰਮੀ ਨੇ ਕਿਹਾ। “ਇੱਥੇ ਬਹੁਤ ਸਾਰੇ ਹੀਰੋਜ਼ ਹਨ ਜੋ ਲੋਕਾਂ ਨੂੰ ਕੋਰੋਨਾਵਾਇਰਸ ਤੋਂ ਸੁਰੱਖਿਅਤ ਰੱਖ ਰਹੇ ਹਨ, ਜਿਵੇਂ ਕਿ ਡਾਕਟਰ ਅਤੇ ਨਰਸਾਂ। ਪਰ ਤੂੰ ਮੈਨੂੰ ਯਾਦ ਦਿਵਾਇਆ ਕਿ ਅਸੀਂ ਸਾਰੇ ਹੀ ਹੀਰੋ ਬਣ ਸਕਦੇ ਹਾਂ, ਹਰ ਰੋਜ਼ ਆਪਣਾ ਤੇ ਹੋਰਨਾਂ ਦਾ ਕੋਰੋਨਾ ਵਾਇਰਸ ਤੋਂ ਬਚਾਓ ਕਰਦੇ ਹੋਏ।"ˆ
ਕੋਰੋਨਾ ਜੰਗ ਦੇ ਹੀਰੋ
ਡਾ. ਡੀ. ਪੀ. ਸਿੰਘ, ਕੈਨੇਡਾ

------------------------------------------------------------------------------

---------------------------------------------------------------------------------

-----------------------------------------------------------------------------

-----------------------------------------------------------------------
ਹੱਥ ਹਿਲਾਂਦੇ ਹੋਏ ਸਿਮਰਨ ਤੇ ਟੋਨੀ ਰਾਜਹੰਸ ਦੇ ਖੰਭਾਂ ਉੱਤੇ ਸਵਾਰ ਹੋ ਅੰਬਰ ਵੱਲ ਨੂੰ ਉੱਡ ਗਏ। ਪਰ ਅੰਮਾਂ ਜਾਣਦੀ ਸੀ ਕਿ ਉਸ ਦੇ ਇਹ ਨਿੱਕੜੇ ਦੋਸਤ ਉਸ ਦੀ ਬਹੁਤ ਪਰਵਾਹ ਕਰਦੇ ਹਨ।
ਰਾਜਹੰਸ ਤੇਜ਼ੀ ਨਾਲ ਉੱਡਦਾ ਜਾ ਰਿਹਾ ਸੀ। ਹੁਣ ਬਰਫਾਂ ਲੱਦੇ ਪਹਾੜ ਹੌਲੀ ਹੌਲੀ ਨਜ਼ਰ ਆਉਣ ਲਗ ਪਏ ਸਨ। ਅਤੇ ਰਾਜਹੰਸ ਇੱਕ ਛੋਟੇ ਜਿਹੇ ਚਸ਼ਮੇ ਕੋਲ ਜਾ ਉੱਤਿਰਆ। ਦੂਰ ਪਰ੍ਹੇ ਪਹਾੜੀ ਨਦੀ ਦੇ ਕਿਨਾਰੇ ਕੁਝ ਬੱਚੇ ਖੇਡ ਰਹੇ ਸਨ।
“ ਹੈਲੋ ਰਾਜਹੰਸ!" ਉਨ੍ਹਾਂ ਵਿੱਚੋਂ ਇੱਕ ਬੱਚਾ ਰਾਜਹੰਸ ਵੱਲ ਹੱਥ ਹਲਾਉਂਦੇ ਹੋਏ ਬੋਲਿਆ।
“ਹੈਲੋ, ਡੋਲਮਾ।" ਰਾਜਹੰਸ ਨੇ ਕਿਹਾ। । ਰਾਜਹੰਸ ਜਾਣਦਾ ਸੀ ਕਿ ਡੋਲਮਾ ਦੀ ਬਸਤੀ ਦਾ ਵਾਸੀ ਬਾਬਾ ਕਿਮ ਪਿਛਲੇ ਦਿਨ੍ਹੀਂ ਕੋਰੋਨਾ ਵਾਇਰਸ ਦੀ ਚਪੇਟ ਵਿਚ ਆ ਗਿਆ ਸੀ।
"ਬਾਬਾ ਕਿਮ ਦਾ ਕੀ ਹਾਲ ਹੈ?" ਉਸ ਪੁੱਛਿਆ।
“ਹੁਣ ਉਹ ਬਿਹਤਰ ਹੈ, ਪਹਿਲਾਂ ਨਾਲੋਂ ਕਾਫ਼ੀ ਠੀਕ ਹੈ ਹੁਣ ਤਾਂ।" ਡੋਲਮਾਂ ਨੇ ਦੱਸਿਆ। ˆ
“ ਬਾਬਾ ਕਿਮ ਲਈ ਇਹ ਹਾਲਾਤ ਕਿਹੋ ਜਿਹੇ ਸਨ?" ਟੋਨੀ ਨੇ ਪੁੱਛਿਆ।
“ਪਹਿਲਾਂ ਤਾਂ ਬਾਬਾ ਕਿਮ ਨੂੰ ਖੰਘ ਆ ਰਹੀ ਸੀ ਅਤੇ ਕਦੇ ਕਦੇ ਉਹ ਤੇਜ਼ ਬੁਖ਼ਾਰ ਮਹਿਸੂਸ ਕਰਦਾ ਸੀ। ਫਿਰ ਉਹ ਬਹੁਤ ਥੱਕਿਆ ਥੱਕਿਆ ਮਹਿਸੂਸ ਕਰਨ ਲੱਗ ਪਿਆ ਸੀ, ਅਤੇ ਉਸ ਨੇ ਹੋਰਾਂ ਨਾਲ ਮਿਲਣਾ ਜੁਲਣਾ ਵੀ ਘੱਟ ਕਰ ਦਿੱਤਾ ਸੀ।" ਡੋਲਮਾਂ ਨੇ ਦੱਸਿਆ। “ਪਰ ਉਹ ਬਹੁਤਾ ਸਮਾਂ ਸੁੱਤਾ ਹੀ ਰਿਹਾ ਅਤੇ ਉਸ ਦੇ ਸਾਰੇ ਪਰਿਵਾਰ ਨੇ ਉਸ ਦੀ ਬਹੁਤ ਦੇਖਭਾਲ ਕੀਤੀ। ਇਕ ਦਿਨ ਤਾਂ ਉਸ ਦੀ ਤਬੀਅਤ ਬਹੁਤ ਖ਼ਰਾਬ ਹੋ ਗਈ ਸੀ ਅਤੇ ਉਸ ਨੂੰ ਕੁਝ ਦਿਨ ਲਈ ਹਸਪਤਾਲ ਵੀ ਲਿਜਾਣਾ ਪਿਆ। ਨਰਸਾਂ ਅਤੇ ਡਾਕਟਰ ਨੇ ਉਸ ਦਾ ਬਹੁਤ ਖਿਆਲ ਰੱਖਿਆ, ਚੰਗੀ ਦੇਖਭਾਲ ਕੀਤੀ ਤੇ ਕੁਝ ਦਿਨਾਂ ਬਾਅਦ ਉਹ ਠੀਕ ਹੋ ਗਿਆ। ਬਾਬਾ ਕਿਮ ਦੇ ਹਸਪਤਾਲ ਵਿਚ ਇਲਾਜ ਦੌਰਾਨ ਸਾਡੇ ਭਾਈਚਾਰੇ ਦੇ ਲੋਕਾਂ ਨੇ ਉਸਦੇ ਪਰਿਵਾਰ ਨੂੰ ਬਹੁਤ ਹੌਸਲਾ ਦਿੱਤਾ ਤੇ ਕਾਫੀ ਮਦਦ ਵੀ ਕੀਤੀ।"
"ਬਾਬਾ ਕਿਮ ਮੇਰੇ ਦਾਦਾ ਜੀ ਹਨ।"ˆ ਡੋਰਜ਼ੀ ਦੇ ਬੋਲ ਸਨ। “ਕਿਉਂਕਿ ਦਾਦਾ ਜੀ ਨੂੰ ਕੋਰੋਨਾ ਬੀਮਾਰੀ ਹੋ ਗਈ ਸੀ ਪਰ ਫਿਰ ਵੀ ਅਸੀਂ ਦਾਦਾ ਜੀ ਦਾ ਹਰ ਤਰ੍ਹਾਂ ਖਿਆਲ ਰੱਖਣ ਵਿਚ ਪੂਰਾ ਜ਼ੋਰ ਲਗਾਇਆ। ਬੇਸ਼ਕ ਛੋਟੇ ਬੱਚਿਆਂ ਤੇ ਪਰਿਵਾਰ ਦੇ ਬਹੁਤੇ ਮੈਂਬਰਾਂ ਨੂੰ ਉਨ੍ਹਾਂ ਦੇ ਕਮਰੇ ਵਿਚ ਜਾਣ ਦੀ ਮਨਾਹੀ ਸੀ, ਪਰ ਅਸੀਂ ਹਰ ਸੰਭਵ ਢੰਗ ਨਾਲ ਉਨ੍ਹਾਂ ਨਾਲ ਰਾਬਤਾ ਬਣਾਈ ਰੱਖਣ ਤੇ ਖਿਆਲ ਰੱਖਣ ਵਿਚ ਗੁਰੇਜ਼ ਨਹੀੰ ਕੀਤਾ। ਅਸੀਂ ਮਾਸਕ ਪਹਿਨ ਕੇ ਖਿੜਕੀ ਰਾਹੀਂ ਉਨ੍ਹਾਂ ਨਾਲ ਗਲਬਾਤ ਵੀ ਕਰਦੇ ਰਹੇ। ਸਾਨੂੰ ਖੁਸ਼ੀ ਹੈ ਕਿ ਉਹ ਹੁਣ ਠੀਕ ਹੋ ਗਏ ਹਨ ਤੇ ਅਸੀਂ ਉਨ੍ਹਾਂ ਨੂੰ ਪਹਿਲਾਂ ਵਾਂਗ ਮਿਲ ਸਕਦੇ ਹਾਂ।"
“ਇਕ ਹਮਦਰਦ ਵਜੋਂ ਸੱਭ ਤੋਂ ਜ਼ਰੂਰੀ ਚੀਜ਼ ਜੋ ਅਸੀਂ ਕਰ ਸਕਦੇ ਹਾਂ ਉਹ ਹੈ ਇੱਕ ਦੂਜੇ ਦਾ ਧਿਆਨ ਰੱਖਣਾ।" ਰਾਜਹੰਸ ਨੇ ਕਿਹਾ। “ਭਾਵੇਂ ਕੁਝ ਸਮੇਂ ਲਈ ਇੱਕ ਦੂਜੇ ਤੋਂ ਦੂਰ ਰਹਿਣਾ ਵੀ ਪਵੇ ਤਾਂ ਵੀ ।"
"ਬੇਸ਼ਕ ਕਦੇ ਅਸੀਂ ਆਪਣੇ ਸੱਜਣਾਂ, ਪਿਆਰਿਆਂ ਤੇ ਦੌਸਤਾਂ ਨੂੰ ਮਿਲ ਜਾਂ ਦੇਖ ਨਾ ਸਕੀਏੇ, ਪਰ ਇਸ ਦਾ ਇਹ ਮਤਲਬ ਨਹੀਂ ਕਿ ਅਸੀਂ ਉਨ੍ਹਾਂ ਨੂੰ ਪਿਆਰ ਕਰਨਾ ਬੰਦ ਕਰ ਦੇਈਏ।" ਡੋਰਜ਼ੀ ਦੇ ਬੋਲ ਸਨ।
“ਬਿਲਕੁਲ ਠੀਕ। ਅਸੀਂ ਇਹ ਸਭ ਇੱਕ ਦੂਜੇ ਲਈ ਕਰ ਸਕਦੇ ਹਾਂ।" ਸਿਮਰਨ ਨੇ ਕਿਹਾ।
“ਅਤੇ ਇੱਕ ਦਿਨ, ਅਸੀਂ ਸਾਰੇ ਬੱਚੇ ਰਲ ਮਿਲ ਕੇ ਦੁਬਾਰਾ ਖੇਡ ਸਕਾਂਗੇ ਅਤੇ ਵਾਪਸ ਸਕੂਲ ਜਾਵਾਂਗੇ ਜਿਵੇਂ ਅਸੀਂ ਪਹਿਲਾਂ ਜਾਇਆ ਕਰਦੇ ਸੀ," ਟੋਨੀ ਨੇ ਕਿਹਾ।
ਰਾਜਹੰਸ ਨਾਲ ਯਾਤਰਾ ਕਾਫੀ ਲੰਮੀ ਹੋ ਗਈ ਸੀ, ਸਿਮਰਨ ਨੂੰ ਮੰਮੀ-ਪਾਪਾ ਦੀ ਯਾਦ ਆਈ। "ਮੰਮੀ ਦੇ ਘਰ ਆ ਜਾਣ ਦਾ ਸਮਾਂ ਹੁਣ ਹੋਣ ਵਾਲਾ ਹੀ ਹੈ।" ਉਹ ਸੋਚ ਰਹੀ ਸੀ। ਤਦ ਹੀ ਰਾਜਹੰਸ, ਸਿਮਰਨ ਤੇ ਟੋਨੀ ਨੇ ਆਪਣੇ ਨਵੇਂ ਦੋਸਤਾਂ ਨੂੰ ਅਲਵਿਦਾ ਕਹੀ ਤੇ ਰਾਜਹੰਸ ਨੇ ਘਰ ਵੱਲ ਵਾਪਸੀ ਉਡਾਣ ਭਰ ਲਈ।
ਸਿਮਰਨ ਤੇ ਟੋਨੀ ਉਦਾਸ ਸਨ ਕਿ ਸ਼ਾਇਦ ਉਹ ਕੁਝ ਦੇਰ ਲਈ ਇੱਕ ਦੂਜੇ ਨੂੰ ਵੇਖ ਨਾ ਸਕਣ। ਪਰ ਉਨ੍ਹਾ ਨੂੰ ਬਿਹਤਰ ਮਹਿਸੂਸ ਹੋਇਆ ਜਦੋਂ ਉਨ੍ਹਾਂ ਨੇ ਯਾਦ ਕੀਤਾ ਕਿ ਡੋਰਜ਼ੀ ਨੇ ਕੀ ਕਿਹਾ ਸੀ। "ਬੱਸ ਕਿਉਂਕਿ ਕਦੇ ਅਸੀਂ ਆਪਣੇ ਸੱਜਣਾਂ, ਪਿਆਰਿਆਂ ਤੇ ਦੌਸਤਾਂ ਨੂੰ ਮਿਲ ਜਾਂ ਦੇਖ ਨਹੀਂ ਸਕਦੇ, ਪਰ ਇਸ ਦਾ ਇਹ ਮਤਲਬ ਨਹੀਂ ਕਿ ਅਸੀਂ ਉਨ੍ਹਾਂ ਨੂੰ ਪਿਆਰ ਕਰਨਾ ਬੰਦ ਕਰ ਦੇਈਏ।"
-----------------------------------------------------------------------------------
ਰਾਜਹੰਸ ਨੇ ਟੋਨੀ ਤੇ ਸਿਮਰਨ ਨੂੰ ਉਨ੍ਹਾਂ ਦੇ ਘਰੋ-ਘਰੀ ਛੱਡ ਦਿੱਤਾ, ਅਤੇ ਜਾਣ ਤੋਂ ਪਹਿਲਾਂ ਸਿਮਰਨ ਦੇ ਸੌਂਣ ਦਾ ਇੰਤਜ਼ਾਰ ਕੀਤਾ।
“ਕੀ ਅਸੀਂ ਕੱਲ੍ਹ ਵੀ ਅਜਿਹਾ ਕਰ ਸਕਦੇ ਹਾਂ?" ਸਿਮਰਨ ਨੇ ਰਾਜਹੰਸ ਨੂੰ ਪੁੱਛਿਆ।
“ਨਹੀਂ ਸਿਮਰਨ, ਹੁਣ ਸਮਾਂ ਆ ਗਿਆ ਹੈ ਕਿ ਤੁਸੀਂ ਆਪਣੇ ਪਰਿਵਾਰ ਨਾਲ ਰਹੋ।" ਰਾਜਹੰਸ ਨੇ ਕਿਹਾ।
“ਪਰ ਇਹ ਯਾਦ ਰੱਖਣਾ। ਤੁਸੀਂ ਆਪਣੇ ਪਰਿਵਾਰ ਤੇ ਸਾਰੇ ਦੋਸਤਾਂ ਮਿੱਤਰਾਂ ਨੂੰ ਉਚਿਤ ਸਾਵਧਾਨੀਆਂ ਦੀ ਵਰਤੋਂ ਕਰਦੇ ਹੋਏ ਆਪਣੇ ਘਰ ਰਹਿ ਕੇ ਸੁਰੱਖਿਅਤ ਰੱਖ ਸਕਦੇ ਹੋ। ਮੈਂ ਹਮੇਸ਼ਾਂ ਤੁਹਾਡੇ ਨਾਲ ਹਾਂ, ਜਦੋਂ ਵੀ ਤੁਸੀਂ ਆਪਣੀ ਸੁਰੱਖਿਅਤ ਜਗ੍ਹਾ 'ਤੇ ਜਾਵੋਗੇ।"
“ਤੁਸੀਂ ਮੇਰੇ ਹੀਰੋ ਹੋ।" ਸਿਮਰਨ ਨੇ ਹੌਲੀ ਜਿਹੇ ਕਿਹਾ।
“ਤੁਸੀਂ ਵੀ ਮੇਰੇ ਹੀਰੋ ਹੋ, ਸਿਮਰਨ। ਤੁਸੀਂ ਉਨ੍ਹਾਂ ਸਾਰਿਆਂ ਲਈ ਹੀਰੋ ਹੋ ਜਿਹੜੇ ਤੁਹਾਨੂੰ ਪਿਆਰ ਕਰਦੇ ਹਨ।" ਉਸਨੇ ਕਿਹਾ।
ਅਤੇ ਸਿਮਰਨ ਦੇ ਕਮਰੇ ਦੀ ਖਿੜਕੀ ਰਾਹੀਂ ਰਾਜਹੰਸ ਨੇ ਅੰਬਰ ਵੱਲ ਉਡਾਰੀ ਭਰ ਲਈ।
ਅਚਾਨਕ ਘੰਟੀ ਵੱਜਣ ਦੀ ਆਵਾਜ਼ ਸੁਣਾਈ ਦਿੱਤੀ। ਸਿਮਰਨ ਅਬੜ੍ਹਬਾਹੇ ਉੱਠੀ ਤੇ ਘਰ ਦੇ ਦਰਵਾਜ਼ੇ ਵੱਲ ਉੱਠ ਨੱਠੀ। ਉਸ ਨੇ ਦੇਖਿਆ ਮੰਮੀ-ਪਾਪਾ ਆਪਣੇ ਆਪਣੇ ਕੰਮਾਂ ਤੋਂ ਵਾਪਸ ਘਰ ਆ ਗਏ ਸਨ ।
“ਮੰਮੀ-ਪਾਪਾ! ਅਸੀਂ ਸਭ ਲੋਕਾਂ ਦੀ ਸੁਰੱਖਿਅਤ ਰਹਿਣ ਵਿੱਚ ਮਦਦ ਕਰ ਸਕਦੇ ਹਾਂ," ਉਸਨੇ ਕਿਹਾ। “ਮੈਂ ਆਪਣੇ ਐੱਡਵੈਂਚਰ ਦੋਰਾਨ ਬਹੁਤ ਸਾਰੇ ਹੀਰੋਜ਼ ਨੂੰ ਮਿਲੀ ਹਾਂ!" ਅਤੇ ਜਲਦੀ ਜਲਦੀ ਸਿਮਰਨ ਨੇ ਆਪਣੀ ਐੱਡਵੈਂਚਰ ਦੀ ਸਾਰੀ ਕਹਾਣੀ ਮੰਮੀ-ਪਾਪਾ ਨੂੰ ਸੁਣਾ ਦਿੱਤੀ।
“ਓ ਸਿਮਰਨ, ਤੂੰ ਸਹੀ ਹੈਂ।" ਮੰਮੀ ਨੇ ਕਿਹਾ। “ਇੱਥੇ ਬਹੁਤ ਸਾਰੇ ਹੀਰੋਜ਼ ਹਨ ਜੋ ਲੋਕਾਂ ਨੂੰ ਕੋਰੋਨਾਵਾਇਰਸ ਤੋਂ ਸੁਰੱਖਿਅਤ ਰੱਖ ਰਹੇ ਹਨ, ਜਿਵੇਂ ਕਿ ਡਾਕਟਰ ਅਤੇ ਨਰਸਾਂ। ਪਰ ਤੂੰ ਮੈਨੂੰ ਯਾਦ ਦਿਵਾਇਆ ਕਿ ਅਸੀਂ ਸਾਰੇ ਹੀ ਹੀਰੋ ਬਣ ਸਕਦੇ ਹਾਂ, ਹਰ ਰੋਜ਼ ਆਪਣਾ ਤੇ ਹੋਰਨਾਂ ਦਾ ਕੋਰੋਨਾ ਵਾਇਰਸ ਤੋਂ ਬਚਾਓ ਕਰਦੇ ਹੋਏ।"ˆ
"ਬਿਲਕੁਲ ਠੀਕ। ਕੋਰੋਨਾ ਵਾਇਰਸ ਤੋਂ ਬਚਾਓ ਲਈ ਉਚਿਤ ਸਾਵਧਾਨੀਆਂ ਦੀ ਪਾਲਣਾ ਕਰਨ ਵਾਲਾ ਹਰ ਕੋਈ ਹੀਰੋ ਹੈ ਜੋ ਆਪਣੀ ਤੇ ਹੋਰਨਾਂ ਦੀ ਚੰਗੀ ਸਿਹਤ ਦਾ ਰਖ਼ਵਾਲਾ ਬਣਦਾ ਹੈ।" ਪਾਪਾ ਨੇ ਉਤਸ਼ਾਹ ਭਰੇ ਬੋਲ ਸਨ।
Last edited: