ਪੁਸਤਕ ਦਾ ਨਾਮ: ਗੁਰਬਾਣੀ ਦੀ ਸਰਲ ਵਿਆਖਿਆ
ਲੇਖਕ: ਪ੍ਰੋ. ਹਰਦੇਵ ਸਿੰਘ ਵਿਰਕ
ਪ੍ਰਕਾਸ਼ਕ : ਪੰਜ ਪਾਣੀ ਪ੍ਰਕਾਸ਼ਨ, ਮੋਹਾਲੀ, ਇੰਡੀਆ।
ਪ੍ਰਕਾਸ਼ ਸਾਲ : 2017, ਕੀਮਤ: 150 ਰੁਪਏ ; ਪੰਨੇ: 120
ਰਿਵਿਊ ਕਰਤਾ: ਡਾ. ਦੇਵਿੰਦਰ ਪਾਲ ਸਿੰਘ, ਡਾਇਰੈਕਟਰ, ਸੈਂਟਰ ਫਾਰ ਅੰਡਰਸਟੈਂਡਿੰਗ ਸਿੱਖਇਜ਼ਮ, ਮਿਸੀਸਾਗਾ, ਓਂਟਾਰੀਓ, ਕੇਨੈਡਾ।
"ਗੁਰਬਾਣੀ ਦੀ ਸਰਲ ਵਿਆਖਿਆ" ਕਿਤਾਬ ਦਾ ਲੇਖਕ ਪ੍ਰੋ. ਹਰਦੇਵ ਸਿੰਘ ਵਿਰਕ, ਜਿਥੇ ਅੰਤਰ-ਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਭੌਤਿਕ ਵਿਗਆਨੀ ਹੈ ਉੱਥੇ ਉਹ ਸਿੱਖ ਧਰਮ ਦੇ ਪ੍ਰਮੁੱਖ ਚਿੰਤਕ ਵਜੋਂ ਵੀ ਉੱਨ੍ਹਾਂ ਹੀ ਮਕਬੂਲ ਹੈ। ਪੰਜਾਬੀ ਯੂਨੀਵਰਸਿਟੀ, ਪਟਿਆਲਾ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵਿਖੇ ਆਪਣੇ ਸੇਵਾ ਕਾਲ ਦੌਰਾਨ, ਉਸ ਨੇ ਭੋਤਿਕ ਵਿਗਿਆਨ ਸੰਬੰਧਤ ਅਧਿਆਪਨ ਅਤੇ ਖੋਜ ਕਾਰਜਾਂ ਦੇ ਨਾਲ ਨਾਲ ਸਿੱਖ ਧਰਮ ਸੰਬੰਧਤ ਸਾਹਿਤ ਦਾ ਗਹਿਨ ਅਧਿਐਨ ਵੀ ਕੀਤਾ। ਸਿੱਖ ਧਰਮ ਦੇ ਵਿਭਿੰਨ ਸਕੰਲਪਾਂ ਦੀ ਪੜਚੋਲ ਉਸ ਦੇ ਜੀਵਨ ਦਾ ਅਹਿਮ ਅੰਗ ਰਹੀ ਹੈ। ਇਨ੍ਹਾਂ ਖੋਜਾਂ ਸੰਬੰਧਤ, ਉਸ ਦੁਆਰਾ ਰਚਿਤ ਅਨੇਕ ਲੇਖ, ਸਮੇਂ ਸਮੇਂ ਸਮਕਾਲੀਨ ਅਖਬਾਰਾਂ, ਮੈਗਜੀਨਾਂ ਤੇ ਖੋਜ ਪੱਤ੍ਰਿਕਾਵਾਂ ਦਾ ਸ਼ਿੰਗਾਰ ਬਣਦੇ ਰਹੇ ਹਨ। ਹੁਣ ਤਕ ਉਹ ਲਗਭਗ ਤਿੰਨ ਦਰਜਨ ਕਿਤਾਬਾਂ ਦੀ ਰਚਨਾ ਅਤੇ ਪ੍ਰਕਾਸ਼ਨ ਕਾਰਜ ਕਰ ਚੁੱਕਾ ਹੈ। ਉਸ ਦੀਆਂ ਰਚਨਾਵਾਂ ਅਕਸਰ ਦੇਸ਼-ਵਿਦੇਸ਼ ਦੇ ਸੰਚਾਰ ਮਾਧਿਅਮਾਂ ਖਾਸ ਕਰ ਰੇਡੀਓ, ਟੈਲੀਵਿਯਨ ਅਤੇ ਯੂਟਿਊਬ ਰਾਹੀਂ ਵੀ ਪ੍ਰਸਾਰਿਤ ਕੀਤੀਆਂ ਗਈਆਂ/ਜਾਂਦੀਆਂ ਹਨ। ਪ੍ਰੋ. ਵਿਰਕ ਇਕ ਅਜਿਹੀ ਵਿਲੱਖਣ ਸ਼ਖਸ਼ੀਅਤ ਹੈ ਜਿਸ ਨੇ ਆਪਣਾ ਸਮੁੱਚਾ ਜੀਵਨ ਅਧਿਆਪਨ, ਖੋਜ ਅਤੇ ਗੁਰਮਤਿ ਪ੍ਰਚਾਰ ਕਾਰਜਾਂ ਲਈ ਅਰਪਣ ਕੀਤਾ ਹੋਇਆ ਹੈ।
ਪ੍ਰੋ. ਹਰਦੇਵ ਸਿੰਘ ਵਿਰਕ ਨੇ "ਗੁਰਬਾਣੀ ਦੀ ਸਰਲ ਵਿਆਖਿਆ" ਪੁਸਤਕ ਵਿਚ ਗੁਰਬਾਣੀ ਸੰਬੰਧਤ ਵਿਭਿੰਨ ਵਿਸ਼ਿਆਂ ਬਾਰੇ 30 ਲੇਖ ਸ਼ਾਮਿਲ ਕੀਤੇ ਹਨ। ਇਹ ਪੁਸਤਕ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਮੌਜੂਦ ਵਿਭਿੰਨ ਸਕੰਲਪਾਂ ਅਤੇ ਗੁਰਮਤਿ ਸਿਧਾਤਾਂ ਦੀ ਬੜੇ ਰੌਚਿਕ ਢੰਗ ਨਾਲ ਵਿਆਖਿਆ ਕਰਦੀ ਹੈ। ਲੇਖਕ ਨੇ ਕਿਤਾਬ ਦੇ ਆਸ਼ੇ ਦੀ ਗੱਲ, ਬਹੁਤ ਹੀ ਹਲੀਮੀ ਭਰੇ ਅੰਦਾਜ਼ ਵਿਚ ਵਰਨਣ ਕਰਦੇ ਹੋਏ ਲਿਖਿਆ ਹੈ ਕਿ "ਮੇਰਾ ਇਹ ਯਤਨ ਹੋਰਨਾਂ ਨੂੰ ਸਿੱਖਿਆ ਦੇਣ ਦਾ ਨਹੀਂ ਸਗੋਂ ਆਪਣੀ ਤੁੱਛ ਬੁੱਧੀ ਅਨੁਸਾਰ ਗੁਰਬਾਣੀ ਦੇ ਪਦਾਂ ਅਤੇ ਸਕੰਲਪਾਂ ਨੂੰ ਸਮਝਣ ਦਾ ਹੈ।.......ਮੇਰੀ ਕੋਸ਼ਿਸ਼ ਰਹੀ ਹੈ ਕਿ ਵਿਆਖਿਆ ਸੰਖੇਪ ਅਤੇ ਸਰਲ ਹੋਵੇ ਤਾਂ ਕਿ ਆਮ ਸਿੱਖ ਇਸ ਨੂੰ ਸਮਝ ਸਕੇ।"
ਇਸ ਪੁਸਤਕ ਦਾ ਮੁੱਖ ਬੰਧ ਪੰਥ ਦੀ ਪ੍ਰਮੁੱਖ ਸ਼ਖਸੀਅਤ ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਦੁਆਰਾ ਰਚਿਤ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਗੁਰਬਾਣੀ ਦੇ ਅਰਥਾਂ ਅਤੇ ਇਸ ਵਿਚ ਆਏ ਵੱਖ ਵੱਖ ਸੰਕਲਪਾਂ (ਸ੍ਰਿਸ਼ਟੀ, ਹੁਕਮ, ਹਉਮੈ, ਮਾਇਆ, ਕੁਦਰਤ ਆਦਿ) ਨੂੰ ਸੂਖੈਨਤਾ ਨਾਲ ਸਮਝਣ ਵਾਸਤੇ, ਪ੍ਰੋ. ਹਰਦੇਵ ਸਿੰਘ ਵਿਰਕ ਵਲੋਂ ਰਚਿਤ ਪੁਸਤਕ "ਗੁਰਬਾਣੀ ਦੀ ਸਰਲ ਵਿਆਖਿਆ" ਇਕ ਸ਼ਲਾਘਾ ਯੋਗ ਕਦਮ ਹੈ। ਜਿਸ ਵਿਚ ਉਨ੍ਹਾਂ ਨੇ ਸ਼ਬਦ ਗੁਰੂ, ਨਿਰਗੁਨ, ਸਰਗੁਨ, 84 ਲੱਖ ਜੂਨੀਆਂ, ਸਰੀਰ ਅਤੇ ਕਾਇਆ, ਨਾਮ, ਅਤੇ ਚਉਥਾ ਪਦ ਆਦਿ 30 ਵਿਸ਼ਿਆਂ ਦੀ ਸਰਲ ਵਿਆਖਿਆ ਕੀਤੀ ਹੈ। ਜਥੇਦਾਰ ਵੇਦਾਂਤੀ ਦਾ ਕਥਨ ਹੈ ਕਿ ਹਰ ਪ੍ਰਚਾਰਕ, ਢਾਡੀ, ਰਾਗੀ, ਕਵੀਸ਼ਰ, ਗ੍ਰੰਥੀ, ਕਥਾਵਾਚਕ ਸਮੇਤ ਹਰ ਸਿੱਖ ਨੂੰ ਇਹ ਪੁਸਤਕ ਪੜ੍ਹ ਕੇ ਇਸ ਦਾ ਲਾਭ ਉਠਾਉਣਾ ਚਾਹੀਦਾ ਹੈ।
ਪੁਸਤਕ ਦਾ ਪਹਿਲਾ ਲੇਖ ਸ਼ਬਦ ਗੁਰੂ, ਗ੍ਰੰਥ ਗੁਰੂ ਅਤੇ ਦੇਹਧਾਰੀ ਗੁਰੂ ਦੇ ਵਿਭਿੰਨ ਸੰਕਲਪਾਂ ਉੱਤੇ ਝਾਤ ਪੁਆਉਂਦਾ ਹੈ। ਲੇਖ ਦੇ ਸਾਰ-ਅੰਸ਼ ਵਜੋਂ ਲੇਖਕ ਦੀ ਪੁਰਜ਼ੋਰ ਸਿਫਾਰਿਸ਼ ਹੈ ਕਿ ਅੱਜ ਲੋੜ ਹੈ ਕਿ ਅਸੀਂ ਸ਼ਬਦ ਗੁਰੂ ਦੇ ਲੜ ਲਗੀਏ ਅਤੇ ਬੁੱਤ ਪੂਜਾ ਵਰਗੇ ਰੁਝਾਨ ਤੋਂ ਉੱਪਰ ਉੱਠ ਕੇ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਨੂੰ ਆਪਣੇ ਜੀਵਨ ਦਾ ਅਧਾਰ ਬਣਾਈਏ। ਪੁਸਤਕ ਦਾ ਦੂਜਾ ਲੇਖ ਨਿਰਗੁਨ, ਸਰਗੁਨ, ਤੇ ਨਿਰੰਕਾਰ ਦੇ ਵਿਗਿਆਨਕ ਸੱਚ ਦਾ ਵਰਨਣ ਕਰਦਾ ਹੈ। ਲੇਖਕ ਦਾ ਕਥਨ ਹੈ ਬੇਸ਼ਕ ਨਿਰਗੁਨ ਅਤੇ ਸਰਗੁਨ ਸੰਕਲਪ ਭਾਰਤੀ ਧਾਰਮਿਕ ਪ੍ਰੰਪਰਾ ਦਾ ਹਿੱਸਾ ਹਨ, ਪਰੰਤੂ "ਨਿਰੰਕਾਰ" ਸ਼ਬਦ ਦੀ ਵਰਤੋਂ ਬਾਬੇ ਨਾਨਕ ਨੇ ਹੀ ਪਹਿਲੀ ਵਾਰ ਆਪਣੀ ਬਾਣੀ ਵਿਚ ਕੀਤੀ ਹੈ। "ਮਾਇਆ ਦੇ ਸਕੰਲਪ" ਦੀ ਗੱਲ ਕਰਦੇ ਹੋਏ ਪ੍ਰੋ. ਵਿਰਕ ਲਿਖਦੇ ਹਨ ਕਿ ਸਿਧਾਂਤਕ ਪੱਖੋਂ ਵਿਚਾਰਿਆਂ ਮਾਇਆ ਦਾ ਸੰਕਲਪ ਗੁਰੂ ਗ੍ਰੰਥ ਸਾਹਿਬ ਅਤੇ ਹਿੰਦੂ ਗ੍ਰੰਥਾਂ ਵਿਚ ਸਮਾਨ-ਅਰਥ ਭਾਸਦਾ ਹੈ। ਪਰੰਤੂ ਗੁਰਬਾਣੀ ਵਿਚ ਇਸ ਦਾ ਸਪਸ਼ਟ ਨਿਖੇੜਾ ਵੀ ਮਿਲਦਾ ਹੈ। ਗੁਰਬਾਣੀ ਵਿਚੋਂ ਸਬੂਤ ਪ੍ਰਦਾਨ ਕਰਦੇ ਹੋਏ ਲੇਖਕ ਨੇ ਨਿਰਣਾਤਮਕ ਵਰਨਣ ਕੀਤਾ ਹੈ ਕਿ ਗੁਰੂ ਗ੍ਰੰਥ ਸਾਹਿਬ ਵਿਚ ਮਾਇਆ ਦਾ ਸੰਕਲਪ ਹਿੰਦੂ ਗ੍ਰੰਥਾਂ ਤੋਂ ਭਿੰਨ ਹੈ। ਕਿਉਂ ਕਿ ਸਿੱਖੀ ਵਿਚ ਮਾਇਆ ਅੰਦਰ ਰਹਿ ਕੇ ਵੀ ਪ੍ਰਭੂ ਪ੍ਰਾਪਤੀ ਸੰਭਵ ਹੈ।
ਪੁਸਤਕ ਦਾ ਚੋਥਾ ਲੇਖ ਹੈ -"ਹਉਮੈ ਦੀਰਘ ਰੋਗ ਹੈ।" ਲੇਖਕ ਦਾ ਕਹਿਣਾ ਹੈ ਕਿ ਹਉਮੈ ਬਾਰੇ ਗੁਰਬਾਣੀ ਵਿਚ ਜਿੰਨੇ ਵੀ ਸ਼ਬਦ ਮਿਲਦੇ ਹਨ ਉਹ ਇਸ ਦੇ ਨਕਾਰਤਮਕ ਪੱਖ ਨੂੰ ਹੀ ਉਜਾਗਰ ਕਰਦੇ ਹਨ। ਪਰ ਇਸ ਦੇ ਕੁੱਝ ਪਾਜ਼ਿਟਿਵ ਨੁਕਤੇ ਵੀ ਵਿਚਾਰਣ ਦੀ ਲੋੜ ਹੈ। ਜਗਤ ਦੀ ਰਚਨਾ ਹਉਮੈ ਦਾ ਸਿੱਟਾ ਹੀ ਹੈ। ਜੇਕਰ ਹਉਮੈ ਅਲੋਪ ਹੋ ਜਾਵੇ ਤਾਂ ਸਾਡੀ ਹੋਂਦ ਹੀ ਅਲੋਪ ਹੋ ਜਾਵੇਗੀ। ਆਤਮਿਕ ਉੱਨਤੀ ਲਈ ਹਰ ਵਿਅਕਤੀ ਨੂੰ ਜੀਵਨ ਵਿਚ ਮਾਇਆ ਅਤੇ ਹਉਮੈ ਨਾਲ ਘੋਲ ਕਰਨਾ ਜ਼ਰੂਰੀ ਹੈ। ਗੁਰਮੁਖਿ ਇਸ ਘੋਲ ਵਿਚ ਜਿੱਤ ਪ੍ਰਾਪਤ ਕਰਦੇ ਹਨ ਅਤੇ ਜੀਵਨ ਸਫਲਾ ਕਰ ਲੈਂਦੇ ਹਨ। ਇਹੋ ਗੁਰ-ਉਪਦੇਸ਼ ਹੈ। "ਨਾਮ ਦੀ ਮਹਿਮਾ" ਲੇਖ ਨਾਮ ਬਾਰੇ ਪ੍ਰਚਲਿਤ ਭਰਮ-ਭੁਲੇਖਿਆਂ ਦਾ ਨਿਰਣਾ ਕਰਦਾ ਨਜ਼ਰ ਆਉਂਦਾ ਹੈ। ਅਗਲੇ ਤਿੰਨ ਲੇਖਾਂ "ਅੰਮ੍ਰਿਤ ਸਰੁ ਅਤੇ ਹਰਿ ਮੰਦਰੁ ਤੋਂ ਕੀ ਭਾਵ ਹੈ?", "84 ਲੱਖ ਜੂਨੀਆਂ ਦਾ ਸਕੰਲਪ" ਅਤੇ "ਸਰੀਰ ਅਤੇ ਕਾਇਆ ਦਾ ਸੰਕਲਪ" ਵਿਚ ਲੇਖਕ ਇਨ੍ਹਾਂ ਸੰਕਲਪਾਂ ਬਾਰੇ ਪ੍ਰਚਲਿਤ ਗਲਤ ਧਾਰਨਾਵਾਂ ਨੁੰ ਨਕਾਰਦਾ ਹੋਇਆ, ਗੁਰਬਾਣੀ ਦੀ ਸੇਧ ਵਿਚ ਇਨ੍ਹਾਂ ਦੀ ਉਚਿਤ ਵਿਆਖਿਆ ਕਰਦਾ ਨਜ਼ਰ ਆਉਂਦਾ ਹੈ।
"ਸਿਮਰਨ ਦੀ ਮਹਿਮਾ" ਇਸ ਪੁਸਤਕ ਦਾ ਨੋਵਾਂ ਲੇਖ ਹੈ। ਲੇਖਕ ਬਿਆਨ ਕਰਦਾ ਹੈ ਕਿ ਸਿਮਰਨ ਤੋਂ ਭਾਵ ਯਾਦ ਕਰਨਾ ਅਰਥਾਤ ਮਨ ਦੀ ਬਿਰਤੀ ਇਕਾਗਰ ਕਰ ਕੇ ਧਿਆਉਣਾ ਹੈ। ਇਹ ਲੇਖ ਗੁਰਬਾਣੀ ਦੀ ਰੋਸ਼ਨੀ ਵਿਚ ਸਿਮਰਨ ਦੇ ਲਾਭਾਂ ਦਾ ਵਰਨਣ ਕਰਦਾ ਹੈ। ਅਗਲੇ ਛੇ ਲੇਖ ਗੁਰਬਾਣੀ ਵਿਚ ਆਏ ਵਿਭਿੰਨ ਸੰਕਲਪਾਂ ਜਿਵੇਂ ਕਿ "ਸੁੰਨ", "ਬ੍ਰਹਿਮੰਡ", "ਕੁਦਰਤਿ", "ਸੁਰਤਿ" ਅਤੇ "ਪੜ੍ਹਿਆ" ਦਾ ਸੰਖੇਪ ਵਰਨਣ ਕਰਦੇ ਹਨ। ਲੇਖਕ ਅਨੁਸਾਰ ਸੁੰਨ ਦਾ ਅਰਥ ਸਿਫ਼ਰ, ਪਰਮ ਸਤ, ਸਮਾਂ-ਪੁਲਾੜ ਤੋਂ ਬਾਹਰ ਦੀ ਅਵਸਥਾ ਅਤੇ ਸੁੰਨ ਸਮਾਧੀ ਤੋਂ ਲਿਆ ਗਿਆ ਹੈ। ਕਈ ਵਿਗਿਆਨੀ ਸੁੰਨ ਨੂੰ "ਆਦਿ ਸੱਚ" ਜਾਂ ਸਿੰਗੂਲੈਰਿਟੀ ਕਹਿੰਦੇ ਹਨ। ਇਹ ਅਵਸਥਾ ਮਨੁੱਖੀ ਸੂਝ-ਬੂਝ ਦੇ ਘੇਰੇ ਤੋਂ ਬਾਹਰ ਹੈ ਅਤੇ ਅਕੱਥ-ਕਥਨੀ ਹੈ। "ਬ੍ਰਹਿਮੰਡ ਦਾ ਸਕੰਲਪ" ਲੇਖ ਵਿਚ ਲੇਖਕ ਦਾ ਬਿਆਨ ਹੈ ਕਿ ਵਿਗਿਆਨੀ ਬ੍ਰਹਿਮੰਡ ਦੇ ਕਰਤਾ ਬਾਰੇ ਚੁੱਪ ਹਨ। ਪਰੰਤੂ ਗੁਰਬਾਣੀ ਵਿਚ ਇਸ ਰਚਨਾ ਦੇ ਕਰਤਾ ਬਾਰੇ ਜਾਣਕਾਰੀ ਮਿਲ ਜਾਂਦੀ ਹੈ। ਗੁਰਬਾਣੀ ਵਿਚ ਕਰੋੜ ਬ੍ਰਹਿਮੰਡਾਂ ਦਾ ਵੀ ਵਰਨਣ ਮਿਲਦਾ ਹੈ। "ਕੁਦਰਤਿ ਦਾ ਸਕੰਲਪ" ਲੇਖ ਵਿਚ ਪ੍ਰੋ. ਵਿਰਕ ਵਰਨਣ ਕਰਦੇ ਹਨ ਕਿ ਗੁਰੂ ਨਾਨਕ ਨੇ ਕਾਦਰ ਅਤੇ ਕੁਦਰਤਿ ਦੇ ਸਾਮੀ ਸਕੰਲਪਾਂ ਨੂੰ ਆਪਣੀ ਬਾਣੀ ਵਿਚ ਵਰਤ ਕੇ ਇਕ ਨਵੀਂ ਪਿਰਤ ਪਾਈ ਹੈ। "ਸੁਰਤਿ ਦਾ ਸਕੰਲਪ" ਲੇਖ ਰਾਹੀਂ ਲੇਖਕ ਸਪਸ਼ਟ ਕਰਦਾ ਹੈ ਕਿ ਸੁਰਤਿ ਕੋਈ ਅਨੁਭਵੀ ਅਵਸਥਾ ਨਾਲ ਸੰਬੰਧਤ ਜਾਗਰੂਕਤਾ ਹੈ ਜਿਸ ਵਿਚ ਉਤਰਾਅ-ਚੜ੍ਹਾਅ ਆਉਂਦਾ ਰਹਿੰਦਾ ਹੈ। ਲੇਖਕ ਅਨੁਸਾਰ ਗੁਰੂ ਗ੍ਰੰਥ ਸਾਹਿਬ ਵਿਚ "ਪੜ੍ਹਿਆ" ਉਸ ਨੂੰ ਕਿਹਾ ਗਿਆ ਹੈ ਜੋ ਸ਼ਬਦ ਦੀ ਵਿਚਾਰ ਦੁਆਰਾ ਪਰਮਪਦ ਦੀ ਪ੍ਰਾਪਤੀ ਕਰ ਲੈਂਦਾ ਹੈ। ਇਹ ਸਾਰੇ ਲੇਖ ਜੋ ਗੁਰਬਾਣੀ ਵਿਚ ਮੌਜੂਦ ਵਿਭਿੰਨ ਸਕੰਲਪਾਂ ਦੀ ਚਰਚਾ ਕਰਦੇ ਹਨ, ਇਨ੍ਹਾਂ ਦਾ ਹੋਰ ਵਿਸਥਾਰ ਕੀਤਾ ਜਾਣਾ ਵੀ ਉਚੇਚੇ ਧਿਆਨ ਦੀ ਮੰਗ ਕਰਦਾ ਹੈ।
ਪੁਸਤਕ ਦੇ ਅਗਲੇ ਦੋ ਲੇਖ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ "ਵੇਦਾਂ ਬਾਰੇ ਵਿਚਾਰ" ਅਤੇ "ਸਾਮੀ ਗ੍ਰੰਥਾਂ ਦਾ ਹਵਾਲਾ" ਦਾ ਮੁਖ਼ਤਸਰ ਖੁਲਾਸਾ ਕਰਦੇ ਹਨ। ਕਿਤਾਬ ਦੇ ਅਗਲੇ ਬਾਰ੍ਹਾਂ ਲੇਖ ਗੁਰਬਾਣੀ ਵਿਚ ਵਰਨਿਤ ਵਿਭਿੰਨ ਸਕੰਲਪਾਂ ਜਿਵੇਂ ਕਿ "ਨਦਰਿ ਅਤੇ ਕਰਮ", "ਸੁਰਗ ਅਤੇ ਨਰਕ", "ਬ੍ਰਹਮਾ, ਬਿਸਨੁ, ਮਹੇਸ", "ਅਕੱਥ ਕਥਾ", "ਤੁਰੀਆ ਅਵਸਥਾ", "ਜੀਵਨ ਮੁਕਤਿ", "ਭਗਤੀ", "ਸਤਸੰਗਤਿ", "ਵਿਸਮਾਦੁ", "ਆਤਮਾ", "ਤਰੰਗ" ਅਤੇ "ਸੂਖਮ ਅਤੇ ਅਸਥੂਲ" ਦੀਆਂ ਵਿਆਖਿਆਵਾਂ ਉੱਤੇ ਪੰਝੀ ਝਾਤ ਪਾਉਂਦੇ ਨਜ਼ਰ ਆਉਂਦੇ ਹਨ। ਲੇਖਕ ਅਨੁਸਾਰ ਗੁਰਬਾਣੀ ਵਿਚ "ਨਦਰਿ" ਦਾ ਅਰਥ ਬਖਸ਼ਿਸ਼ ਜਾਂ ਮਿਹਰ ਹੈ ਅਤੇ ਇਹ ਸ਼ਬਦ ਨਜ਼ਰ ਲਈ ਵੀ ਵਰਤਿਆ ਗਿਆ ਹੈ। "ਕਰਮ" ਅਤੇ "ਨਦਰਿ" ਸਮਾਨ ਅਰਥਕ ਭਾਵਾਂ ਲਈ ਵੀ ਵਰਤੇ ਗਏ ਹਨ ਅਤੇ ਵੱਖ ਵੱਖ ਭਾਵਾਂ ਲਈ ਵੀ। ਲੇਖਕ ਦਾ ਕਹਿਣਾ ਹੈ ਕਿ ਗੁਰਬਾਣੀ ਵਿਚ ਸੁਰਗ ਅਤੇ ਨਰਕ ਦੀਆਂ ਤੁਕਾਂ ਤੋਂ ਇਹ ਸਪਸ਼ਟ ਨਹੀਂ ਹੁੰਦਾ ਕਿ ਇਹ ਅਸਥਾਨ ਕਿੱਥੇ ਹਨ? ਇਨ੍ਹਾਂ ਪਦਾਂ ਦੀ ਅਹਿਮੀਅਤ ਬਾਕੀ ਧਰਮਾਂ ਵਾਂਗ ਹੀ ਹੈ ਜਾਂ ਉਨ੍ਹਾਂ ਤੋਂ ਭਿੰਨ? ਮੇਰੇ ਲਈ ਇਹ ਇਕ ਵਿਡੰਬਣਾ ਹੈ। ਲੇਖਕ ਬਿਆਨ ਕਰਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਵਿਚ "ਬ੍ਰਹਮਾ, ਬਿਸਨੁ, ਮਹੇਸ" ਦਾ ਜ਼ਿਕਰ ਜ਼ਰੂਰ ਹੋਇਆ ਹੈ ਪ੍ਰੰਤੂ ਇਨ੍ਹਾਂ ਦੀ ਸਥਿਤੀ ਇਥੇ ਹਿੰਦੂ ਧਰਮ ਵਾਲੀ ਨਹੀਂ ਹੈ। ਇਹ ਪ੍ਰਭੂ ਦੇ ਕਾਰਿੰਦੇ ਦੱਸੇ ਗਏ ਹਨ ਜੋ ਆਪਣੀ ਡਿਊਟੀ ਨਿਭਾ ਰਹੇ ਹਨ।
"ਅਕੱਥ ਕਥਾ" ਦੇ ਸਕੰਲਪ ਦੀ ਵਿਆਖਿਆ ਕਰਦੇ ਹੋਏ ਲੇਖਕ ਦੱਸਦਾ ਹੈ ਕਿ ਇਹ ਉਹ ਰਹੱਸਮਈ ਗਾਥਾ ਹੈ ਜੋ ਮਨੁੱਖੀ ਭਾਸ਼ਾ ਵਿਚ ਬਿਆਨ ਕਰਨੀ ਅਸੰਭਵ ਹੈ। ਜਿਸ ਤਰ੍ਹਾਂ ਗੂੰਗਾ ਗੁੜ ਦਾ ਸੁਆਦ ਨਹੀਂ ਦੱਸ ਸਕਦਾ ਇਸੇ ਤਰ੍ਹਾਂ ਹੀ ਪ੍ਰਭੂ ਮਿਲਾਪ ਦੀ ਅਵਸਥਾ ਅਕੱਥਨੀ ਹੈ। "ਤੁਰੀਆ ਅਵਸਥਾ" ਲੇਖ ਦੱਸ ਪਾਉਂਦਾ ਹੈ ਕਿ ਇਹ ਅਵਸਥਾ ਬ੍ਰਹਮ ਗਿਆਨ ਦੀ ਅਵਸਥਾ ਹੈ ਅਤੇ ਪ੍ਰਭੂ ਮਿਲਾਪ ਦੀ ਨਿਸ਼ਾਨੀ ਹੈ। "ਜੀਵਨ ਮੁਕਤਿ ਦਾ ਸਕੰਲਪ" ਦੀ ਬਿਆਨਤਾ ਦੌਰਾਨ ਲੇਖਕ ਦਾ ਕਹਿਣਾ ਹੈ ਕਿ ਗੁਰਮਤਿ ਅਨੁਸਾਰ ਜੋ ਮਨੁੱਖ ਆਪਣੇ ਜੀਵਨ ਦੌਰਾਨ ਹੀ ਮੁਕਤੀ ਪ੍ਰਾਪਤ ਕਰ ਲੈਂਦਾ ਹੈ, ਜੀਵਨ ਮੁਕਤ ਕਹਿਲਾਉਂਦਾ ਹੈ। "ਭਗਤੀ ਦਾ ਸਕੰਲਪ" ਦੀ ਵਿਆਖਿਆ ਕਰਦੇ ਹੋਏ ਬੇਸ਼ਕ ਲੇਖਕ ਨੇ ਭਗਤੀ ਦੇ ਵਿਭਿੰਨ ਪਸਾਰਾਂ ਦੀ ਗੱਲ ਕੀਤੀ ਹੈ ਪਰ "ਭਗਤੀ" ਪਦ ਦਾ ਕੀ ਭਾਵ ਹੈ, ਇਸ ਦੀ ਸਪਸ਼ਟਤਾ ਲੇਖ ਵਿਚ ਨਜ਼ਰ ਨਹੀਂ ਆਉਂਦੀ। ਆਪਣੇ ਅਗਲੇ ਲੇਖ ਵਿਚ "ਸਤਸੰਗਤਿ" ਪਦ ਦੀ ਪ੍ਰੀਭਾਸ਼ਾ ਲੇਖਕ ਇੰਝ ਬਿਆਨ ਕਰਦਾ ਹੈ: "ਸਤਸੰਗਤਿ ਉਹ ਇਕੱਠ ਹੈ ਜਿਥੇ ਕੇਵਲ ਇਕ ਪ੍ਰਭੂ ਦੇ ਨਾਮ ਦਾ ਸਿਮਰਨ ਹੋਵੇ। ਇਸ ਵਿਆਖਿਆ ਦੀ ਪ੍ਰੋੜਤਾ ਲਈ ਯਥਾਯੁਕਤ ਗੁਰਬਾਣੀ ਪ੍ਰਮਾਣ ਵੀ ਪੇਸ਼ ਕੀਤੇ ਗਏ ਹਨ।
"ਵਿਸਮਾਦ ਦਾ ਸਕੰਲਪ" ਲੇਖ ਵਿਚ ਲੇਖਕ ਦਾ ਨਿਰਣਾ ਹੈ ਕਿ ਵਿਸਮਾਦ ਦੀ ਅਵਸਥਾ ਕੇਵਲ ਹੈਰਾਨੀ ਦਾ ਪ੍ਰਗਟਾ ਨਹੀਂ ਹੁੰਦਾ ਬਲਕਿ ਇਹ ਕਿਸੇ ਪਰਾ-ਭੋਤਿਕ ਵਰਤਾਰੇ ਦੀ ਸੋਝੀ ਦਾ ਪ੍ਰਗਟਾਵਾ ਹੁੰਦਾ ਹੈ। "ਆਤਮਾ ਦੇ ਸਕੰਲਪ" ਦੀ ਚਰਚਾ ਕਰਦੇ ਹੋਏ ਲੇਖਕ ਦਾ ਮੰਨਣਾ ਹੈ ਕਿ ਆਤਮਾ ਦੀ ਹਸਤੀ ਦੈਵੀ ਹੈ, ਆਤਮਾ ਪ੍ਰਮਾਤਮਾ ਦਾ ਹੀ ਅੰਸ਼ਿਕ ਰੂਪ ਹੈ। ਇਹ ਮਨੁੱਖੀ ਸਰੀਰ ਵਿਚ ਵੱਸਦੀ ਹੋਈ ਵੀ ਸਰੀਰ ਦੀ ਭੌਤਿਕਤਾ ਤੋਂ ਉਪਰ ਹੈ। ਪ੍ਰੰਤੂ ਗੁਰਬਾਣੀ ਵਿਚ ਇਸ ਨੂੰ ਪੰਜ ਤੱਤਾਂ ਨਾਲ ਵੀ ਜੋੜਿਆ ਗਿਆ ਹੈ ਜੋ ਕਿ ਇਕ ਵਿਡੰਬਣਾ ਹੈ? ਕਿਤਾਬ ਦਾ ਅਠਾਈਵਾਂ ਲੇਖ "ਗੁਰਬਾਣੀ ਵਿਚ ਤਰੰਗ ਦੇ ਸਕੰਲਪ" ਦਾ ਵਰਨਣ ਕਰਦਾ ਹੈ। ਲੇਖਕ ਦਾ ਮੰਨਣਾ ਹੈ ਕਿ ਤਰੰਗ ਪਦ ਦੀ ਵਰਤੋਂ ਮਨੁੱਖੀ ਮਨ ਵਿਚ ਮਾਇਆ ਦੇ ਪ੍ਰਭਾਵ ਕਾਰਨ ਪੈਦਾ ਹੁੰਦੇ ਉਤਾਰ-ਚੜ੍ਹਾਅ (ਚੰਗੇ-ਮਾੜੇ ਫੁਰਨਿਆਂ ਦਾ ਪੈਦਾ ਹੋਣਾ) ਲਈ ਇਕ ਰੂਪਕ (metaphor) ਦੇ ਤੌਰ ਉੱਤੇ ਕੀਤੀ ਗਈ ਹੈ। ਸ੍ਰਿਸ਼ਟੀ ਦੀ ਰਚਨਾ ਦੇ ਸੰਬੰਧ ਵਿਚ ਵੀ ਤਰੰਗ ਰੂਪਕ ਵਰਤਿਆ ਗਿਆ ਹੈ। "ਸੂਖਮ ਅਤੇ ਅਸਥੂਲ" ਦੀ ਵਿਆਖਿਆ ਕਰਦੇ ਹੋਏ ਪ੍ਰੋ. ਵਿਰਕ ਲਿਖਦੇ ਹਨ ਕਿ ਸੂਖਮ ਦਾ ਭਾਵ ਹੈ ਅਤਿ ਬਰੀਕ ਜਾਂ ਨਾਜ਼ੁਕ ਵਸਤੂ ਅਤੇ ਅਸਥੂਲ ਦਾ ਭਾਵ ਹੈ ਮੋਟੀ ਜਾਂ ਠੋਸ ਵਸਤੂ। ਲੇਖਕ ਦਾ ਕਹਿਣਾ ਹੈ ਕਿ ਅਧਿਆਤਮਕ ਜਗਤ ਦੀ ਇਹ ਵਿਡੰਬਣਾ ਹੈ ਕਿ ਸਰਬ ਸ਼ਕਤੀਮਾਨ ਪ੍ਰਮਾਤਮਾ ਵੀ ਸੂਖਮ (ਨਿਰਗੁਣ) ਅਤੇ ਅਸਥੂਲ (ਸਰਗੁਣ) ਦੋਹਾਂ ਰੂਪਾਂ ਵਿਚ ਵਿਚਰਦਾ ਹੈ। ਭੌਤਿਕ ਜਗਤ ਦੇ ਇਸ ਦਵੰਦ (ਊਰਜਾ ਅਤੇ ਪਦਾਰਥ) ਨੂੰ ਭੌਤਿਕ ਨਿਯਮਾਂ ਰਾਹੀਂ ਸਮਝਿਆ ਜਾ ਸਕਦਾ ਹੈ। ਪ੍ਰੰਤੂ ਅਧਿਆਤਮਕ ਜਗਤ ਦੇ ਦਵੰਦ (ਨਿਰਗੁਣ ਤੇ ਸਰਗੁਣ) ਨੂੰ ਕੋਈ ਵਿਰਲਾ ਬ੍ਰਹਮ ਗਿਆਨੀ ਹੀ ਸਮਝ ਸਕਦਾ ਹੈ। ਲੇਖਕ ਦੀ ਪੁਰਜ਼ੋਰ ਸਿਫ਼ਾਰਿਸ਼ ਹੈ ਕਿ ਧਰਮ ਅਤੇ ਵਿਗਿਆਨ ਦੀ ਆਪਸੀ ਸਾਂਝ ਲਈ ਜਰੂਰੀ ਹੈ ਕਿ ਅਸੀਂ ਸੂਖਮ ਅਤੇ ਅਸਥੂਲ ਦੇ ਬਿੰਬਾਂ ਦੁਆਰਾ ਗੁਰਬਾਣੀ ਨੂੰ ਸਮਝੀਏ।
"ਜੁਪੁ ਜੀ ਵਿਚ ਸ੍ਰਿਸ਼ਟੀ ਰਚਨਾ" ਇਸ ਪੁਸਤਕ ਦਾ ਆਖਰੀ ਲੇਖ ਹੈ। ਜੋ ਸ੍ਰਿਸ਼ਟੀ ਦੀ ਰਚਨਾ ਬਾਰੇ ਗੁਰਬਾਣੀ ਵਿਚ ਆਏ ਹਵਾਲਿਆ ਦਾ ਸੰਖੇਪ ਰੂਪ ਵਿਚ ਵਰਨਣ ਕਰਦਾ ਹੈ। ਲੇਖਕ ਦਾ ਮੰਨਣਾ ਹੈ ਕਿ ਇਸ ਵਿਸ਼ੇ ਸੰਬੰਧਤ ਜਪੁ ਜੀ ਵਿਚ ਹਿੰਦੂ ਧਰਮ ਦੀ ਮਿਥਿਹਾਸਕ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ। ਜਪੁ ਜੀ ਵਿਚ ਸ੍ਰਿਸ਼ਟੀ ਰਚਨਾ ਦੇ ਅੰਤ ਬਾਰੇ ਕੋਈ ਵੇਰਵਾ ਨਹੀਂ ਮਿਲਦਾ। ਪਰ ਗੁਰੂ ਗ੍ਰੰਥ ਸਾਹਿਬ ਵਿਚ ਇਸ ਦਾ ਜ਼ਿਕਰ ਕਈ ਵਾਰ ਆਇਆ ਹੈ। ਪ੍ਰੋ. ਵਿਰਕ ਦਾ ਕਥਨ ਹੈ ਕਿ ਗੁਰਬਾਣੀ ਵਿਚ ਕਈ ਨਵੇਂ ਸੰਕਲਪ ਪੇਸ਼ ਕੀਤੇ ਗਏ ਹਨ। ਹੈਰਾਨੀ ਦੀ ਗੱਲ ਹੈ ਕਿ ਗੁਰਬਾਣੀ ਦੇ ਬਹੁਤੇ ਸਕੰਲਪ ਸਾਮੀ ਧਰਮ ਗ੍ਰੰਥਾਂ ਵਿਚ ਉਪਲੱਬਧ ਨਹੀਂ ਹਨ। ਇਨ੍ਹਾਂ ਲੇਖਾਂ ਵਿਚ ਵਰਨਿਤ ਵਿਚਾਰ ਚਰਚਾ ਉਪਰੰਤ ਲੇਖਕ ਦਾ ਨਿਰਣਾ ਹੈ ਕਿ ਗੁਰਬਾਣੀ ਸਮਝਣ ਲਈ ਦੋ ਗੱਲਾਂ ਦਾ ਧਿਆਨ ਰੱਖਣਾ ਜਰੂਰੀ ਹੈ: ਇਕ ਗੁਰਬਾਣੀ ਵਿਆਕਰਣ ਦਾ ਅਤੇ ਦੂਜਾ ਗੁਰਬਾਣੀ ਵਿਚ ਆਈ ਵਰਤੋਂ ਦਾ ਵਿਸ਼ੇ ਨਾਲ ਕੀ ਸੰਬੰਧ ਬਣਦਾ ਹੈ। ਕਿਤਾਬ ਵਿਚ ਲੇਖਾਂ ਦੀ ਸੰਪੇਖਤਾ ਤੇ ਸਰਲਤਾ ਦੀ ਬੰਦਸ਼ ਕਾਰਣ, ਵਰਨਿਤ ਵਿਚਾਰਾਂ ਅਤੇ ਵਿਆਖਿਆਵਾਂ ਬਾਰੇ ਵਧੇਰੇ ਸਪਸ਼ਟਤਾ ਦੀ ਲੋੜ ਨਜ਼ਰ ਆਉਂਦੀ ਹੈ।
ਪ੍ਰੋ. ਵਿਰਕ ਦੀ ਲੇਖਣ ਸ਼ੈਲੀ ਸਰਲ ਅਤੇ ਰੌਚਕਤਾਪੂਰਣ ਹੈ। ਉਨ੍ਹਾਂ ਨੇ ਆਪਣੀ ਵਿਚਾਰਧਾਰਾ ਦੀ ਪੁਸ਼ਟੀ ਲਈ ਗੁਰਬਾਣੀ ਦੇ ਉਚਿਤ ਹਵਾਲੇ ਪੇਸ਼ ਕੀਤੇ ਹਨ। ਕਦੀ ਕਦੀ ਬਿਰਤਾਂਤ ਵਿਚ ਦੁਹਰਾ ਨਜ਼ਰ ਪੈਂਦਾ ਹੈ ਪਰ ਇਹ ਪਾਠਕ ਦਾ ਧਿਆਨ ਭੰਗ ਨਹੀਂ ਕਰਦਾ। ਇਹ ਇਕ ਵਧੀਆ ਕਿਤਾਬ ਹੈ ਜੋ ਗੁਰਬਾਣੀ ਦੇ ਵਿਭਿੰਨ ਪਹਿਲੂਆਂ ਉੱਤੇ ਸੰਖਿਪਤ ਜਾਣਕਾਰੀ ਪੇਸ਼ ਕਰਦੀ ਹੈ। ਗੁਰਬਾਣੀ ਦੇ ਅਨੇਕ ਸਕੰਲਪਾਂ/ਧਾਰਨਾਵਾਂ ਬਾਰੇ ਵਿਲੱਖਣ ਸੂਝ ਪ੍ਰਦਾਨ ਕਰਦੀ ਹੈ। ਪੇਪਰ ਬਾਇਡਿੰਗ ਵਾਲੀ ਅਤੇ ਵਧੀਆ ਗੁਣਤਾ ਵਾਲੇ ਕਾਗਜ਼ ਉੱਤੇ ਛਪੀ, ਇਹ ਰਚਨਾ, ਸੁੰਦਰ ਛਪਾਈ ਵਾਲੀ ਹੈ ਅਤੇ ਟਾਇਪਿੰਗ ਦੀਆਂ ਉਕਾਈਆਂ ਤੋਂ ਮੁਕਤ ਹੈ। ਲੇਖਕ ਵਲੋਂ ਇਸ ਕਿਤਾਬ ਦੀ ਛਪਾਈ ਦਾ ਉੱਦਮ ਪ੍ਰਸੰਸਾਂ ਯੋਗ ਹੈ। ਜੋ ਗੁਰਬਾਣੀ ਦੀ ਸਕੰਲਪੀ ਵਿਭਿੰਨਤਾ ਸੰਬੰਧਤ ਉਚਿਤ ਸਾਹਿਤ ਦੀ ਉਪਲਬਧ ਕਰਾਉਣ ਵਿਚ ਨਵੀਂ ਪਿਰਤ ਪਾਉਂਦਾ ਨਜ਼ਰ ਆਉਂਦਾ ਹੈ।
ਪ੍ਰੋ. ਹਰਦੇਵ ਸਿੰਘ ਵਿਰਕ, ਇਕ ਵਿਲੱਖਣ ਸਿੱਖਿਆ-ਸ਼ਾਸਤਰੀ, ਲਾਸਾਨੀ ਭੌਤਿਕ ਵਿਗਿਆਨੀ, ਵਿਗਿਆਨਕ ਅਤੇ ਧਾਰਮਿਕ ਵਿਸ਼ਿਆਂ ਦੀ ਖੋਜ ਦੇ ਰਾਹਨੁਮਾ, ਵਿੱਦਿਅਕ ਤੇ ਸਾਹਿਤਕ ਸਰਗਰਮੀਆਂ ਦੇ ਆਦਰਸ਼ ਕਾਰਜ-ਕਰਤਾ ਵਜੋਂ ਅਨੁਸਰਣ ਯੋਗ ਮਾਡਲ ਹਨ। ਉਨ੍ਹਾਂ ਦੀ ਇਹ ਰਚਨਾ ਗੁਰਬਾਣੀ ਦੀਆਂ ਜਟਿਲ ਧਾਰਨਾਵਾਂ ਨੂੰ ਸਰਲ ਤੇ ਸਾਦਗੀ ਭਰੀ ਭਾਸ਼ਾ ਵਿਚ ਪ੍ਰਗਟਾਉਣ ਕਾਰਣ, ਪਾਠਕਾਂ ਦੇ ਗਿਆਨ ਦੇ ਦਾਇਰੇ ਨੂੰ ਮੋਕਲਾ ਕਰਣ ਵਿਚ ਅਹਿਮ ਰੋਲ ਅਦਾ ਕਰਨ ਦੇ ਸਮਰਥ ਹੈ। ਪ੍ਰੋ. ਵਿਰਕ, ਆਪਣੀ ਸੂਝ-ਬੂਝ ਤੇ ਵਿਦਵਤਾ ਨਾਲ ਪਾਠਕ ਨੂੰ ਵਿਸ਼ੇ ਨਾਲ ਜੋੜੀ ਰੱਖਣ ਵਿਚ ਸਫਲ ਰਹੇ ਹਨ। ਪੰਜ ਪਾਣੀ ਪ੍ਰਕਾਸ਼ਨ ਵਲੋਂ ਇਸ ਕਿਤਾਬ ਦੀ ਛਪਾਈ ਦਾ ਉੱਦਮ ਪ੍ਰਸੰਸਾਂ ਯੋਗ ਹੈ ਜੋ ਸਿੱਖ ਧਰਮ ਬਾਰੇ ਅਜੋਕੇ ਸਦੰਰਭ ਸੰਬੰਧਤ ਉਚਿਤ ਸਾਹਿਤ ਦੀ ਉਪਲਬਧੀ ਲਈ ਯਥਾਯੋਗ ਕਦਮ ਹੈ। ਆਸ ਹੈ ਸਿੱਖ ਧਰਮ ਦੇ ਪ੍ਰਚਾਰਕ ਅਤੇ ਕਥਾ ਵਾਚਕ, ਪ੍ਰੋ. ਹਰਦੇਵ ਸਿੰਘ ਵਿਰਕ ਦੇ ਇਸ ਉੱਦਮ ਤੋਂ ਲਾਭ ਉਠਾਉਂਦੇ ਹੋਏ ਸਿੱਖ ਧਰਮ ਦੇ ਵਿਭਿੰਨ ਪਹਿਲੂਆਂ ਬਾਰੇ ਇਸ ਨਵੇਂ, ਨਰੋਏ ਅਤੇ ਜਾਣਕਾਰੀ ਭਰਭੂਰ ਸਾਹਿਤ ਨੂੰ ਆਮ ਪਾਠਕਾਂ ਤਕ ਪਹੁੰਚਾਣ ਲਈ ਆਪਣਾ ਅਹਿਮ ਯੋਗਦਾਨ ਪਾਣਗੇ। "ਗੁਰਬਾਣੀ ਦੀ ਸਰਲ ਵਿਆਖਿਆ" ਇਕ ਅਜਿਹੀ ਕਿਤਾਬ ਹੈ ਜੋ ਹਰ ਗੁਰਦੁਆਰੇ ਦੀ ਲਾਇਬ੍ਰੇਰੀ ਦਾ ਸ਼ਿੰਗਾਰ ਬਨਣ ਦੀ ਹੱਕਦਾਰ ਹੈ। ਤਾਂ ਜੋ ਸਾਡੀ ਨਵੀਂ ਪੀੜ੍ਹੀ ਤੇ ਹੋਰ ਸ਼ਰਧਾਲੂ ਮਹਾਨ ਗੁਰੂ ਸਾਹਿਬਾਨ ਦੇ ਆਸ਼ਿਆਂ ਦਾ ਸਹੀ ਰੂਪ ਸਮਝ ਸਕਣ, ਅਤੇ ਉਨ੍ਹਾਂ ਉਪਰ ਚਲ ਆਪਣਾ ਜੀਵਨ ਸਫਰ ਸਫਲ ਕਰ ਸਕਣ।
------------------------------------------------------------------------------------------------------------------------------- ਡਾ. ਦੇਵਿੰਦਰ ਪਾਲ ਸਿੰਘ ਅਧਿਆਪਕ ਅਤੇ ਲੇਖਕ ਹੈ, ਜਿਸ ਦੀਆਂ 21 ਕਿਤਾਬਾਂ ਤੇ ਲਗਭਗ 1000 ਰਚਨਾਵਾਂ ਵਿਗਿਆਨ, ਧਰਮ ਅਤੇ ਵਾਤਾਵਰਣ ਦੇ ਖੇਤਰਾਂ ਵਿਚ ਛੱਪ ਚੁੱਕੀਆਂ ਹਨ। ਉਸ ਦੇ 65 ਟੈਲੀਵਿਯਨ ਪ੍ਰੋਗਰਾਮ ਟੈਲੀਕਾਸਟ ਹੋ ਚੁੱਕੇ ਹਨ। ਜੋ ਯੂਟਿਊਬ ਪੇਸ਼ਕਾਰੀਆਂ ਵਜੋਂ ਇੰਟਰਨੈੱਟ ਉੱਤੇ ਵੀ ਉਪਲਬਧ ਹਨ। ਅਜ ਕਲ ਉਹ ਕੇਨੈਡਾ ਦੇ ਸ਼ਹਿਰ ਮਿਸੀਸਾਗਾ ਵਿਖੇ ਸੈਂਟਰ ਫਾਰ ਅੰਡਰਸਟੈਂਡਿੰਗ ਸਿੱਖਇਜ਼ਮ ਦੇ ਆਨਰੇਰੀ ਡਾਇਰੈਕਟਰ ਵਜੋਂ ਸੇਵਾ ਕਾਰਜ ਨਿਭਾ ਰਹੇ ਹਨ। ਈਮੇਲ: drdpsn@gmail.com

Last edited: