ਬ੍ਰਹਿਮੰਡੀ ਵਿਸ਼ਾਲਤਾ ਵਿਚ ਮਨੁੱਖੀ ਹੌਂਦ ਦਾ ਸੱਚ
ਡਾ. ਦੇਵਿੰਦਰ ਪਾਲ ਸਿੰਘ, ਕੈਨੇਡਾ
ਪਿਛਲੇ ਦਿਨ੍ਹੀਂ ਜੇਮਜ਼ ਵੈੱਬ ਪੁਲਾੜੀ ਦੂਰਬੀਨ ਨੇ ਸਾਡੇ ਬ੍ਰਹਿਮੰਡ ਦੇ ਸੱਭ ਤੋਂ ਪੁਰਾਣੇ ਤੇ ਸੱਭ ਤੋਂ ਦੂਰ ਸਥਿਤ ਤਾਰੇ ‘ਈਰੈੱਨਡਲ’ (Earendel) ਦੇ ਬਹੁਤ ਹੀ ਸ਼ਾਨਦਾਰ ਚਿੱਤਰ ਦਿਖਾ ਕੇ ਖੂਬ ਵਾਹ ਵਾਹ ਲੁੱਟੀ। ਵਰਨਣਯੋਗ ਹੈ ਕਿ ਈਰੈੱਨਡਲ ਦੀ ਖੋਜ ਸੱਭ ਤੋਂ ਪਹਿਲਾਂ ਹੱਬਲ ਪੁਲਾੜੀ ਦੂਰਬੀਨ ਦੁਆਰਾ ਮਾਰਚ 2022 ਦੌਰਾਨ ਕੀਤੀ ਗਈ ਸੀ। ਇਸ ਤਾਰੇ ਦਾ ਜਨਮ 12.9 ਅਰਬ ਸਾਲ ਪਹਿਲਾਂ ਹੋਇਆ ਮੰਨਿਆਂ ਜਾਂਦਾ ਹੈ।
ਅਮਰੀਕੀ ਸੰਸਥਾ ਨਾਸਾ ਦੇ ਪੂਰਵ ਪ੍ਰਬੰਧਕ ਜੇਮਜ਼ ਵੈੱਬ ਦੇ ਨਾਮ ਵਾਲੀ ਇਹ ਦੂਰਬੀਨ ਜੋਨ੍ਹ ਹੋਪਕਿਨਸ ਯੂਨੀਵਰਸਿਟੀ ਵਿਖੇ ਬਣਾਈ ਗਈ। ਜੋ ਮਨੁੱਖਤਾ ਦੀ ਉੱਤਪਤੀ ਨੂੰ ਸਮਝਣ ਲਈ ਸਮੂਹ ਬ੍ਰਹਿਮੰਡੀ ਮਾਦੇ ਦੇ ਮੂਲ ਦਾ ਪਤਾ ਕਰਨ ਲਈ ਇਕ ਅਹਿਮ ਤੇ ਸਮਰਥ ਯੰਤਰ ਸਿੱਧ ਹੋਣ ਦੀ ਯੋਗਤਾ ਰੱਖਦੀ ਹੈ।
ਸੰਨ 2018 ਵਿਚ ਇਸ ਦੂਰਬੀਨ ਨੂੰ ਧਰਤੀ ਤੋਂ ਲਗਭਗ 15 ਲੱਖ ਕਿਲੋਮੀਟਰ ਦੁਰੀ ਵਿਖੇ ਸੂਰਜ ਗਿਰਦ ਪਰਕਰਮਾ ਪੱਥ ਉੱਤੇ ਸਥਾਪਿਤ ਕੀਤਾ ਗਿਆ। ਸੂਰਜ ਗਿਰਦ ਚੱਕਰ ਲਗਾ ਰਹੀ ਇਹ ਦੂੁਰਬੀਨ ਬ੍ਰਹਿਮੰਡ ਦੇ ਭੇਦਾਂ ਤੋਂ ਪਰਦਾ ਚੁੱਕਦੀ ਹੋਈ ਬ੍ਰਹਿਮੰਡੀ ਵਿਸ਼ਾਲਤਾ ਵਿਚ ਮਨੁੱਖੀ ਹੌਂਦ ਦੇ ਸਥਾਨ ਤੇ ਅਹਿਮੀਅਤ ਬਾਰੇ ਜਾਨਣ ਲਈ ਲਗਾਤਾਰ ਯਤਨਸ਼ੀਲ ਹੈ।
ਸਾਡੇ ਬ੍ਰਹਿਮੰਡ ਵਿਚ ਸਾਡਾ ਸੁਰਜੀ ਪਰਿਵਾਰ, ਅਰਬਾਂ-ਖਰਬਾਂ ਤਾਰਿਆਂ ਨਾਲ ਸਜੀਆਂ ਖ਼ਰਬਾਂ ਆਕਾਸ਼-ਗੰਗਾਵਾਂ ਵਿਚ ਇਕ ਜ਼ਰੇ ਜਿੰਨ੍ਹੀ ਅਹਿਮੀਅਤ ਹੀ ਰੱਖਦਾ ਹੈ। ਸਾਡੀ ਧਰਤੀ ‘ਮਿਲਕੀ ਵੇਅ’ਆਕਾਸ਼-ਗੰਗਾ ਵਿਚ ਮੌਜੂਦ ਹੈ। ਇਸ ਆਕਾਸ਼-ਗੰਗਾ ਵਿਚ ਸਾਡੀ ਧਰਤੀ ਵਰਗੀਆਂ ਲਗਭਗ 40 ਅਰਬ ਧਰਤੀਆਂ ਮੌਜੂਦ ਹੋਣ ਦਾ ਅੰਦਾਜ਼ਾ ਹੈ।
ਜੇ ਅਸੀਂ ਬ੍ਰਹਿਮੰਡ ਵਿਚ ਮੌਜੂਦ ਚੀਜਾਂ ਦੇ ਆਕਾਰ ਦੀ ਗੱਲ ਕਰੀਏ ਤਾਂ ਤਿੰਨ ਪੱਖਾਂ ਤੋਂ ਉਨ੍ਹਾਂ ਦੀ ਤੁਲਨਾ ਸਾਨੂੰ ਵਿਸ਼ਾਲ ਬ੍ਰਹਿਮੰਡ ਵਿਚ ਮਨੁੱਖੀ ਹੌਂਦ ਦਾ ਸੱਚ ਜਾਨਣ ਵਿਚ ਮਦਦ ਕਰ ਸਕਦੀ ਹੈ। ਇਹ ਤਿੰਨ ਪੱਖ ਹਨ – ਲੰਬਾਈ, ਸਮਾਂ ਤੇ ਪੁੰਜ (mass)। ਜੇ ਅਸੀਂ ਛੋਟੇ ਆਕਾਰ ਦੀਆਂ ਚੀਜ਼ਾਂ ਬਾਰੇ ਸੋਚੀਏ ਤਾਂ ਸਾਨੂੰ ਪਦਾਰਥ ਦੇ ਬਣਤਰੀ ਅੰਸ਼ ਐਟਮ ਦਾ ਖਿਆਲ ਸਹਿਜੇ ਹੀ ਆ ਜਾਂਦਾ ਹੈ। ਆਕਾਰ ਪੱਖੋਂ ਐਟਮ ਦੀ ਨਾਭੀ ਦਾ ਵਿਆਸ
ਹੁਣ ਅਸੀਂ ਦੂਸਰਾ ਪੱਖ, ਸਮਾਂ ਜਾਂ ਜੀਵਨ ਕਾਲ ਦੀ ਗੱਲ ਕਰਦੇ ਹਾਂ। ਸਮੇਂ ਦੇ ਛੋਟੇ ਤੋਂ ਛੋਟੇ ਦੇ ਅਰਸੇ ਬਾਰੇ ਜਾਨਣ ਲਈ, ਸਾਨੂੰ ਪਦਾਰਥ ਦੇ ਮੂਲ ਬਣਤਰੀ ਕਣ ਪ੍ਰੋਟੋਨ ਬਾਰੇ ਜਾਨਣਾ ਲਾਭਦਾਇਕ ਰਹੇਗਾ। ਪ੍ਰੋਟੋਨ, ਐਟਮ ਦੀ ਨਾਭੀ ਦਾ ਬਣਤਰੀ ਅੰਸ਼ ਹੁੰਦਾ ਹੈ। ਰੋਸ਼ਨੀ ਨੂੰ ਪ੍ਰੋਟੋਨ ਦੇ ਆਰ ਪਾਰ ਲੰਘਣ ਲਈ
ਆਉ ਹੁਣ ਤੀਸਰੇ ਪੱਖ ਪੁੰਜ ਦੀ ਗੱਲ ਕਰੀਏ। ਐਟਮ ਦਾ ਇਕ ਹੋਰ ਬਣਤਰੀ ਅੰਸ਼ ਹੈ ਇਲੈੱਕਟਰੋਨ। ਜੋ ਬਹੁਤ ਹੀ ਛੋਟੇ ਆਕਾਰ ਦਾ ਤੇ ਬਹੁਤ ਹੀ ਘੱਟ ਪੁੰਜ ਵਾਲਾ ਕਣ ਹੈ। ਇਕ ਇਲੈੱਕਟ੍ਰੋਨ ਦਾ ਪੁੰਜ ਸਿਰਫ਼
ਇਸ ਜਾਣਕਾਰੀ ਦੇ ਮੱਦੇਨਜ਼ਰ, ਯਾਦ ਰੱਖਣ ਯੋਗ ਗੱਲ ਇਹ ਹੈ ਕਿ ਸਾਡੇ ਬ੍ਰਹਿਮੰਡ ਦੀ ਅਸੀਮ ਵਿਸ਼ਾਲਤਾ ਵਿਚ ਮਨੁੱਖੀ ਹੌਂਦ ਦੀ ਅਹਿਮੀਅਤ ਇਕ ਨਿਗੂਣੇ ਜਿਹੇ ਕਣ ਤੋਂ ਵੱਧ ਕੁਝ ਵੀ ਨਹੀਂ ਹੈ। ਬ੍ਰਹਿਮੰਡ ਦੀ ਵਿਸ਼ਾਲਤਾ ਦਾ ਜ਼ਿਕਰ ਕਰਦੇ ਹੋਏ ਗੁਰੂ ਅਰਜਨ ਦੇਵ ਲਿਖਦੇ ਹਨ:
ਪਰਮਾਣੋ ਪਰਜੰਤ ਆਕਾਸਹ ਦੀਪ ਲੋਅ ਸਖਿੰਡਣਹ॥
ਗਛੇਣ ਨੈਣ ਭਾਰੇਣ ਨਾਨਕ ਬਿਨਾ ਸਾਧੂ ਨ ਸਧਿ੍ਯ੍ਯਤੇ ॥
(ਗੁਰੁ ਗ੍ਰੰਥ ਸਾਹਿਬ, ਪੰਨਾ 1360)
ਗਛੇਣ ਨੈਣ ਭਾਰੇਣ ਨਾਨਕ ਬਿਨਾ ਸਾਧੂ ਨ ਸਧਿ੍ਯ੍ਯਤੇ ॥
(ਗੁਰੁ ਗ੍ਰੰਥ ਸਾਹਿਬ, ਪੰਨਾ 1360)
ਭਾਵ: ਜੇ ਕੋਈ ਮਨੁੱਖ ਖੁੱਦ ਨੂੰ ਐਟਮ ਜਿੰਨ੍ਹਾਂ ਛੋਟਾ ਕਰ ਸਕੇ, ਅਤੇ ਅੱਖ ਝਮਕਣ ਦੇ ਸਮੇਂ ਅੰਦਰ ਸਮੂਹ ਧਰਤੀਆਂ, ਖੇਤਰਾਂ ਤੇ ਹੱਦ-ਬੰਧੀਆਂ ਦੇ ਆਰ ਪਾਰ ਜਾ ਸਕਣ ਦੀ ਸਮਰਥਾ ਵਾਲਾ ਵੀ ਹੋਵੇ ਤਾਂ ਵੀ ਉਹ ਉਚਿਤ (ਅਧਿਆਤਮਕ) ਗਿਆਨ ਤੋਂ ਬਿਨ੍ਹਾਂ ਸਿਰਜਕ ਤੇ ਸਿਰਜਣਾ ਦਾ ਭੇਦ ਨਹੀਂ ਪਾ ਸਕਦਾ।
ਅਸੀਮ ਬ੍ਰਹਿਮੰਡ ਦੇ ਇਕ ਨਿਗੂਣੇ ਜਿਹੇ ਗ੍ਰਹਿ (ਧਰਤੀ) ਦਾ ਸੂਖ਼ਮ ਕਣ ਸਮਾਨ ਪ੍ਰਾਣੀ (ਮਨੁੱਖ), ਇੱਕੀਵੀਂ ਸਦੀ ਦੌਰਾਨ ਵੀ, ਦੁਨਿਆਵੀ ਮੋਹ ਤੇ ਹਉਮੈ ਦੇ ਅਸਰ ਹੇਠ ਆਪਸੀ ਭੇਦ-ਭਾਵ, ਪੱਖ-ਪਾਤ, ਗਰੀਬੀ, ਅੱਤਵਾਦ ਤੇ ਜੰਗਾਂ ਦਾ ਸ਼ਿਕਾਰ ਬਣਿਆ ਹੋਇਆ ਹੈ। ਪੰਦਰਵੀਂ ਸਦੀ ਦੇ ਪ੍ਰਸਿੱਧ ਸਮਾਜ-ਸੁਧਾਰਕ ਗੁਰੂ ਨਾਨਕ ਦੇਵ ਅਜਿਹੀ ਸਥਿਤੀ ਨੂੰ ਇੰਝ ਵਰਨਣ ਕਰਦੇ ਹਨ:
ਅਸੀਮ ਬ੍ਰਹਿਮੰਡ ਦੇ ਇਕ ਨਿਗੂਣੇ ਜਿਹੇ ਗ੍ਰਹਿ (ਧਰਤੀ) ਦਾ ਸੂਖ਼ਮ ਕਣ ਸਮਾਨ ਪ੍ਰਾਣੀ (ਮਨੁੱਖ), ਇੱਕੀਵੀਂ ਸਦੀ ਦੌਰਾਨ ਵੀ, ਦੁਨਿਆਵੀ ਮੋਹ ਤੇ ਹਉਮੈ ਦੇ ਅਸਰ ਹੇਠ ਆਪਸੀ ਭੇਦ-ਭਾਵ, ਪੱਖ-ਪਾਤ, ਗਰੀਬੀ, ਅੱਤਵਾਦ ਤੇ ਜੰਗਾਂ ਦਾ ਸ਼ਿਕਾਰ ਬਣਿਆ ਹੋਇਆ ਹੈ। ਪੰਦਰਵੀਂ ਸਦੀ ਦੇ ਪ੍ਰਸਿੱਧ ਸਮਾਜ-ਸੁਧਾਰਕ ਗੁਰੂ ਨਾਨਕ ਦੇਵ ਅਜਿਹੀ ਸਥਿਤੀ ਨੂੰ ਇੰਝ ਵਰਨਣ ਕਰਦੇ ਹਨ:
ਹਉਮੈ ਮਮਤਾ ਮੋਹਣੀ ਸਭ ਮੁਠੀ ਅਹੰਕਾਰਿ ॥
(ਗੁਰੁ ਗ੍ਰੰਥ ਸਾਹਿਬ, ਪੰਨਾ 19)
ਭਾਵ: ਹੰਕਾਰ ਤੇ ਪਦਾਰਥੀ ਮੋਹ ਬਹੁਤ ਹੀ ਮਨ-ਲੁਭਾਵਣੇ ਹਨ। ਹੰਕਾਰੀ ਗਰੂਰ ਨੇ ਸੱਭ ਨੂੰ ਆਪਣੇ ਮੋਹ ਵਿਚ ਜਕੜ ਲਿਆ ਹੈ।
(ਗੁਰੁ ਗ੍ਰੰਥ ਸਾਹਿਬ, ਪੰਨਾ 19)
ਭਾਵ: ਹੰਕਾਰ ਤੇ ਪਦਾਰਥੀ ਮੋਹ ਬਹੁਤ ਹੀ ਮਨ-ਲੁਭਾਵਣੇ ਹਨ। ਹੰਕਾਰੀ ਗਰੂਰ ਨੇ ਸੱਭ ਨੂੰ ਆਪਣੇ ਮੋਹ ਵਿਚ ਜਕੜ ਲਿਆ ਹੈ।
ਇਹੋ ਹੰਕਾਰ ਦਾ ਗਰੂਰ ਹੀ ਅੱਜ ਭਿੰਨ ਭਿੰਨ ਫ਼ਿਰਕਿਆਂ, ਸਮਾਜਾਂ, ਕੌਮਾਂ ਤੇ ਦੇਸ਼ਾਂ ਅੰਦਰ ਨਫ਼ਰਤ, ਈਰਖਾ ਤੇ ਲੜਾਈ-ਝਗੜੇ ਦਾ ਕਾਰਣ ਬਣਿਆ ਹੋਇਆ ਹੈ। ਮਨੁੱਖ ਨੂੰ ਬ੍ਰਹਿਮੰਡੀ ਵਿਸ਼ਾਲਤਾ ਨੂੰ ਜਾਣਦੇ ਹੋਏ ਇਹ ਸਮਝ ਲੈਣਾ ਅਤਿ ਜ਼ਰੂਰੀ ਹੈ ਕਿ ਉਸ ਦੀਆਂ ਸਮੂਹ ਖਾਹਸ਼ਾਂ ਤੇ ਪ੍ਰਾਪਤੀਆਂ ਛਿਣ ਮਾਤਰ ਹੀ ਹਨ। ਜੋ ਸਿਰਜਣਾ ਦੀ ਅਨੰਤਤਾ ਵਿਚ ਨਿਗੂਣੇਪਣ ਤੋਂ ਵੱਧ ਕੁਝ ਵੀ ਨਹੀਂ। ਇਥੇ ਇਹ ਵੀ ਸੱਚ ਹੈ ਕਿ ਬ੍ਰਹਿਮੰਡ ਵਿਚ ਹਰ ਜੀਵ ਦੀਆਂ ਉਚਿੱਤ ਖ਼ਾਹਸ਼ਾਂ ਦੀ ਪੂਰਤੀ ਲਈ ਸੁਯੋਗ ਸਾਧਨ ਤੇ ਜਖ਼ੀਰੇ ਮੌਜੂਦ ਹਨ। ਇਸ ਤੱਥ ਦੇ ਮੱਦੇ ਨਜ਼ਰ, ਆਪਣੀਆਂ ਖ਼ਾਹਸਾਂ ਦੀ ਪੂਰਤੀ ਲਈ ਮਨੁੱਖ ਨੂੰ ਦੂਜਿਆਂ ਦੇ ਹੱਕਾਂ ਉੱਤੇ ਡਾਕੇ ਮਾਰਨ ਦੇ ਰਵਈਏ ਤੋਂ ਗੁਰੇਜ਼ ਕਰਨਾ ਅਤਿ ਜਰੂਰੀ ਹੈ। ਕਾਇਨਾਤ ਦੀ ਵਿਸ਼ਾਲਤਾ ਤੋਂ ਸਬਕ ਲੈਂਦੇ ਹੋਏ ਮਨੁੱਖ ਨੂੰ ਸਮੂਹ ਜੀਵਾਂ ਲਈ ਦਰਿਆਦਿਲੀ ਵਾਲਾ ਰਵਈਆਂ ਅਪਨਾਉਣ ਦੀ ਲੋੜ ਹੈ। ਤਾਂ ਜੋ ਇਸ ਸੁਭਾਗ ਧਰਤੀ ਦਾ ਵਾਸੀ ਮਨੁੱਖ ਪਰਸਪਰ ਸਹਿਹੌਂਦ ਵਿਚ ਖੁਸ਼ੀਆਂ, ਖੇੜੇ ਤੇ ਖ਼ੁਸ਼ਹਾਲੀ ਭਰਿਆ ਜੀਵਨ ਬਸਰ ਕਰ ਸਕੇ।
ਨਵੀਆਂ ਵਿਗਿਆਨਕ ਖੋਜਾਂ ਸੰਬੰਧੀ ਮੈਂ ਇਸ ਲੇਖ ਦਾ ਅੰਤ ਟੀ. ਐੱਸ. ਐਲੀਐੱਟ ਦੀ ਕਵਿਤਾ ਦੇ ਇਕ ਬੰਦ ਨਾਲ ਕਰਨਾ ਚਾਹਾਂਗਾ।
“ਅਸੀਂ ਆਪਣੀ ਤਲਾਸ਼ ਬੰਦ ਨਹੀਂ ਕਰਾਂਗੇ,
ਤੇ ਸਾਡੀ ਸਾਰੀ ਤਲਾਸ਼ ਦਾ ਅੰਤ,
ਉਸੇ ਥਾਂ ਤੇ ਪੁੱਜਣਾ ਹੋਵੇਗਾ, ਜਿਥੋਂ ਅਸੀਂ ਚੱਲੇ ਸਾਂ,
ਤੇ ਤਦ ਅਸੀਂ ਉਸ ਨੂੰ ਇੰਝ ਜਾਣਾਂਗੇ,
ਜਿਵੇਂ ਕਿ ਉਸ ਨੂੰ ਪਹਿਲੀ ਵਾਰ ਜਾਣ ਰਹੇ ਹੋਈਏ।”
ਤੇ ਸਾਡੀ ਸਾਰੀ ਤਲਾਸ਼ ਦਾ ਅੰਤ,
ਉਸੇ ਥਾਂ ਤੇ ਪੁੱਜਣਾ ਹੋਵੇਗਾ, ਜਿਥੋਂ ਅਸੀਂ ਚੱਲੇ ਸਾਂ,
ਤੇ ਤਦ ਅਸੀਂ ਉਸ ਨੂੰ ਇੰਝ ਜਾਣਾਂਗੇ,
ਜਿਵੇਂ ਕਿ ਉਸ ਨੂੰ ਪਹਿਲੀ ਵਾਰ ਜਾਣ ਰਹੇ ਹੋਈਏ।”
ਸਪੱਸ਼ਟ ਹੈ ਕਿ ਬ੍ਰਹਿਮੰਡੀ ਖੋਜਾਂ ਦਾ ਇਕ ਮਕਸਦ ਖੁੱਦ ਨੁੰ ਸਮਝਣਾ ਵੀ ਹੈ। ਬ੍ਰਹਿੰਮਡੀ ਵਿਸ਼ਾਲਤਾ ਦਾ ਗਿਆਨ ਸਾਡੇ ਵਿਚ ਨਿਮਾਣਤਾ ਤੇ ਨਿਮਰਤਾ ਦੇ ਗੁਣ ਪੈਦਾ ਕਰਨ ਦੀ ਸਮਰਥਾ ਰੱਖਦਾ ਹੈ। ਇਹ ਵਿਗਿਆਨਕ ਖੋਜਾਂ ਸਾਨੂੰ ਵਿਸ਼ਾਲ ਬ੍ਰਹਿਮੰਡ ਦੇ ਰਹੱਸਾਂ ਨੂੰ ਸਮਝਣ ਵਿਚ ਮਨੁੱਖੀ ਹੁਨਰ ਤੇ ਕਾਬਲੀਅਤ ਦਾ ਮਾਣਮੱਤਾ ਅਹਿਸਾਸ ਵੀ ਕਰਵਾਉਂਦੀਆਂ ਹਨ।
Attachments
Last edited: