dalvinder45
SPNer
- Jul 22, 2023
- 851
- 37
- 79
ਸਿੱਖ ਇਤਿਹਾਸ ਵਿੱਚ ਸ਼ਹਾਦਤ ਦਾ ਜ਼ਜ਼ਬਾ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਪ੍ਰੋਫੈਸਰ ਅਮੈਰੀਟਸ, ਦੇਸ਼ ਭਗਤ ਯੂਨੀਵਰਸਿਟੀਡਾ: ਦਲਵਿੰਦਰ ਸਿੰਘ ਗ੍ਰੇਵਾਲ
ਸ਼ਹੀਦ’
ਸ਼ਹੀਦ’ ਅਰਬੀ ਭਾਸ਼ਾ ਦਾ ਸ਼ਬਦ ਹੈ, ਜਿਸਦੇ ਅਰਥ ਹਨ ‘ਖ਼ੁਦਾ ਦੇ ਰਾਹ ਉੱਤੇ ਮਾਰਿਆ ਜਾਣ ਵਾਲਾ ਗਵਾਹ, ਸਾਖੀ, ਸ਼ਾਹਦੀ ਭਰਨ ਵਾਲਾ।’ ਇਸ ਤਰ੍ਹਾਂ ‘ਸ਼ਹੀਦ’ ਆਪਣੀ ‘ਸ਼ਹਾਦਤ’ ਦੇ ਕੇ ਆਪਣੇ ਅਕੀਦੇ ਦੀ ਗਵਾਹੀ ਦਾ ਸਬੂਤ ਖ਼ੁਦ ਦਿੰਦਾ ਹੈ। ਆਪਣੀ ਜ਼ਿੰਦਗੀ ਵਿੱਚ ਅਣਖ, ਸੱਚ, ਸਵੈਮਾਨ, ਇਖਲਾਕ ਦੇ ਰਸਤੇ ਉੱਤੇ ਚਲਦਿਆਂ ਜ਼ੁਲਮ ਦੇ ਘੋਲ ਵਿੱਚ ਨਹੀਂ ਘੁਲਦੇ ਬਲਕਿ ਉਸ ਕੁਦਰਤੀ ਮੌਤ ਦੀ ਉਡੀਕ ਨਾ ਕਰਦਿਆਂ ਮੌਤ ਨੂੰ ਆਪ ਗਲ਼ੇ ਜਾ ਮਿਲਦੇ ਹਨ। ਉਹ ਮੌਤ ਰੂਪੀ ਸ਼ਮਾ ਦੇ ਪਰਵਾਨੇ ਬਣ ਮੌਤ ਨਾਲ ਗਲਵੱਕੜੀ ਪਾਉਂਦੇ ਹਨ। ਅਜਿਹੇ ਲੋਕਾਂ ਨੂੰ ਸਬੰਧਿਤ ਕੌਮ ਦੇ ਇਤਿਹਾਸ ਵਿੱਚ ‘ਸ਼ਹੀਦ’ ਦੇ ਨਾਮ ਨਾਲ ਯਾਦ ਕੀਤਾ ਜਾਂਦਾ ਹੈ ਅਤੇ ਉਸਦੀ ਕੁਰਬਾਨੀ ਨੂੰ ‘ਸ਼ਹਾਦਤ’ ਦੇ ਨਾਮ ਨਾਲ ਸਤਿਕਾਰਿਆ ਜਾਂਦਾ ਹੈ।
ਸਿੱਖ ਸ਼ਹੀਦ
ਸਿੱਖ ਸ਼ਹੀਦ ਉਹ ਹਨ ਜਿਨ੍ਹਾਂ ਨੂੰ ਉਨ੍ਹਾਂ ਦੇ ਧਾਰਮਿਕ ਵਿਸ਼ਵਾਸਾਂ ਅਤੇ ਕਦਰਾਂ-ਕੀਮਤਾਂ ਤੇ ਡਟੇ ਰਹਿਣ ਕਰਕੇ ਸ਼ਹੀਦ ਕੀਤਾ ਜਾਂਦਾ ਰਿਹਾ ਹੈ । ਸਿੱਖ ਸ਼ਹੀਦ ਸਾਰੀ ਮਾਨਵ ਜਾਤੀ ਦੀ ਧਾਰਮਿਕ ਅਤੇ ਸ਼ਖਸ਼ੀ ਆਜ਼ਾਦੀ ਲਈ ਲੜੇ ਹਨ ਅਤੇ ਆਪਣੇ ਵਿਸ਼ਵਾਸ ਦੀ ਰੱਖਿਆ ਲਈ ਜਾਨ ਦੇ ਕੇ ਕਾਇਮ ਰੱਖਿਆਂ ਹੈ। ਇਹ ਬਹਾਦਰ ਯੋਧੇ ਆਪਣੀ ਧਾਰਮਿਕ ਪਛਾਣ ਨੂੰ ਕਾਇਮ ਰੱਖਣ ਦੀ ਆਪਣੀ ਇੱਛਾ ਤੋਂ ਸ਼ਕਤੀ ਪ੍ਰਾਪਤ ਕਰਦੇ ਹਨ। ਵਿਸ਼ਵਾਸ ਮਹੱਤਵਪੂਰਨ ਹੈ । ਸਿੱਖ ਧਰਮ ਵਿੱਚ ਸਾਨੂੰ ਸਾਰਿਆਂ ਨੂੰ ਆਪਣੇ ਅਧਿਕਾਰਾਂ, ਸਣੇ ਆਪਣੇ ਧਾਰਮਿਕ ਅਧਿਕਾਰਾਂ ਨੂੰ ਸੁਰੱਖਿਅਤ ਰੱਖਣ ਲਈ ਜੇ ਜਾਨ ਤੱਕ ਵੀ ਵਾਰਨੀ ਪੈ ਜਾਵੇ ਤਾਂ ਟਲਣਾ ਨਹੀਂ ਚਾਹੀਦਾ।ਸਿੱਖ ਲਈ ਸ਼ਹੀਦੀ ਸਿੱਖਿਆ ਇੱਕ ਬੁਨਿਆਦੀ ਵਿਸ਼ਾ ਹੈ। ਸਿੱਖ ਕੌਮ ਦੀ ਅਰਦਾਸ ਇਸ ਦੀ ਗਵਾਹ ਹੈ ਜਿਸ ਵਿੱਚ ਹਰ ਸਿੱਖ ਅਪਣੇ ਸ਼ਹੀਦਾਂ ਨੂੰ ਯਾਦ ਕਰਦਾ ਹੈ
ਸਿੱਖ ਧਰਮ ਵਿੱਚ ਸ਼ਹਾਦਤ
ਸਿੱਖ ਧਰਮ ਵਿੱਚ ਸ਼ਹਾਦਤ ਦਾ ਜੇਕਰ ਸਮੁੱਚਾ ਮੁਲਾਂਕਣ ਕਰੀਏ ਤਾਂ ਸਿੱਖ ਕੌਮ ਅੰਦਰ ਇਹ ਸਥਿਤੀ ਬੜੀ ਸਪੱਸ਼ਟ ਹੋ ਜਾਂਦੀ ਹੈ ਕਿ ‘ਸ਼ਹਾਦਤ’ ਦੀ ਸ਼੍ਰੇਣੀ ਵਿੱਚ ਇੱਕ ਸ਼ਹੀਦ ਉਹ ਗਿਣੇ ਜਾਂਦੇ ਹਨ ਜਿਨ੍ਹਾਂ ਨੇ ਧਰਮ ਦੇ ਮਾਰਗ ਉੱਤੇ ਚਲਦਿਆਂ ਸੱਚੇ ਸੁੱਚੇ ਆਦਰਸ਼, ਜ਼ੁਲਮ ਅੱਗੇ ਈਨ ਨਾ ਮੰਨਦਿਆਂ ਅਤੇ ਕੌਮ ਨੂੰ ਨਾ ਡਰਨ ਅਤੇ ਨਾ ਡਰਾਉਣ ਦੇ ਸੰਦੇਸ਼ ਉੱਤੇ ਪਹਿਰਾ ਦਿੰਦਿਆਂ ਸ਼ਾਂਤ ਚਿੱਤ ਹੋ ਕੇ ਕੁਰਬਾਨੀ ਦਿੱਤੀ। ਭਾਣੇ ਨੂੰ ਮਿੱਠਾ ਕਰਕੇ ਮੰਨਣ ਵਾਲੇ ਅਜਿਹੇ ਸ਼ਹੀਦ ਦਾ ਆਸ਼ਾ ਕੌਮ ਵਿੱਚ ਸ਼ਹਾਦਤ ਦੀ ਮਿਸਾਲ ਭਰਨਾ ਸੀ। ਸਿੱਖ ਧਰਮ ਅੰਦਰ ਗੁਰੂ ਅਰਜਨ ਸਾਹਿਬ, ਗੁਰੂ ਤੇਗ ਬਹਾਦਰ ਸਾਹਿਬ ਅਤੇ ਅਣਗਿਣਤ ਸਿੰਘ ਵੀ ਇਸ ਵਰਗ ਵਿੱਚ ਰੱਖੇ ਜਾ ਸਕਦੇ ਹਨ। ਸ਼ਹਾਦਤ ਦੇ ਮਕਸਦ ਦੀ ਪੂਰਤੀ ਲਈ ਦੂਜੀ ਸ਼੍ਰੇਣੀ ਦੇ ਉਹ ‘ਸ਼ਹੀਦ’ ਹਨ ਜੋ ਅਣਖ, ਗ਼ੈਰਤ ਖ਼ਾਤਰ ਮੈਦਾਨੇ ਜੰਗ ਅੰਦਰ ਜੂਝਦੇ ਹੋਏ ਜ਼ੁਲਮ ਤੇ ਜਾਲਮ ਵਿਰੁੱਧ ਲੜਦਿਆਂ ਸ਼ਹਾਦਤ ਦਾ ਜਾਮ ਪੀਂਦੇ ਹਨ। ਇਸ ਘੋਲ ਵਿੱਚ ਸਿੱਖ ਕੌਮ ਦੇ ਅਣਗਿਣਤ ਸ਼ਹੀਦ ਹੋਏ ਹਨ, ਜੋ ਪੂਰੇ ਜਾਹੋ-ਜਲਾਲ ਤੇ ਸ਼ਿੱਦਤ ਨਾਲ ਮੌਤ ਰੂਪੀ ਸ਼ਮਾ ਦੇ ਪਰਵਾਨੇ ਬਣੇ।
ਕੁਰਬਾਨੀ ਦਾ ਜ਼ਜ਼ਬਾ
ਸਿੱਖ ਕੌਮ ਨੇ ਅਪਣੀ ਹੋਂਦ ਦੇ ਥੋੜੇ ਸਮੇਂ ਵਿੱਚ ਹੀ ਜਿਤਨੀਆਂ ਵੱਡੀਆਂ ਕੁਰਬਾਨੀਆਂ ਮਾਨਵਤਾ ਲਈ ਦਿਤੀਆਂ ਹਨ ਉਹ ਕਿਸੇ ਹੋਰ ਲੰਮੇਰੀ ਉਮਰ ਵਾਲੀ ਅਤੇ ਵੱਡੀ ਕੌਮ ਦੇ ਹਿੱਸੇ ਨਹੀਂ ਆਈਆਂ।
ਗੁਰੂ ਸਾਹਿਬ, ਉਨ੍ਹਾਂ ਦੇ ਨੇੜੇ ਦੇ ਸੰਬੰਧੀ, ਪੁੱਤਰਾਂ ਅਤੇ ਪੁੱਤਰਾਂ ਤੋਂ ਵੱਧ ਪਿਆਰੇ ਸਿੱਖ, ਸਾਰਿਆਂ ਨੇ ਇਸ ਵਿਚਾਰਧਾਰਾ ਦੀ ਰਾਖੀ ਲਈ ਅਪਣੀਆਂ ਜਾਨਾਂ ਹੀ ਕੁਰਬਾਨ ਨਹੀਂ ਕੀਤੀਆਂ ਸਗੋਂ ਵਿਦੇਸ਼ੀ ਜ਼ਾਲਮ-ਹਾਕਮਾਂ ਦੇ ਹਰ ਜ਼ੁਲਮ ਦੀ ਧਾਰ ਖੁੰਢੀ ਕਰਨ ਵਾਲੇ ਫੌਲਾਦੀ ਹੌਸਲੇ ਵੀ ਵਿਖਾਏ।
ਸ਼ਹਾਦਤ ਦਾ ਚਾਅ
ਦਰਅਸਲ ਸ਼ਹਾਦਤ ਦੇ ਇਸ ਚਾਅ ਪਿੱਛੇ ਕਾਰਜਸ਼ੀਲ ‘ਗੁਰੂ ਗ੍ਰੰਥ ਸਾਹਿਬ ਵਿਚਲੀ ਬਾਣੀ ਹੈ:
ਕਬੀਰ ਮੁਹਿ ਮਰਨੇ ਕਾ ਚਾਉ ਹੈ ਮਰਉ ਤ ਹਰਿ ਕੈ ਦੁਆਰ।। (ਸਲੋਕ ਭਗਤ ਕਬੀਰ, ਪੰਨਾ 1367)
ਇਹ ਹਰਿ ਦਾ ਦੁਆਰ ਧਰਮ ਦਾ ਉਹ ਸੱਚਾ ਮਾਰਗ ਹੀ ਤਾਂ ਸੀ ਜਿਥੇ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਵੇਲੇ ਵੀ ਗੁਰੂ ਗੋਬਿੰਦ ਸਿੰਘ ਜੀ ਦਾ ਅਡੋਲ ਚਿਹਰਾ ਚੜ੍ਹਦੇ ਸੂਰਜ ਵਾਂਗ ਪੂਰੇ ਜਲੌਅ ਵਿੱਚ ਸੀ। ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਬਾਤ ਪਾਉਂਦਾ ਮੁਸਲਮਾਨ ਪ੍ਰਸਿੱਧ ਕਵੀ ਯੋਗੀ ਅੱਲ੍ਹਾ ਯਾਰ ਖਾਂ ਲਿਖਦਾ ਹੈ:
ਬੱਸ ਏਕ ਤੀਰਥ ਹੈ ਹਿੰਦ ਮੇਂ ਯਾਤਰਾ ਕੇ ਲੀਏ, ਕਟਾਏ ਬਾਪ ਨੇ ਬੱਚੇ ਜਹਾਂ ਖ਼ੁਦਾ ਕੇ ਲੀਏ।
ਇਹ ਕੋਈ ਹੋਰ ਤੀਰਥ (ਸਰਜ਼ਮੀਨ) ਨਹੀਂ, ਸਗੋਂ ਇਹ ਤਾਂ ਉਹ ਧਰਤੀ ਹੈ ਜਿਸ ਦੀ ਕੀਮਤ ਦੁਨੀਆਂ ਦੇ ਇਤਿਹਾਸਕ ਵਹੀ ਖਾਤਿਆਂ ਵਿੱਚ ਸਭ ਨਾਲੋਂ ਵੱਧ ਅਦਾ ਕਰਕੇ ਭਾਵ ਸੋਨੇ ਦੀਆਂ ਮੋਹਰਾਂ ਖੜ੍ਹੀਆਂ ਕਰਕੇ ਖ਼ਰੀਦੀ ਗਈ ਸੀ। ਅਜਿਹੇ ਕਾਰਨਾਮਿਆਂ ਸਦਕਾ ਹੀ ਤਾਂ ਕਿਹਾ ਜਾਂਦਾ ਹੈ, “ਸਿੱਖੀ ਸਰੀਰਾਂ ਦਾ ਨਹੀਂ ਸਗੋਂ ਰੂਹਾਂ ਦਾ ਕਾਫ਼ਲਾ ਹੈ।” ਸਦੀਆਂ ਤੋਂ ਕਾਇਮ ਮੁਗਲ ਸਲਤਨਤ ਦੀਆਂ ਜੜ੍ਹਾਂ ਉਖੜਨੀਆਂ ਇਸੇ ਲਾਸਾਨੀ ਸ਼ਹਾਦਤ ਦਾ ਹੀ ਕਮਾਲ ਸੀ।
ਸਿੱਖ ਕੌਮ ਦੇ ਪਹਿਲੇ ਸ਼ਹੀਦ: ਕਾਜ਼ੀ ਰੁਕਨ-ਉਦ ਦੀਨ
ਗੁਰੂ ਪਰਿਵਾਰ ਦੀਆਂ ਸ਼ਹਾਦਤਾਂ
ਗੁਰੂ ਅਰਜਨ ਦੇਵ ਜੀ,
ਗੁਰੂ ਤੇਗ ਬਹਾਦਰ ਜੀ
ਗੁਰੂ ਗੋਬਿੰਦ ਸਿੰਘ ਜੀ,
ਮਾਤਾ ਗੁਜਰੀ ਜੀ
ਸਾਹਿਬਜ਼ਾਦਾ ਅਜੀਤ ਸਿੰਘ
ਸਾਹਿਬਜ਼ਾਦਾ ਜੁਝਾਰ ਸਿੰਘ,
ਸਾਹਿਬਜ਼ਾਦਾ ਜ਼ੋਰਾਵਰ ਸਿੰਘ ਅਤੇ
ਸਾਹਿਬਜ਼ਾਦਾ ਫਤਿਹ ਸਿੰਘ
ਕੁਝ ਪ੍ਰਮੁੱਖ ਸਿੱਖ ਸ਼ਹੀਦ
ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਇਆਲਾ ਜੀ, ਬਚਿਤਰ ਸਿੰਘ, ਜੀਵਨ ਸਿੰਘ, ਭਾਈ ਜੀਵਨ ਸਿੰਘ, ਬੀਬੀ ਦਲੇਰ ਕੌਰ, ਬਬਿੀ ਸ਼ਰਨ ਕੌਰ, ਬਸੰਤ ਕੌਰ, ਮੋਤੀ ਰਾਮ ਮਹਿਰਾ, ਭਾਈ ਮਹਾਂ ਸਿੰਘ, ਚਾਲੀ ਮੁਕਤੇ, ਬੰਦਾ ਸਿੰਘ ਬਹਾਦਰ, ਬਾਬਾ ਦੀਪ ਸਿੰਘ, ਭਾਈ ਤਾਰਾ ਸਿੰਘ ਵਾਨ, ਭਾਈ ਮਨੀ ਸਿੰਘ, ਭਾਈ ਤਾਰੂ ਸਿੰਘ, ਬਾਬਾ ਗੁਰਬਖਸ਼ ਸਿੰਘ, ਭਾਈ ਗਰਜਾ ਸਿੰਘ, ਭਾਈ ਬੋਤਾ ਸਿੰਘ, ਭਾਈ ਸੁਬੇਗ ਸਿੰਘ, ਭਾਈ ਸ਼ਹਿਬਾਜ ਸਿੰਘ, ਅਕਾਲੀ ਫੂਲਾ ਸਿੰਘ, ਹਰੀ ਸਿੰਘ ਨਲਵਾ, ਬਾਬਾ ਬੀਰ ਸਿੰਘ…………
ਸਿੱਖ ਸ਼ਹੀਦੀ ਲੜੀਆਂ
ਗੁਰੂ ਹਰਗੋਬਿੰਦ ਸਾਹਿਬ ਦੇ ਯੁੱਧਾਂ ਵਿੱਚ ਸ਼ਹੀਦ
ਭੰਗਾਣੀ ਯੁੱਧ ਦੇ ਸ਼ਹੀਦ
ਅਨੰਦਪੁਰ ਸਾਹਿਬ ਦੇ ਯੁੱਧਾਂ ਦੇ ਸ਼ਹੀਦ
ਸ਼ਾਹੀ ਟਿੱਬੀ ਦੇ ਸ਼ਹੀਦ
ਚਮਕੌਰ ਜੰਗ ਦੇ ਸ਼ਹੀਦ
ਮੁਕਸਤਰ ਦੇ ਚਾਲੀ ਮੁਕਤੇ
ਬਾਬਾ ਬੰਦਾ ਸਿੰਘ ਵੇਲੇ ਦੇ ਸ਼ਹੀਦ
ਮੁਗਲ ਕਾਲ ਦੇ ਸ਼ਹੀਦ
ਘਲੂਘਾਰਿਆਂ ਦੇ ਸ਼ਹੀਦ
ਸਿੱਖ ਅੰਗ੍ਰੇਜ਼ ਯੁਧਾਂ ਦੇ ਸ਼ਹੀਦ
ਆਜ਼ਾਦੀ ਲਹਿਰ ਦੇ ਸ਼ਹੀਦ
ਨਾਮਧਾਰੀ ਸ਼ਹੀਦ
ਸਾਰਾਗੜ੍ਹੀ ਦੇ ਸ਼ਹੀਦ
ਬਜਬਜ ਘਾਟ ਦੇ ਸ਼ਹੀਦ
ਗਦਰੀ ਬਾਬੇ ਸ਼ਹੀਦ
ਜਲਿ੍ਹਆਂ ਵਾਲੇ ਬਾਗ ਦੇ ਸ਼ਹੀਦ
ਸਾਕਾ ਨਾਨਕਾਣਾ ਸਾਹਿਬ ਦੇ ਸ਼ਹੀਦ
ਸਾਕਾ ਪੰਜਾ ਸਾਹਿਬ ਦੇ ਸ਼ਹੀਦ
ਬਬਰ ਅਕਾਲੀ ਸ਼ਹੀਦ
ਜੈਤੋ ਮੋਰਚੇ ਦੇ ਸ਼ਹੀਦ
ਭਾਰਤ ਚੀਨ ਯੁੱਧਾਂ ਦੇ ਸ਼ਹੀਦ
ਭਾਰਤ ਪਾਕ ਯੁੱਧਾਂ ਦੇ ਸ਼ਹੀਦ
ਸੰਨ 1984 ਦੇ ਸ਼ਹੀਦ
ਪੋਹ ਦਾ ਮਹੀਨਾ ਤੇ ਸਿੱਖ ਇਤਿਹਾਸ
ਪੋਹ (14 ਦਸੰਬਰ - 13 ਜਨਵਰੀ) ਸਿਖ ਸ਼ਹਾਦਤਾਂ ਦਾ ਮਹੀਨਾ ਹੈ।ਇਹ ਵਿਛੋੜੇ ਦਾ ਮਹੀਨਾ ਹੈ, ਇਹ ਮਹੀਨਾ ਸਿੱਖ ਪੰਥ ਲਈ ਕੁਰਬਾਨੀਆਂ ਦਾ ਸੱਭ ਤੋਂ ਵੱਧ ਦਿਲ ਹਿਲਾਉਣਾ ਵਾਲਾ ਮਹੀਨਾ ਹੈ । ਇਹ ਕੁਰਬਾਨੀਆਂ ਦਾ ਅਧਿਆਏ ਹੈ, ਇਹ ਵਿਸ਼ਵਾਸਘਾਤ ਦਾ ਬਿਰਤਾਂਤ ਹੈ, ਫਿਰ ਵੀ ਇਸ ਬਿਰਤਾਂਤ ਦੇ ਅੰਦਰ, ਬਹਾਦਰੀ ਦੇ ਬੀਜ ਬੀਜੇ ਗਏ ਹਨ। ਜਦ ਅਸੀਂ ਇਸ ਨੂੰ ਜ਼ਿਹਨ ਵਿੱਚ ਉਤਾਰਦੇ ਹਾਂ ਤਾਂ ਇਸ ਮਹੀਨੇ ਦਾ ਹਰ ਇੱਕ ਰੰਗ ਇੱਕ ਵਿਲੱਖਣ ਭਾਵਨਾ ਜਗਾਉਂਦਾ ਹੈ। ਇਹ ਮਹੀਨਾ ਸਿੱਖ ਇਤਿਹਾਸ ਦੀਆਂ ਨਵੀਆਂ ਗੂੰਜਾਂ ਹਨ ਜਿਨ੍ਹਾਂ ਵਿੱਚ ਮੁਗਲਾਂ ਦੀ ਜ਼ੋਰ ਜ਼ਬਰਦਸਤੀ ਨਾਲ ਹਿੰਦੂਆਂ ਨੂੰ ਮੁਸਲਮਾਨ ਬਣਾਉਣ ਦੀ ਨੀਤੀ ਨੂੰ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਇਆਲਾ ਜੀ ਤੇ ਫਿਰ ਗੁਰੁ ਤੇਗ ਬਹਾਦਰ ਸਾਹਿਬ ਨੇ ਤਸੀਹੇ ਸਹਿੰਦਿਆਂ ਸ਼ਹਾਦਤ ਦਾ ਜਾਮਾ ਪਾਉਣਾ, ਫਿਰ ਸ਼ਹਿਨਸ਼ਾਹ ਅਤੇ ਪਹਾੜੀ ਰਾਜਿਆਂ ਅਤੇ ਗੰਗੂ ਗ੍ਰਾਹਮਣ ਦਾ ਵਿਸ਼ਵਾਸ਼ਘਾਤ, ਪਰਿਵਾਰ ਦਾ ਦਰਦਨਾਕ ਵਿਛੋੜਾ, ਪ੍ਰਮਾਤਮਾ ਵਿੱਚ ਅਟੁੱਟ ਵਿਸ਼ਵਾਸ਼, ਬੇਮਿਸਾਲ ਬਹਾਦਰੀਆਂ ਤੇ ਲਾਸਾਨੀ ਕੁਰਬਾਨੀਆਂ ਜੋ ਸਮੇਂ ਦੇ ਤਾਣੇ-ਬਾਣੇ ਵਿੱਚ ਨਵਾਂ ਸਿੱਖ ਇਤਿਹਾਸ ਸਿਰਜਦੀਆਂ ਹਨ।
ਅਨੰਦਪੁਰ ਸਾਹਿਬ ਦੀ ਘੇਰਾਬੰਦੀ ਤੇ ਗੁਰੂ ਗੋਬਿੰਦ ਸਿੰਘ ਜੀ ਨਾਲ ਅਨੰਦਪੁਰ ਦੇ ਕਿਲ੍ਹੇ ਵਿਚ ਹਰ ਰੋਜ਼ ਲੜਨ ਵਾਲੇ ਸਿੱਖਾਂ ਦੀ ਘਟਦੀ ਗਿਣਤੀ ਪਿੱਛੋਂ ਔਰੰਗਜ਼ੇਬ ਵਲੋਂ ਭੇਜੇ ਕੁਰਾਨ ਉੱਤੇ ਸਹੁੰ ਖਾ ਕੇ ਆਨੰਦਪੁਰ ਕਿਲ੍ਹੇ ਨੂੰ ਛੱਡਣ ਤੇ ਸੁਰੱਖਿਆ ਦੇ ਝੂਠੇ ਵਾਅਦੇ, ਆਨੰਦਪੁਰ ਕਿਲ੍ਹੇ ਨੂੰ ਛੱਡਣ ਤੇ ਧੋਖੇਬਾਜ਼ ਮੁਗਲਾਂ ਅਤੇ ਹਿੰਦੂ ਪਹਾੜੀ ਰਾਜਿਆਂ ਦੀ ਵਾਅਦਾ-ਖਿਲਾਫੀ ਕਰਦਿਆਂ ਸਿਰਸਾ ਦਰਿਆ ਉਤੇ ਜਾਨਲੇਵਾ ਹਮਲਾ ਕਰਕੇ ਸ਼ਾਹੀ ਟਿੱਬੀ ਤੇ ਸਿੱਖ ਸ਼ਹੀਦ ਕਰਨੇ, ਗੁਰੂ ਜੀ ਦੇ ਪਰਿਵਾਰ ਦਾ ਵਿਛੋੜਾ, ਗੁਰੂ ਘਰ ਦੇ ਰਸੋਈਏ ਕਸ਼ਮੀਰੀ ਬ੍ਰਾਹਮਣ ਗੰਗੂ ਦੁਆਰਾ ਮਾਤਾ ਗੁਜਰੀ ਦਾ ਵਿਸ਼ਵਾਸਘਾਤ ਕਰਕੇ ਮੁਗਲਾਂ ਨੂੰ ਫੜਾਉਣਾ ਅਤੇ ਸਾਹਿਬਜ਼ਾਦਿਆਂ ਉਤੇ ਤਸ਼ੱਦਦ ਕੀਤਾ ਜਾਣਾ ਅਤੇ ਫਿਰ ਨੀ੍ਹਾਂ ਵਿੱਚ ਚਿਣੇ ਜਾਣਾ, ਉਪਰੰਤ ਮਾਤਾ ਗੁਜਰੀ ਦੀ ਸ਼ਹਾਦਤ, ਓਧਰ ਚਮਕੌਰ ਦੀ ਲੜਾਈ ਵਿੱਚ ਚਾਲੀ ਸਿੰਘਾਂ ਅਤੇ ਵੱਡੇ ਸਾਹਿਬਜ਼ਾਦਿਆਂ ਦੀ ਲੜਾਈ ਵਿੱਚ ਹੋਈਆਂ ਸ਼ਹਾਦਤਾਂ ਅਤੇ ਫਿਰ ਮੁਕਤਸਰ ਦੀ ਜੰਗ ਵਿੱਚ ਭਾਈ ਮਹਾਂ ਸਿੰਘ ਸਮੇਤ ਚਾਲੀ ਸਿੰਘਾਂ ਦੀਆਂ ਸ਼ਹਾਦਤਾਂ ਸਿੱਖ ਇਤਿਹਾਸ ਦਾ ਧੁਰਾ ਬਣ ਗਈਆਂ ਹਨ ਜਿਨ੍ਹਾਂ ਨੇ ਸਿੱਖ ਸ਼ਹਾਦਤ ਦਾ ਇਤਿਹਾਸ ਹੀ ਨਹੀਂ ਰੰਗ ਵੀ ਬਦਲ ਦਿਤਾ ਹੈ ਅਤੇ ਸ਼ਹਾਦਤ ਦੀ ਨਵੀਂ ਸ਼ਾਹਦੀ ਦਿਤੀ ਹੈ। ਇਹ ਸਿੱਖੀ ਪ੍ਰਤੀ ਲਗਨ ਦਾ ਤੋਹਫ਼ਾ ਹੈ ਜੋ ਇੱਕ ਅਡੋਲ ਸ਼ਕਤੀ ਬਣ ਕੇ ਸਾਨੂੰ ਅੱਗੇ ਵਧਣ ਲਈ ਪੁਕਾਰਦੀ ਹੈ ਅਤੇ ਅਨਿਆਂ ਅੱਗੇ ਡਟਣ, ਧਰਮਾਂ ਤੋਂ ਉਪਰ ਇਨਸਾਨੀਅਤ ਨੂੰ ਪਹਿਲ ਦੇਣ ਅਤੇ ਨੈਤਿਕ ਅਨਿਸ਼ਚਿਤਤਾ ਦੇ ਸਮੇਂ ਵਿੱਚ ਇੱਕ ਮਾਰਗਦਰਸ਼ਕ ਸਿਤਾਰਾ ਬਣ ਕੇ ਉਭਰਦੀ ਹੈ। ਸ਼ਹਾਦਤ ਦੇਣ ਵੇਲੇ ਵੀ ਤੋੜ ਨਿਭਣ ਦੀ ਪ੍ਰਮਾਤਮਾ ਅੱਗੇ ਸ਼ੁਕਰਗੁਜ਼ਾਰੀ ਇੱਕ ਅਨੂਠੇ ਤੋਹਫ਼ੇ ਦੇ ਰੂਪ ਵਿੱਚ ਖਿੜਦੀ ਹੈ ਜੋ ਇਨਸਾਨੀਅਤ ਦੀ ਭਰਪੂਰਤਾ ਦੇ ਬਾਗ ਨੂੰ ਪਾਲਦੀ ਹੈ।
ਸਿੱਖ ਅਰਦਾਸ
ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲ੍ਹੀਆਂ ਮੁਕਤਿਆਂ, ਹਠੀਆਂ, ਜਪੀਆਂ, ਤਪੀਆਂ, ਜਿਨ੍ਹਾ ਨਾਮ ਜਪਿਆ, ਵੰਡ ਛਕਿਆ, ਦੇਗ ਚਲਾਈ, ਤੇਗ ਵਾਹੀ, ਦੇਖ ਕੇ ਅਣਡਿਠ ਕੀਤਾ, ਤਿਨ੍ਹਾਂ ਪਿਆਰਿਆਂ, ਸਚਿਆਰਿਆਂ ਦੀ ਕਮਾਈ, ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ । ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀ ਹਾਰਿਆ, ਸਿਖੀ ਕੇਸਾਂ ਸੁਆਸਾਂ ਨਾਲ ਨਿਬਾਹੀ, ਤਿਨ੍ਹਾ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ।
ਸਿੱਖ ਤੋਂ ਸਿੰਘ
ਗੁਰੂ ਗੋਬਿੰਦ ਸਿੰਘ ਜੀ ਨੇ ਮਹਿਸੂਸ ਕੀਤਾ ਕਿ ਗੁਰਮਤਿ ਵਿਚਾਰਧਾਰਾ ਦੇ ਪੂਰਵ ਗੁਰੂ ਸਾਹਿਬਾਨ ਦੀਆਂ ਸ਼ਾਂਤ ਚਿੱਤ ਕੁਰਬਾਨੀਆਂ ਵਕਤ ਦੇ ਜਾਬਰ ਹਾਕਮਾਂ ਦੇ ਪੱਥਰ ਦਿਲਾਂ ਨੂੰ ਕਿਸੇ ਵੀ ਹੀਲੇ ਨਰਮ ਨਹੀਂ ਕਰ ਸਕਦੀਆਂ ਤਾਂ ਜ਼ੁਲਮ ਦਾ ਟਾਕਰਾ ਕਰਨਾ ਸਮੇਂ ਦੀ ਢੁਕਵੀਂ ਮੰਗ ਸੀ। ਇਸ ਮੰਗ ਦੀ ਪੂਰਤੀ ਲਈ 1699 ਈ ਨੂੰ ਵਿਸਾਖੀ ਵਾਲੇ ਦਿਨ ਹੱਕ, ਸੱਚ, ਇਨਸਾਫ਼ ਆਦਿ ਧਰਮੀ ਗੁਣਾਂ ਉੱਤੇ ਲੜਨ/ਮਰਨ ਵਾਲਿਆਂ ਦੀ ਚੋਣ ਕੀਤੀ ਗਈ। ਸਿੱਟੇ ਵਜੋਂ ਤਲਵਾਰ ਦੀ ਧਾਰ ਹੇਠ ਜ਼ਿੰਦਗੀ ਤੇ ਮੌਤ ਨੂੰ ਸਮਸਰਿ ਕਰਕੇ ਜਾਨਣ ਵਾਲੇ ਪੰਜ ਸੂਰਬੀਰਾਂ ਦੀ ਪਹਿਚਾਣ ਕੀਤੀ। ਉਨ੍ਹਾਂ ਸੂਰਬੀਰਾਂ ਨੂੰ ਦੋ ਧਾਰੀ ਖੰਡੇ ਦੀ ਪਹੁਲ਼ ਨਾਲ ਤਿਆਰ ਕੀਤੇ ਅੰਮ੍ਰਿਤ ਨੂੰ ਛਕਾ ਕੇ ਅਤੇ ਖ਼ੁਦ ਉਨ੍ਹਾਂ ਪਾਸੋਂ ਛਕ ਕੇ ਬਾਣੀ ਨੂੰ ਬਾਣੇ ਦੇ ਰੂਪ ਵਿੱਚ ਸਾਕਾਰ ਕੀਤਾ। ਇਹ ਉਹ ਇਨਕਲਾਬ ਸੀ ਜਿਥੇ ਪੰਜ ਪਿਆਰਿਆਂ ਦੇ ਨਾਮ ਅਤੇ ਆਪਣੇ ਨਾਮ ਨਾਲ ‘ਸਿੰਘ’ ਸ਼ਬਦ ਜੋੜ ਕੇ ਸ਼ੇਰਾਂ ਦੀ ਇੱਕ ਅਜਿਹੀ ਕੌਮ ਤਿਆਰ ਕਰ ਦਿੱਤੀ ਜਿਸ ਨੂੰ ਮਰਨਾ ਚਾਅ ਜਾਪਣ ਲੱਗਿਆ।
ਬਾਣੀ, ਬਾਣਾ ਅਤੇ ਸ਼ਹਾਦਤ
ਦਰਅਸਲ ਸਿੱਖ ਕੌਮ ਨੂੰ ‘ਸ਼ਹਾਦਤ’ ਦੇ ਵਾਰਸ ਬਣਾਉਣ ਲਈ ਜਿਥੇ ਗੁਰੂ ਸਾਹਿਬਾਨ ਦੀਆਂ ਕੁਰਬਾਨੀਆਂ ਹਨ, ਉਥੇ ‘ਸ਼ਹਾਦਤ’ ਦੀ ਜਾਗ ਨੂੰ ਸਦੀਵੀ ਰੱਖਣ ਪਿੱਛੇ ਕਾਰਜਸ਼ੀਲ ਬਾਣੀ ਹੈ। ਬਾਣੀ ਜਦੋਂ ਬਾਣੇ ਵਿੱਚ ਪ੍ਰਵੇਸ਼ ਹੁੰਦੀ ਹੈ ਤਾਂ ਉਦੋਂ ਅੰਤਰਮਨ ਦੀ ਉਚੇਰੀ ਸਾਧਨਾ ਸ਼ਕਤੀ ਦਾ ਰੂਪ ਧਾਰਨ ਕਰ ਲੈਂਦੀ ਹੈ। ਨਤੀਜੇ ਵਜੋਂ ਸੰਤ, ਸਿਪਾਹੀ ਦਾ ਰੂਪ ਧਾਰ ਕੇ ਹੱਥ ਸ਼ਾਸਤਰ ਦੀ ਥਾਂ ਜਦੋਂ ਸ਼ਸਤਰ ਫੜ ਲੈਂਦਾ ਹੈ ਤਾਂ ਕੋਈ ਪਰਵਾਨਾ ‘ਸ਼ਹੀਦ’ ਹੋ ਨਿਬੜਦਾ ਹੈ। ਇਹੀ ਕਾਰਨ ਹੈ ਕਿ ਗੁਰੂ ਸਾਹਿਬਾਨ ਤੋਂ ਸ਼ਹਾਦਤ ਦੀ ਪ੍ਰੇਰਨਾ ਲੈਂਦਿਆਂ ਸਮੇਂ ਸਮੇਂ ਵਕਤੀ ਜਬਰ/ਜ਼ੁਲਮ ਵਿਰੁੱਧ ਅੜਨ/ਲੜਨ ਵਾਲੇ ਸ਼ਹੀਦਾਂ ਦੀ ਇੱਕ ਲੰਮੀ ਸੂਚੀ ਹੈ, ਜਿਸ ੱਤੇ ਅੱਜ ਹਰ ਸਿੱਖ ਮਾਣ ਕਰਦਾ ਹੈ। ਸੋ ਸਪੱਸ਼ਟ ਹੈ ਕਿ ਸਿੱਖ ਪੰਥ ਵਿੱਚ ਬਹਾਦਰ ਬਹੁਤ ਹੋਏ ਹਨ। ਜੇਕਰ ਕੋਈ ਸਿੱਖ ਸਮੇਂ ਦੀ ਵਕਤੀ ਹਕੂਮਤ ਨੇ ਗ੍ਰਿਫ਼ਤਾਰ ਕਰ ਹੀ ਲਿਆ ਤਾਂ ਉਸ ਨੇ ਸਿੱਖੀ ਨੂੰ ਤਿਆਗ ਦੇਣ ਦੀ ਥਾਵੇਂ ਮੌਤ ਪ੍ਰਵਾਨ ਕੀਤੀ। ਗੁਰੂ ਕਾਲ ਤੋਂ ਮਗਰੋਂ, ਸਿੱਖਾਂ ਨੂੰ ਸੌ ਸਾਲ ਤੱਕ ਫਿਰ ਜੰਗ ਲੜਨੇ ਪਏ, ਮਰਨਾ ਜਾਂ ਮਾਰਨਾ ਮਜਬੂਰੀ ਬਣ ਗਈ। ਗੁਰਬਾਣੀ ਦੁਆਰਾ ਜੋ ਉਪਦੇਸ਼ ਦਿੱਤਾ ਗਿਆ ਹੈ, ਉਸ ਨੂੰ ਵਿਚਾਰ ਸਹਿਤ ਪੜ੍ਹਨਾ ਤੇ ਜੀਵਨ ਵਿੱਚ ਲਾਗੂ ਕਰਨਾ,
ਕਾਜ਼ੀ ਰੁਕਨ-ਉਦ ਦੀਨ ਦੀ ਸ਼ਹਾਦਤ
‘ਸਿਆਹਤੋ ਬਾਬਾ ਨਾਨਕ ਫਕੀਰ’ ਅਨੁਸਾਰ ਗੁਰੂ ਨਾਨਕ ਦੇਵ ਜੀ ਮੱਕੇ ਤਿੰਨ ਦਿਨ ਠਹਿਰੇ। ਗੁਰੂ ਨਾਨਕ ਦੇਵ ਜੀ ਦੀ ਬਾਣੀ ਦੇ ਨਾਲ ਮਰਦਾਨਾ ਨੇ ਆਪਣਾ ਸੰਗੀਤ ਸ਼ੁਰੂ ਕੀਤਾ । ਸ਼ਬਦ ਸੰਗੀਤ ਸੁਣ ਕੇ ਅਰਬ ਦੇ ਲੋਕ ਗੁਰੂ ਨਾਨਕ ਦੇਵ ਜੀ ਦੀ ਹਜ਼ੂਰੀ ਵਿੱਚ ਇਕੱਠੇ ਹੋਏ। ਸ਼ਬਦ- ਸੰਗੀਤ ਦੇ ਅੰਤ ਵਿਚ ਗੁਰੂ ਨਾਨਕ ਦੇਵ ਜੀ ਨੇ ਉਪਦੇਸ਼ ਦਿੱਤਾ। ਕਾਜ਼ੀ ਰੁਕਨ-ਉਦ-ਦੀਨ, ਖਵਾਜਾ ਜ਼ੈਨ-ਉਲ-ਆਬ –ਇ-ਦੀਨ (ਤਾਰੀਖ-ਇ- ਅਰਬ ਦੇ ਲੇਖਕ), ਕਾਜ਼ੀ ਗੁਲਾਮ ਅਹਿਮਦ (ਮੱਕਾ ਦਾ ਸਭ ਤੋਂ ਅਮੀਰ ਆਦਮੀ) ਅਤੇ ਇਬਨੀ ਅਸਵਾਦ, ਕੁਰੇਸ਼ ਕਬੀਲੇ ਦਾ ਮੁਖੀ ਅਤੇ ਬੁਧੂ ਕਬੀਲੇ ਦੇ ਮੁਖੀ ਵੀ ਮੌਜੂਦ ਸਨ।
ਇਸ ਮੁਲਾਕਾਤ ਨੂੰ ਅਰਬੀ ਲੇਖਕ ਨੇ ਤਿੰਨ ਸੌ ਪੰਨਿਆਂ ਵਿੱਚ ਬਿਆਨ ਕੀਤਾ ਹੈ। ਉਹ ਅੱਗੇ ਲਿਖਦਾ ਹੈ ਕਿ ਰੁਕਨ-ਉਦ-ਦੀਨ 917 ਹਿਜਰੀ (1511 ਈ.) ਵਿਚ ਸ਼ੁੱਕਰਵਾਰ ਦੀ ਸ਼ਾਮ ਨੂੰ ਸਿਰਜਣਹਾਰ ਦੇ ਸੰਪਰਕ ਵਿਚ ਆਇਆ। ਇਸ ਸੰਪਰਕ ਦਾ ਭੇਤ ਸਿਰਫ਼ ਕਾਜ਼ੀ ਹੀ ਜਾਣਦਾ ਹੈ।
ਖਵਾਜਾ ਜ਼ੈਨ-ਉਲ-ਆਬ ਦੀਨ, ਤਵਾਰੀਖ ਅਰਬ ਦੇ ਲੇਖਕ, ਜੋ ਮੱਕਾ ਦੇ ਕਬਰਿਸਤਾਨ ਵਿਚ ਮੌਜੂਦ ਸਨ, ਨੇ ਗੁਰੂ ਨਾਨਕ ਦੇਵ ਜੀ ਦੁਆਰਾ ਰੁਕਨ-ਉਦ-ਦੀਨ ਨੂੰ ਦਿੱਤੀ ਸਿੱਖਿਆ ਅਤੇ ਬਾਬ-ਉਲ ਦੇ ਅਧਿਆਇ ਵਿਚ ਮੌਜੂਦ ਹੋਰਾਂ ਬਾਰੇ ਲਿਖਿਆ। -ਉਸ ਦੀ ਪੁਸਤਕ ‘ਤਵਾਰੀਖ-ਏ-ਅਰਬ’ (ਪੰਨਾ 300) ਗੁਰੂ ਨਾਨਕ ਦੇਵ ਜੀ ਦਾ ਦਾ ਮੱਕਾ ਉਪਦੇਸ਼ 300 ਅਨੁਯਾਈਆਂ ਨੇ ਸੁਣਿਆ।
ਤਾਰੀਖੇ ਅਰਬ (1505-1506) ਦੇ ਲੇਖਕ ਖਵਾਜਾ ਜੈਨੁਲ ਆਬ-ਇ- ਦੀਨ ਜਿਨ੍ਹਾਂ ਨੇ ਆਪਣੀ ਅਰਬੀ ਕਿਤਾਬ, ਖਵਾਜਾ ਜੈਨੁਲ ਆਬ –ਇ-ਦੀਨ, ਵਿੱਚ, ਗੁਰੂ ਨਾਨਕ ਦੇਵ ਜੀ ਦੀ ਅਰਬੀ ਯਾਤਰਾ ਦਾ ਅੱਖੀਂ ਦੇਖਿਆਂ ਹਾਲ ਲਿਖਿਆ ਹੈ, ਵੀ ਗੁਰੂ ਨਾਨਕ ਦੇਵ ਜੀ ਦੇ ਨਾਲ ਕਬਰਿਸਤਾਨ ਵਿੱਚ ਮੌਜੂਦ ਰਹੇ । ਉਹ ਲਿਖਦਾ ਹੈ, "ਜਦੋਂ ਗੁਰੂ ਜੀ ਕਾਜ਼ੀ ਰੁਕਨ-ਉਦ-ਦੀਨ ਨੂੰ ਮਿਲੇ ਸਨ, ਮੈਂ ਗੁਰੂ ਨਾਨਕ ਦੇਵ ਜੀ ਦੇ ਨਾਲ ਸੀ ।" ਜਿਵੇਂ ਹੀ ਉਹ ਆਹਮੋ-ਸਾਹਮਣੇ ਹੋਏ, ਰੁਕਨ-ਉਦ-ਦੀਨ ਨੇ ਆਪਣਾ ਸਲਾਮ ਪੇਸ਼ ਕੀਤਾ, ਅਤੇ ਗੁਰੂ ਨੇ ਆਪਣਾ ਆਸ਼ੀਰਵਾਦ ਦਿੱਤਾ। ਰੁਕਨ-ਉਦ-ਦੀਨ ਨੇ ਪੁੱਛਿਆ, "ਫਲਾ ਅੱਲਾ ਮਜ਼ਹਬੂ", ਭਾਵ "ਤੁਸੀਂ ਕਿਸ ਧਰਮ ਨਾਲ ਸਬੰਧਤ ਹੋ?" ਜਵਾਬ ਸੀ, “ਅਬਦੁੱਲਾ ਅੱਲ੍ਹਾ ਲਾ ਮਜ਼ਹਾਬੂ,” ਭਾਵ “ਮੈਂ ਰੱਬ ਦਾ ਸੇਵਕ ਹਾਂ; ਮੇਰਾ ਕੋਈ ਧਰਮ ਨਹੀਂ।”
ਸਾਰਾ ਦਿਨ ਸਵਾਲਾਂ-ਜਵਾਬਾਂ ਵਿਚ ਬੀਤ ਗਿਆ। ਕੁੱਲ ਤਿੰਨ ਸੌ ਸੱਠ ਸਵਾਲ ਸਨ। ਰੁਕਨ-ਉਦ-ਦੀਨ ਨੇ ਕਿਹਾ, “ਯਾ ਰਬੀ ਤਾਹਰੂ ਫੀ ਅਲ ਕਾਬੂਲ-ਉਲ ਰਬ,” ਭਾਵ “ਤੁਹਾਨੂੰ ਰੱਬ ਦੁਆਰਾ ਮੇਰੇ ਕੋਲ ਭੇਜਿਆ ਗਿਆ ਹੈ; ਕਿਰਪਾ ਕਰਕੇ ਮੈਨੂੰ ਪਛਾਣਨ ਦੀ ਯੋਗਤਾ ਬਖਸ਼ੋ।” ਇੱਕ ਦਿਨ ਹਾਜ਼ਰੀਨ ਨੇ ਮੁਕਤੀ ਪ੍ਰਾਪਤ ਕਰਨ ਲਈ ਮਾਰਗਦਰਸ਼ਨ ਦੀ ਬੇਨਤੀ ਕੀਤੀ ਤਾਂ ਜੋ ਉਹਨਾਂ ਦੀ ਮਨੁੱਖੀ ਭਟਕਣਾ ਖਤਮ ਹੋ ਸਕੇ. ਲੇਖਕ, ਜੈਨੁਲ ਅਬਦੀਨ ਦੇ ਅਨੁਸਾਰ, ਗੁਰੂ ਨਾਨਕ ਦੇਵ ਜੀ ਨੇ ਯਾਕ ਅਰਜ਼ ਗੁਫ਼ਤਮ (ਆਦਿ ਗ੍ਰੰਥ, ਤਿਲੰਗ, ਅੰਕ 721 ਸ਼ਬਦ ਨੂੰ ਰਾਗ) ਵਿੱਚ ਗਾਇਆ।
ਯਕ ਅਰਜ ਗੁਫਤਮ ਪੇਸਿ ਤੋ ਦਰ ਗੋਸ ਕੁਨ ਕਰਤਾਰ ॥ ਹਕਾ ਕਬੀਰ ਕਰੀਮ ਤੂ ਬੇਐਬ ਪਰਵਦਗਾਰ ॥ 1 ॥ ਦੁਨੀਆ ਮੁਕਾਮੇ ਫਾਨੀ ਤਹਕੀਕ ਦਿਲ ਦਾਨੀ ॥ ਮਮ ਸਰ ਮੂਇ ਅਜਰਾਈਲ ਗਿਰਫਤਹ ਦਿਲ ਹੇਚਿ ਨ ਦਾਨੀ ॥ 1 ॥ ਰਹਾਉ ॥ ਜਨ ਪਿਸਰ ਪਦਰ ਬਿਰਾਦਰਾਂ ਕਸ ਨੇਸ ਦਸਤੰਗੀਰ ॥ ਆਖਿਰ ਬਿਅਫਤਮ ਕਸ ਨ ਦਾਰਦ ਚੂੰ ਸਵਦ ਤਕਬੀਰ ॥ 2 ॥ ਸਬ ਰੋਜ ਗਸਤਮ ਦਰ ਹਵਾ ਕਰਦੇਮ ਬਦੀ ਖਿਆਲ ॥ ਗਾਹੇ ਨ ਨੇਕੀ ਕਾਰ ਕਰਦਮ ਮਮ ਈ ਚਿਨੀ ਅਹਵਾਲ ॥ 3 ॥ ਬਦਬਖਤ ਹਮ ਚੁ ਬਖੀਲ ਗਾਫਿਲ ਬੇਨਜਰ ਬੇਬਾਕ ॥ ਨਾਨਕ ਬੁਗੋਯਦ ਜਨੁ ਤੁਰਾ ਤੇਰੇ ਚਾਕਰਾਂ ਪਾ ਖਾਕ ॥ 4 ॥ 1 ॥
ਕਾਜ਼ੀ ਰੁਕਨ-ਉਦ-ਦੀਨ ‘ਯਾਕ ਅਰਜ਼ ਗੁਫ਼ਤਮ’ ਸ਼ਬਦ ਸਦਾ ਹੀ ਗਾਉਣ ਲੱਗ ਪਏ।
ਰੁਕਨ-ਉਦ-ਦੀਨ ਦੇ ਗੁਰੂ ਨਾਨਕ ਨੂੰ ਆਪਣਾ ਅਧਿਆਤਮਿਕ ਮਾਰਗ ਦਰਸ਼ਕ ਮੰਨਣ ਦੀ ਖ਼ਬਰ ਮੱਕੇ ਵਿੱਚ ਜੰਗਲ ਦੀ ਅੱਗ ਵਾਂਗ ਫੈਲ ਗਈ।
ਆਖਰਕਾਰ, ਨਾਨਕ ਸ਼ਾਹ ਫਕੀਰ ਦੇ ਜਾਣ ਦਾ ਸਮਾਂ ਆ ਗਿਆ, ਅਤੇ ਮੰਡਲੀ ਨੇ ਵਿਛੋੜੇ ਦੇ ਸ਼ਬਦ ਲੋੜੇ। ਗੁਰੂ ਨਾਨਕ ਨੇ ਕਿਹਾ, "ਪਰਮਾਤਮਾ ਤੁਹਾਡੇ ਚਿੱਤ ਵਿੱਚ ਸਦਾ ਵਸਦਾ ਰਹੇ; ਉਸ ਦਾ ਸਿਮਰਨ ਕਰੋ। ਤੁਹਾਡੀ ਸ਼ਰਧਾ ਗੁਰੂ ਘਰ ਵਿਚ ਕਬੂਲ ਹੋਈ ਹੈ।'‘ ਇਸ ਇਕੱਠ ਵਿੱਚ ਹਾਜੀ ਗੁਲ ਮੁਹੰਮਦ, ਸ਼ੇਖ-ਏ-ਅਰਬ ਖਵਾਜਾ ਜੈਨੁਲ ਆਬ-ਇ-ਦੀਨ, ਕੁਰੇਸ਼ ਕਬੀਲੇ ਦੇ ਮੁਖੀ ਅਬਾਨ ਅਸਵਾਦ, ਬੁਧੂ ਕਬੀਲੇ ਦੇ ਮੁਖੀ ਸਾਰੇ ਹਾਜ਼ਰ ਸਨ।
ਰੁਕਨ-ਉਦ-ਦੀਨ ਡੂੰਘੇ ਧਿਆਨ ਵਿੱਚ ਚਲਾ ਗਿਆ। ਇਸ ਤੋਂ ਬਾਅਦ, ਰੁਕਨ-ਉਦ-ਦੀਨ ਕਦੇ ਵੀ ਆਪਣੇ ਘਰ ਵਾਪਸ ਨਹੀਂ ਗਿਆ ਅਤੇ ਜਦੋਂ ਤੱਕ ਉਸਨੂੰ ਕੱਟੜਪੰਥੀ ਸ਼ਾਸਨ ਦੁਆਰਾ ਮੌਤ ਦੇ ਘਾਟ ਉਤਾਰ ਦਿੱਤਾ ਗਿਆ, ਇੱਕ ਗੁਫਾ ਵਿੱਚ ਜਾ ਕੈ ਧਿਆਨ ਵਿੱਚ ਲੱਗਿਆ ਰਿਹਾ ।। ਜਦੋਂ ਮੱਕਾ ਦੇ ਅਮੀਰ ਨੂੰ ਪਤਾ ਲੱਗਾ ਕਿ ਮੁਸਲਮਾਨ ਇੱਕ ਕਾਫਿਰ ਦੀ ਪਾਲਣਾ ਕਰ ਰਹੇ ਹਨ, ਤਾਂ ਉਸਨੇ ਫਤਵਾ ਜਾਰੀ ਕੀਤਾ । ਇਸ ਫਤਵੇ ਦੀਆਂ ਮੱਦਾਂ ਇਹ ਸਨ;
1. ਨਾਨਕ ਫਕੀਰ ਕਾਫਿਰ ਹੈ। ਉਸ ਦੀਆਂ ਸਿੱਖਿਆਵਾਂ ਝੂਠੀਆਂ ਅਤੇ ਮੁਸਲਿਮ ਧਰਮ ਦੇ ਵਿਰੁੱਧ ਹਨ।
2. ਰੁਕਨ-ਉਦ-ਦੀਨ ਦੀ ਸਾਰੀ ਜਾਇਦਾਦ ਜ਼ਬਤ ਕਰ ਲਈ ਜਾਵੇ।
3. ਗੁਰੂ ਨਾਨਕ ਦੇਵ ਜੀ ਦੇ ਪੈਰੋਕਾਰ ਖਵੇਸ਼ ਕਬੀਲੇ ਨੂੰ ਦੇਸ਼ ਛੱਡਣ ਦਾ ਹੁਕਮ ਦਿੱਤਾ ਜਾਂਦਾ ਹੈ।
4. ਗੁਰੂ ਨਾਨਕ ਦੇਵ ਜੀ ਦੇ ਹਰੇਕ ਪੈਰੋਕਾਰ ਨੂੰ '30 ਕੋੜੇ ਮਾਰਨ ਅਤੇ 11 ਦਿਨ ਭੋਜਨ ਤੋਂ ਬਿਨਾਂ ਰੱਖਿਆ ਜਾਵੇ'।
5. ਫਿਰ ਉਨ੍ਹਾਂ ਨੂੰ ਰੇਤ ਵਿੱਚ ਦੱਬ ਦਿੱਤਾ ਜਾਵੇ।
6. ਇਸ ਤੋਂ ਪਹਿਲਾਂ ਉਨ੍ਹਾਂ ਨੂੰ ਕਾਲੇ ਮੂੰਹ ਕਰਕੇ ਊਠਾਂ ਉੁਤੇ ਸ਼ਹਿਰ ਵਿੱਚ ਘੁਮਾਇਆ ਜਾਵੇ।
7. ਉਹਨਾਂ ਨੂੰ ਉਲਟਾ ਲਟਕਾ ਦਿੱਤਾ ਜਾਵੇਗਾ।
8. ਗੁਰੂ ਨਾਨਕ (ਰੁਕੁਨ-ਉਦ-ਦੀਨ) ਦੇ ਸਭ ਤੋਂ ਮਜ਼ਬੂਤ ਪੈਰੋਕਾਰ ਨੂੰ ਉਸ ਦੀ ਛਾਤੀ ਤੱਕ ਜ਼ਮੀਨ ਵਿੱਚ ਦੱਬ ਦਿੱਤਾ ਜਾਵੇ ਅਤੇ ਫਿਰ ਪੱ ਅਰਬ ਦੇਸ਼ ਦੀ ਗਰਮੀਆਂ ਦੀ ਰੁੱਤ ਦੀ ਰੇਤ ਦੀ ਤਪਸ਼ ਵਿੱਚ, ਰੁਕਨ-ਉਦ-ਦੀਨ ਨੇ ਬਿਨਾਂ ਉਫ ਕੀਤੇ ਸਾਰੀਆਂ ਸਜ਼ਾਵਾਂ ਝੱਲੀਆਂ।
ਜਦੋਂ ਉਸਨੂੰ ਗਿਆਰਾਂ ਦਿਨਾਂ ਬਾਅਦ ਰੇਤ ਵਿੱਚੌਂ ਵਿੱਚੋਂ ਬਾਹਰ ਕੱਢਿਆ ਗਿਆ, ਤਾਂ ਉਸਦੇ ਸਰੀਰ ਦੇ ਹਰ ਹਿੱਸੇ ਤੋਂ ਲੋਕਾਂ ਨੇ ਰੱਬ ਦਾ ਨਾਮ ਸੁਣਿਆਂ। ਸ਼ਹਿਰ ਵਿੱਚ ਇਹ ਐਲਾਨ ਕੀਤਾ ਗਿਆ ਕਿ ਇੱਕ ਅਪਰਾਧੀ ਨੂੰ ਪੱਥਰ ਮਾਰ ਕੇ ਮਾਰਿਆ ਜਾ ਰਿਹਾ ਹੈ। ਇਸ ਘਟਨਾ ਨੂੰ ਦੇਖਣ ਲਈ ਸ਼ਹਿਰੀਆਂ ਦੀ ਭੀੜ ਜਮਾਂ ਹੋ ਗਈ। ਮੱਕਾ ਦੇ ਨਾਗਰਿਕ ਪੱਥਰ ਲੈ ਕੇ ਚਾਰੇ ਪਾਸੇ ਇਕੱਠੇ ਹੋਏ ... ਤਵਾਰੀਖ-ਏ-ਅਰਬ ਦੇ ਲੇਖਕ ਨੇ ਇਸ ਘਟਨਾ ਨੂੰ ਸੰਖੇਪ ਵਿੱਚ ਕਿਹਾ: "ਰੁਕੁਨ-ਉਦ-ਦੀਨ ਦੀ ਕੁਰਬਾਨੀ ਵਿਸ਼ੇਸ਼ ਸੀ। ਕੁਰਬਾਨੀ ਵੇਖ ਕੇ 50% ਦਰਸ਼ਕ ਨਾਨਕ ਦੇ ਪੈਰੋਕਾਰ ਬਣ ਗਏ। ਇਸ ਤਰ੍ਹਾਂ ਹਰ ਕੁਰਬਾਨੀ ਨਾਲ ਗੁਰੂ ਨਾਨਕ ਦੇਵ ਜੀ ਦੇ ਪੈਰੋਕਾਰਾਂ ਦੀ ਗਿਣਤੀ ਵਧਦੀ ਗਈ”।
ਆਖ਼ਰ 22 ਦਿਨਾਂ ਬਾਅਦ ਰੇਤ ਵਿੱਚ ਦੱਬਣ ਪਿੱਛੋਂ ਪੱਥਰ ਮਾਰਨ ਦੇ ਸੱਤਵੇਂ ਫਤਵੇ ਨੂੰ ਲਾਗੂ ਕਰਨ ਦਾ ਦਿਨ ਨੇੜੇ ਆ ਗਿਆ। ਰੁਕਨ-ਉਦ-ਦੀਨ ਸਦੀਵੀ ਅਨੰਦ ਅਤੇ ਸਿਮਰਨ ਵਿੱਚ ਬੇਪਰਵਾਹ ਸੀ। ਉਸ ਵਿੱਚ ਉਦਾਸੀ ਦਾ ਕੋਈ ਨਿਸ਼ਾਨ ਨਹੀਂ ਸੀ। ਅੰਤ ਵਿੱਚ, ਮੱਕਾ ਦੇ ਸ਼ਾਹ ਨੇ ਇੱਕ ਕਲਮ ਅਤੇ ਸਿਆਹੀ ਮੰਗਵਾਈ ਤਾਂ ਜੋ ਰੁਕਨ-ਉਦ-ਦੀਨ ਦੇ ਆਖ਼ਰੀ ਸ਼ਬਦਾਂ ਦਾ ਦਸਤਾਵੇਜ਼ੀਕਰਨ ਕੀਤਾ ਜਾ ਸਕੇ। ਰੁਕਨ-ਉਦ-ਦੀਨ ਆਪਣੇ ਅੰਤਰ ਧਿਆਂਨ ਤੋਂ ਬਾਹਰ ਆਇਆ ਅਤੇ ਆਪਣੇ ਗੁਰੂ ਦੇ ਸ਼ਬਦ ਯਾਦ ਕੀਤੇ: "ਤੁਸੀਂ ਜੋ ਅਨੁਭਵ ਕਰਦੇ ਹੋ, ਦੂਜਿਆਂ ਨਾਲ ਸਾਂਝਾ ਕਰੋ।" ਇਸ ਤੋਂ ਵਧੀਆ ਸਮਾਂ ਹੋਰ ਨਹੀਂ ਹੋ ਸਕਦਾ ਸੀ; ਮੱਕਾ ਦੇ ਲੋਕ ਪੱਥਰਬਾਜ਼ੀ ਲਈ ਇਕੱਠੇ ਹੋਏ ਸਨ। ਸਾਰਿਆਂ ਦੇ ਸਾਹਮਣੇ, ਉਸਨੇ ਆਪਣੇ ਆਖਰੀ ਸ਼ਬਦ ਬਿਆਨ ਕੀਤੇ: "ਰੁਬਾਨੀਅਨ ਖ਼ਤੀਬਾ ਅਲ ਇਮਾਮੇ ਹਜ਼ਰਤ ਨਾਨਕ ਮਾ, ਅਕਾਲਮੇਹੁ ਇਨਾ ਫੀਹੇ ਮੁਸਲੇ ਮੁਨ।" ਇਸ ਦਾ ਮਤਲਬ ਇਹ ਸੀ ਕਿ “ਮੇਰਾ ਧਰਮ ਅਤੇ ਮੇਰਾ ਦੇਵਤਾ ਗੁਰੂ ਨਾਨਕ ਹੈ। ਉਹ ਸਭ ਤੋਂ ਮਹਾਨ ਹੈ ਅਤੇ ਪਵਿੱਤਰ ਸੰਦੇਸ਼ ਦਿੰਦਾ ਹੈ। ਮੈਨੂੰ ਉਸ ਵਿੱਚ ਵਿਸ਼ਵਾਸ ਹੈ. ਜੇ ਤੁਸੀਂ ਮੁਕਤੀ ਚਾਹੁੰਦਾ ਹੋ ਤਾਂ ਨਾਨਕ ਦੀ ਸ਼ਰਨ ਲਵੋ। ਜੋ ਕੋਈ ਇਸ 'ਤੇ ਵਿਚਾਰ ਕਰੇਗਾ, ਉਹ ਸਵਰਗ ਜਾਵੇਗਾ।'' ਇਹ ਕਹਿ ਕੇ ਉਸ ਨੇ ਸਰੀਰ ਛੱਡ ਦਿੱਤਾ।
ਜਿਹੜੇ ਉਸ ਨੂੰ ਮਾਰਨ ਲਈ ਪੱਥਰ ਲੈ ਕੇ ਆਏ ਸਨ, ਉਹ ਉਸ ਦੇ ਪੈਰੀਂ ਪੈ ਗਏ। ਭੀੜ ਵਿੱਚ ਕਈਆਂ ਨੇ ਆਪਣਾ ਵਿਸ਼ਵਾਸ ਨਾਨਕ ਵੱਲ ਮੋੜ ਲਿਆ। ਅੱਜ ਵੀ, ਬੱੁਧੂ ਕਬੀਲੇ ਦੇ ਸ਼ੇਰ-ਦਿਲ ਲੋਕ, ਜੋ ਨਾਨਕ ਦੇ ਸ਼ਰਧਾਲੂਆਂ ਦੀ ਸੰਤਾਨ ਹਨ, ਅਜੇ ਵੀ ਮੱਕਾ ਅਤੇ ਬੈਤੁਲ ਮਕਦਾਸ ਵਿੱਚ ਰਹਿੰਦੇ ਹਨ। ਸਿੱਖ ਹੋਣ ਦੇ ਨਾਤੇ ਉਹ ਆਪਣੇ ਵਾਲ ਨਹੀਂ ਕੱਟਦੇ। ਰੁਕਨ-ਉਦ-ਦੀਨ ਦੇ ਵੰਸ਼ਜ ਅਜੇ ਵੀ ਅਫਗਾਨਿਸਤਾਨ ਵਿੱਚ ਤੀਰਾਹ ਪਹਾੜਾਂ ਦੇ ਆਲੇ-ਦੁਆਲੇ ਰਹਿੰਦੇ ਹਨ ਜੋ ਗੁਰੂ ਨਾਨਕ ਦੇਵ ਜੀ ਦੇ ਸ਼ਬਦਾਂ ਨੂੰ ਸੋਨੇ ਦੀ ਜਿਲਦ ਵਾਲੀ ਪੁਸਤਕ ਵਿੱਚ ਸਾਂਭ ਕੇ ਰਖਦੇ ਹਨ। ਥਰ ਮਾਰ ਕੇ ਮਾਰ ਦਿੱਤਾ ਜਾਵੇ। ਬੀਲੇ ਦੇ ਮੁਖੀ ਸਾਰੇ ਹਾਜ਼ਰ ਸਨ।
ਸਾਰ
ਸਿੱਖ ਇਤਿਹਾਸ ਦੀ ਇਸ ਪਹਿਲੀ ਕੁਰਬਾਨੀ ਤੋਂ ਸਾਫ ਜ਼ਾਹਰ ਹੈ ਕਿ ਸਿੱਖੀ ਦੀਆਂ ਨੀਹਾਂ ਗੁਰੂ ਨਾਨਕ ਦੇਵ ਜੀ ਦੀਆਂ ਸਿਖਿਆਵਾਂ ਨੇ ਪਾਈਆਂ ਤੇ ਪਹਿਲਾ ਸ਼ਹੀਦ ਵੀ ਗੁਰੂ ਨਾਨਕ ਦੇਵ ਜੀ ਦੀਆਂ ਸਿਖਿਆਵਾਂ ਉੱਤੇ ਅਮਲ ਕਰਨ ਖਾਤਰ ਹੋਇਆ । ਬਾਅਦ ਵਿੱਚ ਗੁਰੂ ਅਰਜਨ ਦੇਵ ਜੀ, ਗੁਰੂ ਤੇਗ ਬਹਾਦਰ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੀਆ ਸ਼ਹੀਦੀਆ ਅਤੇ ਖਾਲਸਾ ਪੰਥ ਦੀ ਸਾਜਨਾ ਇਸ ਨੀਂਹ ਪੱਥਰ ਦੀਆਂ ਜੜ੍ਹਾਂ ਪੱਕੀਆਂ ਕਰ ਗਿਆ ਜਿਸ ਸਦਕਾ ਸਿੱਖੀ ਵਿੱਚ ਸ਼ਹਾਦਤ ਦਾ ਜ਼ਜ਼ਬਾ ਉਨ੍ਹਾਂ ਦੀ ਅਰਦਾਸ ਦਾ ਵੱਡਾ ਅੰਗ ਬਣ ਗਿਆ ਜਿਸ ਦਾ ਵਿਸਥਾਰ ਸਹਿਤ ਵੇਰਵਾ ਲੇਖਕ ਦੀ ਦੋ ਜਿਲਦਾਂ ਵਿੱਚ ਸ਼੍ਰੋਮਣੀ ਕਮੇਟੀ ਵਲੋਂ ਛਪੀ ਪੁਸਤਕ ਸਿੱਖ ਸ਼ਹੀਦੀ ਲਹਿਰਾਂ ਵਿੱਚ ਦਿਤਾ ਗਿਆ ਹੈ । ਅੱਜ ਇਹ ਲੇਖਕ ਸਾਉਦੀ ਅਰਬ ਵਿੱਚ ਉਨ੍ਹਾਂ ਪੁਸਤਕਾਂ ਦੀ ਤਲਾਸ਼ ਵਿੱਚ ਹੈ ਜਿਨ੍ਹਾਂ ਵਿੱਚ ਸਿੱਖ ਇਤਿਹਾਸ ਦੇ ਪਹਿਲੇ ਸ਼ਹੀਦ ਦੀ ਸ਼ਹਾਦਤ ਦਾ ਅੱਖੀਂ ਦੇਖਿਆਂ ਵਰਨਣ ਹੈ। ਇਸ ਲਈ ਜਦ ਇਸ ਲੇਖਕ ਨੇ ਸਾਉਦੀ ਅਰਬ ਵਿੱਚ ਭਾਰਤੀ ਸਫੀਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਵਾਅਦਾ ਕੀਤਾ ਕਿ ਉਹ ਇਨ੍ਹਾਂ ਹੱਥ ਲਿਖਤਾਂ ਦੀਆ ਕਾਪੀਆਂ ਲੈ ਕੇ ਦੇਣਗੇ।