• Welcome to all New Sikh Philosophy Network Forums!
    Explore Sikh Sikhi Sikhism...
    Sign up Log in

ਦੇਵੀਆਂ ਕਿਵੇਂ ਹੋਂਦ ਵਿਚ ਆਈਆਂ

swarn bains

Poet
SPNer
Apr 8, 2012
891
190
ਹਿਮਾਚਲ ਦੇਸ ਪਹਾੜੀ ਇਲਾਕਾ ਹੈ. ਫਸਲ ਪੈਦਾ ਕਰਨ ਦਾ ਕੋਈ ਸਾਧਨ ਨਹੀਂ ਸੀ. ਛੋਟੀਆ ਛੋਟੀਆਂ ਕਈ ਰਿਆਸਤਾਂ ਸਨ. ਰਾਜੇ ਲੋਕਾਂ ਤੋਲੋਂ ਸਭ ਕੁਝ ਖੋਹ ਲੈਂਦੇ ਸਨ. ਲੋਕੀਂ ਤੰਗ ਸਨ ਤੇ ਰਾਜਿਆਂ ਦੀ ਖਿਲਾਫਤ ਕਰਨ ਲੱਗ ਪਏ. ਰਾਜਿਆਂ ਨੇ ਮਿਲ ਕੇ ਤਰਕੀਬ ਬਣਾਈ ਕਿ ਮੰਦਰ ਬਣਾਉਣੇ ਸ਼ੁਰੂ ਕਰੋ. ਮੰਦਰਾਂ ਦੀ ਉਸਾਰੀ ਆਰੰਭ ਹੋਈ ਤੇ ਲੋਕ ਕੰਮ ਕਰਨ ਲੱਗ ਪਏ ਤੇ ਰਾਜੇ ਸੌਖੇ ਹੋ ਗਏ. ਰਾਜਿਾਆਂ ਨੇ ਤ੍ਰੀਕਾ ਲੱਭਿਆ. ਉਹ ਇਹ ਹੈ
ਸ਼ਿਵਜੀ ਤੇ ਪਾਰਵਤੀ ਕੈਲਾਸ਼ ਪਰਵਤ ਤੇ ਰਹੰਦੇ ਸਨ. ਪਾਰਵਤੀ ਦੇ ਸ਼ਹਿਰ ਮੇਲਾ ਲੱਗਾ ਹੋਇਆ ਸੀ. ਉਸ ਨੇ ਆਖਿਆ ਕੇ ਉਹ ਮਾਪਿਆਂ ਨੂੰ ਮਿਲਣ ਜਾਣਾ ਚਾਹੁੰਦੀ ਹੈ. ਸ਼ਿਵਜੀ ਨੇ ਆਖਿਆ ਕਿ ਜਦੋਂ ਮਾਪੇ ਸੱਦਣਗੇ ਉਸ ਵੇਲੇ ਚਲੀ ਜਾਣਾ ਪਰ ਉਹ ਨਾ ਮੰਨੀਂ ਤੇ ਜਬਰਦਸਤੀ ਆਪਣੇ ਘਰ ਚਲੀ ਗਈ. ਉਥੇ ਕਿਸੇ ਨੇ ਉਹਨੂੰ ਮਾਰ ਦਿੱਤਾ. ਜਦੋਂ ਸ਼ਿਵਜੀ ਨੂੰ ਖਬਰ ਹੋਈ, ਉਹ ਪਾਰਵਤੀ ਦੀ ਲਾਸ਼ ਨੂੰ ਲੈਣ ਗੁਿਆ. ਉਸ ਵੇਲੇ ਤੀਕ ਲਾਸ਼ ਗਲ ਚੁੱਤੀ ਸੀ. ਸ਼ਿਵਜੀ ਲਾਸ਼ ਲੈ ਕੇ ਟੁਰਿਆ. ਰਾਹ ਵਿਚ ਮੰਦਰ ਬਣੇ ਹੋਏ ਸਨ. ਜਿਸ ਮੰਦਰ ਕੋਲ ਸਰੀਰ ਦਾ ਰਿਹੜਾ ਹਿੱਸਾ ਡਿਗਿਆ ਉਸ ਮੰਦਰ ਨੂੰ ਦੇਵੀ ਦਾ ਨਾਂ ਦੇ ਦਿੱਤਾ ਜਿਵੇਂ, ਜਿੱਥੇ ਨੈਣ ਡਿਗੇ ਉਸ ਮੰਦਰ ਦਾ ਨਾਂ ਨੈਣਾ ਦੇਵੀ ਰੱਖ ਦਿੱਤਾ. ਜਿੱਥੇ ਉਸ ਨੂੰ ਫੂਕਿਆ ਉਸ ਦਾ ਨਾਂ ਜਵਾਲਾ ਦੇਵੀ ੱਖ ਦਿੱਤਾ. ਇਸ ਤਰ੍ਹਾਂ 9 ਦੇਵੀਆ ਦੇ ਨਾਂ ਦੇ ਕੇ ਨੌਂ ਮੰਦਰਾਂ ਦੇ ਨਾਂ ਰੱਖ ਦਿੱਤੇ. ਲੋਕੀਂ ਪੂਜਣ ਲੱਗ ਪਏ ਤੇ ਰਾਜਿਆਂ ਨੂੰ ਤੰਗ ਕਰਨਾ ਘਟ ਗਿਆ. ਇਸ ਤੋਂ ਇਲਾਵਾ ਦੇਵੀਂ ਦੇ ਪਰਗਟ ਹੋਣ ਦਾ ਕੋਈ ਸਾਧਨ ਹੋਵੇ. ਜਰੂੂਰ ਲਿਖਣਾ ਜਾ, ਇਹ ਮੇਰੀ ਸੋਚ ਸੀ
 
📌 For all latest updates, follow the Official Sikh Philosophy Network Whatsapp Channel:
Top