dalvinder45
SPNer
- Jul 22, 2023
- 808
- 37
- 79
ਜੀਵਨ ਤੋ ਮੁਕਤੀ ਤੱਕ
ਡਾ ਦਲਵਿੰਦਰ ਸਿੰਘ ਗ੍ਰੇਵਾਲ
ਗੁਰਬਾਣੀ ਜੀਵਨ ਤੋਜ਼ ਮੁਕਤੀ ਤਕ ਦਾ ਸਫ਼ਰ ਪੰਜ ਖੰਡਾ ਵਿਚ ਬਿਆਨਦੀ ਹੈ । ਇਨ੍ਹਾਂ ਪੰਜ ਖੰਡਾਂ ਦਾ ਵਰਨਣ ਜਪੁਜੀ ਸਾਹਿਬ ਦੀਆਂ 34 ਤੋ 36ਵੀ ਪਉੜੀ ਤਕ ਕੀਤਾ ਗਿਆ ਹੈ । ਚੌਤੀਵੀ ਪਉੜੀ ਵਿਚ ਧਰਮ ਖੰਡ ਦਾ ਵਰਨਣ ਹੈ । ਪੈਤੀਵੀ ਪਉੜੀ ਤੇ ਛੱਤੀਵੀ ਪਉੜੀ ਵਿਚ ਕਰਮ ਖੰਡ ਅਤੇ ਸਚ ਖੰਡ ਦਾ ਵਰਨਣ ਹੈ ।
ਧਰਮ ਖੰਡ ਆਮ ਜੀਵਾਂ ਦਾ ਵਰਤਾਰਾ, ਸ਼ਾਲੀਨਤਾ ਤੇ ਸੁੱਚਜਤਾ
ਗਿਆਨ ਖੰਡ ਪ੍ਰਮਾਤਮਾ ਦੇ ਬਾਰੇ ਗਿਆਨ ਦਾ ਵਰਤਾਰਾ ਵਿਆਪਕਤਾ
ਸਰਮ ਖੰਡ ਕਾਦਰ ਦੀ ਕੁਦਰਤ ਦਾ ਵਰਤਾਰਾੑ ਅਸਰਚਜਤਾ ਪ੍ਰਮਾਤਮਾ ਦੀ ਸਿਫਤ ਸਲਾਹ ਦਾ ਵਰਤਾਰਾ ੑਕਰਤੇ ਦੀ ਕਿਰਤ ਦੀ ਅਸਰਚਰਜਤਾ ਨਾਲ ਵਰਣਨ
ਕਰਮ ਖੰਡ ਕਰਤੇ ਦੀ ਕਿਰਤ ਲਈ ਬਖਸਿ਼ਸ ਦੇ ਭੰਡਾਰ ਦਾ ਵਰਤਾਰਾ। ਪ੍ਰਮਾਤਮਾ ਦੇ ਨਾਮ ਜਪਣ ਤੋ ਪ੍ਰਾਪਤ ਬਖਸਿ਼ਸ ਤੇ ਇਸ ਬਖਸਿ਼ਸ ਵਿਚੋ ਪ੍ਰਾਪਤ ਸ਼ਕਤੀ ਦਾ ਵਰਤਾਰਾ। ਸਚੇ ਮਨ ਨਾਲ ਪ੍ਰਾਪਤ ਕੀਤੀ ਸੱਚੀ ਸ਼ਕਤੀ ਦਾ ਆਪਣਾ ਹੀ ਆਨੰਦ ਹੈ ।
ਸਚਖੰਡ ਨਿਰੰਕਾਰ ਦੇ ਘਰ ਦਾ ਵਰਨਣ ਹੈ ਜਿੱਥੋ ਬੈਠਕੇ ਉਹ ਸਾਰੀ ਦੁਨੀਆਂ ਨੂੰ ਵੇਖ ਵੇਖਕੇ ਖੁਸ਼ ਹੋ ਰਿਹਾ ਹੈ। ਉਸਦੇ ਇਸ ਮਹਲ ਅੰਦਰ ਹੀ ਅਣਗਿਣਤ ਬ੍ਰਹਿਮੰਡ ਹਨ ਜਿਨ੍ਹਾਂ ਦੀ ਕੋਈ ਗਿਣਤੀ ਨਹੀ ਕੀਤੀ ਜਾ ਸਕਦੀ। ਹਰ ਪਾਸੇ ਉਸਦੀ ਰੋਸ਼ਨੀ ਫੈਲੀ ਹੋਈ ਹੈ ਤੇ ਹਰ ਰੋਸ਼ਨੀ ਵਿਚੋਜ਼ ਆਕਾਰ ਬਣੇ ਹੋਏ ਹਨ ਜਿਨ੍ਹਾਂ ਦੀ ਵਿਸ਼ਾਲਤਾ ਦਾ ਅੰਦਾਜਾ ਲਾਉਣਾ ਅਸੰਭਵ ਹੈ । ਇਹ ਸਾਰੇ ਆਕਾਰ ਰਬੀ ਹੁਕਮ ਅਨੁਸਾਰ ਅਪਣੇ ਅਪਣੇ ਕਾਰੇ ਲਗੇ ਹੋਏ ਹਨ ਇਨ੍ਹਾਂ ਸਭ ਨੂੰ ਆਪੋ ਅਪਣੇ ਕਾਰਜ ਲੱਗਿਆਂ ਨੂੰ ਵੇਖਕੇ ਪ੍ਰਮਾਤਮਾ ਖੁਸ਼ ਹੁੰਦਾ ਹੈ । ਸਚਾਈ ਮੰਡਲ ਦਾ ਵਿਆਪਕਤਰ ਤੇ ਵਿਸ਼ਾਲਤਾ ਦਾ ਵਰਨਣ ਨਹੀਜ਼ ਕੀਤਾ ਜਾ ਸਕਦਾ ਉਨ੍ਹਾਂ ਜਿਨ੍ਹਾਂ ਲੋਹ ਦੰਦਾਂ ਨਾਲ ਚਬਣ ਅਸੰਭਵ ਹੈ।ਉਨ੍ਹਾਂ ਹੀ ਪ੍ਰਮਾਤਮਾ ਦੀ ਵਿਆਪਕਤਾ ਨੂੰ ਬਿਆਨਣਾ ਅਸੰਭਵ ਹੈ ।
ਧਰਮ ਖੰਡ ਦਾ ਮੁੱਖ ਖਿਤਾ ਦੇਹੀ, ਮਨ ਤੇ ਧਰਤੀ ਨਾਲ ਸੰਬੰਧ ਰੱਖਦਾ ਹੈ । ਦੇਹੀ ਨੇ, ਮਨ ਨੇ ਕਰਮ ਕਰਨੇ ਹਨ ਤੇ ਕਰਮ ਭੂਮੀ ਧਰਤੀ ਹੈ । ਧਰਮ ਖੰਡ ਦਾ ਸਬੰਧ ਅਪਣੀ, ਸਮਾਜ ਤੇ ਸਮੁਚੇ ਵਿਸ਼ਵ ਪ੍ਰਤੀ ਕਰਤਵ ਦਾ ਬਿਆਨ ਹੈ । ਰਾਤਾਂ ਰੁਤਾਂ ਥਿਤਾਂ ਵਾਰਾਂ ਦੇ ਪ੍ਰਬੰਧ ਵਿਚ ਪੌਣ, ਪਾਣੀ ਅਗਨੀ ਤੇ ਪਾਤਾਲ ਦੇ ਸੁਮੇਲ ਨਾਲ ਧਰਤੀ ਨੂੰ ਧਰਮ ਕਮਾਉਣ ਦੀ ਕਰਮ ਭੂਮੀ ਵਜੋ ਥਾਪਿਆ ਗਿਆ ਹੈ । ਜਿਸ ਵਿਚ ਵਖ ੑਵਖ ਭਾਤਾਂ ਦੇ ਵਖੑ ਵਖ ਰੰਗਾਂ ਵੰਨਾਂ ਦੇ ਜੀਵਾਂ ਨੂੰ ਅਪਣਾ ਕਰਤਵ ਵਖ ਵਖ ਜੁਗਤਾਂ ਨਾਲ ਨਿਭਾਉਣ ਲਈ ਲਾਇਆ ਹੈ । ਜੀਵ ਦੇ ਨਾਮ ਦੀ ਗਿਣਤੀਉ ਬਾਹਰੀ ਹੈ। ਇਸ ਲਈ ਨਾਮ ਬਿਆਨਣੇ ਸੰਭਵ ਨਹੀ । ਇਹ ਸਾਰੇ ਜੀਵ ਅਪਣੇੑ ਅਪਣੇ ਕਰਮ ਕਰਦੇ ਹਨ ਜਿਨ੍ਹਾਂ ਦੇ ਹਰ ਕਰਮ ਦਾ, ਹਰ ਸਾਹ ਦਾ ਲੇਖਾ ਚਿਤ੍ਰ ਗੁਪਤ ਨਾਲੋ ਨਾਲ ਕਰੀ ਜਾਂਦਾ ਹੈ ਤੇ ਸਚਾ ਪ੍ਰਮਾਤਮਾ ਉਨਾਂ ਦੀ ਸੇਵਾ ਮਨਜ਼ੂਰ ਕਰਦਾ ਹੈ ਤੇ ਆਪਣੀ ਮਿਹਰ ਸਦਕਾ ਉਨ੍ਹਾਂ ਦੇ ਕਰਮਾਂ ਦੇ ਅਨੁਸਾਰ ਉਨ੍ਹਾਂ ਨੂੰ ਯੋਗ ਸਥਾਨ ਬਖਸ਼ਦਾ ਹੈ । ਇਸ ਸਚੇ ਦਰਬਾਰ ਵਿਚ ਖਰੇੑਖੋਟੇ ਦੀ ਪਛਾਣ ਇਕ ਦਮ ਹੋ ਜਾਂਦੀ ਹੈ ਜਿਸ ਬਾਰੇ ਬਿਆਨ ਉਹੀ ਕਰ ਸਕਦਾ ਹੈ ਜਿਸ ਨੇ ਉਸ ਦੇ ਦਰਬਾਰ ਜਾਕੇ ਉਸਦੀ ਇਹ ਲੀਲਾ ਆਪ ਦੇਖੀ ਹੋਵੇ । ਧਰਮਖੰਡ ਵਿਚ ਇਸ ਤਰ੍ਹਾਂ ਆਪਣੇ ਸ਼ੁਭ ਕਰਮ ਕਰਨਾ ਹੀ ਧਰਮ ਖੰਡ ਦਾ ਅਸਲੀ ਧਰਮ ਹੈ ।
ਅਗਲਾ ਖੰਡ ਹੈ ਗਿਆਨ ਖੰਡ, ਇਸ ਵਿਚ ਕੀ ਕੀ ਕਰਨਾ ਹੈ ਇਸਨੂੰ ਬਿਆਨਦਿਆਂ ਗੁਰੂ ਨਾਨਕ ਦੇਵ ਜੀ ਦਸਦੇ ਹਨ ਕਿ ਬ੍ਰਹਿਮੰਡ ਇਤਨਾ ਵਿਸ਼ਾਲ ਹੈ ਕਿ ਇਸਨੂੰ ਬਾਹਰੋ ਵੇਖਿਆਂ ਸਭਨਾਂ ਬਾਰੇ ਗਿਆਨ ਨਹੀ ਪ੍ਰਾਪਤ ਕੀਤਾ ਜਾ ਸਕਦਾ । ਇਸ ਵਿਸ਼ਵ ਵਿਚ ਪੌਣ, ਪਾਣੀ, ਅੱਗ ਤੇ ਕਿਤਨੇ ਹੀ ਇਹਨਾਂ ਧਾਤੂਆਂ ਤੋ ਵਿਸ਼ਵੑ ਵਸਤੂਆਂ ਘੜਣਹਾਰੇ, ਚਲਉਣਹਾਰੇ, ਤੋੜਣ ੑਭੰਨਣ ਤੇ ਫਿਰ ਸਿਰਜਣਹਾਰੇ ਹਨ ਜਿਨ੍ਹਾਂ ਵਿਚ ਕਈ ਕ੍ਰਿਸ਼ਨ, ਸਿ਼ਵ ਜੀ, ਬ੍ਰਹਮਾਂ ਇਤਿਆਦਿਕ ਹਨ, ਜਿਨ੍ਹਾਂ ਨੇ ਪੂਰੇ ਵਿਸ਼ਵ ਦੀ ਸਿਰਜਣਾ ਕਿਤਨੇ ਹੀ ਰੰਗਾਂ, ਸ਼ਕਲਾਂ ਤੇ ਲਿਬਾਸਾਂ ਵਿਚ ਕੀਤੀ ਹੈ । ਕਿਤਨੀਆਂ ਹੀ ਧਰਤੀਆਂ ਤੇ ਪਰਬਤ, ਅਸਲ ਕਮਾਉਣ ਵਾਸਤੇ ਬਣਾਏ ਹਨ ਜਿਨ੍ਹਾਂ ਨੂੰ ਧਰੂ ਭਗਤ ਵਰਗੇ ਅਣਗਿਣਤ ਸੰਤ ਜਨ ਸ਼ੁਭ ਸਿਖਿਆਵਾਂ ਦੇ ਰਾਹ ਪਾਉਦੇ ਹਨ । ਕਿਤਨੇ ਹੀ ਇੰਦਰ, ਚੰਦਰਮਾ ਤੇ ਸੂਰਜ ਹਨ ਜਿਨ੍ਹਾਂ ਵਿਚ ਕਿਤਨੀਆਂ ਹੀ ਦੁਨੀਆਂ ਤੇ ਦੇਸ਼ ਬਣੇ ਹੋਏ ਹਨ ਜਿਨ੍ਹਾਂ ਵਿਚ ਅਣਗਿਣਤ, ਸਿਧ, ਬੁਧ, ਨਾਥ ਯੋਗੀ ਤੇ ਹੋਰ ਦੇਵੀ ਦੇਵਤਾ ਸਰੂਪ ਅਪਣੀ ਭਗਤੀ ਕਰ ਰਹੇ ਹਨ । ਕਿਤਨੇ ਹੀ ਦੇਵਤੇ ਤੇ ਤਪਸਿਆ ਕਰਦੇ ਰਿਸ਼ੀ ਹਨ ਜਿਨ੍ਹਾਂ ਦੀ ਤਪਸਿਆ ਭੰਗ ਕਰਦੇ ਰਾਖਸ਼ ਵੀ ਹਨ ਜਿਨ੍ਹਾਂ ਨੇ ਤਪ ਭੰਗ ਕਰਨ ਲਈ ਸਮੁੰਦਰਾਂ ਵਿਚ ਰਤਨਾਂ ਜਵਾਹਰਾਂ ਦੀ ਖਿਚ ਖੜ੍ਹੀ ਕਰ ਦਿੱਤੀ ਹੈ । ਕਿਤਨੇ ਹੀ ਜੀਵ ਅਲਗ ਅਲਗ ਭਾਂਤ ਉਪਜਾਏ ਹਨ (ਅੰਡਜ, ਜੇਰਜ, ਸੇਤਜ ਉਤਭੁਜ) ਜੋ ਕਿਤਨੀਆਂ ਹੀ ਅਣਗਿਣਤ ਭਾਸ਼ਾਵਾਂ ਬੋਲਦੇ ਹਨ ਜਿਨ੍ਹਾਂ ਦੇ ਕਿਤਨੇ ਹੀ ਰਾਜੇ ਤੇ ਮਾਲਿਕ ਬਣਾ ਦਿਤੇ ਗਏ । ਇਹਨ੍ਹਾਂ ਵਿਚੋ ਅਣਗਿਣਤ ਹਨ ਜੋ ਪ੍ਰਮਾਤਮਾਂ ਦੀ ਭਗਤੀ ਤੇ ਸੇਵਾ ਵਿਚ ਜੁਟੇ ਹੋਏ ਹਨ ਤੇ ਇਨ੍ਹਾਂ ਸਭਨਾਂ ਦਾ ਕੋਈ ਅੰਤ ਨਹੀ ਪਾਇਆ ਜਾ ਸਕਦਾ । ਭਾਵ ਪੂਰਾ ਗਿਆਨ ਪਾਉਣਾ ਕਿਸੇ ਵੀ ਮਾਨਵ ਮਨ ਦੇ ਵਸ ਦਾ ਨਹੀ । ਪਰ ਇਸ ਸਾਰੇ ਗਿਆਨ ਨਾਲੋ ਪ੍ਰਮਾਤਮਾ ਦਾ ਜੋ ਇਸ ਸਾਰੇ ਬ੍ਰਹਿਮੰਡ ਦਾ ਕਰਤਾ ਹੈ, ਗਿਆਨ ਪਾਉਣਾ ਸਭ ਤੋ ਉੱਤਮ ਹੈ ।ਅਸਲੀ ਗਿਆਨ ਦੀ ਰੋਸ਼ਨੀ ਪ੍ਰਮਾਤਮਾ ਦੇ ਗਿਆਨ ਨਾਲ ਹੀ ਪ੍ਰਾਪਤ ਹੁੰਦੀ ਹੈ । ਪ੍ਰਮਾਤਮਾ ਦੇ ਘਰ ਦਾ ਗਿਆਨ ਪਾਵੋਗੇ ਤਾਂ ਪਤਾ ਲੱਗੇਗਾ ਕਿ ਉਸ ਘਰ ਇਲਾਹੀ ਕੀਰਤਨ ਦੀ ਗੂੰਜ ਹਮੇਸ਼ਾਂ ਪੈਦੀ ਰਹਿੰਦੀ ਹੈ, ਮਹਾ ਅਨੰਦ ਦੀ ਪ੍ਰਾਪਤ ਹੁੰਦੀ ਹੈ ਜੋ ਦੁਨੀਆਬੀ ਖੁਸ਼ੀਆਂ ਤੋ ਕਿਤੇ ਉਪਰ ਹੈ । ਇਸ ਸਭ ਦਾ ਅਰਥ ਇਹ ਹੋਇਆ ਕਿ ਸਾਰੇ ਬ੍ਰਹਿਮੰਡ ਬਾਰੇ ਗਿਆਨ ਪਾਉਣਾ ਫਜ਼ੂਲ ਹੈ, ਅਸਲੀ ਗਿਆਨ ਪ੍ਰਮਾਤਮਾ ਤੇ ਉਸ ਦੇ ਘਰ ਦਾ ਹੈ ਜਿਸ ਨੂੰ ਜਾਨਣ ਨਾਲ ਅਤਿਅੰਤ ਅਨੰਦ ਮਿਲਦਾ ਹੈ ।