Guru Arjan Dev Ji in Raag Todee :
ਟੋਡੀ ਮਹਲਾ ੫ ॥ ਕ੍ਰਿਪਾ ਨਿਧਿ ਬਸਹੁ ਰਿਦੈ ਹਰਿ ਨੀਤ ॥ ਤੈਸੀ ਬੁਧਿ ਕਰਹੁ ਪਰਗਾਸਾ ਲਾਗੈ ਪ੍ਰਭ ਸੰਗਿ ਪ੍ਰੀਤਿ ॥ ਰਹਾਉ ॥
Todī mėhlā 5. Kirpā niḏẖ bashu riḏai har nīṯ. Ŧaisī buḏẖ karahu pargāsā lāgai parabẖ sang parīṯ. Rahā▫o.
Todi 5th Guru. O God, the Ocean, of mercy, abide Thou ever in my mind.
Enlighten Thou such intellect in me, that I may bear love with Thee, O Lord. Pause.
ਕ੍ਰਿਪਾ ਨਿਧਿ = ਹੇ ਕਿਰਪਾ ਦੇ ਖ਼ਜ਼ਾਨੇ! ਰਿਦੈ = ਹਿਰਦੇ ਵਿਚ। ਨੀਤ = ਨਿੱਤ। ਕਰਹੁ ਪਰਗਾਸਾ = ਪਰਗਟ ਕਰੋ। ਸੰਗਿ = ਨਾਲ।ਰਹਾਉ।
ਹੇ ਕਿਰਪਾ ਦੇ ਖ਼ਜ਼ਾਨੇ ਪ੍ਰਭੂ! ਮੇਰੇ ਹਿਰਦੇ ਵਿਚ ਵੱਸਦਾ ਰਹੁ। ਹੇ ਪ੍ਰਭੂ! ਮੇਰੇ ਅੰਦਰ ਇਹੋ ਜਿਹੀ ਅਕਲ ਦਾ ਚਾਨਣ ਕਰ, ਕਿ ਤੇਰੇ ਨਾਲ ਮੇਰੀ ਪ੍ਰੀਤਿ ਬਣੀ ਰਹੇ।ਰਹਾਉ।
ਦਾਸ ਤੁਮਾਰੇ ਕੀ ਪਾਵਉ ਧੂਰਾ ਮਸਤਕਿ ਲੇ ਲੇ ਲਾਵਉ ॥ ਮਹਾ ਪਤਿਤ ਤੇ ਹੋਤ ਪੁਨੀਤਾ ਹਰਿ ਕੀਰਤਨ ਗੁਨ ਗਾਵਉ ॥੧॥
Ḏās ṯumāre kī pāva▫o ḏẖūrā masṯak le le lāva▫o. Mahā paṯiṯ ṯe hoṯ punīṯā har kīrṯan gun gāva▫o. ||1||
Bless me with the dust of Thy slave's feet. Obtaining and gathering it, I shall apply it to my forehead. From a supreme sinner, I am rendered pure, by singing God's praises and virtues.
ਪਾਵਉ = ਪਾਵਉਂ, ਮੈਂ ਹਾਸਲ ਕਰਾਂ। ਧੂਰਾ = ਚਰਨ-ਧੂੜ। ਮਸਤਕਿ = ਮੱਥੇ ਉਤੇ। ਲਾਵਉ = ਲਾਵਉਂ, ਮੈਂ ਲਾਵਾਂ। ਪਤਿਤ = ਵਿਕਾਰੀ। ਤੇ = ਤੋਂ। ਹੋਤ = ਹੋ ਜਾਂਦੇ ਹਨ। ਪੁਨੀਤਾ = ਪਵਿਤ੍ਰ। ਗਾਵਉ = ਮੈਂ ਗਾਵਾਂ, ਗਾਵਉਂ।੧।
ਹੇ ਪ੍ਰਭੂ! ਮੈਂ ਤੇਰੇ ਸੇਵਕ ਦੀ ਚਰਨ-ਧੂੜ ਪ੍ਰਾਪਤ ਕਰਾਂ, (ਉਹ ਚਰਨ-ਧੂੜ) ਲੈ ਲੈ ਕੇ ਮੈਂ (ਆਪਣੇ) ਮੱਥੇ ਉੱਤੇ ਲਾਂਦਾ ਰਹਾਂ। (ਹੇ ਪ੍ਰਭੂ! ਮੇਹਰ ਕਰ) ਮੈਂ ਤੇਰੀ ਸਿਫ਼ਤਿ-ਸਾਲਾਹ ਕਰਦਾ ਰਹਾਂ, ਮੈਂ ਤੇਰੇ ਗੁਣ ਗਾਂਦਾ ਰਹਾਂ। (ਜਿਸ ਦੀ ਬਰਕਤਿ ਨਾਲ) ਵੱਡੇ ਵੱਡੇ ਵਿਕਾਰੀਆਂ ਤੋਂ ਭੀ ਪਵਿਤ੍ਰ ਹੋ ਜਾਂਦੇ ਹਨ।੧।
ਆਗਿਆ ਤੁਮਰੀ ਮੀਠੀ ਲਾਗਉ ਕੀਓ ਤੁਹਾਰੋ ਭਾਵਉ ॥ ਜੋ ਤੂ ਦੇਹਿ ਤਹੀ ਇਹੁ ਤ੍ਰਿਪਤੈ ਆਨ ਨ ਕਤਹੂ ਧਾਵਉ ॥੨॥
Āgi▫ā ṯumrī mīṯẖī lāga▫o kī▫o ṯuhāro bẖāva▫o. Jo ṯū ḏėh ṯahī ih ṯaripṯai ān na kaṯhū ḏẖāva▫o. ||2||
Thine will seems sweet unto me and whatever Thou doest, pleases me. Whatever Thou givest, with that, this soul of mine is satiated. I run after no one else.
ਆਗਿਆ = ਹੁਕਮ, ਰਜ਼ਾ। ਲਾਗਉ = {ਹੁਕਮੀ ਭਵਿੱਖਤ, ਅੱਨ ਪੁਰਖ, ਇਕ-ਵਚਨ} ਲੱਗੇ। ਭਾਵਉ = {ਹੁਕਮੀ ਭਵਿੱਖਤ, ਅੱਨ ਪੁਰਖ, ਇਕ-ਵਚਨ} ਚੰਗੀ ਲੱਗੇ, ਪਸੰਦ ਆ ਜਾਏ। ਤਹੀ = ਉਸੇ ਵਿਚ। ਤ੍ਰਿਪਤੈ = ਰੱਜਿਆ ਰਹੇ। ਆਨ = {अन्य} ਹੋਰ ਹੋਰ ਪਾਸੇ। ਆਨ ਕਤ ਹੂ = ਕਿਸੇ ਹੋਰ ਪਾਸੇ। ਧਾਵਉ = ਧਾਵਉਂ, ਮੈਂ ਦੌੜਾਂ।੨।
(ਹੇ ਪ੍ਰਭੂ! ਮੇਹਰ ਕਰ) ਮੈਨੂੰ ਤੇਰੀ ਰਜ਼ਾ ਮਿੱਠੀ ਲੱਗਦੀ ਰਹੇ, ਮੈਨੂੰ ਤੇਰਾ ਕੀਤਾ ਚੰਗਾ ਲੱਗਦਾ ਰਹੇ। ਜੋ ਕੁਝ ਤੂੰ ਮੈਨੂੰ ਦੇਂਦਾ ਹੈਂ, ਉਸੇ ਵਿਚ ਹੀ (ਮੇਰਾ) ਇਹ ਮਨ ਸੰਤੁਸ਼ਟ ਰਹੇ, ਮੈਂ ਕਿਸੇ ਭੀ ਹੋਰ ਪਾਸੇ ਭਟਕਦਾ ਨਾਹ ਫਿਰਾਂ।੨।
ਸਦ ਹੀ ਨਿਕਟਿ ਜਾਨਉ ਪ੍ਰਭ ਸੁਆਮੀ ਸਗਲ ਰੇਣ ਹੋਇ ਰਹੀਐ ॥ ਸਾਧੂ ਸੰਗਤਿ ਹੋਇ ਪਰਾਪਤਿ ਤਾ ਪ੍ਰਭੁ ਅਪੁਨਾ ਲਹੀਐ ॥੩॥
Saḏ hī nikat jān▫o parabẖ su▫āmī sagal reṇ ho▫e rahī▫ai. Sāḏẖū sangaṯ ho▫e parāpaṯ ṯā parabẖ apunā lahī▫ai. ||3||
I ever reckon the Lord Master near me and I remain the dust of all men's feet. If I meet the society of saints, then shall I obtain my Lord.
ਸਦ = ਸਦਾ। ਨਿਕਟਿ = ਨੇੜੇ। ਜਾਨਉ = ਜਾਨਉਂ, ਮੈਂ ਜਾਣਾਂ। ਰੇਣ = ਚਰਨ-ਧੂੜ। ਹੋਇ = ਹੋ ਕੇ। ਲਹੀਐ = ਲੱਭ ਸਕੀਦਾ ਹੈ।੩।
ਹੇ ਮੇਰੇ ਮਾਲਕ-ਪ੍ਰਭੂ! ਮੈਂ ਤੈਨੂੰ ਸਦਾ ਆਪਣੇ ਨੇੜੇ (ਵੱਸਦਾ) ਜਾਣਦਾ ਰਹਾਂ। ਹੇ ਭਾਈ! ਸਭਨਾਂ ਦੇ ਚਰਨਾਂ ਦੀ ਧੂੜ ਬਣ ਕੇ ਰਹਿਣਾ ਚਾਹੀਦਾ ਹੈ। ਜਦੋਂ ਗੁਰੂ ਦੀ ਸੰਗਤਿ ਹਾਸਲ ਹੁੰਦੀ ਹੈ, ਤਦੋਂ ਆਪਣੇ ਪ੍ਰਭੂ ਨੂੰ ਲੱਭ ਲਈਦਾ ਹੈ।੩।
ਸਦਾ ਸਦਾ ਹਮ ਛੋਹਰੇ ਤੁਮਰੇ ਤੂ ਪ੍ਰਭ ਹਮਰੋ ਮੀਰਾ ॥ ਨਾਨਕ ਬਾਰਿਕ ਤੁਮ ਮਾਤ ਪਿਤਾ ਮੁਖਿ ਨਾਮੁ ਤੁਮਾਰੋ ਖੀਰਾ ॥੪॥੩॥੫॥
Saḏā saḏā ham cẖẖohre ṯumre ṯū parabẖ hamro mīrā. Nānak bārik ṯum māṯ piṯā mukẖ nām ṯumāro kẖīrā. ||4||3||5||
Ever and ever I am Thy child. Thou art my Lord and King. Nanak is Thine child and Thou O Lord, art my mother and father, Put thou Thy Name as milk into my mouth.
ਛੋਹਰੇ = ਬੱਚੇ। ਹਮਰੋ = ਸਾਡਾ। ਮੀਰਾ = ਮਾਲਕ। ਬਾਰਿਕ = ਬਾਲਕ। ਮੁਖਿ = ਮੂੰਹ ਵਿਚ। ਖੀਰਾ = ਦੁੱਧ।੪।
ਹੇ ਨਾਨਕ! (ਆਖ-) ਹੇ ਪ੍ਰਭੂ! ਅਸੀਂ ਜੀਵ ਸਦਾ ਹੀ ਤੇਰੇ ਅੰਞਾਣ ਬੱਚੇ ਹਾਂ, ਤੂੰ ਸਾਡੀ ਮਾਂ ਹੈ ਸਾਡਾ ਪਿਉ ਹੈਂ (ਮੇਹਰ ਕਰ) ਤੇਰਾ ਨਾਮ ਸਾਡੇ ਮੂੰਹ ਵਿਚ ਰਹੇ (ਜਿਵੇਂ) ਮਾਪੇ ਆਪਣੇ ਬੱਚੇ ਦੇ ਮੂੰਹ ਵਿਚ ਦੁੱਧ (ਪਾਂਦੇ ਰਹਿੰਦੇ ਹਨ)।੪।੩।੫।
Ang. 712-713