• Welcome to all New Sikh Philosophy Network Forums!
    Explore Sikh Sikhi Sikhism...
    Sign up Log in

Aasaa Di Vaar To Fifth Pauri: Gẖaṛī▫ā Sabẖe Gopī▫ā / ਘੜੀਆ ਸਭੇ ਗੋਪੀਆ

Ambarsaria

ੴ / Ik▫oaʼnkār
Writer
SPNer
Dec 21, 2010
3,384
5,690
This is the fifth post in a series for us to review and share each of our own understanding of the gurbani of Aasaa di Vaar in Sri Guru Granth Sahib Ji.

ਸਲੋਕ ਮਃ
Salok mėhlā 1.
ਸਲੋਕ ਪਹਿਲੀ ਪਾਤਸ਼ਾਹੀ।

ਘੜੀਆ ਸਭੇ ਗੋਪੀਆ ਪਹਰ ਕੰਨ੍ਹ੍ਹ ਗੋਪਾਲ ਗਹਣੇ ਪਉਣੁ ਪਾਣੀ ਬੈਸੰਤਰੁ ਚੰਦੁ ਸੂਰਜੁ ਅਵਤਾਰ
Gẖaṛī▫ā sabẖe gopī▫ā pahar kanĥ gopāl. Gahṇe pa▫uṇ pāṇī baisanṯar cẖanḏ sūraj avṯār.
(ਸਾਰੀਆਂ) ਘੜੀਆਂ (ਮਾਨੋ) ਗੋਪੀਆਂ ਹਨ; (ਦਿਨ ਦੇ ਸਾਰੇ) ਪਹਿਰ, (ਮਾਨੋ) ਕਾਨ੍ਹ ਹਨ; ਪਉਣਪਾਣੀ ਤੇ ਅੱਗ, (ਮਾਨੋ) ਗਹਿਣੇ ਹਨ (ਜੋ ਉਹਨਾਂ ਗੋਪੀਆਂ ਨੇ ਪਾਏ ਹੋਏ ਹਨ)। (ਰਾਸਾਂਵਿਚ ਰਾਸਧਾਰੀਏ ਅਵਤਾਰਾਂ ਦਾ ਸਾਂਗ ਬਣਾ ਬਣਾ ਕੇ ਗਾਉਂਦੇ ਹਨ, ਕੁਦਰਤ ਦੀ ਰਾਸ ਵਿਚ)ਚੰਦ੍ਰਮਾ ਤੇ ਸੂਰਜ, (ਮਾਨੋ) ਦੋ ਅਵਤਾਰ ਹਨ।
Time moments the shepherd ladies, hours as to be Krishna. The wind, water and the fire as ornaments, moon and sun the deities.

ਸਗਲੀ ਧਰਤੀ ਮਾਲੁ ਧਨੁ ਵਰਤਣਿ ਸਰਬ ਜੰਜਾਲ ਨਾਨਕ ਮੁਸੈ ਗਿਆਨ ਵਿਹੂਣੀ ਖਾਇ ਗਇਆ ਜਮਕਾਲੁ ੧॥
Saglī ḏẖarṯī māl ḏẖan varṯaṇ sarab janjāl. Nānak musai gi▫ān vihūṇī kẖā▫e ga▫i▫ā jamkāl. ||1||
ਸਾਰੀ ਧਰਤੀ (ਰਾਸ ਪਾਣ ਲਈ) ਮਾਲ ਧਨ ਹੈ, ਅਤੇ (ਜਗਤ ਦੇ ਧੰਧੇ) ਰਾਸ ਦਾ ਵਰਤਣ-ਵਲੇਵਾ ਹਨ। (ਮਾਇਆ ਦੀ ਇਸ ਰਾਸ ਵਿਚ) ਗਿਆਨ ਤੋਂ ਸੱਖਣੀ ਦੁਨੀਆ ਠੱਗੀ ਜਾ ਰਹੀ ਹੈ, ਤੇ ਇਸ ਨੂੰ ਜਮਕਾਲ ਖਾਈ ਜਾ ਰਿਹਾ ਹੈ ॥੧॥
All earth the wealth, users so ensnared. Nanak the populace cheated without wisdom, eaten up by death incarnate.

ਮਃ

Mėhlā 1.
ਪਹਿਲੀ ਪਾਤਸ਼ਾਹੀ।

ਵਾਇਨਿ ਚੇਲੇ ਨਚਨਿ ਗੁਰ ਪੈਰ ਹਲਾਇਨਿ ਫੇਰਨ੍ਹ੍ਹਿ ਸਿਰ
vā▫in cẖele nacẖan gur. Pair halā▫in ferniĥ sir.
(ਰਾਸਾਂ ਵਿਚ) ਚੇਲੇ ਸਾਜ ਵਜਾਉਂਦੇ ਹਨ, ਅਤੇ ਉਹਨਾਂ ਚੇਲਿਆਂ ਦੇ ਗੁਰੂ ਨੱਚਦੇ ਹਨ। (ਨਾਚ ਵੇਲੇ ਉਹ ਗੁਰੂ) ਪੈਰਾਂ ਨੂੰ ਹਿਲਾਉਂਦੇ ਹਨ ਅਤੇ ਸਿਰ ਫੇਰਦੇ ਹਨ।
The followers play the instruments, the teacher dances. Moving the feet and shaking the head.

ਉਡਿ ਉਡਿ ਰਾਵਾ ਝਾਟੈ ਪਾਇ ਵੇਖੈ ਲੋਕੁ ਹਸੈ ਘਰਿ ਜਾਇ
Ud ud rāvā jẖātai pā▫e. vekẖai lok hasai gẖar jā▫e.
(ਉਹਨਾਂ ਦੇ ਪੈਰਾਂ ਨਾਲ) ਉੱਡ ਉੱਡ ਕੇ ਘੱਟਾ ਉਹਨਾਂ ਦੇ ਸਿਰ ਵਿਚ ਪੈਂਦਾ ਹੈ। (ਰਾਸ ਵੇਖਣ ਆਏ ਹੋਏ) ਲੋਕ (ਉਹਨਾਂ ਨੂੰ ਨੱਚਦਿਆਂ) ਵੇਖਦੇ ਹਨ ਅਤੇ ਹੱਸਦੇ ਹਨ (ਅੱਖਰੀਂ-ਲੋਕ ਵੇਖਦਾ ਹੈ ਅਤੇ ਹੱਸਦਾ ਹੈ)।
The dust so raised settles in the hair. Populace see and laugh depart for homes.

ਰੋਟੀਆ ਕਾਰਣਿ ਪੂਰਹਿ ਤਾਲ ਆਪੁ ਪਛਾੜਹਿ ਧਰਤੀ ਨਾਲਿ
Rotī▫ā kāraṇ pūrėh ṯāl. Āp pacẖẖāṛėh ḏẖarṯī nāl.
(ਪਰ ਉਹ ਰਾਸਧਾਰੀਏ) ਰੋਜ਼ੀ ਦੀ ਖ਼ਾਤਰ ਨੱਚਦੇ ਹਨ, ਅਤੇ ਆਪਣੇ ਆਪ ਨੂੰ ਭੁਇਂ ਤੇ ਮਾਰਦੇ ਹਨ।
All such rhythms for earning living. So hitting selves upon the earth.

ਗਾਵਨਿ ਗੋਪੀਆ ਗਾਵਨਿ ਕਾਨ੍ਹ੍ਹ ਗਾਵਨਿ ਸੀਤਾ ਰਾਜੇ ਰਾਮ
Gāvan gopī▫ā gāvan kānĥ. Gāvan sīṯā rāje rām.
ਗੋਪੀਆਂ (ਦੇ ਸਾਂਗ ਬਣ ਕੇ) ਗਾਉਂਦੇ ਹਨ, ਕਾਨ੍ਹ (ਦੇ ਸਾਂਗ ਬਣ ਕੇ) ਗਾਉਂਦੇ ਹਨ, ਸੀਤਾ, ਰਾਮ ਜੀ ਤੇ ਹੋਰ ਰਾਜਿਆਂ ਦੇ ਸਾਂਗ ਬਣ ਕੇ ਗਾਉਂਦੇ ਹਨ।
Singing the milk maidens, Krishna singing. Singing Sita and King Ram.

ਨਿਰਭਉ ਨਿਰੰਕਾਰੁ ਸਚੁ ਨਾਮੁ ਜਾ ਕਾ ਕੀਆ ਸਗਲ ਜਹਾਨੁ
Nirbẖa▫o nirankār sacẖ nām. Jā kā kī▫ā sagal jahān.
ਜਿਹੜਾ ਪ੍ਰਭੂ ਨਿਡਰ ਹੈ, ਅਕਾਰ-ਰਹਿਤ ਹੈ ਅਤੇ ਜਿਸ ਦਾ ਨਾਮ ਸਦਾ ਅਟੱਲ ਹੈ, ਜਿਸ ਦਾ ਸਾਰਾ ਜਗਤ ਬਣਾਇਆ ਹੋਇਆ ਹੈ,
The fearless, formless as the true such named. One so the creator of the world.

ਸੇਵਕ ਸੇਵਹਿ ਕਰਮਿ ਚੜਾਉ ਭਿੰਨੀ ਰੈਣਿ ਜਿਨ੍ਹ੍ਹਾ ਮਨਿ ਚਾਉ
Sevak sevėh karam cẖaṛā▫o. Bẖinnī raiṇ jinĥā man cẖā▫o.
ਉਸ ਨੂੰ (ਕੇਵਲ ਉਹੀ) ਸੇਵਕ ਸਿਮਰਦੇ ਹਨ, ਜਿਨ੍ਹਾਂ ਦੇ ਅੰਦਰ (ਰੱਬ ਦੀ) ਮਿਹਰ ਨਾਲ ਚੜ੍ਹਦੀ ਕਲਾ ਹੈ, ਜਿਨ੍ਹਾਂ ਦੇ ਮਨ ਵਿਚ (ਸਿਮਰਨ ਕਰਨ ਦਾ) ਉਤਸ਼ਾਹ ਹੈ, ਉਹਨਾਂ ਸੇਵਕਾਂ ਦੀ ਜ਼ਿੰਦਗੀ-ਰੂਪ ਰਾਤ ਸੁਆਦਲੀ ਗੁਜ਼ਰਦੀ ਹੈ-
Such servants do service as blessed and uplifted. Minds with enthusiasm so find night as enchanted.

ਸਿਖੀ ਸਿਖਿਆ ਗੁਰ ਵੀਚਾਰਿ ਨਦਰੀ ਕਰਮਿ ਲਘਾਏ ਪਾਰਿ
Sikẖī sikẖi▫ā gur vīcẖār. Naḏrī karam lagẖā▫e pār.
ਇਹ ਸਿੱਖਿਆ ਜਿਨ੍ਹਾਂ ਨੇ ਗੁਰੂ ਦੀ ਮੱਤ ਦੁਆਰਾ ਸਿੱਖ ਲਈ ਹੈ, ਮਿਹਰ ਦੀ ਨਜ਼ਰ ਵਾਲਾ ਪ੍ਰਭੂ ਆਪਣੀ ਬਖ਼ਸ਼ਸ਼ ਦੁਆਰਾ ਉਹਨਾਂ ਨੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਦੇਂਦਾ ਹੈ।
Such lesson learned through contemplating upon the creator. Graceful glance, salvation so gotten.

ਕੋਲੂ ਚਰਖਾ ਚਕੀ ਚਕੁ ਥਲ ਵਾਰੋਲੇ ਬਹੁਤੁ ਅਨੰਤੁ
Kolū cẖarkẖā cẖakī cẖak. Thal vārole bahuṯ ananṯ.
(ਨੱਚਣ ਅਤੇ ਫੇਰੀਆਂ ਲੈਣ ਨਾਲ ਜੀਵਨ ਦਾ ਉਧਾਰ ਨਹੀਂ ਹੋ ਸਕਦਾ, ਵੇਖੋ ਬੇਅੰਤ ਪਦਾਰਥ ਤੇ ਜੀਵ ਸਦਾ ਭੌਂਦੇ ਰਹਿੰਦੇ ਹਨ) ਕੋਹਲੂ, ਚਰਖਾ, ਚੱਕੀ, ਚੱਕ, ਥਲਾਂ ਦੇ ਬੇਅੰਤ ਵਰੋਲੇ,
Oil press, spinning wheel, grinding stone and potter’s wheel. Infinitely many whirlwinds in the desert.

ਲਾਟੂ ਮਾਧਾਣੀਆ ਅਨਗਾਹ ਪੰਖੀ ਭਉਦੀਆ ਲੈਨਿ ਸਾਹ
Lātū māḏẖāṇī▫ā angāh. Pankẖī bẖa▫uḏī▫ā lain na sāh.
ਲਾਟੂ, ਮਧਾਣੀਆਂ, ਫਲ੍ਹੇ, ਪੰਛੀ, ਭੰਭੀਰੀਆਂ ਜੋ ਇਕ-ਸਾਹੇ ਉਡਦੀਆਂ ਰਹਿੰਦੀਆਂ ਹਨ-ਇਹ ਸਭ ਭੌਂਦੇ ਰਹਿੰਦੇ ਹਨ।
Spinning tops, the churning blades, the threshers. So winged wandering without missing a breath.

ਸੂਐ ਚਾੜਿ ਭਵਾਈਅਹਿ ਜੰਤ ਪਇਐ ਕਿਰਤਿ ਨਚੈ ਸਭੁ ਕੋਇ
Sū▫ai cẖāṛ bẖavā▫ī▫ah janṯ. Pa▫i▫ai kiraṯ nacẖai sabẖ ko▫e.
(ਇਸੇ ਤਰ੍ਹਾਂ) ਉਹ ਪ੍ਰਭੂ ਜੀਵਾਂ ਨੂੰ (ਮਾਇਆ ਦੇ) ਜ਼ੰਜੀਰਾਂ ਵਿਚ ਜਕੜ ਕੇ ਭਵਾਉਂਦਾ ਹੈ, ਹਰੇਕ ਜੀਵ ਆਪਣੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਨੱਚ ਰਿਹਾ ਹੈ।
So tied up in cares, such so spinning. All so dancing as per the deeds done.

ਨਚਿ ਨਚਿ ਹਸਹਿ ਚਲਹਿ ਸੇ ਰੋਇ ਉਡਿ ਜਾਹੀ ਸਿਧ ਹੋਹਿ
Nacẖ nacẖ hasėh cẖalėh se ro▫e. Ud na jāhī siḏẖ na hohi.
ਜੋ ਜੀਵ ਨੱਚ ਨੱਚ ਕੇ ਹੱਸਦੇ ਹਨ, ਉਹ (ਅੰਤ ਨੂੰ) ਰੋ ਕੇ (ਏਥੋਂ) ਤੁਰਦੇ ਹਨ। (ਉਂਞ) ਭੀ ਨੱਚਣ ਟੱਪਣ ਨਾਲ ਕਿਸੇ ਉੱਚੀ ਅਵਸਥਾ ਤੇ ਨਹੀਂ ਅੱਪੜ ਜਾਂਦੇ, ਤੇ ਨਾ ਹੀ ਉਹ ਸਿੱਧ ਬਣ ਜਾਂਦੇ ਹਨ।
Dance and dance so laughing, as departing so to cry. Neither rising high, nor becoming wise sages.

ਨਚਣੁ ਕੁਦਣੁ ਮਨ ਕਾ ਚਾਉ ਨਾਨਕ ਜਿਨ੍ਹ੍ਹ ਮਨਿ ਭਉ ਤਿਨ੍ਹ੍ਹਾ ਮਨਿ ਭਾਉ ੨॥
Nacẖaṇ kuḏaṇ man kā cẖā▫o. Nānak jinĥ man bẖa▫o ṯinĥā man bẖā▫o. ||2||
ਨੱਚਣਾ ਕੁੱਦਣਾ (ਕੇਵਲ) ਮਨ ਦਾ ਸ਼ੌਕ ਹੈ, ਹੇ ਨਾਨਕ! ਪ੍ਰੇਮ ਕੇਵਲ ਉਹਨਾਂ ਦੇ ਮਨ ਵਿਚ ਹੀ ਹੈ ਜਿਨ੍ਹਾਂ ਦੇ ਮਨ ਵਿਚ ਰੱਬ ਦਾ ਡਰ ਹੈ ॥੨॥
Dance and jump just a mental urge. Nanak minds that fear, such carry the love.

ਪਉੜੀ
Pa▫oṛī.
ਪਉੜੀ।

ਨਾਉ ਤੇਰਾ ਨਿਰੰਕਾਰੁ ਹੈ ਨਾਇ ਲਇਐ ਨਰਕਿ ਜਾਈਐ ਜੀਉ ਪਿੰਡੁ ਸਭੁ ਤਿਸ ਦਾ ਦੇ ਖਾਜੈ ਆਖਿ ਗਵਾਈਐ
Nā▫o ṯerā nirankār hai nā▫e la▫i▫ai narak na jā▫ī▫ai. Jī▫o pind sabẖ ṯis ḏā ḏe kẖājai ākẖ gavā▫ī▫ai.
(ਹੇ ਪ੍ਰਭੂ!) ਤੇਰਾ ਨਾਮ ਨਿਰੰਕਾਰ ਹੈ, ਜੇ ਤੇਰਾ ਨਾਮ ਸਿਮਰੀਏ ਤਾਂ ਨਰਕ ਵਿਚ ਨਹੀਂ ਪਈਦਾ। ਇਹਜਿੰਦ ਅਤੇ ਸਰੀਰ ਸਭ ਕੁਝ ਪ੍ਰਭੂ ਦਾ ਹੀ ਹੈ, ਉਹੀ (ਜੀਵਾਂ ਨੂੰ) ਖਾਣ ਵਾਸਤੇ (ਭੋਜਨ)ਦੇਂਦਾ ਹੈ, (ਕਿਤਨਾ ਕੁ ਦੇਂਦਾ ਹੈ) ਇਹ ਅੰਦਾਜ਼ਾ ਲਾਉਣਾ ਵਿਅਰਥ ਜਤਨ ਹੈ।
Your name as the formless one, so remembering the name not going to hell. Soul and body of such, eat what provided all other talk of little use.

ਜੇ ਲੋੜਹਿ ਚੰਗਾ ਆਪਣਾ ਕਰਿ ਪੁੰਨਹੁ ਨੀਚੁ ਸਦਾਈਐ ਜੇ ਜਰਵਾਣਾ ਪਰਹਰੈ ਜਰੁ ਵੇਸ ਕਰੇਦੀ ਆਈਐ
Je loṛėh cẖanga āpṇā kar punnhu nīcẖ saḏā▫ī▫ai. Je jarvāṇā parharai jar ves kareḏī ā▫ī▫ai.
ਹੇ ਜੀਵ! ਜੇ ਤੂੰ ਆਪਣੀ ਭਲਿਆਈ ਲੋੜਦਾ ਹੈਂ, ਤਾਂ ਚੰਗਾ ਕੰਮ ਕਰ ਕੇ ਭੀ ਆਪਣੇ ਆਪ ਨੂੰ ਨੀਵਾਂ ਅਖਵਾ। ਜੇ (ਕੋਈ ਜੀਵ) ਬੁਢੇਪੇ ਨੂੰ ਪਰੇ ਹਟਾਉਣਾ ਚਾਹੇ (ਭਾਵ, ਬੁਢੇਪੇ ਤੋਂ ਬਚਣਾ ਚਾਹੇ, ਤਾਂ ਇਹ ਜਤਨ ਫ਼ਜ਼ੂਲ ਹੈ) ਬੁਢੇਪਾ ਵੇਸ ਧਾਰ ਕੇ ਆ ਹੀ ਜਾਂਦਾ ਹੈ।
If wish to make good of self, do charity and be seek to be called lowest. If wishing to discard old age, old age comes camouflaged.

ਕੋ ਰਹੈ ਭਰੀਐ ਪਾਈਐ ੫॥
Ko rahai na bẖarī▫ai pā▫ī▫ai. ||5||
ਜਦੋਂ ਸੁਆਸ ਪੂਰੇ ਹੋ ਜਾਂਦੇ ਹਨ, ਤਾਂ ਕੋਈ ਜੀਵ ਇੱਥੇ ਰਹਿ ਨਹੀਂ ਸਕਦਾ ॥੫॥
No one remains, as the breaths are expended
ESSENCE: Guru Nanak Dev ji give reference to fables of Krishna and the enamored females in composition while likening earth, wind and such as ornaments. Guru ji state without wisdom all such is naught.

Guru ji refer to intense singing, dancing etc., antics. Guru ji note the goings on in human life like the making of oil, spinning of potter’s wheel, milling etc. Guru ji state that aside of it true wisdom gotten through contemplation upon and through the grace of the creator.

In the pauri Guru ji direct that all is wasteful if the creator is not so sought. Guru ji suggest humbleness, charitable dispositions since the time will not stop no matter what as no sooner we will be old and will comes to pass.

I stand corrected and all errors are mine.

Any thoughts and what you think.

Sat Sri Akal.

Note:
For a musical rendition of this collection you may wish to listen along starting around from 14 minutes 10 seconds to 16 minutes 37 seconds,

<iframe src="http://www.youtube.com/embed/J3-BUgp-buA?feature=player_detailpage" allowfullscreen="" frameborder="0" height="360" width="640"></iframe>

The above is based on the following,

ASA DI VAAR (WAR VAR) PATH (PAATH) VIDEO EARLY MORNING (NITNEM) SIKH GURBANI SHABAD LIVE KIRTAN FROM GOLDEN TEMPLE, LIVE KIRTAN FROM SHRI (SRI) DARBAR SAHIB AMRITSAR BY BHAI SURINDER SINGH JI JODHPURI
<!--[if gte mso 9]><xml> <w:LatentStyles DefLockedState="false" LatentStyleCount="156"> </w:LatentStyles> </xml><![endif]--><!--[if !mso]><object classid="clsid:38481807-CA0E-42D2-BF39-B33AF135CC4D" id=ieooui></object> <style> st1\:*{behavior:url(#ieooui) } </style> <![endif]--><!--[if gte mso 10]> <style> /* Style Definitions */ table.MsoNormalTable {mso-style-name:"Table Normal"; mso-tstyle-rowband-size:0; mso-tstyle-colband-size:0; mso-style-noshow:yes; mso-style-parent:""; mso-padding-alt:0in 5.4pt 0in 5.4pt; mso-para-margin:0in; mso-para-margin-bottom:.0001pt; mso-pagination:widow-orphan; font-size:10.0pt; font-family:"Times New Roman"; mso-ansi-language:#0400; mso-fareast-language:#0400; mso-bidi-language:#0400;} </style> <![endif]-->
 
📌 For all latest updates, follow the Official Sikh Philosophy Network Whatsapp Channel:

Latest Activity

Top