“ਛੱਪੜ ਕਿ ਸਰੋਵਰ” ?
ਪੋਸਟ ਦਾ ਟਾਈਟਲ ਸ਼ਾਇਦ ਸਰੋਵਰ ਭਗਤਾਂ ਨੂੰ ਪਸੰਦ ਨਾ ਆਵੇ ਪਰ ਅਸਲੀਅਤ ਨਹੀਂ ਬਦਲ ਸਕਦੀ,
ਕਦੇ ਸੋਚਿਆ ਕਿ ਲੱਗ-ਭੱਗ ਹਰ ਪਿੰਡ ਵਿੱਚ ਛੱਪੜ (ਟੋਭਾ) ਕਿਉਂ ਹੈ? ਕਈ ਵੱਡੇ ਪਿੰਡਾ ਜਾ ਕਸਬਿਆਂ ਵਿੱਚ ਤਾਂ ਦੋ-ਦੋ ਟੋਭੇ ਵੀ ਹਨ ਪਤਾ ਕਿਉਂ?
ਅੱਜ ਲੋਕਾਂ ਕੋਲ ਪਾਣੀ ਦੀ ਜਰੂਰ ਪੂਰੀ ਕਰਨ ਲਈ ਬਹੁਤ ਸਾਧਨ ਹਨ ਪਰ ਜੇ ਅੱਜ ਤੋਂ 40/50 ਕੁ ਸਾਲ ਪਿੱਛੇ ਜਾਈਏ ਤਾਂ ਹਰ ਘਰ ਵਿੱਚ ਲੱਗਾ ਨਲ਼ਕਾ ਪਾਣੀ ਦੀ ਜਰੂਰਤ ਪੂਰੀ ਕਰਦਾ ਸੀ,
ਜੇ ਹੋਰ ਪਿੱਛੇ ਜਾਈਏ ਤਾ ਹਰ ਪਿੰਡ ਵਿੱਚ ਇੱਕ ਸਾਂਝਾ ਹਲਟੀ ਵਾਲਾ ਖੂਹ ਹੁੰਦਾ ਸੀ ਜਿੱਥੋਂ ਸਾਰੇ ਪਿੰਡ ਦੀ ਪਾਣੀ ਦੀ ਜਰੂਰਤ ਪੂਰੀ ਹੁੰਦੀ ਸੀ,
ਪਹਿਲਾਂ ਤਾਂ ਸਿਰਫ਼ ਟੋਭੇ ਹੀ ਸਾਧਨ ਸਨ ਪਾਣੀ ਦੀ ਜਰੂਰਤ ਪੂਰੀ ਕਰਨ ਲਈ,
ਪਰ ਹੁਣ ਟੋਭਿਆਂ ਦੀ ਲੋੜ ਨਹੀਂ ਹੈ ਇਸ ਕਰਕੇ ਬਹੁਤੇ ਪਿੰਡਾ ਵਿੱਚ ਟੋਭੇ ਪੂਰ ਦਿੱਤੇ ਗਏ ਹਨ ਜਾ ਪਿੰਡ ਦਾ ਗੰਦਾ ਪਾਣੀ ਟੋਭਿਆਂ ਵਿੱਚ ਪਾ ਦਿੱਤਾ ਗਿਆ ਹੈ,
ਬੱਸ ਪਾਣੀ ਦੀ ਜਰੂਰਤ ਨੂੰ ਮੁੱਖ ਰੱਖ ਕੇ ਹੀ ਗੁਰੂ ਸਾਹਿਬਾਨਾ ਨੇ ਅਿਮ੍ਰਤਸਰ ਸ਼ਹਿਰ ਵਿੱਚ ਇੱਕ-ਇੱਕ ਕਰਕੇ ਜਿਉਂ-ਜਿਉਂ ਪਾਣੀ ਦੀ ਜਰੂਰਤ ਵੱਧਦੀ ਗਈ ਛੱਪੜ ਪਟਵਾਏ ਸੀ, ਜੋ ਅੱਜ ਇਹ ਕੋਈ ਅਹਿਮੀਅਤ ਨਹੀਂ ਰੱਖਦੇ,
ਸਿੱਖਾਂ ਦਾ ਅਿਮ੍ਰਤ ਸਰੋਵਰ ਅਤੇ ਤੀਰਥ ਅਸਥਾਨ ਸਿਰਫ਼ ਗਿਆਨ ਹੈ,
ਆਓ ਹੁਣ ਹਰੀਮੰਦਰ ਦੇ ਕਰਾਮਾਤੀ ਸਰੋਵਰ ਨਾਲ ਜੁੜਦੀਆਂ ਕੁਝ ਕਹਾਣੀਆਂ ਦਾ ਜਿਕਰ ਕਰੀਏ ਜੋ ਇਹ ਸਿੱਧ ਕਰਦੀਆਂ ਹਨ ਕਿ ਇਹ ਹਰੀਮੰਦਰ ਅਤੇ ਸਰੋਵਰ ਹਿੰਦੂਆਂ ਦਾ ਹੀ ਤੀਰਥ ਅਸਥਾਨ ਹੈ,
੧ - ਹਰੀ ਦੇ ਮੰਦਿਰ ਸਰੋਵਰ ਤੋ ਪਹਿਲਾਂ ਉੱਥੇ ਇੱਕ ਛਪੜੀ ਸੀ, ਪੱਟੀ ਦੇ ਰਾਜੇ ਦੁਨੀ ਚੰਦ ਨੇ ਆਪਣੀ ਲੜਕੀ ਰਜਨੀ ਇੱਕ ਕੋਹੜੀ ਨਾਲ ਵਿਆਹ ਦਿੱਤੀ ਉਹ ਕੋਹੜੀ ਉਸ ਛਪੜੀ ਵਿੱਚ ਨਹਾ ਕੇ ਠੀਕ ਹੋ ਗਿਆ, ਕਾਲ਼ੇ ਕਾਂ ਵੀ ਉਸ ਛਪੜੀ ਵਿੱਚ ਨਹਾ ਕੇ ਚਿੱਦੇ ਹੋ ਜਾਂਦੇ ਸਨ,
੨ - ਜਦੋਂ ਦੇਵਤਿਆਂ ਨੇ ਸਮੁੰਦਰ ਰਿੜਕਿਆ ਸੀ ਉਸ ਵਿੱਚੋਂ ਚੌਦਾਂ ਰਤਨ ਨਿਕਲੇ ਸਨ, ਚੌਦ੍ਹਵਾਂ ਰਤਨ ਸੀ ਸ਼ਰਾਬ ਜੋ ਦੈਂਤਾਂ ਨੇ ਪੀਤੀ, ਪਹਿਲਾ ਰਤਨ ਸੀ ਅਿਮ੍ਰਤ ਜੋ ਦੇਵਤਿਆਂ ਨੇ ਪੀਤਾ ਸੀ, ਜੋ ਅਿਮ੍ਰਤ ਪੀਣ ਤੋਂ ਬਚ ਗਿਆ ਸੀ ਉਸ ਨੂੰ ਪੀਣ ਲਈ ਦੈਂਤ ਦੇਵਤਿਆਂ ਦੇ ਮਗਰ ਭੱਜ ਪਏ ਅਿਮ੍ਰਤ ਦਾ ਕੌਲ ਲੈਕੇ ਭੱਜੇ ਜਾਂਦੇ ਦੇਵਤਿਆਂ ਤੋਂ ਦਰਬਾਰ ਸਾਹਿਬ ਸਰੋਵਰ ਵਾਲੀ ਜਗ੍ਹਾ ਤੇ ਕੌਲੇ ਵਿੱਚੋਂ ਛਲਕ ਕੇ ਕੁਝ ਅਿਮ੍ਰਤ ਥੱਲੇ ਡਿਗ ਪਿਆ ਸੀ ਬਾਕੀ ਬਚਦਾ ਅਿਮ੍ਰਤ ਦੇਵਤਿਆਂ ਨੇ ਹਰੀਦਵਾਰ ਡੋਲ ਦਿੱਤਾ ਸੀ,
੩ - ਜਦੋਂ ਰਾਮਚੰਦਰ ਦੇ ਭਾਈ ਲਸ਼ਮਨ ਦੇ ਬੇਹੋਸ਼ ਹੋਣ ਤੇ ਹਨੂੰਮਾਨ ਪਹਾੜੀ ਚੁੱਕ ਕੇ ਲਿਆ ਰਿਹਾ ਸੀ ਉਡੇ ਜਾਂਦੇ ਹਨੂੰਮਾਨ ਤੋਂ ਕੁਝ ਪਹਾੜੀ ਦੀ ਮਿੱਟੀ ਹਰੀਮੰਦ੍ਰ ਸਾਹਿਬ ਵਾਲੇ ਅਸਥਾਨ ਤੇ ਡਿਗ ਪਈ ਸੀ, ਉਸ ਮਿੱਟੀ ਦੀ ਸ਼ਕਤੀ ਨਾਲ ਹੀ ਅੱਜ ਲੋਕਾਂ ਦੇ ਦੁੱਖ ਠੀਕ ਹੋ ਰਹੇ ਹਨ,
੪ - ਸੱਤਯੁਗ ਦੇ ਸਮੇਂ ਹਿੰਦੂ ਰਿਸ਼ੀਆਂ ਨੇ ਹਰੀਮੰਦ੍ਰ ਸਾਹਿਬ ਵਾਲੇ ਅਸਥਾਨ ਤੇ ਤਪੱਸਿਆ ਕੀਤੀ ਸੀ,
੫ - ਜਦੋਂ ਸਰੋਵਰ ਦੀ ਖੁਦਾਈ ਤੇ ਹਰੀਮੰਦ੍ਰ ਸਾਹਿਬ ਦੀ ਉਸਾਰੀ ਹੋ ਰਹੀ ਸੀ ਵਿਸ਼ਨੂ (ਹਿੰਦੂਆਂ ਦਾ ਦੇਵਤਾ) ਨੇ ਸਿਰ ਤੇ ਮਿੱਟੀ ਦੀ ਟੋਕਰੀ ਢੋਹ ਕੇ ਸੇਵਾ ਕੀਤੀ ਸੀ,
੬ - ਇੱਕ ਹੋਰ ਦਿਲਚਸਪ ਸਾਖੀ ਜੋ ਮਸਕੀਨ ਜੀ ਨੇ ਵੀ ਸੁਣਾਈ ਹੋਈ ਹੈ, ਜਦੋਂ ਸਰੋਵਰ ਦੀ ਖੁਦਾਈ ਹੋ ਰਹੀ ਸੀ ਥੱਲਿਉਂ ਇੱਕ ਮੱਟ ਨਿਕਲਿਆ ਜਦੋਂ ਉਸ ਮੱਟ ਦਾ ਢੱਕਣ ਚੁੱਕਿਆ ਤਾਂ ਵਿੱਚ ਇੱਕ ਜੋਗੀ ਦੀ ਸਮਾਧੀ ਲੱਗੀ ਹੋਈ ਸੀ ਗੁਰੂ ਸਾਹਿਬ ਨੇ ਸਿੱਖਾਂ ਨੂੰ ਆਖਿਆ ਕਿ ਇਸ ਦੀ ਚੰਗੀ ਤਰਾ ਮਾਲ਼ਸ਼ ਕਰੋ ਮਾਲ਼ਸ਼ ਕਰਦਿਆਂ ਜਦੋਂ ਉਸ ਜੋਗੀ ਦੀ ਸਮਾਧੀ ਖੁੱਲ੍ਹੀ ਤਾਂ ਉਸ ਨੇ ਪੁਛਿਆ ਕਿ ਇਹ ਕਿਹੜਾ ਯੁਗ ਚੱਲ ਰਿਹਾ ਹੈ, ਗੁਰੂ ਜੀ ਨੇ ਦਸਿਆ ਕਿ ਇਹ ਕਲ਼ਯੁਗ ਹੈ ਉਸ ਜੋਗੀ ਨੇ ਕਿਹਾ ਮੈ ਇਸ ਮੱਟ ਵਿੱਚ ਸੱਤਯੁਗ ਦੀ ਸਮਾਧੀ ਲਾਈ ਹੋਈ ਹੈ, ਉਸ ਜੋਗੀ ਦਾ ਨਾਮ ਸੰਤੋਖਾ ਜੋਗੀ ਸੀ ਜੋ ਬਾਦ ਵਿੱਚ ਭਾਈ ਸੰਤੋਖਾ ਬਣਿਆ,
ਇਹ ਕਹਾਣੀਆਂ ਸਿੱਖ ਸਟੇਜਾਂ ਤੋਂ ਸੁਣਾਈਆਂ ਜਾ ਚੁੱਕੀਆਂ ਹਨ ਤੇ ਸੁਣਾਈਆਂ ਜਾ ਰਹੀਆਂ ਹਨ ਅਤੇ ਡੇਰੇਦਾਰਾਂ ਦੀਆਂ ਬੁੱਕਾਂ ਵਿੱਚ ਲਿਖੀਆਂ ਪਈਆਂ ਹਨ,
ਇੱਥੋ ਇਹ ਸਿੱਧ ਹੁੰਦਾ ਹੈ ਕਿ ਜੋ ਅੱਜ ਅੰਮ੍ਰਿਤਸਰ ਵਿੱਚ ਪੁਜਾਰੀਆਂ ਦਾ ਧੰਦਾ ਚੱਲ ਰਿਹਾ ਹੈ ਇਹ ਛੇਵੇਂ ਪਾਤਸ਼ਾਹ ਜੀ ਵੱਲੋਂ ਅੰਮ੍ਰਿਤਸਰ ਛੱਡ ਜਾਣ ਤੋਂ ਬਾਦ ਹੀ ਸ਼ੁਰੂ ਹੋਇਆਂ ਹੋਵੇਗਾ,
ਇਹ ਧੰਦਾ ਫੈਲਾਉਣ ਵਿੱਚ ਸਮੇਂ ਦੇ ਹਾਕਮਾਂ ਦਾ ਪੂਰਾ ਹੱਥ ਰਿਹਾ ਹੈ, ਇਸ ਨਾਲ ਪੁਜਾਰੀ ਤੇ ਹਾਕਮ ਦੇ ਦੋ ਕੰਮ ਸਵਰਦੇ ਹਨ
ਇੱਕ ਲੋਕਾਂ ਨੂੰ ਸ਼ਰਧਾ ਤੇ ਪੂਜਾ ਦੇ ਚੱਕਰਾਂ ਵਿੱਚ ਪਾਕੇ ਲੋਕਾਂ ਦੇ ਅੰਦਰੋਂ ਸਵੈਸਨਮਾਨ ਖਤਮ ਕਰਨਾ ਤਾਂ ਕਿ ਲੋਕ ਗਿਆਨ ਵਾਲੇ ਪਾਸੇ ਨਾ ਤੁਰ ਪੈਣ ਅਤੇ ਬਗ਼ਾਵਤ ਦੇ ਰਾਹ ਨਾ ਤੁਰ ਪੈਣ,
ਦੂਜਾ ਲੋਕਾਂ ਨੂੰ ਇੱਕੋ ਖੁੰਢ ਨਾਲ ਬੰਨਕੇ ਰੱਸਾ ਪੁਜਾਰੀਆਂ ਨੇ ਆਪਣੇ ਹੱਥ ਰੱਖਣਾ, ਪੁਜਾਰੀਆਂ ਦਾ ਰੱਸਾ ਹਾਕਮਾਂ ਨੇ ਆਪਣੇ ਹੱਥ ਰੱਖਣਾ ਤਾਂ ਕੇ ਲੋਕਾਂ ਨੂੰ ਜਦੋਂ ਜੀਅ ਚਾਹਵੇ ਜਿਧਰਨੂੰ ਜੀਅ ਚਾਹਵੇ ਮੋੜ ਲਿਆ ਜਾਵੇ,
ਅਖੀਰ ਵਿੱਚ ਇਹੀ ਕਹਾਂਗਾ ਕਿ ਹਰੀਮੰਦਰ ਅਤੇ ਸਰੋਵਰ ਨਾ ਸਿੱਖਾਂ ਦਾ ਮੱਕਾ ਹੈ ਨਾ ਤੀਰਥ ਅਸਥਾਨ ਹੈ, ਹਰੀਮੰਦਰ ਸਿਰਫ਼ ਪੁਜਾਰੀਆਂ ਦਾ ਅੱਡਾ ਹੈ,