Posted for Gyani Jarnail Singh Arshi
ਵਿਵਾਦ ਕਾਹਦਾ ਜਦ ਦਸਮ ਗ੍ਰੰਥ ਨਾਮ ਤੋਂ ਕਿਸੇ ਗ੍ਰੰਥ ਦਾ ਵਜੂਦ ਹੀ ਨਹੀਂ ਹੈ - *ਅਤਿੰਦਰ ਪਾਲ ਸਿੰਘ ਖ਼ਾਲਸਤਾਨੀ, ਸਾਬਕਾ ਐਮ. ਪੀ. ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਇੰਟਰਨੈਸ਼ਨਲ
ਮੈਂ ਅਖੌਤੀ ਦਸਮ ਗ੍ਰੰਥ(?) ਬਾਰੇ ਓਦੋਂ ਨੋਟਿਸ ਲਿਆ ਜਦੋਂ ਅੱਜ ਤੋਂ ਸੱਤ ਕੁ ਸਾਲ ਪਹਿਲਾਂ ਇਸ ਤੇ ਨੋਟਾਂ ਦਾ ਖੁੱਲ੍ਹਾਂ ਗੱਫਾ ਵੰਡ ਕੇ ਦਿੱਲੀ ਪਤੀ ਡੇਰਾ ਮਹੰਤ ਵਿਰਸਾ ਸਿੰਘ ਨੇ ਕੰਮ ਕਰਾਉਣਾ ਅਰੰਭਿਆਂ। ਮੈਂ ਉਨ੍ਹਾਂ ਦਿਨਾਂ ਵਿਚ ਆਪਣਾਂ ਇਕ ਪ੍ਰੋਜੈਕਟ ਕਰ ਰਿਹਾ ਸੀ। ਮੇਰੇ ਪ੍ਰੋਜੈਕਟ ਦਾ ਸਾਰ ਇਹ ਸੀ ਕਿ ਗੁਰ ਪੰਥ ਖ਼ਾਲਸੇ ਦੀ ਬਾਕੀ ਬਚੀ ਸਮੁੱਚੀ ਵਿਰਾਸਤ ਨੂੰ ਡਿਜ਼ੀਟਲ ਕੈਮਰੇ ਰਾਹੀਂ ਪਿੰਡ ਪਿੰਡ ਫਿਰ ਕੇ ਇਕੱਠਾ ਕੀਤਾ ਜਾਵੇ ਅਤੇ ਕੰਪਯੂਟਰਾਈਜ਼ ਕਰ ਸੰਭਾਲ ਲਿਆ ਜਾਵੇ। ਇਸ ਵਿਚ ਸਿੱਖ ਆਰਕਿਟੈਕਟ, ਬਿਲਡਿੰਗ, ਗੁਰ ਨਿਸ਼ਾਨੀਆਂ, ਵਸਤਰ-ਸ਼ਸ਼ਤਰ, ਯਾਦਾਂ-ਚਿਨ੍ਹ, ਲਿਖਤਾਂ, ਹੁਕਮਨਾਮੇ, ਪੇਂਟਿੰਗ, ਕੰਧ ਚਿਤਰ, ਮੀਨਾਕਾਰੀ-ਪੱਚੀਕਾਰੀ ਆਦਿ ਆਦਿ ਦੇ ਨਾਲ ਹੀ ਨਾਲ ਗੁਰ ਲਿਖਤਾਂ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੀੜਾਂ, ਅਖੌਤੀ ਦਸਮ ਗ੍ਰੰਥ ਕਹੀ ਜਾਂਦੀ ਬਾਣੀ ਦੀਆਂ ਬੀੜਾਂ ਅਤੇ ਹੋਰ ਬਹੁਤ ਸਾਰੀਆਂ ਲਿਖਤਾਂ ਦੀ ਸੰਭਾਲ ਕਰਨਾਂ ਸ਼ਾਮਲ ਸੀ। ਜਿਹੜੀ ਕਿ ਮੈਂ ਆਪਣੀ ਪਤਨੀ ਕਮਲਜੀਤ ਕੌਰ ਅਤੇ ਦੋਵੇਂ ਬੇਟੀਆਂ ਗੁਰਾਂਜਲ ਕੌਰ-ਰਾਕਿੰਦ ਕੌਰ ਦੇ ਸਹਿਯੋਗ ਨਾਲ ਕੀਤੀ ਹੈ । ਮੈਂ ਵਿਸ਼ੇਸ਼ ਤੌਰ ਤੇ ਫਿਰ ਅਖੌਤੀ ਦਸਮ ਗ੍ਰੰਥ ਕਹੇ ਜਾਂਦੇ ਗ੍ਰੰਥਾਂ ਨੂੰ ਵੀ ਆਪਣੇ ਕੈਮਰੇ ਵਿਚ ਕੈਦ ਕਰਨਾਂ ਸ਼ੁਰੂ ਕੀਤਾ। ਮੇਰੇ ਪਾਸ ਅਜਿਹਾ ਬਹੁਤ ਸਾਰਾ ਖਜਾਨਾ ਹੈ ਜਿਸ ਦੇ ਅਧਾਰ ਤੇ ਇਹ ਗੱਲ ਸਾਬਤ ਕੀਤੀ ਜਾ ਸਕਦੀ ਹੈ ਕਿ ਤਥਾ ਕਥਿਤ ਦਸਮ ਗ੍ਰੰਥ ਨਾਮ ਦਾ ਕਦੇ ਵੀ ਕੋਈ ਗ੍ਰੰਥ ਪੰਥ ਵਿਚ ਰਿਹਾ ਹੀ ਨਹੀਂ ਹੈ। ਇਸ ਲਈ ਮੈਂ ਆਪਣੇ ਇਸ ਲੇਖ ਵਿਚ ਸਾਰੀਆਂ ਬੀੜਾਂ ਦਾ ਜਿਕਰ ਨਾਹ ਕਰਦੇ ਹੋਏ ਉਨ੍ਹਾਂ ਹੀ ਬੀੜਾਂ ਦਾ ਜਿਕਰ ਕਰਨਾਂ ਉਚਿਤ ਸਮਝਦਾ ਹਾਂ ਜਿਨ੍ਹਾਂ ਸੰਸਥਾਵਾਂ ਨੇ ਦਿਆਲਪੁਰੇ ਵਾਲੇ ਮਨਘੜਤ ਸਥਾਨ ਤੇ ਇਸੇ ਵਰ੍ਹੇ ਦੇ ਅਰੰਭ ਵਿਚ 'ਚਤਰ ਸਿੰਘ-ਜੀਵਨ ਸਿੰਘ ਪ੍ਰਕਾਸ਼ਨ ਸਮੂਹ' ਵਲੋਂ ਸਥਾਪਤ ਝੂਠ ਦਾ ਮੁੜ ਬੀਜ ਬੀਜਿਆਂ ਹੈ।
ਦਮਦਮੀ ਟਕਸਾਲ ਪਾਸ ਤਾਂ ਕੋਈ ਵੀ ਹੱਥ ਲਿਖਤ ਪੁਰਾਤਨ ਤਥਾ ਕਥਿਤ ਦਸਮ ਗ੍ਰੰਥ ਰੂਪੀ ਪੁਸਤਕ ਦੀ ਕੋਈ ਵੀ ਸੰਪਾਦਿਤ ਕਿਤਾਬ ਹੈ ਹੀ ਨਹੀਂ ਹੈ। ਹੁਣੇ ਜਿਹੇ ਇਕ ਸਰਕਾਰੀ ਕੈਟ ਰਾਹੀਂ ਵਿਦਿਆਰਥੀਆਂ ਦੇ ਨਾਮ ਤੇ ਇਕ ਨਵੇਂ ਖੜੇ ਕੀਤੇ ਗਏ ਦਮਦਮੀ ਟਕਸਾਲ ਦੇ ਧੜੇ ਨੇ ਆਪਣੀ 'ਕੈਟ ਜ਼ਮੀਰ' ਦੀ 'ਕੈਟ ਵਾਣੀ' ਰਾਹੀਂ ਅਖੌਤੀ ਦਸਮ ਗ੍ਰੰਥ ਨੂੰ ਸ਼ਹੀਦ ਭਾਈ ਮਨੀ ਸਿੰਘ ਨਾਲ ਜੋੜ ਕੇ ਆਪਣੇ ਆਪ ਨੂੰ ਝੂਠ ਦਾ ਦੀ ਪੰਡ ਸਾਬਤ ਕੀਤਾ ਹੈ। ਇਸ ਦੇ ਸਾਰੇ ਹੀ ਧੜੇ ਬੇਥਵ੍ਹੀਆਂ ਛੱਡ ਰਹੇ ਹਨ। ਮੈਂ ਇਨ੍ਹਾਂ ਨੂੰ ਚੈਲੰਜ ਕਰਦਾ ਹਾਂ ਕਿ ਜਿਹੜੀਆਂ ਗੱਲਾਂ ਇਹ ਭਾਈ ਮਨੀ ਸਿੰਘ, ਬਾਬਾ ਦੀਪ ਸਿੰਘ ਦਾ ਨਾਮ ਲੈ ਕੇ ਦਾਅਵੇਦਾਰੀਆਂ ਕਰ ਰਹੇ ਹਨ ੳਨ੍ਹਾਂ ਅਖੌਤੀ ਦਸਮ ਗ੍ਰੰਥ ਰੂਪੀ ਪੁਸਤਕ ਦੇ ਖਰੜਿਆਂ ਨੂੰ ਸਾਹਮਣੇ ਲਿਆਉਣ। ਇਹ ਗੱਲ ਉਨ੍ਹਾਂ ਸਾਰੀਆਂ ਹੀ ਟਕਸਾਲਾਂ ਲਈ ਦਾਸ ਲਿੱਖ ਰਿਹਾ ਹੈ ਜਿਹੜੀਆਂ ਅਖੌਤੀ ਦਸਮ ਗ੍ਰੰਥ ਰੂਪੀ ਪੁਸਤਕ ਦਾ ਕੋਈ ਵੀ ਵਜੂਦ ਨਾਹ ਹੋਣ ਦੇ ਬਾਵਜੂਦ ਇਸ ਨਾਮ ਤਥਾ ਕਥਿਤ 'ਦਸਮ ਗ੍ਰੰਥ' ਦਾ ਬੀਜ ਬੀਜਦੀਆਂ ਤੇ ਹਿਮਾਇਤ ਕਰਦੀਆਂ ਹਨ। ਨਹੀਂ ਤਾਂ ਚੁੱਪਚਾਪ ਹਾਸ਼ੀਏ ਤੋਂ ਬਾਹਰ ਹੋ ਜਾਣ ਤੇ ਆਪਣੀ ਪਤਿ ਨੂੰ ਸੰਭਾਲਣ। ਜਿਹੜੀ ਕਿ ਪਹਿਲਾਂ ਹੀ ਇਨ੍ਹਾਂ ਦੇ ਆਗੂਆਂ ਨੇ ਜੂਨ 84 ਤੋਂ ਬਾਦ ਲੀਰੋ-ਲੀਰ ਕਰ ਲਈ ਹੈ।
ਨਿਹੰਗ ਮੁਖੀ ਸੰਤਾਂ ਸਿੰਘ ਜੀ ਦੇ ਧੜੇ ਪਾਸ ਇਕ ਪੁਰਾਤਨ ਬੀੜ ਹੈ। ਪਰ ਇਸ ਬੀੜ ਨੂੰ ਵੀ ਇਹ ਲੋਕ 'ਤਥਾ ਕਥਿਤ ਦਸਮ ਗ੍ਰੰਥ' ਨਹੀਂ ਸਾਬਤ ਕਰ ਸਕਦੇ। ਕਿਉਂ ਕੀ ਇਸ ਦੇ ਅਰੰਭ ਵਿਚ ਵੀ ਕਿਤੇ ਵੀ ਇਸ ਵਿਸ਼ਾਲ ਕਾਏ ਪੁਸਤਕ ਦਾ ਨਾਮ ਕਰਨ ਨਹੀਂ ਕੀਤਾ ਗਿਆ ਹੈ। ਹਾਂ ਅਰੰਭ ਵਿਚ ਕੁਝ ਪੱਤਰੇ ਕੁਲ ਮਿਲਾ ਕੇ ਅੱਠ ਖਾਲੀ ਹਨ। ਹੁਣ ਉਹ ਇਸ ਤੇ ਆਪਣੀ ਗੱਲ ਪੁਗਾਉਣ ਲਈ ਕੁਝ ਲਿਖ ਲੈਣ ਤਾਂ ਪਤਾ ਨਹੀਂ। ਪਰ ਜੋ ਹੁਣ ਇਹ ਲਿਖਣਗੇ ਉਹ ਬਾਕੀ ਸਭ ਪੁਰਾਤਨਤਾ ਨੂੰ ਵੀ ਨਸ਼ਟ ਤੇ ਭ੍ਰਿਸ਼ਟ ਕਰ ਜਾਏਗਾ। ਇਸ ਦੇ ਤਤਕਰੇ ਵਿਚ 'ਬਚਿਤ੍ਰ ਨਾਟਕ ਗ੍ਰੰਥ' ਦਾ ਜਿਕਰ ਹੈ। ਤਥਾ ਕਥਿਤ ਦਸਮ ਗ੍ਰੰਥ ਦਾ ਨਹੀਂ। ਇਸ ਲਈ ਇਸ 'ਦਸਮ ਗ੍ਰੰਥ' ਨਾਮਕਰਨ ਕਰ ਕੇ ਇਹ ਲੋਕ ਵੀ ਜਿਹੜੀ ਪੁਸਤਕ ਦਾ ਪਰਚਾਰ ਕਰਦੇ ਹਨ ਅਸਲ ਵਿਚ ਉਹ ਬੇ ਨਾਮੀ ਪੁਸਤਕ ਹੈ। ਉਸ ਦੀ ਸੰਪਾਦਨਾਂ ਕਿਸ ਨੇ ਕੀਤੀ ਦਾ ਵੀ ਕੋਈ ਜਿਕਰ ਨਹੀਂ। ਉਸ ਵਿਚ ਅਜਿਹਾ ਵੀ ਕੋਈ ਹਵਾਲਾ ਨਹੀਂ ਕਿ ਉਹ ਕਿਵੇਂ ਅਤੇ ਕਿਸ ਰਾਹੀਂ ਇਨ੍ਹਾਂ ਦੇ ਜਥੇ ਪਾਸ ਆਈ ਅਤੇ ਅਸਲ ਵਿਚ ਕਿਸ ਨੇ ਉਸ ਦਾ ਕਿਸ ਪੁਸਤਕ ਤੋਂ ਉਤਾਰਾ ਕੀਤਾ। ਕਿਉਂ ਕੀ ਅਗਰ ਇਹ ਮੂਲ ਲਿਖਾਰੀ ਦੀ ਪੁਸਤਕ ਹੁੰਦੀ, ਜਾਂ ਸੰਪਾਦਨਾ ਹੁੰਦੀ ਤਾਂ ਇਸ ਦੇ ਅਰੰਭ ਜਾਂ ਅੰਤ ਵਿਚ ਉਸ ਵਕਤ ਦੀ ਪਰੰਪਰਾ ਮੁਤਾਬਕ ਇਸ ਦਾ ਸਨਿਮਰ ਜ਼ਿਕਰ ਹੁੰਦਾ। ਅਜਿਹਾ ਵੀ ਕੋਈ ਜਿਕਰ ਇਸ ਵਿਚ ਨਹੀਂ ਹੈ। ਇਸ ਲਈ ਅਜਿਹਾ ਕੋਈ ਅਧਾਰ ਨਹੀਂ ਹੈ ਕਿ ਇਸ ਨੂੰ ਪਰਮਾਣਿਤ ਕਿਤਾਬ ਦਾ ਦਰਜਾ ਦਿੱਤਾ ਜਾ ਸਕੇ।
ਇਹੋ ਹੀ ਗੱਲ ਹਜ਼ੂਰ ਸਾਹਿਬ ਅਤੇ ਤਖਤ ਸ੍ਰੀ ਪਟਨਾ ਸਾਹਿਬ ਵਿਖੇ ਪਈਆਂ ਪੁਰਾਤਨ ਹੱਥ ਲਿਖਤ ਦਸਮ (?) ਗ੍ਰੰਥ ਰੂਪੀ ਪ੍ਰਚਾਰੇ ਜਾਂਦੇ ਗ੍ਰੰਥਾਂ ਦਾ ਹੈ। ਇਨ੍ਹਾਂ ਦੇ ਵੀ ਤਤਕਰੇ ਵਿਚ 'ਬਚਿਤ੍ਰ ਨਾਟਕ ਗ੍ਰੰਥ' ਦਾ ਨਾਮਕਰਨ ਹੈ। ਦਸਮ ਗ੍ਰੰਥ ਦਾ ਨਹੀਂ। ਇਨ੍ਹਾਂ ਤਿੰਨਾਂ ਹੀ ਮੂਲ ਸ੍ਰੋਤਾਂ ਵਿਚ ਕਿਸੇ ਇਕ ਗ੍ਰੰਥ ਤੇ ਵੀ ''ਗੁਰੂ ਗੋਬਿੰਦ ਸਿੰਘ ਜੀ'' ਦੇ ਨਿਸ਼ਾਨ ਨਹੀਂ ਹਨ। ਗੋਰ ਤਲਬ ਗੱਲ ਇਹ ਹੈ ਕਿ ਇਨ੍ਹਾਂ ਤਿੰਨਾਂ ਹੀ ਗ੍ਰੰਥਾਂ ਵਿਚੋਂ ਕਿਸੇ ਵੀ ਇਕ ਗ੍ਰੰਥ ਤੇ ਇਹ ਵੀ ਕਿਸੇ ਵੀ ਪੰਨੇ ਤੇ ਨਹੀਂ ਲਿਖਿਆ ਮਿਲਦਾ ਕਿ ਇਹ 'ਦਸਮ ਗ੍ਰੰਥ' ਹੈ ਜਾਂ ਇਹ ਦਸਮ ਗੁਰੂ ਸਾਹਿਬ ਦੀ ਹੀ ਬਾਣੀ ਹੈ। ਮੇਰੇ ਇਨ੍ਹਾਂ ਦਾਅਵਿਆਂ ਨੂੰ ਇਹ ਲੋਗ ਗਲਤ ਸਾਬਤ ਕਰਨ ਹਿਤ ਸ੍ਰੀ ਅਕਾਲ ਤਖਤ ਸਾਹਿਬ ਤੇ ਲਿਆ ਕੇ ਇਨ੍ਹਾਂ ਤਿੰਨਾਂ ਦੇ ਹੀ ਪੰਥ ਖ਼ਾਲਸੇ ਨੂੰ ਖੁਲੇ ਦਰਸਨ ਕਰਾਉਣ ਹਿਤ ਪੇਸ਼ ਕਰਨ ਅਤੇ ਇਕ ਕਮੇਟੀ ਨੂੰ ਅਧਿਐਨ ਕਰਨ ਦੀ ਇਜਾਜ਼ਤ ਦੇਣੇ ਜਾਂ ਆਪਣੇ ਦਾਵੇ ਸਹੀ ਸਾਬਤ ਕਰਨ ਨਹੀਂ ਤਾਂ ਆਪਣੀ ਬੇਥਵ੍ਹੀ ਗੱਲ ਅਤੇ ਜਿਦ ਨੂੰ ਪੁਗਾਉਣਾ ਬੰਦ ਕਰ ਦੇਣ।
ਜਿਸ ਦਿੱਲੀ ਪਤੀ ਵਿਰਸਾ ਸਿੰਘ ਸਾਧੜੇ ਨੇ, ਦਿੱਲੀ ਦਰਬਾਰ ਆਰ.ਐਸ.ਐਸ. ਦੇ ਫੰਡ ਨਾਲ ਇਸ ਵਿਵਾਦ ਨੂੰ ਮੁੜ ਤੋਂ ਜਨਮ ਦਿੱਤਾ ਉਸ ਪਾਸ ਵੀ ਅਖੌਤੀ ਦਸਮ ਗ੍ਰੰਥ ਦੀ ਕੋਈ ਵੀ ਮੂਲ ਸ੍ਰੋਤ ਰੂਪੀ ਅਸਲ ਅਤੇ ਨਿਰੋਲ ਗ੍ਰੰਥ ਦੀ ਕਾਪੀ ਨਹੀਂ ਹੈ। ਇਹ ਵੀ ਨਿਰਾ ਝੂਠ ਦੇ ਹੀ ਪਕਵਾਨ ਰਿਣ ਰਿਹਾ ਹੈ।
ਹੈਰਾਨੀ ਵਾਲੀ ਨਹੀਂ ਸਗੋਂ ਦੁੱਖਦਾਈ ਗੱਲ ਇਹ ਹੈ ਕਿ ਜਿਸ ਸਪੋਕਸਮੈਨ ਅਤੇ ਫਰੀਦਾਬਾਦੀਏ ਸੰਗਠਨਾਂ ਨੇ ਇਸ ਵਿਵਾਦ ਨੂੰ ਭਖਾਈ ਰੱਖਣ ਲਈ 'ਠੇਕਾ' ਲਿਆ ਹੋਇਆ ਹੈ ਉਨ੍ਹਾਂ ਨੇ ਕਦੇ ਵੀ ਇਤਨੀ ਗੰਭੀਰਤਾ ਨਾਲ ਅਧਿਐਨ ਕਰਨ ਅਤੇ ਕਰਾਉਣ ਨੂੰ ਜਾਣ ਬੁੱਝ ਕੇ ਪਹਿਲ ਨਹੀਂ ਦਿੱਤੀ। ਉਨ੍ਹਾਂ ਨੇ ਇਸ ਨੂੰ ਗੁਰੂ ਗ੍ਰੰਥ ਸਾਹਿਬ ਵਰਸਿਸ ਸਮ ਗ੍ਰੰਥ ਬਣਾ ਕੇ ਪੇਸ਼ ਕਰਨ ਵਿਚ ਹੀ ਆਪਣਾ ਫਾਇਦਾ ਸਮਝਿਆ।ਜੇ ਇਹ ਖੋਜ ਕਰਵਾ ਕੇ ਇਸ ਕਿਤਾਬ ਦਾ ਇਹ ਅਖੌਤੀ ਦਸਮ ਗ੍ਰੰਥ ਵਾਲਾ ਸੱਚ ਸਾਹਮਣੇ ਲਿਆ ਦਿੰਦੇ ਤਾਂ ਫਿਰ ਇਨ੍ਹਾਂ ਦੇ ਸਵਾਰਥ ਕਿਵੈ ਪੂਰੇ ਹੁੰਦੇ ? ਦਰਅਸਲ ਖੋਜ ਕੀਤਿਆਂ ਤਾਂ ਇਸ ਦਾ ਸੱਚ ਉਘੜ ਆਉਂਦਾ ਹੈ ਤੇ ਮੁੱਦਾ ਖਤਮ ਹੋ ਜਾਂਦਾ ਹੈ। ਫਿਰ ਇਨ੍ਹਾਂ ਦੇ 'ਠੇਕੇ' ਦੀ ਆਮਦਨ ਅਤੇ ਸੇਲ ਖਤਮ ਹੋ ਜਾਂਦੀ ਹੈ। ਇਹੋ ਹੀ ਵਜ੍ਹਾ ਹੈ ਕਿ ਤਿੰਨ ਸਾਲ ਪਹਿਲਾਂ ਤੋਂ ਮੈਂ ਇਹ ਸਭ ਲਿਖਤ ਬਧ ਕਰਕੇ ਛਪਵਾਉਣ ਹਿਤ ਸਪੋਕਸਮੈਨ ਮੰਥਲੀ, ਉਪਰੰਤ ਡੇਲੀ ਨੂੰ ਭੇਜਿਆ, ਫਿਰ ਸੰਪਾਦਕ ਨੂੰ ਜਾਤੀ ਤੋਰ ਤੇ ਮਿਲਿਆ ਤੇ ਉਸ ਤੋਂ ਬਾਅਦ ਮੈਂ ਆਪਣੇ ਉਪਰੋਕਤ ਲਿਖਤ ਫੈਸਲੇ ਤੇ ਪਹੁੰਚ ਗਿਆ ਕਿ ਇਨ੍ਹਾਂ ਦਾ ਉਦੇਸ਼ ਮਸਲਾ ਭੜਕਾਉਣਾ ਹੈ, ਹੱਲ ਕਰਨਾਂ ਨਹੀਂ। ਮੈਂ ਫ਼ਰੀਦਾਬਾਦ ਸ. ਉਪਕਾਰ ਸਿੰਘ ਨੂੰ ਵੀ ਦੋ ਵਾਰ ਟੈਲੀਫੂਨ ਤੇ ਇਹ ਸਭ ਦੱਸਿਆ ਪਰ ਉਨ੍ਹਾਂ ਇਸ ਵਿਚ ਕੋਈ ਦਿਲਚਸਪੀ ਨਹੀਂ ਦਿਖਾਈ।
ਪੁਰਾਤਨ ਮੰਨੇ ਜਾਂਦੇ ਗ੍ਰੰਥਾਂ ਵਿਚੋਂ ਇਕ ਗ੍ਰੰਥ ਹੋਤੀ ਮਰਦਾਨ ਵਾਲਾ ਵੀ ਹੈ। ਇਸ ਦੇ ਅੱਗੋਂ ਸਭ ਤੋਂ ਜਿਆਦਾ ਉਤਾਰੇ ਹੋਏ ਹਨ। ਅਤੇ ਪੰਥ ਵਿਚ ਜਿਆਦਾ ਤਰ ਇਸੇ ਹੋਤੀ ਮਰਦਾਨ ਵਾਲੇ ਗ੍ਰੰਥ ਦੇ ਹੀ ਉਤਾਰਿਆ ਨੂੰ ਅਸਲ (ਅਖੌਤੀ) ਦਸਮ ਗ੍ਰੰਥ ਮੰਨਿਆਂ ਜਾਂਦਾ ਹੈ। ਜਿਹੜਾ ਮੋਤੀ ਬਾਗ ਵਾਲਾ ਅਤੇ ਸੰਗਰੂਰ ਵਾਲਾ ਤਥਾ ਕਥਿਤ ਗ੍ਰੰਥ ਹੈ ਉਹ ਵੀ ਇਸੇ ਦਾ ਹੀ ਉਤਾਰਾ ਹੈ। ਉਹ ਕੋਈ ਮੂਲ ਗ੍ਰੰਥ ਦੀ ਆਪਣੀ ਵੱਖਰੀ ਮੌਲਿਕਤਾ ਨਹੀਂ ਰੱਖਦੇ। ਇਸ ਗ੍ਰੰਥ ਦੇ ਵੀ ਅਰੰਭ ਵਿਚ ਕੋਈ ਨਾਮ ਕਰਨ ਨਹੀਂ ਹੈ। ਕਿਤੇ ਵੀ ਕਿਸੇ ਵੀ ਪੱਤਰੇ ਤੇ ਅਤੇ ਇਸ ਦੇ ਤਤਕਰੇ ਵਿਚ ਕਿਤੇ ਵੀ 2ਦਸਮ ਗ੍ਰੰਥ2 ਲਿਖਿਆਂ ਨਹੀਂ ਮਿਲਦਾ ਹੈ। ਨਾ ਹੀ ਕਿਤੇ ਇਹ ਪਰਮਾਣਿਤ ਕਰਨ ਦੀ ਹੀ ਕੋਸ਼ਿਸ਼ ਇਸ ਗ੍ਰੰਥ ਵਿਚ ਕਿਤੇ ਵੀ ਕੀਤੀ ਗਈ ਹੈ ਕਿ ਇਸ ਵਿਚ ਦਸਵੇਂ ਗੁਰੂ ਸਾਹਿਬਾਨ ਦੀ ਹੀ ਕੇਵਲ ਰਚਨਾ ਹੈ। ਇੰਜ ਦੀ ਕੋਈ ਵੀ ਇਬਾਰਤ ਨਹੀਂ ਲਿਖੀ ਹੈ। ਇਹ ਗ੍ਰੰਥ ਹੋਤੀ ਮਰਦਾਨ ਵਾਲੀ ਸੰਤ ਸੰਪ੍ਰਦਾ ਪਾਸ ਇਹ ਗ੍ਰੰਥ ਕਿਦਾਂ ਆਇਆ ਇਹ ਤਾਂ ਪਤਾ ਹੈ ਪਰ ਕਿੱਥੋਂ ਆਇਆ ਤੇ ਕਿਹੜੇ ਅਸਲ ਗ੍ਰੰਥ ਤੋਂ ਇਸ ਦਾ ਅੱਗੇ ਉਤਾਰਾ ਕੀਤਾ ਗਿਆ ਹੈ ਇਸ ਦੀ ਕੋਈ ਜਾਣਕਾਰੀ ਨਹੀਂ ਹੈ। ਇਹ ਸੰਸਥਾ ਕੋਈ ਗੁਰੂ ਵਰੋਸਾਈ ਸੰਸਥਾ ਨਹੀਂ ਹੈ। ਇਸ ਨੇ ਅੰਗਰੇਜ਼ ਸਾਮਰਾਜ ਵੇਲੇ ਆਪਣੀ ਹੋਂਦ ਦਾ ਪ੍ਰਗਟਾਵਾਂ ਕੀਤਾ ਸੀ। ਇਸ ਲਈ ਇਹ ਗ੍ਰੰਥ ਇਨ੍ਹਾਂ ਪਾਸ ਅੰਗਰੇਜ਼ ਸਾਮਰਾਜ ਦੇ ਸਮੇਂ ਕਾਲ ਵਿਚ ਹੀ ਆਇਆ ਹੈ।ਇਸ ਲਈ ਇਸ ਗ੍ਰੰਥ ਦੀ ਪ੍ਰਮਾਣਿਕਤਾ ਵੀ ਸ਼ੱਕੀ ਹੀ ਹੈ। ਕਿਉਂ ਕੀ ਗੁਰੂ ਕਾਲ ਜਾਂ ਯਕਦਮ ਬਾਦ ਇਸ ਦੀ ਕੋਈ ਹੋਂਦ ਮੌਜੂਦ ਨਹੀਂ ਸੀ।
ਦਮਦਮੀ ਟਕਸਾਲ ਜਿਨ੍ਹਾਂ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜਿਕਰ ਕਰਦੀ ਹੈ ਅਤੇ ਆਪਣਾਂ ਮੁਖੀ ਅਤੇ ਆਰੰਭਕ ਸ੍ਰੋਤ ਦੱਸਦੀ ਹੈ। ਸ਼ਹੀਦ ਬਾਬਾ ਦੀਪ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਤਾਂ ਖੁਦ ਲਿਖੀ, ਜਿਹੜੀ ਕਿ ਹੁਣ ਨਾ ਹੀ ਦਮਦਮੀ ਟਕਸਾਲ ਪਾਸ ਅਤੇ ਨਾ ਹੀ ਪੰਥ ਪਾਸ ਹੈ। ਪਰ ਬਾਬਾ ਦੀਪ ਸਿੰਘ ਜੀ ਨੇ ਕਦੇ ਵੀ 'ਦਸਮ ਗ੍ਰੰਥ ਨਾਮੀ ਕੋਈ ਵੀ ਤਥਾ ਕਥਿਤ ਗ੍ਰੰਥ ਨਹੀਂ ਲਿਖਿਆ। ਨਾਹ ਹੀ ਅਜਿਹਾ ਦਮਦਮੇ ਟਕਸਾਲ ਆਪਣੇ ਖੁਦ ਦੇ ਲਿਖੇ ਇਤਿਹਾਸ ਵਿਚ ਖੁਦ ਆਪ ਕੋਈ ਗਵਾਹੀ ਭਰ ਸਕਦੀ ਹੈ। ਮੈਂ ਦਮਦਮੀ ਟਕਸਾਲ ਦੇ ਸਾਰੇ ਵਿਦਿਆਰਥੀਆਂ ਨੂੰ ਸਨਿਮਰ ਬੇਨਤੀ ਕਰਦਾ ਹਾਂ ਕਿ ਉਹ ਝੂਠ ਦੀਆਂ ਸਰਦਾਰੀਆਂ ਅਤੇ ਜੱਥੇਦਾਰੀਆਂ ਲੈਣ ਲਈ ਤਰਲੋਮੱਛੀ ਆਪੋ ਆਪਣੇ ਆਗੂਆਂ ਤੋਂ ਵਿਦਿਆਰਥੀ ਦੇ ਨਾਤੇ ਮੇਰੇ ਇਸ ਲੇਖ ਤੇ ਚਰਚਾ ਕਰਨ ਅਤੇ ਲਿਖਤ ਸਬੂਤ ਮੰਗਣ ਜਿਸ ਰਾਹੀਂ ਕਿ ਪੰਥਕ ਹਿਤ ਵਿਚ ਮੈਨੂੰ ਝੂਠਾ ਸਾਬਤ ਕੀਤਾ ਜਾ ਸਕੇ। ਉਨ੍ਹਾਂ ਦੇ ਸਾਹਣੇ ਆਪਣੇ ਧੜੇ ਦੀ ਸੱਚਾਈ ਆਪਣੇ ਆਪ ਆ ਜਾਵੇਗੀ।
ਪਟਨਾ ਸਾਹਿਬ ਅਤੇ ਹਜ਼ੂਰ ਸਾਹਿਬ ਤਖਤ ਸਾਹਿਬਾਨਾਂ ਤੇ ਵੀ ਪਈਆਂ ਅਖੌਤੀ ਦਸਮ ਗ੍ਰੰਥ ਪੁਸਤਕਾਂ ਆਪਣੇ ਆਪ ਵਿਚ ਮੂਲ ਸ੍ਰੋਤ ਨਹੀਂ ਹਨ। ਇਹ ਵੀ ਅੱਗੋਂ ਉਤਾਰੇ ਹੀ ਹਨ। ਪਟਨਾ ਸਾਹਿਬ ਵਾਲੀ ਤਥਾ ਕਥਿਤ ਪੁਸਤਕ (ਅਖੌਤੀ ਦਸਮ ਗ੍ਰੰਥ) ਦਾ ਮੈਂ ਅਧਿਐਨ ਕੀਤਾ ਹੈ। ਇਹ ਇਹ ਹੋਤੀ ਮਰਦਾਨ ਅਤੇ ਪੁਜਾਰੀਆਂ ਵਾਲੀ ਕਿਤਾਬ ਦੀ ਹੀ ਮਿਲੀ ਜੁਲੀ ਨਕਲ ਹੈ। ਇਹ ਅੱਗੋਂ ਨਕਲ ਤੋਂ ਵੀ ਨਕਲ ਦਾ ਉਤਾਰਾ ਹੈ। ਮੂਲ ਸ੍ਰੋਤ ਨਹੀਂ ਹੈ। ਜਦ ਮੂਲ ਸ੍ਰੋਤ ਹੀ ਨਹੀਂ ਹੈ ਤਾਂ ਫਿਰ ਨਕਲ ਨੂੰ ਅਸਲ ਮੰਨ ਕੇ ਕਿਵੇਂ ਕੁਝ ਸਾਬਤ ਕੀਤਾ ਜਾ ਸਕਦਾ ਹੈ। ਇਸ ਲਈ ਇਹ ਵੀ ਇਕ ਫਰੇਬ ਹੀ ਹੈ।ਜਿਸ ਰਾਹੀਂ ਕੋਈ ਵੀ ਪਰਮਾਣ ਇਸ ਦੇ 'ਦਸਮ ਗ੍ਰੰਥ' ਹੋਣ ਦਾ ਨਹੀਂ ਮਿਲਦਾ ਹੈ। ਨਾਹ ਹੀ ਇਸ ਦੇ ਵੀ ਕਿਸੇ ਪੱਤਰੇ ਤੇ ਇਸ ਗੱਲ ਦੀ ਪੁਸ਼ਟੀ ਹੀ ਕੀਤੀ ਗਈ ਹੈ। ਪਟੜੇ ਵਾਲੇ ਜਿਨ੍ਹਾਂ ਮਰਜ਼ੀ ਰੋਲਾ ਪਾਈ ਜਾਣ ਪਰ ਜੋ ਪੁਸਤਕ ਉਨ੍ਹਾਂ ਪਾਸ ਹੈ ਉਸ ਦੇ ਤਤਕਰੇ ਤੋ ਲੈ ਕੇ ਅੰਤਮ ਸਫ਼ੇ ਤਕ ਕਿਤੇ ਵੀ ਪੁਸਤਕ ਦਾ ਨਾਮਕਰਨ ਨਹੀਂ ਕੀਤਾ ਗਿਆ ਹੈ।
ਤਖ਼ਤ ਸ੍ਰੀ ਅਬਚਲ ਨਗਰ, ਹਜ਼ੂਰ ਸਾਹਿਬ ਵਾਲੀ ਵਾਲੀ ਅਖੌਤੀ ਦਸਮ ਗ੍ਰੰਥ ਦੀ ਪੁਸਤਕ ਨੂੰ ਵੀ ਮੈਂ ਦੇਖਿਆ ਹੈ। ਉਥੋਂ ਦੇ ਪੁਜਾਰੀਆਂ ਨੇ ਮੈਨੂੰ ਉਸ ਦਾ ਅਧਿਐਨ ਤਾਂ ਨਹੀਂ ਕਰਨ ਦਿੱਤਾ ਪਰ ਤਤਕਰਾ ਦੇਖਣ ਦਿੱਤਾ। ਉਸ ਪੁਸਤਕ ਦੇ ਜੋ ਉਥੇ ਤਥਾ ਕਥਿਤ ਦਸਮ ਗ੍ਰੰਥ ਦੀ ਬੀੜ ਦੇ ਤੋਰ ਤੇ ਪਾਲਕੀ ਵਿਚ ਸੁਸ਼ੋਭਿਤ ਕੀਤੀ ਜਾਂਦੀ ਹੈ ਦੇ ਅਰੰਭ ਵਿਚ ਕਿਤੇ ਵੀ ਦਸਮ ਗ੍ਰੰਥ ਨਹੀਂ ਲਿਖਿਆ ਹੈ। ਤਤਕਰਾ ਬਾਕੀ ਦੀਆਂ ਬੀੜਾਂ ਅਨੁਸਾਰ ਹੀ ਅਰੰਭ ਹੁੰਦਾ ਹੈ ਅਤੇ ਬਚਿਤ੍ਰ ਨਾਟਕ ਗ੍ਰੰਥ ਦੇ ਰੂਪ ਵਿਚ ਇਸ ਨੂੰ ਲਿਖਾਰੀ ਆਪਣੇ ਵਲੋਂ ਲਿਖਿਤ ਕਰਦਾ ਹੈ। ਜਿਸ ਦਾ ਅਰੰਭ ਵੀ ਸਭ ਬੀੜਾਂ ਵਾਂਗ 'ਜਾਪੁ' ਗੁਰ ਬਾਣੀ ਤੋਂ ਹੀ ਹੁੰਦਾ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਬਾਣੀ ਜਾਪੁ ਰਾਹੀਂ ਅਰੰਭਣ ਨਾਲ ਇਹ ਸਮੁੱਚੀ ਪੁਸਤਕ ਗੁਰਬਾਣੀ ਦਾ ਗ੍ਰੰਥ ਨਹੀਂ ਬਣ ਜਾਂਦੀ ਤੇ ਨਾਂ ਹੀ ਗੁਰਬਾਣੀ ਬਣ ਜਾਂਦੀ ਹੈ।
ਹਾਂ, ਇਕ ਨਵੀਂ ਗੱਲ ਮੈਂ ਇਨ੍ਹਾਂ ਸਮੂਹ ਸਾਧਾਂ ਨੂੰ ਜਰੂਰ ਦੱਸ ਦਿੰਦਾ ਹਾਂ। ਕਿਉਂ ਕੀ ਇਹ ਸਭ ਧੜੇ ਨੂੰ ਮੁੱਖ ਰੱਖ ਕੇ ਚਲਦੇ ਹਨ ਜਿਸ ਕਰਕੇ ਇਸ ਦਾ ਜਿਕਰ ਇਹ ਆਪੋ ਆਪਣੀ ਟਕਸਾਲ ਵਿਚ ਨਹੀਂ ਕਰਦੇ ਹਨ। ਬਾਬਾ ਦੀਪ ਸਿੰਘ ਜੀ ਨੇ ਜਦੋਂ ਦਮਦਮਾਂ ਸਾਹਿਬ ਤੋਂ ਸ੍ਰੀ ਹਰਿਮੰਦਰ ਸਾਹਿਬ ਵੱਲ ਨੂੰ ਕੂਚ ਕੀਤਾ ਤਾਂ ਕਿ ਉਹ ਦਮਦਮਾ ਸਾਹਿਬ ਦੇ ਸਥਾਨ ਨੂੰ ਪੂਰੀ ਤਰ੍ਹਾਂ ਖਾਲੀ ਕਰਕੇ ਚਲੇ ਗਏ ? ਜਾਂ ਇੱਥੇ ਕੋਈ ਆਪਣਾਂ ਜਾਨਸ਼ੀਨ ਬਣਾਂ ਕੇ ਗਏ ? ਅੱਗੇ ਲੇਖ ਪੜ੍ਹਨ ਤੋਂ ਪਹਿਲਾਂ ਇਸ ਦਾ ਆਪਣੇ ਅੰਦਰ ਪਹਿਲਾਂ ਜਵਾਬ ਮੰਗ ਕੇ ਲਿਖ ਲਵੋ। ਤਾਂ ਜੋ ਸੱਚਾਈ ਦਾ ਸਭ ਲੋਕ ਸਾਹਮਣਾ ਕਰ ਸਕਣ।
ਬਾਬਾ ਦੀਪ ਸਿੰਘ ਜੀ ਦੇ ਦਮਦਮਾ ਸਾਹਿਬ ਤੋਂ ਕੂਚ ਕਰਨ ਵੇਲੇ ਦਮਦਮਾ ਸਾਹਿਬ ਦੇ ਮੁਖੀ ਦੀ ਚੋਣ ਕੀਤੀ ਗਈ ਸੀ। ਬਾਬਾ ਦੀਪ ਸਿੰਘ ਜੀ ਤੋਂ ਬਾਅਦ ਇਹ ਜਿੰਮੇਵਾਰੀ ਸ੍ਰੀ ਦਮਦਮਾ ਸਾਹਿਬ ਦੇ ਮੁਖੀ ਦੀ ਜਿੰਮੇਵਾਰੀ ਬਾਬਾ ਜੀਤ ਸਿੰਘ ਜੀ ਨੂੰ ਸੌਂਪੀ ਗਈ ਸੀ। ਇੰਜ ਬਾਬਾ ਦੀਪ ਸਿੰਘ ਜੀ ਤੋਂ ਬਾਦ ਦਮਦਮਾ ਸਾਹਿਬ ਦੇ ਮੁਖੀ ਬਾਬਾ ਜੀਤ ਸਿੰਘ ਜੀ ਹੋਏ ਹਨ। ਬਾਬਾ ਜੀਤ ਸਿੰਘ ਜੀ ਦੇ ਪਰਿਵਾਰ ਪਾਸੋਂ ਹੀ ਉਹ ਮੋਹਰ ਹਾਸਲ ਹੋਈ ਸੀ ਜਿਸ ਅਧਾਰ ਤੇ ਪੰਥ ਨੇ ਦਮਦਮਾ ਸਾਹਿਬ ਨੂੰ 'ਪੰਜਵਾਂ ਤਖਤ ਸਾਹਿਬ' ਐਲਾਨ ਕੀਤਾ ਅਤੇ ਸਵੀਕਾਰ ਕੀਤਾ ਹੈ। ਇਨ੍ਹਾਂ ਮਹਾ ਪੁਰਖਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਸੰਗਤ ਵੀ ਮਾਣੀ ਹੈ। ਇਹ ਉਨ੍ਹਾਂ ਮੁਢਲੇ ਸਿੰਘਾਂ ਵਿਚੋਂ ਹੀ ਸਨ ਜਿਨ੍ਹਾਂ ਗੁਰੂ ਸਾਹਿਬ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਥਿਆ ਲੈਣ ਦਾ ਸੁਭਾਗ ਹਾਸਲ ਕੀਤਾ। ਇਹ ਉਹ ਮਹਾਨ ਸ਼ਖਸੀਅਤ ਵੀ ਹਨ ਜਿਨ੍ਹਾਂ ਬਾਬਾ ਦੀਪ ਸਿੰਘ ਜੀ ਨੂੰ ਲਿਖਵਾਈ ਗਈ ਪਹਿਲੀ 'ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ' ਦਾ ਦਮਦਮਾ ਸਾਹਿਬ ਵਿਖੇ ਰਹਿ ਕੇ ਹੀ ਉਤਾਰਾ ਵੀ ਤਿਆਰ ਕੀਤਾ। ਬਾਬਾ ਦੀਪ ਸਿੰਘ ਜੀ ਦੀ ਬੀੜ ਹੁਣ ਪੰਥ ਪਾਸ ਨਹੀਂ ਹੈ। ਪਰ ਬਾਬਾ ਜੀਤ ਸਿੰਘ ਜੀ ਦੀ ਪ੍ਰਥਮ ਉਤਾਰੇ ਵਾਲੀ ਬੀੜ ਜਿਹੜੀ ਕਿ ਉਨ੍ਹਾਂ ਖੁਦ ਆਪ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਬਾ ਦੀਪ ਸਿੰਘ ਜੀ ਵਾਲੀ ਬੀੜ ਦਾ ਉਤਾਰਾ ਕੀਤਾ ਉਹ ਪੰਥ ਪਾਸ ਸੁਰੱਖਿਅਤ ਆਪ ਜੀ ਦੇ ਪਰਿਵਾਰ ਪਾਸ ਸੰਭਾਲੀ ਪਈ ਹੈ। ਜਿਸ ਦੀ ਅੱਗੋਂ ਦਾਸ ਨੇ ਆਪਣੇ ਪਰਿਵਾਰ ਨਾਲ ਅਤੇ ਬਜ਼ੁਰਗ ਭਾਈ ਨਿਰੰਜਨ ਸਿੰਘ ਜੀ ਨਾਲ ਜਾ ਕੇ, ਅਤੇ ਟੀਮ ਵਿਚ ਸਹਿਯੋਗੀ ਵੀਰ ਬਲਕਾਰ ਸਿੰਘ ਅਤੇ ਉਨ੍ਹਾਂ ਦੀ ਸਿੰਘਣੀ ਦੇ ਲਗਾਤਾਰ ਦੱਸ ਦਿਨਾਂ ਦੇ ਸਹਿਯੋਗ ਨਾਲ ਇਸ ਮੂਲ ਆਦਿ ਸ੍ਰੋਤ ਦੀ ਡਿਜ਼ੀਟਲ ਥ੍ਰੀ-ਡੀ ਹਾਈ ਪਿਕਸਲ ਫੋਟੋਗ੍ਰਾਫੀ ਕਰਕੇ ਇਸ ਬੀੜ ਸਾਹਿਬ ਨੂੰ ਹੁਣ ਹਮੇਸ਼ਾਂ ਲਈ ਸੰਭਾਲ ਲਿਆ ਹੈ। ਇਸ ਨੂੰ ਕੰਪਯੁਟ੍ਰੀਕ੍ਰਿਤ ਵੀ ਕਰ ਲਿਆ ਗਿਆ ਹੈ। ਇਸ ਦੇ ਹਰ ਪੰਨੇ ਦੀਆਂ ਕਈ ਕਈ ਡਿਜ਼ੀਟਲ ਥ੍ਰੀ-ਡੀ ਫੋਟੋਆਂ, ਮੋਟਾਈ, ਕਾਗ਼ਜ਼ ਦੀ ਬਣਤਰ, ਸਿਆਹੀ ਦੀ ਬਣਤਰ, ਕਿਤਨੀਆਂ ਕਲਮਾਂ ਕਿਤਨੇ ਅੰਕ ਲਿਖਣ ਤੋਂ ਬਾਅਦ ਬਦਲੀ ਹੋਈਆਂ ਤਕ ਦੇ ਵੇਰਵੇ ਇਕੱਠੇ ਕਰ ਕੇ ਆਉਂਦੀਆਂ ਨਸਲਾਂ ਲਈ ਹੁਣ ਸਦੀਵੀ ਤੋਰ ਤੇ ਸੰਭਾਲ ਲਏ ਹਨ। ਇਹ ਕੰਮ ਸਤਿਗੁਰੂ ਅਕਾਲ ਪੁਰਖ ਨੇ ਆਪਣੀ ਕਿਰਪਾ ਨਾਲ ਹੀ ਕਰਵਾਇਆ ਹੈ। ਬਾਬਾ ਜੀਤ ਸਿੰਘ ਜੀ ਨੇ ਕਈ ਛੋਟੇ ਅਕਾਰ ਦੀਆਂ ਗੁਰਬਾਣੀ ਦੀਆਂ ਪੋਥੀਆਂ ਵੀ ਲਿਖਿਆਂ ਹਨ। ਜਿਨ੍ਹਾਂ ਵਿਚ ਰੋਜ਼ਾਨਾ ਨਿਤਨੇਮ ਦੀ ਬਾਣੀ ਦੀ ਪੋਥੀ ਵੀ ਹੈ। ਇਹ ਵੀ ਅਸੀ ਸੰਭਾਲੀ ਹੈ।
ਬਾਬਾ ਜੀਤ ਸਿੰਘ ਜੀ ਹੋਰਾਂ ਨੇ ਹੀ ਇਕ ਵਡ ਅਕਾਰੀ ਗ੍ਰੰਥ ਹੋਰ ਵੀ ਆਪਣੀ ਕਲਮ ਨਾਲ ਲਿਖਿਆਂ ਹੈ। ਇਹ ਗ੍ਰੰਥ ਕਿਹਾ ਜਾਂਦਾ ਤਥਾ ਕਥਿਤ ਦਸਮ ਗ੍ਰੰਥ ਹੀ ਹੈ। ਹੁਣ ਤਕ ਦੀਆਂ ਮੈਨੂੰ ਮਿਲਿਆਂ ਸਾਰੀਆਂ ਹੀ ਦਸਮ ਗ੍ਰੰਥ ਕਹੀਆਂ ਜਾਂਦੀਆਂ ਪੋਥੀਆਂ ਵਿਚੋਂ ਇਹ ਸਮੇਂ ਕਾਲ ਦੇ ਹਿਸਾਬੋਂ ਪੰਥ ਵਿਚ ਉਪਲਬਧ ਸਭ ਤੋਂ ਪੁਰਾਣੀ ਪੋਥੀ ਹੈ। ਜਿਸ ਦਾ ਹਾਲੇ ਤਕ ਕਿਸੇ ਵੀ ਸਿੱਖ ਵਿਦਵਾਨ ਨੇ ਜਿਕਰ ਨਹੀਂ ਕੀਤਾ ਹੈ। ਜਿਹੜੀ ਭਾਈ ਮੰਨੀ ਸਿੰਘ ਜੀ ਵਾਲੀ ਪੋਥੀ ਕਹੀ ਜਾਂਦੀ ਹੈ ਉਸ ਦੇ ਵਜੂਦ ਦਾ ਕੋਈ ਵੀ ਨਾਮੋ ਨਿਸ਼ਾਨ ਹੁਣ ਪੰਥ ਪਾਸ ਉਪਲਬਧ ਨਹੀਂ ਹੈ। ਤੇ ਜਦ ਦਾਅਵਾ ਖੁਦ ਹੀ ਦਾਹਵੇਦਾਰਾਂ ਨੇ ਆਪੇ ਹੀ ਕੀਤਾ ਹੈ ਕਿ ਇਸ ਤਥਾ ਕਥਿਤ ਪੋਥੀ ਦਸਮ ਗ੍ਰੰਥ ਦੀ ਸੰਪਾਦਨਾਂ ਭਾਈ ਮਨੀ ਸਿੰਘ ਨੇ ਕੀਤੀ ਸੀ ਤਾਂ ਫਿਰ ਇਹ ਆਪਣੇ ਆਪ ਹੀ ਸਵੈ ਸਿੱਧ ਹੋ ਚੁਕਦਾ ਹੈ ਕਿ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਹੀ ਇਸ ਦੀ ਸੰਪਾਦਨਾਂ ਭਾਈ ਮਨੀ ਸਿੰਘ ਜੀ ਹੋਰਾਂ ਨੇ, ਆਪਣੇ ਸ੍ਰੀ ਦਰਬਾਰ ਸਾਹਿਬ ਵਿਖੇ ਦਰਬਾਰ ਸਾਹਿਬ ਦੀ ਸੇਵਾ ਸੰਭਾਲ ਵਾਲੇ ਸਮੇਂ ਕਾਲ ਵਿਚ ਹੀ ਕੀਤੀ ਹੋਵੇਗੀ। ਇਹ ਉਨ੍ਹਾਂ ਦਾ ਆਪਣੀ ਇੱਛਾ ਨਾਲ ਤਿਆਰ ਕਰਵਾਇਆ ਜਾਂ ਕੀਤਾ ਗਿਆ ਕਾਵਿ ਗ੍ਰੰਥ ਮਾਤਰ; ਇੰਜ ਸਵੈ ਸਿੱਧ ਅਧਾਰ ਤੇ ਹੋ ਨਿਬੜਦਾ ਹੈ। ਜਿਸ ਤੇ ਕੋਈ ਵੀ ਵਿਵਾਦ ਸੰਭਵ ਨਹੀਂ ਹੈ। ਇਸ ਲਈ ਇਸ ਨਾਲ ਗੁਰੂ ਗੋਬਿੰਦ ਸਿੰਘ ਜੀ ਦੀ ਇੱਛਾ ਨੂੰ ਤਾਂ ਜੋੜਿਆ ਹੀ ਨਹੀਂ ਜਾ ਸਕਦਾ। ਇਸੇ ਗੱਲ ਦੀ ਪਰਮਾਣਿਕਤਾ ਸਿੱਧ ਕਰਦਾ ਹੈ ਬਾਬਾ ਜੀਤ ਸਿੰਘ ਜੀ ਵਲੋਂ ਲਿਖਿਤ ਤਥਾ ਕਥਿਤ ਦਸਮ ਗ੍ਰੰਥ ਦੀ ਪੋਥੀ।
ਬਾਬਾ ਜੀਤ ਸਿੰਘ ਵਲੋਂ ਵੀ ਜਿਹੜਾ ਗ੍ਰੰਥ ਕਲਮਬਦ ਕੀਤਾ ਗਿਆ ਹੈ, ਉਹ ਸਤਿਗੁਰਾਂ ਦੇ ਸਰੀਰ ਤਿਆਗਣ ਤੋਂ ਬਾਅਦ ਦਾ ਹੀ ਹੈ। ਇਸ ਦੀ ਪਰਮਾਣਿਕਤਾ ਇਸ ਵਡ ਅਕਾਰੀ ਪੋਥੀ ਤੋਂ ਖੁਦ ਹੋ ਜਾਂਦੀ ਹੈ। ਜਿਸ ਲਈ ਜਿਆਦਾ ਘੋਲ ਕਰਨ ਦੀ ਹੁਣ ਪੰਥ ਨੂੰ ਲੋੜ ਹੀ ਨਹੀਂ ਪੈਂਦੀ। ਇਸ ਗ੍ਰੰਥ ਦੇ ਅਰੰਭ ਵਿਚ ਵੀ ਕਿਤੇ ਵੀ ਦਸਮ(?) ਗ੍ਰੰਥ ਨਹੀਂ ਲਿਖਿਆਂ ਗਿਆ ਹੈ। ਇਨ੍ਹਾਂ ਵਲੋਂ ਲਿਖੇ ਗਏ ਗ੍ਰੰਥ ਦੇ ਤਤਕਰੇ ਵਿਚ ਵੀ 'ਬਚਿਤ੍ਰ ਨਾਟਕ ਗ੍ਰੰਥ' ਦਾ ਹੀ ਜਿਕਰ ਹੈ। ਇਸ ਨੂੰ ਕਿਤੇ ਵੀ ਕਿਸੇ ਵੀ ਢੰਗ ਨਾਲ ਤਥਾ ਕਥਿਤ ਦਸਮ ਗ੍ਰੰਥ ਨਹੀਂ ਲਿਖਿਆ ਗਿਆ ਹੈ। ਲਿਖਤ ਦੀ ਪਰਮਾਣਿਕਤਾ ਦਾ ਅਧਾਰ ਸਪਸ਼ਟ ਤੋਰ ਤੇ ਮਿਲਦਾ ਹੈ। ਜੋ ਕਿ ਬਾਕੀ ਦੀਆਂ ਉਪਲਬਧ ਅਖੌਤੀ ਦਸਮ ਗ੍ਰੰਥ ਕਹੀਆਂ ਜਾਂਦੀਆਂ ਪੁਸਤਕਾਂ ਵਿਚ ਨਹੀਂ ਮਿਲਦਾ ਹੈ। ਬਾਬਾ ਜੀਤ ਸਿੰਘ ਜੀ ਜਦ ਆਪਣੀ ਕਲਮ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਉਤਾਰਾ ਲਿਖਦੇ ਹਨ ਤਾਂ ਹੁ-ਬ-ਹੂ ਆਰੰਭਕ ਪੰਨੇ ਤੇ, ਅਰੰਭ ਵਿਚ ਸਿਰਲੇਖ 'œਸ੍ਰੀ ਗੁਰੂ ਗ੍ਰੰਥ ਸਾਹਿਬ''ਜੀ ਲਿਖਿਆਂ ਮਿਲਦਾ ਹੈ ਅਤੇ ਲਿਖਿਆ ਗਿਆ ਹੈ। ਪਰ ਇਹ ਸਿਰਲੇਖ ਲਿਖਣ ਵਾਲੀ ਪਰੰਪਰਾ ਦਾ ਪਾਲਣ ਉਹ ਆਪ ਹੀ ਆਪਣੇ ਵਲੋਂ ਲਿਖੀ ਵਡ ਅਕਾਰੀ ਦੂਜੀ ਪੋਥੀ ਦੇ ਆਰੰਭ ਵਿਚ ਕੋਈ ਵੀ ਸਿਰਲੇਖ ਨਾ ਲਿਖ ਕੇ ਕਿ ਇਹ ਖੁਦ ਸਾਬਤ ਨਹੀਂ ਕਰਦੇ ਕਿ ਇਹ ਉਨ੍ਹਾਂ ਦੀ ਕੋਈ ਭੁੱਲ ਨਹੀਂ ਸੀ ਸਗੋਂ ਇਸ ਗ੍ਰੰਥ ਦਾ ਕੋਈ ਪ੍ਰਚਲਤ ਸਿਰਲੇਖ ਹੈ ਹੀ ਨਹੀਂ ਸੀ, ਜਿਸ ਕਰਕੇ ਉਨ੍ਹਾਂ ਕੋਈ ਸਿਰਲੇਖ ਨਹੀਂ ਲਿਖਿਆ ਹੈ। ਜ਼ਾਹਰਾ ਤੋਰ ਤੇ ਉਸ ਵਕਤ ਤਕ ਇਸ ਵਡ ਅਕਾਰੀ ਗ੍ਰੰਥ ਦਾ ਸਿੱਖਾਂ ਵਿਚ ਕੋਈ ਵੀ ਨਾਮਕਰਨ ਨਹੀਂ ਸੀ। ਹਾਂ 'ਬਚਿਤ੍ਰ ਨਾਟਕ' ਅਤੇ ਹੋਰ ਬਾਣੀਆਂ ਦੇ ਸਿਰਲੇਖ ਅਵੱਸ਼ ਮਿਲਦੇ ਹਨ। ਪਰ ਦਸਮ ਗ੍ਰੰਥ ਕਿਸੇ ਵੀ ਪੋਥੀ ਤੇ ਨਹੀਂ ਮਿਲਦਾ ਹੈ।
ਇਨ੍ਹਾਂ ਦੀ ਆਪਣੀ ਨਿਜੀ ਇਕ ਨਿਤਨੇਮ ਦੀ ਪੋਥੀ ਵੀ ਮੈਨੂੰ ਪ੍ਰਾਪਤ ਹੋਈ ਜੋ ਕਿ ਉਨ੍ਹਾਂ ਦੇ ਹੀ ਆਪਣੇ ਹੱਥੀ ਲਿਖੀ ਗਈ ਹੈ। ਇਹ ਸਵਾ ਤਿੰਨ ਇੰਚ ਅਤੇ ਸਵਾ ਪੰਚ ਇੰਚ ਅਕਾਰ ਦੀ ਹੱਥ ਲਿਖਤ ਹੈ। ਜਿਸ ਦੇ 1194 ਅੰਕ ਹਨ। ਇਸ ਵਿਚ 'ਜਾਪੁ' ਸਾਹਿਬ ਦੀ ਬਾਣੀ , ਸਵੱਯੇ, ਚੌਥਾਈ ਵਾਰ ਸ੍ਰੀ ਭਗੌਤੀ ਜੀ ਕੀ ਆਦਿ ਬਾਣੀਆਂ ਦਰਜ ਹਨ। ਜਾਪ ਸਾਹਿਬ ਬਾਣੀ ਦੇ ਅਤੇ ਚੋਪਾਈ ਸਾਹਿਬ ਦੇ ਬਾਕੀ ਬਾਣੀਆਂ ਨਾਲੋਂ ਵੱਧ ਘਿਸੇ ਹੋਏ ਪੱਤਰੇ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਪੁਰਾਤਨ ਸਿੰਘ 'ਜਪੁ' ਬਾਣੀ ਵਾਂਗ ਹੀ 'ਜਾਪੁ' ਅਤੇ 'ਚੋਪਾਈ' ਬਾਣੀ ਦਾ ਵੀ ਨਿਤਨੇਮ ਕਰਦੇ ਸਨ। ਅਤੇ ਇਹ ਗੁਰੂ ਮਹਾਰਾਜ ਦੇ ਸਮੈਂਕਾਲ ਤੋਂ ਹੀ ਪ੍ਰਚਲਤ ਬਾਣੀਆਂ ਹਨ। ਇਨ੍ਹਾਂ ਦੀ ਹੀ ਲਿਖੀ ਨਿਤਨੇਮ ਦੀਆਂ ਬਾਣੀਆਂ ਤੋਂ ਇਲਾਵਾ ਹੋਰ ਬਾਣੀਆਂ ਦੀ ਵੀ ਇਕ ਪੋਥੀ ਮੈਨੂੰ ਮਿਲੀ ਹੈ। ਜਿਸ ਦੇ ਛੋਟੇ ਅਕਾਰ ਦੇ 1935 ਪੰਨੇ ਹਨ। ਇਸ ਵਿਚ ਵੀ ਅੰਮ੍ਰਿਤ ਸੰਚਾਰ ਕਰਨ ਵੇਲੇ ਦੀਆਂ ਬਾਣੀਆਂ ਜਪੁ, ਜਾਪੁ, ਸਵੱਯੇ, ਚੋਪਾਈ, ਅਨੰਦ ਉਸੇ ਰੂਪ ਵਿਚ ਹੀ ਸੰਕਲਿਤ ਅਤੇ ਲਿਖਤਬਧ ਹੈ ਜਿਸ ਰੂਪ ਵਿਚ ਪੰਥ ਪਰਵਾਨਿਤ ਰਹਿਤ ਮਰਿਆਦਾ ਵਿਚ ਸੰਕਲਿਤ ਹੈ। ਚੰਗੀ ਗੱਲ ਇਹ ਹੈ ਕਿ ਜਿਹੜੀਆਂ ਲਿਖਤਾਂ ਵਿਵਾਦਤ ਹਨ ਉਹ ਇਸ ਪੋਥੀ ਦੇ 1935 ਪੰਨਿਆਂ ਵਿਚ ਵੀ ਨਹੀਂ ਹਨ।
ਇਕ ਤਥਾ ਕਥਿਤ ਦਸਮ(?) ਗ੍ਰੰਥ ਦੀ ਫਰੀਦਕੋਟੀ ਬੀੜ ਵੀ ਹੈ। ਇਸ ਵਿਚ ਵੀ ਸਿਰਲੇਖ ਨਹੀਂ ਦਿੱਤਾ ਗਿਆ ਹੈ। ਇਨ੍ਹਾਂ ਸਾਰੀਆਂ ਹੀ ਬੀੜਾਂ ਵਿਚ ਸਿਰਲੇਖ ਦਸਮ(?) ਗ੍ਰੰਥ ਨਾਹ ਦੇਣਾ ਇਸੇ ਗੱਲ ਨੂੰ ਸਿੱਧ ਕਰਦਾ ਹੈ ਕਿ ਪੁਰਾਤਨ ਸਿੰਘਾਂ ਵਿਚ ਇਸ ਦਾ ਕਤਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਲਾ ਸਤਿਕਾਰ ਨਹੀਂ ਸੀ। ਨਾਹ ਹੀ ਇਸ ਨੂੰ ਕੋਈ 'ਦਸਮ-ਗ੍ਰੰਥ' ਕਹਿੰਦਾ ਤੇ ਨਾ ਹੀ ਕੋਈ ਸਿੰਘ ਇਸ ਨੂੰ ਗੁਰੂ ਹੁਕਮ ਮੰਨਦਾ ਸੀ। ਖੁਦ ਭਾਈ ਮਨੀ ਸਿੰਘ ਜੀ ਨੇ ਵੀ ਜਿਨ੍ਹਾਂ ਦਾ ਕਿ ਇਹ ਲੋਕ ਦਾਵਾ ਕਰਦੇ ਹਨ ਕਿ ਉਨ੍ਹਾਂ ਨੇ ਇਸ ਦੀ ਸੰਪਾਦਨਾਂ ਕੀਤੀ ਕਿਤੇ ਵੀ ਇਸ ਦਾ ਨਾਮ ਕਰਨ ਨਹੀਂ ਕੀਤਾ ਹੈ ਕਿਉਂਕੀ ਜੇ ਨਾਮਕਰਨ ਹੁੰਦਾ ਜਾਂ ਉਨ੍ਹਾਂ ਵਲੋਂ ਇਸ ਨੂੰ ਦਸਮ ਗ੍ਰੰਥ ਨਾਮ ਦਿੱਤਾ ਗਿਆ ਹੁੰਦਾ ਤਾਂ ਜਿਹੜੀ ਪਹਿਲੀ ਲਿਖੀ ਇਸ ਗ੍ਰੰਥ ਦੀ ਅਸਲ ਪੁਸਤਕ ਹੁਣ ਉਪਲਬਧ ਨਹੀਂ ਹੈ ਪਰ ਕੋਈ ਤਾਂ ਹੋਵੇਗੀ ਜਿਸ ਤੋਂ ਅੱਗੇ ਉਤਾਰੇ ਹੋਏ ਹਨ; ਉਹ ਜਿਹੜੀ ਵੀ ਜਿਸ ਰਾਹੀਂ ਵੀ ਸੰਕਲਿਤ ਕਰ ਸੰਪਾਦਿਤ ਕੀਤੀ ਗਈ ਹੋਵੇਗੀ ਉਸ ਦਾ ਨਾਮ 'ਦਸਮ ਗ੍ਰੰਥ' ਨਹੀਂ ਸੀ ਇਹ ਪਰਮਾਣਿਤ ਤੋਰ ਤੇ ਇਸ ਗੱਲ ਨੂੰ ਸਿੱਧ ਕਰਦਾ ਹੈ। ਜਿਸ ਤੇ ਕੋਈ ਵੀ ਵਿਵਾਦ ਨਹੀਂ ਹੋ ਸਕਦਾ ਕਿਉਂ ਕੀ ਕੋਈ ਅਪਵਾਦ ਸਰੂਪ ਹੋਰ ਪੁਸਤਕ ਐਸੀ ਮਿਲਦੀ ਹੀ ਨਹੀਂ ਹੈ ਜਿਸ ਤੇ 'ਦਸਮ ਗ੍ਰੰਥ' ਲਿਖਿਆ ਗਿਆ ਹੋਵੇ।
ਪੁਰਾਤਨ ਸਿੰਘ ਇਸ ਨੂੰ ਦਸਮ ਪਾਤਸ਼ਾਹ ਦੇ ਬਵੰਜ੍ਹਾਂ ਕਵੀਆਂ ਦੀ ਉਹ ਰਚਨਾ ਮੰਨਦੇ ਸਨ ਜਿਹੜੀ ਕਿ ਸਰਸੇ ਨਦੀ ਵਿਚ ਤਬਾਹ ਹੋਣ ਤੋਂ ਕਿਸੇ ਨਾਹ ਕਿਸੇ ਰੂਪ ਵਿਚ ਬੱਚ ਗਈ ਸੀ। ਇਸ ਦਾ ਸੰਕਲਨ ਬਾਅਦ ਵਿਚ ਹੀ ਕੀਤਾ ਗਿਆ ਹੈ। ਇਹ ਸਿੱਧ ਹੈ ਕਿ ਕਿਸੇ ਵੀ ਪੁਸਤਕ (ਵਡ ਅਕਾਰੀ ਇਸ ਗ੍ਰੰਥ) ਦਾ ਸਮਾਂ ਕਾਲ ਸਤਿਗੁਰਾਂ ਦੇ ਜੀਵਨ ਕਾਲ ਦਾ ਨਹੀਂ ਹੈ। ਬੀੜਾਂ ਦੀ ਆਪਸ ਵਿਚਲੀ ਕਹੀ ਜਾਂਦੀ ਬਾਣੀ ਦੀ ਲਿਖਤ ਵੀ ਪੂਰੀ ਤਰ੍ਹਾਂ ਰਲਦੀ ਨਹੀਂ ਹੈ। ਜਿਥੇ ਸਾਰੀ ਰਚਨਾ ਦਾ ਸੰਕਲਨ ਦਾ ਸਿੱਖਾਂ ਨੇ ਉਦਮ ਕੀਤਾ ਉਥੇ ਨਾਲ ਹੀ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਦਾ ਵੀ ਸੰਕਲਨ ਕੀਤਾ ਗਿਆ ਅਤੇ ਹਰ ਗ੍ਰੰਥ ਦੀ ਇਹ ਇਕ ਸਮਾਨਤਾ ਹੈ ਕਿ ਸਭ ਦਾ ਅਰੰਭ 'ਜਾਪੁ' ਬਾਣੀ ਤੋਂ ਹੀ ਹੁੰਦਾ ਹੈ। ਤਰਤੀਬ ਵਿਚ ਪਹਿਲਾਂ ਦਸਮ ਪਾਤਸ਼ਾਹ ਦੀ ਬਾਣੀ ਹੀ ਲਿਖੀ ਮਿਲਦੀ ਹੈ। ਜੋ ਪਾਉਂਟਾ ਸਾਹਿਬ ਦੀ ਧਰਤੀ ਤੇ ਲਿਖੇ ਜਾਂਦੇ ਸਾਹਿਤ ਦੀ ਮੁੱਖ ਵਿਸ਼ੇਸ਼ਤਾ ਸੀ। ਇਹ ਗੁਰੂ ਗੋਬਿੰਦ ਸਿੰਘ ਜੀ ਵਿਚ ਸਿੱਖਾਂ ਦੀ ਅਗਾਧ ਸ਼ਰਧਾ ਦਾ ਅਤੇ ਆਪਣੇ ਗ੍ਰੰਥ ਨੂੰ ਗੁਰੂ ਚਰਣਾ ਵਿਚ ਅਰਪਣ ਕਰਨ ਦਾ 'ਮੰਗਲਾਚਰਣ' ਦੀ ਪਰੰਪਰਾ ਦਾ ਨਿਰਬਾਹ ਹੈ। ਜੋ ਇਕ ਆਮ ਅਤੇ ਸ਼ਰਧਾ ਦੇ ਪਰਗਟਾ ਦਾ ਇਕ ਉਸ ਵਕਤ ਦਾ ਸਿੱਕੇਬੰਦ ਢੰਗ ਰਿਹਾ ਹੈ। ਜੋ ਸਿਰਫ਼ ਇਸੇ ਗ੍ਰੰਥ ਵਿਚ ਹੀ ਨਹੀਂ ਹੋਰ ਕਈ ਗ੍ਰੰਥਾਂ ਵਿਚ, ਗ੍ਰੰਥ ਰਚਨਹਾਰ ਲਿਖਾਰੀ ਵਲੋਂ ਆਪੋ ਆਪਣੇ ਵਿਸ਼ਵਾਸ ਦੇ ਤੋਰ ਤੇ ਲਿਖਿਆ ਜਾਂਦਾ ਰਿਹਾ ਹੈ।
ਸਿੱਖ ਇਹ ਗੱਲ ਕਿਉਂ ਨਹੀਂ ਸਮਝਣਾ ਚਾਹੁੰਦੇ ਕਿ ਸਮਾਜ ਵਿਚ ਸਾਹਿਤ ਵੀ ਰਚਿਆਂ ਜਾਂਦਾ ਹੈ। 52 ਕਵੀ ਸਾਹਿਤ ਹੀ ਸਿਰਜਦੇ ਸਨ। ਅਤੇ ਪਾਉਂਟਾ ਸਾਹਿਬ ਦੀ ਉਸ ਧਰਤੀ ਤੇ ਸਾਹਿਤਕ ਦਰਬਾਰ ਵਿਚ ਦਸਮ ਪਿਤਾ ਖੁਦ ਆਪਣਾਂ ਕਲਾਮ ਵੀ ਪੇਸ਼ ਕਰਦੇ ਸਨ।
ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਨਿਤਨੇਮ ਅਤੇ ਅੰਮ੍ਰਿਤ ਸੰਚਾਰ ਦੀਆਂ ਬਾਣੀਆਂ ਤੋਂ ਇਲਾਵਾ ਬਾਕੀ ਜੋ ਵੀ ਲਿਖਿਆ ਹੈ, ਉਸ ਨੂੰ ਗੁਰੂ ਸਾਹਿਬ ਨੇ ਆਪ ਹੀ ਗੁਰਬਾਣੀ ਦਾ ਦਰਜਾ ਨਹੀਂ ਦਿੱਤਾ ਹੈ। ਗੁਰਬਾਣੀ ਦਾ ਦਰਜ਼ਾਂ ਦੇਣ ਦਾ ਏਕਾਧਿਕਾਰ ਸਿਰਫ਼ ਤੇ ਸਿਰਫ਼ ਦੱਸ ਗੁਰੂ ਸਾਹਿਬਾਨ ਪਾਸ ਹੀ ਸੀ। ਇਹ ਅੱਗੇ ਪੰਥ ਨੂੰ ਨਹੀਂ ਦਿੱਤਾ ਗਿਆ। ਇਸ ਲਈ ਹੁਣ ਪੰਥ ਜਾਂ ਕੋਈ ਵੀ ਸੰਸਥਾ ਇਸ ਅਧਿਕਾਰ ਦੀ ਵਰਤੋਂ ਕਿਵੇਂ ਕਰ ਸਕਦੀ ਹੈ। ਦਸਮ ਗ੍ਰੰਥ ਨੂੰ ਗੁਰਬਾਣੀ ਦਾ ਦਰਜਾ ਦੇਣ ਵਾਲੇ ਇਹੋ ਅਪਰਾਧ ਕਰ ਰਹੇ ਹਨ। ਇਸ ਲਈ ਅਜਿਹੇ ਵਿਵਾਦ ਛੇੜਨਾ ਹੀ ਆਪਣੇ ਆਪ ਨੂੰ ਪੰਥ ਦੋਖੀ ਕਰਾਰ ਦੇਣ ਲਈ ਸਵੈ ਸਿੱਧ ਅਪਰਾਧ ਹੈ। ਹੋਰ ਇਹ ਅਪਰਾਧ ਦੋਵੇਂ ਹੀ ਧਿਰਾਂ ਕਰ ਰਹੀਆਂ ਹਨ, ਫਿਰ ਚਾਹੇ ਉਹ ਸਮਰਥਕ ਹਨ ਜਾ ਵਿਰੋਧੀ । ਇਸ ਨਾਲ ਕੋਈ ਫਰਕ ਨਹੀਂ ਪੈਂਦਾ। ਢਾਹ ਤਾਂ ਗੁਰ ਪੰਥ ਨੂੰ ਹੀ ਮਾਰੀ ਜਾ ਰਹੀ ਹੈ। ਅਤੇ ਆਪਣੇ ਆਪ ਨੂੰ ਗੁਰੂ ਸਾਹਿਬਾਨ ਤੋਂ ਵੱਡਾ ਸਿੱਧ ਕਰਨ ਦੀ ਹੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਗਰ ਇੰਜ ਨਹੀਂ ਹੈ ਤਾਂ ਫਿਰ ਇਹ ਵਿਵਾਦ ਕਿਉਂ ? ਕਿਉਂ ਕੀ ਨਿਰਣਾ ਤਾਂ ਸਤਿਗੁਰੂ ਆਪ ਹੀ ਕਰਕੇ ਗਏ ਹਨ। ਜੇ ਉਹ ਦਮਦਮਾ ਸਾਹਿਬ 'ਸ੍ਰੀ ਗੁਰੂ ਗ੍ਰੰਥ ਸਾਹਿਬ'' ਜੀ ਦੀ ਬੀੜ ਲਿਖਵਾ ਸਕਦੇ ਸਨ, ਅਰਥ ਸਮਝਾ ਸਕਦੇ ਸਨ, ਪੰਜ ਉਤਾਰੇ ਕਰਵਾ ਸਕਦੇ ਸਨ। ਤਾਂ ਕਿ ਉਹ ਆਪ ਜਿਕਰ ਕੀਤੇ ਜਾਂਦੇ ਤਥਾ ਕਥਿਤ ਦਸਮ ਗ੍ਰੰਥ ਦੀ ਸੰਪੂਰਣਤਾ ਨਹੀਂ ਸੀ ਕਰਵਾ ਸਕਦੇ ? ਗੁਰੂ ਸਾਹਿਬ ਜੀ ਦੀਆਂ ਖੁਦ ਦੀਆਂ ਨਜ਼ਰਾਂ ਵਿਚ ਅਜਿਹਾ ਨਾਹ ਕੁਝ ਸੀ ਤੇ ਨਾਹ ਹੀ ਉਹ ਸਿੱਖਾਂ ਨੂੰ ਅਜਿਹਾ ਕਰਨ ਦੀ ਖੁੱਲ ਹੀ ਦੋਨਾਂ ਚਾਹੁੰਦੇ ਸਨ। ਇਸੇ ਲਈ ਅਜਿਹਾ ਕੁਝ ਵੀ ਗੁਰੂ ਸਾਹਿਬਾਨ ਵਲੋਂ ਨਾਹ ਕਰਵਾਇਆ ਗਿਆ।ਪਰ ਹੁਣ ਸਿੱਖ ਖੁਦ ਨੂੰ ਗੁਰੂ ਤੋਂ ਵੱਡਾ ਆਪਣੇ ਆਪ ਨੂੰ ਸਾਬਤ ਕਰਨ ਵਿਚ ਲੱਗੇ ਹਨ।
ਜਿਸ ਗ੍ਰੰਥ ਨੂੰ ਜਾਣ-ਬੁੱਝ ਕੇ 'ਦਸਮ ਗ੍ਰੰਥ' ਲਿਖਿਆ, ਪ੍ਰਚਾਰਿਆ ਜਾ ਰਿਹਾ ਹੈ ਅਸਲ ਵਿਚ ਇਸ ਨਾਮ ਦਾ ਕੋਈ ਵੀ ਗ੍ਰੰਥ ਪੂਰੇ ਸਿੱਖ ਇਤਿਹਾਸ ਵਿਚ ਨਹੀਂ ਮਿਲਦਾ ਹੈ। ਇਹ ਕੁਝ ਨਿਜ ਸਵਾਰਥੀ ਤੱਤਾਂ ਦੀ ਆਪਣੀ ਸ਼ਰਾਰਤ ਹੈ ਜਿਸ ਦਾ ਨਿਸ਼ਾਨਾਂ ਪੰਥ ਨੂੰ ਵੰਡਣਾ ਅਤੇ ਇੰਜ 'ਪੰਥ ਖ਼ਤਰੇ ਵਿਚ' ਦੀ ਟੱਲੀ ਖੜਕਾ ਕੇ ਆਪਣਾਂ ਉਲ਼ੂ ਸਿੱਧਾ ਕਰਨਾਂ ਮਾਤਰ ਹੈ। ਜਦ ਕਿ 99% ਪੰਥ ਵਿਚ ਕਿਸੇ ਨੂੰ ਸੋਕਸਮੈਨ ਦੇ ਆਪਣੀ ਦੁਕਾਨਦਾਰੀ ਚਲਾਉਣ ਹਿਤ ਖੜੇ ਕੀਤੇ ਮੁੱਦੇ ਤੋਂ ਪਹਿਲਾਂ ਇਸ ਅਖੌਤੀ ਦਸਮ ਗ੍ਰੰਥ ਬਾਰੇ ਪਤਾ ਵੀ ਨਹੀਂ ਸੀ ਅਤੇ ਨਾਹ ਹੀ 99% ਸਿੱਖ ਇਸ ਨੂੰ ਮੰਨਦਾ ਜਾਂ ਮਾਣਤਾ ਦਿੰਦਾਂ ਹੈ। ਅਗਰ ਇਹ ਧਿਰਾਂ ਸੁਹਿਰਦ ਹੁੰਦੀਆਂ ਤਾਂ ਪੰਥ ਦੇ ਸਾਹਮਣੇ ਆਪਣੇ ਪਾਸ ਹੁੰਦੇ ਸੁੰਦੇ ਮੀਡੀਏ ਅਤੇ ਇਕ ਲੰਮੀ ਚੌੜੀ ਫੌਜ ਤੇ ਲਿਖਾਰੀਆਂ ਦੀ ਮੰਡਲੀ ਦੇ ਉਹ ਇਹ ਕੰਮ ਕਿਉਂ ਨਾਹ ਕਰਦੀਆਂ ਜਿਸ ਰਾਹੀਂ ਇਹ ਸਥਾਪਤ ਕੀਤਾ ਜਾਂਦਾ ਕਿ ਦਸਮ ਗ੍ਰੰਥ ਨਾਮ ਦਾ ਕੋਈ ਗ੍ਰੰਥ ਹੀ ਨਹੀਂ ਹੈ। ਦਰਅਸਲ ਇਹੋ ਉਹ ਨੁਕਤਾ ਹੈ ਜਿਹੜਾ ਇਨ੍ਹਾਂ ਦੇ ਵੀ ਸ਼ਰਾਰਤੀ ਤੇ ਸਵਾਰਥੀ ਮਨ ਅੰਦਰਲੀ ਚਾਹਤ ਨੂੰ ਜਗ ਜ਼ਾਹਿਰ ਕਰਦਾ ਹੈ। ਇਹ ਸਿਰਫ਼ ਮਸਲਾ ਖੜਾ ਕਰਕੇ ਉਸ ਤੋਂ ਸੰਸੈਸ਼ਨਲ ਲਾਹਾ ਹੀ ਲੈਣਾ ਲੋਚਦੇ ਹਨ ਤੇ ਕੌਮ ਨੂੰ ਵੰਡ ਕੇ 'ਸ਼ਹੀਦ' ਕਰਵਾ ਕੇ ਆਪਣਾਂ ਲਾਹਾ ਖੱਟਣਾ ਚਾਹੁੰਦੇ ਹਨ।
ਉਨ੍ਹੀਂ ਸੌ ਸੱਤਰਵਿਆ ਦੇ ਦਸ਼ਕ ਤਕ ਇਸ ਗ੍ਰੰਥ 'ਬਚਿਤ੍ਰ ਨਾਟਕ ਗ੍ਰੰਥ' ਦੇ ਨਾਮ ਥੱਲੇ ਛਪਦਾ ਰਿਹਾ ਹੈ। ਇਸ ਦੀ ਸਭ ਤੋਂ ਪਹਿਲੀ ਪੱਥਰ ਛਾਪ ਵਾਲੀ ਛਪਾਈ ਅੰਗ੍ਰੇਜਾਂ ਦੇ ਸਮੇਂ ਕਾਲ ਵਿਚ ਲਾਹੋਰ ਤੋਂ 'ਬਚਿਤ੍ਰ ਨਾਟਕ ਗ੍ਰੰਥ' ਨਾਮ ਥੱਲੇ ਹੀ ਹੋਈ। ਇਹ ਬਹੁਤ ਸਾਰੀਆਂ ਸੰਪਰਦਾਵਾਂ ਪਾਸ ਪਿਆ ਹੈ। ਅੰਬਾਲੇ ਵਿਖੇ ਨਿਰਮਲਿਆਂ ਦੇ ਡੇਰੇ ਵਿਚ ਅਤੇ ਹੁਸ਼ਿਆਰਪੁਰ ਵਿਖੇ ਸਨਾਤਨੀਆਂ ਦੇ ਡੇਰੇ ਵਿਚ ਮੈਂ ਇਹ ਖੁਦ ਦੇਖ ਕੇ ਆਇਆ ਹਾਂ। ਸਿੱਖ ਰੈਫਰੈਂਸ ਲਾਈਬਰੇਰੀ ਵਿਚ ਵੀ ਇਸ ਦੀ ਇਕ ਪੋਥੀ ਪਈ ਸੀ। ਇਸੇ ਦਾ ਉਤਾਰਾ ਬਾਅਦ ਵਿਚ ਭਾਈ ਚਤਰ ਸਿੰਘ ਜੀਵਨ ਸਿੰਘ ਹੋਰਾਂ ਨੇ ਛਾਪਿਆ। ਅਚਾਨਕ ਸੱਤਰਵਿਆਂ ਦੇ ਦਸ਼ਕ ਵਿਚ ਆਪਣੀ ਕਮਾਈ ਨੂੰ ਵਧਾਉਣ ਵਾਸਤੇ ਇਸ 'ਬਚਿਤ੍ਰ ਨਾਟਕ ਗ੍ਰੰਥ' ਦਾ ਨਵਾਂ ਨਾਮ ਇਨ੍ਹਾਂ ਛਾਪਕਾਂ ਨੇ ਵਾਧੂ ਕਮਾਈ ਕਰਨ ਹਿਤ ਨਵੀਂ ਛਾਪ 'ਦਸਮ-ਗ੍ਰੰਥ' ਨਾਮ ਥਲੇ, ਨਵਾਂ ਨਾਮਕਰਨ ਖ਼ੁਦ-ਬਖ਼ੁਦ ਰੱਖ ਕੇ ਛਾਪ ਦਿੱਤਾ। ਕਿਉਂ ਕੀ ਪੰਥ ਇਸ ਨੂੰ ਕੋਈ ਖਾਸ ਮਹਾਨਤਾ ਅਤੇ ਮਾਣਤਾ ਨਹੀਂ ਦਿੰਦਾਂ ਸੀ ਇਸ ਲਈ ਕਿਸੇ ਨੇ ਵੀ ਗੋਰ ਨਾਹ ਕੀਤਾ। ਹੁਣ ਪੰਥ ਨੂੰ ਢਾਹ ਮਾਰਨ ਵਾਲੀਆਂ ਬਥੇਰੀਆਂ ਧਿਰਾਂ ਨੇ ਆਪੋ ਆਪਣੇ ਨੂੰ ਚਮਕਾਉਣ ਲਈ ਇਸ ਮੁੱਦੇ ਨੂੰ ਚੁੱਕ ਲਿਆ ਹੈ। ਸ਼ਰਮਨਾਕ ਗੱਲ ਇਹ ਹੈ ਕਿ ਅਸਲੀਅਤ ਪੰਥ ਮੂਹਰੇ ਕੋਈ ਵੀ ਨਹੀਂ ਰੱਖਦਾ। ਮਸਲਾ ਜਰੂਰ ਵੱਡਾ ਸਾਰਾ ਬਣਾ ਕੇ ਪੰਥ ਨੂੰ ਕੁਰਾਹੇ ਪਾਉਣ ਤੇ ਡਰਾਉਣ ਲਈ ਖੜਾ ਕਰ ਦਿੱਤਾ ਜਾਂਦਾ ਹੈ। ਇਹ ਮਸਲਾ ਇਸ ਦੀ ਸੱਜਰੀ ਉਦਾਹਰਣ ਹੈ। ਹੋਰ ਵੀ ਬੜੇ ਸਾਰੇ ਅਜਿਹੇ ਮਸਲੇ ਖੜੇ ਕਰ ਕੇ ਪੰਥ ਨੂੰ ਕੁਰਾਹੇ ਪਾਉਣ ਹਿਤ ਮਾਨਤਾਵਾਂ ਦਿੱਤੀਆਂ ਅਤੇ ਜਬਰੀ ਦਿਲਵਾਈਆ ਜਾ ਰਹੀਆਂ ਹਨ। ਉਨ੍ਹਾਂ ਦਾ ਜਿਕਰ ਫੇਰ ਕਦੇ ਕਰਾਂਗਾ। ਮੇਰੀ ਬੇਨਤੀ ਸਿਰਫ਼ ਇਤਨੀ ਹੈ ਕਿ ਆਓ ਮਸਲੇ ਖੜੇ ਕਰਨੇ ਬੰਦ ਕਰੀਏ ਤੇ ਜੇ ਅਸੀ ਆਪਣੇ ਆਪ ਨੂੰ ਪੰਥ ਦਾ, ਸਿੱਖੀ ਦਾ ਸੁਹਿਰਦ ਸਮਝਦੇ ਹਾਂ, ਦਰਦਵੰਦ ਮੰਨਦੇ ਹਾਂ ਤਾਂ, ਖੜੇ ਕੀਤੇ ਜਾ ਰਹੇ ਮਸਲਿਆਂ ਦੀ ਜੜ ਲੱਭ ਕੇ ਉਨ੍ਹਾਂ ਦਾ ਹੱਲ ਪੇਸ਼ ਕਰੀਏ। ਇਹੋ ਸਿੱਖੀ ਦੀ ਸੇਵਾ ਹੈ। ਦਾਸ ਸਿਰਫ਼ ਇਸੇ ਨਮਿਤ ਹੀ ਆਪਣੀਆਂ ਕੋਸ਼ਿਸ਼ਾਂ ਜਾਰੀ ਰੱਖ ਰਿਹਾ ਹੈ। ਤੁਹਾਡੇ ਸਭ ਸੁਹਿਰਦ ਪਾਠਕਾਂ ਅਤੇ ਜਿੰਮੇਵਾਰ ਸਿੱਖ ਸੰਸਥਾਵਾਂ ਦੇ ਸਹਿਯੋਗ ਦੀ ਲੋੜ ਹੈ। ਆਓ ਸਾਂਝੇ ਹੋ ਕੇ ਇਸ ਨੂੰ ਪ੍ਰਚਾਰੀਏ ਅਤੇ ਆਪਣੇ ਕੰਮਾਂ ਨੂੰ ਇੰਜ ਨਵੇਂ ਸਿਰੇ ਤੋਂ ਵਿਉਂਤਬਦ ਕਰੀਏ ।
ਇਸ ਸਿੱਧੇ ਸਾਦੇ ਹੱਲ ਨੂੰ ਅਸੀ ਕਿਵੇਂ ਉਲਝਾ ਕੇ ਆਪੋ ਆਪਣੇ ਸਵਾਰਥ ਦੀਆਂ ਰੋਟੀਆਂ ਸੇਕ ਰਹੇ ਹਾਂ, ਅੱਜ ਇਹ ਮੁੱਦਾ ਸਭ ਤੋਂ ਸਹੀ ਅਤੇ ਪਰਮਾਣਿਕ ਮਿਸਾਲ ਦੇ ਤੋਰ ਤੇ ਕਾਇਮ ਹੋ ਚੁੱਕਿਆਂ ਹੈ। ਇਕ ਝੂਠ ਨੂੰ ਸੱਚ ਕਰ ਦਿਖਾਉਣ ਲਈ ਜ਼ਫ਼ਰਨਾਮੇ ਦੀ 300 ਸਾਲਾ ਸ਼ਤਾਬਦੀ ਦਾ ਬਹਾਨਾ ਬਣਾ ਕੇ, ਦੀਨਾਂ ਕਾਂਗੜਾ ਦੀ ਬਜਾਏ ਝੂਠੇ ਹੀ ਸਥਾਨ ਨੂੰ ਅਸਲ ਸਥਾਨ ਬਣਾ ਦੇਣ ਦਾ ਕੋਝਾ ਜਤਨ ਕਰਨ ਵਾਲੀਆਂ ਤਾਕਤਾਂ ਨਾਲ ਪੰਥ ਦੇ ਸਿੰਘ ਸਾਹਿਬਾਨ ਵੀ ਜਦ ਜਾ ਰਲੇ, ਤਾਂ ਸਿੱਖ ਨੂੰ ਸੋਚਣ ਲਈ ਮਜਬੂਰ ਹੋਣਾ ਹੀ ਪਿਆ ਕਿ ਕੀ ਗਲਤ ਅਤੇ ਕੀ ਸਹੀ ਹੈ। ਪਰ ਵਿਚਾਰਾ ਸਿੱਖ ਕਰੇ ਕੀ। ਝੂਠ ਨੂੰ ਹੀ ਸੱਚ ਕਰ ਸਾਬਤ ਕਰ ਦਿੱਤਾ ਗਿਆ ਹੈ। ਦੀਨੇ ਕਾਂਗੜੇ ਦਾ ਵਜੂਦ ਖ਼ਤਮ ਕਰਨ ਦੀ ਕੋਝੀ ਸਾਜ਼ਸ਼ ਕੀਤੀ ਗਈ ਹੈ। ਪੰਥ ਦੇ ਵਡੇਰੇ ਹਿਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਸਿੰਘ ਸਾਹਿਬਾਨ, ਦਮਦਮੀ ਟਕਸਾਲ ਅਤੇ ਹੋਰਾਂ ਨੂੰ ਅਜਿਹਾ ਨਹੀਂ ਸੀ ਕਰਨਾਂ ਚਾਹੀਦਾ। ਪੰਥ ਨੂੰ ਵੰਡਣ ਲਈ ਅਤੇ ਅਖੌਤੀ ਦਸਮ ਗ੍ਰੰਥ ਨਾਮੀ, ਬੇ ਨਾਮੀ ਪੁਸਤਕ ਨੂੰ ਸਥਾਪਤ ਕਰਨ ਲਈ ਇਹ ਜਿਹੜਾ ਘੋਰ ਨਿੰਦਣਯੋਗ ਫੁੱਟ ਪਾਉ ਅਰੰਭ, ਇਕ ਗੈਰ ਜਿੰਮੇਵਾਰ ਪੁਸਤਕਾ ਦੇ ਪ੍ਰਕਾਸ਼ਕ ਵਲੋਂ ਇਕ ਪੁਸਤਕ ਨੂੰ 'ਦਸਮ ਗ੍ਰੰਥ' ਦੇ ਤੋਰ ਕੇ ਆਪੇ ਹੀ ਦਿੱਤੇ ਗਏ ਨਾਮ ਦੇ ਅਧਾਰ ਤੇ ਇਨ੍ਹਾਂ ਜਿੰਮੇਵਾਰ ਲੋਕਾਂ ਨੇ ਗੈਰ ਜਿੰਮੇਵਾਰਾਨਾ ਅਤੇ ਨਿਰੋਲ ਤਾਨਾਸ਼ਾਹੀ ਢੰਗ ਨਾਲ ਜਿਹੜਾ ਕੰਮ ਅਰੰਭ ਲਿਆ ਹੈ ਉਹ ਨਹੀਂ ਸੀ ਅਰੰਭਣਾ ਚਾਹੀਦਾ। ਲੋੜ ਤਾਂ ਇਸ ਇਕ ਜੂਠ ਦੀ ਦੁਕਾਨ ਬਣਾਂ ਕੇ ਪੈਸਾ ਕਮਾਉਣ ਵਾਲੇ ਪ੍ਰਕਾਸ਼ਕ ਵਿਰੁਧ ਅਤੇ ਇਸ ਦੀ ਅਜਿਹੀ ਝੂਠ ਦੀ ਦੁਕਾਨ ਬੰਦ ਕਰਾਉਣ ਵਿਰੁਧ ਕੰਮ ਅਰੰਭਣ ਦੀ ਸੀ। ਉਲਟਾ ਇਹ ਦੁਕਾਨ ਦਾਰਾ ਆਪਣੇ ਲੋਭੀ ਅਰਥਾ ਚਾਰੇ ਰਾਹੀਂ ਪੰਥ ਨੂੰ ਹੀ ਆਪਸ ਵਿਚ ਲੜਾ ਕੇ ਮੁਸਕਰਾ ਰਿਹਾ ਹੈ। ਇਹ ਵਿਵਾਦ ਇੰਜ ਸਿੱਖੀ ਦੇ ਵਿਉਪਾਰੀਕਰਨ ਦਾ ਸਿਖਰ ਬਣ ਗਿਆ ਹੈ। ਆਪਣੀ ਇਸ ਕਾਰਵਾਈ ਨੂੰ ਇਹ ਜਿੰਮੇਵਾਰ ਸ਼ਖਸੀਅਤਾਂ ਕਿਸੇ ਵੀ ਦਲੀਲ ਨਾਲ ਸਹੀ ਸਾਬਤ ਨਹੀਂ ਕਰ ਸਕਦੀਆਂ। ਕਿਉਂ ਕੀ ਸਤਿਗੁਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਮਾਨਾਂਤਰ ਗੁਰੂ ਜਾਂ ਗ੍ਰੰਥ ਕਿਸੇ ਵੀ ਬਾਣੀ ਨੂੰ ਨਹੀਂ ਮੰਨਿਆਂ ਜਾ ਸਕਦਾ। ਇਸ ਦਾ ਨਿਰਣਾ ਗੁਰੂ ਗੋਬਿੰਦ ਸਿੰਘ ਜੀ ਆਪ ਹੀ ਕਰ ਗਏ ਹਨ। ਉਨ੍ਹਾਂ ਦੇ ਜਤਨਾਂ ਨੂੰ ਝੁਠਲਾਉਣ ਦਾ ਜਤਨ ਕਰਨ ਵਾਲੇ ਆਪਣੇ ਆਪ ਨੂੰ ਗੁਰੂ ਗੋਬਿੰਦ ਸਿੰਘ ਜੀ ਤੋਂ ਵੱਡਾ ਅਤੇ ਸਿਆਣਾ ਸਾਬਤ ਕਰ ਰਹੇ ਹਨ ! ਕਿਤਨੀ ਅਹਿਮਕਾਨਾ ਕੋਸ਼ਿਸ਼ ਹੈ !!
ਇਹ ਰਾਮ ਰਾਈਆਂ ਤੋਂ ਵੀ ਵੱਡਾ ਗੁਨਾਹ ਹੈ। ਜਿਨਾ ਨੂੰ ਰਹਿੰਦੀ ਦੁਨੀਆ ਤਕ ਸਿੱਖ ਗੁਰੂ ਘਰ ਵਿਚੋਂ ਹੋਣ ਦੇ ਬਾਵਜੂਦ ਗੁਰੂ ਸਾਹਿਬਾਨ ਨੇ ਆਪ, ਕੋਈ ਭੁਲੇਖਾ ਨਾਹ ਰਹਿ ਜਾਏ ਇਸ ਲਈ ਹਮੇਸ਼ਾਂ ਲਈ ਸਿੱਖੀ ਤੋਂ ਖਾਰਜ ਕਰ ਦਿੱਤਾ। ਇਤਨਾ ਹੀ ਨਹੀਂ, ਸਗੋਂ ਅੱਗੋਂ ਇਹ ਅਧਿਕਾਰ ਵੀ ਕਿਸੇ ਪਾਸ ਨਾਹ ਰਹਿਣ ਦਿੱਤਾ ਕਿ ਉਹ ਇਨ੍ਹਾਂ ਨੂੰ ਸਿੱਖੀ ਵਿਚ ਸ਼ਾਮਲ ਕਰ ਸਕਣ। ਅਨਮਤੀ ਅਤੇ 'ਮਜ਼ਹਬੀ' ਪ੍ਰਭਾਵ ਹੇਠਾਂ ਪਸਰਨ ਵਾਲੀ ਬੋਧਿਕਤਾ ਵਾਲੇ ਪੰਥਕ ਵਿਦਵਾਨਾਂ ਅਤੇ ਪ੍ਰਚਾਰਕਾ ਨੇ ਇਹ ਗੁਹਜ ਰਹਿਸ ਕਦੇ ਸਮਝਿਆ ਹੀ ਨਹੀਂ। ਜਦ ਕੋਈ ਵੀ ਸਿੱਖੀ ਨੂੰ 'ਮਜ਼ਹਬੀ' ਸੋਚ ਨਾਲ ਪੀੜਿਤ ਮਾਨਸਿਕਤਾ ਰਾਹੀਂ ਸਮਝਦਾ ਤੇ ਸਮਝਾਉਂਦਾ ਹੈ ਤਾਂ ਸੁਤੇ ਸਿੱਧ ਹੀ ਅਪਰਾਧ ਹੁੰਦਾ ਰਹਿੰਦਾ ਹੈ। ਇਹ ਗੱਲ ਵਿਚਾਰਨ ਯੋਗ ਖ਼ਾਸ ਤਵੱਜੋ ਮੰਗਦੀ ਹੈ ਕਿ ਜਦ ਰਾਮਰਈਆਂ ਅਤੇ ਧੀਰਮੱਲੀਆਂ ਨੂੰ 'ਸਿੱਖੀ ਵਿਚੋਂ ਖ਼ਾਰਜ ਕੀਤਾ ਗਿਆ' ਤਾਂ ਉਸ ਵਕਤ ਪੰਥ ਹੋਂਦ ਵਿਚ ਨਹੀਂ ਸੀ ਆਇਆ। ਇਸ ਲਈ ਇਹ ਪੰਥ ਵਿਚੋਂ ਖਾਰਜ ਕਰਨ ਵਾਲੀ ਕਾਰਵਾਈ ਨਹੀਂ ਅੱਗੋਂ ਉਸ ਤੋਂ ਵੀ ਬਹੁਤ ਉਚੇਰੀ 'ਸਿੱਖੀ ਵਿਚੋਂ ਖਾਰਜ ਕਰਨ' ਦੀ ਕਾਰਵਾਈ ਸੀ। ਜਿਹੜੇ ਅੱਜ ਕਲ ਦੇ ਵਿਦਵਾਨ ਕਾਗਜ਼ੀ-ਅੱਖਰੀ-ਪੰਜਾਬੀਅਤ ਵਿਚੋਂ ਸਿੱਖੀ ਦੀ ਭਾਲ ਵਿਚ, ਪੰਥ ਵਿਚੋਂ ਖਾਰਜ ਕਰਨ ਦੀਆਂ ਕਾਰਵਾਈਆਂ ਤੇ ਰੋਲਾਂ ਪਾਉਣ ਵਾਲਿਆਂ ਨੂੰ ਸਿੱਖੀ ਤੋਂ ਖਾਲਸੇ ਤਕ ਦੇ ਆਤਮਾ ਤੇ ਸਰੀਰ ਦੇ ਰਿਸ਼ਤੇ ਨੂੰ ਸਮਝਣ ਦੀ ਲੋੜ ਹੈ।
'ਸ਼ਬਦ' ਜਦੋਂ ਅੰਮ੍ਰਿਤਧਾਰੀ ਖੰਡੇ ਬਾਟੇ ਦੀ ਪਹੁਲ ਛਕਣ ਵਾਲੇ ਸ਼ਰੀਰ ਵਿਚ ਆ ਟਿਕਦਾ ਹੈ ਤਾਂ ਖ਼ਾਲਸਾ ਪਰਗਟ ਹੁੰਦਾ ਹੈ ਅਤੇ ਅਜਿਹੇ ਸ਼ਬਦ ਆਤਮਾ ਧਾਰੀ-ਅੰਮ੍ਰਿਤਧਾਰੀ ਸ਼ਰੀਰ ਨੂੰ ਹੀ ਦਸਮ ਪਿਤਾ ਨੇ ਸਿੰਘ ਅਤੇ ਕੌਰ ਦਾ ਪਦਵੀ ਧਾਰੀ ਨੀਅਤ ਕਰ ਕੇ 'ਗੁਰਮਤਿ' ਦਾ ਅੰਤਿਮ ਨਿਰਣੇ ਦਿੱਤਾ ਹੈ।ਸਿੱਖ ਸਭਿਅਤਾ ਵਿਚ 'ਸ਼ਬਦ' ਆਚਰਣਵਾਨ ਰਹਿਤੀ ਸ਼ਰੀਰ ਦੀ ਹੀ ਆਤਮਾ ਵਿਚ 'ਸੈਭੰ' ਹੁੰਦਾ ਹੈ, ਜੋ ਖ਼ਾਲਸਾ ਸੱਜ ਕੇ ਸਿੰਘ ਤੇ ਕੌਰ ਹੋ ਨਿੱਤਰਦਾ ਹੈ। ਨਾਨਕਸ਼ਾਹੀ ਖ਼ਾਲਸਤਾਈਤਾ ਦੀ ਇਹੋ ਕੁਦਰਤੀ ਸਤਾ ਦਾ ਸੱਚ ਹੈ। ਜੋ ਅਟੁੱਟ ਹੈ। ਅਖੰਡ ਹੈ। ਅੰਤਿਮ ਹੈ।
ਸ੍ਰੀ ਤਖਤ ਸਾਹਿਬਾਨਾਂ ਦੇ ਸਤਿਕਾਰਤ ਜਥੇਦਾਰ ਸਾਹਿਬਾਨਾਂ ਨੂੰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਹੀ ਨਾਲ ਤਖ਼ਤ ਸ੍ਰੀ ਪਟਨਾ ਸਾਹਿਬ, ਤਖ਼ਤ ਸ੍ਰੀ ਹਜ਼ੂਰ ਸਾਹਿਬ ਅਤੇ ਹੋਰ ਸਮੂਹ ਚੁਣੇ ਜਾਂਦੇ ਬੋਰਡਾਂ ਅਤੇ ਗੁਰਦੁਆਰਿਆਂ ਦੇ ਔਹਦੇਦਾਰਾਂ, ਚੁਣੇ ਹੋਏ ਮੈਂਬਰਾਂ, ਮੁਲਾਜ਼ਮਾਂ ਨੂੰ, ਇਹ ਗੱਲ ਹਮੇਸ਼ਾ ਵਿੱਸਰ ਕਿਉਂ ਜਾਂਦੀ ਹੈ ਕਿ ਜਦ ਵੀ ਉਹ ਡੇਰੇਦਾਰਾਂ ਪਾਸ ਜਾਂਦੇ ਹਨ ਤਾਂ ਓਦੋਂ ਓਦੋਂ ਹੀ ਪ੍ਰਵਾਨਿਤ ਸਿੱਖ ਰਹਿਤ ਮਰਿਆਦਾ ਦਾ ਕਤਲ ਹੁੰਦਾ ਹੈ। ਸ਼ਬਦ ਗੁਰੂ ਦੇ ਸਿਧਾਂਤ ਦਾ ਹਾਣ ਹੁੰਦਾ ਹੈ ਅਤੇ ਉਪਰੋਕਤ ਵਿਚਾਰੀ ਨਾਨਕਸ਼ਾਹੀ ਖ਼ਾਲਸਤਾਈਤਾ ਦਾ ਘਟਾਅ ਅਤੇ ਨਿਰੋਧ ਹੁੰਦਾ ਹੈ। ਉਨ੍ਹਾਂ ਇਹ ਗੱਲ ਕਿਉਂ ਨਹੀਂ ਵਿਚਾਰੀ ਕਿ ਇਸ ਕਾਰਵਾਈ ਨਾਲ ਇਹ ਸੰਦੇਸ਼ ਦਿੱਤਾ ਗਿਆ ਹੈ ਕਿ ਸਿੱਖਾਂ ਦੇ 2ਸ਼ਬਦ ਗੁਰੂ2 ਨੂੰ ਵੀ ਵੰਡਣ ਦਾ ਅਰੰਭ ਖੁਦ ਦਮਦਮੀ ਟਕਸਾਲ, ਸੰਤ ਸਮਾਜ, ਸ਼੍ਰੋਮਣੀ ਕਮੇਟੀ, ਸ੍ਰੀ ਅਕਾਲ ਤਖ਼ਤ ਦੇ ਨਾਲ ਬਾਕੀ ਤਖ਼ਤ ਸਾਹਿਬਾਨ, ਅਤੇ ਇਨ੍ਹਾਂ ਸਾਰਿਆਂ ਦੇ ਸਮਰਥਕਾਂ ਵਲੋਂ 'œਸ੍ਰੀ ਗੁਰੂ ਗ੍ਰੰਥ ਸਾਹਿਬ ਬਨਾਮ ਦਸਮ ਗ੍ਰੰਥ'' ਦਾ ਮੁੱਦਾ ਬਣਾ ਕੇ, ਅਤੇ ਸਪੋਕਸਮੈਨ, ਏਕਸ ਕੇ ਬਾਰਕ ਅਤੇ ਇਨ੍ਹਾਂ ਦੇ ਸਮਰਥਕਾਂ ਨੂੰ ਦੂਜੀ ਧਿਰ ਬਣਾ ਕੇ , ਜਾਣ-ਬੁੱਝ ਕੇ ਖੜਾ ਕਰ ਕੇ, ਮੁੱਦਾ ਹਮੇਸ਼ਾਂ ਭਖਦਾ ਰੱਖਣ ਲਈ ਦਿਆਲਪੁਰੇ ਦੀ ਧਰਤੀ ਤੋਂ ਕੀਤਾ ਜਾ ਚੁਕਾ ਹੈ। ਇਹ ਦੋਵਾਂ ਧਿਰਾਂ ਦੀ ਬੁਰਛਾਗਰਦੀ ਵਾਲੀ ਕਾਰਵਾਈ ਹੀ ਸਾਬਤ ਹੋਈ ਹੈ ਅਤੇ ਇਤਿਹਾਸ ਵਿਚ ਇੰਜ ਹੀ ਦਰਜ ਹੋਵੇਗੀ। ਪੰਥ ਨੂੰ ਇੱਕਮੁੱਠ ਰੱਖਣ ਦੇ ਆਖਰੀ ਤੇ ਇਕ ਮਾਤਰ ਧੁਰੇ ਨੂੰ ਵੀ ਭੇਦ ਲਿਆ ਗਿਆ ਹੈ। ਇਹ ਨੁਕਸਾਨ ਸਾਡੇ ਆਪਣਿਆਂ ਨੇ ਆਪਣੇ ਹੱਥੀ ਹੀ ਕੀਤਾ ਹੈ। ਜਿਸ ਵਿਚ ਇਸ ਨੂੰ ਰੋਕਣ ਲਈ ਜਿੰਮੇਵਾਰ ਸੰਸਥਾਵਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅਕਾਲ ਤਖਤ ਸਾਹਿਬ, ਧਰਮ ਪ੍ਰਚਾਰ ਕਮੇਟੀ ਖੁਦ ਸ਼ਾਮਲ ਹੋਏ ਹਨ।
ਇਹ ਸਿਲਸਿਲਾ 300 ਸਾਲ ਗੁਰੂ ਦੇ ਨਾਲ ਦੇ ਨਾਅਰੇ ਰਾਹੀਂ ਹਜ਼ੂਰ ਸਾਹਿਬ ਵਿਖੇ 'ਸ਼ਬਦ' ਜਦੋਂ ਅੰਮ੍ਰਿਤਧਾਰੀ ਖੰਡੇ ਬਾਟੇ ਦੀ ਪਹੁਲ ਛਕਣ ਵਾਲੇ ਸ਼ਰੀਰ ਵਿਚ ਆ ਟਿਕਦਾ ਹੈ ਤਾਂ ਖ਼ਾਲਸਾ ਪਰਗਟ ਹੁੰਦਾ ਹੈ ਅਤੇ ਅਜਿਹੇ ਸ਼ਬਦ ਆਤਮਾ ਧਾਰੀ-ਅੰਮ੍ਰਿਤਧਾਰੀ ਸਰੀਰ ਨੂੰ ਹੀ ਦਸਮ ਪਿਤਾ ਨੇ ਸਿੰਘ ਅਤੇ ਕੌਰ ਦਾ ਪਦਵੀ ਧਾਰੀ ਨੀਅਤ ਕਰ ਕੇ 'ਗੁਰਮਤਿ' ਦਾ ਅੰਤਿਮ ਨਿਰਣੈ ਦਿੱਤਾ ਹੈ। ਸਿੱਖ ਸਭਿਅਤਾ ਵਿਚ 'ਸ਼ਬਦ' ਆਚਰਣਵਾਨ ਰਹਿਤੀ ਸ਼ਰੀਰ ਦੀ ਹੀ ਆਤਮਾ ਵਿਚ 'ਸੈਭੰ' ਹੁੰਦਾ ਹੈ ਜੋ ਖ਼ਾਲਸਾ ਸੱਜ ਕੇ ਸਿੰਘ ਤੇ ਕੌਰ ਹੋ ਨਿੱਤਰਦਾ ਹੈ। ਨਾਨਕਸ਼ਾਹੀ ਖ਼ਾਲਸਤਾਈਤਾ ਦੀ ਇਹੋ ਕੁਦਰਤੀ ਸਤਾ ਦਾ ਸੱਚ ਹੈ। ਜੋ ਅਟੁੱਟ ਹੈ। ਅਖੰਡ ਹੈ। ਅੰਤਿਮ ਹੈ।'' ਦਾ 'œਪੰਥ-ਖ਼ਾਲਸਾ'' ਦਾ ਸ਼ਰੀਰਕ 'œਜੁਗਤਿ'' ਰਾਹੀਂ 'œਸ਼ਬਦ'' ਗੁਰੂ ਦੀ ਆਤਮਾ ਵਿਚੋਂ ਸ਼ਰੀਰ ਨੂੰ ਘਟਾ ਕੇ ਕੀ ਆਤਮਾ ਨੂੰ ਭਟਕਾਉਣ ਹਿਤ ਪ੍ਰਬੰਧਕੀ ਕਾਰ ਵਿਹਾਰ ਦਾ ਪਰਗਟਾ ਸਭ ਨੇ ਰਲ ਮਿਲ ਕੇ ਨਹੀਂ ਕਰਾ ਦਿੱਤਾ ਹੈ ? ਮੁੱਦਾ ਗੁਰਿਆਈ ਦੇ ਇਸ ਪੱਖ ਦਾ ਸੀ ਕਿ ਜੋਤਿ ਕਿਸ ਸਰੀਰ ਵਿਚ ਹੁਣ ਟਿਕੀ ਹੈ? ਗੁਰੂ ਗ੍ਰੰਥ ਸਾਹਿਬ ਜੀ ਸਰੀਰ ਰੂਪ ਦੇਹਿ ਨਾਹ ਹਨ ਤੇ ਨਾ ਹੀ ਸਿੱਖਾਂ ਨੂੰ ਬਣਾਏ ਜਾਣ ਦੀ ਕੋਸ਼ਿਸ਼ ਹੀ ਕਰਨੀ ਚਾਹੀਦੀ ਹੈ। ਕਿਉਂ ਕੀ ਇਸੇ ਕੋਸ਼ਿਸ਼ ਨੇ ਹੀ 300 ਸਾਲ ਵਿਚ ਸਿੱਖੀ ਨੂੰ ਗਰਕ ਕੀਤਾ ਹੈ। ਇਹ ਜੋਤਿ ਸਰੂਪ ਹਰਿ ਆਪ ਹਨ। ਜਿਨ੍ਹਾਂ ਦਾ ਸਰੀਰ ਰੂਪ ਪਰਗਟਾ 'œਪੰਥ-ਖ਼ਾਲਸਾ'' ਹੈ। ਇਹ ਅੰਤਿਮ ਸਤਿਆ ਦੀ ਸਤਾ ਦਾ ਉਹ ਅੰਤਿਮ ਨਿਰਣਾ ਹੈ ਜੋ ਹਜ਼ੂਰ ਸਾਹਿਬ ਦੀ ਧਰਤੀ ਤੇ 1708 ਨੂੰ ਦਸਮ ਨਾਨਕ ਨੇ ਦੇਹਿ ਸਰੂਪ ਸਮਾਪਤ ਕਰਕੇ ਸ਼ਰੀਰ ਰੂਪ ਆਪਣਾਂ ਪੰਥ ਨੂੰ ਦੇ ਦਿੱਤਾ। 300 ਸਾਲ ਲੰਘ ਗਏ ਪਰ ਸਿੱਖ ਨੂੰ ਸਮਝਾਇਆ ਨਾਹ ਗਿਆ। ਸਿੱਖ ਦੀਆਂ ਹੁਣ ਅੱਖਾਂ ਨਹੀਂ ਰੋਂਦੀਆਂ ਉਸ ਦੇ ਸ਼ਰੀਰ ਦਾ ਰੋਮ ਰੋਮ ਹੀ ਆਪਣੇ ਲਹੂ ਦੀਆਂ ਬੂੰਦਾਂ ਨੂੰ ਰੱਤ ਦੇ ਅੱਥਰੂ ਬਣਾਂ ਕੇ ਹੁਣ ਕੇਰ ਨਹੀਂ ਰਿਹਾ ਸਗੋਂ ਰੋਮ-ਰੋਮ ਤੋਂ ਸਿੰਮਣ ਲੱਗ ਪਿਆ ਹੈ। ਸ਼ਰੀਰ ਦਾ ਵਜੂਦ ਖਤਮ ਹੋ ਚੁਕਾ ਹੈ ਕਿਉਂ ਕੀ ਆਤਮਾ ਨੂੰ ਸੰਨ ਲਾ ਦਿੱਤੀ ਗਈ ਹੈ। ਸ਼ਾਇਦ ਇਹ ਦਰਦ ਇਨ੍ਹਾਂ ਚੌਧਰੀਆਂ ਨੂੰ ਮਹਿਸੂਸ ਨਾਹ ਹੋਵੇ। ਇਹ ਦਰਦ 'ਏਕਸ ਕੇ ਬਾਰਕ' ਅਤੇ 'ਸਪੋਕਸਮੈਨ' ਅਤੇ 'ਫ਼ਰੀਦਾਬਾਦ' ਦੀ ਉਸ ਕਮਰਕੱਸੇ ਕਰੀ ਬੈਠੀ ਸਿੱਖੀ ਸੇਵਕੀ ਨੂੰ ਵੀ ਨਹੀਂ ਹੋਇਆ। ਕਿਉਂ ਕੀ ਇਨ੍ਹਾਂ ਦਾ ਅੰਤਿਮ ਪੱਖ ਹੀ ਕੇਵਲ ਝੂਠ ਦਾ ਪ੍ਰਚਾਰ ਕਰਕੇ 'ਅਖੌਤੀ ਦਸਮ-ਗ੍ਰੰਥ' (?) ਨੂੰ ਉਭਾਰ ਕੇ ਆਪਣੇ ਆਪ ਨੂੰ ਸਥਾਪਤ ਕਰਨਾ ਮਾਤਰ ਸਾਹਮਣੇ ਆਇਆ ਹੈ। ਇਨ੍ਹਾਂ ਵਲੋਂ ਵੀ ਹੱਲ ਦੱਸਣ ਦੀ ਬਜਾਏ ਬਿਮਾਰੀ ਅਤੇ ਇਸ ਦੀਆਂ ਅਲਾਮਤਾਂ ਨੂੰ ਵਧਾ-ਚੜ੍ਹਾ, ਡਰ ਅਤੇ ਭੈਅ ਪੈਦਾ ਕਰਕੇ ਆਪਣੀ ਦੁਕਾਨ ਦਾ ਮਾਲ ਵਿਕਾਉ ਬਣਾਉਣ ਦੀ ਧਾਰੀ ਪ੍ਰਵਿਰਤੀ ਨੇ ਇਨ੍ਹਾਂ ਦੀ ਆਪਣੀ ਵਿਸ਼ਵਾਸਯੋਗ ਤਾ ਨੂੰ ਹੀ ਖਤਮ ਕਰ ਦਿੱਤਾ ਹੈ। ਜੇ ਕਰ ਸ਼੍ਰੋਮਣੀ ਕਮੇਟੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬਾਨ ਆਪਣੇ 'ਅਖੌਤੀ ਦਸਮ ਗ੍ਰੰਥ' (?) ਪ੍ਰਤੀ ਲਏ ਗਏ ਫੈਸਲਿਆਂ ਨੂੰ ਰੱਦ ਕਰ ਕੇ ਇਸ ਸਮਾਗਮ ਵਿਚ ਆਉਂਦੇ ਤਾਂ ਇਤਨਾ ਦਰਦ ਸ਼ਾਇਦ ਸਾਨੂੰ ਨਾਹ ਹੁੰਦਾ । ਪਹਿਲਾਂ ਜਾਰੀ ਕੀਤੇ ਗਏ ਹੁਕਮ ਨਾਮਿਆਂ, ਪੱਤਰਾਂ ਅਤੇ ਮਤਿਆਂ ਦਾ ਸਤਿਕਾਰਯੋਗ ਜੀਓ, ਸਿੰਘ ਸਾਹਿਬ ਅਤੇ ਪ੍ਰਧਾਨ ਸ਼੍ਰੋਮਣੀ ਕਮੇਟੀ ਸਾਹਿਬ ਜੀ ਕੀ ਬਣਿਆਂ ਅਤੇ ਸਿੱਖ ਉਨ੍ਹਾਂ ਦਾ ਕੀ ਕਰਨ ? ਤਥਾ ਕਥਤ ਬੇ ਨਾਮੀ ਪੁਸਤਕ ਨੂੰ ਦਸਮ ਗ੍ਰੰਥ ਬਣਾ ਕੇ ਆਪੋ ਆਪਣੀਆਂ ਦੁਕਾਨਦਾਰੀਆਂ ਚਲਾਉਣ ਵਾਲਿਆਂ, ਅਤੇ ਝੂਠ ਤੋਂ ਜਾਣ ਬੁੱਝ ਕੇ ਪਰਦਾ ਨਾਹ ਚੁੱਕਣ ਵਾਲੀਆਂ ਇਨ੍ਹਾਂ ਸਤਿਕਾਰਤ ਸੰਸਥਾਵਾਂ ਵਲੋਂ ਇਹ ਸਪਸ਼ਟੀਕਰਨ ਆਉਣਾ ਹੀ ਚਾਹੀਦਾ ਹੈ ਅਤੇ ਇਹ ਸਪਸ਼ਟੀਕਰਨ ਲੈਣਾਂ ਹਰ ਇਕ ਸਿੱਖ ਦਾ, ਪੰਥ ਦਾ ਫ਼ਰਜ਼ ਬਣਦਾ ਹੈ। ਇਸ ਦੀ ਪੁੱਛ ਅਤੇ ਸੇਧ ਹਿਤ ਅਸੀ ਨਿਮਾਣੇ, ਸਿੱਖ ਬੇਨਤੀ ਤਾਂ ਕਰ ਹੀ ਸੱਕਦੇ ਹਾਂ; ਜਾਂ ਕਿ ਹੁਣ ਸਿੱਖ ਕੋਲ ਇਹ ਵੀ ਹੱਕ ਨਹੀਂ ਰਿਹਾ ? ਬਿਮਾਰੀਆਂ ਨਾਲ ਤਾਂ ਇਸ ਵੇਲੇ ਸਿੱਖੀ ਜਰ ਜਰ ਹੋਈ ਪਈ ਹੈ ਤੇ ਹਰ ਕੋਈ ਬਿਮਾਰੀਆਂ ਨੂੰ ਹੀ ਉਛਾਲ ਰਿਹਾ ਹੈ। ਇਨ੍ਹਾਂ ਬਿਮਾਰੀਆਂ ਦੇ ਕਾਰਨਾਂ ਵੱਲ ਕਿਸੇ ਨੇ ਜਾਣ ਦੀ ਖੇਚਲ ਨਹੀਂ ਕੀਤੀ। ਇਹ ਸਿੱਖ ਸਮਾਜ ਦੀ ਅਜੋਕੀ ਹੋਣੀ ਦੀ ਤਰਾਸਦੀ ਹੈ। ਜਿਸ ਦੀ ਜਿੰਮੇਵਾਰੀ ਅੰਤਿਮ ਤੋਰ ਤੇ ਇਸ ਦੇ ਬੁੱਧੀਜੀਵੀਆਂ ਅਤੇ ਆਗੂਆਂ ਦੇ ਸਿਰ ਪੈਂਦੀ ਹੈ। ਸਿੱਖ ਸਮਾਜ ਵਿਚ ਇਸ ਵਕਤ ਬਿਮਾਰੀਆਂ ਨੂੰ ਲੋੜੋਂ ਵੱਧ ਉਭਾਰ ਕੇ ਆਪਣੇ ਆਪ ਨੂੰ ਵਿਦਵਾਨ ਜਾਂ ਬੁੱਧੀਜੀਵੀ ਸਾਬਤ ਕਰਨ ਦੀ ਅਤੇ ਆਗੂ ਵਜੋਂ ਸਥਾਪਤ ਕਰਨ ਦੀ ਹੋੜ ਜਹੀ ਲੱਗੀ ਹੋਈ ਹੈ। ਲੋੜ ਇਨ੍ਹਾਂ ਬਿਮਾਰੀਆਂ ਨੂੰ 'ਡਾਇਗਨੋਜ਼' ਕਰ ਕੇ ਇਨਾ ਦੇ ਇਲਾਜ ਅਰੰਭਣ, ਭਾਲਣ ਅਤੇ ਦੱਸਣ ਦੀ ਹੈ। ਇਸ ਹਿਤ ਇਲਾਜ ਹੱਥ ਵਿਚ ਲੈ ਕੇ ਮੈਦਾਨ ਵਿਚ ਸੇਵਾ ਕਰਨ ਦੀ ਹੈ। ਇਸ ਪੱਖੋਂ ਸਭ ਚੁੱਪ, ਮੋਨ ਧਾਰੀ, ਦੜ ਵੱਟੀ, ਘੇਸਲ ਮਾਰੀ ਅਤੇ ਮੀਸਣੀ ਪ੍ਰਵਿਰਤੀ ਧਾਰੀ ਬਣ ਕੇ ਡੰਗ ਟਪਾ ਕੇ ਆਪਣਾਂ ਸਵਾਰਥ ਦਾ ਉੱਲੂ ਸਿੱਧਾ ਕਰਨ ਵਿਚ ਲੱਗੇ ਹਨ। ਸਿੱਖ ਕੌਮ ਵਿਚੋਂ ਇਲਾਜ ਲੈ ਕੇ ਕਿਉਂ ਨਹੀਂ ਕੋਈ ਵੀ ਧਿਰ ਹਾਲੇ ਤਕ ਸਾਹਮਣੇ ਆਈ ਤੇ ਉਸ ਹਿਤ ਕੰਮ ਕਰਦੀ ? ਸਿਰਫ਼ ਇਕ ਅਪਵਾਦ ਵੇਖਣ ਵਿਚ ਆ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਇੰਟਰਨੈਸ਼ਨਲ, ਪਰ ਇਸ ਨੂੰ ਉਪਰੋਕਤ ਮਨੋਦਸ਼ਾ ਧਾਰੀ ਸਾਰੀਆਂ ਹੀ ਧਿਰਾਂ ਹਾਸ਼ੀਏ ਤੋਂ ਬਾਹਰ ਕਰਨ ਹਿਤ ਇਕ ਮਨ ਅਤੇ ਇਕ ਮਤ ਬਣਾਈ ਬੈਠੀਆਂ ਹਨ।
ਜਿਹੜੀਆਂ ਧਿਰਾਂ ਨੇ ਵਿਰੋਧ ਦਾ ਸੁਰ ਸਿਖਰ ਤਕ ਪਹੁੰਚਾਇਆ ਹੈ ਉਨ੍ਹਾਂ ਨੇ ਵੀ ਬਿਨਾ ਵਜ੍ਹਾ ਨਗਾਰਾ ਜਿਆਦਾ ਜੋਰ ਨਾਲ ਅਤੇ ਢੋਲਕੀ ਦੀ ਸੁਰ ਤੇ ਵਜਾਇਆ ਹੈ। ਉੱਨਾਂ ਦੇ ਹੱਥ ਆਈ ਤਾਂ ਤੋਪ ਸੀ ਪਰ ਉਨ੍ਹਾਂ ਤੋਪ ਵਿਚੋਂ ਬੰਦੂਕ ਦੀਆਂ ਗੋਲੀਆਂ ਚਲਾਉਣ ਦੀ ਹੀ ਕੋਸ਼ਿਸ਼ ਕੀਤੀ ਹੈ। ਇਸ ਵਿਚ ਕੋਈ ਦੋ ਰਾਵਾਂ ਨਹੀਂ ਹਨ ਕਿ ਸ਼ਬਦ ਗੁਰੂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੀ ਹਨ ਜਿਨ੍ਹਾਂ ਦੇ ਤੁਲ ਕਿਸੇ ਵੀ ਹੋਰ ਗ੍ਰੰਥ ਨੂੰ ਨਹੀਂ ਮੰਨਿਆਂ ਜਾ ਸਕਦਾ। ਇਸ ਦਾ ਨਿਰਣਾ ਖੁਦ ਦਸਮ ਪਾਤਸ਼ਾਹ ਆਪ ਕਰ ਗਏ ਹਨ ਕਿਉਂ ਕੀ ਉਨ੍ਹਾਂ ਹਜ਼ੂਰ ਸਾਹਿਬ ਵਿਚ ਗੁਰਗੱਦੀ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਦਿੱਤੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਪੰਥ ਗੁਰੂ ਨੂੰ ਸਰੀਰ ਰੂਪ ਵਿਚ ਸਥਾਪਿਤ ਕੀਤਾ। ਆਪਣੀ ਲਿਖਤ ਜਾਂ ਆਪਣੀ ਰਚਨਾ ਨੂੰ ਨਹੀਂ। ਪਰ ਜਦ ਵਿਰੋਧ ਕਰਨ ਵਾਲੀਆਂ ਧਿਰਾਂ ਸਮੁੱਚੇ 'ਅਖੌਤੀ ਦਸਮ-ਗ੍ਰੰਥ'(?) ਨੂੰ ਹੀ ਰੱਦ ਕਰ ਦਿੰਦੀਆਂ ਹਨ ਤਾਂ ਫਿਰ ਉਹ ਵੀ ਉਵੇਂ ਹੀ ਗਲਤ ਹਨ ਜਿਵੇਂ ਉਹ ਤਾਕਤਾਂ ਜਿਹੜੀਆਂ ਇਸ ਗ੍ਰੰਥ ਦੀਆਂ ਸਮੁੱਚਿਆਂ ਹੀਂ ਰਚਨਾਵਾਂ ਨੂੰ ਬਾਣੀਆਂ ਦਾ ਦਰਜਾ ਦੇ ਕੇ ਗੁਰੂ ਗੋਬਿੰਦ ਸਿੰਘ ਜੀ ਨਾਲ ਜੋੜ ਦਿੰਦੀਆਂ ਹਨ ਅਤੇ ਇਨ੍ਹਾਂ ਰਚਨਾਵਾਂ ਨੂੰ ਗੁਰਬਾਣੀ ਸਾਬਤ ਕਰਨ ਤੇ ਤੁਲੀਆਂ ਹਨ। ਅਸਲ ਮੁੱਦਾ ਹੀ ਇਹ ਹੈ। ਨਿਰਣਾ ਇਸ ਗੱਲ ਦਾ ਕਰਨਾਂ ਬਣਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਜਿਤਨੀਆਂ ਵੀ ਰਚਨਾਵਾਂ ਲਿਖਿਆਂ ਕੀ ਉਹ ਸਾਰੀਆਂ 'ਬਾਣੀਆਂ' ਦਾ ਦਰਜਾ ਰੱਖਦੀਆਂ ਹਨ ਜਾਂ ਉਹ ਸ਼ਬਦ ਗੁਰੂ ਦੀ ਪਦਵੀ ਰੱਖਦੀਆਂ ਹਨ ਜਾਂ ਨਹੀਂ ? ਗੱਲ ਬੜੀ ਸਿੱਧੀ ਹੈ। ਇਸ ਨੂੰ ਜਾਣ ਬੁੱਝ ਕੇ ਉਲਝਾ ਕੇ ਪੇਸ਼ ਕੀਤਾ ਜਾ ਰਿਹਾ ਹੈ ਤੇ ਪੇਚੀਦਾ ਬਣਾਇਆ ਜਾ ਰਿਹਾ ਹੈ। ਜਦ ਇਸ ਗੱਲ ਦਾ ਫੈਸਲਾ ਖੁਦ ਗੁਰੂ ਗੋਬਿੰਦ ਸਿੰਘ ਜੀ ਆਪ ਕਰ ਗਏ ਹਨ ਕਿ ਉਨ੍ਹਾਂ ਦੀ ਰਚਨਾ 'ਸ਼ਬਦ ਗੁਰੂ' ਦੀ ਲਖਾਇਕ ਨਹੀਂ ਹੈ ਤੇ ਨਾਹ ਹੀ ਕੋਈ ਬਣਾਉਣ ਦੀ ਜੁੱਰਤ ਕਰੇ ਤਾਂ ਫਿਰ ਬਾਕੀ ਨਿਰਣਾ ਕਰਨ ਦੀ ਹੋਰ ਕਿਹੜੀ ਤੁਕ ਅਤੇ ਲੋੜ ਬਾਕੀ ਰਹਿ ਜਾਂਦੀ ਹੈ ? ਕੀ ਹੁਣ ਸਿੱਖ ਇਹ ਕੋਸ਼ਿਸ਼ ਨਹੀਂ ਕਰ ਰਿਹਾ ਕਿ ਉਹ ਗੁਰੂ ਗੋਬਿੰਦ ਸਿੰਘ ਜੀ ਦੇ ਖੁਦ ਕੀਤੇ ਨਿਰਣੇ ਨੂੰ ਛੱਡ ਕੇ ਅਤੇ ਝੁਠਲਾ ਕੇ, ਆਪੋ ਆਪਣੇ ਸਵਾਰਥ ਸਿੱਧ ਕਰਨ ਹਿਤ ਦੁਬਾਰਾ ਨਿਰਣਾ ਕਰਨ ਦੀ ਖੁਦ ਆਪਣੇ ਆਪ ਨੂੰ ਗੁਰੂ ਤੋਂ ਵੱਡਾ ਸਾਬਤ ਕਰਨ ਹਿਤ ਨਿਰਣੇ ਦੀ ਮੰਗ ਕਰ ਰਿਹਾ ਹੈ ? ਇਹ ਉਹ ਮਾਨਸੀਕਤਾ ਹੈ ਜਿਹੜੀ ਬਿਮਾਰੀ ਨੂੰ ਜਨਮ ਦਿੰਦੀ ਹੈ। ਇਨ੍ਹਾਂ ਦੁਹਾਂ ਦਾ ਹੀ ਸਿੱਖ ਕੌਮ ਨੂੰ ਆਪਣੇ ਸ਼ਰੀਰ ਵਿਚ ਵਾਧੂ ਗੈਰ ਕੁਦਰਤੀ ਅਤੇ ਮਸਨੂਈ ਚੜੀ ਚਰਬੀ ਮੰਨ ਕੇ ਅਪਰੇਸ਼ਨ ਕਰ ਸਦਾ ਲਈ ਖਤਮ ਕਰ ਦੋਨਾਂ ਚਾਹੀਦਾ ਹੈ। ਇਸ ਤੇ ਨਿਰਣਾ ਕਰਨ ਦਾ ਹੱਕ ਸਿੱਖ ਪਾਸ ਹੈ ਹੀ ਨਹੀਂ। ਅੰਤਿਮ ਨਿਰਣਾ ਗੁਰੂ ਖੁਦ ਕਰ ਕੇ ਗਿਆ ਹੈ। ਜੋ ਉਸ ਨੂੰ ਨਹੀਂ ਮੰਨਦਾ ਅਤੇ ਪੁਨਰਵਿਚਾਰ ਦੀ ਮੰਗ ਕਰਦਾ ਹੈ ਉਹ ਰਾਮਰਾਈਆਂ ਅਤੇ ਧੀਰਮਲੀਆਂ ਵਾਂਗ ਸਿੱਖ ਹੈ ਹੀ ਨਹੀਂ। ਇਹ ਅੰਤਿਮ ਸਤਿਆ ਹੈ।
ਇੱਥੇ ਇਹ ਗੱਲ ਵੀ ਸਭ ਸਿੱਖਾਂ ਨੂੰ ਚੇਤੇ ਰੱਖਣੀ ਚਾਹੀਦੀ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਸ਼ਬਦ ਗੁਰੂ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਤਿਮ ਸੰਪਾਦਨਾਂ ਖੁਦ ਕੀਤੀ ਹੈ। ਇਸ ਲਈ ਕਿਸੇ ਵੀ ਕਿਸਮ ਦੇ ਸ਼ੰਕੇ ਅਤੇ ਪ੍ਰਸ਼ਨ ਦਾ ਮੂਲ ਹੀ ਆਪਣੇ ਗੁਰੂ ਤੋਂ ਬਾਗੀ ਹੋ ਕੇ ਤੁਰਨ ਦਾ ਅਰੰਭ ਹੈ।
ਇਹ ਵੀ ਹਰ ਇਕ ਸਿੱਖ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਕੁਝ ਬਾਣੀ ਨੂੰ 'ਸ਼ਬਦ' ਸਰੂਪ 'ਜੋਤਿ' ਦਾ ਅੰਗ ਬਣਾਉਣ ਦੀ ਬਜਾਏ, ਜਿਸ 'ਪੰਥ-ਖ਼ਾਲਸੇ' ਦੇ ਸ਼ਰੀਰ ਵਿਚ ਇਸ 'ਸ਼ਬਦ ਗੁਰੂ' ਨੇ 'ਜੋਤਿ' ਰੂਪ ਵਿਚ ਪ੍ਰਵੇਸ਼ ਕਰਨਾਂ ਹੈ, ਅਤੇ ਉਸ ਨੂੰ ਗੁਰੂ ਸ਼ਰੀਰ ਸਮਰਥ ਬਣਾਉਣਾਂ ਹੈ ਉਸ ਸ਼ਰੀਰ ਲਈ, ਰਹਿਤ ਅਤੇ ਆਪਣੀ ਬਾਣੀ ਦੀ ਸ਼ਮੂਲੀਅਤ ਨਾਲ, ਕੁਦਰਤ-ਸਮਰਥ ਹਰਿ ਸਰੂਪ 'ਅਕਾਲ' ਬਣਾਉਣ ਹਿਤ 'ਜਾਪੁ' ਅਤੇ 'ਚੌਪਈ' ਨੂੰ ਉਸ 'ਖ਼ਾਲਸੇ' ਦਾ ਇਕ 'ਅੰਗ' ਬਣਾਇਆ ਹੈ। 'ਖੰਡੇ ਬਾਟੇ ਦੀ ਪਹੁਲ' ਉਸ ਦੇ ਅੰਗਾਂ ਵਿਚ ਜੀਉਨ ਦੀ ਦਾਤ ਹੈ। ਜੋ ਲੋਕ ਸਿਰਫ ਮਸਲੇ ਖੜੇ ਰੱਖਣ ਦੀ ਨੀਅਤ ਨਾਲ ਵਾ ਵਰੋਲਾ ਪਾਈ ਫਿਰਦੇ ਹਨ ਅਤੇ ਸਪਸ਼ਟ ਗੱਲ ਕਰਨ ਤੋਂ ਭੱਜਦੇ ਹਨ ਉਹ ਸਾਰੇ ਹੀ ਸਿੱਖੀ ਦੇ ਅਤੇ ਪੰਥ ਖ਼ਾਲਸੇ ਦੇ, ਗੁਰੂ ਗ੍ਰੰਥ ਸਾਹਿਬ ਦੇ ਅਤੇ ਗੁਰੂ ਪੰਥ ਮਹਾਰਾਜ ਦੇ ਭਗੌੜੇ ਹਨ, ਬਾਗੀ ਹਨ, ਵਿਰੋਧੀ ਹਨ, ਜਿਨ੍ਹਾਂ ਹਿਤ ਸਿੱਖੀ ਵਿਚ ਅੱਖਰ ਸਰੂਪ ਪਰਿਭਾਸ਼ਕ ਸੰਗਿਆ 'ਮਨਮੁਖ-ਮਨਮਤਿ' ਵਰਤੀ ਜਾਂਦੀ ਹੈ। ਅਖੌਤੀ ਦਸਮ ਗ੍ਰੰਥ ਨੂੰ ਮੁੱਦਾ ਬਣਾਂ ਕੇ ਆਪਣੀ ਸ਼ੁਹਰਤ ਦੀ ਦੁਕਾਨ ਚਮਕਾਉਣ ਵਾਲੀਆਂ ਧਿਰਾਂ ਨੂੰ ਸਭ ਤੋਂ ਪਹਿਲਾਂ ਇਹ ਸਪਸ਼ਟੀਕਰਨ ਦੋਨਾਂ ਬਣਦਾ ਹੈ ਕਿ ਉਹ 'ਖੰਡੇ-ਬਾਟੇ ਦੀ ਪਹੁਲ ਨੂੰ ਅੰਮ੍ਰਿਤ' ਮੰਨਦੇ ਹਨ ਜਾਂ ਨਹੀਂ ? ਅਤੇ ਇਸ ਅੰਮ੍ਰਿਤ ਨੂੰ ਛੱਕ ਕੇ ਪੰਥ ਖ਼ਾਲਸੇ ਦਾ 13 ਅਪ੍ਰੈਲ 1699 ਨੂੰ ਪਰਕਾਸ਼ ਵੀ ਇਹ ਧਿਰਾਂ ਮੰਨਦੀਆਂ ਹਨ ਜਾਂ ਨਹੀਂ ? ਇਹ ਅਟੁੱਟ ਪ੍ਰਸ਼ਨ ਹੈ ਉਨ੍ਹਾਂ ਤੇ। ਦੂਜਾ ਸਪਸ਼ਟੀਕਰਨ ਇਹ ਉਨ੍ਹਾਂ ਦਾ ਦੋਨਾਂ ਬਣਦਾ ਹੈ ਕਿ ਉਹ ਅੰਮ੍ਰਿਤ ਸੰਚਾਰ ਵੇਲੇ ਦੀਆਂ ਪੰਜ ਬਾਣੀਆਂ ਨੂੰ ਵੀ 'ਸ਼ਬਦ ਗੁਰੂ ਸਰੂਪ ਬਾਣੀਆਂ' ਮੰਨਦੀਆਂ ਹਨ ਕਿ ਨਹੀਂ ? ਅਖੌਤੀ ਦਸਮ ਗ੍ਰੰਥ ਦੇ ਸਹਾਰੇ ਅਤੇ ਬਹਾਨੇ ਨਾਲ ਕੀ ਇਹ ਧਿਰਾਂ ਖ਼ਾਲਸੇ ਦੀ ਹੋਂਦ, ਪੰਜ ਕਕਾਰੀ ਰਹਿਤ ਅਤੇ ਅੰਮ੍ਰਿਤ ਨੂੰ ਹੀ ਤਾਂ ਨਹੀਂ ਖਤਮ ਕਰ ਰਹੀਆਂ ? ਇਹ ਅਸਲ ਮੁੱਦਾ ਹੈ। ਸਾਡੀ ਸਿਖ ਕੌਮ ਦੀ ਇਹ ਬੜੀ ਵੱਡੀ ਤ੍ਰਾਸਦੀ ਬਣ ਚੁਕੀ ਹੇ ਕਿ ਪਹਿਲਾਂ ਅਸੀ ਖੁਦ ਕਦੇ ਨਿਰੰਕਾਰੀ, ਕਦੇ ਰਾਧਾ ਸਵਾਮੀ, ਕਦੇ ਨੂਰਮਹਿਲੀਏ, ਕਦੇ ਪੂਹਲੇ ਖੁਦ ਆਪਣੀ ਸਰਗਰਮ ਹਮਾਇਤ ਅਤੇ ਤਨ-ਮਨ-ਧਨ ਦੇ ਸਹਿਯੋਗ ਨਾਲ ਖੜੇ ਕਰਦੇ ਹਾਂ ਤੇ ਜਦੋਂ ਉਹ ਆਪਣਾਂ ਅਸਲ ਰੰਗ ਦਿਖਾਉਣ ਲੱਗਦੇ ਹਨ ਤਾਂ ਫਿਰ ਪਾਸਾ ਵੱਟ ਕੇ ਨਿੰਦਣ ਲੱਗ ਪੈਂਦੇ ਹਾਂ। ਸਿੱਖ ਪ੍ਰੈਸ ਦੇ ਨਾਉਂ ਤੇ ਵੀ ਸਿੱਖਾਂ ਦਾ ਅਜਿਹਾ ਹੀ ਸ਼ੋਸ਼ਣ ਲਗਾਤਾਰ ਚਲਦਾ ਆ ਰਿਹਾ ਹੈ। ਸਿੱਖ ਅਮੂਮਨ ਪੂਛਾਂ ਵਾਲੇ ਅਜਿਹੇ ਵੱਡੇ ਬੰਦੇ ਆਪਣੇ ਰਹਿਬਰ ਚੁਣਨ ਦੇ ਆਦੀ ਬਣਾਂ ਦਿੱਤੇ ਗਏ ਹਨ ਜਿਨ੍ਹਾਂ ਦੀ ਵੱਡੇ ਦਰਬਾਰੇ ਚਲਦੀ ਹੋਵੇ। ਦੂਜਾ ਮਾਪ ਦੰਡ ਰੋਜ਼ਾਨਾ ਅਖ਼ਬਾਰਾਂ ਵਿਚ ਬਿਆਨ ਲੱਗਣ ਵਾਲੇ ਬੰਦੇ ਨੂੰ ਵੱਡਾ ਲੀਡਰ ਮੰਨਿਆ ਜਾਂਦਾ ਹੈ। ਇਸ ਦਾ ਭਰਪੂਰ ਲਾਹਾ ਦੁਸ਼ਮਣਾਂ ਨੇ ਲਿਆ ਹੈ। ਕਿਉਂ ਕੀ ਇੰਜ ਉਹ ਸਹਿਜੇ ਹੀ ਕਿਸੇ ਨੂੰ ਵੀ ਸਿੱਖਾਂ ਵਿਚ ਲੀਡਰ ਸਥਾਪਤ ਕਰਨ ਵਿਚ ਕਾਮਯਾਬ ਹੈ। ਸਪੋਕਸਮੈਨ ਦੀ ਤਾਂ ਸਪਸ਼ਟ ਨੀਤੀ ਹੀ ਇਹੋ ਹੈ। ਹਰ ਕੋਈ ਆਪਣੇ ਬਿਆਨ ਲਾਉਣ ਵਾਸਤੇ ਤਰਲੋਮੱਛੀ ਹੈ ਜਿਸ ਦਾ ਉਹ ਭਰਪੂਰ ਸ਼ੋਸ਼ਣ ਕਰਦਾ ਆ ਰਿਹਾ ਹੈ। ਇਸ ਸਵਾਰਥਾਂ ਦੀ ਆਪਸੀ ਸਾਂਝ ਰਾਹੀਂ ਪੈ ਰਹੀਂ ਪੰਥ ਨੂੰ ਮਾਰ ਬਾਰੇ ਕੋਣ ਸੋਚਦਾ ਹੈ ? ਕੋਈ ਵੀ ਤਾਂ ਅਜਿਹਾ ਸੋਚਣ ਵਾਲਿਆਂ ਦਾ ਸਮਰਥਕ ਨਹੀਂ ਹੈ।
ਇਸ ਲਈ ਉਪਰੋਕਤ ਤੱਥਾਂ ਦਾ ਸਪਸ਼ਟੀਕਰਨ ਪਹਿਲਾਂ 'ਏਕਸ ਕੇ ਬਾਰਕ', ਸਪੋਕਸਮੈਨ ਟ੍ਰਸਟ (ਜਿਹੜੀ ਕਿ ਹੁਣ ਮੂਲ ਟ੍ਰਸਟ ਨਹੀਂ ਬਚੀ ਹੈ, ਉਹ ਨਿਗਲ ਲਈ ਗਈ ਹੈ) ਅਤੇ ਧਿਰ, ਉਸ ਦੇ ਸਰਪ੍ਰਸਤ, ਫਰੀਦਾਬਾਦੀਏ ਅਤੇ ਹੋਰ ਅਖੌਤੀ ਦਸਮ ਗ੍ਰੰਥੀਏ ਧਿਰਾਂ ਵਲੋਂ ਪਹਿਲਾਂ ਆਉਣਾ ਚਾਹੀਦਾ ਹੈ ਅਤੇ ਇਸੇ ਦੇ ਨਾਲ ਹੀ ਨਾਲ ਇਨ੍ਹਾਂ ਦੀ ਹਿਮਾਇਤ ਤੇ ਖੜਨ ਵਾਲੀਆਂ ਉੱਨਾਂ ਧਿਰਾਂ ਵਲੋਂ ਵੀ ਇਹੋ ਸਪਸ਼ਟੀਕਰਨ ਅਤੇ ਇਨ੍ਹਾਂ ਦੀ ਗਰੰਟੀ ਦਾ ਅਧਾਰ ਨੀਅਤ ਹੋਣਾ ਚਾਹੀਦਾ ਹੈ।
ਫਰੀਦਾਬਾਦੀਏ ਸ. ਉਪਕਾਰ ਸਿੰਘ ਨਾਲ ਅਖੌਤੀ ਦਸਮ ਗ੍ਰੰਥ ਤੇ ਬੜੀ ਵਾਰ ਫੋਨ ਤੇ ਵਿਚਾਰਾਂ ਹੋਈਆਂ। ਪਰ ਉਹ ਲੋਕ ਆਪਣੇ ਹਰ ਇਕ ਸੈਮੀਨਾਰ ਵਿਚ ਮੈਨੂੰ ਸਦੱਣ ਤੋਂ ਹਿਚਕਦੇ ਤੇ ਬੱਚਦੇ ਰਹੇ। ਹੁਣ ਕਿਤੇ ਜਾ ਕੇ ਢਾਈ ਸਾਲ ਬਾਅਦ ਉਨ੍ਹਾਂ ਨੇਂ ਦਸਮ ਗ੍ਰੰਥ ਨਾਲ ਸ਼ਬਦ ਅਖੌਤੀ ਲਾਉਣਾਂ ਸ਼ੁਰੂ ਕਤਿਾ ਹੈ। ਦੂਜਾ ਕਈ ਲੋਕਾਂ ਵਲੋਂ ਫੋਨ ਕਰਨ ਤੋਂ ਬਾਦ ‘ਬਚਿਤ੍ਰ ਨਾਟਕ’ ਵੱਲ ਮੁਵੇ ਹਨ। ਪਰ ਜਿਹੜਾ ਇਨ੍ਹਾਂ ਇੰਜ ਨੁਕਸਾਨ ਕੀਤਾ ਹੈ ਉਸ ਲਈ ਭੁੱਲ ਬਖਸ਼ਾਉਣ ਦੀ ਤਾਂ ਗੱਲ ਬੜੀ ਦੂਰ, ਇਨ੍ਹਾਂ ਨੇਂ ਕੋਈ ਖੇਦ ਪਰਗਟ ਨਹੀਂ ਕੀਤਾ।ਇਹ ਸਿੱਖ ਚਿੰਤਕ ਮਹਾਪੁਰਖ ਜੋ ਹਨ। ਰਾਤੋਂ ਰਾਤ ਇੰਜ ਕਿਸ ਅਧਾਰ ਤੇ ਇਹ ਬਦਲ ਗਏ ਹਨ ਇਸ ਦਾ ਵੀ ਕੋਈ ਕਾਰਨ ਨਹੀਂ ਦਿੱਤਾ। ਇਸ ਨੂੰ ਇਮਾਨਦਾਰੀ ਨਹੀਂ ਸਵਾਰਥ ਸਿੱਧੀ ਲਈ ਵਰਤੀ ਜਾਂਦੀ ਚਲਾਕੀ ਕਿਹਾ ਜਾਂਦਾ ਹੈ। ਸਿੱਖੀ ਜ਼ਜ਼ਬਾਤਾਂ ਦੇ ਸ਼ੋਸ਼ਣ ਦਾ ਇਹ ਸੱਜਰਾ ਠੋਸ ਉਦਾਹਰਣ ਹੈ।
ਇਨ੍ਹਾਂ ਲੋਕਾਂ ਦੇ ਸਮਰਥਕ ਬਣ ਕੇ ਤੁਰਦੇ, ਜਿਨ੍ਹਾਂ ਵਿਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਸਿੰਘ ਸਾਹਿਬ ਪ੍ਰੋ. ਦਰਸ਼ਨ ਸਿੰਘ ਜੀ, ਭਾਈ ਕੇਵਲ ਸਿੰਘ ਜੀ ਭਾਈ ਜਗਤਾਰ ਸਿੰਘ ਜਾਚਕ ਜੀ, ਤਮਾਮ ਬੁੱਧੀਜੀਵੀ, ਮਿਸ਼ਨਰੀ, ਤੱਤ (?) ਗੁਰਮਤਿ ਦੇ ਨਵੇ ਜੰਮੇਂ ਗਿਆਤਾ ਅਤੇ ਸੰਸਥਾਵਾਂ ਜੋ ਇਨ੍ਹਾਂ ਨਾਲ ਸਿਰਫ਼ ਬਿਆਨ ਲਵਾਉਣ ਦੀ ਇਕ ਸਵਾਰਥੀ ਜੁਗਤੀ ਕਰਕੇ ਨਾਲ ਜੁੜੀਆਂ ਹਨ ਉਨ੍ਹਾਂ ਨੂੰ ਆਪਣੀ ਪੋਜ਼ੀਸ਼ਨ ਵੀ ਸਪਸ਼ਟ ਕਰਨੀ ਚਾਹੀਦੀ ਹੈ, ਅਤੇ ਇਹ ਸਪਸ਼ਟੀਕਰਨ ਪਹਿਲੀਆਂ ਧਿਰਾਂ ਦੇ ਲਿਖਤ ਬਦ ਇਕਰਾਰਨਾਮੇ ਤੋਂ ਇਲਾਵਾ ਆਉਣਾ ਚਾਹੀਦਾ ਹੈ। ਕੌਮ ਨੂੰ ਇਹ ਸਭ ਸਪਸ਼ਟ ਹੋ ਕੇ ਦੱਸ ਕੇ ਅੱਗੇ ਤੁਰਨ ਕਿ ਕੀ ਇਹ ਲੋਕ ਖੰਡੇ ਬਾਟੇ ਦੀ ਪਹੁਲ, ਅੰਮ੍ਰਿਤ ਦੀ ਦਾਤ ਅਤੇ ਅੰਮ੍ਰਿਤ ਤਿਆਰ ਕਰਨ ਵੇਲੇ ਦੀਆਂ ਪੰਜ ਬਾਣੀਆਂ ਨੂੰ ਸਵੀਕਾਰਦੇ ਹਨ ਜਾਂ ਨਹੀਂ ? ਇਸ ਵਿਚ ਇਹ ਲੋਕ ਕਿਉਂ ਕੀ ਦੂਜੀ ਸਿੰਘ ਸਭਾ ਲਹਿਰ ਨੂੰ ਖੜਾ ਕਰਨ ਦੀ ਗੱਲ ਤੋਰਨ ਵਾਲੇ ਸੁਹਿਰਦ ਲੋਕ ਮੰਨੇ ਜਾਂਦੇ ਹਨ ਇਸ ਲਈ ਇਹ, ਭਾਈ ਲਾਲੋ ਨੂੰ ਤਿਆਗ ਕੇ; ਸ਼ਾਹਾਂ ਨਾਲ ਤੁਰਨ ਵਾਲੀਆਂ ਗੁਰੂ ਨਾਨਕ ਦੀ ਅਰਬਾਂ ਦੀ ਬਣਾਈ ਜਾ ਰਹੀ ਕੁਟੀਆ ਧਾਰੀ ਡੇਰੇ ਵਾਦ ਦੇ ਇਕ ਹੋਰ ਅਖਾੜੇ ਤੋਂ ਪਹਿਲਾਂ ਲਿਖਤ ਬਧ ਇਕਰਾਰਨਾਮਾ ਆਪਣੀ ਸਾਂਝੀ ਜਮਾਤ ਅਤੇ ਸਰਪ੍ਰਸਤ ਤੇ ਪ੍ਰਧਾਨ ਤੋਂ ਵੀ ਲੈ ਕੇ ਦੇਣਗੇ ? ਇਹ ਇਮਾਨਦਾਰਾਨਾਂ ਆਰੰਭ ਅਤੇ ਕੌਮ ਪ੍ਰਤੀ ਚਿੰਤਾ ਦਾ ਦਰਦ ਮੰਨਿਆਂ ਜਾਵੇਗਾ। ਜੋ ਏਕਸ ਕੇ ਬਾਰਕ ਦੇ ਇਸ਼ਤਿਹਾਰਾਂ ਰਾਹੀਂ ਸਾਹਮਣੇ ਆ ਰਿਹਾ ਹੈ ਉਹ ਭੈ-ਭੀਤ ਅਤੇ ਸਭ ਕੁਝ ਵਿਪਰੀਤ ਹੀ ਲਿਖਤ ਬਧ ਕੀਤਾ ਜਾ ਰਿਹਾ ਹੈ। ਇਹ ਰਲਵਾਂ ਮਿਲਵਾਂ ਸ਼ੁਧ ਸ਼ੋਸ਼ਣ ਸਿੱਖਾਂ ਦੀ ਆਪਣੀ ਅਖਬਾਰ ਦੇ ਨਾਮ ਤੋਂ ਸ਼ੁਰੂ ਹੋ ਕੇ, ਧਰਮੀ ਫੌਜੀਆਂ, ਨੌਜਵਾਨਾਂ ਵਿਚ ਪ੍ਰਚਾਰ ਜੱਤੇਬੰਦੀ, ਦੂਜੀ ਸਿੰਘ ਸਭਾ ਲਹਿਰ ਤੋਂ ਏਕਸ ਕੇ ਬਾਰਕ ਤੋਂ ਹੁੰਦਾ ਹੋਇਆ ਭਾਈ ਲਾਲੋ ਦੀ ਕਰੌੜਾ ਦੀ ਕੁਟੀਆ ਤੇ ਜਾ ਕੇ ਹਾਲੇ ਮੁਕਿਆ ਨਹੀਂ ਹੈ ! ਆਪਣੀ ਪੁਰਾਣੀ ਪਹਿਚਾਨ ‘ਪੰਜ ਬਾਣੀ’ ਤੇ ਆ ਕੇ ਅਗਲਾ ਨਵੇਕਲਾ ਰੂਪ ਜਲਦ ਪੇਸ਼ ਹੋਵੇਗਾ ਦੀ ਤਿਆਰੀ ਵਿਚ ਹੈ।
ਸੋਰਠਿ ਮਹਲਾ 5 ਘਰੁ 2 ਚਉਪਦੇ (ਅੰਕ 611) ਦੀ ਸ਼ਬਦ ਤੁਕ 'ਏਕੁ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰ ਹਾਈ' ਤੋਂ ਗੁਰੂ ਨਾਨਕ ਦੀ ਬਣਾਂ ਕੇ ਪੇਸ਼ ਕਰਦੀ ਜਥੇਬੰਦੀ ਕੀ ਮਿੱਟੀ ਮੁਸਲਮਾਨ ਕੀ, ਨੂੰ ਬਦਲਣ ਦੀ ਹਿਮਾਕਤ ਕਰਨ ਵਾਲੇ ਰਾਮਰਾਏ ਵਰਗੀ ਹੀ ਸੋਚੀ ਸਮਝੀ ਜਾਣ-ਬੁੱਝ ਕੇ ਭੁੱਲ ਨਹੀਂ ਕਰ ਰਹੀ ? ਕਿਉਂ ਕੀ 'ਏਕਸ ਕੇ ਹਮ ਬਾਰਿਕ' ਦੀ ਥਾਂ ਤੇ ਇਹ 'ਏਕਸ ਕੇ ਬਾਰਕ' ਲਿਖਦੇ, ਪ੍ਰਚਾਰਦੇ ਅਤੇ ਮੰਨਦੇ ਤੇ ਪਰਵਾਨਦੇ ਹਨ। ਨਿਰੰਕਾਰੀਆਂ ਤੋਂ ਨਵਜੰਮੇ ਰਾਮਰਾਈਆਂ ਦਾ ਇਹ ਕਿਤੇ ਆਰੰਭ ਨਾਹ ਬਣ ਜਾਵੇ; ਸਾਡੀ ਇਹ ਬਹੁਤ ਵੱਡੀ ਫਿਕਰ ਦਾ ਵਿਸ਼ਾ ਪੈਦਾ ਕੀਤਾ ਜਾ ਚੁਕਾ ਹੈ। ਦਸ ਹਜ਼ਾਰੀ ਤੋਂ ਸਵਾ ਲੱਖੀ ਮੈਂਬਰੀ ਤਾਂ ਮਲਕ ਭਾਗੋ ਹੀ ਲੈ ਸੱਕਦਾ ਹੈ। ਭਾਈ ਲਾਲੋ ਨਹੀਂ।
ਦੂਜੇ ਬੰਨੇ ਅਖੌਤੀ ਦਸਮ ਗ੍ਰੰਥ ਨੂੰ, ਸ਼ਬਦ ਸਰੂਪ ਬਾਣੀ ਦੱਸਣ, ਪ੍ਰਚਾਰਨ, ਮੰਨਣ ਵਾਲੀਆਂ ਧਿਰਾਂ ਨੂੰ ਵੀ ਇਹ ਸਪਸ਼ਟੀਕਰਨ ਪੰਥ ਖ਼ਾਲਸੇ ਨੂੰ ਲਿਖਤ ਵਿਚ ਦੋਨਾਂ ਬਣਦਾ ਹੈ ਕਿ ਨਿਤਨੇਮ ਦੀਆਂ ਬਾਣੀਆਂ ਨੂੰ ਛੱਡ ਕੇ, ਕਦੋਂ ਇਸ ਵਿਚ ਸੰਕਲਿਤ ਰਚਨਾਵਾਂ ਨੂੰ ਗੁਰੂ ਸਾਹਿਬਾਨ ਨੇ ''ਬਾਣੀ'' ਦਾ ਦਰਜਾ ਦਿੱਤਾ ਹੈ ? ਇਨ੍ਹਾਂ ਵਿਚੋਂ ਕੁਝ ਇਕ ਰਚਨਾਵਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਹਨ। ਮਿਸਾਲ ਦੇ ਤੋਰ ਤੇ ਹੀ ਲੈ ਲਵੋ 'ਜੱਫਰਵਨਾਮ' ਦਸਮ ਪਾਤਸ਼ਾਹ ਦੀ ਰਚਨਾ ਹੈ। ਪਰ ਇਸ ਨੂੰ ਕਦੋਂ ਗੁਰੂ ਸਾਹਿਬ ਨੇ 'ਧੁਰ ਕੀ ਬਾਣੀ' ਦਾ ਦਰਜਾ ਦਿੱਤਾ ਜਾਂ ਹੁਕਮ ਕੀਤਾ ਹੈ ? ਇੰਜ ਹੀ ਬਾਕੀ ਸਾਰੀਆਂ ਰਚਨਾਵਾਂ ਦੇ ਸਬੰਧ ਵਿਚ ਸਪਸ਼ਟੀਕਰਨ ਦੀ ਲੋੜ ਹੈ। ਗੁਰੂ ਰਚਨਾ ਅਤੇ ਗੁਰੂ ਬਾਣੀ ਵਿਚ, ਸਿੱਖ ਸਭਿਅਤਾ ਦੇ ਪਰਿਭਾਸ਼ਕ ਮੁਹਾਵਰੇ ਅਤੇ ਸ਼ਬਦ ਕੋਸ਼ ਵਿਚ ਮੂਲ ਅੰਤਰ ਹੈ। ਗੁਰੂ ਬਾਣੀ ਸਿਰਫ਼ ਉਹੀ ਹੈ ਜਿਸ ਨੂੰ ਗੁਰਤਾ ਦੀ ਗੁਰਿਆਈ ਅਰਪਣ ਕੀਤੀ ਗਈ ਹੈ। ਬਾਕੀ ਸਭ ਰਚਨਾਵਾਂ ਹਨ ਜੋ ਉਸ ਵਕਤ ਦੇ ਸਮਾਜਿਕ, ਮਜ਼੍ਹਬੀ, ਆਰਥਿਕ, ਰਾਜਸੀ, ਜਾਤੀਗਤ ਅਤੇ ਹੋਰ ਬਹੁਤ ਸਾਰੇ ਮਿਥਿਹਾਸਕ ਪ੍ਰਸੰਗਾਂ ਤੇ ਲਿਖਿਆਂ ਗਈਆਂ ਹਨ।
ਅਜਿਹਾ ਸਿਰਫ਼ ਸਿੱਖ ਸਮਾਜ ਵਿਚ ਹੀ ਨਹੀਂ ਹੋਇਆ। ਅਜਿਹਾ ਹਰ ਇਕ ਸਮਕਾਲੀ ਸਮਾਜ ਵਿਚ ਹੁੰਦਾ ਹੈ। ਉਹ ਰਚਨਾਵਾਂ ਹਰ ਇਕ ਸਮੈਂਕਾਲ ਦੀਆਂ ਉਸ ਵੇਲੇ ਦੀਆਂ ਪ੍ਰਸਥੀਤਿਆ, ਹਾਲਾਤ ਅਤੇ ਮਾਨਸੀਕਤਾ ਦਾ ਪਰਗਟਾ ਕਰਦੀਆਂ, ਸਾਹਿਤਕ ਰਚਨਾਵਾਂ ਹੁੰਦੀਆਂ ਹਨ। ਜਿਨ੍ਹਾਂ ਨੂੰ ਕਿਸੇ ਵੀ ਸਮਕਾਲੀ ਸਮਾਜ ਦਾ ਸਾਹਿਤ ਸਿਰਜਨ ਕਿਹਾ ਜਾਂਦਾ ਹੈ। ਇਹ ਵੀ ਸਿੱਖ ਸਮਾਜ ਵਿਚ ਰਹਿਣ ਵਾਲੇ ਉਸ ਵਕਤ ਦੇ ਲਿਖਾਰੀਆਂ ਦਾ ਸਾਹਿਤ ਹੈ। ਸਾਹਿਤ ਤੋਂ ਸਿਵਾ ਬਾਕੀ ਕੁਝ ਨਹੀਂ। ਇਸ ਸਾਹਿਤ ਵਿਚ ਕਿਹੜੀ ਰਚਨਾ ਕਿਸ ਰਚਨਾਕਾਰ ਜਾਂ ਸਾਹਿਤਕਾਰ ਦੀ ਹੈ ਇਸ ਤੇ ਉਸ ਦੀ ਸਪਸ਼ਟ ਛਾਪ ਨਾਹ ਮਿਲਣ ਕਰਕੇ ਇਹ ਇਕ ਖੋਜ ਦਾ, ਵਿਵਾਦ ਦਾ ਨਹੀਂ; ਗੁਰਸਿੱਖੋ ਖੋਜ ਦਾ ਵਿਸ਼ਾ ਤਾਂ ਹੈ। ਪਰ ਇਹ ਖੋਜ ਦਾ ਵਿਸ਼ਾ ''ਬਾਣੀ'' ਰੂਪ ਵਿਚ ਸਾਹਿਤ ਨੂੰ ਬਦਲਣ ਦਾ ਨਹੀਂ ਹੈ। ਇਹ ਅਧਿਕਾਰ ਗੁਰੂ ਪਾਤਸ਼ਾਹਾਂ ਨੇ ਸਿੱਖ ਨੂੰ ਦਿੱਤਾ ਹੀ ਨਹੀਂ ਹੈ। ਇੱਥੋਂ ਤਕ ਕਿ ਇਹ ਅਧਿਕਾਰ ਪੰਥ ਖ਼ਾਲਸੇ ਨੂੰ ਵੀ ਨਹੀਂ ਦਿੱਤਾ ਗਿਆ ਹੈ। ਇਸ ਲਈ ਅਸੀ ਆਪੋ ਆਪਣੀ ਰਾਮਰਾਈਆਂ-ਪ੍ਰੀਥੀਆਂ-ਨਿਰੰਕਾਰੀਆਂ-ਰਾਧਿਆਂ-ਆਸ਼ੂਵੀਆਂ-ਭਨਿਆਰੀਆਂ ਬਨਣ ਵਾਲੀ ਮਾਨਸੀਕਤਾ ਨੂੰ ਲਗਾਮ ਦੇਈਏ ਤੇ ਗੁਰੂ ਦੋਖੀ ਨਾਹ ਬਣੀਏ। ਸਾਹਿਤ ਨੂੰ ਸਾਹਿਤ ਦੇ ਰੂਪ ਵਿਚ ਹੀ ਸਵਿਕਾਰ ਕਰੀਏ। ਇਸ ਵਿਚ ਕੋਈ ਵਿਵਾਦ ਬਾਕੀ ਨਹੀਂ ਰਹਿ ਜਾਂਦਾ ਹੈ। ਮੂੜ ਮਤੀ ਅਤੇ ਜਾਂਗਲੀ ਡੰਡਾਂ ਰਾਜ ਵਾਲੀ ਧੌਂਸ ਅਤੇ ਧੜੇ ਬੰਦਕ ਕਬਜ਼ਿਆਂ ਦੀ ਮਾਨਸੀਕਤਾ ਵਿਚ ਧੱਕੇਸ਼ਾਹੀ ਦਾ ਨਿਜ਼ਾਮ ਜਿਹੜਾ ਕਿ ਕੁਝ ਇਕ ਧਿਰਾਂ ਵਲੋਂ ਆਪੋ-ਆਪਣੀ ਗੱਲ ਮਨਵਾਉਣ ਲਈ ਇਸ ਮੁੱਦੇ ਤੇ ਲਾਗੂ ਕੀਤਾ ਜਾ ਰਿਹਾ ਹੈ, ਇਹ ਨਹੀਂ ਚਲਣਾਂ। ਇਹ ਉਵੇਂ ਹੀ ਨਿੰਦਨੀਯੈ ਹੈ ਜਿਵੇਂ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਧਰਮ ਪ੍ਰਚਾਰ ਕਮੇਟੀ ਦੀ ਚੁੱਪੀ ਨਿੰਦਣਯੋਗ ਹੈ। ਸਾਨੂੰ ਠੋਸ ਫੈਸਲੇ ਲੈਣ ਅਤੇ ਕਰਨ ਦੀ ਖ਼ਾਲਸਤਾਈ ਇੱਛਾ ਸ਼ਕਤੀ ਅਪਣਾਉਣੀ ਹੀ ਪੈਣੀ ਹੈ। ਇਸ ਅਧਾਰ ਤੇ ਨਿਹੰਗ ਸਿੰਘਾਂ ਦੀਆਂ ਸਮੂਹ ਜਥੇਬੰਦੀਆਂ, ਦਮਦਮੀ ਟਕਸਾਲ ਦੇ ਸਮੂਹ ਧੜਿਆਂ, ਲੇਖਕਾਂ, ਅਲੋਚਕਾ, ਅਤੇ ਅਖੌਤੀ ਦਸਮ ਗ੍ਰੰਥੀਏ ਸਮਰਥਕਾ, ਦਿਆਲਪੁਰੀਆਂ, ਪਟਨਾ ਅਤੇ ਹਜ਼ੂਰ ਸਾਹਿਬ ਵਿਚਲੇ ਵਿਦਵਾਨਾਂ, ਤਖ਼ਤ ਸਾਹਿਬਾਨਾਂ ਦਾ ਸਪਸ਼ਟੀਕਰਨ ਲਿਖਤ ਬਧ ਰੂਪ ਵਿਚ ਆਉਣਾ ਚਾਹੀਦਾ ਹੈ। ਬੇਥਵ੍ਹੀਆਂ ਨੂੰ ਮੁੱਢੋਂ ਹੀ ਨਕਾਰ ਕੇ ਤੁਰਨਾ ਚਾਹੀਦਾ ਹੈ। ਕਿਸੇ ਸੰਪ੍ਰਦਾਏ ਵਿਸ਼ੇਸ਼ ਦੇ ਕਿਸੇ ਮਹਾਨਪੁਰਸ਼ ਨੇ ਕਦੋਂ ਕੀ ਕਿਹਾ, ਇਸ ਦੀ ਗੁਰੂ ਹੁਕਮ ਸਾਹਮਣੇ ਕੋਈ ਵੁੱਕਤ ਨਾਹ ਹੈ ਤੇ ਨਾਹ ਹੀ ਹੋਣੀ ਚਾਹੀਦੀ ਹੈ। ਅੰਤਿਮ ਨਿਰਣੇ ਗੁਰੂ ਪਾਤਸ਼ਾਹੀਆਂ ਦਾ ਹੈ। ਤੇ ਉਹ ਪਰਤੱਖ ਹੈ। ਕਿਸੇ ਵਿਸਥਾਰ ਦਾ ਮੁਥਾਜ ਨਹੀਂ ਹੈ। ਗੁਰਸਿੱਖੋ ਗੁਰ ਹੁਕਮ ਵਿਚ ਰਹਿਣਾ ਸਿੱਖੋ!
ਅਫਸੋਸ ਇਸ ਗੱਲ ਦਾ ਹੈ ਕਿ ਇਸ ਮੁੱਦੇ ਨੂੰ ਲੈ ਕੇ ਹਰ ਕੋਈ ਸਿਆਣਾਂ ਬਣਨ ਦੀ ਕੋਸ਼ਿਸ਼ ਵਿਚ ਆਪਣੇ ਆਪ ਨੂੰ ਚਮਕਾਉਣ ਹਿਤ ਰਬੜ ਵਾਂਗ ਮਾਮਲਾ ਖਿੱਚ ਕੇ ਵਧਾਉਣ ਵਿਚ ਲੱਗਾ ਹੈ। ਹੱਲ ਕਰਕੇ ਕੋਈ ਰਾਜ਼ੀ ਹੀ ਨਹੀਂ ਹੈ। ਇਹੋ ਵਜ੍ਹਾ ਹੈ ਕਿ ਇਤਨੇ ਸਪਸ਼ਟ ਗੁਰੂ ਆਦੇਸ਼ ਤੇ ਵੀ ਅਸੀ ਸਿਧਾ ਸਾਦਾ ਹੱਲ ਸਾਹਮਣੇ ਹੋਣ ਦੇ ਬਾਵਜੂਦ ਵੀ ਇਸ ਤੇ ਵਿਚਾਰ ਕਰਨ ਨੂੰ ਵੀ, ਤਰਜੀਹ ਦੇਣ ਨੂੰ ਤਿਆਰ ਨਹੀਂ ਹਾਂ। ਇਹੋ ਸਾਡੇ ਢਿੱਡ ਵਿਚਲੇ ਪਾਪ ਨੂੰ ਸਾਹਮਣੇ ਲਿਆਉਂਦਾ ਹੈ।
ਸਾਨੂੰ ਸਭ ਨੂੰ ਅਰਥਾਤ ਹਰ ਇਕ ਸਿੱਖ ਨੂੰ ਇਹ ਚੇਤੇ ਰੱਖਣਾ ਚਾਹੀਦਾ ਹੈ ਕਿ ਨਿਤਨੇਮ ਵਿਚਲੀਆਂ ਬਾਣੀਆਂ ਅਤੇ ਅੰਮ੍ਰਿਤ ਸੰਚਾਰ ਵੇਲੇ ਦੀਆਂ ਬਾਣੀਆਂ ਤੇ ਕਿੰਤੂ ਕਰਨਾਂ ਠੀਕ ਉਵੇਂ ਹੀ ਹੈ ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਮਾਂਨਾਂਤਰ ਕਿਸੇ ਗ੍ਰੰਥ ਦਾ ਪ੍ਰਕਾਸ਼ ਕਰਨਾਂ। ਇਹ ਉਹ ਜਜ਼ਬਾਤੀ ਮੁੱਦਾ ਹੈ ਜਿਹੜਾ ਵਿਰੋਧੀ ਸੁਰ ਵਾਲਿਆਂ ਦੇ ਹਥਿਆਰਾਂ ਨੂੰ ਖੁੰਡਾਂ ਕਰ ਦਿੰਦਾਂ ਹੈ, ਤੇ ਡੇਰੇਦਾਰ ਦੇ ਭਰਮ ਜਾਲ ਵਿਚ ਦੁਬਾਰਾ ਸਿੱਖਾਂ ਨੂੰ ਜਕੜ ਦਿੰਦਾਂ ਹੈ । ਗੁਰੂ ਗੋਬਿੰਦ ਸਿੰਘ ਜੀ ਦੀਆਂ ਸਮੁੱਚੀਆਂ ਰਚਨਾਵਾਂ ਵਿਚੋਂ ਗੁਰਬਾਣੀ ਦਾ ਦਰਜਾ ਸਿਰਫ਼ ਉਨ੍ਹਾਂ ਹੀ ਰਚਨਾਵਾਂ ਨੂੰ ਮਿਲ ਸਕਦਾ ਹੈ ਜਿਹੜੀਆਂ ਕਿ ਖੁਦ 'ਗੁਰੂ ਸਾਹਿਬ ਵਲੋਂ ਬਤੌਰ ਗੁਰਬਾਣੀ' ਪਰਮਾਣਿਤ ਹੋਣ। ਸ਼ਬਦ ਰੂਪ ਵਿਚ ਗੁਰਬਾਣੀ 'ਧੁਰ ਕੀ ਬਾਣੀ' ਦੇ ਅਧਾਰ ਤੇ ਗੁਰੂ ਸਾਹਿਬਾਨ ਵਲੋਂ ਰਚਿਤ ਸਾਰੀ ਦੀ ਸਾਰੀ ਲਿਖਤ ਨੂੰ ਸਤਿਗੁਰੂ ਆਪ ਵੀ ਸਵਿਕਾਰ ਨਹੀਂ ਕਰਦੇ ਹਨ। ਮਿਸਾਲ ਦੇ ਤੋਰ ਤੇ ਛੇ ਗੁਰੂ ਸਾਹਿਬਾਨ ਦੇ ਹੁਕਮਨਾਮੇ, ਰੁੱਕੇ, ਸੁਨੇਹੇ ਆਦਿ ਵੀ ਮੌਜੂਦ ਹਨ ਪਰ ਇਹ 'ਬਾਣੀ' ਦਾ ਦਰਜਾ ਨਹੀਂ ਰੱਖਦੇ ਹਨ। ਸਭ ਤੋਂ ਵੱਡੀ ਮਿਸਾਲ ਹੈ ਛੇਵੀਂ, ਨੌਵੀਂ ਅਤੇ ਦਸਵੀਂ ਪਾਤਸ਼ਾਹੀਆਂ ਦੇ ਅਜਿਹੇ ਕਈ ਹੁਕਮਨਾਮੇ ਹਨ ਜਿਹੜੇ, ਰਹਿਤ-ਮਰਿਆਦਾ, ਸਿੱਖ ਸਭਿਅਤਾ, ਸਭਿਆਚਾਰ, ਆਚਰਣ, ਅਤੇ ਗੁਰੂ ਆਦੇਸ਼ਾਂ ਨੂੰ ਸਥਾਪਿਤ ਕਰਦੇ ਹਨ। ਪਰ ਇਨ੍ਹਾਂ ਨੂੰ ਵੀ ਗੁਰੂ ਸਾਹਿਬ ਆਪ ਵੀ 'ਬਾਣੀ' ਦਾ ਦਰਜਾ ਨਹੀਂ ਦਿੰਦੇ ਹਨ। 'ਜ਼ਫ਼ਰਨਾਮਾ' ਵੀ ਇਸ ਦੀ ਸਭ ਤੋਂ ਵੱਡੀ ਮਿਸਾਲ ਹੈ। ਇਸ ਲਈ, ਇਸ ਤੋਂ ਇਲਾਵਾ ਕਿਸੇ ਹੋਰ ਮਾਪ ਦੰਡ ਨੂੰ ਸਵੀਕਾਰ ਕਰਨਾਂ ਦੁਬਿਧਾ ਨੂੰ ਹੀ ਖੜਾ ਕਰ ਪੰਥ ਵਿਚ ਦੁਫੇੜ ਪਾਉਣਾ ਹੋਵੇਗਾ। ਨਿਤਨੇਮ ਅਤੇ ਅੰਮ੍ਰਿਤ ਸੰਚਾਰ ਵਿਚਲੀਆਂ ਬਾਣੀਆਂ, ਜ਼ਫ਼ਰਨਾਮਾ ਤੋਂ ਅਲਹਿਦਾ ਰੂਪ ਵਿਚ ਬਤੌਰ 'ਬਾਣੀਆਂ' ਖੁਦ ਗੁਰੂ ਸਾਹਿਬ ਜੀ ਵਲੋਂ ਪ੍ਰਮਾਣਤ ਹਨ। ਇਨ੍ਹਾਂ ਨੂੰ ਗੁਰਬਾਣੀ ਦਾ ਦਰਜਾ ਤਾਂ ਹਾਸਲ ਹੈ ਪਰ ਸ਼ਬਦ ਗੁਰੂ ਦਾ ਦਰਜਾ ਇਨ੍ਹਾਂ ਨੂੰ ਵੀ ਹਾਸਲ ਨਹੀਂ ਹੈ। ਸ਼ਬਦ ਗੁਰੂ ਦਾ ਦਰਜਾ ਸਿਰਫ਼ ਤੇ ਸਿਰਫ਼ ਸਤਿਗੁਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚਲੀ ਬਾਣੀ ਨੂੰ ਹੀ ਦਸਮ ਪਾਤਸ਼ਾਹ ਆਪ ਦੇ ਕੇ ਗਏ ਹਨ। ਅਤੇ ਇਸ ਨਿਰਣੇ ਨੂੰ ਬਦਲਣ ਦਾ ਹੱਕ ਸਤਿਗੁਰਾਂ ਨੇ ਕਿਸੇ ਨੂੰ ਵੀ ਨਹੀਂ ਦਿੱਤਾ ਹੈ। ਨਾਹ ਹੀ ਸਤਿਗੁਰਾਂ ਨੇ ਅੰਮ੍ਰਿਤ ਸੰਚਾਰ ਕਰਨ ਵੇਲੇ ਤਿਆਰ ਕੀਤੇ ਤੰਬੂ ਵਿਚ ਕਿਸੇ ਨੂੰ ਵੀ ਝਾਕਣ ਦਾ ਹੱਕ ਦਿੱਤਾ ਹੈ। ਜਦ ਜਦ ਵੀ ਇਹ ਦੋਵੈ ਕੋਸ਼ਿਸ਼ਾਂ ਸਿੱਖਾਂ ਵਲੋਂ ਹੁੰਦੀਆਂ ਹਨ ਓਦੋਂ ਓਦੋਂ ਹੀ ਸਿੱਖ ਆਪਣੇ ਹੱਥੀ ਆਪਣੇ ਗੁਰੂ ਤੇ ਜਾਨ ਲੇਵਾ ਹਮਲਾ ਕਰਦੇ ਹਨ। ਅਜਿਹੀ ਜੁਰਅਤ ਕਰਨ ਵਾਲੀਆਂ ਤਾਕਤਾਂ ਦਾ ਸਿੱਖ ਕੌਮ ਅਤੇ ਗੁਰ ਪੰਥ ਖ਼ਾਲਸੇ ਨੂੰ ਬੀਜ ਨਾਸ਼ ਕਰਨ ਦਾ ਪੂਰਾ ਹੱਕ ਹੈ। ਭਲਾ ਕੋਈ ਬੱਚਾ ਆਪਣੇ ਮਾਪਿਆਂ ਨੂੰ ਇਹ ਪੁੱਛ ਸਕਦਾ ਹੈ ਕਿ ਉਸ ਦਾ ਬੀਜ ਕਿਵੇਂ ਮਾਂ ਪਿਓ ਨੇ ਰੱਖਿਆਂ ਸੀ ਅਤੇ ਉਸ ਦਾ ਜਨਮ ਕਿਵੇਂ ਹੋਇਆਂ ਸੀ। ਆਪਣੇ ਮਾਂ ਪਿਆ ਦੀ ਉਸ ਕ੍ਰਿਆ ਨੂੰ ਆਪਣੀ ਡਾਕਟਰੇਟ ਦਾ ਥੀਸਿਸ ਬਣਾਂ ਕੇ ਕੋਈ ਬੱਚਾ ਕੀ ਪੀ ਐਚ ਡੀ ਕਰ ਸਕਦਾ ਹੈ ? ਅਜਿਹੀ ਕੋਸ਼ਿਸ਼ ਨੂੰ ਤੁਸੀ ਕੀ ਕਹੋਗੇ ? ਸਿੱਖ ਆਪਣੇ ਗੁਰੂ ਨਾਲ, ਅੰਮ੍ਰਿਤ ਛਕਾਉਣ ਵੇਲੇ ਦਸਮ ਪਾਤਸ਼ਾਹ ਨੇ ਕੀ ਕੀ ਕੀਤਾ ਉਹ ਸਭ ਕੁਝ ਝਾਕਣ ਲਈ ਆਪ ਤੰਬੂ ਵਿਚ ਸੰਨ ਲਾ ਕੇ ਜਾਂ ਛੇਕ ਕਰ ਕੇ ਘੋਰ ਦੀ ਅਸ਼ਲੀਲਤਾ ਕਰਕੇ ਆਪਣੇ ਆਪ ਨੂੰ ਫਿਰ ਵੱਡਾ ਵਿਦਵਾਨ ਸਾਬਤ ਕਰਦੇ ਹਨ। ਇਸ ਲਈ ਵਿਦਵਾਨੋ ਤੁਸੀ ਵੀ ਸ਼ਰਮ ਕਰੋ। ਪੰਥ ਨੂੰ ਸ਼ਰੀਰਕ, ਬੋਧਿਕ, ਧਾਰਮਿਕ, ਸਭੈਤਾਈ ਅਤੇ ਸੰਸਕਾਰੀ ਤੇ ਆਚਰਣਕ ਬੁਰਛਾਗਰਦੀ ਵੱਲ ਨਾਹ ਧੱਕੋ। ਇਹ ਪੰਥ ਨਾਲ 'ਗੁਰਮਤਿ' ਨਾਲ ਵਫਾਦਾਰੀ ਨਹੀਂ ਗੱਦਾਰੀ ਹੀ ਸਮਝੀ ਜਾਵੇਗੀ। ਆਪਣੇ ਫਰਜ ਪਛਾਣੋ। ਸਿਰਫ਼ ਵਿਵਾਦ ਖੜਾ ਕਰਨਾਂ ਹੀ ਵਿਦਵਤਾ ਨਹੀਂ ਹੈ। ਵਿਦਵਤਾ ਤਾ ਵਿਵਾਦਾਂ ਦੇ ਹੱਲ ਦੇਣ ਵਿਚ ਹੈ। ਇਸ ਪਾਸੇ ਕੌਣ ਪਿਆ ਹੈ ? ਆਪਣੇ ਗਿਰੇਬਾਨ ਵਿਚ ਸਿਰ ਨੀਵਾਂ ਕਰ ਵੇਖ । ਪੰਥ ਦੀ ਮੌਲਿਕ ਸੁਤੰਤਰ, ਅਜਾਦ, ਅਤੇ ਕੁਦਰਤੀ ਵਿਲੱਖਣਤਾ ਵਾਲੇ ਰੋਲ ਮਾਡਲ ਨੂੰ ਲਿਖਤ ਬਧ ਕਰ ਇਸ ਨੂੰ ਪਰਗਟ ਕਰ। ਖ਼ਾਲਸੇ ਦੀ ਖ਼ਾਲਸਤਾਨੀ ਪਰੰਪਰਾ ਦਾ ਪਰਵਾਹ ਚਲਾਉਣ ਤੋਂ ਤੈਨੂੰ ਕੌਣ ਰੋਕਦਾ ਹੈ। ਕਿਸੇ ਯਹੂਦੀਵਾਦ, ਇਸਲਾਮਵਾਦ, ਹਿੰਦੂਵਾਦ, ਮੁਗਲਵਾਦ, ਪੂੰਜੀਵਾਦ, ਸਾਮਵਾਦ, ਮਾਓਵਾਦ, ਲੈਨਿਨਵਾਦ, ਆਦਿ ਆਦਿ ਨੂੰ ਪਰਗਟ ਕਰਨ ਤੋਂ ਅਤੇ ਅਕਾਦਮਿਕ ਪੱਧਰ ਤੇ ਸਥਾਪਤ ਕਰਨ ਤੋਂ ਤਾਂ ਰੋਕਿਆਂ ਨਹੀਂ ? ਤਾਂ ਨਾਨਕਸ਼ਾਹੀ ਖ਼ਾਲਸਤਾਨੀਅਤ ਦੇ ਪ੍ਰਗਟਾ ਤੋਂ ਕਦੇ ਅਸੀ ਵਿਦਵਾਨ ਸਮਝੇ ਜਾਂਦੇ ਪੰਜਾਬੀਅਤ ਦੇ ਬਿਮਾਰ ਰੋਗੀ ਖੁਦ ਹੀ ਤਾਂ ਬਹਾਨੇ ਨਹੀਂ ਘੜੀ ਜਾ ਰਹੇ ? ਅਤੇ ਆਪਣੀ ਕਲਮ ਦੀ, ਬੌਧਿਕਤਾ ਦੀ ਨਾਮਰਦਾਨਗੀ ਤੇ ਪਰਦਾ ਪਾਉਣ ਲਈ ਨਿਤ ਨਵੇਂ ਪ੍ਰਸ਼ਨ ਖੜੇ ਕਰ ਕੌਮ ਨੂੰ ਕੁਰਾਹੇ ਪਾ ਆਪ 'ਵੱਡੇ ਕੌਮ ਘਾਤੀ ਭੇੜੀਏ' ਬਣੀ ਜਾਂਦੇ ਹਨ। ਸਾਨੂੰ ਸਭ ਨੂੰ ਬੇਥਵ੍ਹੀਆਂ ਮਾਰਨ ਤੋਂ ਗੁਰੇਜ਼ ਕਰਨਾਂ ਚਾਹੀਦਾ ਹੈ। ਨਿਤ ਨਵੇਂ ਵਿਵਾਦ ਖੜੇ ਕਰਨ ਦੀ ਬਜਾਏ ਪੰਥਕ ਏਕੇ ਵਾਲੇ ਨੁਕਤੇ ਲੈ ਕੇ ਪੰਥਕ ਨਿਰਮਾਣ ਵਾਲੇ ਪਾਸੇ ਪੈਣਾ ਚਾਹੀਦਾ ਹੈ।
ਸਿੰਘ ਸਾਹਿਬਾਨਾਂ ਨੂੰ ਆਪਣੀ ਪਦਵੀ ਦਾ ਇਸਤੇਮਾਲ ਸ੍ਰੀ ਗੁਰੂ ਗ੍ਰੰਥ ਸਾਹਿਬ, ਗੁਰਮਤਿ ਅਤੇ ਪੰਥ ਪਰਵਾਨਿਤ ਸਿੱਖ ਰਹਿਤ ਮਰਿਆਦਾ ਦੇ ਅਨੁਰੂਪ ਅਤੇ ਇਸ ਵਿਚ ਸਖ਼ਤੀ ਨਾਲ ਬੱਝੇ ਰਹਿ ਕੇ ਹੀ ਕਰਨਾਂ ਚਾਹੀਦਾ ਹੈ ਕਿਉਂ ਕੀ ਉਨ੍ਹਾਂ ਦੀ ਸਥਾਪਨਾ ਇਨ੍ਹਾਂ ਲਿਖਤ ਬੱਧ ਸਿਧਾਂਤਾਂ, ਕਾਨੂੰਨਾਂ ਅਤੇ ਨਿਯਮਾਂ ਦੇ ਅਧੀਨ ਅਤੇ ਇਨ੍ਹਾਂ ਦੀ ਰੱਖਿਆਂ ਲਈ ਹੀ ਕੀਤੀ ਗਈ ਹੈ। ਡੇਰੇਦਾਰੀ ਨੂੰ ਜਾਂ ਮੰਜੀਆਂ ਸਥਾਪਤ ਕਰਨ ਵਾਲਿਆਂ ਜਾਂ ਆਪੋ ਆਪਣੀ ਸਿੱਖੀ ਪ੍ਰਚਲਤ ਕਰਨ ਵਾਲਿਆਂ ਦੀ ਰੱਖਿਆਂ ਕਰਨ ਲਈ ਜਥੇਦਾਰ ਦੀ ਪਦਵੀ ਦਾ ਨਿਰਮਾਣ ਨਹੀਂ ਹੋਇਆ ਹੈ। ਸਿੰਘ ਸਾਹਿਬੋਂ ਤੁਸੀ ਗੁਰੂ ਕੀ ਗੋਲਕ ਤੇ ਪਦਵੀ ਧਾਰੀ, ਅਤੇ ਗੁਰੂ ਘਰ ਦੇ ਸਰਮਾਏ ਅਤੇ ਸਭਿਆਚਾਰ ਦੇ ਸਨਮਾਨਯੋਗ ਰੱਖਿਅਕ ਹੋ। ਆਪਣੀ ਅਹਿਮੀਅਤ ਨੂੰ ਅਕਾਲੀ ਲੀਡਰਾਂ ਦੇ ਰਹਿਮੋ-ਕਰਮ ਤੇ ਛੱਡ ਕੇ 'ਸਿਰਫ਼ ਨੌਕਰ' ਨਾ ਬਣੋ। ਇਸ ਲਈ ਤੁਹਾਡਾ ਪਹਿਲਾਂ ਫਰਜ਼ ਕਰੜਾਈ ਨਾਲ ਉਨ੍ਹਾਂ ਗੁਰੂ ਘਰ ਦੋਖੀ ਤਾਕਤਾਂ, ਡੇਰੇਦਾਰਾਂ, ਸੰਤ-ਸੰਪ੍ਰਦਾਵਾ ਅਤੇ ਅੱਡੋ-ਅੱਡ ਮਰਿਆਦਾਵਾਂ ਦਾ ਹਾਲੇ ਤਕ ਪਾਲਣ ਕਰਨ ਵਾਲਿਆ ਦਾ ਖ਼ਾਤਮਾ ਕਰਨ ਵੱਲ ਸੇਧਤ ਹੋਣਾ ਚਾਹੀਦਾ ਹੈ। ਨਾਹ ਕਿ ਅਜਿਹੀਆਂ ਦੀ ਰਾਏ ਨਾਲ ਨਿਰਣੈ ਕਰਨ ਦੀ ਇਸ ਗੈਰ ਸਿੱਖੀ ਪਰੰਪਰਾ ਵੱਲ ਤੁਹਾਨੂੰ ਤੁਰਨਾ ਹੀ ਨਹੀਂ ਚਾਹੀਦਾ ਕਿਉਂ ਕੀ ਜੋ ਪੰਥਕ ਰਹਿਤ ਮਰਿਆਦਾ ਅਤੇ ਨਿਰਣਾ ਹੀ ਨਹੀਂ ਮੰਨਦੇ ਉਹ ਗੁਰਮਤਿ ਦੇ ਧਾਰਨੀ ਕਿਵੇਂ ਹੋ ਗਏ। ਜ਼ਾਬਤਾ ਸਭ ਲਈ ਲਾਜ਼ਮੀ ਹੈ। ਪੰਥ ਸਭ ਤੋਂ ਸਵਾਲ ਕਰ ਸਕਦਾ ਹੈ ਕਿਉਂ ਕੀ ਇਹ ਹੱਕ ਪੰਥ ਨੂੰ ਗੁਰੂ ਨੇ ਆਪ ਦਿੱਤਾ ਹੈ। ਪੰਥ ਸ਼੍ਰੋਮਣੀ ਕਮੇਟੀ ਜਾਂ ਕਮੇਟੀਆਂ ਨਹੀਂ ਹਨ, ਪੰਥ ਡੇਰੇਦਾਰ ਜਾਂ ਸੰਤ ਵੀ ਨਹੀਂ ਹਨ, ਪੰਥ ਤਖਤ ਵੀ ਨਹੀਂ ਹੈ ਅਤੇ ਪੰਥ ਵਿਦਵਾਨ ਜਾਂ ਤੱਤ ਗੁਰਮਤਿ ਦੇ ਗਿਆਤਾ ਬਣਨ ਵਾਲੇ ਵੀ ਨਹੀਂ ਹਨ। ਪੰਥ ਵੋਟਾਂ ਦਾ ਜਾਂ ਤਾਕਤ ਦਾ ਜਾਂ ਗੱਦੀ ਦਾ ਮੁਥਾਜ ਨਹੀਂ ਹੈ। ਪੰਥ ਸਿੱਖੀ ਸਪਿਰਿਟ ਵਿਚ ਜਿਉਂਦਾ ਹੈ। ਜਿਸ ਦੀ ਰਹਿਨੁਮਾਈ ਗੁਰਮਤਿ ਆਚਰਣ ਕਰਦੀ ਹੈ। ਜੋ 'ਸਿੱਖ ਰਹਿਤ ਮਰਿਆਦਾ' ਦੀ ਅਨੁਸ਼ਾਸਨੀ ਕਾਰਵਾਈ ਵਿਚੋਂ ਹੀ ਪਰਗਟ ਹੋ ਸਕਦਾ ਹੈ। ਅਸੀ ਸਾਰੇ ਕਿਤੇ ਨਾਹ ਕਿਤੇ ਇਸ ਨੂੰ ਢਾਹ ਲਾ ਰਹੇ ਹਾਂ। ਪੰਥ ਨੂੰ ਮੁੜ ਜੀਵਤ ਕਰਨ ਵਿਚ ਆੜੇ ਆ ਰਹੇ ਹਾਂ।
ਇਸ ਵਿਚ ਕੋਈ ਦੋ ਰਾਵਾਂ ਨਹੀਂ ਹਨ ਕਿ ਦਸਮ ਗ੍ਰੰਥ ਨਾਮ ਤੋਂ ਕੋਈ ਵੀ ਗ੍ਰੰਥ, ਗੁਰੂ ਸਾਹਿਬ ਦੇ ਜੀਵਨ ਕਾਲ ਵਿਚ ਨਹੀਂ ਸੀ । ਬਾਅਦ ਵਿਚ ਗੁਰੂ ਸਾਹਿਬ ਜੀ ਦੀਆਂ ਬਾਣੀਆਂ ਦਾ ਸਹਾਰਾ ਲੈ ਕੇ ਬਿਨਾਂ ਸਿਰਲੇਖ ਤੋਂ ਇਕ ਗ੍ਰੰਥ ਸੰਕਲਿਤ ਕੀਤਾ ਗਿਆ ਜਿਸ ਵਿਚ ਬਹੁਤ ਸਾਰੇ ਕਵੀਆਂ, ਜਿਨ੍ਹਾਂ ਵਿਚ ਬਵੰਜਾ ਕਵੀ ਵੀ ਸ਼ਾਮਿਲ ਹੋ ਸਕਦੇ ਹਨ ਅਤੇ ਹੋਰ ਬਹੁਤ ਸਾਰੀਆਂ ਰਚਨਾਵਾਂ ਜਿਨ੍ਹਾਂ ਦਾ ਕੋਈ ਵੀ ਸਬੰਧ ਸਿੱਖੀ ਜਾਂ ਸਿੱਖ ਸਿਧਾਂਤ ਨਾਲ ਨਾ ਹੈ ਤੇ ਨੀ ਹੋ ਸਕਦਾ ਹੈ, ਵੀ ਜੋੜੀਆਂ ਜਾਂਦੀਆਂ ਰਹੀਆਂ ਹੋਣਗੀਆਂ। ਜਿਵੇਂ ਕਿ ਸਰਬਵਿਦਤ ਹੈ, ਸਿੱਖਾਂ ਦੇ ਤਾਂ ਸਿਰਾਂ ਦੇ ਮੁੱਲ ਪੈਂਦੇ ਸਨ ਅਤੇ ਲਿਖਤਾਂ ਦੀ ਸੰਭਾਲ ਹੋਰ ਧਰਮਾਂ ਦੇ ਹੀ ਲੋਕੀ ਜ਼ਿਆਦਾਤਰ ਕਰਦੇ ਸਨ। ਤਥਾ ਕਥਿਤ ਦਸਮ ਗ੍ਰੰਥ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਪੱਤਰਿਆਂ ਤੇ ਕੇਸਰ ਨਾਲ ਬਣੇ ਸਵਾਸਤਿਕ ਅਤੇ ਓਅੰਮ ਦੇ ਨਿਸ਼ਾਨ ਇਸ ਨੂੰ ਸਾਬਤ ਕਰਦੇ ਹਨ। ਲੋੜ ਇਸ ਗੱਲ ਦੀ ਨਹੀਂ ਕਿ ਵਿਵਾਦ ਹੀ ਛੇੜੇ ਜਾਣ। ਸਗੋਂ ਤੀਬਰ ਲੋੜ ਇਸ ਗੱਲ ਦੀ ਹੈ ਕਿ ਇਸ ਤੇ ਖੋਜ ਕਾਰਜ ਹੋਵੇ ਅਤੇ ਇਹ ਪਤਾ ਲਾਇਆ ਜਾਵੇ ਕਿ ਇਹ ਬਾਣੀ ਕਦੋਂ ਅਤੇ ਕੀਵੇ ਇਕੱਤਰ ਕੀਤੀ ਗਈ। ਇਸ ਵਿਚੋਂ ਕਿਹੜੀ-ਕਿਹੜੀ ਲਿਖਤ ਗੁਰੂ ਸਾਹਿਬ ਜੀ ਦੀ ਹੈ (ਜੋ ਪ੍ਰਮਾਣਿਤ ਹੋ ਚੁਕੀ ਹੈ ਉਸ ਤੋਂ ਇਲਾਵਾ) ਅਤੇ ਕਿਹੜੀ ਰਚਨਾ ਕਿਸ ਸਮੇਂ ਵਿਚ ਮੰਦੀ ਸੋਚ ਕਰਕੇ ਇਸ ਵਿਚ ਦਰਜ ਕੀਤੀ ਗਈ ਹੈ। ਜਿਨ੍ਹਾਂ ਗੱਲਾਂ ਦਾ ਨਿਪਟਾਰਾ ਹੋਣਾ ਹੀ ਖੋਜ ਅਤੇ ਵਿਦਵਤਾ, ਸਿਧਾਂਤ ਤੇ ਦਲੀਲ ਨਾਲ ਹੈ ਉਨ੍ਹਾਂ ਨੂੰ ਆਮ ਲੋਕਾਂ ਵਿਚ ਨਿਰਣੇ ਤੋਂ ਪਹਿਲਾਂ ਹੀ ਲੈ ਜਾਣਾਂ ਕਿਸੇ ਵੀ ਧਿਰ ਵਲੋਂ ਉਚਿਤ ਨਹੀਂ ਠਹਿਰਾਇਆਂ ਜਾ ਸਕਦਾ। ਨਾ ਹੀ ਇਹ ਸਿਆਣਪ ਮੰਨੀ ਜਾ ਸਕਦੀ ਹੈ ਇਸ ਲਈ ਇਸ ਵਿਵਾਦ ਨੂੰ ਵਧਾਉਣ ਦੀ ਬਜਾਏ ਇਸ ਦੇ ਨਿਪਟਾਰੇ ਵੱਲ ਸਾਨੂੰ ਸਭ ਨੂੰ ਸੁਹਿਰਦ ਜਤਨ ਅਰੰਭਣੇ ਚਾਹੀਦੇ ਹਨ। ਜਿਹੜੀਆਂ ਰਚਨਾਵਾਂ ਨੂੰ ਸਿੱਖ ਸਮਾਜ ਦਾ ਅੰਗ ਨਹੀਂ ਮੰਨਿਆਂ ਜਾ ਸਕਦਾ ਉਨ੍ਹਾਂ ਨੂੰ ਫਿਰ ਧਰਮ ਵਿਚ ਧਰਮ ਦਾ ਇਕ ਅੰਗ ਬਣਾਂ ਕੇ ਸਵੀਕਾਰ ਕਿਵੇਂ ਕੀਤਾ ਜਾ ਸਕਦਾ ਹੈ ? ਹਾਂ ਇਹ ਸਿਰਫ਼ ਸਾਹਿਤ ਹੋ ਸਕਦਾ ਹੈ। ਅਤੇ ਹੈ। ਸਾਹਿਤ ਸਮਾਜ ਦਾ ਦਰਪਣ ਹੁੰਦਾ ਹੈ ਅਤੇ ਉਸ ਸਮੇਂ ਸਿੱਖ ਸਮਾਜ ਆਪਣੇ ਆਚਰਣਕ ਖੇਤਰ ਵਿਚ ਮਾਨਵੀ ਕਦਰਾਂ ਕੀਮਤਾਂ ਦੀ ਸਿਖਰ ਤੇ ਸੀ। ਇਖਲਾਕੀ ਤੋਰ ਤੇ ਕਦਰਾਂ-ਕੀਮਤਾਂ ਅਤੇ ਆਚਰਣਕ ਗਿਰਾਵਟ ਵੱਲ ਲਿਜਾਉਣ ਵਾਸਤੇ ਸਾਹਿਤਕ ਤੋਰ ਤੇ ਬਹੁਤ ਯਤਨ ਕੀਤੇ ਜਾਂਦੇ ਹਨ। ਓਦੋਂ ਵੀ ਕੀਤੇ ਗਏ ਹੋਣੇ ਹਨ। ਜਿਸ ਦਾ ਇਹ ਇਕ ਇਤਿਹਾਸਕ ਪਰਮਾਣ ਹੈ। ਇਸ ਨੂੰ ਇਸ ਇਤਿਹਾਸਿਕਤਾ ਵਿਚ ਸਵੀਕਾਰ ਵੀ ਕਰਨਾ ਚਾਹੀਦਾ ਹੈ। ਕੀ ਹੁਣ ਸਿੱਖ ਨੂੰ ਪੰਜਾਬੀ ਨਹੀਂ ਬਣਾਇਆ ਜਾ ਰਿਹਾ ? ਗੁਰਮੁਖੀ ਨੂੰ ਹਮੇਸ਼ਾ ਲਈ ਖ਼ਤਮ ਕਰਕੇ ਪੰਜਾਬੀਅਤ ਅਤੇ ਸਿੱਖ ਕੌਮ ਦੀ ਥਾਂ ਤੇ ਪੰਜਾਬੀ ਕੌਮ ਨੂੰ ਨਹੀਂ ਖੜਾ ਕੀਤਾ ਜਾ ਰਿਹਾ। ਇਹ ਤਥਾ ਕਥਿਤ ਤਤ ਗੁਰਮਤਿ ਗਿਆਤਾ, ਨਵੀਂ ਸਿੰਘ ਸਭਾ ਲਹਿਰ ਚਲਾਉਣ ਵਾਲੇ, ਏਕਸ ਕੇ ਬਾਰਕ ਵਾਲੇ, ਮਿਸ਼ਨਰੀਏ ਅਤੇ ਟਕਸਾਲੀਏ, ਸਪੋਕਸਮੈਨ ਅਤੇ ਬਾਕੀ ਦੀਆਂ ਪੰਥਕ ਧਿਰਾਂ ਇਸ ਗੰਭੀਰਤਮ ਮੁੱਦੇ ਤੇ ਜੋ ਉਨ੍ਹਾਂ ਦੇ ਜੀਵਨ ਕਾਲ ਵਿਚ ਸੁਧ-ਬੁਧ ਵਿਚ ਪਰਿਵਰਤਨ ਕਰ ਦਿੱਤਾ ਗਿਆ ਹੈ 'ਤੇ ਖੁਦ ਇਹ ਲੋਕ ਇਸ ਦਾ ਇਕ ਅਹਿਮ ਹਿੱਸਾ ਬਣੇ ਹੋਏ ਹਨ; ਫਿਰ ਇਨ੍ਹਾਂ ਨੂੰ ਇਹ ਗਿਰਾਵਟ ਨਜ਼ਰੀ ਕਿਉਂ ਨਹੀਂ ਪੈਂਦੀ ? ਆਉਣ ਵਾਲੀਆਂ ਪੀੜੀਆਂ ਨੂੰ ਸਿੱਖੀ ਤੋਂ ਪੰਜਾਬੀ ਕੋਮੀਅਤਾ ਵੱਲ ਧੱਕਣ ਦੇ ਕੀ ਤੁਸੀ ਖੁਦ ਅਪਰਾਧੀ ਨਹੀਂ ਬਣ ਚੁਕੇ ? ਸਿਰਫ਼ ਅੱਖਾਂ ਤੇ ਨੋਟ ਦੀ ਚਰਬੀ ਦੇ ਸਵਾਰਥ ਕਰਕੇ ਗਲਤ ਪਿਰਤਾਂ ਗਲਤ ਬੰਦਿਆਂ ਨਾਲ ਧੜਾਂ ਬਣ ਕੇ ਕਿਉਂ ਸਥਾਪਤ ਕਰ ਰਹੇ ਹੋ ? ਨਿਰਪੱਖ ਅਤੇ ਨਿਰਲੇਪ ਇਤਿਹਾਸ ਕਿਸੇ ਨੂੰ ਵੀ ਨਹੀਂ ਬਖਸ਼ਦਾ ਹੈ, ਇਹ ਹਮੇਸ਼ਾਂ ਯਾਦ ਰੱਖੋ। ਸਿੱਖੋ ਅਸਲ ਮੁੱਦਿਆਂ ਵੱਲ ਮੁੜੋ। ਤੇ ਅਸਲ ਮੁੱਦਾ ਇਹ ਹੈ ਕਿ :
ਸਿੱਖਾਂ ਨੂੰ ਹੁਣ ਇਹ ਫੈਸਲਾ ਸਰਬ ਸੰਮਤੀ ਨਾਲ ਕਰ ਲੈਣਾ ਚਾਹੀਦਾ ਹੈ ਕਿ ਜਦ ਤਕ ਖ਼ਾਲਸਾ ਆਪਣੀ ਪ੍ਰਭੂ ਸੱਤਾ(ਸਾਵਰੈਨਿਟੀ) ਕਾਇਮ ਨਹੀਂ ਕਰ ਲੈਂਦਾ ਉਦੋਂ ਤਕ ਸਿੱਖ ਸਮਾਜ ਆਪਣੇ ਸਮੂਹ ਅੰਦਰੂਨੀ ਖਲਾਅ, ਮਨ-ਮੁਟਾਵ ਅਤੇ ਵਿਵਾਦਾਂ ਨੂੰ ਤਿਆਗ ਕੇ, ਇਕ ਮਤ ਹੋ ਖ਼ਾਲਸੇ ਦੀ ਪ੍ਰਭੂ ਸੱਤਾ ਕਾਇਮ ਕਰਨ ਲਈ ਸਾਂਝੇ ਉਪਰਾਲੇ ਹੀ ਸਿਰਫ਼ ਅਰੰਭੇਗਾ। ਜਦ ਪੰਥ ਆਪਣੀ ਪ੍ਰਭੂ ਸੱਤਾ ਕਾਇਮ ਕਰ ਲਵੇਂਗੀ ਉਦੋਂ ਆਪਣੀਆਂ ਸਮੂਹ ਸ਼ੰਕਾਵਾਂ ਅਤੇ ਮਨ ਮੁਟਾਵਾਂ ਨੂੰ ਹੱਲ ਕਰਨ ਦਾ ਉਪਰਾਲਾ, ਉਹ ਆਪਣੇ ਨਿਜ ਘਰ ਨਾਨਕਸ਼ਾਹੀ ਖ਼ਾਲਤਾਨੀ ਪ੍ਰਣਾਲੀ, ਵਿਵਸਥਾ, ਨਿਆਂ ਪ੍ਰਣਾਲੀ ਅਤੇ ਸਰਕਾਰ ਦੇ ਖ਼ਾਲਸਤਾਨ ਵਿਚ ਬੈਠ ਕੇ ਆਪਣੀ ਅਜ਼ਾਦੀ ਨਾਲ, ਅਜਾਦ ਮਾਹੌਲ ਵਿਚ ਗੁਰਮਤੇ ਅਨੁਸਾਰ ਆਪੇ ਹੀ ਕਰ ਲਵੇਗਾ। ਗੁਲਾਮ ਕੌਮਾਂ ਵੀ ਕਦੇ ਅਜਾਦ ਨਿਰਣੇ ਕਰ ਸਕਦੀਆਂ ਹਨ ? ਪੰਥ ਦਾ ਇਤਨਾ ਜਿਆਦਾ ਘਾਣ ਕਰਵਾਉਣ ਤੋਂ ਬਾਅਦ ਇਤਨੀ ਸੂਝ ਤਾਂ ਸਾਨੂੰ ਦਿਖਾਉਣੀ ਹੀ ਚਾਹੀਦੀ ਹੈ। ਗੁਰੂ ਤਾਂ ਹੀ ਭਲੀ ਕਰੇਗਾ। ਆਓ ਇਸ ਲਈ ਇੱਕਮੁੱਠ ਹੋਈਏ। ਨਿਤ ਨਵੇਂ ਵਿਵਾਦਾਂ ਵਿਚ ਕੌਮ ਨੂੰ, ਾਮ ਸਿੱਖ ਨੂੰ ਉਲਝਾਉਣ ਦੀ ਥਾਂ ਉਸ ਨੂੰ ਸਿੱਧਾ ਖ਼ਾਲਸਤਾਨੀ ਪ੍ਰੋਗਰਾਮ ਦੇ ਕੇ ਪਹਿਲਾਂ ਸੁਤੰਤਰ ਨਿਰਣੇ ਕਰਨ ਦੇ ਸਮਰਥ ਤਾਂ ਬਣਾਈਏ। ਜੇ ਹੁਣ ਇਸ ਤੋਂ ਇਹ ਉਪਰੋਕਤ ਸਾਰੀਆਂ ਧਿਰਾਂ ਜਿਨ੍ਹਾਂ ਨੇ ਸਿਖਰ ਦਾ ਵਿਵਾਦ ਖੜਾ ਕੀਤਾ ਹੈ ਇਸ ਸੱਚਾਈ ਤੋਂ ਭੱਜਦੀਆਂ ਹਨ ਤੇ ਆਨਾ ਕਾਨੀ ਕਰਦੀਆਂ ਹਨ ਤਾਂ ਸਿੱਖਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਇਨ੍ਹਾਂ ਵਿਚੋਂ ਫਿਰ ਕੋਈ ਵੀ ਪੰਥ ਖ਼ਾਲਸੇ ਲਈ ਅਤੇ ਸਿੱਖ ਧਰਮ ਲਈ ਸੁਹਿਰਦ ਨਹੀਂ ਹੈ। ਇਹ ਕਿਸੇ ਦੇ ਤੋਰਿਆਂ ਹੀ ਤੁਰਨ ਵਾਲੀਆਂ ਸਾਜ਼ਿਸ਼ੀ ਧਿਰਾਂ ਹਨ। ਜਿਨ੍ਹਾਂ ਤੋਂ ਪੰਥ ਨੂੰ ਬਚਾਉਣ ਹਿਤ ਹਰ ਇਕ ਪੰਥ ਦਰਦੀ ਨੂੰ ਇੱਕਮੁੱਠ ਹੋ ਕੇ ਕ੍ਰਾਂਤੀ ਨਾਇਕ ਬਣ ਕੇ ਖੜ ਜਾਣਾਂ ਚਾਹੀਦਾ ਹੈ। ਆਮੀਨ!
ਨੋਟ: ਇਹ ਲੇਖ ਮਹੀਨੇਵਾਰ ਗੁਰਮੁਖੀ ਭਾਸ਼ਾ ਵਿਚ ਛਪਨ ਵਾਲੇ ਇਕੋ-ਇਕ ਰਸਾਲੇ “ਕੌਮੀ ਸੂਰਾ ਪੰਥ ਦੀ ਅਵਾਜ਼” ਦੇ ਅੰਕ ਜਨਵਰੀ 2009 ਵਿਚ ਛਪ ਚੁਕਾ ਹੈ।
Revised post with missing information now included.