ਹਰਿ ਮਨ ਮਾਹਿ
ਪਾਕ ਪਵਿੱਤਰ ਮੇਰਾ ਰਾਮ, ਹਰ ਮਨ ਮਹਿ ਕਰੈ ਵਿਸਰਾਮ
ਅਪਣਾ ਮਨ ਸਾਫ ਕਰ ਬੰਦਿਆ, ਰੱਬ ਮਿਲਣ ਦਾ ਇਮਤਹਾਨ
ਹਰਿ ਨਾਮਾ ਜਪੁ ਗਾ ਪ੍ਰਭ ਰਾਗ, ਇਤ ਮਨ ਹੋ ਜਾਏ ਸਾਫ
ਸਾਫ ਮਨ ਮੇਰੇ ਪ੍ਰਭ ਭਾਵੈ, ਗੁਰ ਸਬਦ ਕਮਾ ਗੁਰ ਪਰਤਾਪ
ਰੱਬ ਕਿਧਰੋਂ ਨਹੀਂ ਆਉਂਦਾ ਜਾਂਦਾ, ਚਿੱਤ ਵਸੈ ਬਣ ਮਹਿਮਾਨ
ਪੂਜਾ ਅਰਚਾ ਕਮਾਵਣ ਬੰਦੇ, ਮਨ ਸਾਫ ਕਰਨ ਦੇ ਵੱਖਰੇ ਧੰਦੇ
ਇਹ ਆਖੈ ਖੋਈ ਉਹ ਆਖੈ, ਰੱਬ ਮਿਲਣ ਕੂ ਪੂਜਣ ਸਭ ਬੰਦੇ
ਰੱਬ ਇਕ ਉਹਦਾ ਬਿਰਦ ਇਕ, ਕਿਤ ਵਿਧ ਹੋਵੈ ਪ੍ਰਭ ਪਹਿਚਾਣ
ਜੋ ਜਨ ਹਰਿ ਨਾਮ ਧਿਆਵੈ, ਹਰਿ ਨਾਮਾ ਮਨ ਮਾਹਿ ਵਸਾਵੈ
ਹਰਿ ਨਾਮ ਜਪੁ ਮਨ ਸਾਫ ਕਰਾਵੈ, ਹਰਿ ਪ੍ਰਭ ਮਨ ਮਾਹਿ ਸਮਾਵੈ
ਹਰਿ ਹਰਿ ਨਾਮ ਜਪੈ ਇਨਸਾਨ, ਨਾਮ ਜਪੁ ਗੁਰੂ ਮਨ ਧਿਆਨ
ਮੇਰਾ ਰੱਬ ਮਨ ਮਹਿ ਵਸਦਾ, ਛੁਪ ਕੇ ਰਹਿੰਦਾ ਕਿਸੇ ਨਾ ਦੱਸਦਾ
ਜੋ ਜਨ ਮਨ ਸਿੱਧਾ ਕਰਦਾ, ਤਿਸ ਸੰਗ ਮੁਸਕੜੀਆਂ ਹਸਦਾ
ਹਰਿ ਹਰਿ ਕਰਤ ਹਰੇ ਹਰਿ ਹੋਵੈ, ਰਾਮ ਨਾਮ ਸੰਗ ਕਰ ਇਸ਼ਨਾਨ
ਜੋ ਜਨ ਹਰਿ ਹਰਿ ਨਾਮ ਧਿਆਵੈ, ਤਿਸ ਜਨ ਮਨ ਸਾਫ ਹੋ ਜਾਵੈ
ਆਪ ਜਪੈ ਸਦ ਹਰਿ ਹਰਿ ਨਾਮਾ, ਸੋ ਜਨ ਸੰਤ ਭਗਤ ਬਣ ਆਵੈ
ਸੰਤ ਪ੍ਰਭੂ ਮੈ ਭੇਦ ਨ ਕਾਈ, ਬੈਂਸ, ਮਨ ਮਹਿ ਸੰਤ ਪ੍ਰਭ ਏਕੋ ਜਾਣ
ਪ੍ਰਭ ਜੂ ਹਰ ਮਨ ਮਹਿ ਵਸਦਾ, ਅਪਣਾ ਭੇਦ ਕਿਸੇ ਨੀ ਦੱਸਦਾ
ਅਪਣਾ ਮਨ ਖੋਜਣਾ ਪੈਂਦਾ, ਰੂਹ ਬਣ ਰੱਬ ਮਨ ਮਹਿ ਵਸਦਾ
ਹਰ ਜਾ ਹਰ ਜਾਈ ਹਰਿ ਜੂ, ਜਪੁ ਨਾਮ ਪ੍ਰਗਟ ਹੋਏ ਮਨ ਰਾਮ
ਮੇਰਾ ਰਾਮ ਏ ਰੱਬ ਪਿਆਰਾ, ਜੋ ਜੱਗ ਦਾ ਸਾਜਿ ਕਰੈ ਨਿਸਤਾਰਾ
ਦੂਸਰ ਹੋਵੈ ਗੁਰੂ ਸਤਿਗੁਰੂ, ਜਿਨ ਸਿਖਿ ਸਿੱਖ ਹੋਵੈ ਨਿਸਤਾਰਾ
ਪੂਜੋ ਰਾਮ ਕਰੋ ਗੁਰ ਸੇਵਾ, ਸਾਧ ਸੰਤਨ ਮਹਿ ਵਸੈ ਭਗਵਾਨ
ਗੁਰ ਸਬਦ ਕਮਾਇ ਨਾਮ ਧਿਆਇ, ਮਨ ਮਹਿ ਰਾਮ ਵਸ ਜਾਏ
ਹਰਿ ਹਰਿ ਜਪਤੁ ਹਰੇ ਹਰਿ ਹੋਈਐ, ਨਾਮ ਜਪਤ ਜਨ ਰਾਮ ਸਮਾਏ
ਮਨ ਰਾਮ ਤਨ ਜਿਹਵਾ ਰਾਮ, ਰਾਮ ਰਾਮ ਜਪੁ ਮਨ ਪ੍ਰਗਟੈ ਰਾਮ