- Jan 3, 2010
- 1,254
- 422
- 79
ਗੁਰੂ ਨਾਨਕ ਦੇਵ ਜੀ ਦੀਆਂ ਪੰਜਾਬ ਵਿਚ ਯਾਤਰਾਵਾਂ-2
ਕਰਨਲ ਡਾ: ਦਲਵਿੰਦਰ ਸਿੰਘ ਗ੍ਰੇਵਾਲ
ਕਰਨਲ ਡਾ: ਦਲਵਿੰਦਰ ਸਿੰਘ ਗ੍ਰੇਵਾਲ
ਹਾਕਿਮਪੁਰਾ
ਗੁਰਦਵਾਰਾ ਪਹਿਲੀ ਤੇ ਸਤਵੀਂ ਪਾਤਸ਼ਾਹੀ, ਹਾਕਿਮਪੁਰਾ
ਪਹਿਲਾਂ ਗੁਰੂ ਨਾਨਕ ਦੇਵ ਜੀ, ਪਿੰਡ ਹਾਕਿਮਪੁਰਾ ਗਏ ਜੋ ਫਗਵਾੜੇ ਤੋ 22 ਕਿਲਮੀਟਰ ਦੀ ਦੂਰੀ ਤੇ ਹੁਣ ਦੇ ਸ਼ਹੀਦ ਭਗਤ ਸਿੰਘ ਨਗਰ ਜ਼ਿਲੇ ਵਿੱਚ ਪੈˆਦਾ ਹੈ । ਬੰਗਾ-ਹਾਕਿਮਪੂਰ-ਫਗਵਾੜਾ ਰੋਡ ਤੇ ਸਥਿਤ ਗੁਰਦੁਆਰਾ ਪਹਿਲੀ, ਸਤਵੀਂ ਤੇ ਨੌਵੀਂ ਪਾਤਸ਼ਾਹੀ ਉਨ੍ਹਾਂ ਦੀ ਇਸ ਫੇਰੀ ਦੀ, ਉਨ੍ਹਾਂ ਦੇ ਕੁਝ ਸਮੇਂ ਉਸ ਥਾਂ ਠਹਿਰਣ ਅਤੇ ਭਗਤੀ ਕਰਨ ਦੀ ਯਾਦ ਤਾਜ਼ਾ ਕਰਵਾਉˆਦਾ ਹੈ।ਪਿਛੋਂ ਏਥੇ ਸਤਵੇਂ ਅਤੇ ਨੋਵੇਂ ਗੁਰੂ ਸਾਹਿਬਾਨ ਨੇ ਵੀ ਫੇਰੀ ਪਾਈ ।
ਫਤਿਹਾਬਾਦ
ਗੁਰਦਵਾਰਾ ਗੁਰੂ ਨਾਨਕ ਦੇਵ ਜੀ ਫਤਿਹਾਬਾਦ
ਹਾਕਿਮਪੁਰ ਤੋਂ ਲੰਬਾ ਪਿੰਡ ਜਲੰਧਰ ਹੁੰਦੇ ਹੋਏ ਉਹ ਬਿਆਸ ਨਦੀ ਪਾਰ ਕਰਕੇ ਗੋਇੰਦਵਾਲ-ਫਤਿਹਾਬਾਦ ਦੀ ਜੂਹ ਵਿਚ ਬੈਠ ਕੇ ਧਿਆਨ ਮਗਨ ਹੋ ਗਏ ਤੇ ਫਿਰ ਫਤਿਹਾਬਾਦ ਕੋਲ ਇਕ ਵੀਰਾਨ ਜਗ੍ਹਾ ਤੇ ਡੇਰਾ ਜਾ ਲਾਇਆ ਜਿਥੇ ਉਹ ਤਿੰਨ ਮਹੀਨੇ ਤਕ ਠਹਿਰੇ । ਉਹ ਤਿੰਨ ਦਿਨ ਅਤੇ ਤਿੰਨ ਰਾਤ ਲਗਾਤਾਰ ਭਗਤੀ ਵਿਚ ਲੀਨ ਰਹੇ ਤੇ ਸ਼ਬਦ ਗਾਉਂਦੇ ਮਰਦਾਨੇ ਦੀ ਰਬਾਬ ਦੇ ਸੰਗੀਤ ਦਾ ਅਨੰਦ ਵੀ ਮਾਣਦੇ ਰਹੇ । ਜਿਵੇਂ ਹੀ ਉਨ੍ਹਾਂ ਨੇ ਅਪਣੀ ਅੱਖਾਂ ਖੋਲੀਆਂ, ਮਰਦਾਨੇ ਨੇ ਕਿਹਾ, “ਬਾਬਾ ਤੁਸੀਂ ਤਾਂ ਪ੍ਰਮਾਤਮਾਂ ਪ੍ਰਾਪਤੀ ਕਰਕੇ ਧੁਰੋਂ ਹੀ ਰੱਜੇ ਹੋਏ ਹੋ ਪਰ ਮੈਂ ਤਾਂ ਇਕ ਆਮ ਇਨਸਾਨ ਹਾˆ ਜੋ ਭੋਜਨ ਬਿਨਾਂ ਨਹੀ ਰਹਿ ਸਕਦਾ ਤੁਸੀਂ ਵਾਅਦਾ ਵੀ ਕੀਤਾ ਸੀ ਕਿ ਹੁਣ ਤੋਂ ਤੂੰ ਕਦੇ ਭੁੱਖਾ ਨਹੀਂ ਰਹੇਂਗਾ।ਸੋ ਜਾਂ ਤਾਂ ਤੁਸੀਂ ਮੈਨੂੰ ਅਪਣੇ ਵਰਗਾ ਬਣਾ ਲਉ ਜਾਂ ਮੈਨੂੰ ਦੋ ਵਕਤ ਦਾ ਖਾਣਾ ਤੇ ਪਹਿਨਣ ਨੂੰ ਕਪੜਿਆਂ ਦਾ ਪ੍ਰਬੰਧ ਕਰ ਦਿਉ । ਤਾਂ ਹੀ ਮੈ ਆਪ ਜੀ ਨਾਲ ਰਹਿ ਸਕਾਂਗਾ । ਬਾਬਾ ਜੀ ਹੱਸੇ ਅਤੇ ਕਿਹਾ, “ਤੁਹਾਨੂੰ ਭੋਜਨ ਅਤੇ ਕਪੜਿਆਂ ਦੀ ਪਰਵਾਹ ਕਰਨ ਦੀ ਲੋੜ ਨਹੀਂ ।ਜਦੋਂ ਪ੍ਰਮਾਤਮਾਂ ਦੀ ਮਰਜ਼ੀ ਹੋਵੇਗੀ, ਇਹ ਤੁਹਾਡੇ ਕੋਲ ਅਪਣੇ ਆਪ ਹੀ ਆ ਜਾਣਗੇ।ਉਸੇ ਸਮਂੇ ਇਕ ਕਿਸਾਨ ਛਲੀਆਂ, ਦਲੀਆ ਤੇ ਦੁੱਧ ਲੈ ਕੇ ਉਥੇ ਆ ਗਿਆ । ਪਿਛੋਂ ਹੀ ਉਸ ਕਿਸਾਨ ਦਾ ਭਾਈ ਰੋਟੀ ਵੀ ਲੈ ਆਇਆ । ਮਰਦਾਨੇ ਨੇ ਪੇਟ ਭਰਕੇ ਖਾਧਾ।ਗੁਰੂ ਨਾਨਕ ਦੇਵ ਜੀ ਨੇ ਦੋਨਾਂ ਭਰਾਵਾਂ ਨੂੰ ਅਸ਼ੀਰਵਾਦ ਦਿੰਦਿਆਂ ਕਿਹਾ,“ਇਸ ਸਥਾਨ ਤੇ ਸੰਤ ਪ੍ਰਮਾਤਮਾਂ ਦੇ ਗੁਣ ਗਾਉਣਗੇ ਅਤੇ ਲਗਾਤਾਰ ਲੰਗਰ ਚਲੇਗਾ”।
ਸੁਲਤਾਨਵਿੰਡ
ਅਗਲੇ ਦਿਨ ਸੁਲਤਾਨਵਿੰਡ ਦੀ ਸੀਮਾ ਤੇ ਪਹੁੰਚ ਗਏ ਜਿਥੇ ਹੁਣ ਅ੍ਰੰਮਿਤਸਰ ਸਥਿਤ ਹੈ। ਉਹ ਤਲਾਬ ਦੇ ਇਕ ਪਾਸੇ ਬੈਠ ਗਏ ਤੇ ਪ੍ਰਮਾਤਮਾਂ ਦੇ ਗੁਣ ਗਾਉਨ ਲਗੇ । ਇਕ ਕਿਸਾਨ ਦੇ ਘਰ ਕੋਈ ਪ੍ਰੋਗਰਾਮ ਸੀ । ਗੁਰੂ ਜੀ ਨੂੰ ਸੰਤ ਸਮਝਦੇ ਹੋਇਆ ਉਸਨੇ ਬੜਾ ਹੀ ਸਵਾਦੀ ਖਾਣਾ ਪੇਸ਼ ਕੀਤਾ। ਮਰਦਾਨਾ ਰੱਜ ਗਿਆ ਅਤੇ ਪ੍ਰਸੰਨ ਹੋ ਕੇ ਰਬਾਬ ਦੀ ਤਾਨ ਛੇੜ ਦਿਤੀ ਜਿਸ ਤੇ ਗੁਰੂ ਜੀ ਨੇ ਸ਼ਬਦ ਉਚਾਰੇ। ਗੁਰੂ ਜੀ ਨੇ ਉਸ ਸਥਾਨ ਨੂੰ ਲਗਾਤਾਰ ਭਗਤੀ ਅਤੇ ਪ੍ਰਚਾਰ ਦਾ ਕੇਂਦਰ ਹੋਣ ਦਾ ਥਾਪੜਾ ਦਿਤਾ ।
ਵੇਰਕਾ
ਅੰਮਿRਤਸਰ ਤੋਂ ਗੁਰੂ ਨਾਨਕ ਦੇਵ ਜੀ ਨੇ ਵੇਰਕਾ ਵੱਲ ਚਾਲੇ ਪਾਏ ਜਿਥੇ ਉਹ ਪਹਿਲਾਂ ਬਟਾਲਾ ਵੱਲ ਜਾਣ ਵੇਲੇ ਵੀ ਗਏ ਸੀ । ਗੁਰਦੁਆਰਾ ਸ੍ਰੀ ਗੁਰੂ ਨਨਕਾਣਾ ਸਾਹਿਬ ਵੇਰਕਾ ਵਿੱਚ ਸਥਿਤ ਹੈ ਜੋ ਅ੍ਰੰਮਿਤਸਰ ਦੇ ਉਤਰੀ ਹੱਦ ਤੇ ਪੈਂਦਾ ਹੈ । ਗੁਰੂ ਨਾਨਕ ਦੇਵ ਜੀ ਤਲਾਬ ਦੇ ਕਿਨਾਰੇ ਤੇ ਬੈਠ ਗਏ ਜਿਥੇ ਲੋਕ ਗੁਰੂ ਸਾਹਿਬ ਜੀ ਤੋਂ ਅਸ਼ੀਰਵਾਦ ਲੈਣ ਲਈ ਆਉਣ ਲਗੇ । ਇਕ ਇਸਤਰੀ ਜਿਸਦਾ ਬੱਚਾ ਬੜੀ ਭਿਆਨਕ ਬਿਮਾਰੀ ਨਾਲ ਪੀੜਤ ਸੀ ਉਸਨੂੰ ਅਪਣੇ ਬੱਚੇ ਨੂੰ ਉਸ ਤਲਾਬ ਵਿਚ ਇਸ਼ਨਾਨ ਕਰਵਾਣ ਲਈ ਕਿਹਾ । ਪਾਣੀ ਵਿਚ ਕੁਝ ਖਾਸ ਤੱਤਾਂ ਸਦਕਾ ਤੇ ਗੁਰੂ ਜੀ ਦੀ ਦਇਆ ਦ੍ਰਿਸ਼ਟੀ ਸਦਕਾ ਬੱਚਾ ਤੰਦਰੁਸਤ ਹੋ ਗਿਆ।ਹੁਣ ਇਸ ਤਲਾਬ ਨੂੰ ਇਕ ਸਰੋਵਰ ਵਿਚ ਬਦਲ ਗਿਆ ਹੈ।
ਗੁਰਦੁਆਰਾ ਗੁਰੂ ਨਾਨਕਸਰ, ਵੇਰਕਾ
ਰਾਮਤੀਰਥ
ਗੁਰੂ ਨਾਨਕ ਦੇਵ ਜੀ ਦਾ ਅਗਲਾ ਪੜਾ ਰਾਮਤੀਰਥ ਸੀ ਜਿਥੇ ਰਾਮ ਚਰਨ ਦਾਸ ਬੈਰਾਗੀ ਅਪਣੇ ਆਪ ਨੂੰ ਇਕ ਸਿੱਧ ਅਖਵਾਉਂਦਾ ਸੀ। ਉਹ ਉਸ ਸਥਾਨ ਦਾ ਮੁੱਖ ਪੰਡਿਤ ਸੀ ਅਤੇ ਕਹਿੰਦਾ ਸੀ ਕਿ ਉਸ ਕੋਲ ਹਰ ਯੁਗ ਦੀਆਂ ਘਟਨਾਵਾਂ ਜਾਨਣ ਦੀ ਸ਼ਕਤੀ ਹੈ । ਗੁਰੂ ਸਾਹਿਬ ਨੂੰ ਮਿਲਦਾ ਮਾਣ ਦੇਖਕੇ ਉਹ ਜਲ-ਬੁਝ ਗਿਆ। ਗੁਰੂ ਨਾਨਕ ਦੇਵ ਜੀ ਨੇ ਸ਼ਬਦ ਉਚਾਰਿਆ ਜਿਸ ਨੂੰ ਸੁਣਕੇ ਮੁੱਖੀ ਪੰਡਿਤ ਅਤੇ ਹੋਰ ਪੰਡਿਤ, ਸਾਧੂ, ਬੈਰਾਗੀ ਗੁਰੂ ਸਾਹਿਬ ਦੇ ਪੈਰਾਂ ਤੇ ਆਣ ਡਿੱਗੇ ਅਤੇ ਗੁਰੂ ਜੀ ਦੇ ਸਿੱਖ ਬਣੇ। ਦੀਵਾਨ ਚੰਦੂ ਦੀਆਂ ਪਤਨੀਆਂ ਨੇ ਏਥੇ ਇਕ ਗੁਰਦੁਆਰੇ ਦਾ ਨਿਰਮਾਣ ਕਰਵਾਇਆ ਜਿਸ ਦਾ ਪੰਥ ਵਲੋਂ ਵਿਰੋਧ ਹੋਇਆ। ਚੰਦੂ ਗੁਰੂ ਅਰਜਨ ਦੇਵ ਜੀ ਨੂੰ ਤਸੀਹੇ ਦੇ ਕੇ ਸ਼ਹੀਦ ਕਰਵਾੳਣ ਦਾ ਗੁਨਹਗਾਰ ਸੀ ਇਸ ਲਈ ਪੰਥ ਨੂੰ ਉਸ ਦੇ ਪਰਿਵਾਰ ਵਲੋਂ ਇਹ ਕਾਰਜ ਪਰਵਾਣ ਨਾ ਹੋਇਆ।
ਪੱਟੀ
ਗੁਰਦੁਆਰਾ ਗੁਰੂਆਣਾ ਗੁਰੂ ਨਾਨਕ ਦੇਵ ਸਾਹਿਬ ਦੀ ਫੇਰੀ ਦੀ ਯਾਦ ਦਿਵਾਉˆਦਾ ਹੈ । ਲੋਕਾਂ ਨੇ ਗੁਰੂ ਸਾਹਿਬ ਦੀ ਪਰਵਾਹ ਨਾ ਕੀਤੀ ਤਾਂ ਗੁਰੂ ਜੀ ਨੇ ਕਿਹਾ ਪੱਟੀ ਸਹਿਰ ਡਿਠਾ, ਅੰਦਰੋਂ ਖੋਟਾ ਤੇ ਬਾਹਰੋਂ ਮਿੱਠਾ (ਮੈ ਪੱਟੀ ਸ਼ਹਿਰ ਵੇਖਿਆ ਹੈ ਜੋ ਦਿਸਦਾ ਤਾਂ ਮਿਠਾ ਹੈ ਪਰ ਅੰਦਰੋਂ ਖੋਟਾ ਹੈ) । ਹੁਣ ਇਸ ਸ਼ਹਿਰ ਦੇ ਸਾਰੇ ਖੂਹਾਂ ਦਾ ਪਾਣੀ ਪੀਣ ਯੋਗ ਨਹੀਂ ।
ਖਾਲੜਾ
ਗੁਰਦਵਾਰਾ ਮੰਜੀਸਰ, ਖਾਲੜਾ
ਇਸ ਤੋਂ ਬਾਅਦ ਉਹ ਖਾਲੜਾ ਗਏ।ਇਹ ਲਾਹੌਰ ਦੇ ਦੱਖਣ ਵੱਲ 32 ਕਿਲਮੀਟਰ ਦੀ ਦੂਰੀ ਤੇ ਹੈ । ਜਦ ਗੁਰੂ ਸਾਹਿਬ ਬਾਣੀ ਉਚਾਰ ਰਹੇ ਸਨ ਤਾਂ ਦੁਕਾਨਦਾਰ ਉਨ੍ਹਾ ਦਾ ਮਜ਼ਾਕ ਉਡਾਉਣ ਲੱਗੇ । ਗੁਰੂ ਸਾਹਿਬ ਨੇ ਬਚਨ ਕੀਤੇ (ਵਸੇ ਰਸੇ ਖਾਲੜਾ ਮਰਨ ਮਹਾਜਨ ਨੰਗ)। ਭਾਵ ਖਾਲੜਾ ਹਮੇਸ਼ਾ ਵਸਦਾ ਰਹੇਗਾ ਪਰ ਵਿਉਪਾਰੀ ਬਿਨਾ ਪੈਸੇ ਦੇ ਰਹਿਣਗੇ ।ਇਸੇ ਲਈ ਇਤਿਹਾਸ ਮੁਤਾਬਿਕ ਖਾਲੜਾ ਦਾ ਕੋਈ ਵੀ ਵਿਉਪਾਰੀ ਅਮੀਰ ਨਹੀਂ ਬਣ ਸਕਿਆ। ਉਥੋਂ ਦੇ ਕਿਸਾਨ ਉਨ੍ਹਾਂ ਤੋਂ ਅਮੀਰ ਹਨ । ਗੁਰਦੁਆਰਾ ਸਾਹਿਬ ਦੀ ਆਮਦਨ ਲੋਕਾˆ ਦੀ ਭੇਟਾ ਤੋਂ ਹੈ । ਦਾਨ ਦਿਤੀ ਜ਼ਮੀਨ ਦੇ ਕੁਝ ਹਿੱਸੇ ਵਿਚ ਲੰਗਰ ਦੀ ਲੋੜ ਪੂਰੀ ਹੁੰਦੀ ਹੈ।