- Jan 3, 2010
- 1,254
- 422
- 79
ਗੁਰੂ ਨਾਨਕ ਦੇਵ ਜੀ ਬੰਗਾਲ ਵਿਚ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਬੰਗਾਲ
ਜਦ ਗੁਰੂ ਨਾਨਕ ਦੇਵ ਜੀ ਬੰਗਾਲ ਗਏ ਤਾਂ ਉਸ ਵੇਲੇ ਇਸ ਦਾ ਬਟਵਾਰਾ ਨਹੀਂ ਹੋਇਆ ਸੀ, ਅਜੋਕਾ ਸਾਰਾ ਬੰਗਾਲ ਤੇ ਬੰਗਲਾ ਦੇਸ਼ ਇਕ ਸੀ। 1494 ਈ: ਤੋਂ ਏਥੇ ਹੁਸੈਨਸ਼ਾਹੀ ਰਾਜ ਸੀ ।ਮੱਕੇ ਦੇ ਸ਼ਰੀਫ ਦਾ ਬੇਟਾ ਅਲਾਦੀਨ ਹੁਸ਼ੈਨ ਸ਼ਾਹ (1493-1519) ਬੰਗਾਲ ਦਾ ਸੁਲਤਾਨ ਬਣਿਆ । ਉਸ ਵੇਲੇ ਤਕ ਕਲਕਤਾ ਅਤੇ ਢਾਕਾ ਹੋˆਦ ਵਿਚ ਨਹੀਂ ਸਨ ਆਏ । ਗੁਰੂ ਨਾਨਕ ਦੇਵ ਜੀ ਭਾਗਲਪੁਰ ਕਸਬੇ ਤੇ ਬੰਗਾਲ ਪਹੁੰਚੇ ਤੇ ਗੰਗਾ ਨਦੀ ਦੇ ਨਾਲ ਨਾਲ ਸਾਹਿਬਗੰਜ, ਪੁਕੁਰ, ਰਾਜਮਹਿਲ ਅਤੇ ਮਾਲਦਾ ਗਏ। ਮਾਲਦਾ ਉਹ ਰਾਮ ਬਾਬੂ ਦੇ ਬਾਗ ਵਿਚ ਠਹਿਰੇ ਜੋ ਹੁਣ ਗੁਰੂ ਕਾ ਬਾਗ ਦੇ ਨਾਮ ਨਾਲ ਜਾਣਿਆ ਜਾਂਦਾ ਹੈ । ਉਸ ਤੋ ਅੱਗੇ ਉਨ੍ਹਾਂ ਨੇ ਕੰਤਨਗਰ, ਲਛਮੀਪੂਰ, ਮੁਰਸ਼ਿਦਾਬਾਦ (ਮਕਸੂਦਾਬਾਦ), ਨਲਹੱਟੀ ਅਤੇ ਕ੍ਰਿਸ਼ਨਾਨਗਰ (ਨਾਦੀਆ) ਦੀ ਯਾਤਰਾ ਕੀਤੀ ।
ਕ੍ਰਿਸ਼ਨਾਨਗਰ ਤੋਂ ਉਹ ਪੂਰਬ ਬੰਗਾਲ (ਹੁਣ ਬੰਗਲਾਦੇਸ਼) ਪਹੁੰਚੇ ਅਤੇ ਸ਼ਹਿਜ਼ਾਦਪੁਰ, ਸ਼ਿਰਾਜਗੰਜ, ਕਾਸ ਗੰਜ ਅਤੇ ਨਵਦੀਪ ਤੋਂ ਹੁੰਦੇ ਹੋਏ ਫਰੀਦਪੁਰ ਤੋ ਲੰਘੇ ਜਿਥੇ ਉਹ ਚੈਤਨਿਆ ਨੂੰ ਮਿਲੇ । ਉਥੇ ਉਹ ਸਿੱਧ ਸੰਤ ਰਾਮ ਦਾਸ ਕੋਲ ਵੀ ਗਏ ।ਅੱਗੇ ਉਹ ਮਾਣਕ ਗੰਜ ਅਤੇ ਦੇਵੀਪੁਰ ਗਏ ਅਤੇ 6 ਮਘਰ ਸਮਵਤ 1564 (1507 ਈਸਵੀ) ਨੂੰ ਢਾਕਾ (ਬੰਗਾਲ) ਪਹੁੰਚੇ । ਢਾਕਾ ਤੋਂ ਅੱਗੇ ਉਹ ਮੈਮਨਸਿੰਘ ਹੁੰਦੇ ਹੋਏ ਕਾਮਰੂਪ ਅਤੇ ਅਸਾਮ ਗਏ ਜਿਥੋਂ ਫਿਰ ਬੰਗਲਾਦੇਸ਼ ਵਾਪਿਸ ਆਕੇ ਸਿਲਹਟ ਹੁੰਦੇ ਹੋਏ ਮਨੀਪੁਰ-ਤਰੀਪੁਰਾ ਰਾਹੀਂ ਚਿਟਾਗਾਉਂ ਰਾਹੀਂ ਪੂਰਬ ਏਸ਼ੀਆ ਗਏ । ਪੂਰਬ ਏਸ਼ੀਆ ਤੋਂ ਉਹ ਫਿਰ ਚਿਟਾਗਾਉਂ ਪਰਤੇ ਤੇ ਚਾˆਦਪੁਰ ਅਤੇ ਕੇਸਬਪੁਰ–ਰਤਨਾਖੱਲੀ ਤਂੋ ਹੁੰਦੇ ਹੋਏ ਪੱਛਮ ਬੰਗਾਲ ਵੱਲ ਪਰਤੇ ।ਕਿਸ਼ਤੀ ਰਾਹੀਂ ਉਨ੍ਹਾਂ ਨੇ ਪਦਮਾ ਨਦੀ ਪਾਰ ਕੀਤੀ ਅਤੇ ਫਰੀਦਪੁਰ ਪਹੁੰਚੇ ਅਤੇ ਉਸ ਤੋਂ ਅੱਗੇ ਕੇਸਬਪੁਰ, 24 ਪਰਗਨਾ ਅਤੇ ਕ੍ਰਿਸ਼ਨਨਗਰ ਗਏ ਜੋ ਉਸ ਸਮੇਂ ਬੰਗਾਲ ਦੀ ਰਾਜਧਾਨੀ ਬਣ ਗਿਆ ਸੀ।ਦਿਨਸਰਾ ਅਤੇ ਚੰਦਰਨਗਰ ਦੀ ਯਾਤਰਾ ਤੋਂ ਪਿੱਛੋਂ ਉਹ ਕੋਲਕਤਾ (ਕਲੱਕਤਾ) ਪਹੁੰਚੇ ਜੋ ਉਦੋਂ ਇਕ ਛੋਟਾ ਜਿਹਾ ਪਿੰਡ ਸੀ। ਅੱਗੇ ਗੁਰੂ ਨਾਨਕ ਦੇਵ ਜੀ ਗੰਗਾ ਘਾਟ ਪਹੁੰਚੇ ।
ਪੱਛਮੀ ਬੰਗਾਲ
ਗੁਰੂ ਨਾਨਕ ਦੇਵ ਸਾਹਿਬ ਸਾਹਿਬਗੰਜ, ਪੁਕੁਰ ਅਤੇ ਰਾਜਮਹਿਲ ਤੋ ਗੁਜ਼ਰੇ ਅਤੇ ਬੰਗਾਲ ਵਿੱਚ ਮਾਲਦਾ ਪਹੁੰਚ ਗਏ । ਸਾਹਿਬਗੰਜ, ਪੁਕੁਰ, ਰਾਜਮਹਿਲ ਅਤੇ ਮਾਲਦਾ ਵਿੱਚ ਗੁਰੂ ਜੀ ਦੀ ਯਾਦ ਵਿੱਚ ਗੁਰਦੁਆਰੇ ਹਨ ।
ਗੁਰਦੁਆਰਾ ਸ੍ਰੀ ਗੁਰੂ ਨਾਨਕ ਸਤਸੰਗ ਸਭਾ, ਸਾਹਿਬਗੰਜ
ਗੁਰੂ ਸਾਹਿਬ ਪੂਰਬ ਵੱਲ ਮਾਲਦਾ ਨੂੰ ਗਏ । ਉਤਰ ਵੱਲ ਗੰਗਾ ਨੂੰ ਪਾਰ ਕਰਕੇ ਜਿੱਥੇ ਗੰਗਾ ਦੱਖਣ ਵੱਲ ਮੋੜ ਲੈਂਦੀ ਹੈ ਅਤੇ ਮਹਾਨੰਦਾ ਨਦੀ ਉੱਤਰ ਵੱਲੋਂ ਆਉਂਦੀ ਹੋਈ ਗੰਗਾ ਵਿੱਚ ਮਿਲ ਜਾਂਦੀ ਹੈ ਤੇ ਇਸ ਦਾ ਨਵਾਂ ਨਾਮ ਕਾਲਿੰਦੀ ਹੈ । ਇਸ ਜਗ੍ਹਾ ਤੇ ਮਾਲਦਾ ਹੈ ਅਤੇ ਇਹ ਜਹਾਜ਼ਾਂ-ਕਿਸ਼ਤੀਆਂ ਦੇ ਰੁਕਣ ਦੀ ਜਾਣੀ ਪਛਾਣੀ ਘਾਟ ਹੈ। ਇਹ ਮਕਸੂਦਾਬਾਦ ਤੋਂ 13 ਕਿਲਮੀਟਰ ਦੂਰ ਹੈ। ਗੁਰੂ ਨਾਨਕ ਦੇਵ ਜੀ ਮਾਲਦਾ ਪਹੁੰਚ ਕੇ ਇਕ ਧਨੀ ਆਦਮੀ ਰਾਮ ਦੇਵ ਨੂੰ ਮਿਲੇ ਜੋ ਗੁਰੂ ਸਾਹਿਬ ਤੋ ਬੜਾ ਪ੍ਰਭਾਵਿਤ ਹੋਇਆ । ਇਥੇ ਗੁਰੂ ਜੀ ਇਕ ਬਾਗ ਵਿਚ ਰੁਕੇ ਜਿਥੇ ਸਥਾਨਕ ਬੰਗਾਲੀ ਰਾਜੇ ਨੇ ਗੁਰੂ ਜੀ ਦੀ ਬੜੀ ਆਉ-ਭਗਤ ਕੀਤੀ । ਕਈ ਮੁਸਲਿਮ ਸੰਤ ਗੁਰੂ ਜੀ ਨੂੰ ਮਿਲੇ ਅਤੇ ਉਨ੍ਹਾਂ ਨਾਲ ਵਿਚਾਰ-ਚਰਚਾ ਹੋਈ। ਰਾਜੇ ਨੇ ਸਾਰਾ ਬਾਗ ਗੁਰੂ ਸਾਹਿਬ ਦੇ ਨਾਮ ਕਰ ਦਿਤਾ ਜਿਸਦੀ ਦੇਖ-ਰੇਖ ਊਦਾਸੀ ਕਰਦੇ ਰਹੇ । ਇਹ ਥਾਂ ਹੁਣ ਗੁਰੂ ਕੇ ਬਾਗ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਅਤੇ ਇਸ ਨੂੰ ਸੰਗਤ ਦੇ ਰੂਪ ਵਿਚ ਬਦਲ ਦਿਤਾ ਗਿਆ ਹੈ ।ਇਸ ਦੀ ਦੇਖ ਭਾਲ ਸਥਾਨਕ ਲੋਕੀ ਵੀ ਕਰਦੇ ਰਹੇ । ਗੁਰੂ ਸਾਹਿਬ ਦੀ ਯਾਦ ਵਿਚ ਇਕ ਧਰਮਸਾਲਾ ਬਣਾਈ ਗਈ ਜਿਸ ਥਾਂ ਹੁਣ ਗੁਰੂ ਜੀ ਦੀ ਯਾਦ ਵਿਚ ਗੁਰਦੁਆਰਾ ਸਾਹਿਬ ਹੈ । ਮਿਉਂਸਪਲ ਕਮੇਟੀ ਦੇ ਦਸਤਾਵੇਜ਼ਾਂ ਵਿਚ ਇਹ ਇਕ ਸਿੱਖ ਧਰਮ ਦਾ ਪੂਜਾ-ਸਥਾਨ ਹੈ । ਟੈਕਸਾਂ ਵਾਲੀ ਦਸਤਾਵੇਜ਼ ਵੀ ਇਸ ਸਥਾਨ ਨੂੰ ਸਿੱਖ ਧਰਮ ਦੇ ਪੂਜਾ ਸਥਾਨ ਵਜੋ ਦਿਖਾਉˆਦਾ ਹੈ ਅਤੇ ਇਸ ਦੀ ਮਾਲਕ ਸਿੱਖ ਧਰਮ ਵੱਜੋਂ ਦਰਜ ਹੈ ।
ਗੁਰਦੁਆਰਾ ਸੰਤ ਕੁਟੀਆ, ਮਾਲਦਾ
ਮਕਸੂਦਾਬਾਦ (ਮੁਰਸ਼ਦਾਬਾਦ)
ਮਾਲਦਾ ਤੋਂ ਗੁਰੂ ਨਾਨਕ ਦੇਵ ਜੀ ਗੰਗਾ ਦੇ ਨਾਲ ਨਾਲ ਦੱਖਣ ਪੂਰਬ ਵੱਲ ਜਾਂਦੇ ਹੋਏੇ ਮਕਸੂਦਾਬਾਦ ਪਹੰਚੇ ਜੋ ਕਿ ਗੰਗਾ ਨਦੀ ਦੇ ਕਿਨਾਰੇ ਤੇ ਹੈ । ਨਲਹਟੀ ਸਟੇਸ਼ਨ ਤੋਂ ਅੱਧੇ ਮੀਲ ਦੀ ਦੂਰੀ ਤੇ ਹਾਵੜਾ-ਲਾਲਾਗੋਲਾ ਦੇ ਨਾਲ ਨਾਲ, ਇਕ ਗੁਰਦੁਆਰਾ ਸਾਹਿਬ ਹੈ । ਮਕਸੂਦਾਬਾਦ ਵਿਚ ਜੁਲਾਹਿਆਂ ਨੂੰ ਦਿਖਾਵੇ ਦੀ ਭਗਤੀ ਤੋਂ ਹਟਾ ਕੇ ਨਾਮ ਨਾਲ ਜੜਿਆ । ਲਾਲੂ ਮੱਲ ਸੈਨ ਵੱਲ ਇਟਾˆ ਦੀ ਇਕ ਧਰਮਸਾਲਾ ਬਣਾਈ ਗਈ । ਸਿੱਖ ਜੁਲਾਹੇ ਧਰਮਸਾਲ ਦੀ ਦੇਖ ਭਾਲ ਕਰਦੇ ਸਨ । ਹੁਣ ਉਸ ਥਾਂ ਉੱਤੇ ਗੁਰੂ ਸਾਹਿਬ ਨੰ ਸਮਰਪਿਤ ਉਦਾਸੀਆਂ ਅਧੀਨ ਗੁਰਦੁਆਰਾ ਸਾਹਿਬ ਹੈ । ਮਕਸੂਦਾਬਾਦ ਤੋਂ ਉਹ ਸਨੌਰ ਪਿੰਡ ਤੋਂ ਢਾਕਾ ਪਹੁੰਚਣ ਤੋਂ ਪਹਿਲਾ ਬੰਗਲਾਦੇਸ਼ ਵੱਲ ਚਲ ਪਏ ।
ਕਲਕੱਤਾ
ਗੁਰਦੁਆਰਾ ਬੜੀ ਸਿਖ ਸੰਗਤ, ਕਲਕੱਤਾ
ਬੰਗਲਾਦੇਸ਼ ਤੋਂ ਗੁਰੂ ਨਾਨਕ ਦੇਵ ਜੀ ਪੂਰਬ ਏਸ਼ੀਆ ਤੋਂ ਪਰਤ ਕੇ ਦੁਬਾਰਾ ਪੱਛਮ ਬੰਗਾਲ ਵਿਚ ਪਹੁੰਚੇ । ਗੁਰਦੁਆਰਾ ਬੜੀ ਸਿੱਖ ਸੰਗਤ, ਕਲਕੱਤਾ ਗੁਰੂ ਨਾਨਕ ਦੇਵ ਜੀ ਦੇ ਏਥੇ ਠਹਿਰਣ ਦੀ ਤੇ ਗੁਰੂ ਤੇਗ ਬਹਾਦਰ ਜੀ ਦੀ ਯਾਤਰਾ ਦੀ ਯਾਦ ਕਰਵਾਉਂਦਾ ਹੈ ।
ਢਾਕਾ ਤੋਂ ਵਾਪਸੀ ਵੇਲੇ ਗੁਰੂ ਸਾਹਿਬ 2 ਜਨਵਰੀ 1508 ਨੂੰ ਗੰਗਾ ਘਾਟ ਪਹੁੰਚੇ । ਇਥੇ ਇਕ ਵੀਰਾਨ ਮੰਦਿਰ ਸੀ ਜਿਥੇ ਗੁਰੂ ਨਾਨਕ ਦੇਵ ਆਏ । ਉਨ੍ਹਾਂ ਦੀ ਫੇਰੀ ਵੇਲੇ ਇਹ ਸਾਰਾ ਇਲਾਕਾ ਮਹਾਂਮਾਰੀ ਤੋ ਪ੍ਰਭਾਵਿਤ ਸੀ ਅਤੇ ਲੋਕ ਦੁਖੀ ਤੇ ਡਰੇ ਹੋਏ ਸਨ । ਸੁਖਪਾਲ ਰਾਜਾ ਭਦਰ ਸਿੰਘ ਦਾ ਦਿਵਾਨ ਸੀ ਉਹ ਗੁਰੂ ਸਾਹਿਬ ਨੇ ਰਾਜੇ ਕਲ ਕੇ ਗਿਆ ਜੋ ਬਿਮਾਰ ਸੀ । ਗੁਰੂ ਸਾਹਿਬ ਨੇ ਬਾਣੀ ਦਾ ਉਚਾਰਣ ਕੀਤਾ ਤੇ ਸ਼ਬਦਾਂ ਨੂੰ ਚੇਤੇ ਰੱਖਣ ਲਈ ਕਿਹਾ ਤੇ ਵਾਹਿਗੁਰੂ ਨਾਲ ਸਦਾ ਜੁੜੇ ਰਹਿਣ ਦੀ ਤਾਕੀਦ ਵੀ ਕੀਤੀ। ਰਾਜਾ ਰੋਜ਼ ਬਾਣੀ ਦਾ ਉਚਾਰਣ ਕਰਦਾ ਰਿਹਾ, ਨਾਮ ਜਪਦਾ ਰਿਹਾ, ਉਸ ਵਿਚ ਆਪਣੇ ਆਪ ਵਿੱਚ ਤੇ ਪ੍ਰਮਾਤਮਾ ਵਿਚ ਵਿੱਚ ਵਿਸ਼ਵਾਸ਼ ਵਧਦਾ ਗਿਆ ਅਤੇ ਉਹ ਜਲਦੀ ਹੀ ਠੀਕ ਹੋ ਗਿਆ । ਬਾਕੀ ਸਾਰੇ ਵੀ ਗੁਰੂ ਸਾਹਿਬ ਦਾ ਦੁਖ ਨਿਵਾਰਨ ਸ਼ਬਦ ਸੁਣਦੇ, ਨਾਮ ਜਪਦੇ ਰਹੇ ਤੇ ਠੀਕ ਹੁੰਦੇ ਗਏ । ਗੂਰੂ ਨਾਨਕ ਦੇਵ ਜੀ ਨੇ ਸ਼ਾਤੀ, ਭਾਈਚਾਰੇ ਅਤੇ ਇਨਸਾਨੀਅਤ ਦਾ ਸੰਦੇਸ਼ ਦਿਤਾ ਅਤੇ ਉਸ ਪਵਿਤਰ ਸਥਾਨ ਤੇ ਸੰਗਤ ਸਥਾਪਿਤ ਕੀਤੀ । ਬਾਅਦ ਵਿਚ ਰਾਜੇ ਦੇ ਪੋਤਰਾ ਗੁਰੂ ਤੇਗ ਬਹਾਦਰ ਸਾਹਿਬ ਨੂੰ ਇਸ ਸਥਾਨ ਤੇ ਲਿਆਇਆ ਅਤੇ ਪੂਰਨ ਸ਼ਰਥਾ ਨਾਲ ਦੇਖ ਭਾਲ ਕੀਤੀ।ਹੁਣ ਇਹ ਸਥਾਨ ਬੜੀ ਸੰਗਤ ਤੇ ਨਾਮ ਨਾਲ ਜਾਣਿਆ ਜਾˆਦਾ ਹੈ ।
ਚੰਦਰਕੋਨਾ
ਗੁਰਦੁਆਰਾ ਗੁਰੂ ਨਾਨਕ, ਚੰਦਰਕੋਨਾ ਤੇ ਗੁਰੂ ਨਾਨਕ ਜੀ ਦਾ ਲਾਇਆ ਰੁੱਖ
ਕਲਕਤਾ ਤੋ ਪੁਰੀ ਜਾਣ ਵੇਲੇ ਗੁਰੂ ਸਾਹਿਬ ਚੰਦਰਕੋਨਾ ਰੁਕੇ । ਸਥਾਨਕ ਯਕੀਨ ਅਨੁਸਾਰ ਉਸ ਸਮੇਂ ਚੰਦਰ ਕੇਤੂ ਰਾਏ ਉਥੋਂ ਦਾ ਰਾਜਾ ਸੀ ਜਿਸ ਦੀ ਕੋਈ ਵੀ ਸੰਤਾਨ ਨਹੀਂ ਸੀ । ਗੁਰੂ ਜੀ ਦੇ ਅਸ਼ੀਰਵਾਦ ਨਾਲ ਉਸ ਨੂੰ ਇਕ ਬੱਚੇ ਦੀ ਪ੍ਰਾਪਤੀ ਹੋਈ । ਕਿਹਾ ਜਾˆਦਾ ਹੈ ਕਿ ਇਥੇ ਗੁਰੂ ਸਾਹਿਬ ਨੇ ਇਕ ਮੰਜੀ ਦੀ ਸਥਾਪਨਾ ਕੀਤੀ ਅਤੇ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋ ਇਥੇ ਨਾਨਕਸ਼ਾਹੀ ਸੰਗਤ ਸੀ ਜੋ ਹੁਣ ਗੁਰਦੁਆਰਾ ਨਾਨਕਸਰ ਟਾਊਨ ਦੇ ਨਾਮ ਤੇ ਮਸ਼ਹੂਰ ਹੈ ਅਤੇ ਰਾਜ ਦੇ ਵੱਖ ਵੱਖ ਹਿਸਿਆਂ ਤੋਂ ਸਿੱਖ ਸੰਗਤ ਇਥੇ ਦਰਸ਼ਨਾਂ ਲਈ ਆਉਂਦੀ ਹੈ । ਗੁਰਦਵਾਰਾ ਪਿੰਡ ਰਾਮਗੜ੍ਹ ਵਿੱਚ ਹੈ । ਚੰਦਰਕੋਨਾ ਘਟਾਲ ਅਤੇ ਗੜ੍ਹਬੇਟਾ ਵਿੱਚਕਾਰ ਹੈ ਜੋ ਰਿਆਸਤੀ ਸ਼ਾਹਰਾਹ 4 ਨਾਲ ਜੁੜੇ ਹੋਏ ਹਨ ਅਤੇ ਇਹੋ ਸ਼ਾਹਰਾਹ ਅੱਗੇ ਨੇਸ਼ਨਲ ਹਾਈਵੇ 6 (ਕਲਕਤਾ-ਬੰਬਈ) ਨਾਲ ਮੇਚੋਗਰਾਮ ਜੁੜਦੇ ਹਨ। ਰੇਲਵੇ ਸ਼ਟੇਸ਼ਨ ਚੰਦਰਕੋਨਾ ਰੋਡ ਲਗਦਾ ਹੈ । ਗੁਰੂ ਕੀ ਸੰਗਤ ਇਥੇ ਲਗਾਤਾਰ ਧਾਰਮਿਕ ਪ੍ਰਗਰਾਮ ਕਰਦੀ ਰਹਿੰਦੀ ਹੈ, ਦੀਵਾਨ ਸਜਦੇ ਰਹਿੰਦੇ ਹਨ ਅਤੇ 24 ਘੰਟੇ ਲੰਗਰ ਚਲਦਾ ਰਹਿੰਦਾ ਹੈ । ਕਲਕੱਤਾ ਤੋ ਗੁਰੂ ਨਾਨਕ ਦੇਵ ਜੀ ਪੱਛਮੀ ਬੰਗਾਲ ਵਲੇ ਚਲੇ ਗਏ ।
ਗਿਆਨੀ ਗਿਆਨ ਸਿੰਘ ਜੀ ਲਿਖਦੇ ਹਨ: ‘ਕਲਕੱਤੇ ਤੋਂ ਅੱਗੇ ਗੁਰੂ ਜੀ ਨੇ ਹੁਗਲੀ ਅਤੇ ਬਰਦਵਾਨ ਵਲ ਚਾਲੇ ਪਾਏ । ਅਲਵਰੀ ਨਦੀ ਪਾਰ ਕਰਕੇ ਉਹ ਬਾਲੇਸ਼ਵਰ ਪਹੁੰਚੇ ਅਤੇ ਇਕ ਪ੍ਰਮਾਤਮਾਂ ਦੀ ਭਗਤੀ ਕਰਨ, ਸੱਚ ਦਾ ਰਸਤਾ ਅਪਣਾਉਣ, ਵਾਧੂ ਧਾਰਮਿਕ ਰਹੁ-ਰੀਤੀਆਂ ਅਤੇ ਦਿਖਾਵੇ ਦੀ ਭਗਤੀ ਤਿਆਗਣ ਦਾ ਸੰਦੇਸ਼ ਦਿਤਾ । ਮੋਰ ਹੁੰਜਾਂ ਘਾਟੀ ਵਿੱਚ ਉਨ੍ਹਾਂ ਨੇ ਸੰਤਾਂ-ਸਾਧੂਆਂ ਨਾਲ ਵਿਚਾਰ ਵਟਾˆਦਰਾ ਕੀਤਾ ਅਤੇ ਲਕਸ਼ਰ ਨਦੀ ਪਾਰ ਕਰਕੇ ਮੇਦਨੀਪੁਰ ਪਹੁੰਚੇ ਜਿਥੇ ਗੁਰੂ ਸਾਹਿਬ ਦੀ ਯਾਦ ਵਿਖੇ ਇਕ ਧਾਰਮਿਕ ਸਥਾਨ ਹੈ । ਡਾ. ਕੋਹਲੀ ਲਿਖਦੇ ਹਨ ਕਿ ਗੁਰੂ ਸਾਹਿਬ ਨੇ ਹੁਗਲੀ, 24 ਪਰਗਣਾ, ਬਰਦਵਾਨ ਅਤੇ ਮੇਦਨੀਪੁਰ ਜ਼ਿਲਿਆਂ ਵਿੱਚ ਦਮ-ਦਮ, ਬਰਸਰ, ਹਾਵੜਾ, ਸੀਰਮਪੁਰ, ਚੰਦਰਕੋਨਾ ਤੇ ਚੰਦਰ ਨੰਗਰ ਦੀ ਯਾਤਰਾ ਕੀਤੀ ।