• Welcome to all New Sikh Philosophy Network Forums!
    Explore Sikh Sikhi Sikhism...
    Sign up Log in

Hum Thaare Bhekhaaree Jeeo

kiram

SPNer
Jan 26, 2008
278
338
Guru Nanak Dev Ji in Raag Sorath :

ਸੋਰਠਿ ਮਹਲਾ ਤੂ ਪ੍ਰਭ ਦਾਤਾ ਦਾਨਿ ਮਤਿ ਪੂਰਾ ਹਮ ਥਾਰੇ ਭੇਖਾਰੀ ਜੀਉ ਮੈ ਕਿਆ ਮਾਗਉ ਕਿਛੁ ਥਿਰੁ ਰਹਾਈ ਹਰਿ ਦੀਜੈ ਨਾਮੁ ਪਿਆਰੀ ਜੀਉ ॥੧॥
Soraṯẖ mėhlā 1. Ŧū parabẖ ḏāṯā ḏān maṯ pūrā ham thāre bẖekẖārī jī▫o. Mai ki▫ā māga▫o kicẖẖ thir na rahā▫ī har ḏījai nām pi▫ārī jī▫o. ||1||


Sorath 1st Guru. Thou, O my reverend, Beneficent Lord of perfect understanding and munificence, I am but a beggar of Thine. what should I ask for? Nothing remain permanent. O Lord, bless me with Thy Beloved Name.


ਪ੍ਰਭ = ਹੇ ਪ੍ਰਭੂ! ਦਾਨਿ = ਦਾਨ (ਦੇਣ) ਵਿਚ। ਮਤਿ ਪੂਰਾ = ਮਤਿ ਦਾ ਪੂਰਾ, ਕਦੇ ਨਾਹ ਖੁੰਝਣ ਵਾਲਾ। ਥਾਰੇ = ਤੇਰੇ। ਭੇਖਾਰੀ = ਮੰਗਤੇ। ਮਾਗਉ = ਮੈਂ ਮੰਗਾਂ। ਥਿਰੁ = ਸਦਾ ਟਿਕੇ ਰਹਿਣ ਵਾਲਾ। ਨ ਰਹਾਈ = ਨ ਰਹੈ, ਨਹੀਂ ਰਹਿੰਦਾ। ਹਰਿ = ਹੇ ਹਰੀ! ਪਿਆਰੀ = ਮੈਂ ਪਿਆਰ ਕਰਾਂ।੧।

ਹੇ ਪ੍ਰਭੂ ਜੀ! ਤੂੰ ਸਾਨੂੰ ਸਭ ਪਦਾਰਥ ਦੇਣ ਵਾਲਾ ਹੈਂ, ਦਾਤਾਂ ਦੇਣ ਵਿਚ ਤੂੰ ਕਦੇ ਖੁੰਝਦਾ ਨਹੀਂ, ਅਸੀਂ ਤੇਰੇ (ਦਰ ਦੇ) ਮੰਗਤੇ ਹਾਂ। ਮੈਂ ਤੈਥੋਂ ਕੇਹੜੀ ਸ਼ੈ ਮੰਗਾਂ? ਕੋਈ ਸ਼ੈ ਸਦਾ ਟਿਕੀ ਰਹਿਣ ਵਾਲੀ ਨਹੀਂ। (ਹਾਂ, ਤੇਰਾ ਨਾਮ ਸਦਾ-ਥਿਰ ਰਹਿਣ ਵਾਲਾ ਹੈ) ਹੇ ਹਰੀ! ਮੈਨੂੰ ਆਪਣਾ ਨਾਮ ਦੇਹ, ਮੈਂ ਤੇਰੇ ਨਾਮ ਨੂੰ ਪਿਆਰ ਕਰਾਂ।੧।

ਘਟਿ ਘਟਿ ਰਵਿ ਰਹਿਆ ਬਨਵਾਰੀ ਜਲਿ ਥਲਿ ਮਹੀਅਲਿ ਗੁਪਤੋ ਵਰਤੈ ਗੁਰ ਸਬਦੀ ਦੇਖਿ ਨਿਹਾਰੀ ਜੀਉ ਰਹਾਉ
Gẖat gẖat rav rahi▫ā banvārī. Jal thal mahī▫al gupṯo varṯai gur sabḏī ḏekẖ nihārī jī▫o. Rahā▫o.


The flower girt Lord is contained in every heart. In ocean, earth and sky, He is unmanifestly contained and by Guru's instruction, His sight is seen. Pause.


ਰਵਿ ਰਹਿਆ = ਵਿਆਪਕ ਹੋ ਰਿਹਾ ਹੈ। ਬਨਵਾਰੀ = ਪਰਮਾਤਮਾ। ਮਹੀਅਲਿ = ਮਹੀ ਤਲਿ, ਧਰਤੀ ਦੇ ਤਲ ਉੱਤੇ, ਪੁਲਾੜ ਵਿਚ, ਆਕਾਸ਼ ਵਿਚ। ਦੇਖਿ ਨਿਹਾਰੀ = ਦੇਖਿ ਨਿਹਾਰਿ, ਚੰਗੀ ਤਰ੍ਹਾਂ ਵੇਖ।ਰਹਾਉ।
ਪਰਮਾਤਮਾ ਹਰੇਕ ਸਰੀਰ ਵਿਚ ਵਿਆਪਕ ਹੈ। ਪਾਣੀ ਵਿਚ ਧਰਤੀ ਵਿਚ, ਧਰਤੀ ਦੇ ਉਪਰ ਆਕਾਸ਼ ਵਿਚ ਹਰ ਥਾਂ ਮੌਜੂਦ ਹੈ ਪਰ ਲੁਕਿਆ ਹੋਇਆ ਹੈ। (ਹੇ ਮਨ!) ਗੁਰੂ ਦੇ ਸ਼ਬਦ ਦੀ ਰਾਹੀਂ ਉਸ ਨੂੰ ਵੇਖ।ਰਹਾਉ।

ਮਰਤ ਪਇਆਲ ਅਕਾਸੁ ਦਿਖਾਇਓ ਗੁਰਿ ਸਤਿਗੁਰਿ ਕਿਰਪਾ ਧਾਰੀ ਜੀਉ ਸੋ ਬ੍ਰਹਮੁ ਅਜੋਨੀ ਹੈ ਭੀ ਹੋਨੀ ਘਟ ਭੀਤਰਿ ਦੇਖੁ ਮੁਰਾਰੀ ਜੀਉ ॥੨॥
Maraṯ pa▫i▫āl akās ḏikẖā▫i▫o gur saṯgur kirpā ḏẖārī jī▫o. So barahm ajonī hai bẖī honī gẖat bẖīṯar ḏekẖ murārī jī▫o. ||2||


Showering his benediction, the great True Guru has shown me the Lord, in the mortal world, nether world and the firmament. He, the unborn Lord is and shall also ever be. In thy heart behold thou Him, the Enemy of pride.


ਮਰਤ = ਮਾਤ ਲੋਕ, ਇਹ ਧਰਤੀ। ਪਇਆਲ = ਪਾਤਾਲ। ਗੁਰਿ = ਗੁਰੂ ਨੇ। ਸਤਿਗੁਰਿ = ਸਤਿਗੁਰ ਨੇ। ਹੈ ਭੀ = ਹੁਣ ਭੀ ਮੌਜੂਦ ਹੈ। ਹੋਨੀ = ਅਗਾਂਹ ਨੂੰ ਭੀ ਮੌਜੂਦ ਰਹੇਗਾ।੨।

(ਹੇ ਭਾਈ! ਜਿਸ ਮਨੁੱਖ ਉੱਤੇ) ਗੁਰੂ ਨੇ ਸਤਿਗੁਰੂ ਨੇ ਕਿਰਪਾ ਕੀਤੀ ਉਸ ਨੂੰ ਉਸ ਨੇ ਧਰਤੀ ਆਕਾਸ਼ ਪਾਤਾਲ (ਸਾਰਾ ਜਗਤ ਪਰਮਾਤਮਾ ਦੀ ਹੋਂਦ ਨਾਲ ਭਰਪੂਰ) ਵਿਖਾ ਦਿੱਤਾ। ਉਹ ਪਰਮਾਤਮਾ ਜੂਨਾਂ ਵਿਚ ਨਹੀਂ ਆਉਂਦਾ, ਹੁਣ ਭੀ ਮੌਜੂਦ ਹੈ ਅਗਾਂਹ ਨੂੰ ਮੌਜੂਦ ਰਹੇਗਾ, (ਹੇ ਭਾਈ!) ਉਸ ਪ੍ਰਭੂ ਨੂੰ ਤੂੰ ਆਪਣੇ ਹਿਰਦੇ ਵਿਚ (ਵੱਸਦਾ) ਵੇਖ।੨।

ਜਨਮ ਮਰਨ ਕਉ ਇਹੁ ਜਗੁ ਬਪੁੜੋ ਇਨਿ ਦੂਜੈ ਭਗਤਿ ਵਿਸਾਰੀ ਜੀਉ ਸਤਿਗੁਰੁ ਮਿਲੈ ਗੁਰਮਤਿ ਪਾਈਐ ਸਾਕਤ ਬਾਜੀ ਹਾਰੀ ਜੀਉ ੩॥ Janam maran ka▫o ih jag bapuṛo in ḏūjai bẖagaṯ visārī jī▫o. Saṯgur milai ṯa gurmaṯ pā▫ī▫ai sākaṯ bājī hārī jī▫o. ||3||


This wretched world is subject to birth and death and in another's love it has forgotten the Lord's meditation. When the True Guru is met, then is the Guru's wisdom obtained. The mammon-worshipper loses his life-game.


ਬਪੁੜੋ = ਵਿਚਾਰਾ। ਇਨਿ = ਇਸ (ਜਗਤ) ਨੇ। ਦੂਜੈ = ਦੂਜੇ (ਮੋਹ) ਵਿਚ (ਫਸ ਕੇ)। ਸਾਕਤ = ਸਾਕਤਾਂ ਨੇ, ਮਾਇਆ-ਵੇੜ੍ਹੇ ਬੰਦਿਆਂ ਨੇ।੩।

ਇਹ ਭਾਗ-ਹੀਣ ਜਗਤ ਜਨਮ ਮਰਨ ਦਾ ਗੇੜ ਸਹੇੜ ਬੈਠਾ ਹੈ ਕਿਉਂਕਿ ਇਸ ਨੇ ਮਾਇਆ ਦੇ ਮੋਹ ਵਿਚ ਪੈ ਕੇ ਪਰਮਾਤਮਾ ਦੀ ਭਗਤੀ ਭੁਲਾ ਦਿੱਤੀ ਹੈ। ਜੇ ਸਤਿਗੁਰੂ ਮਿਲ ਪਏ ਤਾਂ ਗੁਰੂ ਦੇ ਉਪਦੇਸ਼ ਤੇ ਤੁਰਿਆਂ (ਪ੍ਰਭੂ ਦੀ ਭਗਤੀ) ਪ੍ਰਾਪਤ ਹੁੰਦੀ ਹੈ, ਪਰ ਮਾਇਆ-ਵੇੜ੍ਹੇ ਜੀਵ (ਭਗਤੀ ਤੋਂ ਖੁੰਝ ਕੇ ਮਨੁੱਖਾ ਜਨਮ ਦੀ) ਬਾਜ਼ੀ ਹਾਰ ਜਾਂਦੇ ਹਨ।੩।

ਸਤਿਗੁਰ ਬੰਧਨ ਤੋੜਿ ਨਿਰਾਰੇ ਬਹੁੜਿ ਗਰਭ ਮਝਾਰੀ ਜੀਉ ਨਾਨਕ ਗਿਆਨ ਰਤਨੁ ਪਰਗਾਸਿਆ ਹਰਿ ਮਨਿ ਵਸਿਆ ਨਿਰੰਕਾਰੀ ਜੀਉ ॥੪॥੮॥
Saṯgur banḏẖan ṯoṛ nirāre bahuṛ na garabẖ majẖārī jī▫o. Nānak gi▫ān raṯan pargāsi▫ā har man vasi▫ā nirankārī jī▫o. ||4||8||


Snapping my bonds the True Guru has freed me, so I shall not be cast into the womb, again. Within me, O Nanak, is the light of he jewel of gnosis and the Formless Lord has taken abode within my mind.


ਸਤਿਗੁਰ = ਹੇ ਸਤਿਗੁਰ! ਤੋੜਿ = ਤੋੜ ਕੇ। ਨਿਰਾਰੇ = ਨਿਰਾਲੇ, ਨਿਰਲੇਪ। ਬਹੁੜਿ = ਮੁੜ। ਮਝਾਰੀ = ਵਿਚ। ਨਾਨਕ = ਹੇ ਨਾਨਕ! ਪਰਗਾਸਿਆ = ਚਮਕਿਆ, ਰੌਸ਼ਨ ਹੋਇਆ। ਮਨਿ = ਮਨ ਵਿਚ।੪।

ਹੇ ਸਤਿਗੁਰੂ! ਮਾਇਆ ਦੇ ਬੰਧਨ ਤੋੜ ਕੇ ਜਿਨ੍ਹਾਂ ਬੰਦਿਆਂ ਨੂੰ ਤੂੰ ਮਾਇਆ ਤੋਂ ਨਿਰਲੇਪ ਕਰ ਦੇਂਦਾ ਹੈਂ, ਉਹ ਮੁੜ ਜਨਮ ਮਰਨ ਦੇ ਗੇੜ ਵਿਚ ਨਹੀਂ ਪੈਂਦਾ। ਹੇ ਨਾਨਕ! (ਗੁਰੂ ਦੀ ਕਿਰਪਾ ਨਾਲ ਜਿਨ੍ਹਾਂ ਦੇ ਅੰਦਰ ਪਰਮਾਤਮਾ ਦੇ) ਗਿਆਨ ਦਾ ਰਤਨ ਚਮਕ ਪੈਂਦਾ ਹੈ, ਉਹਨਾਂ ਦੇ ਮਨ ਵਿਚ ਹਰੀ ਨਿਰੰਕਾਰ (ਆਪ) ਆ ਵੱਸਦਾ ਹੈ।੪।੮।


Ang. 597-598




http://sikhroots.com/zina/Keertani ...ivaa/Ty Prabh Daata Daan Mat Pura.mp3?l=8&m=1
 
📌 For all latest updates, follow the Official Sikh Philosophy Network Whatsapp Channel:

Latest Activity

Top