- Jan 3, 2010
- 1,254
- 422
- 79
ਜਪੁ
ਡਾ: ਦਲਵਿੰਦਰ ਸਿੰਘ ਗ੍ਰੇਵਾਲ
(੧)
‘ਜਪੁ’ ਕੀ ਹੈ?
ਹੱਥ ਲਿਖਤ ਬੀੜਾਂ ਦੇ ਤਤਕਰਿਆਂ ਵਿਚ ‘ਜਪੁ ਨਿਸਾਣੁ’ ਸਿਰਲੇਖ ਹੇਠ ਜਪੁਜੀ ਸਾਹਿਬ ਦੀ ਬਾਣੀ ਦਰਜ ਹੈ ਭਾਵ ਜਪੁਜੀ ਸਾਹਿਬ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਨਿਸ਼ਾਨ ਦੇਹੀ ਕਰਦੀ ਬਾਣੀ ਹੈ।ਜਪੁ ਬਾਣੀ ਵਿਚ ਮੂਲ ਮੰਤ੍ਰ ਜਾਂ ਮੰਗਲਾਚਰਣ ਪਿਛੋਂ ‘ਜਪੁ’ ਆਉਂਦਾ ਹੈ। ।।‘ਜਪੁ’।। ਨੂੰ ਅੱਗੇ ਪਿੱਛੇ ਲੱਗੇ ਪੂਰਨ ਵਿਰਾਮ ਇਸ ਦੀ ਮੂਲ ਮੰਤ੍ਰ ਜਾਂ ਗੁਰਪਰਸਾਦਿ ਤੋਂ ਵਖਰੀ ਪਹਿਚਾਣ ਦਰਸਾਉਂਦੇ ਹਨ। ‘ਜਪੁ’ ਭਾਵ ਜਪਣਾ, ਗੁਰ ਪਰਸਾਦਿ ਪ੍ਰਾਪਤੀ ਰਾਹੀਂ, ਗੁਰੂ ਦੀ ਕਿਰਪਾ ਰਾਹੀਂ ਜਪਣਾ, ਯਾ ਗੁਰੂ ਦੁਆਰਾ ਦਸੀ ਜੁਗਤ ਅਨੁਸਾਰ ਜਪਣਾ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ‘ਜਪੁ’ ੯੬ ਵਾਰ ‘ਜਪਿ’ ੪੩੯ ਵਾਰ’ ਤੇ ਜਪ ੩੯ ਵਾਰ ਆਇਆ ਹੈ।‘ਜਪੁ’ ਨੂੰ ਲੱਗਾ ਔਂਕੜ ਇੱਕ ਵਚਨ ਪੁਲਿੰਗ ਨਾਂਵ ਦਾ ਸੂਚਕ ਹੈ, ਜਪ ਬਹੁਵਚਨ ਪੁਲਿੰਗ ਤੇ ਕਿਰਿਆ ਵਿਸ਼ੇਸ਼ਣ ਤੇ ਜਪਿ ਦੀ ਸਿਹਾਰੀ ‘ਕਿਰਿਆ, ਕਿਰਦੰਤ, ਕਾਰਕੀ ਰੂਪ ਵਿਚ ਆਇਆ ਹੈ ।ਗੁਰਬਾਣੀ ਵਿਚ ‘ਜਪੁ’ ਦੇ ‘ਭਜ’, ‘ਸਿਮਰਨ’, ‘ਧਿਆਉਣ’ ਆਦਿ ਰੂਪ ਵੀ ਆਏ ਹਨ।
ਗੁਰੂ ਰਾਮਦਾਸ ਜੀ ਫੁਰਮਾਉਂਦੇ ਹਨ: ਜੋ ਵਾਹਿਗੁਰੂ ਰੂਪੀ ਗੁਰੂ ਦਾ ਸਿੱਖ ਅਖਵਾਉਂਦਾ ਹੈ ਉਹ ਸਵੱਖਤੇ ਉੱਠ ਕੇ ਵਾਹਿਗੁਰੂ ਦਾ ਨਾਮ ਧਿਆਉਂਦਾ ਹੈ। ਹਿੰਮਤ ਕਰਕੇ ਸਵਖੱਤੇ ਸਵੇਰੇ ਪਰਭਾਤ ਵੇਲੇ ਇਸ਼ਨਾਨ ਕਰਦਾ ਹੈ ਤੇ ਨਾਮ ਰੂਪੀ ਅੰਮ੍ਰਿਤ ਵਿਚ ਨਹਾਉਂਦਾ ਹੈ ਭਾਵ ਨਾਮ ਰਸ ਵਿਚ ਨਹਾਉਂਦਾ ਹੈ।ਗੁਰੂ ਦੇ ੳੇੁਪਦੇਸ਼ ਅਨੁਸਾਰ ਵਾਹਗੁਰੂ ਦਾ ਨਾਮ ਜਪੀ ਜਾਂਦਾ ਹੈ ਤੇ ਇਉਂ ਮਹਿਸੂਸ ਕਰਦਾ ਹੈ ਜਿਵੇਂ ਸਾਰੇ ਦੋਖ ਪਾਪ ਉਤਰ ਗਏ ਹਨ।ਫਿਰ ਦਿਨ ਚੜ੍ਹੇ ਉਹ ਗੁਰਬਾਣੀ ਗਾਉਂਦਾ ਹੈ ਤੇ ਉਠਦੇ ਬਹਿੰਦੇ ਹਰਿ ਨਾਮ ਧਿਆਉਂਦਾ ਰਹਿੰਦਾ ਹੈ।ਜੋ ਹਰ ਸਾਹ ਦੇ ਨਾਲ ਤੇ ਹਰ ਬੁਰਕੀ ਮੂੰਹ ਪਾਉਂਦਿਆਂ ਹਰੀ ਨੂੰ ਧਿਆਉਂਦਾ ਹੈ ਇਹੋ ਜਿਹਾ ਗੁਰਸਿੱਖ ਗੁਰੂ ਦੇ ਮਨ ਭਾਉਂਦਾ ਹੈ। ਜਿਸ ਤੇ ਵਾਹਿਗੁਰੂ ਦਿਆਲ ਹੁੰਦਾ ਹੈ ਉਸ ਗੁਰਸਿੱਖ ਨੂੰ ਗੁਰੂ ਉਪਦੇਸ਼ ਸੁਣਾਉਂਦਾ ਹੈ ਗੁਰੂ ਜੀ ਉਸ ਗੁਰਸਿੱਖ ਦੀ ਧੂੜ ਲੋਚਦੇ ਹਨ ਜੋ ਆਪ ਵੀ ਨਾਮ ਜਪਦਾ ਹੈ ਤੇ ਹੋਰਾਂ ਨੂੰ ਵੀ ਨਾਮ ਜਪਾਉਂਦਾ ਹੈ:
ਮਃ ੪ ॥ ਗੁਰ ਸਤਿਗੁਰ ਕਾ ਜੋ ਸਿਖੁ ਅਖਾਏ ਸੁ ਭਲਕੇ ਉਠਿ ਹਰਿ ਨਾਮੁ ਧਿਆਵੈ ॥ ਉਦਮੁ ਕਰੇ ਭਲਕੇ ਪਰਭਾਤੀ ਇਸਨਾਨੁ ਕਰੇ ਅੰਮ੍ਰਿਤ ਸਰਿ ਨਾਵੈ ॥ ਉਪਦੇਸਿ ਗੁਰੂ ਹਰਿ ਹਰਿ ਜਪੁ ਜਾਪੈ ਸਭਿ ਕਿਲਵਿਖ ਪਾਪ ਦੋਖ ਲਹਿ ਜਾਵੈ ॥ ਫਿਰਿ ਚੜੈ ਦਿਵਸੁ ਗੁਰਬਾਣੀ ਗਾਵੈ ਬਹਦਿਆ ਉਠਦਿਆ ਹਰਿ ਨਾਮੁ ਧਿਆਵੈ ॥ ਜੋ ਸਾਸਿ ਗਿਰਾਸਿ ਧਿਆਏ ਮੇਰਾ ਹਰਿ ਹਰਿ ਸੋ ਗੁਰਸਿਖੁ ਗੁਰੂ ਮਨਿ ਭਾਵੈ ॥ ਜਿਸ ਨੋ ਦਇਆਲੁ ਹੋਵੈ ਮੇਰਾ ਸੁਆਮੀ ਤਿਸੁ ਗੁਰਸਿਖ ਗੁਰੂ ਉਪਦੇਸੁ ਸੁਣਾਵੈ ॥ ਜਨੁ ਨਾਨਕੁ ਧੂੜਿ ਮੰਗੈ ਤਿਸੁ ਗੁਰਸਿਖ ਕੀ ਜੋ ਆਪਿ ਜਪੈ ਅਵਰਹ ਨਾਮੁ ਜਪਾਵੈ ॥ ੨ ॥ (ਮ: ੪, ਪੰਨਾ ੩੦੫)
ਜਪਣਾ ਕੀ ਹੈ?
ਗੁਰੂ ਅਰਜਨ ਦੇਵ ਜੀ ਵਾਹਗੁਰੂ ਨਾਲ ਸਿਧਾ ਸੰਵਾਦ ਰਚਾਉਂਦੇ ਹੋਏ ਵਾਹਿਗੁ੍ਰਰੂ ਦੀ ਪ੍ਰਾਪਤੀ ਬਾਰੇ ਵਾਹਿਗੁਰੂ ਨੂੰ ਹੀ ਪ੍ਰਸ਼ਨ ਕਰਦੇ ਹਨ: ਹੇ ਵਾਹਿਗੁਰੂ ਮੈਂ ਤੇਰਾ ਕਿਹੜਾ ਰੂਪ ਅਰਾਧਾਂ?
ਗਉੜੀ ਮਃ ੫ ॥ ਕਵਨ ਰੂਪੁ ਤੇਰਾ ਆਰਾਧਉ ॥
ਗੁਰੂ ਜੀ ਫੁਰਮਾਉਂਦੇ ਹਨ ਵਾਹਿਗੁਰੂ ਦੀ ਕਿਰਪਾ ਸਦਕਾ ਹੀ ਦਿਆਲੂ ਸਤਿਗੁਰ ਨਾਲ ਮੇਲ ਹੁੰਦਾ ਹੈ;
ਜਿਸ ਕਰਿ ਕਿਰਪਾ ਸਤਿਗੁਰੁ ਮਿਲੈ ਦਇਆਲ ॥ ੪ ॥
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਉਸ ਇਕੋ ਕਰਤਾ ਪੁਰਖ ਨੂੰ ਜਪਣ ਅਤੇ ਉਸ ਦੀ ਸਿਫਤ ਸਲਾਹ ਕਰਨ ਬਾਰੇ ਲਿਖਿਆ ਹੈ। ਉਸ ਇਕੋ ਨੂੰ ਹੀ ਸਿਮਰਨਾ ਤੇ ਮਨ ਵਿਚ ਰੱਖਣਾ ਚਾਹੀਦਾ ਹੈ।ਲਗਾਤਾਰ ਉਸੇ ਇਕ ਦੇ ਹੀ ਗੁਣ ਗਾਉਣੇ ਚਾਹੀਦੇ ਹਨ।ਮਨੋ ਤਨੋ ਇਕੋ ਵਾਹਿਗੁਰੂ ਦਾ ਜਾਪ ਕਰਨਾ ਚਾਹੀਦਾ ਹੈ।ਇਕੋ ਇਕ ਆਪ ਸਭ ਕੁਝ ਹਰੀ ਹੀ ਹੈ। ਪ੍ਰਭੂ ਪੂਰੀ ਤਰ੍ਹਾਂ ਹਰ ਥਾਂ ਵਿਆਪ ਰਿਹਾ ਹੈ ਵਸ ਰਿਹਾ ਹੈ। ਉਸ ਇਕੋ ਤੋਂ ਅਨੇਕਾਂ ਵਾਰ ਵਿਸਥਾਰ ਹੋਏ ਭਾਵ ਕਈ ਸ਼੍ਰਿਸ਼ਟੀਆਂ ਬਣੀਆਂ ਤੇ ਸਿਮਟੀਆਂ।ਜਿਨ੍ਹਾਂ ਨੇ ਉਸ ਨੂੰ ਅਰਾਧਿਆ ਉਹ ਪਾਰ ਹੋ ਗਏ ਆਵਾਗਮਨ ਤੋਂ ਮੁਕਤ ਹੋ ਗਏ।ਮਨ ਤੇ ਤਨ ਤੋਂ ਜਿਸ ਨੇ ਇਕੋ ਪ੍ਰਭੂ ਨੂੰ ਜਪਿਆ ਹੈ ਵਾਹਿਗੁਰੂ ਦੀ ਮਿਹਰ ਨਾਲ ਉਸਨੇ ਉਸਨੂੰ ਤੇ ਉਸਦੀ ਸਾਰੀ ਸ਼੍ਰਿਸ਼ਟੀ ਨੂੰ ਇਕੋ ਜਾਣ ਲਿਆ ਹੈ।
ਏਕੋ ਜਪਿ ਏਕੋ ਸਾਲਾਹਿ ॥ ਏਕੁ ਸਿਮਰਿ ਏਕੋ ਮਨ ਆਹਿ ॥ ਏਕਸ ਕੇ ਗੁਨ ਗਾਉ ਅਨੰਤ ॥ ਮਨਿ ਤਨਿ ਜਾਪਿ ਏਕ ਭਗਵੰਤ ॥
ਏਕੋ ਏਕੁ ਏਕੁ ਹਰਿ ਆਪਿ ॥ ਪੂਰਨ ਪੂਰਿ ਰਹਿਓ ਪ੍ਰਭੁ ਬਿਆ ਪਿ ॥ ਅਨਿਕ ਬਿਸਥਾਰ ਏਕ ਤੇ ਭਏ ॥ ਏਕੁ ਅਰਾਧਿ ਪਰਾਛਤ ਗਏ ॥ ਮਨ ਤਨ ਅੰਤਰਿ ਏਕੁ ਪ੍ਰਭੁ ਰਾਤਾ ॥ ਗੁਰ ਪ੍ਰਸਾਦਿ ਨਾਨਕ ਇਕੁ ਜਾਤਾ ॥ ੮ ॥ ੧੯ ॥ (ਸੁਖਮਨੀ ਮ: ੫, ਪੰਨਾ ੨੮੯)
ਉਸ ੧ ਓਅੰਕਾਰ ਦੀ ਧੁਨ ਤੇ ਰਾਗ ਇਕੋ ਹੈ ਤੇ ਇਕੋ ਨੂੰ ਹੀ ਅਲਾਪਣਾ ਹੈ।ਸਭ ਕੁਝ ਉਹ ਇਕੋ ਹੀ ਦੇਣ ਵਾਲਾ ਹੈ ਤੇ ਸਭਨਾ ਵਿਚ ਉਹ ਇਕੋ ਅਪਣਾ ਆਪ ਵਸਦਾ ਦਿਖਾਉਂਦਾ ਹੈ। ਇਕੋ ਗੁਰ ਰਾਹੀਂ ਸੁਰਤ ਉਸ ਇਕੋ ਨਾਲ ਜੁੜੀ ਤੇ ਉਸ ਇਕੋ ਦੀ ਸੇਵਾ ਵਿਚ ਤਨ ਮਨ ਜੁਟਿਆ ਹੋਵੇ।
ਰਾਮਕਲੀ ਮਹਲਾ ੫ ॥ ਓਅੰਕਾਰਿ ਏਕ ਧੁਨਿ ਏਕੈ ਏਕੈ ਰਾਗੁ ਅਲਾਪੈ ॥ ਏਕਾ ਦੇਸੀ ਏਕੁ ਦਿਖਾਵੈ ਏਕੋ ਰਹਿਆ ਬਿਆਪੈ ॥ ਏਕਾ ਸੁਰਤਿ ਏਕਾ ਹੀ ਸੇਵਾ ਏਕੋ ਗੁਰ ਤੇ ਜਾਪੈ ॥ ੧ ॥ (ਮ.੫, ਪੰਨਾ ੮੮੫)
ਗੁਰਬਾਣੀ ਸਾਨੂੰ ਸਦਾ ਸਤਿਨਾਮ ਜਪਣ ਦੀ ਤਾਕੀਦ ਕਰਦੀ ਹੈ ਤੇ ਨਾਮ ਜਪਣ ਨਾਲ ਹਰ ਤਰ੍ਹਾਂ ਦੀ ਹਰ ਉਜਲਤਾ ਪ੍ਰਾਪਤੀ ਹੁੰਦੀ ਹੈ ਇਸ ਲਈ ਸਾਨੂੰ ਵਾਹਿਗੁਰੂ ਦਾ ਨਾਮ ਹਰ ਰੋਜ਼ ਧਿਆਉਣਾ ਚਾਹੀਦਾ ਹੈ:
ਜਪਿ ਮਨ ਸਤਿ ਨਾਮੁ ਸਦਾ ਸਤਿ ਨਾਮੁ ॥ ਹਲਤਿ ਪਲਤਿ ਮੁਖ ਊਜਲ ਹੋਈ ਹੈ ਨਿਤ ਧਿਆਈਐ ਹਰਿ ਪੁਰਖੁ ਨਿਰੰਜਨਾ ॥(ਮ: ੪, ਪੰਨਾ ੬੭੦)
ਗੁਰੂ ਰਾਮਦਾਸ ਜੀ ਸਤਿਨਾਮ ਨੂੰ ਵਾਹਿਗੁਰੂ ਦਾ ਪਰਾ ਪੂਰਬਲਾ ਨਾਮ ਮੰਨਦੇ ਹਨ:
ਕਿਰਤਮ ਨਾਮ ਕਥੇ ਤੇਰੇ ਜਿਹਬਾ ॥ ਸਤਿ ਨਾਮੁ ਤੇਰਾ ਪਰਾ ਪੂਰਬਲਾ ॥ (ਪੰਨਾ ੧੦੮੩)
ਇਕੱਲਾ ਇਕ, ਓਅੰਕਾਰ ਜਾਂ ਸਤਿਨਾਮ ਹੀ ਨਹੀਂ ਉਸਦੇ ਤਾਂ ਅਸੰਖਾਂ ਨਾਮ ਹਨ: ਵਾਹਿਗੁਰੂ ਦੇ ਅਸੰਖ ਨਾਉਂ ਹਨ ਤੇ ਉਹ ਅਸੰਖ ਥਾਵੀਂ ਭਾਵ ਹਰ ਹਿਰਦੇ ਵਿਚ ਵਸਦਾ ਹੈ ।
ਅਸੰਖ ਨਾਵ ਅਸੰਖ ਥਾਵ (ਪੰਨਾ ੪)
ਵਾਹਿਗੁਰੂ ਨੂੰ ਕੋਈ ਰਾਮ ਰਾਮ ਬੋਲਦਾ ਹੈ ਕੋਈ ਖੁਦਾ ਬੋਲਦਾ ਹੈ: ਕੋਈ ਗੋਸਾਈਂ ਤੇ ਕੋਈ ਅਲਾ ਕਹਿੰਦਾ ਹੈ।ਉਹ ਈਸ਼ਵਰ ਉਹ ਕਰੀਮ ਸਾਰੇ ਵਿਸ਼ਵ ਦਾ ਕਾਰਣ ਵੀ ਹੈ ਤੇ ਸਭ ਕਰਨਵਾਲਾ ਵੀ ਆਪ ਹੀ ਜਿਸ ਰਹੀਮ ਦੀ ਕਿਰਪਾ ਸਾਰੇ ਲੋਚਦੇ ਹਨ।
ਰਾਮਕਲੀ ਮਹਲਾ ੫ ॥ ਕੋਈ ਬੋਲੈ ਰਾਮ ਰਾਮ ਕੋਈ ਖੁਦਾਇ ॥ ਕੋਈ ਸੇਵੈ ਗੁਸਈਆ ਕੋਈ ਅਲਾਹਿ ॥ ੧ ॥ ਕਾਰਣ ਕਰਣ ਕਰੀਮ ॥ ਕਿਰਪਾ ਧਾਰਿ ਰਹੀਮ ॥ ੧ ॥ ਰਹਾਉ ॥ (ਮ.੫, ਪੰਨਾ ੮੮੫)
ਕੋਈ ਗੋਬਿੰਦ, ਕੋਈ ਗੋਪਾਲ ਕੋਈ ਲਾਲ ਜਪਣ ਨੂੰ ਕਹਿੰਦਾ ਹੈ। ਗੁਰਬਾਣੀ ਰਾਮ ਨਾਮ ਸਿਮਰਨ ਦੀ ਦਹਾਈ ਦਿੰਦੀ ਹੈ ਜਿਸ ਤੋਂ ਸਦ ਜੀਵਨ ਮਿਲਦਾ ਹੈ ਮਹਾਂ ਕਾਲ ਨਹੀਂ ਖਾਂਦਾ।
ਰਾਮਕਲੀ ਮਹਲਾ ੫ ॥ ਜਪਿ ਗੋਬਿੰਦੁ ਗੋਪਾਲ ਲਾਲੁ ॥ ਰਾਮ ਨਾਮ ਸਿਮਰਿ ਤੂ ਜੀਵਹਿ ਫਿਰਿ ਨ ਖਾਈ ਮਹਾ ਕਾਲੁ ॥ ੧ ॥ ਰਹਾਉ ॥ (ਮ.੫, ਪੰਨਾ ੮੮੫)
ਗੁਰਬਾਣੀ ਵਿਚ ਨਾਮ ਜਪਣਾ ਮੁੱਖ ਹੈ। ਜਪੀਏ ਤਾਂ ਇਕੋ ਨਾਮ ਬਾਕੀ ਸਭ ਕੰਮ ਬੇਫਾਇਦਾ ਹਨ:
ਜਪਹੁ ਤ ਏਕੋ ਨਾਮਾ।। ਅਵਰਿ ਨਿਰਾਫਲ ਕਾਮਾ।।੧।। ਰਹਾਉ।। (ਮ:੧, ਪੰਨਾ ੭੨੮)
ਜੇਤਾ ਕੀਤਾ ਤੇਤਾ ਨਾਉ।। ਵਿਣੁ ਨਾਵੈ ਨਾਹੀ ਕੋ ਥਾਉ।। (ਪੰਨਾ ੪)
ਨਾਮ ਕੇ ਧਾਰੇ ਸਗਲੇ ਜੰਤ।।ਨਾਮ ਕੇ ਧਾਰੇ ਸਗਲੇ ਬ੍ਰਹਿਮੰਡ।। (ਪੰਨਾ ੨੮੪)
ਭੈਰਉ ਮਹਲਾ ੫ ॥ ਨਾਮੁ ਹਮਾਰੈ ਅੰਤਰਜਾਮੀ ॥ ਨਾਮੁ ਹਮਾਰੈ ਆਵੈ ਕਾਮੀ ॥ ਰੋਮਿ ਰੋਮਿ ਰਵਿਆ ਹਰਿ ਨਾਮੁ ॥ ਸਤਿਗੁਰ ਪੂਰੈ ਕੀਨੋ ਦਾਨੁ ॥ ੧ ॥ ਨਾਮੁ ਰਤਨੁ ਮੇਰੈ ਭੰਡਾਰ ॥ ਅਗਮ ਅਮੋਲਾ ਅਪਰ ਅਪਾਰ ॥ ੧ ॥ ਰਹਾਉ ॥ ਨਾਮੁ ਹਮਾਰੈ ਨਿਹਚਲ ਧਨੀ ॥ ਨਾਮ ਕੀ ਮਹਿਮਾ ਸਭ ਮਹਿ ਬਨੀ ॥ ਨਾਮੁ ਹਮਾਰੈ ਪੂਰਾ ਸਾਹੁ ॥ ਨਾਮੁ ਹਮਾਰੈ ਬੇਪਰਵਾਹੁ ॥ ੨ ॥ ਨਾਮੁ ਹਮਾਰੈ ਭੋਜਨ ਭਾਉ ॥ ਨਾਮੁ ਹਮਾਰੈ ਮਨ ਕਾ ਸੁਆਉ ॥ ਨਾਮੁ ਨ ਵਿਸਰੈ ਸੰਤ ਪ੍ਰਸਾਦਿ ॥ ਨਾਮੁ ਲੈਤ ਅਨਹਦ ਪੂਰੇ ਨਾਦ ॥ ੩ ॥ ਪ੍ਰਭ ਕਿਰਪਾ ਤੇ ਨਾਮੁ ਨਉ ਨਿਧਿ ਪਾਈ ॥ ਗੁਰ ਕਿਰਪਾ ਤੇ ਨਾਮ ਸਿਉ ਬਨਿ ਆਈ ॥ ਧਨਵੰਤੇ ਸੇਈ ਪਰਧਾਨ ॥ ਨਾਨਕ ਜਾ ਕੈ ਨਾਮੁ ਨਿਧਾਨ ॥ ੪ ॥ ੧੭ ॥ ੩੦ ॥ (ਪੰਨਾ ੧੧੪੪)
ਮੂਲ ਮੰਤ੍ਰ ਵਿਚ ਦਿਤਾ ਵਾਹਿਗੁਰੁ ਦਾ ਹਰ ਨਾਮ ਜਾਂ ਗੁਰੂ ਦੀ ਮਿਹਰ ਸਦਕਾ ਪ੍ਰਾਪਤ ਹੋਇਆ ਕੋਈ ਵੀ ਨਾਮ ਜਪਿਆ ਜਾ ਸਕਦਾ ਹੈ:
ਆਪਿ ਜਪਾਏ ਜਪੇ ਸੋ ਨਾਉ।ਆਪਿ ਗਵਾਏ ਸੁ ਹਰਿ ਗੁਨ ਗਾਉ।। (ਸੁਖਮਨੀ ਮ: ੫, ਪੰਨਾ ੨੭੦)
ਜਨੁ ਰਾਤਾ ਹਰਿ ਨਾਮ ਕੀ ਸੇਵਾ।। (ਸੁਖਮਨੀ, ਮ: ੫, ਪੰਨਾ ੨੬੫)
ਨਿਹਚਲ ਸਚੁ ਖੁਦਾਇ ਏਕੁ ਖੁਦਾਇ ਬੰਦਾ ਅਬਿਨਾਸੀ।। (ਡੱਖਣੇ ਮ:੫, ਪੰਨਾ ੧੧੦੦)
ਨਾਮ ਸਤਿ ਸਤਿ ਧਿਆਵਨ ਹਾਰ।। (ਸੁਖਮਨੀ, ਮ: ੫, ਪੰਨਾ ੨੮੫)
ਰਾਮ ਜਪਿਉ ਜੀਅ ਐਸੇ ਐਸੇ।। ਧ੍ਰੂ ਪ੍ਰਹਿਲਾਦ ਜਪਿਉ ਹਰਿ ਜੈਸੇ।। ( ਭਗਤ ਕਬੀਰ ਜੀ, ਪੰਨਾ ੩੩੭)
ਨਾਨਕ ਹਰਿ ਹੋਇ ਦਇਆਲੁ ਤਾਂ ਗੁਰੁ ਪੂਰਾ ਮੇਲਾਵਏ ॥ ੫ ॥ (ਪੰਨਾ ੧੩੨੨)
ਰਮਈਆ ਗੁਨ ਗਾਈਐ ॥ ਜਾ ਤੇ ਪਾਈਐ ਪਰਮ ਨਿਧਾਨੁ ॥ ੧ ॥(ਪੰਨਾ ੩੩੭)
ਆਰਾਧਿ ਏਕੰਕਾਰੁ ਸਾਚਾ ਨਿਤ ਦੇਇ ਚੜੈ ਸਵਾਇਆ ॥ (ਪੰਨਾ ੬੮੮)
ਸ੍ਰੀ ਗੁਰੁ ਗ੍ਰੰਥ ਸਾਹਿਬ ਵਿਚੋਂ ਇਸ ਦੀ ਵਿਆਖਿਆ ਤਲਾਸ਼ਦੇ ਹਾਂ ਤਾਂ ਪੁੰਨ ਦਾਨ ਜਪ ਤਪ ਤੋਂ ਉਪਰ ਨਾਮ ਜਪਣਾ ਹੀ ਮੁੱਖ ਮੰਨਿਆਂ ਗਿਆ ਹੈ:
ਪੁਨਿ ਦਾਨ ਜਪ ਤਪ ਜੇਤੇ ਸਭ ਊਪਰਿ ਨਾਮੁ।। (ਮ: ੫, ਪੰਨਾ ੪੦੧)।।
ਜੋ ਮਨੁਖੀ ਸਰੀਰ ਦੀ ਉਮਰ ਮਿਲੀ ਹੈ ਇਹ ਵਾਹਿਗੁਰੂ ਗੋਬਿੰਦ ਨੂੰ ਮਿਲਣ ਦੀ ਉਮਰ ਹੈ ਜਿਸ ਵਿਚ ਹੋਰ ਕਾਰਜ ਕਿਸੇ ਕੰਮ ਦੇ ਨਹੀਂ ਬਸ ਸਾਧਸੰਗਤ ਵਿਚ ਮਿਲ ਕੇ ਕੇਵਲ ਨਾਮ ਭਜਣਾ ਹੈ :
ਆਸਾ ਮਹਲਾ ੫ ॥ ਭਈ ਪਰਾਪਤਿ ਮਾਨੁਖ ਦੇਹੁਰੀਆ ॥ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ॥ ਅਵਰਿ ਕਾਜ ਤੇਰੈ ਕਿਤੈ ਨ ਕਾਮ ॥ ਮਿਲੁ ਸਾਧਸੰਗਤਿ ਭਜੁ ਕੇਵਲ ਨਾਮ ॥ ੧ (ਮ.੫, ਪੰਨਾ ੧੨)
ਮਨਾ, ਹਰੀ ਦੀ ਸ਼ਰਣ ਵਿਚ ਜਾ ਤੇ ਉਸ ਦਾ ਨਾਮ ਜਪ।ਗੁਰੂ ਤੋਂ ਮਿਲਿਆ ਸ਼ਬਦ (ਨਾਮ) ਜਦ ਅੰਦਰ ਵਸ ਜਾਵੇ ਤਾਂ ਹਰੀ ਵਿਸਰਦਾ ਨਹੀਂ।
ਮਨ ਰੇ ਸਦਾ ਭਜਹੁ ਹਰਿ ਸਰਣਾਈ ॥ ਗੁਰ ਕਾ ਸਬਦੁ ਅੰਤਰਿ ਵਸੈ ਤਾ ਹਰਿ ਵਿਸਰਿ ਨ ਜਾਈ ॥ ੧ ॥(ਪੰਨਾ ੩੧)
ਜੋ ਗਿਆਨ ਤੇ ਧਿਆਨ ਬਾਰੇ ਵੱਡੇ ਵੱਡੈ ਉਪਦੇਸ਼ ਦਿੰਦੇ ਹਨ ਇਹ ਤਾਂ ਸਾਰਾ ਸੰਸਾਰਕ ਧੰਦਾ ਹੈ। ਕਬੀਰ ਜੀ ਫੁਰਮਾਉਂਦੇ ਹਨ ਕਿ ਨਾਮ ਜਪਣ ਬਿਨਾ ਜਗ ਅੰਧ ਗੁਬਾਰ ਵਿਚ ਫਸਿਆ ਹੋਇਆ ਹੈ:
ਗਿਆਨੀ ਧਿਆਨੀ ਬਹੁ ਉਪਦੇਸੀ ਇਹੁ ਜਗੁ ਸਗਲੋ ਧੰਧਾ॥ ਕਹਿ ਕਬੀਰ ਇਕ ਰਾਮ ਨਾਮ ਬਿਨੁ ਇਆ ਜਗੁ ਮਾਇਆ ਅੰਧਾ ॥ ੨ ॥ (ਪੰਨਾ ੩੩੮)
ਤੀਰਥਾਂ ਜੰਗਲਾਂ ਪਰਬਤਾਂ ਤੇ ਭਟਕਣਾ ਵਿਅਰਥ ਹੈ। ਸਭ ਤੋਂ ਵੱਡਾ ਤੀਰਥ ਨਾਮ ਹੈ। ਸ਼ਬਦ ਦਾ ਵਿਚਾਰ ਕਰਨਾ ਤੇ ਅੰਦਰ ਗਿਆਨ ਦਾ ਵਸਣਾ ਵਡ ਤੀਰਥ ਹੈ:
ਤੀਰਥਿ ਨਾਵਣ ਜਾਉ ਤੀਰਥੁ ਨਾਮੁ ਹੈ ॥ ਤੀਰਥੁ ਸਬਦ ਬੀਚਾਰੁ ਅੰਤਰਿ ਗਿਆਨੁ ਹੈ ॥ (ਮ.੧, ਪੰਨਾ ੬੮੭)
ਵਾਹਿਗੁਰੂ ਦੇ ਨਾਮ ਜਪਣ ਵਿਚ ਹੀ ਜ਼ਿੰਦਗੀ ਹੈ ਤੇ ਭੁਲਣਾ ਮੌਤ ਹੈ।ਸਤਿਨਾਮ ਜਪਣਾ ਹੈ ਤਾਂ ਔਖਾ ਪਰ ਜੇ ਸੱਚੇ ਨਾਮ ਦੀ ਭੁੱਖ ਜਾਗ ਪਏ ਤਾਂ ਉਹ ਭੁੱਖ ਉਸ ਦੇ ਸਾਰੇ ਦੁੱਖ ਮਿਟਾ ਦੇਵੇਗੀ ਖਾ ਜਾਵੇਗੀ। ਵਾਹਿਗੁਰੂ ਸੱਚਾ ਹੈ ਤੇ ਸੱਚਾ ਹੈ ਉਸਦਾ ਨਾਮ, ਉਸ ਦੇ ਨਾਮ ਨੂੰ ਕਿਸ ਤਰ੍ਹਾਂ ਭੁਲਾਇਆ ਜਾ ਸਕਦਾ ਹੈ?
ਆਸਾ ਮਹਲਾ ੧ ॥ ਆਖਾ ਜੀਵਾ ਵਿਸਰੈ ਮਰਿ ਜਾਉ ॥ ਆਖਣਿ ਅਉਖਾ ਸਾਚਾ ਨ ਵਾਹੁ।। (ਪੰਨਾਉ ॥ ਸਾਚੇ ਨਾਮ ਕੀ ਲਾਗੈ ਭੂਖ ॥ ਉਤੁ ਭੂਖੈ ਖਾਇ ਚਲੀਅਹਿ ਦੂਖ ॥ ੧ ॥ ਸੋ ਕਿਉ ਵਿਸਰੈ ਮੇਰੀ ਮਾਇ ॥ ਸਾਚਾ ਸਾਹਿਬੁ ਸਾਚੈ ਨਾਇ ॥ ੧ ॥ ਰਹਾਉ ॥ (ਪੰਨਾ ੯)
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਅਕਾਲ ਪੁਰਖ ਵਾਹਿਗੁਰੂ ਨੂੰ ਸੰਬੋਧਨ ਕਰਦੇ ਹਜ਼ਾਰਾਂ ਸ਼ਬਦ ਹਨ ਪਰ ਵਾਹਿਗੁਰੂ ਲਫਜ਼ ਵਾਹਿਗੁਰੂ ਨੂੰ ਸੰਬੋਧਨ ਕਰਦਾ ਕਿਤੇ ਨਹੀਂ ਆਇਆ।ਦਰਅਸਲ ਵਾਹਿਗੁਰੂ ਜਾਂ ਵਾਹਗੁਰੂ ਵਾਹਿ (ਵਾਹ) + ਗੁਰੂ ਦਾ ਮਿਲਾਪ ਹੈ।ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵਾਹ ਜਾਂ ਵਾਹਿ ਸਾਡੇ ਮਨ ਦੀ ਅਚਰਜ ਅਵਸਥਾ ਦਰਸਾਉਂਦਾ ਹੈ, ਵਿਸਮਾਦ ਪੈਦਾ ਕਰਦਾ ਹੈ।
ਸਲੋਕੁ ਮਃ ੩ ॥ ਵਾਹੁ ਵਾਹੁ ਆਪਿ ਅਖਾਇਦਾ ਗੁਰ ਸਬਦੀ ਸਚੁ ਸੋਇ ॥ ਵਾਹੁ ਵਾਹੁ ਸਿਫਤਿ ਸਲਾਹ ਹੈ ਗੁਰਮੁਖਿ ਬੂਝੈ ਕੋਇ ॥ ਵਾਹੁ ਵਾਹੁ ਬਾਣੀ ਸਚੁ ਹੈ ਸਚਿ ਮਿਲਾਵਾ ਹੋਇ ॥ ਨਾਨਕ ਵਾਹੁ ਵਾਹੁ ਕਰਤਿਆ ਪ੍ਰਭੁ ਪਾਇਆ ਕਰਮਿ ਪਰਾਪਤਿ ਹੋਇ ॥ ੧ ॥(ਪੰਨਾ ੫੧੪)
ਵਾਹੁ ਵਾਹੁ ਅਗੰਮ ਅਥਾਹ ਹੈ ਵਾਹੁ ਵਾਹੁ ਸਚਾ ਸੋਇ।। (ਪੰਨਾ ੫੧੫)
ਵਾਹੁ ਵਾਹੁ ਗੁਰਸਿਖ ਨਿਤ ਕਰੇਸੇ ਮਨ ਚਿੰਦਿਆ ਫਲ ਪਾਇ।। (ਪੰਨਾ ੫੧੫)
ਵਾਹੁ ਮੇਰੇ ਸਾਹਿਬਾ ਵਾਹੁ।। (ਪੰਨਾ ੭੫੫)
ਵਾਹੁ ਵਾਹੁ ਕਾ ਬਡਾ ਤਮਾਸਾ ॥ ਆਪੇ ਹਸੈ ਆਪਿ ਹੀ ਚਿਤਵੈ ਆਪੇ ਚੰਦੁ ਸੂਰੁ ਪਰਗਾਸਾ ॥ ਆਪੇ ਜਲੁ ਆਪੇ ਥਲੁ ਥੰਮੑਨੁ ਆਪੇ ਕੀਆ ਘਟਿ ਘਟਿ ਬਾਸਾ ॥ ਆਪੇ ਨਰੁ ਆਪੇ ਫੁਨਿ ਨਾਰੀ ਆਪੇ ਸਾਰਿ ਆਪ ਹੀ ਪਾਸਾ ॥ ਗੁਰਮੁਖਿ ਸੰਗਤਿ ਸਭੈ ਬਿਚਾਰਹੁ ਵਾਹੁ ਵਾਹੁ ਕਾ ਬਡਾ ਤਮਾਸਾ ॥ ੨ ॥ ੧੨ ॥ (ਪੰਨਾ ੧੪੦੩)
ਵਾਹੁ ਵਾਹੁ ਸਤਿਗੁਰ ਨਿਰੰਕਾਰ ਹੈ ਜਿਸ ਅੰਤੁ ਨ ਪਾਰਾਵਾਰ।। (ਪੰਨਾ ੧੪੨੧)
ਭੱਟਾਂ ਦੇ ਸਵਈਆਂ ਵਿਚ ਤੇਰਾਂ ਵਾਰ ‘ਵਾਹਿਗੁਰੂ’ ਅਤੇ ਤਿੰਨ ਵਾਰ ‘ਵਾਹਗੁਰੂ’ ਇਕੋ ਹੀ ਅਰਥ ਵਿਚ ਆਇਆ ਹੈ ਜੋ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਨੂੰ ਸੰਬੋਧਨ ਹੈ ਤੇ ਵਾਹਿਗੁਰੂ ਪਰਮਾਤਮਾ ਨੂੰ ਸੰਬੋਧਿਤ ਹੈ।
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ ॥ ਕਵਲ ਨੈਨ ਮਧੁਰ ਬੈਨ ਕੋਟਿ ਸੈਨ ਸੰਗ ਸੋਭ ਕਹਤ ਮਾ ਜਸੋਦ ਜਿਸਹਿ ਦਹੀਭਾਤੁ ਖਾਹਿ ਜੀਉ ॥ ਦੇਖਿ ਰੂਪੁ ਅਤਿ ਅਨੂਪੁ ਮੋਹ ਮਹਾ ਮਗ ਭਈ ਕਿੰਕਨੀ ਸਬਦ ਝਨਤਕਾਰ ਖੇਲੁ ਪਾਹਿ ਜੀਉ ॥ਕਾਲ ਕਲਮ ਹੁਕਮੁ ਹਾਥਿ ਕਹਹੁ ਕਉਨੁ ਮੇਟਿ ਸਕੈ ਈਸੁ ਬੰਮੵü ਗ੍ਹਾਨੁ ਧ੍ਹਾਨ ਧਰਤ ਹੀਐ ਚਾਹਿ ਜੀਉ ॥ ਸਤਿ ਸਾਚੁ ਸ੍ਰੀ ਨਿਵਾਸੁ ਆਦਿ ਪੁਰਖੁ ਸਦਾ ਤੁਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ ॥ ੧੬ ॥ ਰਾਮ ਨਾਮ ਪਰਮ ਧਾਮ ਸੁਧ ਬੁਧ ਨਿਰੀਕਾਰ ਬੇਸੁਮਾਰ ਸਰਬਰ ਕਉ ਕਾਹਿ ਜੀਉ ॥ ਸੁਥਰ ਚਿਤ ਭਗਤ ਹਿਤ ਭੇਖੁ ਧਰਿਓ ਹਰਨਾਖਸੁ ਹਰਿਓ ਨਖ ਬਿਦਾਰਿ ਜੀਉ ॥ ਸੰਖ ਚਕ੍ਰ ਗਦਾ ਪਦਮ ਆਪਿ ਆਪੁ ਕੀਓ ਛਦਮ ਅਪਰੰਪਰ ਪਾਰਬ੍ਰਹਮਲਖੈ ਕਉਨੁ ਤਾਹਿ ਜੀਉ ॥ ਸਤਿ ਸਾਚੁ ਸ੍ਰੀ ਨਿਵਾਸੁ ਆਦਿ ਪੁਰਖੁ ਸਦਾ ਤੁਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ ॥ ੨ ॥ ੭ ॥ ਪੀਤ ਬਸਨ ਕੁੰਦ ਦਸਨ ਪ੍ਰਿਅ ਸਹਿਤ ਕੰਠ ਮਾਲ ਮੁਕਟੁ ਸੀਸਿ ਮੋਰ ਪੰਖ ਚਾਹਿ ਜੀਉ ॥ ਬੇਵਜੀਰ ਬਡੇ ਧੀਰ ਧਰਮ ਅੰਗ ਅਲਖ ਅਗਮ ਖੇਲੁ ਕੀਆ ਆਪਣੈ ਉਛਾਹਿ ਜੀਉ ॥ ਅਕਥ ਕਥਾ ਕਥੀ ਨ ਜਾਇ ਤੀਨਿ ਲੋਕ ਰਹਿਆ ਸਮਾਇ ਸੁਤਹ ਸਿਧ ਰੂਪੁ ਧਰਿਓ ਸਾਹਨ ਕੈ ਸਾਹਿ ਜੀਉ ॥ ਸਤਿ ਸਾਚੁ ਸ੍ਰੀ ਨਿਵਾਸੁ ਆਦਿ ਪੁਰਖੁ ਸਦਾ ਤੁਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ ॥ ੩ ॥ ੮ ॥ ((ਸਵ ੪, ਗਯੰਦ, ੬:੧, ਪੰਨਾ ਪੰਨਾ ੧੪੦੨-੧੪੦੩)
ਸੇਵਕ ਕੈ ਭਰਪੂਰ ਜੁਗੁ ਜੁਗੁ ਵਾਹਗੁਰੂ ਤੇਰਾ ਸਭੁ ਸਦਕਾ ॥ ਨਿਰੰਕਾਰੁ ਪ੍ਰਭੁ ਸਦਾ ਸਲਾਮਤਿ ਕਹਿ ਨ ਸਕੈ ਕੋਊ ਤੂ ਕਦ ਕਾ ॥ ਬ੍ਰਹਮਾ ਬਿਸਨੁ ਸਿਰੇ ਤੈ ਅਗਨਤ ਤਿਨ ਕਉ ਮੋਹੁ ਭਯਾ ਮਨ ਮਦ ਕਾ ॥ ਚਵਰਾਸੀਹ ਲਖ ਜੋਨਿ ਉਪਾਈ ਰਿਜਕ ਦੀਆ ਸਭ ਹੂ ਕਉ ਤਦ ਕਾ ॥ ਸੇਵਕ ਕੈ ਭਰਪੂਰ ਜੁਗੁ ਜੁਗੁ ਵਾਹਿਗੁਰੂ ਤੇਰਾ ਸਭੁ ਸਦਕਾ ॥ ੧ ॥ ੧੧ ॥(ਪੰਨਾ ੧੪੦੩)
ਕੀਆ ਖੇਲੁ ਬਡ ਮੇਲੁ ਤਮਾਸਾ ਵਾਹਗੁਰੂ ਤੇਰੀ ਸਭ ਰਚਨਾ ॥ (ਪੰਨਾ ੧੪੦੪)
‘ਜਪੁ’ ਭਾਵ ਜਪਣਾ, ਗੁਰ ਪਰਸਾਦਿ ਪ੍ਰਾਪਤੀ ਰਾਹੀਂ, ਗੁਰੂ ਦੀ ਕਿਰਪਾ ਰਾਹੀਂ ਜਪਣਾ, ਯਾ ਗੁਰੂ ਦੁਆਰਾ ਦੱਸੀ ਜੁਗਤ ਅਨੁਸਾਰ ਜਪਣਾ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ‘ਜਪੁ’ ੯੬ ਵਾਰ ‘ਜਪਿ’ ੪੩੯ ਵਾਰ’ ਤੇ ਜਪ ੩੯ ਵਾਰ ਆਇਆ ਹੈ।‘ਜਪੁ’ ਨੂੰ ਲੱਗਾ ਔਂਕੜ ਇੱਕ ਵਚਨ ਪੁਲਿੰਗ ਨਾਂਵ ਦਾ ਸੂਚਕ ਹੈ, ਜਪ ਬਹੁਵਚਨ ਪੁਲਿੰਗ ਤੇ ਕਿਰਿਆ ਵਿਸ਼ੇਸ਼ਣ ਤੇ ਜਪਿ ਦੀ ਸਿਹਾਰੀ ‘ਕਿਰਿਆ, ਕਿਰਦੰਤ, ਕਾਰਕੀ ਰੂਪ ਵਿਚ ਆਇਆ ਹੈ ।ਗੁਰਬਾਣੀ ਵਿਚ ‘ਜਪੁ’ ਦੇ ‘ਭਜ’, ‘ਸਿਮਰਨ’, ‘ਧਿਆਉਣ’ ਆਦਿ ਰੂਪ ਵੀ ਆਏ ਹਨ।
ਗੁਰੂ ਰਾਮਦਾਸ ਜੀ ਫੁਰਮਾਉਂਦੇ ਹਨ: ਜੋ ਵਾਹਿਗੁਰੂ ਰੂਪੀ ਗੁਰੂ ਦਾ ਸਿੱਖ ਅਖਵਾਉਂਦਾ ਹੈ ਉਹ ਸਵੱਖਤੇ ਉੱਠ ਕੇ ਵਾਹਿਗੁਰੂ ਦਾ ਨਾਮ ਧਿਆਉਂਦਾ ਹੈ। ਹਿੰਮਤ ਕਰਕੇ ਸਵਖੱਤੇ ਸਵੇਰੇ ਪਰਭਾਤ ਵੇਲੇ ਇਸ਼ਨਾਨ ਕਰਦਾ ਹੈ ਤੇ ਨਾਮ ਰੂਪੀ ਅੰਮ੍ਰਿਤ ਵਿਚ ਨਹਾਉਂਦਾ ਹੈ ਭਾਵ ਨਾਮ ਰਸ ਵਿਚ ਨਹਾਉਂਦਾ ਹੈ।ਗੁਰੂ ਦੇ ੳੇੁਪਦੇਸ਼ ਅਨੁਸਾਰ ਵਾਹਿਗੁਰੂ ਦਾ ਨਾਮ ਜਪੀ ਜਾਂਦਾ ਹੈ ਤੇ ਇਉਂ ਮਹਿਸੂਸ ਕਰਦਾ ਹੈ ਜਿਵੇਂ ਸਾਰੇ ਦੋਖ ਪਾਪ ਉਤਰ ਗਏ ਹਨ।ਫਿਰ ਦਿਨ ਚੜ੍ਹੇ ਉਹ ਗੁਰਬਾਣੀ ਗਾਉਂਦਾ ਹੈ ਤੇ ਉਠਦੇ ਬਹਿੰਦੇ ਹਰਿ ਨਾਮ ਧਿਆਉਂਦਾ ਰਹਿੰਦਾ ਹੈ।ਜੋ ਹਰ ਸਾਹ ਦੇ ਨਾਲ ਤੇ ਹਰ ਬੁਰਕੀ ਮੂੰਹ ਪਾਉਂਦਿਆਂ ਹਰੀ ਨੂੰ ਧਿਆਉਂਦਾ ਹੈ ਇਹੋ ਜਿਹਾ ਗੁਰਸਿੱਖ ਗੁਰੂ ਦੇ ਮਨ ਭਾਉਂਦਾ ਹੈ। ਜਿਸ ਤੇ ਵਾਹਿਗੁਰੂ ਦਿਆਲ ਹੁੰਦਾ ਹੈ ਉਸ ਗੁਰਸਿੱਖ ਨੂੰ ਗੁਰੂ ਉਪਦੇਸ਼ ਸੁਣਾਉਂਦਾ ਹੈ ।ਗੁਰੂ ਜੀ ਉਸ ਗੁਰਸਿੱਖ ਦੀ ਧੂੜ ਲੋਚਦੇ ਹਨ ਜੋ ਆਪ ਵੀ ਨਾਮ ਜਪਦਾ ਹੈ ਤੇ ਹੋਰਾਂ ਨੂੰ ਵੀ ਨਾਮ ਜਪਾਉਂਦਾ ਹੈ।
ਵਾਹਿਗੁਰੂ ਦੇ ਨਾਮ ਜਪਣ ਵਿਚ ਹੀ ਜ਼ਿੰਦਗੀ ਹੈ ਤੇ ਭੁਲਣਾ ਆਤਮਿਕ ਮੌਤ ਹੈ।ਸਤਿਨਾਮ ਜਪਣਾ ਹੈ ਤਾਂ ਔਖਾ ਪਰ ਜੇ ਸੱਚੇ ਨਾਮ ਦੀ ਭੁੱਖ ਜਾਗ ਪਏ ਤਾਂ ਉਹ ਭੁੱਖ ਉਸ ਦੇ ਸਾਰੇ ਦੁੱਖ ਮਿਟਾ ਦੇਵੇਗੀ ਦੁੱਖ ਖਾ ਜਾਵੇਗੀ। ਵਾਹਿਗੁਰੂ ਸੱਚਾ ਹੈ ਤੇ ਸੱਚਾ ਹੈ ਉਸਦਾ ਨਾਮ, ਉਸ ਦੇ ਨਾਮ ਨੂੰ ਕਿਸ ਤਰ੍ਹਾਂ ਭੁਲਾਇਆ ਜਾ ਸਕਦਾ ਹੈ? ਗੁਰੂ ਜੀ ਫੁਰਮਾਉਂਦੇ ਹਨ ਵਾਹਿਗੁਰੂ ਦੀ ਕਿਰਪਾ ਸਦਕਾ ਹੀ ਦਿਆਲੂ ਸਤਿਗੁਰ ਨਾਲ ਮੇਲ ਹੁੰਦਾ ਹੈ॥ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਉਸ ਇਕੋ ਕਰਤਾ ਪੁਰਖ ਨੂੰ ਜਪਣ ਅਤੇ ਉਸ ਦੀ ਸਿਫਤ ਸਲਾਹ ਕਰਨ ਬਾਰੇ ਲਿਖਿਆ ਹੈ। ਉਸ ਇਕੋ ਨੂੰ ਹੀ ਸਿਮਰਨਾ ਤੇ ਮਨ ਵਿਚ ਰੱਖਣਾ ਚਾਹੀਦਾ ਹੈ।ਲਗਾਤਾਰ ਉਸੇ ਇਕ ਦੇ ਹੀ ਗੁਣ ਗਾਉਣੇ ਚਾਹੀਦੇ ਹਨ।ਮਨੋ ਤਨੋ ਇਕੋ ਵਾਹਿਗੁਰੂ ਦਾ ਜਾਪ ਕਰਨਾ ਚਾਹੀਦਾ ਹੈ।ਇਕੋ ਇਕ ਆਪ ਸਭ ਕੁਝ ਹਰੀ ਹੀ ਹੈ। ਪ੍ਰਭੂ ਪੂਰੀ ਤਰ੍ਹਾਂ ਹਰ ਥਾਂ ਵਿਆਪ ਰਿਹਾ ਹੈ ਵਸ ਰਿਹਾ ਹੈ। ਉਸ ਇਕੋ ਤੋਂ ਅਨੇਕਾਂ ਵਾਰ ਵਿਸਥਾਰ ਹੋਏ ਭਾਵ ਕਈ ਸ਼੍ਰਿਸ਼ਟੀਆਂ ਬਣੀਆਂ ਤੇ ਸਿਮਟੀਆਂ।ਜਿਨ੍ਹਾਂ ਨੇ ਉਸ ਨੂੰ ਅਰਾਧਿਆ ਉਹ ਪਾਰ ਹੋ ਗਏ ਆਵਾਗਮਨ ਤੋਂ ਮੁਕਤ ਹੋ ਗਏ।ਮਨ ਤੇ ਤਨ ਤੋਂ ਜਿਸ ਨੇ ਇਕੋ ਪ੍ਰਭੂ ਨੂੰ ਜਪਿਆ ਹੈ ਵਾਹਿਗੁਰੂ ਦੀ ਮਿਹਰ ਨਾਲ ਉਸਨੇ ਉਸਨੂੰ ਤੇ ਉਸਦੀ ਸਾਰੀ ਸ਼੍ਰਿਸ਼ਟੀ ਨੂੰ ਇਕੋ ਜਾਣ ਲਿਆ ਹੈ।
ਉਸ ੧ ਓਅੰਕਾਰ ਦੀ ਧੁਨ ਤੇ ਰਾਗ ਇਕੋ ਹੈ ਤੇ ਇਕੋ ਨੂੰ ਹੀ ਅਲਾਪਣਾ ਹੈ।ਸਭ ਕੁਝ ਉਹ ਇਕੋ ਹੀ ਦੇਣ ਵਾਲਾ ਹੈ ਤੇ ਸਭਨਾਂ ਵਿਚ ਉਹ ਇਕੋ ਅਪਣਾ ਆਪ ਵਸਦਾ ਦਿਖਾਉਂਦਾ ਹੈ। ਇਕੋ ਗੁਰ ਰਾਹੀਂ ਸੁਰਤ ਉਸ ਇਕੋ ਨਾਲ ਜੁੜੇ ਤੇ ਉਸ ਇਕੋ ਦੀ ਸੇਵਾ ਵਿਚ ਤਨ ਮਨ ਜੁਟਿਆ ਹੋਵੇ।ਗੁਰਬਾਣੀ ਸਾਨੂੰ ਸਦਾ ਸਤਿਨਾਮ ਜਪਣ ਦੀ ਤਾਕੀਦ ਕਰਦੀ ਹੈ । ਨਾਮ ਜਪਣ ਨਾਲ ਹਰ ਤਰ੍ਹਾਂ ਦੀ ਹਰ ਉਜਲਤਾ ਪ੍ਰਾਪਤੀ ਹੁੰਦੀ ਹੈ ਇਸ ਲਈ ਸਾਨੂੰ ਵਾਹਿਗੁਰੂ ਦਾ ਨਾਮ ਹਰ ਰੋਜ਼ ਧਿਆਉਣਾ ਚਾਹੀਦਾ ਹੈ।ਵਾਹਿਗੁਰੂ ਦੇ ਅਸੰਖ ਨਾਉਂ ਹਨ ਤੇ ਉਹ ਅਸੰਖ ਥਾਵੀਂ ਭਾਵ ਹਰ ਹਿਰਦੇ ਵਿਚ ਵਸਦਾ ਹੈ ।ਮੂਲ ਮੰਤ੍ਰ ਵਿਚ ਦਿਤਾ ਵਾਹਿਗੁਰੁ ਦਾ ਹਰ ਨਾਮ ਜਾਂ ਗੁਰੂ ਦੀ ਮਿਹਰ ਸਦਕਾ ਪ੍ਰਾਪਤ ਹੋਇਆ ਕੋਈ ਵੀ ਨਾਮ ਜਪਿਆ ਜਾ ਸਕਦਾ ਹੈ।ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਅਕਾਲ ਪੁਰਖ ਵਾਹਿਗੁਰੂ ਨੂੰ ਸੰਬੋਧਨ ਕਰਦੇ ਹਜ਼ਾਰਾਂ ਸ਼ਬਦ ਹਨ ਪਰ ਵਾਹਿਗੁਰੂ ਲਫਜ਼ ਵਾਹਿਗੁਰੂ ਨੂੰ ਸੰਬੋਧਨ ਕਰਦਾ ਕਿਤੇ ਨਹੀਂ ਆਇਆ।ਦਰਅਸਲ ਵਾਹਿਗੁਰੂ ਜਾਂ ਵਾਹਗੁਰੂ ਵਾਹਿ (ਵਾਹ) + ਗੁਰੂ ਦਾ ਮਿਲਾਪ ਹੈ।ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵਾਹ ਜਾਂ ਵਾਹਿ ਸਾਡੇ ਮਨ ਦੀ ਅਚਰਜ ਅਵਸਥਾ ਦਰਸਾਉਂਦਾ ਹੈ, ਵਿਸਮਾਦ ਪੈਦਾ ਕਰਦਾ ਹੈ।
ਨਾਮ ਜਪਣ ਦੇ ਲਾਭ- ਨਾਮ ਨਾ ਜਪਣ ਦੀ ਹਾਨੀ
ਨਾਮ ਜਪਣ ਦੇ ਲਾਭ
ਸਾਰੇ ਧਰਮਾਂ ਤੋਂ ਉਤਮ ਧਰਮ ਹਰੀ ਦਾ ਨਾਮ ਜਪਣਾ ਤੇ ਨਿਰਮਲ (ਸੁੱਚੇ) ਕਰਮ ਕਰਨਾ ਹੈ। ਸਾਰੀਆਂ ਕਿਰਿਆਵਾਂ ਤੋਂ ਉਤਮ ਕਿਰਿਆ ਸਾਧ ਸੰਗਤ ਰਾਹੀਂ ਦੁਰਮਤ ਦੂਰ ਕਰਨੀ ਹੈ। ਸਾਰੇ ਉਦਮਾਂ ਵਿਚੋਂ ਭਲਾ ਉਦਮ ਹਰੀ ਦਾ ਨਾਮ ਸਦਾ ਜਪੀ ਜਾਣਾ ਹੈ। ਸਾਰੀਆਂ ਬਾਣੀਆਂ ਤੋਂ ਅੰਮ੍ਰਿਤ ਵਰਗੀ ਬਾਣੀ ਰਸਨਾ ਨਾਲ ਹਰੀ ਦਾ ਜਸ ਬਖਾਨਣਾ ਹੈ।ਸਾਰਿਆਂ ਥਾਵਾਂ ਤੋਂ ਉਤਮ ਥਾਂ ਉਹ ਹੈ ਜਿਸ ਸਰੀਰ ਵਿਚ ਹਰ ਨਾਮ ਵਸਦਾ ਹੈ:
ਸਰਬ ਧਰਮ ਮਹਿ ਸ੍ਰੇਸਟ ਧਰਮੁ ॥ ਹਰਿ ਕੋ ਨਾਮੁ ਜਪਿ ਨਿਰਮਲ ਕਰਮੁ ॥ ਸਗਲ ਕ੍ਰਿਆ ਮਹਿ ਊਤਮ ਕਿਰਿਆ ॥ ਸਾਧਸੰਗਿ ਦੁਰਮਤਿ ਮਲੁ ਹਿਰਿਆ ॥ ਸਗਲ ਉਦਮ ਮਹਿ ਉਦਮੁ ਭਲਾ ॥ ਹਰਿ ਕਾ ਨਾਮੁ ਜਪਹੁ ਜੀਅ ਸਦਾ ॥ ਸਗਲ ਬਾਨੀ ਮਹਿ ਅੰਮ੍ਰਿਤ ਬਾਨੀ ॥ ਹਰਿ ਕੋ ਜਸੁ ਸੁਨਿ ਰਸਨ ਬਖਾਨੀ ॥ ਸਗਲ ਥਾਨ ਤੇ ਓਹੁ ਊਤਮ ਥਾਨੁ ॥ ਨਾਨਕ ਜਿਹ ਘਟਿ ਵਸੈ ਹਰਿ ਨਾਮੁ ॥ ੮ ॥ ੩ ॥ (ਪੰਨਾ ੨੬੬)
ਨਾਮ ਰਸ ਪਾਉਣ ਵਾਲਾ ਅਮਰ ਹੋ ਜਾਂਦਾ ਹੈ:
ਅਮਰੁ ਹੋਵੈ ਜੋ ਨਾਮ ਰਸੁ ਪਾਵੈ ॥ (ਪੰਨਾ ੧੦੧)
ਸਚੇ ਸਬਦ (ਨਾਮ) ਨਾਲ ਸੱਚੀ ਇਜ਼ਤ ਬਣਦੀ ਹੈ। ਨਾਮ ਬਿਨਾ ਕਿਸੇ ਦੀ ਮੁਕਤੀ ਨਹੀਂ ਹੁੰਦੀ। ਸਤਿਗੁਰੂ ਬਿਨਾ ਨਾਮ ਨਹੀਂ ਮਿਲਦਾ ਇਹ ਸਭ ਬਣਤ ਵਾਹਿਗੁਰੂ ਦੀ ਬਣਾਈ ਹੋਈ ਹੈ;
ਸਚੈ ਸਬਦਿ ਸਚੀ ਪਤਿ ਹੋਈ ॥ ਬਿਨੁ ਨਾਵੈ ਮੁਕਤਿ ਨ ਪਾਵੈ ਕੋਈ ॥ ਬਿਨੁ ਸਤਿਗੁਰ ਕੋ ਨਾਉ ਨ ਪਾਏ ਪ੍ਰਭਿ ਐਸੀ ਬਣਤ ਬਣਾਈ ਹੇ ॥ ੯ ॥ (ਪੰਨਾ ੧੦੪੬)
ਪ੍ਰਭੂ ਨੂੰ ਸਿਮਰਿਆਂ ਮਨ ਦੀ ਮੈਲ ਲੱਥ ਜਾਂਦੀ ਹੈ ਤੇ ਅੰਮ੍ਰਿਤ ਨਾਮ ਹਿਰਦੇ ਵਿਚ ਸਮਾ ਜਾਂਦਾ ਹੈ:
ਪ੍ਰਭ ਕੈ ਸਿਮਰਿਨ ਮਨ ਕੀ ਮਲੁ ਜਾਇ।।ਅੰਮ੍ਰਿਤ ਨਾਮੁ ਰਿਦ ਮਾਹਿ ਸਮਾਇ।। (ਮ: ੫, ਪੰਨਾ ੨੬੩)
ਨਾਮ ਚਿਤ ਵਿਚ ਵਸਾਇਆਂ ਮਾਇਆ ਦਾ ਬੰਧਨ ਛੁੱਟ ਜਾਂਦਾ ਹੈ:
ਨਾਨਕ ਨਾਮੁ ਸਮਾਲਿ ਤੂ ਬਧਾ ਛੂਟਹਿ ਜਿਤੁ।। (ਪੰਨਾ ੭੨੯)
ਜੋ ਕ੍ਰੋੜਾਂ ਵਹਿਣਾਂ ਤੋਂ ਨਹੀਂ ਛੁਟਦੇ ਉਹ ਨਾਮ ਜਪਿਆਂ ਪਾਰ ਪਹੁੰਚ ਜਾਂਦੇ ਹਨ। ਅਨੇਕਾਂ ਰੁਕਾਵਟਾਂ ਜਿਸਨੂੰ ਮਾਰਨ ਤਕ ਜਾਂਦੀਆਂ ਹਨ ਉਸਨੂੰ ਹਰੀ ਦਾ ਨਾਮ ਇਕ ਦਮ ਆ ਬਚਾਉਂਦਾ ਹੈ। ਜੋ ਅਨੇਕ ਜੂਨਾਂ ਵਿਚ ਜਨਮ ਮਰਨ ਤੇ ਯਮ ਦੇ ਚਕਰ ਵਿਚ ਪਏ ਹੁੰਦੇ ਹਨ ਨਾਮ ਜਪਦਿਆਂ ਹੀ ਉਨ੍ਹਾਂ ਨੂੰ ਆਉਣ ਜਾਣਦੇ ਚੱਕਰਾਂ ਤੋਂ ਵਿਸ਼ਰਾਮ ਮਿਲਦਾ ਹੈ।ਬੰਦਾ ਅਪਣੇ ਅੰਦਰ ਦੀ ਮੈਲ ਤੇ ਮਲ ਕਦੇ ਨਹੀਂ ਧੋਂਦਾ, ਹਰੀ ਦਾ ਨਾਮ ਕ੍ਰੋੜਾਂ ਪਾਪਾਂ ਤੋਂ ਵੀ ਛੁਟਕਾਰਾ ਦਿਵਾ ਦਿੰਦਾ ਹੈ। ਗੁਰੁ ਅਜਿਹਾ ਨਾਮ ਜਪਣ ਵਿਚ ਮਨ ਰੰਗ ਲਉ ਗੁਰੂ ਜੀ ਫੁਰਮਾਉਂਦੇ ਹਨ ਇਹ ਨਾਮ ਸਾਧੂ ਪੁਰਸ਼ਾਂ ਦੇ ਸੰਗ ਵਿਚ ਹੀ ਮਿਲਦਾ ਹੈ:
ਛੂਟਤ ਨਹੀ ਕੋਟਿ ਲਖ ਬਾਹੀ ॥ ਨਾਮੁ ਜਪਤ ਤਹ ਪਾਰਿ ਪਰਾਹੀ ॥ ਅਨਿਕ ਬਿਘਨ ਜਹ ਆਇ ਸੰਘਾਰੈ ॥ ਹਰਿ ਕਾ ਨਾਮੁ ਤਤਕਾਲ ਉਧਾਰੈ ॥ ਅਨਿਕ ਜੋਨਿ ਜਨਮੈ ਮਰਿ ਜਾਮ ॥ ਨਾਮੁ ਜਪਤ ਪਾਵੈ ਬਿਸ੍ਰਾਮ ॥ ਹਉ ਮੈਲਾ ਮਲੁ ਕਬਹੁ ਨ ਧੋਵੈ ॥ ਹਰਿ ਕਾ ਨਾਮੁ ਕੋਟਿ ਪਾਪ ਖੋਵੈ ॥ ਐਸਾ ਨਾਮੁ ਜਪਹੁ ਮਨ ਰੰਗਿ ॥ ਨਾਨਕ ਪਾਈਐ ਸਾਧ ਕੈ ਸੰਗਿ ॥ ੩ ॥ (ਪੰਨਾ ੨੬੪)
ਹਰੀ ਦਾ ਨਾਮ ਜੀਵ ਦੀ ਮੁਕਤੀ ਦੀ ਜੁਗਤੀ ਹੈ ਤ੍ਰਿਪਤੀ ਹੈ, ਜੀਵ ਤੇ ਰੂਪ ਰੰਗ ਚੜਾਉਂਦੀ ਹੈ ਤੇ ਹਰੀ ਦਾ ਨਾਮ ਜਪਣ ਲੱਗੇ ਕਦੇ ਰੁਕਾਵਟ ਨਹੀਂ ਆਉਂਦੀ, ਜਨ ਦੀ ਵਡਿਆਈ ਹੁੰਦੀ ਹੈ ਤੇ ਉਹ ਸੋਭਾ ਪਾਉਂਦਾ ਹੈ, ਰਬ ਨਾਲ ਮਿਲਣ ਦੇ ਯੋਗ ਦਾ ਭੋਗ ਲਗਦਾ ਹੈ ਤੇ ਫਿਰ ਕਦੇ ਵਿਛੋੜਾ ਨਹੀਂ ਸਹਿਣਾ ਪੈਂਦਾ। ਜਿਸ ਨੇ ਵੀ ਹਰੀ ਦੇ ਨਾਮ ਦi ਸੇਵਾ ਵਿਚ ਉਸ ਨੂੰ ਜਪਿਆ ਹੈ ਗੁਰੂ ਜੀ ਫੁਰਮਾਉਂਦੇ ਹਨ ਉਸ ਨੂੰ ਦੇਵੀ ਦੇਵਤਾ ਵੀ ਪੂਜਦੇ ਹਨ:
ਹਰਿ ਕਾ ਨਾਮੁ ਜਨ ਕਉ ਮੁਕਤਿ ਜੁਗਤਿ ॥ ਹਰਿ ਕੈ ਨਾਮਿ ਜਨ ਕਉ ਤ੍ਰਿਪਤਿ ਭੁਗਤਿ ॥ ਹਰਿ ਕਾ ਨਾਮੁ ਜਨ ਕਾ ਰੂਪ ਰੰਗੁ ॥ ਹਰਿ ਨਾਮੁ ਜਪਤ ਕਬ ਪਰੈ ਨ ਭੰਗੁ ॥ ਹਰਿ ਕਾ ਨਾਮੁ ਜਨ ਕੀ ਵਡਿਆਈ ॥ ਹਰਿ ਕੈ ਨਾਮਿ ਜਨ ਸੋਭਾ ਪਾਈ ॥ ਹਰਿ ਕਾ ਨਾਮੁ ਜਨ ਕਉ ਭੋਗ ਜੋਗ ॥ ਹਰਿ ਨਾਮੁ ਜਪਤ ਕਛੁ ਨਾਹਿ ਬਿਓਗੁ ॥ ਜਨੁ ਰਾਤਾ ਹਰਿ ਨਾਮ ਕੀ ਸੇਵਾ ॥ ਨਾਨਕ ਪੂਜੈ ਹਰਿ ਹਰਿ ਦੇਵਾ ॥ ੬ ॥ (ਪੰਨਾ ੨੬੪-੨੬੫)
ਹਰੀ ਦਾ ਨਾਮ ਭਵ ਸਾਗਰੋਂ ਪਾਰ ਬ੍ਰਿਛ ਹੈ ਤੇ ਹਰੀ ਦੇ ਗੁਣ ਗਾਉਣ ਨਾਲ ਕਾਮਧੇਨ ਜਿਉਂ ਹਰ ਇਛਾ ਪੂਰਨ ਦੀ ਸਮਰਥਾ ਹੋ ਜਾਂਦੀ ਹੈ। ਹਰੀ ਦੀ ਕਥਾ ਸਭ ਤੋਂ ਉਤਮ ਹੈ, ਨਾਮ ਸੁਣਿਆਂ ਸਾਰੇ ਦੁੱਖ ਦਰਦ ਲਹਿ ਜਾਂਦੇ ਹਨ । ਸੰਤਪੁਰਸ਼ ਦੇ ਹਿਰਦੇ ਵਿਚ ਨਾਮ ਦੀ ਮਹਿਮਾ ਵਸਦੀ ਹੈ, ਸੰਤ ਪ੍ਰਤਾਪ ਨਾਲ ਸਬ ਬੁਰੀ ਮਤ ਦੂਰ ਹੋ ਜਾਂਦੀ ਹੈ। ਅਜਿਹੇ ਸੰਤ ਦਾ ਸੰਗ ਵੱਡੇ ਭਾਗਾਂ ਨਾਲ ਮਿਲਦਾ ਸੋ ਸੰਤ ਦੀ ਸੇਵਾ ਕਰਦਿਆਂ ਨਾਮ ਧਿਆਏ ਜਾਓ ਕਿਉਂਕਿ ਨਾਮ ਬਰਾਬਰ ਹੋਰ ਕੁਝ ਨਹੀਂ।ਗੁਰੂ ਜੀ ਫੁਰਮਾਉਂਦੇ ਹਨ ਕਿ ਨਾਮ ਕੋਈ ਗੁਰਮੁਖ ਜਨ ਹੀ ਪਾਉਂਦਾ ਹੈ:
ਪਾਰਜਾਤੁ ਇਹੁ ਹਰਿ ਕੋ ਨਾਮ ॥ ਕਾਮਧੇਨ ਹਰਿ ਹਰਿ ਗੁਣ ਗਾਮ ॥ ਸਭ ਤੇ ਊਤਮ ਹਰਿ ਕੀ ਕਥਾ ॥ ਨਾਮੁ ਸੁਨਤ ਦਰਦ ਦੁਖ ਲਥਾ ॥ ਨਾਮ ਕੀ ਮਹਿਮਾ ਸੰਤ ਰਿਦ ਵਸੈ ॥ ਸੰਤ ਪ੍ਰਤਾਪਿ ਦੁਰਤੁ ਸਭੁ ਨਸੈ ॥ ਸੰਤ ਕਾ ਸੰਗੁ ਵਡਭਾਗੀ ਪਾਈਐ ॥ ਸੰਤ ਕੀ ਸੇਵਾ ਨਾਮੁ ਧਿਆਈਐ ॥ ਨਾਮ ਤੁਲਿ ਕਛੁ ਅਵਰੁ ਨ ਹੋਇ ॥ ਨਾਨਕ ਗੁਰਮੁਖਿ ਨਾਮੁ ਪਾਵੈ ਜਨੁ ਕੋਇ ॥ ੮ ॥ ੨ ॥ (ਪੰਨਾ ੨੬੫)
ਵਾਹਿਗੁਰੂ ਦਾ ਸਿਮਰਨ ਇਸ ਲੋਕ ਤੇ ਪਰਲੋਕ ਵਿਚ ਸਦਾ ਹੀ ਸੁੱਖ ਦੇਣ ਵਾਲਾ ਹੈ, ਇਸ ਲਈ ਹਮੇਸ਼ਾ ਅਕਾਲ ਪੁਰਖ ਦਾ ਨਾਮ ਸਿਮਰੋ। ਨਾਮ ਸਿਮਰਨ ਸਦਕਾ ਚਿਰਾਂ ਤੋਂ ਕੀਤੇ ਪਾਪ ਵੀ ਮਿਟ ਸਕਦੇ ਹਨ, ਸਾਧ ਸੰਗਤ ਵਿਚ ਮਿਲਕੇ ਸਿਮਰਨ ਕਰਨ ਨਾਲ ਆਤਮਕ ਮੌਤੇ ਮਰਿਆ ਮਨੁਖ ਵੀ ਦੁਬਾਰਾ ਜੀਵਨ ਹਾਸਲਕਰ ਸਕਦਾ ਹੈ।
ਧਨਾਸਰੀ ਮਹਲਾ ੫ ॥ ਹਲਤਿ ਸੁਖੁ ਪਲਤਿ ਸੁਖੁ ਨਿਤ ਸੁਖੁ ਸਿਮਰਨੋ ਨਾਮੁ ਗੋਬਿੰਦ ਕਾ ਸਦਾ ਲੀਜੈ ॥ ਮਿਟਹਿ ਕਮਾਣੇ ਪਾਪ ਚਿਰਾਣੇ ਸਾਧਸੰਗਤਿ ਮਿਲਿ ਮੁਆ ਜੀਜੈ ॥ ੧ ॥ (ਮ. ੫, ਪੰਨਾ ੬੮੩)
ਜਿਨ੍ਹਾਂ ਅੰਦਰ ਨਾਮ ਦਾ ਖਜ਼ਾਨਾ ਹੈ ਉਹ ਗੁਰਬਾਣੀ ਵਿਚਾਰਦੇ ਹਨ। ਸਚੇ ਦੇ ਦਰਬਾਰ ਉਨ੍ਹਾਂ ਦੇ ਮੁਖੜਿਆਂ ਤੇ ਪਵਿਤਰਤਾ ਝਲਕਦੀ ਹੈ, ਚਿਹਰੇ ਦਗ ਦਗ ਕਰਦੇ ਹਨ। ਬੈਠਦੇ ਉਠਦੇ ਉਨ੍ਹਾਂ ਨੂੰ ਨਾਮ ਕਦੇ ਨਹੀਂ ਵਿਸਰਦਾ ਜੋ ਬਖਸ਼ਿਸ਼ ਪ੍ਰਮਾਤਮਾ ਤੋਂ ਮਿਲਦੀ ਹੈ। ਜਦ ਸਿਰਜਣਹਾਰ ਕਰਤਾਰ ਗੁਰਮੁਖਾਂ ਨੂੰ ਆਪ ਮੇਲਦਾ ਹੈ ਤਾਂ ਉਹ ਕਦੇ ਵੀ ਨਹੀਂ ਵਿਛੜਦੇ।ਗੁਰੂਾ ਪੀਰਾਂ ਦੀ ਚਾਕਰੀ ਲੋਹਾ ਚਬਣ ਵਾਂਗ ਕਰੜੀ ਹੇੈ। ਜਿਸ ਤੇ ਉਹ ਅਪਣੀ ਨਦਰ ਮਿਹਰ ਕਰਦਾ ਹੈ ਉਸੇ ਦੇ ਮਨ ਵਿਚ ਹੀ ਪਰਮਾਤਮਾ ਦਾ ਪਿਆਰ ਉਪਜਦਾ ਹੈ। ਸਚੇ ਸਤਿਗੁਰ ਦੀ ਸੇਵਾ ਵਿਚ ਲਗੇ ਸੰਸਾਰ ਭਉਜਲ ਨੂੰ ਪਾਰ ਕਰ ਜਾਂਦੇ ਹਨ। ਉਨ੍ਹਾਂ ਮੂੰਹ ਮੰਗਿਆ ਫਲ ਮਿਲਦਾ ਹੈ ਤੇ ਅੰਦਰ ਵਿਵੇਕ ਬੁਧੀ ਦੇ ਵਿਚਾਰ ਜਨਮਦੇ ਹਨ ।ਗੁਰੂ ਜੀ ਫੁਰਮਾਉਂਦੇ ਹਨ ਕਿ ਸਤਿਗੁਰ ਮਿਲੇ ਤੇ ਹੀ ਪ੍ਰਭ ਪਾਈਦਾ ਹੈ ਜੋ ਸਾਰੇ ਦੁੱਖ ਨਿਵਾਰਣਹਾਰ ਹੈ:
ਜਿਨਾ ਅੰਦਰਿ ਨਾਮੁ ਨਿਧਾਨੁ ਹੈ ਗੁਰਬਾਣੀ ਵੀਚਾਰਿ ॥ ਤਿਨ ਕੇ ਮੁਖ ਸਦ ਉਜਲੇ ਤਿਤੁ ਸਚੈ ਦਰਬਾਰਿ ॥ ਤਿਨ ਬਹਦਿਆ ਉਠਦਿਆ ਕਦੇ ਨ ਵਿਸਰੈ ਜਿ ਆਪਿ ਬਖਸੇ ਕਰਤਾਰਿ ॥ ਨਾਨਕ ਗੁਰਮੁਖਿ ਮਿਲੇ ਨ ਵਿਛੁੜਹਿ ਜਿ ਮੇਲੇ ਸਿਰਜਣਹਾਰਿ ॥ ੧੫ ॥ ਗੁਰ ਪੀਰਾਂ ਕੀ ਚਾਕਰੀ ਮਹਾਂ ਕਰੜੀ ਸੁਖ ਸਾਰੁ ॥ ਨਦਰਿ ਕਰੇ ਜਿਸੁ ਆਪਣੀ ਤਿਸੁ ਲਾਏ ਹੇਤ ਪਿਆਰੁ ॥ ਸਤਿਗੁਰ ਕੀ ਸੇਵੈ ਲਗਿਆ ਭਉਜਲੁ ਤਰੈ ਸੰਸਾਰੁ ॥ ਮਨ ਚਿੰਦਿਆ ਫਲੁ ਪਾਇਸੀ ਅੰਤਰਿ ਬਿਬੇਕ ਬੀਚਾਰੁ ॥ ਨਾਨਕ ਸਤਿਗੁਰਿ ਮਿਲਿਐ ਪ੍ਰਭੁ ਪਾਈਐ ਸਭੁ ਦੂਖ ਨਿਵਾਰਣਹਾਰੁ ॥ ੧੬ ॥ (ਪੰਨਾ ੧੩੨੨)
ਮਾਤਾ, ਪਿਤਾ, ਪੁੱਤਰ, ਮਿਤਰ ਜਾਂ ਭਾਈ ਅੰਤ ਵੇਲੇ ਮਦਦਗਾਰ ਨਹੀਂ ਹੋਣੇ, ਉਥੇ ਤਾਂ ਵਾਹਿਗੁਰੂ ਦਾ ਨਾਮ ਹੀ ਸਹਾਈ ਹੋਵੇਗਾ। ਜਦ ਵੱਡੇ ਭਿਆਨਕ ਜਮਦੂਤ ਤੈਨੂੰ ਦਰੜਣਗੇ ਉਥੇ ਵਾਹਿਗੁਰੂ ਦਾ ਨਾਮ ਹੀ ਤੇਰਾ ਸੰਗੀ ਸਹਾਈ ਹੋਵੇਗਾ।ਜਦ ਵੀ ਕੋਈ ਬਹੁਤ ਵੱਡੀ ਮੁਸੀਬਤ ਆਣ ਪਵੇਗੀ ਹਰੀ ਦਾ ਨਾਮ ਪਲ ਵਿਚ ਤੇਰਾ ਉਧਾਰ ਕਰ ਦੇਵੇਗਾ, ਪਾਰ ਉਤਾਰਾ ਕਰੇਗਾ। ਅਨੇਕਾਂ ਪੁੰਨ ਸੇਵਾ ਕਰਕੇ ਵੀ ਤਰਿਆ ਨਹੀਂ ਜਾਂਦਾ, ਸਿਰਫ ਹਰੀ ਦਾ ਨਾਮ ਹੀ ਸਾਰੇ ਪਾਪ ਦੂਰ ਕਰੇਗਾ। ਹੇ ਮਨ! ਗੁਰੂ ਦੀ ਸਿਖਿਆ ਅਨੁਸਾਰ ਨਾਮ ਜਪ ਤਾਂ ਤੂੰ ਬਹੁਤ ਸੁੱਖ ਪਾਵੇਂਗਾ।
ਜਹ ਮਾਤ ਪਿਤਾ ਸੁਤ ਮੀਤ ਨ ਭਾਈ ॥ ਮਨ ਊਹਾ ਨਾਮੁ ਤੇਰੈ ਸੰਗਿ ਸਹਾਈ ॥ ਜਹ ਮਹਾ ਭਇਆਨ ਦੂਤ ਜਮ ਦਲੈ ॥ ਤਹਿ ਕਰਤ ਨਹੀ ਤਰੈ ॥ ਹਰਿ ਕੋ ਨਾਮੁ ਕੋਟਿ ਪਾਪ ਪਰਹਰੈ ॥ ਗੁਰਮੁਖਿ ਨਾਮੁ ਜਪਹੁ ਮਨ ਮੇਰੇ ॥ ਨਾਨਕ ਪਾਵਹੁ ਸੂਖ ਘਨੇਰੇ ॥ ੧ ॥ (ਪੰਨਾ ੨੬੪)
ਸਾਰੀ ਦੁਨੀਆ ਦਾ ਰਾਜਾ ਵੀ ਹੋਵੇ ਤਾਂ ਵੀ ਉਹ ਦੁਖੀ ਹੋਵੇਗਾ, ਹਰੀ ਦਾ ਨਾਮ ਜਪਣ ਨਾਲ ਹੀ ਉਹ ਸੁਖੀ ਰਹਿ ਸਕਦਾ ਹੈ। ਲੱਖ ਕ੍ਰੋੜ ਪਾਰ ਲੰਘਾਣ ਲਈ ਭਵ-ਸਾਗਰ ਤੇ ਬੰਨ੍ਹ ਨਹੀਂ ਬਣ ਸਕਦੇ ਇਹ ਤਾਂ ਹਰੀ ਦਾ ਨਾਮ ਲਿਆਂ ਹੀ ਤਰਿਆ ਜਾ ਸਕਦਾ ਹੈ।ਮਾਇਆ ਕਿਤਨੀ ਵੀ ਹੋਵੇ ਉਸ ਨਾਲ ਪਿਆਸ ਨਹੀਂ ਬੁਝਦੀ, ਹਰੀ ਦਾ ਨਾਮ ਹੀ ਪਿਆਸ ਮਿਟਾ ਸਕਦਾ ਹੈ। ਅਗਲੇ ਰਾਹ ਤਾਂ ਪ੍ਰਾਣੀ ਨੇ ਇਕੱਲੇ ਹੀ ਜਾਣਾ ਹੈ, ਉਥੇ ਤਾਂ ਹਰੀ ਦੇ ਨਾਮ ਨੇ ਹੀ ਸਹਾਈ ਹੋਣਾ ਹੈ। ਅਜਿਹਾ ਨਾਮ ਮਨ ਵਿਚ ਹਮੇਸ਼ਾ ਧਿਆਈਏ ਜਿਸ ਨਾਲ ਗੁਰੂ ਦੀ ਸਿਖਿਆ ਪ੍ਰਾਪਤ ਕਰਨ ਵਾਲਾ ਪਰਮਗਤ ਪਾਉਂਦਾ ਹੈ।
ਸਗਲ ਸ੍ਰਿਸਟਿ ਕੋ ਰਾਜਾ ਦੁਖੀਆ ॥ ਹਰਿ ਕਾ ਨਾਮੁ ਜਪਤ ਹੋਇ ਸੁਖੀਆ ॥ ਲਾਖ ਕਰੋਰੀ ਬੰਧੁ ਨ ਪਰੈ ॥ ਹਰਿ ਕਾ ਨਾਮੁ ਜਪਤ ਨਿਸਤਰੈ ॥ ਅਨਿਕ ਮਾਇਆ ਰੰਗ ਤਿਖ ਨ ਬੁਝਾਵੈ ॥ ਹਰਿ ਕਾ ਨਾਮੁ ਜਪਤ ਆਘਾਵੈ ॥ ਜਿਹ ਮਾਰਗਿ ਇਹੁ ਜਾਤ ਇਕੇਲਾ ॥ ਤਹ ਹਰਿ ਨਾਮੁ ਸੰਗਿ ਹੋਤ ਸੁਹੇਲਾ ॥ ਐਸਾ ਨਾਮੁ ਮਨ ਸਦਾ ਧਿਆਈਐ ॥ ਨਾਨਕ ਗੁਰਮੁਖਿ ਪਰਮ ਗਤਿ ਪਾਈਐ ॥ ੨ ॥ (ਪੰਨਾ ੨੬੪)
ਵਾਹਿਗੁਰੂ ਆਪੇ ਸਭ ਨੂੰ ਸੇਵਾ ਲਾਉਂਦਾ ਹੈ ਤੇ ਆਪੇ ਸਭ ਨੂੰ ਬਖਸ਼ਿਸ਼ ਕਰਦਾ ਹੈ। ਉਹੀ ਸਭਨਾਂ ਦਾ ਮਾਂ ਪਿਉ ਹੈ ਤੇ ਸਾਰਿਆਂ ਦੀ ਸਾਰ ਖਬਰ ਰਖਦਾ ਹੈ। ਗੁਰੂ ਜੀ ਫੁਰਮਾਉਂਦੇ ਹਨ: ਜੋ ਉਸ ਦਾ ਨਾਮ ਧਿਆਉਂਦੇ ਹਨ ਉਹ ਉਸ ਦੇ ਦਿਲ ਵਸ ਜਾਂਦਾ ਹੈ ਤੇ ਉਸ ਦੀ ਯੁਗ ਯੁਗ ਸੋਭਾ ਹੁੰਦੀ ਹੈ:
ਮਃ ੩ ॥ ਆਪੇ ਸੇਵਾ ਲਾਇਅਨੁ ਆਪੇ ਬਖਸ ਕਰੇਇ ॥ ਸਭਨਾ ਕਾ ਮਾ ਪਿਉ ਆਪਿ ਹੈ ਆਪੇ ਸਾਰ ਕਰੇਇ ॥ ਨਾਨਕ ਨਾਮੁ ਧਿਆਇਨਿ ਤਿਨ ਨਿਜ ਘਰਿ ਵਾਸੁ ਹੈ ਜੁਗੁ ਜੁਗੁ ਸੋਭਾ ਹੋਇ ॥ ੨ ॥ (ਪੰਨਾ ੬੫੩)
ਬੜੇ ਸ਼ਾਸ਼ਤਰ, ਸਿਮ੍ਰਤੀਆਂ ਢੰਢੋਲ ਵੇਖੇ ਪਰ ਜੇ ਹਰੀ ਦਾ ਨਾਮ ਨਹੀਂ ਜਪਿਆ ਤਾਂ ਸਭ ਬੇਫਾਇਦਾ। ਗੁਰੂ ਜੀ ਫੁਰਮਾਉਂਦੇ ਹਨ ਨਾਮ ਅਮੋਲ ਹੈ। ਜਾਪ, ਤਾਪ, ਗਿਆਨ, ਧਿਆਨ , ਛੇ ਸ਼ਾਸ਼ਤਰ, ਸਿਮ੍ਰਤੀਆਂ, ਯੋਗ ਅਭਿਆਸ, ਕਰਮ ਧਰਮ-ਕਿਰਿਆ ਸਾਰੇ ਤਿਆਗੇ, ਜੰਗਲਾਂ ਵਿਚ ਭਟਕਿਆ, ਬੜੀ ਤਰ੍ਹਾਂ ਦੇ ਯਤਨ ਕੀਤੇ, ਪੁੰਨ ਦਾਨ ਹੋਮ ਬੜੇ ਕੀਤੇ, ਸਰੀਰ ਕਟਾ ਕੇ ਹੋਮ ਵੀ ਚਾੜ੍ਹਿਆ ਭਾਵ ਬਲੀ ਦਿਤੀ, ਬੜੀ ਤਰ੍ਹਾਂ ਵਰਤ ਤੇ ਨੇਮ ਕੀਤੇ ਪਰ ਜੇ ਨਾਮ ਦੀ ਵੀਚਾਰ ਨਹੀਂ ਕੀਤੀ ਤਾਂ ਸਭ ਵਿਅਰਥ।ਗੁਰੂ ਜੀ ਫੁਰਮਾਉਂਦੇ ਹਨ ਇਕ ਵਾਰ ਵੀ ਨਾਮ ਜਪਿਆਂ ਇਸ ਸਭ ਤੋਂ ਉਤੇ ਹੈ:
ਸਲੋਕੁ ॥ ਬਹੁ ਸਾਸਤ੍ਰ ਬਹੁ ਸਿਮ੍ਰਿਤੀ ਪੇਖੇ ਸਰਬ ਢਢੋਲਿ ॥ ਪੂਜਸਿ ਨਾਹੀ ਹਰਿ ਹਰੇ ਨਾਨਕ ਨਾਮ ਅਮੋਲ ॥ ੧ ॥ (ਪੰਨਾ ੨੬੫)
ਅਸਟਪਦੀ ॥ ਜਾਪ ਤਾਪ ਗਿਆਨ ਸਭਿ ਧਿਆਨ ॥ ਖਟ ਸਾਸਤ੍ਰ ਸਿਮ੍ਰਿਤਿ ਵਖਿਆਨ ॥ ਜੋਗ ਅਭਿਆਸ ਕਰਮ ਧ੍ਰਮ ਕਿਰਿਆ ॥ ਸਗਲ ਤਿਆਗਿ ਬਨ ਮਧੇ ਫਿਰਿਆ ॥ ਅਨਿਕ ਪ੍ਰਕਾਰ ਕੀਏ ਬਹੁ ਜਤਨਾ ॥ ਪੁੰਨ ਦਾਨ ਹੋਮੇ ਬਹੁ ਰਤਨਾ ॥ ਸਰੀਰੁ ਕਟਾਇ ਹੋਮੈ ਕਰਿ ਰਾਤੀ ॥ ਵਰਤ ਨੇਮ ਕਰੈ ਬਹੁ ਭਾਤੀ ॥ ਨਹੀੰ ਰਾਮ ਨਾਮ ਬੀਚਾਰ ॥ ਨਾਨਕ ਗੁਰਮੁਖਿ ਨਾਮੁ ਜਪੀਐ ਇਕ ਬਾਰ ॥ ੧ ॥(ਪੰਨਾ ੨੬੫)
ਹੇ ਨਿਰਗੁਣਿਆਰੇ ਬਾਲੜੇ ਉਸ ਪ੍ਰਭੂ ਨੂੰ ਅਪਣੇ ਮਨ ਵਿਚ ਹਮੇਸ਼ਾ ਸੰਭਾਲ।ਜਿਸ ਨੇ ਤੈਨੂੰ ਰਚਿਆ ਹੈ ਉਸ ਨੂੰ ਚਿੱਤ ਵਿਚ ਰੱਖ ਅਖੀਰ ਤਕ ਉਸੇ ਨੇ ਹi ਸਾਥ ਪੁਗਾਉਣਾ ਹੈ:
ਸਲੋਕੁ ॥ ਨਿਰਗੁਨੀਆਰ ਇਆਨਿਆ ਸੋ ਪ੍ਰਭੁ ਸਦਾ ਸਮਾਲਿ ॥ ਜਿਨਿ ਕੀਆ ਤਿਸੁ ਚੀਤਿ ਰਖੁ ਨਾਨਕ ਨਿਬਹੀ ਨਾਲਿ ॥ ੧ ॥
ਜੋ ਮੁਖੋਂ ਪ੍ਰਮਾਤਮਾ ਨੂੰ ਸਦਾ ਸਲਾਹੁੰਦੇ ਰਹਿੰਦੇ ਹਨ ਉਨ੍ਹਾਂ ਦੇ ਰੱਬ ਦੇ ਦਰਬਾਰ ਵਿਚ ਮੁਖੜੇ ਸਾਫ ਲਿਸ਼ਕਦੇ ਹਨ:
ਜਿਤੁ ਮੁਖਿ ਸਦਾ ਸਾਲਾਹੀਐ ਭਾਗਾ ਰਤੀ ਚਾਰਿ ॥ ਨਾਨਕ ਤੇ ਮੁਖ ਊਜਲੇ ਤਿਤੁ ਸਚੈ ਦਰਬਾਰਿ ॥ ੨ ॥ (ਪੰਨਾ ੪੭੩)
ਚੁਰਾਸੀ ਲੱਖ ਜੂਨਾਂ ਵਿਚ ਭਟਕਦੇ ਨੂੰ ਦੁਰਲਭ ਮਾਨਸ ਜਨਮ ਮਿਲਿਆ ਹੈ। ਗੁਰੂ ਜੀ ਸਮਝਾਉਂਦੇ ਹਨ ਕਿ ਮਨ ਵਿਚ ਨਾਮ ਸੰਭਾਲ (ਜਪ) ਕਿਉਂਕਿ ਇਹ ਜੀਵਨ ਜ਼ਿਆਦਾ ਦਿਨ ਨਹੀਂ ਰਹਿਣਾ:
ਲਖ ਚਉਰਾਸੀਹ ਭ੍ਰਮਤਿਆ ਦੁਲਭ ਜਨਮੁ ਪਾਇਓਇ॥ ਨਾਨਕ ਨਾਮੁ ਸਮਾਲਿ ਤੂੰ ਸੋ ਦਿਨੁ ਨੇੜਾ ਆਇਓਇ।।੪ ॥ ੨੨ ॥ ੯੨ ॥ (ਪੰਨਾ ੫੦)
ਗੁਰੂ ਜੀ ਫੁਰਮਾਉਂਦੇ ਹਨ: ਹੇ ਪ੍ਰਾਣੀ ਰਾਮ ਦੇ ਗੁਣ ਚਿਤ ਵਿਚ ਧਾਰ। ਸਮਝ ਕਿ ਜੋ ਸਭ ਦਿਸਦਾ ਹੈ ਇਸ ਦਾ ਮੂਲ ਕੀ ਹੈ, ਜਿਸਨੇ ਤੈਨੂੰ ਸਾਜਿਆ, ਸੰਵਾਰਿਆ ਤੇ ਸਾਰੇ ਸ਼ੰਗਾਰ ਕੀਤੇ, ਜਿਸ ਨੇ ਤੈਨੂੰ ਗਰਭ ਜੂਨੀ ਦੀ ਅਗਨੀ ਵਿਚੋਂ ਬਾਹਰ ਲਿਆਂਦਾ, ਬਾਲ ਅਵਸਥਾ ਵਿਚ ਦੁਧ ਪਿਆਲਿਆ, ਜਵਾਨੀ ਵਿਚ ਭੋਜਨ, ਸੁੱਖ ਤੇ ਅਕਲ ਦਿਤੀ। ਜਦ ਬੁਢਾਪਾ ਆਇਆ ਤਾਂ ਤੇਰੀ ਦੇਖ ਭਾਲ ਲਈ ਰਿਸ਼ਤੇਦਾਰ ਦਿਤੇ ਜੋ ਖਾਣਾ ਤੇਰੇ ਮੂੰਹ ਵਿਚ ਪਾਉਣ ਤਕ ਗਏ।ਹੇ ਨਿਰਗੁਣਿਆਰੇ ਤੂੰ ਪਰਮਾਤਮਾਂ ਦਾ ਕੋਈ ਗੁਣ ਨਹੀਂ ਜਾਣਿਆ।ਗੁਰੂ ਜੀ ਫੁਰਮਾਉਂਦੇ ਹਨ ਕਿ ਤੈਨੂੰ ਪਰਮਾਤਮਾ ਦੀ ਬਖਸ਼ਿਸ਼ ਹੀ ਬਚਾ ਸਕਦੀ ਹੈ।
ਅਸਟਪਦੀ ॥ ਰਮਈਆ ਕੇ ਗੁਨ ਚੇਤਿ ਪਰਾਨੀ ॥ ਕਵਨ ਮੂਲ ਤੇ ਕਵਨ ਦ੍ਰਿਸਟਾਨੀ ॥ ਜਿਨਿ ਤੂੰ ਸਾਜਿ ਸਵਾਰਿ ਸੀਗਾਰਿਆ ॥ ਗਰਭ ਅਗਨਿ ਮਹਿ ਜਿਨਹਿ ਉਬਾਰਿਆ ॥ ਬਾਰ ਬਿਵਸਥਾ ਤੁਝਹਿ ਪਿਆਰੈ ਦੂਧ ॥ ਭਰਿ ਜੋਬਨ ਭੋਜਨ ਸੁਖ ਸੂਧ ॥ ਬਿਰਧਿ ਭਇਆ ਊਪਰਿ ਸਾਕ ਸੈਨ ॥ ਮੁਖਿ ਅਪਿਆਉ ਬੈਠ ਕਉ ਦੈਨ ॥ ਇਹੁ ਨਿਰਗੁਨੁ ਗੁਨੁ ਕਛੂ ਨ ਬੂਝੈ ॥ ਬਖਸਿ ਲੇਹੁ ਤਉ ਨਾਨਕ ਸੀਝੈ ॥ ੧ ॥ ਜਿਹ ਪ੍ਰਸਾਦਿ ਧਰ ਊਪਰਿ ਸੁਖਿ ਬਸਹਿ ॥ ਸੁਤ ਭ੍ਰਾਤ ਮੀਤ ਬਨਿਤਾ ਸੰਗਿ ਹਸਹਿ ॥ ਜਿਹ ਪ੍ਰਸਾਦਿ ਪੀਵਹਿ ਸੀਤਲ ਜਲਾ ॥ ਸੁਖਦਾਈ ਪਵਨੁ ਪਾਵਕੁ ਅਮੁਲਾ ॥ ਜਿਹ ਪ੍ਰਸਾਦਿ ਭੋਗਹਿ ਸਭਿ ਰਸਾ ॥ ਸਗਲ ਸਮਗ੍ਰੀ ਸੰਗਿ ਸਾਥਿ ਬਸਾ ॥ ਦੀਨੇ ਹਸਤ ਪਾਵ ਕਰਨ ਨੇਤ੍ਰ ਰਸਨਾ ॥ ਤਿਸਹਿ ਤਿਆਗਿ ਅਵਰ ਸੰਗਿ ਰਚਨਾ ॥ ਐਸੇ ਦੋਖ ਮੂੜ ਅੰਧ ਬਿਆਪੇ ॥ਨਾਨਕ ਕਾਢਿ ਲੇਹੁ ਪ੍ਰਭ ਆਪੇ ॥ ੨ ॥ (ਪੰਨਾ ੨੬੬-੨੬੭)
ਸੰਤ ਕਾ ਮਾਰਗੁ ਧਰਮ ਕੀ ਪਉੜੀ ਕੋ ਵਡਭਾਗੀ ਪਾਏ ॥ ਕੋਟਿ ਜਨਮ ਕੇ ਕਿਲਬਿਖ ਨਾਸੇ ਹਰਿ ਚਰਣੀ ਚਿਤੁ ਲਾਏ ॥ ੨ ॥ ਉਸਤਤਿ ਕਰਹੁ ਸਦਾ ਪ੍ਰਭ ਅਪਨੇ ਜਿਨਿ ਪੂਰੀ ਕਲ ਰਾਖੀ ॥ ਜੀਅ ਜੰਤ ਸਭਿ ਭਏ ਪਵਿਤ੍ਰਾ ਸਤਿਗੁਰ ਕੀ ਸਚੁ ਸਾਖੀ ॥ ੩ ॥ ਬਿਘਨ ਬਿਨਾਸਨ ਸਭਿ ਦੁਖ ਨਾਸਨ ਸਤਿਗੁਰਿ ਨਾਮੁ ਦ੍ਰਿੜਾਇਆ ॥ ਖੋਏ ਪਾਪ ਭਏ ਸਭਿ ਪਾਵਨ ਜਨ ਨਾਨਕ ਸੁਖਿ ਘਰਿ ਆਇਆ ॥ ੪ ॥ ੩ ॥ ੫੩ ॥(ਪੰਨਾ ੬੨੧-੬੨੨)
ਸਾਡੇ ਵਡਭਾਗ ਹਨ ਜੋ ਸਾਨੂੰ ਇਹ ਸੋਹਣਾ ਮਨੁਖਾ ਸਰੀਰ ਮਿਲਿਆ ਹੈ।ਮਨੁੱਖ ਲਈ ਅਕਾਲ ਪੁਰਖ ਨੂੰ ਮਿਲਣ ਦਾ ਇਹੋ ਮੌਕਾ ਹੈ।ਜੇਕਰ ਅਕਾਲ ਪੁਰਖ ਨੂੰ ਮਿਲਣ ਦਾ ਕੋਈ ਉਦਮ ਉਪਰਾਲਾ ਨਾ ਕੀਤਾ ਤਾਂ ਹੋਰ ਸਾਰੇ ਕੰਮ ਵਿਅਰਥ ਜਾਣਗੇ ਤੇ ਜਿੰਦ ਨੂੰ ਕੋਈ ਲਾਭ ਨਹੀਂ ਦੇ ਸਕਣਗੇ। ਗੁਰੂ ਸਾਹਿਬ ਸਮਝਾਉਂਦੇ ਹਨ ਕਿ ਸਾਧ ਸੰਗਤ ਵਿਚ ਬੈਠ ਕੈ ਕੇਵਲ ਨਾਮ ਜਪ। ਨਾਮ ਜਪਣ ਦਾ ਸਦਕਾ ਭਵਜਲ ਪਾਰ ਕਰ ਸਕੇਂਗਾ। ਜੇ ਮਾਇਆ ਦੇ ਰੰਗ ਵਿਚ ਰੰਗਿਆ ਰਿਹਾ ਤਾਂ ਤੇਰਾ ਜਨਮ ਬਿਰਥਾ ਜਾਣਾ ਹੈ।ਨਾ ਜਪ ਨਾ ਤਪ ਨਾ ਸੰਜਮ ਨਾ ਧਰਮ ਕਮਾਇਆ ਹੈ ਨਾ ਸਾਧ ਸੰਤਾਂ ਦੀ ਸੇਵਾ ਕੀਤੀ ਹੈ ਨਾ ਹਰੀ ਦਾ ਨਾਮ ਜਪਿਆ ਹੈ।ਸਾਡੇ ਕਰਮ ਨੀਚ ਹਨ ਪਰ ਪਰਮਾਤਮਾ ਦੀ ਸ਼ਰਣ ਵਿਚ ਆ ਗਏ ਹਾਂ ਹੁਣ ਤਾਂ ਉਹ ਆਪ ਹੀ ਰੱਖੇਗਾ।
ਆਸਾ ਮਹਲਾ ੫ ॥ ਭਈ ਪਰਾਪਤਿ ਮਾਨੁਖ ਦੇਹੁਰੀਆ ॥ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ॥ ਅਵਰਿ ਕਾਜ ਤੇਰੈ ਕਿਤੈ ਨ ਕਾਮ ॥ ਮਿਲੁ ਸਾਧਸੰਗਤਿ ਭਜੁ ਕੇਵਲ ਨਾਮ ॥ ੧ ॥ ਸਰੰਜਾਮਿ ਲਾਗੁ ਭਵਜਲ ਤਰਨ ਕੈ ॥ ਜਨਮੁ ਬ੍ਰਿਥਾ ਜਾਤ ਰੰਗਿ ਮਾਇਆ ਕੈ ॥ ੧ ॥ ਰਹਾਉ ॥ ਜਪੁ ਤਪੁ ਸੰਜਮੁ ਧਰਮੁ ਨ ਕਮਾਇਆ ॥ ਸੇਵਾ ਸਾਧ ਨ ਜਾਨਿਆ ਹਰਿ ਰਾਇਆ ॥ ਕਹੁ ਨਾਨਕ ਹਮ ਨੀਚ ਕਰੰਮਾ ॥ ਸਰਣਿ ਪਰ ਕੀ ਰਾਖਹੁ ਸਰਮਾ ॥ ੨ ॥ ੪ ॥ (ਮ ੫, ਪੰਨਾ ੧੨)
ਨਾਮ ਨ ਜਪੀਏ ਤਾਂ ਕੀ ਘਾਟਾ ਹੈ?
ਹਰ ਭਜਨ ਬਿਨਾ ਕਿਸੇ ਦਾ ਪਾਰ ਉਤਾਰਾ ਨਹੀਂ, ਨਾਮ ਬਿਨਾ ਕੋਈ ਸੁਖ ਪ੍ਰਾਪਤ ਨਹੀਂ ਹੁੰਦਾ:
ਬਿਨੁ ਹਰਿ ਭਜਨ ਨਾਹੀ ਨਿਸਤਾਰਾ ਸੂਖੁ ਨ ਕਿਨਹੂੰ ਲਹਿਆ ॥ ੧ ॥ (ਮ.੫, ਪੰਨਾ ੨੧੫)
ਹਰੀ ਦੀ ਸੇਵਾ ਬਿਨਾ ਕੋਈ ਸੁਖ ਨਹੀਂ, ਦੇਵੀ ਪੂਜਕ ਤਾਂ ਆਵਾਗਵਨ ਦੇ ਫੇਰ ਵਿਚ ਪੈ ਜਾਂਦਾ ਹੈ:
ਬਿਨੁ ਹਰਿ ਸੇਵਾ ਸੁਖੁ ਨਹੀ ਹੋ ਸਾਕਤ ਆਵਹਿ ਜਾਹਿ ॥ ੩ ॥ (ਮ. ੫, ਪੰਨਾ ੨੧੪)
ਜਿਨ੍ਹਾਂ ਨੇ ਮੁਖ ਤੋਂ ਨਾਮ ਨਹੀਂ ਉਚਾਰਿਆ, ਨਾਮ ਰਸ ਬਿਨਾ ਉਹ ਤਾਂ ਮੂੰਹ ਵਿਚ ਥੁੱਕ ਹੀ ਪਾ ਰਹੇ ਹਨ:
ਜਿਤੁ ਮੁਖਿ ਨਾਮੁ ਨ ਊਚਰਹਿ ਬਿਨੁ ਨਾਵੈ ਰਸ ਖਾਹਿ॥ ਨਾਨਕ ਏਵੈ ਜਾਣੀਐ ਤਿਤੁ ਮੁਖਿ ਥੁਕਾ ਪਾਹਿ॥ ੧ ॥ ਮਃ ੧ ॥(ਪੰਨਾ ੪੭੩)
ਜਿਸ ਨੂੰ ਵਿਧਾਤਾ ਹੀ ਭੁੱਲ ਗਿਆ ਉਹ ਦਿਨ ਰਾਤ ਜਲਦਾ ਫਿਰਦਾ ਹੈ। ਉਸ ਅਕਿਰਤਘਣ ਨੂੰ ਕੌਣ ਸਹਾਰਾ ਦੇਵੇਗਾ ਉਹ ਤਾਂ ਨਰਕੀਂ ਪਵੇਗਾ:
ਜਿਸ ਨੋ ਬਿਸਰੈ ਪੁਰਖੁ ਬਿਧਾਤਾ ॥ ਜਲਤਾ ਫਿਰੈ ਰਹੈ ਨਿਤ ਤਾਤਾ ॥ ਅਕਿਰਤਘਣੈ ਕਉ ਰਖੈ ਨ ਕੋਈ ਨਰਕ ਘੋਰ ਮਹਿ ਪਾਵਣਾ ॥ ੭ ॥ (ਪੰਨਾ ੧੦੮੬)
ਸਿਮਰਨ ਬਿਨਾ ਸਾਰਾ ਕੀਤਾ ਕਰਾਇਆ ਧ੍ਰਿਗ ਹੈ ਜਿਵੇਂ ਕਾਵਾਂ ਦਾ ਵਿਸ਼ਟੇ ਵਿਚ ਵਾਸਾ ਹੋਵੇ। ਸਿਮਰਨ ਬਿਨਾ ਕੁਤੇ ਕੰਮੀ ਪੈ ਕੇ ਦੇਵੀਪੂਜਕ ਬੇਸਵਾ ਦੇ ਬਿਨਾ-ਕੁਲ-ਨਾਮੇ ਪੁਤਾਂ ਵਾਲੀ ਗਲ ਹੈ:
ਬਿਨੁ ਸਿਮਰਨ ਧ੍ਰਿਗੁ ਕਰਮ ਕਰਾਸ ॥ ਕਾਗ ਬਤਨ ਬਿਸਟਾ ਮਹਿ ਵਾਸ ॥ ੨ ॥ ਬਿਨੁ ਸਿਮਰਨ ਭਏ ਕੂਕਰ ਕਾਮ ॥ ਸਾਕਤ ਬੇਸੁਆ ਪੂਤ ਨਿਨਾਮ ॥ ੩ ॥ (ਪੰਨਾ ੨੩੯)
ਸਿਮਰਨ ਬਿਨਾ ਤਾਂ ਬੰਦਾ ਉਸ ਬਾਰਾਂ ਸਿੰਘੇ ਵਰਗਾ ਹੈ ਜੋ ਬਾਹਰੋਂ ਸਿੰਘੀ ਭਾਲਦਾ ਭਟਕਦਾ ਫਿਰਦਾ ਹੈ। ਕੂੜ ਬੋਲਣ ਵਾਲੇ ਦੇਵੀਪੂਜਕ ਦਾ ਆਖਰ ਨੂੰ ਮੂੰਹ ਕਾਲਾ ਹੁੰਦਾ ਹੈ। ਸਿਮਰਨ ਵਾਂਗ ਜੀਵ ਭਾਰ ਢੋਣ ਵਾਲੇ ਗਧੇ ਵਰਗਾ ਹੈ।ਦੇਵੀਪੂਜ ਜਿਸ ਥਾਂ ਜਾਂਦਾ ਹੈ ਭਰਿਸ਼ਟ ਕਰਦਾ ਜਾਂਦਾ ਹੈ। ਸਿਮਰਨ ਬਿਨਾ ਜੀਵ ਹਲਕੇ ਕੁੱਤੇ ਵਾਂਗ ਹੈ।ਲੋਭੀ ਦੇਵੀ ਪੂਜਕ ਮਾਇਆ ਨੂੰ ਸੰਭਾਲ ਨਹੀਂ ਸਕਦਾ। ਸਿਮਰਨ ਬਿਨ ਜੀਵਨ ਤਾਂ ਆਤਮ ਘਾਤ ਹੈ।ਦੇਵੀਪੂਜਕ ਨੀਚ ਹੁੰਦਾ ਹੈ ਜਿਸ ਦੀ ਨਾ ਕੋਈ ਕੁਲ ਹੁੰਦੀ ਹੈ ਨਾ ਕੋਈ ਜਾਤ:
ਬਿਨੁ ਸਿਮਰਨ ਜੈਸੇ ਸੀਙ ਛਤਾਰਾ ॥ ਬੋਲਹਿ ਕੂਰੁ ਸਾਕਤ ਮੁਖੁ ਕਾਰਾ ॥ ੪ ॥ ਬਿਨੁ ਸਿਮਰਨ ਗਰਧਭ ਕੀ ਨਿਆਈ ॥ ਸਾਕਤ ਥਾਨ ਭਰਿਸਟ ਫਿਰਾਹੀ ॥ ੫ ॥ ਬਿਨੁ ਸਿਮਰਨ ਕੂਕਰ ਹਰਕਾਇਆ ॥ ਸਾਕਤ ਲੋਭੀ ਬੰਧੁ ਨ ਪਾਇਆ ॥ ੬ ॥ ਬਿਨੁ ਸਿਮਰਨ ਹੈ ਆਤਮ ਘਾਤੀ ॥ ਸਾਕਤ ਨੀਚ ਤਿਸੁ ਕੁਲੁ ਨਹੀ ਜਾਤੀ ॥ ੭ ॥ (ਪੰਨਾ ੨੩੯)
ਅਕਾਲ ਪੁਰਖ ਦੇ ਨਾਮ ਤੋਂ ਬਿਨਾ ਹੋਰ ਦੁਨਿਆਵੀ ਮੋਹ ਤੇ ਪਿਆਰ ਸਭ ਵਿਅਰਥ ਹਨ ਤੇ ਫਿਟਕਾਰਨ ਯੋਗ ਹਨ।ਅਕਾਲ ਪੁਰਖ ਦੀ ਯਾਦ ਤੋਂ ਬਿਨਾ ਸਭ ਖਾਣ, ਪੀਣਾ, ਪਹਿਨਣਾ ਇਵੇਂ ਹੈ ਜਿਵੇਂ ਕੁੱਤਾ ਗੰਦਗੀ ਨੂੰ ਮੂੰਹ ਮਾਰਦਾ ਫਿਰਦਾ ਹੈ।ਅਕਾਲ ਪੁਰਖ ਦਾ ਨਾਮ ਭੁਲਾ ਕੇ ਮਨੁੱਖ ਜਿਤਨੇ ਵੀ ਹੋਰ ਵਿਹਾਰ ਕਰਦਾ ਹੈ ਉਹ ਮੁਰਦੇ ਨੂੰ ਸ਼ਿੰਗਾਰਨ ਵਾਂਗ ਹਨ ਵਿਅਰਥ ਹਨ।ਜੋ ਅਕਾਲ ਪੁਰਖ ਭੁਲਾਕੇ ਦੁਨਿਆਵੀ ਪਦਾਰਥ ਭੋਗਣ ਵਿਚ ਲਗਿਆ ਹੋਇਆ ਹੈ ਉਸ ਨੂੰ ਤਾਂ ਸੁਪਨੇ ਵਿਚ ਵੀ ਸੁਖ ਨਹੀਂ ਮਿਲਦਾ ਪਰ ਦੁਨਿਆਵੀ ਪਦਾਰਥ ਭੋਗਣ ਕਰਕੇ ਸਰੀਰਕ ਰੋਗ ਜ਼ਰੂਰ ਲੱਗ ਜਾਂਦੇ ਹਨ।ਜਿਹੜਾ ਅਕਾਲ ਪੁਰਖ ਦਾ ਨਾਮੁ ਛੱਡ ਕੇ ਹੋਰ ਹੋਰ ਕੰਮ ਕਾਜ ਕਰਦਾ ਰਹਿੰਦਾ ਹੈ, ਉਸ ਦੇ ਆਤਮਕ ਜੀਵਨ ਦਾ ਨਾਸ ਹੋ ਜਾਂਦਾ ਹੈ ਤੇ ਉਸ ਦੇ ਦੁਨੀਆਂ ਵਾਲੇ ਸਾਰੇ ਵਿਖਾਵੇ ਵਿਅਰਥ ਚਲੇ ਜਾਂਦੇ ਹਨ। ਜੋ ਅਕਾਲ ਪੁਰਖ ਦੇ ਨਾਮੁ ਨਾਲ ਪ੍ਰੀਤ ਨਹੀਂ ਜੋੜਦਾ ਉਹ ਕ੍ਰੋੜਾਂ ਹੀ ਮਿਥੇ ਹੋਏ ਧਾਰਮਿਕ ਕੰਮ ਕਰਦਾ ਹੋਇਆ ਵੀ ਸਦਾ ਨਰਕਾਂ ਵਿਚ ਪਿਆ ਰਹਿੰਦਾ ਹੈ। ਜਿਸਨੇ ਵਾਹਿਗੁਰੂ ਨੂੰ ਨਹੀਂ ਸਿਮਰਿਆ ਉਸਦੀ ਹਾਲਤ ਉਸ ਤਰ੍ਹਾਂ ਹੁੰਦੀ ਹੈ, ਜਿਵੇਂ ਕੋਈ ਚੋਰ ਪਾੜ ਲਾਉਂਦਾ ਫੜਿਆ ਜਾਂਦਾ ਹੈ ਤੇ ਫਿਰ ਲੋਕਾਂ ਤੇ ਪੁਲਿਸ ਕੋਲੋਂ ਮਾਰਾਂ ਖਾਂਦਾ ਹੈ ਅਤੇ ਜੇਲ੍ਹ ਵਿਚ ਪਿਆ ਸੜਦਾ ਹੈ ।ਨਾਮ ਨਾ ਜਪਣ ਵਾਲਾ ਬੰਦਾ ਜਮ ਪੁਰੀ ਵਿਚ ਬੱਧਾ ਰਹਿੰਦਾ ਹੈ ਤੇ ਮਨ ਤੇ ਸਰੀਰ ਉਪਰ ਦੁੱਖਾਂ ਦੀਆਂ ਚੋਟਾਂ ਸਹਾਰਦਾ ਰਹਿੰਦਾ ਹੈ। ਦੁਨੀਆਂ ਵਿਚ ਇਜ਼ਤ ਬਣਾਈ ਰੱਖਣ ਲਈ ਤਰ੍ਹਾਂ ਤਰ੍ਹਾਂ ਦੇ ਵਿਖਾਵੇ, ਉਦਮ ਤੇ ਹੋਰ ਅਨੇਕਾਂ ਤਰ੍ਹਾਂ ਦੇ ਖਿਲਾਰੇ ਸਾਰੇ ਹੀ ਵਾਹਿਗੁਰੂ ਦੇ ਨਾਮੁ ਤੋਂ ਬਿਨਾ ਵਿਅਰਥ ਕਰਮ ਹਨ ਪ੍ਰੰਤੂ ਉਹੀ ਨਾਮ ਸਿਮਰਦਾ ਹੈ ਜਿਸ ਨੂੰ ਅਕਾਲ ਪੁਰਖ ਆਪ ਕਿਰਪਾ ਕਰਦਾ ਹੈ:
ਨਾਮ ਬਿਨਾ ਧ੍ਰਿਗੁ ਧ੍ਰਿਗੁ ਅਸਨੇਹੁ ॥ ੧ ॥ ਰਹਾਉ ॥ ਨਾਮ ਬਿਨਾ ਜੋ ਪਹਿਰੈ ਖਾਇ ॥ ਜਿਉ ਕੂਕਰ ਜੂਠਨ ਮਹਿ ਪਾਇ ॥ ੧ ॥ ਨਾਮ ਬਿਨਾ ਜੇਤਾ ਬਿਉਹਾਰੁ ॥ ਜਿਉ ਮਿਰਤਕ ਮਿਥਿਆ ਸੀਗਾਰੁ ॥ ੨ ॥ ਨਾਮੁ ਬਿਸਾਰਿ ਕਰੇ ਰਸ ਭੋਗ ॥ ਸੁਖੁ ਸੁਪਨੈ ਨਹੀ ਤਨ ਮਹਿ ਰੋਗ ॥ ੩ ॥ ਨਾਮੁ ਤਿਆਗਿ ਕਰੇ ਅਨ ਕਾਜ ॥ ਬਿਨਸਿ ਜਾਇ ਝੂਠੇ ਸਭਿ ਪਾਜ ॥ ੪ ॥ ਨਾਮ ਸੰਗਿ ਮਨਿ ਪ੍ਰੀਤਿ ਨ ਲਾਵੈ ॥ ਕੋਟਿ ਕਰਮ ਕਰਤੋ ਨਰਕਿ ਜਾਵੈ ॥ ੫ ॥ ਹਰਿ ਕਾ ਨਾਮੁ ਜਿਨਿ ਮਨਿ ਨ ਆਰਾਧਾ ॥ ਚੋਰ ਕੀ ਨਿਆਈ ਜਮ ਪੁਰਿ ਬਾਧਾ ॥ ੬ ॥ ਲਾਖ ਅਡੰਬਰ ਬਹੁਤੁ ਬਿਸਥਾਰਾ ॥ ਨਾਮ ਬਿਨਾ ਝੂਠੇ ਪਾਸਾਰਾ ॥ ੭ ॥ ਹਰਿ ਕਾ ਨਾਮੁ ਸੋਈ ਜਨੁ ਲੇਇ ॥ ਕਰਿ ਕਿਰਪਾ ਨਾਨਕ ਜਿਸੁ ਦੇਇ ॥ ੮ ॥ ੧੦ ॥ (ਮ ੫, ਪੰਨਾ ੨੪੦)
ਗੁਰੂ ਜੀ ਫੁਰਮਾਉਂਦੇ ਹਨ ਕਿ ਜਿਨ੍ਹਾਂ ਨੇ ਨਾਮ ਨਹੀਂ ਜਪਿਆ ਉਹ ਤਾਂ ਨੀਚ ਹਨ:
ਨਾਨਕ ਨਾਵੈ ਬਾਝ ਸਨਾਤਿ।। (ਪੰਨਾ ੧੦)
ਸੌਂਦਿਆਂ ਰਾਤ ਗਵਾ ਦਿਤੀ ਤੇ ਖਾਂਦਿਆਂ ਦਿਨ। ਹੀਰੇ ਵਰਗੇ ਜੀਵਨ ਨੂੰ ਕੌਡੀਆਂ ਭਾਅ ਗੁਆ ਦਿਤਾ। ਰਾਮ ਦਾ ਨਾਮ ਹੀ ਨਹੀਂ ਜਾਣਿਆ; ਹੇ ਬੇਵਕੂਫ ਪਿਛੋਂ ਪਛਤਾਣਾ ਪਵੇਗਾ:
ਗਉੜੀ ਬੈਰਾਗਣਿ ਮਹਲਾ ੧ ॥ ਰੈਣਿ ਗਵਾਈ ਸੋਇ ਕੈ ਦਿਵਸੁ ਗਵਾਇਆ ਖਾਇ ॥ ਹੀਰੇ ਜੈਸਾ ਜਨਮੁ ਹੈ ਕਉਡੀ ਬਦਲੇ ਜਾਇ ॥ ੧ ॥ ਨਾਮੁ ਨ ਜਾਨਿਆ ਰਾਮ ਕਾ ॥ ਮੂੜੇ ਫਿਰਿ ਪਾਛੈ ਪਛੁਤਾਹਿ ਰੇ ॥ ੧ ॥ ਰਹਾਉ ॥ (ਪੰਨਾ
ਜੋ ਲੋਕ ਵੱਡੇ ਦਿਸਦੇ ਹਨ ਉਨ੍ਹਾਂ ਸਭ ਨੂੰ ਚਿੰਤਾ ਦਾ ਰੋਗ ਲੱਗਿਆ ਹੋਇਆ ਹੈ। ਉਨ੍ਹਾਂ ਨੂੰ ਤਾਂ ਮਾਇਆ ਤੇ ਵਡਿਆਈ ਵੱਡੀ ਲਗਦੀ ਹੈ। ਪਰ ਅਸਲੋਂ ਵੱਡਾ ਤਾਂ ਉਹ ਹੈ ਜਿਸ ਨੇ ਨਾਮ ਨਾਲ ਲਿਵ ਲਾਈ ਹੈ। ਜ਼ਿਮੀਦਾਰ ਜ਼ਮੀਨ ਖਾਤਰ ਰੋਜ਼ ਖਪਦਾ ਹੈ। ਦੁਨੀਆਂ ਛੱਡਣ ਤਕ ਤ੍ਰਿਸ਼ਨਾ ਨਹੀਂ ਬੁਝਦੀ। ਗੁਰੂ ਜੀ ਨੇ ਵਿਚਾਰ ਕੇ ਇਹ ਤਤ ਕਢਿਆ ਹੈ ਕਿ ਭਜਨ ਬਿਨਾ ਛੁਟਕਾਰਾ ਨਹੀਂ:
ਗਉੜੀ ਮਹਲਾ ੫ ॥ ਵਡੇ ਵਡੇ ਜੋ ਦੀਸਹਿ ਲੋਗ ॥ ਤਿਨ ਕਉ ਬਿਆਪੈ ਚਿੰਤਾ ਰੋਗ ॥ ੧ ॥ ਕਉਨ ਵਡਾ ਮਾਇਆ ਵਡਿਆਈ ॥ ਸੋ ਵਡਾ ਜਿਨਿ ਰਾਮ ਲਿਵ ਲਾਈ ॥ ੧ ॥ ਰਹਾਉ ॥ ਭੂਮੀਆ ਭੂਮਿ ਊਪਰਿ ਨਿਤ ਲੁਝੈ ॥ ਛੋਡਿ ਚਲੈ ਤ੍ਰਿਸਨਾ ਨਹੀ ਬੁਝੈ ॥ ੨ ॥ ਕਹੁ ਨਾਨਕ ਇਹੁ ਤਤੁ ਬੀਚਾਰਾ ॥ ਬਿਨੁ ਹਰਿ ਭਜਨ ਨਾਹੀ ਛੁਟਕਾਰਾ ॥ ੩ ॥ ੪੪ ॥ (ਮ. ੫, ਪੰਨਾ ੧੮੮)
ਵੱਡੇ ਭਾਗਾਂ ਨਾਲ ਮਨੁਖਾ ਦੇਹੀ ਪਾਈ ਹੈ। ਨਾਮ ਨਾ ਜਪਣਾ ਤਾਂ ਆਤਮ ਘਾਤ ਕਰਨ ਵਾਂਗ ਹੈ।ਜਿਨ੍ਹਾਂ ਨੂੰ ਨਾਮ ਭੁੱਲ ਗਿਆ ਅਜਿਹਿਆਂ ਦਾ ਜੀਣਾ ਮਰਿਆਂ ਵਰਗਾ ਹੈ। ਨਾਮ ਬਿਨਾ ਜੀਵਨ ਦਾ ਕੋਈ ਮਤਲਬ ਨਹੀਂ:
ਦੁਲਭ ਦੇਹ ਪਾਈ ਵਡਭਾਗੀ ॥ ਨਾਮੁ ਨ ਜਪਹਿ ਤੇ ਆਤਮ ਘਾਤੀ ॥ ੧ ॥ ਮਰਿ ਨ ਜਾਹੀ ਜਿਨਾ ਬਿਸਰਤ ਰਾਮ ॥ ਨਾਮ ਬਿਹੂਨ ਜੀਵਨ ਕਉਨ ਕਾਮ ॥ ੧ ॥ (ਮ.੫, ਪੰਨਾ ੧੮੮)
ਜਿਵੇਂ ਦਾਣਿਆਂ ਤੋਂ ਬਿਨਾ ਖਾਲੀ ਛਿਲੜ ਕਿਸੇ ਕੰਮ ਨਹੀਂ ਆਉਂਦੇ ਉਹ ਮੂੰਹ ਸੁੰਨੇ ਹਨ ਜੋ ਨਾਮ ਨਹੀਂ ਜਪਦੇ।ਇਸ ਲਈ ਮਨੁਖ ਨੂੰ ਹਰੀ ਦਾ ਨਾਮ ਜਪਣਾ ਚਾਹੀਦਾ ਹੈ। ਨਾਮ ਬਿਨਾ ਬੇਗਾਨੀ ਦੇਹ ਧ੍ਰਿਗ ਹੈ ਤੇ ਮਥੇ ਤੇ ਭਾਗ ਨਹੀਂ ਚਮਕਦਾ। ਭਗਤੀ ਬਿਨਾ ਮੀਤ ਮਿਲਣ ਕੇਹਾ? ਜੀਵ ਰੂਪੀ ਨਾਰੀ ਸੁਹਾਗਣ ਕਿਵੇਂ? ਨਾਮ ਭੁਲਾ ਕੇ ਜੋ ਹੋਰ ਸੁਆਦਾਂ ਵਿਚ ਜੁੜਿਆ ਹੈ ਉਸ ਦੀ ਕੋਈ ਵੀ ਇਛਾ ਪੂਰੀ ਨਹੀਂ ਹੁੰਦੀ:
ਗਉੜੀ ਮਹਲਾ ੫ ॥ ਕਣ ਬਿਨਾ ਜੈਸੇ ਥੋਥਰ ਤੁਖਾ ॥ ਨਾਮ ਬਿਹੂਨ ਸੂਨੇ ਸੇ ਮੁਖਾ ॥ ੧ ॥ ਹਰਿ ਹਰਿ ਨਾਮੁ ਜਪਹੁ ਨਿਤ ਪ੍ਰਾਣੀ ॥ ਨਾਮ ਬਿਹੂਨ ਧ੍ਰਿਗੁ ਦੇਹ ਬਿਗਾਨੀ ॥ ੧ ॥ ਰਹਾਉ ॥ ਨਾਮ ਬਿਨਾ ਨਾਹੀ ਮੁਖਿ ਭਾਗੁ ॥ ਭਗਤ ਬਿਹੂਨ ਕਹਾ ਸੋਹਾਗੁ ॥ ੨ ॥ ਨਾਮੁ ਬਿਸਾਰਿ ਲਗੈ ਅਨ ਸੁਆਇ ॥ ਤਾ ਕੀ ਆਸ ਨ ਪੂਜੈ ਕਾਇ ॥ ੩ ॥ (ਪੰਨਾ ੧੯੨)
ਸਾਰੇ ਧਰਮਾਂ ਤੋਂ ਉਤਮ ਧਰਮ ਹਰੀ ਦਾ ਨਾਮ ਜਪਣਾ ਤੇ ਨਿਰਮਲ (ਸੁੱਚੇ) ਕਰਮ ਕਰਨਾ ਹੈ। ਸਾਰੀਆਂ ਕਿਰਿਆਵਾਂ ਤੋਂ ਉਤਮ ਕਿਰਿਆ ਸਾਧ ਸੰਗਤ ਰਾਹੀਂ ਦੁਰਮਤ ਦੂਰ ਕਰਨੀ ਹੈ। ਸਾਰੇ ਉਦਮਾਂ ਵਿਚੋਂ ਭਲਾ ਉਦਮ ਹਰੀ ਦਾ ਨਾਮ ਸਦਾ ਜਪੀ ਜਾਣਾ ਹੈ। ਸਾਰੀਆਂ ਬਾਣੀਆਂ ਤੋਂ ਅੰਮ੍ਰਿਤ ਵਰਗੀ ਬਾਣੀ ਰਸਨਾ ਨਾਲ ਹਰੀ ਦਾ ਜਸ ਬਖਾਨਣਾ ਹੈ।ਸਾਰਿਆਂ ਥਾਵਾਂ ਤੋਂ ਉਤਮ ਥਾਂ ਉਹ ਹੈ ਜਿਸ ਸਰੀਰ ਵਿਚ ਹਰ ਨਾਮ ਵਸਦਾ ਹੈ।ਨਾਮ ਰਸ ਪਾਉਣ ਵਾਲਾ ਅਮਰ ਹੋ ਜਾਂਦਾ ਹੈ।ਸਚੇ ਸਬਦ (ਨਾਮ) ਨਾਲ ਸੱਚੀ ਇਜ਼ਤ ਬਣਦੀ ਹੈ। ਨਾਮ ਬਿਨਾ ਕਿਸੇ ਦੀ ਮੁਕਤੀ ਨਹੀਂ ਹੁੰਦੀ। ਸਤਿਗੁਰੂ ਬਿਨਾ ਨਾਮ ਨਹੀਂ ਮਿਲਦਾ ਇਹ ਸਭ ਬਣਤ ਵਾਹਿਗੁਰੂ ਦੀ ਬਣਾਈ ਹੋਈ ਹੈ। ਪ੍ਰਭੂ ਨੂੰ ਸਿਮਰਿਆਂ ਮਨ ਦੀ ਮੈਲ ਲੱਥ ਜਾਂਦੀ ਹੈ ਤੇ ਅੰਮ੍ਰਿਤ ਨਾਮ ਹਿਰਦੇ ਵਿਚ ਸਮਾ ਜਾਂਦਾ ਹੈ।ਨਾਮ ਚਿਤ ਵਿਚ ਵਸਾਇਆਂ ਮਾਇਆ ਦਾ ਬੰਧਨ ਛੁੱਟ ਜਾਂਦਾ ਹੈ।ਜੋ ਕ੍ਰੋੜਾਂ ਵਹਿਣਾਂ ਤੋਂ ਨਹੀਂ ਛੁਟਦੇ ਉਹ ਨਾਮ ਜਪਿਆਂ ਪਾਰ ਪਹੁੰਚ ਜਾਂਦੇ ਹਨ। ਅਨੇਕਾਂ ਰੁਕਾਵਟਾਂ ਜਿਸਨੂੰ ਮਾਰਨ ਤਕ ਜਾਂਦੀਆਂ ਹਨ ਉਸਨੂੰ ਹਰੀ ਦਾ ਨਾਮ ਇਕ ਦਮ ਆ ਬਚਾਉਂਦਾ ਹੈ। ਜੋ ਅਨੇਕ ਜੂਨਾਂ ਵਿਚ ਜਨਮ ਮਰਨ ਤੇ ਯਮ ਦੇ ਚਕਰ ਵਿਚ ਪਏ ਹੁੰਦੇ ਹਨ ਨਾਮ ਜਪਦਿਆਂ ਹੀ ਉਨ੍ਹਾਂ ਨੂੰ ਆਉਣ ਜਾਣਦੇ ਚੱਕਰਾਂ ਤੋਂ ਵਿਸ਼ਰਾਮ ਮਿਲਦਾ ਹੈ।ਬੰਦਾ ਅਪਣੇ ਅੰਦਰ ਦੀ ਮੈਲ ਤੇ ਮਲ ਕਦੇ ਨਹੀਂ ਧੋਂਦਾ, ਹਰੀ ਦਾ ਨਾਮ ਕ੍ਰੋੜਾਂ ਪਾਪਾਂ ਤੋਂ ਵੀ ਛੁਟਕਾਰਾ ਦਿਵਾ ਦਿੰਦਾ ਹੈ। ਅਜਿਹਾ ਨਾਮ ਜਪਣ ਵਿਚ ਮਨ ਰੰਗ ਲਉ ਗੁਰੂ ਜੀ ਫੁਰਮਾਉਂਦੇ ਹਨ ਇਹ ਨਾਮ ਸਾਧੂ ਪੁਰਸ਼ਾਂ ਦੇ ਸੰਗ ਵਿਚ ਹੀ ਮਿਲਦਾ ਹੈ।ਹਰੀ ਦਾ ਨਾਮ ਜੀਵ ਦੀ ਮੁਕਤੀ ਦੀ ਜੁਗਤੀ ਹੈ ਤ੍ਰਿਪਤੀ ਹੈ, ਜੀਵ ਤੇ ਰੂਪ ਰੰਗ ਚੜਾਉਂਦੀ ਹੈ ਤੇ ਹਰੀ ਦਾ ਨਾਮ ਜਪਣ ਲੱਗੇ ਕਦੇ ਰੁਕਾਵਟ ਨਹੀਂ ਆਉਂਦੀ, ਜਨ ਦੀ ਵਡਿਆਈ ਹੁੰਦੀ ਹੈ ਤੇ ਉਹ ਸੋਭਾ ਪਾਉਂਦਾ ਹੈ, ਰਬ ਨਾਲ ਮਿਲਣ ਦੇ ਯੋਗ ਦਾ ਭੋਗ ਲਗਦਾ ਹੈ ਤੇ ਫਿਰ ਕਦੇ ਵਿਛੋੜਾ ਨਹੀਂ ਸਹਿਣਾ ਪੈਂਦਾ। ਜਿਸ ਨੇ ਵੀ ਹਰੀ ਦੇ ਨਾਮ ਦੀ ਸੇਵਾ ਵਿਚ ਉਸ ਨੂੰ ਜਪਿਆ ਹੈ ਗੁਰੂ ਜੀ ਫੁਰਮਾਉਂਦੇ ਹਨ ਉਸ ਨੂੰ ਦੇਵੀ ਦੇਵਤਾ ਵੀ ਪੂਜਦੇ ਹਨ।
ਹਰੀ ਦਾ ਨਾਮ ਭਵ ਸਾਗਰੋਂ ਪਾਰ ਬ੍ਰਿਛ ਹੈ ਤੇ ਹਰੀ ਦੇ ਗੁਣ ਗਾਉਣ ਨਾਲ ਕਾਮਧੇਨ ਜਿਉਂ ਹਰ ਇਛਾ ਪੂਰਨ ਦੀ ਸਮਰਥਾ ਹੋ ਜਾਂਦੀ ਹੈ। ਹਰੀ ਦੀ ਕਥਾ ਸਭ ਤੋਂ ਉਤਮ ਹੈ, ਨਾਮ ਸੁਣਿਆਂ ਸਾਰੇ ਦੁੱਖ ਦਰਦ ਲਹਿ ਜਾਂਦੇ ਹਨ । ਸੰਤਪੁਰਸ਼ ਦੇ ਹਿਰਦੇ ਵਿਚ ਨਾਮ ਦੀ ਮਹਿਮਾ ਵਸਦੀ ਹੈ, ਸੰਤ ਪ੍ਰਤਾਪ ਨਾਲ ਸਭ ਬੁਰੀ ਮਤ ਦੂਰ ਹੋ ਜਾਂਦੀ ਹੈ। ਅਜਿਹੇ ਸੰਤ ਦਾ ਸੰਗ ਵੱਡੇ ਭਾਗਾਂ ਨਾਲ ਮਿਲਦਾ ਸੋ ਸੰਤ ਦੀ ਸੇਵਾ ਕਰਦਿਆਂ ਨਾਮ ਧਿਆਈੇ ਜਾਓ ਕਿਉਂਕਿ ਨਾਮ ਬਰਾਬਰ ਹੋਰ ਕੁਝ ਨਹੀਂ।ਗੁਰੂ ਜੀ ਫੁਰਮਾਉਂਦੇ ਹਨ ਕਿ ਨਾਮ ਕੋਈ ਗੁਰਮੁਖ ਜਨ ਹੀ ਪਾਉਂਦਾ ਹੈ।

ਜਿਨ੍ਹਾਂ ਅੰਦਰ ਨਾਮ ਦਾ ਖਜ਼ਾਨਾ ਹੈ ਉਹ ਗੁਰਬਾਣੀ ਵਿਚਾਰਦੇ ਹਨ। ਸਚੇ ਦੇ ਦਰਬਾਰ ਉਨ੍ਹਾਂ ਦੇ ਮੁਖੜਿਆਂ ਤੇ ਪਵਿਤਰਤਾ ਝਲਕਦੀ ਹੈ, ਚਿਹਰੇ ਦਗ ਦਗ ਕਰਦੇ ਹਨ। ਬੈਠਦੇ ਉਠਦੇ ਉਨ੍ਹਾਂ ਨੂੰ ਨਾਮ ਕਦੇ ਨਹੀਂ ਵਿਸਰਦਾ ਜੋ ਬਖਸ਼ਿਸ਼ ਪ੍ਰਮਾਤਮਾ ਤੋਂ ਮਿਲਦੀ ਹੈ। ਜਦ ਸਿਰਜਣਹਾਰ ਕਰਤਾਰ ਗੁਰਮੁਖਾਂ ਨੂੰ ਆਪ ਮੇਲਦਾ ਹੈ ਤਾਂ ਉਹ ਕਦੇ ਵੀ ਨਹੀਂ ਵਿਛੜਦੇ।ਗੁਰੂਾ ਪੀਰਾਂ ਦੀ ਚਾਕਰੀ ਲੋਹਾ ਚਬਣ ਵਾਂਗ ਕਰੜੀ ਹੇੈ। ਜਿਸ ਤੇ ਉਹ ਅਪਣੀ ਨਦਰ ਮਿਹਰ ਕਰਦਾ ਹੈ ਉਸੇ ਦੇ ਮਨ ਵਿਚ ਹੀ ਪਰਮਾਤਮਾ ਦਾ ਪਿਆਰ ਉਪਜਦਾ ਹੈ। ਸਚੇ ਸਤਿਗੁਰ ਦੀ ਸੇਵਾ ਵਿਚ ਲਗੇ ਸੰਸਾਰ ਭਉਜਲ ਨੂੰ ਪਾਰ ਕਰ ਜਾਂਦੇ ਹਨ। ਉਨ੍ਹਾਂ ਮੂੰਹ ਮੰਗਿਆ ਫਲ ਮਿਲਦਾ ਹੈ ਤੇ ਅੰਦਰ ਵਿਵੇਕ ਬੁਧੀ ਦੇ ਵਿਚਾਰ ਜਨਮਦੇ ਹਨ ।ਗੁਰੂ ਜੀ ਫੁਰਮਾਉਂਦੇ ਹਨ ਕਿ ਸਤਿਗੁਰ ਮਿਲੇ ਤੇ ਹੀ ਪ੍ਰਭ ਪਾਈਦਾ ਹੈ ਜੋ ਸਾਰੇ ਦੁੱਖ ਨਿਵਾਰਣਹਾਰ ਹੈ ।
ਹਰੀ ਦੇ ਭਜਨ ਬਿਨਾ ਕਿਸੇ ਦਾ ਪਾਰ ਉਤਾਰਾ ਨਹੀਂ, ਨਾਮ ਬਿਨਾ ਕੋਈ ਸੁਖ ਪ੍ਰਾਪਤ ਨਹੀਂ ਹੁੰਦਾ।ਹਰੀ ਦੀ ਸੇਵਾ ਬਿਨਾ ਕੋਈ ਸੁਖ ਨਹੀਂ, ਦੇਵੀ ਪੂਜਕ ਤਾਂ ਆਵਾਗਵਨ ਦੇ ਫੇਰ ਵਿਚ ਪੈ ਜਾਂਦਾ ਹੈ।ਜਿਨ੍ਹਾਂ ਨੇ ਮੁਖ ਤੋਂ ਨਾਮ ਨਹੀਂ ਉਚਾਰਿਆ, ਨਾਮ ਰਸ ਬਿਨਾ ਉਹ ਤਾਂ ਮੂੰਹ ਵਿਚ ਥੁੱਕ ਹੀ ਪਾ ਰਹੇ ਹਨ।ਜਿਸ ਨੂੰ ਵਿਧਾਤਾ ਹੀ ਭੁੱਲ ਗਿਆ ਉਹ ਦਿਨ ਰਾਤ ਜਲਦਾ ਫਿਰਦਾ ਹੈ। ਉਸ ਅਕਿਰਤਘਣ ਨੂੰ ਕੌਣ ਸਹਾਰਾ ਦੇਵੇਗਾ ਉਹ ਤਾਂ ਨਰਕੀਂ ਪਵੇਗਾ।ਸਿਮਰਨ ਬਿਨਾ ਸਾਰਾ ਕੀਤਾ ਕਰਾਇਆ ਧ੍ਰਿਗ ਹੈ ਜਿਵੇਂ ਕਾਵਾਂ ਦਾ ਵਿਸ਼ਟੇ ਵਿਚ ਵਾਸਾ ਹੋਵੇ।ਸਿਮਰਨ ਬਿਨਾ ਤਾਂ ਬੰਦਾ ਉਸ ਬਾਰਾਂ ਸਿੰਘੇ ਵਰਗਾ ਹੈ ਜੋ ਬਾਹਰੋਂ ਸਿੰਘੀ ਭਾਲਦਾ ਭਟਕਦਾ ਫਿਰਦਾ ਹੈ।ਸਿਮਰਨ ਵਾਂਗ ਜੀਵ ਭਾਰ ਢੋਣ ਵਾਲੇ ਗਧੇ ਵਰਗਾ ਹੈ।ਦੇਵੀਪੂਜ ਜਿਸ ਥਾਂ ਜਾਂਦਾ ਹੈ ਭਰਿਸ਼ਟ ਕਰਦਾ ਜਾਂਦਾ ਹੈ। ਸਿਮਰਨ ਬਿਨਾ ਜੀਵ ਹਲਕੇ ਕੁੱਤੇ ਵਾਂਗ ਹੈ।ਲੋਭੀ ਦੇਵੀ ਪੂਜਕ ਮਾਇਆ ਨੂੰ ਸੰਭਾਲ ਨਹੀਂ ਸਕਦਾ। ਸਿਮਰਨ ਬਿਨ ਜੀਵਨ ਤਾਂ ਆਤਮ ਘਾਤ ਹੈ।ਦੇਵੀਪੂਜਕ ਨੀਚ ਹੁੰਦਾ ਹੈ ਜਿਸ ਦੀ ਨਾ ਕੋਈ ਕੁਲ ਹੁੰਦੀ ਹੈ ਨਾ ਕੋਈ ਜਾਤ।
ਅਕਾਲ ਪੁਰਖ ਦੇ ਨਾਮ ਤੋਂ ਬਿਨਾ ਹੋਰ ਦੁਨਿਆਵੀ ਮੋਹ ਤੇ ਪਿਆਰ ਸਭ ਵਿਅਰਥ ਹਨ ਤੇ ਫਿਟਕਾਰਨ ਯੋਗ ਹਨ।ਅਕਾਲ ਪੁਰਖ ਦੀ ਯਾਦ ਤੋਂ ਬਿਨਾ ਸਭ ਖਾਣ, ਪੀਣਾ, ਪਹਿਨਣਾ ਇਵੇਂ ਹੈ ਜਿਵੇਂ ਕੁੱਤਾ ਗੰਦਗੀ ਨੂੰ ਮੂੰਹ ਮਾਰਦਾ ਫਿਰਦਾ ਹੈ।ਅਕਾਲ ਪੁਰਖ ਦਾ ਨਾਮ ਭੁਲਾ ਕੇ ਮਨੁੱਖ ਜਿਤਨੇ ਵੀ ਹੋਰ ਵਿਹਾਰ ਕਰਦਾ ਹੈ ਉਹ ਮੁਰਦੇ ਨੂੰ ਸ਼ਿੰਗਾਰਨ ਵਾਂਗ ਹਨ ਵਿਅਰਥ ਹਨ।ਜੋ ਅਕਾਲ ਪੁਰਖ ਭੁਲਾਕੇ ਦੁਨਿਆਵੀ ਪਦਾਰਥ ਭੋਗਣ ਵਿਚ ਲਗਿਆ ਹੋਇਆ ਹੈ ਉਸ ਨੂੰ ਤਾਂ ਸੁਪਨੇ ਵਿਚ ਵੀ ਸੁਖ ਨਹੀਂ ਮਿਲਦਾ ਪਰ ਦੁਨਿਆਵੀ ਪਦਾਰਥ ਭੋਗਣ ਕਰਕੇ ਸਰੀਰਕ ਰੋਗ ਜ਼ਰੂਰ ਲੱਗ ਜਾਂਦੇ ਹਨ।ਜਿਹੜਾ ਅਕਾਲ ਪੁਰਖ ਦਾ ਨਾਮੁ ਛੱਡ ਕੇ ਹੋਰ ਹੋਰ ਕੰਮ ਕਾਜ ਕਰਦਾ ਰਹਿੰਦਾ ਹੈ, ਉਸ ਦੇ ਆਤਮਕ ਜੀਵਨ ਦਾ ਨਾਸ ਹੋ ਜਾਂਦਾ ਹੈ ਤੇ ਉਸ ਦੇ ਦੁਨੀਆਂ ਵਾਲੇ ਸਾਰੇ ਵਿਖਾਵੇ ਵਿਅਰਥ ਚਲੇ ਜਾਂਦੇ ਹਨ। ਜੋ ਅਕਾਲ ਪੁਰਖ ਦੇ ਨਾਮੁ ਨਾਲ ਪ੍ਰੀਤ ਨਹੀਂ ਜੋੜਦਾ ਉਹ ਕ੍ਰੋੜਾਂ ਹੀ ਮਿਥੇ ਹੋਏ ਧਾਰਮਿਕ ਕੰਮ ਕਰਦਾ ਹੋਇਆ ਵੀ ਸਦਾ ਨਰਕਾਂ ਵਿਚ ਪਿਆ ਰਹਿੰਦਾ ਹੈ। ਜਿਸਨੇ ਵਾਹਿਗੁਰੂ ਨੂੰ ਨਹੀਂ ਸਿਮਰਿਆ ਉਸਦੀ ਹਾਲਤ ਉਸ ਤਰ੍ਹਾਂ ਹੁੰਦੀ ਹੈ, ਜਿਵੇਂ ਕੋਈ ਚੋਰ ਪਾੜ ਲਾਉਂਦਾ ਫੜਿਆ ਜਾਂਦਾ ਹੈ ਤੇ ਫਿਰ ਲੋਕਾਂ ਤੇ ਪੁਲਿਸ ਕੋਲੋਂ ਮਾਰਾਂ ਖਾਂਦਾ ਹੈ ਅਤੇ ਜੇਲ੍ਹ ਵਿਚ ਪਿਆ ਸੜਦਾ ਹੈ ।ਨਾਮ ਨਾ ਜਪਣ ਵਾਲਾ ਬੰਦਾ ਜਮ ਪੁਰੀ ਵਿਚ ਬੱਧਾ ਰਹਿੰਦਾ ਹੈ ਤੇ ਮਨ ਤੇ ਸਰੀਰ ਉਪਰ ਦੁੱਖਾਂ ਦੀਆਂ ਚੋਟਾਂ ਸਹਾਰਦਾ ਰਹਿੰਦਾ ਹੈ। ਦੁਨੀਆਂ ਵਿਚ ਇਜ਼ਤ ਬਣਾਈ ਰੱਖਣ ਲਈ ਤਰ੍ਹਾਂ ਤਰ੍ਹਾਂ ਦੇ ਵਿਖਾਵੇ, ਉਦਮ ਤੇ ਹੋਰ ਅਨੇਕਾਂ ਤਰ੍ਹਾਂ ਦੇ ਖਿਲਾਰੇ ਸਾਰੇ ਹੀ ਵਾਹਿਗੁਰੂ ਦੇ ਨਾਮੁ ਤੋਂ ਬਿਨਾ ਵਿਅਰਥ ਕਰਮ ਹਨ ਪ੍ਰੰਤੂ ਉਹੀ ਨਾਮ ਸਿਮਰਦਾ ਹੈ ਜਿਸ ਨੂੰ ਅਕਾਲ ਪੁਰਖ ਆਪ ਕਿਰਪਾ ਕਰਦਾ ਹੈ।

Last edited by a moderator: