• Welcome to all New Sikh Philosophy Network Forums!
    Explore Sikh Sikhi Sikhism...
    Sign up Log in

Jathedar Nandgarh: Amended Nanakshai Calendar Should Be Discarded By Sangat!

Jan 6, 2005
3,450
3,762
Metro-Vancouver, B.C., Canada
May 24, 2011

Brief summary: Jathedar Nandgarh: Amended Nanakshai Calendar should be discarded by Sangat !


ਜਥੇਦਾਰ ਨੰਦਗੜ ਨੇ ਸੋਧਾਂ ਵਾਲੇ ਕੈਲੰਡਰ ’ਤੇ ਸਵਾਲ ਉਠਾਇਆ

nandgarh.JPG


ਬਰਨਾਲਾ, 24 ਮਈ : ਨਾਨਕਸ਼ਾਹੀ ਕੈਲੰਡਰ ਵਿਚ ਸੋਧਾਂ ਕਰਨ ਵਾਲੇ ਕੀ ਦੱਸ ਸਕਦੇ ਹਨ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਸ਼ਹੀਦੀ ਤੋਂ ਪੰਜ ਦਿਨ ਬਾਅਦ ਗੁਰੂ ਹਰਗੋਬਿੰਦ ਸਾਹਿਬ ਨੂੰ ਗੁਰਤਾ ਗੱਦੀ ਕਿਵੇਂ ਦਿੱਤੀ ਗਈ। ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿਘ ਨੰਦਗੜ੍ਹ ਨੇ ਇਹ ਸਵਾਲ ਕਰਦਿਆਂ ਕਿਹਾ ਹੈ ਕਿ ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਿਕ ਸ਼ਹੀਦਾਂ ਦੇ ਸਿਰਤਾਜ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਵਸ 16 ਜੂਨ ਨੂੰ ਆਉਂਦਾ ਹੈ, ਜਦਕਿ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦਾ ਗੁਰਤਾ ਗੱਦੀ ਦਿਵਸ ਉਸ ਤੋਂ ਪੰਜ ਦਿਨ ਪਹਿਲਾਂ ਭਾਵ 11 ਜੂਨ ਨੂੰ ਮਨਾਇਆ ਜਾਂਦਾ ਹੈ, ਪਰ ਮੂਲ ਨਾਨਕਸ਼ਾਹੀ ਕੈਲੰਡਰ ‘ਚ ਸਾਧਾਂ ਦੇ ਕਹੇ ਤੋਂ ਸੋਧਾਂ ਕਰਕੇ ਬਣਾਏ ਧੁੰਮਾਂਸ਼ਾਹੀ ਕੈਲੰਡਰ ‘ਚ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਵ 5 ਜੂਨ ਨੂੰ ਅਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਗੁਰਤਾ ਗੱਦੀ ਪੁਰਵ 11 ਜੂਨ ਨੂੰ ਦਰਸਾਇਆ ਗਿਆ ਹੈ।

ਜਥੇਦਾਰ ਨੰਦਗੜ ਨੇ ਕੈਲੰਡਰ ‘ਚ ਸੋਧਾਂ ਕਰਨ ਵਾਲਿਆਂ ਨੂੰ ਪੁੱਛਿਆ ਹੈ ਕਿ ਕੀ ਉਹ ਦੱਸ ਸਕਦੇ ਹਨ ਕਿ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੋਂ 5 ਦਿਨ ਬਾਅਦ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੂੰ ਗੁਰਤਾ ਗੱਦੀ ਕਿਸ ਨੇ ਦਿੱਤੀ ਸੀ? ਉਹਨਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸਾਰੇ ਗੁਰੂ ਸਾਹਿਬਾਨ ਨੇ ਆਪਣੇ ਜਿਉਂਦੇ ਜੀਅ ਗੁਰਤਾਗੱਦੀ ਅੱਗੇ ਦਿੱਤੀ ਹੈ, ਪਰ ਇਹ ਆਰ.ਐਸ.ਐਸ. ਦੇ ਚਮਚਿਆਂ ਵੱਲੋਂ ਕੀਤੀਆਂ ਸੋਧਾਂ ਵਾਲੇ ਕੈਲੰਡਰ ਵਿਚ ਸਿੱਖ ਇਤਿਹਾਸ ਨੂੰ ਵਿਗਾੜਨ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਛੇਵੇਂ ਪਾਤਸ਼ਾਹ ਨੂੰ ਗੁਰਤਾਗੱਦੀ ਦੇਣ ਦੀ ਤਾਰੀਕ ਪੰਜਵੇਂ ਪਾਤਸ਼ਾਹ ਦੀ ਸ਼ਹੀਦੀ ਤੋਂ ਪੰਜ ਦਿਨ ਬਾਅਦ ਦਰਸਾਈ ਗਈ ਹੈ। ਪੰਜਾਬ ਸਪੈਕਟ੍ਰਮ ਤੋਂ ਕਾਪੀ ਕਰਨ ਸਮੇਂ ਪੰਜਾਬ ਸਪੈਕਟ੍ਰਮ ਦਾ ਨਾਮ ਲਿਖਣਾ ਜ਼ਰੂਰੀ ਹੈ।ਉਹਨਾਂ ਕਿਹਾ ਕਿ ਸਾਧਾਂ ਅਤੇ ਡੇਰੇਦਾਰਾਂ ਵੱਲੋਂ ਤਾਂ ਗੁਰੂ ਸਾਹਿਬਾਨ ਨਾਲ ਸਬੰਧਿਤ ਦਿਹਾੜੇ ਮਨਾਏ ਹੀ ਨਹੀਂ ਜਾਂਦੇ, ਜਿਸ ਦੀ ਤਾਜ਼ਾ ਮਿਸਾਲ ਨਾਨਕਸਰੀਆਂ ਵੱਲੋਂ ਚੰਡੀਗੜ ਵਿਚ ਬਾਬਾ ਸਾਧੂ ਸਿੰਘ ਦੀ ਮਨਾਈ ਦੂਸਰੀ ਬਰਸੀ ਤੋਂ ਲਈ ਜਾ ਸਕਦੀ ਹੈ, ਕਿਉਂਕਿ ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਦੇ ਅਵਤਾਰ ਦਿਹਾੜੇ ਵਾਲੇ ਦਿਨ ਨਾਨਕਸਰੀਆਂ ਨੇ ਗੁਰੂ ਸਾਹਿਬਾਨ ਨੂੰ ਭੁੱਲ ਕੇ ਸਿਰਫ ਆਪਣੇ ਇਕ ਡੇਰੇਦਾਰ ਦੀ ਬਰਸੀ ਮਨਾਈ ਅਤੇ ਆਪਣੇ ਡੇਰੇਦਾਰਾਂ ਦਾ ਗੁਣਗਾਨ ਕੀਤਾ।

ਗਿਆਨੀ ਨੰਦਗੜ੍ਹ ਨੇ ਕਿਹਾ ਕਿ ਬਹੁਤ ਦੁੱਖ ਦੀ ਗੱਲ ਹੈ ਜਦੋਂ ਸਾਡੇ ਤਖ਼ਤ ਸਾਹਿਬਾਨਾਂ ਦੇ ਜਥੇਦਾਰ ਉਹਨਾਂ ਡੇਰੇਦਾਰਾਂ ਦੇ ਸਮਾਗਮਾਂ ਵਿਚ ਸ਼ਿਰਕਤ ਕਰਨ ਜਾਂਦੇ ਹਨ, ਜੋ ਗੁਰੂ ਸਾਹਿਬਾਨਾਂ ਦੇ ਪੁਰਬ ਵੀ ਨਹੀਂ ਮਨਾਉਂਦੇ। ਉਹਨਾਂ ਕਿਹਾ ਕਿ ਅਜਿਹੇ ਡੇਰੇਦਾਰ ਸਾਧਾਂ ਨੇ ਹੀ ਆਰ.ਐਸ.ਐਸ. ਦੀ ਇੱਛਾ ਮੁਤਾਬਿਕ ਮੂਲ ਨਾਨਕਸ਼ਾਹੀ ਕੈਲੰਡਰ ‘ਚ ਸੋਧਾਂ ਕਰਕੇ ਗੁਰ ਇਤਿਹਾਸ ਨੂੰ ਵਿਗਾੜਨ ਦੀ ਕੋਸ਼ਿਸ਼ ਕੀਤੀ ਹੈ, ਜੋ ਸਿੱਖ ਸੰਗਤ ਸਾਹਮਣੇ ਹੁਣ ਨੰਗੀ ਹੋ ਚੁੱਕੀ ਹੈ, ਇਸ ਲਈ ਸਿੱਖ ਕੌਮ ਨੂੰ ਇਹ ਸੋਧਾਂ ਵਾਲਾ ਕੈਲੰਡਰ ਬਿਲਕੁਲ ਨਕਾਰ ਦੇਣਾ ਚਾਹੀਦਾ ਹੈ।

SOURCE:http://www.khalsanews.org/newspics/2011/05May2011/26%20May%2011/26%20May%2011%20Nandgarh%20reg%20NkCal.htm
 
📌 For all latest updates, follow the Official Sikh Philosophy Network Whatsapp Channel:

Latest Activity

Top