Bhagat Namdev Ji in Raag Gond :
ਗੋਂਡ ॥ਮੋ ਕਉ ਤਾਰਿ ਲੇ ਰਾਮਾ ਤਾਰਿ ਲੇ ॥ਮੈ ਅਜਾਨੁ ਜਨੁ ਤਰਿਬੇ ਨ ਜਾਨਉ ਬਾਪ ਬੀਠੁਲਾ ਬਾਹ ਦੇ ॥੧॥ ਰਹਾਉ ॥
Gond.Mo ka▫o ṯār le rāmā ṯār le.Mai ajān jan ṯaribe na jān▫o bāp bīṯẖulā bāh ḏe. ||1|| rahā▫o.
Gond.Float me over, O Lord, float me over.I am an unskillful man and know not how to swim O God, my dear Father, give Thou, me Thine arm. Pause.
ਮੋ ਕਉ = ਮੈਨੂੰ। ਰਾਮਾ = ਹੇ ਰਾਮ! {ਨੋਟ: ਨਾਮਦੇਵ ਜੀ ਜਿਸ ਨੂੰ "ਬਾਪ ਬੀਠੁਲਾ" ਕਹਿ ਰਹੇ ਹਨ ਉਸੇ ਨੂੰ ਹੀ 'ਰਾਮ' ਕਹਿ ਕੇ ਪੁਕਾਰਦੇ ਹਨ, ਸੋ, ਕਿਸੇ 'ਬੀਠੁਲ' ਮੂਰਤੀ ਵਲ ਇਸ਼ਾਰਾ ਨਹੀਂ ਹੈ, ਪਰਮਾਤਮਾ ਅੱਗੇ ਅਰਦਾਸ ਹੈ। ਧ੍ਰੂਅ ਤੇ ਨਾਰਦ ਦਾ ਸੰਬੰਧ ਕਿਸੇ ਬੀਠੁਲ = ਮੂਰਤੀ ਨਾਲ ਨਹੀਂ ਹੋ ਸਕਦਾ}। ਤਰਿਬੇ ਨ ਜਾਨਉ = ਮੈਂ ਤਰਨਾ ਨਹੀਂ ਜਾਣਦਾ। ਦੇ = ਦੇਹ, ਫੜਾ।੧।ਰਹਾਉ।
ਹੇ ਮੇਰੇ ਰਾਮ! ਮੈਨੂੰ (ਸੰਸਾਰ-ਸਮੁੰਦਰ ਤੋਂ) ਤਾਰ ਲੈ, ਬਚਾ ਲੈ। ਹੇ ਮੇਰੇ ਪਿਤਾ ਪ੍ਰਭੂ! ਮੈਨੂੰ ਆਪਣੀ ਬਾਂਹ ਫੜਾ, ਮੈਂ ਤੇਰਾ ਅੰਞਾਣ ਸੇਵਕ ਹਾਂ, ਮੈਂ ਤਰਨਾ ਨਹੀਂ ਜਾਣਦਾ।ਰਹਾਉ।
ਨਰ ਤੇ ਸੁਰ ਹੋਇ ਜਾਤ ਨਿਮਖ ਮੈ ਸਤਿਗੁਰ ਬੁਧਿ ਸਿਖਲਾਈ ॥ਨਰ ਤੇ ਉਪਜਿ ਸੁਰਗ ਕਉ ਜੀਤਿਓ ਸੋ ਅਵਖਧ ਮੈ ਪਾਈ ॥੧॥
Nar ṯe sur ho▫e jāṯ nimakẖ mai saṯgur buḏẖ sikẖlā▫ī.Nar ṯe upaj surag ka▫o jīṯi▫o so avkẖaḏẖ mai pā▫ī. ||1||
The True Guru has granted me such an understanding, that from a man, I have becomes a deity in a trice.I have obtained such a medicine, by which though begotten by man, I have conquered heaven.
ਤੇ = ਤੋਂ। ਸੁਰ = ਦੇਵਤੇ। ਨਿਮਖ ਮੈ = ਅੱਖ ਫਰਕਣ ਦੇ ਸਮੇ ਵਿਚ। ਮੈ = ਵਿਚ, ਮਹਿ, ਮਾਹਿ। ਸਤਿਗੁਰ ਬੁਧਿ ਸਿਖਲਾਈ = ਗੁਰੂ ਦੀ ਸਿਖਾਈ ਹੋਈ ਮੱਤ ਨਾਲ। ਉਪਜਿ = ਉਪਜ ਕੇ, ਪੈਦਾ ਹੋ ਕੇ। ਅਵਖਧ = ਦਵਾਈ। ਪਾਈ = ਪਾਈਂ, ਪਾ ਲਵਾਂ।੧।
(ਹੇ ਬੀਠੁਲ ਪਿਤਾ! ਮੈਨੂੰ ਭੀ ਗੁਰੂ ਮਿਲਾ) ਗੁਰੂ ਤੋਂ ਮਿਲੀ ਮੱਤ ਦੀ ਬਰਕਤ ਨਾਲ ਅੱਖ ਦੇ ਫੋਰ ਵਿਚ ਮਨੁੱਖਾਂ ਤੋਂ ਦੇਵਤੇ ਬਣ ਜਾਈਦਾ ਹੈ, ਹੇ ਪਿਤਾ! (ਮਿਹਰ ਕਰ) ਮੈਂ ਭੀ ਉਹ ਦਵਾਈ ਹਾਸਲ ਕਰ ਲਵਾਂ ਜਿਸ ਨਾਲ ਮਨੁੱਖਾਂ ਤੋਂ ਜੰਮ ਕੇ (ਭਾਵ, ਮਨੁੱਖ-ਜਾਤੀ ਵਿਚੋਂ ਹੋ ਕੇ) ਸੁਰਗ ਨੂੰ ਜਿੱਤਿਆ ਜਾ ਸਕਦਾ ਹੈ (ਭਾਵ, ਸੁਰਗ ਦੀ ਭੀ ਪਰਵਾਹ ਨਹੀਂ ਰਹਿੰਦੀ)।੧।
ਜਹਾ ਜਹਾ ਧੂਅ ਨਾਰਦੁ ਟੇਕੇ ਨੈਕੁ ਟਿਕਾਵਹੁ ਮੋਹਿ ॥ਤੇਰੇ ਨਾਮ ਅਵਿਲੰਬਿ ਬਹੁਤੁ ਜਨ ਉਧਰੇ ਨਾਮੇ ਕੀ ਨਿਜ ਮਤਿ ਏਹ ॥੨॥੩॥
Jahā jahā ḏẖū▫a nāraḏ teke naik tikāvahu mohi.Ŧere nām avilamb bahuṯ jan uḏẖre nāme kī nij maṯ eh. ||2||3||
Where Thou hast placed Dhru and Narad, there, O my Master, place Thou me.With the support of Thy Name, Good many people have been saved. This is Nama's own personal view.
ਜਹਾ ਜਹਾ = ਜਿਸ ਆਤਮਕ ਅਵਸਥਾ ਵਿਚ। ਟੇਕੇ = ਟਿਕਾਏ ਹਨ, ਇਸਥਿਤ ਕੀਤੇ ਹਨ। ਨੈਕੁ = {Skt. नैकश = Repeatedly, often. न एकशः = Not once} ਸਦਾ। ਮੋਹਿ = ਮੈਨੂੰ। ਅਵਿਲੰਬ = ਆਸਰਾ। ਅਵਿਲੰਬਿ = ਆਸਰੇ ਨਾਲ। ਉਧਰੇ = (ਸੰਸਾਰ-ਸਮੁੰਦਰ ਦੇ ਵਿਕਾਰਾਂ ਤੋਂ) ਬਚ ਗਏ। ਨਿਜ ਮਤਿ = ਆਪਣੀ ਮੱਤ, ਪੱਕਾ ਨਿਸ਼ਚਾ।੨।
ਹੇ ਮੇਰੇ ਰਾਮ! ਤੂੰ ਜਿਸ ਜਿਸ ਆਤਮਕ ਟਿਕਾਣੇ ਧ੍ਰੂ ਤੇ ਨਾਰਦ (ਵਰਗੇ ਭਗਤਾਂ) ਨੂੰ ਅਪੜਾਇਆ ਹੈ, ਮੈਨੂੰ ਸਦਾ ਲਈ ਅਪੜਾ ਦੇਹ, ਮੇਰਾ ਨਾਮਦੇਵ ਦਾ ਇਹ ਪੱਕਾ ਨਿਸ਼ਚਾ ਹੈ ਕਿ ਤੇਰੇ ਨਾਮ ਦੇ ਆਸਰੇ ਬੇਅੰਤ ਜੀਵ (ਸੰਸਾਰ-ਸਮੁੰਦਰ ਦੇ ਵਿਕਾਰਾਂ ਤੋਂ) ਬਚ ਨਿਕਲਦੇ ਹਨ।੨।੩। ਭਾਵ: ਪ੍ਰਭੂ ਤੋਂ ਨਾਮ ਸਿਮਰਨ ਦੀ ਮੰਗ। ਨਾਮ ਦੀ ਬਰਕਤ ਨਾਲ ਸੁਰਗ ਦੀ ਭੀ ਲਾਲਸਾ ਨਹੀਂ ਰਹਿੰਦੀ।
Ang. 873
http://sikhroots.com/zina/Keertani ...Singh/Mo Kao Taar Le Rama Taar Le.mp3?l=8&m=1