- Apr 8, 2012
- 905
- 191
ਮੇਰੇ ਰੱਬ
ਸਜਦਾ ਯਾ ਸ਼ਿਕਵਾ ਕਰੂੰ, ਮੈਨੂੰ ਦੱਸ ਮਿਲੇਂਗਾ ਕਦ
ਬਿਨਾਂ ਵੇਖਿਆਂ ਮਾਹੀ ਵੇ, ਮੈਂ ਕਿਹਨੂੰ ਆਖਾਂ ਰੱਬ
ਜੰਗਲ ਬੇਲੇ ਖੋਜ ਥੱਕੀ, ਮੈਂ ਢੂੰਡੀਆਂ ਸਾਰੀਆਂ ਥਾਵਾਂ
ਤੱਕ ਆਕਾਸ਼ਾਂ ਹਾਰ ਗਈ, ਮੈਂ ਔਸੀਆਂ ਪਾਈਆਂ ਕਾਵਾਂ
ਯਾਰ ਮਿਲਾਵੋ ਸਈਓ ਨੀ, ਜਿਹਨੇ ਸਾਜਿਆ ਜੱਗ
ਵੱਲ ਸਾਗਰਾਂ ਵੇਖਾਂ ਨੀ, ਮੈਂ ਲਹਿਰਾਂ ਵੇਖ ਡਰਾਵਾਂ
ਮਨ ਵਿੱਚ ਆਕਾਸ਼ਾਂ ਉੜ ਜਾਵੇ, ਉੜ ਚਾਰੇ ਵੰਨੇ ਜਾਵਾਂ
ਪੌਣ ਪਾਣੀ ਬੈਸੰਤਰ ਸਾਰੇ, ਢੋਲਣਾ, ਸਾਜੇ ਤੂੰ ਸਜ ਧੱਜ
ਹਰ ਕੋਈ ਇਹੋ ਆਖਦਾ, ਹਰਿ, ਤੂੰ ਹਰ ਅੰਦਰ ਵਸੇਂ
ਨਜ਼ਰ ਕਿਸੇ ਆਉਂਦਾ ਨਹੀਂ, ਨਾ ਰਾਹ ਮਿਲਣ ਦਾ ਦੱਸੇਂ
ਜੇ ਤੂੰ ਮਿਲਣ ਨਹੀਂ ਆਉਣਾ, ਫਿਰ ਕਿਵੇਂ ਸਕਾਂ ਮੈਂ ਲੱਭ
ਚੰਦ ਸੂਰਜ ਵੀ ਤੂੰ ਬਣਾਏ, ਤੂੰ ਹੀ ਬਣਾਏ ਤਾਰੇ
ਤੇਰਾ ਸਜਦਾ ਕਰਨ ਲਈ, ਉਹ ਚੱਕਰ ਲਾਉਂਦੇ ਸਾਰੇ
ਇਹ ਸਾਰੀਆਂ ਤੇਰੀਆਂ ਖ੍ਹੇਡਾਂ, ਤੂੰ ਠੱਗਾਂ ਦਾ ਠੱਗ
ਸਭ ਕੁਝ ਇੱਥੇ ਤੂੰ ਸਾਜਿਆ, ਸਭ ਕੁਝ ਤੇਰੀ ਦਾਤ
ਸਰਦੀ ਮਗਰੋਂ ਗਰਮੀਂ ਲਿਆਵੇਂ, ਦਿਨ ਤੋਂ ਮਗਰੋਂ ਰਾਤ
ਕੋਈ ਤੇਰਾ ਹੁਕਮ ਨਾ ਮੋੜ ਸਕੇ, ਨਾ ਕੋਈ ਸਕਦਾ ਭੱਜ
ਅਚਰਜ ਖ੍ਹੇਡਾਂ ਵੇਖ ਵੇਖ, ਮੇਰੀ ਵਧਦੀ ਜਾਏ ਹੈਰਾਨੀ
ਚਾਰੇ ਵੰਨੇਂ ਤੂੰ ਹੀ ਤੂੰ ਏਂ, ਜੱਗ ਚ ਕੋਈ ਨ ਤੇਰਾ ਸਾਨੀ
ਬੈਂਸ ਨੂੰ ਵੀ ਤੂੰ ਸਾਜਿਆ, ਚੰਨਾਂ, ਤੂੰ ਹੀ ਉਹਦਾ ਰੱਬ
ਜੱਗ ਛੱਡਣ ਵੇਲੇ ਆ ਜਾਵੀਂ, ਜਦੋਂ ਛੱਡਾਂ ਕੁਦਰਤ ਤੇਰੀ
ਜੇ ਤੈਨੂੰ ਫੁਰਸਤ ਨਹੀਂ ਮਿਲਦੀ, ਲਾ ਮੋਢਾ ਅਰਥੀ ਮੇਰੀ
ਮੇਰੇ ਕਰੇ ਗੁਨਾਹ ਨ ਬਖਸ਼ ਦਵੀਂ, ਦੇਹ ਸਜ਼ਾ ਰੱਜ ਰੱਜ
ਦਰਸ ਵਖਾ ਦੇ ਢੋਲਾ, ਨਿੱਤ ਮਿੰਨਤਾਂ ਕਰਦੀ ਤੇਰੀਆਂ
ਆ ਪਾ ਦੇ ਖੈਰ ਗਰੀਬਾਂ ਨੂੰ, ਝੋਲੀਆਂ ਭਰ ਦੇ ਮੇਰੀਆਂ
ਚੰਨਾਂ, ਮੈਂ ਵੀ ਤੇਰੀ ਬਣ ਜਾਵਾਂ, ਬਹੁੜ ਨਾ ਆਵਾਂ ਜੱਗ