ਇਹ ਜੀਣ-ਸਚਾਈ ਹੈ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਹੋਵੋ ਨਾ ਹੈਰਾਨ, ਇਹ ਜੀਣ-ਸਚਾਈ ਹੈ।
ਰੱਬ ਨੇ ਜੀਵਨ-ਗੱਡੀ ਇਹੋ ਬਣਾਈ ਹੈ।
ਜਨਮੋਂ ਪਹਿਲਾਂ ਪੇਟ 'ਚ ਪੁੱਠ,ੇ ਇਕ ਜਿਹੇ।
ਜਨਮੇਂ ਤਾਂ ਸਭ ਰਿਸ਼ਤੇਦਾਰ ਨੇ, ਇੱਕ ਜਿਹੇ
ਪਹਿਲੇ ਬਰਸ ਤਾਂ ਬੇਟਾ-ਬੇਟੀ, ਇੱਕ ਜਿਹੇ
ਦਸ ਵਰਿ੍ਹਆਂ ਤਕ ਗੋਰੀ-ਕਾਲੀ, ਇੱਕ ਜਿਹੇ
ਵੀਹ ਤੇ ਫਿਕਰ ਕਮਾਣ, ਇਹ ਜੀਣ-ਸਚਾਈ ਹੈ।
ਹੋਵੋ ਨਾ ਹੈਰਾਨ, ਇਹ ਜੀਣ ਸਚਾਈ ਹੈ।
ਤੀਹਾਂ ਤੇ ਪਰਿਵਾਰ ਚ ਹਨ ਫੜੇ, ਇੱਕ ਜਿਹੇ
ਚਾਲੀ ਬਰਸ ਦੇ ਪੜ੍ਹੇ- ਅਣਪੜ੍ਹੇ ਇਕ ਜਿਹੇ।
ਬਰਸ ਪੰਜਾਹ ਤੇ ਸੁਹਣੇ-ਭੱਦੇ, ਇਕ ਜਿਹੇ।
ਸੱਠ ਸਾਲ ਤੇ ਅਫਸਰ, ਵਿਹਲੇ, ਇਕ ਜਿਹੇ,
ਸੱਤਰ ਪਿੱਛੋਂ ਕੋਠੀ-ਕੋਠੇ, ਇੱਕ ਜਿਹੇ ।
ਘਰ ਵਿੱਚ ਹੀ ਮਹਿਮਾਨ, ਇਹ ਜੀਣ ਸਚਾਈ ਹੈ।
ਹੋਵੋ ਨਾ ਹੈਰਾਨ, ਇਹ ਜੀਣ-ਸਚਾਈ ਹੈ।
ਅੱਸੀ ਤੇ ਧਨਵਾਨ ਤੇ ਨਿਰਧਨੇ, ਇੱਕ ਜਿਹੇ।
ਨੱਬੇ ਦੇ ਨੂੰ ਸੌਣ ਤੇ ਜਾਗਣ, ਇੱਕ ਜਿਹੇ।
ਸੌ ਵਰਿ੍ਹਆਂ ਤੇ ਜੀਣਾ-ਮਰਨਾ ਇੱਕ ਜਿਹੇ।
ਖਬਰਾਂ ਪੜ੍ਹਦੇ ਤੇ ਬੇਖਬਰ ਨੇ, ਇੱਕ ਜਿਹੇ।
ਮਰਿਆਂ ਨੂੰ ਸ਼ਮਸ਼ਾਨ ਤੇ ਕਬਰ ਨੇ, ਇੱਕ ਜਿਹੇ।
ਚਲਦਾ ਰਹੇ ਜਹਾਨ, ਇਹ ਜੀਣ ਸੱਚਾਈ ਹੈ।
ਹੋਵੋ ਨਾ ਹੈਰਾਨ, ਇਹ ਜੀਣ ਸੱਚਾਈ ਹੈ।