ਕਰ ਆਰਗੈਨਿਕ ਖੇਤੀ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਤੂੰ ਏਂ ਮੇਰੀ ਜਿੰਦ ਸੱਜਣਾ! ਹਾਂ ਜੀ।
ਤੇਰੇ ਬਿਨ ਨਈਂ ਬਚਣਾ! ਹਾਂ ਜੀ।
ਤੇਰੇ ਬਿਨ ਅੱਧ ਰਹਿ ਜਾਂ, ਹਾਂ ਜੀ।
ਬਣ ਡੁੰਨ ਵੱਟਾ ਬਹਿ ਜਾਂ, ਹਾਂ ਜੀ।
ਲੋਕਾਂ ਜੀਣ ਨਾ ਦੇਣਾ, ਹਾਂ ਜੀ।
ਗੱਲ ਗੱਲ ਮਾਰਨ ਮਿਹਣਾ, ਹਾਂ ਜੀ।
ਚੋਭਾਂ ਚੀਰਨ ਹਿਰਦਾ, ਹਾਂ ਜੀ।
ਤੇਰੇ ਬਿਨ ਜੀ ਨਾ ਵਿਰਦਾ, ਹਾਂ ਜੀ।
ਜੇ ਤੂੰ ਤੁਰਿਆ ਦੂਰੇ, ਹਾਂ ਜੀ।
ਸਾਹ ਹੋ ਜਾਣੇ ਪ੍ਹਰੇ, ਹਾਂ ਜੀ।
ਰਲ ਮਿਲ ਘਰ ਰਹੀਏ, ਹਾਂ ਜੀ!
ਦੁਖ ਸੁੱਖ ਮਿਲ ਸਹੀਏ, ਹਾਂ ਜੀ!
ਕਿੱਤਾ ਅਪਣਾ ਕਰੀਏ, ਹਾਂ ਜੀ।
ਨਾ ਭੋਂ ਗਿਰਵੀ ਧਰੀਏ, ਹਾਂ ਜੀ।
ਤਿੰਨ ਕਿੱਲੇ ਨਈਂ ਥੋੜੇ, ਹਾਂ ਜੀ ।
ਜਦ ਸਿਰ ਦੋਵਾਂ ਜੋੜੇ, ਹਾਂ ਜੀ।
ਕਰ ਆਰਗੈਨਿਕ ਖੇਤੀ, ਹਾਂ ਜੀ।
ਖੇਤੀ ਕਰਮਾਂ ਸੇਤੀ, ਹਾਂ ਜੀ।
ਨਾਂ ਹੋਣੀ ਤੋਟ ਵੇ ਕੋਈ, ਹਾਂ ਜੀ।
ਘਰ ਅਮਰੀਕਾ ਸੋਈ, ਹਾਂ ਜੀ।
ਘਰ ਹੀ ਰਹਿ ਸਜਣਾਂ, ਹਾਂ ਜੀ।
ਨਾਂ ਦੂਰ ਦੀ ਕਹਿ ਸੱਜਣਾ, ਹਾਂ ਜੀ।