Normal
ਰੱਬ ਦਾ ਨਾਂ ਦਲਵਿੰਦਰ ਸਿੰਘ ਗ੍ਰੇਵਾਲ ਲੈਂਦਾ ਨਾ ਤੂੰ ਰੱਬ ਦਾ ਨਾਂ।ਐਵੇਂ ਫਿਰੇਂ ਉਡਾਂਦਾ ਕਾਂ।ਉਮਰ ਤਾਂ ਤਨ ਤੇ ਭਾਰੀ ਹੈਹਿੰਮਤ ਕਰਨੋਂ ਹਾਰੀ ਹੈ।ਯਾਦ ਕਰੇਂ ਹੁਣ ਮੋਈ ਮਾਂ ।ਲੈਂਦਾ ਨਾ ਤੂੰ ਰੱਬ ਦਾ ਨਾਂ।ਰੱਬ ਸੰਗ ਧਿਆਨ ਲਗਾਂਦਾ ਨਾਂ।ਜੀਵਨ ਲੇਖੇ ਲਾਂਦਾ ਨਾਂ।ਅੰਦਰ ਤੇਰੇ ਤਾਂ ਭਾਂ ਭਾਂ।ਲੈਂਦਾ ਨਾ ਤੂੰ ਰੱਬ ਦਾ ਨਾਂ।ਦੁਨੀਆਂਦਾਰੀ ਝੰਝਟ ਹੈ।ਚਿੰਤਾ ਰੋਗ ਵੀ ਮਰਘਟ ਹੈ।ਜੇ ਮਨ ਸ਼ਾਂਤ ਨਾ, ਚਿੰਤਾ ਤਾਂ।ਲੈਂਦਾ ਨਾਂ ਤੂੰ ਰੱਬ ਦਾ ਨਾਂ।ਮਾਇਆ ਮੋਹ ਕਿਉਂ ਮਰ ਖਪਣਾ।ਅੰਮ੍ਰਿਤ ਵੇਲੇ ਨਾ ਜਪਣਾ,ਦਿਲ ਜੁੜਦਾ ਹੈ ਜਦ ਚੁੱਪ ਚਾਂ।ਲੈਂਦਾ ਨਾਂ ਤੂੰ ਰੱਬ ਦਾ ਨਾਂ।ਬਾਹਰ ਨਾਂ ਉਸ ਨੂੰ ਭਾਲਣ ਜਾ।ਧਿਆਨ ਲਗਾ ਰੱਬ ਅੰਦਰ ਪਾ।ਵਸਦਾ ਹੈ ਉਹ ਤਾਂ ਹਰ ਥਾਂ।ਲੈਂਦਾ ਨਾਂ ਤੂੰ ਰੱਬ ਦਾ ਨਾਂ।
ਰੱਬ ਦਾ ਨਾਂ
ਦਲਵਿੰਦਰ ਸਿੰਘ ਗ੍ਰੇਵਾਲ
ਲੈਂਦਾ ਨਾ ਤੂੰ ਰੱਬ ਦਾ ਨਾਂ।
ਐਵੇਂ ਫਿਰੇਂ ਉਡਾਂਦਾ ਕਾਂ।
ਉਮਰ ਤਾਂ ਤਨ ਤੇ ਭਾਰੀ ਹੈ
ਹਿੰਮਤ ਕਰਨੋਂ ਹਾਰੀ ਹੈ।
ਯਾਦ ਕਰੇਂ ਹੁਣ ਮੋਈ ਮਾਂ ।
ਰੱਬ ਸੰਗ ਧਿਆਨ ਲਗਾਂਦਾ ਨਾਂ।
ਜੀਵਨ ਲੇਖੇ ਲਾਂਦਾ ਨਾਂ।
ਅੰਦਰ ਤੇਰੇ ਤਾਂ ਭਾਂ ਭਾਂ।
ਦੁਨੀਆਂਦਾਰੀ ਝੰਝਟ ਹੈ।
ਚਿੰਤਾ ਰੋਗ ਵੀ ਮਰਘਟ ਹੈ।
ਜੇ ਮਨ ਸ਼ਾਂਤ ਨਾ, ਚਿੰਤਾ ਤਾਂ।
ਲੈਂਦਾ ਨਾਂ ਤੂੰ ਰੱਬ ਦਾ ਨਾਂ।
ਮਾਇਆ ਮੋਹ ਕਿਉਂ ਮਰ ਖਪਣਾ।
ਅੰਮ੍ਰਿਤ ਵੇਲੇ ਨਾ ਜਪਣਾ,
ਦਿਲ ਜੁੜਦਾ ਹੈ ਜਦ ਚੁੱਪ ਚਾਂ।
ਬਾਹਰ ਨਾਂ ਉਸ ਨੂੰ ਭਾਲਣ ਜਾ।
ਧਿਆਨ ਲਗਾ ਰੱਬ ਅੰਦਰ ਪਾ।
ਵਸਦਾ ਹੈ ਉਹ ਤਾਂ ਹਰ ਥਾਂ।