ਕੁੱਝ ਤਾਂ ਸੋਚ ਪਰਾਣੀ।
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਕੁੱਝ ਤਾਂ ਸੋਚ ਪਰਾਣੀ।
ਜਿਸ ਦੇਹ ਦੇ ਮੋਹ ਜਾਲ ਚ ਫਸਿਆ, ਇੱਕ ਦਿਨ ਅਗਨ ਸਮਾਣੀ।
ਰੂਹ ਤੇਰੀ ਜੋ ਸਦਾ ਅਮਰ ਹੈ, ਸ਼ੁਧੀ ਉਹਦੀ ਚਿਤ ਧਰ ਲੈਙ
ਕਾਮ, ਕ੍ਰੋਧ, ਮੋਹ, ਲੋਭ ਤੋਂ ਬਚ ਕੇ ਯਾਦ ਰੱਬ ਨੂੰ ਕਰ ਲੈ।
ਤੇਰੇ ਮਾੜੇ ਕਰਮਾਂ ਸਦਕਾ ਜਿੰਦ ਨਰਕ ਬਣ ਜਾਣੀ।
ਕੁੱਝ ਤਾਂ ਸੋਚ ਪ੍ਰਾਣੀ।
ਵੈਰ ਵਿਰੋਧ ਛੱਡ ਪਿਆਰ ਵਧਾ ਲੈ ਸਾਰੇ ਉਸ ਦੇ ਜਾਏ
ਸਭ ਨੂੰ ਪਿਆਰ ਕਰੇ ਉਹ ਉਤਨਾ ਤੈਨੂੰ ਜੋ ਦਿਖਲਾਏ।
ਭਲਾ ਸਭਸ ਦਾ ਸੋਚ ਹਮੇਸ਼ਾ ਭਲਾ ਇਸੇ ਵਿੱਚ ਜਾਣੀ ।
ਕੁੱਝ ਤਾਂ ਸੋਚ ਪ੍ਰਾਣੀ।
ਸਭਨਾ ਜੀਆ ਦਾ ਇਕ ਦਾਤਾ ਵਿਸਰ ਕਦੇ ਨ ਜਾਣਾ।
ਜੋ ਕਰਦਾ ਸਭ ਸੱਚਾ ਕਰਦਾ ਝੂਠ ਨਾ ਕਦੇ ਕਮਾਣਾ।
ਖਾਣ ਪੀਣ ਤੇ ਰਹਿਣ ਨੂੰ ਦੇਵੇ ਸ਼ੁਕਰ ਕਰੀਂ ਪੜ੍ਹ ਬਾਣੀ।
ਕੁੱਝ ਤਾਂ ਸੋਚ ਪੁਰਾਣੀ।
ਸ਼ਾਂਤ ਰਹੇਂਗਾ, ਸੁਖ ਭੋਗੇਗਾ, ਨਾਮ ਜਪੇਂ ਤਾਂ ਮੁਕਤੀ।
ਉਸ ਨੂੰ ਹਰਦਮ ਚਿੱਤ ਰੱਖ ਕਰ ਸੱਚੀ ਉਸਦੀ ਭਗਤੀ ।
ਜੀਵਨ ਜਾਚ ਦੱਸਣ ਲਈ ਦਿੱਤੀ ਗੁਰੂਆਂ ਨੇ ਤਾਂ ਬਾਣੀ
ਕੁੱਝ ਕੋਈ ਤਾਂ ਸੋਚ ਪ੍ਰਾਣੀ।
ਮਾਇਆਂ ਨੇ ਭਰਮਾਇਆ ਸੱਭ ਜੱਗ, ਇਸ ਤੋਂ ਆਪ ਬਚਾਣਾ।
ਉਸ ਦੇ ਹੁਕਮ ਚ ਚੱਲਦੇ ਜਾਣਾ, ਮਨ ਨੂੰ ਨਾ ਭਟਕਾਣਾ।
ਜੱਗ ਦੇ ਮੋਹ ਤੋਂ ਰੱਬ ਦਾ ਮੋਹ ਹੈ, ਚੰਗਾ ਚਿੱਤ ਵਿੱਚ ਜਾਣੀ।
ਕੁੱਝ ਤਾਂ ਸੋਚ ਪੁਰਾਣੀ।