• Welcome to all New Sikh Philosophy Network Forums!
    Explore Sikh Sikhi Sikhism...
    Sign up Log in

Reply to thread

ਆ ਰੱਬ ਦਾ ਨਾ ਲਈਏ ਭਾਈ 

ਡਾ: ਦਲਵਿੰਦਰ ਸਿੰਘ ਗ੍ਰੇਵਾਲ


ਚਾਰੇ ਪਾਸੇ ਚੁੱਪ ਚਾਂ ਛਾਈ,

ਆ ਰੱਬ ਦਾ ਨਾ ਲਈਏ ਭਾਈ ।

ਸੋਚਾਂ ਛੱਡੀਏ, ਚਿੰਤਾ ਛੱਡੀਏ।

 ਦੂਈ, ਦਵੈਤ, ਸਭ ਮਨ ਚੋਂ ਕਢੀਏ ।

ਇਕ ਉਸ ਦੇ ਵੱਲ ਧਿਆਨ ਲਗਾਈਏ ।

ਮੋਹ ਮਾਇਆ ਦੀ ਖਿੱਚ ਹਟਾਈਏ।

 ਅੰਦਰ ਤਕੀਏ, ਬਾਹਰ ਤੱਕੀਏ ।

 ਉਸ ਦੀ ਸੱਭ ਥਾਂ ਠਾਹਰ ਤੱਕੀਏ।

 ਚਾਰੇ ਪਾਸੇ ਊਹੋ ਹੀ  ਏ ।

ਉਸਦੇ ਬਿਨ ਦਸ ਹੋਰ ਵੀ ਕੀ ਏ ?

ਦਿਲ ਵਿੱਚ ਉਸ ਲਈ ਭਉ ਵੀ ਉਪਜੇ ।

 ਨਿਰਭਉ ਉਸਦਾ ਚਿਤ ਵਿੱਚ ਵਸ ਜੇ ।

ਭਾਉ ਉਸਦਾ ਚਿੱਤ ਟਿਕਾਈਏ ।

 ਉਸਦੇ ਨਾਮ ਚ ਲਿਵ ਜਾ ਲਾਈਏ ।

ਐਸਾ ਟਿਕੀਏ , ਸਭ ਕੁਝ ਭੁਲੀਏ ।

 ਕਲੀਓਂ  ਜੀਕੂ ਫੁਲ ਜਿਉਂ ਖਿਲੀਏ।

 ਖੁਸ਼ਬੂ ਖੁਸ਼ਬੂ ਅੰਦਰ  ਬਾਹਰ।

ਰੋਸ਼ਨ ਹੋਵੇ ਉਸ ਦੀ ਠਾਹਰਙ

ਖੁਦ ਨਾ ਹੋਈਏ, ਬਸ ਉਹ ਹੋਈਏ।

ਅੰਦਰੋਂ ਆਪਣੀ ਹਉਮੈ ਖੋਈਏ।

ਉਸਦਾ ਪਿਆਰ ਜਦੋਂ ਚਿੱਤ ਉਮੜੇ,

ਜੀਵਨ  ਧਾਰਾ ਸਾਰੀ ਬਦਲੇ।

ਜਿਤਨਾ ਉਸ ਵਿੱਚ ਟਿਕ ਕੇ ਰਹੀਏ

 ਉਸਦੀ ਮਿਹਰ ਉਹੀ ਮੰਨ ਲਈਏ।

 ਅੰਮ੍ਰਿਤ ਵੇਲਾ ਜਾਗੋ ਭਾਈ ।

ਨਾਮ ਦੀ ਜਾਗ ਲਗਾਓ ਭਾਈ।

 ਅੰਦਰ ਬਾਹਰ ਨਾਮ ਵਸਾਉ ।

ਜਗ ਮਾਇਆ  ਦੀ ਖਿੱਚ ਮਿਟਾਓ ।

ਆਪਣੀ ਹੋਂਦ ਰਹੇ ਨ ਰਾਈ ।

ਆ ਰੱਬ ਦਾ ਨਾ ਲਈਏ ਭਾਈ।


Top