ਤੇਰਾ ਨਾਮ ਨਾ ਛੱਡਦਾ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਥੱਕ ਜਾਂਦਾ ਹਾਂ, ਅੱਕ ਜਾਂਦਾ ਹਾਂ, ਫਿਰ ਵੀ ਤੇਰਾ ਨਾਮ ਨਾ ਛੱਡਦਾ।
ਔਖਾ ਹੋਵਾਂ ਸੌਖਾ ਹੋਵਾਂ, ਮੂੰਹੋਂ ਤੇਰਾ ਨਾਮ ਨਾਂ ਕੱਢਦਾ ।
ਔੌਖ ਸੌਖ ਵਿੱਚ ਤੇਰਾ ਸਹਾਰਾ ਹੋਰ ਸਹਾਰੇ ਪਲ ਦੋ ਪਲਦੇ ।
ਜਿੰਨਾ ਕੋਲੋਂ ਮਦਦ ਮੰਗਾਂ ਉਹ ਵੀ ਅੰਦਰੋਂ ਦਿਸਦੇ ਬਲਦੇ ।
ਇੱਕ ਤੂੰ ਹੀ ਜੋ ਹਰ ਪਲ ਹਾਜ਼ਰ, ਹਰ ਥਾਂ ਆਪਣਾ ਝੰਡਾ ਕੱਢਦਾ
ਥੱਕ ਜਾਂਦਾ ਹਾਂ, ਅੱਕ ਜਾਂਦਾ ਹਾਂ, ਫਿਰ ਵੀ ਤੇਰਾ ਨਾਮ ਨਾ ਛੱਡਦਾ।
ਮਿਹਰ ਕਰੀਂ ਮੈਂ ਚੱਲੀ ਚੱਲਾਂ ਤੇਰੇ ਨਾਂ ਦਾ ਪੱਲਾ ਫੜ ਕੇ।
ਆਪ ਬਚਾਵੀਂ ਦਾਤਾ ਆ ਕੇ, ਜਦ ਵੀ ਨਾਮ ਤੋਂ ਹਿਰਦਾ ਅੜਕੇ
ਸੱਚ ਦੇ ਲੜ ਜਦ ਦਾ ਹਾਂ ਲੱਗ ਗਿਆ, ਝੂਠ ਹੈ ਮੈਨੂੰ ਡਾਢਾ ਵੱਢਦਾ
ਥੱਕ ਜਾਂਦਾ ਹਾਂ, ਅੱਕ ਜਾਂਦਾ ਹਾਂ, ਫਿਰ ਵੀ ਤੇਰਾ ਨਾਮ ਨਾ ਛੱਡਦਾ।
ਕਲਮ ਮੇਰੀ ਵਿੱਚ ਨਾਮ ਹੈ ਤੇਰਾ ਭਾਵੈ ਮੂਹੋਂ ਬੋਲ ਨ ਪਾਵਾਂ ।
ਹਰ ਅੱਖਰ ਵਿੱਚ ਤੇਰੀ ਰਹਿਮਤ, ਆਪਣੇ ਆਪ ਹੀ ਲਿਖਦਾ ਜਾਵਾਂ ।
ਜਿਉਂ ਜਿਉਂ ਤੇਰੇ ਰੰਗ ਮਾਣਦਾ ਹੋਰ ਤੇਰੇ ਵੱਲ ਜਾਂਦਾ ਵਧਦਾ ।
ਥੱਕ ਜਾਂਦਾ ਹਾਂ, ਅੱਕ ਜਾਂਦਾ ਹਾਂ, ਫਿਰ ਵੀ ਤੇਰਾ ਨਾਮ ਨਾ ਛੱਡਦਾ।