Normal
ਚੱਲ ਦੋਸਤ ਚੱਜ ਦਾ ਕੰਮ ਕਰੀਏ।ਡਾ: ਦਲਵਿੰਦਰ ਸਿੰਘ ਗ੍ਰੇਵਾਲਚੱਲ ਦੋਸਤ ਚੱਜ ਦਾ ਕੰਮ ਕਰੀਏ।ਰੱਬ ਜਪੀਏ, ਮਿਲਣਾ ਜਿਸ ਜਰੀਏ।ਛੱਡੀਏ ਏਧਰ ਉਧਰ ਕਰਨਾ,ਬੁਰਾ ਕਰਾਂਗੇ, ਬੁਰਾ ਹੀ ਭਰਨਾ।ਅਪਣੇ ਦੋਸ਼ ਨਾ ਹੋਰ ਤੇ ਧਰੀਏ।ਚੱਲ ਦੋਸਤ ਚੱਜ ਦਾ ਕੰਮ ਕਰੀਏ।ਖੱਟੀ ਜੋੇ ਹੁਣ ਤਕ ਬਦਨਾਮੀ,ਸ਼ੁਭ ਕਰੀਏ ਬਣ ਕੇ ਨਿਸ਼ਕਾਮੀ।ਨੇਕਨਾਮ ਦੀ ਦੁਲਹਣ ਵਰੀਏ।ਚੱਲ ਦੋਸਤ ਚੱਜ ਦਾ ਕੰਮ ਕਰੀਏ।ਖੁਦ ਸੰਵਰੇ ਤਾਂ ਅੱਗਾ ਸੰਵਰੇ।ਜਗ ਖੁਸ਼, ਰੱਬ ਖੁਸ਼, ਜੀਵਨ ਸੁਧਰੇ।ਭਵਸਾਗਰ ਸੱਚ ਦੇ ਬਲ ਤਰੀਏ।ਚੱਲ ਦੋਸਤ ਚੱਜ ਦਾ ਕੰਮ ਕਰੀਏ।
ਚੱਲ ਦੋਸਤ ਚੱਜ ਦਾ ਕੰਮ ਕਰੀਏ।
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਰੱਬ ਜਪੀਏ, ਮਿਲਣਾ ਜਿਸ ਜਰੀਏ।
ਛੱਡੀਏ ਏਧਰ ਉਧਰ ਕਰਨਾ,
ਬੁਰਾ ਕਰਾਂਗੇ, ਬੁਰਾ ਹੀ ਭਰਨਾ।
ਅਪਣੇ ਦੋਸ਼ ਨਾ ਹੋਰ ਤੇ ਧਰੀਏ।
ਖੱਟੀ ਜੋੇ ਹੁਣ ਤਕ ਬਦਨਾਮੀ,
ਸ਼ੁਭ ਕਰੀਏ ਬਣ ਕੇ ਨਿਸ਼ਕਾਮੀ।
ਨੇਕਨਾਮ ਦੀ ਦੁਲਹਣ ਵਰੀਏ।
ਖੁਦ ਸੰਵਰੇ ਤਾਂ ਅੱਗਾ ਸੰਵਰੇ।
ਜਗ ਖੁਸ਼, ਰੱਬ ਖੁਸ਼, ਜੀਵਨ ਸੁਧਰੇ।
ਭਵਸਾਗਰ ਸੱਚ ਦੇ ਬਲ ਤਰੀਏ।