ਗੁਰੂ ਗੋਬਿੰਦ ਸਿੰਘ ਦਾ ਚੱਕ ਨਾਨਕੀ ਤੋਂ ਪਾਉਂਟਾ ਸਾਹਿਬ ਤੇ ਵਾਪਸੀ-2
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਪ੍ਰੋਫੈਸਰ ਅਮੈਰੀਟਸ, ਦੇਸ਼ ਭਗਤ ਯੂਨੀਵਰਸਿਟੀ
ਨਾਭਾ ਸਾਹਿਬ ਤੋਂ ਢਕੌਲੀ
ਨਾਭਾ ਸਾਹਿਬ ਦੇ ਦਰਸ਼ਨ ਕਰਕੇ ਅਸੀਂ ਇਕ ਵੱਡੇ ਹਾਲ ਵਿੱਚ ਸਥਾਪਿਤ ਲੰਗਰ ਸਾਹਿਬ ਵਿੱਚ ਨਾਸ਼ਤਾ ਕੀਤਾ ਤੇ ਅਗਲੇ ਪੜਾ ਢਕੌਲੀ ਵੱਲ ਚੱਲ ਪਏ। ਤਕਰੀਬਨ ਸਾਢੇ ਦਸ ਕੁ ਵੱਜ ਗਏ ਸਨ ਜਿਸ ਕਰਕੇ ਰਾਜਪੁਰਾ- ਜ਼ਿਰਕਪੁਰ- ਪੰਚਕੂਲਾ ਮਾਰਗ ਉਤੇ ਬੜਾ ਜ਼ਿਆਦਾ ਟ੍ਰੈਫਿਕ ਹੋ ਗਈ ਸੀ। ਜਦ ਜ਼ਿਰਕਪੁਰ ਕ੍ਰਾਸਿੰਗ ਤੇ ਪੁਲ ਥੱਲੇ ਪਹੁੰਚਕੇ ਤਾਂ ਇੱਕ ਬਹੁਤ ਵੱਡਾ ਜਾਮ ਲੱਗਿਆ ਹੋਇਆ ਸੀ। ਉਧਰੋਂ ਏ ਐਨ ਆਈ ਦੇ ਕਰਨ ਹੋਰੀਂ ਕਾਲ ਤੇ ਕਾਲ ਕਰਨ ਲੱਗ ਪਏ । ਉਨ੍ਹਾਂ ਨੂੰ ਕੁਝ ਸਵਾਲਾਂ ਦੇ ਜਵਾਬ ਰਿਕਾਰਡ ਕਰਵਾਉਣੇ ਸਨ ਤੇ ਉਸ ਨੇ ਇਸ ਲਈ ਟ੍ਰਿਬਿਊਨ ਚੌਕ ਇੱਕ ਕੈਮਰਾ ਟੀਮ ਭੇਜ ਦਿਤੀ ਸੀ। ਛੇ ਸਵਾਲ ਸਨ ਤੇ ਸਾਰੇ ਖਾਲਿਸਤਾਨ ਬਾਰੇ। ਸਾਥਣ ਗੁਰਚਰਨ ਨੂੰ ਜਦ ਇਸ ਦਾ ਪਤਾ ਲੱਗਿਆ ਤਾਂ ਉਹ ਅੜ ਗਈ, "ਅਸੀਂ ਨਹੀਂ ਇਸ ਮੁੱਦੇ ਤੇ ਕੋਈ ਜਵਾਬ ਦੇਣਾ। ਖਾਹ ਮੁਖਾਹ ਕੋਈ ਪੰਗਾ ਪੈ ਜਾਵੇਗਾ।ਅਸੀਂ ਫੌਜੀਆਂ ਦਾ ਪਰਿਵਾਰ ਹਾਂ ਤੇ ਸਾਨੂੰ ਕਿਸੇ ਅਜਿਹੇ ਧਾਰਮਿਕ ਮੁੱਦੇ ਤੇ ਬਹਿਸ ਨਹੀਂ ਕਰਨੀ ਚਾਹੀਦੀ ਜਿਸ ਦਾ ਕੋਈ ਬਖਾਧ ਖੜਾ ਹੋਣ ਦਾ ਖਦਸ਼ਾ ਹੋਵੇ।" ਇੱਕ ਤਾਂ ਜਾਮ, ਦੂਸਰਾ ਗੁਰਚਰਨ ਦੀ ਜ਼ਿਦ ਇਸ ਲਈ ਟ੍ਰਿਬਿਊਨ ਚੌਕ ਵੱਲ ਜਾਣ ਦੀ ਥਾਂ ਢਕੌਲੀ ਗੁਰਦੁਆਰਾ ਸਾਹਿਬ ਵੱਲ ਚੱਲ ਪਏ। ਢਕੌਲੀ ਗੁਰਦੁਆਰਾ ਬਾਉਲੀ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੇ ਏਥੇ ਚਰਨ ਪਾਉਣ ਅਤੇ ਜਲ-ਧਾਰਾ ਵਗਾਉਣ ਲਈ ਜਾਣਿਆਂ ਜਾਂਦਾ ਹੈ।
[ATTACH=full]21620[/ATTACH]
[ATTACH=full]21616[/ATTACH]
1688 ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਭੰਗਾਣੀ ਦੀ ਜੰਗ ਜਿੱਤ ਕੇ ਪਾਉਂਟਾ ਸਾਹਿਬ ਪਹੁੰਚੇ। ਪਾਉਂਟਾ ਸਾਹਿਬ ਤੋਂ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਸਾਹਿਬ ਵੱਲ ਆਪਣੀ ਯਾਤਰਾ ਸ਼ੁਰੂ ਕੀਤੀ ਅਤੇ ਰਸਤੇ ਵਿੱਚ ਰਾਏਪੁਰ ਰਾਣੀ ਅਤੇ ਨਾਡਾ ਸਾਹਿਬ (ਹਰਿਆਣਾ ਰਾਜ ਦੇ ਪੰਚਕੂਲਾ ਸ਼ਹਿਰ ਨੇੜੇ) ਦੇ ਦਰਸ਼ਨ ਕੀਤੇ।ਗੁਰੂ ਗੋਬਿੰਦ ਸਿੰਘ ਜੀ ਪਿੰਡ ਢਕੌਲੀ ਦੇ ਬਾਹਰਵਾਰ ਪਹੁੰਚੇ। ਪਿੰਡ ਵਿੱਚ ਸਿੱਖੀ ਦੇ ਬਹੁਤ ਸਾਰੇ ਪੈਰੋਕਾਰ ਸਨ ਕਿਉਂਕਿ ਪਿੰਡ ਦੀ ਸਥਾਪਨਾ ਬਾਬਾ ਗੁਰਦਿੱਤਾ ਜੀ (ਛੇਵੇਂ ਸਿੱਖ ਗੁਰੂ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੱਡੇ ਸਪੁੱਤਰ) ਦੁਆਰਾ ਕੀਤੀ ਗਈ ਸੀ।
ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਦੀ ਖਬਰ ਸੁਣਦਿਆਂ ਹੀ ਚੌਧਰੀ ਈਸ਼ਰ ਦਾਸ ਪਿੰਡ ਵਾਸੀਆਂ ਸਮੇਤ ਬਹੁਤ ਸਾਰੀਆਂ ਭੇਟਾ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਦਾ ਆਸ਼ੀਰਵਾਦ ਲੈਣ ਲਈ ਪਹੁੰਚੇ। ਗੁਰੂ ਗੋਬਿੰਦ ਸਿੰਘ ਜੀ ਨੇ ਪਿੰਡ ਅਤੇ ਇਲਾਕੇ ਦੀ ਭਲਾਈ ਬਾਰੇ ਪੁੱਛਿਆ।
ਚੌਧਰੀ ਨੇ ਹੱਥ ਜੋੜ ਕੇ ਕਿਹਾ ਕਿ ਪਿੰਡ ਵਿੱਚ ਪਾਣੀ ਦਾ ਕੋਈ ਸੋਮਾ ਨਾ ਹੋਣ ਕਾਰਨ ਲੋਕਾਂ ਨੂੰ ਸੁਖਨਾ ਨਦੀ ਤੱਕ ਜਾਣਾ ਪੈਂਦਾ ਹੈ। ਚੌਧਰੀ ਨੇ ਬੇਨਤੀ ਕੀਤੀ ਕਿ ਪਿੰਡ ਨੂੰ ਪਾਣੀ ਦੀ ਬਖਸ਼ਿਸ਼ ਕੀਤੀ ਜਾਵੇ।
ਇਹ ਸੁਣ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ 'ਬਰਛਾ' ਜ਼ਮੀਨ ਵਿੱਚ ਮਾਰਿਆ ਤਾਂ ਸਾਫ਼ ਪਾਣੀ ਦੀ ਧਾਰਾ ਵਗ ਪਈ। ਹਰ ਕੋਈ ਖੁਸ਼ੀ ਨਾਲ ਗੁਰੂ ਗੋਬਿੰਦ ਸਿੰਘ ਜੀ ਦੇ ਚਰਨੀਂ ਜਾ ਡਿੱਗਾ । ਗੁਰੂ ਗੋਬਿੰਦ ਸਿੰਘ ਜੀ ਨੇ ਪੈਸੇ ਦਿੱਤੇ ਅਤੇ ਚੌਧਰੀਆਂ ਨੂੰ ਖੂਹ ਬਣਾਉਣ ਲਈ ਕਿਹਾ। ਗੁਰੂ ਗੋਬਿੰਦ ਸਿੰਘ ਜੀ ਨੇ ਉਨ੍ਹਾਂ ਨੂੰ ਦੱਸਿਆ ਕਿ ਇਹ ਸਥਾਨ ਬਾਉਲੀ ਸਾਹਿਬ ਦੇ ਨਾਂ ਨਾਲ ਜਾਣਿਆ ਜਾਵੇਗਾ।
[ATTACH=full]21617[/ATTACH]
ਇੱਕ ਹੋਰ ਸਿੱਖ, ਭਾਈ ਕਿਰਪਾ ਰਾਮ ਅਤੇ ਉਸਦੀ ਪਤਨੀ ਗੁਰੂ ਗੋਬਿੰਦ ਸਿੰਘ ਜੀ ਦੇ ਅੱਗੇ ਆਏ ਅਤੇ ਮੱਥਾ ਟੇਕਿਆ। ਗੁਰੂ ਗੋਬਿੰਦ ਸਿੰਘ ਜੀ ਨੇ ਉਸ ਨੂੰ ਪੁੱਛਿਆ, 'ਤੁਸੀਂ ਕੀ ਚਾਹੁੰਦੇ ਹੋ?' ਭਾਈ ਕਿਰਪਾ ਰਾਮ ਨੇ ਪਿੰਡ ਵਾਸੀਆਂ ਦੀ ਹਾਜ਼ਰੀ ਵਿੱਚ ਖੁੱਲ੍ਹ ਕੇ ਬੋਲਣ ਵਿੱਚ ਅਸਹਿਜ ਮਹਿਸੂਸ ਕੀਤਾ ਅਤੇ ਗੁਰੂ ਜੀ ਦਾ ਆਸ਼ੀਰਵਾਦ ਮੰਗਿਆ। ਫਿਰ ਉਸਦੀ ਪਤਨੀ, ਦੀਸਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਨੀਵੀਂ ਆਵਾਜ਼ ਵਿੱਚ ਅਪਣੀ ਅਠਾਰੇ ਦੀ ਬਿਮਾਰੀ ਤੋਂ ਛੁਟਕਾਰਾ ਪਾਉਣ ਅਤੇ ਤੰਦਰੁਸਤ ਬੱਚਿਆਂ ਦੀ ਅਸੀਸ ਦੇਣ ਲਈ ਕਿਹਾ। ਅਠਾਰੇ ਦੀ ਬਿਮਾਰੀ ਤੋਂ ਪੀੜਤ ਹੋਣ ਕਰਕੇ ਉਸਦੇ ਬੱਚੇ ਜਨਮ ਤੋਂ ਤੁਰੰਤ ਬਾਅਦ ਮਰ ਰਹੇ ਸਨ।
[ATTACH=full]21619[/ATTACH]
ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ, ਮਸਿਆ ਜਾਂ ਇਕਾਦਸੀ ਦੇ ਦਿਨ ਤੁਸੀਂ ਦੋਵੇਂ ਸਵੇਰ ਦੇ ਸਮੇਂ ਬਾਉਲੀ ਸਾਹਿਬ 'ਤੇ ਆ ਕੇ ਇਸ਼ਨਾਨ ਕਰੋ, ਤੁਹਾਡੀਆਂ ਸਾਰੀਆਂ ਮੁਸ਼ਕਲਾਂ ਦੂਰ ਹੋ ਜਾਣਗੀਆਂ।ਜੋੜੇ ਨੇ ਗੁਰੂ ਗੋਬਿੰਦ ਸਿੰਘ ਦੇ ਹੁਕਮਾਂ ਦੀ ਪਾਲਣਾ ਕੀਤੀ ਅਤੇ ਪੁੱਤਰ ਦੀ ਬਖਸ਼ਿਸ਼ ਪ੍ਰਾਪਤ ਕੀਤੀ।
ਇਕਾਦਸ਼ੀ ਦੇ ਅਗਲੇ ਦਿਨ ਦੀਵਾਨ ਆਸਾ ਕੀ ਵਾਰ ਦਾ ਦੀਵਾਨ ਕੀਰਤਨ ਕੀਤਾ ਗਿਆ। ਅਰਦਾਸ ਅਤੇ ਕੜਾਹ ਪ੍ਰਸ਼ਾਦ ਵੰਡਣ ਤੋਂ ਬਾਅਦ ਗੁਰੂ ਸਾਹਿਬ ਪੰਚਕੂਲਾ ਸਥਿਤ ਗੁਰਦੁਆਰਾ ਨਾਢਾ ਸਾਹਿਬ ਲਈ ਰਵਾਨਾ ਹੋਏ।
ਸ਼ਾਮ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਦੀਵਾਨ ਲਾਇਆ ਅਤੇ ਇਕ ਸਿੱਖ ਭਾਈ ਦੀਵਾਨ ਚੰਦ ਨੂੰ ਰਹਿਰਾਸ ਸਾਹਿਬ ਦਾ ਪਾਠ ਕਰਨ ਲਈ ਕਿਹਾ ਅਤੇ ਬਾਅਦ ਵਿਚ ਅਰਦਾਸ ਕੀਤੀ। ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਆਰਾਮ ਕੀਤਾ। ਅਗਲੀ ਸਵੇਰ, ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਦੀਵਾਨ ਸਜਾਇਆ ਅਤੇ 'ਆਸਾ ਦੀ ਵਾਰ' ਦਾ ਪਾਠ ਕੀਤਾ। ਗੁਰੂ ਗੋਬਿੰਦ ਸਿੰਘ ਜੀ ਨੇ ਉਪਦੇਸ਼ ਦਿੱਤੇ, ਹਾਜ਼ਰ ਸੰਗਤ ਨੂੰ ਅਸ਼ੀਰਵਾਦ ਦਿੱਤਾ ਅਤੇ ਕੜਾਹ ਪ੍ਰਸ਼ਾਦ ਵਰਤਾਇਆ ਗਿਆ।
ਫਿਰ ਭਾਈ ਜੀਵਨ ਸਿੰਘ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਦਰਗਾਹੀ ਸ਼ਾਹ ਨਾਮ ਦੇ ਮੁਸਲਮਾਨ ਫਕੀਰ ਬਾਰੇ ਯਾਦ ਦਿਵਾਇਆ ਜਿਸਨੇ 1675 ਵਿਚ ਦਿੱਲੀ ਤੋਂ ਕੀਰਤਪੁਰ ਸਾਹਿਬ ਦੀ ਯਾਤਰਾ ਦੌਰਾਨ ਉਸ ਦੀ ਮਦਦ ਕੀਤੀ ਸੀ ਅਤੇ ਕਿਹਾ ਕਿ ਉਹ ਗੁਰੂ ਜੀ ਨੂੰ ਮਿਲਣ ਦੀ ਉਡੀਕ ਕਰ ਰਿਹਾ ਸੀ। ਗੁਰੂ ਗੋਬਿੰਦ ਸਿੰਘ ਜੀ ਫਕੀਰ ਦਰਗਾਹੀ ਸ਼ਾਹ (ਜਿੱਥੇ ਹੁਣ ਗੁਰਦੁਆਰਾ ਸ੍ਰੀ ਨਾਭਾ ਸਾਹਿਬ ਜ਼ੀਰਕਪੁਰ ਸਥਿਤ ਹੈ) ਦੇ ਘਰ ਗਏ ਅਤੇ ਉਸਦੀ ਇੱਛਾ ਪੂਰੀ ਕੀਤੀ।
Address Dashmesh Enclave, 205, K - Area Rd, Near Bouli Sahib Gurudwara, Dhakoli, Zirakpur, Punjab
Phone +91 98551 56645,
1. Gurdwara Baoli Sahib, Dhakoli - SikhiWiki, free Sikh encyclopedia.
2. Gurudwara Sri Baoli Sahib, Dashmesh Enclave, 205, Phone +91 98551 56645