- Jan 3, 2010
- 1,254
- 424
- 79
2002 ਚੋਣਾਂ ਅਤੇ ਪੰਜਾਬ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਡਾ: ਦਲਵਿੰਦਰ ਸਿੰਘ ਗ੍ਰੇਵਾਲ
2022 ਦੀਆਂ ਚੋਣਾਂ ਤੋਂ ਪਹਿਲਾਂ ਇਹ ਤਾਂ ਸਾਫ ਸੀ ਕਿ ਪੰਜਾਬ ਵਾਸੀ ਰਵਾਇਤੀ ਪਾਰਟੀਆਂ ਦੀ ਕਾਰਗੁਜ਼ਾਰੀ ਤੋਂ ਸਖਤ ਨਾਰਾਜ਼ ਸਨ ਅਤੇ ਬਾਦਲ ਪਰਿਵਾਰ, ਕੈਰੋਂ ਪਰਿਵਾਰ, ਮਜੀਠੀਆ ਪਰਿਵਾਰ ਤੇ ਕੈਪਟਨ ਪਰਿਵਾਰ ਦੇ ਵਿਰੋਧ ਵਿੱਚ ਸਨ ਕਿਉਂਕਿ ਇਨ੍ਹਾਂ ਨੇ ਪੰਜਾਬ ਨੂੰ ਭਾਰਤ ਵਿੱਚ ਇੱਕ ਤੋਂ ਉਨੀਵੇਂ ਥਾਂ ਤੇ ਪਹੁੰਚਾਇਆ, ਸਾਢੇ ਤਿੰਨ ਲੱਖ ਕ੍ਰੋੜ ਦਾ ਕਰਜ਼ਾਈ ਬਣਾਇਆ, ਨਸ਼ੇ ਲਈ ਕੁਝ ਠੋਸ ਨਾ ਕੀਤਾ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਲਈ ਵੱਡੇ ਦੋਸ਼ੀਆਂ ਸਣੇ ਸੱਚੇ ਸੌਦੇ ਅਤੇ ਦੋਵੇਂ ਬਾਦਲਾਂ ਨੂੰ ਸਜ਼ਾਵਾਂ ਨਾ ਦਿਵਾਈਆਂ, ਬੇਰੁਜ਼ਗਾਰੀ ਨੂੰ ਇਤਨਾ ਵਧਣ ਦਿਤਾ ਕਿ ਪੰਜਾਬੀਆਂ ਨੂੰ ਪੰਜਾਬ ਛੱਡ ਕੇ ਵੱਡੀ ਪੱਧਰ ਤੇ ਵਿਦੇਸ਼ਾਂ ਨੂੰ ਜਾਣਾ ਪਿਆ ਤੇ ਕਰਜ਼ੇ ਕਰਕੇ ਖੁਦਕਸ਼ੀਆਂ ਕਰਦੇ ਕਿਸਾਨਾਂ ਲਈ ਲੋੜੀਂਦੇ ਕਦਮ ਨਾ ਚੁੱਕੇ। ਉਹ ਇਨ੍ਹਾਂ ਪਰਿਵਾਰਾਂ ਨੂੰ ਲੋਟੂ ਕਰਾਰ ਦੇ ਰਹੇ ਸਨ ਕਿਉਂਕਿ ਇਨ੍ਹਾਂ ਨੇ ਮਾਫੀਆ ਖੜ੍ਹੇ ਕਰਕੇ ਆਪਣੀਆਂ ਜਾਇਦਾਦਾਂ ਵਿੱਚ ਕਈ ਗੁਣਾ ਵਾਧਾ ਕਰ ਲਿਆ ਸੀ ।
ਇਸ ਸਭ ਲਈ ਪੰਜਾਬੀ ਨਵਾਂ ਬਦਲ ਚਾਹੁੰਦੇ ਸਨ ਜਿਸ ਲਈ ਕੇਜਰੀਵਾਲ ਨੇ ਵੱਡੇ ਵੱਡੇ ਵਾਅਦੇ ਕਰਕੇ ਧੂੰਆਧਾਰ ਭਾਸ਼ਣਾਂ ਰਾਹੀਂ ਪੰਜਾਬੀ ਜੰਤਾ ਦਾ ਇਤਨੀ ਦਿਮਾਗ-ਸਫਾਈ ਕਰ ਦਿਤੀ ਕਿ ਉਨ੍ਹਾਂ ਨੂੰ 'ਆਪ" ਤੋਂ ਬਿਨਾ ਹੋਰ ਕੋਈ ਬਦਲ ਨਾ ਦਿਖਾਈ ਦਿਤਾ।
ਵਿਚੋਂ ਬਲਬੀਰ iੰਸੰਘ ਗ੍ਰੇਵਾਲ ਨੇ ਕਿਸਾਨਾਂ ਦੇ ਦਿੱਲੀ ਮੋਰਚਾ ਜਿੱਤਣ ਤੋਂਬਾਅਦ ਇੱਕ ਦਮ ਕੇਜਰੀਵਾਲ ਨਾਲ ਰਾਜਨੀਤਿਕ ਅਖਾੜੇ ਵਿੱਚ ਉਤਰਨ ਬਾਰੇ ਗੱਲਬਾਤ ਸ਼ੁਰੂ ਕਰ ਦਿਤੀ ਇਥੋਂ ਤੱਕ ਕਿ ਕੇਜਰੀਵਾਲ ਨੇ ਰਾਜੇਵਾਲ ਨੂੰ ਪੰਜਾਬ ਦਾ ਨਵਾਂ ਮੁੱਖ ਮੰਤਰੀ ਬਣਾਉਣ ਦੀ ਪੇਸ਼ ਵੀ ਕਰ ਦਿਤੀ। ਰਾਜੇਵਾਲ ਆਪਣੀ ਨਵੀਂ ਪਾਰਟੀ ਰਾਹੀਂ ਹੀ ਆਪ ਦੇ ਸਹਿਯੋਗ ਨਾਲ ਮੁੱਖ ਮੰਤਰੀ ਦਾ ਪੱਦ ਪ੍ਰਾਪਤ ਕਰਨਾ ਚਾਹੁੰਦਾ ਸੀ ਜੋ ਕੇਜਰੀਵਾਲ ਨੂੰ ਮਨਜ਼ੂਰ ਨਹੀਂ ਸੀ ਕਿਉਂਕਿ ਉਹ ਤਾਂ ਚਾਹੁੰਦਾ ਸੀ ਕਿ ਜੋ ਵੀ ਪੰਜਾਬ ਦਾ ਮੁੱਖ ਮੰਤਰੀ ਹੋਵੇ ਉਸ ਦਾ 'ਪਪਲੂ' ਹੋਵੇ ਜਿਸ ਲਈ ਉਹ ਰਾਜੇਵਾਲ ਨੂੰ ਸਿੱਧੇ ਸੀਟਾਂ ਦੇਣ ਤੌਨ ਲਟਕਾਉਂਦਾ ਰਿਹਾ। ਕੇਜਰੀਵਾਲ ਨੇ ਬਾਕੀ ਸਾਰੇ ਸਿਰ ਕਢਵੇਂ ਲੀਡਰ ਆਪਣੀ ਪਾਰਟੀ ਵਿਚੋਂ ਹੌਲੀ ਹੌਲੀ ਖਿਸਕਾ ਦਿਤੇ ਸਨ ਤੇ ਸਿਰਫ ਇਕ ਭਗਵੰਤ ਸਿੰਘ ਮਾਨ ਹੀ ਰਹਿ ਗਿਆ ਸੀ ਜੋ 'ਪਪਲੂ' ਤਾਂ ਵਧੀਆ ਬਣ ਸਕਦਾ ਸੀ ਪਰ ਚੰਗਾ ਮੁੱਖ ਮੰਤਰੀ ਬਣੇਗਾ ਇਸ ਦਾ ਉਸ ਨੂੰ ਯਕੀਨ ਨਹੀਂ ਸੀ ਜਿਸ ਲਈ ਉਸਨੇ ਰਾਜੇਵਾਲ ਨੂੰ ਖਿਚਣਾ ਸ਼ੁਰੂ ਕਰ ਦਿਤਾ ਸੀ ਜਿਸਦਾ ਮੋਰਚੇ ਜਿਤਣ ਕਰਕੇ ਕੱਦ ਵੱਡਾ ਹੋ ਗਿਆ ਸੀ ਤੇ ਸਮੁੱਚੇ ਪੰਜਾਬੀਆਂ ਨੂੰ ਆਗੂ ਵਜੋਂ ਪ੍ਰਵਾਣ ਵੀ ਹੋ ਸਕਦਾ ਸੀ।
ਇਧਰ ਜਦ ਰਾਜੇਵਾਲ ਨੂੰ ਕੇਜਰੀਵਾਲ ਦੀ ਸਮਝ ਉਦੋਂ ਆਈ ਜਦ ਆਪਦੇ ਲੱਗਭੱਗ ਸਾਰੇ ਉਮੀਦਵਾਰ ਘੋਸ਼ਿਤ ਹੋ ਚੁੱਕੇ ਸਨ ਤੇ ਰਾਜੇਵਾਲ ਦੀ ਸੰਭਾਵਿਤ ਪਾਰਟੀ ਲਈ ਆਪ ਵਲੋਂ ਸੀਟਾਂ ਮਿਲਣ ਦੀ ਆਸ ਨਹੀਂ ਸੀ। ਰਾਜੈਵਾਲ ਨੇ ਜਦ 22 ਕਿਸਾਨ ਜੱਥੇਬੰਦੀਆਂ ਨਾਲ ਮਿਲਕੇ ਆਪਣੀ ਪਾਰਟੀ ਸੰਯੁਕਤ ਸਮਾਜ ਮੋਰਚਾ ਬਣਾਈ ਅਤੇ ਇਸ ਨੂੰ ਰਜਿਸਟਰ ਕਰਵਾਉਣ ਅਤੇ ਚੋਣ ਨਿਸ਼ਾਨ ਲਈ ਭੱਜ ਨੱਠ ਕੀਤੀ ਤਾਂ ਬਹੁਤ ਦੇਰ ਹੋ ਚੁੱਕੀ ਸੀ। ਕੇਜਰੀਵਾਲ ਨੇ ਧੂੰਆਂਧਾਰ ਪਰਚਾਰ ਰਾਹੀਂ ਰਵਾਇਤੀ ਪਾਰਟੀਆਂ ਨੂੰ ਤਾਂ ਢਿੱਲਾ ਕਰ ਦਿਤਾ ਸੀ ਪਰ ਉਸ ਨੂੰ ਇਸ ਨਵੀਂ ਪਾਰਟੀ ਤੋਂ ਜ਼ਰੂਰ ਖਤਰਾ ਸੀ ਇਸ ਲਈ ਉਸ ਨੇ ਭਾਜਪਾ ਨਾਲ ਮਿਲ ਕੇ ਇਲੈਕਸ਼ਨ ਕਮਿਸ਼ਨ ਵਿੱਚ ਆਪਣੇ ਵਕੀਲਾਂ ਰਾਹੀ ਅਜਿਹੀਆ ਅੜਿਚਣਾਂ ਖੜ੍ਹੀਆਂ ਕਰ ਦਿਤੀਆਂ ਕਿ ਨਾਂ ਹੀ ਨਾਮਜ਼ਦਗੀਆਂ ਭਰਨ ਤੱਕ ਸੰਯੁਕਤ ਕਿਸਾਨ ਮੋਰਚਾ ਰਜਿਸਟਰ ਹੀ ਹੋ ਸਕਿਆ ਤੇ ਨਾ ਹੀ ਉਸ ਨੂੰ ਸਾਂਝਾ ਚੋਣ ਨਿਸ਼ਾਨ ਹੀ ਮਿਲਿਆ । ਉਪਰੋਂ ਬਾਕੀ ਵੱਡੀਆਂ ਜੱਥੇਬਦੀਆਂ 'ਉਗਰਾਹਾਂ' ਅਤੇ ਡਕੌਂਦਾ ਗ੍ਰੁਪ ਨੇ ਤਾਂ ਰਾਜੇਵਾਲ ਦੇ ਵਿਰੁਧ ਝੰਡਾ ਹੀ ਖੜ੍ਹਾ ਕਰ ਦਿਤਾ ਜਿਸ ਕਰਕੇ 22 ਜੱਥੇਬੰਦੀਆਂ ਵਿਚੋਂ ਵੀ ਹੌਲੀ ਹੌਲੀ ਕਈ ਹੋਰ ਵੀ ਅਲੱਗ ਹੋ ਗਈਆਂ।ਸੋ ਕੇਜਰੀਵਾਲ ਦੀ ਆਖਰੀ ਅੜਿਚਣ ਵੀ ਖਤਮ ਹੋ ਗਈ।
ਕੇਜਰੀਵਾਲ ਨੇ ਇਹ ਯਕੀਨੀ ਬਣਾ ਲਿਆ ਕਿ 'ਆਪ' ਦੀ ਅਜਿਹੀ ਲਹਿਰ ਚੱਲੇ ਜੋ ਇਸ ਨੂੰ ਹੂੰਜਾ ਫੇਰ ਜਿੱਤ ਮਿਲੇ। ਹੋਰ ਕੋਈ ਯੋਗ ਤੇ ਢੁਕਵਾਂ ਪੰਜਾਬੀ ਲੀਡਰ ਨਾ ਮਿਲਣ ਕਰਕੇ ਉਸ ਨੂੰ ਭਗਵੰਤ ਸਿੰਘ ਮਾਨ ਨੂੰ ਹੀ 'ਮੁੱਖ ਮੰਤਰੀ ਉਮੀਦਵਾਰ' ਘੋਸ਼ਤ ਕਰਨਾ ਪਿਆ।
ਕੇਜਰੀਵਾਲ ਨੂੰ ਹੋਰ ਬਲ ਮਿਲਿਆ ਜਦ ਕਾਂਗਰਸ ਵਿਚ ਅੰਦਰੂਨੀ ਕਲਹਿ ਸ਼ੁਰੂ ਹੋ ਗਿਆ।ਕਾਂਗਰਸ ਦੇ ਸਿੱਧੂ, ਚੰਨੀ ਤੇ ਰੰਧਾਵਾ ਨੇ ਕੈਪਟਨ ਦੀ ਕਪਤਾਨੀ ਵਿਰੁਧ ਝੰਡਾ ਖੜ੍ਹਾ ਕਰ ਦਿਤਾ ਜਿਸ ਦਾ ਰਾਹੁਲ ਤੇ ਪ੍ਰਿਅੰਕਾ ਨੇ ਸਾਥ ਦਿਤਾ।ਜਾਖੜ ਨੂੰ ਹਟਾ ਕੇ ਸਿੱਧੂ ਨੂੰ ਕਾਂਗਰਸ ਪ੍ਰਧਾਨ ਬਣਾ ਦਿਤਾ ਗਿਆ ਜਿਸ ਕਰਕੇ ਜਾਖੜ ਤਾਂ ਪਿੱਛੋਂ ਰਾਜਨੀਤੀ ਤੋਂ ਸੰਨਿਆਸ ਹੀ ਲੈ ਗਿਆ। ਆਖਰ ਕੈਪਟਨ ਨੂੰ ਹਟਾ ਕੇ ਜਦ ਨਵੇਂ ਮੁੱਖ ਮੰਤਰੀ ਦੀ ਦੌੜ ਚੱਲੀ ਤਾਂ ਇਨ੍ਹਾਂ ਤਿਨਾਂ ਨੇ ਆਪੋ ਅਪਣੀਆਂ ਸ਼ੁਰਲੀਆਂ ਚਲਾਉਣੀਆਂ ਸ਼ੁਰੂ ਕਰ ਦਿਤੀਆਂ। ਚੰਨੀ ਦੀ ਅਚਾਨਕ ਚੋਣ ਨੇ ਸਾਰਿਆਂ ਨੂੰ ਹੈਰਾਨ ਕਰ ਦਿਤਾ ਪਰ ਸਭ ਤੋਂ ਵੱਡਾ ਝਟਕਾ ਸਿੱਧੂ ਨੂੰ ਲੱਗਿਆ ਜੋ ਆਪਣੇ ਆਪ ਨੂੰ ਭਵਿਖ ਦਾ ਮੁੱਖ ਮੰਤਰੀ ਸਮਝਦਾ ਸੀ। ਦੂਜਾ ਝਟਕਾ ਕੈਪਟਨ ਨੂੰ ਹਟਾਏ ਜਾਣ ਤੇ ਲੱਗਿਆ ਜਿਸ ਨੇ ਕਾਂਗਰਸ ਛੱਡ ਕੇ ਨਵੀਂ ਪਾਰਟੀ ਬਣਾ ਲਈ ਤੇ ਬੀ ਜੇ ਪੀ ਨਾਲ ਸਾਂਝ ਐਲਾਨ ਕਰ ਦਿੱਤੀ।
ਚੰਨੀ ਦੇ ਮੁੱਖ ਮੰਤਰੀ ਬਣਨ ਅਤੇ ਸੋਨੀ ਅਤੇ ਰੰਧਾਵਾ ਦੇ ਉਪ ਮੁੱਖ ਮੰਤਰੀ ਬਣਨ ਪਿੱਛੋਂ ਸਿੱਧੂ ਨੇ ਵੱਡਾ ਵਾ ਵੇਲਾ ਸ਼ੁਰੂ ਕਰ ਦਿਤਾ। ਕਾਂਗਰਸ ਦੇ ਪ੍ਰਧਾਨ ਹੋਣ ਦੇ ਨਾਤੇ ਉਸ ਦਾ ਕੰਮ ਕਾਂਗਰਸ ਨੂੰ ਜੋੜ ਕੇ ਰੱਖਣਾ ਤੇ ਚੋਣਾਂ ਲਈ ਤਿਆਰ ਕਰਨਾ ਸੀ ਪਰ ਇਸ ਲਈ ਉਸ ਨੇ ਕੁਝ ਨਾ ਕੀਤਾ ਅਤੇ ਅਪਣੀ ਜ਼ਖਮੀ ਹਉਮੈ ਦਾ ਦਿਖਾਵਾ ਹੀ ਕਰਦਾ ਰਿਹਾ। ਨਤੀਜਾ ਕਾਂਗਰਸ ਵਿਚ ਵਧਿਆ ਕਲਹਿ ਕਾਂਗਰਸ ਲਈ ਘਾਤਕ ਸਿੱਧ ਹੋਇਆ ਅਤੇ ਚੰਨੀ ਸਿੱਧੂ ਦੇ ਹਾਰਨ ਦਾ ਕਾਰਨ ਵੀ।
ਅਕਾਲੀ ਦਲ ਬਾਦਲ ਤਾਂ ਸੁਖਬੀਰ ਸਿੰਘ ਬਾਦਲ ਦੀਆਂ ਹਰਕਤਾਂ ਕਰਕੇ ਪਹਿਲਾਂ ਹੀ ਬਦਨਾਮ ਹੋ ਚੁੱਕੀ ਸੀ ਸੋ ਕੇਜਰੀਵਲ ਨੂੰ ਆਪ ਨੂੰ ਵਧਾਉਣ ਫੈਲਾਉਣ ਵਿੱਚ ਕੋਈ ਵੱਡੀ ਅੜਿਚਣ ਨਾ ਆਈ ਤੇ ਦਸ ਮਾਰਚ ਨੂੰ ਆਏ ਨਤੀਜੇ ਅਨੁਸਾਰ ਆਪ ਨੇ 92 ਸੀਟਾਂ ਲੈ ਕੇ ਹੂੰਝਾ ਫੇਰ ਜਿੱਤ ਪ੍ਰਾਪਤ ਕੀਤੀ ਤੇ ਕਾਂਗਰਸ ਅਠਾਰਾਂ, ਅਕਾਲੀ ਦਲ 3, ਬੀਜੇਪੀ 2 ਸੀਟਾਂ, ਬੀ ਐਸ ਪੀ ਇੱਕ ਸੀਟ ਅਤੇ ਆਜ਼ਾਦ ਇੱਕ ਸੀਟ ਤੇ ਹੀ ਸਿਮਟ ਕੇ ਰਹਿ ਗਏ।
ਵੱਡੇ ਵੱਡੇ ਨੇਤਾ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਕੈਪਟਨ ਅਮਰਿੰਦਰ ਸਿੰਘ, ਚਰਨਜੀਤ ਸਿੰਘ ਚੰਨੱੀ, ਬਲਬੀਰ ਸਿੰਘ ਰਾਜੇਵਾਲ, ਨਵਜੋਤ ਸਿੰਘ ਸਿੱਧੂ, ਸੋਨੀ, ਵੇਰਕਾ, ਸਿੰਗਲਾ, ਮਜੀਠੀਆ, ਕੈਰੋਂ, ਮਨਪ੍ਰੀਤ ਬਾਦਲ, ਭੱਠਲ, ਢੀਂਡਸਾ, ਕੋਟਲੀ, ਆਸ਼ੂ, ਤੇ ਕਈ ਹੋਰ ਵੱਡੇ ਲੀਡਰ ਚੋਣਾਂ ਹਾਰ ਗਏ। ਇਕ ਆਮ ਆਦਮੀ ਪਾਰਟੀ ਦੇ ਵਰਕਰ ਦੇ ਕਹਿਣ ਮੁਤਾਬਕ ਪੰਜਾਬ ਤੇ ਪਏ ਵੱਡੇ ਲੀਡਰਾਂ ਅਤੇ ਘਰਾਣਿਆਂ ਦਾ ਭਾਰ ਲਹਿ ਗਿਆ ।
ਭਾਵੇਂ ਕਿ ਕੇਜਰੀਵਾਲ ਵੀ ਦੁੱਧ ਧੋਤਾ ਲੀਡਰ ਨਹੀਂ ਕਿਉਂਕਿ ਉਸ ਉਤੇ ਐਨ ਆਰ ਆਈ ਫੰਡ, ਟਿਕਟਾਂ ਵੇਚ ਕੇ ਇਕਠੇ ਕੀਤੀ ਭਾਰੀ ਮਾਇਆ ਅਤੇ ਪੰਜਾਬ ਦੇ ਹਿਤਾਂ ਵਿਰੁਧ ਚਲਣ, ਅਤੇ ਬੀਜੇਪੀ ਦੀ ਬੀ ਟੀਮ ਹੋਣ ਦੇ ਇਲਜ਼ਾਮ ਹਨ ਅਤੇ ਭਗਵੰਤ ਸਿੰਘ ਮਾਨ ਨੂੰ ਵੀ ਮੁੱਖ ਮੰਤਰੀ ਦੀ ਗੱਦੀ ਹਾਣੀ ਨਹੀਂ ਮੰਨਿਆ ਜਾ ਰਿਹਾ ਹੈ ਤੇ ਉਸਦੇ ਸ਼ਰਾਬੀ ਹੋਣ ਨੂੰ ਵਾਹਵਾ ਉਛਾਲਿਆ ਜਾ ਰਿਹਾ ਹੈ ਪਰ ਨਵੀਂ ਸਰਕਾਰ ਕੀ ਕਰਦੀ ਹੈ ਇਹ ਤਾਂ ਉਸ ਦੇ ਕੰਮਾਂ ਤੋਂ ਹੀ ਪਤਾ ਲੱਗੇਗਾ ਕਿਉਂਕਿ ਇਹ ਤਾਂ ਸਾਫ ਜ਼ਾਹਿਰ ਹੋ ਹੀ ਗਿਆ ਹੈ ਕਿ ਜੋ ਪੰਜਾਬ ਦੇ ਲੋਕਾਂ ਦਾ ਭਲਾ ਕਰਨ ਦੀ ਥਾਂ ਆਪਣਾ ਹੀ ਭਲਾ ਕਰਦੇ ਹਨ ਉਨ੍ਹਾਂ ਦਾ ਕੀ ਹਸ਼ਰ ਹੁੰਦਾ ਹੈ ਇਹ ਤਾਂ ਪੰਜਾਬੀਆਂ ਨੇ ਇਨ੍ਹਾ ਚੋਣਾਂ ਵਿੱਚ ਵਿਖਾ ਹੀ ਦਿਤਾ ਹੈ ਤੇ ਇਹ ਵੀ ਦੱਸ ਦਿਤਾ ਹੈ ਕਿ ਪੰਜਾਬ ਨੂੰ ਚੌਧਰੀਆਂ, ਰਜਵਾੜਿਆਂ ਦੀ ਲੋੜ ਨਹੀਂ ਬਲਕਿ ਲੋਕ ਹਿਤਾਂ ਦੀ ਰਾਖੀ ਕਰਨ ਵਾਲਿਆਂ ਦੀ ਹੀ ਜ਼ਰੂਰਤ ਹੈ ਸੋ ਕੇਜਰੀਵਾਲ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਜੇ ਉਸ ਨੇ ਜੇ ਪੰਜਾਬ ਦੇ ਹਿਤਾਂ ਦੀ ਥਾਂ ਦਿੱਲੀ ਜਾਂ ਹਰਿਆਣਾ ਦੇ ਹਿਤਾਂ ਨੂੰ ਪਹਿਲ ਦਿਤੀ ਜਾਂ ਕੀਤੇ ਵਾਅਦਿਆਂ ਨੂੰ ਨਾ ਪੁਗਾਇਆ ਜਾਂ ਮਾਨ ਦੀ ਥਾਂ ਅਪਣੇ ਹੁਕਮ ਪੰਜਾਬ ਉਤੇ ਠੋਸਣ ਦੀ ਕੋਸ਼ਿਸ਼ ਕੀਤੀ ਜਾਂ ਕੋਈ ਅਪਣਾ ਦਿੱਲ਼ੀ ਤੋਂ ਹੋਰ ਚਮਚਾ ਪੰਜਾਬ ਸਰਕਾਰ ਨੂੰ ਕੰਟ੍ਰੋਲ ਕਰਨ ਲਈ ਲਾ ਦਿਤਾ ਜਾਂ ਪੰਜਾਬ ਨੂੰ ਆਡਰ ਦਿੱਲੀ ਤੋਂ ੳਾਉਣ ਲੱਗੇ ਤਾਂ ਉਸ ਦਾ ਹਸ਼ਰ ਵੀ ਚੰਗਾ ਨਹੀਂ ਹੋਣ ਵਾਲਾ।