• Welcome to all New Sikh Philosophy Network Forums!
    Explore Sikh Sikhi Sikhism...
    Sign up Log in

Punjabi ਗੁਰੂ ਨਾਨਕ ਦੇਵ ਜੀ ਦੇ ਚਰਨ ਚਿਨ੍ਹਾਂ ਤੇ ਲੇਹ-ਲਦਾਖ ਦੀ ਯਾਤਰਾ-4

Dalvinder Singh Grewal

Writer
Historian
SPNer
Jan 3, 2010
1,254
422
79
ਗੁਰੂ ਨਾਨਕ ਦੇਵ ਜੀ ਦੇ ਚਰਨ ਚਿਨ੍ਹਾਂ ਤੇ ਲੇਹ-ਲਦਾਖ ਦੀ ਯਾਤਰਾ-4

ਡਾ: ਦਲਵਿੰਦਰ ਸਿੰਘ ਗ੍ਰੇਵਾਲ
ਮਨਾਲੀ ਤੋਂ ਰੋਹਤਾਂਗ

ਮਨਾਲੀ ਤੋਂ ਅਗਲਾ ਸਫਰ ਰੋਹਤਾਂਗ ਦਰੇ ਵਿੱਚੋਂ ਦੀ ਸੀ।ਮਨਾਲੀ ਤੋਂ 50 ਕਿਲੋਮੀਟਰ ਉੱਤਰ ਵੱਲ ਹਿਮਾਲਿਆ ਦੀ ਪੂਰਬੀ ਪੀਰ ਪੰਜਾਲ ਰੇਂਜ ਵਿਚ 13058 ਫੁੱਟ ਦੀ ਉੱਚੀ ਪਹਾੜੀ ਹੈ ਜੋ ਕੁੱਲੂ ਘਾਟੀ ਨੂੰ ਲਾਹੌਲ ਅਤੇ ਸਪਿਤੀ ਘਾਟੀ ਨਾਲ ਜੋੜਨ ਦੇ ਕਾਰਨ ਬਹੁਤ ਮਹੱਤਵਪੂਰਨ ਹੈ।ਮਨਾਲੀ ਤੋਂ ਰੋਹਤਾਂਗ ਮਾਰਗ ਦਾ ਸਫਰ ਲਗਾਤਾਰ ਚੜ੍ਹਾਈ ਦਾ ਹੈ।ਹਾਲਾਂਕਿ ਦੂਰੀ ਸਿਰਫ 50 ਕਿਲੋਮੀਟਰ ਹੈ, ਪਰ ਇਹ ਖਤਰਨਾਕ ਪਹਾੜੀ ਸੜਕ ਉਤੇ ਯਾਤਰਾ ਦਾ ਸਮਾਂ ਲਗਭਗ 2 ਘੰਟੇ ਦਾ ਹੈ।

ਟ੍ਰੈਫਿਕ ਵੇਖੀਏ ਤਾਂ ਗਰਮੀਆਂ ਦੇ ਦੌਰਾਨ, ਘੰਟਿਆਂ ਬੱਧੀ ਕਾਰਾਂ ਟਰੱਕਾਂ ਦੀ ਲੰਮੀ ਕਤਾਰ ਲੱਗੀ ਰਹਿੰਦੀ ਹੈ। ਪਰ ਸੱਪ ਵਲ ਖਾਂਦੀਆਂ ਸੜਕਾਂ ਖੂਬਸੂਰਤ ਨਜ਼ਾਰੇ, ਦੁੱਧ ਚਿੱਟੇ ਝਰਨੇ, ਅਕਾਸ਼ ਵਿੱਚ ਉੱਡਦੇ ਗੁਬਾਰੇ ਅਤੇ ਪੈਰਾ-ਗਲਾਈਡਰ ਦਿਲ ਮੋਹ ਲੈਂਦੇ ਹਨ। ਹਰਿਆਵਲ ਨਾਲ ਭਰੇ ਪੂਰੇ ਇਲਾਕੇ ਦੇ ਦ੍ਰਿਸ਼, ਵਲ ਖਾਂਦੀਆ ਸੜਕਾਂ ਤੋਂ ਬਖੂਬੀ ਮਾਣੇ ਜਾ ਸਕਦੇ ਹਨ। ਸੁਰੰਗ ਰਾਹੀਂ ਰੋਹਤਾਂਗ ਦਰੇ ਦੇ ਥੱਲੇ ਦੀ ਰਸਤਾ ਬਣ ਰਿਹਾ ਸੀ । ਜੇ ਇਹ ਸੁਰੰਗ ਬਣ ਗਈ ਹੁੰਦੀ ਤਾਂ ਅਸੀਂ ਰੋਹਤਾਂਗ ਦੀ ਚੜ੍ਹਾਈ ਦਾ ਕਸ਼ਟ ਅਤੇ ਸਮਾਂ ਵੀ ਬਚਾ ਸਕਦੇ ਸਾਂ।(ਇਹ ਲੇਖ ਲਿਖਦੇ ਸਮੇਂ ਤਕ ਰੋਹਤਾਂਗ ਦੀ ਸੁਰੰਗ ਚਾਲੂ ਹੋ ਗਈ ਹੈ)।ਮਨਾਲੀ ਲੇਹ ਹਾਈਵੇ ਸਾਲ ਵਿਚ ਛੇ ਮਹੀਨੇ ਬਰਫਾਂ ਪੈਣ ਕਰਕੇ ਬੰਦ ਰਹਿੰਦਾ ਹੈ ਤੇ ਛੇ ਮਹੀਨੇ ਮਈ-ਅਕਤੂਬਰ ਵਿਚ ਖੁਲਦਾ ਹੈ।ਆਮ ਤੌਰ 'ਤੇ ਇਸ ਰਾਹ ਤੇ 20 ਤੋਂ 30 ਫੁੱਟ ਬਰਫ ਪੈ ਜਾਂਦੀ ਹੈ ਤੇ ਜਦ ਬਰਫ ਹਟਦੀ ਹੈ ਤੇ ਪਿਘਲਦੀ ਹੈ ਤਾਂ ਘੱਟੋ ਘਟ ਪੰਜ ਫੁੱਟ ਰਹਿ ਜਾਂਦੀ ਹੈ ਤਾਂ ਬਰਫ ਨੂੰ ਹਟਾਉਣ ਦਾ ਕੰਮ 1 ਮਾਰਚ ਦੇ ਕਰੀਬ ਸ਼ੁਰੂ ਹੋ ਜਾਂਦਾ ਹੈ ਜਿਸ ਨੂੰ ਬਾਰਡਰ ਰੋਡਜ਼ ਆਰਗੇਨਾੲਜ਼ੇਸ਼ਨ (ਬੀ.ਆਰ.ਓ.) ਵਾਲੇ ਜੂਨ ਦੇ ਅਖੀਰ ਤਕ ਸਾਫ ਕਰ ਦਿੰਦੇ ਹਨ। ਇਹੋ ਸੋਚ ਕੇ ਅਸੀ ਅਪਣਾ ਸਫਰ ਜੁਲਾਈ ਦਾ ਤਹਿ ਕੀਤਾ ਸੀ।
ਨਾਗ ਵਲ ਖਾਂਦੀ ਚੜ੍ਹਾਈ ਤੇ ਕਾਰਾਂ, ਬੱਸਾਂ ਤੇ ਟਰੱਕ ਆਪੋ ਆਪਣੀ ਤੋਰੇ ਚੜ੍ਹਾਈ ਚੜ੍ਹ ਰਹੇ ਸਨ। ਮਨਾਲ਼ੀ ਤੋਂ ਲੇਹ ਤਕ ਹਿਮਾਚਲ ਪ੍ਰਦੇਸ਼ ਰੋਡਵੇਜ਼ ਦੀਆਂ ਬੱਸਾਂ ਵੀ ਜਾਂਦੀਆਂ ਹਨ ਜੋ ਮੁੱਖ ਪੜਾ ਕੇਲਾਂਗ ਕਰਦੀਆਂ ਹਨ ਜਿਥੋਂ ਦੂਜੀ ਬੱਸ ਫੜਣੀ ਪੈਂਦੀ ਹੈ।ਕਿਰਾਇਆ ਉਦੋਂ 800/- ਦੇ ਕਰੀਬ ਸੀ ਜੋ ਹੁਣ ਤੇਲ ਦੀਆ ਕੀਮਤਾਂ ਵਧਣ ਕਰਕੇ ਵਧ ਕੇ ਹਜ਼ਾਰ ਬਾਰਾਂ ਸੌ ਹੋ ਗਿਆ ਹੋਣਾ ਹੈ।ਪਰ ਬੱਸ ਦੇ ਸਫਰ ਵਿਚ ਥਕੇਵਾਂ ਬਹੁਤ ਹੁੰਦਾ ਹੈ ਤੇ ਨਾਂ ਖੁਲ੍ਹ ਕੇ ਨਜ਼ਾਰੇ ਮਾਣੇ ਜਾ ਸਕਦੇ ਹਨ ਤੇ ਨਾ ਹੀ ਖੁਲ੍ਹ ਕੇ ਫੋਟੋਗ੍ਰਾਫੀ ਕਰ ਸਕਦੇ ਹਾਂ।

ਰੋਹਤਾਂਗ ਦਰਰਾ
ਰੋਹਤਾਂਗ ਦਰਰਾ ਮੁੱਖ ਤੌਰ 'ਤੇ ਕੁੱਲੂ ਘਾਟੀ ਦੇ ਭਾਰਤੀ ਸਭਿਆਚਾਰ (ਦੱਖਣ ਵਿੱਚ) ਅਤੇ ਲਾਹੌਲ ਅਤੇ ਸiਪਤੀ ਘਾਟੀਆਂ ਦੇ ਬੌਧ ਸਭਿਆਚਾਰ (ਉੱਤਰ ਵਿੱਚ) ਦੇ ਵਿਚਕਾਰ ਉੱਚੇ ਪਰਬਤਾਂ ਰਾਹੀਂ ਇੱਕ ਕੁਦਰਤੀ ਵੰਡ ਕਰਦਾ ਹੈ ਜੋ ਚਨਾਬ ਅਤੇ ਬਿਆਸ ਵਾਸੀਆਂ ਦੇ ਵਿਚਕਾਰ ਸਥਿਤ ਹੈ।ਮਾਰਗ ਦੇ ਦੱਖਣੀ ਪਾਸੇ ਵਲ ਬਿਆਸ ਦਰਿਆ ਅਤੇ ਉੱਤਰੀ ਪਾਸੇ ਵਲ ਚਨਾਬ ਨਦੀ ਦੀ ਇੱਕ ਸਰੋਤ ਧਾਰਾ ਚੰਦਰਾ ਨਦੀ ਪੂਰਬੀ ਹਿਮਾਲਿਆ ਤੋਂ ਪੱਛਮ ਵੱਲ ਵਗਦੀ ਹੈ।
ਇਹ ਦਰਰਾ ਮਈ ਤੋਂ ਨਵੰਬਰ ਤੱਕ ਖੁੱਲ੍ਹਦਾ ਹੈ ਪਰ ਅਚਾਨਕ ਆਏ ਬਰਫੀਲੇ ਤੂਫਾਨਾਂ ਦੇ ਕਾਰਨ ਖਤਰਨਾਕ ਬਣ ਜਾਂਦਾ ਹੈ ਜਿਸ ਕਰਕੇ ਰੋਹਤਾਂਗ ਦਾ ਨਾਮ ਰੂਹ + ਟਾਂਗ ਪੈ ਗਿਆ ਜਿਸਦਾ ਅਰਥ ਹੈ ਲਾਸ਼ਾਂ ਦੀ ਢੇਰੀ ਕਿਉਂਕਿ ਤੂਫਾਨਾਂ ਕਰਕੇ ਏਥੇ ਲਾਸ਼ਾਂ ਦੇ ਢੇਰ ਲੱਗ ਜਾਂਦੇ ਰਹੇ।ਇਹ ਦਰਰਾ ਪੀਰ ਪੰਜਾਲ ਦੇ ਦੋਵੇਂ ਪਾਸੇ ਲੋਕਾਂ ਦੇ ਵਿਚਕਾਰ ਇੱਕ ਪ੍ਰਾਚੀਨ ਵਪਾਰਕ ਮਾਰਗ ਹੈ।ਰਾਸ਼ਟਰੀ ਰਾਜਮਾਰਗ 3 ਇਥੇ ਤਕ ਹੀ ਹੈ।ਰੋਹਤਾਂਗ ਰਾਹ ਤੋਂ ਉੱਤਰ ਵੱਲ ਲਾਹੌਲ ਅਤੇ ਸiਪਤੀ ਜ਼ਿਲੇ ਦੇ ਕੈਲੋਂਗ ਅਤੇ ਲਦਾਖ ਦੇ ਲੇਹ ਨੂੰ ਜਾਣ ਵਾਲੀ ਸੜਕ ਰਾਸ਼ਟਰੀ ਰਾਜ ਮਾਰਗ ਨਹੀਂ ਹੈ। ਇਸ ਦੇ ਬਾਵਜੂਦ, ਲੇਹ-ਮਨਾਲੀ ਰਾਜ ਮਾਰਗ ਗਰਮੀਆਂ ਦੇ ਮਹੀਨਿਆਂ ਦੌਰਾਨ ਕਾਰਗਿਲ ਸੰਘਰਸ਼ ਦੇ ਬਾਅਦ ਇੱਕ ਬਦਲਵੇਂ ਫੌਜੀ ਰਸਤੇ ਦੇ ਰੂਪ ਵਿੱਚ ਬਹੁਤ ਵਿਅਸਤ ਹੋ ਗਿਆ ਹੈ। ਟ੍ਰੈਫਿਕ ਜਾਮ ਆਮ ਹੈ ਕਿਉਂਕਿ ਫੌਜੀ ਵਾਹਨ, ਟਰੱਕ ਅਤੇ ਮਾਲ ਵਾਹਕ ਤੰਗ ਸੜਕਾਂ ਅਤੇ ਮੋਟੇ ਖੇਤਰਾਂ ਵਿੱਚ ਜਾਣ ਲਈ ਕੋਸ਼ਿਸ਼ ਕਰਦੇ ਹਨ, ਕੁਝ ਖਾਸ ਸਥਾਨਾਂ 'ਤੇ ਬਰਫ਼ ਅਤੇ ਬਰਫ਼ ਅਤੇ ਹੋਰ ਵੱਡੀ ਗਿਣਤੀ ਵਿੱਚ ਸੈਲਾਨੀ ਵਾਹਨਾਂ ਨਾਲ ਜੁੜਿਆ ਹੋਇਆ ਹੈ।
ਰੋਹਤਾਂਗ ਪਾਸ ਦੀ ਉਚਾਈ ਉਤੇ ਜਾ ਕੇ ਕੁਝ iਚਰ ਰੁਕੇ ਅਤੇ ਆਸੇ ਪਾਸੇ ਦਾ ਨਜ਼ਾਰਾ ਵੇiਖਆ। ਉਥੇ ਕੁਝ ਹੋਟਲ ਵੀ ਸਨ ਤੇ ਬਾਥਰੂਮ ਆiਦ ਦਾ ਪ੍ਰਬੰਧ ਵੀ ਵਧੀਆ ਸੀ। ਉਚਾਈ ਕਰਕੇ ਪੇਟ-ਸਫਾਈ ਕਰਨੀ ਜ਼ਰੂਰੀ ਹੋ ਜਾਂਦੀ ਹੈ। ਪiਹਲੀ ਵਾਰ ਇਤਨੀ ਉਚਾਈ ਉਤੇ ਆਇਆਂ ਨੂੰ ਸਾਹ ਲੈਣ iਵਚ ਵੀ ਔਖ ਮiਹਸੂਸ ਹੁੰਦੀ ਹੈ।ਸੋ ਕੁਝ iਚਰ ਰੁਕ ਕੇ ਵਾਤਾਵਰਨ ਦੀ ਅਨੁਕੂਲਤਾ ਜ਼ਰੂਰੀ ਹੋ ਜਾਂਦੀ ਹੈ।ਸਾਹ ਲੈ ਕੇ ਅਸੀਂ ਰੋਹਤਾਂਗ ਪਾਸ ਵਲ ਅੱਗੇ ਵਧੇ। ਰਾਹ ਬਰਫ ਪੈਣ ਕਰਕੇ ਖਰਾਬ ਹੋ iਗਆ ਸੀ। ਰਾਹ iਵਚ ਮੇਰੀ ਕਾਰ ਫਸ ਗਈ । ਬੜੀ ਕੋiਸ਼ਸ਼ ਕੀਤੀ ਪਰ iਨਕਲੀ ਨਾ।iਪਛੇ ਕਾਰਾਂ ਟਰੱਕਾਂ ਦੀ ਵੱਡੀ ਲਾਈਨ ਲੱਗ ਗਈ।ਖੈਰ ਕੁੱਝ ਪੰਜਾਬੀ ਡਰਾਈਵਰ ਅੱਗੇ ਅwਏ ਤਾਂ ਉਨHW ਨੇ ਕਾਰ ਚੁੱਕ ਕੇ ਅੱਗੇ ਰੱਖ iਦਤੀ iਜਸ ਨਾਲ ਲੱiਗਆ ਵੱਡਾ ਜਾਮ ਖੁਲH iਗਆ ਤੇ ਅਸੀਂ ਵੀਂ ਅੱਗੇ ਵੱਲ ਵਧੇ।

ਰੋਹਤਾਂਗ ਦਰੇ ਤੇ ਰੁਕਿਆ ਟਰੱਕਾਂ ਦਾ ਕਾਫਲਾ

ਰੋਹਤਾਂਗ ਦਰੇ ਤੇ ਰੁਕਿਆ ਕਾਰਾਂ ਦਾ ਕਾਫਲਾ
ਇਸ ਰਸਤੇ ਦਾ ਸੈਨਿਕ ਮਹੱਤਵ ਵਧਣ ਕਰਕੇ, ਛੇ ਮਹੀਨੇ ਬਰਫ ਨਾਲ ਢਕਿਆ ਰਹਿਣ ਕਰਕੇ ਤੇ ਰਾਹ ਦੇ ਵਿਚ ਜਾਮ ਆਮ ਲਗਣ ਕਰਕੇ ਹੁਣ ਅਟੱਲ ਸੁਰੰਗ ਬਣਾਈ ਗਈ ਹੈ । ਦਰਰੇ ਦੇ ਹੇਠਾਂ ਦੀ ਬਣਾਈ ਅਟਲ ਸੁਰੰਗ 3 ਅਕਤੂਬਰ 2020 ਨੂੰ ਚਾਲੂ ਹੋ ਗਈ ਹੈ। ਰੋਹਤਾਂਗ ਰਾਹ ਤੇ ਚੜ੍ਹਨ, ਅਤੇ ਉਤਰਨ ਵਿੱਚ 4 ਤੋਂ 6 ਘੰਟੇ ਲੱਗਦੇ ਸਨ, ਪਰ ਹੁਣ ਰੋਹਤਾਂਗ ਸੁਰੰਗ ਰਾਹੀਂ ਯਾਤਰਾ ਕਰਨ ਵਿੱਚ ਸਿਰਫ 30 ਮਿੰਟ ਲੱਗਦੇ ਹਨ।ਬਾਰਡਰ ਰੋਡਜ਼ ਆਰਗੇਨਾੲਜ਼ੇਸ਼ਨ (ਬੀ.ਆਰ.ਓ.) ਦਾ ਇਹ ਮਹਾਨ ਉਦਮ ਸਲਹੁਣਾ ਬਣਦਾ ਹੈ।
ਰੋਹਤਾਂਗ ਦਰਰਾ ਲੰਘਣ ਪਿੱਛੋਂ ਅੱਗੇ ਉਤਰਾਈ ਸੀ ਪਰ ਸੜਕ ਬਹੁਤ ਜ਼ਿਆਦਾ ਟੁੱਟੀ ਫੁੱਟੀ ਸੀ ਤੇ ਤਿੱਖੇ ਨੁਕੀਲੇ ਪੱਥਰਾਂ ਉਤੋਂ ਦੀ ਲੰਘਣ ਕਰਕੇ ਕਾਰ ਪੰਚਰ ਹੋ ਜਾਣ ਦਾ ਵੀ ਬੜਾ ਖਤਰਾ ਸੀ।ਇਸ ਲਈ ਅਸੀਂ ਬੜੀ ਸੋਚ ਸਮਝ ਨਾਲ ਘੱਟ ਰਫਤਾਰ ਕਰਕੇ ਸੜਕ ਦਾ ਇਹ ਟੁੱਟਿਆ ਇਲਾਕਾ ਕਢਿਆ ਭਾਵੇਂ ਕਿ ਸਮਾਂ ਕੁਝ ਵੱਧ ਲਗਿਆ। ਇਸ ਤੋਂ ਅਗੇ ਬਾਰਡਰ ਰੋਡਜ਼ ਦੀ ਸੜਕ ਸੀ ਜੋ ਬਹੁਤ ਹੀ ਵਧੀਆ ਬਣੀ ਹੋਈ ਸੀ।ਪਰ ਇੱਕ ਮੁਸ਼ਕਿਲ ਇਹ ਸੀ ਕਿ ਸਾਡਾ ਪਟ੍ਰੋਲ ਬੜਾ ਘੱਟ ਰਹਿ ਗਿਆ ਸੀ ਤੇ ਇਹ ਡਰ ਸੀ ਕਿ ਕਿਤੇ ਰਾਹ ਵਿਚ ਹੀ ਖਤਮ ਨਾ ਹੋ ਜਾਵੇ। ਕਈ ਛੋਟੇ ਮੋਟੇ ਕਸਬੇ ਆਏ ਪਰ ਪਟ੍ਰੋਲ ਡੀਜ਼ਲ ਕਿਤੇ ਵੀ ਨਾ ਮਿਲਿਆ ਆਖਰ ਖੋਕਸਾਰ ਜਾ ਕੇ ਸਾਨੂੰ ਇਹ ਨਸੀਬ ਹੋਇਆ।ਇਥੇ ਕੁਝ ਖਾਣ ਪੀਣ ਨੂM ਵੀ ਮਿਲ ਗਿਆ।ਪੇਟ ਦੀ ਭੁੱਖ ਵੀ ਮਿਟ ਗਈ ਅਤੇ ਕਾਰਾਂ ਦੀ ਵੀ। ਟੈਂਕੀਆਂ ਪੂਰੀਆਂ ਕਰ ਤੇ ਕੁਝ ਪਟ੍ਰੋਲ ਡੀਜ਼ਲ ਜੈਰੀਕੇਨਾਂ ਵਿੱਚ ਨਾਲ ਲੈਕੇ ਅੱਗੇ ਵਧੇ।
 

Attachments

  • Paraballooning on Manali Leh  Road.jpg
    Paraballooning on Manali Leh Road.jpg
    24.2 KB · Reads: 321
  • Paragliding Along Manali- leh Road.jpg
    Paragliding Along Manali- leh Road.jpg
    24 KB · Reads: 309
  • Rohtang Pass in winters.jpg
    Rohtang Pass in winters.jpg
    179.9 KB · Reads: 324
  • A scene at RaohtangPass.jpg
    A scene at RaohtangPass.jpg
    64.2 KB · Reads: 321
  • Cars stuck at Rohtang Pass.jpg
    Cars stuck at Rohtang Pass.jpg
    118.3 KB · Reads: 329
  • Trucks stuck at Rohtang Pass.jpg
    Trucks stuck at Rohtang Pass.jpg
    103 KB · Reads: 333
Top