- Jan 3, 2010
- 1,254
- 422
- 79
ਸਾਉਦੀ ਅਰਬ ਤੋਂ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਕੁਝ ਕੁ ਦਿਨਾਂ ਤੋਂ ਮੈਂ ਸਾਉਦੀ ਅਰਬ ਦੀ ਰਾਜਧਾਨੀ ਰਿਆਧ ਵਿੱਚ ਹਾਂ। ਸਾਉਦੀ ਅਰਬ ਉਤੇ ਸ਼ਾਹੀ ਖਾਨਦਾਨ ਰਾਜ ਕਰਦਾ ਹੈ ਤੇ ਸ਼ਾਹ ਦੇ ਬਜ਼ੁਰਗ ਹੋਣ ਕਰਕੇ ਉਸ ਦਾ ਉਤਰਾਅਧਿਕਾਰੀ ਸ਼ਹਿਜ਼ਾਦਾ (ਕ੍ਰਾਊਨ ਪ੍ਰਿੰਸ) ਹੀ ਸ਼ਾਸ਼ਨ ਸੰਭਾਲਦਾ ਹੈ।ਰੇਗਿਸਤਾਨ ਹੁੰਦੇ ਹੋਏ ਵੀ ਜਿਸ ਤਰ੍ਹਾਂ ਇਸ ਨੇ ਤੇਲ ਦੇ ਭੰਡਾਰਾਂ ਸਦਕੇ ਅਪਣੇ ਦੇਸ ਨੂੰ ਮੂਹਰਲੇ ਵੱਡੇ ਦੇਸ਼ਾਂ ਵਿੱਚ ਲਿਆ ਖੜਾ੍ਹ ਕੀਤਾ ਹੈ ਇੱਕ ਅਚੰਭਾ ਹੀ ਤਾਂ ਹੈ। ਸਾਉਦੀ ਕਬੀਲੇ ਦੇ ਸੌ ਸਾਲ 2030 ਵਿੱਚ ਪੂਰੇ ਹੋ ਰਹੇ ਹਨ ਜਿਸ ਨੂੰ ਧੂਮਧਾਮ ਨਾਲ ਮਨਾਉਣ ਲਈ ਕਈ ਪ੍ਰਾਜੈਕਟ ਤੇਜ਼ੀ ਨਾਲ ਚਲਾਏ ਜਾ ਰਹੇ ਹਨ ਜਿਨ੍ਹਾਂ ਵਿਚ ਸਭ ਤੋਂ ਕਮਾਈ ਦੇ ਤੇਲ ਤੋਂ ਅਲੱਗ ਕਮਾਈ ਦੇ ਨਵੇਂ ਸਾਧਨ ਬਣਾਉਣਾ ਹੈ।ਨਵੇਂ ਸਾਧਨਾਂ ਵਿੱਚ ਟੂਰਿਜ਼ਮ ਵੀ ਹੈ ਜਿਸ ਵਿੱਚ ਮੱਕਾ-ਮਦੀਨਾ ਨੂੰ ਹੋਰ ਖਿੱਚ ਪੂਰਨ ਬਣਾਉਣਾ, ਮਹਤਵਪੂਰਨ ਪੁਰਾਤਨ ਖੰਡਰਾਂ ਨੂੰ ਮੁੜ ਜੀਵਿਤ ਕਰ ਯਾਤਰੂਆਂ ਲਈ ਖਿੱਚ ਪੈਦਾ ਕਰਨਾ ਹੈ ਆਦਿ ਹਨ।
ਇਥੇ ਮੀਡੀਆ ਸਰਕਾਰ ਦੇ ਨਿਯੰਤਰਣ ਵਿੱਚ ਹੈ ਤੇ ਕੋਈ ਵੀ ਖਬਰ ਸ਼ਾਹੀ ਖਾਨਦਾਨ ਵਿਰੁਧ ਨਹੀਂ ਛਪਦੀ। ਇਕ ਸਾਉਦੀ ਪਤਰਕਾਰ ਜਿਸ ਨੇ ਸ਼ਾਹੀ ਖਾਨਦਾਨ ਵਿਰੁਧ ਲਿਖਣ ਦੀ ਕੋਸ਼ਿਸ਼ ਕੀਤੀ ਉਸ ਦਾ ਜੋ ਹਸ਼ਰ ਹੋਇਆ ਦੁਨੀਆਂ ਜਾਣਦੀ ਹੈ। ਭਾਰਤ ਦਾ ਮੀਡੀਆ ਵੱਡੇ ਘਰਾਣਿਆਂ ਦੇ ਹੱਥ ਵਿੱਚ ਹੈ ਜਿਨ੍ਹਾਂ ਨੂੰ ਅਪਣਾ ਬਿਜ਼ਨੈਸ ਚਾਲੂ ਰੱਖਣ ਲਈ ਸਰਕਾਰ ਦਾ ਪੱਖ ਲੈਣਾ ਪੈਂਦਾ ਹੈ।ਬੀਜੇਪੀ ਅਤੇ ਆਰ ਐਸ ਐਸ ਵਿਚਾਰਧਾਰਾ ਦਾ ਅੱਜ ਕਲ ਬੋਲਬਾਲਾ ਹੈ ਜਿਸ ਵਿੱਚ ਇੱਕ ਧਰਮ ਨੂੰ ਉਚਿਆਉਣ ਤੇ ਛੋਟੇ ਧਰਮ ਨੂੰ ਨੀਵਾਂ ਦਿਖਾਉਣ ਦਾ ਪ੍ਰਤੀਕਰਮ ਤੇਜ਼ ਹੈ। ਜਿਸ ਕਰਕੇ ਅਮਰੀਕਾ ਦੇ ਵਿਦੇਸ਼ ਮੰਤਰੀ ਐਂਥਨੀ ਬਲਿੰਕਨ ਨੇ ਅਪਣੇ ਵਿਚਾਰ ਦੱਸੇ, "ਭਾਰਤ ਦੁਨੀਆਂ ਦਾ ਸਭ ਤੋਂ ਵੱਡਾ ਲੋਕ-ਰਾਜ ਹੈ ਤੇ ਇਥੇ ਕਈ ਵੱਖ ਵੱਖ ਧਰਮ ੳਤੇ ਆਸਥਾਵਾਂ ਵਾਲੇ ਲੋਕ ਵਸਦੇ ਹਨ। ਪਰ ਦੇਖਣ ਵਿੱਚ ਆਇਆ ਹੈ ਕਿ ਕਈ ਧਰਮ ਅਸਥਾਨਾਂ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ।"
ਇਸ ਬਿਆਨ ਨੂੰ ਇਥੋਂ ਦੇ ਮੁੱਖ ਅਖਬਾਰ ਅਰਬ ਨਿਊਜ਼ ਜੂਨ 9, 2022 ਦੇ ਕੇਂਦਰੀ ਪੰਨੇ ਦੇ ਸਿਖਰ ਤੇ ਦਿੰਦਿਆਂ ਪੂਰਾ ਪੰਨਾ ਬੂਟਾਂ ਥਲੇ ਲਤਾੜੀ ਜਾ ਰਹੀ ਨੂਪੁਰ ਦੀ ਤਸਵੀਰ ਤੇ ਕੈਪਸ਼ਨ "'ਨੂਪੁਰ ਸ਼ਰਮਾ ਨੰ ਕੈਦ ਕਰੋ" ਤੋਂ ਸ਼ੁਰੂ ਹੋ ਕੇ 'ਭਾਰਤ ਨੂੰ ਇਸ ਦੇ ਕੀ ਨਤੀਜੇ ਭੁਗਤਣੇ ਪੈਣਗੇ" "ਸਰਕਾਰੀ ਪਾਰਟੀ ਦੇ ਵਕਤਾ ਅਧਿਕਾਰੀ ਦੇ ਭੜਕਾਊ ਭਾਸ਼ਨ ਦੇ ਅਗਾਊਂ ਨਤੀਜੇ ਭੁਗਤਣ ਤੋਂ ਬਚਣ ਲਈ ਭਵਿਖ ਵਿੱਚ ਕੀ ਕਦਮ ਲੈਣੇ ਪੈਣਗੇ' ਦੇ ਸਿਰਲੇਖ ਹੇਠ ਪੂਰੇ ਪੰਨੇ ਤੇ ਬਹਿਸ ਕੀਤੀ ਗਈ ਹੈ ।
ਵੱਡੇ ਅੱਖਰਾਂ ਵਿੱਚ ਮੁਸਲਮਾਨਾਂ ਵਿਰੁਧ ਫੈਲਾਈ ਜਾ ਰਹੀ ਨਫਰਤ ਦਾ ਵਿਸਥਾਰ ਸਾਹਿਤ ਵੇਰਵਾ ਦਿੰਦਿਆ ਹੋਇਆ ਭਾਰਤਵਿੱਚ ਇਸਲਾਮ ਵਿਰੁਧ ਟੀ ਵੀ ਚੈਨਲ ਤੇ ਹੋ ਰਹੀ ਬਿਆਨ ਬਾਜ਼ੀ ਨੂੰ ਇਸੇ ਨਫਰਤੀ ਮੁਹਿੰਮ ਦੀ ਲੜੀ ਦਾ ਅੰਗ ਦੱਸਿਆ।
ਅਖਬਾਰ ਵਿੱਚ ਵੱਡੇ ਅੱਖਰਾਂ ਵਿਚ ਹੀ ਭਾਰਤੀ ਬੀਜੇਪੀ ਅਧਿਕਾਰੀ ਦੇ ਕਟਾਖਾਂ ਵਿਰੁਧ ਗੁੱਸਾ" ਸਿਰਲੇਖ ਹੇਠ ਵੱਖ ਵੱਖ ਮੁਸਲਿਮ ਦੇਸ਼ਾਂ ਦੇ ਸਰਕਾਰੀ ਪ੍ਰਤੀਕਰਮ ਦਿਤੇ ਗਏ ਹਨ। ਸਾਉਦੀ ਅਰਬ ਦੇ ਵਿਦੇਸ਼ ਮੰਤਰਾਲੇ ਨੇ ਇਸ ਬਿਆਨ ਨੂੰ ਲੈ ਕੇ 'ਇਸਲਾਮੀ ਧਰਮ ਅਤੇ ਇਸ ਦੀਆਂ ਨਿਸ਼ਾਨੀਆਂ ਨੂੰ ਨਫਰਤ ਨਾਲ ਵੇਖਣ ਅਤੇ ਨਾਂਹ ਪੱਖੀ ਬਿਆਨਬਾਜ਼ੀ ਕਰਨ ਨੂੰ ਨਕਾਰਿਆ ਅਤੇ ਭੰਡਿਆ ਹੈ।" ਯੂ ਏ ਈ ਦੇ ਵਿਦੇਸ਼ ਮੰਤਰਾਲੇ ਨੇ ਵੀ ਇਨ੍ਹਾਂ ਬਿਆਨਾਂ ਨੂੰ ਭੰਡਿਆ ਹੈ ਤੇ ਨਫਰਤੀ ਬਿਆਨਬਾਜ਼ੀ ਅਤੇ ਹਿੰਸਾ ਨੂੰ ਨੱਥ ਪਾਉਣ ਤੇ ਦੂਜੇ ਧਰਮਾਂ ਦੀਆਂ ਧਾਰਮਿਕ ਨਿਸ਼ਾਨੀਆਂ ਦੀ ਇਜ਼ਤ ਕਰਨ ਲਈ ਕਿਹਾ ਹੈ।
ਕਤਾਰ ਦੇ ਵਿਦੇਸ਼ ਮੰਤਰਾਲੇ ਨੇ ਭਾਰਤ ਦੇ ਸਫੀਰ ਨੂੰ ਬੁਲਾ ਕੇ ਸਰਕਾਰੀ ਪਰਚਾ ਦਿੰਦਿਆ ਕਿਹਾ, "ਮੰਗ ਹੈ ਕਿ ਭਾਰਤ ਸਰਕਾਰ ਖੁਲ੍ਹੇ ਆਮ ਇਸ ਲਈ ਮਾਫੀ ਮੰਗੇ ਤੇ ਇਸ ਘਟਨਾ ਦੀ ਨਿੰਦਾ ਕਰੇ।" ਇਸਲਾਮੀ ਦੇਸ਼ਾਂ ਦੇ ਸਮੂਹ (ਓ ਆਈ ਸੀ) ਨੇ ਕਿਹਾ, "ਇਹ ਬਿਆਨ ਭਾਰਤ ਵਿੱਚ ਇਸਲਾਮ ਦੇ ਵਿਰੁਧ ਲਗਾਤਾਰ ਵਧਦੀ ਨਫਰਤ ਅਤੇ ਛੁਟਿਆਉਣ ਦੀ ਲਗਾਤਾਰ ਪ੍ਰਤੀਕਿਰਿਆ ਦਾ ਹਿੱਸਾ ਹੈ।" ਓਮਾਨ ਵਿੱਚ ਵੀ ਭਾਰਤੀ ਸਫੀਰ ਨੂੰ ਬੁਲਾਇਆ ਗਿਆ ਤੇ ਇਸ ਹਿੰਸਕ ਬਿਆਨ ਦੀ ਨਿੰਦਾ ਕੀਤੀ ਗਈ।" ਭਾਵੇਂ ਕਿ ਸਾਉਦੀ ਅਰਬ ਵਾਂਗ ਓਮਾਨ ਨੇ ਵੀ ਦੋਸ਼ੀਆਂ ਵਿਰੁਧ ਭਾਰਤ ਸਰਕਾਰ ਦੀ ਨੂਪੁਰ ਨੂੰ ਪਾਰਟੀ ਵਿੱਚੋਂ ਕੱਢੇ ਜਾਣ ਦੀ ਕੀਤੀ ਕਾਰਵਾਈ ਦੀ ਸ਼ਲਾਘਾ ਕੀਤੀ ਗਈ ਹੈ। ਕੁਵੈਤ ਦੇ ਵਿਦੇਸ਼ ਮੰਤਰਾਲੇ ਨੇ ਵੀ ਭਾਰਤ ਸਰਕਾਰ ਤੋਂ ਸਾਰਵਜਨਿਕ ਮਾਫੀ ਦੀ ਮੰਗ ਕੀਤੀ ਹੈ ਤੇ ਬਹਿਰੀਨ ਦੇ ਵਿਦੇਸ਼ ਮੰਤਰਾਲੇ ਨੇ ਦੂਜੇ ਧਰਮਾਂ ਤੇ ਉਨ੍ਹਾਂ ਦੀਆਂ ਨਿਸ਼ਾਨੀਆਂ ਦੀ ਇਜ਼ਤ ਕਰਨ ਤੇ ਇਨ੍ਹਾਂ ਨਫਰਤ, ਘਿਰਣਾ ਤੇ ਵੰਡੀਆਂ ਪਾਉਂਦੀਆਂ ਗਤੀਵਿਧੀਆਂ ਉਤੇ ਲਗਾਮ ਲਾਉਣ ਲਈ ਕਿਹਾ ਹੈ।ਜੋਰਡਨ ਦੇ ਵਿਦੇਸ਼ ਮੰਤਰਾਲੇ ਨੇ ਇਸ ਨੂੰ ਧਾਰਮਿਕ ਕੱਟੜਵਾਦ ਅਤੇ ਨਫਰਤੀ ਦਸਦਿਆਂ ਇਸਲਾਮ ਅਤੇ ਇਸ ਵਿਰੁਧ ਹਿੰਸਾ ਨੂੰ ਭੰਡਦਿਆਂ ਇਸ ਉਪਰ ਲਗਾਮ ਲਾਉਣ ਲਈ ਕਿਹਾ ਹੈ।ਮਾਲਦੀਪ ਅਤੇ ਇੰਡੋਨੀਸ਼ੀਆ ਨੇ ਵੀ ਇਸ ਬਿਆਨ ਬਾਜ਼ੀ ਨੂੰ ਨਫਰਤੀ ਤੇ ਇਸਲਾਮ ਵਿਰੋਧੀ ਕਿਹਾ ਹੈ।
ਉਪਰੋਕਤ ਪ੍ਰਤੀਕਿਰਿਆਂਵਾਂ ਦਿੰਦਿਆਂ ਅਖਬਾਰ ਲਿਖਦਾ ਹੈ ਕਿ ਮੋਦੀ ਲਈ ਪੈਗੰਬਰ ਮੁਹੰਮਦ ਵਿਰੁਧ ਬਿਆਨ ਲਈ ਮੁਸਲਿਮ ਦੇਸ਼ਾਂ ਵਿੱਚ ਗੁੱਸੇ ਤੇ ਭੜਕਾਹਟ ਨੂੰ ਰੋਕਣ ਲਈ ਤੇ ਅਪਣੇ ਸਬੰਧਾਂ ਨੂੰ ਪਹਿਲੇ ਪੱਧਰ ਤੇ ਲਿਆਉਣ ਲਈ ਰਾਜਨੀਤਿਕ ਅਤੇ ਕੂਟਨੀਤਿਕ ਪੱਧਰ ਤੇ ਬੜੀ ਮਿਹਨਤ ਕਰਨੀ ਪਵੇਗੀ ।ਲੱਗਭੱਗ 16 ਦੇਸ਼ਾਂ ਤੋਂ ਇਸ ਦਾ ਵਿਰੋਧ; ਟਵੀਟ, ਕੂਟਨੀਤਕ ਪੱਧਰ ਤੇ ਬਿਆਨ ਅਤੇ ਭਾਰਤੀਆਂ ਅਤੇ ਭਾਰਤੀ ਵਸਤਾਂ ਦੀ ਵਰਤੋਂ ਬੰਦ ਕਰਨ ਤੱਕ ਤੇ ਤੋੜ ਫੋੜ ਕਰਕੇ ਹੋਇਆ ਹੈ ।ਇਹ ਮੰਗ ਕੀਤੀ ਗਈ ਹੈ ਕਿ ਇਸ ਦਾ ਸਭ ਤੋਂ ਪਹਿਲਾ ਕਦਮ ਨੂਪੁਰ ਅਤੇ ਉਸਦੇ ਸਹਿਯੋਗੀ ਨੂੰ ਜੇਲ੍ਹ ਵਿਚ ਭੇਜਣ ਤੋਂ ਹੀ ਸ਼ੁਰੂ ਹੋ ਸਕਦਾ ਹੈ ।
ਅਖਬਾਰ ਅਨੁਸਾਰ, "ਕਾਨਪੁਰ ਵਿਚ ਇਸ ਬਿਆਨ ਚਿਰੁਧ ਹੋਏ ਮੁਜ਼ਾਹਰੇ ਵਿਚ 40 ਤੋਂ ਵਿਰੁਧ ਲੋਕ ਜ਼ਖਮੀ ਹੋਏ। ਸੂਬੇ ਦੇ ਕੱਟੜ ਹਿੰਦੂ ਮੁੱਖ ਮੰਤਰੀ ਨੇ ਇਨ੍ਹਾਂ ਮੁਜ਼ਾਹਰੇ ਕਰਨ ਵਾਲਿਆਂ ਉਤੇ ਬਹੁਤ ਸਖਤੀ ਵਰਤੀ। ਮਈ 27 ਨੂੰ ਟੀਵੀ ਡਿਬੇਟ ਵਿੱਚ ਜਦ ਮੰਦਿਰ ਮਸਜਿਦ ਦੇ ਮਾਮਲੇ ਤੇ ਬਹਿਸ ਹੋ ਰਹੀ ਸੀ ਤਾਂ ਬੀਜੇਪੀ ਦੀ ਸਰਕਾਰੀ ਵਕਤਾ ਨੂਪੁਰ ਸ਼ਰਮਾਂ ਨੇ ਪੈਗੰਬਰ ਮੁਹੰਮਦ ਤੇ ਉਸਦੀ ਧਰਮਪਤਨੀ ਵਿਰੁਧ ਬੋਲਿਆ ਜਿਸ ਨੂੰ ਦਿਲੀ ਦੇ ਇਕ ਪ੍ਰਵਕਤਾ ਨੇ ਟਵਿਟਰ ਰਾਹੀਂ ਹੋਰ ਉਜਾਗਰ ਕੀਤਾ। ਜਦ ਇਸ ਬਿਆਂਨ ਦੀ ਸਾਰੀ ਦੁਨੀਆਂ ਵਿੱਚ ਵਿਰੋਧਤਾ ਹੋਈ ਤਾਂ ਨੂਪੁਰ ਨੂੰ ਉਸ ਦੇ ਰਾਜਸੀ ਪ੍ਰਵਕਤਾ ਦੇ ਪਦ ਤੋਂ ਹਟਾ ਦਿਤਾ ਗਿਆ ਤੇ ਪਾਰਟੀ ਵਿੱਚੋਂ ਕੁਝ ਸਮੇਂ ਲਈ ਨਿਲੰਭਿਤ ਕੀਤਾ ਗਿਆ ਤਾਂ ਨੂਪੁਰ ਨੇ ਅਪਣੇ ਬਿਆਨ ਵਾਪਿਸ ਲੈਣ ਦੀ ਗੱਲ ਕਹੀ ਜਿਸ ਨੂੰ ਮੁਆਫੀਨਾਮਾ ਦੇ ਤੌਰ ਤੇ ਨਹੀਂ ਲਿਆ ਜਾ ਸਕਦਾ।ਭਾਰਤ ਵਿਦੇਸ਼ ਮੰਤਰਾਲੈ ਨੇ ਕਿ ਇਸ ਅਪਰਾਧਿਕ ਬਿਆਨ ਦਾ ਭਾਰਤ ਦੀ ਸਰਕਾਰ ਦਾ ਕੁਝ ਲੈਣਾ ਦੇਣਾ ਨਹੀਂ ਹੈ ਤੇ ਇਹ ਭਾਰਤ ਦੀ ਵਿਚਾਰਧਾਰਾ ਅਨੁਸਾਰ ਨਹੀਂ"।
ਅਖਬਾਰ ਨੇ ਕੁਝ ਭਾਰਤੀ ਡਿਪਲੋਮੈਟਾਂ ਦੇ ਵਿਚਾਰ ਛਾਪਦਿਆਂ ਲਿਖਿਆ ਕਿ, "ਭਾਰਤ ਵਿੱਚ ਮੁਸਲਮਾਨਾਂ ਵਿਰੁਧ ਲਗਾਤਾਰ ਨਫਰਤ ਤੇ ਵਖਰੇਵੇਂ ਵਾਲਾ ਵਰਤਾਉ ਹੋ ਰਿਹਾ ਹੈ । ਮੋਦੀ ਨੂੰ ਇਨ੍ਹਾਂ ਬਹੁ-ਗਣਤੀ ਧਰਮ ਵਾਲਿਆਂ ਨੂੰ ਲਗਾਮ ਪਾਉਣੀ ਪਵੇਗੀ ਤੇ ਘੱਟਗਿਣਤੀ ਧਰਮਾਂ ਦੀ ਸੁਰਖਿਆ ਯਕੀਨੀ ਬਣਾਉਣੀ ਪਵੇਗੀ।ਨਹੀਂ ਤਾਂ ਬਾਹਰ ਵਾਲੇ ਮੁਸਲਮਾਨ ਵੀ ਕਹਿਣਗੇ ਕਿ ਹੁਣ ਬਹੁਤ ਹੋ ਗਿਆ। ਤੁਸੀਂ ਕਿਸੇ ਘੱਟ ਗਿਣਤੀ ਨੂੰ ਬਹੁ ਗਿਣਤੀ ਨੂੰ ਖੁਸ਼ ਕਰਨ ਲਈ ਲਗਾਤਾਰ ਦਬਾ ਨਹੀਂ ਸਕਦੇ ਅਤੇ ਆਪਣੇ ਆਪ ਨੂੰ ਇਹ ਨਹੀਂ ਵਿਖਾ ਸਕਦੇ ਕਿ ਸਾਡਾ ਦੇਸ਼ ਸੱਚਾ ਲੋਕ ਰਾਜ ਹੈ।... ਭਾਰਤ ਨੂੰ ਇਸ ਵਿਵਸਥਾ ਦਾ ਗੰਭੀਰਤਾ ਨਾਲ ਮੁਲਾਂਕਣ ਕਰਨਾ ਹੋਵੇਗਾ ਤੇ ਮੁਸਲਿਮ ਦੇਸ਼ਾਂ ਤੇ ਬਾਕੀ ਦੁਨੀਆਂ ਨੂੰ ਯਕੀਨ ਦਿਵਾਉਣਾ ਪਵੇਗਾ ਕਿ "ਸਭ ਭਾਰਤੀਆਂ ਨਾਲ ਇਕ ਜਿਹਾ ਵਰਤਾਉ ਹੋ ਰਿਹਾ ਹੈ।ਸਾਡੀਆਂ ਅੰਦਰੂਨੀ ਅਤੇ ਬਾਹਰੀ ਨੀਤੀਆਂ ਮੇਲ ਖਾਂਦੀਆਂ ਹੋਣੀਆਂ ਚਾਹੀਦੀਆਂ ਹਨ ਤੇ ਇੱਕ ਅਤੇ ਅਨੇਕ ਦੀ ਸਾਂਝ, ਧਾਰਮਿਕ ਸਦਭਾਵਨਾ, ਸਹਿਨਸ਼ੀਲਤਾ ਅਤੇ ਆਪਸੀ ਮੇਲਜੋਲ ਵਾਲੇ ਅਸੂਲ ਨਹੀਂ ਛੱਡਣੇ ਚਾਹੀਦੇ।'
ਮੁਸਲਿਮ ਦੇਸ਼ਾਂ ਦਾ ਗੁੱਸਾ ਜਾਇਜ਼ ਹੈ ਪਰ ਅਜੇ ਵੀ ਕਿਰਣ ਜਿਉਂਦੀ ਹੈ ਕਿ ਸਾਉਦੀ ਅਰਬ ਮੁੱਖ ਮੁਸਲਿਮ ਧੁਰਾ ਹੋਣ ਕਰਕੇ ਅਤੇ ਭਾਰਤ ਨਾਲ ਮੇਲਜੋਲ ਵਧਾਉਣ ਦਾ ਇਛੁਕ ਹੋਣ ਕਰਕੇ ਇਸ ਘਟਨਾ ਨੂੰ ਤੂਲ ਦੇਣ ਦੀ ਥਾਂ ਸਵੈ ਕਾਬੂ ਰੱਕ ਰਿਹਾ ਹੈ ਜਿਸ ਲਈ ਬਾਕੀ ਮੁਸਲਿਮ ਦੇਸ਼ ਵੀ ਅਜੇ ਚੁੱਪ ਹਨ। ਪਰ ਭਾਰਤ ਨੂੰ ਇਸ ਚੁੱਪ ਦੇ ਮਤਲਬ ਜ਼ਰੂਰ ਸਮਝ ਲੈਣੇ ਚਾਹੀਦੇ ਹਨ।