ਤੀਜਾ ਘੱਲੂਘਾਰਾ
ਖੋਟੇ ਪੈਸੇ ਲਈ ਕੌਮ ਨੂੰ ਵੇਚ ਦਿੰਦੇ, ਲੋਕੋ, ਭੁੱਖੇ ਹਾਂ ਅਸੀਂ ਸਰਦਾਰੀਆਂ ਦੇ
ਈਮਾਨ ਵੇਚ ਕੇ ਗੁਲਾਮੀ ਖਰੀਦ ਲੈਂਦੇ, ਨਹੀਂ ਮਿਟਦੇ ਦਾਗ ਗੱਦਾਰੀਆਂ ਦੇ
ਕਹਿਰ ਕਮਾਇਆ ਮੰਨੂ ਨੇ ਸਿਂਘਣਈਆਂ ਤੇ, ਸਵਾ ਸਵਾ ਮਣ ਪੀਹਣੇ ਪਿਹਾਏ ਸੀ
ਦੁਸ਼ਟਾਂ ਟੋਟੇ ਕਰ ਕਰ ਬੱਚਿਆਂ ਦੇ, ਹਾਰ ਬਣਾ ਬੇਵਸ ਮਾਵਾਂ ਗਲ ਪਾਏ ਸੀ
ਪਹਿਲਾ ਘੱਲੂਘਾਰਾ ਸਿੰਘਆ ਤੇ ਆ ਚੜ੍ਹਿਆ, ਲੱਖੂ ਨੇ ਸਿੰਘਾਂ ਨੂਂ ਆ ਫੜਿਆ
ਬਿਆਸਾ ਤੇ ਜੁੱਧ ਘਮਸਾਣ ਹੋਇਆ, ਆ੍ਹਲੂਵਾਲੀਆ ਸਿੰਘ ਸਰਦਾਰ ਲੜਿਆ
ਸਿੰਘਾਂ ਅੱਗੇ ਨਾ ਲੱਖੂ ਦੀ ਵਾਹ ਚੱਲੀ, ਮਾਰ ਘੱਤੇ ਸਿੰਘਾਂ ਬਾਜ਼ ਸ਼ਿਕਾਰੀਆਂ ਦੇ
ਦੂਜੇ ਘੱਲੂਘਾਰੇ ਅਬਦਾਲੀ ਆ ਚੜ੍ਹਿਆ, ਕੁੱਪ ਰਹੀੜੇ ਸਿੰਘਾਂ ਨਾਲ ਹੋਈ ਟੱਕਰ
ਮਾਰ ਭਜਾਇਆ ਸਿੰਘਾਂ ਅਬਦਾਲੀ ਨੂੰ, ਬਹੁਤ ਮਾਰੇ ਤੇ ਕੀਤੇ ਹਜ਼ਾਰਾਂ ਫੱਟੜ
ਆਲਾ ਸਿੰਘ ਨੇ ਜ਼ਰਾ ਨਾ ਸਾਥ ਦਿੱਤਾ, ਆਲਾ ਸੀ ਰਾਜਾ ਬੜਾ ਈ ਕੱਟੜ
ਛੁਪ ਕੇ ਬਰਨਾਲੇ ਰਿਹਾ ਬੈਠਾ, ਪਰ ਦੁਆ ਦਾਰੂ ਕੀਤੀ ਜਿਹੜੇ ਸੀ ਫੱਟੜ
ਢਾਬ ਤੇ ਘਮਸਾਣ ਦਾ ਜੁੱਧ ਹੋਇਆ, ਹੋਏ ਟਾਕਰੇ ਫੌਜਾਂ ਬੜੀ ਭਰੀਆਂ ਦੇ
ਲੰਬੇ ਸਮੇ ਲਈ ਅਬਦਾਲੀ ਪਾਇਆ ਘੇਰਾ, ਉਤੋਂ ਗਰਮੀ ਨੇ ਹੋਸ਼ ਭੁਲਾਈ ਸੀ
ਹਾ ਹਾ ਕਾਰ ਮਚੀ ਸੀ ਜੱਗ ਅੰਦਰ, ਸਾਰੇ ਭਾਰਤ ਵਰਸ਼ ਮਚੀ ਦੁਹਾਈ ਸੀ
ਆਕੀ ਹੋਏ ਪਠਾਣ ਸੂ ਅੜੇ ਬੈਠੇ, ਘੇਰਾ ਸਿੰਘਾਂ ਨੇ ਪਠਾਣਾ ਦਾ ਤੋੜਿਆ ਸੀ
ਘੇਰਾ ਛੱਡ ਖਾਨ ਦਿੱਲੀ ਵੱਲ ਟੁਰ ਗਿਆ, ਸਿੰਘਾਂ ਨੇ ਉਹਦਾ ਮੂੰਹ ਮੋੜਿਆ ਸੀ
ਤੁਰਕਾਂ ਨੂੰ ਸਿੰਘਾਂ ਸਿਖਾਇ ਸਬਕ, ਮੁੜ ਆਇਆ ਨਾ ਸੰਗ ਫੌਜਾਂ ਭਾਰੀਆਂ ਦੇ
ਦੀਪ ਸਿੰਘ ਗੁਰੂ ਦਾ ਸੱਚਾ ਸਿੰਘ ਸਿਪਾਹੀ, ਉਸ ਤੁਰਕਾਂ ਦੀ ਜੰਗ ਚ ਮੁੰਜ ਲਾਹੀ
ਸਿਰ ਤਲੀ ਤੇ ਧਰ ਕੇ ਤੇਗ ਵਾਹੀ, ਸਿਦਕ ਧਰਮ ਦੀ ਬਾਬੇ ਲੇ ਕੀਤੀ ਕਮਾਈ
ਚੋਲਾ ਹਕੀਕੀ ਦਾ ਓਸ ਨੇ ਪਾਇਆ ਸੀ, ਉਹਨੇ ਵਰ ਦਸ਼ਮੇਸ਼ ਤੋਂ ਪਾਇਆ ਸੀ
ਮਾਰ ਮਾਰ ਉਹਨੇ ਮੁਲਾਣਿਆਂ ਨੂੰ, ਮੰਦਰ ਹਰੀ ਦਾ ਆਜ਼ਾਦ ਕਰਾਇਆ ਸੀ
ਲੋਕੋ, ਸਿੱਖ ਧਰਮ ਦਾ ਉਹ ਮੱਕਾ, ਸਿੱਖੋ, ਜਾਓ ਮੁੱਲ ਪਾਓ ਜਾਨਾਂ ਵਾਰੀਆਂ ਦੇ
ਲੋਕੋ, ਭੁੱਲੋ ਨਾ ਨਵਾਬ ਕਪੂਰ ਤਾਈਂ, ਰੋਜ਼ ਜੰਮਣ ਨਾ ਨਵਾਬ ਕਪੂਰ ਵਰਗੇ
ਵਾਲੀ ਸਿੰਘਾਂ ਦਾ ਉਹ ਗੋਬਿੰਦ ਮਗਰੋਂ, ਤੇਗਾਂ ਮਾਰੀਆਂ ਦੇ ਲਹੁਣੇ ਪੈਣ ਕਰਜ਼ੇ
ਸਦਾ ਕੌਮ ਲਈ ਸਿੰਘ ਕੁਰਬਾਨ ਹੋਏ, ਅਮਰ ਹੋ ਗਏ ਉਹ ਸਾਡੇ ਲਈ ਮਰ ਕੇ
ਜਾਨ ਵਾਰ ਉਨ੍ਹਾਂ ਧਰਮ ਦੀ ਲਾਜ ਰੱਖੀ, ਸਿੱਖ ਨਹੀਂ ਉਨ੍ਹਾਂ ਦੀ ਕਦਰ ਕਰਦੇ
ਅਸੀਂ ਭੁੱਲ ਗਏ ਗੱਦਾਰੀ ਦਾ ਹਸ਼ਰ ਬੈਂਸ, ਗੱਦਾਰੀ ਕਰਦੇ ਭੁੱਖੇ ਸਰਦਾਰੀਆਂ ਦੇ
ਤੀਜਾ ਘੱਲੂਘਾਰਾ ਸਿੰਘਾਂ ਤੇ ਆ ਚੜ੍ਹਿਆ, ਉਨੀਂ ਚਰਾਸੀ ਦੇ ਗੇੜ ਨੇ ਆ ਫੜਿਆ
ਫਰਜ਼ੀ ਗਾਂਧੀ ਸਿੰਘਾਂ ਤੇ ਕਹਿਰ ਕੀਤੇ, ਲੈ ਕੇ ਫੌਜ ਸੀ ਹਰਮੰਦਰ ਚ ਆ ਵੜਿਆ
ਸਿੰਘ ਦੂਰੋਂ ਹੀ ਵੇਖਦੇ ਰਹਿ ਗਏ, ਉਹਨੇ ਫੌਜ ਤੋਂ ਅਕਾਲ ਤਖਤ ਢੁਆਇਆ ਸੀ
ਇੱਥੇ ਹੀ ਕਹਾਣੀ ਮੁੱਕਦੀ ਨਹੀਂ, ਦਿੱਲੀ ਚ ਸਿੰਘਾਂ ਦਾ ਕਤਲੇਆਮ ਕਰਾਇਆ ਸੀ
ਸਾਜ਼ਿਸ ਸਾਰੀ ਸੀ ਇਹ ਸਿਆਸਤਾਂ ਦੀ, ਪਰ ਕੰਮ ਸੀ ਫੌਜਾਂ ਸਰਕਾਰੀਆਂ ਦੇ
ਸਿੰਘ ਜ਼ੈਲ ਸੀ ਸਿੰਘ ਸਰਦਾਰ ਬਣਿਆ, ਸਿੱਖ ਹੁੰਦੇ ਵੀ ਸਿੰਘੋ ਗੱਦਾਰ ਬਣਿਆ
ਦਿੱਲੀ ਚ ਸਿੰਘਾਂ ਦਾ ਕਤਲੇਆਮ ਕਰਾ ਦਿੱਤਾ, ਪਰ ਕਦੀ ਨੀ ਮੂੰਹ ਤੋਂ ਸੀ ਕੀਤਾ
ਸਿੰਘ ਸੂਰਮੇ ਫਿੜ ਆਏ ਚੜ੍ਹ ਕੇ, ਫਰਜ਼ੀ ਗਾਂਧੀਆਂ ਦਾ ਖੂਨ ਉਨ੍ਹਾਂ ਪੀ ਲਿੱਤਾ
ਮਾੜੇ ਕੰਮਾਂ ਦਾ ਬੈਂਸ ਅੰਤ ਮਾੜਾ, ਉਜੜ ਗਏ ਹਰੇ ਭਰੇ ਬਾਗ ਵਿਚਾਰੀਆਂ ਦੇ
ਜਿਨ੍ਹਾਂ ਖੱਟੇ ਪਾਪ ਮਿਲੀ ਮੌਤ ਸਜ਼ਾ, ਹੋਣ ਇਲਾਜ ਨਾ ਅੰਦਰ ਗੁੱਝੀਆਂ ਚੋਟਾਂ ਦੇ
ਤੈਨੂੰ ਜਾਂਦਿਆਂ ਕੋਈ ਨੀ ਮੋੜ ਸਕਿਆ, ਭਾਵੇਂ ਖਰਚ ਗਿਆ ਥੱਬੇ ਤੂੰ ਨੋਟਾਂ ਦੇ
ਗੱਦਾਰੀ ਕਰਨੀ ਧੁਰੋਂ ਲਿਖੀ ਆਓਂਦੀ, ਪੁੱਤ ਹੋਣ ਉਹ ਬੇਕਾਰ ਖਾਨਦਾਨੀਆਂ ਦੇ
ਮਾੜੇ ਕਰਮ ਕੀਤੇ ਵਿਚਾਰੀਆਂ ਦੇ, ਗੱਦਾਰ ਪੁੱਤ ਹੋਣ ਬਦਕਾਰ ਜਨਾਨੀਆਂ ਦੇ
ਧੀਆਂ ਪੁੱਤ ਅੰਤ ਨੂੰ ਜਾਣ ਵਾਂਝੇ, ਮਾਵਾਂ ਵਿਚਾਰੀਆਂ ਕਰਮਾ ਮਾਰੀਆਂ ਦੇ
ਇੱਥੇ ਹੇ ਗਏ ਲਾਲ, ਗੁਲਾਬ ਵਰਗੇ, ਸੰਧਾਂ ਵਾਲੀਏ ਜ਼ੈਲ ਸਰਦਾਰ ਵਰਗੇ
ਗੰਗੂ ਪਿੰਡ ਸਹੇੜੀ ਦਾ ਵਾਸੀ, ਸ਼ਰਮ ਮਾਰੇ ਲੋਕ ਨਾ ਪਿੰਡ ਦਾ ਜ਼ਿਕਰ ਕਰਦੇ
ਸੂਰਮਿਆਂ ਦੀ ਕਬਰ ਤੇ ਲੱਗਣ ਮੇਲੇ, ਉਨ੍ਹਾਂ ਦੀ ਕਬਰਾਂ ਤੇ ਚਰਾਗ ਜਲਦੇ
ਤੇਰੀ ਮੜ੍ਹੀ ਤੇ ਗਿੱਲਾ ਪਸ਼ਾਬ ਹੋਣਾ, ਕੀਤੇ ਕਰਮ ਸੁਲ੍ਹਗ ਕੇ ਰਹਿਣ ਬਲਦੇ
ਪਲੀ ਪਲੀ ਦਾ ਉਥੇ ਹਿਸਾਬ ਹੁੰਦਾ, ਫਤਵੇ ਲੱਗਦੇ ਕੀਤੀ ਗੱਦਾਰੀਆਂ ਦੇ
ਫਰਜ਼ ਭੁੱਲ ਜਾਂਦੇ ਲਾਲਚਾਂ ਵਸ ਪੈ ਕੇ, ਮਰਨ ਵੇਲੇ ਨਾਲ ਨਾ ਜਾਣ ਪੈਸੇ
ਗਿੱਲੇ ਕਰਕੇ ਗਿੱਲਾ ਨਾ ਦਾਗ ਮਿਟਦੇ, ਅੰਤ ਜਾਣਗੇ ਕਰਵਾ ਕੇ ਐਸੇ ਤੈਸੇ
ਬੇਅੰਤਾਂ ਦਾ ਵੀ ਅੰਤ ਨੂੰ ਅੰਤ ਹੋਣਾ, ਰਹਿਣ ਜੱਗ ਚ ਬੈਂਸ ਤੇਰੇ ਕਰਮ ਕੀਤੇ
ਭਾਵੇਂ ਡ੍ਹੋਲਿਆ ਲਹੂ ਤੂੰ ਕੌਮ ਖਾਤਰ, ਭਾਵੇਂ ਰੱਜ ਰੱਜ ਬੇਗੁਨਾਹਾਂ ਦੇ ਖੂਨ ਪੀਤੇ
ਆਵੇ ਸਾਹਮਣੇ ਜਦੋਂ ਹਿਸਾਬ ਹੋਵੇ, ਲੇਖੇ ਲੈਣਗੇ ਚੰਗੀਆਂ ਮੰਦੀਆਂ ਸਾਰੀਆਂ ਦੇ
ਤੇਗ ਬਹਾਦਰ ਨਾ ਕਿਸੇ ਨੇ ਬਣ ਜਾਣਾ, ਹਿੰਦ ਕੌਮ ਲਈ ਉਹ ਸ਼ਹੀਦ ਹੋਇਆ
ਉਹਦੇ ਸਿੰਘ ਵੀ ਨਾਲ ਸ਼ਹੀਦ ਹੋਏ, ਪੱਤਾ ਪੱਤਾ ਹਿੰਦ ਦਾ ਛੁਪ ਛੁਪ ਰੋਇਆ
ਹੱਕ ਸੂਰਮਿਆਂ ਕੌਮ ਲਈ ਜਾਨ ਦੇਣਾ, ਆੱਗੇ ਦਰਜਾ ਗੋਬਿੰਦ ਕਪੂਰ ਦਾ ਏ
ਇਹ ਤੇ ਕ੍ਹੱਲ ਦੀ ਵਾਪਰੀ ਗੱਲ ਲੋਕੋ, ਮਾਰੋ ਝਾਤੀ ਕਿੱਸਾ ਨਹੀਂ ਦੂਰ ਦਾ ਏ
ਕਰ ਚੰਗਾ ਚੰਗਾ ਫਲ ਮਿਲਣਾ, ਸਦਾ ਰਹਿਣਗੇ ਨਿਸ਼ਾਨ ਤੇਗਾਂ ਮਾਰੀਆਂ ਦੇ
ਸਿੰਘੋ, ਪੂਜਾ ਦਾ ਧਾਨ ਜੋ ਖਾਣ ਬਹਿ ਕੇ, ਖਤਮ ਹੋਏਗਾ ਖਾਨਦਾਨ ਐਸਿਆਂ ਦਾ
ਚੰਗਾ ਕਰਮ ਜਿਸ ਦਾ ਅੰਤ ਚੰਗਾ, ਕਾਹਦਾ ਮਾਣ ਤੈਨੂਂ ਚੜ੍ਹਤ ਦੇ ਪੈਸਿਆਂ ਦਾ
ਲ੍ਹਾਣਤ ਉਨ੍ਹਾਂ ਤੇ ਉਸ ਕੌਮ ਨੂੰ ਵੀ, ਜਿਹੜੇ ਧਾਮਾ ਦੀ ਕਮਾਈ ਵੱਲ ਵੇਖਦੇ ਨੇ
ਆਏ ਜੱਗ ਤੇ ਰੱਬ ਦਾ ਨਾਮ ਜਪਣ, ਖੋਟੇ ਪੈਸੇ ਲਈ ਧਰਮ ਈਮਾਨ ਵੇਚਦੇ ਨੇ
ਸੋਨਾ ਰੁੱਪਾ ਜੇ ਜੱਗ ਤੇ ਹੈ ਸਭ ਕੁਝ, ਬੈਂਸ, ਭਰੇ ਪਏ ਨੇ ਘਰ ਸੁਨਿਆਰੀਆਂ ਦੇ
ਜਿਨ੍ਹਾਂ ਵਾਸਤੇ ਇਹਨੂੰ ਕਮਾਉਂਦਾ ਏਂ, ਇਕ ਦਿਨ ਉਨ੍ਹਾਂ ਤੈਨੂੰ ਘਰੋਂ ਕੱਢ ਦੇਣਾ
ਸਦਾ ਲਈ ਕੋਈ ਨਾ ਤੇਰਾ ਦੇਵੇ, ਤੈਨੂੰ ਉਨ੍ਹਾਂ ਨੇ ਮੜ੍ਹੀ ਵਿਚ ਗੱਡ ਆਉਣਾ
ਜਿਨ੍ਹਾਂ ਲਈ ਦੀਨ ਇਮਾਨ ਵੇਚਦਾ ਏਂ, ਕਦੀ ਸੋਚਿਆ, ਕਹਦੇ ਲਈ ਵੇਚਦਾ ਏਂ
ਇਸ ਦਮ ਦਾ ਭਰੋਸਾ ਪਲ ਦਾ ਨੀ, ਕੱਲ੍ਹ ਸੋਚੀ ਨਾ ਕੇਵਲ ਅੱਜ ਵੱਲ ਵੇਖਦਾ ਏਂ
ਧਾਨ ਪੁੰਨ ਦਾਨ ਦਾ ਪਏ ਖਾਂਦੇ, ਚੇਤੇ ਰੱਖੋ, ਉਹ ਮਰਨਗੇ ਕੋੜ੍ਹ ਬਿਮਾਰੀਆਂ ਦੇ
ਜੱਗ ਚ ਕੋਈ ਨਹੀਂ ਕਿਸੇ ਦੇ ਨਾਲ਼ ਆਇਆ, ਨਾ ਹੀ ਕਿਸੇ ਨੇ ਨਾਲ ਜਾਣਾ
ਬੈਂਸ, ਖਾਲੀ ਹੱਥ ਤੂੰ ਆਇਆ ਏਥੇ, ਜਿਵੇਂ ਆਇਆ ਤੂਂ ਉਵੇਂ ਹੀ ਟੁਰ ਜਾਣਾ
ਕਾਹਨੂੰ ਕਮਲਿਆ ਕੱਚੀਆਂ ਕਰੇਂ ਗੱਲਾਂ, ਸਭ ਕੱਚੀਆਂ ਪੱਕੀਆਂ ਨਾਲ ਜਾਣਾ
ਤੇਰੇ ਅਮਲਾਂ ਤੇ ਨਬੇੜੇ ਹੋਣ ਲਗਦੇ, ਗਿਣ ਲੈਂਦੇ ਉਹ ਕੱਲਾ ਕੱਲਾ ਦਾਣਾ
ਬੈਂਸ ਰੱਬ ਦੀਆਂ ਰੱਬ ਆਪ ਜਾਣੇ, ਪਰ ਭੁੱਖੇ ਹਾਂ ਅਸੀਂ ਸਰਦਾਰੀਆਂ ਦੇ
ਛੁਪ ਛੁਪ ਤੂੰ ਸੌਦੇ ਪਿਆ ਕਰਦਾ, ਉਲਟੀਆਂ ਸਿੱਧੀਆਂ ਕਰਕੇ ਨਰਦਾਂ ਨੂੰ
ਬਿਨ ਕਿਰਤ ਕਰਮ ਕੀਤੇ ਜੇਬਾਂ ਭਰਦਾ, ਰੱਬ ਕੋਲੋਂ ਨਾ ਮਾਸਾ ਡਰਦਾ ਤੂੰ
ਖੜ੍ਹਾ ਕੀਤਾ ਜਦੋਂ ਦਰਗਾਹ ਤੈਨੂੰ, ਵੇਖੇਂਗਾ ਅਮਲਾਂ ਦੀ ਖੁਲ੍ਹਦੀ ਕਿਤਾਬ ਨੂੰ
ਹੋਣਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ, ਨੇਕੀ ਕਰਨ ਦੇ ਲਵੇਂਗਾ ਖੁਆਬ ਤੂੰ
ਪਣੀ ਵਗ ਗਿਆ ਮੁੜ ਨਹੀਂ ਆਉਂਦਾ, ਕਿਵੇਂ ਧੋਣਗੇ ਲੇਖ ਭਟਿਆਰੀਆਂ ਦੇ
Share