- Jan 3, 2010
- 1,254
- 424
- 79
ਭਾਅਵਾਂ ਨੂੰ ਅੱਗ ਲੱਗੀ ਹੋਈ।
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਭਾਅਵਾਂ ਨੂੰ ਅੱਗ ਲੱਗੀ ਹੋਈ।
ਹਾਇ!ਹਾਇ! ਕਰਦਾ ਹਰ ਕੋਈ ।
ਸੌ ਤੋਂ ਉਪਰ ਡੀਜ਼ਲ ਤੇਲ।
ਇੱਕ ਬਦਲੇ ਦੋ ਦੀ ਨਾ ਸੇਲ।
ਸਾਈਕਲ, ਕਾਰ ਦਾ ਪੁਛ ਨਾ ਹਾਲ।
ਦੁਗਣੇ ਭਾਅ ਹੁਣ ਬੈਟ ਤੇ ਬਾਲ
ਮਹਿੰਗਾ ਚੁਲ੍ਹਾ, ਮਹਿੰਗੀ ਗੈਸ।
ਸੇਬਾਂ ਦਾ ਭਾਅ ਪੁੱਛ ਆ ਗਿਆ ਤੈਸ਼।
ਤੇਲ ਸਰੋਂ ਦਾ ਦੋ ਸੌੋ ਦਸ।
ਡੇਢੇ ਟਿਕਟ ਰੇਲ ਤੇ ਬੱਸ
ਗਾਹਕ ਦੁਕਾਨੇਂ ਕਰਨ ਲੜਾਈ।
ਜਾਵੋ ਕੀਮਤ ਕਿਉਂ ਵਧਾਈ
ਸਬਜ਼ੀ ਮਹਿੰਗੀ, ਮਹਿੰਗੀ ਦਾਲ।
ਰੋਟੀ ਖਾਂਦੇ ਮਿਰਚਾਂ ਨਾਲ।
ਉਤੋਂ ਠੰਢ ਦੀ ਮਾਰੋ ਮਾਰ।
ਸ਼ਾਲ ਸਵਾਟਰ ਵੱਸੋਂ ਬਾਹਰ।
ਬੀਮਾਰੀ ਨੇ ਮਾਰੇ ਘਰ ਦੇ।
ਹਸਪਤਾਲ ਨੂੰ ਜਾਂਦੇ ਡਰਦੇ।
ਘਰ ਦੇ ਹੀ ਨਾ ਬੁੱਤੇ ਸਰਦੇ।
ਨਾ ਕੋਈ ਪਿਕਨਿਕ ਨਾ ਰੰਗ ਮੇਲਾ।
ਘਰ ਦਾ ਮੁਕਦਾ ਨਹੀਂ ਝਮੇਲਾ।
ਕਪੜੇ ਨਵੇਂ ਨਾ ਘਰ ਵਿੱਚ ਆਉਂਦੇ।
ਫੱਟੇ ਪੁਰਾਣੇ ਪਹਿਨ ਹੰਢਾਉਂਦੇ।
ਮੰਗੇ ਨਾ ਵਹੁਟੀ ਹੁਣ ਸੂਟ।
ਬੱਚੇ ਮੰਗਦੇ ਨਵੇਂ ਨਾ ਬੂਟ।
ਬੰਦ ਫੈਕਟਰੀਆਂ ਬਣਤਰ ਜ਼ੀਰੋ
ਦੇਖ ਵਜਾਵੇ ਬੰਸੀ ਨੀਰੋ।
ਕਾਰਪੋਰੇਟਾਂ ਭਰੇ ਸਟੋਰ।
ਭਾਅ ਚੁੱਕੇ ਤਾਕਤ ਦੇ ਜ਼ੋਰ।
ਮਿਲੀ ਹੋਈ ਸਰਕਾਰ ਵੀ ਨਾਲ।
ਦਸੀਏ ਅਪਣਾ ਕਿਨੂੰ ਹਵਾਲ।
ਘਰ ਵਿਚ ਰਹਿੰਦੀ ਰੋਜ਼ ਲੜਾਈ।
ਤੰਗ ਆਏ ਨੇ ਫਾਂਸੀ ਲਾਈ
ਦਿਤੀ ਬਚਿਆਂ ਛੱਡ ਪੜ੍ਹਾਈ।
ਆਤਮਹਤਿਆ ਘਰ ਘਰ ਹੋਵੇ।
ਅੱਜ ਕੱਲ ਨਾ ਕੋਈ ਬਹੁਤਾ ਰੋਵੇ।
ਸੁੱਕ ਗਏ ਨੇ ਹੰਝੂ ਸਾਰੇ।
ਕਿਤਨਾ ਲੋਕੀਂ ਰੋਣ ਵਿਚਾਰੇ?
ਮੰਦੀ ਵਿਚ ਨਾ ਮਿਲਦੀ ਢੋਈ।
ਭਾਅਵਾਂ ਨੂੰ ਅੱਗ ਲੱਗੀ ਹੋਈ।
ਹਾਇ!ਹਾਇ! ਕਰਦਾ ਹਰ ਕੋਈ ।
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਭਾਅਵਾਂ ਨੂੰ ਅੱਗ ਲੱਗੀ ਹੋਈ।
ਹਾਇ!ਹਾਇ! ਕਰਦਾ ਹਰ ਕੋਈ ।
ਸੌ ਤੋਂ ਉਪਰ ਡੀਜ਼ਲ ਤੇਲ।
ਇੱਕ ਬਦਲੇ ਦੋ ਦੀ ਨਾ ਸੇਲ।
ਸਾਈਕਲ, ਕਾਰ ਦਾ ਪੁਛ ਨਾ ਹਾਲ।
ਦੁਗਣੇ ਭਾਅ ਹੁਣ ਬੈਟ ਤੇ ਬਾਲ
ਮਹਿੰਗਾ ਚੁਲ੍ਹਾ, ਮਹਿੰਗੀ ਗੈਸ।
ਸੇਬਾਂ ਦਾ ਭਾਅ ਪੁੱਛ ਆ ਗਿਆ ਤੈਸ਼।
ਤੇਲ ਸਰੋਂ ਦਾ ਦੋ ਸੌੋ ਦਸ।
ਡੇਢੇ ਟਿਕਟ ਰੇਲ ਤੇ ਬੱਸ
ਗਾਹਕ ਦੁਕਾਨੇਂ ਕਰਨ ਲੜਾਈ।
ਜਾਵੋ ਕੀਮਤ ਕਿਉਂ ਵਧਾਈ
ਸਬਜ਼ੀ ਮਹਿੰਗੀ, ਮਹਿੰਗੀ ਦਾਲ।
ਰੋਟੀ ਖਾਂਦੇ ਮਿਰਚਾਂ ਨਾਲ।
ਉਤੋਂ ਠੰਢ ਦੀ ਮਾਰੋ ਮਾਰ।
ਸ਼ਾਲ ਸਵਾਟਰ ਵੱਸੋਂ ਬਾਹਰ।
ਬੀਮਾਰੀ ਨੇ ਮਾਰੇ ਘਰ ਦੇ।
ਹਸਪਤਾਲ ਨੂੰ ਜਾਂਦੇ ਡਰਦੇ।
ਘਰ ਦੇ ਹੀ ਨਾ ਬੁੱਤੇ ਸਰਦੇ।
ਨਾ ਕੋਈ ਪਿਕਨਿਕ ਨਾ ਰੰਗ ਮੇਲਾ।
ਘਰ ਦਾ ਮੁਕਦਾ ਨਹੀਂ ਝਮੇਲਾ।
ਕਪੜੇ ਨਵੇਂ ਨਾ ਘਰ ਵਿੱਚ ਆਉਂਦੇ।
ਫੱਟੇ ਪੁਰਾਣੇ ਪਹਿਨ ਹੰਢਾਉਂਦੇ।
ਮੰਗੇ ਨਾ ਵਹੁਟੀ ਹੁਣ ਸੂਟ।
ਬੱਚੇ ਮੰਗਦੇ ਨਵੇਂ ਨਾ ਬੂਟ।
ਬੰਦ ਫੈਕਟਰੀਆਂ ਬਣਤਰ ਜ਼ੀਰੋ
ਦੇਖ ਵਜਾਵੇ ਬੰਸੀ ਨੀਰੋ।
ਕਾਰਪੋਰੇਟਾਂ ਭਰੇ ਸਟੋਰ।
ਭਾਅ ਚੁੱਕੇ ਤਾਕਤ ਦੇ ਜ਼ੋਰ।
ਮਿਲੀ ਹੋਈ ਸਰਕਾਰ ਵੀ ਨਾਲ।
ਦਸੀਏ ਅਪਣਾ ਕਿਨੂੰ ਹਵਾਲ।
ਘਰ ਵਿਚ ਰਹਿੰਦੀ ਰੋਜ਼ ਲੜਾਈ।
ਤੰਗ ਆਏ ਨੇ ਫਾਂਸੀ ਲਾਈ
ਦਿਤੀ ਬਚਿਆਂ ਛੱਡ ਪੜ੍ਹਾਈ।
ਆਤਮਹਤਿਆ ਘਰ ਘਰ ਹੋਵੇ।
ਅੱਜ ਕੱਲ ਨਾ ਕੋਈ ਬਹੁਤਾ ਰੋਵੇ।
ਸੁੱਕ ਗਏ ਨੇ ਹੰਝੂ ਸਾਰੇ।
ਕਿਤਨਾ ਲੋਕੀਂ ਰੋਣ ਵਿਚਾਰੇ?
ਮੰਦੀ ਵਿਚ ਨਾ ਮਿਲਦੀ ਢੋਈ।
ਭਾਅਵਾਂ ਨੂੰ ਅੱਗ ਲੱਗੀ ਹੋਈ।
ਹਾਇ!ਹਾਇ! ਕਰਦਾ ਹਰ ਕੋਈ ।