Normal
ਉਸਦਾ ਨਾਮ ਭੁਲਾਈਏ ਨਾਡਾ: ਦਲਵਿੰਦਰ ਸਿੰਘ ਗ੍ਰੇਵਾਲਕਰ ਅਹਿਸਾਨ ਜਤਾਈਏ ਨਾਲੈ ਅਹਿਸਾਨ ਭੁਲਾਈਏ ਨਾ।ਕਸ਼ਟ ਪਏ ਘਬਰਾਈਏ ਨਾ।ਗੱਲ ਕੋਈ ਦਿਲ ਲਾਈਏ ਨਾ।ਸਾਰੇ ਹੀ ਹਨ ਰੱਬ ਦੇ ਜੀ,ਫਰਕ ਕਿਸੇ ਵਿਚ ਪਾਈਏ ਨਾ।ਜੀ ਕਹੀਏ, ਜੀ ਅਖਵਾਈਏ,ਗੁੱਸੇ ਨਾਲ ਬੁਲਾਈਏ ਨਾ।ਪਿਆਰ ਦੇ ਨਾਲ ਨਿਬੇੜ ਲਈਏਐਵੇਂ ਪੰਗੇ ਪਾਈਏ ਨਾ।ਤਾਪ ਚੜ੍ਹੇ ਤੇ ਨ੍ਹਾਈਏ ਨਾ,ਲੋੜੋਂ ਵਧ ਕੇ ਖਾਈਏ ਨਾ।ਸੁਣਦੇ ਜਦੋਂ ਸਰੋਤਾ ਨੇ,ਮਾਈਕ ਤੇ ਸ਼ਰਮਾਈਏ ਨਾ।ਬਿਨ ਸੋਚੇ ਗੱਲ ਕਰੀਏ ਨਾ.ਝੂਠੀ ਖਬਰ ਫੈਲਾਈਏ ਨਾ।ਰੱਬ ਨਾਲ ਆਢਾ ਲਾਈਏ ਨਾ,ਉਸਦਾ ਨਾਮ ਭੁਲਾਈਏ ਨਾ।
ਉਸਦਾ ਨਾਮ ਭੁਲਾਈਏ ਨਾ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਕਰ ਅਹਿਸਾਨ ਜਤਾਈਏ ਨਾ
ਲੈ ਅਹਿਸਾਨ ਭੁਲਾਈਏ ਨਾ।
ਕਸ਼ਟ ਪਏ ਘਬਰਾਈਏ ਨਾ।
ਗੱਲ ਕੋਈ ਦਿਲ ਲਾਈਏ ਨਾ।
ਸਾਰੇ ਹੀ ਹਨ ਰੱਬ ਦੇ ਜੀ,
ਫਰਕ ਕਿਸੇ ਵਿਚ ਪਾਈਏ ਨਾ।
ਜੀ ਕਹੀਏ, ਜੀ ਅਖਵਾਈਏ,
ਗੁੱਸੇ ਨਾਲ ਬੁਲਾਈਏ ਨਾ।
ਪਿਆਰ ਦੇ ਨਾਲ ਨਿਬੇੜ ਲਈਏ
ਐਵੇਂ ਪੰਗੇ ਪਾਈਏ ਨਾ।
ਤਾਪ ਚੜ੍ਹੇ ਤੇ ਨ੍ਹਾਈਏ ਨਾ,
ਲੋੜੋਂ ਵਧ ਕੇ ਖਾਈਏ ਨਾ।
ਸੁਣਦੇ ਜਦੋਂ ਸਰੋਤਾ ਨੇ,
ਮਾਈਕ ਤੇ ਸ਼ਰਮਾਈਏ ਨਾ।
ਬਿਨ ਸੋਚੇ ਗੱਲ ਕਰੀਏ ਨਾ.
ਝੂਠੀ ਖਬਰ ਫੈਲਾਈਏ ਨਾ।
ਰੱਬ ਨਾਲ ਆਢਾ ਲਾਈਏ ਨਾ,
ਉਸਦਾ ਨਾਮ ਭੁਲਾਈਏ ਨਾ।