- Jan 3, 2010
- 1,254
- 422
- 79
ਕੀ ਭਾਰਤ ਤੇ ਚੀਨ ਵਿੱਚ ਜੰਗ ਨਿਸ਼ਚਿਤ ਹੈ?
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਭਾਰਤ ਦੇ ਕੰਬਾਈਂਡ ਡਿਫੈਂਸ ਚੀਫ ਜਨਰਲ ਰਾਵਤ ਦਾ ਬਿਆਨ ਆਇਆ ਹੈ ਕਿ ‘ਜੇ ਮਿਲਟ੍ਰੀ ਤੇ ਡਿਪਲੋਮੈਟਿਕ ਪੱਧਰ ਤੇ ਚੀਨ ਤੇ ਭਾਰਤ ਦੀ ਗੱਲਬਾਤ ਫੇਲ ਹੋ ਗਈ ਤਾਂ ਭਾਰਤ ਕੋਲ ਚੀਨ ਦੇ ਲਦਾਖ ਦੀ ਧਰਤੀ ਤੇ ਕੀਤੇ ਕਬਜ਼ੇ ਛੁਡਵਾਉਣ ਲਈ ਮਿਲਟ੍ਰੀ ਹਮਲੇ ਰਾਹੀਂ ਛੁਡਵਾਉਣ ਦਾ ਚਾਰਾ ਕਰਨਾ ਪੈ ਸਕਦਾ ਹੈ”। ਰਾਸ਼ਟਰਪਤੀ ਤੇ ਪ੍ਰਧਾਨਮੰਤਰੀ ਨੇ ਵੀ ਬਿਨਾ ਨਾਮ ਲਿਆਂ ਕਿਹਾ ਕਿ ਵਿਸਤਾਰਵਾਦ ਦਾ ਅੰਤ ਕੀਤਾ ਜਾਵੇਗਾ ਤੇ ਜੂਨ 14-15 ਨੂੰ ਗਲਵਾਨ ਵਿੱਚ ਹੋਏ 20 ਸ਼ਹੀਦਾਂ ਦਾ ਖੂਨ ਅੰਜਾਈ ਨਹੀਂ ਜਾਵੇਗਾ।ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਉਤਰੀ ਕਮਾਨ ਦੇ ਆਰਮੀ ਕਮਾਂਡਰ ਨੇ ਵੀ ਖਦਸ਼ਾ ਦਰਸਾਇਆ ਹੈ ਕਿ ਚੀਨ ਅਪ੍ਰੈਲ ਤੋਂ ਪਹਿਲਾਂ ਵਾਲੀ ਜਗਾ ਤੇ ਜਾਣ ਦਾ ਵਾਅਦਾ ਤਾਂ ਕਰਦਾ ਹੈ ਪਰ ਪਰਤ ਨਹੀਂ ਰਿਹਾ।ਉਲਟਾ ਚੀਨ ਦਾ ਭਾਰਤ ਵਿੱਚ ਰਾਜਦੂਤ ਠੀਕਰਾ ਭਾਰਤ ਦੇ ਸਿਰ ਬੰਨਣ ਲੱਗਾ ਹੋਇਆ ਹੈ ਤੇ ਕਹਿੰਦਾ ਹੈ ਸਾਰੀ ਖੇਡ ਭਾਰਤ ਦੇ ਹੱਥ ਹੈ। ਇਸ ਦਾ ਮਤਲਬ ਇਹ ਕਿ ਭਾਰਤ ਨੂੰ ਉਸ ਇਲਾਕੇ ਤੇ ਚੀਨ ਦਾ ਪ੍ਰਭੂਤਵ ਸਵੀਕਾਰ ਕਰਨਾ ਚਾਹੀਦਾ ਹੈ ਜੋ ਚੀਨ ਨੇ ਹੁਣ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਇਸ ਨਾਲ ਲਦਾਖ ਵਿੱਚ ਹੱਦਾਂ (ਐਲ਼ ਏ ਸੀ) ਉਤੇ ਹਾਲਾਤ ਭਖ ਗਏ ਹਨ ਜੋ ਸੰਭਾਵੀ ਜੰਗ ਵੱਲ ਇਸ਼ਾਰਾ ਕਰਦੇ ਹਨ।ਜਿਸ ਤਰ੍ਹਾਂ ਗਲਵਾਨ ਵਾਦੀ ਵਿਚ ਝੜਪਾਂ ਹੋਈਆਂ ਜਿਸ ਵਿੱਚ 20 ਭਾਰਤੀ ਤੇ ਤਾਜ਼ਾ ਖਬਰ ਅਨੁਸਾਰ 100 ਦੇ ਕਰੀਬ ਚੀਨੀ ਮਾਰੇ ਗਏ, ਤੇ ਹੁਣ 29 ਅਗਸਤ ਤੋਂ ਲੈ ਕੇ ਅੱਜ 1 ਸਤੰਬਰ ਤਕ ਰੋਜ਼ ਝੜਪਾਂ ਹੋ ਰਹੀਆਂ ਹਨ ਤੇ ਚੀਨੀ ਫੌਜੀ ਕਮਾਂਡਰਾਂ ਦੀਆ 15 ਤੋਂ ਵੱਧ ਮੁਲਾਕਾਤਾਂ ਵਿੱਚ ਹੋਏ ਸਮਝੌਤਿਆਂ ਨੂੰ ਚੀਨ ਵਲੋਂ ਲਗਾਤਾਰ ਦਰਕਿਨਾਰ ਕਰ ਕੇ ਐਲ ਏ ਸੀ ਦਾ ਕਾਬਜ਼ ਇਲਾਕਾ ਨਾ ਛੱਡਣਾ ਤੇ ਭਾਰਤ ਦੇ ਹੋਰ ਇਲਾਕਿਆਂ ਥਾਕੌਂਗ, ਹੈਲਮੈਟ, ਬਲੈਕ ਟਾਪ ਤੇ ਹੁਣ ਚੁਮਾਰ ਦੇ ਇਲਾਕੇ ਤੇ ਕਾਬਜ਼ ਹੋਣ ਦੀਆਂ ਕੋਸ਼ਿਸ਼ਾਂ ਸਾਫ ਜ਼ਾਹਿਰ ਕਰਦੀਆਂ ਹਨ ਕਿ ਚੀਨ ਨੂੰ ਸ਼ਾਂਤੀ ਨਹੀਂ ਭਾਰਤ ਦੇ ਇਲਾਕਿਆਂ ਤੇ ਕਬਜ਼ਾ ਜਮਾਈ ਰੱਖਣ ਤੇ ਹੋਰ ਵਧਾਉਣ ਦਾ ਸ਼ੌਕ ਹੳੇ ਸ਼ਾਤੀ ਵਿੱਚ ਨਹੀਂ। ਚੀਨ ਦੇ ਵਿਦੇਸ਼ ਮੰਤਰੀ ਦਾ ਚੀਨ ਦਾ ਦੌਰਾ, ਚੀਨ ਤੇ ਪਾਕਿਸਤਾਨ ਦੇ ਵਿਦੇਸ਼ ਮੰਤਰੀਆਂ ਵਿਚ ਕੁਝ ਗੁਪਤ ਸਮਝੌਤੇ, ਚੀਨੀ ਰਾਸ਼ਟਰਪਤੀ ਦਾ ਹੁਣੇ ਹੁਣੇ ਤਿਬਤ ਦਾ ਦੌਰਾ ਤੇ ਚੀਨੀ ਸੈਨਾ ਨੂੰ ਭਾਰਤੀ ਹੱਦ ਉਤੇ ਤਕੜਾਈ ਕਰਨ ਦਾ ਆਦੇਸ਼, ਲਦਾਖ, ਕੈਲਾਸ਼ ਮਾਨਸਰੋਵਰ, ਚੁੰਭੀ ਵਾਦੀ ਤੇ ਅਰੁਣਾਚਲ ਵਲ ਚੀਨ ਦੀਆਂ ਅਤੀ ਆਧੁਨਿਕ ਮਿਸਾਈਲਾਂ ਤੈਨਾਤ ਕਰਨਾ ਤੇ ਹੁਣ ਤਿੱਬਤ ਦੇ ਅਰੁਣਾਚਲ ਹੱਦ ਦੇ ਨਾਲ ਲਗਦੇ 96 ਪਿੰਡ ਖਾਲੀ ਕਰਾਉਣੇ ਇਸ਼ਾਰਾ ਕਰਦੇ ਹਨ ਕਿ ਚੀਨ ਸ਼ਾਂਤੀ ਨਹੀਂ ਯੁੱਧ ਚਾਹੁੰਦਾ ਹੈ।
ਯੁੱਧ ਸ਼ੁਰੂ ਹੋਣ ਵਿੱਚ ਕੋਈ ਖਾਸ ਕਾਰਨ ਨਹੀਂ ਹੁੰਦਾ। ਛੋਟੀਆਂ ਛੋਟੀਆਂ ਘਟਨਾਵਾਂ ਕਰਕੇ ਵੀ ਯੁੱਧ ਸ਼ੁਰੂ ਹੋ ਜਾਂਦੇ ਹਨ। ਮਿਸਾਲ ਦੇ ਤੌਰ ਤੇ ਅਮਰੀਕਾ ਤੇ ਇੰਗਲੈਂਡ ਵਿੱਚ 1859 ਵਿੱਚ ‘ਪਿੱਗ ਵਾਰ’ ਇਕ ਸੂਰ ਨੂੰ ਮਾਰਨ ਕਰਕੇ ਹੋਈ; 1925 ਦਾ ਗਰੀਸ ਤੇ ਬਲਗਾਰੀਆ ਦਾ ਯੁੱਧ ਇਕ ਕੁੱਤੇ ਕਰਕੇ ਸੀ ਜਿਸ ਨੂੰ ਭਜਾਉਣ ਲਈ ਇਕ ਫੌਜੀ ਹੱਦ ਟੱਪ ਗਿਆ ਤੇ ਗੋਲੀ ਨਾਲ ਮਾਰ ਦਿਤਾ ਗਿਆ। ਪਹਿਲੇ ਵਿਸ਼ਵ ਯੁੱਧ ਦਾ ਆਰੰਭ ਸਾਰਾਜੀਵੋ ਤੇ ਬੋਸਨੀਆਂ ਦੇ ਯੁੱਧ ਤੋਂ ਵੱਧਿਆ ਜਿਸ ਦਾ ਕਾਰਣ ਇਕ ਨਗੂਣੀ ਰਿਆਸਤ ਦੇ ਵਾਰਿਸ ਨੂੰ ਗੋਲੀ ਮਾਰ ਦੇਣਾ ਸੀ। ਲਦਾਖ ਦੀਆਂ ਹੱਦਾਂ ਤੇ ਚਿੰਗਾਰੀਆਂ ਤਾਂ ਹੁਣ ਹਰ ਰੋਜ਼ ਫੁੱਟਦੀਆਂ ਹਨ; ਪਤਾ ਨਹੀਂ ਕਿਸ ਚਿੰਗਾਰੀ ਨੇ ਕਦੋਂ ਭਾਂਬੜ ਬਣ ਜਾਣਾ ਹੈ ਇਹ ਤਾਂ ਸਮਾਂ ਹੀ ਦਸੇਗਾ ਪਰ ਇਸ ਦਾ ਹੱਲ ਤਾਂ ਲੱਭਣਾ ਪਵੇਗਾ।
ਜਦ ਕੋਈ ਤੁਹਾਡੇ ਤੇ ਜ਼ਬਰਦਸਤੀ ਕਰਦਾ ਹੈ ਤਾਂ ਉਸ ਦੇ ਹੱਲ ਦੇ ਤਿੰਨ ਤਰੀਕੇ ਹਨ ਜਾਂ ਝੁਕ ਜਾਉ, ਜਾਂ ਡਟ ਜਾਉ ਜਾਂ ਗੱਲ ਬਾਤ ਰਾਹੀਂ ਹੱਲ ਕੱਢੋ। ਝੁਕਣ ਦਾ ਤਾਂ ਸਵਾਲ ਹੀ ਨਹੀਂ ਰਹਿ ਗਿਆ, ਗੱਲਬਾਤ ਵਿੱਚ ਚੀਨ ਵਾਅਦੇ ਕਰਕੇ ਮੁੱਕਰਦਾ ਹੈ ਜਿਸ ਲਈ ਇਕੋ ਇੱਕ ਵਿਕਲਪ ਹੈ ਡਟ ਜਾਉ ਤੇ ਸਬਕ ਸਿਖਾਉ। ਡਟਣ ਦੇ ਵਿਕੱਲਪ ਹਨ, ਯੁੱਧ, ਬਾਹਰੀ ਪ੍ਰਭਾਵ, ਆਰਥਿਕ, ਸਮਾਜਿਕ, ਰਾਜਨੀਤਿਕ ਆਦਿ। ਯੁੱਧ ਆਖਰੀ ਵਿਕਲਪ ਹੈ ਇਸ ਲਈ ਬਾਕੀ ਦੇ ਯਤਨ ਜ਼ਰੂਰੀ ਹਨ। ਭਾਰਤ ਨੇ ਦੁਨੀਆਂ ਵਿੱਚ ਚੀਨ ਦੀ ਇਸ ਘਟੀਆ ਹਰਕਤ ਦਾ ਸੁਨੇਹਾ ਦੇ ਕੇ ਵੱਡੇ ਦੇਸ਼ਾਂ ਨੂੰ ਆਪਣੇ ਵੱਲ ਕਰ ਲਿਆ ਹੈ। ਹੋਰ ਤਾਂ ਹੋਰ ਅਮਰੀਕਾ ਦੇ ਤਾਂ ਚੀਨ ਦੇ ਸਮੁੰਦਰਾਂ ਵਿੱਚ ਜੰਗੀ ਬੇੜੇ ਆ ਲਏ ਹਨ ਜਿਸ ਵਿੱਚ ਭਾਰਤ ਨੇ ਆਪਣੇ ਵੀ ਦੋ ਜਹਾਜ਼ ਭੇਜੇ ਹਨ। ਆਰਥਿਕ ਪੱਖੋਂ ਅਸੀਂ ਉਸਦੇ ਸੌ ਦੇ ਕਰੀਬ ਡਿਜਿਟਲ ਐਪਸ ਬੰਦ ਕਰ ਦਿਤੇ ਹਨ ਕਈ ਕੰਪਨੀਆਂ ਤੇ ਸਰਕਾਰੀ ਠੇਕੇ ਰੱਦ ਕਰ ਦਿਤੇ ਹਨ ਤੇ ‘ਮੇਡ ਇਨ ਇੰਡੀਆ’ ਨੂੰ ਪਹਿਲ ਦੇ ਕੇ ਆਤਮਨਿਰਭਰਤਾ ਵਲ ਕਦਮ ਚੁੱਕਿਆ ਹੈ। ਡਿਪਲੋਮੈਟਿਕ ਪੱਧਰ ਤੇ ਲਗਾਤਾਰ ਗੱਲ ਬਾਤ ਜਾਰੀ ਹੈ ਹਾਲਾਂ ਕਿ ਚੀਨ ਤੇ ਹੁਣ ਭਰੋਸਾ ਨਹੀਂ ਕੀਤਾ ਜਾ ਸਕਦਾ। ਹੋਰ ਪ੍ਰਭਾਵ ਪਾਉਣ ਲਈ ਸਾਨੂੰ ਆਜ਼ਾਦ ਤਿੱਬਤ, ਆਜ਼ਾਦ ਤੈਵਾਨ, ਆਜ਼ਾਦ ਪੂਰਬੀ ਤੁਰਕਮਿਨਸਤਾਨ ਆਦਿ ਐਲਾਨ ਕਰ ਦੇਣਾ ਚਾਹੀਦੇ ਹਨ ਤੇ ਹਾਂਗਕਾਂਗ ਬਾਰੇ ਚੀਨੀ ਰਵਈਏ ਨੂੰ ਯੂ ਐਨ ਓ ਤਕ ਲੈ ਜਾਣਾ ਚਾਹੀਦਾ ਹੈ। ਪਾਕਿਸਤਾਨ ਕਬਜ਼ੇ ਵਾਲੇ ਕਸ਼ਮੀਰ ਵਿੱਚ ਚੀਨ ਦੇ ਕਬਜ਼ੇ ਨੂੰ ਵੀ ਵਿਸ਼ਵ ਪੱਧਰ ਤੇ ਉਠਾਉਣਾ ਚਾਹੀਦਾ ਹੈ। ਇਸ ਦੇ ਨਾਲ ਹੀ ਲਦਾਖ ਵਿਚ ਚੀਨ ਦੇ ਕਬਜ਼ੇ ਬਾਰੇ ਵੀ ਵਿਸ਼ਵ ਦੇਸ਼ਾਂ ਕੋਲ ਆਪਣਾ ਪੱਖ ਰੱਖਕੇ ਚੀਨ ਤੇ ਦਬਾਉ ਪਾਉਣਾ ਚਾਹੀਦਾ ਹੈ।ਸੈਨਿਕ ਪੱਖੋ ਸਾਨੂੰ ਆਪਣੀਆਂ ਫੌਜਾਂ ਨੂੰ ਚੰਗੀਆਂ ਯੁੱਧ ਸਹੂਲਤਾਂ ਤੇ ਚੀਨੀ ਹਥਿਆਰਾਂ ਤੋਂ ਵਧੀਆਂ ਜੰਗੀ ਹਥਿਆਰ ਮੁਹਈਆ ਕਰਵਾਉਣੇ ਚਾਹੀਦੇ ਹਨ ਤੇ ਯੁੱਧ ਲਈ ਤਿਆਰ ਬਰ ਤਿਆਰ ਰਹਿਣਾ ਚਾਹੀਦਾ ਹੈ। ਨਰਮ ਅੱਗੇ ਕੋਈ ਨਹੀਂ ਝੁਕਦਾ; ਗਰਮ ਹੋ ਕੇ ਹੀ ਹੁਣ ਕੁਝ ਹੋਏਗਾ। ਲੋੜ ਪਈ ਤਾਂ ਯੁੱਧ ਵੀ ਕਰਨਾ ਪੈ ਸਕਦਾ ਹੈ ਕਿਉਂਕਿ ਕਹਾਵਤ ਹੈ ‘ਲੱਤਾਂ ਦੇ ਭੂਤ ਗੱਲਾਂ ਨਾਲ ਨਹੀਂ ਮੰਨਦੇ’।ਵੈਸੇ ਲਦਾਖ ਵਿੱਚ ਇਸ ਵੇਲੇ ਯੁੱਧ ਵਾਲੇ ਹਾਲਾਤ ਹਨ ਤੇ ਚੀਨ ਨੇ ਆਪਣੀ ਹੋਰ ਘੁਸ ਪੈਠ ਦੇ ਉਪਰਾਲੇ ਜਾਰੀ ਰੱਖੇ ਹੋਏ ਹਨ ਤੇ ਹੱਦਾਂ ਨੇੜੇ ਮਿਸਾਈਲਾਂ ਲਾਉਣਾ, ਬੰਬਰ ਤੇ ਜੇ-20 ਹਵਾਈ ਜਹਾਜ਼ ਲਾਉਣਾ ਤੇ 96 ਤਿੱਬਤੀ ਪਿੰਡ ਖਾਲੀ ਕਰਾਉਣਾ ਚੀਨ ਵਲੋਂ ਵੱਡੇ ਪੱਧਰ ਦੇ ਯੁੱਧ ਦੇ ਸੰਕੇਤ ਹਨ ਜੋ ਅਣਦੇਖੇ ਨਹੀਂ ਕੀਤੇ ਜਾ ਸਕਦੇ।