- Jan 3, 2010
- 1,254
- 422
- 79
ਗੁਰੂ ਨਾਨਕ ਤਪੋਸਥਾਨ, ਮੰਚੂਖਾ, ਅਰੁਣਾਚਲ ਪ੍ਰਦੇਸ਼ ਦੀ ਵਿਸ਼ੇਸ਼ ਯਾਤ੍ਰਾ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਮੰਚੂਖਾ ਦੀ ਇਸ ਵਾਰ ਮੇਰੀ ਫੇਰੀ ਯੋਜਨਾਬੱਧ ਫੇਰੀ ਨਹੀਂ ਸੀ ਬਲਕਿ ਗੁਰੂ ਨਾਨਕ ਤਪੋਸਥਾਨ, ਪੇਮੋਸ਼ੂਬੂ ਮੰਚੂਖਾ ਵਿੱਚ ਹੋਈ ਘਟਨਾ ਦਾ ਅਚਾਨਕ ਪ੍ਰਤੀਕਰਮ ਸੀ। ਸੇਗਾਂਗ ਵਿਚ ਤਾਇਨਾਤ ਇੱਕ ਸੈਨਿਕ ਅਧਿਕਾਰੀ ਲੈਫਟੀਨੈਂਟ ਕਰਨਲ ਸੁਮਿੰਦਰ ਸਿੰਘ ਨੇ ਸਰਦਾਰ ਯਾਦਵਿੰਦਰ ਸਿੰਘ ਇੰਚਾਰਜ ਗੁਰਦੁਆਰਾ ਚੁੰਗਥਾਂਗ/ ਗੁਰਡਾਂਗਮਾਰ ਰਾਹੀਂ ਇੱਕ ਤੱਤਭੜੱਤੀ ਸੁਨੇਹਾ ਭੇਜਿਆ ਕਿ ਸਥਾਨਕ ਵਿਧਾਇਕ ਜੋ ਅਰੁਣਾਚਲ ਪ੍ਰਦੇਸ਼ ਵਿੱਚ ਸਪੀਕਰ ਸਨ, ਦੇ ਦਬਾਅ ਹੇਠ, ਗੁਰਦੁਆਰਾ ਸਾਹਿਬ ਦੀ ਥਾਂ ਬੋਧ ਮੂਰਤੀ ਲਗਾ ਦਿੱਤੀ ਗਈ ਹੈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੁੱਖ ਗੁਰਦੁਆਰਾ ਗੁਰੂ ਨਾਨਕ ਤਪੋਸਥਾਨ ਤੋਂ ਹਟਾ ਦਿੱਤਾ ਗਿਆ ਹੈ ਤੇ ਨਾਲ ਲੱਗਦੀ ਜਗ੍ਹਾ ਅਜਾਇਬ ਘਰ ਕੰਪਲੈਕਸ ਤੇ ਤਬਦੀਲ ਕਰ ਦਿੱਤਾ ਗਿਆ ਹੈ।ਸਪੀਕਰ ਦਾਅਵਾ ਕਰ ਰਿਹਾ ਸੀ ਕਿ ਇਹ ਬੁੱਧ ਧਰਮ ਦਾ ਸਥਾਨ ਹੈ, ਪਦਮਸੰਭਵ ਦਾ ਸਥਾਨ ਹੈ ਨਾ ਕਿ ਗੁਰੂ ਨਾਨਕ ਦਾ। ਹੁਣ ਉਸਦੇ ਬੰਦੇ ਫੌਜ 'ਤੇ ਦਬਾਅ ਪਾ ਰਹੇ ਹਨ ਕਿ ਉਹ ਨਾਲ ਲੱਗਦੀ ਅਜਾਇਬ ਘਰ ਕੰਪਲੈਕਸ ਦੀ ਜ਼ਮੀਨ ਖਾਲੀ ਕਰ ਦੇਣ ਜਾਂ ਬਦਲੇ ਵਿੱਚ 1 ਕਰੋੜ ਤੋਂ ਉਪਰ ਪ੍ਰਤੀ ਏਕੜ ਦੇ ਹਿਸਾਬ ਨਾਲ ਜ਼ਮੀਨ ਦਾ ਭੁਗਤਾਨ ਕਰਨ ਲਈ ਕਹਿ ਰਹੇ ਹਨ।ਅਜਾਇਬ ਘਰ ਕੰਪਲੈਕਸ ਦੀ ਜ਼ਮੀਨ 3 ਏਕੜ ਸੀ ਅਤੇ 4 ਕਰੋੜ ਰੁਪਏ ਵੱਡੀ ਰਕਮ ਸੀ ਜਿਸ ਨੂੰ ਫੌਜ ਨੇ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਸਟੇਸ਼ਨ ਕਮਾਂਡਰ ਉਸ ਜਗ੍ਹਾ ਨੂੰ ਵੀ ਖਾਲੀ ਕਰਨ ਲਈ ਦਬਾਅ ਪਾ ਰਿਹਾ ਹੈ।
ਇਸ ਸਥਾਨ ਨਾਲ ਮੇਰੀ ਡੂੰਘੀ ਲਗਨ ਸੀ ਕਿਉਂਕਿ ਇਸ ਗੁਰਦੁਆਰਾ ਸਾਹਿਬ ਦੀ ਖੋਜ ਅਤੇ ਫਿਰ ਫੌਜਾਂ ਦੀ ਸਹਾਇਤਾ ਨਾਲ ਇਸ ਗੁਰਦੁਆਰਾ ਸਾਹਿਬ ਦੀ ਉਸਾਰੀ ਵਿਚ ਮੇਰਾ ਮੁੱਖ ਹਿਸਾ ਹੋਣ ਕਰਕੇ ਪਿਛਲੇ ਪੈਂਤੀ ਸਾਲ ਇਸ ਸਥਾਨ ਨਾਲ ਜੁੜਿਆ ਹੋਇਆ ਹਾਂ।ਇਸ ਸਥਾਨ ਤੇ ਲਗਭਗ 2 ਸਾਲ ਰਹਿ ਕੇ ਸੇਵਾ ਕਰਨ ਦਾ ਸੁਭਾਗ ਵੀ ਪ੍ਰਾਪਤ ਸੀ ।ਜਨਵਰੀ 1985 ਦੇ ਆਸ ਪਾਸ ਦੀ ਗੱਲ ਹੈ ਜਦੋਂ ਮੈਨੂੰ ਅਚਾਨਕ ਮੰਚੂਖਾ ਵਾਦੀ ਵਿੱਚ ਸੇਗਾਂਗ ਪਿੰਡ ਦੇ ਕੋਲ ਚੀਨੀ ਫੌਜ ਵਲੋਂ ਅਚਾਨਕ ਖਤਰਾ ਹੋ ਜਾਣ ਤੇ ਮੇਰੀ ਗਨ ਬੈਟਰੀ ਨਾਲ ਹੈਲੀਕਾਪਟਰਾਂ ਰਾਹੀਂ ਉਤਾਰ ਦਿੱਤਾ ਗਿਆ ਜਿੱਥੇ ਮੈਨੂੰ ਸੇਗਾਂਗ ਲਾਮਾ ਨੇ ਗੁਰੂ ਨਾਨਕ ਦੇਵ ਜੀ ਦੇ ਮੰਚੂਖਾ ਵਾਦੀ ਦੀ ਯਾਤਰਾ ਬਾਰੇ ਅਤੇ ਪੇਮੋਸ਼ੁਬੂ ਵਿਚ ਤਪ ਕਰਨ ਬਾਰੇ ਦੱਸਿਆ। ਸੇਗਾਂਗ ਲਾਮਾ ਦੁਆਰਾ ਦਾਨ ਕੀਤੀ ਗਈ ਜ਼ਮੀਨ ਤੇ ਤਿੰਨ ਕਮਰਿਆਂ ਵਾਲਾ ਗੁਰਦੁਆਰਾ ਗੁਰੂ ਨਾਨਕ ਤਪਸਥਾਨ ਉਸਾਰਿਆ ਗਿਆ ਜਿਸ ਵਿਚ ਮੇਰੀ ਯੂਨਿਟ ਦੇ ਕਰਮਚਾਰੀ ਅਤੇ ਗਾਉਂ ਬੂੜਾ ਸੇਗਾਂਗ (ਸਰਪੰਚ) ਦੇ ਅਧੀਨ ਸੇਗਾਂਗ ਪਿੰਡ ਵਾiਲਆਂ ਉਸ ਸਥਾਨ ਤੇ ਤਿੰਨ ਕਮਰੇ ਬਣਾਉਣ ਵਿੱਚ ਸਹਾਇਤਾ ਕੀਤੀ। ਅਸੀਂ ਇਸ ਸਥਾਨ ਤੇ ਗੁਰੂ ਜੀ ਦੇ ਆਉਣ ਦੀ ਤਾਰੀਖ 24 ਮਾਰਚ ਨੂੰ ਅਤੇ 1986 ਦੀ ਵਿਸਾਖੀ ਨੂੰ ਵੱਡੀ ਗਿਣਤੀ ਵਿੱਚ ਮਨਾਇਆ ਜਿਸ ਵਿੱਚ ਸਾਡੇ ਸੈਨਿਕ ਅਤੇ ਸਾਰੀ ਘਾਟੀ ਦੇ ਲੋਕ ਵੀ ਸ਼ਾਮਲ ਹੋਏ।ਐਸਜੀਪੀਸੀ ਦੁਆਰਾ ਪ੍ਰਕਾਸ਼ਤ ਮੇਰੀ ਕਿਤਾਬ 'ਅਮੇਜ਼ਿੰਗ ਟ੍ਰੈਵਲਜ਼ ਆਫ ਗੁਰੂ ਨਾਨਕ' ਅਤੇ ‘ਗੁਰੂ ਨਾਨਕ ਦੇਵ ਜੀ ਦੀ ਅਰੁਣਾਚਲ ਪ੍ਰਦੇਸ਼ ਦੀ ਯਾਤਰਾ’ ਵਿੱਚ ਇਸ ਦਾ ਵਿਸਥਾਰ ਸਹਿਤ ਵੇਰਵਾ ਦਿੱਤਾ ਗਿਆ ਹੈ ਜੋ ਵੱਖ ਵੱਖ ਅਖਬਾਰਾਂ ਵਿੱਚ ਛਪਿਆ । ਇਹ ਗੁਰਦੁਆਰਾ 35 ਸਾਲਾਂ ਤੋਂ ਵਧੀਆਂ ਚੱਲ ਰਿਹਾ ਸੀ ਅਤੇ ਮੈ ਖੁਦ ਜਾ ਜਾ ਕੇ ਇਸਦੇ ਪ੍ਰਬੰਧਕਾਂ ਨਾਲ ਸੰਪਰਕ ਬਣਾ ਕੇ ਰੱਖਿਆ ਸੀ। ਇਹ ਸਮੱਸਿਆ ਹੁਣ ਅਚਾਨਕ ਕਿਵੇਂ ਪੈਦਾ ਹੋ ਗਈ? ਇਹ ਗੁਰੂਡਾਂਗਮਾਰ ਸਿਕਿਮ ਵਿਚ ਹੋਏ ਕਾਂਡ ਨਾਲ ਹੀ ਸਬੰਧਤ ਤਿਬਤੀ ਬੋਧੀਆਂ ਦੀ ਖੇਡ ਜਾਪਦੀ ਹੈ ਜਿਸਦੇ ਪਿਛੇ ਚੀਨੀ ਖੁਫੀਆਂ ਏਜੰਸੀਆ ਦਾ ਹੱਥ ਵੀ ਦਸਿਆ ਜਾਂਦਾ ਹੈ ਤਾਂ ਕਿ ਭਾਰਤ ਵਿਚ ਅਸ਼ਾਤੀ ਫੈਲੇ।
ਅਸੀਂ ਪਹਿਲਾਂ ਹੀ 2017 ਤੋਂ ਗੁਰਦੁਆਰਾ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਹਟਾਉਣ ਬਾਰੇ ਸਿੱਕਮ ਹਾਈ ਕੋਰਟ ਵਿੱਚ ਸੰਵਿਧਾਨ ਦੀ ਧਾਰਾ 25 ਅਧੀਨ ਗੁਰੂਡਾਂਗਮਾਰ ਦਾ ਅਦਾਲਤੀ ਕੇਸ ਲੜ ਰਹੇ ਹਾਂ। ਗੁਰੂਡਾਂਗਮਾਰ ਸਿਕਿਮ ਵਿਚ ਵੀ 40 ਸਾਲਾਂ ਬਾਅਦ ਤਿੱਬਤੀ ਬੋਧੀ ਲਾਮਿਆਂ ਨੇ ਸਥਾਨਕ ਐਸਡੀਐਮ (ਜੋ ਤਿਬਤੀ ਬੋਧੀ ਹੈ) ਦੇ ਨਿਰਦੇਸ਼ਾਂ ਅਧੀਨ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਹਟਾ ਦਿੱਤਾ ਸੀ । ਇਹ ਗੁਰਦੁਆਰਾ ਵੀ ਉਨ੍ਹੀ ਸੌ ਦੇ ਦਹਾਕੇ ਵਿੱਚ ਬਣਾਇਆ ਗਿਆ ਸੀ ਅਤੇ ਮੈਂ ਹੁਣ ਚਾਰ ਸਾਲਾਂ ਤੋਂ ਕੇਸ ਲੜ ਰਹੀ ਕਮੇਟੀ ਦਾ ਮੈਂਬਰ ਰਿਹਾ ਹਾਂ ਅਤੇ ਲੱਗਦਾ ਹੈ ਕਿ ਇਹ ਕੇਸ ਕਿਤੇ ਵੀ ਖਤਮ ਹੋਣ ਦੇ ਨੇੜੇ ਨਹੀਂ ਜਾਪਦਾ। ਮੈਂ ਬਹੁਤ ਚਿੰਤਤ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਨਾਨਕ ਤਪਸਥਾਨ ਤੋਂ ਹਟਾਏ ਜਾਣ ਨਾਲ ਇੱਥੇ ਵੀ ਅਜਿਹਾ ਹੀ ਅਦਾਲਤੀ ਕੇਸ ਹੋ ਸਕਦਾ ਹੈ । ਇਹ ਕਿਸੇ ਹੋਰ ਇਤਿਹਾਸਕ ਸਥਾਨ ਨੂੰ ਗੁਆਉਣ ਦੇ ਬਰਾਬਰ ਹੋਵੇਗਾ ਅਤੇ ਗੁਰੂ ਨਾਨਕ ਦੇਵ ਜੀ ਦੀ ਪੂਰਬ ਦੀ ਯਾਤਰਾ ਨਾਲ ਸੰਬੰਧਤ ਇੱਕ ਪ੍ਰਮਾਣਿਕ ਸਬੂਤ ਵੀ ਗੁੰਮ ਹੋ ਜਾਵੇਗਾ । ਮੈਂ ਤੁਰੰਤ ਐਸਜੀਪੀਸੀ ਦੇ ਸਕੱਤਰ ਜਨਰਲ, ਸਰਦਾਰ ਭਗਵੰਤ ਸਿੰਘ ਸਿਆਲਕਾ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੂੰ ਫੋਨ ਕਰ ਕੇ ਸਾਰੇ ਮਾਮਲੇ ਬਾਰੇ ਜਾਣੂ ਕਰਵਾਇਆ। ਇਹ ਦੋਵੇਂ ਗੁਰੂਡਾਂਗਮਾਰ ਕੇਸ ਦੀ ਪੈਰਵਾਈ ਨਾਲ ਵੀ ਜੁੜੇ ਹੋਏ ਸਨ ਅਤੇ ਮੇਰੇ ਨਾਲ ਲਗਾਤਾਰ ਸੰਪਰਕ ਵਿੱਚ ਸਨ।
ਸ਼੍ਰੋਮਣੀ ਕਮੇਟੀ ਨੇ ਸਰਦਾਰ ਸੁਰਜੀਤ ਸਿੰਘ ਭਿੱਟੇਵਿਡ, ਸਰਦਾਰ ਭਗਵੰਤ ਸਿੰਘ ਸਿਆਲਕਾ, ਅਤੇ ਇਸ ਲੇਖਕ ਦੀ ਇੱਕ ਜਾਂਚ ਕਮੇਟੀ ਬਣਾਈ ਅਤੇ ਸਾਨੂੰ ਮੰਚੂਕਾ ਜਾਕੇ ਜਾਇਜ਼ਾ ਲੈਣ ਲਈ ਕਿਹਾ। ਇਸ ਦੌਰਾਨ ਲੈਫਟੀਨੈਂਟ ਕਰਨਲ ਸੁਮਿੰਦਰ ਸਿੰਘ ਵੱਲੋਂ ਲਗਾਤਾਰ ਕਾਲਾਂ ਆ ਰਹੀਆਂ ਸਨ ਕਿ ਅਜਾਇਬ ਘਰ ਕੰਪਲੈਕਸ ਵਾਲੀ ਜ਼ਮੀਨ ਨੂੰ ਤੁਰੰਤ ਖਾਲੀ ਕਰਨ ਲਈ ਦਬਾਅ ਵਧ ਰਿਹਾ ਹੈ। ਹਾਲਾਤ ਨੂੰ ਦੇਖਦੇ ਹੋਏ ਮੈਨੂੰ ਵਟਸਆਪ ਤੇ ਸਿਆਲਕਾ ਸਾਹਿਬ ਦਾ ਜਲਦੀ ਜਾਣ ਦਾ ਸੁਨੇਹਾ ਆਇਆ ਤੇ ਤਿੰਨ ਮੁਦਿਆਂ ਦੀ ਘੋਖ ਕਰਨ ਲਈ ਕਿਹਾ। ਪਹਿਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੁਰਦੁਆਰਾ ਤਪਸਥਾਨ ਵਿਚ ਸਥਾਪਤੀ, ਦੂਸਰੇ ਜ਼ਮੀਨ ਦੇ ਝਗੜੇ ਦਾ ਨਿਪਟਾਰਾ ਤੇ ਤੀਜੇ ਉਥੋਂ ਦੇ ਕਿਸੇ ਮੁੱਖ ਗੁਰਦੁਆਰੇ ਨੂੰ ਪ੍ਰਬੰਧ ਸੌਂਪਣਾ।ਮੈ ਸੱਤ ਤਰੀਕ ਨੂੰ ਸ਼ਤਾਬਦੀ ਤੇ ਦਿੱਲੀ ਪਹੁੰਚ ਕੇ ਸਿਰਸਾ ਸਾਹਿਬ ਨੂੰ ਮਿਲਿਆ ਤੇ ਪ੍ਰੋਗ੍ਰਾਮ ਬਾਰੇ ਦੱਸਿਆ ਜਿਸ ਤੇ ਉਹ ਵੀ ਸਹਿਮਤ ਹੋਏ। ਰਾਤ ਦੀ ਰਹਾਇਸ਼ ਮੈਂ ਗੁਰਦਵਾਰਾ ਰਕਾਬ ਗੰਜ ਹੀ ਕੀਤੀ।ਦੂਸਰੇ ਦਿਨ ਅੱਠ ਅੱਗਸਤ ਨੂੰ ਮੈਂ ਸਵੇਰੇ 5 ਵਜੇ ਨਵੀਂ ਦਿੱਲੀ ਤੋਂ ਫਲਾਈਟ ਵਿੱਚ ਸਵਾਰ ਹੋ ਗਿਆ ਜੋ 8.10 ਵਜੇ ਡਿਬਰੂਗੜ੍ਹ ਪਹੁੰਚ ਗਈ। ਉੱਥੇ ਸਰਦਾਰ ਬਲਬੀਰ ਸਿੰਘ ਦੀ ਅਗਵਾਈ ਵਿੱਚ ਡਿਬਰੂਗੜ੍ਹ ਤੋਂ ਤਿੰਨ ਲੋਕਾਂ ਦੀ ਇੱਕ ਟੀਮ ਮੇਰੇ ਨਾਲ ਸ਼ਾਮਲ ਹੋਈ ਅਤੇ ਅਸੀਂ ਪਾਸੀਘਾਟ ਲਈ ਚਲੇ ਗਏ ਜਿੱਥੇ ਸਰਦਾਰ ਚੰਚਲ ਸਿੰਘ ਨੇ ਵੀ ਸ਼ਾਮਲ ਹੋਣਾ ਸੀ। ਨਵੇਂ ਬ੍ਰਹਮਪੁੱਤਰ ਦੇ ਲੰਮੇ ਪੁਲ ਨੂੰ ਪਾਰ ਕਰਦਿਆਂ ਅਤੇ ਛੋਟੇ ਕਸਬਿਆਂ ਵਿੱਚੋਂ ਲੰਘਦੇ ਹੋਏ ਅਸੀਂ ਸਵੇਰੇ 11 ਵਜੇ ਦੇ ਕਰੀਬ ਪਾਸੀਘਾਟ ਪਹੁੰਚੇ।ਸਰਦਾਰ ਚੰਚਲ ਸਿੰਘ ਦਾ ਪਰਿਵਾਰ, ਗਰਮ ਭੋਜਨ ਦੇ ਨਾਲ ਸਾਡੀ ਉਡੀਕ ਕਰ ਰਿਹਾ ਸੀ, ਪਰ ਨਾਲ ਹੀ ਸਾਨੂੰ ਇਹ ਖ਼ਬਰ ਵੀ ਦਿੱਤੀ ਗਈ ਕਿ ਪਾਸੀਘਾਟ ਤੋਂ ਆਲੋ ਤੱਕ ਦੇ ਸਾਰੇ ਸਿੱਧੇ ਪੁਲ ਹੜਾਂ ਵਿਚ ਰੁੜ੍ਹ ਗਏ ਹਨ ਅਤੇ ਹੁਣ ਇੰਕਿਯੋਂਗ ਰਾਹੀਂ ਲੰਮਾ ਰਸਤਾ ਲੈਣਾ ਪਏਗਾ ਜਿਸ ਵਿੱਚ ਸੱਤ ਘੰਟੇ ਲੱਗਣਗੇ। ਹੋਰ ਕੋਈ ਬਦਲ ਨਹੀਂ ਸੀ। ਅਸੀਂ ਸਮਾਂ ਘਟਾਉਣ ਲਈ ਛੋਟਾ ਰਸਤਾ ਵੀ ਲੱਭ ਲਿਆ ਪਰ ਇਹ ਰਸਤਾ ਬਹੁਤ ਖਤਰਨਾਕ ਸੀ ਤੇ ਰੁਕਾਵਟਾਂ ਨਾਲ ਭਰਿਆ ਹੋਇਆ ਸੀ।ਕੋਈ ਸੜਕ ਨਹੀਂ ਸੀ ਪਿੰਡਾਂ ਵਾਲੇ ਅੱਧ ਕੱਚੇ ਅੱਧ ਪੱਕੇ ਰਸਤੇ ਸਨ ਤੇ ਉਹ ਵੀ ਟੋਇਆਂ ਵਾਲੇ।ਲਗਾਤਾਰ ਮੀਂਹ ਕਾਰਨ ਪਾਣੀ ਨਾਲ ਭਰੇ ਡੂੰਘੇ ਟੋਇਆਂ ਵਿਚ ਦੀ ਲੰਘਣਾ ਬੜਾ ਔਖਾ ਹੋ ਰਿਹਾ ਸੀ ਤੇ ਸਾਡੀ ਰਫਤਾਰ ਵੀ 30-40 ਕਿਲੋਮੀਟਰ ਤੋਂ ਜ਼ਿਆਦਾ ਨਹੀਂ ਰਹੀ। ਇਸੇ ਕਰਕੇ ਅਸੀਂ ਰਾਤ ਦੇ 8 ਵਜੇ ਤੱਕ ਆਲੋ ਪਹੁੰਚ ਸਕੇ। ਪਰ ਜਦੋਂ ਅਸੀਂ ਸ਼ਹਿਰ ਅੰਦਰ ਦਾਖਲ ਹੋਣਾ ਸੀ ਤਾਂ ਉੱਥੇ ਰਸਤੇ ਤੇ ਡਿੱਗੀ ਢਿਗ ਨੇ ਰਸਤਾ ਰੋਕ ਦਿਤਾ । ਢਿਗ ਸਾਫ ਕਰਨ ਦਾ ਕੰਮ ਚਾਲੂ ਸੀ ਜਿਸ ਲਈ ਸਾਨੂੰ ਉਡੀਕਣਾ ਪਿਆ। ਢਿਗ ਨੂੰ ਸਾਫ ਕਰਨ ਵਿੱਚ ਲਗਭਗ 3 ਘੰਟੇ ਲੱਗ ਗਏ । ਇਸ ਅਣਜਾਣ ਦੁਨੀਆਂ ਵਿੱਚ ਅੱਧੀ ਰਾਤ ਨੂੰ ਪਹੁੰਚਣਾ ਅਤੇ ਟਿਕਾਣਾ ਲੱਭਣਾ ਵੀ ਔਖਾ ਸੀ ਪਰ ਅਸੀਂ ਰਾਤ ਦੇ 12 ਵਜੇ ਅਫਸਰ ਮੈਸ ਤੱਕ ਪਹੁੰਚਣ ਵਿੱਚ ਕਾਮਯਾਬ ਹੋ ਗਏ ਜਿਥੇ ਸਾਡਾ ਰਾਤ ਦੀ ਠਹਿਰ ਦਾ ਪ੍ਰਬੰਧ ਸੀ। ਭਾਵੇਂ ਕਿ ਮੇਰੇ ਨਾਲ ਸਿਰਫ ਬਲਬੀਰ ਸਿੰਘ ਨੇ ਹੀ ਆਉਣਾ ਸੀ ਤੇ ਇਸ ਮੈਸ ਵਿਚ ਮੇਰੇ ਬੇਟੇ ਨੇ ਦੋ ਜਣਿਆਂ ਦੇ ਰਹਿਣ ਦਾ ਹੀ ਸੁਨੇਹਾ ਦਿਤਾ ਸੀ ਪਰ ਬਾਕੀ ਦੇ ਚਾਰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਲਈ ਆਂ ਸ਼ਾਮਲ ਹੋਏ ਸਨ। ਇਸ ਮਾਮਲੇ ਨੂੰ ਸੁਲਝਾਉਣ ਵਿੱਚ ਸਮਾਂ ਲੱਗਾ ਅਤੇ ਸਾਨੂੰ 3 ਹੋਰ ਕਮਰੇ ਮਿਲ ਗਏ।
9 ਅਗਸਤ ਦੀ ਰਾਤ ਦੇ ਬਾਕੀ 5 ਘੰਟੇ ਆਰਾਮਦਾਇਕ ਸਨ ਅਤੇ ਅਸੀਂ ਸਵੇਰੇ 6 ਵਜੇ ਆਲੋ ਤੋਂ ਚਲੇ ਕਿਉਂਕਿ ਸਾਨੂੰ ਸਵੇਰੇ 9 ਵਜੇ ਤੋਂ ਪਹਿਲਾਂ ਟਾਟੋ ਤੱਕ ਦਾ ਰਸਤਾ ਲੰਘਣਾ ਪੈਣਾ ਸੀ। ਸੜਕ ਦੇ ਇਸ ਹਿੱਸੇ ਵਿੱਚ ਢਿਗਾਂ ਡਿਗਣ ਕਰਕੇ ਬਹੁਤ ਸਾਰਾ ਮਲਬਾ ਇਕੱਠਾ ਹੋ ਜਾਂਦਾ ਸੀ ਜਿਸਨੂੰ ਸਾਫ਼ ਕਰਨ ਵਿਚ ਸਮਾਂ ਲਗਦਾ ਸੀ। ਇਸ ਦੇ ਲਈ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਕੰਮ ਚਾਲੂ ਰਹਿੰਦਾ ਸੀ ਜਿਸ ਦੌਰਾਨ ਆਵਾਜਾਈ ਬੰਦ ਰਖੀ ਜਾਂਦੀ ਸੀ। ਲਗਾਤਾਰ ਬਾਰਿਸ਼ ਤੇ ਖਰਾਬ ਟੁੱਟੀ ਸੜਕ ਦੇ ਕਾਰਨ ਅਸੀਂ ਮਲਬੇ ਵਾਲੇ ਖੇਤਰ ਨੂੰ ਪਾਰ ਕਰਨ ਵਿੱਚ ਕੁਝ ਮਿੰਟਾਂ ਲਈ ਲੇਟ ਹੋ ਗਏ ਜਿਸ ਕਰਕੇ ਮਲਬਾ ਹਟਾਉਣ ਦਾ ਕੰਮ ਚਾਲੂ ਹੋ ਚੁੱਕਿਆ ਸੀ। ਇਸ ਲਈ ਸਾਨੂੰ ਅਫਸਰ ਨੂੰ ਬੇਨਤੀ ਕਰਨੀ ਪਈ ਕਿ ਉਹ ਥੋੜਾ ਚਿਰ ਕੰਮ ਬੰਦ ਕਰਕੇ ਸਾਨੂੰ ਜਾਣ ਦੇਵੇ ਕਿਉਂਕਿ ਅਸੀਂ ਅੱਜ ਹੀ ਬੜਾ ਮਹੱਤਵਪੂਰਣ ਕੰਮ ਪੂਰਾ ਕਰਨਾ ਸੀ। ਅਧਿਕਾਰੀ ਨੇ ਸਾਡੀ ਗੁਜ਼ਾਰਿਸ਼ ਤੇ ਥੋੜਾ ਚਿਰ ਕੰਮ ਬੰਦ ਕਰ ਦਿੱਤਾ ਅਤੇ ਇਸ ਚਿੱਕੜ-ਤਿਲਕਣ ਵਾਲੇ ਹਿੱਸੇ ਵਿੱਚੋਂ ਲੰਘ ਜਾਣ ਦਿੱਤਾ।
ਆਲੋ ਵਿਚ ਮੈਨੂੰ ਪਤਾ ਲੱਗਿਆ ਸੀ ਕਿ ਆਲੋ ਨੂੰ ਹੁਣ ਦੋ ਜ਼ਿਲਿਆਂ ਵਿਚ ਵੰਡਿਆ ਗਿਆ ਹੈ ਅਤੇ ਇੱਕ ਨਵਾਂ ਜ਼ਿਲ੍ਹਾ ਸ਼ੀ ਯੋਮੀ ਬਣਾਇਆ ਗਿਆ ਹੈ ਜਿਸਦਾ ਹੈੱਡਕੁਆਰਟਰ ਟਾਟੋ ਵਿੱਚ ਹੈ ਜਿਥੇ ਨਵਾਂ ਡੀ ਸੀ ਬੈਠਦਾ ਹੈ। ਮੰਚੂਖਾ ਹੁਣ ਇਸ ਨਵੇਂ ਡੀ ਸੀ ਦੇ ਅਧੀਨ ਹੈ। ਮੈਂ ਡੀ ਸੀ ਨੂੰ ਮਿਲਣ ਗਿਆ ਅਤੇ ਉਸਨੂੰ ਸਾਰੀ ਸਮੱਸਿਆ ਬਾਰੇ ਦੱਸਿਆ। ਉਹ ਬਹੁਤ ਹਮਦਰਦ ਸੀ ਤੇ ਉਸਨੇ ਸਾਰੀ ਗੱਲ ਧਿਆਨ ਨਾਲ ਸੁਣੀ ਤੇ ਮਦਦ ਦਾ ਭਰੋਸਾ ਦਿਵਾਇਆ।
ਉਥੋਂ ਚੱਲਕੇ ਅਸੀਂ ਸ਼ਾਮ ਦੇ 5 ਵਜੇ ਮੰਚੂਖਾ ਤੇ 5.30 ਤੱਕ ਅਸੀਂ ਪੇਮਸ਼ੂਬੂ, ਪਹੁੰਚ ਗਏ।ਜਾ ਕੇ ਵੇਖਿਆ ਕਿ ਗੁਰਦੁਆਰਾ ਗੁਰੂ ਨਾਨਕ ਤਪੋਸਥਾਨ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਨਹੀਂ ਸਨ। ਪੱਥਰ ਸਾਹਿਬ ਤੇ ਬੋਧ ਮੂਰਤੀ ਰੱਖੀ ਹੋਈ ਸੀ। ਨਿਸ਼ਾਨ ਸਾਹਿਬ ਦੇ ਨਾਲ ਬੋਧੀ ਨਿਸ਼ਾਨ ਲਾਇਆ ਹੋਇਆ ਸੀ। ਚਾਰੋਂ ਤਰਫ ਬੋਧੀ ਝੰਡੇ ਲਹਿਰਾ ਰਹੇ ਸਨ। ਜਿਸ ਤੋਂ ਸਾਫ ਸੀ ਕਿ ਬੋਧੀਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਹਟਵਾ ਕੇ ਗੁਰਦਵਾਰਾ ਸਾਹਿਬ ਤੇ ਅਪਣਾ ਕਬਜ਼ਾ ਜਮਾ ਲਿਆ ਸੀ।
ਪਥਰ ਸਾਹਿਬ ਕੋਲ ਚਾਰੇ ਪਾਸੇ ਪਦਮਸੰਭਵ ਅਤੇ ਬੋਧੀ ਝੰਡੇ ਦੀ ਫੋਟੋ ਸੀ। ਗੁਰਦੁਆਰੇ ਦੀ ਇਮਾਰਤ ਦੇ ਇੱਕ ਪਾਸੇ ਸਿੱਖ ਨਿਸ਼ਾਨ ਸਾਹਿਬ ਸੀ ਪਰ ਦੂਸਰੇ ਪਾਸੇ ਇੱਕ ਖੰਭੇ ਉੱਤੇ ਬੋਧੀ ਝੰਡਾ ਨਿਸ਼ਾਨ ਸਾਹਿਬ ਦੀ ਤਰ੍ਹਾਂ ਲਾਇਆ ਹੋਇਆ ਸੀ। ਮੈਂ 5 ਪੈਰਾ ਬਟਾਲੀਅਨ ਦੇ ਕਮਾਂਡਿੰਗ ਅਫਸਰ ਨਾਲ ਗੱਲ ਕੀਤੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਇਸਦੇ ਅਸਲ ਗੁਰਦੁਆਰੇ ਵਿੱਚ ਕਿਉਂ ਨਹੀਂ ਸਨ। ਉਸ ਨੇ ਟਾਲ ਮਟੋਲ ਕਰਦਿਆ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਦੁਆਰਾ ਸਾਹਿਬ ਦੇ ਨਵੀਨੀਕਰਨ ਲਈ ਹਟਾਇਆ ਗਿਆ ਸੀ। ਜਦ ਮੈਂ ਬੋਧੀ ਨਿਸ਼ਾਨੀਆਂ ਬਾਰੇ ਪੁਛਿਆ ਤਾਂ ਉਸ ਕੋਲ ਕੋਈ ਜਵਾਬ ਨਹੀਂ ਸੀ। ਮੈਂ ਬੋਧੀਆਂ ਦੇ ਇਰਾਦੇ ਅਤੇ ਅਰੁਣਾਚਲ ਸਪੀਕਰ ਦੀ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਨਾਲ ਹੋਈ ਗੱਲ ਬਾਤ ਬਾਰੇ ਦਸਦਿਆਂ ਕਿਹਾ ਕਿ ਬਿਲਾਸ਼ਕ ਬੋਧੀਆਂ ਦਾ ਗੁਰਦੁਆਰਾ ਸਾਹਿਬ ਉੇਤੇ ਕਬਜ਼ਾ ਕਰਨਾ ਹੀ ਮੁੱਖ ਇਰਾਦਾ ਹੈ ਤੇ ਇਹ ਨਿਸ਼ਾਨੀਆਂ ਇਸੇ ਲਈ ਲਾਈਆਂ ਗਈਆਂ ਹਨ। ਸਭ ਕੁਝ ਦੱਸਣ ਪਿੱਛੋਂ ਮੈਂ ਬੇਨਤੀ ਕੀਤੀ ਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਤੁਰੰਤ ਵਾਪਸ ਪਥਰ ਸਾਹਿਬ ਨਾਲ ਲਗਦੇ ਮੁੱਖ ਗੁਰਦੁਆਰਾ ਗੁਰੂ ਨਾਨਕ ਤਪਸਥਾਨ ਵਿੱਚ ਸਥਾਪਤ ਕਰਵਾਉਣ। । ਉਸਨੇ ਆਪਣੇ ਗ੍ਰੰਥੀ ਨੂੰ ਅਜਿਹਾ ਕਰਨ ਲਈ ਕਿਹਾ। ਮੈਂ ਗ੍ਰੰਥੀ ਅਤੇ ਹੋਰ ਵਿਅਕਤੀਆਂ ਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸ੍ਰੀ ਪਥਰ ਸਾਹਿਬ (ਗੁਰੂ ਨਾਨਕ ਤਪੋਸਥਾਨ) ਗੁਰਦੁਆਰੇ ਵਿੱਚ ਲਿਆ ਕੇ ਸਥਾਪਤ ਕਰ ਦਿਤਾ । ਰਾਤ ਪੈਣ ਕਰਕੇ ਅਸੀਂ ਰਹਿਰਾਸ ਸਾਹਿਬ ਦਾ ਪਾਠ ਕੀਤਾ ਅਤੇ ਉਸੇ ਸਥਾਨ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸੁਖਾਸਨ ਕੀਤਾ । ਸੈਨਿਕਾਂ ਨੂੰ ਕਿਹਾ ਕਿ ਉਹ ਗੁਰਦੁਆਰਾ ਦੀ ਸੁਰੱਖਿਆ ਲਈ ਉੱਥੇ ਪੱਕੇ ਤੌਰ' ਤੇ ਪਹਿਰਾ ਦੇਣ। ਮੈਂ 5 ਪੈਰਾ ਬਟਾਲੀਅਨ ਦੇ ਕਮਾਂਡਿੰਗ ਅਫਸਰ ਨੂੰ ਅਤੇ ਲੈਫ ਕਰਨਲ ਸੁਮਿੰਦਰ ਸਿੰਘ ਨੂੰ ਇਨ੍ਹਾਂ ਦੇ ਇਰਾਦੇ ਬਾਰੇ ਸੁਚੇਤ ਰਹਿਣ ਲਈ ਕਿਹਾ। । ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਮੁੜ ਸਥਾਪਨਾ ਦੀਆਂ ਤਸਵੀਰਾਂ ਅੰਤਿਕਾ 1 ਵਿੱਚ ਨੱਥੀ ਕੀਤੀਆਂ ਗਈਆਂ ਹਨ
ਪਹਿਲਾਂ ਹੀ ਕਾਫੀ ਹਨੇਰਾ ਹੋ ਚੁਕਿਆ ਸੀ ਅਤੇ ਮੈ 16 ਕਿਲੋਮੀਟਰ ਦੂਰ ਮੰਚੂਖਾ ਵਿੱਚ ਰਹਿਣਾ ਸੀ ਸੋ ਪਹਿਲਾਂ ਤਾਂ ਲੈਫ ਕਰਨਲ ਸੁਮਿੰਦਰ ਸਿੰਘ ਨਾਲ ਉਸਦੀ ਮੈਸ ਵਿਚ ਗਿਆ ਤੇ ਉਸਦੇ ਗੁਰਦੁਆਰਾ ਤਪੋਸਥਾਨ ਦੇ ਨੇੜੇ ਸਥਿਤ ਮੀਡੀਅਮ ਰੈਜੀਮੈਂਟ ਦੇ ਕਮਾਂਡਿੰਗ ਅਫਸਰ ਨੂੰ ਮਿਲਿਆ ਅਤੇ ਬਾਅਦ ਵਿੱਚ ਮੰਚੂਖਾ ਜਾ ਕੇ ਕਮਾਂਡਿੰਗ ਅਫਸਰ 5 ਪੈਰਾ ਬਟਾਲੀਅਨ, ਜੋ ਗੁਰਦੁਆਰਾ ਤਪੋਸਥਾਨ ਦੀ ਸੰਭਾਲ ਲਈ ਜ਼ਿੰਮੇਵਾਰ ਹੈ, ਨੂੰ ਮਿਲਿਆ। ਉਸਨੇ ਭਰੋਸਾ ਦਿਵਾਇਆ ਕਿ ਭਵਿੱਖ ਵਿੱਚ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਉਸ ਸਥਾਨ ਤੋਂ ਨਹੀਂ ਹਿਲਾਉਣਗੇ, ਪਵਿੱਤਰਤਾ ਬਣਾਈ ਰੱਖਣਗੇ ਅਤੇ ਸਥਾਨ ਦੀ ਸਹੀ ਸੁਰੱਖਿਆ ਰੱਖਣਗੇ।
ਦੂਜੀ ਸਮੱਸਿਆ ਗੁਰਦੁਆਰੇ ਦੀ ਜ਼ਮੀਨ ਦੀ ਸੀ ਜਿਸ ਦਾ ਦਾਅਵਾ ਸ੍ਰੀ ਆਬੇ ਓਂਗੇ ਨੇ ਕੀਤਾ ਸੀ ਜਿਸ ਨੇ ਡਿਪਟੀ ਕਮਿਸ਼ਨਰ ਨੂੰ ਜ਼ਮੀਨ ਖਾਲੀ ਕਰਵਾਉਣ ਜਾਂ ਮੁਆਵਜ਼ਾ ਦਿਵਾਉਣ ਲਈ ਲਿਖਿਆ ਸੀ। ਜ਼ਮੀਨ ਦੇ ਵੇਰਵੇ ਹੇਠਾਂ ਦਿੱਤੇ ਚਿੱਤਰ ਅਨੁਸਾਰ ਹਨ ।
ਵਿਅਕਤੀ ਸਮੁੱਚੇ ਖੇਤਰ ਲਈ ਭੁਗਤਾਨ ਦਾ ਦਾਅਵਾ ਕਰ ਰਿਹਾ ਹੈ, ਜਦੋਂ ਕਿ ਇੱਥੇ ਅਜਾਇਬ ਘਰ ਕੰਪਲੈਕਸ ਸਿਰਫ ਅੱਧੇ ਏਕੜ ਵਿੱਚ ਹੈ । ਸ੍ਰੀ ਆਬੇ ਓਂਗੇ ਦੀ ਡਿਪਟੀ ਕਮਿਸ਼ਨਰ ਨੂੰ ਚਿੱਠੀ, ਅਜਾਇਬ ਘਰ ਕੰਪਲੈਕਸ ਖੇਤਰ ਦਾ ਚਿੱਤਰ ਜਿਸ ਲਈ ਮੁਆਵਜ਼ੇ ਦਾ ਦਾਅਵਾ ਕੀਤਾ ਗਿਆ ਹੈ ਅਤੇ ਡਿਪਟੀ ਕਮਿਸ਼ਨਰ ਟਾਟੋ ਵਲੋਂ ਸਟੇਸ਼ਨ ਕਮਾਂਡਰ ਆਲੋ ਨੂੰ ਪੱਤਰ ਅੰਤਿਕਾ 2 ਤੋਂ 4 ਤੇ ਹੈ।ਉਹ ਖੇਤਰ ਵੀ ਜਿਥੇ ਅਜਾਇਬ ਘਰ ਕੰਪਲੈਕਸ ਹੈ ਸਕੈਚ ਵਿੱਚ ਦਰਸਾਇਆ ਗਿਆ ਹੈ।
ਜ਼ਮੀਨ ਲਈ ਮੁਆਵਜ਼ਾ
ਮੇਰੀ 5 ਪੈਰਾ ਬਟਾਲੀਅਨ ਦੇ ਕਮਾਂਡਿੰਗ ਅਫਸਰ ਨਾਲ ਚਰਚਾ ਦੌਰਾਨ, ਉਹ ਸਹਿਮਤ ਹੋ ਗਿਆ ਕਿ ਉਹ ਜ਼ਮੀਨ ਦੀ ਕੀਮਤ ਦਾ ਨਿਪਟਾਰਾ ਕਰਾਏਗਾ ਪਰ ਇਸਦੀ ਅਦਾਇਗੀ ਸਿੱਖ ਸੰਸਥਾਵਾਂ ਨੂੰ ਹੀ ਕਰਨੀ ਪਵੇਗੀ ਕਿਉਂਕਿ ਫੌਜ ਇਸਦੇ ਲਈ ਕੋਈ ਪੈਸਾ ਖਰਚ ਨਹੀਂ ਕਰ ਸਕਦੀ। ਮੈਂ ਭੁਗਤਾਨ ਦੇ ਪੈਸੇ ਬਾਰੇ ਸ: ਮਨਜਿੰਦਰ ਸਿੰਘ ਸਿਰਸਾ ਨਾਲ ਸੰਪਰਕ ਕੀਤਾ ਜਿਸਦਾ ਉਹ ਪ੍ਰਬੰਧ ਕਰਨ ਲਈ ਸਹਿਮਤ ਹੋਏ।
ਮੈਨੂੰ ਮੰਚੂਕਾ ਤੋਂ ਆਲੋ ਲਈ ਸਵੇਰੇ 5 ਵਜੇ ਸਵੇਰੇ ਨਿਕਲਣਾ ਪਿਆ ਜਿਸ ਕਰਕੇ ਗੁਰਦੁਆਰਾ ਤਪੋਸਥਾਨ ਦੀਆਂ ਦਿਨ ਵੇਲੇ ਦੀਆਂ ਫੋਟੋਆਂ ਖਿੱਚਣ 16 ਕਿਲੋਮੀਟਰ ਪਿੱਛੇ ਨਹੀਂ ਜਾ ਸਕਿਆ।ਮੇਰੇ ਲਈ ਤਾਂ ਅੱਧੇ ਘੰਟੇ ਦੀ ਦੇਰੀ ਹੀ ਇਕ ਹੋਰ ਦਿਨ ਲਗਵਾ ਸਕਦੀ ਸੀ ਕਿਉਂਕਿ ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤੱਕ ਸੜਕਾਂ ਨੂੰ ਸਾਫ਼ ਕਰਨ ਦਾ ਕੰਮ ਚੱਲਦਾ ਹੈ ਜੋ ਉਨ੍ਹਾਂ ਦੇ ਦੁਪਹਿਰ ਦੇ ਖਾਣੇ ਦੇ ਸਮੇਂ 1 ਤੋਂ 2 ਵਜੇ ਤੱਕ ਇੱਕ ਘੰਟੇ ਲਈ ਖੁੱਲ੍ਹਦਾ ਹੈ। ਸਾਨੂੰ ਪਹਿਲੀ ਕਲੀਅਰਿੰਗ ਤੇ ਸਵੇਰੇ 9 ਵਜੇ ਤੋਂ ਪਹਿਲਾਂ ਅਤੇ ਦੂਜੀ ਕਲੀਅਰਿੰਗ ਤੇ ਦੁਪਹਿਰ 1 ਵਜੇ ਹੋਣਾ ਜ਼ਰੂਰੀ ਸੀ। ਬਹੁਤ ਜ਼ਿਆਦਾ ਮੀਂਹ ਪੈ ਰਿਹਾ ਸੀ ਅਤੇ ਅਸੀਂ ਅੱਧਾ ਜਾਂ ਇੱਕ ਘੰਟਾ ਵੀ ਦੇਰੀ ਦਾ ਜੋਖਮ ਨਹੀਂ ਲੈ ਸਕਦੇ ਸੀ। ਵਾਪਸੀ ਵੇਲੇ ਟਾਟੋ ਵਿਚ ਡਿਪਟੀ ਕਮਿਸ਼ਨਰ ਨੂੰ ਵੀ ਮਿਲਣਾ ਸੀ। ਇਸ ਲਈ ਅਸੀਂ ਸਫਰ ਜਲਦੀ ਅਰੰਭ ਕੀਤਾ ਅਤੇ ਦੁਪਹਿਰ 2 ਵਜੇ ਅਾਲੋ ਪਹੁੰਚਣ ਦੇ ਯੋਗ ਹੋਏ । ਸਟੇਸ਼ਨ ਕਮਾਂਡਰ ਆਲੋ ਨੇ ਸ਼ਾਮ 5.30 ਵਜੇ ਹੀ ਮਿਲਣਾ ਸੀ ਜਿਸ ਕਰਕੇ ਸਾਨੂੰ ਰਾਤ ਨੂੰ ਮਜਬੂਰਨ ਏਥੇ ਹੀ ਠਹਿਰਨਾ ਪਿਆ।
ਇਸ ਦੌਰਾਨ ਮੈਨੂੰ ਕਮਾਂਡਿੰਗ ਅਫਸਰ 5 ਪੈਰਾ ਤੋਂ ਫੋਨ ਆਇਆ ਕਿ ਸ੍ਰੀ ਓਂਗੇ ਨਾਲ ਸੰਪਰਕ ਕੀਤਾ ਗਿਆ ਸੀ। ਉਹ ਪ੍ਰਤੀ ਏਕੜ ਇੱਕ ਕਰੋੜ ਤੋਂ ਵੱਧ ਦੀ ਮੰਗ ਕਰ ਰਿਹਾ ਸੀ, ਅਰਥਾਤ ਸਾਰੀ ਜ਼ਮੀਨ ਲਈ ਲਗਭਗ 4 ਕਰੋੜ ਤੋਂ ਵੀ ਉਪਰ ਸੀ। ਉਸਦੀ ਮੰਗ ਬਹੁਤ ਜ਼ਿਆਦਾ ਸੀ ਤੇ ਕਿਸੇ ਪੱਖੋਂ ਵੀ ਜਾਇਜ਼ ਨਹੀਂ ਸੀ ।ਉਹ ਸਪੀਕਰ ਦਾ ਖਾਸਮਖਾਸ ਸੀ ਜਿਸ ਕਰਕੇ ਉਸ ਦੀ ਮੰਗ ਬਹੁਤੀ ਸੀ। ਸਥਾਨਕ ਲੋਕ ਫੌਜ ਤੋਂ ਬਹੁਤੇ ਪੈਸੇ ਲੈਣੇ ਚਾਹੁੰਦੇ ਹਨ। ਮੈਂ ਉਸ ਨੂੰ ਪੁੱਛਿਆ ਕਿ ਕੀ ਜੇ ਅਸੀਂ ਉਸ ਨੂੰ ਦਸੀਏ ਕਿ ਇਹ ਜ਼ਮੀਨ ਫੌਜ ਕੋਲ ਨਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸਦਾ ਭੁਗਤਾਨ ਕਰੇਗੀ, ਤਾਂ ਇਸ ਦੇ ਜਵਾਬ ਵਿਚ ਵੀ ਉਸ ਨੇ ਕਿਹਾ ਕਿ ਕਿਉਂਕਿ ਓਂਗੇ ਜਾਣਦਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਕ ਵੱਡੀ ਸੰਸਥਾ ਹੈ ਇਸ ਲਈ ਉਹ ਇਹ ਵੱਡੀ ਰਕਮ ਲਈ ਅiੜਅਾ ਰਹੇਗਾ। ਉਸ ਨੇ ਸੁਝਾਅ ਦਿੱਤਾ ਕਿ ਇਕੋ ਇਕ ਤਰੀਕਾ ਹੈ ਕਿ ‘ਤੁਸੀਂ ਆਪ ਕਹੋ ਇਹ ਗੁਰਦੁਆਰਾ ਮੈਂ ਬਣਾਇਆ ਹੈ ਤੇ ਉਸ ਜ਼ਮੀਨ ਤੇ ਬਣਾਇਆ ਹੈ ਜੋ ਗਾਉਂ ਬੂੜਾ ਅਤੇ ਸੇਗਾਂਗ ਲਾਮਾ ਨੇ 35 ਸਾਲ ਪਹਿਲਾਂ ਆਪ ਦਿਤੀ ਸੀ ਜੇ ਕੋਈ ਵੱਧ ਜ਼ਮੀਨ ਦਾ ਭੁਗਤਾਨ ਕਰਨਾ ਹੈ ਤਾਂ ਉਸ ਜ਼ਮੀਨ ਦਾ ਭੁਗਤਾਨ ਮੈਨੂੰ ਕਰਨਾ ਪਏਗਾ । ਮੈਂ ਸਿਰਫ ਵਾਜਬ ਰਕਮ ਦਾ ਭੁਗਤਾਨ ਹੀ ਕਰ ਸਕਦਾ ਹਾਂ।ਇਸ ਤਰ੍ਹਾਂ ਅਸੀਂ ਖਰਚ ਘਟਾ ਸਕਦੇ ਹਾਂ। ”
ਇਸ ਮਾਮਲੇ 'ਤੇ ਅਾਲੋ ਦੇ ਮੁੱਖ ਦਫਤਰ ਦੇ ਡੀਲਿੰਗ ਅਫਸਰ ਮੇਜਰ ਰਤਨ ਨਾਲ ਚਰਚਾ ਕੀਤੀ ਤਾਂ ਉਹ ਵੀ ਇਸ ਦ੍ਰਿਸ਼ਟੀਕੋਣ ਤੇ ਸਹਿਮਤ ਹੋਏ। ਮੈਂ ਸਟੇਸ਼ਨ ਕਮਾਂਡਰ ਆਲੋ ਨੂੰ ਮਿਲਿਆ ਅਤੇ ਸਾਰੀ ਸਥਿਤੀ ਤੋਂ ਜਾਣੂ ਕਰਵਾਇਆ। ਮੈਂ ਉਨ੍ਹਾਂ ਨੂੰ ਬੇਨਤੀ ਕੀਤੀ ਕਿ ਉਹ ਗੁਰਦੁਆਰਾ ਤਪੋਸਥਾਨ ਲਈ 2-3 ਹੋਰ ਸਿੱਖ ਸਿਪਾਹੀਆਂ ਦਾ ਇੰਤਜ਼ਾਮ ਕਰਨ ਅਤੇ ਗੁਰਦੁਆਰਾ ਤਪੋਸਥਾਨ ਸਾਹਿਬ ਦੀ ਸਖਤ ਸੁਰੱਖਿਆ ਅਤੇ ਪਵਿੱਤਰਤਾ ਯਕੀਨੀ ਬਣਾਉਣ ਜਿਸ ਨਾਲ ਉਹ ਸਹਿਮਤ ਹੋਏ। ਜ਼ਮੀਨ ਖਰੀਦਣ ਦੇ ਪ੍ਰਸਤਾਵ ਦੇ ਸੰਬੰਧ ਵਿੱਚ ਉਹ ਆਪਣੇ ਸੀਓ ਅਤੇ ਸਟਾਫ ਦੁਆਰਾ ਰੱਖੇ ਗਏ ਹੱਲ ਨਾਲ ਸਹਿਮਤ ਹੋਏ।ਲੋਕਲ ਕਮੇਟੀ ਬਾਰੇ ਵੀ ਦਿਤੀ ਤਜ਼ਵੀਜ਼ ਉਨ੍ਹਾਂ ਨੂੰ ਪਸੰਦ ਆਈ।
ਅਸੀਂ 11 ਅਗਸਤ 2021 ਨੂੰ ਸਵੇਰੇ 6 ਵਜੇ ਸਵੇਰੇ ਅਾਲੋ ਤੋਂ ਡਿਬਰੂਗੜ੍ਹ ਲਈ ਚਲੇ ਅਤੇ 14 ਘੰਟੇ ਦੀ ਡਰਾਈਵ ਤੋਂ ਬਾਅਦ ਰਾਤ 8.30 ਵਜੇ ਡਿਬਰੂਗੜ੍ਹ ਪਹੁੰਚ ਗਏ। ਵਾਪਸ ਪਰਤਦਿਆਂ ਸ੍ਰੀ ਓਂਗੇ ਨੇ ਮੇਰੇ ਨਾਲ ਫ਼ੋਨ 'ਤੇ ਸੰਪਰਕ ਕੀਤਾ ਅਤੇ ਆਪਣਾ ਜ਼ਮੀਨ ਸਬੰਧੀ ਦਾਅਵਾ ਪੇਸ਼ ਕੀਤਾ। ਮੈਂ ਉਸ ਨੂੰ ਕਿਹਾ ਕਿ ਉਹ ਉਸ ਜ਼ਮੀਨ ਦੀ ਮਾਲਕੀ ਦਾ ਦਾਅਵਾ ਨਹੀਂ ਕਰ ਸਕਦਾ ਜੋ 36 ਸਾਲ ਪਹਿਲਾਂ ਗੁਰਦੁਆਰੇ ਨੂੰ ਭੇਟ ਕੀਤੀ ਗਈ ਸੀ। ਇਸ ਲਈ ਉਸਦਾ ਇਸ ਸਾਰੀ ਜ਼ਮੀਨ ਤੇ ਕੋਈ ਹੱਕ ਨਹੀਂ ਬਣਦਾ। ਉਸਨੇ ਕਿਹਾ ਕਿ ਉਸਨੂੰ ਕਾਨੂੰਨੀ ਤੌਰ ਤੇ ਜ਼ਮੀਨ ਅਲਾਟ ਕੀਤੀ ਗਈ ਹੈ। ਉਸਨੇ ਸਾਰੀ ਜ਼ਮੀਨ ਦੀ ਕੀਮਤ ਮੰਗੀ । ਮੈਂ ਉਸਨੂੰ ਸਮਝਾਇਆ ਕਿ ਗੁਰਦੁਆਰੇ ਦਾ ਮਿਉਜ਼ੀਅਮ ਕੰਪਲੈਕਸ ਸਿਰਫ ਅੱਧੇ ਏਕੜ ਵਿੱਚ ਹੈ ਅਤੇ ਮੈਂ ਉਸਨੂੰ ਇਸਦਾ ਭੁਗਤਾਨ ਸਿਰਫ ਤਾਂ ਹੀ ਕਰ ਸਕਦਾ ਹਾਂ ਜੇ ਉਹ ਆਪਣੇ ਕਾਨੂੰਨੀ ਦਾਅਵੇ ਨੂੰ ਸਾਬਤ ਕਰ ਸਕੇ ਅਤੇ ਜੇ ਦਾਅਵਾ ਵਾਜਬ ਹੈ, ਯਾਨੀ ਡੀਸੀ ਰੇਟ ਤੇ ਹੋਵੇ। ਮੈਂ ਉਸਨੂੰ ਇਹ ਵੀ ਦੱਸਿਆ ਕਿ ਮੈਂ ਪਹਿਲਾਂ ਹੀ ਡੀਸੀ ਨੂੰ ਮਿਲ ਚੁੱਕਾ ਹਾਂ ਅਤੇ ਉਸਨੂੰ ਇਹ ਦੱਸ ਚੁੱਕਾ ਹਾਂ ਅਤੇ ਇਹ ਕਿ ਮੈਂ ਡੀਸੀ ਅਤੇ ਸਟੇਸ਼ਨ ਕਮਾਂਡਰ ਅਾਲੋ ਦੀ ਅਗਵਾਈ ਵਾਲੇ ਟਰੱਸਟ ਨੂੰ ਗੁਰਦੁਆਰਾ ਸਾਹਿਬ ਦੀ ਸਰਪ੍ਰਸਤੀ ਸੌਂਪਾਂਗਾ।ਇਸ ਲਈ ਮੈਂ ਉਸਨੂੰ ਵਾਜਬ ਕੀਮਤ ਦਾ ਹਵਾਲਾ ਦੇਣ ਲਈ ਕਿਹਾ।ਉਸਨੇ ਕਿਹਾ ਕਿ ਉਹ ਡੀਸੀ ਨਾਲ ਗੱਲ ਕਰੇਗਾ ਅਤੇ ਲੋੜੀਂਦੇ ਮੁਆਵਜ਼ੇ ਬਾਰੇ ਦੱਸੇਗਾ। ਇਸ ਤੋਂ ਬਾਅਦ ਉਸਨੇ ਅੱਜ ਤੱਕ ਕੋਈ ਗੱਲ ਨਹੀਂ ਕੀਤੀ।
ਮੈਂ ਤੁਰੰਤ ਡੀਸੀ ਨੂੰ ਵਟਸਐਪ ਸੰਦੇਸ਼ ਭੇਜ ਦਿੱਤਾ ਜੋ ਮੰਚੂਖਾ ਚਲੇ ਗਏ ਅਤੇ ਮੇਰੇ ਸੰਦੇਸ਼ ਦੀ ਪ੍ਰਾਪਤੀ ਦੀ ਪੁਸ਼ਟੀ ਕੀਤੀ। ਮੈਂ ਨਤੀਜੇ ਦੀ ਉਡੀਕ ਕਰ ਰਿਹਾ ਹਾਂ ਕਿਉਂਕਿ ਉਸ ਤੋਂ ਬਾਅਦ ਉਸ ਨਾਲ ਕੋਈ ਸੰਚਾਰ ਨਹੀਂ ਹੋਇਆੀ ਮੈਂ ਸਟੇਸ਼ਨ ਕਮਾਂਡਰ ਆਲੋ ਤੇ ਬ੍ਰਗੇਡ ਸਟਾਫ ਨੂੰ ਇਸ ਬਾਰੇ ਜਾਣੂ ਕਰਵਾਇਆ ਅਤੇ ਸੀਓ 5 ਪੈਰਾ ਬਟਾਲੀਅਨ ਨੂੰ ਡੀਸੀ ਨੂੰ ਮਿਲਣ ਲਈ ਕਿਹਾ। ਪਰ ਸੰਚਾਰ ਦੀ ਘਾਟ ਕਾਰਨ ਮੈਨੂੰ ਅਜੇ ਇਸ ਬਾਰੇ ਹੋਰ ਪਤਾ ਨਹੀਂ ਹੈ।
ਮੰਚੂਖਾ ਯਾਤ੍ਰਾ ਵੇਲੇ ਹੇਠ ਲਿਖੇ ਨੁਕਤਿਆਂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ
1. ਅਰੁਣਾਚਲ ਪ੍ਰਦੇਸ਼ ਸੁਰਖਿਅਤ ਖੇਤਰ ਹੈ ਜਿਸ ਕਰਕੇ ਮੰਚੂਖਾ ਜਾਣ ਲਈ ਇਨਰ ਲਾਈਨ ਪਰਮਿਟ ਦੀ ਲੋੜ ਹੁੰਦੀ ਹੈ ਜਿਸ ਵਿੱਚ 4-5 ਦਿਨ ਲੱਗ ਸਕਦੇ ਹਨ ਤੇ ਇਸ ਲਈ ਇੰਟਰਨੈਟ ਤੇ ਹੀ ਅਪਲਾਈ ਕਰਨਾ ਪੈਂਦਾ ਹੈ। ਅਰੁਣਾਚਲ ਦ ਇਕ ਪੱਕੇ ਨਿਵਾਸੀ ਦਾ ਪਤਾ ਦੇਣਾ ਪੈਂਦਾ ਹੈ ਜਿਸ ਲਈ ਸ: ਚੰਚਲ ਸਿੰਘ ਸਕਤਰ ਗੁਰਦਵਾਰਾ ਸਾਹਿਬ ਪਾਸੀ ਘਾਟ ਅਰੁਣਾਚਲ ਪ੍ਰਦੇਸ਼ ਦਾ ਨਾਮ ਤਜ਼ਵੀਜ਼ ਕੀਤਾ ਜਾਦਾ ਹੈ। ਇਸ ਲਈ ਉਸਨੂੰ 9160009459235 ਮੋਬਾਈਲ ਨੰਬਰ ਤੇ ਸੰਪਰਕ ਕਰਨਾ ਠੀਕ ਰਹੇਗਾ।
2. ਮੀਂਹ ਦੇ ਦੌਰਾਨ ਸੜਕਾਂ ਅਤੇ ਪੁਲ ਵਹਿ ਜਾਂਦੇ ਹਨ ਅਤੇ ਜਿਸ ਲਈ ਸਫਰ ਵਿੱਚ ਘੱਟੋ ਘੱਟ 2 ਦਿਨ ਲੱਗਦੇ ਹਨ ਅਤੇ ਉਹ ਵੀ ਹਰ ਰੋਜ਼ 12 ਤੋਂ 14 ਘੰਟਿਆਂ ਦੀ ਯਾਤਰਾ ਕਰਨੀ ਪੈਂਦੀ ਹੈ। ਮੰਚੂਖਾ ਜਾਣ ਲਈ ਬਿਹਤਰ ਸਮਾਂ ਅਪ੍ਰੈਲ-ਮਈ ਅਤੇ ਸਤੰਬਰ-ਅਕਤੂਬਰ ਹੈ।
3. ਮੰਚੂਖਾ ਪਹੁੰਚਣ ਦਾ ਹੱਲ ਹਵਾਈ ਰਸਤੇ (ੳ) ਹਵਾਈ ਜਹਾਜ਼ ਰਾਹੀਂ ਗੁਹਾਟੀ ਜਾਣਾ, ਹੈਲੀਕਾਪਟਰ ਰਾਹੀਂ ਈਟਾਨਾਨਗਰ ਜਾਣਾ ਅਤੇ ਉੱਥੋਂ ਹੈਲੀਕਾਪਟਰ ਦੀ ਸ਼ਨੀਚਰ ਅਤੇ ਸੋਮਵਾਰ ਨੂੰ ਮੰਚੂਖਾ ਲਈ ਜਾਂਦੀ ਫਲਾਈਟ ਦਾ ਲਾਭ ਲੈਣਾ। (ਅ) ਹਵਾਈ ਜਹਾਜ਼ ਰਾਹੀਂ ਸ਼ੁਕਰਵਾਰ ਨੂੰ ਡਿਬਰੂਗੜ ਜਾਣਾ, ਰਾਤ ਨੂੰ ਪਾਸੀਘਾਟ ਰੁਕਣਾ ਅਤੇ ਸ਼ਨੀਵਾਰ ਨੂੰ ਮੰਚੂਖਾ ਲਈ ਹੈਲੀਕਾਪਟਰ ਫਲਾਈਟ ਰਾਹੀਂ ਜਾਣਾ। ਹੈਲੀਕਾਪਟਰ ਸਿਰਫ ਸ਼ਨੀਵਾਰ ਅਤੇ ਸੋਮਵਾਰ ਨੂੰ ਜਾਂਦਾ ਹੈ। ਰੂਟ ਈਟਾਨਗਰ-ਪਾਸੀਘਾਟ-ਅਲੌਂਗ-ਮੰਚੂਖਾ ਹੈ ਅਤੇ ਵਾਪਸ ਉਸੇ ਰਸਤੇ ਦੁਆਰਾ. ਇਸ ਲਈ ਸ਼ਨੀਵਾਰ ਅਤੇ ਐਤਵਾਰ ਰਾਤ ਨੂੰ ਮੰਚੂਖਾ ਵਿਚ ਰਹਿਣਾ ਅਤੇ ਸੋਮਵਾਰ ਨੂੰ ਹੈਲੀਕਾਪਟਰ ਰਾਹੀਂ ਪਾਸੀਘਾਟ ਜਾਂ ਈਟਾਨਗਰ ਜਾਣਾ ਬਿਹਤਰ ਹੈ।
4. ਮੰਚੂਖਾ ਵੱਲ ਰੇਲਗੱਡੀ ਰਾਹੀਂ ਯਾਤ੍ਰਾ: (ੳ) ਦਿੱਲੀ ਤੋਂ ਨਾਹਰਲਾਗੁਨ ਐਕਸਪ੍ਰੈਸ ਰਾਹੀਂ ਈਟਾਨਗਰ ਜਿਥੋਂ ਅੱਗੇ ਉਤੇ ਦਿਤਾ ਹੈਲੀਕਾਪਟਰ ਸਰਵਿਸ ਦਾ ਇਸਤੇਮਾਲ (ਅ) ਦਿੱਲੀ ਤੋਂ ਡਿਬਰੂਗੜ੍ਹ ਸ਼ਤਾਬਦੀ ਤੇ ਹੋਰ ਗਡੀਆਂ ਰਾਹੀ ਸਫਰ (ੲ) ਡਿਬਰੂਗੜ੍ਹ ਤੋਂ ਆਪਣੀ ਐਸ ਯੂ ਵੀ ਭਾੜੇ ਤੇ ਕਰਕੇ (ਰੋਜ਼ਾਨਾ 2500/- ਰੁਪੈ + ਤੇਲ) ਮੰਚੂਖਾ ਜਾਂ ਮੰਚੂਖਾ ਜਾਂਦੀਆਂ ਐਸ ਯੂ ਵੀ ਤੇ ਭਾੜਾ ਦੇ ਕੇ ਯਾਤ੍ਰਾ।
4. ਗੁਰਦੁਆਰਾ ਡਿਬਰੂਗੜ੍ਹ ਕੋਲ ਗੁਰਦੁਆਰਾ ਤਪੋਸਥਾਨ ਦਾ ਪ੍ਰਬੰਧ ਕਰਨ ਲਈ ਨਾ ਤਾਂ ਸਾਧਨ ਹਨ ਅਤੇ ਨਾ ਹੀ ਸਮਰੱਥਾ ਕਿਉਂਕਿ ਗੁਰਦੁਆਰਾ ਤਪੋਸਥਾਨ ਚੀਨ ਬਾਰਡਰ ਤੇ ਪੈਂਦਾ ਹੈ ਜਿਥੇ ਭਾਰਤੀ ਫੌਜ ਦਾ ਕੰਟ੍ਰੋਲ ਹੈ ਤੇ ਆਮ ਨਾਗਰਿਕ ਦੇ ਜਾਣ ਤੇ ਪਾਬੰਦੀ ਹੈ ਤੇ ਖਾਸ ਪ੍ਰਮਿਸ਼ਨ ਲੈਣੀ ਪੈਂਦੀ ਹੈ। ਪੇਮੋਸ਼ੁਬੂ ਵਿਚ ਯਾਤਰੀਆਂ ਦੇ ਰਹਿਣ ਲਈ ਸਥਾਨ ਨਹੀਂ ਜਿਸ ਕਰਕੇ ਰਹਿਣ ਦਾ ਪ੍ਰਬੰਧ 16 ਕਿਲੋਮੀਟਰ ਪਿਛੇ ਮੰਚੂਖਾ ਵਿਚ ਕਰਨਾ ਪੈਂਦਾ ਹੈ।
5. ਗੁਰਦੁਆਰੇ ਵਿਚ ਯਾਰੀਆਂ ਦੇ ਰਹਿਣ ਦੇ ਪ੍ਰਬੰਧ ਲਈ ਇਕ ਸਰਾਂ ਦੀ ਜ਼ਰੂਰਤ ਹੈ ਤੇ ਲਾਈਟ ਲਈ ਦੋਨਾਂ ਪਾਸਿਆਂ ਲਈ ਦੋ ਬਿਨ-ਆਵਾਜ਼ੇ ਜਨਰੇਟਰ ਜ਼ਰੂਰੀ ਚਾਹੀਦੇ ਹਨ। ਗੁਰਦੁਆਰਾ ਸਾਹਿਬ ਦੀ ਆਮਦਨੀ ਇਤਨੀ ਨਹੀਂ ਕਿ ਜਨਰੇਟਰ ਖਰੀਦਿਆ ਜਾ ਸਕੇ ਸੋ ਇਸ ਲਈ ਭੇਟਾ ਕਰਨ ਵਾਲੇ ਸੱਜਣਾਂ ਦੀ ਜ਼ਰੂਰਤ ਹੈ।
5. ਡਿਬਰੂਗੜ੍ਹ ਤੋਂ ਮੰਚੂਖਾ ਇਕ ਪਾਸੇ ਤੋਂ ਦੋ ਦਿਨਾਂ ਦੀ ਯਾਤਰਾ ਹੈ ਜੋ ਸਿਰਫ ਅਪ੍ਰੈਲ-ਮਈ ਅਤੇ ਸਤੰਬਰ-ਅਕਤੂਬਰ ਵਿੱਚ ਪਹੁੰਚ ਯੋਗ ਹੈ. ਹੋਰ ਸਮਿਆਂ ਲਈ ਡਿਬਰੂਗੜ੍ਹ ਤੋਂ ਮੰਚੂਖਾ ਨਾਲ ਟੁੱਟੀਆਂ ਸੜਕਾਂ ਅਤੇ ਪੁਲਾਂ ਕਰਕੇ ਸੰਪਰਕ ਠੀਕ ਨਹੀਂ ਹੈ ਜਾਂ ਬਹੁਤ ਘੱਟ ਹੈ।
6. ਅਰੁਣਾਚਲ ਵਿਚ ਮੋਬਾਈਲ ਤੇ ਇੰਟਰਨੈਟ ਉਤੇ ਸੰਪਰਕ ਵੀ ਵਧੀਆ ਨਹੀਂ।
ਇਸ ਦੇ ਮੱਦੇਨਜ਼ਰ, ਹੇਠ ਲਿਖੀਆਂ ਸਿਫਾਰਸ਼ਾਂ ਕੀਤੀਆਂ ਗਈਆਂ:
1. ਅੰਤਿਕਾ ‘ਸ’ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਵਲੋਂ ਗੁਰਦੁਆਰਾ ਤਪੋਸਥਾਨ ਪੇਮੋਸ਼ੂਬੂ, ਮੰਚੂਖਾ ਨੂੰ ਸਥਾਨਕ ਕਮੇਟੀ ਦੇ ਅਧੀਨ ਚਲਾਉਣ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ । (ਜੋ ਦੇ ਦਿਤੀ ਗਈ ਹੈ)
2. ਗੁਰਦੁਆਰੇ ਵਾਲੀ ਜ਼ਮੀਨ ਲਈ ਭੁਗਤਾਨ ਕਰਨਾ ਪੈ ਸਕਦਾ ਹੈ ਜਿਸਦੇ ਲਈ ਗੰਭੀਰ ਗੱਲਬਾਤ ਕਰਨੀ ਪਵੇਗੀ। ਵਾਜਬ ਦਰਾਂ ਪ੍ਰਾਪਤ ਕਰਨ ਲਈ ਕੁਝ ਪ੍ਰਬੰਧਕ ਤੇ ਰਾਜਨੀਤਿਕ ਦਬਾਅ ਦੀ ਵੀ ਜ਼ਰੂਰਤ ਹੋਏਗੀ।
3. ਹੋਰ ਮੁਲਾਂਕਣ ਲਈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਸਥਾਪਤ ਕੀਤੀ ਗਈ ਕਮੇਟੀ ਸਥਾਨ ਦਾ ਦੌਰਾ ਕਰਕੇ ਹੋਰ ਸਿਫਾਰਸ਼ਾਂ ਦੇ ਸਕਦੀ ਹੈ।
4. ਮੈਂ ਯਾਤਰਾ ਤੇ ਹੋਏ ਪੰਜਾਹ ਕੁ ਹਜ਼ਾਰ ਰੁਪਏ ਦੇ ਖਰਚ ਬਾਰੇ ਕੋਈ ਕਲੇਮ ਪੇਸ਼ ਨਹੀਂ ਕੀਤਾ ਕਿਉਂਕਿ ਇਸ ਵਿਚ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਹਵਾਈ ਟਿਕਟਾਂ ਦਾ ਪ੍ਰਬੰਧ ਕੀਤਾ ਗਿਆ ਸੀ ਅਤੇ ਐਸਯੂਵੀ ਦਾ ਪ੍ਰਬੰਧ ਡਿਬਰੂਗੜ੍ਹ ਗੁਰਦੁਆਰਾ ਕਮੇਟੀ ਦੇ ਮੈਂਬਰ ਦੀ ਸਹਾਇਤਾ ਨਾਲ ਕੀਤਾ ਗਿਆ ਸੀ ਜਿਸ ਲਈ ਅਸੀਂ ਭੁਗਤਾਨ ਆਪਣੇ ਵਲੋਂ ਸਾਂਝੇ ਕੀਤੇ ਸਨ।ਬਾਕੀ ਦੇ ਸਾਰੇ ਖਰਚੇ ਮੇਰੇ ਵਲੋਂ ਸੇਵਾ ਸਮਝੇ ਜਾਣ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਸਾਰੀਆਂ ਸਿਫਾਰਿਸ਼ਾਂ ਮਨਜ਼ੂਰ ਕਰ ਲਈਆਂ ਅਤੇ ਅੰਤਿਕਾ ‘ਸ’ ਵਿਚ ਪੇਸ਼ ਕੀਤੀ ਗਈ ਸਥਾਨਕ ਪ੍ਰਬੰਧਕ ਬਾਰੇ ਇਵੇਂ ਹੀ ਖਤ ਜਾਰੀ ਕਰ ਦਿਤਾ ਹੈ ਜਿਸ ਸਦਕਾ ਹੁਣ ਗੁਰਦੁਆਰਾ ਗੁਰੂ ਨਾਨਕ ਤਪੋਸਥਾਨ ਦੀ ਜ਼ਿਮੇਵਾਰੀ ਸਥਾਨਕ ਫੌਜ ਦੇ ਕਮਾਡਰਾਂ ਅਤੇ ਡਿਪਟੀ ਕਮਿਸ਼ਨਰ ਦੀ ਹੋ ਗਈ ਹੈ।ਉਨ੍ਹਾਂ ਸਭ ਨੇ ਗੁਰੂ ਨਾਨਕ ਤਪੋਸਥਾਨ ਦੀ ਸੁਰਖਿਆ ਤੇ ਪ੍ਰਬੰਧ ਦੀ ਜ਼ਿਮੇਵਾਰੀ ਸੰਭਾਲ ਲਈ ਹੈ।
ਅੰਤਿਕਾ ਏ
ਇਹ ਕਮੇਟੀ ਸ਼੍ਰੋਮਣੀ ਕਮੇਟੀ ਦੁਆਰਾ ਨਿਯੁਕਤ ਕਮੇਟੀ ਦੇ ਅਧੀਨ ਕੰਮ ਕਰੇਗੀ ਜਿਸ ਵਿੱਚ ਜਨਰਲ ਸਕੱਤਰ ਸਿਆਲਕਾ ਜੀ ਅਤੇ ਦੋ ਹੋਰ ਮੈਂਬਰ ਸਰਦਾਰ ਭਿੱਟੇਵਢ ਜੀ ਅਤੇ ਡਾ: ਦਲਵਿੰਦਰ ਸਿੰਘ ਗ੍ਰੇਵਾਲ ਸ਼ਾਮਲ ਹੋਣਗੇ।
ਲੋਕਲ ਕਮੇਟੀ-ਗੁਰਦੁਆਰਾ ਗੁਰੂ ਨਾਨਕ ਤਪੋਸਥਾਨ, ਪੇਮੋਸ਼ੁਬੂ-ਸੇਗਾਂਗ, ਮੰਚੂਖਾ, ਜ਼ਿਲ੍ਹਾ ਸ਼ੀ ਯੋਮੀ, ਟੈਟੋ, ਅਰੁਣਾਚਲ ਪ੍ਰਦੇਸ਼, ਭਾਰਤ
ਗੁਰਦੁਆਰਾ ਗੁਰੂ ਨਾਨਕ ਤਪੋਸਥਾਨ ਪੇਮੋਸ਼ੁਬੂ-ਸੇਗਾਂਗ ਮੰਚੂਖਾ, ਜ਼ਿਲ੍ਹਾ ਸ਼ੀ ਯੋਮੀ, ਟਾਟੋ, ਅਰੁਣਾਚਲ ਪ੍ਰਦੇਸ਼, ਭਾਰਤ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਇੱਕ ਸਥਾਨਕ ਕਮੇਟੀ ਗੁਰਦੁਆਰਾ ਗੁਰੂ ਨਾਨਕ ਤਪੋਸਥਾਨ ਦੇ ਕੰਮਕਾਜ ਦੇ ਨਿਯੰਤਰਣ ਅਤੇ ਸੰਚਾਲਨ ਲਈ ਬਣਾਈ ਗਈ ਹੈ।
ਸਰਪ੍ਰਸਤ: ਸਟੇਸ਼ਨ ਕਮਾਂਡਰ, ਆਲੋ, ਅਰੁਣਾਚਲ ਪ੍ਰਦੇਸ਼ ਅਤੇ ਡਿਪਟੀ ਕਮਿਸ਼ਨਰ, ਸ਼ੀ ਯੋਮੀ, ਟੈਟੋ
ਚੇਅਰਮੈਨ: ਸਟੇਸ਼ਨ ਕਮਾਂਡਰ ਆਲੋ ਦੁਆਰਾ ਨਿਯੁਕਤ ਰੈਜੀਮੈਂਟ ਦੇ ਕਮਾਂਡਿੰਗ ਅਫਸਰ
shwiek mYbr:
1. ਮੰਚੂਖਾ ਵਿੱਚ ਦੋ ਵੱਡੀਆਂ ਰੈਜੀਮੈਂਟਾਂ ਵਿੱਚੋਂ ਇੱਕ -ਇੱਕ ਮੈਂਬਰ
2. ਗਾਓਂ ਬੂੜਾ (ਸਰਪੰਚ) ਸੇਗਾਂਗ
3. ਲਾਮਾ ਸੇਗਾਂਗ
4. ਸਥਾਨਕ ਸਿੱਖ ਗੁਰਦੁਆਰਾ ਪ੍ਰਬੰਧ ਦੇ ਪ੍ਰਧਾਨ
5. ਅਰੁਣਾਚਲ ਦੇ ਸਿੱਖਾਂ ਵਿੱਚੋਂ ਇੱਕ ਸਿੱਖ ਮੈਂਬਰ
ਸਥਾਨਕ ਕਮੇਟੀ ਦੇ ਸਲਾਹਕਾਰ ਵਜੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੁਮਾਇੰਦw:ਕਰਨਲ ਡਾ: ਦਲਵਿੰਦਰ ਸਿੰਘ ਗ੍ਰੇਵਾਲ
ਜ਼ਿੰਮੇਵਾਰੀਆਂ:
ਸਟੇਸ਼ਨ ਕਮਾਂਡਰ ਆਲੋ:
1. ਗੁਰਦੁਆਰੇ ਦੇ ਸੁਚਾਰੂ ਕੰਮਕਾਜ ਲਈ ਗੁਰਦੁਆਰਾ ਕਮੇਟੀ ਦੇ ਫੌਜ ਦੇ ਮੈਂਬਰਾਂ ਦੀ ਨਿਗਰਾਨੀ, ਮਾਰਗਦਰਸ਼ਨ, ਨਿਯੰਤਰਣ ਅਤੇ ਸੰਚਾਲਨ ਕਰਨਾ।
2. ਕਮੇਟੀ ਦੇ ਚੇਅਰਮੈਨ ਅਤੇ ਫੌਜ ਦੇ ਮੈਂਬਰਾਂ ਨੂੰ ਨਾਮਜ਼ਦ ਕਰਨਾ।
ਡਿਪਟੀ ਕਮਿਸ਼ਨਰ, ਸ਼ੀ ਯੋਮੀ ਟੈਟੋ ਵਿਖੇ
1. ਗੁਰਦੁਆਰਾ ਦੇ ਸੁਚਾਰੂ ਕੰਮਕਾਜ ਲਈ ਗੁਰਦੁਆਰਾ ਕਮੇਟੀ ਦੇ ਸਿਵਲ ਮੈਂਬਰਾਂ ਦੀ ਅਗਵਾਈ, ਨਿਯੰਤਰਣ ਅਤੇ ਨਿਗਰਾਨੀ ।
2. ਸਲਾਹਕਾਰ ਦੁਆਰਾ ਸਲਾਹ ਅਨੁਸਾਰ ਸਿਵਲ ਮੈਂਬਰਾਂ ਨੂੰ ਨਾਮਜ਼ਦ ਕਰਨਾ।
ਚੇਅਰਮੈਨ
1. ਜ਼ਮੀਨੀ ਪੱਧਰ 'ਤੇ ਕੰਮ ਕਰ ਰਹੀ ਗੁਰਦੁਆਰਾ ਕਮੇਟੀ ਦਾ ਸਮੁੱਚਾ ਇੰਚਾਰਜ ਹੋਣਾ।
2. ਗੁਰਦੁਆਰੇ ਦੇ ਨਿਯੰਤਰਣ ਅਤੇ ਆਚਰਣ ਨੂੰ ਨਿਰਦੇਸ਼ਤ ਕਰਨਾ॥
3. ਸਰਪ੍ਰਸਤ ਅਤੇ ਸਲਾਹਕਾਰ ਦੀ ਸਲਾਹ ਨਾਲ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਲਈ ਯੋਗ ਵਿਅਕਤੀ ਚੁਣਨੇ ਤੇ ਆਦਰਸ਼ਕ ਟੀਮ ਬਣਾਉਣੀ ।
4. ਗੁਰਦੁਆਰੇ ਦੇ ਕਾਰਜ ਨੂੰ ਨਿਰਵਿਘਨ ਅਤੇ ਵਿਵਸਥਿਤ ਯਕੀਨੀ ਬਣਾਉਣਾ।ਧਾਰਮਿਕ ਪ੍ਰਣਾਲੀ ਨੂੰ ਕਾਇਮ ਰੱਖਣਾ ।
5. ਗੁਰਦੁਆਰੇ ਦੀ ਤਰੱਕੀ ਅਤੇ ਵਿਕਾਸ ਲਈ ਲੋੜੀਂਦੇ ਹੋਰ ਕਾਰਜ ।
ਸਹਾਇਕ ਮੈਂਬਰ
ਫੌਜ ਦੇ ਮੈਂਬਰ
1 ਸਟੇਸ਼ਨ ਕਮਾਂਡਰ, ਅwਲੋ ਦੁਆਰਾ ਨਿਯੁਕਤ ਕੀਤਾ ਜਾਣਾ।
2 ਗੁਰਦੁਆਰੇ ਦੇ ਸੁਚਾਰੂ ਕੰਮਕਾਜ ਵਿੱਚ ਚੇਅਰਮੈਨ ਦੀ ਸਹਾਇਤਾ ਅਤੇ ਸਹਾਇਤਾ ਕਰਨਾ
ਸਿਵਲ ਮੈਂਬਰ
1. ਗਾਓਂ ਬੂੜ੍ਹਾ, ਸੇਗਾਂਗ: (ਸਰਪੰਚ) (ੳ) ਗੁਰੂ ਨਾਨਕ ਤਪੋਸਥਾਨ ਮੰਚੂਕਾ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਲੋਕਲ ਕਮੇਟੀ ਦੇ ਚੇਅਰਮੈਨ ਦੀ ਸਹਾਇਤਾ ਕਰਨਾ ਅਤੇ (ਅ) ਡੀਸੀ ਸ਼ੀ ਯੋਮੀ ਟਾਟੋ ਦੇ ਦਿਸ਼ਾ ਨਿਰਦੇਸ਼ਾਂ ਹੇਠ ਗੁਰਦੁਆਰੇ ਦੀਆਂ ਸਥਾਨਕ ਪ੍ਰਬੰਧਕੀ ਸਮੱਸਿਆਵਾਂ ਨੂੰ ਸੁਲਝਾਉਣ ਵਿੱਚ ਸਹਾਇਤਾ ਕਰਨਾ।
2. ਲਾਮਾ ਸੇਗਾਂਗ: (ੳ) ਸਥਾਨਕ ਬੋਧੀ ਪ੍ਰਤੀਨਿਧੀ ਵਜੋਂ ਕੰਮ ਕਰਨਾ (ਅ) ਬੋਧੀ ਅਤੇ ਸਿੱਖ ਭਾਈਚਾਰੇ ਦੇ ਵਿਚਕਾਰ ਸਬੰਧ ਬਣਾਈ ਰੱਖਣ ਵਿੱਚ ਸਹਾਇਤਾ ਕਰਨਾ। (ੲ) ਸਥਾਨਕ ਖੇਤਰ ਵਿੱਚ ਕੀਤੇ ਜਾ ਰਹੇ ਦੋਵਾਂ ਦੇ ਸਾਂਝੇ ਕਾਰਜਾਂ ਵਿੱਚ ਸਹਾਇਤਾ ਕਰਨਾ।
3. ਸਥਾਨਕ ਸਿੱਖ ਸੰਸਥਾ ਦਾ ਪ੍ਰਧਾਨ (ੳ) ਗੁਰਦੁਆਰੇ ਵਿਚ ਗੁਰਮਤਿ ਰਹਿਤ ਮਰਿਯਾਦਾ ਦੀ ਨਿਗਰਾਨੀ ਕਰਨਾ (ਅ) ਸਥਾਨਕ ਕਮੇਟੀ ਨੂੰ ਗੁਰਦੁਆਰੇ ਦੇ ਸੁਚਾਰੂ ਢੰਗ ਨਾਲ ਕੰਮ ਕਰਨ ਵਿੱਚ ਸਹਾਇਤਾ (ਅ) ਲੋੜ ਪੈਣ ਤੇ ਗੁਰਦੁਆਰੇ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨਾ/ਕਰਵਾਉਣਾ(ੲ) ਗੁਰਦੁਆਰੇ ਵਿੱਚ ਸਿੱਖ ਯਾਤ੍ਰੀਆਂ ਦੀ ਯਾਤ੍ਰਾ ਆਯੋਜਿਤ ਕਰਨਾ ਅਤੇ (ਸ) ਅਰੁਣਾਂਚਲ ਪ੍ਰਦੇਸ਼ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਰੁਣਾਂਚਲ ਪ੍ਰਦੇਸ਼ ਵਿੱਚ ਦਾਖ਼ਲੇ ਲਈ ਲੋੜੀਂਦੀ ਕਾਰਵਾਈ ਕਰਨ ਵਿਚ ਯਾਤ੍ਰੀਆਂ ਦੀ ਮਦਦ। (ਹ) ਡੀਸੀ ਸ਼ੀ ਯੋਮੀ ਨੂੰ ਗੁਰਦੁਆਰੇ ਦੀਆਂ ਲੋੜਾਂ ਪ੍ਰਤੀ ਸਲਾਹ -ਮਸ਼ਵਰਾ ਕਰਨਾ ਤੇ ਲੋਕਲ ਮੁਸ਼ਕਲਾਂ ਹੱਲ ਕਰਨ ਵਿੱਚ ਸਹਾਇਤਾ ਕਰਨਾ ।
4. ਅਰੁਣਾਚਲ ਪ੍ਰਦੇਸ ਤੋਂ ਸਿੱਖ: ()) ਟਾਟੋ ਵਿਖੇ ਡੀਸੀ ਸ਼ੀ ਯੋਮੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਗੁਰਦੁਆਰੇ ਵਿੱਚ ਕਿਸੇ ਵੀ ਸਥਾਨਕ ਸਮੱਸਿਆ ਦੇ ਹੱਲ ਲਈ ਮਦਦ ਕਰਨਾ (ਅ) ਸਥਾਨਕ ਲੋਕਾਂ, ਜ਼ਿਲ੍ਹਾ ਪ੍ਰਸ਼ਾਸਨ, ਸਲਾਹਕਾਰ ਅਤੇ ਸਿੱਖ ਸੰਸਥਾ ਦੇ ਪ੍ਰਧਾਨ ਦੇ ਵਿੱਚ ਸੰਪਰਕ ਵਜੋਂ ਕੰਮ ਕਰਨਾ।
ਪ੍ਰਤੀਨਿਧੀ ਅਤੇ ਸਲਾਹਕਾਰ:
(ੳ). ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਦੀ ਨੁਮਾਇੰਦਗੀ ਕਰਨਾ। (ਅ)ਸਿਵਿਲ ਮੈਂਬਰਾਂ ਦੀ ਨਾਮਜ਼ਦਗੀ ਦੀ ਸਿਫਾਰਸ਼ ਕਰਨਾ (ੲ) ਮਰਿਯਾਦਾ ਬਾਰੇ ਸਥਾਨਕ ਕਮੇਟੀ ਨੂੰ ਸਲਾਹ ਦੇਣਾ ਅਤੇ (ਸ) ਗੁਰਦੁਆਰੇ ਦੇ ਧਾਰਮਿਕ ਮਾਮਲਿਆਂ ਬਾਰੇ ਜਾਣਕਾਰੀ, ਸੁਝਾਉ ਅਤੇ ਹੱਲ ਦੇਣਾ।