• Welcome to all New Sikh Philosophy Network Forums!
    Explore Sikh Sikhi Sikhism...
    Sign up Log in

Punjabi:ਗੁਰੂ ਨਾਨਕ ਦੇਵ ਜੀ ਦੀ ਸਮਾਜਿਕ ਸੰਵੇਦਨਸ਼ੀਲਤਾ ਤੇ ਅੰਤਰ-ਧਰਮ ਸੰਵਾਦ

Dalvinder Singh Grewal

Writer
Historian
SPNer
Jan 3, 2010
1,254
422
79
ਗੁਰੂ ਨਾਨਕ ਦੇਵ ਜੀ ਦੀ ਸਮਾਜਿਕ ਸੰਵੇਦਨਸ਼ੀਲਤਾ ਤੇ ਅੰਤਰ-ਧਰਮ ਸੰਵਾਦ

ਡਾ: ਦਲਵਿੰਦਰ ਸਿੰਘ ਗ੍ਰੇਵਾਲ

ਪਿਛੋਕੜ:

ਗੁਰੂ ਨਾਨਕ ਕਾਲ (੧੪੬੯-੧੫੩੯) ਰਾਜਸੀ ਜ਼ੁਲਮ-ਜਬਰ, ਆਤੰਕ, ਭੈ, ਧਾਰਮਿਕ-ਅਸਹਿਣਸ਼ੀਲਤਾ ਤੇ ਵਿਚਾਰਧਾਰਕ-ਵਖਰੇਵੇਂ ਦਾ ਸਮਾਂ ਸੀ।ਇਸ ਦਸ਼ਾ ਦਾ ਗਿਆਨ ਗੁਰੂ ਨਾਨਕ ਦੇਵ ਜੀ ਨੂੰ ਬਚਪਨ ਵਿਚ ਅਪਣੇ ਆਪਸ ਵਿਚ ਹੋ ਰਹੇ ਵਰਤਾਰੇ ਨੂੰ ਵੇਖ ਕੇ ਹੀ ਹੋ ਗਿਆ ਸੀ ।ਗੁਰੂ ਨਾਨਕ ਦੇਵ ਜੀ ਦੀ ਬਚਪਨ ਤੋਂ ਹੀ ਸੰਵੇਦਨਸ਼ੀਲਤਾ, ਚਿੰਤਨਸ਼ੀਲਤਾ ਤੇ ਪਰਮਾਤਮਾ ਪ੍ਰਤੀ ਪ੍ਰੇਮ ਦਾ ਪਤਾ ਜਨਮ ਸਾਖੀ ਤੋਂ ਲਗਦਾ ਹੈ:

“ਵਡਾ ਹੋਆ ਤਾਂ ਲਗਾ ਬਾਲਕਾਂ ਨਾਲ ਖੇਡਣ ਪਰ ਬਾਲਕਾਂ ਤੇ ਇਸ ਦੀ ਦ੍ਰਿਸਟੀ ਅਉਰ ਆਵੇ, ਆਤਮੇ ਅਭਿਆਸ ਪ੍ਰਮੇਸਰ ਕਾ ਕਰੇ।ਜਬ ਬਾਬਾ ਬਰਸਾਂ ਪੰਜਾਂ ਕਾ ਹੋਇਆ ਤਾਂ ਲਗਾ ਬਾਤਾਂ ਅਗਮ ਨਿਗਮ ਕੀਆ ਕਰਨ; ਜੋ ਕਿਛ ਬਾਤ ਕਰੇ ਸੋ ਸਮਝਿ ਕੇ ਕਰੇ ਤਿਸਤੇ ਸਭਸੁ ਕਿਸੇ ਦੀ ਨਿਸ਼ਾ ਹੋਇ ਆਵੈ। ਹਿੰਦੂ ਕਹਨਿ ਜੋ ਕੋਈ ਦੇਵਤਾ ਸਰੂਪ ਪੈਦਾ ਹੋਯਾ ਹੈ ਅਤੇ ਮੁਸਲਮਾਨ ਕਹਨਿ ਜੋ ਕੋਈ ਖੁਦਾਇ ਕਾ ਸਾਇਰ ਪੈਦਾ ਹੋਇਆ ਹੈ।(ਪੁਰਾਤਨ ਜਨਮਸਾਖੀ, ਸੰਪਾਦਿਤ ਭਾਈ ਵੀਰ ਸਿੰਘ, ੧੯੨੬, ਪੰਦ੍ਰਵੀ ਛਾਪ ੨੦੦੬, ਪੰਨਾ ੧੭)

ਉਸ ਸਮੇਂ ਭਾਰਤ ਵਿਚ ਦੋ ਮੁਖ ਧਰਮ ਸਨ ਹਿੰਦੂ ਤੇ ਮੁਸਲਮਾਨ ਗੁਰੂ ਜੀ ਨੇ ਸਮਝ ਲਿਆ ਸੀ ਕਿ ਦੋਨਾਂ ਦਾ ਕਰਤਾ ਇਕੋ ਪਰਮਾਤਮਾਂ ਹੈ। ਇਸ ਦਾ ਗਿਆਨ ਬਾਲ ਨਾਨਕ ਨੂੰ ਧੁਰੋਂ ਹੀ ਸੀ ਜਿਸ ਦਾ ਬਚਪਨ ਵਿਚ ਹੀ ਅਪਣੇ ਆਲੇ ਦੁਆਲੇ ਵਿਚ ਨੂੰ ਜਾਨਣ ਨਾਲ ਹੋਰ ਵਾਧਾ ਹੋ ਗਿਆ ਸੀ।

ਇਸ ਮੁਢਲੇ ਗਿਆਨ ਦਾ ਵਾਧਾ ਵਿਦਿਆ ਪ੍ਰਾਪਤੀ ਵੇਲੇ ਅਪਣੇ ਅਧਿਆਪਕਾਂ ਨਾਲ ਹੋਏ ਸੰਵਾਦਾਂ ਰਾਹੀਂ ਹੋਇਆ।‘ਗੁਰੂ ਨਾਨਕ ਦੇਵ ਜੀ ਦਾ ਪਾਂਧੇ ਨਾਲ ਸੰਵਾਦ ਸਭ ਤੋਂ ਮੁਢਲੇ ਸੰਵਾਦਾਂ ਵਿਚੋਂ ਹੈ ਜੋ ਪੁਰਾਤਨ ਜਨਮਸਾਖੀ (ਪੰਨਾ ੨੧) ਵਿਚ ਇਉਂ ਦਰਜ ਹੈ :

‘ਤਬ ਗੁਰੂ ਨਾਨਕ ਜੀ ਇਕ ਦਿਨ ਚੁਪ ਕਰ ਰਹਿਆ। ਜਾਂ ਚੁਪ ਕਰ ਰਹਿਆ ਤਾਂ ਪਾਂਧੇ ਪੁਛਿਆ: ‘ਨਾਨਕ! ਤੂੰ ਪੜ੍ਹਦਾ ਕਿਉਂ ਨਹੀਂ?’ ਤਬ ਗੁਰੂ ਨਾਨਕ ਕਹਿਆ, “ਪਾਂਧਾ ਤੂੰ ਕਿਛ ਪੜ੍ਹਿਆ ਹੈਂ ਜੋ ਮੇਰੇ ਤਾਈਂ ਪੜਾਉਂਦਾ ਹਂੈ?’ ਤਾਂ ਪਾਂਧੇ ਕਹਿਆ , “ਮੈਂ ਸਭੋ ਕਿਛ ਪੜ੍ਹਿਆ ਹਾਂ ਜੋ ਕਿਛ ਹੈ, ਬੇਦ ਸ਼ਾਸ਼ਤ੍ਰ ਪੜ੍ਹਿਆ ਹਾਂ, ਜਮਾਂ. ਖਰਚ, ਰੋਜ਼ ਨਾਵਾਂ, ਖਾਤਾ, ਲੇਖਾ, ਮੈਂ ਸਭ ਕਿਛ ਪੜ੍ਹਿਆ ਹਾਂ’। ਤਬ ਬਾਬੇ ਕਹਿਆ, ‘ਪਾਂਧਾ! ਇਨ੍ਹੀਂ ਪੜੇ੍ਹ ਗਲ ਫਾਹੇ ਪਾਉਂਦੇ ਹੈਨ, ਇਹ ਜੇ ਪੜ੍ਹਣਾ ਹੈ ਸਭ ਬਾਦ ਹੈ’।ਤਬ ਗੁਰੁ ਨਾਨਕ ਇਹ ਸਬਦ ਉਠਾਇਆ,

ਜਾਲਿ ਮੋਹੁ ਘਸਿ ਮਸੁ ਕਰਿ ਮਤਿ ਕਾਗਦੁ ਕਰਿ ਸਾਰੁ ॥ ਭਾਉ ਕਲਮ ਕਰਿ ਚਿਤੁ ਲੇਖਾਰੀ ਗੁਰ ਪੁਛਿ ਲਿਖੁ ਬੀਚਾਰੁ ॥ ਲਿਖੁ ਨਾਮੁ ਸਾਲਾਹ ਲਿਖੁ ਲਿਖੁ ਅੰਤੁ ਨ ਪਾਰਾਵਾਰੁ ॥੧॥ ਬਾਬਾ ਏਹੁ ਲੇਖਾ ਲਿਖਿ ਜਾਣੁ ॥ ਜਿਥੈ ਲੇਖਾ ਮੰਗੀਐ ਤਿਥੈ ਹੋਇ ਸਚਾ ਨੀਸਾਣੁ॥੧॥ (ਸਿਰੀਰਾਗੁ ਮਹਲੁ ੧, ਪੰਨਾ ੧੬)

ਤਬ ਗੁਰੁ ਕਹਿਆ: ‘ਹੇ ਪੰਡਿਤ!ਹੋਰਿ ਜਿਤਨਾ ਪੜਿਨਾ ਸੁਣਿਨਾ ਸਭੁ ਬਾਦਿ ਹੈ। ਬਿਨਾ ਪਰਮੇਸੁਰਿ ਕੇ ਨਾਮਿ ਸਭੁ ਬਾਦਿ ਹੈ॥’ ‘ਤਬਿ ਪਾਂਧੇ ਕਹਿਆ: ‘ਨਾਨਕੁ ਹੋਰ ਪੜਿਣਾ ਮੇਰੇ ਤਾਈ ਬਤਾਈ ਵਿਖਾ ਜਿਤੁ ਪੜਿਐ ਛੁਟੀਦਾ ਹੈ।‘ ਤਬ ਨਾਨਕ ਕਹਿਆ: ‘ਸੁਣਿ ਹੇ ਸੁਆਮੀ! ਇਹ ਜੁ ਸੰਸਾਰਿ ਕਾ ਪੜਿਆ ਹੈ ਐਸਾ ਹੈ; ਜੋ ਮਸੁ ਦੀਵੇ ਕੀ ਅਰੁ ਕਾਗਦੁ ਸਣੀ ਕਾ ਅਰ ਕਲਮ ਕਾਨੇ ਕੀ ਅਰੁ ਮਨੁ ਲਿਖਣਹਾਰੁ ਅਰ ਲਿਖਿਆ ਸੋ ਕਿਆ ਲਿਖਿਆ? ਮਾਇਆ ਕਾ ਜੰਜਾਲ ਲਿਖਿਆ। ਜਿਤੁ ਲਿਖਿਐ ਸਭ ਵਿਕਾਰ ਹੋਵਨਿ। ਓਹੁ ਜਿ ਲਿਖਣੁ ਸਭੁ, ਸਚੁ ਕਾ ਹੈ ਸੋ ਐਸਾ ਹੈ: ਜੋ ਮਾਇਆ ਕਾ ਮੋਹੁ ਜਾਲਿ ਕਰਿ ਮਸੁ ਕਰੀਐ ਅਰ ਤਪਸਿਆ ਕਾਗਦੁ ਕਰੀਐ। ਅਰੁ ਜੋ ਕਛੁ ਇਛਿਆ ਅੰਤੁ ਕਛੁ ਭਾਉ ਹੈ ਤਿਸਕੀ ਕਲਮ ਕਰੀਐ। ਅਰੁ ਚਿਤੁ ਲਿਖਣਹਾਰੁ ਕਰਹੁ ਅਰੁ ਲਿਖੀਐ; ਸੋ ਕਿਆ ਲਿਖੀਐ। (ਪਰਮੇਸਰ ਕਾ ਨਾਮੁ ਲਿਖੀਐ, ਸਲਾਹੁ ਲਿਖੀਐ, ਜਿਤੁ ਲਿਖੇ ਸਭ ਵਿਕਾਰ ਮਿਟਿ ਜਾਹਿ।ਬੇਅੰਤ ਸੋਭਾ ਲਿਖੇ, ਜੈਤ ਲਿਖੈ ਤਨ ਸੁਖੀ ਹੋਇ। ਤਿਸਕਾ ਅੰਤੁ ਪਾਰਾਵਾਰੁ ਕਿਛੁ ਪਾਯਾ ਨਹੀਂ ਜਾਤਾ" ……..ਤਬ ਉਨ ਪੰਡਿਤ ਕਹਿਆ…."ਏਹੁ ਜੁ ਪਰਮੇਸਰ ਕਾ ਨਾਮ ਲੇਤੇ ਹੈਂ ਤਿਨ ਕਉ ਕਵਨ ਫਲ ਲਗਤੇ ਹੈਂ? ਤਬ ਗੁਰੂ ਨਾਨਕ ਦੂਜੀ ਪਉੜੀ ਕਹੀ: (ਪੁਰਾਤਨ ਜਨਮਸਾਖੀ, ਪੰਨਾ ੨੧-੨੨)

ਜਿਥੈ ਮਿਲਹਿ ਵਡਿਆਈਆ ਸਦ ਖੁਸੀਆ ਸਦ ਚਾਉ॥ ਤਿਨ ਮੁਖਿ ਟਿਕੇ ਨਿਕਲਹਿ ਜਿਨ ਮਨਿ ਸਚਾ ਨਾਉ॥ ਕਰਮਿ ਮਿਲੈ ਤਾ ਪਾਈਐ ਨਾਹੀ ਗਲੀ ਵਾਉ ਦੁਆਉ ॥ ੨ ॥ (ਪੰਨਾ ੧੬)
ਫਿਰਿ ਉਨਿ ਪੰਡਿਤੁ ਕਹਿਆ: ‘ਏ ਨਾਨਕ! ਏਹੁ ਜੋ ਪਰਮੇਸਰੁ ਕਾ ਨਾਮੁ ਲੇਤੇ ਹੈ ਤਿਨ ਕੋ ਕੋਈ ਨਹੀ ਜਾਣਤਾ, ਉਨ ਕਉ ਤਾਂ ਰੋਟੀਆਂ ਭੀ ਨਾਹੀਂ ਜੁੜਿ ਆਵਤੀਆਂ, ਅਰੁ ਇਕ ਜੋ ਪਾਤਸਾਹੀ ਕਰਦੇ ਹੈਨਿ ਸੋ ਬੁਰਿਆਈਆਂ ਭੀ ਕਰਦੇ ਹੈਨਿ ਅਰੁ ਪਰਮੇਸਰੁ ਭੀ ਨਾਹੀ ਸਿਮਰਦੇ; ਕਹੁ ਦੇਖਾ ਓਨਿ ਕਵਨ ਪਾਪ ਕੀਤੇ ਹੈਨਿ ਜੋ ਪਾਤਸਾਹੀ ਭੀ ਡਰਹਿ ਅਰੁ ਪਰਮੇਸਰ ਤੋ ਭੀ ਨਾ ਡਰਹਿ? ਤਬ ਫਿਰ ਗੁਰੁ ਨਾਨਕ ਤੀਜੀ ਪਉੜੀ ਕਹੀ:

ਇਕਿ ਆਵਹਿ ਇਕਿ ਜਾਹਿ ਉਠਿ ਰਖੀਅਹਿ ਨਾਵ ਸਲਾਰ॥ ਇਕਿ ਉਪਾਏ ਮੰਗਤੇ ਇਕਨਾ ਵਡੇ ਦਰਵਾਰ॥ ਅਗੈ ਗਇਆ ਜਾਣੀਐ ਵਿਣੁ ਨਾਵੈ ਵੇਕਾਰ॥ ੩॥(ਪੰਨਾ ੧੬)

…ਤਬ ਪੰਡਿਤ ਹੈਰਾਨ ਹੋਇ ਗਇਆ ਕਹਿਓਸੁ:’ਏਹੁ ਕੋਈ ਵਡਾ ਭਗਤ ਹੈ’। ਤਬ ਫਿਰਿ ਪੰਡਿਤ ਕਹਿਆ: ‘ਨਾਨਕ! ਤੂ ਐਸੀ ਬਾਤ ਕਰਦਾ ਹੈ, ਸੋ ਕਿਉ ਕਰਦਾ ਹੈ? …ਤਬ ਗੁਰੁ ਨਾਨਕ ਚੌਥੀ ਪਉੜੀ ਕਹੀ:

ਭੈ ਤੇਰੈ ਡਰੁ ਅਗਲਾ ਖਪਿ ਖਪਿ ਛਿਜੈ ਦੇਹ॥ ਨਾਵ ਜਿਨਾ ਸੁਲਤਾਨ ਖਾਨ ਹੋਦੇ ਡਿਠੇ ਖੇਹ ॥ ਨਾਨਕ ਉਠੀ ਚਲਿਆ ਸਭਿ ਕੂੜੇ ਤੁਟੇ ਨੇਹ ॥ ੪ ॥ ੬ ॥(ਪੰਨਾ ੧੬)

‘ਸੁਣਿ ਹੇ ਪੰਡਿਤੁ! ਓਸੁ ਸਾਹਿਬ ਕਾ ਐਸਾ ਡਰੁ ਹੈ ਜੋ ਮੇਰੀ ਦੇਹ ਭੈਮਾਨ ਹੋਇ ਗਈ ਹੈ। ਜੋ ਈਹਾਂ ਖਾਨ ਸੁਲਤਾਨ ਕਹਾਇਦੇ ਥੇ ਸੋ ਭੀ ਮਰਿ ਖਾਕ ਹੋਇ ਗਏ। ਜਿਨਕਾ ਅਮਰ ਮਨੀਤਾ ਥਾ, ਜਿਨਕੈ ਡਰਿ ਪ੍ਰਿਥਵੀ ਭੈਮਾਨ ਹੋਤੀ ਥੀ ਸੋ ਭੀ ਮਰਿ ਖਾਕ ਹੋਇ ਗਏ। ਸੁਣਹੋ ਪੰਡਿਤਾ! ਮੈਂ ਕੂੜਾ ਨੇਹੁ ਕਿਸ ਸੋਂ ਕਰਉਂ, ਹਮ ਭੀ ਉਠਿ ਜਾਹਿਗੇ, ਖਾਕ ਦਰ ਖਾਕ ਜੋਇ ਜਾਹਿੰਗੇ, ਹਮ ਤਿਸਕੀ ਬੰਦਗੀ ਕਰਹਿੰਗੇ ਜੋ ਜੀਅ ਲਏਗਾ ਫਿਰਿ ਇਸ ਸੰਸਾਰ ਸਉ ਕੂੜਾ ਨੇਹੁ ਕਰਹਿਂ?’

ਤਬ ਪੰਡਿਤ ਹੈਰਾਨ ਹੋਇ ਗਇਆ, ਨਮਸਕਾਰੁ ਕੀਤੋਸੁ, ਜੋ ਕੋਈ ਪੂਰਾ ਹੈ: ‘ਜੋ ਤੇਰੇ ਆਤਮੇ ਆਉਂਦੀ ਹੈ ਸੋ ਕਰਿ’। (ਪੁਰਾਤਨ ਜਨਮਸਾਖੀ, ਪੰਨਾ ੨੧-੨੫)

ਇਸ ਸੰਵਾਦ ਤੋਂ ਸਪਸ਼ਟ ਹੋ ਜਾਂਦਾ ਹੈ ਕਿ:

(ੳ) ਗੁਰੂ ਨਾਨਕ ਦੇਵ ਜੀ ਨੂੰ ਆਤਮਿਕ ਗਿਆਨ ਧੁਰੋਂ ਹੀ ਪ੍ਰਾਪਤ ਸੀ। ਉਹ ਪ੍ਰਮਾਤਮਾ ਨਾਲ ਧੁਰੋਂ ਹੀ ਜੁੜੇ ਹੋਏ ਸਨ।

(ਅ) ਗੁਰੂ ਨਾਨਕ ਦੇਵ ਜੀ ਮੰਨਦੇ ਸਨ ਕਿ ਪਰਮਾਤਮਾਂ ਇਕ ਹੈ, ਸਾਰੇ ਉਸੇ ਦੇ ਹੀ ਰਚੇ ਹਨ ਸੋ ਬਰਾਬਰ ਹਨ ਤੇ ਆਪਸ ਵਿਚ ਕੋਈ ਦੂਈ ਦਵੈਤ ਨਹੀਂ ਹੋਣੀ ਚਾਹੀਦੀ।

(ੲ) ਉਸ ਸਮੇ ਦੇ ਸਮਾਜ ਵਿਚ ਊਚ ਨੀਚ ਦਾ ਡੂੰਘਾ ਪ੍ਰਭਾਵ ਸੀ

(ਸ) ਰਾਜੇ ਨਿਆਂ ਕਰਨ ਦੀ ਥਾਂ ਜ਼ੁਲਮ ਕਰਦੇ ਸਨ ਤੇ ਰਾਜਿਆਂ ਨੇ ਪਰਜਾ ਵਿਚ ਡਰ ਪੈਦਾ ਕੀਤਾ ਹੋਇਆ ਹੈ।

(ਹ) ਰਾਜੇ ਵੱਡੇ ਨਹੀਂ ਉਨ੍ਹਾਂ ਉੱਪਰ ਉਨ੍ਹਾਂ ਤੋਂ ਉਚਾ ਪਰਮਾਤਮਾਂ ਹੈ ਜੋ ਸਾਰੇ ਵਿਸ਼ਵ ਦਾ ਮਾਲਿਕ ਹੈ।

(ਕ) ਸਭਨਾ ਦੀ ਮੁਕਤੀ ਇਕੋ ਇਕ ਪਰਮਾਤਮਾਂ ਦੀ ਭਗਤੀ ਵਿਚ ਹੈ।

(ਖ) ਮਨਾਂ ਵਿਚ ਪਏ ਫਾਸਲਿਆਂ ਨੂੰ ਤੇਗ ਤਲਵਾਰ ਨਹੀਂ ਗੱਲਬਾਤ ਨਾਲ ਹੀ ਦੂਰ ਕੀਤਾ ਜਾ ਸਕਦਾ ਹੈ।

(ਗ) ਜਗਤ ਵਿਚ ਮਾਇਆ ਦਾ ਪ੍ਰਭਾਵ ਹੈ ਜਿਸ ਸਦਕਾ ਰਿਸ਼ਤੇ ਨਾਤਿਆਂ ਦਾ ਰੱਬ ਦੇ ਡਰ ਦਾ, ਬਰਾਬਰਤਾ ਤੇ ਸਾਂਝੀਵਾਲਤਾ ਦਾ ਲੋਕਾਂ ਵਿਚ ਕੋਈ ਗਿਆਨ ਨਹੀਂੈ।

ਉਸ ਸਮੇਂ ਦੇ ਹਾਲ

ਬਹਿਲੋਲ ਲੋਧੀ (੧੪੫੧-੧੪੮੯), ਸਿਕੰਦਰ ਲੋਧੀ (੧੪੮੬-੧੫੧੭) ਅਤੇ ਇਬਰਾਹੀਮ ਲੋਧੀ (੧੫੧੭-੧੫੨੬) ਦਿੱਲੀ ਤੇ ਕਾਬਜ਼ ਸਨ ਤੇ ਦੌਲਤ ਖਾਨ ਲੋਧੀ ਪੰਜਾਬ ਦੇ ਸੁਲਤਾਨਪੁਰ ਲੋਧੀ ਸੂਬੇ ਤੇ ਕਾਬਜ਼ ਸੀ।ਬਾਬਰ (੧੪੮੩-੧੫੩੦) ਨੇ ਹਿੰਦ ਨੂੰ ਲੁੱਟਣ ਤੇ ਲੋਧੀਆਂ ਨੂੰ ਖਤਮ ਕਰਕੇ ਅਪਣਾ ਰਾਜ ਸਥਾਪਤ ਕਰਨ ਲਈ ਹਮਲੇ ਸ਼ੁਰੂ ਕਰ ਦਿਤੇ ਸਨ।ਯੂਰੋਪੀਅਨਾਂ ਨੇ ਆਪਣਾ ਵਪਾਰ ਤੇ ਪ੍ਰਭਾਵ ਵਧਾਉਣ ਲਈ ਕੋਲੰਬਸ (ਜਿਸਨੇ ਅਮਰੀਕਾ ਨੂੰ ੧੪੪੨ ਈ: ਵਿਚ ਲੱਭਿਆ), ਪੁਰਤਗਾਲ ਦਾ ਵਾਸਕੋ-ਡੀ-ਗਾਮਾ (੧੪੬੦-੧੫੨੪ ਈ:) ਜਿਸ ਨੇ ਭਾਰਤ ਨੂੰ ੧੪੯੮ ਈ: ਵਿਚ ਯੂਰਪ ਲਈ ਭਾਲਿਆ, ਅਲਬੂਕਰਕ (੧੪੬੯-੧੫੧੫ ਈ:) ਜਿਸਨੇ ਇਸ ਲੱਭਤ ਦਾ ਲਾਭ ਲੈ ਕੇ ਭਾਰਤ ਤੇ ਪੁਰਤਗੇਜ਼ੀ ਬਸਤੀਵਾਦ ਦੀ ਨੀਂਹ ਰੱਖੀ, ਦੀਆਂ ਕਾਮਯਾਬੀਆਂ ਨੂੰ ਭਾਰਤ ਲੁੱਟ ਕੇ ਅਪਣੇ ਖਜ਼ਾਨੇ ਭਰਨ ਦਾ ਸਾਧਨ ਬਣਾ ਲਿਆ।ਇਸ ਪਿੱਠਭੂਮੀ ਵਿਚ ਗੁਰੂ ਨਾਨਕ ਦੇਵ ਜੀ ਦੇ ਪਾਏ ਨਵੇਂ ਰਾਹ ਦਾ ਪਿਛੋਕੜ ਜਾਣ ਲੈਣਾ ਜ਼ਰੂਰੀ ਹੈ।ਮੱਧ-ਏਸ਼ੀਆ ਤੋਂ ਧਾੜਵੀ ਭਾਰਤ ਉਪਰ ਲਗਾਤਾਰ ਹਮਲੇ ਕਰਦੇ, ਲੁੱਟ ਖਸੁੱਟ ਮਚਾਉਂਦੇ ਤੇ ਇਨਸਾਨੀਅਤ ਨੂੰ ਸ਼ਰਮਸ਼ਾਰ ਕਰ ਰਹੇ ਸਨ। ਇਨ੍ਹਾਂ ਧਾੜਵੀਆਂ ਦਾ ਦਿੱਲੀ ਵਲ ਵਧਣ ਲੱਗੇ ਪਹਿਲਾ ਟਾਕਰਾ ਪੰਜਾਬ ਨਾਲ ਹੁੰਦਾ ਸੀ ਤੇ ਜਿਸ ਵਿਰੋਧ ਦਾ ਸਭ ਤੋਂ ਵੱਧ ਖਮਿਆਜ਼ਾ ਪੰਜਾਬੀਆਂ ਨੂੰ ਹੀ ਭੁਗਤਣਾ ਪੈਂਦਾ ਹੈ।

ਇਸ ਜਬਰ-ਜ਼ੁਲਮ, ਮਾਰ ਧਾੜ ਤੇ ਲੁੱਟ-ਘਸੁੱਟ ਤੋਂ ਡਰੇ ਹਿੰਦੁਸਤਾਨੀਆਂ ਨੂੰ ਰਾਹ ਦਿਖਾਉਣ ਲਈ ਗੁਰੂ ਨਾਨਕ (੧੪੬੯-੧੫੩੮ ਈ:) ਨੇ ਬੀੜਾ ਚੁਕਿਆ।

ਇਸ ਹਾਲਤ ਨੂੰ ਹੋਰ ਜਾਨਣ ਲਈ ਉਸ ਸਮੇਂ ਦੀ ਪੂਰੇ ਹਾਲ ਜਾਣ ਲੈਣਾ ਜ਼ਰੂਰੀ ਹੈ।ਗੁਰੂ ਨਾਨਕ ਦੇਵ ਜੀ ਦੇ ਸ਼ਬਦਾਂ ਵਿਚ "ਕਲਿਯੁਗ ਦੇ ਇਸ ਕਾਲ ਵਿਚ ਰਾਜੇ ਕਸਾਈ ਬਣ ਗਏ ਸਨ ਤੇ ਧਰਮ ਖੰਭ ਲਾ ਕੇ ਉੱਡ ਗਿਆ ਸੀ। ਝੂਠ ਦਾ ਅੰਧਕਾਰ ਸੀ ਜਿਸ ਵਿਚ ਸੱਚ ਦੀ ਰੋਸ਼ਨੀ ਗੁਆਚ ਗਈ ਸੀ। ਲੱਭਣ ਤੇ ਵੀ ਇਸ ਹਨੇਰੇ ਵਿਚ ਕੋਈ ਰਾਹ ਨਹੀਂ ਸੀ ਲਭਦਾ। ਸਭ ਵਿਚ ਹਉਮੈ ਦਾ ਇਸ ਤਰ੍ਹਾਂ ਦਾ ਗਲਬਾ ਸੀ ਕਿ ਕੋਈ ਦੂਸਰੇ ਦੇ ਦੁਖਾਂ ਦੇ ਰੋਣੇ ਬਾਰੇ ਸੋਚਦਾ ਹੀ ਨਹੀਂ ਸੀ ਇਸ ਹਾਲਤ ਵਿਚੋਂ ਛੁਟਕਾਰਾ ਕੌਣ ਦਿਵਾਵੇ?" ਗੁਰੂ ਨਾਨਕ ਦੇਵ ਜੀ ਨੇ ਇਸ ਦਸ਼ਾ ਨੂੰ ਇਉਂ ਬਿਆਨਿਆ::

ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰਿ ਉਡਰਿਆ॥ ਕੂੜੁ ਅਮਾਵਸ ਸਚੁ ਚੰਦ੍ਰਮਾ ਦੀਸੈ ਨਾਹੀ ਕਹ ਚੜਿਆ॥ ਹਉ ਭਾਲਿ ਵਿਕੁੰਨੀ ਹੋਈ ॥ ਆਧੇਰੈ ਰਾਹੁ ਨ ਕੋਈ ॥ ਵਿਚਿ ਹਉਮੈ ਕਰਿ ਦੁਖੁ ਰੋਈ ॥ ਕਹੁ ਨਾਨਕ ਕਿਨਿ ਬਿਧਿ ਗਤਿ ਹੋਈ ॥ ੧ ॥ (ਸਲੋਕੁ ਮਃ ੧, ਪੰਨਾ ੧੪੫)

ਸਮਾਜ ਨੂੰ ਸੁਰਖਿਆ ਦੇਣ ਵਾਲੇ ਰਾਜੇ ਜੰਤਾ ਉਪਰ ਸ਼ੇਰ ਬਣਕੇ ਝਪਟਦੇ ਤੇ ਵਜ਼ੀਰ-ਮੁਸੱਦੀ ਜੰਤਾ ਨੂੰ ਲੁੱਟਦੇ ਕੁਤਿਆਂ ਵਾਂਗੂੰ ਪਾੜ ਪਾੜ ਖਾਂਦੇ ਸਨ। ਨੌਕਰ ਚਾਕਰ ਜ਼ਖਮਾਂ ਵਿਚੋਂ ਸਿੰਮਦੇ ਖੂਨ ਨੂੰ ਪੀਣ ਤੇ ਮਾਸ ਨੂੰ ਚੂੰਡਣ ਭਾਵ ਬਚਿਆ ਖੁਚਿਆ ਲੁਟਣ-ਖੋਹਣ ਤੇ ਲੱਗੇ ਹੋਏ ਸਨ:

ਰਾਜੇ ਸੀਹ ਮੁਕਦਮ ਕੁਤੇ ॥ ਜਾਇ ਜਗਾਇਨਿੑ ਬੈਠੇ ਸੁਤੇ ॥ ਚਾਕਰ ਨਹਦਾ ਪਾਇਨਿੑ ਘਾਉ ॥ ਰਤੁ ਪਿਤੁ ਕੁਤਿਹੋ ਚਟਿ ਜਾਹੁ ॥ (ਪੰਨਾ ੧੨੮੮)

ਇਸ ਕਾਲੇ ਯੁਗ ਵਿਚ ਜਿਨ੍ਹਾਂ ਨੇ ਰਾਹ ਵਿਖਾਉਣਾ ਸੀ ਉਹ ਖੁਦ ਹੀ ਵਗਦੀ ਗੰਗਾ ਵਿਚ ਹੱਥ ਧੋਣ ਦੇ ਮਕਸਦ ਨਾਲ ਲੋਕਾਈ ਨੂੰ ਭੰਬਲ-ਭੁਸੇ ਵਿਚ ਪਾਕੇ ਲੁਟਣ ਲੱਗੇ ਹੋਏ ਸਨ। ‘ਲਾਲਚ ਤੇ ਪਾਪ ਦੋਵੇਂਂ ਪਾਤਸ਼ਾਹ ਤੇ ਵਜ਼ੀਰ ਸਨ ਤੇ ਝੂਠ ਟਕਸਾਲ ਦਾ ਸਰਦਾਰ ਸੀ।ਭੋਗ-ਵਿਲਾਸ ਛੋਟੇ ਹਾਕਮਾਂ ਦੇ ਰੂਪ ਵਿਚ ਸਲਾਹਕਾਰੀ ਸਨ।ਸਾਰੇ ਇਕਠੇ ਬੈਠ ਕੇ ਬੁਰੇ ਦਾਉ ਪੇਚਾਂ ਬਾਰੇ ਸੋਚਦੇ ਰਹਿੰਦੇ ਸਨ।ਹਨੇਰੇ ਵਿਚ ਪਰਜਾ ਸਿਆਣਪ ਤੋਂ ਸੱਖਣੀ ਸੀ ਅਤੇ ਹਾਕਮ ਦੀ ਲਾਲਚ ਦੀ ਅੱਗ ਨੂੰ ਵੱਢੀ ਦੇ ਕੇ ਸ਼ਾਂਤ ਕਰਦੀ ਸੀ।ਵਿਚਾਰਵਾਨ ਅੱਗੇ ਨਚਦੇ ਸਨ ਤੇ ਸੰਗੀਤਕ ਸਾਜ਼ ਵਜਾਉਂਦੇ ਸਨ ਅਤੇ ਭੇਸ ਧਾਰਕੇ ਹਾਰ ਸ਼ਿੰਗਾਰ ਲਾਉਂਦੇ ਸਨ ਭਾਵ ਖੁਸਰੇ ਬਣੇ ਹਾਰ ਸ਼ਿੰਗਾਰ ਕਰਕੇ ਗਿੱਧੇ ਪਾਉਂਦੇ ਮੰਗਦੇ ਸਨ ਜਾਂ ਭੱਟਾਂ ਵਾਂਗ ਹਾਕਮਾਂ ਨੂੰ ਸੂਰਮੇ ਬਣਾ ਕੇ ਉਚੀ ਉਚੀ ਵਾਰਾਂ ਗਾ ਕੇ ਖੁਸ਼ ਕਰਦੇ ਸਨ। ਬੇਵਕੂਫ ਪੰਡਿਤ ਅਪਣੇ ਆਪ ਨੂੰ ਵਿਦਵਾਨ ਦਸਦੇ ਸਨ ਚਾਲਾਕੀਆਂ ਤੇ ਢੁਚਰਾਂ ਨਾਲ ਧਨ ਇਕੱਤਰ ਕਰਨ ਨਾਲ ਉਨ੍ਹਾਂ ਦਾ ਪ੍ਰੇਮ ਸੀ।ਧਰਮੀ ਆਪਣੇ ਆਪਣੇ ਧਰਮ ਅਸਥਾਨਾਂ ਵਿਚ ਮਾਇਆ ਭੇਟ ਕਰਕੇ ਪ੍ਰਾਰਥਨਾ ਕਰਦੇ ਹੋਏ ਅੲਪਣੀ ਨੇਕ ਕਮਾਈ ਪਾਣੀ ਵਿਚ ਵਹਾ ਰਹੇ ਸਨ। ਬ੍ਰਹਮਚਾਰੀ ਅਪਣਾ ਘਰ ਬਾਰ ਛੱਡ ਬੈਠੇ ਸਨ ਪਰ ਇਹ ਨਹੀਂ ਜਾਣਦੇ ਸਨ ਕਿ ਪ੍ਰਮਾਤਮਾਂ ਪ੍ਰਾਪਤੀ ਦੀ ਜੁਗਤ ਕੀ ਹੈ।ਹਰ ਕੋਈ ਅਪਣੇ ਆਪ ਨੂੰ ਪੂਰਨ ਸਮਝਦਾ ਸੀ ਤੇ ਕਿਸੇ ਪਾਸਿਓਂ ਘੱਟ ਨਹੀਂ ਸੀ ਅਖਵਾਉਂਦਾ । ਉਨ੍ਹਾਂ ਦੀ ਘਾਟ ਵਾਧ ਦਸਣ ਵਾਲਾ ਤੇ ਠੀਕ ਰਾਹ ਤੇ ਪਾਉਣ ਵਾਲਾ ਕੋਈ ਨਹੀਂ ਸੀ:

ਲਬੁ ਪਾਪੁ ਦੁਇ ਰਾਜਾ ਮਹਤਾ ਕੂੜੁ ਹੋਆ ਸਿਕਦਾਰੁ ॥ ਕਾਮੁ ਨੇਬੁ ਸਦਿ ਪੁਛੀਐ ਬਹਿ ਬਹਿ ਕਰੇ ਬੀਚਾਰੁ ॥ ਅੰਧੀ ਰਯਤਿ ਗਿਆਨ ਵਿਹੂਣੀ ਭਾਹਿ ਭਰੇ ਮੁਰਦਾਰੁ ॥ ਗਿਆਨੀ ਨਚਹਿ ਵਾਜੇ ਵਾਵਹਿ ਰੂਪ ਕਰਹਿ ਸੀਗਾਰੁ ॥ ਊਚੇ ਕੂਕਹਿ ਵਾਦਾ ਗਾਵਹਿ ਜੋਧਾ ਕਾ ਵੀਚਾਰੁ ॥ ਮੂਰਖ ਪੰਡਿਤ ਹਿਕਮਤਿ ਹੁਜਤਿ ਸੰਜੈ ਕਰਹਿ ਪਿਆਰੁ ॥ ਧਰਮੀ ਧਰਮੁ ਕਰਹਿ ਗਾਵਾਵਹਿ ਮੰਗਹਿ ਮੋਖ ਦੁਆਰੁ ॥ ਜਤੀ ਸਦਾਵਹਿ ਜੁਗਤਿ ਨ ਜਾਣਹਿ ਛਡਿ ਬਹਹਿ ਘਰ ਬਾਰੁ ॥ ਸਭੁ ਕੋ ਪੂਰਾ ਆਪੇ ਹੋਵੈ ਘਟਿ ਨ ਕੋਈ ਆਖੈ ॥ ਪਤਿ ਪਰਵਾਣਾ ਪਿਛੈ ਪਾਈਐ ਤਾ ਨਾਨਕ ਤੋਲਿਆ ਜਾਪੈ ॥ ੨ ॥ ਮਃ ੧ ॥ (ਮਃ ੧, ਪੰਨਾ ੪੬੮-੪੬੯)

ਮੁਸਲਮਾਨ ਹਿੰਦੂਆਂ ਨੂੰ ਅਪਣੇ ਗੁਲਾਮ ਸਮਝਦੇ ਸਨ ਤੇ ਹਿੰਦੂਆਂ ਨੂੰ ਜ਼ੋਰੀਂ ਮੁਸਲਮਾਨ ਬਣਾਉਣ ਜਾਂ ਮੁਸਲਮਾਨੀ ਰਹੁ ਰੀਤਾਂ ਅਪਣਾਉਣ ਲਈ ਜੁਟੇ ਹੋਏ ਸਨ।ਪੰਡਿਤ ਤੇ ਬ੍ਰਾਹਮਣ ਵੀ ਉਨ੍ਹਾਂ ਨੂੰ ਖੁਸ਼ ਕਰਨ ਲਈ ਮੁਸਲਮਾਨੀੰ ਸਭਿਆਚਾਰ ਅਪਣਾ ਰਹੇ ਸਨ:

ਕਲਿ ਮਹਿ ਬੇਦੁ ਅਥਰਬਣੁ ਹੂਆ ਨਾਉ ਖੁਦਾਈ ਅਲਹੁ ਭਇਆ॥ ਨੀਲ ਬਸਤ੍ਰ ਲੇ ਕਪੜੇ ਪਹਿਰੇ ਤੁਰਕ ਪਠਾਣੀ ਅਮਲੁ ਕੀਆ ॥ (ਪੰਨਾ ੪੭੦)

ਇਸ ਤਰ੍ਹਾਂ ਦੇ ਨਿਸਾਨੀ ਰੱਤ ਪੀਣ ਵਾਲੇ ਨਮਾਜ਼ ਪੜ੍ਹਦੇ ਸਨ।ਜਿਨ੍ਹਾਂ ਦੇ ਗਲੀਂ ਜਨੇਊ ਸਨ ਉਹ ਵੀ ਲੋਕਾਂ ਦੇ ਗਲੀਂ ਛੁਰੀ ਚਲਾਉਂਦੇ ਸਨ। ਉਨ੍ਹਾਂ ਨਮਾਜ਼ੀਆਂ ਦੇ ਘਰੀਂ ਜਾ ਕੇ ਬ੍ਰਾਹਮਣਾਂ ਨੂੰ ਸੰਖ ਵਜਾਉਣਾ ਪੈਂਦਾ ਸੀ ਜਿਸ ਨੂੰ ਉਹ ਬੜੇ ਸੁਆਦ ਨਾਲ ਸੁਣਦੇ ਸਨ।ਇਸ ਤਰ੍ਹਾਂ ਦੀ ਲੁੱਟ ਕੇ ਕੀਤੀ ਕਮਾਈ ਝੂਠੀ ਹੈ ਤੇ ਇਹ ਧਰਮ ਕਰਮ ਵੀ ਝੂਠੇ ਸਨ। ਝੂਠ ਕਮਾਈ ਤੋਂ ਖਾਣ ਦਾ ਗੁਨਾਹ ਹੋ ਰਿਹਾ ਸੀ।ਲੱਜਿਆ ਤੇ ਪਵਿਤਰਤਾ ਕੋਹਾਂ ਦੂਰ ਸੀ।ਝੂਠ ਦਾ ਚਾਰੇ ਪਾਸੇ ਬੋਲਬਾਲਾ ਸੀ।

ਮਾਣਸ ਖਾਣੇ ਕਰਹਿ ਨਿਵਾਜ ॥ ਛੁਰੀ ਵਗਾਇਨਿ ਤਿਨ ਗਲਿ ਤਾਗ ॥ ਤਿਨ ਘਰਿ ਬ੍ਰਹਮਣ ਪੂਰਹਿ ਨਾਦ ॥ ਉਨੑਾ ਭਿ ਆਵਹਿ ਓਈ ਸਾਦ ॥ ਕੂੜੀ ਰਾਸਿ ਕੂੜਾ ਵਾਪਾਰੁ ॥ ਕੂੜੁ ਬੋਲਿ ਕਰਹਿ ਆਹਾਰੁ ॥ ਸਰਮ ਧਰਮ
ਕਾ ਡੇਰਾ ਦੂਰਿ ॥ ਨਾਨਕ ਕੂੜੁ ਰਹਿਆ ਭਰਪੂਰਿ ॥ (ਸਲੋਕੁ ਮਃ ੧, ਪੰਨਾ ੪੭੧)

ਬ੍ਰਹਮਣ ਦੇ ਮੱਥੇ ਤੇ ਟਿਕਾ ਤੇ ਲੱਕ ਭਗਵੀਂ ਧੋਤੀ ਪਾ ਕੇ ਹੱਥ ਵਿਚ ਚਾਕੂ ਟੱਖਣ ਵਾਲਾ ਧਰਮਾਂਕਾਰੀ ਸੰਸਾਰ ਦਾ ਕਸਾਈ ਹੈ। ਨੀਲੇ ਬਸਤਰ ਪਹਿਨ ਕੇ ਉਹ ਮੁਸਲਮਾਨਾਂ ਦੀਆਂ ਅੱਖਾਂ ਵਿਚ ਮਕਬੂਲ ਹੋ ਜਾਂਦਾ ਹੈ। ਮੁਸਲਮਾਨਾਂ ਤੋਂ ਟੁੱਕਰ ਲੈ ਕੇ ਉਹ ਪੁਰਾਣਾਂ ਨੂੰ ਪੂਜਦਾ ਹੈ। ਵਿਦੇਸ਼ੀ ਸ਼ਬਦ ਉਚਾਰਨ ਕਰਕੇ ਹਲਾਲ ਬਕਰੇ ਦਾ ਮਾਸ ਖਾਂਦਾ ਹੈ। ਅਪਣੇ ਚਉਕੇ ਤੇ ਉਹ ਕਿਸੇ ਨੂੰ ਚੜ੍ਹਣ ਨਹੀਂ ਦਿੰਦਾ।ਭੋਇਂ ਨੂੰ ਲਿੱਪ ਕੇ ਉਸ ਉਦਾਲੇ ਲਕੀਰ ਖਿਚਦਾ ਹੈ।ਸਭ ਝੂਠੇ ਉਸ ਥਾਂ ਖਾਣ ਵਾਲੇ ਆ ਬੈਠਦੇ ਹਨ।ਆਮ ਲੋਕਾਂ ਨੂੰ ਆਖਦੇ ਹਨ "ਦੂਰ ਰਹਿ, ਕਿਤੇ ਭਿਟ ਨਾ ਦੇਈਂ, ਸਾਡਾ ਭੋਜਨ ਭਿਟਿਆ ਜਾਏਗਾ"।ਪਰ ਇਸ ਪਲੀਤ ਦੇਹ ਨਾਲ ਉਹ ਮੰਦੇ ਕਰਮ ਕਮਾਉਂਦੇ ਹਨ।ਅਪਵਿਤਰ ਹਿਰਦੇ ਨਾਲ ਉਹ ਚੂਲੀਆਂ ਭਰਦੇ ਹਨ।

ਮਥੈ ਟਿਕਾ ਤੇੜਿ ਧੋਤੀ ਕਖਾਈ ॥ ਹਥਿ ਛੁਰੀ ਜਗਤ ਕਾਸਾਈ ॥ ਨੀਲ ਵਸਤ੍ਰ ਪਹਿਰਿ ਹੋਵਹਿ ਪਰਵਾਣੁ ॥ ਮਲੇਛ ਧਾਨੁ ਲੇ ਪੂਜਹਿ ਪੁਰਾਣੁ ॥ ਅਭਾਖਿਆ ਕਾ ਕੁਠਾ ਬਕਰਾ ਖਾਣਾ ॥ ਚਉਕੇ ਉਪਰਿ ਕਿਸੈ ਨ ਜਾਣਾ ॥ ਦੇ ਕੈ ਚਉਕਾ ਕਢੀ ਕਾਰ ॥ ਉਪਰਿ ਆਇ ਬੈਠੇ ਕੂੜਿਆਰ ॥ ਮਤੁ ਭਿਟੈ ਵੇ ਮਤੁ ਭਿਟੈ ॥ ਇਹੁ ਅੰਨੁ ਅਸਾਡਾ ਫਿਟੈ ॥ ਤਨਿ ਫਿਟੈ ਫੇੜ ਕਰੇਨਿ ॥ ਮਨਿ ਜੂਠੈ ਚੁਲੀ ਭਰੇਨਿ ॥ (ਸਲੋਕੁ ਮਃ ੧, ਪੰਨਾ ੪੭੧)

ਗਊ ਤੇ ਬ੍ਰਹਮਣ ਉਪਰ ਟੈਕਸ ਲਗਿਆ ਹੋਇਆ ਸੀ।ਬ੍ਰਹਮਣ ਦੀ ਸਮਝ ਛੋਟੀ ਹੋ ਗਈ ਸੀ ਜੋ ਸਮਝਦਾ ਸੀ ਗੋਬਰ ਉਸ ਨੂੰ ਭਵ ਸਾਗਰ ਤਰਨ ਵਿਚ ਮਦਦ ਕਰੇਗਾ। ਉਹ ਪਾਉਂਦਾ ਧੋਤੀ ਤੇ ਲਾਉਂਦਾ ਟਿਕਾ ਸੀ ਪਰ ਮਲੇਛਾਂ (ਮੁਸਲਮਾਨਾਂ) ਦੇ ਦਿਤੇ ਤੇ ਗੁਜ਼ਾਰਾ ਕਰਦਾ ਸੀ।ਪੂਜਾ ਘਰ ਅੰਦਰ ਬਹਿ ਕੇ ਕਰਦਾ ਸੀ ਤੇ ਕੁਰਾਨ ਦੀਆਂ ਆਇਤਾਂ ਦੱਸ ਕੇ ਤੁਰਕਾਂ ਨੂੰ ਸੰਜਮ ਰਖਣ ਦੀ ਦਲੀਲ ਦਿੰਦਾ ਸੀ।

ਗਊ ਬਿਰਾਹਮਣ ਕਉ ਕਰੁ ਲਾਵਹੁ ਗੋਬਰਿ ਤਰਣੁ ਨ ਜਾਈ ॥ ਧੋਤੀ ਟਿਕਾ ਤੈ ਜਪਮਾਲੀ ਧਾਨੁ ਮਲੇਛਾਂ ਖਾਈ ॥

ਅੰਤਰਿ ਪੂਜਾ ਪੜਹਿ ਕਤੇਬਾ ਸੰਜਮੁ ਤੁਰਕਾ ਭਾਈ ॥ (ਸਲੋਕੁ ਮਃ ੧, ਪੰਨਾ ੪੭੧)

ਇਸੇ ਦਸ਼ਾ ਦੀ ਸ਼ਾਹਦੀ ਭਾਈ ਗੁਰਦਾਸ ਜੀ ਅਪਣੀ ਪਹਿਲੀ ਵਾਰ ਵਿਚ ਵੀ ਭਰਦੇ ਲਿਖਦੇ ਹਨ ਕਿ ਕੁਤੇ-ਮੂਹਾਂ ਕਲਿਯੁਗ ਮੁਰਦਾਰਾਂ ਦੇ ਖਾਜੇ ਖਾਂਦਾ ਹੈ। ਰਾਜੇ ਪਾਪ ਕਮਾਉਂਦੇ ਹਨ ਜਦ ਕਿ ਉਨ੍ਹਾਂ ਦਾ ਕੰਮ ਪਰਜਾ ਦੀ ਰਖਿਆ ਹੈ। ਇਹ ਤਾਂ ਉਹ ਗੱਲ ਹੋਈ ਜਿਵੇਂ ਵਾੜ ਹੀ ਖੇਤ ਨੂੰ ਖਾਣ ਲੱਗ ਪਵੇ।ਪਰਜਾ ਗਿਆਨ ਬਿਨਾ ਅੰਧਕਾਰ ਵਿਚ ਹੈ ਤੇ ਕੂੜ-ਕੁਸੱਤ ਹੀ ਮੁਖੋਂ ਕਢਦੀ ਹੈ।ਚੇਲਿਆਂ ਦੇ ਵਜਾਏ ਸਾਜ਼ਾਂ ਤੇ ਗੁਰੂ ਤਰ੍ਹਾਂ ਤਰ੍ਹਾਂ ਦੇ ਨਾਚ ਨਚਦੇ ਹਨ ਭਾਵ ਗੁਰੂਆਂ ਨੂੰ ਚੇਲੇ ਨਚਾਈ ਫਿਰਦੇ ਹਨ ਤੇ ਉਨ੍ਹਾਂ ਦੇ ਸੇਵਕ ਘਰੀਂ ਬੈਠੇ ਹਨ ਤੇ ਗੁਰੂ ਉਨ੍ਹਾਂ ਦੇ ਘਰੀਂ ਜਾ ਕੇ ਸੇਵਾ ਕਰਦੇ ਹਨ। ਕਾਜ਼ੀ ਇਨਸਾਫ ਦੇਣ ਦੀ ਥਾਂ ਵੱਢੀ ਲੈ ਕੇ ਹੱਕੀ ਦਾ ਹੱਕ ਹੋਰਾਂ ਨੂੰ ਦੇ ਦਿੰਦੇ ਹਨ।ਇਸਤ੍ਰੀ ਨੂੰ ਪੁਰਖ ਪੈਸੇ ਖਾਤਰ ਬਿਗਾਨੇ ਘਰੀਂ ਭੇਜਦਾ ਹੈ ਇਹ ਨਹੀਂ ਦੇਖਦਾ ਕਿ ਉਹ ਕਿਸ ਘਰ ਜਾਂਦੀ ਹੈ ਕਿਸ ਘਰ ਨਹੀਂ। ਸਾਰੇ ਜਗਤ ਵਿਚ ਪਾਪ ਦਾ ਵਰਤਾਰਾ ਹੈ:

ਕਲਿ ਆਈ ਕੁਤੇ ਮੁਹੀ ਖਾਜੁ ਹੋਇਆ ਮੁਰਦਾਰ ਗੁਸਾਈ।
ਰਾਜੇ ਪਾਪ ਕਮਾਵਦੇ ਉਲਟੀ ਵਾੜ ਖੇਤ ਕਉ ਖਾਈ।
ਪਰਜਾ ਅੰਧੀ ਗਿਆਨ ਬਿਨੁ ਕੂੜੁ ਕੁਸਤਿ ਮੁਖਹੁ ਆਲਾਈ।
ਚੇਲੇ ਸਾਜ ਵਜਾਇਦੇ ਨਚਨਿ ਗੁਰੂ ਬਹੁਤੁ ਬਿਧਿ ਭਾਈ
ਸੇਵਕ ਬੈਠਨਿ ਘਰਾ ਵਿਚਿ ਗੁਰ ਉਠਿ ਘਰੀ ਤਿਨਾੜੇ ਜਾਈ।
ਕਾਜੀ ਹੋਏ ਰਿਸਵਤੀ ਵਢੀ ਲੈ ਕੈ ਹਕ ਗਵਾਈ।
ਇਸਤ੍ਰੀ ਪੁਰਖੈ ਦਾਮ ਹਿਤੁ ਭਾਵੈ ਆਇ ਕਿਥਾਊ ਜਾਈ।
ਵਰਤਿਆ ਪਾਪ ਸਭਸ ਜਗ ਮਾਂਹੀ ॥੩੦॥
(ਵਾਰਾਂ ਭਾਈ ਗੁਰਦਾਸ: ਵਾਰ ੧, ਪਉੜੀ ੩੦, ਪੰਨਾ ੮)

ਭਾਈ ਗੁਰਦਾਸ ਜੀ ਲਿਖਦੇ ਹਨ ਕਿ ਨਿਰੀ ਜੁਗਗਰਦੀ ਸੀ ਪਾਪ ਨੇ ਸੰਸਾਰ ਨੂੰ ਭ੍ਰਿਸ਼ਟ ਕੀਤਾ ਹੋਇਆ ਸੀ। ਵਰਨਾ-ਧਰਮਾਂ ਵਿਚ ਖਹਿ ਬਾਜ਼ੀ ਸੀ ਤੇ ਬਾਸਾਂ ਦੇ ਖਹਿਣ ਤੇ ਲੱਗੀ ਅੱਗ ਵਾਂਗੂ ਇਸ ਖਹਿ ਬਾਜ਼ੀ ਦੀ ਅੱਗ ਵਿਚ ਸੜ ਰਹੇ ਸਨ। ਵੇਦਾਂ ਦੀ ਨਿੰਦਿਆ ਹੁੰਦੀ ਸੀ ਤੇ ਅਗਿਆਨੀਆਂ ਨੂੰ ਇਹ ਗਿਆਨ ਨਹੀਂ ਸੀ ਕਿ ਵੇਦਾਂ-ਗ੍ਰੰਥਾਂ ਵਿਚ ਹੀ ਉਹ ਗਿਆਨ ਹੈ ਜਿਸ ਨਾਲ ਦੁਨੀਆਂ ਦੇ ਇਸ ਭਵਸਾਗਰ ਵਿਚੋਂ ਪਾਰ ਹੋਣਾ ਹੈ ਤੇ ਇਹ ਗਿਆਨ ਕਿਸੇ ਸੱਚੇ ਗੁਰੂ ਤੋਂ ਬਿਨਾਂ ਪ੍ਰਾਪਤ ਨਹੀਂ ਹੋ ਸਕਦਾ ਤੇ ਸੱਚਾ ਗੁਰੂ ਉਹ ਜਿਸ ਵਿਚ ਪਰਮਾਤਮਾਂ ਦਾ ਅਪਣਾ ਰੂਪ ਹੋਵੇ। ਭਾਵ ਗੁਰੂ ਤੇ ਪਰਮਾਤਮਾਂ ਹੀ ਸੱਦੀਵੀ ਸੱਚ ਹਨ ਤੇ ਇਹ ਸਾਰਾ ਸੰਸਾਰ ਤਾਂ ਆਉਣ ਜਾਣ ਦੇ ਚੱਕਰ ਵਿਚ ਹੈ। ਇਸ ਸੱਚੇ ਗੁਰੂ ਸਦਕਾ ਹੀ ਅਗਿਆਨ ਦਾ ਹਨੇਰਾ ਮਿਟਣਾ ਹੈ ਤੇ ਗੁਰੂ ਰਾਹੀਂ ਹੀ ਮੁਕਤੀ ਮਿਲਣੀ ਹੈ:

ਜੁਗ ਗਰਦੀ ਜਬ ਹੋਵਹੇ ਉਲਟੇ ਜੁਗੁ ਕਿਆ ਹੋਇ ਵਰਤਾਰਾ।
ਉਠੇ iਗਲਾਨੀ ਜਗiਤ ਵਿਚ ਵਰਤੇ ਪਾਪ ਭ੍ਰਿਸiਟ ਸੰਸਾਰਾ।
ਵਰਨਾਵਰਨ ਨਾ ਭਾਵਨੀ ਖiਹ ਖਹਿ ਜਲਨ ਬਾਂਸ ਅੰiਗਆਰਾ।
iਨਿੰਦਆ ਚਲੇ ਵੇਦ ਕੀ ਸਮਝiਨ ਨiਹ ਅiਗਆiਨ ਗੁਬਾਰਾ।
ਬੇਦ ਗਿਰੰਥ ਗੁਰ ਹiਟ ਹੈ iਜਸੁ ਲiਗ ਭਵਜਲ ਪਾiਰ ਉਤਾਰਾ।
ਸiਤਗੁਰ ਬਾਝੁ ਨ ਬੁਝੀਐ iਜਚਰੁ ਧਰੇ ਨ ਪ੍੍ਰਭੁ ਅਵਤਾਰਾ।
ਗੁਰ ਪਰਮੇਸਰੁ ਇਕੁ ਹੈ ਸਚਾ ਸਾਹੁ ਜਗਤੁ ਵਣਜਾਰਾ।
ਚੜ ਸੂਰ ਮਿਟ ਜਾਇ ਅੰਧਾਰਾ ॥੧੭॥

(ਵਾਰਾਂ ਭਾਈ ਗੁਰਦਾਸ: ਵਾਰ ੧, ਪਉੜੀ ੧੭, ਪੰਨਾ ੭)

ਉਸ ਸਮੇਂ ਦੇ ਧਰਮਾਂ ਬਾਰੇ ਲਿਖਦੇ ਹੋਏ ਭਾਈ ਗੁਰਦਾਸ ਜੀ ਨੇ ਬੁੱਧ ਧਰਮ ਦੇ ਮੰਨਣ ਵਾਲਿਆਂ ਵਿਚ ਅਬੋਧ ਫੈਲ ਜਾਣ ਦਾ ਜ਼ਿਕਰ ਕੀਤਾ ਹੈ ਤੇ ਲਿਖਿਆ ਹੈ ਕਿ ਬਾਕੀ ਵੀ ਕੋਈ ਪੱਥਰ ਪੂਜ ਹੈ ਕੋਈ ਕਬਰ ਪੂਜਦਾ ਹੈ ਤੇ ਕੋਈ ਮੜ੍ਹੀ-ਮਸਾਣ।ਤੰਤ੍ਰ ਮੰਤਰ ਦੇ ਪਾਖੰਡਾਂ ਨਾਲ ਲੋਕਾਂ ਵਿਚ ਕਲਹਿ ਕਲੇਸ਼ ਤੇ ਝਗੜੇ ਵਧਾਏੇ ਜਾਂਦੇ ਹਨ; ਸਾਰਿਆ ਨੂੰ ਆਪੋ ਧਾਪੀ ਪਈ ਹੋਈ ਹੈ ਤੇ ਆਪੋ ਅਪਣੇ ਵੱਖਰੇ-ਨਿਆਰੇ ਧਰਮ ਚਲਾਈ ਜਾ ਰਹੇ ਹਨ। ਕੋਈ ਚੰਦ ਪੂਜਦਾ ਹੈ ਤੇ ਕੋਈ ਸੂਰਜ, ਧਰਤੀ ਜਾਂ ਆਕਾਸ਼। ਕੋਈ ਪੌਣ, ਕੋਈ ਪਾਣੀ, ਕੋਈ ਅੱਗ ਤੇ ਕੋਈ ਧਰਮਰਾਜ ਨੂੰ ਖੁਸ਼ ਕਰਨ ਵਿਚ ਲਗਿਆ ਹੋਇਆ ਹੈ। ਭਰਮਾਂ ਵਿਚ ਭੁੱਲੇ ਲੋਕੀ ਫੋਕਟ ਧਰਮਾਂ-ਕਰਮਾਂ ਵਿਚ ਗੁਆਚੇ ਹੋਏ ਹਨ:

ਕiਲਜੁiਗ ਬੌਧੁ ਅਉਤਾਰੁ ਹੈ ਬੋਧ ਅਬੋਧੁ ਨ ਦ੍ਰਿਸਟੀ ਆਵੈ।
ਕੋਇ ਨ iਕਸੈ ਵਰਜਈ ਸੋਈ ਕਰੇ ਜੋਈ ਮiਨ ਭਾਵੈ।
iਕਸੇ ਪੁਜਾਈ iਸਲਾ ਸੁੰiਨ ਕੋਈ ਗੋਰੀ ਮੜ੍ਹੀ ਪੁਜਾਵੈ।
ਤੰਤ੍ਰ ਮੰਤ੍ਰ ਪਾਖੰਡ ਕiਰ ਕਲiਹ ਕ੍ਰੋਧੁ ਬਹੁ ਵਾiਦ ਵਧਾਵੈ।
ਆਪੋ ਧਾਪੀ ਹੋਇ ਕੈ iਨਆਰੈ iਨਆਰੈ ਧਰਮ ਚਲਾਵੈ।
ਕੋਈ ਪੂਜੈ ਚੰਦੁ ਸੂਰੁ ਕੋਈ ਧਰiਤ ਅਕਾਸੁ ਮਨਾਵੈ।
ਪਉਣੁ ਪਾਣੀ ਬੈਸੰਤਰੋ ਧਰਮਰਾਜ ਕੋਈ ਤ੍ਰਿਪਤਾਵੈ।
ਫੋਕiਟ ਧਰਮੀ ਭਰiਮ ਭੁਲਾਵੈ ॥੧੮॥ (ਪੰਨਾ ੮)

(ਵਾਰਾਂ ਭਾਈ ਗੁਰਦਾਸ: ਵਾਰ ੧, ਪਉੜੀ ੧੮, ਪੰਨਾ ੮)

ਹਿੰਦੂਆਂ ਨੂੰ ਵੀ ਚਾਰ ਵਰਨ ਆਸ਼ਰਮ ਵਿਚ ਵੰਡ ਕੇ ਆਪਸ ਵਿਚ ਨਫਰਤ ਵਧਾਈ ਹੋਈ ਹੈ।ਸੰਨਿਆਸੀ ਦਸ ਤਰ੍ਹਾਂ ਦੇ ਹਨ ਤੇ ਜੋਗੀਆਂ ਨੇ ਬਾਰਾਂ ਪੰਥ ਚਲਾ ਲਏ ਹਨ। ਜੈਨੀਆਂ ਵਿਚ ਜੰਗਮ, ਸਰੇਵੜੇ ਤੇ ਦਿਗੰਬਰ ਮਤਾਂ ਦਾ ਆਪਸੀ ਵਾਦ ਵਿਵਾਦ ਹੈ। ਬਰਾਹਮਣਾਂ ਵਿਚ ਵੀ ਕਈ ਕਿਸਮ ਦੇ ਵੇਦ, ਸ਼ਾਸ਼ਤ੍ਰ, ਪੁਰਾਣ ਤੇ ਸਿਮ੍ਰਿਤੀਆਂ ਕਰਕੇ ਝਗੜੇ ਵਧੇ ਹਨ। ਛੇ ਦਰਸ਼ਨਾਂ ਵਿਚ ਵੀ ਬੁਤ ਵਿਰੋਧਾਭਾਸ ਹੈ ਜਿਨਾਂ ਵਿਚ ਵੀੇ ਛੱਤੀ ਤਰ੍ਹਾਂ ਭਾਵ ਬੜੇ ਹੀ ਪਾਖੰਡ ਰਲਾ ਦਿਤੇ ਗਏ ਹਨ। ਤੰਤਰ, ਮੰਤ੍ਰ, ਰਸਾਇਣ, ਕਰਾਮਾਤ ਦੀ ਕਾਲਿਖ ਵਿਚ ਲੋਕੀ ਲਿਪਟਾਏ ਜਾ ਰਹੇ ਹਨ। ਉਸ ਇਕ ਪ੍ਰਮਾਤਮਾਂ ਨੂੰ ਬੜੇ ਹੀ ਰੂਪਾਂ ਵਿਚ ਪੇਸ਼ ਕਰਕੇ ਬੜੇ ਹੀ ਵਿਕ੍ਰਾਲ ਤੇ ਘਿਨੌਣੇ ਰੂਪ ਪੈਦਾ ਕਰ ਦਿਤੇ ਗਏ ਹਨ। ਇਸ ਕਲਿਯੁਗ ਵਿਚ ਲੋਕੀ ਭਰਮਾਂ ਵਿਚ ਆਪਾ ਭੁਲ ਗਏ ਹਨ।

ਭਈ iਗਲਾਨੀ ਜਗਤ iਵਿਚ ਚਾiਰ ਵਰਨ ਆਸ੍ਰਮ ਉਪਾਏ।
ਦਸ ਨਾiਮ ਸੰiਨਆਸੀਆ ਜੋਗੀ ਬਾਰਹ ਪੰiਥ ਚਲਾਏ।
ਜੰਗਮ ਅਤੇ ਸਰੇਵੜੇ ਦਗੇ iਦਗੰਬiਰ ਵਾiਦ ਕਰਾਏ।
ਬ੍ਰਹਮiਣ ਬਹੁ ਪਰਕਾiਰ ਕiਰ ਸਾਸਤ੍ਰਿ ਵੇਦ ਪੁਰਾiਣਿਲੜਾਏ।
ਖiਟ ਦਰਸਨ ਬਹੁ ਵੈiਰ ਕiਰ ਨਾiਲ ਛਤੀiਸ ਪਖੰਡ ਰਲਾਏ।
ਤੰਤ ਮੰਤ ਰਾਸਾਇਣਾ ਕਰਾਮਾiਤ ਕਾਲiਖ ਲਪਟਾਏ
ਇਕiਸ ਤੇ ਬਹੁ ਰੂiਪ ਕiਰ ਰੂਪ ਕਰੂਪੀ ਘਣੇ iਦਖਾਏ।
ਕਲਿਜੁiਗ ਅੰਦiਰ ਭਰiਮ ਭੁਲਾਏ ॥੧੯॥
(ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੧੯ ਪੰ. ੮)

ਮੁਸਲਿਮ ਧਰਮ ਦੀ ਦਸ਼ਾ ਦਸਦੇ ਹੋਏ ਗੁਰੂ ਜੀ ਫੁਰਮਾਉਂਦੇ ਹਨ ਕਿ ਜਦ ਬੜੇ ਹੀ ਵੱਖ ਵੱਖ ਰਸਤਿਆਂ ਤੇ ਜੱਗ ਚੱਲ ਪਿਆ ਤਾਂ ਮੁਹੰਮਦ ਵੀ ਪੈਗੰਬਰ ਬਣ ਗਏ ਤੇ ਇਸਲਾਮ ਧਰਮ ਚਲਾਇਆ। ਪਰ ਇਸਲਾਮ ਦੇ ਵੀ ਬਹੱਤਰ ਤਰ੍ਹਾਂ ਦੇ ਫਿਰਕੇ ਬਣ ਗਏ ਜਿਨ੍ਹਾਂ ਵਿਚ ਆਪਸੀ ਵੈਰ ਵਿਰੋਧ ਫੈਲਦਾ ਗਿਆ। ਰੋਜ਼ੇ, ਈਦ ਤੇ ਨਿਮਾਜ਼ ਦੇ ਕਰਮਾਂ ਵਿਚ ਇਨਸਾਨ ਨੂੰ ਬੰਨ੍ਹ ਦਿਤਾ ਤੇ ਕਈ ਪੀਰ, ਪੈਗੰਬਰ, ਔਲੀਏ, ਗੌਂਸ, ਕੁਤਬ ਨਵੇਂ ਭੇਸ ਬਣਾ ਕੇ ਧਾਰਮਕ ਆਗੂ ਬਣ ਬੈਠੇ।ਅਪਣੇ ਧਰਮ ਨੂੰ ਫੈਲਾਉਣ ਦੀ ਹੋੜ ਵਿਚ ਉਨ੍ਹਾਂ ਨੇ ਹਿੰਦੂਆਂ ਦੇ ਮੰਦਿਰ-ਠਾਕੁਰਦੁਆਰੇ ਢਾਹ ਕੇ ਮਸੀਤਾਂ ਉਸਾਰ ਦਿਤੀਆਂ।ਗਊ ਤੇ ਗਰੀਬ ਨੂੰ ਮਾਰ ਮਾਰ ਧਰਤੀ ਤੇ ਪਾਪ ਤੇ ਆਤੰਕ ਫੈਲਾ ਦਿਤਾ। ਜੋ ਇਨ੍ਹਾਂ ਦਾ ਧਰਮ ਨਹੀਂ ਸੀ ਮੰਨਦੇ ਉਨ੍ਹਾਂ ਨੂੰ ਕਾਫਿਰ, ਮੁਲਹਦ, ਇਰਮਨੀ, ਰੂਮੀ, ਜੰਗੀ ਦਾ ਨਾਮ ਦੇ ਕੇ ਦੁਸ਼ਮਣਾਂ ਵਾਲਾ ਵਰਤਾਉ ਕਰਦੇ ਭਾਵ ਦੁਰਕਾਰ ਕੇ, ਤਸੀਹੇ ਦੇ ਕੇ ਮੌਤ ਦੇ ਘਾਟ ਤਕ ਉਤਾਰ ਦਿੰਦੇ। ਇਸ ਤਰਾਂ ਪਾਪ ਦਾ ਚਾਰੇ ਪਾਸੇ ਵਰਤਾਰਾ ਹੋ ਗਿਆ ਸੀ:

ਬਹੁ ਵਾਟੀ ਜiਗ ਚਲੀਆ ਤਬ ਹੀ ਭਏ ਮੁਹੰਮiਦ ਯਾਰਾ।

ਕਉiਮ ਬਹਤiਰਿ ਸੰiਗ ਕiਰ ਬਹੁ iਬਿਧ ਵੈਰੁ iਵਰੋਧੁ ਪਸਾਰਾ।

ਰੋਜੇ, ਈਦ, ਨਿਮਾiਜ ਕiਰ ਕਰਮੀ ਬੰiਦ ਕੀਆ ਸੰਸਾਰਾ।

ਪੀਰ ਪੈਕੰਬਰ ਅਉਲੀਏ ਗਉਸ ਕੁਤਬ ਬਹੁ ਭੇਖ ਸਵਾਰਾ।

ਠਾਕੁਰ ਦੁਆਰੇ ਢਾiਹਕੈ iਤਿਹ ਠਉੜੀ ਮਾਸੀਤ ਉਸਾਰਾ।

ਮਾਰiਨ ਗਊ ਗਰੀਬ ਨੋ ਧਰਤੀ ਉਪiਰ ਪਾਪੁ iਬਥਾਰਾ।

ਕਾਫਰ ਮੁਲਹਦ ਇਰਮਨੀ ਰੂਮੀ ਜੰਗੀ ਦੁਸਮiਣ ਦਾਰਾ।

ਪਾਪੇ ਦਾ ਵਰiਤਆ ਵਰਤਾਰਾ ॥੨੦॥

(ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੨੦ ਪੰ. ੮)



ਇਸਤਰ੍ਹਾਂ ਜਗ ਵਿਚ ਚਾਰ ਵਰਨਾਂ, ਚਾਰ ਮਜ਼ਹਬਾਂ ਵਿਚ ਹਿੰਦੂ ਮੁਸਲਮਾਨ ਵੰਡੇ ਗਏ ।ਹਉਮੈਂ, ਝਗੜਾ ਤੇ ਅਸ਼ਾਂਤੀ ਨੇ ਸੰਸਾਰ ਵਿਚ ਖਿਚੋਤਾਣ ਵਧਾ ਦਿਤੀ ਸੀ।ਹਿੰਦੂਆਂ ਦਾ ਧਰਮ ਗੰਗਾ ਤੇ ਬਨਾਰਸ ਤਕ ਸੀਮਿਤ ਹੋ ਕੇ ਰਹਿ ਗਿਆ ਸੀ ਤੇ ਮੁਸਲਮਾਨਾਂ ਦਾ ਕਾਬੇ ਤੱਕ।ਮੁਸਲਮਾਨ ਅਪਣੇ ਆਪ ਨੂੰ ਸੁੰਨਤ ਨਾਲ ਜੋੜਕੇ ਦੇਖ ਰਹੇ ਸਨ ਤੇ ਹਿੰਦੂ ਜੰਝੂ ਨਾਲ।ਪਰਮਾਤਮਾਂ ਦੇ ਇਕੋ ਨਾਮ ਨੂੰ ਦੋ ਨਾਵਾਂ ਰਾਮ ਤੇ ਰਹੀਮ ਪੁਕਾਰਕੇ ਰੱਬ ਵੀ ਵੰਡ ਲਿਆ ਸੀ ਤੇ ਦੋਨੋਂ ਅਪਣਾ ਅਸਲੀ ਰਾਹ ਭੁੱਲ ਗਏ ਸਨ।ਵੇਦਾਂ ਤੇ ਕੁਰਾਨ ਨੂੰ ਭੁਲਕੇ ਦੁਨੀਆਂ ਦੇ ਮੋਹ-ਮਾਇਆ ਦੇ ਲਾਲਚ ਵਿਚ ਗੁਆਚ ਗਏ ਸਨ।ਸੱਚ ਨੂੰ ਛਿਕੇ ਟੰਗ ਦਿਤਾ ਗਿਆ ਸੀ ਤੇ ਬ੍ਰਾਹਮਣ ਤੇ ਮੁਲਾਂ ਧਰਮ ਦੀਆਂ ਆਪੋ ਆਪਣੀਆਂ ਰੀਤੀ ਰਿਵਾਜਾਂ ਨੂੰ ਵਧੀਆ ਦੱਸ ਕੇ ਆਪਸ ਵਿਚ ਲੜ ਲੜ ਮਰਦੇ ਸਨ।ਇਸ ਤਰ੍ਹਾਂ ਕਿਸੇ ਦਾ ਵੀ ਆਉਣ ਜਾਣ ਤੋਂ ਛੁਟਕਾਰਾ ਸੰਭਵ ਨਹੀਂ ਸੀ।

ਚਾiਰ ਵਰਨ ਚਾiਰ ਮਜਹਬਾ ਜਗ iਵਿਚ iਹਦੂ ਮੁਸਲਮਾਣੇ।
ਖੁਦੀ ਬਖੀiਲ ਤਕਬਰੀ iਖਚੋਤਾਣ ਕਰੇiਨ iਧਙਾਣੇ।
ਗੰਗ ਬਨਾਰiਸ iਹਿਦੂਆਂ ਮਕਾ ਕਾਬਾ ਮੁਸਲਮਾਣੇ।
ਸੁੰਨiਤ ਮੁਸਲਮਾਣ ਦੀ iਤਲਕ ਜੰਞੂ iਹਦੂ ਲੋਭਾਣੇ।
ਰਾਮ ਰਹੀਮ ਕਹਾਇਦੇ ਇਕੁ ਨਾਮੁ ਦੁਇ ਰਾਹ ਭੁਲਾਣੇ।
ਬੇਦ ਕਤੇਬ ਭੁਲਾਇਕੈ ਮੋਹੇ ਲਾਲਚ ਦੁਨੀ ਸੈਤਾਣੇ।
ਸਚੁ iਕਨਾਰੇ ਰiਹ ਗਇਆ ਖiਹ ਮਰਦੇ ਬਾਹਮਣ ਮਉਲਾਣੇ।
iਸਰੋ ਨ ਮਿਟੇ ਆਵਣ ਜਾਣੇ ॥੨੧॥
(ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੨੧ ਪੰ. ੮)
ਇਸ ਸਮੇਂ ਗੁਰੁ ਨਾਨਕ ਦੇਵ ਜੀ ਦਾ ਜਗ ਤੇ ਪ੍ਰਗਟ ਹੋਣਾ ਸ਼ੁਭ ਸੰਦੇਸ਼ ਸੀ ਇਕ ਆਸ਼ਾ ਦੀ ਕਿਰਨ ਸੀ।

ਸੁਣੀ ਪੁਕਾiਰ ਦਾਤਾਰ ਪ੍ਰਭੁ ਗੁਰੁ ਨਾਨਕ ਜਗ ਮਾiਹ ਪਠਾਇਆ।
(ਵਾਰਾਂ ਭਾਈ ਗੁਰਦਾਸ : ਵਾਰ ੧, ਪਉੜੀ ੨੨, ਪੰ. ੮)

ਗੁਰੂ ਨਾਨਕ ਦੇਵ ਜੀ ਨੇ ਧਿਆਨ ਧਰ ਕੇ ਸੋਚਿਆ ਵਿਚਾਰਿਆ ਕਿ ਸਾਰੀ ਦੁਨੀਆਂ ਝਗੜਿਆਂ ਬਿਖੇੜਿਆਂ ਵਿਚ ਉਲਝੀ ਹੋਈ ਹੈ ਤੇ ਧਰਮਾਂ ਦੀਆਂ ਲਾਈਆਂ ਹੋਈਆਂ ਅੱਗਾਂ ਵਿਚ ਸੜ ਰਹੀ ਹੈ।‘ਹੈ, ਹੈ’ ਕਰਦੀ ਇਸ ਲੋਕਾਈ ਨੂੰ ਇਸ ਧੁੰਦੂਕਾਰ ਵਿਚ ਰੋਸ਼ਨੀ ਦੇਣ ਵਾਲਾ, ਧਰਾਸ ਦੇਣ ਵਾਲਾ, ਰਸਤਾ ਦੇਣ ਵਾਲਾ ਕੋਈ ਗੁਰੂ ਨਹੀਂ ਹੈ।ਇਸ ਲਈ ਗੁਰੂ ਨਾਨਕ ਦੇਵ ਜੀ ਨੇ ਅਪਣੇ ਪਰਿਵਾਰ ਤੋਂ ਉਦਾਸੀਨ ਹੋ ਕੇ, ਅਪਣੇ ਸੁੱਖ ਚੈਨ ਨੂੰ ਛੱਡ ਕੇ ਸਾਰੀ ਦੁਨੀਆਂ ਨੂੰ ਸੱਚ ਦਾ ਰਸਤਾ ਦਿਖਾਉਣ ਨਿਕਲ ਪਏ:

ਬਾਬਾ ਦੇਖੈ ਧਿਆਨ ਧਰਿ, ਜਲਤੀ ਸਭਿ ਪ੍ਰਿਥਵੀ ਦਿਸਿ ਆਈ।

ਬਾਝਹੁ ਗੁਰੂ ਗੁਬਾਰ ਹੈ, ਹੈ ਹੈ ਕਰਦੀ ਸੁਣੀ ਲੁਕਾਈ।
ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤਿ ਚਲਾਈ।
ਚੜ੍ਹਿਆ ਸੋਧਣਿ ਧਰਤਿ ਲੁਕਾਈ ॥੨੪॥
(ਵਾਰਾਂ ਭਾਈ ਗੁਰਦਾਸ: ਵਾਰ ੧, ਪਉੜੀ ੨੪, ਪੰਨਾ ੮)

ਸ਼ਾਰੇ ਵਿਸ਼ਵ ਨੂੰ ਰਾਹ ਦਿਖਾਉਣ ਲਈ ਜੋ ਸੰਦੇਸ਼ ਗੁਰੂ ਜੀ ਨੂੰ ਬੇਈਂ ਵਿਚ ਪ੍ਰਾਪਤ ਹੋਇਆ ਉਹ ਇਉਂ ਸੀ:

‘ਨਾਨਕੁ ਮੈਂ ਤੇਰੇ ਨਾਲਿ ਹਾਂ। ਮੈਂ ਤੇਰੇ ਤਾਈਂ ਨਿਹਾਲ ਕੀਆ ਹੈ, ਅਰੁ ਜੋ ਤੇਰਾ ਨਾਉ ਲੇਵੈਗਾ ਸੋ ਸਭ ਮੈ ਨਿਹਾਲੁ ਕੀਤੇ ਹੈਨਿ।ਤੂ ਜਾਇ ਕਰਿ ਮੇਰਾ ਨਾਮ ਜਪਿ, ਅਰੁ ਲੋਕਾਂ ਥੀਂ ਭੀ ਜਪਾਇ।ਅਰੁ ਸੰਸਾਰ ਥੀਂ ਨਿਰਲੇਪੁ ਰਹੁ ਨਾਮ, ਦਾਨੁ, ਇਸਨਾਨੁ, ਸੇਵਾ ਸਿਮਰਨ ਵਿਚਿ ਰਹੁ। ਮੈਂ ਤੇਰੇ ਤਾਈਂ ਆਪਣਾ ਨਾਮੁ ਦੀਆ ਹੈ। ਤੂ ਏਹ ਕਿਰਤਿ ਕਰਿ।(ਵਲਾਇਤ ਵਾਲੀ ਜਨਮਸਾਖੀ,ਜਨਮਸਾਖੀ ਪਰੰਪਰਾ, ਸੰ: ਕਿਰਪਾਲ ਸਿੰਘ, ਪੰਨਾ ੯)

ਇਸ ਵਰਨਾਂ-ਧਰਮਾਂ ਦੇ ਬਖੇੜੇ ਦੂਰ ਕਰਨ ਲਈ ਗੁਰੂ ਨਾਨਕ ਦੇਵ ਜੀ ਨੇ ਬੇਂਈਂ ਵਿਚ ਰੱਬੀ-ਇਲਹਾਮ ਪ੍ਰਾਪਤ ਕਰਨ ਤੋਂ ਪਿਛੋਂ ਹੋਕਾ ਦਿਤਾ, ‘ਨਾ ਕੋਈ ਹਿੰਦੂ, ਨ ਮੁਸਲਮਾਨ’, ਭਾਵ ਇਹ ਕਿ ਧਰਮ ਪ੍ਰਮਾਤਮਾਂ ਦੇ ਨਹੀਂ ਇਨਸਾਨਾਂ ਦੇ ਬਣਾਏ ਹਨ। ਇਹ ਧਰਮਾਂ ਦੇ ਸਭ ਬਖੇੜੇ ਇਨਸਾਨੀ ਹਨ, ਪ੍ਰਮਾਤਮਾਂ ਨੇ ਨਹੀਂ ਖੜ੍ਹੇ ਕੀਤੇ ਹੋਏ।ਸਾਰੀ ਇਨਸਾਨੀਅਤ ਉਸ ਇਕ (੧ਓ) ਹੀ ਬਣਾਈ ਹੋਈ ਹੈ ਤੇ ਉਹ ਸਭ ਨੂੰ ਇਕ ਬਰਾਬਰ ਪਿਆਰ ਕਰਦਾ ਹੈ।ਭੇਦ ਭਾਵ ਮਤਲਬੀ ਬੰਦਿਆਂ ਨੇ ਖੜ੍ਹੇ ਕੀਤੇ ਹਨ ਤੇ ਰਬ ਦੇ ਬੰਦਿਆਂ ਵਿਚ ਭੇਦ ਖੜਾ ਕਰਨਾ ਗੁਨਾਹ ਹੈ।ਇਸ ਭੇਦ ਭਰਮ ਨੂੰ ਦੂੂਰ ਕਰਨ ਤੇ ਸੱਚ ਦਾ ਸੰਦੇਸ਼ ਦੇਣ ਲਈ ਗੁਰੂ ਜੀ ਨੇ ਨੌਆਂ ਖੰਡਾਂ ਭਾਵ ਸਾਰੇ ਵਿਸ਼ਵ ਦੀ ਯਾਤਰਾ ਕੀਤੀ:

ਬਾਬੇ ਡਿਠੀ ਪਿਰਥਮੀ ਨਵੈ ਖੰਡਿ ਜਿਥੈ ਤਕਿ ਆਹੀ।
(ਵਾਰਾਂ ਭਾਈ ਗੁਰਦਾਸ: ਵਾਰ ੧ ਪਉੜੀ ੨੮)

ਤੇ ਸੱਚ, ਬਰਾਬਰੀ, ਭਾਈਵਾਲੀ, ਸ਼ਹਿਨਸ਼ੀਲਤਾ ਤੇ ਪਿਆਰ ਦਾ ਸੁਨੇਹਾ ਘਰ ਘਰ ਪਹੁੰਚਾਇਆ ਤੇ ਡਰ ਵਿਚ ਸਹਿਮੇ, ਫਿਕਰਾਂ ਵਿਚ ਡੁਬੇ ਲੋਕਾਂ ਨੂੰ ਸੱਚੇ ਪ੍ਰਮਾਤਮਾਂ ਦਾ ਸੁਨੇਹਾ ਦੇ ਕੇ ਜੀਵਨ ਆਸ ਬੰਨ੍ਹਾਈ।ਸਾਰੇ ਧਰਮਾਂ ਦੇ ਫਰਕਾਂ ਨੂੰ ਨਿਰਮੂਲ ਦਸਦਿਆਂ ਸਮਝਾਇਆ ਕਿ ਧਰਮ ਜਿਸ ਪ੍ਰਮਾਤਮਾਂ ਪ੍ਰਾਪਤੀ ਦੀ ਸਿਖਿਆ ਦਿੰਦੇ ਹਨ ਉਹ ਪ੍ਰਮਾਤਮਾਂ ਤਾਂ ਸਾਰੇ ਵਿਸ਼ਵ ਦਾ ਇਕੋ ਹੀ ਹੈ ਸੋ ਸਭ ਦਾ ਇਕੋ ਧਰਮ ਪ੍ਰਮਾਤਮਾ ਪ੍ਰਾਪਤੀ ਦਾ ਧਰਮ ਹੀ ਹੋਣਾ ਚਾਹੀਦਾ ਹੈ ਉਸ ਦੀ ਰਚਨਾ ਨੂੰ ਪ੍ਰੇਮ ਕਰਨ ਦਾ ਹੋਣਾ ਚਾਹੀਦਾ ਹੈ ਕੋਈ ਅਲਗ ਧਰਮ ਹੋ ਹੀ ਨਹੀਂ ਸਕਦਾ।

ਚਾਰੇ ਪੈਰ ਧਰਮ ਦੇ ਚਾਰਿ ਵਰਨ ਇਕ ਵਰਨੁ ਕਰਾਇਆ।
(ਵਾਰਾਂ ਭਾਈ ਗੁਰਦਾਸ: ਵਾਰ ੧ ਪਉੜੀ ੨੩)

ਇਕੋ ਰੱਬ ਦੀ ਰਚਨਾ ਹੋਣ ਕਰਕੇ ਕੀ ਰਾਜੇ ਤੇ ਕੀ ਭਿਖਾਰੀ ਸਭ ਬਰਾਬਰ ਹਨ ਕਿਉਂਕਿ ਉਨ੍ਹਾਂ ਸਭਨਾਂ ਦੇ ਅੰਦਰ ਤਾਂ ਇਕੋ ਹੀ ਰੱਬ ਵਸਦਾ ਹੈ:

ਰਾਣਾ ਰੰਕ ਬਰਾਬਰੀ ਪੈਰੀ ਪਵਣਾ ਜਗਿ ਵਰਤਾਇਆ।
(ਵਾਰਾਂ ਭਾਈ ਗੁਰਦਾਸ: ਵਾਰ ੧ ਪਉੜੀ ੨੩)

ਪ੍ਰਮਾਤਮਾਂ ਦੇ ਸੱਚੇ ਨਾਮ ਦਾ ਮੰਤਰ ਘਰ ਘਰ ਪਹੁੰਚਾ ਕੇ ਇਸ ਕਲਿਯੁਗੀ ਹਨੇਰੇ ਵਿਚ ਜੀਵਨ ਰੋਸ਼ਨੀ ਲਿਆਂਦੀ।

ਕਲਿਜੁਗ ਬਾਬੇ ਤਾਰਿਆ ਸਤਿਨਾਮੁ ਪੜ੍ਹਿ ਮੰਤ੍ਰ ਸੁਣਾਇਆ।
(ਵਾਰਾਂ ਭਾਈ ਗੁਰਦਾਸ: ਵਾਰ ੧ ਪਉੜੀ ੨੩)

ਸੰਵਾਦ (ਆਪਸੀ ਵਿਚਾਰ ਚਰਚਾ):
ਗੁਰੁ ਨਾਨਕ ਦੇਵ ਜੀ ਨੇ ਸਮਾਜ ਦੀ ਇਸ ਦਸ਼ਾ ਨੂੰ ਸੁਧਾਰਨ ਲਈ ਸੰਵਾਦ ਨੂੰ ਸਭ ਤੋਂ ਵਧੀਆ ਰਸਤਾ ਸਮਝਿਆ। ਬੋਹਿਮ ਅਨੁਸਾਰ ‘ਸੰਵਾਦ ਵਿਚਾਰਾਂ ਦਾ ਸ਼ਬਦਾਂ ਰਾਹੀਂ ਦੋ-ਪਾਸੜੀ ਆਦਾਨ ਪਰਦਾਨ ਹੈ’। ‘ਦੋ ਵੱਖ ਧਰਮਾਂ ਜਾਂ ਵਿਚਾਰ-ਧਾਰਾਵਾਂ ਰੱਖਣ ਵਾਲਿਆਂ ਦਾ ਆਪਸੀ ਸੰਵਾਦ ਅੰਤਰ-ਧਰਮ ਸੰਵਾਦ ਕਿਹਾ ਜਾਂਦਾ ਹੈ।ਗੁਰੂ ਨਾਨਕ ਦੇਵ ਜੀ ਨੇ ਸਮੇਂ ਦੀ ਸਥਿਤੀ ਤੇ ਦਸ਼ਾ ਸਮਝ ਕੇ ਇਹ ਨਿਰਣਾ ਕਰ ਲਿਆ ਸੀ ਕਿ ਸਮਾਜ ਵਿਚ ਇਹ ਜ਼ੋਰ-ਜ਼ਬਰ-ਜ਼ੁਲਮ ਜੋ ਵਾਪਰਿਆ ਹੈ ਉਹ ਸੱਚਾਈ ਨੂੰ ਨਾ ਜਾਨਣ ਕਰਕੇ ਹੈ। ਸੱਚਾਈ ਤਾਂ ਇਹੋ ਹੈ ਕਿ ਰੱਬ ਸਾਰਿਆਂ ਦਾ ਇਕੋ ਹੈ, ਉਸ ਇਕੋ ਨੇ ਹੀ ਸਾਰਾ ਵਿਸ਼ਵ ਰਚਿਆ ਹੈ ਇਸ ਲਈ ਸਾਰਿਆਂ ਵਿਚ ਪਰਿਵਾਰਿਕ ਸਾਂਝ ਹੈ।ਸਾਰੇ ਬਰਾਬਰ ਹਨ ਕੋਈ ਊਚ ਨੀਚ ਨਹੀਂ ਇਸ ਲਈ ਸਭ ਨੂੰ ਜੇ ਬਰਾਬਰ ਸਮਝਿਆ ਜਾਵੇਗਾ ਭਾਈਚਾਰਕ ਸਾਂਝ ਪੈਦਾ ਹੋਵੇਗੀ ਤਾਂ ਇਹ ਕਲਹਿ ਕਲੇਸ਼, ਜਬਰ-ਜ਼ੁਲਮ ਮਿਟ ਜਾਣਗੇ।ਉਸ ਇਕੋ ਨੂੰ ਹੀ ਯਾਦ ਕਰਕੇ ਮੁਕਤੀ ਪ੍ਰਾਪਤ ਹੋਣੀ ਹੈ। ਇਸ ਲਈ ਜ਼ਰੂਰੀ ਹੈ ਕਿ ਇਹ ਗੱਲ ਇਨ੍ਹਾਂ ਸਭ ਨੂੰ ਸਮਝਾਈ ਜਾਵੇ ਤੇ ਆਪਸੀ ਵਾਰਤਾਲਾਪ ਪੈਦਾ ਕੀਤਾ ਜਾਵੇ।ਇਹ ਆਪਸੀ ਮਤਭੇਦ ਤੇਗਾਂ-ਤਲਵਾਰਾਂ ਨਾਲ ਨਹੀਂ ਪਿਆਰ ਦੀ ਸਾਂਝ ਵਿਚ ਹੋਈ ਗੱਲ ਬਾਤ ਨਾਲ ਹੀ ਦੂਰ ਹੋਣਗੇ।

ਸੰਵਾਦ ਦੇ ਵਿਸ਼ੇ ਦੀ ਰੂਪ-ਰੇਖਾ
ਗੁਰੂ ਨਾਨਕ ਦੇਵ ਜੀ ਨੇ ਧਰਮ ਦੀ ਵਿਆਖਿਆ ਕਰਦਿਆਂ ਫੁਰਮਾਇਆ: ਧਰਮ ਦਇਆ ਦੇ ਪੈਰਾਂ ਤੇ ਖੜ੍ਹਾ ਹੈ ਤੇ ਸੰਤੋਖ ਦੇ ਸੂਤਰ ਵਿਚ ਪਰੋਇਆ ਹੋਇਆ ਹੈ।

ਧੌਲੁ ਧਰਮੁ ਦਇਆ ਕਾ ਪੂਤੁ॥ ਸੰਤੋਖੁ ਥਾਪਿ ਰਖਿਆ ਜਿਨਿ ਸੂਤਿ॥(ਜਪੁਜੀ, ਪੰਨਾ ੩)

ਗੁਰੂ ਸੰਤੋਖ ਦਾ ਅਜਿਹਾ ਰੁੱਖ ਹੈ ਜਿਸ ਉਪਰ ਧਰਮ ਦੇ ਫੁਲ ਅਤੇ ਗਿਆਨ ਦੇ ਫਲ ਲਗਦੇ ਹਨ।ਰਸ ਤਾਂ ਰਸ ਜਾਂਦਾ ਹੈ ਪਰ ਹਰਾ ਹੀ ਰਹਿੰਦਾ ਹੈ ਜਦੋਂ ਤਕ ਪਰਮਾਤਮਾ ਵਿਚ ਧਿਆਨ ਦੇ ਚੰਗੇ ਕਰਮ ਨਾਲ ਪੱਕ ਨਹੀਂ ਜਾਂਦਾ।

ਨਾਨਕ ਗੁਰੁ ਸੰਤੋਖੁ ਰੁਖੁ ਧਰਮੁ ਫੁਲੁ ਫਲ ਗਿਆਨੁ ॥ ਰਸਿ ਰਸਿਆ ਹਰਿਆ ਸਦਾ ਪਕੈ ਕਰਮਿ ਧਿਆਨਿ ॥ (ਸਲੋਕ ਮਃ ੧, ਪੰਨਾ ੧੪੭)

ਗੁਰੁ ਨਾਨਕ ਦੇਵ ਜੀ ਨੇ ਫੋਕਟ ਕਰਮ-ਕਾਂਡਾਂ ਨੂੰ ਨਕਾਰਦਿਆਂ ਫਰਮਾਇਆ ਤੇ ਪ੍ਰਮਾਤਮਾਂ ਦਾ ਗਿਆਨ ਪ੍ਰਾਪਤ ਕਰਨ ਤੇ ਜ਼ੋਰ ਦਿਤਾ।

ਜੇ ਜਾਣਸਿ ਬ੍ਰਹਮੰ ਕਰਮੰ ॥ ਸਭਿ ਫੋਕਟ ਨਿਸਚਉ ਕਰਮੰ ॥(ਪੰਨਾ ੪੭੦)

ਅਸਲੀ ਧਰਮੀ ਉਹ ਹਨ ਜੋ ਪ੍ਰਮਾਤਮਾਂ ਨੂੰ ਜਾਣ ਗਏ ਹਨ ਤੇ ਜੋ ਪ੍ਰਮਾਤਮਾਂ ਨੇ ਵੀ ਪਛਾਣ ਲਏ ਹਨ। ਬਾਕੀ ਹਿੰਦੂ ਮੁਸਲਮਾਨ ਤਾਂ ਸਭ ਵਿਖਾਵੇ ਦੇ ਹਨ। ਸਾਰਿਆਂ ਨੂੰ ਅਪਣੇ ਕਰਮਾਂ ਦਾ ਲੇਖਾ ਦੇਣਾ ਪੈਣਾ ਹੈ ਚੰਗ ਕਰਮਾਂ ਬਾਝੋਂ ਮੁਕਤੀ ਕਿਸੇ ਦੀ ਨਹੀਂ ਹੋਣੀ।

ਏਥੈ ਜਾਣੈ ਸੁ ਜਾਇ ਸਿਞਾਣੈ ॥ ਹੋਰੁ ਫਕੜੁ ਹਿੰਦੂ ਮੁਸਲਮਾਣੈ ॥ ਸਭਨਾ ਕਾ ਦਰਿ ਲੇਖਾ ਹੋਇ ॥ ਕਰਣੀ ਬਾਝਹੁ ਤਰੈ ਨ ਕੋਇ ॥ (ਪੰਨਾ ੯੫੨)

ਗੁਰੂ ਨਾਨਕ ਦੇਵ ਜੀ ਨੇ ਉਸ ਨੂੰ ਇਹ ਸਭ ਪਾਖੰਡ ਛੱਡਣ ਲਈ ਕਿਹਾ ਤੇ ਭਵ ਸਾਗਰ ਤੋਂ ਪਾਰ ਹੋਣ ਲਈ ਇਕ ਈਸ਼ਵਰ ਦਾ ਨਾਮ ਜਪਣ ਲਈ ਕਿਹਾ:

ਛੋਡੀਲੇ ਪਾਖੰਡਾ ॥ ਨਾਮਿ ਲਇਐ ਜਾਹਿ ਤਰੰਦਾ ॥ ੧ ॥ (ਸਲੋਕੁ ਮਃ ੧, ਪੰਨਾ ੪੭੧)

ਧਰਮਾਂ ਵਿਚ ਵਡੇ ਫਾਸਲੇ ਵੇਖਕੇ ਤੇ ਧਰਮਾਂ ਨੂੰ ਸਿਰਫ ਅਪਣੇ ਦੁਨਿਆਬੀ ਮਤਲਬ ਲਈ ਵਰਤਿਆ ਜਾਂਦਾ ਦੇਖਕੇ ਗੁਰੂ ਜੀ ਨੇ ਧਰਮਾਂ ਵਿਚਾਲੇ ਪੁਲ ਬਣਾਉਣ ਦਾ ਜ਼ਿਮਾ ਲਿਆ।ਇਸਤਰ੍ਹਾਂ ਗੁਰੁ ਨਾਨਕ ਦੇਵ ਜੀ ਨੇ ‘ਸਭਨਾ ਜੀਆ ਕਾ ਏਕੁ ਦਾਤਾ’ ਦੇ ਆਧਾਰ ਤੇ ‘ਵਿਸ਼ਵ ਭਰਾਤਰੀਵਾਦ ਤੇ ਸਾਂਝੀਵਾਲਤਾ’ ਦਾ ਸੁਨੇਹਾ ਘਰ ਘਰ ਤਕ ਪਹੁੰਚਾਉਣ ਦਾ ਬੀੜਾ ਚੁਕਿਆ ਤੇ ਧਰਮਾਂ ਦੇ ਪਾਏ ਫਰਕਾਂ ਨੂੰ ਦੂ੍ਰਰ ਕਰਕੇ ਇਕ ਪੁਲ ਬਣਾਉਣ ਦਾ ਇਰਾਦਾ ਕੀਤਾ।ਜੋ ਰੱਬ ਤੇ ਆਮ ਲੋਕਾਂ ਵਿਚਕਾਰ ਧਾਰਮਿਕ ਆਗੂਆਂ ਨੇ ਕੂੜ ਦੀ ਦੀਵਾਰ ਖੜੀ ਕਰ ਦਿਤੀ ਸੀ ਉਸ ਨੂੰ ਢਾਹੁਣ ਲਈ ਸੱਚ ਦਾ ਸੁਨੇਹਾ ਦੇਣਾ ਸ਼ੁਰੂ ਕਰ ਦਿਤਾ ਤੇ ਅਗਿਆਨਤਾ ਦੇ ਹਨੇਰੇ ਵਿਚ ਫਸੀ ਲੋਕਾਈ ਨੂੰ ਝੂਠ ਦੇ ਅੰਧਕਾਰ ਵਿਚੋਂ ਕਢਕੇ ਸੱਚ ਦਾ ਚਾਨਣ ਫੈਲਾਉਣਾ ਸ਼ੁਰੂ ਕਰ ਦਿਤਾ।ਪ੍ਰਮਾਤਮਾਂ ਤੋਂ ਮਿਲੇ ਸੰਦੇਸ਼ ਅਨੁਸਾਰ ਗੁਰੂ ਨਾਨਕ ਦੇਵ ਜੀ ਸਾਰੇ ਵਿਸ਼ਵ ਵਿਚ ਨਾਮ ਦਾ ਹੋਕਾ ਦੇਣ ਚੱਲ ਪਏ।ਧਰਮ ਨੂੰ ਵਿਉਪਾਰ ਬਣਾਉਣ ਵਾਲੇ ਮੁਲਾਂ ਤੇ ਪੰਡਤਾਂ ਦੀਆਂ ਰੀਤੀ-ਰਿਵਾਜਾਂ ਨੂੰ ਫਜ਼ੂਲ ਕਹਿ ਕੇ ਆਮ ਲੋਕਾਂ ਨੂੰ ਪਾਏ ਹੋਏ ਭਰਮਾਂ ਵਹਿਮਾਂ ਨੂੰ ਛੱਡ ਇਕ ਸੱਚ ਦੇ ਲੜ ਲੱਗਣ ਲਈ ਕਿਹਾ ਤੇ ਸਾਰੇ ਜੀਵਾਂ ਨੂੰ ਉਸੇ ਦੀ ਰਚਨਾ ਸਮਝ ਕੇ ਸਭ ਨਾਲ ਪਿਆਰ ਰੱਖਣ ਲਈ ਕਿਹਾ।ਹੱਕ, ਸੱਚ, ਇਨਸਾਫ, ਬਰਾਬਰੀ, ਭਾਈਵਾਲਤਾ ਸ਼ਾਂਤੀ, ਪ੍ਰੇਮ ਦੀ ਇਸ ਫਿਲਾਸਫੀ ਦੇ ਪਰਚਾਰ ਪ੍ਰਸਾਰ ਲਈ ਗੁਰੂ ਨਾਨਕ ਦੇਵ ਜੀ ਨੇ ਲਗਭਗ ਸਾਰੇ ਵਿਸ਼ਵ ਦੀ ਯਾਤਰਾ ਕੀਤੀ ਤੇ ਹਰ ਵਰਗ ਰਾਜੇ, ਵਜ਼ੀਰ, ਮੁਕੱਦਮ, ਮੌਲਵੀ, ਮੁਲਾਂ, ਬ੍ਰਾਹਮਣ. ਪੰਡਿਤ, ਹਰ ਧਰਮ ਤੇ ਹਰ ਵਰਗ ਦੇ ਆਮ ਲੋਕ ਸਭਨਾਂ ਨੂੰ ਮੁਖਾਤਬ ਹੋਏ ਤੇ ਉਨ੍ਹਾਂ ਦੀ ਸiਥਤੀ ਅਨੁਸਾਰ ਉਨ੍ਹਾਂ ਨੂੰ ਇਸ ਵਿਚਾਰ ਧਾਰਾ ਤੋ ਜਾਣੂ ਕਰਵਾ ਕੇ ਸੱਚ ਨਾਲ ਜੋੜਿਆ ਤੇ ਕੂੜ ਕੁਸੱਤ ਤੋਂ ਮੋੜਿਆ।

ਗੁਰੂ ਨਾਨਕ ਦੇਵ ਜੀ ਨੇ ਪ੍ਰਮਾਤਮਾਂ ਪ੍ਰਤੀ ਪੂਰੀ ਨਿਸ਼ਠਾ ਤੇ ਪਿਆਰ ਤੇ ਉਸ ਦੇ ਰਚੇ ਜੀਆਂ ਦਾ ਪਿਆਰ, ਸਤਿਕਾਰ ਤੇ ਸੇਵਾ ਦਾ ਸੁਨੇਹਾ ਦੇ ਕੇ, ਸਵੈ-ਸੰਸਥਾਪਕ ਰੱਬੀ-ਵਿਚੋਲਿਆ ਨੂੰ ਵਿਚੋਂ ਹਟਾਕੇ ਲੋਕਾਂ ਤੇ ਰੱਬ ਦੇ ਸਿਧੇ ਸੰਵਾਦ ਦਾ ਰਾਹ ਦੱਸਿਆ ਤੇ ਲੋਕਾਈ ਅਤੇ ਰੱਬ ਵਿਚ ਆਪਸੀ ਪਿਆਰ ਵਧਾ ਕੇ ਕੂੜ ਦੀ ਦੀਵਾਰ ਤੋੜਣ ਦਾ ਉਪਰਾਲਾ ਕੀਤਾ।ਮਤਲਬੀ ਕਨੂੰਨਾਂ ਦੀ ਥਾਂ ਕੁਦਰਤੀ ਕਨੂੰਨਾਂ ਨੂੰ ਲੋਕਾਂ ਅੱਗੇ ਲਿਆਂਦਾ ਜਿਨ੍ਹਾਂ ਸਦਕਾ ਕੁਦਰਤ ਦੀ ਸਾਰੀ ਰਚਨਾ ਦਾ ਧੁਰਾ ਇਕ ਹੈ। ਰਾਜੇ ਤੇ ਗੁਲਾਮ, ਅਮੀਰ ਤੇ ਗਰੀਬ, ਧਾਰਮਿਕ ਆਗੂ ਤੇ ਆਮ ਇਨਸਾਨ ਸਭ ਦਾ ਇੱਕ ਬਰਾਬਰ ਹੋਣ ਦਾ ਅਹਿਸਾਸ ਕਰਵਾਇਆ।ਕਾਜ਼ੀ, ਮੁਲਾਂ, ਪੰਡਿਤ ਨੂੰ ਧਰਮ ਦੀ ਸਹੀ ਪਰਿਭਾਸ਼ਾ ਦਿਤੀ ਜੋ ਰਾਜਿਆਂ ਨੂੰ ਸਹੀ ਰਾਜ ਕਰਨ ਦੀ ਵਿਧੀ ਜੋ ਲੁੱਟ-ਖਸੁਟ ਦੀ ਥਾਂ ਸਰਵ-ਪਿਆਰ ਤੇ ਸਮਾਜਿਕ ਭਲਾਈ, ਬਰਾਬਰੀ ਤੇ ਏਕਤਾ ਦੀ ਸੀ।

ਪੂਰਾ ਸੰਸਾਰ ਹੀ ਹਨੇਰੇ ਵਿਚ ਲਿਪਟਿਆ ਹੋਣ ਕਰਕੇ ਉਸ ਨੇ ਪੂਰੇ ਵਿਸ਼ਵ ਦੀ ਯਾਤਰਾ ਕੀਤੀ ਤੇ ਦੁਨੀਆਂ ਦੇ ਹਰ ਕੋਨੇ ਵਿਚ ਅਪਣਾ ਸੁਨੇਹਾ ਪਹੁੰਚਾਇਆ ਤੇ ਕੂੜ ਦੇ ਗੜ੍ਹ ਭੰਨੇ ।ਉਹ ਪੰਡਿਤਾਂ-ਬ੍ਰਹਮਣਾਂ ਦੇ ਗੜ੍ਹ ਹਰਿਦਵਾਰ, ਬਨਾਰਸ, ਪੁਰੀ ਆਦਿ ਤੇ ਮੁਸਲਮਾਨਾਂ ਦੇ ਗੜ੍ਹ ਮੱਕਾ, ਮਦੀਨਾ, ਬਗਦਾਦ ਤਕ ਤੇ ਸਮੇਂ ਦੇ ਸ਼ਾਸ਼ਕਾਂ ਨੂੰ ਦਿੱਲੀ, ਤਹਿਰਾਨ, ਬਗਦਾਦ, ਇੰਸਤੰਬੋਲ ਤਕ ਜਾ ਮਿਲੇ। ਈਸਾਈਆਂ ਦੇ ਗੜ੍ਹ ਰੋਮ ਵਿਚ ਜਾਣ ਦੀ ਨਵੀਂ ਸ਼ਾਹਦੀ ਸਾਹਮਣੇ ਆਈ ਹੈ।‘ਇਕ ਈਸ਼ਵਰਵਾਦ’, ‘ਭਰਾਤਰੀਵਾਦ’, ‘ਸਮਾਜਿਕ ਬਰਾਬਰੀ’, ‘ਪਰਸਪਰ ਪਿਆਰ’, ‘ਵਿਚਾਰਧਾਰਕ ਆਜ਼ਾਦੀ’ ‘ਧਾਰਮਿਕ ਸ਼ਹਿਨਸ਼ਲਿਤਾ'; ‘ਕਿਰਤ ਕਰਨ ਤੇ ਵੰਡ ਛਕਣ’ ਆਦਿ ਦੇ ਸੰਦੇਸ਼ ਦਿੰਦੇ ਹੋਏ ਲੋਕਾਂ ਨੂੰ ‘ਮੂਰਤੀ ਪੂਜਾ’ ‘ਫੋਕਟ ਕਰਮ-ਕਾਂਡ’ ‘ਧਾਰਮਿਕ ਤੇ ਰਾਜਸੀ ਜ਼ੋਰ-ਜਬਰ’ ਤੇ ‘ਗੁਲਾਮੀ ਪ੍ਰਥਾ’ ਤੋਂ ਵਰਜਿਆ ਤੇ ਸਮਾਜਿਕ ਭਲਾਈ ਲਈ ਕਿਹਾ। ਇਹ ਸੱਚ, ਸੱਚ ਆਚਾਰ, ਇਕ ਈਸ਼ਵਰਵਾਦ, ਸਰਬ-ਸਾਂਝੀਵਾਲਤਾ, ਸਮਾਜਿਕ ਬਰਾਬਰੀ, ਸੇਵਾ ਤੇ ਭਲਾਈ, ਅਮਨ-ਚੈਨ ਤੇ ਸਰਵ-ਪਿਆਰ ਦਾ ਇਹ ਸੁਨੇਹਾ ਸਾਰੀ ਦੁਨੀਆਂ ਵਿਚ ਜਲਦੀ ਹੀ ਪ੍ਰਵਾਨ ਕਰ ਲਈ ਗਈ ਜਿਸ ਦਾ ਅਸਰ ਅਸੀਂ ਹੁਣ ਦੁਨੀਆਂ ਦੇ ਹਰ ਹਿਸੇ ਵਿਚ ਵੇਖ ਰਹੇ ਹਾਂ।

ਬਾਬੇ ਤਾਰੇ ਚਾਰ ਚਕ ਨੌਂ ਖੰਡ ਪ੍ਰਿਥਮੀ ਸਚਾ ਢੋਆ।(ਵਾਰਾਂ ਭਾਈ ਗੁਰਦਾਸ: ਵਾਰ ੧)

ਪ੍ਰਚਾਰ ਢੰਗ
ਤੇਗ-ਤਲਵਾਰ ਦੀ ਥਾਂ ਵਿਚਾਰ-ਪ੍ਰਚਾਰ ਦਾ ਢੰਗ ਗੁਰੁ ਜੀ ਨੂੰ ਬੜਾ ਸਾਫ, ਸਾਦਾ, ਸਿਧਾ, ਸਹੀ ਤੇ ਸਪਸ਼ਟ ਜਾਪਿਆ ਜਿਸ ਰਾਹੀਂ ਉਹ ਹਰ ਰਾਜੇ-ਵਜ਼ੀਰ-ਅਮੀਰ-ਫਕੀਰ, ਮੁਲਾਂ-ਕਾਜ਼ੀ-ਪੰਡਿਤ-ਬ੍ਰਹਮਣ ਤੇ ਹਰ ਧਰਮ ਦੇ ਹਰ ਫਿਰਕੇ ਦੇ ਦਿਲਾਂ-ਮਨਾਂ ਵਿਚ ਉਤਰ ਸਕਦੇ ਸਨ।ਕਵਿਤਾ ਤੇ ਸੰਗੀਤ ਹਮੇਸ਼ਾ ਦਿਲ ਦੀਆਂ ਤਾਰਾਂ ਸਿਧੀਆਂ ਖੜਕਾਉਂਦੇ ਹਨ ਤੇ ਇਹੋ ਸਾਧਨ ਗੁਰੂ ਜੀ ਨੇ ਆਪਣੇ ਵਿਚਾਰ ਲੋਕ-ਮਨਾਂ ਤਕ ਪਹੁੰਚਾਉਣ ਲਈ ਵਰਤੇ।ਗੁਰੂ ਨਾਨਕ ਦੇਵ ਜੀ ਲੋਕਾਂ ਦੀਆਂ ਮੁਸ਼ਕਲਾਂ ਤੇ ਪੈਦਾ ਹੋਏ ਹਾਲਾਤਾਂ ਬਾਰੇ ਉਨ੍ਹਾਂ ਨੂੰ ਆਗਾਹ ਕਰਦੇ ਤੇ ਫਿਰ ਇਸ ਅੰਧਕਾਰ ਵਿਚੋਂ ਜਾਂ ਕਸ਼ਟ ਭਰੀ ਗ਼ਿੰਦਗੀ ਵਿਚੋਂ ਉਭਰਨ ਦਾ ਸਹੀ ਰਸਤਾ ਵੀ ਦਸਦੇ।ਸਮੇਂ ਤੇ ਹਾਲਾਤ ਦੀ ਲੋੜ ਅਨੁਸਾਰ ਵਿਸ਼ਾ ਤੇ ਪ੍ਰਚਾਰ ਸਾਧਨ ਤੇ ਵਸਤੂ ਚੁਣਦੇ ਤੇ ਬੜੇ ਕਾਰਗਰ ਤਰੀਕੇ ਨਾਲ ਅਗਲੇ ਨੂੰ ਮੰਤਰ ਮੁਗਧ ਕਰ ਦਿੰਦੇ। ਸੁਲਝੇ ਹੋਏ ਧਾਰਮਿਕ ਆਗੂਆਂ ਨਾਲ ਵਿਚਾਰ ਗੋਸ਼ਟੀਆਂ, ਬਹਿਸ-ਮੁਬਾਹਸਾ ਤੇ ਲੋੜ ਪੈਣ ਤੇ ਮਿਸਾਲਾਂ-ਉਦਾਹਰਣਾਂ ਵੀ ਦਿੰਦੇ।

ਸੰਵਾਦ ਰਾਹੀਂ ਸੁਨੇਹੇ:

ਗੁਰੂ ਨਾਨਕ ਦੇਵ ਜੀ ਨੇ ਜਦ ਇਹ ਕੂੜ ਦੀ ਲੱਗੀ ਹੋਈ ਲਾਈਨ ਵੇਖੀ ਤਾਂ ਖੁਦ ਨੂੰ ਹੀ ਸਵਾਲ ਪਾਇਆ:

‘ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲ॥

ਤੇ ਇਸ ਦਾ ਜਵਾਬ ਵੀ ਗੁਰੁ ਜੀ ਨੇ ਆਪ ਹੀ ਦਿੰਦਿਆਂ ਕਿਹਾ ਕਿ ਪ੍ਰਮਾਤਮਾ ਦੇ ਹੁਕਮ ਵਿਚ ਚੱਲਦੇ ਰਹਿਣਾ ਚਾਹੀਦਾ ਹੈ:

ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ॥(ਜਪੁਜੀ, ਪੰਨਾ ੧)

ਕੂੜ ਦੀ ਪਾਲ ਵਿਆਖਿਆ ਕਰਦਿਆਂ ਗੁਰੁੂ ਜੀ ਨੇ ਫੁਰਮਾਇਆ: ਰਾਜੇ, ਪਰਜਾ; ਸਾਰਾ ਸੰਸਾਰ, ਸਾਰੇ ਮਹਿਲ, ਅਟਾਰੀ ਤੇ ਇਹਦੇ ਵਿਚ ਸਾਰੇ ਰਹਿਣ ਵਾਲੇ, ਸੋਨਾ, ਚਾਂਦੀ ਤੇ ਗਹਿਣਾ ਪਾਉਣ ਵਾਲੇ, ਸਰੀਰ, ਪੁਸ਼ਾਕਾਂ ਤੇ ਲਾਸਨੀ ਸੁੰਦਰ ਲੋਕ ਸਾਰੇ ਦੇ ਸਾਰੇ ਝੂਠੇ ਹਨ; ਹਰ ਮਰਦ ਤੇ ਨਾਰੀ ਤੇ ਖਜਲ-ਖੁਆਰ ਹੋ ਰਹੇ ਹਨ। ਕੂੜ –ਕੁਸਤ ਦੇ ਵਿਸਥਾਰ ਵਿਚ ਕੂੜ ਨਾਲ ਹੀ ਪਿਆਰ ਪੈ ਗਿਆ ਹੈ ਤੇ ਕਰਤਾਰ ਭੁਲ ਗਿਆ ਹੈ। ਦੁਨੀਆਂਦਾਰਾਂ ਦੇ ਨਾਲ ਕੱਚੀ ਦੋਸਤੀ ਦਾ ਕੀ ਫਾਇਦਾ ਕਿਉਂਕਿ ਇਹਨਾਂ ਸਭ ਨੇ ਆਖਰ ਨੂੰ ਚੱਲ ਵਸਣਾ ਹੈ । ਕੂੜ ਲਗਦਾ ਮਾਖਿਉਂ ਵਰਗਾ ਮਿਠਾ ਹੈ ਪਰ ਇਸ ਕੂੜ ਨੇ ਦੁਨੀਆਂਦਾਰਾਂ ਦੇ ਬੇੜੇ ਡੁਬੋ ਦਿਤੇ ਹਨ ਇਸ ਲਈ ਗੁਰੂ ਜੀ ਬੇਨਤੀ ਕਰਦੇ ਹਨ ਕਿ ਇਕ ਪ੍ਰਮਾਤਮਾ ਬਿਨਾ ਸਭ ਕੂੜ ਹੈ ਕਿਉਂਕਿ ਪ੍ਰਮਾਤਮਾ ਤਾਂ ਸਦੀਵੀ ਹੈ:

ਕੂੜੁ ਰਾਜਾ ਕੂੜੁ ਪਰਜਾ ਕੂੜੁ ਸਭੁ ਸੰਸਾਰੁ ॥ ਕੂੜੁ ਮੰਡਪ ਕੂੜੁ ਮਾੜੀ ਕੂੜੁ ਬੈਸਣਹਾਰੁ ॥ ਕੂੜੁ ਸੁਇਨਾ ਕੂੜੁ ਰੁਪਾ ਕੂੜੁ ਪੈਨੑਣਹਾਰੁ ॥ ਕੂੜੁ ਕਾਇਆ ਕੂੜੁ ਕਪੜੁ ਕੂੜੁ ਰੂਪੁ ਅਪਾਰੁ ॥ ਕੂੜੁ ਮੀਆ ਕੂੜੁ ਬੀਬੀ ਖਪਿ ਹੋਏ ਖਾਰੁ ॥ ਕੂੜਿ ਕੂੜੈ ਨੇਹੁ ਲਗਾ ਵਿਸਰਿਆ ਕਰਤਾਰੁ ॥ ਕਿਸੁ ਨਾਲਿ ਕੀਚੈ ਦੋਸਤੀ ਸਭੁ ਜਗੁ ਚਲਣਹਾਰੁ ॥ ਕੂੜੁ ਮਿਠਾ ਕੂੜੁ ਮਾਖਿਉ ਕੂੜੁ ਡੋਬੇ ਪੂਰੁ ॥ ਨਾਨਕੁ ਵਖਾਣੈ ਬੇਨਤੀ ਤੁਧੁ ਬਾਝੁ ਕੂੜੋ ਕੂੜੁ ॥ ੧ ॥ ॥( ਸਲੋਕ ਮਃ ੧, ਪੰਨਾ ੪੬੮)

ਤੇ ਫਿਰ ਸੱਚ ਦੀ ਵਿਆਖਿਆ ਕਰਦਿਆਂ ਕਿਹਾ ਕਿ ਸੱਚ ਤਾਂ ਸੱਚੇ ਹਿਰਦਿਆਂ ਵਿਚ ਹੀ ਵਸ ਸਕਦਾ ਹੈ। ਸੱਚ ਹੀ ਕੂੜ ਦੀ ਮੈਲ ਲਾਹ ਸਕਦਾ ਹੈ ਤੇ ਸੱਚ ਸਦਕਾ ਅੰਦਰ ਬਾਹਰ ਧੋਤਾ ਜਾ ਸਕਦਾ ਹੈ।ਸੱਚ ਤਾਂ ਹੀ ਜਾਣਿਆ ਜਾ ਸਕਦਾ ਹੈ ਜੇ ਸੱਚ ਤੇ ਸੱਚੇ ਨਾਲ ਪਿਆਰ ਪਾਇਆ ਜਾਵੇ। ਸੱਚੇ ਦੇ ਨਾਮ ਨੂੰ ਸੁਣ ਕੇ ਮਨ ਵਸਾ ਲੈਣਾ ਤੇ ਵਿਚ ਖੁਦ ਰਸ ਜਾਣਾ ਹੀ ਮੁਕਤੀ ਦਾ ਦੁਆਰ ਖੋਲ੍ਹਦਾ ਹੈ ਤੇ ਜੀਵਨ ਦੀ ਸੱਚੀ ਜੁਗਤ ਦਾ ਗਿਆਨ ਹੁੰਦਾ ਹੈ। ਸਾਰੀ ਦੁਨੀਆਂ ਨੂੰ ਸਾਜਣ ਪਿਛੋਂ ਪ੍ਰਮਾਤਮਾਂ ਨੇ ਵਿਚ ਜ਼ਿੰਦਗੀ ਦਾ ਬੀਜ ਬੀਜਿਆ।ਇਸ ਲਈ ਪ੍ਰਮਾਤਮਾਂ ਦੇ ਸੱਚ ਬਾਰੇ ਸਿਖਿਆ ਲੈਣ ਨਾਲ ਹੀ ਉਸ ਨੂੰ ਜਾਣਿਆ ਜਾ ਸਕਦਾ ਹੈ।ਸਾਰੇ ਜੀਆਂ ਤੇ ਦਇਆ ਕਰਨੀ ਚਾਹੀਦੀ ਹੈ ਤੇ ਲੋੜਵੰਦਾਂ ਵਿਚ ਵੰਡ ਕੇ ਖਾਣਾ ਚਾਹੀਦਾ ਹੈ ਇਸੇ ਤਰ੍ਹਾਂ ਦਾਨ ਪੁੰਨ ਕਰਨਾ ਚਾਹੀਦਾ ਹੈ।ਸੱਚ ਨੂੰ ਜਾਨਣ ਲਈ ਅਪਣੇ ਅੰਦਰਲੇ ਤੀਰਥ ਨੂੰ ਸਾਫ ਕਰਕੇ ਸੱਚੇ ਨੁੰ ਵਸਾਉਣ ਦੀ ਥਾਂ ਬਣਾਉਣੀ ਚਾਹੀਦੀ ਹੈ।ਇਹ ਸਭ ਗਿਆਨ ਸੱਚੇ ਸਤਿਗੁਰੂ ਤੋਂ ਪ੍ਰਾਪਤ ਹੁੰਦਾ ਹੈ ਜਿਸ ਸਦਕਾ ਪ੍ਰਮਾਤਮਾਂ ਦਾ ਵਾਸਾ ਕਰਵਾਉਣ ਦਾ ਗਿਆਨ ਮਿਲਦਾ ਹੈ।ਸਚੇ ਦਾ ਨਾਮ ਸਭਨਾਂ ਰੋਗਾਂ ਦੀ ਦਵਾਈ ਹੈ ਜਿਸ ਨਾਲ ਸਾਰੇ ਪਾਪ ਧੋਤੇ ਜਾ ਸਕਦੇ ਹਨ।ਇਸ ਲਈ ਜਿਸ ਦੇ ਪੱਲੇ ਸੱਚ ਹੈ ਉਸ ਨੂੰ ਹੀ ਸੱਚ ਦੇ ਗਿਆਨ ਦੀ ਬੇਨਤੀ ਕਰਨੀ ਚਾਹੀਦੀ ਹੈ।

ਸਚੁ ਤਾ ਪਰੁ ਜਾਣੀਐ ਜਾ ਰਿਦੈ ਸਚਾ ਹੋਇ ॥ ਕੂੜ ਕੀ ਮਲੁ ਉਤਰੈ ਤਨੁ ਕਰੇ ਹਛਾ ਧੋਇ ॥ ਸਚੁ ਤਾ ਪਰੁ ਜਾਣੀਐ ਜਾ ਸਚਿ ਧਰੇ ਪਿਆਰੁ ॥ ਨਾਉ ਸੁਣਿ ਮਨੁ ਰਹਸੀਐ ਤਾ ਪਾਏ ਮੋਖ ਦੁਆਰੁ ॥ ਸਚੁ ਤਾ ਪਰੁ ਜਾਣੀਐ ਜਾ ਜੁਗਤਿ ਜਾਣੈ ਜੀਉ ॥ ਧਰਤਿ ਕਾਇਆ ਸਾਧ ਕੈ ਵਿਚਿ ਦੇਇ ਕਰਤਾ ਬੀਉ ॥ ਸਚੁ ਤਾ ਪਰੁ ਜਾਣੀਐ ਜਾ ਸਿਖ ਸਚੀ ਲੇਇ ॥ ਦਇਆ ਜਾਣੇ ਜੀਅ ਕੀ ਕਿਛੁ ਪੁੰਨੁ ਦਾਨੁ ਕਰੇਇ ॥ ਸਚੁ ਤਾਂ ਪਰੁ ਜਾਣੀਐ ਜਾ ਆਤਮ ਤੀਰਥਿ ਕਰੇ ਨਿਵਾਸੁ ॥ ਸਤਿਗੁਰੂ ਨੋ ਪੁਛਿ ਕੈ ਬਹਿ ਰਹੈ ਕਰੇ ਨਿਵਾਸੁ ॥ ਸਚੁ ਸਭਨਾ ਹੋਇ ਦਾਰੂ ਪਾਪ ਕਢੈ ਧੋਇ ॥ ਨਾਨਕ ੁ ਵਖਾਣੈ ਬੇਨਤੀ ਜਿਨ ਸਚੁ ਪਲੈ ਹੋਇ ॥ ੨ ॥( ਮਃ ੧, ਪੰਨਾ ੪੬੮)

ਇਹ ਵੀ ਦੱਸਿਆ ਕਿ ਕਿ ਇਸ ਸਚੁ ਲਈ ਸੁਚਾ ਹੋਣਾ ਜ਼ਰੂਰੀ ਹੈ ਤੇ ਇਸ ਸੁੱਚ ਨੂੰ ਪਾਉਣ ਲਈ ਕੀ ਕਰਨਾ ਹੈ।ਸੱਚ ਦਾ ਵਰਤ ਰੱਖ ਕੇ ਸੰਤੁਸ਼ਟਤਾ ਨੂੰ ਤੀਰਥ ਬਣਾ ਕੇ ਸੱਚੇ ਦਾ ਗਿਆਨ ਤੇ ਉਸ ਵਿਚ ਧਿਆਨ ਲਾਕੇ ਅਪਣਾ ਅੰਦਰ ਬਾਹਰ ਧੋਣਾ ਹੈ।ਕ੍ਰਿਪਾਲਤਾ ਨੂੰ ਅਪਣਾ ਦੇਵਤਾ ਸਮਝਣਾ ਹੈ ਅਤੇ ਮੁਆਫੀ ਦੇਣ ਨੂੰ ਅਪਣੀ ਮਾਲਾ ਮੰਨਣਾ ਹੈ ਜੋ ਇਸ ਤਰ੍ਹਾਂ ਸੱਚ ਵਲ ਵਧਦੇ ਹਨ ਉਹ ਪੁਰਖ ਸਭ ਤੋਂ ਉਤਮ ਹਨ।ਪਰਮਾਤਮਾਂ ਪ੍ਰਾਪਤੀ ਦੀ ਜੁਗਤੀ ਨੂੰ ਅਪਣੇ ਤੇੜ ਧੋਤੀ ਬੰਨ੍ਹ ਕੇ ਉਸ ਨਾਲ ਨਾਮ ਦੇ ਚੌਕੇ ਵਿਚ ਸੁਰਤੀ ਜੋੜ ਕੇ ਸ਼ੁਭ ਅਮਲਾਂ ਦਾ ਟਿਕਾ ਲਾਉਣਾ ਹੈ ਤੇ ਪਿਆਰ ਦਾ ਭੋਜਨ ਤਿਆਰ ਕਰਨਾ ਹੈ । ਵਿਰਲੇ ਹੀ ਅਜਿਹੇ ਹਨ ਜੋ ਸੱਚ ਨਾਲ ਇਉਂ ਜੁੜਦੇ ਹਨ।

ਸਚੁ ਵਰਤੁ ਸੰਤੋਖੁ ਤੀਰਥੁ ਗਿਆਨੁ ਧਿਆਨੁ ਇਸਨਾਨੁ ॥ ਦਇਆ ਦੇਵਤਾ ਖਿਮਾ ਜਪਮਾਲੀ ਤੇ ਮਾਣਸ ਪਰਧਾਨ ॥ ਜੁਗਤਿ ਧੋਤੀ ਸੁਰਤਿ ਚਉਕਾ ਤਿਲਕੁ ਕਰਣੀ ਹੋਇ ॥ ਭਾਉ ਭੋਜਨੁ ਨਾਨਕਾ ਵਿਰਲਾ ਤ ਕੋਈ ਕੋਇ ॥ ੧ ॥ ( ਸਲੋਕ ਮਃ ੧, ਪੰਨਾ ੧੨੪੫)

ਇਸੇ ਸੱਚ ਦਾ ਹੋਕਾ ਦੇਣ ਲਈ ਗੁਰੂ ਨਾਨਕ ਦੇਵ ਜੀ ਨੇ ਸਾਰੇ ਜਗਤ ਵਿਚ ਪਹੁੰਚੇ ਤੇ ਦਸਿਆ ਕਿ ਸਾਰੇ ਧਰਮਾਂ ਦਾ ਰੱਬ ਤਾਂ ਇਕੋ ਸੱਚਾ ਹੀ ਹੈ ਹੋਰ ਕੋਈ ਨਹੀਂ:

ਪਾਰਬ੍ਰਹਮ ਪੂਰਨ ਬ੍ਰਹਮ ਕਲਿਜੁਗ ਅੰਦਰਿ ਇਕ ਦਿਖਾਇਆ।

ਕਿਉਂਕਿ ਸਾਰੇ ਇਕੋ ਪ੍ਰਮਾਤਮਾਂ ਦੇ ਪੈਦਾ ਕੀਤੇ ਹੋਏ ਹਨ ਇਸ ਲਈ ਸਾਰਿਆਂ ਵਿਚ ਭਾਈਚਾਰਕ ਸਾਂਝ ਹੈ ਧਰਮਾਾਂ ਦੇ ਵਖਰੇਵੇਂ ਨਹੀਂ

ਚਾਰੇ ਪੈਰ ਧਰਮ ਦੇ ਚਾਰਿ ਵਰਨ ਇਕ ਵਰਨੁ ਕਰਾਇਆ।

ਕੋਈ ਉਚਾ ਨਹੀਂ, ਨੀਵਾਂ ਨਹੀਂ, ਰਾਜਾ ਰੰਕ ਬਰਾਬਰ ਹਨ; ਉਸੇ ਇਕ ਦੇ ਹੀ ਪੈਦਾ ਕੀਤੇ ਹੋਏ ਹਨ:

ਰਾਣਾ ਰੰਕ ਬਰਾਬਰੀ ਪੈਰੀ ਪਵਣਾ ਜਗਿ ਵਰਤਾਇਆ।

ਸਾਰੇ ਸੰਸਾਰ ਨੂੰ ਉਸ ਇਕੋ ਪ੍ਰਮਾਤਮਾਂ ਸਤਿਨਾਮ ਦਾ ਨਾਮ ਜਪ ਕੇ ਮੁਕਤੀ ਪ੍ਰਾਪਤ ਕਰਨ ਦਾ ਰਾਹ ਦਸਿਆ:

ਕਲਿਜੁਗ ਬਾਬੇ ਤਾਰਿਆ ਸਤਿਨਾਮੁ ਪੜ੍ਹਿ ਮੰਤ੍ਰ ਸੁਣਾਇਆ।
ਕਲਿ ਤਾਰਣ ਗੁਰੁ ਨਾਨਕ ਆਇਆ ॥੨੩॥

(ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੨੩ ਪੰ. ੮)

ਗੁਰੂ ਨਾਨਕ ਦੇਵ ਜੀ ਨੇ ਫੁਰਮਾਇਆ ਕਿ ਸੱਚੇ ਪਰਮ ਪੁਰਖ ਪ੍ਰਮਾਤਮਾ ਨੂੰ ਮਿਲਣ ਲਈ ਅਪਣਾ ਅੰਦਰ ਬਾਹਰ ਸੁੱਚਾ ਹੋਣਾ ਜ਼ਰੂਰੀ ਹੈ:

ਕਹੁ ਨਾਨਕ ਸਚੁ ਧਿਆਈਐ ॥ ਸੁਚਿ ਹੋਵੈ ਤਾ ਸਚੁ ਪਾਈਐ ॥ ੨ ॥ (ਸਲੋਕੁ ਮਃ ੧, ਪੰਨਾ ੪੭੧)

ਗੁਰੂ ਸਾiਹਬ ਦੇ ਸ਼ਬਦਾਂ ਵਿਚ ਅੰਤਾਂ ਦੀ ਰਾਹਨੁਮਾਈ iਸਆਣਪ ਹੈ:

(ੳ) ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰੁ ॥੫॥ (ਪੰਨਾ ੬੨-੧੧).

(ਅ) ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ ॥ (ਪੰਨਾ ੪੭੦-੧੩).

(ੲ) ਘਾਲਿ ਖਾਇ ਕਿਛੁ ਹਥਹੁ ਦੇਇ ॥ ਨਾਨਕ ਰਾਹੁ ਪਛਾਣਹਿ ਸੇਇ ॥੧॥ (ਪੰਨਾ ੧੨੪੫).

(ਸ) ਕੂੜ ਨਿਖੁਟੇ ਨਾਨਕਾ ਓੜਕਿ ਸਚਿ ਰਹੀ ॥੨॥ (ਪੰਨਾ ੯੫੩).

(ਹ) ਧਨੁ ਲੇਖਾਰੀ ਨਾਨਕਾ ਪਿਆਰੇ ਸਾਚੁ ਲਿਖੈ ਉਰਿ ਧਾਰਿ ॥੮॥੩॥ (ਪੰਨਾ, ੬੩੬-੧੭).

(ਕ) ਮੰਦਾ ਕਿਸੈ ਨ ਆਖੀਐ ਪੜਿ ਅਖਰੁ ਏਹੋ ਬੁਝੀਐ ॥ ਮੂਰਖੈ ਨਾਲਿ ਨ ਲੁਝੀਐ ॥੧੯॥ -

(ਖ) ਵੇਖਿ ਵਿਡਾਣੁ ਰਹਿਆ ਵਿਸਮਾਦੁ ॥ ਨਾਨਕ ਬੁਝਣੁ ਪੂਰੈ ਭਾਗਿ ॥੧॥ (ਪੰਨਾ. ੪੬੪-੪).

(ਗ) ਨਾਨਕ ਫਿਕੈ ਬੋਲਿਐ ਤਨੁ ਮਨੁ ਫਿਕਾ ਹੋਇ ॥ (ਪੰਨਾ ੪੭੩).

(ਘ) ਭੰਡਹੁ ਹੀ ਭੰਡੁ ਊਪਜੈ ਭੰਡੈ ਬਾਝੁ ਨ ਕੋਇ ॥

(ਚ) ਨਾਨਕ ਕੰਮਿ ਨ ਆਵਈ ਜਿਤੁ ਤਨਿ ਨਾਹੀ ਸਚਾ ਨਾਉ ॥ (ਪੰਨਾ ੭੩੦-੯).

(ਛ) ਨਾਨਕ ਸਚੇ ਨਾਮ ਬਿਨੁ ਕਿਆ ਟਿਕਾ ਪੰਨਾ ਕਿਆ ਤਗੁ ॥੧॥ (ਪੰਨਾ, ੪੬੭-੬),

(ਜ) ਵਿਦਿਆ ਵੀਚਾਰੀ ਤਾਂ ਪਰਉਪਕਾਰੀ ॥ (ਪੰਨਾ. ੩੫੬-੧੪).



ਸੁਨੇਹੜੇ ਪਹੁੰਚਾਉਣ ਲਈ ਤਿਆਰੀ



ਵੇਈਂ ਨਦੀ ਵਿਚ ਪਰਮਾਤਮਾਂ ਤੋਂ ਲੋਕਾਈ ਤਾਰਨ ਲਈ ਹੁਕਮ ਦੀ ਬਖਸ਼ਿਸ਼ ਪ੍ਰਾਪਤ ਕੀਤੀ ਤੇ ਇਸ ਬਖਸ਼ਿਸ਼ ਨੁੰ ਪੂਰਾ ਕਰਨ ਲਈ ਨਾਮ ਦੀ ਘਾਲ-ਕਮਾਈ ਕੀਤੀ।ਪਹਿਲਾਂ ਸੁਲਤਾਨਪੁਰ ਰਹਿ ਕੇ ਇਸ ਦੀ ਸ਼ੁਰੂਆਤ ਕੀਤੀ:

ਪਹਿਲਾ ਬਾਬੇ ਪਾਯਾ ਬਖਸੁ ਦਰਿ, ਪਿਛੋ ਦੇ ਫਿਰਿ ਘਾਲਿ ਕਮਾਈ।

ਤਬਿ ਫਿਰਿ ਆਗਿਆ ਆਈ, ਹੁਕਮੁ ਹੋਆ: ‘ਨਾਨਕੁ ਜਿਸੁ ਉਪਰਿ ਤੇਰੀ ਨਦਰਿ, ਤਿਸੁ ਉਪਰਿ ਮੇਰੀ ਨਦਰਿ॥ ਜਿਸ ਉਪਰਿ ਤੇਰਾ ਕਰਮੁ, ਤਿਸੁ ਉਪਰਿ ਮੇਰਾ ਕਰਮੁ॥ ਮੇਰਾ ਨਾਉ ਪਾਰਬ੍ਰਹਮ ਪਰਮੇਸਰੁ ਅਰ ਤੇਰਾ ਨਾਉਂ ਗੁਰੁ ਪਰਮੇਸਰੁ’॥ (ਪੁਰਾਤਨ ਜਨਮਸਾਖੀ ਪੰਨਾ ੪੧)

‘ਅਰੁ ਜੋ ਅਲੂਫਾ (ਤਨਖਾਹ ਤੋਂ ਵੱਖਰੀ ਰਸਦ) ਗੁਰੂ ਨਾਨਕ ਜੋਗੁ ਮਿਲੇ, ਖਾਵੇ ਸੋ ਖਾਵੇ, ਹੋਰ ਪਰਮੇਸਰ ਕੈ ਅਰਥਿ ਦੇਵੈ। ਅਤੇ ਨਿਤਾਪ੍ਰਤੀ ਰਾਤਿ ਕਉ ਕੀਰਤਨ ਹੋਵੈ।(ਪੁਰਾਤਨ ਜਨਮਸਾਖੀ, ਪੰਨਾ ੩੮)

ਫਿਰ ਭਾਈ ਲਾਲੋ ਕੋਲ ਏਮਨਾਬਾਦ ਜਾ ਕੇ ਭਾਰੀ ਤਪਸਿਆ ਕੀਤੀ ਤੇ ਨਾਮ ਦੀਆਂ ਨਉ ਨਿਧਾਂ ਪ੍ਰਾਪਤ ਕੀਤੀਆਂ:

ਰੇਤੁ ਅਕੁ ਆਹਾਰੁ ਕiਰ, ਰੋੜਾ ਕੀ ਗੁਰ ਕਰੀ iਵਛਾਈ।

ਭਾਰੀ ਕਰੀ ਤਪਸਿਆ, ਵਡੇ ਭਾਗੁ ਹiਰ iਸਉ ਬiਣ ਆਈ।

ਬਾਬਾ ਪੈਧਾ ਸਚਖੰiਡ, ਨਉ iਨਿਧ ਨਾਮੁ ਗਰੀਬੀ ਪਾਈ।

ਬਾਬੇ ਨੇ ਹੁਣ ਤਕ ਵੇਖ ਲਿਆ ਸੀ ਸਾਰੀ ਧਰਤੀ ਉਤੇ ਮਾਇਆ ਨੇ ਅਗਨ ਵਰ੍ਹਾਈ ਹੋਈ ਹੈ ਜਿਸ ਵਿਚ ਆਮ ਲੋਕ ਜਲ ਰਹੇ ਹਨ। ਵਾਰੇ ਪਾਸੇ ਹਾ ਹਾ ਕਾਰ ਮੱਚੀ ਹੋਈ ਹੈ, ਕੋਈ ਵੀ ਇਨ੍ਹਾਂ ਨੂੰ ਇਸ ਅਗਿਆਨ ਹਨੇਰੇ ਵਿਚੋਂ ਰਾਹ ਦੱਸਣ ਵਾਲਾ ਨਹੀਂ ਤਾਂ ਬਾਬਾ ਗੁਰੁ ਨਾਨਕ ਦੇਵ ਜੀ ਨੇ ਜਗਤ ਵਿਚ ਸੱਚ ਦਾ ਹੋਕਾ ਦੇਣ ਲਈ ਤੇ ਸਾਰੇ ਜਗਤ ਨੂੰ ਸੋਧਣ ਲਈ ਉਦਾਸੀਆਂ ਸ਼ੁਰੂ ਕਰ ਦਿਤੀਆਂ:

ਬਾਬਾ ਦੇਖੈ ਧਿਆਨ ਧiਰ, ਜਲਤੀ ਸiਭ ਪ੍ਰਿਥਵੀ iਦਿਸ ਆਈ।
ਬਾਝਹੁ ਗੁਰੂ ਗੁਬਾਰ ਹੈ, ਹੈ ਹੈ ਕਰਦੀ ਸੁਣੀ ਲੁਕਾਈ।
ਬਾਬੇ ਭੇਖ ਬਣਾਇਆ ਉਦਾਸੀ ਕੀ ਰੀiਤ ਚਲਾਈ।
ਚiੜ੍੍ਹਆ ਸੋਧiਣ ਧਰiਤ ਲੁਕਾਈ ॥੨੪॥
(ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੨੪ ਪੰ. ੮)

ਧਰਮ-ਦੇ ਵਿਉਪਾਰੀਆਂ ਪ੍ਰਤੀ
ਧਰਮ ਸਬੰਧੀ ਸਭ ਤੋਂ ਪਹਿਲਾ ਵਾਰਤਾਲਾਪ ਨੌਂ ਸਾਲ ਦੀ ਉਮਰ ਵਿਚ ਜੰਝੂ ਸੰਸਕਾਰ ਵੇਲੇ ਦਾ ਹੈ ‘ਤਬ ਪੰਡਿਤ ਚਉਕਾ ਦੇ ਕਰਿ ਗੁਰੁ ਬਾਬਾ ਨਾਨਕ ਜੀ ਨਵਾਇ ਕਰਿ ਆਣਿ ਊਪਰਿ ਬੈਠਾਇਆ, ਜਨੇਊ ਲਾਗਾ ਪਾਵਣੈ। ਤਬ ਗੁਰੁ ਬਾਬੇ ਨਾਨਕ ਜੀ ਕਹਿਆ ਜਿ, “ਏ ਪੰਡਿਤ! ਤੁ ਜਿ ਜਨੇਊ ਬਾਹਤਾ ਹੈ ਸੇ ਏਸੁ ਜਨੇਊ ਬਾਹਣੇ ਕਾ ਕਵਣੁ ਧਰਮੁ ਹੈ? ਤਬ ਬ੍ਰਹਮਣਿ ਕਹਿਆ ਜਿ, “ਏ ਨਾਨਕ! ਏਸ ਜਨੇਊ ਪਾਵਣੁ ਕਾ ਏਹੁ ਬੀਚਾਰੁ ਹੈ। ਏੲੁ ਉਰਥਿ ਪਉਦਾ ਹੈ ਜਿ ਖਤ੍ਰੀ ਬ੍ਰਹਮਣ ਕਉ ਨੇਮੁ ਹੋਤਾ ਹੈ ਜਿ ਬਿਨਾ ਚਉਕੇ ਤੇ ਭਿਟਾ ਅੰਨੁ ਜੇਵਣਾ ਨਾਹੀ। ਖਤ੍ਰੀ ਬ੍ਰਹਮਣ ਕਉ ਜਨੇਊ ਕੀ ਸਰਮ ਹੋਤੀ ਹੈ।…..ਬਿਨਾ ਜਨੇਊ ਤੇ ਖਤ੍ਰੀ ਬ੍ਰਹਮਣ ਕਾ ਧਰਮੁ ਰਹਤਾ ਨਾਹੀ।“ ਤਬ ਗੁਰੁ ਬਾਬੇ ਨਾਨਕ ਜੀ ਕਹਿਆ ਜਿ “ਏ ਪੰਡਿਤ! ਖਤ੍ਰੀ ਬ੍ਰਹਮਣ ਕਾ ਧਰਮੁ ਜਨੇਊ ਸਉ ਰਹਤਾ ਹੈ ਕਿ ਕਰਮ ਕਰਿ ਕਰਿ ਧਰਮ ਰਹਤਾ ਹੈ”? ਜਬ ਏਹ ਬਾਤ ਗੁਰੂ ਬਾਬੇ ਨਾਨਕ ਜੀ ਕਹੀ ਤਬ ਜਿਤਨੇ ਲੋਕ ਇਕਤ੍ਰ ਭਏ ਥੇ ਸਭ ਹੈਰਾਨਿ ਭਏ, ਜਿ ,"ਏ ਪਰਮੇਸਰੁ! ਓੇਹ ਤਉ ਬਾਲਕੁ ਹੈ, ਪਣ ਕੈਸੀ ਬਾਤ ਕਰਤਾ ਹੈ”।ਤਬ ਬ੍ਰਹਮਣ ਕਹਿਆ ਜਿ, “ਜੀ ਜਿਸ ਕਰਮਿ ਧਰਮਿ ਏਸੁ ਕਾ ਧਰਮੁ ਰਹਤਾ ਹੈ ਖਤ੍ਰੀ ਬ੍ਰਹਮਣ ਕਾ ਸੁ ਬਤਾਈਐ”। ਤਬ ਗੁਰੂ ਬਾਬੇ ਨਾਨਕ ਜੀ ਬਾਨੀ ਬੋਲੀ ਉਪਦੇਸੀ (ਮਿਹਰਬਾਨ ਵਾਲੀ ਜਨਮਸਾਖੀ, ਪੰਨਾ ੬੨-੬੩, ਜਨਮ ਸਾਖੀ ਪਰੰਪਰਾ ਸੰ; ਡਾ: ਕਿਰਪਾਲ ਸਿੰਘ, ੧੯੬੯)

ਦਇਆ ਕਪਾਹ ਸੰਤੋਖੁ ਸੂਤੁ ਜਤੁ ਗੰਢੀ ਸਤੁ ਵਟੁ ॥ ਏਹੁ ਜਨੇਊ ਜੀਅ ਕਾ ਹਈ ਤ ਪਾਡੇ ਘਤੁ ॥ ਨਾ ਏਹੁ ਤੁਟੈ ਮਲੁ ਲਗੈ ਨਾ ਏਹੁ ਜਲੈ ਨ ਜਾਇ ॥ ਧੰਨੁ ਸੁ ਮਾਣਸ ਨਾਨਕਾ ਜੋ ਗਲਿ ਚਲੇ ਪਾਇ ॥ ਚਉਕੜਿ ਮੁਲਿ ਅਣਾਇਆ ਬਹਿ ਚਉਕੈ ਪਾਇਆ ॥ ਸਿਖਾ ਕੰਨਿ ਚੜਾਈਆ ਗੁਰੁ ਬ੍ਰਾਹਮਣੁ ਥਿਆ ॥ ਓਹੁ ਮੁਆ ਓਹੁ ਝੜਿ ਪਇਆ ਵੇ ਤਗਾ ।

ਸਮੇਂ ਦੇ ਹਾਕਮਾਂ ਪ੍ਰਤੀ
ਅਗਲਾ ਸੰਵਾਦ ਵੇਈਂ ਪਰਵੇਸ਼ ਪਿਛੋਂ ਕਾਜ਼ੀ ਨਾਲ ਹੋਈ ਚਰਚਾ ਹੈ ਜਿਸ ਦਾ ਵਰਨਣ ਪੁਰਾਤਨ ਜਨਮਸਾਖੀ (ਪੰਨਾ ੪੩-੪੯) ਵਿਚ ਕੀਤਾ ਗਿਆ ਹੈ ਜਿਸਦਾ ਸੰਖੇਪ ਹਾਜ਼ਿਰ ਹੈ:

‘ਤਬ ਇਕੁ ਦਿਨ ਗੁਜ਼ਰ ਗਇਆ। ਤਬ ਅਗਲੇ ਦਿਨਿ ਬਕਿ ਖਲਾ ਹੋਇਆ (ਬੋਲਿਆ), ਜੇ ‘ਨਾ ਕੋਈ ਹਿੰਦੂ, ਨਾ ਕੋ ਮੁਸਲਮਾਨ” ਹੈ। ਤਬ ਲੋਕਾਂ ਜਾਇ ਕਰ ਖਾਨ ਜੋਗੁ ਕਹਿਆ, ‘ਜੋ ਬਾਬਾ ਨਾਨਕੁ ਆਖਦਾ ਹੈ ਜੋ ਨਾ ਕੋ ਹਿੰਦੂ ਹੈ, ਨਾ ਕੋ ਮੁਸਲਮਾਨ ਹੈ’…….ਤਬਿ ਕਾਜੀ ਕਹਿਆ, ‘ਨਾਨਕ! ਤੂ ਜੋ ਕਹਦਾ ਹੈ –ਨਾ ਕੋ ਹਿੰਦੂ, ਨਾ ਕੋ ਮੁਸਲਮਾਨ- ਸੋ ਤੈਂ ਕਿਆ ਪਾਇਆ ਹੈ?” ਤਬ ਬਾਬੇ ਨਾਨਕ ਕਹਿਆ ਸਲੋਕ, ਰਾਗੁ ਮਾਝੁ ਵਿਚ:-

ਮੁਸਲਮਾਣੁ ਕਹਾਵਣੁ ਮੁਸਕਲੁ ਜਾ ਹੋਇ ਤਾ ਮੁਸਲਮਾਣੁ ਕਹਾਵੈ ॥ ਅਵਲਿ ਅਉਲਿ ਦੀਨੁ ਕਰਿ ਮਿਠਾ ਮਸਕਲ ਮਾਨਾ ਮਾਲੁ ਮੁਸਾਵੈ ॥ ਹੋਇ ਮੁਸਲਿਮੁ ਦੀਨ ਮੁਹਾਣੈ ਮਰਣ ਜੀਵਣ ਕਾ ਭਰਮੁ ਚੁਕਾਵੈ ॥ ਰਬ ਕੀ ਰਜਾਇ ਮੰਨੇ ਸਿਰ ਉਪਰਿ ਕਰਤਾ ਮੰਨੇ ਆਪੁ ਗਵਾਵੈ ॥ ਤਉ ਨਾਨਕ ਸਰਬ ਜੀਆ ਮਿਹਰੰਮਤਿ ਹੋਇ ਤ ਮੁਸਲਮਾਣੁ ਕਹਾਵੈ ॥ ੧॥ (ਸਲੋਕੁ ਮਃ ੧, ਪੰਨਾ ੧੪੧)

ਮਿਹਰ ਮਸੀਤਿ ਸਿਦਕੁ ਮੁਸਲਾ ਹਕੁ ਹਲਾਲੁ ਕੁਰਾਣੁ ॥ ਸਰਮ ਸੁੰਨਤਿ ਸੀਲੁ ਰੋਜਾ ਹੋਹੁ ਮੁਸਲਮਾਣੁ ॥ ਕਰਣੀ ਕਾਬਾ ਸਚੁ ਪੀਰੁ ਕਲਮਾ ਕਰਮ ਨਿਵਾਜ ॥ ਤਸਬੀ ਸਾ ਤਿਸੁ ਭਾਵਸੀ ਨਾਨਕ ਰਖੈ ਲਾਜ ॥ ੧ ॥ ਮਃ ੧ ॥ ॥(ਸਲੋਕੁ ਮਃ ੧, ਪੰਨਾ ੧੪੦-੧੪੧)

ਪੰਜਿ ਨਿਵਾਜਾ ਵਖਤ ਪੰਜਿ ਪੰਜਾ ਪੰਜੇ ਨਾਉ ॥ ਪਹਿਲਾ ਸਚੁ ਹਲਾਲ ਦੁਇ ਤੀਜਾ ਖੈਰ ਖੁਦਾਇ ॥ ਚਉਥੀ ਨੀਅਤਿ ਰਾਸਿ ਮਨੁ ਪੰਜਵੀ ਸਿਫਤਿ ਸਨਾਇ ॥ ਕਰਣੀ ਕਲਮਾ ਆਖਿ ਕੈ ਤਾ ਮੁਸਲਮਾਣੁ ਸਦਾਇ ॥ ਨਾਨਕ ਜੇਤੇ ਕੂੜਿਆਰ ਕੂੜੈ ਕੂੜੀ ਪਾਇ ॥ ੩ ॥( ਸਲੋਕੁ ਮਃ ੧, ਪੰਨਾ ੧੪੧)

ਗੁਰੁ ਨਾਨਕ ਦੇਵ ਜੀ ਨੇ ਕਾਜ਼ੀ ਨੂੰ ਸਮਝਾਇਆ:

ਸੋਈ ਮਉਲਾ ਜਿਨਿ ਜਗੁ ਮਉਲਿਆ ਹਰਿਆ ਕੀਆ ਸੰਸਾਰੋ ॥ ਆਬ ਖਾਕੁ ਜਿਨਿ ਬੰਧਿ ਰਹਾਈ ਧੰਨੁ ਸਿਰਜਣਹਾਰੋ ॥ ੧ ॥ ਮਰਣਾ ਮੁਲਾ ਮਰਣਾ ॥ ਭੀ ਕਰਤਾਰਹੁ ਡਰਣਾ ॥ ੧ ॥ ਰਹਾਉ ॥ ਤਾ ਤੂ ਮੁਲਾ ਤਾ ਤੂ ਕਾਜੀ ਜਾਣਹਿ ਨਾਮੁ ਖੁਦਾਈ ॥ ਜੇ ਬਹੁਤੇਰਾ ਪੜਿਆ ਹੋਵਹਿ ਕੋ ਰਹੈ ਨ ਭਰੀਐ ਪਾਈ ॥ ੨ ॥ ਸੋਈ ਕਾਜੀ ਜਿਨਿ ਆਪੁ ਤਜਿਆ ਇਕੁ ਨਾਮੁ ਕੀਆ ਆਧਾਰੋ ॥ ਹੈ ਭੀ ਹੋਸੀ ਜਾਇ ਨ ਜਾਸੀ ਸਚਾ ਸਿਰਜਣਹਾਰੋ ॥ ੩ ॥ ਪੰਜ ਵਖਤ ਨਿਵਾਜ ਗੁਜਾਰਹਿ ਪੜਹਿ ਕਤੇਬ ਕੁਰਾਣਾ ॥ ਨਾਨਕੁ ਆਖੈ ਗੋਰ ਸਦੇਈ ਰਹਿਓ ਪੀਣਾ ਖਾਣਾ ॥ ੪ ॥ ੨੮ ॥( ਸਿਰੀਰਾਗੁ ਮਹਲਾ ੧ ਘਰੁ ੪, ਪੰਨਾ ੧੪੧)



ਤਬ ਕਾਜੀ ਆਇ ਪੈਰੀ ਪਇਆ।… ਜਾਂ ਬਾਬੇ ਇਹੁ ਸਲੋਕੁ ਬੋਲਿਆ ਤ ਸਯੀਅਦ, ਸੇਖਜਾਦੇ, ਕਾਜ਼ੀ, ਮੁਫਤੀ, ਖਾਨ ਖਨੀਨ, ਮਹਰ, ਮੁਕਦਮ ਹੈਰਾਨ ਹੋਇ ਰਹੇ। ਖਾਨ ਬੋਲਿਆ, ‘ਨਾਨਕੁ ਹਕੁ ਨੂ ਪਹੁਤਾ ਹੈ ਅਵਰੁ ਪੁਛਣ ਕੀ ਤਕਸੀਰ ਰਹੀ। ਜਿਤ ਵਲ ਬਾਬਾ ਨਦਰਿ ਕਰੇ, ਤਿਤੁ ਵਲਿ ਸਭ ਕੋਈ ਸਲਾਮੁ ਕਰੇ। (ਪੁਰਤਨ ਜਨਮਸਾਖੀ, ਪੰਨਾ ੩੩-੪੭)



ਇਸਤਰ੍ਹਾਂ ਗੁਰੂ ਨਾਨਕ ਦੇਵ ਜੀ ਨੇ ਇਹ ਸੁਨੇਹਾ ਦਿਤਾ ਤੇ ਨਾ ਹੀ ਕੋਈ ਹਿੰਦੂ ਅਪਣੇ ਧਰਮ ਵਿਚ ਪੱਕਾ ਹੈ ਤੇ ਨਾ ਹੀ ਕੋਈ ਮੁਸਲਮਾਨ। ਸੰਵਾਦ ਰਾਹੀਂ ਗੁਰੂ ਨਾਨਕ ਦੇਵ ਜੀ ਨੇ ਦਸਿਆ ਕਿ ਅਸਲੀ ਮੁਸਲਮਾਨ ਕਿਸ ਤਰ੍ਹਾਂ ਦਾ ਹੋਵੇ ਤੇ ਫਿਰ ਹੇਠ ਲਿਖਿਆ ਸ਼ਬਦ ਉਚਾਰ ਕੇ ਅਸਲੀ ਇਨਸਾਨ ਬਣਨ ਦਾ ਸੁਨੇਹਾ ਦਿਤਾ:



ਅਮਲੁ ਕਰਿ ਧਰਤੀ ਬੀਜੁ ਸਬਦੋ ਕਰਿ ਸਚ ਕੀ ਆਬ ਨਿਤ ਦੇਹਿ ਪਾਣੀ ॥ ਹੋਇ ਕਿਰਸਾਣੁ ਈਮਾਨੁ ਜੰਮਾਇ ਲੈ ਭਿਸਤੁ ਦੋਜਕੁ ਮੂੜੇ ਏਵ ਜਾਣੀ ॥ ੧ ॥ ਮਤੁ ਜਾਣ ਸਹਿ ਗਲੀ ਪਾਇਆ ॥ ਮਾਲ ਕੈ ਮਾਣੈ ਰੂਪ ਕੀ ਸੋਭਾ ਇਤੁ ਬਿਧੀ ਜਨਮੁ ਗਵਾਇਆ ॥ ੧ ॥ ਰਹਾਉ ॥ ਐਬ ਤਨਿ ਚਿਕੜੋ ਇਹੁ ਮਨੁ ਮੀਡਕੋ ਕਮਲ ਕੀ ਸਾਰ ਨਹੀ ਮੂਲਿ ਪਾਈ ॥ ਭਉਰੁ ਉਸਤਾਦੁ ਨਿਤ ਭਾਖਿਆ ਬੋਲੇ ਕਿਉ ਬੂਝੈ ਜਾ ਨਹ ਬੁਝਾਈ ॥ ੨ ॥ ਆਖਣੁ ਸੁਨਣਾ ਪਉਣ ਕੀ ਬਾਣੀ ਇਹੁ ਮਨੁ ਰਤਾ ਮਾਇਆ ॥ ਖਸਮ ਕੀ ਨਦਰਿ ਦਿਲਹਿ ਪਸਿੰਦੇ ਜਿਨੀ ਕਰਿ ਏਕੁ ਧਿਆਇਆ ॥ ੩ ॥ ਤੀਹ ਕਰਿ ਰਖੇ ਪੰਜ ਕਰਿ ਸਾਥੀ ਨਾਉ ਸੈਤਾਨੁ ਮਤੁ ਕਟਿ ਜਾਈ ॥ ਨਾਨਕੁ ਆਖੈ ਰਾਹਿ ਪੈ ਚਲਣਾ ਮਾਲੁ ਧਨੁ ਕਿਤ ਕੂ ਸੰਜਿਆਹੀ ॥ ੪ ॥ ੨੭ ॥ (ਸਿਰੀਰਾਗੁ ਮਹਲਾ ੧ ਘਰੁ ੩, ਪੰਨਾ ੨੪)





ਗੁਰੂ ਨਾਨਕ ਦੇਵ ਜੀ ਨੇ ਸੱਚੇ ਤੇ ਸੱਚ ਦਾ ਸੁਨੇਹਾ ਦੇਣ ਲਈ ਵਿਸ਼ਵ ਭਰ ਦੀਆਂ ਯਾਤਰਾਵਾਂ ਕੀਤੀਆਂ

ਪiਹਲੀ ਉਦਾਸੀ iਵਚ ਉਹ ਸੁਲਤਾਨਪੁਰ ਲੋਧੀ ਤੋਂ ਚਲ ਕੇ ਪੰਜਾਬ ਗਾਹ ਕੇ ਅਜੋਕੇ ਹਰਿਆਣਾ, iਦਲੀ, ਉਤਰ ਪਰਦੇਸ਼, iਬਹਾਰ, ਬੰਗਾਲ ਸਮੇਤ ਅਜੋਕਾ ਬੰਗਲਾ ਦੇਸ਼, ਆਸਾਮ ਤੇ iਫਰ ਪੂਰਬੀ ਏਸ਼ੀਆ ਦੇ ਦੀਪਾਂ iਵਚੋਂ ਦੀ iਵਚਰਦੇ ਹੋਏ ਮੁੜ ਬੰਗਾਲ ਰਾਹੀਂ iਬਹਾਰ, ਉੜੀਸਾ, ਮੱਧ ਪ੍ਰਦੇਸ਼, ਪਛਮੀ ਯੂ ਪੀ, ਤੇ ਹਰਿਆਣਾ ਹੁੰਦੇ ਹੋਏ ਸੁਲਤਾਨਪੁਰ ਲੋਧੀ ਪੰਜਾਬ ਪਰਤੇ। ਦੂਜੀ ਉਦਾਸੀ ਵੀ ਸੁਲਤਾਨਪੁਰੋਂ ਸ਼ੁਰੁ ਕਰ ਰਾiਜਸਥਾਨ. ਪਛਮੀ ਮਧ ਪ੍ਰਦੇਸ਼, ਮਹਾਰਾਸ਼ਟਰ, ਆਂਧਰਾ, ਤਮਿਲਨਾਡ, ਸ੍ਰੀ ਲੰਕਾ, ਪਹੁੰਚੇ ਜਿਥੋਂ ਕੇਰਲ, ਕਰਨਾਟਕ ਪਛਮੀ ਮਹਾਰਾਸ਼ਟਰ, ਗੁਜਰਾਤ ਹੁੰਦੇ ਹੋਏ ਸਿੰਧ ਰਾਹੀਂ ਪੰਜਾਬ ਪਹੁੰਚੇ ਤੇ ਕਰਤਾਰਪੁਰ ਵਸਾਇਆ। ਤੀਜੀ ਉਦਾਸੀ ਕਰਤਾਰਪੁਰੋਂ ਚੱਲ iਹਮਾਚਲ, ਉਤਰਾਂਚਲ, ਮਾਨਸਰੋਵਰ, ਨੇਪਾਲ, iਸਕਮ, ਭੁਟਾਨ, iਤਬਤ, ਅਰੁਣਾਚਲ ਪ੍ਰਦੇਸ਼ ਹੁੰਦੇ ਹੋੲੇ ਚੀਨ, ਉਤਰੀ iਤਬਤ ਰਾਹੀਂ ਲਦਾਖ, ਕਸ਼ਮੀਰ ਜੰਮੂ ਹੁੰਦੇ ਹੋੲੇ ਕਰਤਾਰ ਪੁਰ ਪਹੁੰਚੇ।ਚੌਥੀ ਉਦਾਸੀ ਪੰਜਾਬ iਵਚੋਂ ਦੀ ਸਿੰਧ ਹੁੰਦੇ ਹੋੲੇ ਸਮੁੰਦਰੀ ਜਹਾਜ਼ ਰਾਹੀਂ ਯਮਨ, ਯੂਗੰਡਾ, iਮਸਰ, ਸਉਦੀ ਅਰਬ, ਇਜ਼ਰਾਈਲ, ਸੀਰੀਆ, ਤੁਰਕੀ, ਗਰੀਸ ਹੁੰਦੇ ਹੋਏ ਇਟਲੀ ਰੋਮ ਪਹੁੰਚੇ ਤੇ ਵਾਪਸੀ ਤੇ ਆਜ਼ਰਬਾਇਜਨ ਰਾਹੀਂ ਇਰਾਕ, ਇਰਾਨ ਤੇ ਮਧ ਪੂਰਬ ਏਸ਼ੀਆ ਦੀ iਰਆਸਤਾਂ iਵਚੋਂ ਦੀ ਅਫਗਾiਨਸਤਾਨ ਹੁੰਦੇ ਹੋਏ ਕਰਤਾਰ ਪੁਰ ਪਹੁੰਚੇ। ਅਖੀਰਲੀਆਂ ਉਦਾਸੀਆਂ ਦੱਖਣੀ ਤੇ ਪੂਰਬੀ ਅਫਗਾਨਿਸਤਾਨ ਦੀਆਂ ਹਨ।ਗੁਰੂ ਜੀ ਨੇ ਲੱਖਾਂ ਮੀਲਾਂ ਦਾ ਸਫਰ ਕੀਤਾ ਬਹੁਤ ਪੈਦਲ ਤੇ ਕੁਝ ਸਮੁੰਦਰੀ ਜਹਾਜ਼ਾਂ ਤੇ ਹੋਰ ਸਾਧਨਾਂ ਰਾਹੀਂ ਕੀਤਾ।

ਗੁਰੂ ਨਾਨਕ ਦੇਵ ਜੀ ਨੇ iਜ਼ਆਦਾ ਤਰ ਪਰਚਾਰ ਸੰਗੀਤਕ ਸ਼ਬਦਾਂ ਨਾਲ ਕੀਤਾ iਜਸ iਵਚ ਭਾਈ ਮਰਦਾਨਾ ਉਸ ਨਾਲ ਰਬਾਬ ਨਾਲ ਸੰਗਤ ਕਰਦੇ ਸਨ। ਸ਼ਬਦ iਸਧੇ ਸ਼ਪਸਟ ਰੂਹਾਂ ਝੰਝੋੜ ਦੇਣ ਵਾਲੇ ਸਨ । ਉਨ੍ਹਾਂ ਦੇ ਇਹ ਸਾਰੇ ਸ਼ਬਦ ਸ੍ਰੀ ਗੁਰੂ ਗ੍ਰੰਥ ਸਾiਹਬ iਵਚ ਦਰਜ ਹਨ।

ਗੁਰੂ ਨਾਨਕ ਦੇਵ ਜੀ ਆਮ ਲੋਕਾਂ ਵਿਚ ਵਿਚਰਦੇ ਹੋਏ, ਧਰਮ-ਅਸਥਾਨਾਂ ਵਿਚ ਗਏ ਤੇ ਧਾਰਮਕਿ ਆਗੂਆਂ ਨਾਲ ਬਹਿਸ ਤੇ ਗੋਸ਼ਟਾਂ ਕੀਤੀਆਂ ਤੇ ਰਾਜਧਾਨੀਆਂ ਵਿਚ ਰਾਜਿਆਂ, ਵਜ਼ੀਰਾਂ, ਮੁਸੱਦੀਆਂ ਨਾਲ ਵੀ ਗੱਲ ਬਾਤ ਰਾਹੀਂ ਸੱਚ ਦਾ ਸੁਨੇਹਾ ਦਿਤਾ ।

ਸਾਰੇ ਧਰਮਾਂ ਨੂੰ ੳਪਦੇਸ਼

ਵਰਤ ਵਿਉਹਾਰ ਲੋੜੀਂਦਾ ਵਿਉਹਾਰ


ਕਾਜ਼ੀ ਕਾਦੀ ਕੂੜੁ ਬੋਲਿ ਮਲੁ ਖਾਇ ॥ ਕਾਜੀ ਸੋ ਜੋ ਉਲਟੀ ਕਰੈ ॥ ਗੁਰ ਪਰਸਾਦੀ ਜੀਵਤੁ ਮਰੈ ॥

ਬ੍ਰਹਿਮਣ ਬ੍ਰਾਹਮਣੁ ਨਾਵੈ ਜੀਆ ਘਾਇ ॥ ਸੋ ਬ੍ਰਾਹਮਣੁ ਜੋ ਬ੍ਰਹਮੁ ਬੀਚਾਰੈ ॥ ਆਪਿ ਤਰੈ ਸਗਲੇ ਕੁਲ ਤਾਰੈ॥ ੩ ॥

ਜੋਗੀ ਜੋਗੀ ਜੁਗਤਿ ਨ ਜਾਣੈ ਅੰਧੁ ॥ ਸੋ ਜੋਗੀ ਜੋ ਜੁਗਤਿ ਪਛਾਣੈ ॥ ਗੁਰ ਪਰਸਾਦੀ ਏਕੋ ਜਾਣੈ ॥

ਸਿਆਣਾ ਤੀਨੇ ਓਜਾੜੇ ਕਾ ਬੰਧੁ ॥ ੨ ॥ ਦਾਨਸਬੰਦੁ ਸੋਈ ਦਿਲਿ ਧੋਵੈ ॥ ਮੁਸਲਮਾਣੁ ਸੋਈ ਮਲੁ ਖੋਵੈ॥ਪੜਿਆ ਬੂਝੈ ਸੋ ਪਰਵਾਣੁ॥ਜਿਸੁ ਸਿਰਿ ਦਰਗਹ ਕਾ ਨੀਸਾਣੁ ॥੪॥ ੫ ॥ ੭ ॥ (ਧਨਾਸਰੀ ਮਹਲਾ ੧, ਪੰਨਾ ੬੬੨)

ਹਿੰਦੂ-ਮੁਸਲਮਾਨ ਦਾ ਕਿਰਦਾਰ ਕਿਹੋ ਜਿਹਾ ਹੋਵੇ:

ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ ॥ ਗੁਰੁ ਪੀਰੁ ਹਾਮਾ ਤਾ ਭਰੇ ਜਾ ਮੁਰਦਾਰੁ ਨ ਖਾਇ ॥ ਗਲੀ ਭਿਸਤਿ ਨ ਜਾਈਐ ਛੁਟੈ ਸਚੁ ਕਮਾਇ ॥ ਮਾਰਣ ਪਾਹਿ ਹਰਾਮ ਮਹਿ ਹੋਇ ਹਲਾਲੁ ਨ ਜਾਇ ॥ ਨਾਨਕ ਗਲੀ ਕੂੜੀਈ ਕੂੜੋ ਪਲੈ ਪਾਇ ॥ ੨ ॥ (ਸਲੋਕੁ ਮਃ ੧, ਪੰਨਾ ੧੪੦-੧੪੧)

ਜਗਤ ਨਿਸਤਾਰਣ ਲਈ ਸਭ ਤੋਂ ਪਹਿਲਾਂ ਤੀਰਥਾਂ ਵਿਚ ਗਏ ਤੇ ਤਕਰੀਬਨ ਸਾਰੇ ਹੀ ਪ੍ਰਮੁਖ ਤੀਰਥਾਂ ਤੇ ਜਾ ਕੇ ਧਰਮਾਚਾਰੀਆਂ ਨਾਲ ਵਚਨ-ਬਿਲਾਸ ਕੀਤੇ ਤੇ ਦਸਿਆ ਕਿ ਪ੍ਰਮਾਤਮਾ ਪ੍ਰਤੀ ਪ੍ਰੇਮ ਤੇ ਭਗਤੀ ਤੋਂ ਬਿਨਾਂ ਕੋਈ ਚਾਰਾ ਨਹੀਂ। ਭੇਖਾਂ ਨਾਲ ਪ੍ਰਭੂ ਨਹੀਂ ਪਾਇਆ ਜਾ ਸਕਦਾ ਤੇ ਭਰਮਾਂ ਦਾ ਭੁਲੇਖਾ ਨਾ ਆਪ ਨਾ ਲੋਕਾਂ ਨੂੰ ਪਾਉਣਾ ਚਾਹੀਦਾ ਹੈ। ਜੋ ਉਸ ਨਾਲ ਜੁੜ ਜਾਂਦਾ ਹੈ ਉਸ ਲਈ ਕੋਈ ਵੀ ਉਚਾ ਨੀਵਾਂ ਨਹੀਂ ਸਭ ਉਸ ਇਕ ਦਾਤੇ ਦੇ ਰਚੇ ਹੋਏ ਹਨ ਸੋ ਸਭ ਨੂੰ ਪ੍ਰੇਮ ਕਰਨਾ ਚਾਹੀਦਾ ਹੈ। ਪ੍ਰਮਾਤਮਾ ਦੇ ਨਾਮ ਦੀ ਘਾਲ ਕਮਾਈ ਲੇਖੇ ਜ਼ਰੂਰ ਲਗਦੀ ਹੈ:

ਬਾਬਾ ਆਇਆ ਤੀਰਥੈ ਤੀਰਥ ਪੁਰਬ ਸਭੇ ਫਿਰਿ ਦੇਖੈ।

ਪੂਰਬ ਧਰਮ ਬਹੁ ਕਰਮ ਕਰਿ ਭਾਉ ਭਗਤਿ ਬਿਨੁ ਕਿਤੇ ਨ ਲੇਖੈ।

ਭਾਉ ਨ ਬ੍ਰਹਮੈ ਲਿਖਿਆ ਚਾਰਿ ਬੇਦਿ ਸਿੰਮ੍ਰਿਤ ਪੜ੍ਹਿ ਪੇਖੈ।

ਢੂੰਡੀ ਸਗਲੀ ਪ੍ਰਿਥਵੀ ਸਤਿਜੁਗਿ ਆਦਿ ਦੁਆਪਰਿ ਤ੍ਰੇਤੈ।

ਕਲਿਜੁਗਿ ਧੰਧੂਕਾਰ ਹੈ ਭਰਮਿ ਭੁਲਾਈ ਬਹੁ ਬਿਧਿ ਭੇਖੈ।

ਭੇਖੀ ਪ੍ਰਭੂ ਨ ਪਾਈਐ ਆਪੁ ਗਵਾਏ ਰੂਪ ਨ ਰੇਖੈ।

ਗੁਰਮੁਖਿ ਵਰਨੁ ਅਵਰਨ ਹੋਇ ਨਿਵ ਚਲਣਾ ਗੁਰ ਸਿਖਿ ਵਿਸੇਖੈ।

ਤਾ ਕਛੁ ਘਾਲਿ ਪਵੈ ਦਰਿ ਲੇਖੈ ॥੨੫॥

(ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੨੫ ਪੰ. ੮)

ਸਿੱਧਾਂ ਤੇ ਨਾਥਾਂ ਪ੍ਰਤੀ
ਸਿਧਾਂ ਤੇ ਨਾਥਾਂ ਦਾ ਉਸ ਸਮੇਂ ਆਮ ਜੰਤਾ ਵਿਚ ਬੜਾ ਪ੍ਰਭਾਵ ਸੀ ਪਰ ਉਹ ਰਾਜਸੀ ਜ਼ੋਰ ਜਬਰ ਤੋਂ ਜੰਤਾ ਨੂੰ ਗਿਆਨ ਦੇਣ ਦੀ ਥਾਂ ਪਹਾੜੀਂ ਜਾ ਵਸੇ ਸਨ। ਗੁਰੂ ਨਾਨਕ ਦੇਵ ਜੀ ਨੇ ਉਨ੍ਹਾਂ ਨੂੰ ਆਮ ਲੋਕਾਂ ਵਿਚ ਵਿਚਰ ਕੇ ਉਨ੍ਹਾਂ ਨੂੰ ਸਹੀ ਰਸਤੇ ਪਾਉਣ ਲਈ ਕਿਹਾ। ਗੁਰੁ ਨਾਨਕ ਦੇਵ ਜੀ ਦੇ ਸਿਧਾਂ ਨਾਲ ਸੰਵਾਦ ਗੁਰੁ ਨਾਨਕ ਬਾਣੀ ਸਿੱਧ ਗੋਸਟਿ ਵਿਚ ਦਰਜ ਹਨ।ਦੋ ਵਿਚਾਰ-ਧਾਰਾਵਾਂ ਦੀ ਅਨੂਠੀ ਚਰਚਾ-ਸ਼ਿਖਰ (ਸ੍ਰੀ ਗੁਰੂ ਗ੍ਰੰਥ ਸਾਹਿਬ ਪੰਨਾ ੯੩੮-੯੪੬) ਵਿਚ ਹੋਰੇ ਸਵਾਲ ਜਵਾਬ ਅੰਤਿਕਾ ੧ ਵਿਚ ਦਿਤੇ ਗਏ ਹਨ। ਸਿਧਾਂ ਦੇ ਨਾਲ ਵਿਚਾਰ ਸੰਵਾਦ ਆਰੰਭ ਬੜੇ ਸਾਦੇ ਸਵਾਲਾਂ ਨਾਲ ਹੋਇਆ:



ਨੰ ਸਿੱਧਾਂ ਦੇ ਪ੍ਰਸ਼ਨ ਗੁਰੂ ਨਾਨਕ ਦੇਵ ਜੀ ਦੇ ਉਤਰ


੧ ਤੂੰ ਕੌਣ ਹੈਂ ? ਮੈਂ ਹਰੀ ਦੇ ਹੁਕਮ-ਰਜ਼ਾ ਵਿਚ ਰਹਿਣ ਵਾਲਾ ਬੰਦਾ ਹਾਂ।

੨ ਤੇਰਾ ਨਾਮ ਕੀ ਹੈ? ਮੇਰਾ ਨਾਮ ਨਾਨਕ ਹੈ।

੩ ਤੇਰਾ ਮੱਤ ਕੀ ਹੈ? ਉਸ ਦੀ ਰਜ਼ਾ ਵਿਚ ਰਹਿਣਾ ਹੀ ਮੇਰੀ ਮੱਤ ਹੈ।

੪ ਤੇਰਾ ਜੀਵਨ ਮਨੋਰਥ ਕੀ ਹੈ? ਮੇਰਾ ਜੀਵਨ ਮਨੋਰਥ ਸੱਚੇ ਈਸ਼ਵਰ ਨੂੰ ਜਾਣ ਲੈਣਾ, ਪਾ ਲੈਣਾ ਤੇ ਉਸ ਵਿਚ

ਸਮਾ ਜਾਣਾ ਹੈ।

੫ ਤੇਰਾ ਟਿਕਾਣਾ ਕਿਥੇ ਹੈ? ਮੇਰਾ ਟਿਕਾਣਾ ਇੱਕ ਈਸ਼ਵਰ ਵਿਚ ਹੈ।

੬ ਤੂੰ ਵਸਦਾ ਕਿੱਥੇ ਹੈਂ? ਮੈਂ ਹਮੇਸ਼ਾਂ ਉਸ ਸਦਾ ਸਥਿਰ ਈਸ਼ਵਰ ਦੇ ਧਿਆਨ ਵਿਚ ਵਸਦਾ ਹਾਂ



ਫਿਰ ਇਹ ਚਰਚਾ ਡੂੰਘੀ ਧਰਮ ਚਰਚਾ ਵਿਚ ਪਹੁੰਚਦੀ ਹੈ ਜਿਸ ਤੋਂ ਗੁਰੁ ਨਾਨਕ ਦੇਵ ਜੀ ਦੀ ਸ਼ੱਚੇ ਪ੍ਰਮਾਤਮਾ ਤੇ ਸੱਚੇ ਧਰਮ ਦੀ ਸੂਝ ਮਿਲਦੀ ਹੈ:

੭੧ ਵਾਹਿਗੁਰੂ ਨੂੰ ਅਸੀਂ ਕਿਥੇ ਵੇਖੀਏ ਤਾਂ ਜੋ ਮਨ ਦੀ ਭਟਕਣ ਮੁੱਕ ਜਾਵੇ? ਵਾਹਿਗੁਰੂ ਅੰਦਰ ਬਾਹਰ ਸਭ ਥਾਂ ਹੈ ਉਸ ਨੂੰ ਅੰਦਰ ਹੀ ਵੇਖਿਆਂ ਹੀ ਉਸ ਵਿਚ ਧਿਆਨ ਟਿਕਾਇਆ ਜਾ ਸਕਦਾ ਹੈ ਤੇ ਮਨ ਦੀ ਭਟਕਣ ਦੂਰ ਕੀਤੀ ਜਾ ਸਕਦੀ ਹੈ। ਮਨ ਦੇ ਟਿਕਾਉ ਨਾਲ ਉਸ ਸੁਆਮੀ ਨੂੰ ਪਾਇਆ ਜਾ ਸਕਦਾ ਹੈ ਜਿਸ ਦਾ ਪ੍ਰਕਾਸ਼ ਤਿੰਨਾਂ ਜਹਾਨਾਂ ਵਿਚ ਵਿਆਪਕ ਹੈ।

੭੨ ਆਦਿ ਪੁਰਖ ਨੂੰ ਕਿਵੇਂ ਜਾਣੀਏਂ? ਜਦ ਮਨ ਟਿਕਾ ਵਿਚ ਆ ਜਾਵੇ ਤਾਂ ਸੱਚੇ ਸਤਿਗੁਰ ਦੀ ਮਿਹਰ ਸਦਕਾ ਉਸ ਨੂੰ ਪਛਾਣਿਆਂ ਜਾਂਦਾ ਹੈ।

੭੩ ਜੀਵ ਅਪਣੇ ਅਸਲੀ ਆਪੇ ਨੂੰ ਕਿਵੇਂ ਅਨੁਭਵ ਕਰੇ? ਗੁਰਾਂ ਦੀ ਦਇਆ ਸਦਕਾ ਭਾਲ ਕਰਕੇ ਇਨਸਾਨ ਅਪਣੇ ਅਸਲੀ ਆਪੇ ਨੂੰ ਅਨੁਭਵ ਰਾਹੀਂ ਪ੍ਰਾਪਤ ਕਰ ਸਕਦਾ ਹੈ।

੭੪ ਸੂਰਜ ਚੰਦ ਦੇ ਘਰ ਕਿਵੇਂ ਨਿਵਾਸ ਕਰੇ? ਜਦ ਬੰਦਾ ਨਾਮ ਰਾਹੀਂ ਹਉਮੈਂ ਨੂਨ ਮਾਰ ਲੈਂਦਾ ਹੈ ਤਾਂ ਸੂਰਜ ਚੰਦ੍ਰਮਾ ਦੇ ਘਰ ਟਿਕ ਜਾਂਦਾ ਹੈ ਭਾਵ ਅਸੰਭਵ ਸੰਭਵ ਹੋ ਜਾਂਦਾ ਹੈ ਜਦ ਮਨ ਦੀ ਅਗਨੀ ਸ਼ਾਂਤ ਹੋ ਜਾਂਦੀ ਹੈ।

੭੫ ਜਦ ਇਹ ਦਿਲ ਤੇ ਸਰੀਰ ਨਹੀਂ ਸਨ ਤਾਂ ਇਹ ਮਨ ਕਿਥੇ ਵਸਦਾ ਸੀ? ਜਦ ਇਹ ਦਿਲ ਤੇ ਸਰੀਰ ਨਹੀਂ ਸਨ ਤਾਂ ਇਹ ਮਨ ਨਿਰਲੇਪ ਸੁਆਮੀ ਵਿਚ ਵਸਦਾ ਸੀ।

੭੬ ਜਦ ਧੁੰਨੀ ਦੇ ਕੰਵਲ ਦਾ ਆਸਰਾ ਨਹੀਂ ਸੀ ਤਦ ਸਵਾਸ ਕਿਹੜੇ ਗ੍ਰਿਹ ਵਿਚ ਟਿਕਦਾ ਸੀ? ਜਦ ਧੁੰਨੀ ਦੇ ਕੰਵਲ ਦਾ ਆਸਰਾ ਨਹੀਂ ਸੀ ਤਦ ਸਵਾਸ ਪ੍ਰਭੂ ਦੀ ਪ੍ਰੀਤ ਨਾਲ ਰੰਗੇ ਹੋਏ ਅਪਣੇ ਨਿਜ ਦੇ ਗ੍ਰਿਹ ਅੰਦਰ ਟਿਕਿਆ ਹੋਇਆ ਸੀ।

੭੭ ਜਦ ਕੋਈ ਸਰੂਪ ਜਾਂ ਨੁਹਾਰ ਨਹੀਂ ਸੀ ਤਦ ਨਾਮ ਦੇ ਰਾਹੀਂ ਲਿਵ ਕਿਥੇ ਲਗਦੀ ਸੀ? ਜਦ ਕੋਈ ਸਰੂਪ, ਚਿੰਨ੍ਹ, ਜਾਤੀ ਜਾਂ ਨੁਹਾਰ ਨਹੀਂ ਸੀ ਤਦ ਅਪਣੇ ਆਪ ਅੰਦਰ ਨਾਮ ਰਹਿਤ ਵੰਸ਼ ਰਹਿਤ ਪਰਮੇਸ਼ਵਰ ਵਸਦਾ ਸੀ।

੭੮ ਜਦ ਰਕਤ ਤੇ ਬਿੰਦ ਦਾ ਬਣਿਆ ਸਰੀਰ ਨਹੀਂ ਸੀ ਤਾਂ ਪ੍ਰਭੂ ਦੇ ਵਿਸਥਾਰ ਤੇ ਕੀਮਤ ਨੂੰ ਕੌਣ ਜਾਣਦਾ ਸੀ? ਜਦ ਨਾ ਦੇਹ ਮੜ੍ਹੀ, ਨਾਂ ਸੰਸਾਰ ਅਤੇ ਨਾ ਹੀ ਅਸਮਾਨ ਸੀ ਤਦ ਕੇਵਲ ਸਰੂਪ ਰਹਿਤ ਸਾਈਂ ਦਾ ਪ੍ਰ੍ਰਕਾਸ਼ ਹੀ ਤਿੰਨਾਂ ਜਹਾਨਾਂ ਵਿਚ ਵਿਆਪਕ ਸੀ।

੭੯ ਜਦ ਈਸ਼ਵਰ ਦੇ ਰੰਗ, ਵੇਸ ਤੇ ਸਰੂਪ ਵੇਖੇ ਨਹੀਂ ਸਨ ਜਾਂਦੇ ਤਾਂ ਸੱਚਾ ਸਾਈਂ ਕਿਸ ਤਰ੍ਹਾਂ ਜਾਣਿਆ ਜਾ ਸਕਦਾ ਸੀ? ਜਦ ਈਸ਼ਵਰ ਦੇ ਰੰਗ, ਵੇਸ ਤੇ ਸਰੂਪ ਵੇਖੇ ਨਹੀਂ ਸਨ ਜਾਂਦੇ ਤਾਂ ਸੱਚਾ ਸਾਈਂ ਦਾ ਵਾਸਾ ਅਪਣੇ ਅੰਦਰ ਹੀ ਸੀ ਭਾਵ ਸੁੰਨ ਵਿਚ ਸੀ।



ਵਿਚਾਰਧਾਰਕ ਸੰਵਾਦ

ਅਵਧੂਤ ਮਛਿੰਦਰ ਨਾਲ ਸੰਵਾਦ


ਨੰ: ਮਾਛਿੰਦ੍ਰ ਦੇ ਸਵਾਲ ਗੁਰੁ ਨਾਨਕ ਦੇਵ ਜੀ ਦੇ ਜਵਾਬ

੧ ਸੁਣਿ ਮਾਛਿੰਦ੍ਰਾ ਨਾਨਕੁ ਬੋਲੈ ॥ ਵਸਗਤਿ ਪੰਚ ਕਰੇ ਨਹ ਡੋਲੈ ॥ ਐਸੀ ਜੁਗਤਿ ਜੋਗ ਕਉ ਪਾਲੇ ॥ ਆਪਿ ਤਰੈ ਸਗਲੇ ਕੁਲ ਤਾਰੇ ॥ ੧ ॥ ਸੋ ਅਉਧੂਤੁ ਐਸੀ ਮਤਿ ਪਾਵੈ ॥ ਅਹਿਨਿਸਿ ਸੁੰਨਿ ਸਮਾਧਿ ਸਮਾਵੈ ॥ ੧ ॥ ਭਿਖਿਆ ਭਾਇ ਭਗਤਿ ਭੈ ਚਲੈ ॥ ਹੋਵੈ ਸੁ ਤ੍ਰਿਪਤਿ ਸੰਤੋਖਿ ਅਮੁਲੈ ॥ ਧਿਆਨ ਰੂਪਿ ਹੋਇ ਆਸਣੁ ਪਾਵੈ ॥ ਸਚਿ ਨਾਮਿ ਤਾੜੀ ਚਿਤੁ ਲਾਵੈ ॥ ੨ ॥ਨਾਨਕੁ ਬੋਲੈ ਅੰਮ੍ਰਿਤ ਬਾਣੀ ॥ ਸੁਣਿ ਮਾਛਿੰਦ੍ਰਾ ਅਉਧੂ ਨੀਸਾਣੀ ॥ ਆਸਾ ਮਾਹਿ ਨਿਰਾਸੁ ਵਲਾਏ ॥ ਨਿਹਚਉ ਨਾਨਕ ਕਰਤੇ ਪਾਏ ॥ ੩ ॥ ਪ੍ਰਣਵਤਿ ਨਾਨਕੁ ਅਗਮੁ ਸੁਣਾਏ ॥ ਗੁਰ ਚੇਲੇ ਕੀ ਸੰਧਿ ਮਿਲਾਏ ॥ ਦੀਖਿਆ ਦਾਰੂ ਭੋਜਨੁ ਖਾਇ ॥ ਛਿਅ ਦਰਸਨ ਕੀ ਸੋਝੀ ਪਾਇ ॥ ੪ ॥ ੫ ॥ (ਰਾਮਕਲੀ ਮਹਲਾ ੧, ਪੰਨਾ ੮੭੭)

ਅਵਧੂ ਹਿਰਦੈ ਬਸੈ ਮਨ, ਨਾਭੀ ਬਸੈ ਪਵਨ॥ਰੂਪ ਬਸੈ ਸਬਦ ਗਗਨ ਬਸੈ ਚੰਦ॥ਉਰਧ ਸਥਾਨੈ ਏ ਮਨ ਰਹੈ।ਏਸਾ ਵਿਚਾਰ ਮਛਿੰਦਰ ਕਹੈ॥੨੬॥ (ਮਛਿੰਦਰ ਗੋਰਖ ਬੋਧ-ਗੋਰਖਬਾਨੀ) ਮਨ ਕਾ ਜੀਉ ਪਵਨੁ ਕਥੀਅਲੇ ਪਵਨੁ ਕਹਾ ਰਸੁ ਖਾਈ ॥ ਗਿਆਨ ਕੀ ਮੁਦ੍ਰਾ ਕਵਨ ਅਉਧ ਸਿਧ ਕੀ ਕਵਨ ਕਮਾਈ ॥ ਬਿਨੁ ਸਬਦੈ ਰਸੁ ਨ ਆਵੈ ਅਉਧੂ ਹਉਮੈ ਪਿਆਸ ਨ ਜਾਈ ॥ ਸਬਦਿ ਰਤੇ ਅੰਮ੍ਰਿਤ ਰਸੁ ਪਾਇਆ ਸਾਚੇ ਰਹੇ ਅਘਾਈ ॥ ਕਵਨ ਬੁਧਿ ਜਿਤੁ ਅਸਥਿਰੁ ਰਹੀਐ ਕਿਤੁ ਭੋਜਨਿ ਤ੍ਰਿਪਤਾਸੈ ॥ ਨਾਨਕ ਦੁਖੁ ਸੁਖੁ ਸਮ ਕਰਿ ਜਾਪੈ ਸਤਿਗੁਰ ਤੇ ਕਾਲੁ ਨ ਗ੍ਰਾਸੈ ॥ ੬੧ ॥(ਪੰਨਾ ੯੪੪-੯੪੫)

ਇਸੇ ਤਰ੍ਹਾਂ ਉਦਾਸੀਆਂ ਦੇ ਨਾਲ ਸੰਵਾਦ ਹੁੰਦਾ ਹੈ

ਨੰ: ਉਦਾਸੀਆਂ ਦੇ ਸਵਾਲ ਗੁਰੁ ਨਾਨਕ ਦੇਵ ਜੀ ਦੇ ਜਵਾਬ

੧ ਜਹ ਭੀਤਰਿ ਘਟ ਭੀਤਰਿ ਬਸਿਆ ਬਾਹਰਿ ਕਾਹੇ ਨਾਹੀ ॥ ਤਿਨ ਕੀ ਸਾਰ ਕਰੇ ਨਿਤ ਸਾਹਿਬੁ ਸਦਾ ਚਿੰਤ ਮਨ ਮਾਹੀ ॥ ੨॥(ਪੰਨਾ ੮੭੬) ਆਪੇ ਨੇੜੈ ਆਪੇ ਦੂਰਿ ॥ ਆਪੇ ਸਰਬ ਰਹਿਆ ਭਰਪੂਰਿ ॥ ਸਤਗੁਰੁ ਮਿਲੈ ਅੰਧੇਰਾ ਜਾਇ ॥ ਜਹ ਦੇਖਾ ਤਹ ਰਹਿਆ ਸਮਾਇ ॥ ੩ ॥ ਅੰਤਰਿ ਸਹਸਾ ਬਾਹਰਿ ਮਾਇਆ ਨੈਣੀ ਲਾਗਸਿ ਬਾਣੀ ॥ ਪ੍ਰਣਵਤਿ ਨਾਨਕੁ ਦਾਸਨਿ ਦਾਸਾ ਪਰਤਾਪਹਿਗਾ ਪ੍ਰਾਣੀ ॥ ੪ ॥ ੨ ॥(ਪੰਨਾ ੮੭੬-੮੭੭)

੨ ਜਿਤੁ ਦਰਿ ਵਸਹਿ ਕਵਨੁ ਦਰੁ ਕਹੀਐ ਦਰਾ ਭੀਤਰਿ ਦਰੁ ਕਵਨੁ ਲਹੈ ॥ ਜਿਸੁ ਦਰ ਕਾਰਣਿ ਫਿਰਾ ਉਦਾਸੀ ਸੋ ਦਰੁ ਕੋਈ ਆਇ ਕਹੈ ॥ ੧ ॥ ਕਿਨ ਬਿਧਿ ਸਾਗਰੁ ਤਰੀਐ ॥ ਜੀਵਤਿਆ ਨਹ ਮਰੀਐ ॥ ੧ ॥(ਪੰਨਾ ੮੭੬) ਦੁਖੁ ਦਰਵਾਜਾ ਰੋਹੁ ਰਖਵਾਲਾ ਆਸਾ ਅੰਦੇਸਾ ਦੁਇ ਪਟ ਜੜੇ ॥ ਮਾਇਆ ਜਲੁ ਖਾਈ ਪਾਣੀ ਘਰੁ ਬਾਧਿਆ ਸਤ ਕੈ ਆਸਣਿ ਪੁਰਖੁ ਰਹੈ ॥ ੨ ॥ ਕਿੰਤੇ ਨਾਮਾ ਅੰਤੁ ਨ ਜਾਣਿਆ ਤੁਮ ਸਰਿ ਨਾਹੀ ਅਵਰ ਹਰੇ ॥ ਊਚਾ ਨਹੀ ਕਹਣਾ ਮਨ ਮਹਿ ਰਹਣਾ ਆਪੇ ਜਾਣੈ ਆਪਿ ਕਰੇ ॥ ੩ ॥ ਜਬ ਆਸਾ ਅੰਦੇਸਾ ਤਬ ਹੀ ਕਿਉ ਕਰਿ ਏਕੁ ਕਹੈ ॥ ਆਸਾ ਭੀਤਰਿ ਰਹੈ ਨਿਰਾਸਾ ਤਉ ਨਾਨਕ ਏਕੁ ਮਿਲੈ ॥ ੪ ॥ ਇਨ ਬਿਧਿ ਸਾਗਰੁ ਤਰੀਐ ॥ ਜੀਵਤਿਆ ਇਉ ਮਰੀਐ ॥ ੧ ॥ ਰਹਾਊ ਦੂਜਾ ॥ ੩ ॥(ਪੰਨਾ ੮੭੬)

ਜੋਗੀਆਂ ਨੂੰ ਸਮਝਾਉਂਦੇ ਹੋਏ ਗੁਰੂ ਨਾਨਕ ਦੇਵ ਜੀ ਫੁਰਮਾਉਂਦੇ ਹਨ ਕਿ ਜੋਗ ਕਿਸ ਤਰ੍ਹਾਂ ਦਾ ਠੀਕ ਨਹੀ:

(ੳ) ਜੋਗੁ ਨ ਖਿੰਥਾ ਜੋਗੁ ਨ ਡੰਡੈ ਜੋਗੁ ਨ ਭਸਮ ਚੜਾਈਐ ॥

(ਅ) ਜੋਗੁ ਨ ਮੁੰਦੀ ਮੂੰਡਿ ਮੁਡਾਇਐ ਜੋਗੁ ਨ ਸਿਙੰØੀ ਵਾਈਐ ॥

(ੲ) ਗਲੀ ਜੋਗੁ ਨ ਹੋਈ ॥

(ਸ) ਜੋਗੁ ਨ ਬਾਹਰਿ ਮੜੀ ਮਸਾਣੀ ਜੋਗੁ ਨ ਤਾੜੀ ਲਾਈਐ ॥

(ਹ) ਜੋਗੁ ਨ ਦੇਸਿ ਦਿਸੰਤਰਿ ਭਵਿਐ ਜੋਗੁ ਨ ਤੀਰਥਿ ਨਾਈਐ ॥

ਤੇ ਜੋਗ ਕਿਸਤਰ੍ਹਾਂ ਦਾ ਹੋਵੇ

(ੳ) ਅੰਜਨ ਮਾਹਿ ਨਿਰੰਜਨਿ ਰਹੀਐ ਜੋਗ ਜੁਗਤਿ ਇਵ ਪਾਈਐ ॥ ੧ ॥

(ਅ) ਏਕ ਦ੍ਰਿਸਟਿ ਕਰਿ ਸਮਸਰਿ ਜਾਣੈ ਜੋਗੀ ਕਹੀਐ ਸੋਈ ॥ ੧ ॥

(ੲ) ਸਤਿਗੁਰੁ ਭੇਟੈ ਤਾ ਸਹਸਾ ਤੂਟੈ ਧਾਵਤੁ ਵਰਜਿ ਰਹਾਈਐ ॥

(ਸ) ਨਿਝਰੁ ਝਰੈ ਸਹਜ ਧੁਨਿ ਲਾਗੈ ਘਰ ਹੀ ਪਰਚਾ ਪਾਈਐ ॥

(ਹ) ਨਾਨਕ ਜੀਵਤਿਆ ਮਰਿ ਰਹੀਐ ਐਸਾ ਜੋਗੁ ਕਮਾਈਐ ॥

(ਕ) ਵਾਜੇ ਬਾਝਹੁ ਸਿਙੰØੀ ਵਾਜੈ ਤਉ ਨਿਰਭਉ ਪਦੁ ਪਾਈਐ ॥

(ਖ) ਅੰਜਨ ਮਾਹਿ ਨਿਰੰਜਨਿ ਰਹੀਐ ਜੋਗ ਜੁਗਤਿ ਤਉ ਪਾਈਐ ॥

(ਸੂਹੀ ਮਹਲਾ ੧ ਘਰੁ ੭, ਪੰਨਾ ੭੩੦-੭੩੧)

ਹੋਰ ਸੰਤਾਂ-ਭਗਤਾਂ ਪ੍ਰਤੀ ਬਾਣੀ ਰੂਪ ਵਿਚਾਰ-ਚਰਚਾ

ਸੰਤ ਨਾਮਦੇਵ ਸੰਤ ਕਬੀਰ ਗੁਰੂ ਨਾਨਕ ਦੇਵ ਜੀ

ਜਬ ਦੇਖਾ ਤਬ ਗਾਵਾ।ਤਉ ਜਨ ਧੀਰਜੁ ਪਾਵਾ॥ ਜਬ ਨਖ ਸ਼ਿਖ ਇਹੁ ਮਨ ਚੀਨਾ।ਤਬ ਅੰਤਰਿ ਭਜਨੁ ਕੀਨਾ॥ ਜਾ ਤਿਸ ਭਾਵਾ ਤਦ ਹੀ ਗਾਵਾ ਤਾ ਗਾਪੇ ਕਾ ਫਲੁ ਪਾਵਾ॥

ਨਾਦਿ ਸਮਾਈਲੋ ਰੇ ਸਤਿਗੁਰੂ ਭੇਟਿਲੇ ਦੇਵਾ॥ ਜਬ ਕੂੰਭਕੁ ਭਰਿ ਪੁਰਿ ਲੀਣਾ। ਤਹ ਬਾਜੇ ਅਨਹਦ ਬੀਣਾ॥ ਮਨ ਮੇਰੇ ਬਚਨੀ ਨਿਧਿ ਪਾਈ।

ਬਾਬਾ ਫਰੀਦ

ਬੇੜਾ ਬੰਧਿ ਨ ਸਕਿਓ ਬੰਧਨ ਕੀ ਵੇਲਾ ॥ ਭਰਿ ਸਰਵਰੁ ਜਬ ਊਛਲੈ ਤਬ ਤਰਣੁ ਦੁਹੇਲਾ ॥ ੧ ॥ ਹਥੁ ਨ ਲਾਇ ਕਸੁੰਭੜੈ ਜਲਿ ਜਾਸੀ ਢੋਲਾ ॥ ੧ ॥ ਰਹਾਉ ॥ ਇਕ ਆਪੀਨੑੈ ਪਤਲੀ ਸਹ ਕੇਰੇ ਬੋਲਾ ॥ ਦੁਧਾ ਥਣੀ ਨ ਆਵਈ ਫਿਰਿ ਹੋਇ ਨ ਮੇਲਾ ॥ ੨ ॥ ਕਹੈ ਫਰੀਦੁ ਸਹੇਲੀਹੋ ਸਹੁ ਅਲਾਏਸੀ ॥ ਹੰਸੁ ਚਲਸੀ ਡੁੰਮਣਾ ਅਹਿ ਤਨੁ ਢੇਰੀ ਥੀਸੀ ॥ ੩ ॥ ੨ ॥( ਸੂਹੀ ਲਲਿਤ, ਪੰਨਾ ੭੯੪)

ਗੁਰੂ ਨਾਨਕ

ਜਪ ਤਪ ਕਾ ਬੰਧੁ ਬੇੜੁਲਾ ਜਿਤੁ ਲੰਘਹਿ ਵਹੇਲਾ ॥ ਨਾ ਸਰਵਰੁ ਨਾ ਊਛਲੈ ਐਸਾ ਪੰਥੁ ਸੁਹੇਲਾ ॥ ੧ ॥ ਤੇਰਾ ਏਕੋ ਨਾਮੁ ਮੰਜੀਠੜਾ ਰਤਾ ਮੇਰਾ ਚੋਲਾ ਸਦ ਰੰਗ ਢੋਲਾ ॥ ੧ ॥ ਰਹਾਉ ॥ ਸਾਜਨ ਚਲੇ ਪਿਆਰਿਆ ਕਿਉ ਮੇਲਾ ਹੋਈ ॥ ਜੇ ਗੁਣ ਹੋਵਹਿ ਗੰਠੜੀਐ ਮੇਲੇਗਾ ਸੋਈ ॥ ੨ ॥ ਮਿਲਿਆ ਹੋਇ ਨ ਵੀਛੁੜੈ ਜੇ ਮਿਲਿਆ ਹੋਈ ॥ ਆਵਾ ਗਉਣੁ ਨਿਵਾਰਿਆ ਹੈ ਸਾਚਾ ਸੋਈ ॥ ੩ ॥ ਹਉਮੈ ਮਾਰਿ ਨਿਵਾਰਿਆ ਸੀਤਾ ਹੈ ਚੋਲਾ ॥ ਗੁਰ ਬਚਨੀ ਫਲੁ ਪਾਇਆ ਸਹ ਕੇ ਅੰਮ੍ਰਿਤ ਬੋਲਾ ॥ ੪ ॥ ਨਾਨਕੁ ਕਹੈ ਸਹੇਲੀਹੋ ਸਹੁ ਖਰਾ ਪਿਆਰਾ ॥ ਹਮ ਸਹ ਕੇਰੀਆ ਦਾਸੀਆ ਸਾਚਾ ਖਸਮੁ ਹਮਾਰਾ ॥ ੫ ॥ ੨ ॥ ੪ ॥ ਸੂਹੀ ਮਹਲਾ ੧ ਪੰਨਾ ੭੯੪)

ਫਰੀਦਾ ਕੋਠੇ ਮੰਡਪ ਮਾੜੀਆ ਏਤੁ ਨ ਲਾਏ ਚਿਤੁ ॥ ਮਿਟੀ ਪਈ ਅਤੋਲਵੀ ਕੋਇ ਨ ਹੋਸੀ ਮਿਤੁ ॥ ੫੭ ॥ ਫਰੀਦਾ ਮੰਡਪ ਮਾਲੁ ਨ ਲਾਇ ਮਰਗ ਸਤਾਣੀ ਚਿਤਿ ਧਰਿ ॥ ਸਾਈ ਜਾਇ ਸਮੑਾਲਿ ਜਿਥੈ ਹੀ ਤਉ ਵੰਞਣਾ ॥ ੫੮ ॥(ਪੰਨਾ ੧੩੮੪) ਕੋਠੇ ਮੰਡਪ ਮਾੜੀਆ ਪਾਸਹੁ ਚਿਤਵੀਆਹਾ ॥ ਢਠੀਆ ਕੰਮਿ ਨ ਆਵਨੑੀ ਵਿਚਹੁ ਸਖਣੀਆਹਾ ॥੨॥ (ਪੰਨਾ ੭੯੪)

ਹੰਸਾ ਦੇਖਿ ਤਰੰਦਿਆ ਬਗਾ ਆਇਆ ਚਾਉ ॥ ਡੁਬਿ ਮੁਏ ਬਗ ਬਪੁੜੇ ਸਿਰੁ ਤਲਿ ਉਪਰਿ ਪਾਉ॥ ੧੨੨ ॥ ਮੈ ਜਾਣਿਆ ਵਡ ਹੰਸੁ ਹੈ ਤਾਂ ਮੈ ਕੀਤਾ ਸੰਗੁ ॥ ਜੇ ਜਾਣਾ ਬਗੁ ਬਪੁੜਾ ਜਨਮਿ ਨ ਭੇੜੀ ਅੰਗੁ ॥ ੧੨੩ ॥ ਕਿਆ ਹੰਸੁ ਕਿਆ ਬਗੁਲਾ ਜਾ ਕਉ ਨਦਰਿ ਧਰੇ ॥ ਜੇ ਤਿਸੁ ਭਾਵੈ ਨਾਨਕਾ ਕਾਗਹੁ ਹੰਸੁ ਕਰੇ ॥ ੧੨੪ ॥(ਪੰਨਾ ੧੩੮੪) ਬਗਾ ਬਗੇ ਕਪੜੇ ਤੀਰਥ ਮੰਝਿ ਵਸੰਨਿੑ ॥ ਘੁਟਿ ਘੁਟਿ ਜੀਆ ਖਾਵਣੇ ਬਗੇ ਨਾ ਕਹੀਅਨਿੑ ॥ ੩ ॥ (ਪੰਨਾ ੭੯੪)

ਬੁਝਾਰਤਾਂ ਰਾਹੀ ਵਿਚਾਰ ਚਰਚਾ:

ਨੰ: ਬੁਝਾਰਤ ਤੇ ਉੱਤਰ

੧ ਸਾਗਰ ਮਹਿ ਬੂੰਦ ਬੂੰਦ ਮਹਿ ਸਾਗਰੁ ਕਵਣੁ ਬੁਝੈ ਬਿਧਿ ਜਾਣੈ ॥ (ਪੰਨਾ ੮੭੮) ਉਤਭਜੁ ਚਲਤ ਆਪਿ ਕਰਿ ਚੀਨੈ ਆਪੇ ਤਤੁ ਪਛਾਣੈ ॥ ੧ ॥ ਐਸਾ ਗਿਆਨੁ ਬੀਚਾਰੈ ਕੋਈ ॥ ਤਿਸ ਤੇ ਮੁਕਤਿ ਪਰਮ ਗਤਿ ਹੋਈ ॥ ੧ ॥ (ਪੰਨਾ ੮੭੮)

੨ ਦਿਨ ਮਹਿ ਰੈਣਿ ਰੈਣਿ ਮਹਿ ਦਿਨੀਅਰੁ ਉਸਨ ਸੀਤ ਬਿਧਿ ਸੋਈ ॥ (ਪੰਨਾ ੮੭੮) ਤਾ ਕੀ ਗਤਿ ਮਿਤਿ ਅਵਰੁ ਨ ਜਾਣੈ ਗੁਰ ਬਿਨੁ ਸਮਝ ਨ ਹੋਈ ॥ ੨ ॥ (ਪੰਨਾ ੮੭੯)

੩ ਪੁਰਖ ਮਹਿ ਨਾਰਿ ਨਾਰਿ ਮਹਿ ਪੁਰਖਾ ਬੂਝਹੁ ਬ੍ਰਹਮ ਗਿਆਨੀ ॥ ਧੁਨਿ ਮਹਿ ਧਿਆਨੁ ਧਿਆਨ ਮਹਿ ਜਾਨਿਆ ਗੁਰਮੁਖਿ ਅਕਥ ਕਹਾਨੀ ॥ ੩ ॥

੪ ਮਨ ਮਹਿ ਜੋਤਿ ਜੋਤਿ ਮਹਿ ਮਨੂਆ ਪੰਚ ਮਿਲੇ ਗੁਰ ਭਾਈ ॥ ਨਾਨਕ ਤਿਨ ਕੈ ਸਦ ਬਲਿਹਾਰੀ ਜਿਨ ਏਕ ਸਬਦਿ ਲਿਵ ਲਾਈ ॥ ੪ ॥ ੯ ॥ (ਰਾਮਕਲੀ ਮਹਲਾ ੧, ਪੰਨਾ ੮੭੯)

ਮੱਕੇ ਮਦੀਨੇ ਤੇ ਬਗਦਾਦ ਵਿਚ ਗੁਰੂ ਨਾਨਕ ਦੇਵ ਜੀ ਦੇ ਮੁਸਲਮਾਨ ਆਗੂਆਂ ਨਾਲ ਜੋ ਸੰਵਾਦ ਹੋਏ ਇਸ ਬਾਰੇ ਭਾਈ ਗੁਰਦਾਸ ਨੇ ਅਪਣੀ ਪਹਿਲੀ ਵਾਰ ਵਿਚ ਲਿਖਿਆ ਹੈ:

ਮਕੇ ਜਾਣ ਬਾਰੇ ਲਿਖਿਆ ਹੈ:

ਬਾਬਾ iਫਿਰ ਮਕੇ ਗਇਆ ਨੀਲ ਬਸਤ੍ਰ ਧਾਰੇ ਬਨਵਾਰੀ।

ਆਸਾ ਹiਥ iਕਤਾਬ ਕiਛ ਕੂਜਾ ਬਾਂਗ ਮੁਸਲਾ ਧਾਰੀ।

ਬੈਠਾ ਜਾਇ ਮਸੀਤ iਵਿਚ iਜਥੈ ਹਾਜੀ ਹiਜ ਗੁਜਾਰੀ।

ਜਾ ਬਾਬਾ ਸੁਤਾ ਰਾiਤ ਨੋ ਵiਲ ਮਹਰਾਬੇ ਪਾਇ ਪਸਾਰੀ।

ਮਸਜਿਦ ਦੇ ਰਖਵਾਲੇ ਨੇ ਗੁੱਸੇ ਨਾਲ ਵਰਤਾਉ ਕਰਦਿਆਂ ਗੁਰੁ ਜੀ ਨੂੰ ਰਬ ਦੀ ਦਰਗਾਹ ਮਕਾ ਮਸੀਤ ਵਲ ਪੈਰ ਕਰ ਕੇ ਸੌਣ ਦਾ ਕਾਰਣ ਪੁਛਿਆ ਤਾਂ ਗੁਰੂ ਜੀ ਨੇ ਸਾਫ ਸ਼ਬਦਾਂ ਵਿਚ ਸਮਝਾਇਆ ਕਿ ਜਿਧਰ ਰਬ ਨਹੀਂ ਮੇਰੇ ਪੈਰ ਉਧਰ ਕਰ ਦਿਉ । ਮਸਜਿਦ ਦੇ ਰਖਵਾਲੇ ਨੂੰ ਸਾਰੀ ਗਲ ਸਮਝ ਆ ਗਈ ਕਿ ਰਬ ਮੱਕੇ ਵਿਚ ਹੀ ਨਹੀਂ ਸਭ ਥਾਂ ਹੈ:

ਜੀਵiਣ ਮਾਰੀ ਲiਤ ਦੀ ਕੇਹੜਾ ਸੁਤਾ ਕੁਫਰ ਕੁਫਾਰੀ।

ਲਤਾ ਵiਲ ਖੁਦਾਇਦੇ iਕਉ ਕiਰ ਪਇਆ ਹੋਇ ਬiਜਗਾਰੀ।

ਟੰਗੋਂ ਪਕiੜ ਘਸੀiਟਆ iਫਿਰਆ ਮਕਾ ਕਲਾ iਦਖਾਰੀ।

ਹੋਇ ਹੈਰਾਨੁ ਕਰੇiਨ ਜੁਹਾਰੀ ॥੩੨॥

(ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੩੨ ਪੰ. ੮)

ਕਾਜ਼ੀ ਮੁਲਾਂ ਤੇ ਹੋਰ ਹਾਜੀ ਇਕੱਠੇ ਹੋਕੇ ਪੁਛਣ ਲੱਗੇ ਕਿ ਇਮਾਨ ਕਿਵੇਂ ਪੱਕਾ ਹੋਵੇ। ਧਰਮ ਵਿਚ ਹਿੰਦੂ ਵੱਡਾ ਹੈ ਕਿ ਮੁਸਲਮਾਨ?

ਪੁਛiਨ ਗਲ ਈਮਾਨ ਦੀ ਕਾਜੀ ਮੁਲਾਂ ਇਕਠੇ ਹੋਈ।

ਵਡਾ ਸਾਂਗ ਵਰਤਾਇਆ ਲiਖ ਨ ਸਕੈ ਕੁਦਰiਤ ਕੋਈ।

ਪੁਛiਨ ਫੋiਲ iਕਤਾਬ ਨੋ ਹਿਦੂ ਵਡਾ iਕ ਮੁਸਲਮਾਨੋਈ।

ਗੁਰੁ ਨਾਨਕ ਦੇਵ ਜੀ ਨੇ ਹਾਜ਼ਿਰ ਹਾਜੀਆਂ ਨੂੰ ਦੱਸਿਆ ਕਿ ਸ਼ੁਭ ਅਮਲ ਨਾਂ ਕਰਨ ਕਰਕੇ ਦੋਨੋਂ ਰੋ ਰਹੇ ਹਨ

ਬਾਬਾ ਆਖੇ ਹਾਜੀਆ, ਸੁiਭ ਅਮਲਾ ਬਾਝਹੁ ਦੋਨੋ ਰੋਈ।

iਹਿਦੂ ਮੁਸਲਮਾਨ ਦੁਇ ਦਰਗਹ ਅੰਦiਰ ਲਹiਨ ਨ ਢੋਈ।

(ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੩੩ ਪੰ. ੮)

ਇਸ ਤਰ੍ਹਾਂ ਗੁਰੁੂ ਨਾਨਕ ਦੇਵ ਜੀ ਨੇ ਹਿੰਦੂ ਮੁਸਲਮਾਨ ਦਾ ਫਰਕ ਮਿਟਾਇਆ ਤੇ ਉਸ ਦੀ ਪੂਜਾ ਘਰ ਘਰ ਹੋਣ ਲੱਗ ਪਈ ਤੇ ਮੱਕੇ ਵਿਚ ਨਿਸ਼ਾਨੀ ਵਜੋਂ ਗੁਰੁ ਜੀ ਨੇ ਅਪਣੀ ਖੜਾਉਂ ਛੱਡ ਦਿਤੀ।

ਧਰੀ ਨੀਸਾਣੀ ਕਉਸ ਦੀ ਮਕੇ ਅੰਦiਰ ਪੂਜ ਕਰਾਈ।

iਜਥੈ ਜਾਇ ਜਗiਤ iਵਿਚ ਬਾਬੇ ਬਾਝੁ ਨ ਖਾਲੀ ਜਾਈ।

ਘiਰ ਘiਰ ਬਾਬਾ ਪੂਜੀਐ iਹਦੂ ਮੁਸਲਮਾਨ ਗੁਆਈ।

(ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੩੪ ਪੰ. ੮)

ਮੱਕੇ ਤੋਂ ਅੱਗੇ ਗੁਰੁ ਨਾਨਕ ਦੇਵ ਜੀ ਬਗਦਾਦ ਗਏ ਜਿਥੇ ਸ਼ਹਿਰੋਂ ਬਾਹਰ ਬੈਠ ਗਏ ਤੇ ਸਤਿਨਾਮ ਦਾ ਸੁਨੇਹਾ ਦਿਤਾ

ਫਿਰ ਬਾਬਾ ਗਇਆ ਬਗਦਾਦ ਨੋ ਬਾਹiਰ ਜਾਇ ਕੀਆ ਅਸਥਾਨਾ।

ਇਕ ਬਾਬਾ ਅਕਾਲ ਰੂਪੁ ਦੂਜਾ ਰਬਾਬੀ ਮਰਦਾਨਾ।

iਦਤੀ ਬਾਂiਗ iਨਿਵਾiਜ ਕiਰ ਸੁੰiਨ ਸਮਾiਨ ਹੋਆ ਜਹਾਨਾ।

ਸੁੰਨ ਮੁੰiਨ ਨਗਰੀ ਭਈ ਦੇiਖ ਪੀਰ ਭਇਆ ਹੈਰਾਨਾ।

ਪੀਰ ਦਸਤਗੀਰ ਨੇ ਦੇੀਖਆ ਕਿ ਇਕ ਮਸਤਾਨਾ ਫਕੀਰ ਸਤਿਨਾਮ ਦਾ ਹੋਕਾ ਸ਼ਬਦ-ਸੰਗੀਤ ਰਾਹੀਂ ਦੇ ਰਿਹਾ ਹੈ ਤਾਂ ਉਹ ਗੁਰੁ ਜੀ ਕੋਲ ਆ ਕੇ ਪੁੱਛਣ ਲੱਗਾ ਕਿ ਤੂੰ ਕਿਸ ਫਿਰਕੇ ਦਾ ਫਕੀਰ ਹੈਂ:

ਵੇਖੈ iਧਆਨੁ ਲਗਾਇ ਕiਰ ਇਕੁ ਫਕੀਰੁ ਵਡਾ ਮਸਤਾਨਾ।

ਪੁiਛਆ ਫਿਰਕੈ ਦਸਤਗੀਰ ਕਉਣ ਫਕੀਰ iਕਸਕਾ ਘiਰਹਾਨਾ।

ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਮੈਂ ਤਾਂ ਇਕ ਰੱਬ ਦਾ ਫਕੀਰ ਹਾਂ ਤੇ ਬਸ ਉਸ ਇਕ ਰੱਬ ਨੂੰ ਹੀ ਮੰਨਦਾ ਹਾਂ ਤੇ ਉਸੇ ਨੂੰ ਹੀ ਧਰਤੀ ਅਕਾਸ਼ ਤੇ ਚਾਰੇ ਦਿਸ਼ਾਵਾਂ ਵਿਚ ਵੇਖਦਾ ਹਾਂ।

ਨਾਨਕ ਕiਲ ਵਿਚ ਆਇਆ ਰਬੁ ਫਕੀਰੁ ਇਕੋ ਪiਹਚਾਨਾ।

ਧਰiਤ ਆਕਾਸ ਚਹੁiਦਸ ਜਾਨਾ ॥੩੫॥

(ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੩੫ ਪੰ. ੮)

ਜਦ ਬਾਬਰ ਨੇ ਭਾਰਤ ਤੇ ਹਮਲਾ ਕਰਕੇ ਏਮਨਾ ਬਾਦ ਨੂੰ ਤਬਾਹ ਕਰ ਦਿਤਾ ਤੇ ਜੰਤਾ ਤੇ ਬੇਅੰਤ ਜ਼ੁਲਮ ਢਾਹੇ ਤਾਂ ਗੁਰੂ ਨਾਨਕ ਦੇਵ ਜੀ ਨੇ ਆਵਾਜ਼ ਉਠਾਉਂਦਿਆ ਭਾਈ ਲਾਲੋ ਰਾਹੀਂ ਬਾਬਰ ਨੂੰ ਮੁਖਾਤਬ ਹੋਏ:

ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ ॥ ਪਾਪ ਕੀ ਜੰਞ ਲੈ ਕਾਬਲਹੁ ਧਾਇਆ ਜੋਰੀ ਮੰਗੈ ਦਾਨੁ ਵੇ ਲਾਲੋ ॥ ਸਰਮੁ ਧਰਮੁ ਦੁਇ ਛਪਿ ਖਲੋਏ ਕੂੜੁ ਫਿਰੈ ਪਰਧਾਨੁ ਵੇ ਲਾਲੋ ॥ ਕਾਜੀਆ ਬਾਮਣਾ ਕੀ ਗਲ ਥਕੀ ਅਗਦੁ ਪੜੈ ਸੈਤਾਨੁ ਵੇ ਲਾਲੋ ॥ ਮੁਸਲਮਾਨੀਆ ਪੜਹਿ ਕਤੇਬਾ ਕਸਟ ਮਹਿ ਕਰਹਿ ਖੁਦਾਇ ਵੇ ਲਾਲੋ ॥ ਜਾਤਿ ਸਨਾਤੀ ਹੋਰਿ ਹਿਦਵਾਣੀਆ ਏਹਿ ਭੀ ਲੇਖੈ ਲਾਇ ਵੇ ਲਾਲੋ ॥ ਖੂਨ ਕੇ ਸੋਹਿਲੇ ਗਾਵੀਅਹਿ ਨਾਨਕ ਰਤੁ ਕਾ ਕੁੰਗੂ ਪਾਇ ਵੇ ਲਾਲੋ ॥ ੧ ॥ ਸਾਹਿਬ ਕੇ ਗੁਣ ਨਾਨਕੁ ਗਾਵੈ ਮਾਸ ਪੁਰੀ ਵਿਚਿ ਆਖੁ ਮਸੋਲਾ ॥ ਜਿਨਿ ਉਪਾਈ ਰੰਗਿ ਰਵਾਈ ਬੈਠਾ ਵੇਖੈ ਵਖਿ ਇਕੇਲਾ ॥ ਸਚਾ ਸੋ ਸਾਹਿਬੁ ਸਚੁ ਤਪਾਵਸੁ ਸਚੜਾ ਨਿਆਉ ਕਰੇਗੁ ਮਸੋਲਾ ॥ ਕਾਇਆ ਕਪੜੁ ਟੁਕੁ ਟੁਕੁ ਹੋਸੀ ਹਿਦੁਸਤਾਨੁ ਸਮਾਲਸੀ ਬੋਲਾ ॥ ਆਵਨਿ ਅਠਤਰੈ ਜਾਨਿ ਸਤਾਨਵੈ ਹੋਰੁ ਭੀ ਉਠਸੀ ਮਰਦ ਕਾ ਚੇਲਾ ॥ ਸਚ ਕੀ ਬਾਣੀ ਨਾਨਕੁ ਆਖੈ ਸਚੁ ਸੁਣਾਇਸੀ ਸਚ ਕੀ ਬੇਲਾ ॥ ੨ ॥ ੩ ॥ ੫ ॥ (ਤਿਲੰਗ ਮਹਲਾ ੧, ਪੰਨਾ ੭੨੨)

ਮੁਸਲਮਾਨ ਕਿਹੋ ਜਿਹਾ ਹੋਣਾ ਚਾਹੀਦਾ ਹੈ:

ਏਕੁ ਸੁਆਨੁ ਦੁਇ ਸੁਆਨੀ ਨਾਲਿ ॥ ਭਲਕੇ ਭਉਕਹਿ ਸਦਾ ਬਇਆਲਿ ॥ ਕੂੜੁ ਛੁਰਾ ਮੁਠਾ ਮੁਰਦਾਰੁ ॥ ਧਾਣਕ ਰੂਪਿ ਰਹਾ ਕਰਤਾਰ ॥ ੨ ॥ ਮੈ ਪਤਿ ਕੀ ਪੰਦਿ ਨ ਕਰਣੀ ਕੀ ਕਾਰ ॥ ਹਉ ਬਿਗੜੈ ਰੂਪਿ ਰਹਾ ਬਿਕਰਾਲ ॥ ਤੇਰਾ ਏਕੁ ਨਾਮੁ ਤਾਰੇ ਸੰਸਾਰੁ ॥ ਮੈ ਏਹਾ ਆਸ ਏਹੋ ਆਧਾਰੁ ॥ ੧ ॥ ਰਹਾਉ ॥ ਮੁਖਿ ਨਿੰਦਾ ਆਖਾ ਦਿਨੁ ਰਾਤਿ ॥ ਪਰ ਘਰੁ ਜੋਹੀ ਨੀਚ ਸਨਾਤਿ ॥ ਕਾਮੁ ਕ੍ਰੋਧੁੁ ਤਨਿ ਵਸਹਿ ਚੰਡਾਲ ॥ ਧਾਣਕ ਰੂਪਿ ਰਹਾ ਕਰਤਾਰ ॥ ੨ ॥ ਫਾਹੀ ਸੁਰਤਿ ਮਲੂਕੀ ਵੇਸੁ ॥ ਹਉ ਠਗਵਾੜਾ ਠਗੀ ਦੇਸੁ ॥ ਖਰਾ ਸਿਆਣਾ ਬਹੁਤਾ ਭਾਰੁ ॥ ਧਾਣਕ ਰੂਪਿ ਰਹਾ ਕਰਤਾਰ ॥ ੩ ॥ ਮੈ ਕੀਤਾ ਨ ਜਾਤਾ ਹਰਾਮਖੋਰੁ ॥ ਹਉ ਕਿਆ ਮੁਹੁ ਦੇਸਾ ਦੁਸਟੁ ਚੋਰੁ ॥ ਨਾਨਕੁ ਨੀਚੁ ਕਹੈ ਬੀਚਾਰੁ ॥ ਧਾਣਕ ਰੂਪਿ ਰਹਾ ਕਰਤਾਰ ॥ ੪ ॥ ੨੯ ॥ ॥( ਮਹਲਾ ੧ ਘਰੁ ੪, ਪੰਨਾ ੨੫)

ਸੱਜਣ ਠੱਗ ਨੂੰ



ਉਜਲੁ ਕੈਹਾ ਚਿਲਕਣਾ ਘੋਟਿਮ ਕਾਲੜੀ ਮਸੁ ॥ ਧੋਤਿਆ ਜੂਠਿ ਨ ਉਤਰੈ ਜੇ ਸਉ ਧੋਵਾ ਤਿਸੁ ॥ ੧ ॥ ਸਜਣ ਸੇਈ ਨਾਲਿ ਮੈ ਚਲਦਿਆ ਨਾਲਿ ਚਲੰਨਿੑ ॥ ਜਿਥੈ ਲੇਖਾ ਮੰਗੀਐ ਤਿਥੈ ਖੜੇ ਦਿਸੰਨਿ ॥ ੧ ॥ ਰਹਾਉ ॥ ਕੋਠੇ ਮੰਡਪ ਮਾੜੀਆ ਪਾਸਹੁ ਚਿਤਵੀਆਹਾ ॥ ਢਠੀਆ ਕੰਮਿ ਨ ਆਵਨੑੀ ਵਿਚਹੁ ਸਖਣੀਆਹਾ ॥ ੨ ॥ ਬਗਾ ਬਗੇ ਕਪੜੇ ਤੀਰਥ ਮੰਝਿ ਵਸੰਨਿੑ ॥ ਘੁਟਿ ਘੁਟਿ ਜੀਆ ਖਾਵਣੇ ਬਗੇ ਨਾ ਕਹੀਅਨਿੑ ॥ ੩ ॥( ਸੂਹੀ ਮਹਲਾ ੧ ਘਰੁ ੬ ਪੰਨਾ ੭੨੯)

ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਦਾ ਵਿਸ਼ਵ ਵਿਚ ਮਕਬੂਲ ਹੋਣ ਦੇ ਕਾਰਨ ਇਹ ਸਨ:

੧. ਵਿਸ਼ਵ ਦੀ ਏਕਤਾ ਦਾ ਪਰਚਾਰ ਤੇ ਸਰਬ ਸਾਂਝੀਵਾਲਤਾ

੨. ਦੂਰ-ਦਰਸ਼ੀ ਦਾਰਸ਼ਿਨਕ ਵਿਚਾਰ

੩. ਡੂੰਘਾ ਗਿਆਨ

੪. ਢਹਿੰਦੀ ਸੋਚ ਨੂੰ ਚੜ੍ਹਦੀ ਕਲਾ ਵਾਲੀ ਸੋਚ ਵਿਚ ਬਦਲਣਾ

੫. ਸਮੇਂ ਦੀ ਪ੍ਰਸੰਗਿਕਤਾ, ਸਾਰਥਿਕਤਾ ਤੇ ਸਪਸ਼ਟਤਾ

੬. ਲੋਕਾਂ ਤਕ ਪਹੁੰਚ

੭. ਕਮਜ਼ੋਰ, ਦਬੇ-ਕੁਚਲੇ ਵਰਗ ਦੀ ਨੁਮਾਇੰਦਗੀ

੮. ਜਾਗ੍ਰਿਤੀ ਲਹਿਰ

੯. ਤੋੜਣ ਦੀ ਥਾਂ ਜੋੜਣ ਦਾ ਮਹੱਤਵ

੧੦. ਸਮੇਂ ਤੇ ਸਥਾਨ ਅਨੁਸਾਰ ਲੋਕ-ਭਾਸ਼ਾ ਦੀ ਵਰਤੋਂ

੧੧. ਸ਼ਬਦਾਂ ਦੀ ਸਹੀ ਚੋਣ

੧੨. ਮਨ-ਟੁੰਭਣ ਵਾਲੇ ਬੋਲ

੧੩. ਬੋਲਾਂ ਵਿਚ ਮਿਠਾਸ ਤੇ ਮਧੁਰਤਾ

੧੪. ਕਵਿਤਾ ਤੇ ਸੰਗੀਤ ਦਾ ਅਨੂਠਾ ਸੁਮੇਲ

ਗੁਰੁ ਨਾਨਕ ਦੇਵ ਜੀ ਦੀਆਂ ਸਿਖਿਆਵਾਂ ਦਾ ਅਸਰ:

ਕੁਝ ਗ੍ਰੰਥਾਂ ਅਨੁਸਾਰ ਕਾਬੇ ਵਿੱਚ ਕਾਜ਼ੀ ਰੁਕਨਦੀਨ ਮਸਜਿਦ ਦੀ ਦੇਖ ਰੇਖ ਕਰਦਾ ਸੀ ਤੇ ਗੁਰੁ ਨਾਨਕ ਦੇਵ ਜੀ ਨੇ ਉਸ ਪ੍ਰਤੀ ਸ਼ਬਦ ਉਚਾਰਿਆ: "ਹੇ ਮੇਰੇ ਸਿਰਜਣਹਾਰ ਤੇਰੇ ਅੱਗੇ ਬੇਨਤੀ ਹੈ ਕਿ ਤੂੰ ਸੱਚਾ, ਵੱਡਾ, ਦਇਆਵਾਨ ਤੇ ਬੇਆਬ ਪਾਲਣ ਪੋਸ਼ਣਹਾਰ ਹੈ। ਤੇਰਾ ਰਚਿਆ ਸੰਸਾਰ ਇਕ ਨਾਸ਼ਵੰਤ ਟਿਕਾਣਾ ਹੈ ਤੇ ਇਹੋ ਸੱਚ ਹੈ। ਮੌਤ ਦੇ ਦੂਤ ਅਜ਼ਰਾਈਲ ਨੇ ਮੈਨੂੰ ਵਾਲਾਂ ਤੋਂ ਫੜਿਆ ਹੋਇਆ ਹੈ ਪ੍ਰੰਤੂ ਅਪਣੇ ਦਿਲ ਵਿਚ ਇਸ ਦੀ ਕੋਈ ਖੋਜ ਖਬਰ ਨਹੀਂ। ਵਹੁਟੀ, ਪੁਤ੍ਰ, ਪਿਤਾ ਅਤੇ ਭਰਾਵਾਂ ਵਿਚੋਂ ਕਿਸੇ ਨੇ ਮੇਰਾ ਹੱਥ ਨਹੀਂ ਫੜਣਾ ਅੰਤ ਨੂੰ ਮੈਂ ਜਦ ਡਿਗ ਪਵਾਂਗਾ ਅਤੇ ਆਖਰਲੀ ਅਰਦਾਸ ਦਾ ਵੇਲਾ ਆਵੇਗਾ ਤਾਂ ਮੈਨੂੰ ਕੋਈ ਵੀ ਬਚਾਉਣ ਵਾਲਾ ਨਹੀਂ ਹੋਵੇਗਾ। ਦਿਨ ਰਾਤ ਮੈਂ ਲਾਲਚ ਅੰਦਰ ਭਟਕਦਾ ਹਾਂ ਤੇ ਬੁਰਾ ਚਿਤਵਦਾ ਤੇ ਕਰਦਾ ਹਾਂ। ਮੈਂ ਕਦੇ ਵੀ ਚੰਗੇ ਅਮਲ ਨਹੀਂ ਕਮਾਉਂਦਾ ਮੇਰੀ ਹਾਲਤ ਹੁਣ ਇਹ ਹੋ ਗਈ ਹੈ। ਮੈਂ ਨਿਕਰਮਣ, ਕੰਜੂਸ, ਅਚੇਤ, ਬੇਸ਼ਰਮ ਤੇ ਤੈਥੋਂ ਬੇਮੁਖ ਹਾਂ ਤੇ ਤੇਰਾ ਡਰ ਮਨ ਵਿਚ ਨਹੀਂ ਪਾਲਿਆ । ਮੈਂ ਤੇਰਾ ਸੇਵਕ ਹਾਂ ਤੇਰੇ ਪੈਰਾਂ ਦੀ ਧੂੜ ਹਾਂ":



ਯਕ ਅਰਜ ਗੁਫਤਮ ਪੇਸਿ ਤੋ ਦਰ ਗੋਸ ਕੁਨ ਕਰਤਾਰ ॥ ਹਕਾ ਕਬੀਰ ਕਰੀਮ ਤੂ ਬੇਐਬ ਪਰਵਦਗਾਰ ॥ ੧ ॥ ਦੁਨੀਆ ਮੁਕਾਮੇ ਫਾਨੀ ਤਹਕੀਕ ਦਿਲ ਦਾਨੀ ॥ ਮਮ ਸਰ ਮੂਇ ਅਜਰਾਈਲ ਗਿਰਫਤਹ ਦਿਲ ਹੇਚਿ ਨ ਦਾਨੀ ॥ ੧ ॥ ਰਹਾਉ ॥ ਜਨ ਪਿਸਰ ਪਦਰ ਬਿਰਾਦਰਾਂ ਕਸ ਨੇਸ ਦਸਤੰਗੀਰ ॥ ਆਖਿਰ ਬਿਅਫਤਮ ਕਸ ਨ ਦਾਰਦ ਚੂੰ ਸਵਦ ਤਕਬੀਰ ॥ ੨ ॥ ਸਬ ਰੋਜ ਗਸਤਮ ਦਰ ਹਵਾ ਕਰਦੇਮ ਬਦੀ ਖਿਆਲ ॥ ਗਾਹੇ ਨ ਨੇਕੀ ਕਾਰ ਕਰਦਮ ਮਮ ੲˆØੀ ਚਿਨੀ ਅਹਵਾਲ ॥ ੩ ॥ ਬਦਬਖਤ ਹਮ ਚੁ ਬਖੀਲ ਗਾਫਿਲ ਬੇਨਜਰ ਬੇਬਾਕ ॥ ਨਾਨਕ ਬੁਗੋਯਦ ਜਨੁ ਤੁਰਾ ਤੇਰੇ ਚਾਕਰਾਂ ਪਾ ਖਾਕ ॥ ੪ ॥ ੧ ॥( ਸਲੋਕੁ ਮਃ ੧, ਪੰਨਾ ੭੨੧)



ਗੁਰੂ ਨਾਨਕ ਦੇਵ ਜੀ ਦਾ ਇਹ ਸ਼ਬਦ ਕਾਜ਼ੀ ਰੁਕਨਦੀਨ ਨੇ ਅਜਿਹਾ ਯਾਦ ਕੀਤਾ ਕਿ ਹਮੇਸ਼ਾ ਇਹੋ ਸ਼ਬਦ ਪੜ੍ਹਦਾ ਰਹਿੰਦਾ।ਨਵੀਂ ਛਪੀ ਪੁਸਤਕ ਤਾਜੁਦੀਨ ਦਾਇਰੀ ਵਿਚ ਲਿਖਿਆ ਹੈ। ‘ਜਦ ਮੱਕੇ ਦੇ ਅਮੀਰ ਨੂੰ ਪਤਾ ਲੱਗਿਆ ਕਿ ਮੁਸਲਮਾਨ ਇਕ ਕਾਫਿਰ ਦੇ ਪਿਛੇ ਲੱਗੇ ਹੋਏ ਹਨ ਤਾਂ ਉਸ ਨੇ ਫਤਵਾ ਜਾਰੀ ਕੀਤਾ:



(ੳ) ਰੁਕਨਦੀਨ ਨੂੰ ਸੰਗਸਾਰ ਭਾਵ ਪੱਥਰ ਮਾਰ ਕੇ ਮਾਰਿਆ ਜਾਵੇ।

(ਅ) ਰੁਕਨਦੀਨ ਦੀ ਸਾਰੀ ਜਾਇਦਾਦ ਜ਼ਬਤ ਕਰ ਲਈ ਜਾਵੇ

(ੲ) ਗੁਰੂ ਨਾਨਕ ਨੂੰ ਮੰਨਣ ਵਾਲੇ ਖਪੇਸ਼ ਕਬੀਲੇ ਨੂੰ ਦੇਸ਼ ਨਿਕਾਲਾ ਦਿਤਾ ਜਾਵੇ।

(ਸ) ਗੁਰੂ ਨਾਨਕ ਨੂੰ ਮੰਨਣ ਵਾਲੇ ਹਰਿਕ ਇਨਸਾਨ ਨੂੰ ੩੦ ਕੋੜੇ ਮਾਰੇ ਜਾਣ ਤੇ ੧੧ ਦਿਨ ਬਿਨਾ ਖੁਰਾਕ ਰੱਖਿਆ ਜਾਵੇ।

(ਹ) ਫਿਰ ਉਨ੍ਹਾਂ ਨੂੰ ਰੇਤ ਦੇ ਟਿਬਿਆਂ ਵਿਚ ਦਫਨ ਕਰ ਦਿਤਾ ਜਾਵੇ।

(ਕ) ਇਸ ਤੋਂ ਪਹਿਲਾਂ ਉਨ੍ਹਾ ਦੇ ਮੂੰ ਕਾਲੇ ਕਰਕੇ ਸਾਰੇ ਸ਼ਹਿਰ ਵਿਚ ਫਿਰਾਇਆ ਜਾਵੇ।

(ਖ) ਫਿਰ ਉਨ੍ਹਾਂ ਨੂੰ ਪੁੱਠੇ ਲਟਕਾਇਆ ਜਾਵੇ।

(ਗ) ਗੁਰੂ ਨਾਨਕ ਦੇਵ ਜੀ ਦੇ ਸਭ ਤੋਂ ਵੱਡੇ ਜਨੂੰਂਨੀ ਨੂੰ ਛਾਤੀ ਤਕ ਜ਼ਮੀਨ ਵਿਚ ਗੱਡਿਆ ਜਾਵੇ ਤੇ ਫਿਰ ਪੱਥਰ ਮਾਰ ਕੇ ਮਾਰਿਆ ਜਾਵੇ।

ਰੁਕਨਦੀਨ ਦੇ ਇਕ ਗੁਨਾਹਗਾਰ ਦੇ ਰੂਪ ਵਿਚ ਪੱਥਰ ਮਾਰ ਕੇ ਮਾਰਨ ਦੀ ਖਬਰ ਦਾ ਸਾਰੇ ਸ਼ਹਿਰ ਵਿਚ ਢੰਢੋਰਾ ਦਿਤਾ ਗਿਆ ਤੇ ਸਾਰੇ ਸ਼ਹਿਰੀ ਇਸ ਮੌਤ ਦੇ ਦ੍ਰਿਸ਼ ਨੂੰ ਵੇਖਣ ਲਈ ਪੱਥਰ ਲੈ ਕੇ ਇਕੱਠੇ ਹੋ ਗਏ। ਤਵਾਰੀਖ –ਇ-ਅਰਬ ਦਾ ਲਿਖਾਰੀ ਇਸ ਦਾ ਸੰਖੇਪ ਦਿੰਦਾ ਹੋਇਆ ਲਿਖਦਾ ਹੈ:

ਰੁਕਨਦੀਨ ਦੀ ਸ਼ਹੀਦੀ ਖਾਸ ਸੀ। ਇਸ ਸ਼ਹੀਦੀ ਨੂੰ ਵੇਖਣ ਵਾਲਿਆ ਵਿਚੋਂ ੫੦% ਗੁਰੁ ਨਾਨਕ ਨਾਮ ਲੇਵਾ ਹੋ ਗਏ"। ਗੁਰੂ ਨਾਨਕ ਦੇਵ ਜੀ ਨੀੰ ਮੰਨਣ ਵਾਲਿਆ ਦੀ ਗਿਣਤੀ ਇਸ ਤਰ੍ਹਾਂ ਵਧਦੀ ਜਾ ਰਹੀ ਸੀ।
ਮੱਕੇ ਦੇ ਅਮੀਰ ਨੇ ਏਥੇ ਹੀ ਬੱਸ ਨਹੀਂ ਕੀਤਾ। ਗੁਨਿਤਸਾਲੇਹੀਨ ਦਾ ਲਿਖਾਰੀ ਅਬਦੁਲ ਰਹਿਮਾਨ ਲਿਖਦਾ ਹੈ. “ਗੁਰੁ ਨਾਨਕ ਨੂੰ ਮਾਰਨ ਲਈ ਮੱਕੇ ਦੇ ਅਮੀਰ ਨੇ ਮੈਨੂੰ ਭੇਜਿਆ। ਜਦ ਮੈਂ ਅਪਣਾ ਘੋੜਾ ਦੁੜਾਉਂਦਾ ਜਾ ਰਿਹਾ ਸੀ ਤਾਂ ਮੇਰਾ ਘੋੜਾ ਅਚਾਨਕ ਰੁਕ ਗਿਆ। ਮੈਂ ਘੋੜੇ ਨੂੰ ਅੱਡੀਆਂ ਵੀ ਮਾਰੀਆਂ ਤੇ ਚਾਬੁਕ ਵੀ ਮਾਰੇ ਪਰ ਘੋੜਾ ਅੱਗੇ ਵਧਣ ਦਾ ਨਾਮ ਹੀ ਨਹੀਂ ਸੀ ਲੈ ਰਿਹਾ। ਮੈਂ ਅਪਣਾ ਸਿਰ ਉਤਾਂਹ ਚੁੱਕ ਕੇ ਵੇਖਿਆ ਕਿ ੧੦੦ ਗਜ਼ ਦੀ ਦੂਰੀ ਤੇ ਤਿੰਨ ਫਕੀਰ ਬੈਠੇ ਹਨ। ਵਿਚਾਲੇ ਬੈਠੇ ਬਜ਼ੁਰਗ ਦਾ ਚਿਹਰਾ ਨੂਰਾਨੀ ਸੀ, ਹਜ਼ਾਰਾਂ ਸੂਰਜਾਂ ਤੋਂ ਵੀ ਜ਼ਿਆਦਾ ਰੋਸ਼ਨੀ ਮੈਨੂੰ ਉਸ ਦੇ ਉਦਾਲੇ ਦਿਸੀ ਜਿਸ ਨਾਲ ਮੇਰੀਆਂ ਅੱਖਾਂ ਚੁੰਧਿਆ ਗਈਆਂ। ਮੈਨੂੰ ਲੱਗਿਆ ਕਿ ਮੈਂ ਤਾਂ ਇਕ ਬਹੁਤ ਵੱਡਾ ਜੁਰਮ ਕਰਨ ਜਾ ਰਿਹਾ ਸਾਂ। ਮੇਰੇ ਤੋਂ ਤਾਂ ਘੋੜਾ ਹੀ ਚੰਗਾ ਨਿਕਲਿਆ ਜਿਸ ਨੇ ਇਤਨੇ ਚਾਬਕ ਖਾਣ ਤੇ ਵੀ ਅੱਗੇ ਕਦਮ ਨਹੀਂ ਪੁਟਿਆ। ਮੈਂਨੂੰ ਯਕੀਨ ਹੋ ਗਿਆ ਸੀ ਕਿ ਮੇਰੇ ਅੱਗੇ ਉਹ ਹੀ ਰੱਬੀ ਪੁਰਸ਼ ਹੈ ਜਿਸ ਨੇ ਮੱਕਾ ਘੁਮਾਇਆ ਸੀ ਤੇ ਸ਼ਾਹ ਸ਼ਰਫ ਤੇ ਰੁਕਨਦੀਨ ਉਸ ਦੇ ਨਾਮ ਲੇਵਾ ਬਣ ਗਏ ਸਨ।ਜਿਸ ਨੇ ਅਰਬਾਂ ਵਿਚ ਇਕ ਰੱਬ ਦਾ ਸਹੀ ਸੁਨੇਹਾ ਫੈਲਾਇਆ ਸੀ ਉਹ ਮੇਰੇ ਸਾਹਮਣੇ ਸੀ। ਮੈਨੂੰ ਸੁਰਤ ਆਈ ਤੇ ਮੈਂ ਠੀਕ ਕਰਨ ਦੀ ਸੋਚੀ। ਅਪਣੇ ਘੋੜੇ ਨੂੰ ਛੱਡ ਕੇ ਮੈਂ ਇਕ ਦਮ ਉਸ ਦੇ ਪੈਰਾਂ ਤੇ ਜਾ ਡਿਗਿਆ”। ਇਸਤਰ੍ਹਾਂ ਉਹ ਆਦਮੀ ਜੋ ਗੁਰੂ ਜੀ ਨੂੰ ਮਾਰਨ ਆਇਆ ਸੀ ਗੁਰੂ ਜੀ ਦਾ ਨਾਨਕ ਨਾਮ ਲੇਵਾ ਹੋ ਗਿਆ।

ਰੁਕਨਦੀਨ ਨੂੰ ਮੰਨਣ ਵਾਲੇ ਕਬੀਲੇ ਖਵੇਸ਼, ਸਿਬੀ ਤੇ ਬੁਧੂ ਹਮੇਸ਼ਾ ਲਈ ਗੁਰੂ ਨਾਨਕ ਨਾਮ ਲੇਵਾ ਹੋ ਗਏ ਤੇ ਉਹ ਅਫਗਾਨਿਸਤਾਨ ਦੇ ਤਿਰਾਹ ਇਲਾਕੇ ਵਿਚ ਆ ਕੇ ਪੱਕੇ ਤੌਰ ਤੇ ਵਸ ਗਏ। ਉਹ ਜਪੁਜੀ ਸਾਬਿ ਨੂੰ ਸੋਨੇ ਦੇ ਜਿਲਦ ਵਿਚ ਪਾ ਕੇ ਰਖਦੇ ਹਨ ਤੇ ਪਾਠ ਕਰਦੇ ਹਨ।

ਹੁਣ ਗੁਰੂ ਨਾਨਕ ਜੀ ਦੇ ਨਾਮ ਲੇਵਾ ਸਾਰੀ ਦੁਨੀਆਂ ਵਿਚ ਫੈਲੇ ਹੋਏ ਹਨ।ਸਿੱਖਾਂ ਤੋਂ ਇਲਾਵਾ ਸਿੰਧੀ, ਨਿਰੰਕਾਰੀ, ਸਿਕਲੀਗਰ, ਵਣਜਾਰੇ, ਜੌਹਰੀ, ਸਤਿਨਾਮੀਏ, ਲਾਮੇ, ਅਮਰੀਕੀ, ਅਫਰੀਕੀ, ਯੁਰੋਪੀਅਨ ਗੁਰੁ ਨਾਨਕ ਜੀ ਨੂੰ ਮੰਨਦੇ ਹਨ ਭਾਵੇਂ ਕੁਝ ਗੁਰੁ ਨਾਨਕ ਦੇਵ ਜੀ ਨੂੰ ਵੱਖਰੇ ਵੱਖਰੇ ਨਾਵਾਂ ਨਾਲ ਪੁਕਾਰਦੇ ਹਨ ਜਿਵੇਂ ਕਿ ਲਾਮਿਆਂ ਵਿਚ ਨਾਨਕ ਲਾਮਾ ਜਾਂ ਗੁੂਰੂ iੰਰੰਪੋਸ਼, ਸ੍ਰੀ ਲੰਕਾ ਵਿਚ ਨੰਨਾ ਬੁਧਾ, ਨੇਪਾਲ ਵਿਚ ਨਾਨਕ ਰਿਸ਼ੀ, ਜੱਦਾ ਤੇ ਮੱਕੇ ਵਿਚ ਨਾਨਕ ਪੀਰ ਤੇ ਵਲੀ ਹਿੰਦ, ਮਿਸਰ ਵਿਚ ਨਾਨਕ ਵਲੀ ਤੇ ਨਾਨਕ ਵਲੀ ਹਿੰਦ ਤੁਰਕਿਸਤਾਨ ਵਿਚ, ਬਗਦਾਦ ਤੇ ਅਲਕੂਤ ਵਿਚ ਬਾਬਾ ਨਾਨਕ ਤੇ ਬਾਬਾ ਨਾਨਾ, ਬੁਖਾਰਾ ਵਿਚ ਨਾਨਕ ਕਦਮਦਾਰ, ਮਜ਼ਹਰ ਸ਼ਰੀਫ ਵਿਚ ਬਾਲਗਦਾਨ ਤੇ ਚੀਨ ਵਿਚ ਬਾਬਾ ਫੂਸਾ ਆਦਿ ਦੇ ਨਾਮ ਨਾਲ ਮੰਨੇ ਜਾਂਦੇ ਹਨ

ਹਕ, ਸਚ, ਇਨਸਾਫ, ਬਰਾਬਰੀ, ਭਾਈਵਾਲਤਾ ਸ਼ਾਂਤੀ, ਪ੍ਰੇਮ ਦੀ ਇਸ iਫਲਾਸਫੀ ਦੇ ਪਰਚਾਰ ਪ੍ਰਸਾਰ ਲਈ ਗੁਰੂ ਨਾਨਕ ਦੇਵ ਜੀ ਨੇ ਲਗਭਗ ਸਾਰੇ iਵਸ਼ਵ ਦੀ ਯਾਤਰਾ ਕੀਤੀ ਤੇ ਹਰ ਵਰਗ ਰਾਜੇ, ਵਜ਼ੀਰ, ਮੁਕੱਦਮ, ਮੌਲਵੀ, ਮੁਲਾਂ, ਬ੍ਰਾਹਮਣ. ਪੰiਡਤ, ਹਰ ਧਰਮ ਤੇ ਹਰ ਵਰਗ ਦੇ ਆਮ ਲੋਕ ਸਭਨਾਂ ਨੂੰ ਮੁਖਾਤਬ ਹੋਏ ਤੇ ਉਨ੍ਹਾਂ ਦੀ ਸਥਤੀ ਅਨੁਸਾਰ ਉਨ੍ਹਾਂ ਨੂੰ ਇਸ ਵੀਚਾਰ ਧਾਰਾ ਤੋ ਜਾਣੂ ਕਰਵਾ ਕੇ ਸੱਚ ਨਾਲ ਜੋiੜਆ ਤੇ ਕੂੜ ਕੁਸਤ ਤੋਂ ਮੋੜਿਆ। ਉਨ੍ਹਾਂ ਦੀਆਂ ਯਾਤਰਾਵਾਂ ਤੇ ਸੰਵਾਦਾਂ ਰਾਹੀ ਸੰਦੇਸ਼ਿਆਂ ਸਦਕਾ ਗੁਰੁ ਨਾਨਕ ਦੇਵ ਜੀ ਦਾ ਨਾਮ ਹੁਣ ਦੁਨੀਆਂ ਦੇ ਹਰ ਕੋਨੇ ਤਕ ਫੈਲ ਗਿਆ ਹੈ।

ਹਵਾਲੇ:
੧, ਗੰਡਾ ਸਿੰਘ, ਦ ਇੰਪੈਕਟ ਆਫ ਗੁਰੂ ਨਾਨਕਜ਼ ਟੀਚਿੰਗਜ਼ ਆਨ ਦ ਲਾਈਵਜ਼ ਆਫ ਹਿਜ਼ ਫੋਲੌਅਰਜ਼, ਦ ਪੰਜਾਬ ਪਾਸਟ ਐਂਡ ਪਰੈਜ਼ੈਂਟ, ਵਾਲਿਊਮ ੧੧, ਭਾਗ ੧, ਪੰਜਾਬੀ ਯੂਨੀਵਰਸਿਟੀ, ਪਟਿਆਲਾ ੧੯੯੧

੨, ਗੁਲਾਮ ਮਹੀਉਦੀਨ ਉਰਫ ਬੂਟੇ ਸ਼ਾਹ, ਇਬਰਤਨਾਮਾ, ੧੭੨੨.

੩. ਜਨਮਸਾਖੀ ਭਾਈ ਬਾਲਾ, ਸੰ: ਡਾ: ਸੁਰਿੰਦਰ ਸਿੰਘ ਕੋਹਲੀ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ

੪. ਜਨਮਸਾਖੀ ਮਿਹਰਬਾਨ, ਜਨਮਸਾਖੀ ਪ੍ਰੰਪਰਾ, ਸੰ: ਡਾ ਕਿਰਪਾਲ ਸਿੰਘ, ਪੰਜਾਬੀ ਯੂਨੀਵਰਸਿਟੀ ਪਟਿਆਲਾ, ੧੯੬੯.

੫. ਮਨਮੋਹਨ ਸਿੰਘ, ਹਿਮਜ਼ ਆਫ ਗੁਰੂ ਨਾਨਕ, ਭਾਸ਼ਾ ਵਿਭਾਗ ਪੰਜਾਬ, ਪਟਿਆਲਾ.

੬. ਪੁਰਾਤਨ ਜਨਮਸਾਖੀ, ਸੰ: ਭਾਈ ਵੀਰ ਸਿੰਘ, ਭਾਈ ਵੀਰ ਸਿੰਘ ਸਾਹਿਤ ਸਦਨ, ਦਿੱਲੀ

੭. ਸੁਜਾਨ ਰਾਇ ਭੰਡਾਰੀ, ਖੁਲਾਸਤ-ਉਤ-ਤਵਾਰੀਖ, ੧੬੯੫.

੮. ਸ੍ਰੀ ਗੁਰੂ ਗ੍ਰੰਥ ਸਾਹਿਬ ਸਾਹਿਬ, ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ

ਅੰਤਿਕਾ ੧

ਨੰ ਸਿੱਧਾਂ ਦੇ ਪ੍ਰਸ਼ਨ ਗੁਰੂ ਨਾਨਕ ਦੇਵ ਜੀ ਦੇ ਉਤਰ

੧ ਤੂੰ ਕੌਣ ਹੈਂ ? ਮੈਂ ਹਰੀ ਦੇ ਹੁਕਮ-ਰਜ਼ਾ ਵਿਚ ਰਹਿਣ ਵਾਲਾ ਬੰਦਾ ਹਾਂ।

੨ ਤੇਰਾ ਨਾਮ ਕੀ ਹੈ? ੰਮੇਰਾ ਨਾਮ ਨਾਨਕ ਹੈ।

੩ ਤੇਰਾ ਮੱਤ ਕੀ ਹੈ? ਉਸ ਦੀ ਰਜ਼ਾ ਵਿਚ ਰਹਿਣਾ ਹੀ ਮੇਰੀ ਮੱਤ ਹੈ।

੪ ਤੇਰਾ ਜੀਵਨ ਮਨੋਰਥ ਕੀ ਹੈ? ਮੇਰਾ ਜੀਵਨ ਮਨੋਰਥ ਸੱਚੇ ਈਸ਼ਵਰ ਨੂੰ ਜਾਣ ਲੈਣਾ, ਪਾ ਲੈਣਾ ਤੇ ਉਸ ਵਿਚ ਸਮਾ ਜਾਣਾ ਹੈ।

੫ ਤੇਰਾ ਟਿਕਾਣਾ ਕਿਥੇ ਹੈ? ਮੇਰਾ ਟਿਕਾਣਾ ਇੱਕ ਈਸ਼ਵਰ ਵਿਚ ਹੈ।

੬ ਤੂੰ ਵਸਦਾ ਕਿੱਥੇ ਹੈਂ? ਮੈਂ ਹਮੇਸ਼ਾਂ ਉਸ ਸਦਾ ਸਥਿਰ ਈਸ਼ਵਰ ਦੇ ਧਿਆਨ ਵਿਚ ਵਸਦਾ ਹਾਂ

੭ ਤੂੰ ਆਇਆ ਕਿਥੌਂ ਹੈਂ ਮੈਂ ਆਇਆ ਉਸ ਵਾਹਗੁਰੂ ਕੋਲੋਂ ਹੀ ਹਾਂ

੮ ਤੂੰ ਜਾਣਾ ਕਿੱਧਰ ਹੈ? ਤੇ ਜਾ ਵੀ ਉਸ ਵਾਹਿਗੁਰੂ ਵਲ ਹੀ ਹਾਂ।

੯ ਤੂੰ ਜਾਣਾ ਕਿਸ ਰਸਤੇ ਹੈ? ਜਿਹੜਾ ਵੀ ਉਸਦਾ ਹੁਕਮ ਹੋਵੇਗਾ ਮੈਂ ਉਸੇ ਰਸਤੇ ਉਸ ਵਲ ਤੁਰਦਾ ਜਾਵਾਂਗਾ।

੧੦ ਬੰਦਾ ਜੱਗ ਭਵ ਸਾਗਰ ਤੋਂ ਪਾਰ ਕਿਵੇਂ ਹੋਵੇ? ਜਿਵੇਂ ਕੰਵਲ ਫੁੱਲ ਪਾਣੀ ਵਿਚ ਨਿਰਲੇਪ ਰਹਿੰਦਾ ਹੈ: ਜਿਸਤਰ੍ਹਾਂ ਮੁਰਗਾਬੀ ਨਦੀ ਵਹਾ ਦੇ ਵਿਰੁਧ ਤਰ ਲੈਂਦੀ ਹੈ ਤੇ ਗਿੱਲੀ ਵੀ ਨਹੀਂ ਹੁੰਦੀ, ਏਸੇ ਤਰ੍ਹਾਂ ਗੁਰੁ ਦੀ ਬਾਣੀ ਉਤੇ ਬਿਰਤੀ ਜੋੜਣ ਅਤੇ ਨਾਮ ਦਾ ਉਚਾਰਨ ਕਰਨ ਨਾਲ ਭਵ ਸਾਗਰ ਪਾਰ ਕੀਤਾ ਜਾ ਸਕਦਾ ਹੈ।

੧੧ ਇਨਸਾਨ ਕਿਸ ਤਰ੍ਹਾਂ ਮਹਾਨ ਈਸ਼ਵਰ ਦੇ ਦਰ ਤੇ ਪੱਜ ਸਕਦਾ ਹੈ? ਨਾਮ ਦੇ ਆਸਰੇ ਇਹ ਚੰਚਲ ਮਨ ਸੱਚ-ਘਰ ਜਾ ਬੈਠਦਾ ਹੈ ਤੇ ਸਾਈਂ ਨਾਲ ਪ੍ਰੇਮ ਪਾ ਲੈਂਦਾ ਹੈ ਤਾਂ ਪ੍ਰਮਾਤਮਾ ਆਪ ਹੀ ਉਸ ਨੂੰ ਅਪਣੇ ਵਿਚ ਮਿਲਾ ਲੈਂਦਾ ਹੈ

੧੨ ਕੌਣ ਅਦ੍ਰਿਸ਼ਟ ਹੈ? ਜੋ ਸਾਰਿਆਂ ਦਿਲਾਂ ਅੰਦਰ ਹੈ ਸੋ ਅਦ੍ਰਿਸ਼ਟ ਹੈ।

੧੩ ਕੌਣ ਮੁਕਤ ਹੈ? ਜੋ ਗੁਰੂ ਦੀ ਸਿਖਿਆ ਤੇ ਚਲਦਾ ਹੈ ਭਾਵ ਗੁਰਮੁਖ ਹੈ ਸੋ ਮੁਕਤ ਹੋ ਜਾਦਾ ਹੈ।

੧੪ ਉਹ ਕੌਣ ਹੈ ਜੋ ਅੰਦਰੋਂ-ਬਾਹਰੋਂ ਜੁੜਿਆ ਹੋਇਆ ਹੈ? ਗੁਰਮੁਖ ਅੰਦਰੋਂ ਬਾਹਰੋਂ ਨਾਮ-ਸ਼ਬਦ ਨਾਲ ਜੁੜਿਆ ਹੋਇਆ ਹੈ।

੧੫ ਉਹ ਕੌਣ ਹੈ ਜੋ ਆਉਂਦਾ ਹੈ?

ਉਹ ਕੌਣ ਹੈ ਜੋ ਜਾਂਦਾ ਹੈ? ਜਝੋ ਮਨ ਦੀ ਮੰਨਦਾ ਹੈ ਭਾਵ ਮਨਮੁਖ ਹੈ ਉਹ ਆਉਣ ਜਾਣ ਦੇ ਚੱਕਰ ਵਿਚ ਪੈ ਜਾਂਦਾ ਹੈ

੧੬ ਤਿੰਨਾਂ ਜਹਾਨਾਂ ਵਿਚ ਕੌਣ ਵਰਤ ਰਿਹਾ ਹੈ? ਤਿੰਨਾਂ ਜਹਾਨਾਂ ਵਿਚ ਇਕ ਈਸ਼ਵਰ ਹੀ ਵਰਤ ਰਿਹਾ ਹੈ ਤੇ ਗੁਰਮੁਖ ਹੀ ਇਸ ਨੂੰ ਜਾਣਦਾ ਹੈ।

੧੭ ਬੰਦਾ ਕਿਸ ਬੰਧਨ ਵਿਚ ਜਕੜਿਆ ਹੋਇਆ ਹੈ ਤੇ ਮਾਇਆ ਸਪਣੀ ਉਸ ਨੂੰ ਕਿਵੇਂ ਖਾ ਰਹੀ ਹੈ? ਖੋਟੀ ਮੱਤ ਬੰਦੇ ਨੂੰ ਜਕੜ ਲੈਂਦੀ ਹੈ ਤੇ ਮਾਇਆ ਨਾਗਣ ਉਸ ਨੂੰ ਖਾ ਜਾਂਦੀ ਹੈ

੧੮ ਬੰਦਾ ਅਪਣਾ ਆਪ ਕਿਵੇਂ ਗੁਆਉਂਦਾ ਤੇ ਕਿਵੇਂ ਲੱਭਦਾ ਹੈ? ਮਨਮੁਖ ਆਪਾ ਗੁਆਉਂਦਾ ਤੇ ਗੁਰਮੁਖ ਗੁਰਮਤ ਅਨੁਸਾਰ ਅਪਣੀ ਖੋਜ ਅੰਦਰੋਂ ਹੀ ਕਰ ਲੈਂਦਾ ਹੈ।

੧੯ ਬੰਦਾ ਕਿਵੇਂ ਨਿਰਮਲ ਹੁੰਦਾ ਹੈ ।ਜਦ ਹਨੇਰੇ ਵਿਚ ਖੋ ਜਾਂਦਾ ਹੈ? ਹਨੇਰੇ ਵਿਚੋਂ ਰੋਸ਼ਨੀ ਗੁਰਮਤ ਅਨੁਸਾਰ ਹਉਮੈ ਮਾਰ ਕੇ ਹੀ ਮਿਲਣੀ ਹੈ ਤੇ ਨਿਰਮਲ ਹੋ ਕੇ ਹੀ ਪ੍ਰਾਣੀ ਪਰਮਾਤਮਾ ਵਿਚ ੋਮਲ ਸਕਦਾ ਹੈ।

੨੦ ਘਰਬਾਰ ਛੱਡ ਕੇ ਤੂੰ ਵੈਰਾਗੀ ਕਿਉਂ ਵਣ ਗਿਆ? ਗੁਰਮੁਖਾਂ ਦੀ ਖੋਜ ਵਿਚ ਮੈਂ ਵੈਰਾਗੀ ਬਣਿਆ ਹਾਂ।

ਕੀ ਕਾਰਨ ਹੈ ਜੋ ਤੂੰ ਇਹ ਵੇਸ ਧਾਰਨ ਕੀਤਾ ਹੈ? ਸ਼ੱਚੇ ਈਸ਼ਵਰ ਦੇ ਦਰਸ਼ਨ ਦੀਦਾਰ ਲਈ ਮੈਂ ਇਹ ਭੇਖ ਧਾਰਿਆ ਹੈ

੨੧ ਤੂੰ ਕਿਸ ਸੌਦੇ ਦਾ ਵਪਾਰੀ ਹੈ? ਮੈਂ ਸੱਚ ਦਾ ਵਪਾਰੀ ਹਾਂ।

੨੨ ਤੂੰ ਅਪਣੇ ਪੰਥ ਦਾ ਕਿਸਤਰ੍ਹਾਂ ਪਾਰ ਉਤਾਰਾ ਕਰੇਂਗਾ? ਗੁਰੂ ਦੀ ਦਇਆ ਸਦਕਾ ਮੈਂ ਅਪਣੇ ਪੰਥ ਦਾ ਪਤਰ ਉਤਾਰਾ ਕਰਾਂਗਾ।

੨੩ ਕਿਸ ਤਰੀਕੇ ਤੂੰ ਅਪਣੇ ਜੀਵਨ ਦਾ ਰਾਹ ਇਸ ਪਾਸੇ ਮੋੜਿਆ ਹੈ? ਮੈਂ ਸੱਚੇ ਦੇ ਘਰ ਜਨਮਿਆ ਤੇ ਅਪਣਾ ਰੁਖ ਬਦਲਿਆ ਹੈ ਤੇ ਅਪਣੀ ਭਟਕਣਾ ਮੁਕਾ ਲਈ ਹੈ।

੨੪ ਇਹ ਮਨ ਤੂੰ ਕਿਉਂ ਤੇ ਕੀਹਦੇ ਨਾਲ ਜੋੜਿਆ ਹੈ? ਮੈਂ ਅਪਣਾ ਮਨ ਰੱਬੀ ਕੀਰਤਨ ਵਿਚ ਰੰਗ ਕੇ ਉਸ ਵਿਚ ਜੁੜ ਗਿਆ ਹਾਂ।

੨੫ ਅਪਣੀ ਆਸ਼ਾ ਇਛਾ ਨੂੰ ਕਿਵੇਂ ਮੇਟਿਆ ਹੈ? ਨਾਮ ਸਦਕਾ ਮੈ ਅਪਣੀਆਂ ਆਸ਼ਾਵਾਂ-ਇਛਾਵਾਂ ਨੂੰ ਮੇਟ ਦਿਤਾ ਹੈ।

੨੬ ਕਿਸ ਤਰੀਕੇ ਨਾਲ ਤੂੰ ਅਪਣੇ ਅੰਦਰ ਨਿਰੰਤਰ ਜੋਤ ਨੂੰ ਪਾਇਆ ਹੈ? ਗੁਰੂ ਦੀ ਦਇਆ ਨਾਲ ਮੈ ਰਬੀ ਜੋਤ ਅੰਦਰ ਹੀ ਪਾ ਲਈ ਹੈ।

੨੭ ਬਿਨ ਦੰਦਾ ਦੇ ਭਲਾ ਕੋਈ ਲੋਹਾ ਖਾ ਸਕਦਾ ਹੈ? ਮੋਹ-ਮਾਇਆ, ਆਸਾ–ਨਿਰਾਸਾ ਤੇ ਹਉਮੈਂ-ਹੰਕਾਰ ਨੂੰ ਮਾਰ ਕੇ ਨਾਮ ਸਹਾਰੇ ਦੰਦਾ ਬਗੈਰ ਵੀ ਲੋਹਾ ਖਾਧਾ ਜਾ ਸਕਦਾ ਹੈ।

੨੮ ਵਿਸ਼ਵ ਦਾ ਅਰੰਭ ਕਿਵੇਂ ਹੋਇਆ? ੀੲਸ ਬਾਰੇ ਕੀ ਵਿਚਾਰ ਹੈ। ਆਰੰਭ ਵਿਸਮਾਦ ਜਾਂ ਅਸਚਰਜ ਹੀ ਬਿਆਨਿਆ ਜਾ ਸਕਦਾ ਹੈ।

੨੯ ਅਰੰਭ ਤੋਂ ਪਹਿਲਾਂ ਸੁੰਨ ਸਮੇਂ ਪ੍ਰਮਾਤਮਾ ਕਿਥੇ ਸੀ? ਅਰੰਭ ਤੋਂ ਪੁਹਲਾਂ ਪਰਮਾਤਮਾਂ ਅਪਣੇ ਆਪ ਵਿਚ ਵਸਦਾ ਸੀ।

੩੦ ਬ੍ਰਹਮ ਗਿਆਨੀ ਕਿਹੜੀ ਮੁਦਰਾ ਵਿਚ ਸੀ? ਜੋ ਮੁਦਰਾ ਜਾਂ ਆਸਣ ਉਸ ਨੂੰ ਠੀਕ ਲੱਗਿਆ ਉਸ ਵਿਚ ਉਹ ਰਿਹਾ।

੩੧ ਹਰ ਦਿਲ ਵਿਚ ਕੌਣ ਵਸਿਆ ਹੋਇਆ ਸੀ? ਪਰਮਾਤਮਾਂ ਹੀ ਸਦੀਵ ਤੋਂ ਹਰ ਦਿਲ ਵਿਚ ਸਮਾਇਆ ਹੋਇਆ ਹੈ।

੩੨ ਕਾਲ ਦੀ ਮਾਰ ਤੋਂ ਕਿਵੇਂ ਬਚਿਆ ਜਾਵੇ? ਜਦ ਰਚਣਹਾਰੇ ਦਾ ਸ਼ਬਦ ਨਾਮ ਪਛਾਣਿਆਂ ਗਿਆ ਤਾਂ ਕਾਲ ਵੀ ਆਣ ਸਹਾਈ ਹੋ ਗਿਆ।

੩੩ ਨਿਰਭਉ ਪਰਮਾਤਮਾਂ ਦੇ ਘਰ ਕਿਵੇਂ ਪਹੁੰਚੀਏ? ਜਦ ਗੁਰੂ ਦੇ ਦਿਤੇ ਸ਼ਬਦ-ਨਾਮ ਨਾਲ ਦੁਨਿਆਬੀ ਬਰਿਆਈਆਂ ਮਾਰ ਲਈਆਂ ਤੇ ਉਸ ਨਾਲ ਜੁੜ ਗਏ ਤਾਂ ਪਰਮਾਤਮਾਂ ਦੇ ਘਰ ਰੂਹ ਵਸ ਜਾਦੀ ਹੈ।

੩੪ ਸਹਿਜ-ਸੰਤੋਖ ਦਾ ਆਸਣ ਕਿਵੇਂ ਮਿਲੇ? ਘੁਰ-ਸ਼ਬਦ ਦੁਆਰਾ ਸਹਿਜ ਤੇ ਸੰਤੋਖ ਮਿਲਦੇ ਹਨ।

੩੫ ਬੁਰਾਈਆਂ ਨੂੰ ਕਿਵੇਂ ਮਾਰੀਏ? ਜੋ ਸਿਖ ਗੁਰੂ ਦੀ ਘਾਲ ਕਮਾਉਂਦਾ ਹੈ ਅਤੇ ਹੋਰ ਕਿਸੇ ਦੀ ਜਾਂ ਮਨ ਦੀ ਨਹੀਂ ਮੰਨਦਾ ਉਹ ਅਪਣੀਆਂ ਬੁਰਾਈਆਂ ਨੂੰ ਮਾਰ ਲੈਣ ਦਾ ਰਾਹ ਲਭ ਲੈਂਦਾ ਹੈ।

੩੬ ਇਨਸਾਨ ਕਿਥੋਂ ਆਇਆ ਹੈ ਤੇ ਕਿਥੇ ਜਾਏਗਾ? ਇਨਸਾਨ ਪ੍ਰਭੂ ਦੇ ਹੁਕਮ ਅਨੁਸਾਰ ਹੀ ਉਤਪੰ ਹੁੰਦਾ ਹੈ ਤੇ ਹੁਕਮ ਹੋਣ ਤੇ ਹੀ ਉਥੇ ਜਾਏਗਾ ਜਿਥੇ ਉਸ ਦਾ ਹੁਕਮ ਹੋਵੇਗਾ।

੩੭ ਉਹ ਕਿਥੇ ਮਸਤ ਰਹਿੰਦਾ ਹੈ? ਪੂਰੇ ਗੁਰੁ ਤੋਂ ਸੱਚ ਕਮਾਕੇ ਉਹ ਰੱਬ ਦੇ ਨਾਮ ਵਿਚ ਹੀ ਲੀਨ ਰਹਿੰਦਾ ਹੈ

੩੮ ਆਦਮੀ ਸਰੂਪ-ਰਹਿਤ ਸੱਚਾਈ ਨੂੰ ਕਿਸ ਤਰ੍ਹਾਂ ਪ੍ਰਾਪਤ ਕਰ ਸਕਦਾ ਹੈ? ਸ਼ੱਚ ਦੀ ਕਮਾਈ ਕਰਨ ਤੇ ਈਸ਼ਵਰ ਦੇ ਰੁਤਬੇ ਤੇ ਕਦਰ ਨੂੰ ਅਨੁਭਵ ਕਰਨ ਦੁੳਾਰਾ ਉਸ ਨੂ ਪੂਰੇ ਗੁਰੁ ਪਾਸੋਂ ਪ੍ਰਭੂ-ਪ੍ਰੀਤ ਦੀ ਦਾਤ ਮਿਲਦੀ ਹੈ।

੩੯ ਜੇ ਉਹ ਆਪ ਹੀ ਸੁਣਨ ਵਾਲਾ ਤੇ ਰਚਣਹਾਰਾ ਹੈ ਤਾਂ ਉਸ ਦੀ ਵਿਆਖਿਆ ਕਿਵੇਂ ਹੋਵੇ? ਉਸ ਦਾ ਹੁਕਮ ਵੀ ਅਸਚਰਜ ਹੈ ਤੇ ਪਛਾਣ ਵੀ ਵਿਸਮਾਦ ਭਰੀ । ਜੀਆਂ ਨੂੰ ਕੀ ਮੁਕਤੀ ਦੀ ਕੀ ਜੁਗਤੀ ਦਿਤੀ ਹੈ ਇਸ ਦਾ ਸੱਚ ਵੀ ਉਹ ਆਪ ਹੀ ਜਾਣਦਾ ਹੈ।

੪੦ ਜੀਵਨ ਦਾ ਆਰੰਭ ਕੀ ਹੈ?ੈ ਹਵਾ ਜੀਵਨ ਦਾ ਆਰੰਭ ਹੈ।

੪੧ ਇਸ ਵੇਲੇ ਕੀ ਮੱਤ ਸਹੀ ਹੈ? ਸ਼ੱਚੇ ਗੁਰੁ ਦੀ ਮੱਤ ਸਭ ਤੋਂ ਸਹੀ ਹੈ।

੪੨ ਤੇਰਾ ਗੁਰੂ ਕਿਹੜਾ ਹੈ ਜਿਸ ਦਾ ਤੂੰ ਮੁਰੀਦ ਹੈ? ਮੇਰਾ ਗੁਰੂ ਸ਼ਬਦ ਹੈ ਤੇ ਮੇਰੀ ਸੁਰਤੀ ਸ਼ਬਦ-ਨਾਮ ਧੁੰਨ ਵਿਚ ਰੱਬ ਦੀ ਮੁਰੀਦ ਹੋਈ ਹੈ।

੪੩ ਉਹ ਕਿਹੜੀ ਕਥਾ ਹੈ ਜਿਸਨੂੰ ਕਰਦੇ ਹੋਏ ਤੂੰ ਜਗਤ ਤੋਂ ਨਿਰਲੇਪ ਵਿਚਰਦਾ ਹੈਂ? ਪ੍ਰਭੂ ਦਾ ਅਕਥ ਕਥਾ ਵਿਚ ਹਮੇਸ਼ਾਂ ਲੀਨ ਹੋ ਕੇ ਜਗਤ ਤੋਂ ਨਿਰਲੇਪ ਵਿਚਰਦਾ ਹਾਂ।

੪੪ ਤੂੰ ਇਸ ਕਥਾ ਦੀ ਵਿਆਖਿਆ ਕਰ ਕਿ ਪ੍ਰਭੂ ਕਿਸ ਤਰ੍ਹਾਂ ਜਗਤ ਭਵਸਾਗਰ ਤੋਂ ਪਾਰ ਉਤਾਰ ਸਕਦਾ ਹੈ? ਉਸ ਅਦੁਤੀ ਪ੍ਰਭੂ ਦੀ ਅਕਥ ਕਥਾ ਦਾ ਚਿੰਤਨ ਤੇ ਦੇ ਉਸਦਾ ਨਾਮ ਜਪਣ ਦੁਆਰਾ ਹੀ ਭਵਸਾਗਰ ਪਾਰ ਕੀਤਾ ਜਾ ਸਕਦਾ ਹੈ।

੪੫ ਮੋਮ ਦੇ ਦੰਦਾਂ ਦੁਆਰਾ ਲੋਹਾ ਕਿਵੇਂ ਚਬਾਈਏ? ਮਨਮੁਖ ਲਈ ਜਗ ਬੜਾ ਕਰੜਾ ਹੈ ਪ੍ਰੰਤੂ ਜੇ ਉਹ ਸ਼ਬਦ ਦੀ ਕਮਾਈ ਕਰੇ ਤਾਂ ਲੋਹਾ ਵੀ ਚਬਾ ਸਕਦਾ ਹੈ ਭਾਵ ਅਸ਼ੰਭਵ ਨੂੰ ਸੰਭਵ ਵੀ ਬਣਾ ਸਕਦਾ ਹੈ।

੪੬ ਕੀ ਖਾਧੇ ਹੰਕਾਰ ਜਾਵੇ? ਸਦਾ ਸੱਚੇ ਦੇ ਭਉ ਵਿਚ ਰਹਿਣ ਨਾਲ ਹੰਕਾਰ ਮਿਟ ਜਾਂਦਾ ਹੈ ਤੇ ਸੱਚੇ ਨੂੰ ਅਨਭਵ ਕਰਨ ਤੇ ਨਾਮ ਸਿਮਰ ਕੇ ਬੰਦੇ ਦਾ ਹੰਕਾਰ ਉਕਾ ਹੀ ਖਤਮ ਹੋ ਜਾਂਦਾ ਹੈ।

੪੭ ਇਨਸਾਨ ਬਰਫ ਦੇ ਮੰਦਰ-ਗ੍ਰਿਹ ਅੰਦਰ ਅਗਨ-ਵਸਤਰ ਪਾ ਕੇ ਕਿਸ ਤਰ੍ਹਾਂ ਰਹਿ ਸਕਦਾ ਹੈ? ਸੱਚੇ ਦੇ ਨਾਮ ਨਾਲ ਰੰਗਕੇ ਬਰਫ ਗ੍ਰਿਹ ਵਿਖੇ ਕਾਮ ਕ੍ਰੌਧ ਦੀ ਅਗਨ ਭਰਿਆ ਬੰਦਾ ਸ਼ਾਂਤੀ ਪ੍ਰਾਪਤ ਕਰ ਸਕਦਾ ਹੈ।ਸੱਚੇ ਗੁਰਾਂ ਦੀ ਭਾਣੇ ਵਿਚ ਰਹਿਣ ਨਾਲ ਸਾਰੀਆਂ ਅਗਨੀਆਂ ਨਸ਼ਟ ਹੋ ਜਾਂਦੀਆਂ ਹਨ।

੪੮ ਉਹ ਕਿਹੜੀ ਗੁਫਾ ਹੈ ਜਿਥੇ ਮਨ ਅਸਥਿਰ ਰਹਿੰਦਾ ਹੈ? ਸੱਚੇ ਨਾਮ ਨੂੰ ਅਪਣੇ ਹਿਰਦੇ ਦੀ ਗੁਫਾ ਅੰਦਰ ਟਿਕਾਉਣ ਅਤੇ ਪ੍ਰਭੂ ਦੀ ਪ੍ਰੀਤ ਨਾਲ ਅਪਣੀ ਦੇਹ ਤੇ ਆਤਮਾ ਨੂੰ ਸਥਿਰਤਾ ਪ੍ਰਾਪਤ ਹੁੰਦੀ ਹੈ

੪੯ ਏਥੇ ਤੇ ਉਥੇ ਇਨਸਾਨ ਕਿਸ ਨੂੰ ਵਿਆਪਕ ਜਾਣੇ? ਇਨਸਾਨ ਲਈ ਇਕੋ ਪ੍ਰਮਾਤਮਾ ਨੂੰ ਏਥੇ ਤੇ ਉਥੇ ਅੰਦਰ ਜਾਂ ਬਾਹਰ ਵਿਆਪਕ ਜਾਣਨਾ ਹੀ ਸਹੀ ਹੈ।

੫੦ ਕਿਸ ਦਾ ਧਿਆਨ ਵਿਚ ਮਨ ਸਮਾਉਣਾ ਚਾਹੀਦਾ ਹੈ? ਹਮੇਸ਼ਾ ਇਕੋ ਇਕ ਪ੍ਰਮਾਤਮਾ ਦਾ ਧਿਆਨ ਹੀ ਮਨ ਵਿਚ ਸਮਾਉਣਾ ਚਾਹੀਦਾ ਹੈ ਜਿਸ ਨਾਲ ਸਭ ਅਗਨੀਆਂਤੋਂ ਛੁਟਕਾਰਾ ਮਿਲਦਾ ਹੈ।

੫੧ ਕਿਸ ਤਰ੍ਹਾਂ ਠੰਢ ਤੇ ਹਨੇਰੇ ਦਾ ਘਰ ਮਨ ਚੰਦਰਮਾਂ ਨਾਲ ਰੋਸ਼ਨ ਹੁੰਦਾ ਹੈ ਤੇ ਸੂਰਜ ਕਿਸ ਤਰ੍ਹਾਂ ਇਤਨਾ ਤਪ ਜਾਂਦਾ ਹੈ?? ਪ੍ਰਭੂ ਦਾ ਨਾਮ ਉਚਾਰਨ ਕਰਨ ਨਾਲ ਕਾਮ ਕ੍ਰੋਧ ਦੀ ਤਪਸ਼ ਭਰੇ ਸਰੀਰ ਵਿਚ ਮਨ ਚੰਦਰਮਾ ਪਰਮਾਤਮਾ ਦੇ ਪ੍ਰਕਾਸ਼ ਨਾਲ ਸਾਰੀ ਠੰਢਕ ਤੇ ਹਨੇਰੇ ਦੂਰ ਕਰ ਦਿੰਦਾ ਹੈ।

੫੨ ਮੌਤ ਦਾ ਰੋਜ਼ ਰੋਜ਼ ਦਾ ਭੈ ਕਿਵੇਂ ਹਟੇ? ਂਾਮ ਦਾ ਆਸਰਾ ਲੈਣ ਨਾਲ ਬੰਦਾ ਮੌਤ ਦਾ ਡਰ ਭੁਲ ਜਾਂਦਾ ਹੈ ਤੇ ਖੁਸ਼ੀ ਗਮੀ ਨੂੰ ਇਕ ਤੁਲ ਜਾਣਦਾ ਹੈ।

੫੩ ਗੁਰਮੁਖ ਦੀ ਇਜ਼ਤ ਕਿਵੇਂ ਬਚੇ? ਫਰਮਾਤਮਾ ਹੀ ਸਭਨਾ ਦੀ ਇਜ਼ਤ ਦਾ ਰਾਖਾ ਹੈ ਉਸੇ ਨੂੰ ਧਿਆਇਆਂ ਗੁਰਮੁਖ ਦੀ ਇਜ਼ਤ ਬਚਦੀ ਹੈ।

੫੪ ਉਹ ਕਿਹੜਾ ਸੂਰਮਾ ਹੈ ਜੋ ਮੌਤ ਨੂੰ ਮਾਰ ਦਿੰਦਾ ਹੈ? ਗੁਰੂ ਤੋਂ ਸਿਖਿਆ ਪ੍ਰਾਪਤ ਕਰਕੇ ਗੁਰਮੁਖ ਪ੍ਰਮਾਤਮਾਂ ਭਗਤੀ ਵਿਚ ਲੀਨ ਹੋ ਜਾਂਦਾ ਹੈ ਤੇ ਸੱਚ ਵਿਚ ਸਮਾ ਜਾਂਦਾ ਹੈ ਤਾਂ ਕਾਲ ਉਸ ਨੂੰ ਮਾਰ ਨਹੀਂ ਸਕਦਾ।

੫੫ ਅਨਹਦ ਸੁੰਨ ਕਿਵੇਂ ਹੋਵੇ? ਨੌ ਦਰਵਾਜਿਆਂ ਨੂੰ ਕਾਬੂ ਕਰਕੇ ਇਨਸਾਨ ਦਸਮ ਦੁਆਰ ਰਾਹੀਂ ਪੂਰਾ ਹੋ ਅਨਹਤ ਸੁੰਨ ਵਿਚ ਪਹੁੰਚਦਾ ਹੈ ਜਿਥੇ ਪ੍ਰਭੂ-ਸੰਗੀਤ ਗੂੰਜਦਾ ਹੈ।

੫੬ ਜੋ ਸੱਚੇ ਪ੍ਰਭੂ ਦੇ ਰੰਗ ਵਿਚ ਰੰਗੇ ਹੋਏ ਹਨ ਉਹ ਕਿਸ ਕਿਸਮ ਦੇ ਇਨਸਾਨ ਹਨ? ਉਹ ਜਿਸ ਪ੍ਰਮਾਤਮਾ ਤੋਂ ਉਪਜੇ ਹਨ ਉਸ ਵਰਗੇ ਹੀ ਹੋ ਜਾਂਦੇ ਹਨ, ਉਹ ਆਵਾਗੌਣ ਵਿਚ ਨਹੀਂ ਪੈਂਦੇ ਭਾਵ ਆਉਣ ਜਾਣ ਤੋਂ ਮੁਕਤ ਹੁੰਦੇ ਹਨ।

੫੭ ਕਿਹੜੀ ਥਾਂ ਤੇ ਖੋਟੀ ਮੱਤ ਮਿਟਾਈ ਜਾਂਦੀ ਹੈ? ਗੁਰੂ ਦੇ ਸਥਾਨ ਤੇ ਗੁਰੂ ਦੀ ਮੱਤ ਦੁਆਰਾ ਖੋਟੀ ਮੱਤ ਮਿਟਾਈ ਜਾ ਸਕਦੀ ਹੈ।

੫੮ ਬਿਨਾ ਅਸਲੀਅਤ ਬੁਝੇ ਆਦਮੀ ਚੋਟਾਂ ਕਿਉਂ ਖਾਂਦਾ ਹੈ? ਜਦ ਬੰਦਾ ਮਨ ਅਨੁਸਾਰੀ ਹੁੰਦਾ ਹੈ ਤਾਂ ਅਸਲੀਅਤ ਨੂੰ ਨਹੀਂ ਸਮਝਦਾ ਤੇ ਬੁਰੀ ਅਕਲ ਕਰਕੇ ਰੱਬ ਤੋਂ ਦੂਰ ਹੋ ਜਾਂਦਾ ਹੈ। ਵਾਹਿਗੁਰੂ ਤੋਂ ਦੂਰ ਹੋਇਆ ਨੂੰ ਤਾਂ ਚੋਟਾਂ ਹੀ ਖਾਣੀਆਂ ਪੈਂਦੀਆਂ ਹਨ ਇਥੋਂ ਤਕ ਕਿ ਸੜ ਕੇ ਸੁਆਹ ਵੀ ਹੋ ਜਾਂਦਾ ਹੈ।

੫੯ ਕਿਸ ਤਰ੍ਹਾਂ ਅਸਲੀਅਤ ਦੀ ਸਮਝ ਪ੍ਰਾਪਤ ਹੋਵੇ ਤੇ ਬੰਦੇ ਦਾ ਪਾਰ ਉਤਾਰਾ ਹੋਵੇ? ਸੱਚੇ ਗੁਰੁ ਰਾਹੀਂ ਬੰਦਾ ਆਪੇ ਦਾ ਗਿਆਨ ਪ੍ਰਾਪਤ ਕਰ ਸਕਦਾ ਹੈ ਤੇ ਨਾਮ ਦੇ ਜ਼ਰੀਏ ਪਰਮਾਤਮਾਂ ਨੂੰ ਮਿਲ ਕੇ ਬੰਦੇ ਦਾ ਪਾਰ ਉਤਾਰਾ ਹੋ ਜਾਂਦਾ ਹੈ

੬੦ ਜਿਸ ਪ੍ਰਮਾਤਮਾਂ ਨੇ ਬੰਦੇ ਨੂੰ ਪਾਰ ਲੰਘਾਉਣਾ ਹੈ ਉਸ ਦਾ ਨਿਵਾਸ ਅਸਥਾਨ ਕਿਥੇ ਹੈ? ਅੁਹ ਅਦ੍ਰਿਸ਼ਟ ਪ੍ਰਭੂ ਸਭਨਾਂ ਜੀਆਂ ਅੰਦਰ ਵਸਦਾ ਹੈ। ਜਿਥੇ ਕਿਤੇ ਵੀ ਉਸ ਨੂੰ ਵੇਖੋ ਉਹ ਤੁਹਾਨੂੰ ਨਜ਼ਰੀ ਪਵੇਗਾ ਭਾਵ ਅੰਦਰ ਬਾਹਰ ਉਹ ਹੀ ਹੈ।ਉਸੇ ਦੇ ਨਾਮ ਜਪਿਆ ਸੰਸਾਰ ਭਵ ਸਾਗਰ ਪਾਰ ਕੀਤਾ ਜਾ ਸਕਦਾ ਹੈ। ਬੰਦੇ ਨੂੰ ਇਥੇ ਉਥੇ ਸਿਰਫ ਇਕ ਵਾਹਿਗੁਰੂ ਨੂੰ ਹੀ ਜਾਨਣਸਾ ਚਾਹੀਦਾ ਹੈ।

੬੧ ਨਾਸਾਂ ਤੋਂ ਬਾਹਰ ਕਢਿਆ ਹੋਇਆ ਸਾਹ ਦਸ ਉਂਗਲਾਂ ਤਕ ਜਾਂਦਾ ਦਸਿਆ ਗਿਆ ਹੈ।ਉਸ ਦਾ ਆਧਾਰ ਕੀ ਹੈ? ਬਾਹਰ ਕਢੇ ਹੋਏ ਸਵਾਸ ਦਾ ਨਾਸਾਂ ਤੋਂ ਦਸ ਉਂਗਲਾਂ ਦੂਰ ਤਕ ਜਾਣ ਦਾ ਆਧਾਰ ਸੱਚੇ ਦੇ ਸੁੰਨ ਵਿਚ ਵਸੇ ਹੋਣਾ ਹੈ।

੬੨ ਇਹ ਬੋਲਦਾ ਖੇਡਦਾ ਮਨ ਕਿਵੇਂ ਅਹਿੱਲ ਹੋਵੇ? ਜਦ ਇਨਸਾਨ ਤਿੰਨੇ ਗੁਣ ਮੇਟ ਦਿੰਦਾ ਹੈ ਤੇ ਨਾਮ ਨੂੰ ਅੰਦਰ ਟਿਕਾ ਲੈਂਦਾ ਹੈ ਤਾਂ ਉਸ ਦੀ ਹਉਮੈਂ ਦੂਰ ਹੋ ਜਾਂਦੀ ਹੈ ਅਤੇ ਮਨ ਨਿਸ਼ਚਲ ਹੋ ਜਾਂਦਾ ਹੈ।

੬੩ ਅਦ੍ਰਿਸ਼ਟ ਰੱਬ ਕਿਵੇਂ ਦਿਸੇ? ਜਿਸ ਰੱਬ ਨੂੰ ਨਾਂ ਕੋਈ ਰੰਗ ਨਾ ਸਰੂਪ, ਨਾ ਹਨੇਰੇ ਦਾ ਡਰ ਨਾ ਦੁਨੀਆਦਾਰੀ ਉਸ ਨੂੰ ਨਾਮ ਰਾਹੀਂ ਅੰਦਰ ਬਾਹਰ ਇਕੋ ਜਾਣ ਕੇ ਹੀ ਪਛਾਣਿਆ ਜਾ ਸਕਦਾ ਹੈ।

੬੪ ਜੇ ਮਨ ਦਾ ਜੀ ਹਵਾ ਵਿਚ ਹੈ ਤਾਂ ਹਵਾ ਕਿਹੜਾ ਰਸ ਖਾਂਦੀ ਹੈ? ਹਰੀ ਦੇ ਬਾਝੋਂ ਹਵਾ ਨੂੰ ਹੋਰ ਕਿਧਰੋਂ ਖੁਰਾਕ ਨਹੀਂ ਮਿਲਦੀ ਤੇ ਇਸ ਦੀ ਹਉਮੈਂ ਦੀ ਤ੍ਰੇਹ ਦੂਰ ਨਹੀਂ ਹੁੰਦੀ। ਇਹ ਤ੍ਰੇਹ ਤਾਂ ਨਾਮ ਲਿਆ ਹੀ ਦੂਰ ਹੋਣੀ ਹੈ।

੬੫ ਗਿਆਨਵਾਨ ਯੋਗੀ ਦੀ ਜੀਵਨ ਮਰਿਆਦਾ ਕੀ ਹੈ? ਗਿਆਨਵਾਨ ਯੋਗੀ ਦੀ ਮਰਿਆਦਾ ਵਾਹਿਗੁਰੂ ਦੇ ਰੰਗ ਵਿਚ ਰੰਗੇ ਹੋਣ ਦੀ ਹੈ ਨਾਮ ਰਾਹੀਂ ਹੀ ਅੰਮ੍ਰਿਤ ਪ੍ਰਾਪਤ ਹੁੰਦਾ ਹੈ।

੬੬ ਪੂਰਨ ਪੁਰਖ ਦਾ ਕਾਰੋਬਾਰ ਕੀ ਹੈ? ਪੂਰਨ ਪੁਰਖ ਸੱਚੇ ਦੇ ਨਾਮ ਜਪਣ ਦਾ ਕਾਰੋਬਾਰ ਕਰਦਾ ਹੈ ।

੬੭ ਉਹ ਕਿਹੜੀ ਸਮਝ ਹੈ ਜਿਸ ਦੁਆਰਾ ਬੰਦਾ ਅਡੋਲ ਰਹਿੰਦਾ ਹੈ ? ਸੁਖ ਦੁਖ ਬਰਾਬਰ ਸਮਝਣ ਵਾਲਾ ਬੰਦਾ ਅਡੋਲ ਰਹਿੰਦਾ ਹੈ।

੬੮ ਕਿਸ ਖੁਰਾਕ ਨਾਲ ਪ੍ਰਾਣੀ ਰੱਜਿਆ ਰਹਿੰਦਾ ਹੈ? ਸ਼ੱਚੇ ਸਤਿਗੁਰ ਤੋਂ ਪ੍ਰਾਪਤ ਨਾਮ ਦੀ ਖੁਰਾਕ ਨਾਲ ਬੰਦਾ ਹਮੇਸ਼ਾ ਰਜਿਆ ਰਹਿੰਦਾ ਹੈ ਅਤੇ ਮੌਤ ਉਸ ਨੂੰ ਨਿਗਲਦੀ ਨਹੀਂ।

੬੯ ਇਹ ਮਨ ਹਾਥੀ ਰਹਿੰਦਾ ਕਿਥੇ ਹੈ? ਸਾਈਂ ਦੀ ਬਖਸ਼ਿਸ਼ ਹੋਵੇ ਤਾਂ ਸਤਿਗੁਰ ਨਾਲ ਮਿਲਾਪ ਹੁੰਦਾ ਹੈ ਤੇ ਅਪਣੇ ਨਿਜ ਥਾਉਂ ਤੇ ਟਿਕ ਜਾਦਾ ਹੈ।

੭੦ ਸਵਾਸਾਂ ਦਾ ਵਾਸਾ ਕਿਥੇ ਹੈ? ਇਹ ਸੁਆਸ ਧੁੰਨੀ ਦੇ ਖਿਤੇ ਅੰਦਰ ਅਪਣੇ ਗ੍ਰਿਹ ਵਿਚ ਅਪਣੇ ਥਾਂ ਤੇ ਬੈਠਾ ਹੈ

੭੧ ਵਾਹਿਗੁਰੂ ਨੂੰ ਅਸੀਂ ਕਿਥੇ ਵੇਖੀਏ ਤਾਂ ਜੋ ਮਨ ਦੀ ਭਟਕਣ ਮੁੱਕ ਜਾਵੇ? ਵਾਹਿਗੁਰੂ ਅੰਦਰ ਬਾਹਰ ਸਭ ਥਾਂ ਹੈ ਉਸ ਨੂਮ ਅੰਦਰ ਹੀ ਵੇਖਿਆਂ ਹੀ ਉਸ ਵਿਚ ਧਿਆਨ ਟਿਕਾਇਆ ਜਾ ਸਕਦਾ ਹੈ ਤੇ ਮਨ ਦੀ ਭਟਕਣ ਦੂਰ ਕੀਤੀ ਜਾ ਸਕਦੀ ਹੈ। ਮਨ ਦੇ ਟਿਕਾਉ ਨਾਲ ਉਸ ਸੁਆਮੀ ਨੂੰ ਪਾਇਆ ਜਾ ਸਕਦਾ ਹੈ ਜਿਸ ਦਾ ਪ੍ਰਕਾਸ਼ ਤਿੰਨਾਂ ਜਹਾਨਾਂ ਵਿਚ ਵਿਆਪਕ ਹੈ।

੭੨ ਆਦਿ ਪੁਰਖ ਨੂੰ ਕਿਵੇਂ ਜਾਣੀਏਂ? ਜਦ ਮਨ ਟਿਕਾ ਵਿਚ ਆ ਜਾਵੇ ਤਾਂ ਸੱਚੇ ਸਤਿਗੁਰ ਦੀ ਮਿਹਰ ਸਦਕਾ ਉਸ ਨੂੰ ਪਛਾਣਿਆਂ ਜਾਂਦਾ ਹੈ।

੭੩ ਜੀਵ ਅਪਣੇ ਅਸਲੀ ਆਪੇ ਨੂੰ ਕਿਵੇਂ ਅਨੁਭਵ ਕਰੇ? ਗੁਰਾਂ ਦੀ ਦਇਆ ਸਦਕਾ ਭਾਲ ਕਰਕੇ ਇਨਸਾਨ ਅਪਣੇ ਅਸਲੀ ਆਪੇ ਨੂੰ ਅਨੁਭਵ ਰਾਹੀਂ ਪ੍ਰਾਪਤ ਕਰ ਸਕਦਾ ਹੈ।

੭੪ ਸੂਰਜ ਚੰਦ ਦੇ ਘਰ ਕਿਵੇਂ ਨਿਵਾਸ ਕਰੇ? ਜਦ ਬੰਦਾ ਨਾਮ ਰਾਹੀਂ ਹਉਮੈਂ ਨੂਨ ਮਾਰ ਲੈਂਦਾ ਹੈ ਤਾਂ ਸੂਰਜ ਚੰਦ੍ਰਮਾ ਦੇ ਘਰ ਟਿਕ ਜਾਂਦਾ ਹੈ ਭਾਵ ਅਸੰਭਵ ਸੰਭਵ ਹੋ ਜਾਂਦਾ ਹੈ ਜਦ ਮਨ ਦੀ ਅਗਨੀ ਸ਼ਾਂਤ ਹੋ ਜਾਂਦੀ ਹੈ।

੭੫ ਜਦ ਇਹ ਦਿਲ ਤੇ ਸਰੀਰ ਨਹੀਂ ਸਨ ਤਾਂ ਇਹ ਮਨ ਕਿਥੇ ਵਸਦਾ ਸੀ? ਜਦ ਇਹ ਦਿਲ ਤੇ ਸਰੀਰ ਨਹੀਂ ਸਨ ਤਾਂ ਇਹ ਮਨ ਨਿਰਲੇਪ ਸੁਆਮੀ ਵਸਦਾ ਸੀ।

੭੬ ਜਦ ਧੁੰਨੀ ਦੇ ਕੰਵਲ ਦਾ ਆਸਰਾ ਨਹੀਂ ਸੀ ਤਦ ਸਵਾਸ ਕਿਹੜੇ ਗ੍ਰਿਹ ਵਿਚ ਟਿਕਦਾ ਸੀ? ਜਦ ਧੁੰਨੀ ਦੇ ਕੰਵਲ ਦਾ ਆਸਰਾ ਨਹੀਂ ਸੀ ਤਦ ਸਵਾਸ ਪ੍ਰਭੂ ਦੀ ਪ੍ਰੀਤ ਨਾਲ ਰੰਗੇ ਹੋਏ ਅਪਣੇ ਨਿਜ ਦੇ ਗ੍ਰਿਹ ਅੰਦਰ ਟਿਕਿਆ ਹੋਇਆ ਸੀ।

੭੭ ਜਦ ਕੋਈ ਸਰੂਪ ਜਾਂ ਨੁਹਾਰ ਨਹੀਂ ਸੀ ਤਦ ਨਾਮ ਦੇ ਰਾਹੀਂ ਲਿਵ ਕਿਥੇ ਲਗਦੀ ਸੀ? ਜਦ ਕੋਈ ਸਰੂਪ, ਚਿੰਨ੍ਹ, ਜਾਤੀ ਜਾਂ ਨੁਹਾਰ ਨਹੀਂ ਸੀ ਤਦ ਅਪਣੇ ਆਪ ਅੰਦਰ ਨਾਮ ਰਹਿਤ ਵੰਸ਼ ਰਹਿਤ ਪਰਮੇਸ਼ਵਰ ਵਸਦਾ ਸੀ।

੭੮ ਜਦ ਰਕਤ ਤੇ ਬਿੰਦ ਦਾ ਬਣਿਆ ਸਰੀਰ ਨਹੀਂ ਸੀ ਤਾਂ ਪ੍ਰਭੂ ਦੇ ਵਿਸਥਾਰ ਤੇ ਕੀਮਤ ਨੂੰ ਕੌਣ ਜਾਣਦਾ ਸੀ? ਜਦ ਨਾ ਦੇਹ ਮੜ੍ਹੀ, ਨਾਂ ਸੰਸਾਰ ਅਤੇ ਨਾ ਹੀ ਅਸਮਾਨ ਸੀ ਤਦ ਕੇਵਲ ਸਰੂਪ ਰਹਿਤ ਸਾਈਂ ਦਾ ਪ੍ਰ੍ਰਕਾਸ਼ ਹੀ ਤਿੰਨਾ ਜਹਾਨਾਂ ਵਿਚ ਵਿਆਪਕ ਸੀ।

੭੯ ਜਦ ਈਸ਼ਵਰ ਦੇ ਰੰਗ, ਵੇਸ ਤੇ ਸਰੂਪ ਵੇਖੇ ਨਹੀਂ ਸਨ ਜਾਂਦੇ ਤਾਂ ਸੱਚਾ ਸਾਈਂ ਕਿਸ ਤਰ੍ਹਾਂ ਜਾਣਿਆ ਜਾ ਸਕਦਾ ਸੀ? ਜਦ ਈਸ਼ਵਰ ਦੇ ਰੰਗ, ਵੇਸ ਤੇ ਸਰੂਪ ਵੇਖੇ ਨਹੀਂ ਸਨ ਜਾਂਦੇ ਤਾਂ ਸੱਚਾ ਸਾਈਂ ਦਾ ਵਾਸਾ ਅਪਣੇ ਅੰਦਰ ਹੀ ਸੀ ਭਾਵ ਸੁੰਨ ਵਿਚ ਸੀ।

੮੦ ਸੰਸਾਰ ਕਿਸ ਕਿਸ ਤਰੀਕੇ ਨਾਲ ਉਤਪੰਨ ਹੁੰਦਾ ਹੈ? ਹਉਮੈਂ ਰਾਹੀਂ ਸੰਸਾਰ ਉਤਪੰਨ ਹੁੰਦਾ ਹੈ।

੮੧ ਕਿਹੜੀਆਂ ਕਿਹੜੀਆਂ ਬੁਰਿਆਈਆਂ ਕਰਕੇ ਇਹ ਨਾਸ ਹੋ ਜਾਂਦਾ ਹੈ? ਨਾਮ ਨੂੰ ਭੁਲਾ ਕੇ ਇਹ ਕਸ਼ਟ ਭੋਗਦਾ ਹੈ ਤੇ ਨਾਸ ਹੋ ਜਾਂਦਾ ਹੈ।
 
Last edited:
📌 For all latest updates, follow the Official Sikh Philosophy Network Whatsapp Channel:

Latest Activity

Top