• Welcome to all New Sikh Philosophy Network Forums!
    Explore Sikh Sikhi Sikhism...
    Sign up Log in

Punjabi :ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦੇ ਪ੍ਰਭਾਵ

Dalvinder Singh Grewal

Writer
Historian
SPNer
Jan 3, 2010
1,254
422
79
ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦੇ ਪ੍ਰਭਾਵ



ਡਾ: ਦਲਵਿੰਦਰ ਸਿੰਘ ਗ੍ਰੇਵਾਲ

ਪ੍ਰੋਫੈਸਰ ਅਮੈਰੀਟਸ, ਦੇਸ਼ ਭਗਤ ਯੂਨੀਵਰਸਿਟੀ


ਮੁਗਲਾਂ ਦੀ ਢਲਦੀ ਤਾਕਤ ਵੇਲੇ ਭਾਰਤ ਵਿਚ ਮੁਗਲਾਂ ਦਾ ਦੌਰ ਬਹੁਤ ਹੀ ਉਥਲ-ਪੁਥਲ ਅਤੇ ਗੜਬੜ ਵਾਲਾ ਸੀ । ਔਰੰਗਜ਼ੇਬ ਦੀ ਧਾਰਮਿਕ ਕੱਟੜਤਾ ਨੇ ਹਿੰਦੂਆਂ ਉੱਤੇ ਦਹਿਸ਼ਤ ਦਾ ਰਾਜ ਸ਼ੁਰੂ ਕਰ ਦਿੱਤਾ ਸੀ। ਵਿਦੇਸ਼ੀ ਹਮਲਾਵਰਾਂ ਦੇ ਅਧੀਨ ਭਾਰਤੀਆਂ ਦੀ ਸਰੀਰਕ ਅਧੀਨਤਾ ਤਾਂ ਪੂਰੀ ਹੈ ਹੀ ਸੀ; ਮਾਨਸਿਕ ਅਧੀਨਤਾ ਵੀ ਔਰੰਗਜ਼ੇਬ ਨੇ ਭਾਰਤ ਦੇ ਇਸਲਾਮੀਕਰਨ ਨਾਲ ਸ਼ੁਰੂ ਕਰ ਦਿਤੀ ਸੀ। ਇਸ ਪ੍ਰਕਿਰਿਆ ਨੂੰ ਔਰੰਗਜ਼ੇਬ ਨੇ ਗਰੀਬ ਲੋਕਾਂ ਦੀਆਂ ਭਾਵਨਾਵਾਂ ਦੀ ਪਰਵਾਹ ਕੀਤੇ ਬਗੈਰ ਬੜੇ ਜੋਸ਼ ਨਾਲ ਸ਼ੁਰੂ ਕੀਤਾ । ਉਹ ਚਾਹੁੰਦਾ ਸੀ ਕਿ ਭਾਰਤ ਦਾਰ-ਉਲ-ਇਸਲਾਮ ਭਾਵ ਇਸਲਾਮ ਦਾ ਗੜ੍ਹ ਬਣੇ ।​

ਉਸਨੇ ਅਪ੍ਰੈਲ 1669 ਵਿਚ, ‘ਸਾਰੇ ਪ੍ਰਾਂਤਾਂ ਦੇ ਰਾਜਪਾਲਾਂ ਨੂੰ ਹੁਕਮ ਦਿੱਤਾ ਕਿ ਕਾਫ਼ਰਾਂ ਦੇ ਸਾਰੇ ਸਕੂਲ ਅਤੇ ਮੰਦਰ ਢਾਹ ਦਿਤੇ ਜਾਣ ਅਤੇ ਇਸਲਾਮ ਦੀਆਂ ਸਿੱਖਿਆਵਾਂ ਅਤੇ ਧਾਰਮਿਕ ਰੀਤੀ ਰਿਵਾਜਾਂ ਨੂੰ ਜ਼ੋਰਾਂ-ਸ਼ੋਰਾਂ ਨਾਲ ਲਾਗੂ ਕੀਤਾ ਜਾਵੇ। 'ਪਿਛਲੇ 10-12 ਸਾਲਾਂ ਦੌਰਾਨ ਬਣਾਇਆ ਹਰ ਬੁੱਤ-ਘਰ, ਚਾਹੇ ਉਹ ਇੱਟਾਂ ਦਾ ਹੈ ਜਾਂ ਮਿੱਟੀ ਦਾ, ਢਾਹ ਦਿਤਾ ਜਾਵੇ, (1) (ਮਾਸਰ-ਇ-ਆਲਮਗੀਰੀ, 81) । ਰਾਜਪਾਲਾਂ ਨੂੰ ਖਾਸ ਹਦਾਇਤਾਂ ਦਿਤੀਆਂ ਕਿ ‘ਲਾਹਨਤੀ ਹਿੰਦੂ ਕਾਫ਼ਰਾਂ ਨੂੰ ਆਪਣੇ ਪੁਰਾਣੇ ਮੰਦਰਾਂ ਦੀ ਮੁਰੰਮਤ ਕਰਨ ਦੀ ਆਗਿਆ ਨਹੀਂ ਦੇਣੀ ।(2) (ਆਈ-ਅਬੂਲ-ਹਸਨ, 202)

ਹਿੰਦੂ ਮੰਦਰਾਂ ਨੂੰ ਢਾਹੇ ਜਾਣ ਦੇ ਆਦੇਸ਼ ਨੂੰ ਲਾਗੂ ਕਰਨ ਲਈ ਉਸਨੇ ਰਾਜਪਾਲਾਂ ਦੇ ਸਾਰੇ ਸੂਬਿਆਂ ਅਤੇ ਸ਼ਹਿਰਾਂ ਵਿਚ ਸਾਮਰਾਜੀ ਅਧਿਕਾਰੀ ਨਿਯੁਕਤ ਕੀਤੇ, ਜਿਨ੍ਹਾਂ ਦਾ ਮੁੱਖ ਫਰਜ਼ ਇਸ ਹੁਕਮ ਨੂੰ ਇੰਨ ਬਿੰਨ ਲਾਗੂ ਕਰਨਾ ਸੀ । ਅਧਿਕਾਰੀਆਂ ਦੀ ਗਿਣਤੀ ਜ਼ਿਆਦਾ ਹੋਣ ਕਰਕੇ ਉਨ੍ਹਾਂ ਦੀਆਂ ਸਰਗਰਮੀਆਂ ਵਾਚਣ ਲਈ ਤੇ ਮਾਰਗ ਦਰਸ਼ਨ ਕਰਨ ਲਈ ਇਕ ਸਰਵ ਉਚ ਅਧਿਕਾਰੀ ਨਿਯੁਕਤ ਕੀਤਾ ਗਿਆ ਸੀ । ਮੰਦਰਾਂ ਨੂੰ ਢਾਹੇ ਜਾਣ ਦੇ ਨਾਲ-ਨਾਲ, ਔਰੰਗਜ਼ੇਬ ਹਿੰਦੂਆਂ ਨੂੰ ਮੁਸਲਮਾਨ ਬਣਾਉਣ ਵਿਚ ਰੁੱਝ ਗਿਆ । (3) (ਸਰਕਾਰ ਜੇ ਐਨ, ਹਿਸਟਰੀ ਆਫ ਔਰੰਗਜ਼ੇਬ, 267)

ਕੋਈ ਵੀ ਬੋਲਣ ਦੀ ਹਿੰਮਤ ਨਹੀਂ ਕਰ ਸਕਦਾ ਸੀ ਕਿਉਂਕਿ ਜੇ ਕੋਈ ਬੋਲਦਾ ਤਾਂ ਉਸਦਾ ਮੂੰਹ ਬੰਦ ਕਰਨ ਲਈ ਜੀਭ ਕੱਟਣੀ ਨਿਸ਼ਚਤ ਸੀ । ਕਿਸੇ ਨੇ ਵੀ ਹਮਲਾਵਰਾਂ ਦੇ ਅੱਤਿਆਚਾਰਾਂ ਵੱਲ ਉਂਗਲ ਚੁੱਕਣ ਦੀ ਹਿੰਮਤ ਨਹੀਂ ਕੀਤੀ, ਇਸ ਤਰ੍ਹਾਂ ਹਿੰਦੂਆਂ ਨੂੰ ਉਨ੍ਹਾਂ ਦੀ ਇੱਛਾ ਦੇ ਵਿਰੁਧ ਇਸਲਾਮ ਧਰਮ ਅਪਣਾਉਣ ਦਾ ਸਿਲਸਿਲਾ ਹੌਲੀ ਹੌਲੀ ਵਧਦਾ ਗਿਆ । ਦਿਨ-ਬ-ਦਿਨ ਹੋ ਰਹੇ ਇਸ ਵਾਧੇ ਸਦਕਾ ਅਗਲੇ ਕੁਝ ਸਾਲਾਂ ਵਿੱਚ ਭਾਰਤ ਦੇ ਸਾਰੇ ਹਿੰਦੂ ਭਾਈਚਾਰੇ ਨੂੰ ਇਸਲਾਮ ਵਿੱਚ ਬਦਲਣਾ ਨਿਸ਼ਚਤ ਹੋ ਚੱਲਿਆ ਸੀ। ਇਹ ਉਨ੍ਹਾਂ ਸਭ ਲਈ ਚਿੰਤਾ ਦਾ ਕਾਰਨ ਸੀ ਜੋ ਆਪਣੇ ਦਿਲਾਂ ਵਿਚ ਹਿੰਦੂ ਧਰਮ ਨੂੰ ਪਿਆਰ ਕਰਦੇ ਸਨ ਪਰ ਉਨ੍ਹਾਂ ਦੀ ਅਗਵਾਈ ਕਰਨ ਵਾਲਾ ਕੋਈ ਨਹੀਂ ਸੀ। ਇਹ ਉਹ ਸਥਿਤੀ ਸੀ ਜਿਸ ਵਿਚ ਗੁਰੂ ਤੇਗ ਬਹਾਦੁਰ (1921-1675) ਨੇ ਨਾ ਸਿਰਫ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਸੁiਣਆਂ-ਜਾਣਿਆਂ-ਸਮਝਿਆ ਬਲਕਿ ਇਸ ਕਤਲੇਆਮ ਅਤੇ ਧਰਮ ਪਰਿਵਰਤਨ ਤੋਂ ਸਰਕਾਰ ਨੂੰ ਰੋਕਣ ਲਈ ਹਿੰਦੂਆਂ ਦੀ ਅਗਵਾਈ ਕਰਨਾ ਵੀ ਸਵੀਕਾਰ ਕੀਤਾ ।

ਇਸ ਪਿੱਛੋਂ ਤਸ਼ੱਦਦ ਦੀ ਸਭ ਤੋਂ ਭਿਆਨਕ ਕਹਾਣੀ ਅਤੇ ਵਿਰੋਧ ਅਤੇ ਨਿਡਰਤਾ ਦੀ ਮਹਾਨ ਕਹਾਣੀ ਸ਼ੁਰੂ ਹੋ ਗਈ ਸ਼ਬਦ "ਭੈ ਕਾਹੂ ਕੋ ਦੇਤ ਨਹਿ, ਨਾ ਭੈ ਮਾਨਤ ਆਨ" ਦਾ ਅਸਲ ਗਰੂ ਜੀ ਤੇ ਸਿੱਖਾਂ ਨੇ ਸੱਚ ਕਰ ਦਿਖਾਇਆ।ਮਹਾਨ ਸ਼ਹੀਦਾਂ ਨੇ ਉਹ ਕੀਤਾ ਜੋ ਹੁਣ ਭਾਰਤੀ ਇਤਿਹਾਸ ਦੇ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾ ਰਿਹਾ ਹੈ।

ਸ਼ਹਾਦਤਾਂ ਦੀ ਅਜਿਹੀ ਅਦੁਤੀ, ਅਨੋਖੀ ਅਤੇ ਅਲੌਕਿਕ ਘਟਨਾ ਜਿਸ ਵਿੱਚ ਗੁਰੂ ਤੇਗ ਬਹਾਦੁਰ ਜੀ ਦੇ ਸਿੱਖਾਂ ਉਤੇ ਅਸਹਿ ਅਤੇ ਅਕਹਿ ਕਸ਼ਟਾਂ ਪਿੱਛੋਂ ਅਤਿਅੰਤ ਜ਼ਾਲਮੀਅਤ ਭਰੀਆਂ ਸ਼ਹਾਦਤਾਂ ਗੁਰੂ ਜੀ ਦੇ ਸਾਹਮਣੇ ਸਿਰਫ ਇਸ ਲਈ ਕੀਤੀਆਂ ਗਈਆਂ ਕਿਉਂਕਿ ਨਾ ਤਾਂ ਗੁਰੂ ਦੇ ਸਿੱਖਾਂ ਤੇ ਨਾਂ ਹੀ ਗੁਰੂ ਜੀ ਨੇ ਅਪਣਾ ਧਰਮ ਛੱਡ ਇਸਲਾਮ ਕਬੂਲ ਕਰਨਾ ਮੰਨਿਆਂ । 'ਦੇਗ ਵਿੱਚ ਉਬਾਲੇ ਜਾਣਾ, ਆਰੇ ਨਾਲ ਚੀਰੇ ਜਾਣਾ ਅਤੇ ਰੂੰ ਵਲੇਟ ਕੇ ਸਾੜੇ ਜਾਣਾ' ਇਹ ਸੁਣ ਕੇ ਹੀ ਰੂਹ ਕੰਬ ਜਾਂਦੀ ਹੈ ਪਰ ਗੁਰੂ ਜੀ ਦੇ ਸਿੱਖਾਂ ਨੇ ਇਸ ਨੂੰ ਰੱਬ ਦਾ ਭਾਣਾ ਮੰਨ ਕੇ ਮੌਤ ਦੇ ਡਰ ਉਪਰ ਕਾਬੂ ਪਾ ਕੇ ਬਾਣੀ ਜਪਦਿਆਂ ਇਹ ਸਾਰੇ ਕਸ਼ਟ ਅਪਣੇ ਸਰੀਰ ਤੇ ਹੰਢਾਏ ਅਤੇ ਸ਼ਹਾਦਤ ਦਾ ਜਾਮ ਪੀ ਕੇ ਸਦਾ ਲਈ ਅਮਰ ਹੋ ਗਏ। ਗੁਰੂ ਜੀ ਉਤੇ ਵੀ ਘੱਟ ਜ਼ੁਲਮ ਨਹੀਂ ਕੀਤੇ ਗਏ, ਜੇਲ ਵਿੱਚ ਇਸਲਾਮ ਕਬੂਲ ਕਰਵਾਉਣ ਲਈ ਤਰ੍ਹਾਂ ਤਰ੍ਹਾਂ ਦੇ ਤਸੀਹੇ ਦਿਤੇ ਗਏ ਪਰ ਜਦ ਗੁਰੁ ਦੇ ਸਿੱਖ ਨਹੀਂ ਡੋਲੇ ਤਾਂ ਗੁਰੂ ਜੀ ਨੇ ਕਦੋਂ ਡੋਲਣਾ ਸੀ, ਅਡੋਲ ਰਹੇ ਅਤੇ ਸ਼ਹਾਦਤ ਨੂੰ ਬਿਨਾ ਕਿਸੇ ਉਜਰ-ਫਿਕਰ ਦੇ ਮਨਜ਼ੁਰ ਕੀਤਾ ਅਤੇ ਧਰਮ ਦੀ ਅਜ਼ਾਦੀ ਲਈ ਅਨੰਦਪੁਰੋਂ ਖੁਦ ਚੱਲ ਪਏ ਅਤੇ ਰੋਪੜ ਵਿੱਚ ਕੈਦ ਹੋ ਕੇ ਬਸੀ ਪਠਾਣਾਂ ਅਤੇ ਦਿੱਲੀ ਵਿੱਚ ਹਰ ਤਰ੍ਹਾਂ ਦਾ ਤਸ਼ਦਦ ਜਰਿਆ। ਧਰਮ ਉਨ੍ਹਾਂ ਦਾ ਅਪਣਾ ਨਾ ਸਹੀ, ਖਤਰਾ ਉਨ੍ਹਾਂ ਉਤੇ ਆਪ ਨਾ ਸਹੀ ਪਰ ਦੇਸ਼ ਵਾਸੀਆਂ ਦੇ, ਕਸ਼ਮੀਰ ਵਾਸੀਆਂ ਦੇ ਉਨ੍ਹਾਂ ਉਤੇ ਕੀਤੇ ਗਏੇ ਵਿਸ਼ਵਾਸ਼ ਦੀ ਉਨ੍ਹਾਂ ਨੇ ਰੱਖ ਦਿਖਾਈ।

ਸਾਰਿਆਂ ਲਈ ਮੌਲਿਕ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਗੁਰੂ ਤੇਗ ਬਹਾਦਰ ਜੀ ਦੀ ਸਰਵਉੱਚ ਕੁਰਬਾਨੀ ਬਾਰੇ, ਉਨ੍ਹਾਂ ਦੇ ਪੁੱਤਰ, ਦਸਵੇਂ ਨਾਨਕ, ਗੁਰੂ ਗੋਬਿੰਦ ਸਿੰਘ ਜੀ ਨੇ ਲਿਖਿਆ:

"ਤਿਲਕ ਜੰਞੂ ਰਾਖਾ ਪ੍ਰਭ ਤਾ ਕਾ ॥ ਕੀਨੋ ਬਡੋ ਕਲੂ ਮਹਿ ਸਾਕਾ ॥
ਸਾਧਨ ਹੇਤਿ ਇਤੀ ਜਿਨਿ ਕਰੀ ॥ ਸੀਸੁ ਦੀਆ ਪਰੁ ਸੀ ਨ ਉਚਰੀ ॥੧੩॥”

ਉਨ੍ਹਾਂ ਨੇ ਆਪਣੇ ਜੀਵਨ ਨਾਲ ਟਿੱਕੇ, ਤਿਲਕ ਅਤੇ ਜੰਞੂੰ ਦੀ ਰੱਖਿਆ ਕੀਤੀ, ਜੋ ਕਿ ਕਲਯੁੱਗ ਵਿੱਚ ਇੱਕ ਬੇਮਿਸਾਲ ਬਹਾਦਰੀ ਵਾਲੀ ਘਟਨਾ ਨੂੰ ਦਰਸਾਉਂਦੀ ਹੈ। ਦੂਜੇ ਵਿਸ਼ਵਾਸ ਦੇ ਲੋਕਾਂ ਦੀ ਖ਼ਾਤਰ, ਉਸਨੇ ਬਿਨਾਂ ਕਿਸੇ ਹਾਹਾਕਾਰ ਦੇ ਆਪਣਾ ਸਿਰ ਰੱਖ ਦਿੱਤਾ।

ਠੀਕiਰ ਫੋiਰ ਦਿਲੀiਸ ਸਿਰਿ, ਪ੍ਰਭ ਪੁਰ ਕੀਯਾ ਪਯਾਨ,
ਤੇਗ ਬਹਾਦੁਰ ਸੀ ਕ੍ਰਿਆ, ਕਰੀ ਨ ਕਿਨਹੂੰ ਆਨ॥ 5।।
ਤੇਗ ਬਹਾਦਰ ਕੇ ਚਲਤ, ਭਯੋ ਜਗਤ ਕੋ ਸੋਕ,
ਹੈ ਹੈ ਹੈ ਸਭ ਜਗ ਭਯੋ, ਜੈ ਜੈ ਜੈ ਸੁਰ ਲੋਕ।।।6।।

ਦਿੱਲੀ ਦੇ ਬਾਦਸ਼ਾਹ ਦੇ ਸਿਰ ਉਤੇ ਆਪਣਾ ਸਰੀਰਿਕ ਪਹਿਰਾਵਾ ਉਤਾਰਕੇ ; ਤੇਗ ਬਹਾਦੁਰ ਪ੍ਰਭੂ ਕੋਲ ਚਲੇ ਗਏ। ਸੰਸਾਰ ਦੇ ਕਿਸੇ ਨੇ ਵੀ ਉਨ੍ਹਾਂ ਵਰਗੇ ਮਹਾਨ ਕੰਮ ਨਹੀਂ ਕੀਤੇ। ਉਨ੍ਹਾਂ ਦੇ ਜਾਣ 'ਤੇ ਦੁਨੀਆ 'ਚ ਮਾਤਮ ਛਾ ਗਿਆ। ਸਾਰੀ ਦੁਨੀਆ ਵਿੱਚ "ਹਾਏ, ਹਾਏ" ਹੋ ਗਈ ਪਰ ਸਵਰਗ ਲੋਕ ਜਿੱਤ ਦੀਆਂ ਵਧਾਈਆਂ ਨਾਲ ਗੂੰਜ ਉੱਠਿਆ। (ਗੁਰੂ ਗੋਬਿੰਦ ਸਿੰਘ)

ਧਰਮ ਨੂੰ ਬਚਾਉਣ ਲਈ ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਬੇਮਿਸਾਲ ਹੈ। ਇਸ ਮੁਸ਼ਕਲ ਮੋੜ ਤੇ ਜਦੋਂ ਹਿੰਦੂਆਂ ਦਾ ਧਰਮ ਨਾਸ਼ ਹੋਣਾ ਯਕੀਨੀ ਹੋ ਗਿਆ ਸੀ, ਉਨ੍ਹਾਂ ਦੇ ਗੁਰੂ ਜੀ ਨੇ ਭਾਰਤੀਆਂ ਦੀ ਡੁਬਦੀ ਉਮੀਦ ਨੂੰ ਇਕ ਮੁਕਤੀਦਾਤਾ ਵਜੋਂ ਇਕ ਉਮੀਦ ਦੀ ਰੋਸ਼ਨੀ ਦਿਤੀ। ਅਪਣੇ ਤਪ, ਤਿਆਗ ਤੇ ਤੇਗ ਰਾਹੀਂ ਉਨ੍ਹਾਂ ਗੁਰੂ ਹਰਗੋਬਿੰਦ ਸਾਹਿਬ ਦੇ 'ਮੀਰੀ-ਪੀਰੀ ਦੇ ਸਿਧਾਂਤ' ਨੂੰ ਅੱਗੇ ਵਧਾਇਆ ।

ਗੁਰੂ ਗੋਬਿੰਦ ਸਿੰਘ ਜੀ ਨੇ ਬਾਅਦ ਵਿਚ ਆਪਣੇ ਸ਼ਬਦਾਂ ਵਿਚ ਲਿਖਿਆ, “ਤਿਲਕ ਜੰਝੂ ਰਾਖਾ ਪ੍ਰਭ ਤਾਕਾ। ਕੀਨੋ ਬਡੋ ਕਲੂ ਮiਹ ਸਾਕਾ। ਧਰਮ ਹੇਤ ਸਾਕਾ ਜਿਨ ਕੀਆ। ਸੀਸ ਦੀਆ ਪਰ ਸਿਰੜ ਨ ਦੀਆ”। (ਉਹ ਤਿਲਕ ਅਤੇ ਜੰਝੂ ਦੇ ਰਖਵਾਲੇ ਸਨ। ਉਨ੍ਹਾਂ ਨੇ ਇਸ ਕਲਯੁਗ ਵਿਚ ਮਹਾਨ ਕਾਰਜ ਕੀਤਾ. ਅਤੇ ਧਰਮ ਲਈ ਆਪਣੀ ਜਾਨ ਦੇ ਦਿੱਤੀ ਪਰ ਬਚਨ ਤੋਂ ਪਿੱਛੇ ਨਹੀਂ ਹਟੇ।)

"ਜਲਦੀ ਹੀ ਇਹ ਖ਼ਬਰ ਸਾਰੇ ਹਿੰਦੁਸਤਾਨ ਵਿੱਚ ਫੈਲ ਗਈ ਅਤੇ ਸੱਚੇ ਮੁਸਲਮਾਨਾਂ ਨੇ ਮਹਿਸੂਸ ਕੀਤਾ ਕਿ ਇਹ ਵੱਡਾ ਅੱਤਿਆਚਾਰ ਸੀ।

ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਕੌਮ ਨੂੰ ਬਚਾਉਣ ਲਈ ਸਿਖਾਂ ਦੀ ਇੱਕ ਭਾਰੀ ਤਾਕਤ ਖੜ੍ਹੀ ਕਰ ਦਿੱਤੀ ਤੇ ਜ਼ਬਰਦਸਤੀ ਧਰਮ ਪਰਿਵਰਤਨ ਰੋiਕਆ।ਇਸ ਤਰ੍ਹਾਂ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਇੱਕ ਮਹੱਤਵਪੂਰਣ ਮੋੜ ਤੇ ਹਿੰਦੂ ਧਰਮ ਦੀ ਢਾਲ ਬਣ ਗਈ । ਇੱਕ ਲੇਖਕ ਨੇ ਸਹੀ ਕਿਹਾ ਕਿ, "ਅਬ ਕੀ ਕਹੂੰ ਨਾ ਤਬ ਕੀ। ਤੇਗ ਬਹਾਦੁਰ ਸੀਸ ਨਾ ਦੇਤੇ ਸੁਨਤ ਹੋਤੀ ਸਭ ਕੀ”ਜੇ ਗੁਰੂ ਤੇਗ਼ ਬਹਾਦੁਰ ਨੇ ਆਪਣੀ ਜਾਨ ਨਾ ਦਿੱਤੀ ਹੁੰਦੀ ਤਾਂ ਹਰ ਭਾਰਤੀ ਦੀ ਸੁੰਨਤ ਹੋਣੀ ਸੀ।'

ਸ੍ਰੀ ਗੁਰੂ ਤੇਗ ਬਹਾਦਰ, ਨੌਵੇਂ ਸਿੱਖ ਗੁਰੂ, ਚੇਤਨਾ ਅਤੇ ਵਿਸ਼ਵਾਸ ਦੀ ਆਜ਼ਾਦੀ ਲਈ ਸ਼ਹਾਦਤ ਪਾ ਗਏ । ਗੁਰੂ ਜੀ ਨੇ ਮਹਾਨ ਕੁਰਬਾਨੀ ਦੇ ਕੇ ਲੋਕਾਂ ਦੇ ਆਪਣੇ ਵਿਸ਼ਵਾਸ ਦਾ ਦਾਅਵਾ ਕਰਨ ਅਤੇ ਅਭਿਆਸ ਕਰਨ ਦੇ ਅਧਿਕਾਰ ਨੂੰ ਸਹੀ ਸਾਬਤ ਕਰ ਦਿੱਤਾ। ਇਸ ਦਾ ਮਤਲਬ ਨਿਆਂ ਦੇ ਸਿਧਾਂਤ ਦਾ ਦਾਅਵਾ ਸਹੀ ਠਹਿਰਾਇਆ ਜਿਸ ਲਈ ਉਸ ਸਮੇਂ ਦੇ ਮੁਗਲ ਸ਼ਾਸਕ ਬਹੁਤ ਘੱਟ ਸਮਝਦੇ ਸਨ। ਇਸ ਕਾਰਨ ਗੁਰੂ ਤੇਗ ਬਹਾਦਰ ਜੀ ਦਾ ਜੀਵਨ ਅਤੇ ਸਿੱਖਿਆਵਾਂ ਸਮਕਾਲੀ ਸਮੇਂ ਵਿਚ ਵੀ ਜਦੋਂ ਨਫ਼ਰਤ, ਕੱਟੜਤਾ ਅਤੇ ਜ਼ੁਲਮ ਦੀਆਂ ਤਾਕਤਾਂ ਅਜੇ ਵੀ ਬਹੁਤ ਭਾਰੂ ਅਤੇ ਜ਼ੋਰਦਾਰ ਹਨ, ਬਹੁਤ ਮਹੱਤਵ ਰੱਖਦੀਆਂ ਹਨ । (ਦਵਿੰਦਰਪਾਲ ਸਿੰਘ, ਧੁਨੀ ਖੋਜ ਕੇਂਦਰ ਕੈਨੇਡਾ)

ਗੁਰੂ ਤੇਗ ਬਹਾਦਰ ਜੀ ਸ਼ਾਸਕ ਔਰੰਗਜ਼ੇਬ ਦੇ ਹੁਕਮਾਂ ਅਧੀਨ ਚੇਤਨਾ ਅਤੇ ਵਿਸ਼ਵਾਸ ਦੀ ਸੁਤੰਤਰਤਾ ਲਈ ਸ਼ਹੀਦ ਹੋ ਗਏ ਸਨ, ਜੋ ਕਿ ਧਰਮ ਦੇ ਮਾਮਲਿਆਂ ਵਿੱਚ ਆਪਣੇ ਸ਼ੁੱਧਤਾਵਾਦੀ ਵਿਚਾਰਾਂ ਨਾਲ ਤੰਗ ਨਜ਼ਰੀਏ ਵਾਲਾ ਰਵੱਈਆ ਰੱਖਦਾ ਸੀ। ਜਿਸ ਸਿੱਖ ਧਰਮ ਦੇ ਗੁਰੂ ਤੇਗ ਬਹਾਦਰ ਜੀ ਨੌਵੇਂ ਗੁਰੂ ਸਨ, ਉਸ ਸਿੱਖ ਧਰਮ ਨੇ ਵਿਸ਼ਵਾਸ ਦੇ ਮਾਮਲਿਆਂ ਵਿੱਚ ਅਧਿਆਤਮਿਕ ਪਹੁੰਚ ਨੂੰ ਬਰਕਰਾਰ ਰੱਖਿਆ ਹੈ, ਅਤੇ ਇਸ ਦਾ ਸੰਦੇਸ਼ ਕਿਸੇ ਵੀ ਤਰ੍ਹਾਂ ਦੇ ਵਿਸ਼ਵਾਸਾਂ ਦੇ ਵਿਰੁੱਧ ਕਿਸੇ ਵੀ ਕਿਸਮ ਦੀ ਦੁਸ਼ਮਣੀ ਤੋਂ ਮੁਕਤ ਰਿਹਾ ਹੈ।

ਇੰਦੂ ਭੂਸ਼ਨ ਬੈਨਰਜੀ ਨੇ ਆਪਣੀ ਪੁਸਤਕ ਐਵੋਲਿਊਸ਼ਨ ਆਫ ਖਾਲਸਾ (ਓਵੋਲੁਟiੋਨ ੋਡ ਟਹੲ ਖਹੳਲਸੳ),(4) ਵਿੱਚ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਨੂੰ ਆਪ-ਅਪਣਾਈ ਸ਼ਹਾਦਤ (ਸੲਲਡ ਸੋੁਗਹਟ ਮੳਰਟੇਰਦੋਮ) ਕਿਹਾ ਹੈ। ਡਾਕਟਰ ਗੋਕਲ ਚੰਦ ਨਾਰੰਗ ਨੇ ਅਪਣੀ ਪੁਸਤਕ ਠਰੳਨਸਡੋਰਮੳਟiੋਨ ੋਡ ਸ਼ਕਿਹਸਿਮ (1992) ਪੳਗੲ 70 (5) ਤੇ ਲਿਖਿਆ ਹੈ ਕਿ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਦਾ ਉਨ੍ਹਾਂ ਦੀ ਜ਼ਿੰਦਗੀ ਨਾਲੋਂ ਵੀ ਵੱਧ ਅਸਰ ਪਿਆ। ਉੱਤਰੀ ਭਾਰਤ ਵਿੱਚ ਗੁਰੂ ਜੀ ਨੂੰ ਹਰ ਕੋਈ ਪਿਆਰ ਕਰਦਾ ਤੇ ਆਦਰ ਕਰਦਾ ਸੀ। ਰਾਜਪੂਤ ਰਾਜੇ ਸਨਮਾਨ ਦੇਂਦੇ ਸਨ ਤੇ ਪੰਜਾਬ ਦੇ ਵਸਨੀਕ ਤਾਂ ਆਪ ਦੀ ਪੂਜਾ ਕਰਦੇ ਸਨ। ਪੰਨਾ ੭੧ ਤੇ ਆਪ ਨੇ ਲਿਖਿਆ ਹੈ ਕਿ ਉਨ੍ਹਾਂ ਦੀ ਸ਼ਹਾਦਤ ਨੂੰ ਹਿੰਦੂ ਜਗਤ ਨੇ ਉਨ੍ਹਾਂ ਦੇ ਧਰਮ ਦੀ ਰੱਖਿਆ ਲਈ ਕੀਤੀ ਕੁਰਬਾਨੀ ਨੂੰ ਮਾਨਤਾ ਦਿੱਤੀ ਹੈ। ਇਸ ਸ਼ਹਾਦਤ ਸਦਕਾ ਤਾਂ ਪੰਜਾਬ ਵਿੱਚ ਰੋਸ ਅਤੇ ਜੋਸ਼ ਦੀ ਜਵਾਲਾ ਭੜਕ ਉੱਠੀ ਜਿਸ ਨੇ ਮੁਗਲ ਰਾਜ ਨੂੰ ਪਲਟਾ ਕੇ ਰੱਖ ਦਿੱਤਾ।

ਇੱਕ ਪਰਸਿੱਧ ਇਤਿਹਾਸਕਾਰ ਸਯਦ ਮੁਹੰਮਦ ਲਤੀਫ ਨੇ ਅਪਣੀ ਪੁਸਤਕ, ਹਿਸਟਰੀ ਆਫ ਦੀ ਪੰਜਾਬ (੧੯੮੯), (6) ਵਿੱਚ ਲਿਖਿਆ ਹੈ ਕਿ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਨੇ ਸਿੱਖਾਂ ਸਾਮ੍ਹਣੇ ਇਕੋ ਹੀ ਰਾਹ ਰਹਿਣ ਦਿਤਾ ਕਿ ਉਹ ਸ਼ਸਤ੍ਰਧਾਰੀ ਹੋਣ। ਸੂਰਜ ਪ੍ਰਕਾਸ਼ ਦੇ ਪੰਨਾ ੪੫੨੬ (7)ਤੇ ਲਿਖਿਆ ਹੈ ਕਿ ਜਦੋਂ ਭਾਈ ਜੈਤਾ ਨੇ ਗੁਰੂ ਗੋਬਿੰਦ ਸਿੰਘ ਨੂੰ ਦਸਿਆ ਕਿ ਗੁਰੂ ਜੀ ਦੀ ਸ਼ਹੀਦੀ ਵੇਲੇ ਲੋਕ ਡਰ ਕੇ ਬਹੁਤ ਘਬਰਾ ਗਏ ਸਨ ਤਾਂ ਗੁਰੂ ਜੀ ਨੇ ਕਿਹਾ ਕਿ ਹੁਣ ਐਸਾ ਖਾਲਸਾ ਰਚਾਂਗਾ ਜੋ ਕਿਸੇ ਵੇਲੇ ਵੀ ਪਿੱਛੇ ਨਹੀਂ ਹਟੇਗਾ ਤੇ ਸ਼ੇਰਾਂ ਵਾਂਗੂ ਗਰਜੇਗਾ।

ਪ੍ਰਸਿੱਧ ਇਤਿਹਾਸਕਾਰ ਗਾਰਡਨ) ਨੇ ਵੀ ਲਿਖਿਆ ਹੈ ਕਿ ਇਸ ਸ਼ਹਾਦਤ ਨਾਲ ਤਿਖੀਆਂ ਸੂਲਾਂ ਬੀਜੀਆਂ ਗਈਆਂ ਜੋ ਛੇਤੀ ਹੀ ਖਾਲਸਾ ਰੂਪ ਵਿੱਚ ਵੱਡੀਆਂ ਹੋ ਪ੍ਰਗਟ ਹੋ ਆਈਆਂ।

ਪ੍ਰਸਿੱਧ ਇਤਿਹਾਸਕਾਰ ਟਾਇਨਬੀ (8) ਲਿਖਦਾ ਹੈ ਕਿ ਇਸ ਤੋਂ ਉਚੇਰੀ ਸਚਾਈ (ਹਗਿਹੲਰ ਟਰੁਟਹ) ਕਿਹੜੀ ਹੋ ਸਕਦੀ ਹੈ ਕਿ ਦੂਜਿਆਂ ਲਈ ਜਿਨ੍ਹਾਂ ਦੇ ਅਕੀਦਿਆਂ ਤੇ ਯਕੀਨ ਤਕ ਨ ਹੋਵੇ ਪਰ ਉਨ੍ਹਾਂ ਲਈ ਕੁਰਬਾਨ ਹੋ ਜਾਣਾ ਤਾਂ ਕਿ ਕਿਸੇ ਦਾ ਜਬਰੀ ਹੱਕ ਨ ਖੋਹਿਆ ਜਾਵੇ।

ਅਨਿਲ ਚੰਦਰ ਬੈਨਰਜੀ ਨੇ ਅਪਣੀ ਪੁਸਤਕ ਠਹੲ ਸ਼ਕਿਹ ਘੁਰੁਸ ੳਨਦ ਟਹੲ ਸ਼ਕਿਹ ੍ਰੲਲਗਿiੋਨ (1983) ਦੇ ਪੰਨਾ ੨੭੭ (9) ਤੇ ਲਿਖਿਆ ਹੈ ਕਿ ਗੁਰੂ ਤੇਗ਼ ਬਹਾਦਰ ਜੀ ਦੀ ਮਹਾਨ ਸ਼ਹਾਦਤ ਅਸਲ ਵਿੱਚ ਕੇਵਲ ਕਸ਼ਮੀਰੀਆਂ ਦੀ ਨਹੀਂ ਸਗੋਂ ਸਾਰੇ ਮਨੁੱਖਾਂ ਦੀ ਧਾਰਮਕ ਆਜ਼ਾਦੀ ਦੀ ਲੜਾਈ ਸੀ। ਗੁਰੂ ਜੀ ਚਾਹੁੰਦੇ ਸੀ ਕਿ ਹਰ ਮਨੁੱਖ ਭਾਵੇਂ ਉਹ ਕਿਸੇ ਧਰਮ ਨਾਲ ਸੰਬੰਧ ਰਖਦਾ ਹੋਵੇ ਅਪਣੇ ਧਰਮ ਅਨੁਸਾਰ ਆਪਣਾਂ ਜੀਵਨ ਬਿਤੀਤ ਕਰੇ।

ਹਰੀ ਰਾਮ ਗੁਪਤਾ (10) ਆਪਣੀ ਪੁਸਤਕ੍ ੍ਹਸਿਟੋਰੇ ੋਡ ਟਹੲ ਸ਼ਕਿਹਸ ੜੋਲ. 1 (੧੯੮੪) ਦੇ ਪੰਨਾ ੨੧੮ (ਤੇ ਲਿਖਦਾ ਹੈ ਕਿ ਗੁਰੂ ਤੇਗ਼ ਬਹਾਦਰ ਦੀ ਸ਼ਹਾਦਤ ਨੇ ਪੰਜਾਬ ਦੇ ਇਤਿਹਾਸ ਤੇ ਸਿੱਖਾਂ ਨੂੰ ਇੱਕ ਨਵੀਂ ਸੇਧ ਦਿਤੀ। ਧੁਨਚੳਨ ਘਰੲੲਨਲੲੲਸ (11) ਆਪਣੀ ਪੁਸਤਕ ਠਹੲ ਘੋਸਪੲਲ ੋਡ ਟਹੲ ਘੁਰੁ ਘਰੳਨਟਹ ਸ਼ੳਹਬਿ (1975) ਪੳਗੲ ਫਯਛੜi ਤੇ ਲਿਖਦਾ ਹੈ ਕਿ ਗੁਰੂ ਤੇਗ਼ ਬਹਾਦਰ ਦੇ ਬੇਰਹਿਮੀ ਨਾਲ ਕੀਤੇ ਕਤਲ ਨੇ ਔਰੰਗਜ਼ੇਬ ਨੂੰ ਇਤਨਾ ਪ੍ਰਭਾਵਤ ਕੀਤਾ ਕਿ ਉਹ ਜਲਦੀ ਪਛਤਾਉਣ ਲਗ ਪਿਆ ਅਤੇ ਉਹ ਹਮੇਸ਼ਾ ਲਈ ਆਪਣੇ ਮਨ ਦੀ ਸ਼ਾਂਤੀ ਗਵਾ ਬੈਠਾ। ਗੁਰੂ ਜੀ ਦੀ ਸ਼ਹਾਦਤ ਨੇ ਉੱਤਰੀ ਭਾਰਤ ਵਿੱਚ ਇੱਕ ਨਵੀਂ ਰੂਹ ਫੂਕ ਦਿੱਤੀ। ਲ਼ਾਲਾ ਦੌਲਤ ਰਾਇ ਨੇ ਅਪਣੀ ਪੁਸਤਕ, ਸਾਹਿਬ-ਇ-ਕਮਾਲ, ਵਿੱਚ ਲਿਖਿਆ ਹੈ ਕਿ ਗੁਰੂ ਤੇਗ਼ ਬਗਾਦਰ ਨੇ ਉਲਟੀ ਗੰਗਾ ਵਹਾ ਦਿੱਤੀ ਜਦੋਂ ਆਪ ਚਲ ਕੇ ਸ਼ਹੀਦੀ ਦੇਣ ਚਲ ਪਏ। ਇਸ ਅਖਾਣ ਦੇ ਅਰਥ ਗੁਰੂ ਜੀ ਨੇ ਹੀ ਸਮਝਾਏ।

ਸੂਰਜ ਪ੍ਰਕਾਸ਼ ਦੇ ਕਰਤਾ ਨੇ ਵੀ ਲਿਖਿਆ ਹੈ ਕਿ ਗੁਰੂ ਜੀ ਨੇ ਕਿਹਾ ਸੀ ਕਿ ਅਸੀਂ ਆਪੂੰ ਆਪਣੀ ਮਰਜ਼ੀ ਨਾਲ ਇਹ ਸ਼ਹਾਦਤ ਸਵੀਕਾਰ ਕੀਤੀ ਹੈ:- ਕਾਰਾ ਗ੍ਰਿਹ ਆਪੇ ਹਮ ਲਹਯੋ।। ਭਾਈ ਨੰਦ ਲਾਲ ਜੀ ਨੇ ਫਾਰਸੀ ਬੋਲੀ ਵਿੱਚ ਲਿਖਿਆ ਹੈ (12) ਕਿ ਸੱਚ ਦੀਆਂ ਕਿਰਨਾਂ ਨੌਵੇਂ ਪਾਤਸ਼ਾਹ ਦੇ ਪਵਿਤ੍ਰ ਵਜੂਦ ਸਦਕਾ ਸਨ (ਅਨਵਾਰਿ ਹੱਕ ਅਜ਼ ਵਜੂਦਿ ਪਾਕ ਰੋਸ਼ਨ ਅਸਤ)। ਇਸ ਤੋਂ ਉਚੇਰੀ ਸਚਾਈ ਕੀ ਹੋ ਸਕਦੀ ਹੈ ਕਿ ਗੁਰੂ ਜੀ ਉਸ ਧਰਮ ਦੀ ਰਖਿਆ ਲਈ ਸ਼ਹੀਦ ਹੋਏ ਜਿਸ ਵਿੱਚ ਉਨ੍ਹਾਂ ਦਾ ਵਿਸ਼ਵਾਸ ਹੀ ਨਹੀਂ ਸੀ। ਉਹ ਜੰਞੂ ਨਹੀਂ ਪਹਿਨਦੇ ਸਨ ਤੇ ਨਾ ਹੀ ਤਿਲਕ ਲਗਾਂਦੇ ਸਨ। ਉਹ ਹਿੰਦੂ ਰਹੁ ਰੀਤੀਆਂ ਨੂੰ ਨਹੀਂ ਮੰਨਦੇ ਸਨ। ਇਹ ਔਰੰਗਜ਼ੇਬ ਦੀ ਤੁਅਸਬੀ ਨੀਤੀ ਦਾ ਉੱਤਰ ਸੀ।

ਇਸੇ ਲਈ ਮੈਕਾਲਫ (13) ਲਿਖਦਾ ਹੈ ਕਿ ਉਨ੍ਹਾਂ ਦੀ ਕੁਰਬਾਨੀ ਦੀ ਤੁਲਨਾ ਸੰਸਾਰ ਦੀ ਕਿਸੇ ਵੀ ਘਟਨਾ ਨਾਲ ਨਹੀਂ ਕੀਤੀ ਜਾ ਸਕਦੀ। ਇਹ ਸ਼ਹਾਦਤ ਆਪਣੇ ਆਪ ਵਿੱਚ ਇੱਕ ਅਨੋਖੀ, ਨਵੇਕਲੀ ਤੇ ਅਲੌਕਿਕ ਘਟਨਾ ਹੈ। ਇਹ ਸ਼ਹਾਦਤ ਨਿਜ ਲਈ ਜਾਂ ਆਪਣੇ ਅਨੁਆਈਆਂ ਲਈ ਨਹੀਂ ਸੀ ਸਗੋਂ ਹੋਰਨਾਂ ਲਈ ਸੀ। ਗੁਰੂ ਜੀ ਦੀ ਸ਼ਹਾਦਤ ਦੀ ਤੁਲਣਾ ਇੱਕ ਮਿਥਿਹਾਸਕ ਪੰਛੀ ਫੀਨਕਸ ਨਾਲ ਕੀਤੀ ਜਾ ਸਕਦੀ ਹੈ। ਇਸ ਪੰਛੀ ਦੇ ਅੱਗ ਵਿੱਚ ਸੜ ਮਰਨ ਉਪਰੰਤ ਅੱਗ ਵਿਚੋਂ ਇੱਕ ਅੰਡਾ ਨਿਕਲਦਾ ਹੈ। ਉਸ ਅੰਡੇ ਵਿਚੋਂ ਉਸੇ ਹੀ ਕਿਸਮ ਦਾ ਇੱਕ ਹੋਰ ਪੰਛੀ ਨਿਕਲ ਅਕਾਸ਼ ਵੱਲ ਉੱਡ ਜਾਂਦਾ ਹੈ। ਕਈਆਂ ਖਿਆਲ ਕੀਤਾ ਸੀ ਕਿ ਜ਼ੁਲਮ ਜਿੱਤ ਗਿਆ, ਪਰ ਦੇਖਦੇ ਹੀ ਦੇਖਦੇ ਗੁਰੂ ਰੂਪ ਖਾਲਸੇ ਨੇ ਜਨਮ ਲਿਆ ਜੋ ਚੜ੍ਹਦੀ ਕਲਾ ਦਾ ਪ੍ਰਤੀਕ ਹੈ।

ਗੁਰੂ ਜੀ ਨੇ ਖੁਸ਼ੀ ਖੁਸ਼ੀ ਧਰਮ ਵਾਸਤੇ ਕੁਰਬਾਨੀ ਦਿੱਤੀ ਪਰ ਕੋਈ ਕਰਾਮਾਤ ਨਹੀਂ ਦਿਖਾਈ। ਆਪ ਜੀ ਅਨੁਸਾਰ ਕਰਾਮਾਤਾਂ ਤੇ ਬੁਰੇ ਕੰਮ ਕਰਦਿਆ ਰੱਬ ਦੇ ਭਗਤਾਂ ਨੂੰ ਸ਼ਰਮ ਆਉਂਦੀ ਹੈ।

ਇਹ ਸ਼ਹਾਦਤ ਗੁਰੂ ਨਾਨਕ ਦੇਵ ਜੀ ਦੇ ਪਾਏ ਪੂਰਨਿਆਂ ਤੇ ਹੀ ਇੱਕ ਕਦਮ ਸੀ। ਆਪ ਉਸੇ ਚਿਰਾਗ਼ ਦੀ ਰੋਸ਼ਨੀ ਸਨ ਜਿਸ ਨੂੰ ਗੁਰੂ ਨਾਨਕ ਦੇਵ ਜੀ ਆਪਣੀ ਜੋਤ ਬਖਸ਼ ਗਏ ਸਨ। ਗੁਰੂ ਨਾਨਕ ਦਾ ਘਰ ਸੱਚ, ਅਣਖ ਤੇ ਆਜ਼ਾਦੀ ਦਾ ਰਾਖਾ ਰਿਹਾ ਹੈ। ਗੁਰੂ ਨਾਨਕ ਦੇਵ ਜੀ ਨੇ ਵੀ ਤਾਂ ਬਾਬਰ ਨੂੰ ਖਰੀਆਂ ਖਰੀਆਂ ਸੁਣਾਈਆਂ ਸਨ ਤੇ ਉਸ ਦੀ ਫੌਜ ਨੂੰ ਪਾਪ ਦੀ ਜੰਞ ਕਿਹਾ ਸੀ: ਪਾਪ ਕੀ ਜੰਞ ਲੈ ਕਾਬਲਹੁ ਧਾਇਆ ਜੋਰੀ ਮੰਗੈ ਦਾਨੁ ਵੇ ਲਾਲੋ।।ਸ੍ਰੀ ਗੁਰੂ ਗ੍ਰੰਥ ਸਾਹਿਬ (14) (ਅੰਕ ੭੨੨) ਰਾਜੇ ਸੀਹ ਮੁਕਦਮ ਕੁਤੇ।। (ਅੰਕ ੧੨੮੮) ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰਿ ਉਡਰਿਆ।। (ਅੰਕ ੧੪੫) ਗੁਰੂ ਤੇਗ਼ ਬਹਾਦਰ ਜੀ ਦੇ ਦਾਦੇ ਗੁਰੂ ਅਰਜਨ ਦੇਵ ਜੀ ਨੇ ਔਰੰਗਜ਼ੇਬ ਦੇ ਦਾਦੇ ਜਹਾਂਗੀਰ ਨਾਲ ਟੱਕਰ ਲਈ ਤਾਂ ਪੋਤੇ ਗੁਰੂ ਤੇਗ਼ ਬਹਾਦਰ ਨੇ ਪੋਤੇ ਔਰੰਗਜ਼ੇਬ ਨਾਲ ਲੋਹਾ ਲਿਆ। ਜਦੋਂ ਕਸ਼ਮੀ- ਰ ਦੇ ਪੰਡਤਾਂ ਨੇ ਕਿਹਾ ਕਿ ਅਸਾਡੇ ਜੰਞੂੰ ਤੇ ਤਿਲਕ ਨੂੰ ਬਚਾਣ ਲਈ ਸਾਡੀ ਬਾਂਹ ਪਕੜੋ ਤਾਂ ਗੁਰੂ ਜੀ ਨੇ ਕਿਹਾ:- ਬਾਂਹ ਜਿਨ੍ਹਾਂ ਦੀ ਪਕਰੀਐ ਸਿਰ ਦੀਜੈ ਬਾਂਹਿ ਨ ਛੋੜੀਐ।।

ਗੰਜ ਨਾਮਾ ਵਿੱਚ ਭਾਈ ਨੰਦ ਲਾਲ ਨੇ ਗੁਰੂ ਤੇਗ ਬਹਾਦਰ ਜੀ ਬਾਰੇ ਲਿਖਿਆ

ਗੁਰੂ ਤੇਗ ਬਹਾਦੁਰ ਆਂ ਸਰਾਪਾ ਅਫਜ਼ਾਲ।
ਜ਼ੀਨਤ-ਆਰਾਇ ਮਹਿਫਿਲਿ ਜਾਹੋ ਜਲਾਲ।। (99)

ਭਾਵ ਗੁਰੂ ਤੇਗ ਬਹਾਦਰ ਸਿਰ ਤੋਂ ਪੈਰਾਂ ਤਕ ਉਚਾਈਆਂ ਅਤੇ ਵਡਿਆਈਆਂ ਦਾ ਭੰਡਾਰ ਹੈ ਅਤੇ ਰੱਬ ਦੀ ਸ਼ਾਨੋ-ਸ਼ੌਕਤ ਦੀ ਮਹਿਫਿਲ ਦੀ ਰੌਣਕ ਵਧਾਉਣ ਵਾਲਾ ਹੈ।

ਅਨਵਾਰਿ ਹੱਕ ਅਜ਼ ਵਜੂਦਿ ਪਾਕਿਸ਼ ਰੌਸ਼ਨ
ਹਰ ਦੋ ਆਲਮ ਜ਼ਿ ਫੈਜ਼ਿ ਫਜ਼ਲਸ ਰੌਸ਼ਨ।(1000

ਸੱਚ ਦੀਆ ਕਿਰਨਾ ਉਸ ਦੇ ਪਵਿਤਰ ਵਜੂਦ ਸਦਕਾ ਰੌਸ਼ਨ ਹਨ, ਦੋਵੇਂ ਜਹਾਨ ਉਸ ਦੀ ਬਖਸ਼ਿਸ਼ ਸਦਕਾ ਰੌਸ਼ਨ ਹਨ।

ਹੱਕ ਅਜ਼ ਜ਼ਮਾ ਬਰ-ਗੁਜ਼ੀਦਗਾਂਬਰਗੁਜ਼ੀਦਸ
ਤਸਲੀਮੋ ਰਿਜ਼ਾ ਰਾ ਨਿਕੇ ਸੰਗ਼ੀਦਸ਼।। (101)

ਰੱਬ ਨੇ ਸਾਰੇ ਚੋਣਵੇਂ ਪਤਵੰਤਿਆਂ ਵਿੱਚੋ ਉਸ ਨੂੰ ਚੁਣਿਆ। ਉਸ ਨੇ ਰੱਬ ਦਾ ਭਾਣਾ ਮੰਨਣ ਨੂੰ ਸਭ ਤੋਂ ਚੰਗਾ ਅਨੁਭਵ ਕੀਤਾ। (15)

ਗੁਰੂ ਜੀ ਨੇ ਕੁਰਬਾਨੀ ਦੇ ਕੇ ਹਿੰਦੁਸਤਾਨ ਦੀ ਇੱਜ਼ਤ ਬਚਾ ਲਈ। ਇਸੇ ਵਾਸਤੇ ਆਪ ਨੂੰ ਹਿੰਦ ਦੀ ਚਾਦਰ ਕਿਹਾ ਜਾਂਦਾ ਹੈ। ਪਰ ਗੁਰੂ ਤੇਗ਼ ਬਹਾਦਰ ਦੀ ਸ਼ਹਾਦਤ ਇੱਕ ਅਦੁੱਤੀ ਕੁਰਬਾਨੀ ਹੈ ਜੋ ਵਿਸ਼ਵ ਲਈ ਸੱਚ ਅਤੇ ਸਿਧਾਤਾਂ ਉਤੇ ਲੜਣ ਦੀ ਪਿਰਤ ਪਾਉਂਦੀ ਹੈ ਚਾਹੇ ਉਸ ਲਈ ਕੁਰਬਾਨੀ ਹੀ ਨਾ ਦੇਣੀ ਪਵੇ। ।ਇਸੇ ਸੱਚੀ ਸੁਚੀ ਸਵੈ-ਰਹਿਤ, ਧਰਮ ਹੇਤ ਦਿੱਤ ਕੁਰਬਾਨੀ ਨੂੰ ਸਿੱਖ ਆਪਣੀ ਅਰਦਾਸ ਵਿੱਚ ਗੁਰੂ ਤੇਗ ਬਹਾਦੁਰ ਜੀ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਬਦਾਂ ਵਿੱਚ ਹਮੇਸ਼ਾ ਸ਼ਰਧਾਂਜਲੀ ਦਿੰਦੇ ਹਨ: "ਗੁਰ ਤੇਗ ਬਹਾਦਰ ਸਿਮਰੀਐ ਘਰ ਨਉ ਨਿਧ ਆਵੈ ਧਾਇ।"

ਹਵਾਲੇ
1. ਮਾਸਰ-ਇ-ਆਲਮਗੀਰੀ, Bibiotheca Indica,, (1947), 81
2. ਸੂਰਜ ਪ੍ਰਕਾਸ਼ ਦੇ ਪੰਨਾ ੪੫੨੬ (7)2. ਆਈ-ਅਬੂਲ-ਹਸਨ, 202
3. ਸਰਕਾਰ ਜੇ ਐਨ, ਹਿਸਟਰੀ ਆਫ ਔਰੰਗਜ਼ੇਬ, 267
4. ਇੰਦੂ ਭੂਸ਼ਨ ਬੈਨਰਜੀ, ਐਵੋਲਿਊਸ਼ਨ ਆਫ ਖਾਲਸਾ (Evolution of the Khalsa)
5. ਡਾਕਟਰ ਗੋਕਲ ਚੰਦ ਨਾਰੰਗ, Transformation of Sikhism (1992), p.70
6. ਸਯਦ ਮੁਹੰਮਦ ਲਤੀਫ, ਹਿਸਟਰੀ ਆਫ ਦੀ ਪੰਜਾਬ (੧੯੮੯),
7. ਸੰਤੋਖ ਸਿੰਘ ਭਾਈ, ਸੂਰਜ ਪ੍ਰਕਾਸ਼ ਰਾਸ 12, ਆਂਸੂ 27, ਪੰਨਾ ੪੫੨੬ (7)
8. ਟਾਇਨਬੀ, ਏ, An Historian's Approach to Religion
9. ਅਨਿਲ ਚੰਦਰ ਬੈਨਰਜੀ, The Sikh Gurus and the Sikh Religion (1983) p. ੨੭੭ 10. Hari Ram Gupta, History of the Sikhs (1984) Vol. 1, p. 218
11. Duncan Greenlees, The Gospel of the Guru Granth Sahib (1975) page PXCVi
12. ਭਾਈ ਨੰਦ ਲਾਲ ਗ੍ਰੰਥਾਵਲੀ ਸੰ: ਗੰਡਾ ਸਿੰਘ, ਮਲਾਕਾ, ਮਲੇਸ਼ੀਆ, 1968, ਪੰਨਾ 149-150
13. Macauliffe, M.A. The Sikh Religion, IV, 382
14. Sri Guru Granth Sahib, SGPC Amritsar 15. ਭਾਈ ਨੰਦ ਲਾਲ ਗ੍ਰੰਥਾਵਲੀ ਸੰ: ਗੰਡਾ ਸਿੰਘ, ਮਲਾਕਾ, ਮਲੇਸ਼ੀਆ, 1968, ਪੰਨਾ 149-150
 
Top