- Jan 3, 2010
- 1,254
- 422
- 79
ਬੇਅਦਬੀਆਂ ਕਿਉੰ ਤੇ ਕਿਵੇਂ ਹਟਾਈਆ ਜਾਣ?
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਜਦ ਤੋਂ ਅਸੀਂ ਸ਼ਬਦ ਗੁਰੂ ਨੂੰ ਦੇਹਧਾਰੀ ਗੁਰੂ ਸਮਝਣ ਲੱਗੇ ਹਾਂ ਤੇ ਮਾਇਆਧਾਰੀਆਂ ਨੇ ਇਸ ਨੂੰ ਮਾਇਆ, ਫਲ, ਫੁੱਲ, ਅਨਾਜ, ਮਠਿਆਈ ਆਦਿ ਨਾਲ ਮੱਥਾ ਟਿਕਵਾਉਣਾ ਸ਼ੁਰੂ ਕਰਕੇ ਦੂਜੇ ਦੁਨਿਆਵੀ ਦੇਹਧਾਰੀ ਗੁਰੂਆਂ ਬਰਾਬਰ ਖੜ੍ਹਾ ਕਰਕੇ ਅਰਸ਼ੋਂ ਫਰਸ਼ ਤੇ ਲਿਆ ਕੇ ਮਾਇਆ ਦਾ ਸਾਧਨ ਬਣਾ ਲਿਆ ਹੈ: ਸ਼ਬਦ ਗਰੂ ਦੇ ਬਣਾਏ ਗਏ ਇਸ ਦੇਹਧਾਰੀ ਸਰੂਪ ਦੀ ਅਜੋਕੇ ਸਵੈ ਸਥਾਪਿਤ ਮਾਇਆਧਾਰੀ-ਦੇਹਧਾਰੀ ਗੁਰੂ ਬਰਾਬਰੀ ਕਰਨ ਲੱਗੇ ਪਰ ਅਸਫਲ ਹੋਣ ਤੇ ਇਸ ਨੂੰ ਨੀਵਾਂ ਦਿਖਲਾਉਣ ਲਈ ਬੇਅਦਬੀਆਂ ਦਾ ਸਾਧਨ ਬਣਾਉਣ ਲੱਗੇ ਹਨ। ਸ਼ਬਦ ਗੁਰੂ ਸਾਡੇ ਲਈ ਪੜ੍ਹਣ, ਸਮਝਣ, ਵਿਚਾਰਨ, ਤੇ ਜੀਣ ਦਾ ਚਾਨਣ ਮੁਨਾਰਾ ਹੈ ਜਿਸ ਵਿੱਚ ਪ੍ਰਮਾਤਮਾ ਦੀ ਉਸਤਤ (ਨਾਮ) ਪ੍ਰਧਾਨ ਹੈ ਤੇ ਮਾਇਆ ਤੋਂ ਦੂਰ ਰਹਿਣ ਦੀ ਸਿਖਿਆ ਹੈ। ਇਸ ਸਿਖਿਆ ਅਨੁਸਾਰ ਜੀ ਕੇ ਹੀ ਅਸੀਂ ਗੁਰੂ ਦਾ ਖਾਲਸਾ ਕਹਾ ਸਕਦੇ ਹਾਂ ਜਿਸ ਦੀ ਸਾਂਝ ਗੁਰੂ ਗੋਬਿੰਦ ਸਿੰਘ ਜੀ ਗੁਰ ਗੱਦੀ ਵੇਲੇ ਪਵਾ ਗਏ ਸਨ। ਜਦ ਅਸੀਂ ਸ਼ਬਦ ਗੁਰੂ ਦੀ ਸਿਖਿਆ ਅਨੁਸਾਰ ਜੀ ਕੇ ਗੁਰੂ ਖਾਲਸਾ ਹੋ ਗਏ ਤੇ ਗੁਰੂ ਦੇ ਸ਼ਬਦ ਨੂੰ ਦਿਮਾਗੀ ਅਰਸ਼ ਤੇ ਬਿਠਾ ਲਿਆ ਤੇ ਮਾਇਆ ਤੋਂ ਵੱਖ ਕਰ ਲਿਆ ਤਾਂ ਕਿਸੇ ਦੀ ਸ਼ਬਦ ਗੁਰੂ ਦੀ ਬੇਅਦਬੀ ਕਰਨ ਦੀ ਜੁਰਅਤ ਨਹੀਂ ਪਵੇਗੀ।