• Welcome to all New Sikh Philosophy Network Forums!
    Explore Sikh Sikhi Sikhism...
    Sign up Log in

Punjabi ਗੁਰੂ ਗੋਬਿੰਦ ਸਿੰਘ ਜੀ ਨੇ ਬਜਰੂੜ ਦੇ ਗੁੱਜਰਾਂ ਅਤੇ ਰੰਗੜਾਂ ਤੋਂ ਹਿੰਦੂਆਂ ਦੀ ਰੱਖਿਆ ਕਰਨੀ

dalvinder45

SPNer
Jul 22, 2023
799
37
79
ਗੁਰੂ ਗੋਬਿੰਦ ਸਿੰਘ ਜੀ ਨੇ ਬਜਰੂੜ ਦੇ ਗੁੱਜਰਾਂ ਅਤੇ ਰੰਗੜਾਂ ਤੋਂ ਹਿੰਦੂਆਂ ਦੀ ਰੱਖਿਆ ਕਰਨੀ

ਬਜਰੂੜ ਅਤੇ ਸਰਥਲੀ ਪਿੰਡ ਰੂਪਨਗਰ ਜ਼ਿਲੇ ਵਿੱਚ ਨੇੜੇ ਨੇੜੇ ਪਿੰਡ ਹਨ।ਦੋਨਾਂ ਪਿੰਡਾਂ ਵਿੱਚ ਡੇਢ ਕੁ ਕਿਲੋਮੈਟਰ ਦਾ ਫਰਕ ਹੈ।16 ਵੀਂ ਸਦੀ ਵਿੱਚ ਬਜਰੂੜ ਵਿੱਚ ਗੁੱਜਰ ਤੇ ਰੰਗੜ ਰਹਿੰਦੇ ਸਨ ਅਤੇ ਉਸਦੇ ਆਸੇ ਪਾਸੇ ਪਿੰਡ ਸਰਥਲੀ ਸਮੇਤ ਹਿੰਦੂ ਸਨ।ਪੈਂਦੇ ਖਾਨ ਪਿੰਡ ਬਜਰੂੜ ਦਾ ਹੀ ਸੀ। ਸਰਥਲੀ ਇੱਕ ਪੁਰਾਣਾ ਪਿੰਡ ਹੈ, ਜਿਸਦਾ ਹਵਾਲਾ ਭਾਈ ਕਾਹਨ ਸਿੰਘ ਨਾਭਾ ਦੇ ਮਹਾਨ ਕੋਸ਼ ਵਿੱਚ ਮਿਲਦਾ ਹੈ। ਗੁਰੂ ਗੋਬਿੰਦ ਸਿੰਘ ਜੀ ਮੁਗਲਾਂ ਨਾਲ ਬਜਰੂੜ ਦੀ ਲੜਾਈ ਜਿੱਤਣ ਤੋਂ ਬਾਅਦ ਉਥੇ ਆਏ ਸਨ। ਭਾਈ ਸੰਤੋਖ ਸਿੰਘ ਚੂੜ੍ਹਾਮਣੀ ਦੇ ਸ਼੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਵਿੱਚ ਵੀ ਇਸ ਲੜਾਈ ਦਾ ਵਰਣਨ ਹੈ।
1690942545431.png

ਲੜਾਈ ਦਾ ਕਾਰਣ ਸਰਥਲੀ ਅਤੇ ਆਸ ਪਾਸ ਦੇ ਹਿੰਦੂਆਂ ਦੀ ਗੁਰੁ ਗੋਬਿੰਦ ਸਿੰਘ ਜੀ ਕੋਲ ਜਾ ਕੇ ਸੁਰਖਿਆ ਦੀ ਮੰਗ ਕਰਨੀ ਸੀ ਅਸਲ ਵਿੱਚ ਗੁੱਜਰ ਤੇ ਰੰਗੜ ਮੁਸਲਮਾਨ ਆਸੇ ਪਾਸੇ ਦੇ ਹਿੰਦੂ ਖਾਸ ਕਰਕੇ ਪੰਡਤਾਂ ਤੇ ਖਤਰੀਆਂ ਦੀਆਂ ਕੁਆਰੀਆਂ ਲੜਕੀਆਂ ਜ਼ਬਰਦਸਤੀ ਉਠਾ ਕੇ ਧਰਮ ਬਦਲਵਾਕੇ ਨਿਕਾਹ ਪੜ੍ਹਾ ਕੇ ਅਪਣੇ ਘਰੀਂ ਵਸਾ ਲੈਂਦੇ ਸਨ।ਉਨ੍ਹਾਂ ਦੇ ਇਨ੍ਹਾਂ ਅਤੇ ਹੋਰ ਜ਼ੁਲਮਾਂ ਤੋਂ ਰੱਖਿਆ ਕਰਨ ਲਈ ਇਹ ਹਿੰਦੂ ਗੁਰੁ ਜੀ ਕੋਲ ਗਏ ਸਨ ਤੇ ਬਿਨਤੀ ਕੀਤੀ, “ਗੁਰੂ ਜੀ ਸਾਡੀ ਸਹਾਇਤਾ ਕਰੋ।ਅਸੀਂ ਲੋਕ ਤਾਂ ਬਹੁਤ ਤੰਗ ਆ ਗਏ ਹਾਂ, ਸਾਡਾ ਧਰਮ ਨਸ਼ਟ ਹੋ ਰਿਹਾ ਹੈ। ਸਾਡੀਆਂ ਧੀਆਂ ਖੋਹ ਕੇ ਲੈ ਜਾਂਦੇ ਹਨ ਤੇ ਨਿਕਾਹ ਪੜ੍ਹਾ ਲੈਂਂਦੇ ਹਨ ।ਸਾਡੀ ਤਾਂ ਇਜ਼ਤ ਮਿੱਟੀ ਵਿੱਚ ਮਿਲ ਗਈ ਹੈ।

ਗਰੀਬਾਂ ਦੀ ਪੁਕਾਰ ਸੁਣ ਕੇ ਗੁਰੂ ਜੀ ਨੇ ਅਨੰਦਪੁਰ ਤੋਂ ਚੱਲ ਕੇ ਪਹਿਲਾਂ ਸਰਥਲੀ ਆ ਕੇ ਡੇਰੇ ਲਏ ਜਿਸ ਜਗਾ ਅਜ ਕਲ੍ਹ ਗੁਰਦੁਆਰਾ ਸਾਹਿਬ ਸਰਥਲੀ ਮੌਜੂਦ ਹੈ । ਤਿਆਰ ਬਰ ਤਿਆਰ ਖਾਲਸੇ ਨੇ ਸਾਹਿਬਜ਼ਾਦਾ ਅਜੀਤ ਸਿੰਘ ਦੀ ਜਰਨੈਲੀ ਥੱਲੇ ਬਜਰੂੜ ਉਤੇ ਚੜ੍ਹਾਈ ਕਰ ਦਿਤੀ।ਸਿੱਖ ਫ਼ੌਜਾਂ ਨੇ ਬਜਰੂੜ ਜਾ ਕੇ ਪਿੰਡ ਨੂੰ ਘੇਰ ਲਿਆ।(3) ਕਈ ਦਿਨ ਲੜਾਈ ਹੁੰਦੀ ਰਹੀ। ਪਰ ਗੁੱਜਰ ਅਤੇ ਰੰਗੜ੍ਹ ਕਾਬੂ ਨਾ ਆਏ।ਪਿੰਡ ਬਜਰੂੜ ਦੇ ਚੜ੍ਹਦੇ ਪਾਸੇ ਇੱਕ ਖੂਹ ਸੀ ਜਿਸ ਦਾ ਪਾਣੀ ਇੱਕ ਨਸ਼ੇ ਦੀ ਤਾਕਤ ਰਖਦਾ ਸੀ। ਇਸ ਖੂਹ ਦੇ ਪਾਣੀ ਨੂੰ ਇਹ ਲੋਕ ਪੀ ਕੇ ਇੱਕ ਨਸ਼ੇ ਜਿਹੇ ਵਿੱਚ ਆ ਕੇ ਇਸ ਤਰ੍ਹਾਂ ਲੜਦੇ ਸਨ iੁਜਸ ਤਰ੍ਹਾਂ ਕੋਈ ਬੋਤਲਾਂ ਸ਼ਰਾਬ ਦੀਆਂ ਪੀ ਕੇ ਜੱਟ ਲੜਦਾ ਹੁੰਦਾ ਹੈ ।ਇਹ ਵੀ ਚਰਚਾ ਸੀ ਕਿ ਮੁਸਲਮਾਨਾਂ ਨੇ ਇਸ ਖੂਹ ਦੇ ਪਾਣੀ ਵਿੱਚ ਕੋਈ ਕਲਾਮ ਪੜ੍ਹ ਕੇ ਸਿੱਟੀ ਹੋਈ ਸੀ, ਜਿਸ ਦੇ ਜਲ ਪੀਣ ਤੇ ਨਸ਼ਾ ਹੋ ਜਾਂਦਾ ਸੀ।ਗੁਰੁ ਸਾਹਿਬ ਜੀ ਨੂੰ ਪਤਾ ਲੱਗਿਆ ਕਿ ਇਹ ਲੋਕ ਖੂਹ ਦਾ ਜਲ ਪੀਂਦੇ ਹਨ ਤੇ ਨਸ਼ੇ ਵਿੱਚ ਆ ਕੇ ਆਪਣੇ ਆਪ ਤੋਂ ਬਾਹਰ ਹੋ ਕੇ ਲੜਦੇ ਹਨ ਤਾਂ ਗੁਰੂ ਜੀ ਨੇ ਪਹਿਲਾਂ ਖੂਹ ਨੂੰ ਕਾਬੂ ਕਰ ਕੇ ਮਲੀਆਕੇਟ ਕੀਤਾ। ਮਲੀਆਮੇਟ ਵੀ ਐਸਾ ਕੀਤਾ ਕਿ ਉਸ ਦਾ ਨਿਸ਼ਾਨ ਵੀ ਨਜ਼ਰ ਨਹੀਂ ਆਉਂਦਾ।ਖੂਹ ਦਾ ਨਿਸ਼ਾਨ ਮਿਟਾ ਕੇ ਗੁਰੁ ਜੀ ਨੇ ਰੰਗੜਾਂ ਦੀ ਚੰਗੀ ਨਿਸ਼ਾ ਕੀਤੀ।(1)

ਉਨ੍ਹਾਂ ਦੇ ਆਗੂ ਚਿੱਟੂ ਅਤੇ ਮਿੱਠੂ (ਆਗੂ) ਸਮੇਤ ਕੁਝ ਹੋਰ ਪਿੰਡ ਵਾਸੀ ਮਾਰੇ ਗਏ ਸਨ।(1) ਇਹ ਵੀ ਚਰਚਾ ਸੀ ਕਿ ਰੰਗੜਾਂ ਦਾ 1400 ਜਮਾਈ ਭਾਈ ਵੀ ਸਨ ਜੋ ਮਦਦ ਲਈ ਆਏ ਸਨ ਜੋ ਮਾਰੇ ਗਏ, ਹੋਰਨਾਂ ਦਾ ਵੀ ਕੋਈ ਅੰਤ ਨਹੀਂ ਸੀ ।ਗੁਰੁ ਜੀ ਨੇ ਰੰਗੜਾਂ ਨੂੰ ਸੁਨੇਹਾ ਦੇਣ ਲਈ ਸ਼ਹਿਰ ਨੂੰ ਤਬਾਹ ਕਰ ਦਿੱਤਾ (4) ਗੁਰੂ ਸਾਹਿਬ ਇੱਥੇ 3 ਦਿਨ ਅਤੇ 3 ਰਾਤ ਠਹਿਰੇ ਸਨ। ਇੱਥੋਂ ਗੁਰੂ ਸਾਹਿਬ ਬਸਾਲੀ ਲਈ ਰਵਾਨਾ ਹੋਏ। ਬਾਅਦ ਵਿੱਚ ਪਿੰਡ ਵਾਸੀਆਂ ਨੇ ਫਿਰ ਕਦੇ ਵੀ ਸਿੱਖਾਂ 'ਤੇ ਹਮਲਾ ਜਾਂ ਨਜ਼ਰਬੰਦ ਨਹੀਂ ਕੀਤਾ। (2)

ਹਵਾਲੇ

1. ਧੰਨਾ ਸਿੰਘ ਚਹਿਲ, ਗੁਰ ਤੀਰਥ ਸਾਈਕਲ ਯਾਤਰਾ, 11 ਮਾਰਚ 1930 ਤੋਂ 26 ਜੂਨ 1934) (ਸੰਪਾਦਕ ਚੇਤਨ ਸਿੰਘ), 2016, ਯੂਰੋਪੀਅਨ ਪੰਜਾਬੀ ਸੱਥ ਵਾਲਾਸਾਲ ਯੂ ਕੇ.ਪੰਨਾ .908

2. ਹਰਜਿੰਦਰ ਸਿੰਘ ਦਿਲਗੀਰ (1997) ਸਿੱਖ ਰੈਫਰੈਂਸ ਬੁੱਕ ਪੀ. 170.

3. ਸੁਰਜੀਤ ਸਿੰਘ ਗਾਂਧੀ (2007)। ਸਿੱਖ ਗੁਰੂਆਂ ਦਾ ਇਤਿਹਾਸ ਰੀਟੋਲਡ: 1606-1708 ਸੀ.ਈ. ਅਟਲਾਂਟਿਕ ਪ੍ਰਕਾਸ਼ਕ ਅਤੇ ਜ਼ਿਲ੍ਹਾ ਪੀ. 821. ISBN 9788126908585।

4. ਐਸ ਗਜਰਾਨੀ (2000)। ਗੁਰੂ ਗੋਬਿੰਦ ਸਿੰਘ ਸ਼ਖਸੀਅਤ ਅਤੇ ਦ੍ਰਿਸ਼ਟੀ. ਵਿਜ਼ਨ ਅਤੇ ਉੱਦਮ, ਪੀ. 42. ISBN p. 9089788186769133।

5. ਮੈਕਾਲਿਫ, ਮੈਕਸ ਆਰਥਰ (1996) [1909], ਸਿੱਖ ਧਰਮ: ਇਸਦੇ ਗੁਰੂ, ਪਵਿੱਤਰ ਲਿਖਤਾਂ, ਅਤੇ ਲੇਖਕ। ਪੀ. 106. ISBN 978-81-86142-31-8. OCLC 1888987.
 
Last edited:
Top