Dear Tejwant Ji ,
Can u translate the following Shabad otherwise ? Here I'm giving u this Shabad from page 1019-1020 of SGGS using Prof.Sahib Singh Ji's translation .IMHO in this Shabad , Guru Sahib defines who die & born again & Guru Sahib is clearly accepting rebirth ( though 84 lacs lives may be just a symbolic number )
SGGS 1019-20
ਮਾਰੂ ਮਹਲਾ ੫ ॥ ਬਿਰਖੈ ਹੇਠਿ ਸਭਿ ਜੰਤ ਇਕਠੇ ॥ ਇਕਿ ਤਤੇ ਇਕਿ ਬੋਲਨਿ ਮਿਠੇ ॥ ਅਸਤੁ ਉਦੋਤੁ ਭਇਆ ਉਠਿ ਚਲੇ ਜਿਉ ਜਿਉ ਅਉਧ ਵਿਹਾਣੀਆ ॥੧॥
Mārū mėhlā 5. Birkẖai heṯẖ sabẖ janṯ ikṯẖe. Ik ṯaṯe ik bolan miṯẖe. Asaṯ uḏoṯ bẖa▫i▫ā uṯẖ cẖale ji▫o ji▫o a▫oḏẖ vihāṇī▫ā. ||1||
Maru 5th Guru. Under the tree of the world, all the beings have gathered together. Some are hot-tempered and some speak with sweet voice. When the sun rises at the end of night, they get up and march off, when their life ends.
ਬਿਰਖ = ਰੁੱਖ। ਸਭਿ = ਸਾਰੇ। ਇਕਿ = {ਲਫ਼ਜ਼ 'ਇਕ' ਤੋਂ ਬਹੁ-ਵਚਨ}। ਤਤੇ = ਖਰ੍ਹਵੇ, ਤਿੱਖੇ। ਬੋਲਨਿ = ਬੋਲਦੇ ਹਨ। ਅਸਤੁ = ਡੁੱਬਾ ਹੋਇਆ (ਸੂਰਜ)। ਉਦੋਤੁ ਭਇਆ = ਉਦੈ ਹੁੰਦਾ ਹੈ, ਅਕਾਸ਼ ਵਿਚ ਚੜ੍ਹ ਪੈਂਦਾ ਹੈ। ਉਠਿ = ਉੱਠ ਕੇ। ਅਉਧ = ਉਮਰ। ਵਿਹਾਣੀਆ = ਬੀਤ ਜਾਂਦੀ ਹੈ।੧।
(ਹੇ ਭਾਈ! ਜਿਵੇਂ ਸੂਰਜ ਡੁੱਬਣ ਵੇਲੇ ਅਨੇਕਾਂ ਪੰਛੀ ਕਿਸੇ ਰੁੱਖ ਉਤੇ ਆ ਇਕੱਠੇ ਹੁੰਦੇ ਹਨ, ਇਸੇ ਤਰ੍ਹਾਂ) ਇਸ ਆਕਾਸ਼-ਰੁੱਖ ਹੇਠ ਸਾਰੇ ਜੀਵ-ਜੰਤ ਆ ਇਕੱਠੇ ਹੋਏ ਹਨ, ਕਈ ਖਰ੍ਹਵੇ ਬੋਲਦੇ ਹਨ ਕਈ ਮਿੱਠੇ ਬੋਲ ਬੋਲਦੇ ਹਨ। ਡੁੱਬਾ ਹੋਇਆ ਸੂਰਜ ਜਦੋਂ ਆਕਾਸ਼ ਵਿਚ ਮੁੜ ਚੜ੍ਹ ਪੈਂਦਾ ਹੈ ਤਾਂ (ਪੰਛੀ ਰੁੱਖ ਉਤੋਂ) ਉੱਠ ਕੇ ਉੱਡ ਜਾਂਦੇ ਹਨ (ਤਿਵੇਂ ਹੀ) ਜਿਉਂ ਜਿਉਂ (ਜੀਵਾਂ ਦੀ) ਉਮਰ ਮੁੱਕ ਜਾਂਦੀ ਹੈ (ਪੰਛੀਆਂ ਵਾਂਗ ਇਥੋਂ ਕੂਚ ਕਰ ਜਾਂਦੇ ਹਨ)।੧।
ਪਾਪ ਕਰੇਦੜ ਸਰਪਰ ਮੁਠੇ ॥ ਅਜਰਾਈਲਿ ਫੜੇ ਫੜਿ ਕੁਠੇ ॥ ਦੋਜਕਿ ਪਾਏ ਸਿਰਜਣਹਾਰੈ ਲੇਖਾ ਮੰਗੈ ਬਾਣੀਆ ॥੨॥
Pāp kareḏaṛ sarpar muṯẖe. Ajrā▫īl faṛe faṛ kuṯẖe. Ḏojak pā▫e sirjaṇhārai lekẖā mangai bāṇī▫ā. ||2||
They who commit sins, are assuredly plundered. Azrail the mymidon of death, seizes and tortures them to death. They are cast into hell by the creator and the Righteous judge calls them to account.
ਕਰੇਦੜ = ਕਰਨ ਵਾਲੇ। ਸਰਪਰ = ਜ਼ਰੂਰ। ਮੁਠੇ = ਮੁੱਠੈ, ਲੁੱਟੇ ਜਾਂਦੇ ਹਨ, ਆਤਮਕ ਜੀਵਨ ਦਾ ਸਰਮਾਇਆ ਲੁਟਾ ਬੈਠਦੇ ਹਨ। ਅਜਰਾਈਲਿ = ਅਜਰਾਈਲ ਨੇ, ਮੌਤ ਦੇ ਫ਼ਰਿਸ਼ਤੇ ਨੇ {ਨੋਟ: ਇਹ ਸ਼ਬਦ ਕਿਸੇ ਮੁਸਲਮਾਨ ਦੇ ਪਰਥਾਇ ਹੈ}। ਫੜੇ ਫੜਿ = ਫੜਿ ਫੜਿ, ਫੜ ਕੇ ਫੜ ਕੇ, ਫੜ ਫੜ ਕੇ। ਕੁਠੇ = ਕੁੱਠੇ, ਕੁਹ ਸੁੱਟੇ। ਦੋਜਕਿ = ਦੋਜ਼ਕ ਵਿਚ। ਮੰਗੈ = ਮੰਗਦਾ ਹੈ {ਇਕ-ਵਚਨ}। ਬਾਣੀਆ = ਕਰਮਾਂ ਦਾ ਲੇਖਾ ਲਿਖਣ ਵਾਲਾ ਧਰਮਰਾਜ।੨।
ਹੇ ਭਾਈ! ਇਥੇ ਪਾਪ ਕਰਨ ਵਾਲੇ ਜੀਵ (ਆਪਣੇ ਆਤਮਕ ਜੀਵਨ ਦਾ ਸਰਮਾਇਆ) ਜ਼ਰੂਰ ਲੁਟਾ ਜਾਂਦੇ ਹਨ, ਪਾਪ ਕਰਨ ਵਾਲਿਆਂ ਨੂੰ ਮੌਤ ਦਾ ਫ਼ਰਿਸ਼ਤਾ ਫੜ ਫੜ ਕੇ ਕੁਹੀ ਜਾਂਦਾ ਹੈ (ਇਹ ਯਕੀਨ ਜਾਣੋ ਕਿ ਅਜਿਹਾਂ ਨੂੰ) ਸਿਰਜਣਹਾਰ ਨੇ ਦੋਜ਼ਕ ਵਿਚ ਪਾ ਰੱਖਿਆ ਹੈ, ਉਹਨਾਂ ਪਾਸੋਂ ਧਰਮਰਾਜ (ਉਹਨਾਂ ਦੇ ਕੀਤੇ ਕਰਮਾਂ ਦਾ) ਲੇਖਾ ਮੰਗਦਾ ਹੈ।੨।
ਸੰਗਿ ਨ ਕੋਈ ਭਈਆ ਬੇਬਾ ॥ ਮਾਲੁ ਜੋਬਨੁ ਧਨੁ ਛੋਡਿ ਵਞੇਸਾ ॥ ਕਰਣ ਕਰੀਮ ਨ ਜਾਤੋ ਕਰਤਾ ਤਿਲ ਪੀੜੇ ਜਿਉ ਘਾਣੀਆ ॥੩॥
Sang na ko▫ī bẖa▫ī▫ā bebā. Māl joban ḏẖan cẖẖod vañesā. Karaṇ karīm na jāṯo karṯā ṯil pīṛe ji▫o gẖāṇī▫ā. ||3||
No brother or sister accompanies them. Leaving behind their property, youth and wealth they march off. They know not their kind and Beneficent Creator Lord and shall be pressed like the basketful of sesame.
ਸੰਗਿ = (ਪਰਲੋਕ ਵਲ) ਨਾਲ। ਭਈਆ = ਭਰਾ। ਬੇਬਾ = ਭੈਣ। ਜੋਬਨੁ = ਜਵਾਨੀ। ਛੋਡਿ = ਛੱਡ ਕੇ। ਵਞੇਸਾ = ਤੁਰ ਪਏਗਾ। ਕਰੀਮ = ਬਖ਼ਸ਼ਸ਼ ਕਰਨ ਵਾਲਾ। ਕਰਣ ਕਰਤਾ = ਜਗਤ ਦਾ ਰਚਨਹਾਰ। ਜਾਤੋ = ਜਾਣਿਆ, ਸਾਂਝ ਪਾਈ। ਘਾਣੀ = ਕੋਲ੍ਹੂ ਵਿਚ ਪੀੜਨ ਵਾਸਤੇ ਇਕ ਵਾਰੀ ਜੋਗੇ ਪਾਏ ਹੋਏ ਤਿਲ।੩।
ਹੇ ਭਾਈ! (ਜਗਤ ਤੋਂ ਕੂਚ ਕਰਨ ਵੇਲੇ) ਨਾਹ ਕੋਈ ਭਰਾ ਨਾਹ ਕੋਈ ਭੈਣ ਕੋਈ ਭੀ ਜੀਵ ਦੇ ਨਾਲ ਨਹੀਂ ਜਾਂਦਾ। ਮਾਲ, ਧਨ, ਜਵਾਨੀ-ਹਰੇਕ ਜੀਵ ਜ਼ਰੂਰ ਛੱਡ ਕੇ ਇੱਥੋਂ ਚਲਾ ਜਾਇਗਾ। ਜਿਨ੍ਹਾਂ ਮਨੁੱਖਾਂ ਨੇ ਜਗਤ ਰਚਨਹਾਰ ਬਖ਼ਸ਼ਿੰਦਾ ਪ੍ਰਭੂ ਨਾਲ ਡੂੰਘੀ ਸਾਂਝ ਨਹੀਂ ਪਾਈ, ਉਹ (ਦੁੱਖਾਂ ਵਿਚ) ਇਉਂ ਪੀੜੇ ਜਾਂਦੇ ਹਨ ਜਿਵੇਂ ਤਿਲਾਂ ਦੀ ਘਾਣੀ।੩।
ਖੁਸਿ ਖੁਸਿ ਲੈਦਾ ਵਸਤੁ ਪਰਾਈ ॥ ਵੇਖੈ ਸੁਣੇ ਤੇਰੈ ਨਾਲਿ ਖੁਦਾਈ ॥ ਦੁਨੀਆ ਲਬਿ ਪਇਆ ਖਾਤ ਅੰਦਰਿ ਅਗਲੀ ਗਲ ਨ ਜਾਣੀਆ ॥੪॥
Kẖus kẖus laiḏā vasaṯ parā▫ī. vekẖai suṇe ṯerai nāl kẖuḏā▫ī. Ḏunī▫ā lab pa▫i▫ā kẖāṯ anḏar aglī gal na jāṇī▫ā.. ||4||
Happily, happily snatches thou other's goods, but God who is with thee, sees and hears thee. Through worldly avarice, thou has fallen into a pit and know not the thing of the future.
ਖੁਸਿ ਖੁਸਿ = ਖੋਹ ਕੇ ਖੋਹ ਕੇ, ਖੋਹ ਖੋਹ ਕੇ। ਪਰਾਈ = ਬਿਗਾਨੀ। ਵਸਤੁ = ਚੀਜ਼। ਖੁਦਾਈ = ਖ਼ੁਦਾ, ਰੱਬ। ਦੁਨੀਆ ਲਬਿ = ਦੁਨੀਆ ਦੇ ਲੱਬ ਵਿਚ; ਦੁਨੀਆ ਦੇ (ਸੁਆਦ ਦੇ) ਚਸਕੇ ਵਿਚ। ਖਾਤ = ਟੋਆ। ਗਲ = ਗੱਲ। ਅਗਲੀ = ਅਗਾਂਹ ਵਾਪਰਨ ਵਾਲੀ।੪।
ਹੇ ਭਾਈ! ਤੂੰ ਪਰਾਇਆ ਮਾਲ-ਧਨ ਖੋਹ ਖੋਹ ਕੇ ਇਕੱਠਾ ਕਰਦਾ ਰਹਿੰਦਾ ਹੈਂ, ਤੇਰੇ ਨਾਲ ਵੱਸਦਾ ਰੱਬ (ਤੇਰੀ ਹਰੇਕ ਕਰਤੂਤ ਨੂੰ) ਵੇਖਦਾ ਹੈ (ਤੇਰੇ ਹਰੇਕ ਬੋਲ ਨੂੰ) ਸੁਣਦਾ ਹੈ। ਤੂੰ ਦੁਨੀਆ (ਦੇ ਸੁਆਦਾਂ) ਦੇ ਚਸਕੇ ਵਿਚ ਫਸਿਆ ਪਿਆ ਹੈਂ (ਮਾਨੋ ਡੂੰਘੇ) ਟੋਏ ਵਿਚ ਡਿੱਗਾ ਹੋਇਆ ਹੈਂ। ਅਗਾਂਹ ਵਾਪਰਨ ਵਾਲੀ ਗੱਲ ਨੂੰ ਤੂੰ ਸਮਝਦਾ ਹੀ ਨਹੀਂ।੪।
ਜਮਿ ਜਮਿ ਮਰੈ ਮਰੈ ਫਿਰਿ ਜੰਮੈ ॥ ਬਹੁਤੁ ਸਜਾਇ ਪਇਆ ਦੇਸਿ ਲੰਮੈ ॥ ਜਿਨਿ ਕੀਤਾ ਤਿਸੈ ਨ ਜਾਣੀ ਅੰਧਾ ਤਾ ਦੁਖੁ ਸਹੈ ਪਰਾਣੀਆ ॥੫॥
Jam jam marai marai fir jammai. Bahuṯ sajā▫e pa▫i▫ā ḏes lammai. Jin kīṯā ṯisai na jāṇī anḏẖā ṯā ḏukẖ sahai parāṇī▫ā. ||5||
Thou shall be repeatedly born and die and be born again. thou shall suffer much punishment on thy way to the distant country. The blind mortal knows not Him who made him, wherefore he shall suffer pain,
ਜਮਿ = ਜੰਮਿ, ਜੰਮ ਕੇ। ਜਮਿ ਜਮਿ ਮਰੈ = ਮੁੜ ਮੁੜ ਜੰਮ ਕੇ (ਮੁੜ ਮੁੜ) ਮਰਦਾ ਹੈ, ਜਨਮ ਮਰਨ ਦੇ ਗੇੜ ਵਿਚ ਪੈ ਜਾਂਦਾ ਹੈ। ਸਜਾਇ = ਸਜ਼ਾ, ਦੰਡ। ਦੇਸਿ ਲੰਮੈ = ਲੰਮੇ ਦੇਸ ਵਿਚ, (ਮਰਨ ਮਰਨ ਦੇ ਗੇੜ ਦੇ) ਲੰਮੇ ਪੈਂਡੇ ਵਿਚ। ਜਿਨਿ = ਜਿਸ (ਪ੍ਰਭੂ) ਨੇ। ਕੀਤਾ = ਪੈਦਾ ਕੀਤਾ। ਅੰਧਾ = (ਮਾਇਆ ਦੇ ਮੋਹ ਵਿਚ) ਅੰਨ੍ਹਾ (ਹੋਇਆ ਮਨੁੱਖ)। ਤਾ = ਤਾਂ, ਤਾਂਹੀਏਂ। ਸਹੈ = ਸਹਾਰਦਾ ਹੈ। ਪਰਾਣੀਆ = ਪਰਾਣੀ, ਜੀਵ।੫।
ਹੇ ਭਾਈ! ਜਦੋਂ ਮਨੁੱਖ (ਮਾਇਆ ਦੇ ਮੋਹ ਵਿਚ) ਅੰਨ੍ਹਾ (ਹੋ ਕੇ) ਉਸ ਪਰਮਾਤਮਾ ਨਾਲ ਸਾਂਝ ਨਹੀਂ ਪਾਂਦਾ ਜਿਸ ਨੇ ਇਸ ਨੂੰ ਪੈਦਾ ਕੀਤਾ ਹੈ, ਤਦੋਂ ਇਹ (ਜਨਮ ਮਰਨ ਦੇ ਗੇੜ ਦਾ) ਦੁੱਖ ਸਹਿੰਦਾ ਹੈ, ਇਸ ਨੂੰ ਬਹੁਤ ਸਜ਼ਾ ਮਿਲਦੀ ਹੈ, ਇਹ (ਜਨਮ ਮਰਨ ਦੇ ਗੇੜ ਦੇ) ਲੰਮੇ ਪੈਂਡੇ ਵਿਚ ਪੈ ਜਾਂਦਾ ਹੈ, ਇਹ ਮੁੜ ਮੁੜ ਜੰਮ ਕੇ (ਮੁੜ ਮੁੜ) ਮਰਦਾ ਹੈ, ਜਨਮ ਮਰਨ ਦੇ ਗੇੜ ਵਿਚ ਪੈ ਜਾਂਦਾ ਹੈ।੫।
ਖਾਲਕ ਥਾਵਹੁ ਭੁਲਾ ਮੁਠਾ ॥ ਦੁਨੀਆ ਖੇਲੁ ਬੁਰਾ ਰੁਠ ਤੁਠਾ ॥ ਸਿਦਕੁ ਸਬੂਰੀ ਸੰਤੁ ਨ ਮਿਲਿਓ ਵਤੈ ਆਪਣ ਭਾਣੀਆ ॥੬॥
Kẖālak thāvhu bẖulā muṯẖā. Ḏunī▫ā kẖel burā ruṯẖ ṯuṯẖā. Siḏak sabūrī sanṯ na mili▫o vaṯai āpaṇ bẖāṇī▫ā. ||6||
Forgetting his Creator, man is ruined. The play of the world is bad The mortal is sometimes sad and sometimes happy. To learn from him the lesson of faith and contentment, the mortal meets not the saint and wanders as it pleases him.
ਖਾਲਕ = ਖ਼ਾਲਕ, ਪੈਦਾ ਕਰਨ ਵਾਲਾ। ਥਾਵਹੁ = ਥਾਂ ਤੋਂ, ਵੱਲੋਂ। ਭੁਲਾ = ਭੁੱਲਾ, ਖੁੰਝਿਆ ਹੋਇਆ। ਮੁਠਾ = ਠੱਗਿਆ ਜਾ ਰਿਹਾ ਹੈ। ਖੇਲੁ = ਤਮਾਸ਼ਾ, ਜਾਦੂ ਦੀ ਖੇਡ। ਬੁਰਾ = ਭੈੜਾ। ਰੁਠ = ਰੁੱਠਾ, ਰੁੱਸਿਆ। ਤੁਠਾ = ਖ਼ੁਸ਼ ਹੋਇਆ। ਸਿਦਕੁ = ਸ਼ਾਂਤੀ, ਤਸੱਲੀ। ਸਬੂਰੀ = ਸਬਰ, ਰਜੇਵਾਂ। ਸੰਤੁ = ਗੁਰੂ। ਵਤੈ = ਭਟਕਦਾ ਫਿਰਦਾ ਹੈ। ਆਪਣ ਭਾਣੀਆ = ਆਪਣੇ ਮਨ ਦੀ ਮਰਜ਼ੀ ਅਨੁਸਾਰ।੬।
ਹੇ ਭਾਈ! ਜਿਸ ਮਨੁੱਖ ਨੂੰ ਗੁਰੂ ਨਹੀਂ ਮਿਲਦਾ, ਉਹ ਆਪਣੇ ਮਨ ਦਾ ਮੁਰੀਦ ਹੋ ਕੇ ਭਟਕਦਾ ਫਿਰਦਾ ਹੈ, ਉਸ ਦੇ ਅੰਦਰ ਮਾਇਆ ਵਲੋਂ ਨਾਹ ਸ਼ਾਂਤੀ ਹੈ ਨਾਹ ਰਜੇਵਾਂ; ਉਹ ਮਨੁੱਖ ਸਿਰਜਣਹਾਰ ਵੱਲੋਂ ਖੁੰਝਿਆ ਰਹਿੰਦਾ ਹੈ, ਉਹ ਆਪਣੇ ਆਤਮਕ ਜੀਵਨ ਦਾ ਸਰਮਾਇਆ ਲੁਟਾ ਬੈਠਦਾ ਹੈ; ਇਹ ਜਗਤ-ਤਮਾਸ਼ਾ ਉਸ ਨੂੰ ਬੁਰਾ (ਖ਼ੁਆਰ ਕਰਦਾ ਹੈ), ਕਦੇ (ਮਾਇਆ ਗੁਆਚਣ ਤੇ ਇਹ) ਘਬਰਾ ਜਾਂਦਾ ਹੈ, ਕਦੇ ਮਾਇਆ ਮਿਲਣ ਤੇ) ਇਹ ਖ਼ੁਸ਼ ਹੋ ਹੋ ਬਹਿੰਦਾ ਹੈ।੬।
ਮਉਲਾ ਖੇਲ ਕਰੇ ਸਭਿ ਆਪੇ ॥ ਇਕਿ ਕਢੇ ਇਕਿ ਲਹਰਿ ਵਿਆਪੇ ॥ ਜਿਉ ਨਚਾਏ ਤਿਉ ਤਿਉ ਨਚਨਿ ਸਿਰਿ ਸਿਰਿ ਕਿਰਤ ਵਿਹਾਣੀਆ ॥੭॥
Ma▫ulā kẖel kare sabẖ āpe. Ik kadẖe ik lahar vi▫āpe. Ji▫o nacẖā▫e ṯi▫o ṯi▫o nacẖan sir sir kiraṯ vihāṇī▫ā. ||7||
Of Himself, the Lord stages the whole play. Some He takes out and some he casts into the waves. As God makes men dance, so do they dance; everyone passes life according to their past deeds.
ਮਉਲਾ = ਖ਼ੁਦਾ, ਰੱਬ। ਸਭਿ = ਸਾਰੇ। ਖੇਲ = {ਬਹੁ-ਵਚਨ। ਲਫ਼ਜ਼ 'ਖੇਲੁ' ਇਕ-ਵਚਨ}। ਆਪੇ = ਆਪ ਹੀ। ਇਕਿ = ਕਈ {ਲਫ਼ਜ਼ 'ਇਕ' ਤੋਂ ਬਹੁ-ਵਚਨ}। ਵਿਆਪੇ = ਫਸੇ ਹੋਏ। ਨਚਾਏ = ਨਚਾਂਦਾ ਹੈ। ਨਚਨਿ = ਨੱਚਦੇ ਹਨ। ਸਿਰਿ = ਸਿਰ ਉੱਤੇ। ਸਿਰਿ ਸਿਰਿ = ਹਰੇਕ (ਦੇ) ਸਿਰ ਉੱਤੇ। ਕਿਰਤ = (ਪਿਛਲੇ ਜਨਮਾਂ ਦੇ ਕੀਤੇ ਕਰਮਾਂ ਦੀ) ਕਮਾਈ। ਵਿਹਾਣੀਆ = ਬੀਤਦੀ ਹੈ, ਅਸਰ ਪਾਂਦੀ ਹੈ।੭।
(ਪਰ, ਹੇ ਭਾਈ! ਜੀਵਾਂ ਦੇ ਕੀਹ ਵੱਸ?) ਪਰਮਾਤਮਾ ਆਪ ਹੀ ਸਾਰੇ ਖੇਲ ਕਰ ਰਿਹਾ ਹੈ। ਕਈ ਐਸੇ ਹਨ ਜਿਹੜੇ ਮਾਇਆ ਦੇ ਮੋਹ ਦੀਆਂ ਲਹਿਰਾਂ ਵਿਚ ਫਸੇ ਹੋਏ ਹਨ, ਕਈ ਐਸੇ ਹਨ ਜਿਨ੍ਹਾਂ ਨੂੰ ਉਸ ਨੇ ਇਹਨਾਂ ਲਹਿਰਾਂ ਵਿਚੋਂ ਕੱਢ ਲਿਆ ਹੈ। ਹੇ ਭਾਈ! ਪਰਮਾਤਮਾ ਜਿਵੇਂ ਜਿਵੇਂ ਜੀਵਾਂ ਨੂੰ (ਮਾਇਆ ਦੇ ਹੱਥਾਂ ਤੇ) ਨਚਾਂਦਾ ਹੈ; ਤਿਵੇਂ ਤਿਵੇਂ ਜੀਵ ਨੱਚਦੇ ਹਨ। ਹਰੇਕ ਜੀਵ ਦੇ ਸਿਰ ਉੱਤੇ (ਉਸ ਦੇ ਪਿਛਲੇ ਜਨਮਾਂ ਦੇ ਕੀਤੇ ਕਰਮਾਂ ਦੀ) ਕਮਾਈ ਅਸਰ ਪਾ ਰਹੀ ਹੈ।੭।
ਮਿਹਰ ਕਰੇ ਤਾ ਖਸਮੁ ਧਿਆਈ ॥ ਸੰਤਾ ਸੰਗਤਿ ਨਰਕਿ ਨ ਪਾਈ ॥ ਅੰਮ੍ਰਿਤ ਨਾਮ ਦਾਨੁ ਨਾਨਕ ਕਉ ਗੁਣ ਗੀਤਾ ਨਿਤ ਵਖਾਣੀਆ ॥੮॥੨॥੮॥੧੨॥੨੦॥
Mihar kare ṯā kẖasam ḏẖi▫ā▫ī. Sanṯā sangaṯ narak na pā▫ī. Amriṯ nām ḏān Nānak ka▫o guṇ gīṯā niṯ vakẖāṇī▫ā. ||8||2||8||12||20||
If the Lord shows His grace, then alone meditate I upon the Lord. Associating with the saints, one falls not into hell. O Lord, bless Thou Nanak, with the gift of Thine Nectar-Name, He ever sings the songs of Thine praise.
ਤਾ = ਤਾਂ, ਤਦੋਂ। ਧਿਆਈ = ਧਿਆਈਂ, ਮੈਂ ਧਿਆਵਾਂ। ਨਰਕਿ = ਨਰਕ ਵਿਚ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ। ਦਾਨੁ = ਖੈਰ। ਕਉ = ਨੂੰ (ਦੇਹ)। ਗੁਣ ਗੀਤਾ = ਗੁਣ ਗੀਤਾਂ, ਸਿਫ਼ਤਿ-ਸਾਲਾਹ ਦੇ ਗੀਤ। ਵਖਾਣੀਆ = ਵਖਾਣੀਂ, ਮੈਂ ਵਖਾਣਾਂ।੮।
ਹੇ ਭਾਈ! ਪਰਮਾਤਮਾ ਆਪ ਮਿਹਰ ਕਰੇ, ਤਾਂ ਹੀ ਮੈਂ ਉਸ ਖਸਮ-ਪ੍ਰਭੂ ਨੂੰ ਸਿਮਰ ਸਕਦਾ ਹਾਂ। (ਜਿਹੜਾ ਮਨੁੱਖ ਸਿਮਰਦਾ ਹੈ) ਉਹ ਸੰਤ ਜਨਾਂ ਦੀ ਸੰਗਤਿ ਵਿਚ ਰਹਿ ਕੇ ਨਰਕ ਵਿਚ ਨਹੀਂ ਪੈਂਦਾ। ਹੇ ਪ੍ਰਭੂ! ਨਾਨਕ ਨੂੰ ਆਤਮਕ ਜੀਵਨ ਦੇਣ ਵਾਲਾ ਆਪਣਾ ਨਾਮ-ਦਾਨ ਦੇਹ, (ਤਾ ਕਿ ਮੈਂ ਨਾਨਕ) ਤੇਰੀ ਸਿਫ਼ਤਿ-ਸਾਲਾਹ ਦੇ ਗੀਤ ਸਦਾ ਗਾਂਦਾ ਰਹਾਂ।੮।੨।੮।੧੨।੨੦। ❁ ਅੰਕਾਂ ਦਾ ਨਿਰਣਾ: ਅੰਕ ਨੰ: ੨ - ਇਹ ਦੋ ਅੰਜੁਲੀਆਂ (ਅਰਜ਼ੋਈਆਂ ਹਨ) ਮ: ੫ ਦੀਆਂ। ਅੰਕ ਨੰ: ੮ - ਮ: ੫ ਦੀਆਂ ਕੁੱਲ ਅਸ਼ਟਪਦੀਆਂ (੨ ਅੰਜੁਲੀਆਂ ਸਮੇਤ) ੮ ਹਨ। ਮਹਲਾ ੧ ਦੀਆਂ ਅਸ਼ਟਪਦੀਆਂ = ੧੧। ਮਹਲਾ ੩ ਦੀ ਅਸ਼ਟਪਦੀ = ੧। ਜੋੜ = ੧੨। ਮ: ੫ ਦੀਆਂ ਅਸ਼ਟਪਦੀਆਂ = ੮। ਕੁਲ ਜੋੜ = ੨੦।
Regards,
Dalbir Singh