- Jan 3, 2010
- 1,254
- 422
- 79
ਗੁਰੂ ਨਾਨਕ ਦੇਵ ਜੀ ਦੀਆਂ ਪੰਜਾਬ ਵਿਚ ਯਾਤਰਾਵਾਂ-1
ਕਰਨਲ ਡਾ: ਦਲਵਿੰਦਰ ਸਿੰਘ ਗ੍ਰੇਵਾਲ
ਕਰਨਲ ਡਾ: ਦਲਵਿੰਦਰ ਸਿੰਘ ਗ੍ਰੇਵਾਲ
ਗੁਰੂ ਨਾਨਕ ਦੇਵ ਜੀ ਦੀਆਂ ਯਾਤ੍ਰਾਵਾਂ ਦਾ ਆਰੰਭ ਸੁਲਤਾਨਪੁਰ ਲੋਧੀ ਤੋਂ ਹੋਇਆ। ਲੰਬੀਆਂ ਯਾਤਰਾਵਾਂ ਤੋਂ ਪਹਿਲਾਂ ਗੁਰੂ ਜੀ ਨੇ ਪੰਜਾਬ ਦੇ ਕਈ ਥਾਵਾਂ ਦੀ ਯਾਤਰਾ ਕੀਤੀ। ਸੁਲਤਾਨਪੁਰ ਲੋਧੀ ਤੋਂ ਏਮਨਾਬਾਦ ਤਕ ਦੇ ਪਹਿਲੇ ਪੜਾ ਵਿਚ ਉਹ ਹਾਕਿਮਪੁਰ (ਨਵਾਂ ਸ਼ਹਿਰ), ਗੋਇੰਦਵਾਲ, ਫਤੇਹਾਬਾਦ, ਸੁਲਤਾਨਵਿੰਡ, ਵੇਰਕਾ, ਰਾਮਤੀਰਥ, ਖਾਲੜਾ, (ਸ੍ਰੀ ਅੰਮ੍ਰਿਤਸਰ) ਘਵਿੰਡੀ, ਜਾਹਮਣ, ਚਾਹਲ ਤੋਂ ਹੁੰਦੇ ਹੋਏ ਲਹੌਰ ਰਾਹੀਂ ਏਮਨਾਬਾਦ ਪਹੁੰਚੇ ਜਿਥੇ ਲੰਬਾ ਸਮਾਂ ਤਪ ਕਰਕੇ ਦੂਜੇ ਪੜਾ ਤੁਲੰਬਾ ਲਈ ਸਿਆਲਕੋਟ, ਸਾਹੋਵਾਲ, ਉਗੋਕੇ, ਪਸਰੂਰ, ਦਿਉਕਾ, ਮਿਠਣ ਦਾ ਕੋਟਲਾ, ਤਲਵੰਡੀ ਰਾਇ ਭੋਇ, ਛਾਂਗਾ-ਮਾਂਗਾ, ਕੰਗਣਵਾਲ, ਮਾਣਕ ਦੇਕੇ, ਚੂਹਨੀਆਂ ਤੋਂ ਤੁਲੰਭਾ ਹੁੰਦੇ ਹੋਏ ਵਾਪਿਸ ਸੁਲਤਾਨਪੁਰ ਪਹੁੰਚੇ। ਇਹ ਸਾਰਾ ਇਲਾਕਾ ਅਣਵੰਡੇ ਪੰਜਾਬ ਵਿਚ ਪੈਂਦਾ ਹੈ ਜਿਸ ਯਾਤਰਾ ਦਾ ਵਿਸਥਾਰ ਅੱਗੇ ਦਿਤਾ ਗਿਆ ਹੈ।
ਨਵਾਬ ਦੌਲਤ ਖਾਨ ਦੇ ਮੋਦੀ ਖਾਨੇ ਤੋਂ ਅਸਤੀਫਾ ਦੇ ਕੇ ਮੁੜ ਗੁਰੂ ਸਾਹਿਬ ਮੋਦੀਖਾਨੇ ਵਾਪਿਸ ਨਹੀਂ ਗਏ।ਕੁਝ ਲੋਕਾਂ ਨੇ ਸ਼ਿਕਾਇਤ ਕੀਤੀ ਕਿ ਗੁਰੂ ਸਾਹਿਬ ਨੇ ਮੋਦੀਖਾਨਾ ਲੁਟਾ ਦਿਤਾ ਹੈ। ਨਵਾਬ ਨੂੰ ਇਸ ਗੱਲ ਤੇ ਯਕੀਨ ਨਹੀਂ ਸੀ ਪਰ ਆਮ ਆਦਮੀ ਦੀ ਸ਼ੰਕਾ ਮਿਟਾਉਣ ਲਈ ਉਸ ਨੇ ਮੋਦੀਖਾਨੇ ਦੀ ਤਲਾਸ਼ੀ ਕਰਵਾਈ ।ਨਤੀਜੇ ਵਜੋਂ ਉਥੇ ਨੁਕਸਾਨ ਦੀ ਥਾਂ ਮੁਨਾਫਾ ਨਿਕਲਿਆ । ਨਵਾਬ ਨੇ ਫਾਇਦੇ ਦੀ ਰਕਮ ਗੁਰੂ ਸਾਹਿਬ ਨੂੰ ਦੇਣ ਦਾ ਯਤਨ ਕੀਤਾ ਪਰ ਗੁਰੂ ਸਾਹਿਬ ਨੇ ਉਸਨੂੰ ਲੈਣ ਤਂੋ ਇਨਕਾਰ ਕਰਕੇ ਜ਼ਰੂਰਤਮੰਦਾ ਵਿਚ ਵੰਡ ਦੇਣ ਨੂੰ ਕਿਹਾ।ਗੁਰੂ ਸਾਹਿਬ ਦੀ ਮੋਦੀਖਾਨੇ ਤੋਂ ਪੱਕੀ ਵਿਦਾਇਗੀ ਨੇ ਸਾਰਿਆਂ ਨੂੰ ਝੰਝੋੜ ਕੇ ਰੱਖ ਦਿਤਾ। ਗੁਰੂ ਸਾਹਿਬ ਗਰੀਬਾਂ ਨੂੰ ਰਸਦ ਮੁਫਤ ਦਿੰਦੇ ਸਨ ਜਿਸ ਦੀ ਅਦਾਇਗੀ ਉਹ ਅਪਣੀ ਤਨਖਾਹ ਵਿਚੋਂ ਕਰਦੇ ਸਨ।ਹਿੰਦੂ ਅਤੇ ਮੁਸਲਿਮ ਸਾਰੇ ਇਕੱਠੇ ਹੋ ਕੇ ਉਨ੍ਹਾਂ ਨੂੰ ਅਲਵਿਦਾ ਕਹਿਣ ਲਈ ਆ ਨਤਮਸਤਕ ਹੋਏ । ਨਵਾਬ ਅਤੇ ਕਾਜ਼ੀ ਵੀ ਉਨ੍ਹਾਂ ਵਿੱਚ ਸ਼ਾਮਿਲ ਸਨ, ਉਹ ਦੋਨੋਂ ਆਪਣੀ ਕਾਰਗੁਜ਼ਾਰੀ ਤੇ ਸ਼ਰਮਿੰਦਾ ਸਨ। ਗੁਰੂ ਸਾਹਿਬ ਮਰਦਾਨੇ ਨੂੰ ਨਾਲ ਲੈ ਕੇ ਆਪਣੀਆਂ ਯਾਤਰਾਂਵਾਂ ਲਈ ਸੁਲਤਾਨਪੁਰ ਲੋਧੀ ਤੋਂਂ ਰਵਾਨਾ ਹੋ ਗਏ ।
ਪੰਜਾਬ ਵਿੱਚ ਯਾਤਰਾ
ਗੁਰੂ ਨਾਨਕ ਸਾਹਿਬ ਅਪਣੀ ਭੈਣ ਨਾਨਕੀ ਤੋਂ ਯਾਤਰਾਂਵਾਂ ਦੀ ਇਜ਼ਾਜ਼ਤ ਲੈਣ ਗਏ ਤਾਂ ਭੈਣ ਨੇ ਭਰਾ ਤੋਂ ਬੜੇ ਮੋਹ ਨਾਲ ਪੁਛਿਆ, “ਵੀਰ ਜੀ! ਤੁਸੀਂ ਚੱਲੇ ਤਾਂ ਹੋ ਪਰ ਜਦ ਵੀ ਮੈਂ ਯਾਦ ਕਰਾਂ ਜ਼ਰੂਰ ਆਉਣਾ, ਭੈਣ ਉਡੀਕਦੀ ਰਹੇਗੀ”।ਗੁਰੂ ਜੀ ਨੇ ਕਿਹਾ, “ਫਿਕਰ ਨਾ ਕਰ ਭੈਣ, ਮੈਂ ਤੈਨੂੰ ਹਮੇਸ਼ਾ ਯਾਦ ਰਖਾਂਗਾ। ਜਦ ਵੀ ਯਾਦ ਕਰੇਂਗੀ ਹਾਜ਼ਰ ਹੋਵਾਂਗਾ”।ਭੈਣ ਨੇ ਕੁਝ ਪੈਸੇ ਖਰਚ ਲਈ ਦਿਤੇ ਤਾਂ ਉਸ ਵਿਚੋਂ ਸੱਤ ਰੁਪਏ ਹੀ ਲਏ ਭਾਈ ਫਰਿੰਦੇ ਤੋਂ ਮਰਦਾਨੇ ਲਈ ਰਬਾਬ ਲੈਣ ਲਈ।ਭਾਈ ਮਰਦਾਨਾ ਤੇ ਇਹੋ ਰਬਾਬ ਗੁਰੂ ਜੀ ਦੀਆਂ ਸਾਰੀਆਂ ਯਾਤਰਾਵਾਂ ਵਿਚ ਸਦਾ ਸੰਗ ਰਹੇ।ਜੋ ਸੁਨੇਹਾ ਗੁਰੂ ਨਾਨਕ ਦੇਵ ਜੀ ਹਰ ਇਕ ਮਨੁਖ ਦੇ ਮਨ ਤਕ ਪਹੁੰਚਾਉਣਾ ਚਾਹੁੰਦੇ ਸਨ ਉਹ ਸੀ: ‘ਪ੍ਰਮਾਤਮਾਂ ਇੱਕ ਹੈ, ਸਭਨਾ ਦਾ ਕਰਤਾ, ਰਖਿਅਕ ਤੇ ਪਾਲਣਹਾਰਾ ਹੈ। ਉਸੇ ਇਕੋ ਕਰਤੇ ਦੀ ਸਾਰੀ ਰਚਨਾ ਹੋਣ ਕਰਕੇ ਸਾਰਿਆਂ ਵਿਚ ਡੂੰਘੀ ਸਾਂਝ ਹੈ, ਭਾਈਵਾਲਤਾ ਤੇ ਬਰਾਬਰਤਾ ਇਸ ਸਾਂਝੀਵਾਲਤਾ ਦੀ ਉਪਜ ਹਨ ਸੋ ਸਭ ਨੂੰ ਇਕ ਦੂਜੇ ਨਾਲ ਪ੍ਰੇਮ ਪਿਆਰ ਨਾਲ ਰਹਿਣਾ ਚਾਹੀਦਾ ਹੈ। ਜੋ ਉਸਦੇ ਜੀਵਾਂ ਨੂੰ ਪਿਆਰ ਕਰਦਾ ਹੈ, ਵਾਹਿਗੁਰੂ ਨੂੰ ਉਹ ਹੀ ਸਭ ਤੋਂ ਪਿਆਰਾ ਹੈ।ਇਕ ਪ੍ਰਮਾਤਮਾਂ ਹੀ ਹੈ ਜੋ ਬਦਲਣਹਾਰ ਨਹੀਂ, ਬਾਕੀ ਸਾਰਾ ਵਿਸ਼ਵ ਬਦਲਣਹਾਰ ਹੈ। ਨਾ-ਬਦਲਣਹਾਰਾ ਪ੍ਰਮਾਤਮਾਂ ਹੀ ਸਦੀਵੀ ਸੱਚ ਹੈ ਬਾਕੀ ਸਾਰੀ ਜੱਗ ਰਚਨਾ ਝੂਠ ਹੈ। ਸਦੀਵੀ ਸੱਚ ਨੂੰ ਤੇ ਉਸਦੀ ਸਚਾਈ ਨੂੰ ਹਮੇਸ਼ਾ ਯਾਦ ਰੱਖਣਾ ਹੈ ਤੇ ਘਰ ਘਰ ਤਕ ਇਹੋ ਸੰਦੇਸ਼ ਦੇਣਾ ਹੈ। ਬਰਾਬਰੀ ਅਤੇ ਸਚਾਈ ਵਿੱਚ ਯਕੀਨ ਦੇ ਸਿਧਾˆਤ ਨੂੰ ਫੈਲਾਉਣ ਲਈ ਉਨ੍ਹਾਂ ਨੇ 1498 ਈਸਵੀ ਵਿਚ ਪਹਿਲਾਂ ਤਾਂ ਪੰਜਾਬ ਦੇ ਸੁਲਤਾਨਪੁਰ ਲੋਧੀ ਦੇ ਨੇੜੇ ਦੇ ਲਗਦੇ ਇਲਾਕਿਆਂ ਦੀ ਯਾਤਰਾ ਕੀਤੀ ਤੇ ਫਿਰ ਇਹ ਘੇਰਾ ਵਧਾਉਂਦੇ ਗਏ।