• Welcome to all New Sikh Philosophy Network Forums!
    Explore Sikh Sikhi Sikhism...
    Sign up Log in

Sikhism ਇਹ ਕੀ ਹੋ ਰਿਹਾ ਹੈ - What Is Going On?

Nimana Singh

Poet
SPNer
Mar 6, 2017
2
0
29
ਸੱਚ ਬੋਲਣ ਦੀ ਫੀਸ ਲੱਗਦੀ ਮੌਤ ਹੈ
ਦੱਸ ਓਏ ਮੇਰਿਆ ਦਾਤਾ ਤੂੰ ਕਿਉਂ ਖਾਮੋਸ਼ ਹੈ

ਝੂਠ ਬੋਲਣ ਵਾਲਿਆਂ ਨੂੰ ਗੱਦੀਆ ਮਿਲਦੀਆਂ
ਸੱਚ ਬੋਲਾ ਇਧਰ ਤਾਂ ਜ਼ਮੀਰਾਂ ਵਿਕਦੀਆਂ

ਮਾਇਆ ਪਿੱਛੇ ਤੇਰੇ ਬੰਦੇ ਅੰਨ੍ਹੇ ਹੋ ਗਏ
ਲੱਗਦਾ ਕੌਮ ਦੇ ਆਗੂ ਅੱਜ ਸੋ ਰਹੇ

ਕੁਝ ਨਹੀਂ ਹੁੰਦਾ ਕੰਮ ਸਿਫ਼ਾਰਿਸ਼ਾਂ ਚਲਦੀਆਂ
ਬਿਨਾ ਮਾਇਆ ਦਿੱਤੇ ਉਂਗਲਾਂ ਨਹੀਂ ਹਿਲਦੀਆਂ

ਗੱਲ ਗੱਲ ਤੇ ਆਪਸ ਵਿੱਚ ਅਸੀਂ ਲੜਦੇ ਹਾਂ
ਵੈਸੇ ਤੇ ਅਸੀਂ ਏਕਤਾ ਦੀ ਗੱਲ ਕਰਦੇ ਹਾਂ

ਦੱਸ ਮੇਰਿਆ ਰੱਬਾ ਇਹ ਕੀ ਹੋ ਰਿਹਾ ਹੈ
ਧਰਮੀ ਅਖਵਾਉਣ ਵਾਲਾ ਹੀ ਧਰਮ ਤੋਂ ਦੂਰ ਹੋ ਰਿਹਾ ਹੈ

By: Nimana Singh
 
📌 For all latest updates, follow the Official Sikh Philosophy Network Whatsapp Channel:
Top