• Welcome to all New Sikh Philosophy Network Forums!
    Explore Sikh Sikhi Sikhism...
    Sign up Log in

Reply to thread

Guru Arjan Dev Ji in Baarah Maah, Raag Maajh, Ghar Chautha :


 ਮੰਘਿਰਿ  ਮਾਹਿ  ਸੋਹੰਦੀਆ  ਹਰਿ  ਪਿਰ  ਸੰਗਿ  ਬੈਠੜੀਆਹ    ਤਿਨ  ਕੀ  ਸੋਭਾ  ਕਿਆ  ਗਣੀ  ਜਿ  ਸਾਹਿਬਿ  ਮੇਲੜੀਆਹ    ਤਨੁ  ਮਨੁ  ਮਉਲਿਆ  ਰਾਮ  ਸਿਉ  ਸੰਗਿ  ਸਾਧ  ਸਹੇਲੜੀਆਹ    ਸਾਧ  ਜਨਾ  ਤੇ  ਬਾਹਰੀ  ਸੇ  ਰਹਨਿ  ਇਕੇਲੜੀਆਹ    ਤਿਨ  ਦੁਖੁ  ਨ  ਕਬਹੂ  ਉਤਰੈ  ਸੇ  ਜਮ  ਕੈ  ਵਸਿ  ਪੜੀਆਹ    ਜਿਨੀ  ਰਾਵਿਆ  ਪ੍ਰਭੁ  ਆਪਣਾ  ਸੇ  ਦਿਸਨਿ  ਨਿਤ  ਖੜੀਆਹ    ਰਤਨ  ਜਵੇਹਰ  ਲਾਲ  ਹਰਿ  ਕੰਠਿ  ਤਿਨਾ  ਜੜੀਆਹ    ਨਾਨਕ  ਬਾਂਛੈ  ਧੂੜਿ  ਤਿਨ  ਪ੍ਰਭ  ਸਰਣੀ  ਦਰਿ  ਪੜੀਆਹ    ਮੰਘਿਰਿ  ਪ੍ਰਭੁ  ਆਰਾਧਣਾ  ਬਹੁੜਿ  ਨ  ਜਨਮੜੀਆਹ  ॥੧੦॥   

 


Mangẖir māhi sohanḏī▫ā har pir sang baiṯẖ▫ṛī▫āh.   Ŧin kī sobẖā ki▫ā gaṇī jė sāhib melṛī▫āh.   Ŧan man ma▫oli▫ā rām si▫o sang sāḏẖ sahelṛī▫āh.   Sāḏẖ janā ṯe bāhrī se rahan ikelaṛī▫āh.   Ŧin ḏukẖ na kabhū uṯrai se jam kai vas paṛī▫āh.   Jinī rāvi▫ā parabẖ āpṇā se ḏisan niṯ kẖaṛī▫āh.   Raṯan javehar lāl har kanṯẖ ṯinā jaṛī▫āh.   Nānak bāʼncẖẖai ḏẖūṛ ṯin parabẖ sarṇī ḏar paṛī▫āh.   Mangẖir parabẖ ārāḏẖaṇā bahuṛ na janamṛī▫āh. ||10||   

 


In Maghar beautiful are they who sit with their Beloved God.   How can their glory be measured whom the Lord blends with Himself?   The body and mind of those who have the companionship of saints bloom with the Pervading God.   They, who are without the society of the pious persons, dwell all alone.   Their pain never departs and they fall under the clutches of the death's minister.   They, who have enjoyed their Lord, are ever seen standing in His service.   Their neck is set with the jewels, emeralds and rubies of God's Name.   Nanak desires the dust of the feet of those who fall for shelter at the Lord's door.   They, who meditate on the Master in the month of Maghar are not born again. 


  

  ਮੰਘਿਰਿ = ਮੰਘਰ ਵਿਚ। ਮਾਹਿ = ਮਹੀਨੇ ਵਿਚ। ਪਿਰ ਸੰਗਿ = ਪਤੀ ਦੇ ਨਾਲ। ਕਿਆ ਗਣੀ = ਮੈਂ ਕੀਹ ਦੱਸਾਂ? ਬਿਆਨ ਨਹੀਂ ਹੋ ਸਕਦੀ। ਜਿ = ਜਿਨ੍ਹਾਂ ਨੂੰ। ਸਾਹਿਬਿ = ਸਾਹਿਬ ਨੇ। ਰਾਮ ਸਿਉ = ਪਰਮਾਤਮਾ ਨਾਲ। ਸਾਧ ਸਹੇਲੜੀਆਹ ਸੰਗਿ = ਸਤ ਸੰਗੀਆਂ ਨਾਲ। ਬਾਹਰੀ = ਬਿਨਾ। ਤੇ = ਤੋਂ। ਦਿਸਹਿ = ਦਿੱਸਦੀਆਂ ਹਨ। ਖੜੀਆਹ = ਸਾਵਧਾਨ, ਸੁਚੇਤ। ਕੰਠਿ = ਗਲ ਵਿਚ (ਭਾਵ, ਹਿਰਦੇ ਵਿਚ)। ਬਾਂਛੈ = ਮੰਗਦਾ ਹੈ। ਦਰਿ = ਦਰ ਉਤੇ। ਬਹੁੜਿ = ਮੁੜ, ਫਿਰ।੧੦।


ਮੱਘਰ (ਦੇ ਠੰਢੇ-ਮਿੱਠੇ) ਮਹੀਨੇ ਵਿਚ ਉਹ ਜੀਵ-ਇਸਤ੍ਰੀਆਂ ਸੋਹਣੀਆਂ ਲੱਗਦੀਆਂ ਹਨ ਜੋ ਹਰੀ-ਪਤੀ ਦੇ ਨਾਲ ਬੈਠੀਆਂ ਹੁੰਦੀਆਂ ਹਨ। ਜਿਨ੍ਹਾਂ ਨੂੰ ਮਾਲਕ-ਪ੍ਰਭੂ ਨੇ ਆਪਣੇ ਨਾਲ ਮਿਲਾ ਲਿਆ, ਉਹਨਾਂ ਦੀ ਸੋਭਾ ਬਿਆਨ ਨਹੀਂ ਹੋ ਸਕਦੀ। ਸਤ-ਸੰਗੀ ਸਹੇਲੀਆਂ ਦੀ ਸੰਗਤਿ ਵਿਚ ਪ੍ਰਭੂ ਦੇ ਨਾਲ (ਚਿੱਤ ਜੋੜ ਕੇ) ਉਹਨਾਂ ਦਾ ਸਰੀਰ ਉਹਨਾਂ ਦਾ ਮਨ ਸਦਾ ਖਿੜਿਆ ਰਹਿੰਦਾ ਹੈ। ਪਰ ਜੇਹੜੀਆਂ ਜੀਵ-ਇਸਤ੍ਰੀਆਂ ਸਤਸੰਗੀਆਂ (ਦੀ ਸੰਗਤਿ) ਤੋਂ ਵਾਂਜੀਆਂ ਰਹਿੰਦੀਆਂ ਹਨ, ਉਹ ਇਕੱਲੀਆਂ (ਛੁੱਟੜ) ਹੀ ਰਹਿੰਦੀਆਂ ਹਨ (ਜਿਵੇਂ ਸੜੇ ਹੋਏ ਤਿਲਾਂ ਦਾ ਬੂਟਾ ਪੈਲੀ ਵਿਚ ਨਿਖਸਮਾ ਰਹਿੰਦਾ ਹੈ। ਇਕੱਲੀ ਨਿਖਸਮੀ ਜਿੰਦ ਨੂੰ ਵੇਖ ਕੇ ਕਾਮਾਦਿਕ ਕਈ ਵੈਰੀ ਆ ਕੇ ਘੇਰ ਲੈਂਦੇ ਹਨ, ਤੇ) ਉਹਨਾਂ ਦਾ (ਵਿਕਾਰਾਂ ਤੋਂ ਉਪਜਿਆ) ਦੁੱਖ ਕਦੇ ਲਹਿੰਦਾ ਨਹੀਂ, ਉਹ ਜਮਾਂ ਦੇ ਵੱਸ ਪਈਆਂ ਰਹਿੰਦੀਆਂ ਹਨ। ਜਿਨ੍ਹਾਂ ਜੀਵ-ਇਸਤ੍ਰੀਆਂ ਨੇ ਪਤੀ-ਪ੍ਰਭੂ ਦਾ ਸਾਥ ਮਾਣਿਆ ਹੈ, ਉਹ (ਵਿਕਾਰਾਂ ਦੇ ਹੱਲੇ ਵਲੋਂ) ਸਦਾ ਸੁਚੇਤ ਦਿੱਸਦੀਆਂ ਹਨ (ਵਿਕਾਰ ਉਹਨਾਂ ਉਤੇ ਚੋਟ ਨਹੀਂ ਕਰ ਸਕਦੇ, ਕਿਉਂਕਿ) ਪਰਮਾਤਮਾ ਦੇ ਗੁਣਾਨੁਵਾਦ ਉਹਨਾਂ ਦੇ ਹਿਰਦੇ ਵਿਚ ਪ੍ਰੋਤੇ ਰਹਿੰਦੇ ਹਨ, ਜਿਵੇਂ ਹੀਰੇ ਜਵਾਹਰ ਤੇ ਲਾਲਾਂ ਦਾ ਗਲ ਵਿਚ ਪਾਇਆ ਹੁੰਦਾ ਹੈ। ਨਾਨਕ ਉਹਨਾਂ ਸਤਸੰਗੀਆਂ ਦੇ ਚਰਨਾਂ ਦੀ ਧੂੜ ਮੰਗਦਾ ਹੈ ਜੋ ਪ੍ਰਭੂ ਦੇ ਦਰ ਤੇ ਪਏ ਰਹਿੰਦੇ ਹਨ ਜੋ ਪ੍ਰਭੂ ਦੀ ਸਰਨ ਵਿਚ ਰਹਿੰਦੇ ਹਨ। ਮੱਘਰ ਵਿਚ ਪਰਮਾਤਮਾ ਦਾ ਸਿਮਰਨ ਕੀਤਿਆਂ ਮੁੜ ਜਨਮ ਮਰਨ ਦਾ ਗੇੜ ਨਹੀਂ ਵਾਪਰਦਾ।੧੦।


Ang. 135


Top