- Jan 3, 2010
- 1,254
- 422
- 79
ਕਿਸਾਨ ਅੰਦੋਲਨ ਜਿੱਤ ਵਲ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਜਦ ਕਿਸਾਨ ਅੰਦੋਲਨ ਸ਼ੁਰੂ ਹੋਇਆ ਸੀ ਤਾਂ ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਪੰਜਾਬ ਦੀ ਧਰਤੀ ਤੋਂ ਸ਼ੁਰੂ ਹੋ ਕੇ ਇਹ ਅੰਦੋਲਨ ਸਾਰੇ ਹਿੰਦੁਸਤਾਨ ਹੀ ਨਹੀਂ ਬਲਕਿ ਵਿਸ਼ਵ ਦੇ ਕਿਸਾਨਾਂ ਦੀ ਲਹਿਰ ਬਣ ਜਾਏਗਾ ਤੇ ਇਕ ਸਾਲ ਤੋਂ ਵੱਧ ਸਮੇਂ ਤੱਕ ਚਲੇਗਾ। 26 ਨਵੰਬਰ 2020 ਨੂੰ 32 ਜੱਥੇਬੰਦੀਆਂ ਦੇ ਸੰਯੁਕਤ ਕਿਸਾਨ ਮੋਰਚੇ ਨੇ ਇਹ ਅੰਦੋਲਨ ਵਿਢਿਆ ਸੀ ਤੇ ਹੁਣ ਇਹ ਘਟੋ ਘੱਟ 29 ਨਵੰਬਰ 2021 ਜਦ ਤਕ ਪਾਰਲੀਮੈਂਟ ਤਿੰਨ ਕਨੂੰਨ ਵਾਪਿਸ ਲੈਣ ਦਾ ਮਤਾ ਪਾਸ ਨਹੀਂ ਕਰ ਦਿੰਦੀ ਉਦੋਂ ਤਕ ਤਾਂ ਚਲੇਗਾ ਹੀ, ਭਾਵੇਂ ਮੋਦੀ ਜੀ ਨੇ 19 ਨਵੰਬਰ 2021 ਨੂੰ ਇਨ੍ਹਾਂ ਤਿੰਨ ਕਨੂੰਨਾਂ ਨੂੰ ਵਾਪਿਸ ਲੈਣਾ ਸਾਰਵਜਨਿਕ ਤੌਰ ਤੇ ਮਨਜ਼ੂਰ ਕਰਕੇ ਘੋਸ਼ਿਤ ਕਰ ਦਿਤਾ ਹੈ। ਇਸ ਲੰਬੇ ਚੱਲੇ ਸ਼ੰਘਰਸ਼ ਨੂੰ ਚਲਾਉਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਸੀ ਪਰ ਜਿਸ ਤਰ੍ਹਾਂ ਸਮੁਚੇ ਪੰਜਾਬ ਤੇ ਫਿਰ ਹਰਿਆਣਾ, ਰਾਜਿਸਥਾਨ ਤੇ ਪੱਛਮੀ ਯੂ ਪੀ ਦੇ ਲੋਕਾਂ ਨੇ ਇਸ ਸੰਘਰਸ਼ ਚਲਾਉਣ ਲਈ ਹਰ ਤਰ੍ਹਾਂ ਦੀ ਮਦਦ ਦਿਤੀ ਤੇ ਸਾਰਾ ਬੰਦੋਬਸਤ ਬਿਨਾ ਰੋਕ ਟੋਕ ਚਲਦਾ ਰੱਖਿਆ ਹੈ ਉਹ ਵਿਸ਼ਵ ਭਰ ਵਿਚ ਇਕ ਮਿਸਾਲ ਬਣ ਗਿਆ ਹੈ। ਪੁਲਿਸ ਦੀਆਂ ਠੰਢੇ ਪਾਣੀ ਦੀਆਂ ਬੁਛਾੜਾਂ ਤੇ ਡਾਂਗਾਂ ਸਹਿੰਦੇ, ਕੜਾਕੇ ਦੀ ਗਰਮੀ ਤੇ ਸਰਦੀ ਝਖੜ ਤੇ ਝਾਂਬੇ ਵਿੱਚ, ਜਿਸ ਤਰ੍ਹਾਂ ਵਰ੍ਹਦੇ ਮੀਹਾਂ ਵਿਚ, ਬੁਲਿਆਂ ਵਿਚ ਤੰਬੂਆਂ ਕਨਾਤਾਂ ਦੇ ਬਾਂਸ ਫੜ ਫੜ ਅਪਣੇ ਨਵੇਂ ਟਿਕਾਣੈ ਨੂੰ ਸਾਂਭਦੇ ਰਹੇ ਉਹ ਭੁਲਣ ਯੋਗ ਨਹੀਂ ਤੇ ਨਾ ਭੁਲਣ ਯੋਗ ਹਨ ਸਾਢੇ ਸੱਤ ਸੌ ਤੋਂ ਉਪਰ ਕਿਸਾਨ ਜੋ ਇਸ ਅੰਦੋਲਨ ਵਿਚ ਸ਼ਹੀਦ ਹੋ ਗਏ।ਡਾ: ਦਲਵਿੰਦਰ ਸਿੰਘ ਗ੍ਰੇਵਾਲ
ਜਿਸਤਰ੍ਹਾਂ ਮਾਈਆਂ ਬੀਬੀਆਂ ਅਪਣੇ ਘਰ ਦਿਆਂ ਨਾਲ ਮੋਢੇ ਨਾਲ ਮੋਢਾ ਡਾਹ ਕੇ ਇਸ ਅੰਦੋਲਨ ਨੂੰ ਭਖਦਾ ਰਖਣ ਵਿੱਚ ਕਾਮਯਾਬ ਰਹੀਆਂ ਉਹ ਵੀ ਬੜੀ ਨਿਰਾਲੀ ਕਹਾਣੀ ਹੈ। ਪਿੰਡਾਂ ਦੇ ਪਿੰਡ, ਟੱਬਰਾਂ ਦੇ ਟੱਬਰ, ਰਸਦ ਤੇ ਹੋਰ ਸਾਜ਼ੋ ਸਮਾਨ ਨਾਲ ਭਰੀਆਂ ਪਿੰਡਾਂ ਵਿਚੋਂ ਆਉਂਦੀਆਂ ਟਰਾਲੀਆਂ ਇਨ੍ਹਾਂ ਸਭ ਨੇ ਇਸ ਅੰਦੋਲਨ ਨੂੰ ਜਿਉਂਦਾ ਰੱਖਿਆ। ਸਿੰਘੂ ਬਾਡਰ, ਟਿਕਰੀ, ਗਾਜ਼ੀਆਬਾਦ,ਰਾਜਿਸਥਾਨ, ਪਲਵਲ ਦੇ ਮੋਰਚਿਆ ਤੇ ਬੈਠੇ ਕਿਸਾਨ ਪਰਿਵਾਰਾਂ ਨੇ ਜਿਸ ਤਰ੍ਹਾਂ ਦਿੱਲੀ ਨੂੰ ਸਾਲ ਭਰ ਘੇਰਾ ਪਾਈ ਰੱਖਿਆ ਤੇ ਸਮੇਂ ਸਮੇਂ ਟ੍ਰੈਕਟਰਾਂ ਰਾਹੀਂ ਦਿੱਲੀ ਉਦਾਲੇ ਦੀਆਂ ਸੜਕਾਂ ਉਤੇ ਸਿਲਸਿਲੇਬੱਧ ਮਾਰਚ ਕਰਕੇ ਕੇਂਦਰ ਨੂੰ ਇਹ ਵੀ ਦਰਸਾਉਂਦੇ ਰਹੇ ਕਿ ਜੇ ਅਸੀਂ ਦਿੱਲੀ ਵਿਚ ਵੜ ਗਏ ਤਾਂ ਤੁਹਾਨੂੰ ਰਾਹ ਨਹੀਂ ਲਭਣਾ ਤੇ ਫਿਰ 26 ਜਨਵਰੀ 2021 ਨੂੰ ਸਰਕਾਰ ਦੇ ਭੁਚਲਾਏ ਕੁਝ ਨੌਜਵਾਨਾਂ ਨੇ ਜਦ ਲਾਲ ਕਿਲ੍ਹੇ ਤੇ ਝੰਡਾ ਜਾ ਝੁਲਾਇਆ ਤਾਂ ਕੇਂਦਰ ਨੂੰ ਕਾਂਬਾ ਛਿੜਿਆ ਤੇ ਹੱਕੇ-ਨਾਹੱਕੇ ਫੜ ਫੜ ਸੰਗੀਨ ਜੁਰਮਾਂ ਅਧੀਨ ਜੇਲਾਂ ਵਿਛ ਡੱਕਣ ਲੱਗੇ।
ਬੀਜੇਪੀ ਤੇ ਆਰ ਐਸ ਐਸ ਨੇ ਮੋਰਚੇ ਨੂੰ ਫਟਲ ਕਰਨ ਲਈ ਕਈ ਚਾਲਾਂ ਚਲੀਆਂ। ਸਿੰਘੂ ਬਾਡਾ ਤੇ ਬੈਠੇ ਕਿਸਾਨਾਂ ਉਤੇ ਡਾਂਗਾਂ ਹਥਿਆਰਾਂ ਨਾਲ ਹਮਲਾ ਕਰ ਦਿਤਾ। ਕਦੇ ਟਿਕੈਤ ਤੇ ਕਦੇ ਡੀ ਆਈ ਜੀ ਸਿੱਧੂ ਉਤੇ ਜਾਨ ਲੇਵਾ ਹਮਲਾ ਕੀਤਾ ਪਰ ਸਭ ਸਕੀਮਾਂ ਫੇਲ ਹੋਈਆਂ ਤਾਂ ਮਨਿਸਟੲ ਦੇ ਬੇਟੇ ਨੇ ਲਖੀਮਪੁਰ ਖੇੜੀ ਵਿਚ ਚਾਰ ਕਿਸਾਨਾਂ ਨੂੰ ਐਸ ਯੂ ਵੀਆਂ ਥਲੇ ਕੁਚਲ ਕੇ ਸ਼ਹੀਦ ਕਰ ਦਿਤਾ ਪਰ ਕਿਸਾਨ ਹਰ ਹਾਲਤ ਵਿਚ ਸ਼ਾਂਤ ਰਹੇ। ਸਰਕਾਰ ਦਾ ਹਰ ਉਕਸਾਵਾ ਭੜਕਾਵਾ ਨਾਕਾਮਯਾਬ ਰਿਹਾ ਤੇ ਕਿਸਾਨ ਸ਼ਾਂਤੀ ਨਾਲ ਸਭ ਸਹਿੰਦੇ ਰਹੇ ਤੇ ਸਰਕਾਰ ਦੀ ਕਿਸਾਨਾ ਨੂੰ ਭੜਕਾਵੇ ਵਿਚ ਪਾ ਕੇ ਉਠਾਉਣ ਦੀ ਸਕੀਮ ਵੀ ਨਾਕਾਮਯਾਬ ਰਹੀ। ਸੁਪਰੀਮ ਕੋਰਟ ਨੂੰ ਵੀ ਸ਼ਾਂਤ ਬੈਠੇ ਕਿਰਸਾਨਾਂ ਚਦਾਸਾਥ ਦੇਣਾ ਪਿਆ ਤੇ ਕਈ ਅਪੀਲਾਂ ਦੇ ਬਾਦ ਵੀ ਸਰਕਾਰ ਸੁਪਰੀਮ ਕੋਰਟ ਤੋਂ ਅਪਣੇ ਹੱਕ ਵਿਚ ਫੈਸਲਾ ਨਾ ਦਿਵਾ ਸਕੀ। ਉਲਟਾ ਸੁਪਰੀਮ ਕੋਰਟ ਨੇ ਹੀ ਤਿੰਨ ਕਨੂੰਨ ਦੋ ਸਾਲ ਲਈ ਠੰਢੇ ਬਸਤੇ ਵਿਚ ਰੱਖਣ ਦਾ ਹੁਕਮ ਦੇ ਦਿਤਾ ਤੇ ਹੁਕਮ ਦਿਤਾ ਕਿ ਸਰਕਾਰ ਇਸ ਦਾ ਜਲਦੀ ਹੱਲ ਲੱਭੇ।
ਦੋਨਾਂ ਧਿਰਾਂ ਵਿੱਚ ਰਸਮੀ ਗੱਲ ਬਾਤ ਚਲਦੀ ਰਹੀ ਪਰ ਕਿਸਾਨ ਤਾਂ ਤਿੰਨ ਕਨੂੰਨ ਵਾਪਿਸ ਚਾਹੁੰਦੇ ਸਨ ਤੇ ਐਮ ਐਸ ਪੀ ਕਨੂੰਨੀ ਤੌਰ ਤੇ ਲਾਜ਼ਮੀ ਕਰਵਾਉਣੀ ਚਾਹੁੰਦੇ ਸਨ ਜਿਸ ਤੇ ਤੋਮਰ ਸਾਹਿਬ ਤੇ ਮੋਦੀ ਸਾਹਿਬ ਮੰਨ ਨਹੀਂ ਰਹੇ ਸਨ। ਪਾਰਲੀਮੈਂਟਵਿਚ ਵੀ ਸਾਰੀਆਂ ਵਿਰੋਧੀ ਪਾਰਟੀਆਂ ਨੇ ਕਨੂੰਨ ਵਾਪਿਸ ਲੈਣ ਲਈ ਸਰਕਾਰ ਤੇ ਦਬਾ ਪਾਇਆਾ ਪਰ ਮੋਦੀ ਸਾਹਿਬ ‘ਮੈਂ ਨਾ ਮਾਨੂੰ’ ਦੀ ਰਟ ਲਾਈ ਬੈਠੇ ਰਹੇ ਤੇ ਇਨ੍ਹਾਂ ਕਨੂੰਨਾਂ ਨੂੰ ਕਿਸਾਨਾਂ ਦੇ ਹੱਕ ਦੇ ਕਹਿ ਕੇ ਇਹ ਮੰਗ ਨਕਾਰਦੇ ਰਹੇ।
ਕਿਸਾਨਾਂ ਨੇ ਇਸ ਅੰਦਲਿਨ ਦਾ ਪੈਂਤੜਾ ਬਦਲਦੇ ਹੋਏ ਬੀ ਜੇ ਪੀ ਦਾ ਹਰ ਪਾਸਿਉਂ ਵਿਰੋਧ ਕਰਨ ਦੀ ਯੋਜਨਾ ਬਣਾਈ ਤੇ ਮੁੱਢ ਬੰਗਾਲ ਦੀਆਂ ਚੋਣਾਂ ਤੋਂ ਹੋਇਆ ਜਿਥੇ ਕਿਸਾਨਾਂ ਨੇ ਬੀ ਜੇ ਪੀ ਉਮੀਦਵਾਰਾਂ ਦੇ ਵਿਰੁਧ ਖੁਲ੍ਹਾ ਪਰਚਾਰ ਕੀਤਾ ਜਿਸ ਕਰਕੇ ਬੀਜੇਪੀ ਨੂੰ ਬੰਗਾਲ ਵਿਚ ਹਾਰ ਦਾ ਮੂੰਹ ਵੇਖਣਾ ਪਿਆ। ਫਿਰ ਜ਼ਿਮਨੀ ਚੋਣਾਂ ਵਿਚ ਵੀ ਬੀ ਜੇਪੀ ਨੂੰ ਹਾਰ ਦਾ ਮੂੰਹ ਵੇਖਣਾ ਪਿਆ। ਅਗਲੀਆਂ ਪੰਜ ਰਿਆਸਤਾਂ ਦੀਆਂ ਚੋਣਾਂ ਲਈ ਵੀ ਜਦ ਬੀ ਜੇ ਪੀ ਨੂੰ ਲੱਗਿਆ ਕਿ ਲਹਿਰ ਉਨ੍ਹਾਂ ਦੇ ਵਿਰੁਧ ਹੈ ਤਾਂ ਜਾਪਦਾ ਹੈ ਕਿ ਸਰਕਾਰ ਦੇ ਝੁਕਣ ਦਾ ਮੁੱਖ ਕਾਰਣ ਬਣਿਆ। ਨਾਲੇ ਪੰਜਾਬ ਅਤੇ ਹਰਿਆਣੇ ਤੋਂ ਬੀਜੇਪੀ ਆਗੂਆਂ ਦਾ ਕਿਸਾਨ ਜਥੇਬੰਦੀਆਂ ਨੇ ਜਿਸ ਤਰ੍ਹਾਂ ਜੀਣਾ ਹਰਾਮ ਕੀਤਾ ਹੋਇਆ ਹੋਇਆ ਸੀ ਉਨ੍ਹਾਂ ਦੀ ਹਾਲ ਪਾਹਰਿਆ ਨੇ ਵੀ ਸਰਕਾਰ ਨੂ ਝੰਝੋੜਿਆ। ਇਸੇ ਦਾ ਨਤੀਜਾ ਮੋਦੀ ਜੀ ਦੀ ਤਿੰਨ ਕਨੂੰਨ ਵਾਪਿਸ ਲੈਣ ਦੀ ਪੇਸ਼ਕਸ਼ ਕੀਤੀ ਲਗਦੀ ਹੈ।
ਇਸ ਸਾਰੀ ਮੁਹਿੰਮ ਦੇ ਮੁੱਖ ਕਿਸਾਨ ਆਗੂਆਂ ਦੀ ਭੂਮਿਕਾ ਵੀ ਬੜੀ ਸਲਾਹੁਣ ਯੋਗ ਰਹੀ। ਜਿਸ ਤਰ੍ਹਾਂ ਰਾਜੇਵਾਲ ਨੇ ਪੰਜਾਬ ਦੀਆਂ 32 ਜਥੇਬੰਦੀਆਂ ਨੂੰ ਇਕਜੁੱਟ ਬਣਾਈ ਰੱਖਿਆ ਤੇ ਸਰਕਾਰ ਅੱਗੇ ਅਪਣਾ ਪੱਖ ਸਾਫ ਤੇ ਸਪਸ਼ਟ ਤੌਰ ਤੇ ਰਖਿਆ ਉਹਇਕ ਯੋਗ ਆਗੂ ਦੀ ਨਿਸ਼ਾਨੀ ਹੈ।ਦਰਸ਼ਨ ਪਾਲ ਜਿਸ ਤਰ੍ਹਾਂ ਯੋਜਨਾ ਬਣਾਉਣ ਅਤੇ ਅਪਣਾ ਪੱਖ ਮੀਡੀਆ ਅਗੇ ਰਖਦਾ ਰਿਹਾ, ਟਿਕੈਤ ਨੇ ਜਿਸ ਤਰ੍ਹਾਂ ਪਛਮੀ ਯੂਪੀ ਨੂਮਵੱਡੇ ਪੱਧਟ ਤੇ ਜਗਾਇਆ ਤੇ ਵੱਡੇ ਇਕੱਠ ਕਰਕੇ ਕਿਸਾਨੀ ਮੁਦਾ ਗਰਮਾਇਆ ਤੇ ਫਿਰ ਜਦ 26 ਜਨਵਰੀ 2021 ਦੀ ਘਟਨਾ ਪਿਛੋਂ ਸਿੱਖਾਂ ਨੂੰ ਆਤੰਕਵਾਦੀ ਗਰਦਾਨਿਆ ਜਾ ਰਿਹਾ ਸੀ ਤੇ ਕੁਝ ਕਿਸਾਨ ਮੋਰਚਾ ਛਡਣ ਨੂੰ ਤਿਆਰ ਹੋ ਗਏ ਉਸ ਵੇਲੇ ਹੰਝੂਆਂ ਵਾਲੀ ਦਰਦ ਭਰੀ ਅਪੀਲ ਕਰਕੇ ਟੁਟਦਾ ਮੋਰਚਾ ਫਿਰ ਖੜਾ ਕੀਤਾ। ਜੁਗਿੰਦਰ ਸਿੰਘ ਉਗਰਾਹਾਂ ਦਾ ਵੱਡੀ ਤਾਦਾਦ ਵਿਚ ਕਿਸਾਨਾਂ ਨੂੰ ਜੋੜਣ ਦਾ ਮਹਾਨ ਕਾਰਜ ਵੀ ਸਲਾਹੁਣ ਯੋਗ ਹੈ ਤੇ ਚੜੂਨੀ ਅਤੇ ਯੋਗਿੰਦਰ ਯਾਦਵ ਦਾ ਵੀ ਬੜਾ ਵੱਡਾ ਰੋਲ ਰਿਹਾ। ਇਸ ਸਭ ਨੂੰ ਹਮੇਸ਼ਾ ਯਾਦ ਕੀਤਾ ਜਾਵੇਗਾ।